Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲਖਨਊ ਵਿੱਚ ਏਬੀ ਵਾਜਪੇਈ ਮੈਡੀਕਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀ ਬੇਨ ਪਟੇਲ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸੀਨੀਅਰ ਸਹਿਯੋਗੀ ਅਤੇ ਇਸੇ ਧਰਤੀ ਦੇ ਪ੍ਰਤੀਨਿਧੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਇੱਥੋਂ ਦੇ ਯਸ਼ਸਵੀ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਜੀ, ਦਿਨੇਸ਼ ਸ਼ਰਮਾ ਜੀ, ਵਿਧਾਨ ਸਭਾ ਦੇ ਸਪੀਕਰ ਸਾਹਿਬ ਸ਼੍ਰੀਮਾਨ ਨਾਰਾਯਣ ਦੀਕਸ਼ਿਤ ਜੀ, ਯੂਪੀ ਸਰਕਾਰ ਦੇ ਮੰਤਰੀਗਣ, ਯੂਪੀ ਦੇ ਸਾਂਸਦ ਗਣ ਅਤੇ ਹਾਜ਼ਰ ਦੇਵੀਓ ਅਤੇ ਸੱਜਣੋਂ।

ਲਖਨਊ ਦੇ ਸਾਂਸਦ ਨੇ ਮੇਰਾ ਸੁਆਗਤ ਕੀਤਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸੁਆਗਤ ਕੀਤਾ, ਤਾਂ ਕਾਸ਼ੀ ਦਾ ਸਾਂਸਦ ਧੰਨਵਾਦ ਕਰਦਾ ਹੈ। ਅੱਜ ਮੇਰਾ ਸੁਭਾਗ ਹੈ ਕਿ ਮਹੱਤਵਪੂਰਨ ਦੂਜੇ ਪ੍ਰੋਗਰਾਮ ਵਿੱਚ ਮੈਨੂੰ ਆਉਣ ਦਾ ਅਵਸਰ ਮਿਲਿਆ ਹੈ ਅਤੇ ਦੋਹਾਂ ਪ੍ਰੋਗਰਾਮਾਂ ਵਿੱਚ ਮੈਨੂੰ ਅਟਲ ਬਿਹਾਰੀ ਵਾਜਪੇਈ ਜੀ ਨੂੰ ਵੰਦਨ ਕਰਨ ਦਾ, ਉਨ੍ਹਾਂ ਦੇ vision ਦਾ ਸਨਮਾਨ ਕਰਨ ਦਾ ਅਵਸਰ ਪ੍ਰਾਪਤ ਹੋਇਆ ਹੈ।

ਇੱਥੇ ਆਉਣ ਤੋਂ ਪਹਿਲਾਂ ਮੈਂ ਦਿੱਲੀ ਵਿੱਚ ਅਟਲ ਜਲ ਯੋਜਨਾ ਦਾ ਸ਼ੁਭ ਆਰੰਭ ਕਰ ਰਿਹਾ ਸੀ। 6 ਹਜ਼ਾਰ ਕਰੋੜ ਰੁਪਏ ਦੀ ਇਸ ਯੋਜਨਾ ਦੇ ਤਹਿਤ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ 7 ਰਾਜਾਂ ਵਿੱਚ ਭੂਜਲ ਦੇ ਪੱਧਰ ਨੂੰ ਸੁਧਾਰਨ ਲਈ ਕੰਮ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਅੱਜ ਹਿਮਾਚਲ ਨੂੰ ਲੱਦਾਖ ਨਾਲ ਜੋੜਨ ਵਾਲੀ ਰੋਹਤਾਂਗ ਸੁਰੰਗ ਦਾ ਨਾਮ ਵੀ ਅਟਲ ਟਨਲ ਦੇ ਨਾਮ ’ਤੇ ਰੱਖਿਆ ਗਿਆ ਹੈ।

ਇਹ ਵੀ ਸੰਜੋਗ ਹੈ ਕਿ ਅੱਜ ਦਾ ਦਿਨ ਸੁਸ਼ਾਸਨ ਦਿਵਸ ਦੇ ਰੂਪ ਵਿੱਚ ਅਸੀਂ ਮਨਾ ਰਹੇ ਹਾਂ, ਤਾਂ ਯੂਪੀ ਦਾ ਸ਼ਾਸਨ ਜਿਸ ਭਵਨ ਤੋਂ ਚਲਦਾ ਹੈ, ਉੱਥੇ ਅਟਲ ਜੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ ਗਿਆ ਹੈ। ਉਨ੍ਹਾਂ ਦੀ ਸ਼ਾਨਦਾਰ ਪ੍ਰਤਿਮਾ, ਲੋਕ ਭਵਨ ਵਿੱਚ ਕਾਰਜ ਕਰਨ ਵਾਲੇ ਲੋਕਾਂ ਨੂੰ ਸੁਸ਼ਾਸਨ ਦੀ, ਲੋਕ ਸੇਵਾ ਦੀ ਨਿਰੰਤਰ ਪ੍ਰੇਰਣਾ ਦਿੰਦੀ ਰਹੇਗੀ।

ਸਾਥੀਓ, ਇਸ ਦੇ ਇਲਾਵਾ ਅਟਲ ਜੀ ਨੂੰ ਸਮਰਪਿਤ ਅਟਲ ਮੈਡੀਕਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਜੋ ਲਖਨਊ, ਵਰ੍ਹਿਆਂ ਤੱਕ ਅਟਲ ਜੀ ਦੀ ਕਰਮ ਭੂਮੀ ਰਿਹਾ, ਅਟਲ ਜੀ ਦੀ ਸੰਸਦੀ ਸੀਟ ਰਹੀ ਹੋਵੇ, ਅਤੇ ਉੱਥੇ ਆ ਕੇ, ਸਿੱਖਿਆ ਨਾਲ ਜੁੜੇ, ਸਿਹਤ ਨਾਲ ਜੁੜੇ ਸੰਸਥਾਨ ਦਾ ਨੀਂਹ ਪੱਥਰ ਰੱਖਣਾ, ਜਿਸ ਨੂੰ ਵੀ ਅਵਸਰ ਮਿਲੇਗਾ, ਉਹ ਜੀਵਨ ਵਿੱਚ ਇਸ ਨੂੰ ਆਪਣਾ ਸੁਭਾਗ ਮੰਨੇਗਾ, ਮੇਰੇ ਲਈ ਵੀ ਅੱਜ ਇਹ ਸੁਭਾਗ ਦੇ ਪਲ ਹਨ।

ਜਦੋਂ ਅਟਲ ਜੀ ਇੱਥੋਂ ਸਾਂਸਦ ਸਨ, ਤਾਂ ਉਨ੍ਹਾਂ ਨੇ ਇੱਥੇ ਵਿਕਾਸ ਦੇ ਅਨੇਕ ਪ੍ਰੋਜੈਕਟਾਂ ’ਤੇ ਕੰਮ ਸ਼ੁਰੂ ਕਰਵਾਇਆ ਸੀ। ਰਿੰਗ ਰੋਡ ਦਾ ਕੰਮ ਹੋਵੇ, ਪੁਰਾਣੇ ਲਖਨਊ ਵਿੱਚ ਡ੍ਰੇਨੇਜ ਸਿਸਟਮ ਹੋਵੇ, ਇੱਥੋਂ ਦੇ ਏਅਰਪੋਰਟ ਦਾ ਆਧੁਨਿਕੀਕਰਨ ਹੋਵੇ, ਵਾਲਮੀਕਿ ਅੰਬੇਡਕਰ ਆਵਾਸ ਯੋਜਨਾ ਹੋਵੇ, ਬਾਇਓਟੈੱਕ ਪਾਰਕ ਹੋਵੇ, ਲਖਨਊ ਨੂੰ ਨਵੀਂ ਪਹਿਚਾਣ ਦੇਣ ਵਾਲੇ ਸੈਂਕੜੇ ਕੰਮ ਅਟਲ ਜੀ ਨੇ ਕੀਤੇ ਸਨ। ਹੁਣ ਸਾਂਸਦ ਦੇ ਤੌਰ ’ਤੇ ਸ਼੍ਰੀਮਾਨ ਰਾਜਨਾਥ ਜੀ, ਇਸ ਵਿਰਾਸਤ ਨੂੰ ਸੰਭਾਲ਼ ਰਹੇ ਹਨ, ਸੰਵਾਰ ਵੀ ਰਹੇ ਹਨ।

ਸਾਥੀਓ, ਅਟਲ ਜੀ ਕਹਿੰਦੇ ਸਨ, ਕਿ ਜੀਵਨ ਨੂੰ ਟੁਕੜਿਆਂ ਵਿੱਚ ਨਹੀਂ ਦੇਖਿਆ ਜਾ ਸਕਦਾ, ਉਸ ਨੂੰ ਸਮਗਰਤਾ ਵਿੱਚ ਦੇਖਣਾ ਹੋਵੇਗਾ। ਇਹ ਗੱਲ ਸਰਕਾਰ ਲਈ ਵੀ ਓਨੀ ਹੀ ਸੱਚ ਹੈ, ਅਤੇ Good Governance ਲਈ ਵੀ, ਸੁਸ਼ਾਸਨ ਲਈ ਵੀ ਇਹ ਉਪਯੁਕਤ ਮਾਨਦੰਡ ਹੈ।

ਸੁਸ਼ਾਸਨ ਵੀ ਤਦ ਤੱਕ ਸੰਭਵ ਨਹੀਂ ਹੈ, ਜਦੋਂ ਤੱਕ ਅਸੀਂ ਸਮੱਸਿਆਵਾਂ ਨੂੰ ਸੰਪੂਰਨਤਾ ਵਿੱਚ ਸਮਗਰਤਾ ਵਿੱਚ ਨਹੀਂ ਸੋਚਾਂਗੇ, ਨਾ ਉਸ ਨੂੰ ਸੁਲਝਾਉਣ ਦਾ ਪ੍ਰਯਤਨ ਕਰਾਂਗੇ। ਮੈਨੂੰ ਤਸੱਲੀ ਹੈ ਕਿ ਯੋਗੀ ਜੀ ਦੀ ਸਰਕਾਰ ਵੀ ਸਮਗਰਤਾ ਦੀ ਇਸ ਸੋਚ ਨੂੰ ਸਾਕਾਰ ਕਰਨ ਦਾ ਭਰਪੂਰ ਪ੍ਰਯਤਨ ਕਰ ਰਹੀ ਹੈ।

ਅਟਲ ਮੈਡੀਕਲ ਯੂਨੀਵਰਸਿਟੀ ਓਸੇ ਸੋਚ ਨੂੰ ਪ੍ਰਤੀਬਿੰਬਿਤ ਕਰਦੀ ਹੈ। ਇਹ ਯੂਨੀਵਰਸਿਟੀ ਯੂਪੀ ਵਿੱਚ ਮੈਡੀਕਲ ਦੀ ਪੜ੍ਹਾਈ ਅਤੇ ਉਸ ਨੂੰ ਸਮਗਰਤਾ ਦੇਵੇਗੀ, ਸੰਪੂਰਨਤਾ ਦੇਵੇਗੀ ਅਤੇ ਪਾਠਕ੍ਰਮ ਤੋਂ ਲੈ ਕੇ ਪ੍ਰੀਖਿਆ ਤੱਕ ਇਸ ਵਿੱਚ ਇੱਕਸੂਤਰਤਾ ਹੋਵੇਗੀ, ਇੱਕਰੂਪਤਾ ਹੋਵੇਗੀ ਅਤੇ ਸੁਭਾਵਿਕ ਏਕਾਤਮਕ ਭਾਵ ਹੋਵੇਗਾ।

ਮੈਡੀਕਲ ਕਾਲਜ ਹੋਵੇ, ਡੈਂਟਲ ਕਾਲਜ ਹੋਵੇ, ਪੈਰਾਮੈਡੀਕਲ ਕਾਲਜ ਹੋਵੇ, ਨਰਸਿੰਗ ਹੋਵੇ, ਚਿਕਿਤਸਾ ਨਾਲ ਜੁੜਿਆ ਹਰ ਕੋਰਸ, ਹਰ ਡਿਗਰੀ ਹੋਵੇ, ਆਪ ਇਸੇ ਦੀ ਦੇਖ-ਰੇਖ ਵਿੱਚ ਇਹ ਯੂਨੀਵਰਸਿਟੀ ਇਨ੍ਹਾਂ ਸਾਰੀਆਂ ਵਿਵਸਥਾਵਾਂ ਨੂੰ, ਵਿੱਦਿਆਵਾਂ ਨੂੰ ਅੱਗੇ ਵਧਾਏਗੀ।

ਸਰਕਾਰੀ ਹੋਵੇ, ਅਰਧ-ਸਰਕਾਰੀ ਹੋਵੇ ਜਾਂ ਨਿਜੀ ਮੈਡੀਕਲ ਸੰਸਥਾਨ ਹੋਵੇ, ਸਾਰਿਆਂ ਦੀ Affiliation ਇਸੇ ਯੂਨੀਵਰਸਿਟੀ ਨਾਲ ਹੁਣ ਹੋਣ ਵਾਲੀ ਹੈ। ਇੱਕ ਸਮਾਨ ਅਕਾਦਮਿਕ ਕੈਲੰਡਰ ਲਾਗੂ ਹੋਵੇਗਾ, ਪ੍ਰੀਖਿਆਵਾਂ ਤੈਅ ਸਮੇਂ ’ਤੇ ਹੋਣਗੀਆਂ, ਪਾਰਦਰਸ਼ੀ ਤਰੀਕੇ ਨਾਲ ਹੋਣਗੀਆਂ। ਇਸ ਯੂਨੀਵਰਸਿਟੀ ਦੇ ਬਣਨ ਨਾਲ ਯੂਪੀ ਵਿੱਚ ਮੈਡੀਕਲ ਦੀ ਪੜ੍ਹਾਈ ਦੀ ਕੁਆਲਿਟੀ ਵਿੱਚ ਹੋਰ ਵੀ ਸੁਧਾਰ ਆਉਣ ਵਾਲਾ ਹੈ।

ਸਾਥੀਓ, ਯੂਪੀ ਸਮੇਤ ਪੂਰੇ ਦੇਸ਼ ਦੇ ਹੈਲਥ ਸੈਕਟਰ ਦੇ ਵਿਕਾਸ ਲਈ ਸਾਡਾ ਵਿਜ਼ਨ ਅਤੇ ਡਾਇਰੈਕਸ਼ਨ ਦੋਵੇਂ ਪਹਿਲੇ ਹੀ ਦਿਨ  ਤੋਂ ਸਪਸ਼ਟ ਰਿਹਾ ਹੈ। ਸਿਹਤ ਦੇ ਨਾਲ-ਨਾਲ ਇਸ ਨਾਲ ਜੁੜੀਆਂ ਸੁਵਿਧਾਵਾਂ ਵਿੱਚ ਸੁਧਾਰ ’ਤੇ ਵੀ ਅਸੀਂ ਧਿਆਨ ਕੇਂਦ੍ਰਿਤ ਕੀਤਾ ਹੈ।

ਹੈਲਥ ਸੈਕਟਰ ਲਈ ਸਰਕਾਰ ਦਾ ਰੋਡ ਮੈਪ ਹੈ-

ਪਹਿਲਾ – Preventive healthcare ਉਸ ’ਤੇ ਬਲ ਦਿੱਤਾ ਜਾਵੇ।

ਦੂਜਾ – Affordable healthcare, ਇਸ ਦਾ ਜਿਤਨਾ ਜ਼ਿਆਦਾ ਵਿਸਤਾਰ ਹੋਵੇ, ਪ੍ਰਯਤਨ ਕੀਤਾ ਜਾਵੇ,

ਤੀਜਾ – Supply Side Interventions, ਯਾਨੀ ਇਸ ਸੈਕਟਰ ਦੀ ਹਰ ਡਿਮਾਂਡ ਨੂੰ ਦੇਖਦੇ ਹੋਏ ਸਪਲਾਈ ਨੂੰ ਸੁਨਿਸ਼ਚਿਤ ਕਰਨਾ

ਅਤੇ ਚੌਥਾ – Mission Mode intervention ਯਾਨੀ ਸਿਹਤ ਨਾਲ ਜੁੜੀਆਂ ਯੋਜਨਾਵਾਂ ਨੂੰ ਮਿਸ਼ਨ ਮੋਡ ’ਤੇ ਚਲਾਉਣਾ । ਤੁਸੀਂ ਸਰਕਾਰ ਦੀਆਂ ਤਮਾਮ ਯੋਜਨਾਵਾਂ ਨੂੰ ਦੇਖੋਗੇ, ਤਾਂ ਉਹ ਇਸੇ ਰਾਹ ਤੋਂ ਗੁਜਰਦੀਆਂ ਹਨ , ਇਸੇ ਮੈਪ ’ਤੇ ਅੱਗੇ ਵਧਦੀਆਂ ਹਨ

ਸਾਥੀਓ, ਬਿਮਾਰੀ ’ਤੇ ਹੋਣ ਵਾਲੇ ਖਰਚ ਨੂੰ ਬਚਾਉਣ ਦਾ ਸਭ ਤੋਂ ਅਸਾਨ ਤਰੀਕਾ ਹੈ ਕਿ ਬਿਮਾਰ ਹੋਣ ਤੋਂ ਹੀ ਬਚਿਆ ਜਾਵੇ ਇਹੀ Preventive Healthcare ਹੈ। ਅਤੇ ਇਸ ਦੇ ਲਈ ਜਿਤਨਾ ਜ਼ਿਆਦਾ ਪ੍ਰਮਾਣ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ, ਜਾਗਰੂਕਤਾ ਹੋਵੇਗੀ, ਜਿਤਨਾ ਜ਼ਿਆਦਾ ਆਮ ਮਾਨਵੀ ਇਸ ਨੂੰ ਲੈ ਕੇ ਗੰਭੀਰ ਹੋਣਗੇ, ਉਤਨਾ ਹੀ ਉਨ੍ਹਾਂ ਵਿੱਚ immunity ਵਧੇਗੀ, ਸਰੀਰ ਤੰਦਰੁਸਤ ਹੋਵੇਗਾ।

ਸਵੱਛ ਭਾਰਤ – ਇੱਕ ਤਰ੍ਹਾਂ ਨਾਲ ਅਗਰ Preventive Healthcare ਦਾ ਬੜਾ ਅਭਿਯਾਨ ਹੈ ਤਾਂ ਯੋਗ ਵੀ Preventive Healthcare ਦੇ ਲਈ zero cost healthcare ਹੈ।

ਉੱਜਵਲਾ ਯੋਜਨਾ ਨਾਲ ਧੂੰਏਂ ਤੋਂ ਮਾਤਾਵਾਂ ਨੂੰ ਮੁਕਤੀ ਦਿਵਾਉਣਾ –  ਇਹ ਵੀ Preventive Healthcare ਦਾ ਕੰਮ ਹੈ, ਤਾਂ ਦੂਜੀ ਤਰਫ ਦੇਸ਼ ਦੇ ਹਰ ਨਾਗਰਿਕ ਨੂੰ ਫਿਟ ਇੰਡੀਆ ਮੂਵਮੈਂਟ ਦਾ ਹਿੱਸਾ ਬਣਾ ਕੇ ਉਸ ਨੂੰ ਫਿਟ ਰਹਿਣ ਲਈ ਪ੍ਰੇਰਿਤ ਕਰਨਾ, ਇਸ ਦੇ ਨਾਲ-ਨਾਲ ਆਯੁਰਵੇਦ ਨੂੰ ਹੁਲਾਰਾ ਦੇਣਾ, ਕਿਉਂਕਿ ਅੱਜ ਕੱਲ੍ਹ Holistic Healthcare ਦੀ ਮੰਗ ਵਧਦੀ ਚਲੀ ਜਾ ਰਹੀ ਹੈ ।

ਹਰ ਕੋਈ ਸਾਈਡ ਇਫੈਕਟ ਤੋਂ ਬਚਣਾ ਚਾਹੁੰਦਾ ਹੈ ਅਤੇ ਉਸ ਵਿੱਚ ਆਯੁਸ਼, ਆਯੁਰਵੇਦ, ਇਹ ਬਹੁਤ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ । ਤਾਂ ਅਜਿਹੀ ਹਰ ਪਹਿਲ ਬਿਮਾਰੀਆਂ ਦੀ ਰੋਕਥਾਮ ਵਿੱਚ ਆਪਣਾ ਅਹਿਮ ਯੋਗਦਾਨ ਦੇ ਰਹੀ ਹੈ। Preventive Healthcare ਲਈ ਅਸੀਂ ਜਿਤਨਾ ਬਲ ਦੇਈਏਓਨੀਆਂ Heath Sector ਲਈ ਸਾਡੀਆਂ ਚਿੰਤਾਵਾਂ ਘੱਟ ਹੁੰਦੀਆਂ ਜਾਂਦੀਆਂ ਹਨਇੱਕ ਪਾਸੇ ਜਿੱਥੇ ਇਸ ਤੋਂ Communicable Diseases ਦੀ ਰੋਕਥਾਮ ਵਿੱਚ ਮਦਦ ਮਿਲ ਰਹੀ ਹੈ, ਉੱਥੇ ਦੂਜੇ ਪਾਸੇ ਜੀਵਨਸ਼ੈਲੀ ਦੇ ਕਾਰਨ ਜੋ ਬਿਮਾਰੀਆਂ ਆਉਂਦੀਆਂ ਹਨ ਉਨ੍ਹਾਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਵੀ ਇਹ ਕਾਰਗਰ ਸਾਬਤ ਹੋ ਰਹੀ ਹੈ ।

ਸਾਥੀਓ, Preventive Healthcare ਦੀ ਹੀ ਇੱਕ ਕੜੀ ਹੈ – ਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ ਸਵਾ ਲੱਖ ਤੋਂ ਜ਼ਿਆਦਾ ਵੈਲਨੈੱਸ ਸੈਂਟਰਾਂ ਦਾ ਨਿਰਮਾਣਇਹ ਸੈਂਟਰ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਨੂੰ ਪਕੜ ਕੇ, ਸ਼ੁਰੂਆਤ ਵਿੱਚ ਹੀ ਉਨ੍ਹਾਂ ਦੇ ਇਲਾਜ ਵਿੱਚ ਮਦਦਗਾਰ ਸਿੱਧ ਹੋਣਗੇ । ਇਸੇ ਤਰ੍ਹਾਂ ਸਰਕਾਰ ਦਾ ਵਿਸ਼ੇਸ਼ ਜ਼ੋਰ ਇਮਿਊਨਾਈਜ਼ੇਸ਼ਨ (ਟੀਕਾਕਰਨ) ਪ੍ਰੋਗਰਾਮ ਦੇ ਵਿਸਤਾਰ ’ਤੇ ਵੀ ਰਿਹਾ ਹੈ। ਅਸੀਂ ਨਵੀਂ ਵੈਕਸੀਨ ਜੋੜਨ  ਦੇ ਨਾਲ ਹੀ, ਦੂਰ-ਦਰਾਜ ਵਾਲੇ ਇਲਾਕਿਆਂ ਵਿੱਚ ਵੀ ਟੀਕਾਕਰਨ ਅਭਿਯਾਨ ਪਹੁੰਚਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ ।

ਇਨ੍ਹੀਂ ਦਿਨੀਂ ਅਸੀਂ ਲੋਕ, ਅਤੇ ਮੈਂ ਕਾਨਪੁਰ ਵਿੱਚ ਇਸ ਨੂੰ launch ਕੀਤਾ ਸੀ, ਪਸ਼ੂਆਂ ਦੀ ਅਰੋਗਤਾ ਨੂੰ ਲੈ ਕੇ, Foot and Mouth Diseases ਵਾਲਾ । ਇਹ ਵੀ, ਪਸ਼ੂਆਂ ਦੀ ਅਰੋਗਤਾ ਵੀ human element ਲਈ ਵੀ Preventive Healthcare ਦੇ ਕੰਮ ਆਉਂਦੀ ਹੈ। ਅਗਰ ਪਸ਼ੂ ਬਿਮਾਰ ਨਹੀਂ ਹੈ ਤਾਂ ਬਿਮਾਰੀ ਫੈਲਾਉਣ ਦਾ ਉਹ ਕਾਰਨ ਵੀ ਨਹੀਂ ਬਣਦਾ ਹੈ। ਯਾਨੀ ਇੱਕ ਤਰ੍ਹਾਂ ਨਾਲ holistic approach ਨੂੰ ਸਾਨੂੰ ਜ਼ਰੂਰਤ ਅਨੁਸਾਰ ਬਲ ਦਿੰਦੇ ਹੋਏ ਅੱਗੇ ਵਧਾਉਣਾ ਹੋਵੇਗਾ

ਸਾਥੀਓ, ਹੈਲਥ ਕੇਅਰ ਦੇ ਦੂਜੇ ਆਯਾਮ, ਯਾਨੀ Affordability ਨੂੰ ਹੁਲਾਰਾ ਦੇਣ ਦੇ ਲਈ, ਇਸ ਦੇ ਲਈ ਵੀ ਸਰਕਾਰ ਦੁਆਰਾ ਕਈ ਇਤਿਹਾਸਿਕ ਕਦਮ ਉਠਾਏ ਗਏ ਹਨ ।

ਆਯੁਸ਼ਮਾਨ ਭਾਰਤ ਦੇ ਕਾਰਨ ਦੇਸ਼ ਦੇ ਕਰੀਬ 70 ਲੱਖ ਗ਼ਰੀਬ ਮਰੀਜ਼ਾਂ ਦਾ ਮੁਫ਼ਤ ਇਲਾਜ ਹੋ ਚੁੱਕਿਆਂ ਹੈ। ਇਹ ਆਯੁਸ਼ਮਾਨ ਭਾਰਤ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਹੈ। ਅਮਰੀਕਾ, ਕੈਨੇਡਾ ਅਤੇ ਮੈਕਸੀਕੋ, ਉਸ ਦੀ ਟੋਟਲ ਜੋ ਜਨਸੰਖਿਆ ਹੈ, ਉਸ ਤੋਂ ਜ਼ਿਆਦਾ ਭਾਰਤ ਵਿੱਚ ਆਯੁਸ਼ਮਾਨ ਦੇ ਲਾਭਾਰਥੀਆਂ ਦੀ ਸੂਚੀ ਹੈ। ਅਤੇ ਇਤਨੇ ਘੱਟ ਸਮੇਂ ਵਿੱਚ 70 ਲੱਖ ਲੋਕਾਂ ਨੇ ਇਸ ਦਾ ਲਾਭ ਲਿਆ ਹੈਅਤੇ ਇਹ ਉਹ ਲੋਕ ਹਨ ਜਿਸ ਵਿੱਚੋਂ ਜ਼ਿਆਦਾਤਰ ਇਹ ਮੰਨ ਕੇ ਬੈਠੇ ਸਨ ਕਿ ਹੁਣ ਮੌਤ ਦਾ ਹੀ ਇੰਤਜ਼ਾਰ ਚੰਗਾ ਹੋਵੇਗਾ, ਜਿਤਨੀ ਜਲਦੀ ਮੌਤ ਆ ਜਾਵੇ, ਉਤਨਾ ਚੰਗਾ ਹੋਵੇਗਾ। ਜਿੰਨੇ ਦਿਨ ਤੱਕ ਕਸ਼ਟ ਝੱਲ ਸਕਦੇ ਹਾਂ, ਰੋਗ ਝੱਲ ਸਕਦੇ ਹਾਂ, ਝੱਲਦੇ ਰਹਾਂਗੇ, ਲੇਕਿਨ ਬੱਚਿਆਂ ਨੂੰ ਕਰਜ਼ ਵਿੱਚ ਡੁਬੋ ਕੇ ਹੈਲਥ ਲਈ ਕੁਝ ਕਰਨਾ ਨਹੀਂ ਹੈ, ਅਪਰੇਸ਼ਨ ਕਰਵਾਉਣਾ ਨਹੀਂ ਹੈ। Heart ਦੀ ਟ੍ਰੀਟਮੈਂਟ ਨਹੀਂ ਕਰਵਾਉਣੀ ਹੈ, ਕੈਂਸਰ ਦੀ ਟ੍ਰੀਟਮੈਂਟ ਨਹੀਂ ਕਰਵਾਉਣੀ ਹੈਸਭ ਕੁਝ,  ਆਸ਼ਾ ਛੱਡ ਚੁੱਕੇ ਸਨ

ਲੇਕਿਨ ਆਯੁਸ਼ਮਾਨ ਭਾਰਤ ਯੋਜਨਾ ਆਉਣ ਦੇ ਬਾਅਦ ਉਨ੍ਹਾਂ ਨੂੰ ਇੱਕ ਨਵੀਂ ਜ਼ਿੰਦਗੀ, ਨਵਾਂ ਵਿਸ਼ਵਾਸਨਵਾਂ ਉਤਸ਼ਾਹ ਮਿਲ ਗਿਆ ਅਤੇ ਇੱਕ ਰੁਪਏ ਦੇ ਖਰਚ ਦੇ ਬਿਨਾ 70 ਲੱਖ ਲੋਕਾਂ ਦਾ ਉਪਚਾਰ ਹੋ ਗਿਆ । ਅਤੇ ਮੈਨੂੰ ਖੁਸ਼ੀ ਹੈ ਕਿ ਉੱਤਰ ਪ੍ਰਦੇਸ਼ ਨੇ ਇਸ ਯੋਜਨਾ ਨੂੰ ਅੱਗੇ ਵਧਾਉਣ ਵਿੱਚ ਬਹੁਤ ਸਰਗਰਮੀ ਦਿਖਾਈ ਹੈ। ਇਕੱਲੇ ਉੱਤਰ ਪ੍ਰਦੇਸ਼ ਵਿੱਚ ਕਰੀਬ 11 ਲੱਖ ਅਜਿਹੇ ਲੋਕਾਂ ਨੇ ਇਸ ਦਾ ਲਾਭ ਲਿਆ ਹੈ, 11 ਲੱਖ ਲੋਕ ।

ਇਸੇ ਤਰ੍ਹਾਂ ਜਨ ਔਸ਼ਧੀ ਯੋਜਨਾ – ਇਸ ਨਾਲ ਸਸਤੀਆਂ ਦਵਾਈਆਂ ਮਿਲ ਰਹੀਆਂ ਹਨ । ਯਾਨੀ ਜੋ ਦਵਾਈਆਂ ਬਜ਼ਾਰ ਵਿੱਚ ਜਾ ਕੇ ਆਪ ਲੈਣ ਜਾਂਦੇ ਹੋ, 100 ਰੁਪਿਆ ਲਗਦਾ ਹੈ, ਜਨ ਔਸ਼ਧੀ ਕੇਂਦਰ ਵਿੱਚ ਉਹ 30-40 ਰੁਪਏ ਵਿੱਚ ਮਿਲ ਜਾਂਦੀਆਂ ਹਨਜਿਨ੍ਹਾਂ ਨੂੰ permanent ਦਵਾਈਆਂ ਲੈਣੀਆਂ ਪੈਂਦੀਆਂ ਹਨ, ਉਨ੍ਹਾਂ ਲੋਕਾਂ ਨੂੰ ਮਹੀਨੇ ਦਾ 800, 1000, 1200, 1500 ਰੁਪਏ ਤੱਕ ਬਿਲ ਦੀ ਬਚਤ ਹੋ ਰਹੀ ਹੈ। ਯਾਨੀ ਇਹ ਪੂਰੇ ਦੇਸ਼ ਵਿੱਚ ਜਨ ਔਸ਼ਧੀ ਕੇਂਦਰ ਬਹੁਤ popular ਹੋ ਰਹੇ ਹਨ ਅਤੇ ਲੋਕ ਜਨ ਔਸ਼ਧੀ ਕੇਂਦਰ ਦੀਆਂ ਦਵਾਈਆਂ ਨੂੰ ਪਸੰਦ ਕਰ ਰਹੇ ਹਨਉੱਥੇ ਹੀ Stents ਅਤੇ Knee Caps ਦੀਆਂ ਕੀਮਤਾਂ ਵਿੱਚ ਵੀ ਕਾਫ਼ੀ ਕਮੀ ਲਿਆਂਦੀ ਗਈ ਹੈ ।

ਸਾਥੀਓ, ਜਿਵੇਂ-ਜਿਵੇਂ ਗ਼ਰੀਬ ਤੋਂ ਗ਼ਰੀਬ ਨੂੰ ਸਿਹਤ ਸੇਵਾ ਉਪਲੱਬਧ ਹੋ ਰਹੀ ਹੈ, ਉਂਝ-ਉਂਝ ਹੈਲਥ ਕੇਅਰ ਦੀ ਡਿਮਾਂਡ ਵੀ ਵਧ ਰਹੀ ਹੈ। ਡਿਮਾਂਡ ਵਧ ਰਹੀ ਹੈ ਤਾਂ ਨਵੇਂ-ਨਵੇਂ ਹਸਪਤਾਲਾਂ, ਨਵੇਂ ਕਲੀਨਿਕਨਵੇਂ ਨਰਸਿੰਗ ਹੋਮ ਬਣਨ ਦਾ ਰਸਤਾ ਖੁੱਲ੍ਹਿਆ ਹੈ ।

ਪਿਛਲੇ 5 ਵਰ੍ਹਿਆਂ ਵਿੱਚ ਰਿਕਾਰਡ ਸੰਖਿਆ ਵਿੱਚ ਮੈਡੀਕਲ ਸੀਟਾਂ ਵਧਾਈਆਂ ਗਈਆਂ ਹਨ । ਇਸੇ ਸਾਲ ਪੂਰੇ ਦੇਸ਼ ਵਿੱਚ 75 ਨਵੇਂ ਮੈਡੀਕਲ ਕਾਲਜਾਂ ਨੂੰ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ । ਇੱਕ ਤਰ੍ਹਾਂ ਨਾਲ ਇਹ ਹਰ 3 ਲੋਕ ਸਭਾ ਸੀਟਾਂ ਦਰਮਿਆਨ ਇੱਕ ਮੈਡੀਕਲ ਕਾਲਜ ਬਣਾਉਣ ਦੇ ਸਾਡੇ ਵਿਜਨ ਨੂੰ ਅੱਗੇ ਵਧਾਉਣ ਵਾਲਾ ਇੱਕ ਸਫ਼ਲ ਪ੍ਰਯਤਨ ਹੈ। ਅਤੇ ਇਸ ਦਾ ਬਹੁਤ ਬੜਾ ਲਾਭ ਵੀ ਯੂਪੀ ਨੂੰ ਮਿਲ ਰਿਹਾ ਹੈ। ਬੀਤੇ 2-3 ਵਰ੍ਹਿਆਂ ਵਿੱਚ ਹੀ ਯੂਪੀ ਵਿੱਚ ਦੋ ਦਰਜਨ ਤੋਂ ਜ਼ਿਆਦਾ ਮੈਡੀਕਲ ਕਾਲਜ ਸਵੀਕਾਰ ਕੀਤੇ ਜਾ ਚੁੱਕੇ ਹਨ । ਜਿਨ੍ਹਾਂ ਵਿੱਚੋਂ ਅਨੇਕ ਜਾਂ ਤਾਂ ਸ਼ੁਰੂ ਹੋ ਚੁੱਕੇ ਹਨ ਜਾਂ ਫਿਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਹਨ ।

ਸਾਥੀਓ, ਸਰਕਾਰ ਦੁਆਰਾ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਮਿਸ਼ਨ ਮੋਡ ਵਿੱਚ ਰਾਸ਼ਟਰੀ ਪੋਸ਼ਣ ਅਭਿਯਾਨ ਸਮੇਤ ਅਨੇਕ ਨਵੇਂ ਪ੍ਰੋਗਰਾਮ ਚਲਾਏ ਜਾ ਰਹੇ ਹਨ । ਟੀਬੀ ਨੂੰ ਭਾਰਤ ਵਿੱਚ ਵਰ੍ਹੇ 2025 ਤੱਕ ਪੂਰੀ ਤਰ੍ਹਾਂ ਸਮਾਪਤ ਕਰਨ ਲਈ ਵੀ ਰਾਸ਼ਟਰੀ ਅਭਿਯਾਨ ਚਲ ਰਿਹਾ ਹੈ।  ਦੇਸ਼ ਦੇ ਲੋਕਾਂ ਦੀ ਸਿਹਤ ਨੂੰ ਸੁਧਾਰਨ ਵਿੱਚ, ਬਿਮਾਰੀ ’ਤੇ ਹੋਣ ਵਾਲੇ ਉਨ੍ਹਾਂ ਦੇ ਖਰਚ ਨੂੰ ਘੱਟ ਕਰਨ ਵਿੱਚ ਇਹ ਚਾਰ ਆਯਾਮ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ।

ਸਾਥੀਓ, ਜਨ ਸਿਹਤ ਦੇ ਖੇਤਰ ਵਿੱਚ ਹੋ ਰਹੇ ਇਸ ਬੇਮਿਸਾਲ ਕੰਮ ਦਾ ਲਾਭ ਯੂਪੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਵਰ੍ਹੇ ਐਂਸੇਫੇਲਾਇਟਿਸ ਇਸ ਦੇ ਮਾਮਲਿਆਂ ਵਿੱਚ ਯੋਗੀ ਜੀ ਅਤੇ ਉਨ੍ਹਾਂ ਦੀ ਟੀਮ ਨੇ ਅਤੇ ਯੂਪੀ ਦੀ ਜਨਤਾ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਅਤੇ ਇਸ ਦੇ ਲਈ ਤੁਸੀਂ ਸਭ ਅਭਿਨੰਦਨ ਦੇ ਅਧਿਕਾਰੀ ਹੋ। ਅੰਤਰਰਾਸ਼ਟਰੀ ਸੰਗਠਨਾਂ ਨੇ ਵੀ, ਦੁਨੀਆ ਦੀਆਂ ਮਾਨਤਾ ਪ੍ਰਾਪਤ institutions ਨੇ ਵੀ ਉੱਤਰ ਪ੍ਰਦੇਸ਼ ਦੀ ਇਸ ਸਫ਼ਲਤਾ ਨੂੰ ਸਰਾਹਿਆ ਹੈ, ਉਸ ਦੀ ਪ੍ਰਸ਼ੰਸਾ ਕੀਤੀ ਹੈ ।

ਸਵੱਛਤਾ ਅਤੇ ਸਿਹਤ ਸੁਵਿਧਾਵਾਂ ਨੂੰ ਪਿੰਡ-ਪਿੰਡ ਤੱਕ ਸੁਲਭ ਕਰਵਾਉਣ ਦਾ ਜੋ ਅਭਿਯਾਨ ਇੱਥੋਂ ਦੀ ਸਰਕਾਰ ਨੇ ਚਲਾਇਆ ਹੈ, ਉਹ ਯੂਪੀ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਬਹੁਤ ਕਦਮ  ਹੈ ।

ਹੁਣ ਸਾਡਾ ਇਹ ਵੀ ਪ੍ਰਯਤਨ ਹੋਣਾ ਚਾਹੀਦਾ ਹੈ ਕਿ ਰਾਸ਼ਟਰੀ ਪੋਸ਼ਣ ਮਿਸ਼ਨ ਅਤੇ ਮਿਸ਼ਨ ਇੰਦਰਧਨੁਸ਼  ਦੇ ਕੰਮ ਨੂੰ ਅਸੀਂ ਹੋਰ ਤੇਜ਼ ਕਰੀਏ, ਤਾਕਿ, ਆਉਣ ਵਾਲੇ ਸਮੇਂ ਵਿੱਚ ਯੂਪੀ ਦਾ ਹਰ ਬੱਚਾ ਸੁਰੱਖਿਅਤ ਰਹੇ, ਹਰ ਨਾਗਰਿਕ ਤੰਦਰੁਸਤ ਰਹੇ ।

ਸਾਥੀਓ, ਅੱਜ ਸੁਸ਼ਾਸਨ ਦਿਵਸ ’ਤੇ, ਅਜਿਹੇ ਸਮੇਂ ਵਿੱਚ ਜਦੋਂ ਅਸੀਂ ਨਵੇਂ ਸਾਲ ਅਤੇ ਨਵੇਂ ਦਹਾਕੇ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਾਂ, ਤਦ ਸਾਨੂੰ ਅਟਲ ਜੀ ਦੀ ਇੱਕ ਹੋਰ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ।  ਅਟਲ ਜੀ ਕਹਿੰਦੇ ਸਨ ਕਿ, ਹਰ ਪੀੜ੍ਹੀ ਦੇ ਭਾਰਤ ਦੀ ਪ੍ਰਗਤੀ ਵਿੱਚ ਯੋਗਦਾਨ ਦਾ ਮੁੱਲਾਂਕਣ ਦੋ ਗੱਲਾਂ  ਦੇ ਅਧਾਰ ’ਤੇ ਹੋਵੇਗਾ । ਅਤੇ ਇਹ ਦੋਵੇਂ ਮਾਨਦੰਡ ਹਰ ਨਾਗਰਿਕ ਦੇ ਲਈ ਹਨਅਸੀਂ ਕੋਈ ਵੀ ਕੰਮ ਕਰੀਏ, ਦੋਵੇਂ ਮਾਨਦੰਡ ਸਾਡੇ ਸਾਹਮਣੇ ਰੱਖ ਕੇ ਕਰੀਏਅਟਲ ਜੀ ਨੇ ਸਾਨੂੰ ਜੋ ਰਸਤਾ ਦਿਖਾਇਆ ਹੈਉਨ੍ਹਾਂ ਦੋਹਾਂ ਵਿੱਚੋਂ ਪਹਿਲਾ ਹੈ – ਸਾਨੂੰ ਜੋ ਵਿਰਾਸਤ ਵਿੱਚ ਮਿਲੀਆਂ, ਕਿੰਨੀਆਂ ਸਮੱਸਿਆਵਾਂ ਨੂੰ ਅਸੀਂ ਸੁਲਝਾਇਆ ਹੈ? ਇਹ ਪਹਿਲਾ ਮਾਨਦੰਡ ਹੈ। ਵਿਰਾਸਤ ਵਿੱਚ ਸਮੱਸਿਆਵਾਂ ਆਈਆਂ ਹਨ, ਆਉਂਦੀਆਂ, ਲੇਕਿਨ ਸਾਨੂੰ ਜੋ ਵਿਰਾਸਤ ਵਿੱਚ ਮਿਲੀਆਂ, ਉਨ੍ਹਾਂ ਵਿੱਚੋਂ ਨੇ ਕਿੰਨੀਆਂ ਸਮੱਸਿਆਵਾਂ ਨੂੰ ਸੁਲਝਾਇਆ ਹੈ।  ਅਤੇ ਦੂਜਾ, ਰਾਸ਼ਟਰ ਦੇ ਭਾਵੀ ਵਿਕਾਸ ਲਈ ਅਸੀਂ ਆਪਣੇ ਖ਼ੁਦ ਦੇ ਪ੍ਰਯਤਨਾਂ ਨਾਲਆਪਣੇ initiative ਨਾਲ ਕਿੰਨੀ ਮਜ਼ਬੂਤ ਨੀਂਹ ਰੱਖੀ ਹੈ?

ਸਾਥੀਓ, ਇਨ੍ਹਾਂ ਦੋਵੇਂ ਸਵਾਲਾਂ ਦੇ ਆਲੋਕ (ਸੰਦਰਭ) ਵਿੱਚ, ਅੱਜ ਅਸੀਂ ਕਹਿ ਸਕਦੇ ਹਾਂ ਕਿ, 2020  ਦੇ ਸਾਲ ਵਿੱਚ ਭਾਰਤ ਬੇਮਿਸਾਲ ਉਪਲੱਬਧੀਆਂ ਦੇ ਨਾਲ ਪ੍ਰਵੇਸ਼ ਕਰ ਰਿਹਾ ਹੈ। ਸਾਨੂੰ ਵਿਰਾਸਤ ਵਿੱਚ ਜੋ ਵੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਮੱਸਿਆਵਾਂ ਅਤੇ ਚੁਣੌਤੀਆਂ ਮਿਲੀਆਂ, ਉਨ੍ਹਾਂ ਦੇ ਸਮਾਧਾਨ ਦੀ ਨਿਰੰਤਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ।

ਆਰਟੀਕਲ-370ਕਿੰਨੀ ਪੁਰਾਣੀ ਬਿਮਾਰੀ ਸੀ, ਕਿੰਨੀ ਕਠਿਨ ਲਗਦੀ ਸੀ, ਸਾਨੂੰ ਵਿਰਾਸਤ ਵਿੱਚ ਮਿਲੀ ਸੀ, ਲੇਕਿਨ ਸਾਡੀ ਜ਼ਿੰਮੇਵਾਰੀ ਸੀ ਕਿ ਅਸੀਂ ਅਜਿਹੀਆਂ ਕਠਿਨ ਤੋਂ ਕਠਿਨ ਚੁਣੌਤੀਆਂ ਨੂੰ ਸੁਲਝਾਉਣ ਲਈ ਭਰਪੂਰ ਪ੍ਰਯਤਨ ਕਰੀਏ ਅਤੇ ਹੋਇਆਰਾਮ ਨਾਲ ਹੋਇਆ । ਸਾਰਿਆਂ ਦੀਆਂ ਧਾਰਨਾਵਾਂ ਚੂਰ-ਚੂਰ ਹੋ ਗਈਆਂ ।

ਰਾਮ ਜਨਮਭੂਮੀ ਦਾ ਇਤਨਾ ਪੁਰਾਣਾ ਮਾਮਲਾ, ਸ਼ਾਂਤੀਪੂਰਨ ਸਮਾਧਾਨ- ਭਾਰਤ ਅਜ਼ਾਦ ਹੋਇਆਵਿਭਾਜਨ ਹੋਇਆਤਦ ਤੋਂ ਲੈ ਕੇ ਲੱਖਾਂ ਗ਼ਰੀਬ- ਉਸ ਵਿੱਚ ਵੀ ਜ਼ਿਆਦਾ ਦਲਿਤ (ਦੱਬੇ ਕੁਚਲੇ) ਹਨ, ਵੰਚਿਤ ਹਨਸ਼ੋਸ਼ਿਤ ਹਨ । ਪਹਿਨੇ ਕੱਪੜੇ ਪਹਿਨ ਕੇ ਆਪਣਾ ਧਰਮ ਬਚਾਉਣ ਲਈ, ਆਪਣੀਆਂ ਬੇਟੀਆਂ ਦੀ ਇੱਜ਼ਤ ਬਚਾਉਣ ਲਈ ਜੋ ਲੋਕ ਪਾਕਿਸਤਾਨ, ਬੰਗਲਾਦੇਸ਼, ਅਫ਼ਗ਼ਾਨਿਸਤਾਨ ਤੋਂ ਭਾਰਤ ਦੀ ਸ਼ਰਨ ਲੈਣ ਲਈ ਮਜਬੂਰ ਹੋ ਗਏ, ਅਜਿਹੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੀ ਗਰਿਮਾ ਦੇਣ ਦਾ ਰਸਤਾ, ਅਜਿਹੀਆਂ ਅਨੇਕ ਸਮੱਸਿਆਵਾਂ ਦਾ ਹੱਲ ਇਸ ਦੇਸ਼  ਦੇ 130 ਕਰੋੜ ਭਾਰਤੀਆਂ ਨੇ ਕੱਢਿਆ ਹੈ

ਇਸ ਆਤ‍ਮਵਿਸ਼ਵਾਸ ਨਾਲ ਭਰਿਆ ਹੋਇਆ ਹਿੰਦੁਸਤਾਨ 2020 ਵਿੱਚ ਪ੍ਰਵੇਸ਼ ਕਰ ਰਿਹਾ ਹੈ, ਇੱਕ ਨਵੇਂ ਦਹਾਕੇ ਵਿੱਚ ਕਦਮ ਰੱਖ ਰਿਹਾ ਹੈ। ਅਤੇ ਹੁਣੇ ਵੀ ਜੋ ਬਾਕੀ ਹੈ, ਉਨ੍ਹਾਂ ਦੇ ਸਮਾਧਾਨ ਲਈ ਵੀ ਪੂਰੀ ਤਾਕਤ ਦੇ ਨਾਲ, ਹਰ ਭਾਰਤਵਾਸੀ ਪ੍ਰਯਤਨ ਕਰ ਰਿਹਾ ਹੈ। ਚਾਹੇ ਹਰ ਗ਼ਰੀਬ ਨੂੰ ਘਰ ਦੇਣਾ ਹੋਵੇਚਾਹੇ ਹਰ ਘਰ ਵਿੱਚ ਜਲ ਪੰਹੁਚਾਉਣਾ ਹੋਵੇਕਿੰਨੀਆਂ ਵੱਡੀਆਂ ਚੁਣੌਤੀਆਂ ਹੋਣਗੀਆਂ, ਅਸੀਂ ਚੁਣੌਤੀਆਂ ਨੂੰ ਚੁਣੌਤੀ ਦੇਣ ਦੇ ਸੁਭਾਅ ਨੂੰ ਲੈ ਕੇ ਨਿਕਲੇ ਹਾਂ ।

ਸਾਥੀਓ, 2014 ਤੋਂ ਲੈ ਕੇ 2019 ਤੱਕ ਦੇ ਕਾਲਖੰਡ ਵਿੱਚ ਅਸੀਂ ਚੁਣੌਤੀਆਂ ਨੂੰ ਚੁਣੌਤੀ ਦੇਣ ਦਾ ਇੱਕ ਵੀ ਮੌਕਾ ਛੱਡਿਆ ਨਹੀਂ ਹੈ। 2014 ਤੋਂ ਪਹਿਲਾਂ ਦੇਸ਼ ਦੀ ਅੱਧੇ ਤੋਂ ਅਧਿਕ ਅਬਾਦੀ ਦੇ ਪਾਸ ਪਖ਼ਾਨਾ ਨਹੀਂ ਸੀ, ਹੁਣ ਪਖ਼ਾਨਾ ਪਹੁੰਚ ਚੁੱਕਿਆ ਹੈ

ਕਰੋੜਾਂ ਗ਼ਰੀਬ ਪਰਿਵਾਰ, ਸਾਡੀਆਂ ਮਾਵਾਂ ਭੈਣਾਂ, ਰਸੋਈ ਘਰ ਵਿੱਚ ਧੂਏਂ ਵਿੱਚ ਜ਼ਿੰਦਗੀ ਗੁਜਾਰਦੀਆਂ ਸਨ, ਹੁਣ ਹਰ ਘਰ ਤੱਕ ਗੈਸ ਪਹੁੰਚ ਰਹੀ ਹੈ ।

ਹਜ਼ਾਰਾਂ ਪਿੰਡ, ਹਜ਼ਾਰਾਂ ਪਰਿਵਾਰ ਹਨ੍ਹੇਰੇ ਵਿੱਚ ਜ਼ਿੰਦਗੀ ਗੁਜਾਰਨ ਲਈ ਮਜ਼ਬੂਰ ਸਨ, ਹੁਣ ਉਨ੍ਹਾਂ ਦੇ  ਘਰ ਵਿੱਚ ਬਿਜਲੀ ਪਹੁੰਚ ਰਹੀ ਹੈ ।

ਅੱਧੇ ਤੋਂ ਜ਼ਿਆਦਾ ਅਬਾਦੀ ਬੈਂਕ ਤੋਂ ਦੂਰ ਸੀ, ਉਸ ਦੇ ਲਈ ਬੈਂਕਾਂ ਦੇ ਦਰਵਾਜੇ ਖੋਲ੍ਹੇ ਹਨ ।

ਕਰੋੜਾਂ ਗ਼ਰੀਬ ਪਰਿਵਾਰਾਂ ਦੇ ਪਾਸ ਆਪਣਾ ਘਰ ਨਹੀਂ ਸੀ, ਕਰੀਬ 2 ਕਰੋੜ ਗ਼ਰੀਬ ਪਰਿਵਾਰਾਂ ਦੇ ਘਰ ਬਣ ਚੁੱਕੇ ਹਨ । 2022 ਤੱਕ ਹਰ ਗ਼ਰੀਬ, ਜੋ ਬੇਘਰ ਹੈ, ਉਸ ਨੂੰ ਆਪਣਾ ਪੱਕਾ ਘਰ ਦੇਣ ਲਈ ਕੰਮ ਤੇਜ਼ੀ ਨਾਲ ਚਲ ਰਿਹਾ ਹੈ ।

ਪਿੰਡ-ਪਿੰਡ ਤੱਕ ਸੜਕ ਪਹੁੰਚਾਉਣ ਦਾ ਕੰਮ, ਰੇਲਵੇ ਕਨੈਕਟੀਵਿਟੀ ਪਹੁੰਚਾਉਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਅਤੇ ਸਾਲ 2024 ਤੱਕ ਹਰ ਘਰ ਜਲ ਪਹੁੰਚਾਉਣ ਦੇ ਸੰਕਲਪ ਨੂੰ ਸਿੱਧ ਕਰਨ ਲਈ ਵੀ ਅਸੀਂ ਪੂਰੀ ਤਤਪਰਤਾ ਦੇ ਨਾਲ ਜੁਟ ਚੁੱਕੇ ਹਾਂ ।

ਇਹੀ ਸਮਾਧਾਨ,  New India ਦੀ ਪ੍ਰਗਤੀ ਲਈ ਠੋਸ ਨੀਂਹ ਤਿਆਰ ਕਰ ਰਹੇ ਹਨ ।

ਇਸ ਠੋਸ ਨੀਂਹ ’ਤੇ ਅਸੀਂ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਸੰਕਲਪ ਨੂੰ ਸਿੱਧ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਹੋਏ ਦੇਸ਼ ਨੂੰ ਨਾਲ ਲੈ ਕੇ ਅੱਗੇ ਵਧ ਰਹੇ ਹਾਂ, ਤਾਕਿ ਕਰੋੜਾਂ ਭਾਰਤ – ਵਾਸੀਆਂ ਦਾ ਜੀਵਨ ਪੱਧਰ ਉੱਪਰ ਉੱਠੇ, ਗ਼ਰੀਬ ਤੋਂ ਗ਼ਰੀਬ ਨੂੰ ਵੀ ਗਰਿਮਾ ਅਤੇ ਸਨਮਾਨ ਮਿਲੇ ।

ਸਾਥੀਓ, ਇਹੀ ਤਾਂ ਸੁਸ਼ਾਸਨ ਹੈ, ਇਹੀ ਤਾਂ ਸਵਰਾਜ ਹੈ, ਜਿਸ ਦੀ ਕਲਪਨਾ ਅਟਲ ਬਿਹਾਰੀ ਵਾਜਪੇਈ ਜੀ ਅਤੇ ਮਹਾਮਨਾ ਮਾਲਵੀਯ ਜੀ ਸਮੇਤ ਤਮਾਮ ਰਾਸ਼ਟਰ ਨਿਰਮਾਤਿਆਂ ਨੇ ਕੀਤੀ ਸੀ ।

ਸਾਡੀ ਸਰਕਾਰ ਲਈ ਸੁਸ਼ਾਸਨ ਦਾ ਅਰਥ ਹੈ –

ਸੁਣਵਾਈ, ਸਭ ਦੀ ਹੋਵੇ

ਸੁਵਿਧਾ, ਹਰ ਨਾਗਰਿਕ ਤੱਕ ਪਹੁੰਚੇ।

ਸੁਅਵਸਰ, ਹਰ ਭਾਰਤੀ ਨੂੰ ਮਿਲੇ।

ਸੁਰੱਖਿਆ, ਹਰ ਦੇਸ਼ਵਾਸੀ ਅਨੁਭਵ ਕਰੇ।

ਅਤੇ ਸੁਲਭਤਾ, ਸਰਕਾਰ ਦੇ ਹਰ ਤੰਤਰ ਕੋ ਸੁਨਿਸ਼ਚਿਤ ਕਰਨੀ ਹੈ।

ਸਾਡੇ ਲਈ ਸੁਸ਼ਾਸਨ ਦਾ ਇੱਕ ਹੀ ਮੰਤਰ ਹੈ, ਸਬਕਾ ਸਾਥ, ਸਬਕਾ ਵਿਕਾਸ ਔਰ ਸਬਕਾ ਵਿਸ਼ਵਾਸ।

ਇਸੇ ਭਾਵ ਅਤੇ ਸੁਭਾਅ ਦੇ ਨਾਲ ਅਸੀਂ ਸਾਰੇ ਜੁਟੇ ਹੋਏ ਹਾਂ।

ਸਾਥੀਓ, ਸਾਡਾ ਇਹ ਨਿਰੰਤਰ ਪ੍ਰਯਤਨ ਰਿਹਾ ਹੈ ਕਿ ਸਰਕਾਰ ਵਿੱਚੋਂ ਸੱਤਾ-ਸੁਖ ਨੂੰ ਕੱਢ ਕੇ ਸੇਵਾ ਦੇ ਸੰਸਕਾਰ ਘੜੇ ਜਾਣਇਹ ਤਦ ਹੀ ਸੰਭਵ ਹੈ ਜਦੋਂ ਆਮ ਮਾਨਵੀ ਦੇ ਜੀਵਨ ਵਿੱਚ ਸਰਕਾਰ ਦਾ ਦਖਲ ਜਿਤਨਾ ਘੱਟ ਹੋਵੇ, ਘੱਟ ਕਰਨ ਦਾ ਪ੍ਰਯਤਨ ਕਰਨਾ ਚਾਹੀਦਾ ਹੈ ।

ਸਾਡਾ ਪ੍ਰਯਤਨ ਹੈ ਕਿ ਸਰਕਾਰ, ਅਟਕਾਉਣ ਦੀ ਬਜਾਏ, ਉਲਝਾਉਣ ਦੀ ਬਜਾਏ, ਸੁਲਝਾਉਣ ਦਾ ਮਾਧਿਅਮ ਬਣੇ । ਆਪ ਅਗਰ ਇਸ ਸਰਕਾਰ ਦਾ ਮੁੱਲਾਂਕਣ ਕਰੋਗੇ, ਤਾਂ ਇਹੀ ਕੋਸ਼ਿਸ਼ ਹਰ ਕਦਮ ’ਤੇ ਆਪ ਮਹਿਸੂਸ ਕਰੋਗੇ ।

ਹੁਣ ਦੇਸ਼ ਦਸਤਾਵੇਜ਼ਾਂ ਦੇ ਅਟੈਸਟੇਸ਼ਨ ਦੇ, ਸਤਿਆਪਨ ਦੇ ਦੌਰ ਤੋਂ ਬਾਹਰ ਨਿਕਲ ਰਿਹਾ ਹੈ। ਤੁਸੀਂ ਖ਼ੁਦ ਪ੍ਰਮਾਣਿਤ ਕਰ ਦਿੱਤਾ, ਖ਼ੁਦ ਜ਼ਿੰਮੇਦਾਰੀ ਲੈ ਲਈ, ਇਹੀ ਸਰਕਾਰ ਲਈ ਕਾਫ਼ੀ ਹੈ ।

ਅੱਜ ਅਧਿਕਤਰ ਸਰਕਾਰੀ ਸੇਵਾਵਾਂ ਨੂੰ ਔਨਲਾਈਨ ਕਰ ਦਿੱਤਾ ਗਿਆ ਹੈ, ਡਿਜੀਟਲੀਕਰਨ ਕਰ ਦਿੱਤਾ ਗਿਆ ਹੈ। ਜਨਮ ਪ੍ਰਮਾਣ ਪੱਤਰ ਤੋਂ ਲੈ ਕੇ ਪੈਨਸ਼ਨ ਲਈ ਜ਼ਰੂਰੀ ਜੀਵਨ ਪ੍ਰਮਾਣ ਪੱਤਰ ਤੱਕਜ਼ਿਆਦਾਤਰ ਸੇਵਾਵਾਂ ਔਨਲਾਈਨ ਹਨ । ਪਹਿਲਾਂ ਜਿੱਥੇ ਕਾਗਜ਼ਾਂ, ਦਸਤਾਵੇਜ਼ਾਂ ਅਤੇ ਸਰਕਾਰੀ ਦਫ਼ਤਰਾਂ ਦੇ ਫੇਰ ਵਿੱਚ ਹੀ ਇੱਕ ਸਧਾਰਨ ਵਿਅਕਤੀ ਫੱਸਿਆ ਰਹਿੰਦਾ ਸੀ, ਹੁਣ ਜੀਵਨ ਬਹੁਤ ਅਸਾਨ ਹੋ ਰਿਹਾ ਹੈ ।

ਸਾਥੀਓ, ਅਸੀਂ ਸੁਸ਼ਾਸਨ ਦੇ ਉਸ ਦੌਰ ਦੀ ਤਰਫ਼ ਵਧ ਰਹੇ ਹਾਂ, ਜਿੱਥੇ ਜਨਤਾ ਨੂੰ ਆਵੇਦਨ ਦੀ ਜ਼ਰੂਰਤ ਨਾ ਹੋਵੇ ਬਲਕਿ, ਬਲਕਿ ਸਰਕਾਰ ਉਨ੍ਹਾਂ ਦੇ ਘਰ ਜਾ ਕੇ ਨਿਵੇਦਨ ਕਰੇ ਕਿ, ਕਿਤੇ ਕੁਝ ਸਮੱਸਿਆ ਤਾਂ ਨਹੀਂ ਹੈਤੁਸੀਂ ਦੇਖੋਗੇ ਕਿ ਜਨਹਿਤ ਦੀਆਂ ਜਿੰਨੀਆਂ ਵੀ ਯੋਜਨਾਵਾਂ ਅੱਜ ਚਲ ਰਹੀਆਂ ਹਨ, ਉਨ੍ਹਾਂ ਵਿੱਚ ਲਾਭਾਰਥੀਆਂ ਦੀ ਚੋਣ ਤੋਂ ਲੈ ਕੇ, ਉਨ੍ਹਾਂ ਤੱਕ ਲਾਭ ਨੂੰ ਪਹੁੰਚਾਉਣ ਲਈ ਤਕਨੀਕ ਦਾ, ਡੇਟਾ ਸਾਇੰਸ ਦਾ ਭਰਪੂਰ ਉਪਯੋਗ ਹੋ ਰਿਹਾ ਹੈ ।

ਬੈਨਿਫਿਟ ਡਾਇਰੈਕਟ ਹੋਵੇ ਅਤੇ ਡਿਲਿਵਰੀ ਕਵਿਕ ਹੋਵੇ, ਟਾਰਗੇਟੇਡ ਹੋਵੇ, ਇਹ ਅਸੀਂ ਸਰਕਾਰ ਦੇ ਕਾਰਜ ਸੱਭਿਆਚਾਰ ਵਿੱਚ ਲਿਆਉਣ ਦਾ ਪ੍ਰਯਤਨ ਕੀਤਾ ਹੈ। ਇਸ ਤੋਂ ਪਾਰਦਰਸ਼ਿਤ ਵੀ ਆ ਰਹੀ ਹੈਜਨਤਾ ਦੀ ਸੇਵਾ ਵੀ ਤੇਜ਼ੀ ਨਾਲ ਹੋ ਰਹੀ ਹੈ ਅਤੇ ਦੇਸ਼ ਦੇ ਈਮਾਨਦਾਰ ਕਰਦਾਤਾਵਾਂ ਦਾ ਪੈਸਾ ਵੀ ਬੱਚ ਰਿਹਾ ਹੈ ।

ਸਾਥੀਓ, ਅੱਜ ਅਟਲ ਸਿੱਧਿ ਦੀ ਇਸ ਧਰਤੀ ਨਾਲ ਮੈਂ ਯੂਪੀ ਦੇ ਜਵਾਨ ਸਾਥੀਆਂ ਨੂੰ, ਇੱਥੇ ਦੇ ਹਰ ਨਾਗਰਿਕ ਨੂੰ ਇੱਕ ਹੋਰ ਤਾਕੀਦ ਕਰਨ ਆਇਆ ਹਾਂ ।

ਅਜ਼ਾਦੀ ਦੇ ਬਾਅਦ ਅਸੀਂ ਬਰਾਬਰ ਦੇਖਿਆ ਹੈ, ਅਜ਼ਾਦੀ ਦੇ ਬਾਅਦ ਦੇ ਵਰ੍ਹਿਆਂ ਵਿੱਚ ਅਸੀਂ ਸਭ ਤੋਂ ਜ਼ਿਆਦਾ ਜ਼ੋਰ ਅਧਿਕਾਰਾਂ ’ਤੇ ਦਿੱਤਾ ਹੈ, ਲੇਕਿਨ ਹੁਣ ਜਦੋਂ ਅਸੀਂ ਅਜ਼ਾਦੀ ਦੇ 75 ਵਰ੍ਹੇ ਵੱਲ ਵੱਧ ਰਹੇ ਹਾਂ, ਅਜ਼ਾਦੀ ਦੇ ਦੀਵਾਨਾਂ ਦੇ ਸੁਪਨੀਆਂ ਨੂੰ ਅੱਜ ਜੇਕਰ ਅਸੀਂ ਤੋਲਦੇ ਹਾਂ ਤਾਂ ਸਮੇਂ ਦੀ ਮੰਗ ਹੈ ਕਿ ਹੁਣ ਤੱਕ ਭਲੇ ਅਸੀਂ ਅਧਿਕਾਰਾਂ ’ਤੇ ਬਲ ਦਿੱਤਾ ਹੋਵੇ, ਲੇਕਿਨ ਹੁਣ ਵਕਤ ਦੀ ਮੰਗ ਹੈ ਕਿ ਅਸੀਂ ਆਪਣੇ ਕਰਤੱਵਾਂ, ਆਪਣੇ ਦਾਇਤੱਵਾਂ ਤੇ ਵੀ ਓਨਾ ਹੀ ਬਲ ਦੇਣਾ ਹੈ ।

ਇਹ ਗੱਲ ਮੈਂ ਇਸ ਲਈ ਕਹਿ ਰਿਹਾ ਹਾਂ, ਕਿਉਂਕਿ ਯੂਪੀ ਵਿੱਚ ਜਿਸ ਤਰ੍ਹਾਂ ਕੁਝ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਦੇ ਨਾਮ ’ਤੇ ਹਿੰਸਾ ਕੀਤੀ, ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ, ਉਹ ਆਪਣੇ ਘਰ ਵਿੱਚ ਬੈਠ ਕੇ ਇੱਕ ਵਾਰ ਖ਼ੁਦ ਤੋਂ ਸਵਾਲ ਪੁੱਛੇ ਕਿ ਕੀ ਉਨ੍ਹਾਂ ਦਾ ਇਹ ਰਸਤਾ ਠੀਕ ਸੀ ? ਉਨ੍ਹਾਂ ਦੀ ਪ੍ਰਵਿਰਤੀ ਯੋਗ ਸੀ ? ਇਹ ਜੋ ਕੁਝ ਜਲਾਇਆ ਗਿਆ, ਬਰਬਾਦ ਕੀਤਾ ਗਿਆ, ਕੀ‍ ਉਹ ਉਨ੍ਹਾਂ ਦੇ ਬੱਚਿਆਂ ਨੂੰ ਕੰਮ ਆਉਣ ਵਾਲਾ ਨਹੀਂ ਸੀ ?

ਇਸ ਪ੍ਰਦਰਸ਼ਨ ਵਿੱਚ, ਹਿੰਸਾ ਵਿੱਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ, ਜੋ ਆਮ ਨਾਗਰਿਕ ਜਖ਼ਮੀ ਹੋਏ, ਜੋ ਪੁਲਿਸ ਵਾਲੇ ਜਖ਼ਮੀ ਹੋਏ, ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਪ੍ਰਤੀ, ਪਲ ਭਰ ਅਸੀਂ ਸੋਚੀਏ ਕੀ ਗੁਜ਼ਰਦੀ ਹੋਵੇਗੀ ? ਅਤੇ ਇਸ ਲਈ ਮੈਂ ਤਾਕੀਦ ਕਰਾਂਗਾ ਕਿ ਝੂਠੀ ਅਫਵਾਹਾਂ ਵਿੱਚ ਆ ਕੇ ਹਿੰਸਾ ਕਰਨ ਵਾਲਿਆਂ ਨੂੰ, ਸਰਕਾਰੀ ਸੰਪਤੀ ਤੋੜਨ ਵਾਲਿਆਂ ਨੂੰ ਮੈਂ ਬਹੁਤ ਤਾਕੀਦ ਨਾਲ ਕਹਿਣਾ ਚਾਹਾਂਗਾ ਕਿ ਬਿਹਤਰ ਸੜਕ, ਬਿਹਤਰ ਟਰਾਂਸਪੋਰਟ ਸਿਸਟਮ, ਉੱਤਮ ਸੀਵਰ ਲਾਈਨ, ਨਾਗਰਿਕਾਂ ਦਾ ਹੱਕ ਹੈ, ਤਾਂ ਇਸ ਨੂੰ ਸੁਰੱਖਿਅਤ ਰੱਖਣਾ, ਸਾਫ਼ ਸੁਥਰਾ ਰੱਖਣਾ ਵੀ ਤਾਂ ਨਾਗਰਿਕਾਂ ਦਾ ਜ਼ਿੰਮੇਵਾਰੀ ਹੈ ।

ਹੱਕ ਅਤੇ ਜ਼ਿੰਮੇਵਾਰੀ ਨੂੰ ਸਾਨੂੰ ਨਾਲ-ਨਾਲ ਅਤੇ ਹਮੇਸ਼ਾ ਯਾਦ ਰੱਖਣਾ ਹੈ।

ਉੱਤਮ ਸਿੱਖਿਆ, ਸੁਲਭ ਸਿੱਖਿਆ ਸਾਡਾ ਹਕ ਹੈ, ਲੇਕਿਨ ਸਿੱਖਿਆ ਦੇ ਸੰਸਥਾਨਾਂ ਦੀ ਸੁਰੱਖਿਆ, ਸਿੱਖਿਅਕਾਂ ਦਾ ਸਨਮਾਨ, ਇਹ ਸਾਡਾ ਜ਼ਿੰਮੇਵਾਰੀ ਵੀ ਹੈ।

ਚਿਕਿਤਸਾ ਸੁਵਿਧਾ ਸਾਡਾ ਹਕ ਹੈ, ਲੇਕਿਨ ਡਾਕਟਰਾਂ ਦਾ ਸਹਿਯੋਗ ਅਤੇ ਸਨਮਾਨ ਕਰਨਾ ਸਾਡਾ ਜ਼ਿੰਮੇਵਾਰੀ ਵੀ ਹੈ।

ਸੁਰੱਖਿਅਤ ਮਾਹੌਲ ਮਿਲਣਾ ਸਾਡਾ ਹੱਕ ਹੈ, ਲੇਕਿਨ ਸੁਰੱਖਿਆ ਲਈ ਜ਼ਿੰਮੇਦਾਰ ਪੁਲਿਸ ਤੰਤਰ ਦੇ ਕੰਮ ਨੂੰ ਸਨਮਾਨ ਦੇਣਾ, ਇਹ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।

ਹੱਕ ਦੀ ਇੱਕ ਮਰਿਆਦਾ ਹੈ, ਉਸ ਦਾ ਇੱਕ ਦਾਇਰਾ ਹੈ, ਸੀਮਾ ਹੈ। ਲੇਕਿਨ ਜ਼ਿੰਮੇਵਾਰੀ ਦੀ, ਕਰਤੱਵ ਦੀ, ਭਾਵਨਾ ਬਹੁਤ ਹੀ ਵਿਆਪਕ ਹੈ।

ਸਾਥੀਓ, ਇਹ ਭਾਵਨਾ ਨਾਗਰਿਕਾਂ ਦੇ ਨਾਲ-ਨਾਲ ਸਰਕਾਰ ਦੇ ਲਈ, ਸਰਕਾਰ ਦੇ ਹਰ ਤੰਤਰ ਦੇ ਲਈ ਵੀ ਉਤਨੀ ਹੀ ਜ਼ਰੂਰੀ ਹੈ।

ਸਰਕਾਰ ਦੀ ਜ਼ਿੰਮੇਵਾਰੀ ਇਹ ਹੈ ਕਿ ਉਹ 5 ਸਾਲ ਲਈ ਨਹੀਂ, ਬਲਕਿ 5 ਪੀੜ੍ਹੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਕੰਮ ਕਰਨ ਦੀ ਆਦਤ ਬਣਾਏਮੈਨੂੰ ਤਸੱਲੀ ਹੈ ਕਿ ਯੂਪੀ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਭਰਪੂਰ ਪ੍ਰਯਤਨ ਕਰ ਰਹੀ ਹੈ।

ਅਸੀਂ ਆਪਣਾ ਜ਼ਿੰਮੇਵਾਰੀ ਨਿਭਾਈਏ, ਆਪਣੇ ਟੀਚਿਆਂ ਨੂੰ ਪ੍ਰਾਪਤ ਕਰੀਏ, ਇਹੀ ਸੁਸ਼ਾਸਨ ਅਤੇ ਇਹੀ ਅੱਜ ਦਾ ਦਿਵਸ, ਅਟਲ ਜੀ ਨੂੰ ਯਾਦ ਕਰਦੇ ਹੋਏ, ਅਸੀਂ ਲੋਕਾਂ ਦਾ ਸੰਕਲਪ ਹੋਣਾ ਚਾਹੀਦਾ ਹੈ, ਇਹੀ ਜਨਤਾ ਦੀ ਉਮੀਦ ਹੈ, ਇਹੀ ਅਟਲ ਬਿਹਾਰੀ ਵਾਜਪੇਈ ਦੀ ਸਾਨੂੰ ਸਾਰਿਆਂ ਨੂੰ ਸਿੱਖਿਆ ਹੈ।

ਇੱਕ ਵਾਰੀ ਫਿਰ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਅਟਲ ਮੈਡੀਕਲ ਯੂਨੀਵਰਸਿਟੀ ਲਈ ਬਹੁਤ-ਬਹੁਤ ਵਧਾਈ ਦੇ ਨਾਲ ਆਪ ਸਾਰਿਆਂ ਨੂੰ ਵੀ ਅਨੇਕ-ਅਨੇਕ ਸ਼ੁਭਕਾਮਨਾਵਾਂ ਦੇ ਨਾਲ, ਕੁਝ ਦਿਨਾਂ ਦੇ ਬਾਅਦ ਨਵਾਂ ਵਰ੍ਹਾ ਸ਼ੁਰੂ ਹੋਵੇਗਾ। ਇਸ ਨਵੇਂ ਵਰ੍ਹੇ ਦੇ ਵੀ, ਜਦੋਂ ਬਹੁਤ ਦੂਰ ਨਹੀਂ ਹੈ, ਸਪਤਾਹ ਭਰ ਹੈ, ਆਪ ਸਾਰਿਆਂ ਨੂੰ, ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ, ਸਾਲ 2020 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

******

ਵੀਆਰਆਰਕੇ/ਵੀਜੇ/ਐੱਨਐੱਸ/ਐੱਮਐੱਸ