Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲੋਕਾਂ ਦੇ ਸੰਦੇਸ਼ ਹਥਿਆਰਬੰਦ ਸੈਨਾਵਾਂ ਲਈ ਇਸ ਦੀਵਾਲੀ ਨੂੰ ਵਿਸ਼ੇਸ਼ ਬਣਾਉਣਗੇ


ਦੇਸ਼ ਦਾ ਆਪਣੀਆਂ ਹਥਿਆਰਬੰਦ ਸੈਨਾਵਾਂ ਲਈ ਜੋ ਮਹਾਨ ਆਦਰ ਅਤੇ ਸਤਿਕਾਰ ਹੈ, ਇਸ ਤਿਉਹਾਰਾਂ ਦੇ ਸੀਜ਼ਨ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਵਿਲੱਖਣ ਮੁਹਿੰਮ ਜ਼ਰੀਏ ਉਸ ਨੂੰ ਪ੍ਰਗਟਾਉਣ ਦਾ ਰਾਹ ਲੱਭ ਗਿਆ ਹੈ।

#ਸੰਦੇਸ਼2ਸੋਲਜਰਸ (#Sandesh2Soldiers) ਮੁਹਿੰਮ ਦੇਸ਼ ਦੇ ਹਰ ਨਾਗਰਿਕ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਖੁਸ਼ੀ ਫੈਲਾਉਣ ਅਤੇ ਉਨ੍ਹਾਂ ਨੂੰ ਖੁਸ਼ ਰੱਖਣ ਦਾ ਮੌਕਾ ਦੇ ਰਹੀ ਹੈ, ਜਿਹੜੇ ਦੀਵਾਲੀ ‘ਤੇ ਆਪਣੇ ਪਿਆਰਿਆਂ ਤੋਂ ਦੂਰ ਸਰਹੱਦਾਂ ‘ਤੇ ਰਾਸ਼ਟਰ ਦੀ ਰਖਵਾਲੀ ਕਰ ਰਹੇ ਹਨ।

ਇੱਕ ਸੰਪੂਰਨ ਮੁਹਿੰਮ ਦੀ ਸ਼ੁਰੂਆਤ ਲੋਕਾਂ ਨੂੰ ਹਥਿਆਰਬੰਦ ਸੈਨਾਵਾਂ ਨੂੰ ਪੱਤਰ ਅਤੇ ਸੰਦੇਸ਼ ਭੇਜਣ ਲਈ ਤਾਕੀਦ ਕਰਨ ਅਤੇ ਸੱਦਾ ਦੇਣ ਲਈ ਕੀਤੀ ਗਈ ਹੈ। ਇਸ ਉਪਰਾਲੇ ਤਹਿਤ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਜਵਾਨਾਂ ਨੂੰ ਸੰਦੇਸ਼ ਭੇਜਣ ਲਈ ਅਪੀਲ ਕਰਦੀ ਹੋਈ ਵਿਸ਼ੇਸ਼ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਹੈ। ਇਸ ਵੀਡੀਓ ਨੇ ਕੁਝ ਘੰਟਿਆਂ ਵਿੱਚ ਹੀ ਇਸ ਪਲੈਟਫਾਰਮ ਜਿਵੇਂ ਟਵਿੱਟਰ ਅਤੇ ਫੇਸਬੁੱਕ ‘ਤੇ ਲੋਕਾਂ ਵਿਚਕਾਰ ਬਹੁਤ ਦਿਲਚਸਪੀ ਪੈਦਾ ਕੀਤੀ ਹੈ।

ਲੋਕ Narendra Modi App, MyGov.in ਅਤੇ ਆਲ ਇੰਡੀਆ ਰੇਡੀਓ ‘ਤੇ ਵੀ ਸੈਨਿਕਾਂ ਨੂੰ ਸੰਦੇਸ਼ ਭੇਜ ਸਕਦੇ ਹਨ। ਦੂਰਦਰਸ਼ਨ ਵੀ ਲੋਕਾਂ ਦੀਆਂ ਹਥਿਆਰਬੰਦ ਸੈਨਾਵਾਂ ਪ੍ਰਤੀ ਭਾਵਨਾਵਾਂ ਨੂੰ ਦਿਖਾਉਣ ਲਈ ਪ੍ਰੋਗਰਾਮ ਕਰੇਗਾ।

ਨਰੇਂਦਰ ਮੋਦੀ ਐਪ ‘ਤੇ ਇੱਕ ਵਿਸ਼ੇਸ਼ ਮੌਡਿਊਲ ਜਾਰੀ ਕੀਤਾ ਗਿਆ ਹੈ, ਜਿਹੜਾ ਕਿ ਲੋਕਾਂ ਨੂੰ ਹਥਿਆਰਬੰਦ ਸੈਨਾਵਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਣ ਜਾਂ ਹੱਥ ਲਿਖਤ ਸੰਦੇਸ਼ ਭੇਜਣ ਦੇ ਯੋਗ ਬਣਾਉਂਦਾ ਹੈ।

#ਸੰਦੇਸ਼2ਸੋਲਜਰ ਮੁਹਿੰਮ ਰਾਹੀਂ ਲੋਕਾਂ ਅਤੇ ਹਥਿਆਰਬੰਦ ਸੈਨਾਵਾਂ ਵਿਚਕਾਰ ਗੱਲਬਾਤ ਵਧਣ ਦੀ ਉਮੀਦ ਹੈ। ਇਸ ਮਹੀਨੇ ਭੋਪਾਲ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਬਹਾਦਰ ਜਵਾਨਾਂ ਦੇ ਇਨਸਾਨੀਅਤ ਦੇ ਤੱਤਾਂ ‘ਤੇ ਧਿਆਨ ਕੇਂਦਰਿਤ ਕੀਤਾ ਸੀ। ਉਨ੍ਹਾਂ ਅਪੀਲ ਕੀਤੀ ਸੀ ਕਿ ਜਦੋਂ ਉਹ ਜਵਾਨਾਂ ਨੂੰ ਮਿਲਣ ਤਾਂ ਉਨ੍ਹਾਂ ਦਾ ਸਤਿਕਾਰ ਕਰਨ, ਨੇ ਵੀ ਸੋਸ਼ਲ ਮੀਡੀਆ ‘ਤੇ ਕਾਫੀ ਹਲਚਲ ਪੈਦਾ ਕੀਤੀ ਸੀ।

ਨਰੇਂਦਰ ਮੋਦੀ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਹਨ, ਉਨ੍ਹਾਂ ਨੇ ਦੋਨੋਂ ਵਾਰ ਹਥਿਆਰਬੰਦ ਸੈਨਾਵਾਂ ਨਾਲ ਦੀਵਾਲੀ ਮਨਾਈ ਹੈ।


***

ਏਕਟੀ/ਏਕੇ