Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲਿਸਬਨ, ਪੁਰਤਗਾਲ ਵਿਖੇ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਲਿਸਬਨ, ਪੁਰਤਗਾਲ ਵਿਖੇ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮੈਨੂੰ ਇੱਥੇ ਆਉਣ ਦਾ ਅਵਸਰ ਮਿਲਿਆ ਅਤੇ ਜਿਸ ਪ੍ਰਕਾਰ ਨਾਲ ਪ੍ਰਧਾਨ ਮੰਤਰੀ ਜੀ ਨੇ, ਪੁਰਤਗਾਲ ਦੀ ਸਰਕਾਰ ਨੇ, ਇੱਥੋਂ ਦੇ ਲੋਕਾਂ ਨੇ ਸਾਡਾ ਸਵਾਗਤ-ਸਨਮਾਨ ਕੀਤਾ। ਇਸ ਲਈ ਮੈਂ ਉਨ੍ਹਾਂ ਦਾ ਬਹੁਤ ਆਭਾਰੀ ਹਾਂ ਅਤੇ ਇਹ ਸਵਾਗਤ-ਸਨਮਾਨ ਇੱਕ ਵਿਅਕਤੀ ਦਾ ਨਹੀਂ ਸਵਾ ਸੌ ਕਰੋੜ ਹਿੰਦੁਸਤਾਨੀਆਂ ਦਾ ਸਵਾਗਤ ਹੈ।

ਇਹ ਰਾਧਾ ਕ੍ਰਿਸ਼ਨ ਮੰਦਿਰ ਇੱਕ ਪ੍ਰਕਾਰ ਨਾਲ ਇੱਥੋਂ ਦੀ ਸਮਾਜਿਕ ਚੇਤਨਾ ਦਾ ਪ੍ਰਤੀਕ ਹੈ। ਸਾਰੀਆਂ ਸੰਪਰਦਾਵਾਂ ਦੇ ਲੋਕ ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਅੱਜ ਮੈਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕੋਈ ਭੇਦ ਰੇਖਾ ਨਹੀਂ ਹੈ ਅਤੇ ਇਹੀ ਭਾਰਤ ਦੀ ਵਿਸ਼ੇਸ਼ਤਾ ਹੈ। ਇਹ ਵਿਭਿੰਨਤਾ ਇਹੀ ਭਾਰਤ ਦੀ ਪਛਾਣ ਹੈ ਅਤੇ ਇਹੀ ਭਾਰਤ ਦੀ ਤਾਕਤ ਹੈ। 
ਪਿਛਲੇ ਦਿਨਾਂ ਵਿੱਚ ਪੁਰਤਗਾਲ ਵਿੱਚ ਜੰਗਲ ਦੀ ਅੱਗ (forest fire ) ਕਾਰਨ ਇੱਕ ਬਹੁਤ ਵੱਡਾ ਹਾਦਸਾ ਹੋ ਗਿਆ। ਕਈ ਨਿਰਦੋਸ਼ ਲੋਕ ਉਸ ਅੱਗ ਦਾ ਸ਼ਿਕਾਰ ਹੋ ਗਏ। ਜਿਨ੍ਹਾਂ-ਜਿਨ੍ਹਾਂ ਲੋਕਾਂ ਦੀ ਮੌਤ ਹੋਈ, ਉਨ੍ਹਾਂ ਸਭ ਪ੍ਰਤੀ ਮੈਂ ਆਦਰ ਪੂਰਵਕ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਰਮਾਤਮਾ ਸ਼ਕਤੀ ਦੇਵੇ, ਇਹ ਪ੍ਰਾਰਥਨਾ ਕਰਦਾ ਹਾਂ। 
ਪੁਰਤਗਾਲ ਦਾ ਭਾਰਤ ਨਾਲ ਸੱਭਿਆਚਾਰਕ ਵਿਰਾਸਤ ਦੇ ਰੂਪ ਵਿੱਚ ਇੱਕ ਸਬੰਧ ਰਿਹਾ, ਵੱਡੀ ਨਜ਼ਦੀਕੀ ਰਹੀ। ਪਰ ਗੁਜਰਾਤ ਦੇ ਨਾਲ ਉਨ੍ਹਾਂ ਦਾ ਇੱਕ ਵਿਸ਼ੇਸ਼ ਨਾਤਾ ਰਿਹਾ। ਅਸੀਂ ਸਾਰੇ ਸੁਣਦੇ ਆਏ ਹਾਂ ਕਿ ਵਾਸਕੋਡੀਗਾਮਾ ਜਦੋਂ ਭਾਰਤ ਪਹੁੰਚੇ ਤਾਂ ਕਹਿੰਦੇ ਹਨ- ਇੱਕ ਗੁਜਰਾਤੀ ਕਾਂਜੀ ਮਾਲਮ ਉਨ੍ਹਾਂ ਨੇ ਵਾਸਕੋਡੀਗਾਮਾ ਦਾ ਮਾਰਗ ਦਰਸ਼ਨ ਕੀਤਾ ਅਤੇ ਉਨ੍ਹਾਂ ਦੀ ਮਦਦ ਨਾਲ ਉਹ ਵਾਸਕੋਡੀਗਾਮਾ ਭਾਰਤ ਪਹੁੰਚੇ। ਕਾਂਜੀ ਮਾਲਮ ਗੁਜਰਾਤ ਤੋਂ ਨਿਕਲਕੇ ਅਫ਼ਰੀਕਾ ਵਿੱਚ ਸੈਟਲ (settle) ਹੋਏ, ਇੱਥੋਂ ਇੱਕ ਬੰਦਰਗਾਹ ’ਤੇ ਉਨ੍ਹਾਂ ਦੀ ਮੁਲਾਕਾਤ ਵਾਸਕੋਡੀਗਾਮਾ ਨਾਲ ਹੋਈ ਅਤੇ ਉੱਥੋਂ ਹੀ ਭਾਰਤ ਜਾਣ ਦੀ ਉਨ੍ਹਾਂ ਦੀ ਯਾਤਰਾ ਬਣੀ। ਤਾਂ ਇਸ ਪ੍ਰਕਾਰ ਨਾਲ ਕਾਂਜੀ ਮਾਲਮ ਦੇ ਜ਼ਰੀਏ ਪੂਰੇ ਯੂਰਪ ਦੇ ਭਾਰਤ ਨਾਲ ਵਪਾਰਕ ਸਬੰਧਾਂ ਦੀ ਸ਼ੁਰੂਆਤ ਹੋ ਗਈ ਅਤੇ ਪੁਰਤਗਾਲ ਦਾ ਬਹੁਤ ਮਹੱਤਵ ਹੈ। ਤਾਂ ਇਹ ਨਾਤਾ ਜਿਸ ਨਾਲ ਸਾਡਾ ਰਿਹਾ ਹੈ, ਪੁਰਾਣਾ ਨਾਤਾ ਰਿਹਾ ਹੈ। 
ਇਹ ਗੱਲ ਸਹੀ ਹੈ ਕਿ 70 ਸਾਲ ਵਿੱਚ ਪਹਿਲੀ ਵਾਰ ਹਿੰਦੁਸਤਾਨ ਤੋਂ ਕੋਈ ਪ੍ਰਧਾਨ ਮੰਤਰੀ ਦੁਵੱਲੇ ਦੌਰੇ (bilateral visit ) ਲਈ ਇੱਥੇ ਆਇਆ ਹੈ ਅਤੇ ਇਹ ਸੁਭਾਗ ਮੈਨੂੰ ਮਿਲਿਆ ਹੈ। ਜਦੋਂ ਅਟਲ ਬਿਹਾਰੀ ਵਾਜਪੇਈ  ਪ੍ਰਧਾਨ ਮੰਤਰੀ ਸਨ ਤਾਂ ਉਹ ਇੱਥੇ ਆਏ ਸਨ, ਪਰ ਉਸ ਸਮੇਂ ਉਨ੍ਹਾਂ ਦੀ ਯਾਤਰਾ ਦੁਵੱਲੇ ਦੌਰੇ (bilateral visit )  ਦੇ ਰੂਪ ਵਿੱਚ ਨਹੀਂ ਸੀ। ਯੂਰਪੀਅਨ ਯੂਨੀਅਨ ਦੀ ਇੱਕ ਕਾਨਫਰੰਸ ਲਈ ਉਹ ਆਏ ਸਨ। ਮੈਨੂੰ ਇਹ ਸੁਭਾਗ ਮਿਲਿਆ ਅੱਜ ਆਉਣ ਦਾ ਅਤੇ ਕਈ ਵਿਸ਼ਿਆਂ ’ਤੇ ਜਿਵੇਂ ਪ੍ਰਧਾਨ ਮੰਤਰੀ ਜੀ ਨੇ ਦੱਸਿਆ,ਕਈ ਵਿਸ਼ਿਆਂ ’ਤੇ ਚਰਚਾ ਹੋਈ, ਕਈ ਮਹੱਤਵਪੂਰਨ ਫੈਸਲੇ ਕੀਤੇ ਅਤੇ ਭਾਰਤ ਅਤੇ ਪੁਰਤਗਾਲ ਮੋਢੇ ਨਾਲ ਮੋਢਾ ਮਿਲਾ ਕੇ ਸਾਡੇ ਦੋਨਾਂ ਕੋਲ ਜੋ ਅਨੁਭਵ ਹੈ, ਦੋਨਾਂ ਕੋਲ ਜੋ ਸ਼ਕਤੀ ਹੈ, ਦੋਨਾਂ ਦੀ ਜੋ ਲੋੜ ਹੈ, ਉਸ ਨੂੰ ਲੈ ਕੇ ਅੱਗੇ ਵਧਣ ਦੀ ਦਿਸ਼ਾ ਵਿੱਚ ਕਈ ਮਹੱਤਵਪੂਰਨ ਫੈਸਲੇ ਕੀਤੇ ਹਨ। 

ਪੁਰਤਗਾਲ ਦੇ ਮਹਾਨ ਨੇਤਾ ਸ਼੍ਰੀ ਮਾਰਿਓ ਸੋਰੇਸ (Shri Mario Soares) 1992 ਵਿੱਚ ਭਾਰਤ ਦੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਪੁੱਜੇ ਸਨ। ਉਨ੍ਹਾਂ ਦੇ ਸਮੇਂ ਵਿੱਚ ਭਾਰਤ ਅਤੇ ਪੁਰਤਗਾਲ ਦੇ ਸਬੰਧਾਂ ਨੂੰ ਇੱਕ ਨਵੀਂ ਊਰਜਾ, ਨਵੀਂ ਚੇਤਨਾ ਮਿਲੀ ਸੀ ਅਤੇ ਜਦੋਂ ਪ੍ਰਧਾਨ ਮੰਤਰੀ ਜੀ ਭਾਰਤ ਸਨ, ਉਸੇ ਸਮੇਂ ਉਹ ਇੱਥੇ ਸਵਰਗਵਾਸ ਹੋਏ, ਤਾਂ ਭਾਰਤ ਦੇ ਲੋਕਾਂ ਨੇ ਪਰਵਾਸੀ ਭਾਰਤੀ ਦਿਵਸ ਵਿੱਚ ਸਮੂਹਿਕ ਰੂਪ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਤਾਂ ਇਹ ਆਦਰ-ਭਾਵ ਪੁਰਤਗਾਲ ਨਾਲ ਭਾਰਤ ਦਾ ਬਣਿਆ ਹੋਇਆ ਹੈ।

ਪਿਛਲੇ ਦਿਨਾਂ ਵਿੱਚ ਮੈਨੂੰ ਇੱਥੋਂ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਹੁਣ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਸ਼੍ਰੀਮਾਨ ਐਨਟੋਨੀਓ ਗਿਊਟੇਰੇਸ ਨਾਲ ਰਸ਼ੀਆ ਵਿੱਚ ਮਿਲਣ ਦਾ ਸੁਭਾਗ ਮਿਲਿਆ ਅਤੇ ਮੈਂ ਇੰਨਾ ਪ੍ਰਸੰਨ ਸੀ ਕਿ ਉਨ੍ਹਾਂ ਨਾਲ ਗੱਲਾਂ ਵਿੱਚ ਉਨ੍ਹਾਂ ਨੇ ਯੋਗ ’ਤੇ ਇੰਨੀ ਵਿਸਥਾਰਤ (detail ) ਚਰਚਾ ਮੇਰੇ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੇਰੇ ਪਰਿਵਾਰ ਦੇ ਸਾਰੇ ਵਿਅਕਤੀ ਯੋਗ ਨਾਲ ਜੁੜੇ ਹੋਏ ਹਨ। ਯੋਗ ਦੇ ਪ੍ਰਤੀ ਉਨ੍ਹਾਂ ਦਾ ਆਦਰ-ਭਾਵ ਅਤੇ ਅੱਜ ਮੈਂ ਵੀ ਦੇਖਿਆ ਇੱਥੋਂ ਦੇ ਨਾਗਰਿਕਾਂ ਨੇ ਯੋਗ ਦਾ ਬਹੁਤ ਚੰਗਾ ਉੱਤਮ ਪ੍ਰਦਰਸ਼ਨ ਕੀਤਾ। ਓਂਕਾਰ ਮੰਤਰ ਦਾ ਜਾਪ ਕੀਤਾ, ਓਮ ਨਮ: ਸ਼ਿਵਾਏ ਦਾ ਜਾਪ ਕੀਤਾ। ਅਤੇ ਯੋਗ ਨੂੰ ਮਨੇ… ਅੱਜ ਪ੍ਰਧਾਨ ਮੰਤਰੀ ਜੀ ਮੇਰੇ ਨਾਲ ਚਰਚਾ ਕਰ ਰਹੇ ਸਨ ਸਮੁੱਚੀ ਸਿਹਤ ਸੰਭਾਲ (Holistic Health Care) ਦੀ ਨਿਵਾਰਕ ਸਿਹਤ ਸੰਭਾਲ (Preventive Health Care) ਦੀ ਸਸਤੀ ਸਿਹਤ ਸੰਭਾਲ (Low-Cost Health Care)  ਦੀ ਅਤੇ ਉਨ੍ਹਾਂ ਸਭ ਦੇ ਅੰਦਰ ਉਹ ਬਹੁਤ ਆਤਮਵਿਸ਼ਵਾਸ ਨਾਲ ਕਹਿ ਰਹੇ ਸਨ ਕਿ ਅਸੀਂ ਪੁਰਤਗਾਲ ਵਿੱਚ ਯੋਗ ਦੇ ਜ਼ਰੀਏ ਤੰਦਰੁਸਤੀ (wellness) ਦਾ ਅੰਦੋਲਨ (movement) ਅਤੇ ਸਕੂਲਾਂ ਵਿੱਚ ਵੀ ਯੋਗ ਰਾਹੀਂ ਬੱਚਿਆਂ ਨੂੰ ਸਿੱਖਿਅਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਮੈਂ ਪ੍ਰਧਾਨ ਮੰਤਰੀ ਜੀ ਦਾ ਦਿਲੋਂ ਅਭਿਨੰਦਨ ਕਰ ਰਿਹਾ ਹਾਂ ਕਿ ਪੁਰਤਗਾਲ ਨੇ ਯੋਗ ਦੇ ਅੰਦੋਲਨ ਨੂੰ ਅੱਗੇ ਵਧਾਉਣ ਵਿੱਚ ਪੂਰੇ ਯੂਰਪ ਵਿੱਚ ਪੁਰਤਗਾਲ ਅਗਵਾਈ (lead) ਕਰ ਰਿਹਾ ਹੈ ਅਤੇ ਪਿਛਲੇ ਦਿਨੀਂ 21 ਜੂਨ ਨੂੰ ਵੀ ਜਦੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਪੂਰਾ ਵਿਸ਼ਵ ਯੋਗ ਮਨਾ ਰਿਹਾ ਸੀ। ਉਸ ਸਮੇਂ ਪੁਰਤਗਾਲ ਵੀ ਬਹੁਤ ਵੱਡੀ ਸੰਖਿਆ ਵਿੱਚ ਉਤਸ਼ਾਹ ਅਤੇ ਉਮੰਗ ਨਾਲ ਉਸ ਵਿੱਚ ਸ਼ਰੀਕ ਹੋਇਆ। ਮੈਂ ਪੁਰਤਗਾਲ ਦੇ ਯੋਗ ਪ੍ਰੇਮੀ ਭਾਈ-ਭੈਣਾਂ ਦਾ ਵੀ ਦਿਲੋਂ ਅਭਿਨੰਦਨ ਕਰਦਾ ਹਾਂ। ਅਤੇ ਮਾਨਵ ਕਲਿਆਣ ਲਈ ਮੁਫ਼ਤ ਸਿਹਤ ਸੰਭਾਲ (Zero cost Health Care) ਲਈ ਯੋਗ ਦਾ ਜੋ ਅੰਦੋਲਨ (movement) ਚੱਲਿਆ ਹੈ, ਉਸ ਨੂੰ ਜਦੋਂ ਪ੍ਰਧਾਨ ਮੰਤਰੀ ਜੀ ਖੁਦ ਅਸ਼ੀਰਵਾਦ ਦੇ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਪੁਰਤਗਾਲ ਦੀ ਭਾਵੀ  ਪੀੜ੍ਹੀ ਦੇ ਜੀਵਨ ਲਈ ਇਹ ਉਨ੍ਹਾਂ ਦੀ ਬਹੁਤ ਵੱਡੀ ਸੌਗਾਤ ਹੋਣ ਵਾਲੀ ਹੈ ਅਤੇ ਆਉਣ ਵਾਲੀਆਂ ਸਦੀਆਂ ਤੱਕ ਲੋਕ ਉਨ੍ਹਾਂ ਨੂੰ ਯਾਦ ਕਰਨ ਵਾਲੇ ਹਨ। 

ਪੁਰਤਗਾਲ ਨੇ ਸਟਾਰਟਅੱਪ (startup) ਦੀ ਦੁਨੀਆ ਵਿੱਚ ਆਪਣਾ ਨਾਮ ਕਮਾਇਆ। ਇੱਥੋਂ ਦੇ ਨੌਜਵਾਨਾਂ (youth) ਨੇ, ਉਨ੍ਹਾਂ ਦੀ ਪ੍ਰਤਿਭਾ (talent) ਨੇ ਅਤੇ ਸਰਕਾਰ ਦੀਆਂ ਸਰਗਰਮ (pro-active) ਨੀਤੀਆਂ ਕਾਰਨ ਸਟਾਰਟਅੱਪ ਅੰਦੋਲਨ (startup movement) ਨੂੰ ਇੱਕ ਬਹੁਤ ਵੱਡਾ ਬਲ ਮਿਲਿਆ ਹੈ। ਅਤੇ ਪੁਰਤਗਾਲ ਇੱਕ ਪ੍ਰਕਾਰ ਨਾਲ ਸਟਾਰਟਅੱਪ (startup) ਦਾ ਇੱਕ ਬਹੁਤ ਵੱਡਾ ਰਚਨਾਤਮਕ ਕੇਂਦਰ (creative hub) ਬਣ ਸਕਦਾ ਹੈ। ਅੱਜ ਭਾਰਤ ਅਤੇ ਪੁਰਤਗਾਲ ਨੇ ਇੱਕ ਪੋਰਟਲ ਦੀ ਸ਼ੁਰੂਆਤ (portal launch)  ਕੀਤੀ ਹੈ ਜਿਸ ਵਿੱਚ ਸਟਾਰਟਅੱਪ (startup) ਦੇ ਖੇਤਰ ਵਿੱਚ, ਨਵੀਨਤਾ (innovation) ਦੇ ਖੇਤਰ ਵਿੱਚ ਕੰਮ ਕਰਨ ਵਾਲੇ ਨੌਜਵਾਨ ਮਿਲ ਕੇ ਆਪਣੇ ਅਨੁਭਵ ਸਾਂਝੇ (experience share) ਕਰਦੇ ਹੋਏ ਆਪਣੀਆਂ ਉਪਲੱਬਧੀਆਂ ਸਾਂਝੀਆਂ (achievement share) ਕਰਦੇ ਹੋਏ ਇੱਕ ਆਲਮੀ ਪਲੈਟਫਾਰਮ (Global Platform) ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣ। ਪਿਛਲੇ ਦਿਨਾਂ ਵਿੱਚ ਜਦੋਂ ਸਟਾਰਟਅੱਪ ਪ੍ਰੋਗਰਾਮ (startup event) ਇੱਥੇ ਹੋਇਆ ਸੀ ਤਾਂ ਭਾਰਤ ਤੋਂ ਸੱਤ ਸੌ ਤੋਂ ਜ਼ਿਆਦਾ ਸਟਾਰਟਅੱਪ (startup) ਨੂੰ ਲੈ ਕੇ ਕੰਮ ਕਰਨ ਵਾਲੇ ਨਵੀਨਤਾ (innovation) ਵਿੱਚ ਜੁੜੇ ਹੋਏ ਸਾਰੇ ਨੌਜਵਾਨ ਇੱਥੇ ਆਏ ਸਨ ਅਤੇ ਇੱਕ ਬਹੁਤ ਪ੍ਰੇਰਕ ਪ੍ਰੋਗਰਾਮ, ਇੱਕ ਵੱਡਾ ਪ੍ਰੇਰਣਾ ਦਾ ਕੰਮ ਇੱਥੇ ਹੋਇਆ ਸੀ। 

ਪੁਰਤਗਾਲ ਖੇਡਾਂ (sports) ਦੀ ਦੁਨੀਆ ਵਿੱਚ ਵੀ ਭਾਰਤ ਨਾਲ ਜੁੜਿਆ ਹੋਇਆ ਹੈ। ਅਤੇ ਜਦੋਂ ਖੇਡਾਂ (sports) ਦੀ ਚਰਚਾ ਹੁੰਦੀ ਹੈ ਤਾਂ ਕ੍ਰਿਸਟਿਆਨੋ ਰੋਨਾਲਡੋ ਉਸ ਨੂੰ ਕੌਣ ਨਹੀਂ ਯਾਦ ਕਰੇਗਾ। ਅਜਿਹੇ- ਅਜਿਹੇ ਸਮਰੱਥਾਵਾਨ ਲੋਕ ਫੁੱਟਬਾਲ ਦੀ ਦੁਨੀਆ ਲਈ ਪ੍ਰੇਰਕ ਹਨ। ਭਾਰਤ ਵਿੱਚ ਵੀ ਰੋਨਾਲਡੋ ਦਾ ਨਾਂਅ ਸੁਣਦੇ ਹੀ ਫੁੱਟਬਾਲ ਦੇ ਖਿਡਾਰੀਆਂ ਵਿੱਚ ਇੱਕ ਨਵੀਂ ਊਰਜਾ  ਅਤੇ ਚੇਤਨਾ ਆ ਜਾਂਦੀ ਹੈ। ਤਾਂ ਇਹ ਇੱਕ ਪ੍ਰਕਾਰ ਨਾਲ ਅਨੇਕ ਖੇਤਰ ਹਨ ਕਿ ਜਿਸ ਵਿੱਚ ਅਸੀਂ ਬਹੁਤ ਕੁਝ ਮਿਲ ਕੇ ਕੰਮ ਕਰ ਸਕਦੇ ਹਾਂ। ਸਾਡੀਆਂ ਲੋਕਤੰਤਰੀ ਕਦਰਾਂ-ਕੀਮਤਾਂ (democratic values) ਹਨ। ਅਸੀਂ ਵਿਸ਼ਵ ਦੇ ਸਾਰੇ ਸਮੁਦਾਇਆਂ ਨੂੰ ਆਪਣੇ ਨਾਲ ਲੈ ਕੇ ਚਲਣ ਵਾਲੇ ਸੁਭਾਅ ਦੇ ਦੇਸ਼ ਹਾਂ। ਅਸੀਂ ਮਿਲ ਕੇ ਨਾ ਸਿਰਫ਼ ਭਾਰਤ ਅਤੇ ਪੁਰਤਗਾਲ ਦਾ ਹੀ ਭਲਾ ਕਰੀਏ, ਬਲਕਿ ਅਸੀਂ ਮਿਲ ਕੇ ਦੁਨੀਆ ਦੀ ਭਲਾਈ ਲਈ ਵੀ ਆਪਣਾ ਬਹੁਤ ਵੱਡਾ ਯੋਗਦਾਨ ਦੇ ਸਕਦੇ ਹਾਂ ਅਤੇ ਅੱਜ ਉਹ ਅਵਸਰ ਮੈਂ ਦੇਖ ਰਿਹਾ ਹਾਂ, ਇੱਥੋਂ ਦੀ ਤਾਕਤ ਨੂੰ ਮੈਂ ਅਨੁਭਵ ਕਰ ਰਿਹਾ ਹਾਂ। 

ਭਾਈਓ-ਭੈਣੋਂ ਭਾਰਤ ਬਹੁਤ ਤੇਜ ਗਤੀ ਨਾਲ ਅੱਗੇ ਵਧ ਰਿਹਾ ਹੈ। ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰ ਰਿਹਾ ਹੈ। ਭਾਰਤ ਖੁਸ਼ਕਿਸਮਤ ਹੈ ਉਹ ਅੱਜ ਨੌਜਵਾਨ ਦੇਸ਼ ਹੈ। 65 ਫੀਸਦੀ ਜਨਸੰਖਿਆ 35 ਸਾਲ ਤੋਂ ਘੱਟ ਉਮਰ ਦੀ ਹੈ। ਜਿਸ ਦੇਸ਼ ਕੋਲ ਅਜਿਹੀ ਜਵਾਨੀ ਹੋਵੇ, ਉਸ ਦੇਸ਼ ਦੇ ਸੁਪਨੇ ਵੀ ਜਵਾਨ ਹੁੰਦੇ ਹਨ ਅਤੇ ਉਨ੍ਹਾਂ ਜਵਾਨ ਸੁਪਨਿਆਂ ਦੀ ਸਮਰੱਥਾ ਵੀ ਕੁਝ ਹੋਰ ਹੁੰਦੀ ਹੈ। ਅਤੇ ਉਸ ਨੂੰ ਲੈ ਕੇ ਭਾਰਤ ਨਵੀਆਂ ਸੀਮਾਵਾਂ ਨੂੰ ਪਾਰ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਹਰ ਖੇਤਰ ਵਿੱਚ ਭਾਰਤ ਅੱਜ ਵਿਕਾਸ ਦੀਆਂ ਬੁਲੰਦੀਆਂ ਦੀ ਤਰਫ਼ ਵਧ ਰਿਹਾ ਹੈ। 

ਪਿਛਲੇ ਤਿੰਨ ਸਾਲ ਤੋਂ ਮੈਨੂੰ ਦੇਸ਼ ਦੇ ਪ੍ਰਧਾਨ ਸੇਵਕ ਦੇ ਰੂਪ ਵਿੱਚ ਸੇਵਾ ਕਰਨ ਦਾ ਅਵਸਰ ਮਿਲਿਆ ਹੈ ਅਤੇ ਤੁਸੀਂ ਅਨੁਭਵ ਕਰਦੇ ਹੋਵੋਗੇ, ਤੁਹਾਡੇ ਕੋਲ ਖ਼ਬਰਾਂ ਪਹੁੰਚਦੀਆਂ ਹੋਣਗੀਆਂ ਅਤੇ ਅੱਜ-ਕੱਲ੍ਹ ਤਾਂ ਸੋਸ਼ਲ ਮੀਡੀਆ (social media) ਦੇ ਕਾਰਨ  ਬਹੁਤ ਸਾਰੀਆਂ ਗੱਲਾਂ ਬਹੁਤ ਅਸਾਨੀ ਨਾਲ ਮਿਲ ਜਾਂਦੀਆਂ ਹਨ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਸ਼ਾਇਦ ਨਰੇਂਦਰਮੋਦੀਐਪ (NarendraModiApp) ਨੂੰ ਵੀ ਆਪਣੇ ਮੋਬਾਈਲ ਵਿੱਚ ਡਾਊਨਲੋਡ (download) ਕੀਤਾ ਹੋਏਗਾ। ਨਹੀਂ ਕੀਤਾ ਹੈ ਤਾਂ ਜ਼ਰੂਰ ਕਰ ਲੈਣਾ। ਮੈਂ ਹਰ ਪਲ,ਹਰ ਪਲ ਤੁਹਾਡੀ ਜੇਬ੍ਹ ਵਿੱਚ ਰਹਿੰਦਾ ਹਾਂ। ਤੁਹਾਡੇ ਮੋਬਾਈਲ ਫੋਨ ਵਿੱਚ ਉਪਲੱਬਧ (available) ਰਹਿੰਦਾ ਹਾਂ। ਭਾਰਤ ਦੀ ਹਰ ਗਤੀਵਿਧੀ ਨਾਲ ਜਾਣ-ਪਛਾਣ, ਵਿਕਾਸ ਕਿੰਨੀ ਤੇਜੀ ਨਾਲ ਹੋ ਰਿਹਾ ਹੈ, ਕਿੰਨੇ ਖੇਤਰਾਂ ਵਿੱਚ ਹੋ ਰਿਹਾ ਹੈ, ਤੁਹਾਨੂੰ ਮਿਲਦਾ ਹੋਏਗਾ। 
ਸਪੇਸ ਦੀ ਦੁਨੀਆ ਵਿੱਚ ਭਾਰਤ ਦੇ ਨੌਜਵਾਨਾਂ (youth) ਨੇ, ਭਾਰਤ ਦੇ ਵਿਗਿਆਨੀਆਂ ਨੇ ਕਮਾਲ ਕਰਕੇ ਦਿਖਾ ਦਿੱਤਾ। ਕੱਲ੍ਹ ਹੀ 30 ਨੈਨੋ ਸੈਟੇਲਾਈਟ ਲਾਂਚ (Nano-satellites launch) ਕਰਨ ਦਾ ਕੰਮ ਭਾਰਤ ਦੇ ਸਪੇਸ ਸਾਇੰਟਿਸਟਾਂ ਨੇ ਕੀਤਾ। ਕੁਝ ਦਿਨ ਪਹਿਲਾਂ ਸਾਡੇ ਸਪੇਸ ਸਾਇੰਟਿਸਟਾਂ ਨੇ ਵਿਸ਼ਵ ਰਿਕਾਰਡ (World Record) ਬਣਾਇਆ। ਇਕੱਠੇ 104 ਸੈਟੇਲਾਈਟ (satellites) ਲਾਂਚ ਕਰਕੇ ਦੁਨੀਆ ਨੂੰ ਹੈਰਾਨੀ ਹੋ ਗਈ ਸੀ ਕਿ ਇਹ ਸ਼ਕਤੀ ਭਾਰਤ ਦੇ ਕੋਲ ਹੈ ਤਾਂ ਭਾਰਤ ਇੱਕ ਨਵੀਂ ਊਰਜਾ  ਨਾਲ ਸਮਰੱਥਾ ਨਾਲ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰ ਰਿਹਾ ਹੈ।

ਆਰਥਿਕ ਖੇਤਰ ਵਿੱਚ ਵੀ ਅਨੇਕ ਨਵੀਆਂ ਤਬਦੀਲੀਆਂ ਆ ਰਹੀਆਂ ਹਨ। ਨਿਯਮਾਂ ਵਿੱਚ ਤਬਦੀਲੀਆਂ ਆ ਰਹੀਆਂ ਹਨ। ਸਿੱਧੇ ਵਿਦੇਸ਼ੀ ਨਿਵੇਸ਼ (foreign direct investment)  ਲਈ ਕਈ ਦੁਆਰ ਖੋਲ੍ਹ ਦਿੱਤੇ ਗਏ ਹਨ। ਭਾਰਤ ਵਿੱਚ 21ਵੀਂ ਸਦੀ ਦੇ ਅਨੁਕੂਨ ਬੁਨਿਆਦੀ ਢਾਂਚਾ (infrastructure) ਬਣੇ। ਸਾਡੇ ਰੇਲ, ਰੋਡ 21ਵੀਂ ਸਦੀ ਦੇ ਅਨੁਕੂਲ ਆਲਮੀ ਮਿਆਰ ( global benchmark) ਵਾਲੇ ਕਿਵੇਂ ਬਣਨ ਉਸ ਦਿਸ਼ਾ ਵਿੱਚ ਇਨ੍ਹੀਂ ਦਿਨੀਂ ਭਾਰਤ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਤੇਜ ਗਤੀ ਨਾਲ ਅੱਗੇ ਵਧ ਰਿਹਾ ਹੈ। 

ਸੈਰ-ਸਪਾਟੇ (Tourism) ਦੀ ਦ੍ਰਿਸ਼ਟੀ ਨਾਲ ਪਹਿਲਾਂ ਦੀ ਤੁਲਨਾ ਵਿੱਚ ਬਹੁਤ ਵੱਡੇ ਪੱਧਰ ’ਤੇ ਵਿਸ਼ਵ ਦਾ ਧਿਆਨ ਆਕਰਸ਼ਿਤ ਕੀਤਾ ਹੈ ਭਾਰਤ ਨੇ। ਭਾਰਤ ਨੂੰ ਜਾਣਨਾ ਪਛਾਣਨਾ,ਭਾਰਤ ਤੋਂ ਕੁਝ ਹਾਸਲ ਕਰਨਾ ਇਹ ਵਿਸ਼ਵ ਵਿੱਚ ਇੱਕ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਪਿਛਲੇ ਇੱਕ ਸਾਲ ਵਿੱਚ ਹੀ ਬਹੁਤ ਵੱਡੀ ਸੰਖਿਆ ਵਿੱਚ ਵਿਦੇਸ਼ੀ ਟੂਰਿਸਟਾਂ ਦੀ ਸੰਖਿਆ ਭਾਰਤ ਵਿੱਚ ਵਧ ਰਹੀ ਹੈ। ਹਰ ਖੇਤਰ ਵਿੱਚ ਭਾਰਤ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰ ਰਿਹਾ ਹੈ।  
ਅਤੇ ਮੈਨੂੰ ਵਿਸ਼ਵਾਸ ਹੈ ਕਿ ਵਿਸ਼ਵ ਵਿੱਚ ਫੈਲੇ ਹੋਏ ਮੇਰੇ ਭਾਰਤੀ ਸਮੁਦਾਇ ਦੇ ਭਾਈ-ਭੈਣ ਅਤੇ ਸਾਨੂੰ ਖੁਸ਼ੀ ਹੈ ਕਿ ਭਾਰਤੀ ਜਿੱਥੇ ਗਏ ਹਨ, ਉੱਥੇ ਆਪਣੀਆਂ ਪਰੰਪਰਾਵਾਂ ਨੂੰ ਬਰਕਰਾਰ ਰੱਖਿਆ। ਆਪਣੀ ਸੱਭਿਆਚਾਰਕ ਵਿਰਾਸਤ ਨੂੰ ਬਣਾਏ ਕੇ ਰੱਖਿਆ। ਇੱਥੇ ਬਹੁਤ ਲੋਕ ਹੋਣਗੇ ਕੋਈ ਦੋ ਪੀੜ੍ਹੀਆਂ ਵਾਲੇ ਹੋਣਗੇ, ਕੋਈ ਤੀਜੀ ਪੀੜ੍ਹੀ  ਵਾਲੇ ਹੋਣਗੇ, ਕੋਈ ਨਵੀਂ ਪੀੜ੍ਹੀ  ਦੇ ਹੋਣਗੇ, ਪਰ ਅੱਜ ਵੀ ਆਪਣੀਆਂ ਉਨ੍ਹਾਂ ਮਹਾਨ ਪਰੰਪਰਾਵਾਂ ਦੇ ਪ੍ਰਤੀ ਉੱਨਾ ਹੀ ਮਾਣ ਹੈ। ਪਰ ਨਾਲ-ਨਾਲ ਜਿਸ ਮਿੱਟੀ ਦੀ ਰੋਟੀ ਖਾਂਦੇ ਹਨ, ਜਿਸ ਦਾ ਨਮਕ ਖਾਂਦੇ ਹਨ, ਉਸ ਦੇਸ਼ ਲਈ ਵੀ ਜੀ-ਜਾਨ ਨਾਲ ਕੰਮ ਕਰਦੇ ਹਨ। ਤੁਸੀਂ ਲੋਕ ਪੁਰਤਗਾਲ ਲਈ ਵੀ ਉਸੇ ਭਾਵ ਨਾਲ ਕੰਮ ਕਰ ਰਹੇ ਹੋ, ਸਮਰਪਿਤ ਭਾਵ ਨਾਲ ਕੰਮ ਕਰ ਰਹੇ ਹੋ। ਅਤੇ ਦੁਨੀਆ ਵਿੱਚ ਜਿੱਥੇ-ਜਿੱਥੇ ਭਾਰਤੀ ਗਏ ਹਨ, ਉਸ ਸਮਾਜ ਦੇ ਨਾਲ ਘੁਲ-ਮਿਲ ਜਾਣਾ, ਉਸ ਸਮਾਜ ਦੇ ਵਿਕਾਸ ਦੇ ਅੰਦਰ ਆਪਣਾ ਯੋਗਦਾਨ ਦੇਣਾ, ਜਿੰਨਾ ਵੀ ਸਕਾਰਾਤਮਕ (positive) ਕਰਨਾ ਹੈ, ਉਹ ਕਰਦੇ ਰਹਿਣਾ, ਆਪਣੀਆਂ ਪਰੰਪਰਾਵਾਂ ਨੂੰ ਨਿਭਾਉਂਦੇ ਹੋਏ ਕਰਦੇ ਰਹਿਣਾ, ਇਹ ਭਾਰਤੀ ਸਮਾਜ ਦੀ ਵਿਸ਼ੇਸ਼ਤਾ ਰਹੀ ਹੈ। ਸਭ ਨੂੰ ਸ਼ਾਮਿਲ ਕਰਨਾ ਸਾਡਾ ਸੁਭਾਅ ਹੈ ਕਿਉਂਕਿ ਭਾਰਤ ਵਿੱਚ ਸਾਡਾ ਲਾਲਣ-ਪਾਲਣ ਹੀ ਜਿਸ ਦੇਸ਼ ਵਿੱਚ ਸੌ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਜਿਸ ਦੇਸ਼ ਦੇ ਅੰਦਰ 1700 ਤੋਂ ਜ਼ਿਆਦਾ ਬੋਲੀਆਂ ਹੋਣ, ਜਿਸ ਦੇਸ਼ ਵਿੱਚ ਹਰ 20 ਮੀਲ ਤੋਂ ਬਾਅਦ ਖਾਣ-ਪੀਣ ਦਾ ਨਵਾਂ ਟੇਸਟ ਮਿਲਦਾ ਹੋਵੇ। ਇੰਨੀਆਂ ਵਿਭਿੰਨਤਾਵਾਂ ਦੇ ਵਿਚਕਾਰ ਜੋ ਪਲੇ-ਪੜ੍ਹੇ ਹਨ। ਉਹ ਦੁਨੀਆ ਦੀ ਹਰ ਵਿਭਿੰਨਤਾ ਨੂੰ ਆਪਣੇ ਵਿੱਚ ਜਜ਼ਬ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਉਨ੍ਹਾਂ ਸੰਸਕਾਰਾਂ ਦੇ ਕਾਰਨ ਅੱਜ ਵਿਸ਼ਵ ਵਿੱਚ ਇੱਕ ਸਵੀਕ੍ਰਿਤ ਸਮਾਜ ਦੇ ਨਾਤੇ, ਇੱਕ ਸਵੀਕਾਰਯੋਗ ਸਮਾਜ (acceptable society ) ਦੇ ਨਾਤੇ ਭਾਰਤੀ ਸਮਾਜ ਨੇ ਆਪਣੀ ਜਗ੍ਹਾ ਬਣਾਈ ਹੈ। ਇਹ ਕੰਮ ਤੁਸੀਂ ਕੀਤਾ ਹੈ, ਤੁਹਾਡੇ ਬਜ਼ੁਰਗਾਂ ਨੇ ਕੀਤਾ ਹੈ। ਇੱਕ ਪ੍ਰਕਾਰ ਨਾਲ ਭਾਰਤ ਦੇ ਸੱਚੇ ਰਾਜਦੂਤ (ambassador) ਦੇ ਰੂਪ ਵਿੱਚ ਤੁਸੀਂ ਸਭ ਮੇਰੇ ਭਾਰਤ ਵਾਸੀ ਕੰਮ ਕਰ ਰਹੇ ਹੋ। ਮੈਂ ਤੁਹਾਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 
ਅੱਜ ਤੁਹਾਡੇ ਵਿਚਕਾਰ ਆਉਣ ਦਾ ਮੌਕਾ ਮਿਲਿਆ। ਬਹੁਤ-ਬਹੁਤ ਧੰਨਵਾਦ। ਤੁਹਾਨੂੰ ਸਾਰਿਆਂ ਨੂੰ ਮੇਰੀ ਤਰਫ਼ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਵਿਵਾ ਪੁਰਤਗਾਲ। 

                                                

ਅਮਿਤ ਕੁਮਾਰ / ਤਾਰਾ