Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲੁਧਿਆਣਾ ਵਿੱਚ ਰਾਸ਼ਟਰੀ ਐੱਮਐੱਸਐੱਮਈ ਐਵਾਰਡ ਸਮਾਗਮ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਲੁਧਿਆਣਾ ਵਿੱਚ ਰਾਸ਼ਟਰੀ ਐੱਮਐੱਸਐੱਮਈ ਐਵਾਰਡ ਸਮਾਗਮ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਦੇਸ਼ ਦੇ ਕੋਨੇ-ਕੋਨੇ ਤੋਂ ਆਏ ਹੋਏ Micro-Industries ਦੇ, ਲਘੁ ਉਦਯੋਗ ਨਾਲ ਜੁੜੇ ਭਾਈਓ ਅਤੇ ਭੈਣੋਂ,

ਆਮ ਤੌਰ ‘ਤੇ ਇਹ ਕਿਹਾ ਜਾਂਦਾ ਸੀ ਕਿ ਦਿੱਲੀ ਦੂਰ, ਦਿੱਲੀ ਬਹੁਤ ਦੂਰ ਹੈ ਅਤੇ ਹੁੰਦਾ ਵੀ ਅਜਿਹਾ ਹੀ ਸੀ। ਇੱਨਾ ਵੱਡਾ ਵਿਸ਼ਾਲ ਦੇਸ਼, ਪਰ ਹਰ ਛੋਟੇ-ਮੋਟੇ ਕੰਮ ਦਿੱਲੀ ਵਿੱਚ ਹੀ ਹੁੰਦੇ ਸਨ। ਅਸੀਂ ਉਸ ਪਰੰਪਰਾ ਨੂੰ ਬਦਲ ਦਿੱਤਾ ਅਤੇ ਸਾਡੀ ਕੋਸ਼ਿਸ਼ ਹੈ ਕਿ ਦਿੱਲੀ ਦੇ ਬਾਅਦ ਵੀ, ਦਿੱਲੀ ਦੇ ਬਾਹਰ ਵੀ ਬਹੁਤ ਵੱਡਾ ਹਿੰਦੁਸਤਾਨ ਹੈ, ਇਸ ਨੂੰ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ ਲਈ ਹੁਣ ਦਿੱਲੀ ਨਹੀਂ, ਦਿੱਲੀ ਨਜ਼ਦੀਕ, ਦਿੱਲੀ ਕੋਲ ਹੈ, ਇਹ ਅਹਿਸਾਸ ਹੈ। ਪਿਛਲੇ ਦਿਨਾਂ ਵਿੱਚ ਭਾਰਤ ਸਰਕਾਰ ਨੇ ਜਿੰਨੀਆਂ ਨਵੀਆਂ-ਨਵੀਆਂ ਯੋਜਨਾਵਾਂ ਨੂੰ ਲਾਗੂ ਕੀਤਾ, ਸਾਰੀਆਂ ਯੋਜਨਾਵਾਂ ਹਿੰਦੁਸਤਾਨ ਦੇ ਅਲੱਗ-ਅਲੱਗ ਕੇਂਦਰ ਵਿੱਚ ਕੀਤੀਆਂ ਗਈਆਂ। ਕਦੇ ਕਲਕੱਤਾ ਵਿੱਚ, ਤਾਂ ਕਦੇ ਰਾਂਚੀ ਵਿੱਚ, ਤਾਂ ਕਦੇ ਰਾਏਪੁਰ ਵਿੱਚ, ਤਾਂ ਕਦੇ ਭੁਵਨੇਸ਼ਵਰ, ਤਾਂ ਕੋਈ ਚੇਨਈ, ਕਦੇ ਸੋਨੀਪਤ-ਹਰਿਆਣਾ। ਹਰ ਇੱਕ ਰਾਜ ਦਾ ਆਪਣਾ ਇੱਕ ਮਹੱਤਵ ਹੁੰਦਾ ਹੈ, ਆਪਣੀ ਇੱਕ ਸ਼ਕਤੀ ਹੁੰਦੀ ਹੈ ਅਤੇ ਅੱਜ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਲੁਧਿਆਣਾ ਵਿੱਚ ਲਘੁ ਉਦਯੋਗ ਖੇਤਰ ਦਾ ਇੱਕ ਲਘੁ ਭਾਰਤ ਅੱਜ ਮੇਰੇ ਸਾਹਮਣੇ ਹੈ। ਹਿੰਦੁਸਤਾਨ ਦੇ ਹਰ ਕੋਨੇ ਤੋਂ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ ਇੱਥੇ ਮੌਜੂਦ ਹਨ ਅਤੇ ਮੇਰੀ ਖੁਸ਼ਕਿਸਮਤੀ ਹੈ ਕਿ ਇਸ ਖੇਤਰ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਉਦਯੋਗਪਤੀਆਂ ਨੂੰ ਸਨਮਾਨਤ ਕਰਨ ਦਾ ਮੈਨੂੰ ਅਵਸਰ ਮਿਲਿਆ। ਵੈਸੇ ਅੱਜ ਜਿੰਨੇ ਸਨਮਾਨ ਹੋਣੇ ਹਨ, ਇਹ ਸੰਖਿਆ ਲਗਭਗ 250 ਦੀ ਹੈ ਕਿਉਂਕਿ ਕਈ ਸਾਲਾਂ ਤੋਂ ਇਹ ਪੁਰਾਣੀਆਂ ਸਰਕਾਰਾਂ ਨੇ ਵੀ ਕਾਫੀ ਕੰਮ ਮੇਰੇ ਲਈ ਬਾਕੀ ਰੱਖੇ ਹੋਏ ਹਨ। ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੁੰਦੀ ਉਨ੍ਹਾਂ ਸਵਾ ਦੋ ਸੌ-ਢਾਈ ਸੌ ਜੇਤੂਆਂ ਨੂੰ ਮੈਂ ਖੁਦ ਉਨ੍ਹਾਂ ਨੂੰ ਮਿਲ ਸਕਦਾ, ਉਨ੍ਹਾਂ ਨੂੰ ਸਨਮਾਨਤ ਕਰਦਾ, ਉਨ੍ਹਾਂ ਨੂੰ ਸਿਰਫ ਮਿਲਣ ਨਾਲ ਉਨ੍ਹਾਂ ਦੀ ਥੋੜੀ ਊਰਜਾ ਦਾ ਲਾਭ ਮੈਨੂੰ ਵੀ ਮਿਲ ਜਾਂਦਾ, ਜੋ ਦੇਸ਼ ਦੇ ਕੰਮ ਆਉਂਦਾ ਪਰ ਸਮੇਂ ਦੀਆਂ ਸੀਮਾਵਾਂ ਰਹਿੰਦੀਆਂ ਹਨ ਅਤੇ ਜੇਕਰ ਇਨ੍ਹਾਂ 250 ਲੋਕਾਂ ਨੂੰ ਦੇਣ ਦਾ ਸਿਲਸਿਲਾ ਚਲਦਾ ਤਾਂ ਇੱਥੇ ਅੱਧੇ ਲੋਕ ਰਹਿ ਜਾਂਦੇ। ਤਾਂ ਪ੍ਰਬੰਧਕਾਂ ਨੇ ਦੱਸਿਆ ਕਿ ਹੋ ਸਕੇਗਾ ਤਾਂ ਹਰ ਰਾਜ ਤੋਂ ਇੱਕ-ਇੱਕ ਪ੍ਰਤੀਨਿਧੀ ਦੇ ਰੂਪ ਵਿੱਚ ਤੁਹਾਡੇ ਵੱਲੋਂ ਹੀ ਕੀਤਾ ਜਾਏਗਾ, ਬਾਅਦ ਵਿੱਚ ਮੰਤਰੀ ਪਰਿਸ਼ਦ ਵੱਲੋਂ ਹਰ ਕਿਸੇ ਨੂੰ ਸਨਮਾਨਤ ਕੀਤਾ ਜਾਏਗਾ। ਪਰ ਮੇਰੀ ਤਰਫ਼ ਤੋਂ ਆਪ ਸਭ ਨੂੰ ਆਪਣੀ ਸਫਲ ਯਾਤਰਾ ਲਈ, ਆਪਣੀ ਸੰਭਾਵੀ ਮੰਜ਼ਿਲ ਦੇ ਸੁਪਨਿਆਂ ਨੂੰ ਪ੍ਰਾਪਤ ਕਰਨ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ, ਸਿਰਫ ਸ਼ੁਭਕਾਮਨਾਵਾਂ ਨਹੀਂ, ਭਾਰਤ ਦੇ ਆਰਥਿਕ ਜੀਵਨ ਵਿੱਚ ਤਬਦੀਲੀ ਲਿਆਉਣ ਲਈ ਵਿਕੇਂਦਰੀਕ੍ਰਿਤ ਅਰਥਵਿਵਸਥਾ ਨੂੰ ਬਲ ਦੇਣਾ, ਸੂਖਮ ਅਤੇ ਲਘੁ ਉਦਯੋਗਾਂ ਨੂੰ ਤਾਕਤ ਦੇਣਾ, ਗਲੋਬਲ market ਨੂੰ target ਕਰਦੇ ਹੋਏ ਅੱਗੇ ਵਧਣਾ, ਇਸ ਵਧੀਆ ਸੋਚ ਨਾਲ ਭਾਰਤ ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ ਖੜ੍ਹੀ ਹੈ, ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੇ ਨਾਲ ਚਲਣ ਲਈ ਤਿਆਰ ਹੈ।

ਮੈਨੂੰ ਵਿਸ਼ਵਾਸ ਹੈ ਕਿ ਜਿਸ ਪ੍ਰਕਾਰ ਨਾਲ ਅੱਜ ਵਿਸ਼ਵ ਦੀਆਂ ਤੇਜ ਗਤੀ ਨਾਲ ਅੱਗੇ ਵਧਣ ਵਾਲੀਆਂ ਜੋ ਅਰਥਵਿਵਸਥਾਵਾਂ ਹਨ, ਅੱਜ ਵੱਡੀ economy ਜਿਸ ਨੂੰ ਕਹਿੰਦੇ ਹਨ, ਉਸ ਵਿੱਚ ਹਿੰਦੁਸਤਾਨ ਸਭ ਤੋਂ ਤੇਜ ਗਤੀ ਨਾਲ ਅੱਗੇ ਵਧਣ ਵਾਲੀ economy ਹੈ, ਦੋ ਸਾਲ ਸੋਕਾ ਹੋਣ ਦੇ ਬਾਵਜੂਦ ਵੀ। ਸਾਡਾ ਕਿਸਾਨ ਪ੍ਰੇਸ਼ਾਨ ਸੀ, ਕ੍ਰਿਸ਼ੀ ਉਤਪਾਦਨ ਵਿੱਚ ਵੱਡੀ ਜ਼ਬਰਦਸਤ ਗਿਰਾਵਟ ਆਈ ਸੀ, ਉਸ ਦੇ ਬਾਵਜੂਦ ਵੀ manufacturing sector ਨੇ ਖਾਸ ਕਰਕੇ ਇਹ ਸੂਖਮ ਅਤੇ ਲਘੁ ਉਦਯੋਗਾਂ ਨੇ ਇੱਕ ਕਮਾਲ ਕਰਕੇ ਦਿਖਾਇਆ ਅਤੇ ਭਾਰਤ ਦੀ ਵਿਕਾਸ ਦਰ ਨੂੰ ਨਾ ਸਿਰਫ ਹੇਠ ਆਉਣ ਦਿੱਤਾ, ਇੰਨਾ ਹੀ ਨਹੀਂ, ਉਸ ਨੂੰ ਅੱਗੇ ਵਧਾਉਣ ਵਿੱਚ ਵੀ ਬਹੁਤ ਵੱਡਾ ਯੋਗਦਾਨ ਦਿੱਤਾ ਅਤੇ ਉਸ ਦਾ ਪਰਿਣਾਮ ਇਹ ਹੈ ਕਿ World Bank ਹੋਵੇ, IMF ਹੋਵੇ, Credit rating agencies ਹੋਣ, ਇੱਕ ਸੁਰ ਵਿੱਚ ਸਾਰੀ ਦੁਨੀਆ ਕਹਿ ਰਹੀ ਹੈ ਕਿ ਹਿੰਦੁਸਤਾਨ ਦੀ ਆਰਥਿਕ ਗਤੀਵਿਧੀ, ਜਦੋਂ ਪੂਰਾ ਵਿਸ਼ਵ 2008 ਦੀ ਸਥਿਤੀ ਵਿੱਚ ਆ ਗਿਆ ਹੈ, slow-down ਹੈ, ਇੱਕ ਇਕੱਲਾ ਹਿੰਦੁਸਤਾਨ ਹੈ ਜੋ ਦੁਨੀਆ ਦੀ economy ਨੂੰ ਵੀ ਬਲ ਦੇ ਰਿਹਾ ਹੈ ਅਤੇ ਉਸ ਦੇ ਪਿੱਛੇ Manufacturing sector, Service sector ਦਾ ਵੀ ਬਹੁਤ ਵੱਡਾ ਯੋਗਦਾਨ ਹੈ।

ਅੱਜ ਇੱਥੇ ਤਿੰਨ ਹੋਰ ਪ੍ਰਕਾਰ ਦਾ ਵੀ ਮੈਨੂੰ ਅਵਸਰ ਮਿਲਿਆ। ਸਭ ਤੋਂ ਪਹਿਲਾਂ, ਪੰਜਾਬ ਦੇ ਪਿੰਡ ਦੀਆਂ ਮਾਵਾਂ-ਭੈਣਾਂ, ਟੋਕਨ ਸਵਰੂਪ 500 ਮਾਵਾਂ-ਭੈਣਾਂ ਨੂੰ ਚਰਖਾ ਦੇਣ ਦਾ ਮੈਨੂੰ ਅੱਜ ਮੌਕਾ ਮਿਲਿਆ ਹੈ ਅਤੇ ਇਨ੍ਹਾਂ ਦਿਨਾਂ ਵਿੱਚ ਜੋ ਖਾਦੀ ‘ਤੇ ਅਸੀਂ ਜ਼ੋਰ ਦੇ ਰਹੇ ਹਾਂ, ਸੂਤ ਦੇ ਕੰਮ ‘ਤੇ ਕੀਮਤ ਵਧਾ ਰਹੇ ਹਾਂ, ਇਸ ਸਭ ਦਾ ਨਤੀਜਾ ਇਹ ਹੈ ਕਿ ਜਿਸ ਪਰਿਵਾਰ ਵਿੱਚ ਇੱਕ ਚਰਖਾ ਹੈ, ਕਰੀਬ-ਕਰੀਬ ਉਹ ਮਾਵਾਂ-ਭੈਣਾਂ, ਮੈਂ ਸਾਰੀਆਂ ਮਾਵਾਂ-ਭੈਣਾਂ ਨਾਲ ਗੱਲ ਕਰ ਰਿਹਾ ਸੀ, ਔਸਤ 150 ਰੁਪਏ ਤੋਂ ਜ਼ਿਆਦਾ ਉਨ੍ਹਾਂ ਦੀ per day ਕਮਾਈ ਹੋ ਰਹੀ ਹੈ। ਇੱਕ ਪ੍ਰਕਾਰ ਨਾਲ ਗ੍ਰਹਿ ਉਦਯੋਗ ਦੇ ਜ਼ਰੀਏ, ਖਾਦੀ ਦੇ ਮਾਧਿਅਮ ਨਾਲ ਇੱਕ ਆਤਮ ਨਿਰਭਰ ਜੀਵਨ ਜਿਊਣ ਲਈ ਸਵੈ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਅਤੇ ਮਹਾਤਮਾ ਗਾਂਧੀ ਦਾ ਜੋ ਸੁਪਨਾ ਸੀ, ਅਰਥਵਿਵਸਥਾ ਦੀ ਇਸ ਨੀਂਹ ਨੂੰ ਵੀ ਮਜ਼ਬੂਤ ਕਰਨ ਦਾ, ਉਸ ਵਿੱਚ ਵੀ ਯੋਗਦਾਨ ਦੇਣ ਦੀ ਦਿਸ਼ਾ ਵਿੱਚ ਅੱਜ ਇੱਕ ਮਹੱਤਵਪੂਰਨ ਕੰਮ ਖਾਦੀ ਰਾਹੀਂ ਕੀਤਾ ਗਿਆ ਹੈ। ਮੈਂ ਬਾਅਦ ਵਿੱਚ ਉਨ੍ਹਾਂ ਦੇ stall ‘ਤੇ ਗਿਆ ਸੀ। ਤੁਹਾਨੂੰ ਵੀ ਮੇਰੀ ਬੇਨਤੀ ਹੈ ਕਿ ਜ਼ਰਾ ਦੇਖੋ, ਪਹਿਲਾਂ ਜੋ ਅਸੀਂ ਸੋਚਦੇ ਸੀ, ਉਹ ਜ਼ਮਾਨਾ ਬਦਲ ਚੁੱਕਿਆ ਹੈ ਅੱਜ ਖਾਦੀ ਦੀ quality ਦੇਖੋ, ਖਾਦੀ ਦੀ packaging ਦੇਖੋ, ਖਾਦੀ corporate world ਨੂੰ compete ਕਰੇ, ਉਸ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਅਤੇ ਇੱਕ ਗੱਲ ਸਹੀ ਹੈ ਕਿ ਜਦੋਂ ਅਜ਼ਾਦੀ ਦਾ ਅੰਦੋਲਨ ਚਲ ਰਿਹਾ ਸੀ ਤਾਂ ਖਾਦੀ ਦਾ ਆਪਣਾ ਇੱਕ ਮਹੱਤਵ ਸੀ। ਉਸ ਸਮੇਂ ਦਾ ਮੰਤਰ ਸੀ, ‘Khadi for Nation’ ਹੁਣ ਦੇਸ਼ ਆਜ਼ਾਦ ਹੈ। ਸਾਨੂੰ ਆਰਥਿਕ ਕ੍ਰਾਂਤੀ ਦੀ ਤਰਫ਼ ਜਾਣਾ ਹੈ ਅਤੇ ਇਸ ਲਈ ਅੱਜ ਦਾ ਮੰਤਰ ਹੈ, ‘Khadi for Fashion’। ਅਜ਼ਾਦੀ ਤੋਂ ਪਹਿਲਾਂ ਜੋ, ‘Khadi for Nation’ ਅਜ਼ਾਦੀ ਤੋਂ ਬਾਅਦ ‘Khadi for Fashion’, ਜੇਕਰ ਇਸ ਨੂੰ ਅਸੀਂ ਉਤਸ਼ਾਹਿਤ ਕਰਦੇ ਹਾਂ ਤਾਂ ਉਹ ਵੀ ਪਿੰਡ, ਗ਼ਰੀਬ, ਆਮ ਵਿਅਕਤੀ ਦੇ ਆਰਥਿਕ ਜੀਵਨ ਵਿੱਚ ਤਬਦੀਲੀ ਲਿਆਉਣ ਦੀ ਇੱਕ ਤਾਕਤ ਰੱਖਦਾ ਹੈ ਅਤੇ ਮੈਂ ਲੋਕਾਂ ਨੂੰ ਹਮੇਸ਼ਾ ਬੇਨਤੀ ਕਰਦਾ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਖਾਦੀਧਾਰੀ ਬਣੋ। ਹੇਠ ਤੋਂ ਉੱਪਰ ਤੱਕ ਹਰ ਚੀਜ਼ ਖਾਦੀ ਦੀ ਹੋਵੇ, ਅਜਿਹੀ ਮੇਰੀ ਬੇਨਤੀ ਨਹੀਂ ਹੈ। ਪਰ ਤੁਹਾਡੇ ਘਰ ਵਿੱਚ ਪੰਜਾਹ ਸੌ ਪ੍ਰਕਾਰ ਦੇ fabric ਹੁੰਦੇ ਹਨ ਤਾਂ ਕੁਝ ਖਾਦੀ ਦੇ ਵੀ ਤਾਂ fabric ਦੇ item ਹੋਣੇ ਚਾਹੀਦੇ ਹਨ। ਜੇਕਰ ਹਿੰਦੁਸਤਾਨ ਦੇ ਹਰ ਪਰਿਵਾਰ ਵਿੱਚ ਕੁਝ ਨਾ ਕੁਝ ਖਾਦੀ ਦਾ ਹੋਏਗਾ ਅਤੇ ਦੀਵਾਲੀ ਦੇ ਸਮੇਂ ਜੇਕਰ ਅਸੀਂ ਕੁਝ ਨਾ ਕੁਝ ਖਾਦੀ ਖਰੀਦਦੇ ਹਾਂ ਤਾਂ ਗ਼ਰੀਬ ਦੇ ਘਰ ਵਿੱਚ ਦੀਵਾਲੀ ਦਾ ਦੀਵਾ ਜਲਦਾ ਹੈ। ਇਸ ਤੋਂ ਵੱਡੀ ਜੀਵਨ ਦੀ ਸੰਤੁਸ਼ਟੀ ਕੀ ਹੋ ਸਕਦੀ ਹੇ?
ਅੱਜ ਮੈਨੂੰ ਉਨ੍ਹਾਂ ਸਾਰੇ ਪਰਿਵਾਰਾਂ ਦੀਆਂ ਮਾਵਾਂ-ਭੈਣਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਅਵਸਰ ਮਿਲਿਆ। ਅੱਜ ਇੱਕ ਹੋਰ ਮਹੱਤਵਪੂਰਨ ਕੰਮ ਇਸ ਪੰਜਾਬ ਦੀ ਧਰਤੀ ਤੋਂ ਹੋ ਰਿਹਾ ਹੈ। ਅਤੇ ਜਦੋਂ ਮੈਂ ਪੰਜਾਬ ਦੀ ਧਰਤੀ ਤੋਂ ਕਹਿ ਰਿਹਾ ਹਾਂ ਤਾਂ ਉਸ ਦਾ ਆਪਣਾ ਇੱਕ ਮਹੱਤਵ ਵੀ ਹੈ। ਇਸ ਸਮੇਂ ਅਸੀਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਯੰਤੀ ਮਨਾ ਰਹੇ ਹਾਂ ਅਤੇ ਜਦੋਂ ਮੈਂ ਅੱਜ ਪੰਜਾਬ ਦੀ ਧਰਤੀ ‘ਤੇ ਆਇਆ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਇੱਕ ਗੱਲ ਜੋ ਕਹੀ ਸੀ, ਉਸ ਦਾ ਉਲੇਖ ਕਰਨਾ ਚਾਹੁੰਦਾ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ‘ਮਾਨਵ ਕੀ ਜਾਤ ਸਭਈ, ਏਕ ਪਹਚਾਨ ਵੋ।’ ਮਨੁੱਖ ਦੀ ਇੱਕ ਹੀ ਜਾਤ ਹੈ, ਉਸ ਵਿੱਚ ਨਾ ਉੱਚਾ ਹੁੰਦਾ ਹੈ, ਨਾ ਨੀਵਾਂ ਹੁੰਦਾ ਹੈ, ਨਾ ਮੂਰਤ ਹੁੰਦਾ ਹੈ, ਨਾ ਅਮੂਰਤ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਾਲਖੰਡ ਵਿੱਚ ਜਾਤ-ਪਾਤ, ਛੂਤ-ਅਛੂਤ ਇਸ ਦੇ ਖਿਲਾਫ਼ ਅਵਾਜ਼ ਉਠਾਈ ਸੀ। ਪਰ ਅਸੀਂ ਜਾਣਦੇ ਹਾਂ ਕਿ ਸਮਾਜ ਵਿੱਚ ਸਾਡੀਆਂ ਬੁਰਾਈਆਂ ਅੱਜ ਵੀ ਸਾਡੇ ਦਲਿਤ ਭਾਈਆਂ ਨਾਲ ਕਦੇ-ਕਦੇ ਅਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ, ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਅਜ਼ਾਦੀ ਦੇ 70 ਸਾਲ ਤੋਂ ਬਾਅਦ ਅਸੀਂ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ। ਸਾਨੂੰ ਸਾਡੀ ਦਿਸ਼ਾ ਦੀ ਧਾਰ ਹੋਰ ਤੇਜ ਕਰਨੀ ਪਏਗੀ, ਸਾਡੇ ਕਾਰਜ ਦੇ ਢੰਗ ਨੂੰ ਬਦਲਣਾ ਪਏਗਾ, ਵਿਸਥਾਰ ਕਰਨਾ ਪਏਗਾ। ਆਦਿਵਾਸੀ ਹੋਣ, ਦਲਿਤ ਹੋਣ, ਜਿੰਨੇ aspiration ਹਿੰਦੁਸਤਾਨ ਦੇ ਹੋਰ ਨੌਜਵਾਨਾਂ ਵਿੱਚ ਹੈ, ਉਸ ਤੋਂ ਵੀ ਵਧ ਕੇ aspiration ਅੱਜ ਮੇਰੇ ਦਲਿਤ ਭਰਾਵਾਂ-ਭੈਣਾਂ ਅਤੇ ਮੇਰੇ ਅਦਿਵਾਸੀ ਭਰਾਵਾਂ-ਭੈਣਾਂ ਦੇ ਅੰਦਰ ਹੈ। ਜੇਕਰ ਉਨ੍ਹਾਂ ਨੂੰ ਅਵਸਰ ਮਿਲੇ ਤਾਂ ਭਾਰਤ ਦਾ ਭਾਗ ਬਦਲਣ ਵਿੱਚ, ਉਹ ਵੀ ਸਾਡੇ ਪਿੱਛੇ ਰਹਿਣ ਵਾਲਿਆਂ ਵਿੱਚੋਂ ਨਹੀਂ ਹਨ। ਉਹ ਹੋਰ ਜ਼ਿਆਦਾ ਯੋਗਦਾਨ ਕਰ ਸਕਦੇ ਹਨ।

ਸਾਡੇ ਦੇਸ਼ ਵਿੱਚ, ਸਾਡੇ ਮਿਲਿੰਦ ਜੀ ਦਲਿਤ ਸਮਾਜ ਤੋਂ ਹਨ, ਸਵੈ ਉਦਯੋਗਪਤੀ ਹਨ। ਉਨ੍ਹਾਂ ਨੇ ਪੂਰੇ ਦੇਸ਼ ਵਿੱਚ ਇੱਕ ਸੰਗਠਨ ਖੜ੍ਹਾ ਕੀਤਾ ਹੈ। ਦਲਿਤ ਸਮਾਜ ਦੇ entrepreneurs ਦਾ Dalit Chamber of Commerce ਉਨ੍ਹਾਂ ਸ਼ੁਰੂ ਕੀਤਾ ਹੈ। ਮੈਨੂੰ ਇੱਕ ਵਾਰ ਉਨ੍ਹਾਂ ਦੇ ਸਮਾਗਮ ਵਿੱਚ ਜਾਣ ਦਾ ਮੌਕਾ ਮਿਲਿਆ। ਹਿੰਦੁਸਤਾਨ ਦੇ top most entrepreneurs ਜੋ 500 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕਰਦੇ ਹਨ, 1000 ਕਰੋੜ ਤੋਂ ਜ਼ਿਆਦਾ ਵੱਡੀ ਸੰਖਿਆ ਵਿੱਚ, ਉਸ ਦੇ ਪ੍ਰੋਗਰਾਮ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ। ਉੱਥੇ ਮੈਨੂੰ ਕੁਝ ਮਾਵਾਂ-ਭੈਣਾਂ ਮਿਲੀਆਂ ਜੋ ਦਲਿਤ ਪਰਿਵਾਰ ਤੋਂ ਸਨ। entrepreneur ਸਨ। ਉਨ੍ਹਾਂ ਕਿਹਾ ਸਾਡੀਆਂ ਔਰਤਾਂ ਦੇ ਸੰਗਠਨ ਵਿੱਚ ਵੀ 300 ਤੋਂ ਜ਼ਿਆਦਾ ਦਲਿਤ entrepreneur ਔਰਤਾਂ ਦਾ ਵੀ ਇੱਕ ਸੰਗਠਨ ਖੜ੍ਹਾ ਹੋਇਆ ਹੈ ਅਤੇ ਉਹ 100 ਕਰੋੜ ਤੋਂ ਵੀ ਜ਼ਿਆਦਾ ਦਾ ਕਾਰੋਬਾਰ ਕਰਦੀਆਂ ਹਨ। ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਮੇਰੇ ਮਨ ਵਿੱਚ ਆਇਆ ਸੀ ਇਸ ਨੂੰ ਸਾਨੂੰ ਇੱਕ ਹੋਰ ਤਾਕਤ ਦੇਣੀ ਚਾਹੀਦੀ ਹੈ ਅਤੇ ਇਹ ਜੋ schedule caste, schedule tribe ਇਸ ਵਿੱਚ ਜੋ entrepreneurship ਹਨ, ਉਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਲਈ ਅੱਜ ਇੱਥੇ ਜੋ ਅਸੀਂ ਪਿਛਲੇ ਬਜਟ ਵਿੱਚ ਐਲਾਨ ਕੀਤਾ ਸੀ ਉਹ schedule caste, schedule tribe ਦੇ entrepreneur ਲਈ ਇੱਕ Hub ਦੇ ਨਿਰਮਾਣ ਦਾ, ਅੱਜ ਲੁਧਿਆਣਾ ਦੀ ਧਰਤੀ ‘ਤੇ ਪੂਰੇ ਦੇਸ਼ ਲਈ ਇਸ ਯੋਜਨਾ ਦੀ ਮੈਂ ਸ਼ੁਰੂਆਤ ਕਰ ਰਿਹਾ ਹਾਂ। ਇਸ ਨਾਲ ਜੋ ਦਲਿਤ ਮੇਰੇ ਭਾਈ-ਭੈਣ ਹਨ, ਜੋ ਆਦਿਵਾਸੀ ਮੇਰੇ ਭਾਈ-ਭੈਣ ਹਨ, ਜੋ ਨੌਕਰੀ ਪਾਉਣ ਲਈ ਕਤਾਰ ਵਿੱਚ ਖੜ੍ਹੇ ਨਹੀਂ ਰਹਿਣਾ ਚਾਹੁੰਦੇ। ਉਹ ਅਜਿਹੀ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ, ਖੁਦ ਵੀ ਕਿਸੇ ਨੂੰ ਨੌਕਰੀ ਦੇਣ ਦੀ ਤਾਕਤ ਪੈਦਾ ਕਰਨ। ਇਹ ਜਿਨ੍ਹਾਂ ਦਾ ਮਿਜਾਜ਼ ਹੈ, ਸੁਪਨਾ ਹੈ, ਉਨ੍ਹਾਂ ਲਈ ਮੈਂ ਕੁਝ ਕੰਮ ਕਰਨਾ ਚਾਹੁੰਦਾ ਹਾਂ।

ਬੈਂਕਾਂ ਨੂੰ ਕਿਹਾ ਸੀ, ‘Start-up India, Stand-up India’ ਇਸ ਪ੍ਰੋਗਰਾਮ ਤਹਿਤ ਹਿੰਦੁਸਤਾਨ ਵਿੱਚ ਸਵਾ ਲੱਖ ਬੈਂਕਾਂ ਦੇ branches ਹਨ, nationalised ਬੈਂਕ ਤੋਂ। ਮੈਂ ਹੋਰ ਬੈਂਕਾਂ ਦੀ ਗੱਲ ਨਹੀਂ ਕਰਦਾ, cooperative ਵਗੈਰਾ ਅਲੱਗ। ਹਰ ਬੈਂਕ ਦੀ branch ਇੱਕ ਔਰਤ ਨੂੰ, ਇੱਕ schedule caste ਨੂੰ, ਇੱਕ schedule tribe ਨੂੰ ਇੱਕ ਕਰੋੜ ਰੁਪਏ ਤੱਕ ਦੀ ਬੈਂਕ ਵਿੱਚੋਂ ਰਾਸ਼ੀ ਦੇਵੇ ਅਤੇ ਉਨ੍ਹਾਂ ਨੂੰ entrepreneur ਬਣਾਉਣ ਲਈ ਮਦਦ ਕਰੇ। ਦੇਖਦੇ ਹੀ ਦੇਖਦੇ ਸਵਾ ਲੱਖ branch ਪੌਣੇ ਚਾਰ ਲੱਖ ਅਜਿਹੇ ਨਵੇਂ ਉਦਯੋਗਪਤੀਆਂ ਨੂੰ ਜਨਮ ਦੇ ਸਕਦੀ ਹੈ। ਕਿੰਨਾ ਵੱਡਾ ਕ੍ਰਾਂਤੀਕਾਰੀ ਕਦਮ ਉਠਾਇਆ ਜਾ ਸਕਦਾ ਹੈ। ਸਾਡੇ ਦਲਿਤ ਭਾਈ-ਭੈਣ ਜੋ manufacturing ਕਰਨਗੇ, ਭਾਰਤ ਸਰਕਾਰ ਜਿਨ੍ਹਾਂ ਚੀਜ਼ਾਂ ਨੂੰ procure ਕਰਦੀ ਹੈ, ਅਸੀਂ ਰਾਜ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜੋ ਸਾਡੇ ਦਲਿਤ ਅਤੇ ਆਦਿਵਾਸੀ entrepreneur ਹਨ, ਉਹ ਜੋ manufacturing ਕਰਨਗੇ, ਚਾਰ ਪ੍ਰਤੀਸ਼ਤ ਉਨ੍ਹਾਂ ਵੱਲੋਂ ਲਿਆ ਜਾਵੇ ਤਾਂ ਕਿ ਉਨ੍ਹਾਂ ਨੂੰ ਸੁਭਾਵਿਕ ਇੱਕ market ਮਿਲੇ ਅਤੇ ਉਨ੍ਹਾਂ ਦਾ ਹੌਸਲਾ ਬੁਲੰਦ ਹੋਵੇ, ਸਮਾਜ ਦੇ ਉਨ੍ਹਾਂ ਵਰਗਾਂ ਨੂੰ ਆਰਥਿਕ ਗਤੀਵਿਧੀ ਦੇ ਕੇਂਦਰ ਵਿੱਚ ਲਿਆਉਣਾ ਹੈ ਤਾਂ ਕਿ ਦੇਸ਼ ਨੂੰ ਇੱਕ ਨਵੀਂ ਆਰਥਿਕ ਉਚਾਈ ‘ਤੇ ਲੈ ਜਾਣ ਲਈ ਨਵੀਆਂ-ਨਵੀਆਂ ਸ਼ਕਤੀਆਂ ਦਾ ਸਰੋਤ ਸਾਨੂੰ ਮਿਲਦਾ ਰਹੇ, ਉਸ ਦਿਸ਼ਾ ਵਿੱਚ ਕੰਮ ਕਰਨ ਦੀ ਇੱਕ ਕੋਸ਼ਿਸ਼ ਇਸ ਨਾਲ ਸ਼ੁਰੂ ਹੋਈ ਹੈ।

ਅੱਜ ਇੱਥੇ ਇੱਕ ਹੋਰ ਕਾਰਜ ਦੀ ਵੀ ਸ਼ੁਰੂਆਤ ਹੋਈ ਹੈ ZED। ‘Zero effect Zero defect’। ਤੁਸੀਂ ਸਭ ਇਸ ਗੱਲ ਨੂੰ ਭਲੀਭਾਂਤ ਜਾਣਦੇ ਹੋ ਕਿ ਹੁਣ ਆਮ ਵਿਅਕਤੀ ਖਰੀਦਦਾਰ ਵੀ quality compromise ਕਰਨ ਨੂੰ ਤਿਆਰ ਨਹੀਂ ਹੈ। ਪਹਿਲਾਂ ਅਸੀਂ ਭਾਰਤ ਦੀ ਹੀ market ਨੂੰ ਦੇਖਦੇ ਸੀ ਅਤੇ ਸੋਚਦੇ ਸੀ ਕਿ ਇਹ ਚੀਜ਼ਾਂ ਹਨ ਉਹ ਸ਼ਹਿਰੀ ਇਲਾਕੇ ਵਿੱਚ ਜ਼ਰਾ ਪੜ੍ਹੇ -ਲਿਖੇ ਲੋਕਾਂ ਵਿਚਕਾਰ ਵਿਕ ਜਾਣਗੀਆਂ, ਇਹ ਥੋੜੀ ਜ਼ਰਾ finishing ਠੀਕ ਨਹੀਂ ਹੈ। ਅਜਿਹਾ ਕਰਾਂਗੇ ਉਸ ਨੂੰ Tier 2, Tier 3 ਸ਼ਹਿਰਾਂ ਵਿੱਚ ਵੇਚਾਂਗੇ ਅਤੇ ਇਹ ਜੋ ਜ਼ਰਾ ਹੋਰ ਆਮ ਦਿਖਾਈ ਦਿੰਦੀ ਹੈ ਉਸ ਨੂੰ ਜ਼ਰਾ ਪਿੰਡ ਵਿੱਚ ਜਾਵਾਂਗੇ ਤਾਂ ਵਿਕ ਜਾਏਗੀ। ਜ਼ਿਆਦਾਤਰ ਅਸੀਂ ਲੋਕਾਂ ਦੀ ਸੋਚ ਭਾਰਤ ਦੀ ਹੀ market ਨੂੰ ਧਿਆਨ ਵਿੱਚ ਰੱਖ ਕੇ ਅਤੇ ਅਖੀਰ ਇਹ ਇੰਨਾ ਵੱਡਾ ਦੇਸ਼ ਹੈ ਤਾਂ ਕੋਈ product ਪਿਆ ਤਾਂ ਰਹਿੰਦਾ ਨਹੀਂ ਹੈ, ਕੋਈ garment ਬਣਾਏਗਾ, top quality ਦਾ ਹੋਏਗਾ ਤਾਂ ਵੱਡੇ ਸ਼ਹਿਰ ਵਿੱਚ ਜਾਏਗਾ ਅਤੇ ਥੋੜੀ ਹਲਕੀ quality ਦਾ ਬਣ ਗਿਆ ਤਾਂ ਚਲੋ ਭਾਈ ਪਿੰਡ ਦੇ ਬਾਜ਼ਾਰ ਵਿੱਚ ਰੱਖ ਦੇਵਾਂਗੇ ਚਲਾ ਜਾਏਗਾ। ਹੁਣ ਉਹ ਵਕਤ ਨਹੀਂ ਹੈ। ਸੋਚ ਬਦਲ ਰਹੀ ਹੈ। ਪਰ ਉਸ ਤੋਂ ਵੱਡੀ ਗੱਲ ਹੈ ਕਿ ਕੀ ਹਿੰਦੁਸਤਾਨ ਦਾ ਲਘੁ ਉਦਯੋਗਪਤੀ, ਕੀ ਹਿੰਦੁਸਤਾਨ ਦਾ ਸੂਖਮ ਉਦਯੋਗਪਤੀ ਇਹ ਸਿਰਫ ਭਾਰਤ ਦੀ market ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣਾ ਕਾਰੋਬਾਰ ਚਲਾਏਗਾ। ਜੇਕਰ ਦੇਸ਼ ਦੀ ਉਤਮ ਸੇਵਾ ਕਰਨੀ ਹੈ ਤਾਂ ਸਾਡਾ ਸਾਰਿਆਂ ਦਾ ਟੀਚਾ ਰਹਿਣਾ ਚਾਹੀਦਾ ਹੈ ਕਿ ਅਸੀਂ Quality control ਵਿੱਚ global standard ਨੂੰ ਅਪਣਾਵਾਂਗੇ ਅਤੇ ਦੁਨੀਆ ਦੀ market ਵਿੱਚ ਅਸੀਂ ਆਪਣਾ ਪੈਰ ਜਮਾਉਣ ਲਈ ਭਾਰਤ ਦੀ ਪਛਾਣ ਬਣਾਉਣ ਲਈ ਕੋਸ਼ਿਸ਼ ਕਰਾਂਗੇ।

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਪਾਨ ਤਬਾਹ ਹੋ ਗਿਆ ਸੀ। ਕੋਈ ਕਲਪਨਾ ਨਹੀਂ ਕਰ ਸਕਦਾ ਸੀ ਕਿ ਜਪਾਨ ਖੜ੍ਹਾ ਹੋ ਜਾਏਗਾ। ਪਰ ਉਸ ਦੇ ਛੋਟੇ-ਛੋਟੇ ਲਘੁ ਉਦਯੋਗਾਂ ਨੇ quality ਵਿੱਚ compromise ਕੀਤੇ ਬਿਨਾਂ manufacturing sector ਕਦਮ ਉਠਾਏ। ਸਾਨੂੰ ਲੋਕਾਂ ਨੂੰ ਪਤਾ ਹੈ, ਅਸੀਂ ਬਾਜ਼ਾਰ ਵਿੱਚ ਕਦੇ ਅੱਜ ਤੋਂ ਕੋਈ 15-20 ਸਾਲ ਪਹਿਲਾਂ ਕੋਈ ਚੀਜ਼ ਖਰੀਦਣ ਜਾਂਦੇ ਸਨ, ਅਤੇ ਜੇਕਰ ਉਸ ‘ਤੇ made in Japan ਲਿਖਿਆ ਹੈ ਤਾਂ ਅਸੀਂ ਕਦੇ ਪੁੱਛਦੇ ਨਹੀਂ ਸੀ ਕਿ ਕਿਸ ਕੰਪਨੀ ਨੇ ਬਣਾਇਆ, ਕੀਮਤ ਪੁੱਛਦੇ ਸੀ, ਲੈ ਕੇ ਚਲ ਪੈਂਦੇ ਸਨ ਕਿਉਂਕਿ ਭਰੋਸਾ ਹੁੰਦਾ ਸੀ ਕਿ ਇਸ quality ਵਿੱਚ ਕੋਈ ਗੜਬੜ ਨਹੀਂ ਹੋਏਗੀ। ਕੀ ਹਿੰਦੁਸਤਾਨ ਦੀ ਪਛਾਣ ਨਹੀਂ ਬਣ ਸਕਦੀ ਦੁਨੀਆ ਦੇ ਕਿਸੇ ਵੀ ਬਾਜ਼ਾਰ ਵਿੱਚ, ਜਿਵੇਂ ਹੀ ਉਹ ਪੜ੍ਹਨ make in India ਤਾਂ ਅੱਖ ਬੰਦ ਕਰਕੇ ਸੋਚੇਗਾ ਕਿ ਇਹ ਯੋਗ ਹੋਏਗਾ, ਚੰਗਾ ਹੋਏਗਾ, ਕਿਫਾਇਤੀ ਭਾਅ ਨਾਲ ਬਣਿਆ ਹੋਏਗਾ ਅਤੇ ਉਹ ਲੈਣ ਨੂੰ ਤਿਆਰ ਹੋ ਜਾਏ। ਇਹ dream ਲੈ ਕੇ ਸਾਨੂੰ ਚਲਣਾ ਹੈ ਅਤੇ ਇਸ dream ਨੂੰ ਪੂਰਾ ਕਰਨਾ ਹੈ ਤਾਂ Zero defect ਉਸ ਦੀ ਪਹਿਲੀ ਸ਼ਰਤ ਹੋਏਗੀ। ਅਤੇ ਕਦੇ ਛੋਟੀ ਜਿਹੀ ਵੀ ਕਮੀ, ਇੰਨਾ ਵੱਡਾ ਨੁਕਸਾਨ ਕਰ ਸਕਦੀ ਹੈ, ਜੇਕਰ ਇੱਕ ਮਲਾਹ ਕਿਸ਼ਤੀ ਲੈ ਕੇ ਜਾਂਦਾ ਹੈ ਉਸ ਨੂੰ ਦਰਿਆ ਵਿੱਚ, ਸਮੁੰਦਰ ਵਿੱਚ ਤਾਂ ਆਪਣੀ ਕਿਸ਼ਤੀ ਨੂੰ ਬਰਾਬਰ ਦੇਖਦਾ ਹੈ। ਛੋਟਾ ਜਿਹਾ ਵੀ ਸੁਰਾਖ ਕਿਧਰੇ ਹੈ ਤਾਂ ਨਹੀਂ, ਉਹ ਪੱਕਾ ਦੇਖਦਾ ਹੈ। ਕੋਈ ਇਹ ਕਹੇਗਾ ਕਿ ਇੰਨੀ ਵੱਡੀ ਕਿਸ਼ਤੀ ਹੈ, ਕੋਨੇ ਵਿੱਚ ਇੱਕ ਛੋਟਾ ਸੁਰਾਖ ਕੀ ਹੈ, ਚਿੰਤਾ ਨਾ ਕਰੋ, ਚਲ ਪਓ। ਨਹੀਂ ਜਾਂਦਾ ਹੈ। ਉਸ ਨੂੰ ਪਤਾ ਹੈ ਕਿ ਇੱਕ ਛੋਟਾ ਜਿਹਾ ਸੁਰਾਖ ਵੀ ਉਸ ਨੂੰ ਕਦੇ ਵਾਪਸ ਆਉਣ ਵਿੱਚ ਮਦਦ ਨਹੀਂ ਕਰੇਗਾ, ਜ਼ਿੰਦਗੀ ਉੱਥੇ ਪੂਰੀ ਹੋ ਜਾਏਗੀ। manufacturing ਕਰਨ ਵਾਲੇ ਦੇ ਦਿਮਾਗ ਵਿੱਚ ਇਹ ਉਦਾਹਰਣ ਰਹਿਣੀ ਚਾਹੀਦੀ ਹੈ ਕਿ Zero defect ਹੋਏਗਾ ਤਾਂ ਜਾ ਕੇ ਮੈਂ ਦੁਨੀਆ ਦੇ ਅੰਦਰ ਆਪਣੀ ਤਾਕਤ ਪਹੁੰਚਾ ਸਕਾਂਗਾ ਅਤੇ ਇਸ ਲਈ standardization, quality control ਅਤੇ ਉਸ ਤੋਂ branding ਪੈਦਾ ਹੁੰਦੀ ਹੈ।

Global market ਸਾਡਾ ਇੰਤਜ਼ਾਰ ਕਰ ਰਹੀ ਹੈ। ਕੁਝ ਲੋਕਾਂ ਨੂੰ ਲਗਦਾ ਹੈ ਕਿ ਭਾਈ ਅਸੀਂ ਤਾਂ ਇੱਕ ਛੋਟੇ ਜਿਹੇ ਵਿਅਕਤੀ ਹਾਂ, ਛੋਟੀ ਜਿਹੀ ਮਸ਼ੀਨ ਹੈ, ਤਿੰਨ ਕਾਮੇ ਹਨ-ਪੰਜ ਕਾਮੇ ਹਨ-ਦਸ ਕਾਮੇ ਹਨ, ਅਸੀਂ ਕੀ ਦੁਨੀਆ ਦੇਖਾਂਗੇ। ਅਜਿਹਾ ਨਾ ਸੋਚੋ। ਅੱਜ ਦੁਨੀਆ ਵਿੱਚ ਸਪੇਸ ਦੇ ਖੇਤਰ ਵਿੱਚ, ਸੈਟੇਲਾਈਟ ਦੀ ਦੁਨੀਆ ਵਿੱਚ, ਦੁਨੀਆ ਭਾਰਤ ਦਾ ਲੋਹਾ ਮੰਨਦੀ ਹੈ। ਅਸੀਂ ਮਾਰਸ ਮਿਸ਼ਨ ਕੀਤਾ। ਅਸੀਂ ਮੰਗਲਯਾਨ ਵਿੱਚ ਸਫਲ ਹੋਏ ਅਤੇ ਦੁਨੀਆ ਵਿੱਚ ਭਾਰਤ ਪਹਿਲਾ ਦੇਸ਼ ਹੈ ਜੋ ਪਹਿਲੇ ਹੀ trial ਵਿੱਚ ਮੰਗਲਯਾਨ ਵਿੱਚ ਸਫਲ ਹੋਇਆ। ਸਾਡੇ ਨੌਜਵਾਨਾਂ ਦੀ ਬੁੱਧੀ, ਤਾਕਤ ਦੇਖੋ, ਕਿੰਨੇ ਖਰਚੇ ਵਿੱਚ ਹੋਇਆ। ਲੁਧਿਆਣਾ ਵਿੱਚ ਜੇਕਰ ਆਟੋ ਰਿਕਸ਼ਾ ਵਿੱਚ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਜਾਣਾ ਹੈ ਤਾਂ ਸ਼ਾਇਦ ਇੱਕ ਕਿਲੋਮੀਟਰ ਦੇ 8-10 ਰੁਪਏ ਲਗ ਜਾਂਦੇ ਹੋਣਗੇ। ਅਸੀਂ ਮੰਗਲਯਾਨ ਤਿਆਰ ਕੀਤਾ। ਇੱਕ ਕਿਲੋਮੀਟਰ ਦਾ ਸਿਰਫ 7 ਰੁਪਏ ਖਰਚ ਆਇਆ। ਇੰਨਾ ਹੀ ਨਹੀਂ ਅਮਰੀਕਾ ਵਿੱਚ ਹਾਲੀਵੁੱਡ ਦੀ ਜੋ ਫਿਲਮ ਬਣਦੀ ਹੈ, ਹਾਲੀਵੁੱਡ ਦੀ ਫਿਲਮ ਦਾ ਜੋ ਖਰਚਾ ਹੁੰਦਾ ਹੈ ਉਸ ਤੋਂ ਵੀ ਘੱਟ ਖਰਚ ਵਿੱਚ ਭਾਰਤ ਦੇ ਵਿਗਿਆਨਕਾਂ ਨੇ, ਸਾਇੰਟਿਸਟਾਂ ਨੇ, ਟੈਕਨੀਸ਼ੀਅਨਾਂ ਨੇ ਮਾਰਸ ਮਿਸ਼ਨ ਦਾ ਖਰਚਾ, ਘੱਟ ਖਰਚ ਵਿੱਚ ਪੂਰਾ ਕੀਤਾ।

ਇੰਨੀ ਵੱਡੀ ਸਫਲਤਾ, ਉਸ ਦਾ ਜੇਕਰ ਇਤਿਹਾਸ ਦੇਖਾਂਗੇ ਤਾਂ ਧਿਆਨ ਵਿੱਚ ਆਏਗਾ ਕਿ ਅੱਜ ਜੋ ਦੁਨੀਆ ਵਿੱਚ, ਸਪੇਸ ਵਿੱਚ ਸਾਡਾ ਨਾਮ ਹੈ। ਕਦੇ ਇਹ ਸਪੇਸ ਦੀ ਦੁਨੀਆ ਦਾ ਕਾਰੋਬਾਰ ਕਿੱਥੇ ਹੁੰਦਾ ਸੀ, ਬੰਗਲੂਰ ਦੀ ਤਰਫ਼ ਹਿੰਦੁਸਤਾਨ ਦੇ ਅਲੱਗ-ਅਲੱਗ ਸਥਾਨਾਂ ‘ਤੇ ਲੋਕਾਂ ਦੇ motor garage ਦੀ ਜੋ ਖਾਲੀ ਜਗ੍ਹਾ ਪਈ ਰਹਿੰਦੀ ਸੀ, ਉਸ ਵਿੱਚ ਦੋ-ਚਾਰ ਲੋਕ ਮਿਲਕੇ ਇਸ ਕੰਮ ਨੂੰ ਕਰਦੇ ਸਨ ਅਤੇ ਕਦੇ ਆਪਣੇ ਸ਼ੁਰੂਆਤੀ ਦਿਨਾਂ ਦੀ ਇੱਕ ਫੋਟੇ ਦੇਖੀ ਹੋਏਗੀ ਤਾਂ ਦੋ ਲੋਕ ਸਾਈਕਲ ‘ਤੇ ਸੈਟੇਲਾਈਨ ਦਾ ਇੱਕ part ਸਾਈਕਲ ‘ਤੇ ਬੰਨ੍ਹਕੇ, tow ਕਰਕੇ ਲੈ ਜਾ ਰਹੇ ਹਨ ਤਾਂ ਕਿ ਉਸ ਨੇ ਆਸਮਾਨ ਵਿੱਚ ਜਾਣਾ ਹੈ। ਕੋਈ ਕਲਪਨਾ ਕਰ ਸਕਦਾ ਹੈ ਕਿ ਉਸ ਦਿਨ ਜਿਸ ਨੇ ਦੇਖਿਆ ਹੋਏਗਾ ਕਿ ਸਾਈਕਲ ‘ਤੇ ਸੈਟੇਲਾਈਟ ਦਾ ਪਾਰਟ ਲੈ ਜਾਣ ਵਾਲਾ ਇਹ ਦੇਸ਼ ਅੱਜ ਦੁਨੀਆ ਦੇ ਅੰਦਰ ਆਪਣਾ ਲੋਹਾ ਮਨਵਾ ਲੈਂਦਾ ਹੈ। ਲਘੁ ਉਦਯੋਗਪਤੀਆਂ ਲਈ, ਇਹ ਉਨ੍ਹਾਂ ਦੇ ਮਨ ਵਿੱਚ ਸੁਪਨਾ ਰਹਿਣਾ ਚਾਹੀਦਾ ਹੈ ਕਿ ਬੇਸ਼ੱਕ ਅੱਜ ਸਾਡਾ product ਛੋਟਾ ਲਗਦਾ ਹੋਏਗਾ, ਪਰ ਇਸ ਦੇ ਅੰਦਰ ਇੱਕ ਬਹੁਤ ਵੱਡੀ ਉਚਾਈ ਤੱਕ ਪਹੁੰਚਣ ਦੀ in-built ਤਾਕਤ ਪਈ ਹੁੰਦੀ ਹੈ, ਇਹ ਇਸ ਦਾ ਅਹਿਸਾਸ ਕਰਕੇ ਜੇਕਰ ਅਸੀਂ ਕੰਮ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਉਚਾਈਆਂ ਨੂੰ ਪਾਰ ਕਰ ਸਕਦੇ ਹਾਂ ਅਤੇ ਉਨ੍ਹਾਂ ਸੁਪਨਿਆਂ ਨੂੰ ਲੈ ਕੇ ਚਲਣਾ ਚਾਹੀਦਾ ਹੈ। ਜਮਾਨਾ ਬਦਲ ਚੁੱਕਾ ਹੈ। ਜਿੰਨਾ ਮਹੱਤਵ product ਦਾ ਹੈ, ਕਦੇ-ਕਦੇ ਲੱਗਦਾ ਹੈ ਕਿ ਉਸ ਤੋਂ ਜ਼ਿਆਦਾ ਮਹੱਤਵ ਪੈਕੇਜਿੰਗ ਦਾ ਹੋ ਗਿਆ ਹੈ। ਕਦੇ-ਕਦੇ ਸਾਡਾ ਮਾਲ ਬਹੁਤ ਵਧੀਆ ਹੁੰਦਾ ਹੈ ਪਰ ਪੈਕੇਜਿੰਗ ਵਿੱਚ ਕੰਜੂਸੀ ਕਾਰਨ ਅਸੀਂ ਮਰ ਜਾਂਦੇ ਹਾਂ। ਜਦੋਂ ਪੰਡਿਤ ਨਹਿਰੂ ਜੀ ਦੀ ਸਰਕਾਰ ਸੀ ਤਾਂ ਆਯੁਰਵੇਦ ਨੂੰ ਪੁਨਰਜੀਵਤ ਕਰਨ ਲਈ ਇੱਕ ਕਮਿਸ਼ਨ ਬੈਠਿਆ ਸੀ ਅਤੇ ਉਸ ਕਮਿਸ਼ਨ ਦਾ ਕੰਮ ਸੀ ਕਿ ਆਯੁਰਵੇਦ ਸਾਡੀ traditional medicine ਹੈ, ਉਹ ਖਤਮ ਹੁੰਦੀ ਜਾ ਰਹੀ ਹੈ ਫਿਰ ਤੋਂ ਉਸ ਨੂੰ ਪੁਨਰਜੀਵਤ ਕਿਵੇਂ ਕੀਤਾ ਜਾਵੇ। ਉਸ ਨੂੰ popular ਕਿਵੇਂ ਕੀਤਾ ਜਾਵੇ ਤਾਂ ਇੱਕ ਹਾਥੀ ਕਮਿਸ਼ਨ ਬੈਠਿਆ ਸੀ, ਜੈਸੁਖ ਲਾਲ ਹਾਥੀ ਕਰਕੇ ਸੀ। ਉਨ੍ਹਾਂ ਨੇ ਉਸ ਦੀ ਰਿਪੋਰਟ ਦਿੱਤੀ ਸੀ। ਉਹ ਰਿਪੋਰਟ ਬੜੀ ਪੜ੍ਹਨ ਵਾਲੀ ਹੈ। ਉਸ ਰਿਪੋਰਟ ਦੇ ਪਹਿਲੇ ਪੇਜ਼ ‘ਤੇ ਬਹੁਤ ਮਹੱਤਵਪੂਰਨ ਗੱਲ ਲਿਖੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਆਯੁਰਵੇਦ ਨੂੰ ਜੇਕਰ ਉਤਸ਼ਾਹਿਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਪੈਕੇਜਿੰਗ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਕਾਗਜ਼ ਦੀ ਪੁੜੀ ਵਿੱਚ ਜੋ ਆਯੁਰਵੇਦ ਦਿੰਦੇ ਹਨ ਦੁਨੀਆ ਵਿੱਚ ਇਹ ਚਲਣ ਵਾਲਾ ਨਹੀਂ ਹੈ। ਉਸ ਦੀ ਪੈਕੇਜਿੰਗ ਬਦਲਣੀ ਚਾਹੀਦੀ ਹੈ, ਆਯੁਰਵੇਦ ਦੀਆਂ ਦਵਾਈਆਂ ਆਪਣੇ ਆਪ ਵਿਕਣ ਲਗਣਗੀਆਂ। ਪਹਿਲਾ ਸੁਝਾਅ ਸੀ ਉਨ੍ਹਾਂ ਦਾ ਅਤੇ ਮੈਂ ਇਹ 60 ਦੀ ਗੱਲ ਕਰ ਰਿਹਾ ਹਾਂ। ਅੱਜ ਅਸੀਂ ਤਾਂ ਜਾਣਦੇ ਹਾਂ ਕਿ ਪੈਕੇਜਿੰਗ ਦਾ ਕਿੰਨਾ ਮਹੱਤਵ ਵਧਿਆ ਹੈ। ਸਾਨੂੰ ਵੀ ਆਪਣੇ product ਦੇ ਨਾਲ ਪੈਕੇਜਿੰਗ ਨੂੰ ਵੀ ਉਤਨਾ ਹੀ ਮਹੱਤਵ ਦੇਣਾ ਹੋਏਗਾ ਅਤੇ ਜਿਹਾ ਦੇਸ਼। ਜੇਕਰ ਅਸੀਂ ਜੋ ਦੇਸ਼ ਅੰਗਰੇਜ਼ੀ ਨਹੀਂ ਜਾਣਦੇ, ਜੇਕਰ ਉੱਥੇ ਅਸੀਂ ਆਪਣਾ product ਸਾਡੀ ਪੈਕੇਜਿੰਗ ‘ਤੇ ਅੰਗਰੇਜ਼ੀ ਵਿੱਚ ਲਿਖ ਕੇ ਵੇਚਾਂਗੇ ਤਾਂ ਕਿੱਥੇ ਵਿਕਣ ਵਾਲਾ ਹੈ। ਤੁਹਾਨੂੰ ਉਸ ਦੀ ਭਾਸ਼ਾ ਵਿੱਚ ਪੈਕੇਜਿੰਗ ਬਣਾਉਣੀ ਪਏਗੀ। ਇਸ ਲਈ ਹਰ ਚੀਜ਼ ਵਿੱਚ Zero defect, ਇਨ੍ਹਾਂ ਦਿਨਾਂ ਵਿੱਚ ZED ਯੋਜਨਾ ਤਹਿਤ ਇੱਕ ਵੱਡੇ competition ਦੀ ਕਲਪਨਾ ਹੈ। Bronze ਤੋਂ ਲੈ ਕੇ platinum ਤੱਕ ਪੰਜ ਅਲੱਗ-ਅਲੱਗ layer ਦੇ ਇਨਾਮ ਦਿੱਤੇ ਜਾਣਗੇ ਅਤੇ ਵੱਡੇ handsome prize ਦਿੱਤੇ ਜਾਣਗੇ। ਕੋਈ ਸਿੱਧਾ platinum ਨਹੀਂ ਪਾ ਸਕੇਗਾ। ਪਹਿਲਾਂ ਉਸ ਨੂੰ ਹੇਠ ਦੀ layer ਤੋਂ ਪੰਜ layer ਕਰਦੇ-ਕਰਦੇ ਉਸ ਨੂੰ ਅੱਗੇ ਵਧਾਉਣਾ ਹੋਏਗਾ ਅਤੇ ਉਸ ਨੂੰ ਵਿਸ਼ੇਸ਼ ਮਾਨਤਾ ਮਿਲੇਗੀ। ਉਸ ਮਾਨਤਾ ਤਹਿਤ ਦੁਨੀਆ ਦੇ ਬਜ਼ਾਰ ਵਿੱਚ ਉਸ ਦੀ ਇੱਕ ਸਾਖ ਬਣੇਗੀ। ਸਾਡੀ ਕੋਸ਼ਿਸ਼ ਹੈ ਅਤੇ ਮੇਰਾ ਉਦਯੋਗਪਤੀਆਂ ਨੂੰ ਸੱਦਾ ਹੈ ਕਿ ਇਸ ‘Zero defect Zero effect’ movement ਵਿੱਚ ਘੱਟ ਤੋਂ ਘੱਟ 10 ਲੱਖ ਉਦਯੋਗ ਉਸ competition ਵਿੱਚ ਅੱਗੇ ਆਉਣ। 50 parameter ਤੈਅ ਕੀਤੇ ਹਨ। ਉਸ 50 parameter ਲਈ ਆਪਣੇ ਆਪ ਨੂੰ ਤਿਆਰ ਕਰੋ। ਕੁਝ ਕਮੀਆਂ ਹਨ ਤਾਂ ਠੀਕ ਕਰੋ। ਤੁਸੀਂ ਦੇਖੋਗੇ Global market ਲਈ ਸਾਡੇ product ਜਗ੍ਹਾ ਬਣਾਉਣਾ ਸ਼ੁਰੂ ਕਰ ਦੇਣਗੇ ਅਤੇ ਭਾਰਤ ਸਰਕਾਰ ਦੀ ਇਹ ਕੋਸ਼ਿਸ਼, ਇਹ ਸਰਟੀਫਿਕੇਸ਼ਨ ਜੋ ਹੈ ਉਹ ਦੁਨੀਆ ਵਿੱਚ ਕੰਮ ਆਉਣ ਵਾਲੀ ਹੈ। ਉਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ initiative ਅੱਜ ਇੱਥੇ ਕੀਤਾ ਗਿਆ ਹੈ।

Zero effect ਦੀ ਗੱਲ ਜਦੋਂ ਮੈਂ ਕਰ ਰਿਹਾ ਹਾਂ ਤਾਂ ਦੁਨੀਆ ਦੇ ਦੇਸ਼, ਉਨ੍ਹਾਂ ਦੀ ਆਪਣੀ-ਆਪਣੀ ਇੱਕ ਰਣਨੀਤੀ ਰਹਿੰਦੀ ਹੈ। ਜੇਕਰ ਤੁਹਾਡਾ ਮਾਲ ਦੁਨੀਆ ਦੇ ਬਜ਼ਾਰ ਵਿੱਚ ਪਹੁੰਚ ਰਿਹਾ ਹੈ ਤਾਂ ਕਦੇ ਇੱਕ ਅੱਧੀ ਅਵਾਜ਼ ਉਠ ਜਾਵੇ ਕਿ ਕਿਸੇ NGO ਰਾਹੀਂ ਦੁਨੀਆ ਵਿੱਚੋਂ ਹਿੰਦੁਸਤਾਨ ਤੋਂ ਫਲਾਣੀ ਚੀਜ਼ ਆਉਂਦੀ ਹੈ ਪਰ ਉਹ ਤਾਂ environment ਨੂੰ ਨੁਕਸਾਨ ਕਰਕੇ manufacture ਹੁੰਦਾ ਹੈ ਤਾਂ ਅਸੀਂ ਉਸ ਚੀਜ਼ ਦਾ ਬਾਈਕਾਟ ਕਰ ਦੇਵਾਂਗੇ। ਇੰਨੀ ਜਿਹੀ ਅਵਾਜ਼ ਕਿਸੇ ਨੇ ਉਠਾ ਦਿੱਤੀ ਤਾਂ ਤੁਹਾਡਾ ਮਾਲ ਉਸ ਦੇਸ਼ ਵਿੱਚ ਜਾਣਾ ਬੰਦ ਹੋ ਜਾਏਗਾ। ਅਜਿਹੀ ਸਥਿਤੀ ਵਿੱਚ ਇਹ ਮੰਨ ਕੇ ਚੱਲੋ ਕਿ 5 ਸਾਲ, 10 ਸਾਲ ਦੇ ਅੰਦਰ-ਅੰਦਰ ਅਜਿਹੇ ਕੁਝ ਲੋਕ ਪੈਦਾ ਹੋ ਜਾਣਗੇ ਜੋ ਭਾਰਤ ਦੀਆਂ ਚੀਜ਼ਾਂ ਨੂੰ ਆਪਣੇ ਦੇਸ਼ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣ ਲਈ environment ਨਾਮ ਦੀਆਂ ਚੀਜ਼ਾਂ ਨੂੰ ਜੋੜ ਦੇਣਗੇ। ਅਸੀਂ ਹੁਣ ਤੋਂ ਹੀ ਤਿਆਰੀ ਕਰੀਏ ਕਿ ਸਾਡੀ manufacturing ਤੋਂ environment ਨੂੰ Zero effect ਹੋਏਗਾ। Zero negative effect ਹੋਏਗਾ। ਉਸ ‘ਤੇ ਅਸੀਂ ਜ਼ੋਰ ਦੇਈਏ ਅਤੇ ਡੰਕੇ ਦੀ ਚੋਟ ‘ਤੇ ਦੁਨੀਆ ਨੂੰ ਅਸੀਂ ਕਹੀਏ ਕਿ ਅਸੀਂ ਉਹ ਚੀਜ਼ ਲੈ ਕੇ ਵਿਸ਼ਵ ਵਿੱਚ ਆਏ ਹਾਂ ਜੋ ਮਾਨਵ ਜਾਤ ਦੀ ਤਕਦੀਰ ਨੂੰ ਵੀ ਸੁਰੱਖਿਅਤ ਰੱਖਦੀ ਹੈ, ਭਵਿੱਖ ਨੂੰ ਵੀ ਸੁਰੱਖਿਅਤ ਰੱਖਦੀ ਹੈ ਅਤੇ ਤੁਹਾਡੀਆਂ ਲੋੜਾਂ ਦੀ ਵੀ ਉੱਤਮ ਤੋਂ ਉੱਤਮ ਪੂਰਤੀ ਕਰ ਸਕਦੀ ਹੈ। ਇਸ ਲਈ ‘Zero effect, Zero defect’, ਇਸ ਮੰਤਰ ਨੂੰ ਅਸੀਂ ਅੱਗੇ ਵਧਾਉਣਾ ਚਾਹੁੰਦੇ ਹਾਂ।

ਭਾਰਤ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਹੋਰ ਲਿਆ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਲੋਕ ਇਸ ਦਾ ਫਾਇਦਾ ਉਠਾਓ। ਪਹਿਲਾਂ ਭਾਰਤ ਸਰਕਾਰ ਇਸ ਪ੍ਰਕਾਰ ਦੇ ਜੋ ਸਰਟੀਫਿਕੇਟ ਦਿੰਦੀ ਸੀ, ਐਵਾਰਡ ਦਿੰਦੀ ਸੀ ਤਾਂ ਤੁਸੀਂ ਆਪਣੇ ਚੈਂਬਰ ਵਿੱਚ ਲਟਕਾਉਂਦੇ ਸਨ । ਕੋਈ ਆਏ ਤਾਂ ਉਸ ਨੂੰ ਦਿਖਾਉਂਦੇ ਸਨ ਪਰ ਹੁਣ ਅਸੀਂ ਇਸ ਦੀ ਸ਼ੋਭਾ ਨੂੰ ਹੋਰ ਜ਼ਿਆਦਾ ਵਿਆਪਕ ਬਣਾਉਣਾ ਚਾਹੁੰਦੇ ਹਾਂ। ਭਾਰਤ ਸਰਕਾਰ ਵਿਧੀਵਤ ਰੂਪ ਵਿੱਚ ਤੁਹਾਨੂੰ ਇਸ ਗੱਲ ਦੀ ਪ੍ਰਵਾਨਗੀ ਦਿੰਦੀ ਹੈ ਕਿ ਤੁਹਾਨੂੰ ਇਹ ਜੋ ਐਵਾਰਡ ਮਿਲੇ ਹਨ, ਤੁਹਾਨੂੰ ਜੋ ਇਸ ਦਾ ਇੱਕ logo ਮਿਲਿਆ ਹੈ, ਉਹ ਹੁਣ ਤੁਹਾਡੀ ਫੈਕਟਰੀ ਵਿੱਚ ਜੋ laborers ਹਨ ਉਨ੍ਹਾਂ ਦੀ ਯੂਨੀਫਾਰਮ ‘ਤੇ ਲਗਾ ਸਕਦੇ ਹੋ। ਤੁਸੀਂ ਜੇਕਰ ਅਖ਼ਬਾਰ ਵਿੱਚ advertisement ਦਿੰਦੇ ਹੋ ਤਾਂ ਇਸ logo ਦਾ ਉਪਯੋਗ ਕਰ ਸਕਦੇ ਹੋ ਕਿਉਂਕਿ ਹੁਣ ਇਹ ਤੁਹਾਡੀ ਮਲਕੀਅਤ ਹੋ ਗਈ ਹੈ। ਇਸ ਕਾਰਨ ਤੁਸੀਂ ਉਸ ਨਾਲ ਮਾਣ ਮਹਿਸੂਸ ਕਰੋਗੇ। ਪਹਿਲਾਂ ਇੰਨੇ ਸਾਰੇ ਬੰਧਨ ਸਨ ਕਿ ਇਸ ਦਾ ਉਪਯੋਗ ਨਹੀਂ ਕਰ ਪਾਉਂਦੇ ਸਨ, ਅਸੀਂ ਇਸ ਨੂੰ relax ਕਰਨਾ ਤੈਅ ਕਰ ਲਿਆ ਤਾਂ ਕਿ ਇਸ ਦਾ ਤੁਸੀਂ ਭਲੀਭਾਂਤ ਉਪਯੋਗ ਕਰ ਸਕੋ ਅਤੇ ਇਸ ਕਾਰਨ ਜੋ ਤੁਹਾਡਾ laborer ਹੋਏਗਾ, ਜਦੋਂ ਉਸ ਦੇ ਸੀਨੇ ‘ਤੇ ਉਹ ਲੱਗਿਆ ਹੋਏਗਾ ਤਾਂ ਉਹ ਕਹੇਗਾ ਕਿ ਮੈਂ ਉਸ ਕੰਪਨੀ ਵਿੱਚ ਕੰਮ ਕਰਦਾ ਹਾਂ ਜੋ ਐਵਾਰਡ winner ਕੰਪਨੀ ਹੈ ਅਤੇ ਦੇਸ਼ ਦੇ ਵਿਕਾਸ ਦੀ ਯਾਤਰਾ ਵਿੱਚ ਇੰਨਾ ਵੱਡਾ contribute ਕਰਨ ਵਾਲੀ ਕੰਪਨੀ ਵਿੱਚ ਮੈਂ ਮੁਲਾਜ਼ਮ ਹਾਂ। ਉਹ ਵੀ ਇੱਕ ਸ਼ਾਨ ਦਾ ਅਨੁਭਵ ਕਰੇਗਾ। ਉਸ ਦਿਸ਼ਾ ਵਿੱਚ ਵੀ ਕੰਮ ਕਰਨ ਦੀ ਦਿਸ਼ਾ ਵਿੱਚ ਅਸੀਂ ਸੋਚਿਆ ਹੈ।

ਅਨੇਕ ਅਜਿਹੇ ਵਿਸ਼ੇ ਹਨ ਜਿਵੇਂ ਮੈਂ ਤੁਹਾਡੇ ਸਾਹਮਣੇ ਰੱਖਿਆ, ਇਨ੍ਹਾਂ ਸਾਰੀਆਂ ਯੋਜਨਾਵਾਂ ਦਾ। ਅੱਜ ਲੁਧਿਆਣਾ ਦੀ ਇਸ ਧਰਤੀ ‘ਤੇ ਨਵੀਂ ਗਤੀ ਮਿਲੀ ਹੈ। ਮੈਂ ਫਿਰ ਇੱਕ ਵਾਰ manufacturing ਸੈਕਟਰ ਨੂੰ ਵੱਡਾ ਮਹੱਤਵ ਦਿੰਦਾ ਹਾਂ।

Start-up ‘ਤੇ ਸਾਡਾ ਜ਼ੋਰ ਹੈ। ਮੁਦਰਾ ਯੋਜਨਾ ਰਾਹੀਂ ਬੈਂਕਾਂ ਤੋਂ ਵੱਡੀ ਮਾਤਰਾ ਵਿੱਚ ਛੋਟੇ-ਛੋਟੇ ਕਾਰੋਬਾਰੀਆਂ ਨੂੰ ਪੈਸਾ ਦੇਣ ਦਾ ਕੰਮ ਕੀਤਾ ਹੈ। ਤੁਹਾਨੂੰ ਹੈਰਾਨੀ ਹੋਏਗੀ ਕਿ ਯੋਜਨਾ ਨੂੰ ਸ਼ੁਰੂ ਹੋਏ ਅਜੇ ਸਵਾ ਡੇਢ ਸਾਲ ਹੋਇਆ ਹੈ। ਡੇਢ ਸਾਲ ਵਿੱਚ ਲਗਭਗ ਸਾਢੇ ਤਿੰਨ-ਪੌਣੇ ਚਾਰ ਕਰੋੜ ਕਾਰੋਬਾਰੀਆਂ ਨੂੰ ਦੋ ਲੱਖ ਕਰੋੜ ਰੁਪਏ, ਬੈਂਕ ਤੋਂ without ਗਰੰਟੀ ਪੈਸੇ ਦਿੱਤੇ ਗਏ। ਉਹ ਨਵੇਂ ਰੋਜ਼ਗਾਰ ਦਾ ਨਿਰਮਾਣ ਕਰਨ ਦੀ ਤਾਕਤ ਰੱਖਦੇ ਹਨ ਅਤੇ ਚੰਗੀ ਗੱਲ ਇਹ ਹੈ ਕਿ ਇਹ ਜੋ ਕਰੀਬ ਪੌਣੇ ਚਾਰ ਕਰੋੜ ਲੋਕਾਂ ਨੂੰ ਦੋ ਲੱਖ ਕਰੋੜ ਰੁਪਏ ਮਿਲੇ ਹਨ ਉਸ ਵਿੱਚ ਜ਼ਿਆਦਾਤਰ ਲਗਭਗ 70 ਪ੍ਰਤੀਸ਼ਤ ਔਰਤਾਂ ਹਨ, ਦਲਿਤ, ਪਿਛੜੀ ਜਾਤੀ ਦੇ ਲੋਕ ਹਨ। ਉਹ ਕੁਝ ਕਰਨਾ ਚਾਹੁੰਦੇ ਹਨ। ਮੁਦਰਾ ਯੋਜਨਾ ਰਾਹੀਂ ਉਨ੍ਹਾਂ ਨੂੰ ਇਹ ਅਵਸਰ ਦਿੱਤਾ ਗਿਆ ਹੈ।

ਅੱਜ ਤੁਸੀਂ ਦੇਖਿਆ ਹੋਏਗਾ ਕਿ ਉਦਯੋਗਪਤੀਆਂ ਦੇ ਨਾਲ-ਨਾਲ ਅਸੀਂ ਬੈਂਕਾਂ ਨੂੰ ਵੀ ਸਨਮਾਨਤ ਕੀਤਾ ਕਿਉਂਕਿ ਅਸੀਂ ਬੈਂਕਾਂ ਨੂੰ ਵੀ competition ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸੂਖਮ ਅਤੇ ਲਘੁ ਉਦਯੋਗ ਨੂੰ ਕੌਣ ਤੇਜੀ ਨਾਲ ਪੈਸਾ ਦਿੰਦਾ ਹੈ, ਕੌਣ ਜ਼ਿਆਦਾ ਪੈਸਾ ਦਿੰਦਾ ਹੈ, ਕੌਣ ਜ਼ਿਆਦਾ ਮਦਦ ਕਰਦਾ ਹੈ, ਅਜਿਹੇ ਬੈਂਕਾਂ ਨੂੰ ਵੀ ਅਸੀਂ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਤਾਂ ਕਿ ਬੈਂਕਾਂ ਵਿਚਕਾਰ ਵੀ ਲਘੁ ਉਦਯੋਗਪਤੀਆਂ ਨੂੰ ਪੈਸਾ ਦੇਣ ਦਾ competition ਪੈਦਾ ਹੋਵੇ, ਉਨ੍ਹਾਂ ਦੇ ਅੰਦਰ ਇੱਕ ਮੁਕਾਬਲਾ ਚਲੇ ਅਤੇ ਜ਼ਿਆਦਾ ਤੋਂ ਜ਼ਿਆਦਾ ਇਨ੍ਹਾਂ ਛੋਟੇ ਉਦਯੋਗਪਤੀਆਂ ਨੂੰ ਆਰਥਿਕ ਕਠਿਨਾਈਆਂ ਨਾ ਆਉਣ, ਉਨ੍ਹਾਂ ਦੀ ਵਿਵਸਥਾ ਖੜ੍ਹੀ ਹੋਵੇ। ਅਜਿਹੇ ਅਨੇਕ ਪਹਿਲੂ ਹਨ। ਉਨ੍ਹਾਂ ਸਾਰੇ ਪਹਿਲੂਆਂ ਨੂੰ ਜੋੜ ਕੇ ਭਾਰਤ ਵਿੱਚ ਛੋਟੇ-ਛੋਟੇ ਉਦਯੋਗਾਂ ਦਾ ਇੱਕ ਵੱਡਾ ਜਾਲ ਨਿਰਮਾਣ ਹੋਵੇ। ਸਾਡੀ ਜੋ ਨਵੀਂ ਪੀੜ੍ਹੀ ਹੈ ਉਹ ਸਾਹਸ ਕਰਨਾ ਚਾਹੁੰਦੀ ਹੈ, innovation ਕਰਨਾ ਚਾਹੁੰਦੀ ਹੈ ਅਤੇ ਇਹ ਗੱਲ ਸਹੀ ਹੈ ਕਿ ਅਸੀਂ ਹੁਣ ਇਹ ਸੋਚੀਏ ਕਿ ਮੇਰਾ ਇਹ product ਮੇਰੇ ਦਾਦਾ ਦੇ ਜਮਾਨੇ ਵਿੱਚ ਚਲਦਾ ਸੀ ਤਾਂ ਹੁਣ ਵੀ ਚਲ ਜਾਏਗਾ, ਤਾਂ ਇਹ ਹੋਣ ਵਾਲਾ ਨਹੀਂ ਹੈ। ਹਰ ਪੀੜ੍ਹੀ ਨੂੰ ਇਨੋਵੇਸ਼ਨ ਨਾਲ ਨਵਾਂ product ਲਿਆਉਣਾ ਪਏਗਾ। ਛੋਟਾ ਉਦਯੋਗ ਹੋਏ ਤਾਂ ਵੀ innovation ਕਰਦੇ ਹੀ ਰਹਿਣਾ ਹੋਏਗਾ। Start-up innovation ਨੂੰ ਬਲ ਦਿੰਦਾ ਹੈ, talent ਨੂੰ ਅਵਸਰ ਦਿੰਦਾ ਹੈ। Start up ਵਿੱਚੋਂ ਲਘੁ ਉਦਯੋਗਾਂ ਲਈ scale-up ਕੀਤਾ ਜਾਵੇ, ਅਜਿਹੀਆਂ ਅਨੇਕ ਕਈ ਚੀਜ਼ਾਂ ‘ਤੇ ਕੰਮ ਹੋ ਰਹੇ ਹਨ।

ਇਨ੍ਹਾਂ ਦਿਨਾਂ ਵਿੱਚ ਜੋ ਸਵੱਛਤਾ ਦਾ ਅਭਿਆਨ ਚਲ ਰਿਹਾ ਹੈ। ਸਵੱਛਤਾ ਦੇ ਅਭਿਆਨ ਵਿੱਚ ਵੀ ਇੱਕ ਬਹੁਤ ਵੱਡਾ ਆਰਥਿਕ ਕਾਰੋਬਾਰ ਸੰਭਾਵਤ ਹੈ। ਜੇਕਰ ਅਸੀਂ ਸਵੱਛਤਾ ਨੂੰ ਆਰਥਿਕ ਦ੍ਰਿਸ਼ਟੀ ਨਾਲ ਵੀ ਦੇਖੀਏ ਤਾਂ waste ਵਿੱਚੋਂ wealth create ਕਰਨ ਲਈ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਅਜਿਹੇ-ਅਜਿਹੇ tools ਬਣਾਈਏ, ਅਜਿਹੀ ਮਸ਼ੀਨ ਬਣਾਈਏ। ਹੁਣ ਜਿਵੇਂ ਤੁਸੀਂ ਇੱਥੇ ਇੱਕ ਪ੍ਰਦਰਸ਼ਨੀ ਦੇਖੀ ਹੋਏਗੀ। ਪੰਜ ਲੱਖ ਰੁਪਏ ਦੀ ਇੱਕ ਛੋਟੀ ਮਸ਼ੀਨ ਬਣਾ ਦਿੱਤੀ ਗਈ। ਪੰਜ ਲੱਖ ਰੁਪਏ ਵਿੱਚ ਉਹ ਫਲਾਂ ਦਾ essence ਕੱਢ ਕੇ fragrance ਵਾਲੀਆਂ ਚੀਜ਼ਾਂ market ਵਿੱਚ ਲਿਆ ਸਕਦਾ ਹੈ। ਹੁਣ ਗ਼ਰੀਬ ਵਿਅਕਤੀ ਵੀ ਅਤੇ ਮੰਦਰ ਵਾਲੇ ਵੀ। ਮੰਦਰ ਤੋਂ ਬਾਹਰ ਇੱਕ ਮਸ਼ੀਨ ਲਗਾ ਦੇਣ ਤਾਂ ਮੰਦਰ ਵਿੱਚ ਜਿੰਨੇ ਫੁੱਲ ਚੜ੍ਹਦੇ ਹਨ ਉਸ ਵਿੱਚੋਂ ਬਹੁਤ ਵੱਡੀ quality ਦਾ ਇਤਰ ਤਿਆਰ ਕਰਕੇ ਬਜ਼ਾਰ ਵਿੱਚ ਵੇਚਿਆ ਜਾ ਸਕਦਾ ਹੈ। ਕਿਵੇਂ ਅਜਿਹੀਆਂ ਛੋਟੀਆਂ-ਛੋਟੀਆਂ ਮਸ਼ੀਨਾਂ ਤਿਆਰ ਕੀਤੀਆਂ ਜਾਣ, ਸਹਿਜ ਰੂਪ ਵਿੱਚ ਕੰਮ ਆਉਣ ਵਾਲੀ ਮਸ਼ੀਨ ਕਿਵੇਂ ਤਿਆਰ ਕੀਤੀ ਜਾਵੇ। ਜੇਕਰ ਅਸੀਂ ਇਸ ਪ੍ਰਕਾਰ ਦੀ innovation ਨੂੰ ਬਦਲਾਂਗੇ। Start up ਨੂੰ ਉਤਸ਼ਾਹ ਮਿਲੇਗਾ। ਤੁਸੀਂ ਦੇਖੋ ਅਸੀਂ ਲਘੁ ਉਦਯੋਗ, ਸੂਖਮ ਉਦਯੋਗ ਦੀ ਦੁਨੀਆ ਵਿੱਚ ਬਹੁਤ ਵੱਡਾ contribution ਕਰ ਸਕਦੇ ਹਾਂ।

ਮੈਂ ਫਿਰ ਇੱਕ ਵਾਰ ਕਲਰਾਜ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ, ਉਨ੍ਹਾਂ ਦੇ ਸਾਰੇ ਮੰਤਰੀਆਂ ਨੂੰ, ਉਨ੍ਹਾਂ ਦੇ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਦਿਲ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਜਿਸ ਤੇਜ ਗਤੀ ਨਾਲ ਗ੍ਰਹਿ ਉਦਯੋਗ ਤੋਂ ਲੈ ਕੇ ਲਘੁ ਉਦਯੋਗ ਤੱਕ, ਸਾਰਾ ਇਹ ਜੋ ਪੂਰਾ holistic network ਹੈ ਉਸ ਨੂੰ ਬਲ ਦੇਣ ਦੀ ਜੋ ਕੋਸ਼ਿਸ਼ ਹੋ ਰਹੀ ਹੈ, ਇਸ ਲਈ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ।

ਮੈਂ ਬਾਦਲ ਸਾਹਬ ਦਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਪੰਜਾਬ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਖਤ ਮਿਹਨਤ ਕੀਤੀ। ਇਸ ਨੂੰ ਸਫਲ ਬਣਾਇਆ ਅਤੇ ਮੈਨੂੰ ਬਾਦਲ ਸਾਹਬ ਨੇ ਬਠਿੰਡਾ ਲਈ ਯਾਦ ਕਰਾਇਆ ਹੈ, ਵੈਸੇ ਮੈਨੂੰ ਬਠਿੰਡਾ ਪਹਿਲਾਂ ਜਾਣਾ ਚਾਹੀਦਾ ਸੀ ਪਰ ਸਮੇਂ ਦੀ ਘਾਟ ਵਿੱਚ ਮੈਂ ਜਾ ਨਹੀਂ ਸਕਿਆ। ਲਗਭਗ ਇੱਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਹੁਤ ਵੱਡਾ ਏਮਸ ਦਾ ਹਸਪਤਾਲ ਬਠਿੰਡਾ ਵਿੱਚ ਬਣਾਉਣ ਦੀ ਭਾਰਤ ਸਰਕਾਰ ਦੀ ਯੋਜਨਾ ਹੈ। ਪਰ ਮੈਂ ਵਾਅਦਾ ਕਰਦਾ ਹਾਂ ਬਾਦਲ ਸਾਹਬ ਤੁਸੀਂ ਤਾਂ ਸਾਡੇ ਸਭ ਤੋਂ ਬੜੇ ਸੀਨੀਅਰ ਹੋ। ਤੁਹਾਡੀ ਇੱਛਾ ਸਾਡੇ ਲਈ ਆਦੇਸ਼ ਹੁੰਦੀ ਹੈ। ਮੈਂ ਜ਼ਰੂਰ ਬਠਿੰਡਾ ਜਾਵਾਂਗਾ ਜਿੰਨਾ ਹੋ ਸਕੇ ਉੰਨੀ ਜਲਦੀ ਆਵਾਂਗਾ ਅਤੇ ਏਮਸ ਦੇ ਕਾਰੋਬਾਰ ਨੂੰ ਅੱਗੇ ਵਧਾਵਾਂਗੇ।
ਮੈਂ ਫਿਰ ਇੱਕ ਵਾਰ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਸ਼ੁਕਰੀਆ ਆਭਾਰ ਵਿਅਕਤ ਕਰਦਾ ਹਾਂ। ਪੰਜਾਬ ਸਰਕਾਰ ਦਾ ਆਭਾਰ ਵਿਅਕਤ ਕਰਦਾ ਹਾਂ। ਵਿਸ਼ੇਸ਼ ਰੂਪ ਨਾਲ ਬਾਦਲ ਸਾਹਬ ਦਾ ਆਭਾਰ ਵਿਅਕਤ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ।

***

ਅਤੁਲ ਕੁਮਾਰ ਤਿਵਾਰੀ/ਅਮਿਤ ਕੁਮਾਰ/ਮਨੀਸ਼ਾ