ਪੀਐੱਮਇੰਡੀਆ
ਦਾਹੋਦ ਜ਼ਿਲ੍ਹਾ ਆਦਿਵਾਸੀ ਜ਼ਿਲ੍ਹਾ ਹੈ, ਆਦਿਵਾਸੀ ਬਹੁ-ਗਿਣਤੀ ਵਾਲਾ ਖੇਤਰ ਹੈ। ਜੇ ਸੰਨ 1857 ਦੇ ਸੁਤੰਤਰਤਾ ਸੰਗ੍ਰਾਮ ‘ਚ ਗੁਜਰਾਤ ਦੀ ਭੂਮਿਕਾ ਬਾਰੇ ਚਰਚਾ ਕਰਨੀ ਹੋਵੇ, ਤਾਂ ਸਾਨੂੰ ਇਸ ਦੀ ਸ਼ੁਰੂਆਤ ਦਾਹੋਦ ਤੋਂ ਕਰਨੀ ਪਵੇਗੀ। ਅਸੀਂ ਸੁਤੰਤਰਤਾ ਸੰਗ੍ਰਾਮ ਨੂੰ, ਅਜ਼ਾਦੀ ਦੀ ਜੰਗ ਨੂੰ ਇੰਨਾ ਸੀਮਤ ਕਰ ਦਿੱਤਾ ਹੈ ਕਿ ਅਸੀਂ ਅਜ਼ਾਦੀ ਦੀ ਲੜਾਈ ਲੜਨ ਵਾਲੇ ਆਦਿਵਾਸੀ ਭਰਾਵਾਂ-ਭੈਣਾਂ ਨੂੰ ਭੁੱਲ ਗਏ। ਦੋਸਤੋ, ਇਸ ਦੇਸ਼ ਦੇ ਹਰੇਕ ਪਿੰਡ ਨੇ, ਲੱਖਾਂ ਲੋਕਾਂ ਨੇ, ਸੌ-ਸੌ ਸਾਲਾਂ ਤੱਕ ਅਜ਼ਾਦੀ ਲਈ ਨਿਰੰਤਰ ਤਿਆਗ ਅਤੇ ਬਲੀਦਾਨ ਦੀ ਮਸ਼ਾਲ ਨੂੰ ਬਲਦਾ ਰੱਖਿਆ। ਹਿੰਦੁਸਤਾਨ ਦਾ ਇੱਕ ਵੀ ਆਦਿਵਾਸੀ ਖੇਤਰ ਅਜਿਹਾ ਨਹੀਂ ਹੈ ਕਿ ਜਿਸ ਨੇ ਅੰਗਰੇਜ਼ਾਂ ਦੀ ਇੱਟ ਦਾ ਜਵਾਬ ਪੱਥਰ ਨਾਲ ਨਾ ਦਿੱਤਾ ਹੋਵੇ। ਪਿਛਲੇ ਥੋੜ੍ਹੇ ਸਮੇਂ ਤੋਂ ਲੋਕ ਬਿਰਸਾ ਮੁੰਡਾ ਦੇ ਨਾਂਅ ਤੋਂ ਜਾਣੂ ਹੋ ਰਹੇ ਹਨ। ਸਾਡੇ ਗੁਰੂ ਗੋਵਿੰਦ ਨੇ ਅਜ਼ਾਦੀ ਲਈ ਕਿੰਨੀ ਵੱਡੀ ਜੰਗ ਲੜੀ ਸੀ, ਇਸੇ ਧਰਤੀ ‘ਤੇ ਅਜ਼ਾਦੀ ਲਈ ਜੰਗ ਹੋਈ ਸੀ। 1857 ਦੇ ਸੁਤੰਤਰਤਾ ਸੰਗ੍ਰਾਮ ਦੌਰਾਨ ਸਮੁੱਚੇ ਦਾਹੋਦ ਖੇਤਰ ਦੇ ਆਦਿਵਾਸੀ ਭਰਾ ਅਤੇ ਭੈਣਾਂ, ਅੰਗਰੇਜ਼ਾਂ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਏ ਸਨ। ਜਦੋਂ ਅੱਜ ਅਸੀਂ ਅਜ਼ਾਦੀ ਦੀ 70ਵੀਂ ਵਰ੍ਹੇਗੰਢ ਦੇ ਜਸ਼ਨ ਮਨਾ ਰਹੇ ਹਾਂ, ਤਦ ਅਜ਼ਾਦੀ ਦੀ ਜੰਗ ਵਿੱਚ ਸ਼ਾਮਲ ਹੋਏ ਆਦਿਵਾਸੀ ਜੋਧਿਆਂ ਨੂੰ, ਅਜ਼ਾਦੀ ਘੁਲਾਟੀਆਂ ਨੂੰ, ਮੈਂ ਆਦਿਵਾਸੀਆਂ ਦੀ ਇਸ ਪਵਿੱਤਰ ਧਰਤੀ ‘ਤੇ ਸੌ-ਸੌ ਨਮਸਕਾਰ ਕਰਦਾ ਹਾਂ।
ਭਰਾਵੋ ਅਤੇ ਭੈਣੋ,
1960 ‘ਚ ਗੁਜਰਾਤ ਦੀ ਸਥਾਪਨਾ ਹੋਈ, ਜਦੋਂ ਵਿਸ਼ਾਲ ਮਹਾਰਾਸ਼ਟਰ ਵਿੱਚੋਂ ਵੱਖਰੇ ਸੂਬੇ ਵਜੋਂ ਗੁਜਰਾਤ ਨੂੰ ਸਿਰਜਿਆ ਗਿਆ ਸੀ; ਤਦ ਇਹ ਚਰਚਾ ਆਮ ਸੀ ਕਿ ਗੁਜਰਾਤ ਕੋਲ ਪਾਣੀ ਨਹੀਂ ਹੈ, ਗੁਜਰਾਤ ਕੋਲ ਆਪਣੇ ਉਦਯੋਗ ਨਹੀਂ ਹਨ, ਗੁਜਰਾਤ ਕੋਲ ਖਣਿਜ ਵੀ ਨਹੀਂ ਹਨ, ਇਹ ਸੂਬਾ ਖ਼ਤਮ ਹੋ ਜਾਵੇਗਾ। ਗੁਜਰਾਤ ਆਪਣੇ ਪੈਰਾਂ ‘ਤੇ ਕਦੇ ਖੜ੍ਹਾ ਨਹੀਂ ਹੋ ਸਕੇਗਾ – ਇਹ ਆਮ ਧਾਰਨਾ ਲੋਕਾਂ ਦੇ ਦਿਮਾਗ਼ ਵਿੱਚ ਘਰ ਕਰ ਗਈ ਸੀ। ਮਹਾਗੁਜਰਾਤ ਦੇ ਅੰਦੋਲਨ ਸਾਹਮਣੇ ਇਹ ਸਭ ਤੋਂ ਵੱਡਾ ਤਰਕ ਸੀ। ਅੱਜ, ਭਰਾਵੋ ਅਤੇ ਭੈਣੋ, ਸਮੁੱਚੇ ਰਾਸ਼ਟਰ ਨੂੰ ਗੁਜਰਾਤ ‘ਤੇ ਮਾਣ ਹੈ ਕਿ ਇਸ ਰਾਜ ਨੇ, ਰਾਜ ਦੇ ਲੋਕਾਂ ਨੇ ਅਨੇਕ ਚੁਣੌਤੀਆਂ ‘ਚ, ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਕੁਦਰਤੀ ਵਸੀਲਿਆਂ ਦੀ ਮਰਿਆਦਾ ‘ਚ ਹਰੇਕ ਚੁਣੌਤੀ ਨੂੰ ਲਲਕਾਰਿਆ। ਹਰੇਕ ਚੁਣੌਤੀ ਨੂੰ ਚੁਣੌਤੀ ਦਿੱਤੀ ਅਤੇ ਇੱਕ ਤੋਂ ਬਾਅਦ ਇੱਕ ਸਫ਼ਲਤਾ ਹਾਸਲ ਕੀਤੀ, ਵਿਕਾਸ ਦੇ ਨਵੇਂ ਮਾਪਦੰਡ ਪ੍ਰਸਥਾਪਤ ਕੀਤੇ। ਅਸੀਂ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਸਫ਼ਲ ਤਜਰਬਾ ਕਰ ਵਿਖਾਇਆ।
ਪਾਣੀ ਦੀ ਕਿੱਲਤ ਸਾਡੀ ਸਭ ਤੋਂ ਵੱਡੀ ਚੁਣੌਤੀ ਸੀ। ਜਿੱਥੇ ਪਾਣੀ ਪੁੱਜਿਆ, ਉੱਥੋਂ ਦੇ ਲੋਕਾਂ ਨੇ ਆਪਣੀ ਤਾਕਤ ਦਾ ਸਬੂਤ ਦਿੱਤਾ। ਸਾਡੇ ਗੁਜਰਾਤ ਦੇ ਪੂਰਬੀ ਖੇਤਰ, ਤੁਸੀਂ ਉਮਰਗਾਓਂ ਤੋਂ ਅੰਬਾਜੀ ਤੱਕ ਵੇਖੋ, ਤੁਹਾਨੂੰ ਪਥਰੀਲੀ ਜ਼ਮੀਨ, ਛੋਟੇ- ਛੋਟੇ ਪਰਬਤ ਵਿਖਾਈ ਦੇਣਗੇ। ਇਸ ਲਈ ਮੀਂਹ ਪੈਂਦਾ ਹੈ, ਪਾਣੀ ਮਿਲਦਾ ਹੈ, ਪਰ ਉਹ ਵਹਿ ਜਾਂਦਾ ਹੈ। ਪਾਣੀ ਜਮ੍ਹਾ ਨਹੀਂ ਹੁੰਦਾ, ਜ਼ਮੀਨ ਵਿੱਚ ਪਾਣੀ ਇਕੱਠਾ ਨਹੀਂ ਹੁੰਦਾ। ਇਸ ਲਈ ਮੇਰੇ ਆਦਿਵਾਸੀ ਭਰਾਵਾਂ ਨੂੰ ਆਪਣੀ ਜ਼ਮੀਨ ਪਾਣੀ ਨਾਲ ਨਹੀਂ, ਸਗੋਂ ਪਸੀਨੇ ਨਾਲ ਸਿੰਚਣੀ ਪੈਂਦੀ ਸੀ। ਰੋਜ਼ੀ-ਰੋਟੀ ਲਈ ਉਸ ਨੂੰ ਹਿਜਰਤ ਕਰਨੀ ਪੈਂਦੀ ਸੀ। 40 ਤੋਂ 50 ਡਿਗਰੀ ਤਾਪਮਾਨ ਵਿੱਚ ਅਸਮਾਨ ਤੋਂ ਅੱਗ ਵਰ੍ਹਦੀ ਹੈ ਅਤੇ ਇਸ ਅੱਗ ਵਿੱਚ ਆਦਿਵਾਸੀ ਭਰਾਵਾਂ ਨੂੰ ਪਿੰਡਾਂ ਦੇ ਰਾਹ ਬਣਾਉਣੇ ਪੈਂਦੇ ਸਨ। ਉਨ੍ਹਾਂ ਦੇ ਪੈਰਾਂ ਵਿੱਚ ਛਾਲੇ ਪੈ ਜਾਂਦੇ ਸਨ। ਇਸ ਤਰ੍ਹਾਂ ਜੀਵਨ ਦਾ ਪਸਾਰ ਹੁੰਦਾ ਸੀ। ਇਸ ਹਾਲਤ ਵਿੱਚ ਅਸੀਂ ਦੂਰ-ਦ੍ਰਿਸ਼ਟੀ ਵਾਲੀ ਪਹੁੰਚ ਅਪਣਾਈ ਅਤੇ ਪਾਣੀ ਨੂੰ ਅਤੇ ਪਾਣੀ ਦੀ ਸਮੱਸਿਆ ਦੇ ਹੱਲ ਨੂੰ ਪਹਿਲ ਦਿੱਤੀ। ਗੁਜਰਾਤ ਸਰਕਾਰ ਦਾ ਸਭ ਤੋਂ ਵੱਧ ਬਜਟ ਪਾਣੀ ‘ਤੇ ਖ਼ਰਚ ਹੁੰਦਾ ਸੀ ਅਤੇ ਅੱਜ ਮੈਨੂੰ ਖ਼ੁਸ਼ੀ ਹੈ ਕਿ ਪਾਣੀ ਦੀ ਸਮੱਸਿਆ ਹੱਲ ਹੋਈ ਹੈ। ਅੱਜ ਇੱਕ ਤੋਂ ਬਾਅਦ ਇੱਕ ਉਦਘਾਟਨ ਜਾਂ ਨੀਂਹ-ਪੱਥਰ ਰੱਖੇ ਜਾਣ ਨਾਲ ਸਬੰਧਤ ਪ੍ਰੋਗਰਾਮ ਆਯੋਜਿਤ ਹੋ ਰਹੇ ਹਨ। ਹਜ਼ਾਰਾਂ ਕਰੋੜਾਂ ਰੁਪਏ, ਇਹ ਕੋਈ ਮਾਮੂਲੀ ਰਕਮ ਨਹੀਂ ਹੈ, ਹਜ਼ਾਰਾਂ ਕਰੋੜਾਂ ਰੁਪਏ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਖ਼ਰਚ ਕੀਤੇ ਗਏ। ਇੱਕ ਦਹਾਕਾ ਪਹਿਲਾਂ ਅਸੀਂ ਸੋਚ ਵੀ ਨਹੀਂ ਸਕਦੇ ਸਾਂ ਕਿ ਆਦਿਵਾਸੀ ਦੇ ਰਸੋਈਘਰ ਦੀ ਟੂਟੀ ਵਿੱਚ ਪਾਣੀ ਆਵੇਗਾ! ਅਸੀਂ ਮੁਹਿੰਮ ਸ਼ੁਰੂ ਕੀਤੀ, ਕਿਉਂਕਿ ਸਮਾਜ ਦੀ ਸਭ ਤੋਂ ਹੇਠਲੀ ਪੌੜੀ ਉੱਤੇ ਸਥਿਤ ਇਨਸਾਨ ਨੂੰ ਸ਼ਕਤੀ-ਸਮਰੱਥਾ ਦਿੱਤੀ ਜਾਵੇ, ਤਦ ਉਹ ਤੇਜ਼ੀ ਨਾਲ ਤਰੱਕੀ ਕਰਦਾ ਹੈ। ਇੰਨਾ ਹੀ ਨਹੀਂ, ਆਪਣੇ ਨਾਲ, ਆਪਣੇ ਵਰਗੇ, ਆਪਣੇ ਸਮਾਜ ਦੇ, ਆਪਣੇ ਸਾਥੀਆਂ ਨੂੰ ਵੀ ਆਪਣੇ ਨਾਲ ਜੋੜਨ ਦਾ ਜਤਨ ਕਰਦਾ ਹੈ।
ਜਦ ਤੋਂ ਦਿੱਲੀ ‘ਚ ਸਾਡੀ ਸਰਕਾਰ ਬਣੀ ਹੈ, ਤਦ ਤੋਂ ਅਸੀਂ ਹਾਲੇ ਤੱਕ ਲਾਂਭੇ ਰਹੀਆਂ ਚੀਜ਼ਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ। ਬੈਂਕ ਹੁੰਦਾ ਸੀ, ਪਰ ਉਸ ਵਿੱਚ ਗ਼ਰੀਬਾਂ ਦੇ ਦਾਖ਼ਲੇ ਦੀ ਮਨਾਹੀ ਸੀ। ਕਈ ਬੀਮਾ ਯੋਜਨਾਵਾਂ ਸਨ, ਪਰ ਉਨ੍ਹਾਂ ਦਾ ਲਾਭ ਗ਼ਰੀਬਾਂ ਨੂੰ ਨਹੀਂ ਮਿਲਦਾ ਸੀ। ਹਸਪਤਾਲ ਸਨ, ਪਰ ਗ਼ਰੀਬਾਂ ਨੂੰ ਤਾਂ ਉਸ ਦੇ ਦਰਵਾਜ਼ੇ ਤੋਂ ਬਾਹਰ ਹੀ ਖੜ੍ਹੇ ਰਹਿਣਾ ਪੈਂਦਾ ਸੀ। ਬਿਜਲੀ ਦਾ ਉਤਪਾਦਨ ਹੁੰਦਾ ਸੀ, ਪਰ ਅਜ਼ਾਦੀ ਮਿਲਣ ਦੇ 70ਵੇਂ ਸਾਲ ਵਿੱਚ ਵੀ 18,000 ਪਿੰਡਾਂ ਦੇ ਲੋਕ 18ਵੀਂ ਸਦੀ ਜਿਹੀ ਹਾਲਤ ਵਿੱਚ ਜਿਊਣ ਲਈ ਮਜਬੂਰ ਸਨ। ਉਨ੍ਹਾਂ ਨੇ ਕਦੇ ਬਿਜਲੀ ਵੇਖੀ ਹੀ ਨਹੀਂ ਸੀ। ਇਸ ਤੋਂ ਵੱਧ ਮਾੜੀ ਹਾਲਤ ਹੋਰ ਕਿੱਥੇ ਹੋ ਸਕਦੀ ਹੈ! ਇਸ ਲਈ ਭਰਾਵੋ ਅਤੇ ਭੈਣੋ, ਜਦੋਂ ਤੁਸੀਂ, ਇਸ ਦੇਸ਼ ਦੇ ਐੱਨਡੀਏ ਦੇ ਸਾਂਸਦਾਂ ਨੇ, ਇਸ ਧਰਤੀ ਦੇ ਲਾਲ ਨੂੰ, ਜਿਸ ਨੂੰ ਤੁਸੀਂ ਵੱਡਾ ਕੀਤਾ ਹੈ, ਜਿਸ ਦਾ ਪਾਲਣ-ਪੋਸ਼ਣ ਤੁਸੀਂ ਕੀਤਾ, ਜਿਸ ਨੂੰ ਤੁਸੀਂ ਸੰਭਾਲਿਆ, ਉਸ ਨੂੰ ਦੇਸ਼ ਦੇ ਪ੍ਰਧਾਨ-ਸੇਵਕ ਵਜੋਂ, ਪ੍ਰਧਾਨ ਮੰਤਰੀ ਦੇ ਸਰੂਪ ਵਿੱਚ ਚੁਣਿਆ, ਤਦ ਸੰਸਦ ਵਿੱਚ ਮੈਂ ਆਪਣੇ ਪਹਿਲੇ ਭਾਸ਼ਣ ਦੌਰਾਨ ਆਖਿਆ ਸੀ ਕਿ ਮੇਰੀ ਸਰਕਾਰ ਗ਼ਰੀਬਾਂ ਦੀ ਸਰਕਾਰ ਹੈ, ਮੇਰੀ ਸਰਕਾਰ ਦਲਿਤਾਂ, ਪੀੜਤਾਂ, ਵਾਂਝਿਆਂ ਦੀ ਸਰਕਾਰ ਹੈ। ਜੇ ਸਾਡੇ ਸਮਾਜ ਦਾ ਵੱਡਾ ਵਰਗ, ਜੇ ਵਿਕਾਸ ਦੀ ਮੁੱਖ ਧਾਰਾ ਵਿੱਚ ਆਵੇ, ਤਾਂ ਦੇਸ਼ ਵਿਕਾਸ ਦੀ ਨਵੀਂ ਪਰਿਭਾਸ਼ਾ ਘੜ ਸਕਦਾ ਹੈ। ਇਸ ਦੇਸ਼ ਦੇ ਕਿਸਾਨਾਂ ਨੂੰ ਕੀ ਚਾਹੀਦਾ ਹੈ? ਇਸ ਦੇਸ਼ ਦੇ ਕਿਸਾਨ ਨੂੰ ਪਾਣੀ ਮਿਲੇ, ਤਾਂ ਉਹ ਮਿੱਟੀ ਵਿੱਚੋਂ ਸੋਨਾ ਪੈਦਾ ਕਰਨ ਦੀ ਤਾਕਤ ਰੱਖਦਾ ਹੈ। ਇਸ ਲਈ ਅਸੀਂ ‘ਪ੍ਰਧਾਨ ਮੰਤਰੀ ਸਿੰਚਾਈ ਯੋਜਨਾ’ ਤਹਿਤ ਮੁਹਿੰਮ ਅਰੰਭੀ ਹੈ, ਇੱਕ ਬਹੁਤ ਵਿਸ਼ਾਲ ਕਾਰਜ ਸ਼ੁਰੂ ਕੀਤਾ ਹੈ। ਅਸੀਂ ਲੱਖਾਂ-ਕਰੋੜਾਂ ਰੁਪਏ ਖ਼ਰਚ ਕੇ ਆਉਣ ਵਾਲੇ ਸਾਲਾਂ ‘ਚ ਇਸ ਦੇਸ਼ ਦੇ ਇੱਕ-ਇੱਕ ਪਿੰਡ ਤੱਕ ਪਾਣੀ ਪਹੁੰਚਾਉਣਾ ਚਾਹੁੰਦੇ ਹਾਂ। ਪਹਿਲਾਂ ਕਿਹਾ ਜਾਂਦਾ ਸੀ ਕਿ ਇਸ ਦੇਸ਼ ਦੇ ਕਿਸਾਨਾਂ ਦੀਆਂ, ਗ਼ਰੀਬਾਂ ਦੀਆਂ ਤਿੰਨ ਬੁਨਿਆਦੀ ਜ਼ਰੂਰਤਾਂ ਹਨ – ਬਿਜਲੀ, ਪਾਣੀ ਅਤੇ ਸੜਕ। ਅਸੀਂ ਉਨ੍ਹਾਂ ਵਿੱਚ ਦੋ ਚੀਜ਼ਾਂ ਹੋਰ ਜੋੜ ਦਿੱਤੀਆਂ – ਸਿੱਖਿਆ ਅਤੇ ਸਿਹਤ। ਜੇ ਇਨ੍ਹਾਂ ਪੰਜ ਚੀਜ਼ਾਂ ਨੂੰ ਪਹਿਲ ਦਿੱਤੀ ਜਾਵੇ ਅਤੇ ਇਹ ਸਾਰੇ ਲੋਕਾਂ ਨੂੰ ਅਸਾਨੀ ਨਾਲ ਮੁਹੱਈਆ ਕਰਵਾਈਆਂ ਜਾਣ, ਤਾਂ ਰੋਜ਼ਗਾਰ ਆਪਣੇ-ਆਪ ਪੈਦਾ ਹੋਵੇਗਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੀ ਭਲਾਈ ਲਈ ਮਜ਼ਬੂਤ ਅਧਾਰ ਦਾ ਨਿਰਮਾਣ ਹੋਵੇਗਾ। ਇਸ ਲਈ ਅੱਜ ਹਿੰਦੁਸਤਾਨ ਦੇ ਕੋਣੇ-ਕੋਣੇ ਵਿੱਚ ਇੱਕੋ ਮੰਤਰ ਗੂੰਜ ਰਿਹਾ ਹੈ – ਸਬਕਾ ਸਾਥ, ਸਬਕਾ ਵਿਕਾਸ। ਅਸੀਂ ਉਸ ਮੰਤਰ ਨੂੰ ਲੈ ਕੇ ਵਿਕਾਸ ਨੂੰ ਨਵੇਂ ਸਿਖ਼ਰ ‘ਤੇ ਪਹੁੰਚਾਉਣ ਦਾ ਜਤਨ ਕਰ ਰਹੇ ਹਾਂ।
ਅਸੀਂ ਵੇਖਿਆ ਹੈ ਕਿ ਕਈ ਰਾਜਾਂ ਵਿੱਚ ਸਰਕਾਰ ਬਣਦੀ ਹੈ ਅਤੇ ਆਉਂਦੇ ਹੀ 100, 200 ਜਾਂ ਫਿਰ 500 ਕਰੋੜ ਰੁਪਏ ਦੀ ਯੋਜਨਾ ਦਾ ਜ਼ੋਰ-ਸ਼ੋਰ ਨਾਲ ਢਿੰਡੋਰਾ ਪਿੱਟਿਆ ਜਾਂਦਾ ਹੈ। ਅਖ਼ਬਾਰਾਂ ਦੀ ਹੈੱਡਲਾਈਨ ਬਣ ਜਾਂਦੀ ਹੈ। ਰਾਜ ਦੀ ਜਨਤਾ ਵੀ ਇਸ ਬਾਰੇ ਚਰਚਾ ਕਰਦੀ ਹੈ। ਚੰਗੀ ਗੱਲ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਕਈ ਯੋਜਨਾਵਾਂ ਸਰਕਾਰ ਦੇ ਖ਼ਜ਼ਾਨੇ ਨੂੰ ਭਰ ਦਿੰਦੀਆਂ ਹਨ। ਰਾਜ ਸਰਕਾਰ ਦੇ ਖ਼ਜ਼ਾਨੇ ਨੂੰ ਹੀ ਨਹੀਂ, ਮਹਾਨਗਰਪਾਲਿਕਾ, ਨਗਰਪਾਲਿਕਾ, ਗ੍ਰਾਮ ਪੰਚਾਇਤ – ਸਭ ਦਾ ਖ਼ਜ਼ਾਨਾ ਭਰ ਜਾਂਦਾ ਹੈ। ਹਾਲੇ ਥੋੜ੍ਹਾ ਚਿਰ ਪਹਿਲਾਂ ਮੁੱਖ ਮੰਤਰੀ ਵਿਜੈਭਾਈ ਐੱਲ.ਈ.ਡੀ. ਬੱਲਬ ਦੀ ਗੱਲ ਕਰ ਰਹੇ ਸਨ। ਇਹ ਦਿਸਣ ਵਿੱਚ ਬਹੁਤ ਛੋਟੀ ਗੱਲ ਲਗਦੀ ਹੈ। ਗੁਜਰਾਤ ਨੇ ਦੋ-ਤਿੰਨ ਮਹੀਨਿਆਂ ਤੋਂ ਇੱਕ ਮੁਹਿੰਮ ਹੱਥ ‘ਚ ਲਈ ਹੈ। ਗੁਜਰਾਤ ਨੇ ਸਵਾ ਦੋ ਕਰੋੜ ਐੱਲ.ਈ.ਡੀ. ਬੱਲਬ ਪ੍ਰਸਥਾਪਤ ਕਰ ਕੇ ਐੱਲ.ਈ.ਡੀ. ਬੱਲਬ ਦੇ ਮਾਮਲੇ ਵਿੱਚ ਹਿੰਦੁਸਤਾਨ ‘ਚ ਨੰਬਰ 1 ਸਥਾਨ ਹਾਸਲ ਕੀਤਾ ਹੈ। ਮੁੱਦਾ ਬੱਲਬ ਦਾ ਨਹੀਂ ਹੈ, ਗੱਲ ਫ਼ਾਇਦੇ ਦੀ ਹੈ। ਤੁਹਾਨੂੰ ਪਤਾ ਨਹੀਂ ਹੈ ਕਿ ਐੱਲ.ਈ.ਡੀ. ਬੱਲਬ ਦੇ ਉਪਯੋਗ ਨਾਲ ਗੁਜਰਾਤ ਸਲਾਨਾ 1,000 ਕਰੋੜ ਰੁਪਏ ਦੀ ਬੱਚਤ ਕਰੇਗਾ। ਇਸ ਰੁਪਏ ਦੀ ਵਰਤੋਂ ਗ਼ਰੀਬਾਂ ਦੀ ਭਲਾਈ ਲਈ ਹੋਵੇਗੀ। ਇਸ ਖ਼ਜ਼ਾਨੇ ਦੀ ਵਰਤੋਂ ਕਿਵੇਂ ਕਰਨੀ ਹੈ, ਉਸ ਦਾ ਫ਼ੈਸਲਾ ਰਾਜ ਸਰਕਾਰ ਕਰ ਸਕਦੀ ਹੈ, ਮਹਾਨਗਰਪਾਲਿਕਾ, ਨਗਰਪਾਲਿਕਾ, ਗ੍ਰਾਮ ਪੰਚਾਇਤ ਕਰ ਸਕਦੀਆਂ ਹਨ। ਸਮੁੱਚੀ ਯੋਜਨਾ ਦੇ ਕੇਂਦਰ ਵਿੱਚ ਪਿੰਡ ਹੈ, ਗ਼ਰੀਬ ਹੈ ਅਤੇ ਕਿਸਾਨਾਂ ਦੀ ਭਲਾਈ ਹੈ।
ਹੁਣ ‘ਵਨਬੰਧੂ ਕਲਿਆਣ ਯੋਜਨਾ’ ਦੀ ਗੱਲ ਕਰਦੇ ਹਾਂ। ਕਈ ਦਹਾਕਿਆਂ ਵਿੱਚ 9,000 ਕਰੋੜ ਰੁਪਏ ਅਤੇ ਇੱਕ ਦਹਾਕੇ ਵਿੱਚ 60,000 ਕਰੋੜ ਰੁਪਏ। ਅਸੀਂ ਇੱਕ ਇੱਕ ਦਹਾਕੇ ਵਿੱਚ 60,000 ਕਰੋੜ ਰੁਪਏ ਆਦਿਵਾਸੀਆਂ ‘ਤੇ ਖ਼ਰਚ ਕਰਨ ਦੀ ਯੋਜਨਾ ਬਣਾਈ ਹੈ ਕਿਉਂਕਿ ਅਸੀਂ ਇਸ ਦੇਸ਼ ਦੇ ਆਦਿਵਾਸੀਆਂ ਦਾ ਪੁਨਰ-ਉੱਥਾਨ ਕਰਨਾ ਹੈ। ‘ਵਨਬੰਧੂ ਕਲਿਆਣ ਯੋਜਨਾ’ ਇਸੇ ਮਨ-ਮੰਥਨ ਦਾ ਨਤੀਜਾ ਹੈ। ਇਸ ਯੋਜਨਾ ਰਾਹੀਂ ਇੱਕ ਤਜਰਬਾ ਹੋ ਰਿਹਾ ਹੈ, ਜਿਸ ਦੀ ਸ਼ੁਰੂਆਤ ਗੁਜਰਾਤ ਤੋਂ ਹੋਈ ਸੀ। ਅੱਜ ਇਹ ਤਜਰਬਾ ਸਮੁੱਚੇ ਦੇਸ਼ ਵਿੱਚ ਸ੍ਰੀਮਾਨ ਜਸ਼ਵੰਤ ਸਿੰਘ ਭਾਭੋਰ ਦੀ ਅਗਵਾਈ ਹੇਠ ਹੋ ਰਿਹਾ ਹੈ। ਇਹ ਯੋਜਨਾ ਸਫ਼ਲ ਹੋਵੇਗੀ, ਇਸ ਦਾ ਲਾਭ ਹੋਵੇਗਾ – ਇਹ ਵਿਸ਼ਵਾਸ ਵੀ ਲੋਕਾਂ ਵਿੱਚ ਪੈਦਾ ਹੋਇਆ ਹੈ।
ਭਰਾਵੋ ਅਤੇ ਭੈਣੋ!
ਜਦੋਂ ਦਾਹੋਦ ‘ਚ ਮੈਂ ਸੰਗਠਨ ਦਾ ਕੰਮ ਕਰਦਾ ਸਾਂ, ਤਦ ਆਮ ਤੌਰ ‘ਤੇ ਸਕੂਟਰ ‘ਤੇ ਘੁੰਮਦਾ ਸਾਂ। ਅੱਜ ਸਾਡੇ ਵਿੱਚ ਮੌਜੂਦ ਕਈ ਲੋਕਾਂ ਦੇ ਘਰ ਵਿੱਚ ਮੈਂ ਚਾਹ ਪੀਤੀ ਹੈ, ਭੋਜਨ ਕੀਤਾ ਹੈ। ਉਸ ਵੇਲੇ ਜਦੋਂ ਮੈਂ ਸਕੂਟਰ ਲੈ ਕੇ ਨਿਕਲਦਾ ਸਾਂ, ਤਾਂ ਲੋਕ ਕਹਿੰਦੇ ਸਨ ਕਿ ਤੁਸੀਂ ਜ਼ਿਆਦਾ ਅੰਦਰੂਨੀ ਵਿਸਤਾਰ ਵਿੱਚ ਨਾ ਜਾਓ, ਕਦੇ ਕਿਸੇ ਦਿਨ ਮੁਸ਼ਕਿਲ ਵਿੱਚ ਫਸ ਜਾਵੋਗੇ। ਉਹ ਮੈਨੂੰ ਰੋਕਦੇ ਸਨ। ਉਸ ਵੇਲੇ ਕਦੇ ਮੈਂ ਪਰੇਲ ਜਾਂਦਾ ਸਾਂ, ਦਾਹੋਦ ਵਿੱਚ। ਪਰੇਲ ਨੂੰ ਵੇਖ ਕੇ ਮੈਂ ਸੋਚਦਾ ਸਾਂ ਕਿ ਇਹ ਸਥਾਨ ਬਹੁਤ ਅਹਿਮ ਹੈ ਪਰ ਕਿਸੇ ਨੂੰ ਇਸ ਦੀ ਪਰਵਾਹ ਨਹੀਂ ਹੈ। ਇਹ ਬਹੁਤ ਵੱਡਾ ਸਥਾਨ ਹੈ ਪਰ ਲੋਕ ਰੋਜ਼ੀ-ਰੋਟੀ ਦੀ ਭਾਲ ਵਿੱਚ ਬਾਹਰ ਨਿਕਲ ਰਹੇ ਹਨ। ਪਹਿਲਾਂ ਸਰਕਾਰਾਂ ਬਹੁਤ ਯੋਜਨਾਵਾਂ ਉਲੀਕਦੀਆਂ ਸਨ, ਪਰ ਸਿਰਫ਼ ਕਾਗਜ਼ਾਂ ਵਿੱਚ। ਕਦੇ ਉਨ੍ਹਾਂ ਉੱਤੇ ਅਮਲ ਨਹੀਂ ਹੁੰਦਾ ਸੀ। ਦੋਸਤੋ, ਪਰੇਲ ਇਸ ਜ਼ਿਲ੍ਹੇ ਦੀ ਸਭ ਤੋਂ ਵੱਡੀ ਤਾਕਤ ਹੈ। ਪਰੇਲ ਰੇਲਵੇ ਸਟੇਸ਼ਨ ਦੀ ਕਾਇਆ-ਪਲਟ ਕਰਨ ਲਈ ਅਸੀਂ ਇੱਕ ਮੁਹਿੰਮ ਛੇੜ ਦਿੱਤੀ ਹੈ। ਅਸੀਂ ਵੱਡੇ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਮੈਂ ਸੋਚਦਾ ਸਾਂ ਕਿ ਦਾਹੋਦ-ਮੇਈਨ ਲਾਈਨ ਉੱਤੇ ਸਥਿਤ ਬੇਹੱਦ ਅਹਿਮ ਸਟੇਸ਼ਨ ਹੈ, ਸਰਕਾਰ ਕੋਲ ਸਿਸਟਮ ਹੈ, ਪਰ ਕਿਸੇ ਨੂੰ ਕੁਝ ਵਧੀਆ ਕਰਨ ਦੀ ਇੱਛਾ ਹੀ ਨਹੀਂ। ਇਹ ਜਨਤਾ ਦੀ ਕਮਾਈ ਦੀ ਬਰਬਾਦੀ ਦੀ ਸਭ ਤੋਂ ਵੱਡੀ ਉਦਾਹਰਣ ਬਣ ਗਿਆ ਸੀ।
ਭਰਾਵੋ ਅਤੇ ਭੈਣੋ, ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਣਾ ਸ਼ੁਰੂ ਹੋ ਗਿਆ ਹੈ। ਤਿੰਨ ਗੇੜਾਂ ਵਿੱਚ ਸਮੁੱਚੀ ਯੋਜਨਾ ਮੁਕੰਮਲ ਹੋਵੇਗੀ, ਤੁਹਾਡੀਆਂ ਅੱਖਾਂ ਦੇ ਸਾਹਮਣੇ ਪਰੇਲ ਦਾ ਰੇਲਵੇ ਯਾਰਡ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰੇਗਾ, ਇੱਥੋਂ ਦੀ ਆਰਥਿਕ ਪ੍ਰਣਾਲੀ ਵਿੱਚ ਨਵਾਂ ਜੋਸ਼ ਆਵੇਗਾ। ਮੈਨੂੰ ਪਤਾ ਹੈ ਕਿ ਦਾਹੋਦ ਜ਼ਿਲ੍ਹੇ ਦਾ ਆਦਿਵਾਸੀ ਕਿਸਾਨ ਪ੍ਰਗਤੀਸ਼ੀਲ ਹੈ। ਉਹ ਪਰੰਪਰਾ ਨੂੰ ਛੱਡਣ, ਨਵੀਂ ਤਕਨੀਕ ਨੂੰ ਗਲ਼ੇ ਲਾਉਣ ਦਾ ਸਾਹਸ ਰੱਖਦਾ ਹੈ। ਜ਼ਿਆਦਾਤਰ ਗੁਜਰਾਤ ‘ਚ ‘ਖੇਤੀਬਾੜੀ’ ਸ਼ਬਦ ਦੀ ਵਰਤੋਂ ਕਰਦਾ ਹੈ। ਉਮਰਗਾਓਂ ਤੋਂ ਲੈ ਕੇ ਅੰਬਾਜੀ ਤੱਕ ਲੋਕ ‘ਖੇਤੀਬਾੜੀ’ ਸ਼ਬਦ ਦਾ ਪ੍ਰਯੋਗ ਕਰਦੇ ਹਨ। ਮੈਨੂੰ ਮਾਣ ਹੈ ਕਿ ਦਾਹੋਦ ਜ਼ਿਲ੍ਹੇ ਦੇ ਆਦਿਵਾਸੀ ਕਿਸਾਨ ਨੇ ਖੇਤ ਨੂੰ ‘ਫੁਲਵਾੜੀ’ ਵਿੱਚ ਤਬਦੀਲ ਕਰ ਦਿੱਤਾ। ਅੱਜ ਦਾਹੋਦ ਦੇ ਖੇਤਾਂ ਵਿੱਚ ਵੱਖੋ-ਵੱਖਰੀ ਕਿਸਮ ਦੇ ਫੁੱਲਾਂ ਦੀ ਖੇਤੀ ਹੁੰਦੀ ਹੈ। ਦਾਹੋਦ ਜ਼ਿਲ੍ਹੇ ਦੇ ਕਿਸਾਨਾਂ ਨੇ ਇਸ ਦੀ ਅਗਵਾਈ ਕੀਤੀ ਹੈ। ਉਹ ਖੇਤੀਬਾੜੀ ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਕਰਦਾ ਹੈ। ਮੱਕੀ ਦੀ ਖੇਤੀ ਵਿੱਚ ਤਾਂ ਉਹ ਨੰਬਰ 1 ਹੈ। ਦਾਹੋਦ ਜ਼ਿਲ੍ਹੇ ਦੇ ਆਦਿਵਾਸੀ ਕੋਲ ਜ਼ਮੀਨ ਘੱਟ ਹੁੰਦੀ ਹੈ, ਪਰ ਉਸ ਦਾ ਹੌਸਲਾ ਬੁਲੰਦ ਹੁੰਦਾ ਹੈ। ਉਹ ਬਾਹਰ ਜਾਂਦਾ ਹੈ, ਨਵਾਂ ਸਿੱਖਦਾ ਹੈ ਅਤੇ ਫਿਰ ਪਿੰਡ ਆ ਕੇ ਉਸ ਨੂੰ ਅਜ਼ਮਾਉਂਦਾ ਹੈ।
ਭਰਾਵੋ ਅਤੇ ਭੈਣੋ,
ਉਮਰਗਾਓਂ ਤੋਂ ਲੈ ਕੇ ਅੰਬਾਜੀ ਤੱਕ ਆਦਿਵਾਸੀ ਖੇਤਰ ਤੱਕ ਪੀਣ ਦਾ ਪਾਣੀ ਪਹੁੰਚਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ, ਲਿਫ਼ਟ ਇਰੀਗੇਸ਼ਨ ਨਾਲ ਸਿੰਚਾਈ ਦਾ ਇੰਤਜ਼ਾਮ ਕਰਨਾ ਹੈ। ਹਾਲੇ ਅਸੀਂ ਇਸ ਕੰਮ ਉੱਤੇ ਵੱਧ ਜ਼ੋਰ ਦੇ ਰਹੇ ਹਾਂ। ਭਵਿੱਖ ‘ਚ ਇਸ ਦੇ ਵਧੀਆ ਨਤੀਜੇ ਵੇਖਣ ਨੂੰ ਮਿਲਣਗੇ। ਸੋਲਰ ਪੰਪ ਵੀ ਕ੍ਰਾਂਤੀਕਾਰੀ ਹਨ। ਇਸ ਨਾਲ ਬਿਜਲੀ ਲਈ ਕਿਸਾਨ ਦੀ ਸਰਕਾਰੀ ਨਿਰਭਰਤਾ ਦਾ ਅੰਤ ਹੋ ਜਾਵੇਗਾ। ਸੋਲਰ ਪੰਪ ਵਿੱਚ ਸਰਕਾਰ ਨਿਵੇਸ਼ ਕਰੇਗੀ। ਨਵੇਂ ਤਜਰਬੇ ਚਲ ਰਹੇ ਹਨ। ਸੂਰਜ ਦੀ ਰੋਸ਼ਨੀ ਦੇ ਦਮ ਉੱਤੇ ਇਹ ਪੰਪ ਚਲਣਗੇ। ਹਾਲੇ ਤਜਰਬੇ ਚਲ ਰਹੇ ਹਨ, ਪਰ ਆਉਣ ਵਾਲੇ ਦਿਨਾਂ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਆਉਣ ਵਾਲੀ ਹੈ। ਇਸ ਨਾਲ ਅਸੀਂ ਟਪਕ ਸਿੰਚਾਈ ਤਕਨੀਕ ਵਿੱਚ ਵੀ ਆਪਣੀ ਹਾਲਤ ਅਨੁਸਾਰ ਤਬਦੀਲੀ ਕਰ ਸਕਾਂਗੇ। ਇਸ ਦੇ ਲਾਭ ਆਦਿਵਾਸੀ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਮਿਲਣਗੇ, ਹਿੰਦੁਸਤਾਨ ਦੇ ਕਿਸਾਨਾਂ ਨੂੰ ਮਿਲਣਗੇ।
ਅਸੀਂ ਇੱਕ ਸੁਪਨਾ ਲੈ ਕੇ ਚਲ ਰਹੇ ਹਾਂ, ਅਸੀਂ ਚਾਹੁੰਦੇ ਹਾਂ ਕਿ ਜਦੋਂ 2022 ਵਿੱਚ ਦੇਸ਼ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ ਮਨਾਏਗਾ, ਤਦ ਹਿੰਦੁਸਤਾਨ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਹਾਲੇ ਥੋੜ੍ਹੇ ਦਿਨ ਪਹਿਲਾਂ ਮੈਂ ਗੁਜਰਾਤ ਦੇ ਡੇਅਰੀ ਉਦਯੋਗ ਨਾਲ ਸਬੰਧਤ ਲੋਕਾਂ ਨੂੰ, ਜਿਨ੍ਹਾਂ ਨੂੰ ਦਿਲਚਸਪੀ ਹੋਵੇ, ਉਨ੍ਹਾਂ ਨੂੰ ਦਿੱਲੀ ਸੱਦਿਆ ਸੀ। ਮੈਂ ਉਨ੍ਹਾਂ ਦੀ ਮੁਲਾਕਾਤ ਆਪਣੇ ਅਫ਼ਸਰਾਂ ਨਾਲ ਕਰਵਾਈ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਹਰੇਕ ਪਿੰਡ ਵਿੱਚ ਮਧੂ-ਮੱਖੀਆਂ ਦਾ ਵਾਧਾ ਅਤੇ ਸ਼ਹਿਦ ਦਾ ਉਤਪਾਦਨ ਕਰੋ। ਜਿਵੇਂ ਪਿੰਡ ਵਿੱਚ ਲੋਕ ਦੁੱਧ ਦਾ ਕੈਨ ਲੈ ਕੇ ਆਉਂਦੇ ਹਨ, ਉਸੇ ਤਰ੍ਹਾ ਲੋਕ ਦੂਜੇ ਛੋਟੇ ਕੈਨ ਵਿੱਚ ਸ਼ਹਿਦ ਲੈ ਕੇ ਆਉਣਗੇ। ਲੋਕਾਂ ਨੂੰ ਦੁੱਧ ਨਾਲ ਸ਼ਹਿਦ ਤੋਂ ਵੀ ਆਮਦਨ ਹੋਵੇਗੀ। ਡੇਅਰੀ ਦੁੱਧ ਨਾਲ ਸ਼ਹਿਦ ਦੀ ਪ੍ਰੋਸੈੱਸਿੰਗ ਕਰੋ। ਦੁਨੀਆ ਵਿੱਚ ਬਹੁਤ ਜ਼ਿਆਦਾ ਮੰਗ ਹੈ। ਗੁਜਰਾਤ ਦੇ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕਦਾ ਹੈ। ਆਉਣ ਵਾਲੇ ਦਿਨਾਂ ‘ਚ ਇਸ ਦਾ ਬਹੁਤ ਵੱਡਾ ਲਾਭ ਦੇਸ਼ ਨੂੰ ਮਿਲੇਗਾ।
ਭਰਾਵੋ ਅਤੇ ਭੈਣੋ, ਸਿੱਖਿਆ ਹੋਵੇ, ਸਿਹਤ ਹੋਵੇ, ਖੇਤੀ ਹੋਵੇ, ਅੱਜ ਜ਼ਮੀਨ ਦੇ ਜੋ ਟੁਕੜੇ ਦਿੱਤੇ ਗਏ, ਇਹ ਭੈਣਾਂ ਸਿਰਫ਼ ਤਸਵੀਰਾਂ ਖਿਚਵਾਉਣ ਨਹੀਂ ਆਈਆਂ। ਗੁਜਰਾਤ ਸਰਕਾਰ ਨੇ ਉਨ੍ਹਾਂ ਨੂੰ ਜ਼ਮੀਨ ਦੇ ਟੁਕੜੇ ਦਿੱਤੇ ਹਨ, ਖੇਤੀਬਾੜੀ ਲਈ। ਉਸ ਵਿੱਚ ਸਭ ਤੋਂ ਪਹਿਲਾ ਨਾਂਅ ਮੇਰੀਆਂ ਆਦਿਵਾਸੀ ਭੈਣਾਂ ਦਾ ਹੈ। ਦੂਜਾ ਨਾਂਅ ਉਨ੍ਹਾਂ ਦੇ ਪਤੀਆਂ ਦਾ ਹੈ। ਸੈਂਕੜੇ ਸਾਲਾਂ ਤੋਂ ਆਦਿਵਾਸੀ ਜ਼ਮੀਨ ਦੇ ਮਾਲਕ ਨਹੀਂ ਸਨ, ਅੱਜ ਇੱਕ ਆਦਿਵਾਸੀ ਮਾਤਾ ਜ਼ਮੀਨ ਦੀ ਮਾਲਕਣ ਬਣੀ ਹੈ ਅਤੇ ਉਸ ਤੋਂ ਵੱਧ ਖ਼ੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ।
ਭਰਾਵੋ ਅਤੇ ਭੈਣੋ,
ਮੈਂ ਕਈ ਸਾਲ ਗੁਜਰਾਤ ਵਿੱਚ ਬਿਤਾਏ ਹਨ, ਪਰ ਕਦੇ ਜਨਮ ਦਿਨ ਨਹੀਂ ਮਨਾਇਆ। ਅੱਜ ਵੀ ਨਹੀਂ ਮਨਾਉਂਦਾ। ਪਰ ਮੇਰੀ ਮਾਂ ਨਾਲ ਕੁਝ ਛਿਣ ਬਿਤਾਉਣ ਦਾ ਜਤਨ ਜ਼ਰੂਰ ਕਰਦਾ ਹਾਂ। ਮੈਂ ਆਪਣੀ ਮਾਂ ਤੋਂ ਅਸ਼ੀਰਵਾਦ ਲਿਆ ਹੈ, ਪਰ ਗੁਜਰਾਤ ਸਰਕਾਰ ਮੈਨੂੰ ਮੁਫ਼ਤ ਵਿੱਚ ਪਰਤਣ ਨਹੀਂ ਦੇਣਾ ਚਾਹੁੰਦੀ ਸੀ। ਉਨ੍ਹਾਂ ਦਾ ਅਨੁਰੋਧ ਸੀ ਕਿ ਤੁਸੀਂ ਜਦੋਂ ਗੁਜਰਾਤ ਵਿੱਚ ਆ ਰਹੇ ਹੋ, ਤਾਂ ਥੋੜ੍ਹਾ ਸਮਾਂ ਸਾਨੂੰ ਵੀ ਦੇਵੋ। ਗੁਜਰਾਤ ਸਰਕਾਰ ਨੇ ਦੋ ਬਹੁਤ ਵਧੀਆ ਪ੍ਰੋਗਰਾਮਾਂ ਦਾ ਆਯੋਜਨ ਕੀਤਾ। ਇੱਕ ਪ੍ਰੋਗਰਾਮ ਨਵਸਾਰੀ ‘ਚ ਹੈ, ਜੋ ਭਾਰਤ ਸਰਕਾਰ ਦਾ ਹੈ। ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਨੂ ਆਦਿਵਾਸੀ ਭਰਾਵਾਂ ਦਾ ਅਸ਼ੀਰਵਾਦ ਮਿਲਿਆ। ਪੁਰਾਣੇ ਦੋਸਤਾਂ ਨੂੰ ਵੇਖਣ ਦਾ, ਮਿਲਣ ਦਾ ਮੌਕਾ ਮਿਲਿਆ। ਤੁਸੀਂ ਮੇਰਾ ਸੁਆਗਤ ਕੀਤਾ, ਮੇਰਾ ਸਨਮਾਨ ਕੀਤਾ, ਅਸ਼ੀਰਵਾਦ ਦਿੱਤੇ, ਬਹੁਤ ਸਾਰਾ ਪਿਆਰ ਦਿੱਤਾ। ਮੈਂ ਤੁਹਾਡਾ ਰਿਣੀ ਹਾਂ ਅਤੇ ਸ਼ੁਕਰੀਆ ਅਦਾ ਕਰਦਾ ਹਾਂ। ਮੈਂ ਗੁਜਰਾਤ ਸਰਕਾਰ ਦਾ ਧੰਨਵਾਦੀ ਹਾਂ। ਗੁਜਰਾਤ ਵਿਕਾਸ ਦੇ ਨਵੇਂ ਮਾਪਦੰਡ ਸਥਾਪਤ ਕਰੇ, ਸਿਰਫ਼ ਆਪਣੇ ਲਈ ਨਹੀਂ, ਸੰਪੂਰਨ ਭਾਰਤ ਲਈ ਅਤੇ ਸਦਾ ਨੰਬਰ 1 ਰਹੇ। ਇਸੇ ਸ਼ੁਭਕਾਮਨਾ ਨਾਲ… ਤੁਹਾਡਾ ਧੰਨਵਾਦ….
ਭਾਰਤ ਮਾਤਾ ਕੀ ਜੈ
When Gujarat was formed, people raised questions on whether Gujarat will development but today we can see the state has developed: PM
— PMO India (@PMOIndia) September 17, 2016
Water scarcity remained a key issue in Gujarat. At times we would get adequate rainfall but we weren't able to conserve water: PM
— PMO India (@PMOIndia) September 17, 2016
On Day 1, I had said that ours is a government that is dedicated to the welfare of the poor, the marginalised: PM @narendramodi
— PMO India (@PMOIndia) September 17, 2016
Mantra of 'Sabka Saath, Sabka Vikas' is resonating all over: PM @narendramodi
— PMO India (@PMOIndia) September 17, 2016
I know that the farmer here is very skilled and I have also seen the farmer is innovative and willing to learn new things: PM @narendramodi
— PMO India (@PMOIndia) September 17, 2016
Am glad I got the opportunity to be with my tribal sisters & brothers. I always hope Gujarat continues to scale new heights of progress: PM
— PMO India (@PMOIndia) September 17, 2016