Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ਲਈ ‘ਧੰਨਵਾਦ ਦੇ ਮਤੇ’ `ਤੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੁਢਲਾ ਮੂਲ-ਪਾਠ


ਮਾਣਯੋਗ ਸਪੀਕਰ ਮੈਡਮ ਜੀ, ਰਾਸ਼ਟਰਪਤੀ ਜੀ ਨੇ ਸੰਸਦ ਦੇ ਦੋਵੇਂ ਸੈਸ਼ਨਾਂ ਨੂੰ 2017 ਦੇ ਸ਼ੁਰੂ ਵਿੱਚ ਹੀ ਸੰਬੋਧਤ ਕੀਤਾ। ਭਾਰਤ ਕਿਸ ਤੇਜ਼ੀ ਨਾਲ ਬਦਲ ਰਿਹਾ ਹੈ, ਦੇਸ਼ ਦੀ ਜਨ-ਸ਼ਕਤੀ ਦੀ ਸਮਰੱਥਾ ਕੀ ਹੈ, ਪਿੰਡ, ਗ਼ਰੀਬ ਕਿਸਾਨ ਦੀ ਜ਼ਿੰਦਗੀ ਕਿਸ ਤਰ੍ਹਾਂ ਬਦਲ ਰਹੀ ਹੈ, ਉਸ ਦਾ ਇੱਕ ਵਿਸਥਾਰ ਨਾਲ ਖ਼ਾਕਾ ਸਦਨ ਵਿੱਚ ਰੱਖਿਆ ਸੀ। ਮੈਂ ਰਾਸ਼ਟਰਪਤੀ ਜੀ ਦੇ ਭਾਸ਼ਣ ਉੱਤੇ ਧੰਨਵਾਦ ਦੇਣ ਲਈ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਅਤੇ ਮੈਂ ਉਨ੍ਹਾਂ ਪ੍ਰਤੀ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।

ਇਸ ਚਰਚਾ ਵਿੱਚ ਸਤਿਕਾਰਯੋਗ ਸ੍ਰੀ ਮੱਲਿਕਾਰਜੁਨ ਜੀ, ਤਾਰਿਕ ਅਨਵਰ ਜੀ, ਸ੍ਰੀ ਜੈਪ੍ਰਕਾਸ਼ ਨਾਰਾਇਣ ਜੀ, ਸ੍ਰੀ ਤਥਾਗਤ ਜੀ, ਸਤਪਤਿ ਜੀ, ਕਲਿਆਣ ਬਨਰਜੀ, ਜਿਓਤਿਰਦਿੱਤਯਾ ਸਿੰਧੀਆ ਅਤੇ ਕਈ ਸੀਨੀਅਰ ਸ਼ਖ਼ਸੀਅਤਾਂ ਨੇ ਚਰਚਾ ਨੂੰ ਸਜੀਵ ਬਣਾਇਆ। ਕਈ ਪੱਖਾਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਹੈ। ਅਤੇ ਮੈਂ ਇਸ ਲਈ ਚਰਚਾ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਆਦਰਯੋਗ ਮੈਂਬਰਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ।

ਕੱਲ੍ਹ ਭੁਚਾਲ ਆਇਆ। ਇਸ ਭੁਚਾਲ ਕਾਰਨ ਜਿਹੜੇ-ਜਿਹੜੇ ਖੇਤਰਾਂ ਵਿੱਚ ਅਸੁਵਿਧਾ ਹੋਈ ਹੈ, ਮੈਂ ਉਨ੍ਹਾਂ ਪ੍ਰਤੀ ਆਪਣੀ ਭਾਵਨਾ ਪ੍ਰਗਟ ਕਰਦਾ ਹਾਂ ਅਤੇ ਕੇਂਦਰ ਸਰਕਾਰ ਰਾਜ ਦੇ ਪੂਰੇ ਸੰਪਰਕ ਵਿੱਚ ਹੈ। ਸਥਿਤੀ ਵਿੱਚ ਕੋਈ ਜ਼ਰੂਰਤ ਹੈ, ਤਾਂ ਟੀਮਾਂ ਉੱਥੇ ਪੁੱਜ ਵੀ ਗਈਆਂ ਹਨ। ਪਰ ਆਖ਼ਰ ਭੁਚਾਲ ਆ ਹੀ ਗਿਆ! ਮੈਂ ਸੋਚ ਰਿਹਾ ਸਾਂ ਕਿ ਭੁਚਾਲ ਆਇਆ ਕਿਵੇਂ? ਕਿਉਂਕਿ ਧਮਕੀ ਤਾਂ ਬਹੁਤ ਪਹਿਲਾਂ ਸੁਣੀ ਸੀ। ਕੋਈ ਤਾਂ ਕਾਰਨ ਹੋਵੇਗਾ ਕਿ ਧਰਤੀ ਮਾਂ ਇੰਨੀ ਰੁੱਸ ਗਈ ਹੋਵੇਗੀ।

ਸਤਿਕਾਰਯੋਗ ਸਪੀਕਰ ਜੀ, ਮੈਂ ਸੋਚ ਰਿਹਾ ਸਾਂ ਕਿ ਭੁਚਾਲ ਆਇਆ ਕਿਉਂ, ਜਦੋਂ ਕੋਈ Scam ਵਿੱਚ ਵੀ ਸੇਵਾ ਦਾ ਭਾਵ ਵੇਖਦਾ ਹੈ, Scam ਵਿੱਚ ਵੀ ਨਿਮਰਤਾ ਦਾ ਭਾਵ ਵੇਖਦਾ ਹੈ, ਤਾਂ ਸਿਰਫ਼ ਮਾਂ ਨਹੀਂ, ਧਰਤੀ ਮਾਂ ਵੀ ਦੁਖੀ ਹੋ ਜਾਂਦੀ ਹੈ ਅਤੇ ਤਦ ਜਾ ਕੇ ਭੁਚਾਲ ਆਉਂਦਾ ਹੈ।

ਅਤੇ ਇਸ ਲਈ ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ ਜਨ-ਸ਼ਕਤੀ ਦਾ ਵੇਰਵਾ ਦਿੱਤਾ ਹੈ। ਅਸੀਂ ਇਹ ਜਾਣਦੇ ਹਾਂ ਕਿ ਕੋਈ ਵੀ ਵਿਵਸਥਾ ਲੋਕਤਾਂਤਰਿਕ ਹੋਵੇ ਜਾਂ ਅਲੋਕਤਾਂਤਰਿਕ ਹੋਵੇ, ਜਨ-ਸ਼ਕਤੀ ਦਾ ਮਿਜ਼ਾਜ ਕੁਝ ਹੋਰ ਹੀ ਹੁੰਦਾ ਹੈ। ਕੱਲ੍ਹ ਸਾਡੇ ਮੱਲਿਕਾਰਜੁਨ ਜੀ ਕਹਿ ਰਹੇ ਸਨ ਕਿ ਕਾਂਗਰਸ ਦੀ ਕਿਰਪਾ ਹੈ ਕਿ ਹਾਲੇ ਵੀ ਲੋਕਤੰਤਰ ਬਚਿਆ ਹੈ ਅਤੇ ਤੁਸੀਂ ਪ੍ਰਧਾਨ ਮੰਤਰੀ ਬਣ ਸਕੇ। ਵਾਹ! ਕਿਆ ਸ਼ੇਅਰ ਸੁਣਾਇਆ ਹੈ। ਬਹੁਤ ਵੱਡੀ ਕਿਰਪਾ ਕੀਤੀ ਤੁਸੀਂ ਇਸ ਦੇਸ਼ ਉੱਤੇ, ਲੋਕਤੰਤਰ ਬਚਾਇਆ! ਕਿੰਨੇ ਮਹਾਨ ਲੋਕ ਹੋ ਤੁਸੀਂ, ਪਰ ਸਪੀਕਰ ਜੀ, ਉਸ ਪਾਰਟੀ ਦੇ ਲੋਕਤੰਤਰ ਨੂੰ ਦੇਸ਼ ਭਲੀਭਾਂਤ ਜਾਣਦਾ ਹੈ। ਸਮੁੱਚਾ ਲੋਕਤੰਤਰ ਇੱਕ ਪਰਿਵਾਰ ਦੇ ਲੇਖੇ ਲਾ ਦਿੱਤਾ ਗਿਆ ਹੈ। ਅਤੇ 75 ਦਾ ਸਮਾਂ ਮਾਣਯੋਗ ਸਪੀਕਰ ਜੀ, 75 ਦਾ ਸਮਾਂ, ਜਦੋਂ ਦੇਸ਼ ਉੱਤੇ ਐਮਰਜੈਂਸੀ ਥੋਪ ਦਿੱਤੀ ਗਈ ਸੀ, ਹਿੰਦੁਸਤਾਨ ਨੂੰ ਜੇਲ੍ਹਖਾਨਾ ਬਣਾ ਦਿੱਤਾ ਗਿਆ ਸੀ, ਦੇਸ਼ ਦੇ ਉੱਘੇ ਸੀਨੀਅਰ ਆਗੂ ਜੈਪ੍ਰਕਾਸ਼ ਬਾਬੂ ਸਮੇਤ ਲੱਖਾਂ ਲੋਕਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕਰ ਦਿੱਤਾ ਗਿਆ ਸੀ। ਅਖ਼ਬਾਰਾਂ ਉੱਤੇ ਜਿੰਦਰੇ ਲਾ ਦਿੱਤੇ ਗਏ ਸਨ। ਅਤੇ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਜਨ-ਸ਼ਕਤੀ ਕੀ ਹੁੰਦੀ ਹੈ, ਲੋਕਤੰਤਰ ਨੂੰ ਕੁਚਲਣ ਤੋਂ ਬਾਅਦ ਬਹੁਤ ਸਾਰੇ ਜਤਨਾਂ ਦੇ ਬਾਵਜੂਦ ਇਸ ਦੇਸ਼ ਦੀ ਜਨ-ਸ਼ਕਤੀ ਦੀ ਸਮਰੱਥਾ ਸੀ ਕਿ ਲੋਕਤੰਤਰ ਮੁੜ ਸਥਾਪਤ ਹੋਇਆ ਅਤੇ ਉਸ ਜਨ-ਸ਼ਕਤੀ ਦੀ ਤਾਕਤ ਹੈ ਕਿ ਗ਼ਰੀਬ ਮਾਂ ਦਾ ਪੁੱਤਰ ਵੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਅਤੇ ਇਸ ਲਈ ਰਾਸ਼ਟਰਪਤੀ ਜੀ ਨੇ ਜਨ-ਸ਼ਕਤੀ ਦਾ ਵਰਨਣ ਕਰਦਿਆਂ ਜੋ ਕਿਹਾ ਹੈ – ਚੰਪਾਰਣ ਸੱਤਿਆਗ੍ਰਹਿ ਸ਼ਤਾਬਦੀ ਦਾ ਵਰ੍ਹਾ ਹੈ। ਇਤਿਹਾਸ ਸਿਰਫ਼ ਕਿਤਾਬਾਂ ਦੀ ਅਟਾਰੀ ‘ਚ ਪਿਆ ਰਹੇ, ਤਾਂ ਸਮਾਜ ਜੀਵਨ ਨੂੰ ਪ੍ਰੇਰਨਾ ਨਹੀਂ ਦਿੰਦਾ ਹੈ। ਹਰ ਜੁੱਗ ਵਿੱਚ ਇਤਿਹਾਸ ਨੂੰ ਜਾਣਨ ਦਾ, ਇਤਿਹਾਸ ਨੂੰ ਜਿਊਣ ਦਾ ਯਤਨ ਜ਼ਰੂਰੀ ਹੁੰਦਾ ਹੈ। ਉਸ ਵਿੱਚ ਅਸੀਂ ਸਾਂ ਜਾਂ ਨਹੀਂ ਸਾਂ, ਸਾਡੇ ਕੁੱਤੇ ਵੀ ਸਨ ਜਾਂ ਨਹੀਂ ਸਨ, ਹੋਰਾਂ ਦੇ ਕੁੱਤੇ ਹੋ ਸਕਦੇ ਹਨ। ਅਸੀਂ ਕੁੱਤਿਆਂ ਵਾਲੀ ਰਵਾਇਤ ਨਾਲ ਪਲ਼ੇ-ਵਧੇ ਨਹੀਂ ਹਾਂ। ਪਰ ਦੇਸ਼ ਦੇ ਕਰੋੜਾਂ-ਕਰੋੜਾਂ ਲੋਕ ਸਨ, ਜਦੋਂ ਕਾਂਗਰਸ ਪਾਰਟੀ ਦਾ ਜਨਮ ਵੀ ਨਹੀਂ ਹੋਇਆ ਸੀ। 1857 ਦਾ ਸੁਤੰਤਰਤਾ ਸੰਗ੍ਰਾਮ ਇਸ ਦੇਸ਼ ਦੇ ਲੋਕਾਂ ਨੇ ਜਾਨ ਦੀ ਬਾਜ਼ੀ ਲਾ ਕੇ ਲੜਿਆ ਸੀ ਅਤੇ ਸਭ ਨੇ ਮਿਲ ਕੇ ਲੜਿਆ ਸੀ। ਸੰਪਰਦਾਇ ਦੀ ਕੋਈ ਭੇਦ-ਰੇਖਾ ਨਹੀਂ ਸੀ ਅਤੇ ਤਦ ਵੀ ਕਮਲ ਸੀ, ਅੱਜ ਵੀ ਕਮਲ ਹੈ।

ਇੱਥੇ ਬਹੁਤ ਅਜਿਹੇ ਲੋਕ ਹਨ, ਜੋ ਮੇਰੇ ਵਾਂਗ ਅਜ਼ਾਦੀ ਤੋਂ ਬਾਅਦ ਪੈਦਾ ਹੋਏ ਹਨ ਅਤੇ ਇਸ ਲਈ ਸਾਡੇ ਵਿੱਚੋਂ ਬਹੁਤ ਲੋਕ ਹਨ, ਜਿਨ੍ਹਾਂ ਨੂੰ ਅਜ਼ਾਦੀ ਦੀ ਲੜਾਈ ਵਿੱਚ ਸੁਭਾਗ ਨਹੀਂ ਮਿਲਿਆ, ਪਰ ਦੇਸ਼ ਲਈ ਜਿਊਣ ਦਾ ਤਾਂ ਸੁਭਾਗ ਮਿਲਿਆ ਹੈ। ਅਤੇ ਅਸੀਂ ਜਿਊਣ ਦੀ ਕੋਸ਼ਿਸ਼ ਕਰ ਰਹੇ ਹਾਂ।

ਮਾਣਯੋਗ ਸਪੀਕਰ ਜੀ, ਅਤੇ ਇਸ ਲਈ ਅਥਾਹ ਜਨ-ਸ਼ਕਤੀ ਦੇ ਦੇਸ਼ ਨੇ ਦਰਸ਼ਨ ਕੀਤੇ ਹਨ। ਲਾਲ ਬਹਾਦਰ ਸ਼ਾਸਤਰੀ ਜੀ ਉਨ੍ਹਾਂ ਦਾ ਆਪਣਾ ਵੱਕਾਰ ਸੀ। ਜੰਗ ਦੇ ਦਿਨ ਸਨ, ਹਰੇਕ ਹਿੰਦੁਸਤਾਨੀ ਦੇ ਦਿਲ ਵਿੱਚ ਭਾਰਤ ਦੀ ਜਿੱਤ ਦੇ ਭਾਵ ਨਾਲ ਭਰਿਆ ਹੋਇਆ ਮਾਹੌਲ ਸੀ। ਅਤੇ ਉਸ ਸਮੇਂ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਕਿਹਾ ਸੀ ਕਿ ਦੇਸ਼ ਨੇ ਅਨਾਜ ਤਿਆਗ ਲਈ ਪਹਿਲ ਕੀਤੀ ਸੀ।

ਸਰਕਾਰ ਬਣਨ ਤੋਂ ਬਾਅਦ ਅੱਜ ਦੇ ਸਿਆਸੀ ਮਾਹੌਲ ਨੂੰ ਅਸੀਂ ਜਾਣਦੇ ਹਾਂ। ਜ਼ਿਆਦਾਤਰ ਰਾਜ ਵਿਵਸਥਾ ਉਨ੍ਹਾਂ ਸਿਆਸੀ ਆਗੂਆਂ ਨੇ, ਰਾਜ ਸਰਕਾਰਾਂ ਨੇ, ਕੇਂਦਰ ਸਰਕਾਰਾਂ ਨੇ ਜਨ-ਸਮਰੱਥਾ ਨੂੰ ਲਗਭਗ ਪਛਾਣਨਾ ਛੱਡ ਦਿੱਤਾ ਹੈ। ਅਤੇ ਲੋਕਤੰਤਰ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਵੀ ਰਹਿੰਦਾ ਹੈ। ਮੇਰੇ ਜਿਹੇ ਆਮ ਵਿਅਕਤੀ ਨੇ ਗੱਲਾਂ-ਗੱਲਾਂ ਵਿੱਚ ਆਖ ਦਿੱਤਾ ਸੀ ਕਿ ਜੋ afford ਕਰ ਸਕਦੇ ਹਨ, ਉਹ ਗੈਸ ਦੀ subsidy ਛੱਡ ਦੇਣ। ਜਦੋਂ ਅਸੀਂ ਜਨਤਾ ਤੋਂ ਕਟ ਜਾਂਦੇ ਹਾਂ, ਜਨ-ਮਨ ਤੋਂ ਕਟ ਜਾਂਦੇ ਹਾਂ, 2014 ਵਿੱਚ ਅਸੀਂ ਚੋਣਾਂ ਲੜ ਰਹੇ ਹਾਂ, ਤਾਂ ਇੱਕ ਪਾਰਟੀ ਇਸ ਮੁੱਦੇ ਉੱਤੇ ਚੋਣਾਂ ਲੜ ਰਹੀ ਸੀ ਕਿ ਨੌਂ ਸਿਲੰਡਰ ਦੇਣਗੇ ਜਾਂ 12 ਸਿਲੰਡਰ ਦੇਣਗੇ। ਅਸੀਂ ਆ ਕੇ 9 ਅਤੇ 12 ਦੀ ਚਰਚਾ ਨੂੰ ਕਿੱਥੇ ਲੈ ਗਏ। ਅਸੀਂ ਕਿਹਾ ਕਿ ਜੋ afford ਕਰ ਸਕਦੇ ਹਨ, ਕੀ ਉਹ subsidy ਛੱਡ ਸਕਦੇ ਹਨ? ਸਿਰਫ਼ ਕਿਹਾ ਸੀ। ਇਸ ਦੇਸ਼ ਦੇ 1 ਕਰੋੜ 20 ਲੱਖ ਤੋਂ ਵੱਧ ਲੋਕ ਗੈਸ subsidy ਛੱਡਣ ਲਈ ਅੱਗੇ ਆਏ।

ਇਸ ਸਰਕਾਰ ਅਤੇ ਉੱਥੇ ਬੈਠੇ ਹੋਏ ਲੋਕਾਂ ਦੇ ਮਾਣ ਦਾ ਵਿਸ਼ਾ ਸੀਮਤ ਨਹੀਂ ਹੈ। ਇਹ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਸ਼ਕਤੀ ਦਾ ਲਖਾਇਕ ਹੈ। ਅਤੇ ਮੈਂ ਇਸ ਸਦਨ ਨੂੰ ਪ੍ਰਾਰਥਨਾ ਕਰਦਾ ਹਾਂ। ਰਾਸ਼ਟਰਪਤੀ ਜੀ ਦੇ ਭਾਸ਼ਣ ਰਾਹੀਂ ਪ੍ਰਾਰਥਨਾ ਕਰਦਾ ਹਾਂ, ਰਾਸ਼ਟਰਪਤੀ ਜੀ ਦੇ ਭਾਸ਼ਣ ਦੇ ਮਾਧਿਅਮ ਰਾਹੀਂ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ ਅਤੇ ਦੇਸ਼ ਦੇ ਸਿਆਸੀ ਜੀਵਨ ਵਿੱਚ ਫ਼ੈਸਲਾਕੁੰਨ ਹਾਲਤ ਵਿੱਚ ਬੈਠੇ ਹੋਏ ਫ਼ੈਸਲਾ-ਪ੍ਰਕਿਰਿਆ ਦੀ ਭਾਗੀਦਾਰੀ; ਸਭ ਨੂੰ ਸੱਦਾ ਦਿੰਦਾ ਹਾਂ ਕਿ ਅਸੀਂ ਆਪਣੇ, ਦੇਸ਼ ਜਨ-ਸ਼ਕਤੀ ਨੂੰ ਪਛਾਣੇ, ਉਸ ਸਮਰੱਥਾ ਨੂੰ ਪਛਾਣੇ। ਅਸੀਂ ਭਾਰਤ ਨੂੰ ਨਵੇਂ ਸਿਖ਼ਰਾਂ ਉੱਤੇ ਲਿਜਾਣ ਲਈ ਜਨ-ਅੰਦੋਲਨ ਦੀ ਧਾਰਨਾ ਲੈਂਦੇ ਹੋਏ ਇੱਕ ਹਾਂ-ਪੱਖੀ ਮਾਹੌਲ ਬਣਾ ਕੇ, ਦੇਸ਼ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਵੇਖੋ ਪਹਿਲਾਂ ਨਹੀਂ ਮਿਲੇ, ਉਸ ਤੋਂ ਵੱਧ ਨਤੀਜੇ ਮਿਲਣਗੇ।

ਅਤੇ ਉਸ ਕਾਰਨ ਅਨੇਕਾਂ ਗੁਣਾ ਤਾਕਤ ਵਧ ਜਾਵੇਗੀ। ਦੇਸ਼ ਦੀ ਵਧਣ ਵਾਲੀ ਹੈ। ਇਸ ਵਿੱਚੋਂ ਕੋਈ ਅਜਿਹਾ ਨਹੀਂ ਹੈ ਕਿ ਜੋ ਆਉਣ ਵਾਲਾ ਕੱਲ ਮਾੜਾ ਵੇਖਣਾ ਚਾਹੁੰਦਾ ਸੀ। ਇਸ ਵਿੱਚੋਂ ਕੋਈ ਅਜਿਹਾ ਨਹੀਂ ਹੈ, ਜੋ ਹਿੰਦੁਸਤਾਨ ਦਾ ਮਾੜਾ ਚਾਹੁੰਦਾ ਸੀ, ਹਰ ਕੋਈ ਚਾਹੁੰਦਾ ਹੈ, ਗ਼ਰੀਬ ਦਾ ਭਲਾ ਹੋਵੇ। ਹਰ ਕੋਈ ਚਾਹੁੰਦਾ ਹੈ, ਪਿੰਡ ਦੇ ਗ਼ਰੀਬ ਕਿਸਾਨ ਨੂੰ ਕੁਝ ਮਿਲੇ। ਪਹਿਲਾਂ ਵੀ ਕਿਸੇ ਨੇ ਯਤਨ ਨਹੀਂ ਕੀਤਾ ਸੀ, ਅਜਿਹਾ ਕਹਿਣ ਵਾਲਿਆਂ ਵਿੱਚ ਮੈਂ ਨਹੀਂ ਹਾਂ। ਮੈਂ ਇਸ ਸਦਨ ਵਿੱਚ ਵਾਰ-ਵਾਰ ਕਹਿ ਚੁੱਕਾ ਹਾਂ। ਮੈਂ ਲਾਲ ਕਿਲੇ ਤੋਂ ਬੋਲ ਚੁੱਕਾ ਹਾਂ ਕਿ ਹੁਣ ਤੱਕ ਜਿੰਨੀਆਂ ਸਰਕਾਰਾਂ ਆਈਆਂ, ਜਿੰਨੇ ਪ੍ਰਧਾਨ ਮੰਤਰੀ ਆਏ, ਹਰੇਕ ਦਾ ਆਪੋ-ਆਪਣਾ ਯੋਗਦਾਨ ਹੈ।

ਉਸ ਪਾਸੇ ਬੈਠੇ ਹੋਏ ਲੋਕਾਂ ਨੂੰ ਕਦੇ ਸੁਣਨ ਨੂੰ ਮਿਲਿਆ ਨਹੀਂ ਹੈ ਕਿ ਇਸ ਦੇਸ਼ ਵਿੱਚ ਕੋਈ ਚਾਪੇਕਰ ਬੰਧੂ ਵੀ ਹੁੰਦੇ ਸਨ, ਜਿਨ੍ਹਾਂ ਦੀ ਸ਼ਹਾਦਤ ਸੀ ਅਜ਼ਾਦੀ ਵਿੱਚ। ਇਨ੍ਹਾਂ ਦੇ ਮੂੰਹ ਤੋਂ ਸੁਣਨ ਨੂੰ ਨਹੀਂ ਮਿਲਿਆ ਹੈ, ਕਦੇ ਸਾਵਰਕਰ ਜੀ ਵੀ ਸਨ, ਜੋ ਕਾਲੇ-ਪਾਣੀ ਦੀ ਸਜ਼ਾ ਭੁਗਤ ਰਹੇ ਸਨ, ਤਦ ਦੇਸ਼ ਅਜ਼ਾਦ  ਹੋਇਆ ਹੈ। ਉਨ੍ਹਾਂ ਦੇ ਮੂੰਹ ਤੋਂ ਕਦੇ ਸੁਣਨ ਨੂੰ ਨਹੀਂ ਮਿਲ ਰਿਹਾ ਹੈ, ਜੋ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ  ਵੀ ਸਨ ਕਿ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਦੇ ਦਿੱਤੀ। ਉਨ੍ਹਾਂ ਨੂੰ ਤਾਂ ਲੱਗਦਾ ਹੈ ਕਿ ਅਜ਼ਾਦੀ ਕੇਵਲ ਇੱਕੋ ਪਰਿਵਾਰ ਨੇ ਦਿਵਾਈ ਹੈ। ਸਮੱਸਿਆ ਦੀ ਜੜ੍ਹ ਉੱਥੇ ਹੈ।

ਅਸੀਂ ਦੇਸ਼ ਨੂੰ ਉਸ ਦੀ ਪੂਰਨਤਾ ਵਿੱਚ ਪ੍ਰਵਾਨ ਕਰੀਏ ਅਤੇ ਇਸ ਲਈ ਜਨ-ਸ਼ਕਤੀ ਨੂੰ ਜੋੜ ਕੇ। ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ –

अमंत्रम अक्षरम् नास्ति। नास्ति मूलम् अनौषिधम्, अयोग्‍य पुरूषोनास्ति योजक: तत्र दुर्लभ:।

(ਅਮੰਤ੍ਰਮ ਅਕਸ਼ਰਮ੍ ਨਾਸਤਿ । ਨਾਸਤਿ ਮੂਲਮ੍ ਅਨੌਸ਼ਿਧਮ੍, ਅਯੋਗਯ ਪੁਰੁਸ਼ੋਨਾਸਤਿ ਯੋਜਕ: ਤਤ੍ਰ ਦੁਰਲੱਭ:।)

 

ਕੋਈ ਅੱਖਰ ਅਜਿਹਾ ਨਹੀਂ ਹੁੰਦਾ ਹੈ, ਜਿਸ ਨੂੰ ਮੰਤਰ ਵਿੱਚ ਜਗ੍ਹਾ ਮਿਲਣ ਦਾ potential ਨਾ ਹੋਵੇ। ਕੋਈ ਅਜਿਹੀ ਜੜ੍ਹ ਨਹੀਂ ਹੁੰਦੀ ਹੈ, ਜਿਸ ਦੇ ਦਵਾਈ ਵਿੱਚ ਜਗ੍ਹਾ ਹਾਸਲ ਕਰਨ ਦਾ potential ਨਾ ਹੋਵੇ। ਕੋਈ ਇਨਸਾਨ ਅਜਿਹਾ ਨਹੀਂ ਹੁੰਦਾ ਹੈ ਕਿ ਜੋ ਕੁਝ ਕਰ ਕੇ ਸਮਾਜ ਅਤੇ ਦੇਸ਼ ਨੂੰ ਦੇ ਨਾ ਸਕੇ। ਜ਼ਰੂਰਤ ਹੁੰਦੀ ਹੈ ‘ਯੋਜਕ: ਤਤਰ ਦੁਰਲੱਭ’। ਯੋਜਕ ਦੀ ਜ਼ਰੂਰਤ ਹੈ। ਅਤੇ ਇਸ ਸੰਸਾਰ ਨੇ ਹਰ ਸ਼ਕਤੀ ਨੂੰ ਸੁਆਰ ਕੇ ਜੋੜਨ ਦਾ ਇੱਕ ਯਤਨ ਕੀਤਾ ਹੈ। ਅਤੇ ਜਨ-ਸ਼ਕਤੀ ਦੇ ਭਰੋਸੇ ਉਸ ਨੂੰ ਅੱਗੇ ਵਧਾਉਣ ਦਾ ਯਤਨ ਕੀਤਾ ਹੈ।

ਸਵੱਛਤਾ ਦਾ ਅਭਿਆਨ, ਮੈਂ ਹੈਰਾਨ ਹਾਂ। ਕੀ ਇਸ ਗੱਲ ਲਈ ਸਾਨੂੰ ਸੋਚਣਾ ਨਹੀਂ ਚਾਹੀਦਾ ਕਿ ਅਜ਼ਾਦੀ ਦੇ ਇੰਨੇ ਸਾਲ ਹੋ ਗਏ ਹਨ। ਮਹਾਤਮਾ ਗਾਂਧੀ ਦਾ ਅਸੀਂ ਨਾਮ ਲੈਂਦੇ ਹਾਂ, ਗਾਂਧੀ ਦੇ ਦੋ ਪਿਆਰੇ ਚਿੰਨ੍ਹ ਸਨ। ਗਾਂਧੀ ਕਹਿੰਦੇ ਸਨ ਕਿ ਅਜ਼ਾਦੀ ਤੋਂ ਪਹਿਲਾਂ ਵੀ ਜੇ ਮੈਂ ਕੁਝ ਹਾਸਲ ਕਰਨਾ ਹੈ, ਤਾਂ ਮੈਂ ਸਵੱਛਤਾ ਹਾਸਲ ਕਰਨੀ ਹੈ। ਅਸੀਂ ਸਵੱਛਤਾ ਦੀ ਗਾਂਧੀ ਜੀ ਦੀ ਗੱਲ ਨੂੰ ਲੈ ਕੇ ਤੁਹਾਡੇ ਸਾਹਮਣੇ ਆਏ। ਦੇਸ਼ ਦੇ ਸਾਹਮਣੇ ਆਏ। ਇੰਨੀਆਂ ਸਰਕਾਰਾਂ ਆਈਆਂ, ਇੰਨੇ ਸੰਸਦ ਦੇ ਸੈਸ਼ਨ ਚੱਲੇ। ਕੀ ਕਦੇ ਸੰਸਦ ਵਿੱਚ ਸਵੱਛਤਾ ਵਿਸ਼ੇ ਉੱਤੇ ਚਰਚਾ ਹੋਈ ਹੈ। ਅਤੇ ਇਸ ਲਈ ਪਹਿਲੀ ਵਾਰ, ਇਹ ਸਰਕਾਰ ਆਉਣ ਤੋਂ ਬਾਅਦ ਅਤੇ ਇਸ ਲਈ ਕੀ ਸਵੱਛਤਾ ਨੂੰ ਵੀ ਅਸੀਂ ਸਿਆਸਤ ਦੇ ਏਜੰਡੇ ਦਾ ਹਿੱਸਾ ਬਣਾਵਾਂਗੇ? ਤੁਹਾਡੇ ਵਿੱਚੋਂ ਕੌਣ ਹੈ, ਜੋ ਗੰਦਗੀ ਵਿੱਚ ਜਿਊਣਾ ਚਾਹੁੰਦਾ ਹੈ? ਤੁਹਾਡੇ ਇਲਾਕੇ ਵਿੱਚ ਕੌਣ ਹੈ ਜੋ ਗੰਦਗੀ ਚਾਹੁੰਦਾ ਹੈ? ਤੁਸੀਂ ਵੀ ਨਹੀਂ ਚਾਹੁੰਦੇ ਹੋ, ਇੱਥੇ ਵਾਲੇ ਵੀ ਨਹੀਂ ਚਾਹੁੰਦੇ ਹਨ, ਇੱਥੇ ਵਾਲੇ ਵੀ ਨਹੀਂ ਚਾਹੁੰਦੇ ਹਨ। ਕੋਈ ਨਹੀਂ ਚਾਹੁੰਦਾ ਹੈ। ਪਰ ਕੀ ਅਸੀਂ ਮਿਲ ਕੇ ਇੱਕ ਸੁਰ ਵਿੱਚ ਸਮਾਜ ਨੂੰ ਇਸ ਪਵਿੱਤਰ ਕਾਰਜ ਵਿੱਚ ਜੋੜਨ ਨੂੰ, ਗਾਂਧੀ ਜੀ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਅੱਗੇ ਨਹੀਂ ਵਧ ਸਕਦੇ। ਕੌਣ ਰੋਕਦਾ ਹੈ?

ਅਤੇ ਇਸ ਲਈ ਮਾਣਯੋਗ ਸਪੀਕਰ ਜੀ, ਇਸ ਅਥਾਹ ਜਨ-ਸ਼ਕਤੀ ਨੂੰ ਅੱਗੇ ਲਿਜਾਂਦਿਆਂ, ਇਸ ਵਾਰ ਇੱਕ ਚਰਚਾ ਹੁਣ ਇਹ ਤਾਂ ਸਹੀ ਹੈ ਕਿ ਜਦੋਂ ਰਾਸ਼ਟਰਪਤੀ ਜੀ ਦੇ ਭਾਸ਼ਣ ਉੱਤੇ ਚਰਚਾ ਹੁੰਦੀ ਹੈ ਅਤੇ ਬਜਟ ਵੀ ਆਇਆ ਹੁੰਦਾ ਹੈ, ਤਾਂ ਬਜਟ ਦੀਆਂ ਗੱਲਾਂ ਵੀ ਆ ਜਾਂਦੀਆਂ ਹਨ ਅਤੇ ਰਾਸ਼ਟਰਪਤੀ ਜੀ ਦੇ ਭਾਸ਼ਣ ਦੀਆਂ ਗੱਲਾਂ ਵੀ ਆ ਜਾਂਦੀਆਂ ਹਨ। ਬਜਟ ਉੱਤੇ ਜਦੋਂ ਚਰਚਾ ਹੋਵੇਗੀ, ਤਾਂ ਵਿੱਤ ਮੰਤਰੀ ਜੀ ਇਸ ਨੂੰ ਵਿਸਥਾਰ ਨਾਲ ਕਹਿਣਗੇ, ਪਰ ਇੱਕ ਚਰਚਾ ਆਈ ਹੈ। ਬਜਟ ਛੇਤੀ ਕਿਉਂ ਕੀਤਾ? ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਸਾਡਾ ਪੂਰਾ ਆਰਥਿਕ ਕਾਰੋਬਾਰ ਖੇਤੀ ਉੱਤੇ ਅਧਾਰਤ ਹੈ। ਅਤੇ ਜ਼ਿਆਦਾਤਰ ਖੇਤੀ ਦੀ ਹਾਲਤ ਦੀਵਾਲੀ ਤੱਕ ਪਤਾ ਚੱਲ ਜਾਂਦੀ ਹੈ। ਸਾਡੇ ਦੇਸ਼ ਦੀ ਇੱਕ ਔਕੜ ਹੈ ਕਿ ਅਸੀਂ ਅੰਗਰੇਜ਼ ਜੋ ਵਿਰਾਸਤ ਛੱਡ ਕੇ ਗਏ, ਉਸ ਨੂੰ ਲੈ ਕੇ ਚੱਲ ਰਹੇ ਹਾਂ।

ਅਸੀਂ ਲਗਭਗ ਮਈ ਵਿੱਚ ਬਜਟ ਦੀ ਪ੍ਰਕਿਰਿਆ ਵਿੱਚੋਂ ਨਿਕਲਦੇ ਹਾਂ। ਅਤੇ ਇੱਕ ਜੂਨ ਤੋਂ ਬਾਅਦ ਹਿੰਦੁਸਤਾਨ ਵਿੱਚ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਹਨ। ਤਿੰਨ ਮਹੀਨਿਆਂ ਤੱਕ ਬਜਟ ਦਾ ਉਪਯੋਗ ਹੋਣਾ ਅਸੰਭਵ ਹੋ ਜਾਂਦਾ ਹੈ। ਇੱਕ ਤਰ੍ਹਾਂ ਨਾਲ ਸਾਡੇ ਕੋਲ ਕੰਮ ਕਰਨ ਦਾ ਸਮਾਂ ਬਹੁਤ ਘੱਟ ਬਚ ਜਾਂਦਾ ਹੈ। ਅਤੇ ਜਦੋਂ ਸਮਾਂ ਹੁੰਦਾ ਹੈ, ਤਦ ਆਖ਼ਰੀ ਦਿਨਾਂ ਦੀ ਜੋ ਪੂਰਤੀ ਕਰਨ ਲਈ, ਅਸੀਂ ਜਾਣਦੇ ਹਾਂ, ਸਰਕਾਰ ਜਾਣਦੀ ਹੈ ਕਿ ਦਸੰਬਰ ਤੋਂ ਮਾਰਚ ਤੱਕ ਕਿਸ ਤਰ੍ਹਾਂ ਦੇ ਬਿਲ ਕਟਦੇ ਹਨ ਅਤੇ ਕਿਸ ਤਰ੍ਹਾਂ ਰੁਪਏ ਖ਼ਰਚ ਕੀਤੇ ਵਿਖਾਏ ਜਾਂਦੇ ਹਨ। ਹੁਣ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਮੈਂ ਕਿਸੇ ਦੀ ਆਲੋਚਨਾ ਨਹੀਂ ਕਰਦਾ। ਹੁਣ ਵੀ ਕਿਸੇ ਨੂੰ ਸਮਝ ਵਿੱਚ ਆਉਂਦਾ ਹੈ ਕਿ ਕੀ ਕਾਰਨ ਸੀ ਕਿ ਅਜ਼ਾਦੀ ਦੇ ਕਈ ਸਾਲਾਂ ਤੱਕ ਬਜਟ ਸ਼ਾਮ ਨੂੰ ਪੰਜ ਵਜੇ ਆਉਂਦਾ ਸੀ। ਕਿਸੇ ਨੇ ਸੋਚਿਆ ਨਹੀਂ ਬੱਸ ਪੰਜ ਵਜੇ ਚੱਲ ਰਿਹਾ ਹੈ, ਚੱਲ ਰਿਹਾ ਹੈ। ਕਿਉਂ ਚੱਲ ਰਿਹਾ ਹੈ ਬਈ। ਪੰਜ ਵਜੇ ਇਸ ਲਈ ਬਜਟ ਚੱਲਦਾ ਸੀ ਕਿ UK ਦੀ ਪਾਰਲੀਮੈਂਟ ਦੇ ਹਿਸਾਬ ਨਾਲ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਸ਼ਾਮੀਂ ਪੰਜ ਵਜੇ ਬਜਟ ਆਇਆ। ਹੁਣ ਅਸੀਂ ਉਸ ਨੂੰ ਹੀ ਚਾਲੂ ਰੱਖਿਆ। ਅਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ। ਅਸੀਂ ਘੜੀ ਇੰਝ ਫੜਦੇ ਹਾਂ, ਤਾਂ Indian Time ਹੈ, ਪਰ ਘੜੀ ਇੰਝ ਫੜਦੇ ਹਾਂ, ਤਾਂ London Time ਹੈ। ਤੁਹਾਡੇ ਕੋਲ ਘੜੀ ਹੈ, ਤਾਂ ਵੇਖ ਲਵੋ।

ਉਸੇ ਤਰ੍ਹਾਂ… ਜਦੋਂ ਅਟਲ ਜੀ ਦੀ ਸਰਕਾਰ ਆਈ, ਤਦ ਸਮਾਂ ਬਦਲਿਆ ਗਿਆ। ਸਾਡਾ ਵੀ ਯਤਨ ਹੈ ਅਤੇ ਜਦੋਂ ਤੁਹਾਡੀ ਸਰਕਾਰ ਸੀ, ਤਦ ਤੁਸੀਂ ਲੋਕਾਂ ਨੇ ਵੀ ਬਜਟ ਦੇ ਸਮੇਂ ਦੇ ਸਬੰਧ ਵਿੱਚ ਇੱਕ ਕਮੇਟੀ ਬਣਾਈ ਸੀ। ਉਸ ਦੀ ਵਿਸਤ੍ਰਿਤ ਰਿਪੋਰਟ ਹੈ। ਅਤੇ ਤੁਸੀਂ ਵੀ ਚਾਹੁੰਦੇ ਸੀ ਕਿ ਹੁਣ ਇਹ ਸਮਾਂ ਬਦਲਣਾ ਚਾਹੀਦਾ ਹੈ। ਅਤੇ ਉਨ੍ਹਾਂ ਨੇ ਜੋ proposal ਦਿੱਤੀ ਹੈ, ਅਸੀਂ ਉਸੇ ਨੂੰ ਫੜਿਆ ਹੈ। ਪਰ ਤੁਸੀਂ ਲੋਕ ਨਹੀਂ ਕਰ ਸਕੇ। ਕਿਉਂਕਿ ਤੁਹਾਡੀ priority ਵੱਖ ਹੈ। ਤੁਸੀਂ ਚਾਹੁੰਦੇ ਨਹੀਂ ਸੀ, ਅਜਿਹਾ ਨਹੀਂ ਹੈ। ਪਰ ਉਸ priority ਵਿੱਚ ਨੰਬਰ ਕਦੋਂ ਲੱਗੇਗਾ। ਤਾਂ ਇਸ ਲਈ ਜੋ ਗੱਲਾਂ ਤੁਹਾਡੇ ਸਾਹਮਣੇ ਹੋਈਆਂ ਹਨ, ਉਨ੍ਹਾਂ ਗੱਲਾਂ ਨੂੰ ਇਹ ਬਹੁਤ ਵੱਡੇ ਮਾਣ ਨਾਲ ਕਹਿਣਾ ਚਾਹੀਦਾ ਹੈ ਤੁਹਾਨੂੰ, ਫ਼ਾਇਦਾ ਲਵੋ ਨਾ, ਇਹ ਤਾਂ ਸਾਡੇ ਸਮੇਂ ਹੋਇਆ ਸੀ। ਹੁਣ ਇਹ ਵੀ ਤੁਸੀਂ ਭੁੱਲ ਜਾਂਦੇ ਹੋ, ਚਲੋ ਮੈਂ ਚੇਤੇ ਕਰਵਾ ਦਿੱਤਾ, ਤੁਸੀਂ ਇਸ ਦਾ ਵੀ ਲਾਭ ਦੇਵੋ।

ਰੇਲਵੇ ਦੇ ਸਬੰਧ ਵਿੱਚ ਵੀ ਵਿਸਥਾਰ ਨਾਲ ਚਰਚਾ ਜਦੋਂ ਬਜਟ ਦੀ ਹੋਵੇਗੀ, ਪਰ ਇੱਕ ਗੱਲ ਸਮਝੋ ਕਿ 90 ਸਾਲ ਪਹਿਲਾਂ ਜਦੋਂ ਰੇਲ ਬਜਟ ਆਉਂਦਾ ਸੀ, ਤਦ transportation ਦਾ ਇੱਕ ਮੁੱਖ mode ਸਿਰਫ਼ ਰੇਲਵੇ ਸੀ। ਅੱਜ transportation ਇੱਕ ਬਹੁਤ ਵੱਡੀ ਜ਼ਰੂਰਤ ਬਣ ਚੁੱਕੀ ਹੈ ਅਤੇ ਇਕਲੌਤਾ ਰੇਲਵੇ ਨਹੀਂ ਹੈ, ਕਈ ਤਰ੍ਹਾਂ ਦੇ transportation ਦੇ mode ਹਨ। ਜਦੋਂ ਤੱਕ ਅਸੀਂ comprehensively transport ਇਸ ਵਿਸ਼ੇ ਨੂੰ ਜੋੜ ਕੇ ਨਹੀਂ ਚੱਲਾਂਗੇ, ਤਾਂ ਅਸੀਂ ਸਮੱਸਿਆਵਾਂ ਨਾਲ ਜੂਝਦੇ ਰਹਾਂਗੇ। ਅਤੇ ਇਸ ਲਈ ਮੁੱਖ ਧਾਰਾ ਵਿੱਚ ਰੇਲਵੇ ਵਿਵਸਥਾ ਵੀ ਰਹੇਗੀ। ਉਸ ਵਿੱਚ ਕੋਈ privatization ਨੂੰ ਕੋਈ ਤਕਲੀਫ਼ ਨਹੀਂ, ਉਸ ਦੀ ਸੁਤੰਤਰਤਾ ਨੂੰ ਕੋਈ ਤਕਲੀਫ਼ ਨਹੀਂ ਹੈ। ਪਰ ਸੋਚਣ ਲਈ ਸਰਕਾਰ ਇੱਕੋ ਵੇਲੇ comprehensive, ਹਰ ਤਰ੍ਹਾਂ ਦੇ mode of transport ਨੂੰ ਵੇਖਣਾ ਸ਼ੁਰੂ ਕਰੇ, ਇਹ ਜ਼ਰੂਰੀ ਹੈ। ਅਤੇ ਅਸੀਂ, ਜਦ ਤੋਂ ਆਏ ਹਾਂ, ਅਸੀਂ ਰੇਲਵੇ ਵਿੱਚ, ਬਜਟ ਵਿੱਚ ਤਬਦੀਲੀ ਕੀਤੀ ਹੈ।

ਤੁਸੀਂ ਜਾਣਦੇ ਹੋ ਕਿ ਪਹਿਲਾਂ ਬਜਟ ਵਿੱਚ ਸਾਡੇ ਗੌੜਾ ਜੀ ਨੇ ਦੱਸਿਆ ਸੀ ਕਿ ਲਗਭਗ 1,500 ਐਲਾਨ ਹੋਏ ਸਨ ਅਤੇ ਕੌਣ ਮਜ਼ਬੂਤ ਹੈ, ਕੌਣ ਹਾਊਸ ਵਿੱਚ ਵੱਧ ਪਰੇਸ਼ਾਨ ਕਰਦਾ ਹੈ, ਉਸ ਨੂੰ ਧਿਆਨ ਵਿੱਚ ਰੱਖ ਕੇ, ਉਸ ਨੂੰ ਖ਼ੁਸ਼ ਰੱਖ ਕੇ, ਇੱਕ-ਅੱਧ ਚੀਜ਼ ਬੋਲ ਹੀ ਦਿੱਤੀ ਜਾਂਦੀ ਸੀ। ਉਹ ਵੀ ਤਾੜੀ ਵਜਾ ਦਿੰਦਾ ਸੀ, ਆਪਣੇ ਇਲਾਕੇ ਵਿੱਚ ਜਾ ਕੇ ਦੱਸ ਦਿੰਦਾ ਸੀ। ਇਹ ਕੰਮ ਹੋ ਗਿਆ ਹੈ। ਅਸੀਂ ਵੇਖਿਆ, 155 ਚੀਜ਼ਾਂ ਅਜਿਹੀਆਂ ਹੋਈਆਂ ਸਨ, ਜਿਨ੍ਹਾਂ ਦੀ ਕਾਗਜ਼ ਉੱਤੇ ਹੀ ਮੁਕਤੀ ਹੋ ਗਈ ਸੀ, ਤਾਂ ਇੰਝ ਅਸੀਂ ਕਿਉਂ ਕਰਦੇ ਹਾਂ। ਮੈਂ ਜਾਣਦਾ ਹਾਂ, ਇਸ ਤੋਂ ਸਿਆਸੀ ਦ੍ਰਿਸ਼ਟੀ ਤੋਂ ਸਾਨੂੰ ਨੁਕਸਾਨ ਹੁੰਦਾ ਹੈ। ਪਰ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਪਵੇਗੀ, ਦੇਸ਼ ਵਿੱਚ ਜੋ ਗ਼ਲਤ ਚੀਜ਼ਾਂ develop ਹੋ ਚੁੱਕੀਆਂ ਹਨ, ਉਸ ਨੂੰ ਅਸੀਂ ਰੋਕੀਏ। ਅਤੇ Bureaucracy ਨੂੰ suit ਕਰਦਾ ਹੈ ਕਿ ਸਿਆਸੀ ਆਗੂ ਤਾੜੀ ਵਜਾ ਦੇਵੇ, ਉਨ੍ਹਾਂ ਦੀ ਗੱਡੀ ਚਲਾ ਦੇਵੇ। ਮੈਂ ਨਹੀਂ ਚਲਾਉਣੀ ਹੈ ਜੀ।

ਦੇਸ਼ ਦੇ ਆਮ ਮਨੁੱਖ ਦੀਆਂ ਆਸਾਂ, ਆਕਾਂਖਿਆਵਾਂ ਲਈ ਫ਼ੈਸਲੇ ਲੈਣੇ ਹਨ, ਚੰਗੇ ਫ਼ੈਸਲੇ ਲੈਣ ਦਾ ਯਤਨ ਹੈ। ਚੰਗੀ ਤਰ੍ਹਾਂ ਕਰਨ ਦਾ ਯਤਨ ਹੈ। ਅਤੇ ਇਸ ਲਈ ਅਸੀਂ ਉਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ, ਅਸੀਂ ਇਸ ਕੰਮ ਨੂੰ ਕਰ ਰਹੇ ਹਾਂ।

ਇੱਕ ਵਿਸ਼ਾ ਨੋਟਬੰਦੀ ਦਾ ਆਇਆ ਹੈ। ਪਹਿਲੇ ਦਿਨ ਤੋਂ ਸਰਕਾਰ ਆਖ ਰਹੀ ਹੈ ਕਿ ਅਸੀਂ ਨੋਟਬੰਦੀ ਉੱਤੇ ਚਰਚਾ ਕਰਨ ਲਈ ਤਿਆਰ ਹਾਂ, ਪਰ ਤੁਸੀਂ ਲੋਕਾਂ ਨੂੰ ਲੱਗਦਾ ਸੀ ਕਿ ਟੀ.ਵੀ. ਉੱਤੇ ਕਤਾਰ ਵੇਖਦੇ ਹਾਂ, ਤਾਂ ਕੱਲ੍ਹ ਕਦੇ ਨਾ ਕਦੇ ਕੁਝ ਹੋ ਜਾਵੇਗਾ, ਫਿਰ ਵੇਖਾਂਗੇ। ਤੁਹਾਨੂੰ ਲੱਗ ਰਿਹਾ ਸੀ ਕਿ ਇਸ ਵੇਲੇ ਚਰਚਾ ਕਰਨ ਨਾਲ ਸ਼ਾਇਦ ਮੋਦੀ ਫ਼ਾਇਦਾ ਲੈ ਜਾਵੇਗਾ। ਅਤੇ ਇਸ ਲਈ ਚਰਚਾ ਦੀ ਥਾਂ, ਤੁਹਾਨੂੰ TV Byte ਦੇਣ ਵਿੱਚ interest ਸੀ। ਇਸ ਲਈ ਚਰਚਾ ਨਹੀਂ ਹੋਈ। ਚੰਗਾ ਹੈ ਕਿ ਇਸ ਵਾਰ ਤੁਸੀਂ ਥੋੜ੍ਹਾ-ਬਹੁਤ ਛੋਹਿਆ ਹੈ ਅਤੇ ਕਿੰਨੀ ਵੱਡੀ ਤਬਦੀਲੀ ਆਈ ਹੈ। ਅਤੇ ਮੇਰਾ ਯਕੀਨ ਹੈ ਕਿ ਜੋ ਬਰੀਕੀ  ਨਾਲ ਚੀਜ਼ਾਂ ਦਾ ਅਧਿਐਨ ਕਰਦੇ ਹਨ, ਹੁਣ ਤੱਕ ਉਨ੍ਹਾਂ ਦਾ ਧਿਆਨ ਨਹੀਂ ਗਿਆ ਹੈ, ਤਾਂ ਮੈਂ ਚਾਹਾਂਗਾ ਕਿ ਉਨ੍ਹਾਂ ਦਾ ਧਿਆਨ ਜਾਵੇ। 2014 ਤੋਂ ਪਹਿਲਾਂ ਦਾ ਵਕਤ ਵੇਖ ਲਵੋ। 2014 ਮਈ ਤੋਂ ਪਹਿਲਾਂ ਦਾ। ਉੱਥੋਂ ਅਵਾਜ਼  ਉੱਠਦੀ ਸੀ ਕਿ ਕੋਲੇ ਵਿੱਚ ਕਿੰਨਾ ਖਾਧਾ? 2G ਵਿੱਚ ਕਿੰਨਾ ਗਿਆ, ਜਲ ਕੁਰੱਪਸ਼ਨ ਵਿੱਚ ਕਿੰਨਾ ਗਿਆ, ਵਾਯੂ ਕੁਰੱਪਸ਼ਨ ਵਿੱਚ ਕਿੰਨਾ ਗਿਆ। ਅਸਮਾਨ ਦੇ ਕੁਰੱਪਸ਼ਨ ਵਿੱਚ ਕਿੰਨਾ ਗਿਆ। ਕਿੰਨੇ ਲੱਖ ਗਏ, ਇਹੋ ਉੱਥੋਂ ਅਵਾਜ਼ ਆਉਂਦੀ ਸੀ। ਇਹ ਮੇਰੇ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ ਜਦੋਂ ਉੱਥੋਂ ਅਵਾਜ਼  ਆਉਂਦੀ ਸੀ, ਮੋਦੀ ਜੀ ਕਿੰਨਾ ਲਿਆਏ, ਕਿੰਨਾ ਲਿਆਏ, ਕਿੰਨਾ ਲਿਆਏ। ਤਦ ਅਵਾਜ਼  ਉੱਠਦੀ ਸੀ ਕਿ ਕਿੰਨਾ ਗਿਆ। ਹੁਣ ਅਵਾਜ਼  ਉੱਠ ਰਹੀ ਹੈ ਕਿੰਨਾ ਲਿਆਏ। ਇਸ ਤੋਂ ਵੱਡੀ ਜੀਵਨ ਵਿੱਚ ਤਸੱਲੀ ਕੀ ਹੋ ਸਕਦੀ ਹੈ। ਇਹੋ ਤਾਂ ਸਹੀ ਕਦਮ ਹੈ।

ਦੂਜੇ, ਸਾਡੇ ਖੜਗੇ ਜੀ ਨੇ ਕਿਹਾ ਕਿ ਕਾਲਾ-ਧਨ ਹੀਰੇ-ਜਵਾਹਰਾਤ ਵਿੱਚ ਹੈ, ਸੋਨੇ ਵਿੱਚ ਹੈ, ਚਾਂਦੀ ਵਿੱਚ ਹੈ, property ਵਿੱਚ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਹ ਸਦਨ ਜਾਣਨਾ ਚਾਹੁੰਦਾ ਹੈ, ਇਹ ਗਿਆਨ ਤੁਹਾਨੂੰ ਕਦੋਂ ਹੋਇਆ। ਕਿਉਂਕਿ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਹੈ ਕਿ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਨਕਦੀ ਤੋਂ ਹੁੰਦੀ ਹੈ। ਉਸ ਦੀ ਸ਼ੁਰੂਆਤ ਨਕਦੀ ਤੋਂ ਹੁੰਦੀ ਹੈ। ਨਤੀਜੇ ਵਿੱਚ Property ਹੁੰਦੀ ਹੈ, ਨਤੀਜੇ ਵਿੱਚ Jewellery ਹੁੰਦੀ ਹੈ, ਨਤੀਜੇ ਵਿੱਚ Gold ਹੁੰਦਾ ਹੈ। ਸ਼ੁਰੂਆਤ ਨਕਦੀ ਤੋਂ ਹੁੰਦੀ ਹੈ। ਦੂਜੇ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਹੀ ਬੁਰਾਈਆਂ ਦੇ ਕੇਂਦਰ ਵਿੱਚ ਬੇਨਾਮੀ Property ਹੈ, ਜਵਾਹਰਾਤ ਹੈ, Gold ਹੈ, ਚਾਂਦੀ ਹੈ। ਰਤਾ ਤੁਸੀਂ ਲੋਕ ਦੱਸੋ ਕਿ 1988 ਵਿੱਚ ਜਦੋਂ ਸ੍ਰੀਮਾਨ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਪੰਡਤ ਨਹਿਰੂ ਤੋਂ ਵੀ ਵੱਧ ਬਹੁਮੱਤ ਇਸ ਸਦਨ ਵਿੱਚ ਉਨ੍ਹਾਂ ਕੋਲ ਸੀ। ਦੋਵੇਂ ਸਦਨਾਂ ਵਿੱਚ ਤੁਹਾਡੇ ਕੋਲ ਸੀ। ਪੰਚਾਇਤ ਤੋਂ ਪਾਰਲੀਮੈਂਟ ਤੱਕ ਸਭ ਕੁਝ ਤੁਹਾਡੇ ਕਬਜ਼ੇ ਵਿੱਚ ਸੀ। ਤੁਸੀਂ ਹੀ ਤੁਸੀਂ ਸੀ, ਹੋਰ ਕੋਈ ਨਹੀਂ ਸੀ।

1988 ਵਿੱਚ ਤੁਸੀਂ ਬੇਨਾਮੀ ਜਾਇਦਾਦ ਦਾ ਕਾਨੂੰਨ ਬਣਾਇਆ। ਤੁਹਾਨੂੰ ਜੋ ਗਿਆਨ ਅੱਜ ਹੋਇਆ ਹੈ, ਕੀ ਕਾਰਨ ਸੀ ਕਿ 26 ਸਾਲਾਂ ਤੱਕ ਉਸ ਕਾਨੂੰਨ ਨੂੰ notify ਨਹੀਂ ਕੀਤਾ ਗਿਆ? ਕੀ ਕਾਰਨ ਸੀ, ਉਸ ਨੂੰ ਦਬੋਚ ਕੇ ਰੱਖਣ ਦਾ। ਜੇ ਉਸ ਸਮੇਂ notify ਕੀਤਾ ਹੁੰਦਾ, ਤਾਂ ਜੋ ਗਿਆਨ ਅੱਜ ਤੁਹਾਨੂੰ ਹੋਇਆ ਹੈ।  26 ਸਾਲ ਪਹਿਲਾਂ ਦੀ ਸਥਿਤੀ ਥੋੜ੍ਹੀ ਠੀਕ ਸੀ। ਦੇਸ਼ ਦੇ ਬਹੁਤ ਛੇਤੀ ਸਾਫ਼-ਸੁਥਰਾ ਹੋਣ ਦੀ ਦਿਸ਼ਾ ਵਿੱਚ ਇੱਕ ਕੰਮ ਘੱਟ ਹੋ ਜਾਂਦਾ। ਉਹ ਕਿਹੜੇ ਲੋਕ ਸਨ, ਜਿਨ੍ਹਾਂ ਨੂੰ ਕਾਨੂੰਨ ਬਣਨ ਤੋਂ ਬਾਅਦ ਗਿਆਨ ਹੋਇਆ ਕਿ ਹੁਣ ਕਾਨੂੰਨ ਦਬਾਉਣ ਵਿੱਚ ਫ਼ਾਇਦਾ ਹੈ। ਉਹ ਕਿਸ ਪਰਿਵਾਰ… ਤੁਸੀਂ ਇਸ ਤੋਂ ਬਚ ਨਹੀਂ ਸਕਦੇ, ਤੁਸੀਂ ਕਿਸੇ ਦਾ ਨਾਮ ਦੇ ਕੇ ਬਚ ਨਹੀਂ ਸਕਦੇ। ਤੁਹਾਨੂੰ ਜਵਾਬ ਦੇਣਾ ਪਵੇਗਾ ਦੇਸ਼ ਨੂੰ। ਜੋ ਗਿਆਨ ਅੱਜ ਹੋਇਆ ਹੈ ਅਤੇ ਇਹ ਸਰਕਾਰ ਹੈ, ਜਿਸ ਨੇ ਨੋਟਬੰਦੀ ਤੋਂ ਪਹਿਲਾਂ, ਪਹਿਲਾ ਕਦਮ ਉਨ੍ਹਾਂ ਦੇ ਖ਼ਿਲਾਫ਼ ਉਠਾਇਆ। ਅਤੇ ਮੈਂ ਅੱਜ ਇਸ ਸਦਨ ਦੇ ਮਾਧਿਅਮ ਰਾਹੀਂ ਵੀ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ, ਤੁਸੀਂ ਕਿੰਨੇ ਹੀ ਵੱਡੇ ਕਿਉਂ ਨਾ ਹੋਵੋ, ਗ਼ਰੀਬ ਦੇ ਹੱਕ ਦਾ ਤੁਹਾਨੂੰ ਮੋੜਨਾ ਹੀ ਪਵੇਗਾ। ਅਤੇ ਮੈਂ ਇਸ ਰਾਹ ਤੋਂ ਪਿੱਛੇ ਪਰਤਣ ਵਾਲਾ ਨਹੀਂ ਹਾਂ। ਮੈਂ ਗ਼ਰੀਬਾਂ ਲਈ ਲੜਾਈ ਲੜ ਰਿਹਾ ਹਾਂ, ਅਤੇ ਗ਼ਰੀਬਾਂ ਲਈ ਲੜਾਈ ਲੜਦਾ ਰਹਾਂਗਾ। ਇਸ ਦੇਸ਼ ਦੀ ਗ਼ਰੀਬੀ ਦੇ ਮੂਲ ਵਿੱਚ, ਇਸ ਦੇਸ਼ ਦੀ ਗ਼ਰੀਬੀ ਦੇ ਮੂਲ ਵਿੱਚ, ਦੇਸ਼ ਦੀ ਪਾਥ-ਪਾਥ ਕੁਦਰਤੀ ਸੰਪਤੀ ਦੀ ਕਮੀ ਨਹੀਂ ਸੀ, ਦੇਸ਼ ਕੋਲ ਮਨੁੱਖੀ ਵਸੀਲਿਆਂ ਦੀ ਘਾਟ ਨਹੀਂ ਸੀ, ਪਰ ਦੇਸ਼ ਵਿੱਚ ਇੱਕ ਅਜਿਹਾ ਵਰਗ ਪ੍ਰਫ਼ੁੱਲਤ ਹੋਇਆ, ਜੋ ਲੋਕਾਂ ਦੇ ਹੱਕ ਲੁੱਟਦੇ ਰਹੇ, ਉਸੇ ਦਾ ਨਤੀਜਾ ਹੈ ਕਿ ਦੇਸ਼ ਜਿਸ ਉਚਾਈ ਉੱਤੇ ਪੁੱਜਣਾ ਚਾਹੀਦਾ ਸੀ, ਪੁੱਜ ਨਹੀਂ ਸਕਿਆ।

ਇੱਕ ਗੱਲ ਮੈਂ ਕਹਿਣੀ ਚਾਹਾਂਗਾ, ਅਸੀਂ ਇਹ ਜਾਣਦੇ ਹਾਂ ਕਿ ਅਰਥਵਿਵਸਥਾ ਨੂੰ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਹੈ, ਇੱਕ ਸਮਾਨੰਤਰ ਅਰਥਵਿਵਸਥਾ develop ਹੋਈ ਸੀ। ਅਤੇ ਅਜਿਹਾ ਨਹੀਂ ਹੈ ਇਹ ਕੰਮ ਵੀ ਤੁਹਾਡੇ ਧਿਆਨ ਵਿੱਚ ਪਹਿਲਾਂ ਵੀ ਆਇਆ ਸੀ। ਇਹ ਵਿਸ਼ਾ ਤੁਹਾਡੀ ਹੀ ਸਰਕਾਰ ਦੀਆਂ, ਤੁਹਾਡੀਆਂ ਕਮੇਟੀਆਂ ਨੇ ਵੀ ਤੁਹਾਨੂੰ ਸੁਝਾਇਆ ਸੀ। ਜਦੋਂ ਇੰਦਰਾ ਜੀ ਰਾਜ ਕਰਦੇ ਸਨ, ਤਦ ਯਸ਼ਵੰਤਰਾਓ ਜੀ ਚੌਹਾਨ ਇਹ ਵਿਸ਼ਾ ਲੈ ਕੇ ਉਨ੍ਹਾਂ ਕੋਲ ਗਏ ਸਨ। ਅਤੇ ਤਦ ਜਾ ਕੇ ਉਨ੍ਹਾਂ ਕਿਹਾ ਸੀ ਕਿ ਕਿਉਂ ਬਈ ਕੀ ਕਾਂਗਰਸ ਨੇ ਚੋਣਾਂ ਨਹੀਂ ਲੜਨੀਆਂ? ਤੁਹਾਡਾ ਫ਼ੈਸਲਾ ਗ਼ਲਤ ਨਹੀਂ ਸੀ, ਚੋਣਾਂ ਦਾ ਡਰ ਸੀ। ਸਾਨੂੰ ਚੋਣਾਂ ਦੀ ਚਿੰਤਾ ਨਹੀਂ ਹੈ, ਦੇਸ਼ ਦੀ ਚਿੰਤਾ ਹੈ, ਇਸ ਲਈ ਅਸੀਂ ਫ਼ੈਸਲੇ ਲਏ। ਇਸ ਲਈ ਅਸੀਂ ਫ਼ੈਸਲੇ ਲਏ। ਅਤੇ ਇਹ ਗੱਲ ਨਿਸ਼ਚਤ ਹੈ, ਕੋਈ ਇਨਕਾਰ ਨਹੀਂ ਕਰ ਸਕਦਾ ਕਿ ਕੋਈ ਵੀ ਵਿਵਸਥਾ ਵਿੱਚ ਕੈਸ਼ ਕਿੰਨਾ, cheque ਨੂੰ ਨਾਂਹ, ਇਹ ਕਾਰੋਬਾਰ develop ਹੋ ਚੁੱਕਾ ਹੈ। ਅਤੇ ਇੱਕ ਤਰ੍ਹਾਂ ਨਾਲ ਜੀਵਨ ਦਾ ਹਿੱਸਾ ਬਣਿਆ ਹੈ, ਜਦੋਂ ਤੱਕ ਤੁਸੀਂ ਉਸ ਨੂੰ ਡੂੰਘੀ ਸੱਟ ਨਹੀਂ ਮਾਰੋਗੇ, ਤਦ ਤੱਕ ਹਾਲਤ ‘ਚੋਂ ਬਾਹਰ ਨਹੀਂ ਆਵੋਗੇ ਅਤੇ ਇਸ ਲਈ ਅਸੀਂ ਫ਼ੈਸਲੇ ਕੀਤੇ ਹਨ।

ਤੁਸੀਂ ਕਿਸ ਤਰ੍ਹਾਂ ਦੇਸ਼ ਚਲਾਇਆ ਹੈ, ਇੰਝ ਲੱਗਦਾ ਹੈ ਕਿ ਕੁਝ ਦਲਾਂ ਦੇ ਦਿਲੋ-ਦਿਮਾਗ਼ ਵਿੱਚ ਚਾਰਵਾਕ ਦਾ ਮੰਤਰ ਹੈ, ਉਨ੍ਹਾਂ ਦੀ ਜ਼ਿੰਦਗੀ ਵਿੱਚ ਕੰਮ ਆ ਗਿਆ ਹੈ। ਉਨ੍ਹਾਂ ਚਾਰਵਾਕ ਦੇ ਹੀ ਮੰਤਰ ਨੂੰ ਲੈ ਕੇ ਸ਼ਾਇਦ ਅਤੇ ਤਦ ਹੀ ਜਾ ਕੇ ਕੋਈ ਦੇਸ਼ ਅੰਗਰੇਜ਼ੀ ਕਵੀ ਦਾ ਵਰਨਣ ਕਰਦਿਆਂ ਇਹ ਵੀ ਆਖ ਦਿੰਦੇ ਸਨ ਕਿ ਵੱਡੇ-ਵੱਡੇ ਵਿਅਕਤੀ ਦੇ ਮਰਨ ਤੋਂ ਬਾਅਦ ਕੀ ਹੈ! ਕੀ ਵੇਖਿਆ ਹੈ! ਹਾਲੇ ਤਾਂ ਚਾਰਵਾਕ ਦਾ ਤੱਤ-ਗਿਆਨ ਹੈ। ਮੈਂ ਉਸ ਸਦਨ ਵਿੱਚ ਜਾਵਾਂਗਾ, ਤਦ ਇਸ ਦਾ ਵਰਨਣ detail ਵਿੱਚ ਕਰਾਂਗਾ, ਪਰ ਚਾਰਵਾਕ ਕਹਿੰਦੇ ਸਨ:

यवज्‍जीवेत्, सुखम् जीवेत्।

ऋणम् ऋित्‍वा, घ्रितम् पिबेत्।।

भस्मिभूतस्‍य देहस्‍य।

पुनार्गमनम् कुत:?

(ਯਵਜ੍ਜੀਗਵੇਤ੍,ਸੁਖਮ੍ ਜੀਵੇਤ੍।

ਰਿਣਮ੍ ਰਿਤਵਾ , ਘਿਤਮ੍ ਪਿਬੇਤ੍

ਭਸਮਿਭੂਤਸਯ ਦੇਹਸਯ,

ਪੁਨਾਰਗਮਨਮ੍ ਕੁਤ:?)

ਜਦੋਂ ਤੱਕ ਜੀਓ, ਮੌਜ ਕਰੋ। ਜੀਓ, ਜਦੋਂ ਤੱਕ ਜੀਓ ਮੌਜ ਕਰੋ। ਚਿੰਤਾ ਕਿਸ ਗੱਲ ਦੀ ਕਰਜ਼ ਕਰੋ, ਅਤੇ ਘੀ ਉਸ ਜ਼ਮਾਨੇ ਵਿੱਚ ਇਹ ਸੰਸਕਾਰ ਸਨ, ਇਸ ਲਈ ਘੀ ਕਿਹਾ, ਭਾਈ ਭਗਵੰਤ ਮਾਨ ਨਹੀਂ ਤਾਂ ਹੋਰ ਕੁਝ ਪੀਣ ਨੂੰ ਕਹਿੰਦੇ। ਪਰ ਉਸ ਸਮੇਂ ਰਿਸ਼ੀਆਂ ਨੇ, ਮਹਾਂ-ਸੰਸਕਾਰ ਸਨ, ਉਨ੍ਹਾਂ ਘੀ ਕਿਹਾ, ਸ਼ਾਇਦ ਅੱਜ ਦਾ ਜ਼ਮਾਨਾ ਹੁੰਦਾ, ਤਾਂ ਕੁਝ ਹੋਰ ਪੀਣ ਦੀ ਚਰਚਾ ਕਰਨੀ ਪੈਂਦੀ। ਪਰ ਇਸ ਪ੍ਰਕਾਰ ਦੀ philosophy ਤੋਂ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਜਦੋਂ ਅਰਥਵਿਵਸਥਾ ਵਧੀਆ ਚੱਲ ਰਹੀ ਸੀ, ਤਦ ਤੁਸੀਂ ਅਜਿਹੇ ਸਮੇਂ ਜਿਹਾ ਫ਼ੈਸਲਾ ਕਿਉਂ ਕੀਤਾ? ਇਹ ਗੱਲ ਸਹੀ ਹੈ। ਤੁਸੀਂ ਜਾਣਦੇ ਹੋ ਕਿ ਜੇ ਤੁਹਾਨੂੰ ਕੋਈ ਬੀਮਾਰੀ ਹੋਵੇ ਅਤੇ ਡਾਕਟਰ ਕਹਿੰਦਾ ਹੈ ਕਿ operation ਕਰਨਾ ਹੈ, operation ਬਹੁਤ ਜ਼ਰੂਰੀ ਹੈ, ਫਿਰ ਵੀ ਉਹ ਕਹਿੰਦਾ ਹੈ, ਪਹਿਲਾਂ ਬਈ ਤੁਹਾਨੂੰ ਸਰੀਰ ਠੀਕ ਕਰਨਾ ਹੋਵੇਗਾ, Diabetes control ਕਰਨਾ ਪਵੇਗਾ, ਫ਼ਲਾਣਾ control ਕਰਨਾ ਪਵੇਗਾ, ਸੱਤ-ਅੱਠ-ਵੀਹ ਹੋਰ ਮਸ਼ਵਰੇ, ਫਿਰ ਬਾਅਦ ਵਿੱਚ operation ਕਰੇਗਾ। ਜਦੋਂ ਤੱਕ ਉਹ ਤੰਦਰੁਸਤ ਨਹੀਂ ਹੁੰਦਾ ਹੈ, operation ਕਰਨਾ ਪਸੰਦ ਨਹੀਂ ਕਰਦਾ ਹੈ ਡਾਕਟਰ, ਕਿੰਨੀ ਵੀ ਗੰਭੀਰ ਹਾਲਤ ਹੋਵੇ। Demonetisation ਲਈ ਇਹ ਸਮਾਂ ਇੰਨਾ ਢੁਕਵਾਂ ਸੀ ਕਿ ਦੇਸ਼ ਦੀ ਅਰਥਵਿਵਸਥਾ ਤੰਦਰੁਸਤ ਸੀ। ਜੇ ਕਮਜ਼ੋਰ ਹੁੰਦੀ, ਅਸੀਂ ਇਹ ਕਦੇ ਵੀ ਸਫ਼ਲਤਾਪੂਰਬਕ ਨਾ ਕਰ ਸਕਦੇ। ਇਹ ਤਦ ਸਫ਼ਲ ਹੁੰਦਾ ਹੈ, ਤਾਂ ਜੋ ਅਰਥਵਿਵਸਥਾ ਮਜ਼ਬੂਤ ਸੀ ਅਤੇ ਇਸੇ ਸਮੇਂ।

ਦੂਜੇ, ਇਸ ਦਾ ਸਮਾਂ, ਅਜਿਹਾ ਨਾ ਸੋਚੋ ਕਿ ਕਾਹਲੀ ਵਿੱਚ ਹੁੰਦਾ ਹੈ। ਇਸ ਲਈ ਮੋਦੀ ਦਾ ਅਧਿਐਨ ਕਰਨਾ ਪਵੇਗਾ ਤੁਹਾਨੂੰ। ਅਤੇ ਤੁਸੀਂ ਵੇਖੋ ਸਾਡੇ ਦੇਸ਼ ਵਿੱਚ ਸਾਲ ਭਰ ‘ਚ ਜਿੰਨਾ ਕਾਰੋਬਾਰ ਹੁੰਦਾ ਹੈ, ਲਗਭਗ ਓਨਾ ਹੀ ਵਪਾਰ ਦੀਵਾਲੀ ਦੇ ਦਿਨਾਂ ਵਿੱਚ ਹੋ ਜਾਂਦਾ ਹੈ। ਭਾਵ 50% ਦੀਵਾਲੀ ਦੇ ਦਿਨਾਂ ਵਿੱਚ, 50% ਸਾਲ ਭਰ ਵਿੱਚ। ਇੱਕ ਤਰ੍ਹਾਂ ਨਾਲ ਪੂਰਾ ਉਦਯੋਗ ਵਪਾਰ, ਕਿਸਾਨੀ ਸਭ ਕੰਮ ਦੀਵਾਲੀ ਕੋਲ ਉਸ ਦੀ Peak ਉੱਤੇ ਪੁੱਜ ਜਾਂਦਾ ਹੈ। ਉਸ ਤੋਂ ਬਾਅਦ natural lull period ਸਾਡੇ ਦੇਸ਼ ਵਿੱਚ ਸਦਾ ਹੁੰਦਾ ਹੈ। ਦੀਵਾਲੀ ਤੋਂ ਬਾਅਦ ਦੁਕਾਨਦਾਰ ਵੀ 15-15 ਦਿਨ ਬੰਦ ਰੱਖ ਕੇ ਬਾਹਰ ਚਲੇ ਜਾਂਦੇ ਹਨ, ਲੋਕ ਵੀ ਆਪਣੇ-ਆਪ ਘੁੰਮਣ ਜਾਂਦੇ ਹਨ। ਇਹ proper time ਸੀ ਕਿ ਜਦੋਂ ਆਮ ਕਾਰੋਬਾਰ ਸਿਖ਼ਰ ਉੱਤੇ ਪੁੱਜ ਗਿਆ ਹੈ, ਉਸ ਤੋਂ ਬਾਅਦ ਜੇ 15-20 ਦਿਨ ਦਿੱਕਤ ਹੁੰਦੀ ਹੈ ਅਤੇ ਫਿਰ 50 ਦਿਨਾਂ ਵਿੱਚ ਠੀਕ-ਠਾਕ ਹੋ ਜਾਵੇਗਾ ਅਤੇ ਮੈਂ ਵੇਖ ਰਿਹਾ ਹਾਂ ਕਿ ਜੋ ਮੈਂ ਹਿਸਾਬ-ਕਿਤਾਬ ਕਿਹਾ ਸੀ, ਉਸੇ ਤਰ੍ਹਾਂ ਗੱਡੀ ਚੱਲ ਰਹੀ ਹੈ।

ਅਤੇ ਇਸ ਲਈ ਤੁਸੀਂ ਇਹ ਵੀ ਜਾਣਦੇ ਹੋ, ਤੁਸੀਂ ਇਹ ਜਾਣਦੇ ਹੋ, ਇੱਕ ਜ਼ਮਾਨਾ ਸੀ Income Tax Department ਦੀ ਮਨਮਰਜ਼ੀ ਉੱਤੇ… ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ Income Tax ਅਧਿਕਾਰੀ, ਜਿੱਥੇ ਜੀਅ ਕਰਦਾ ਸੀ, ਉੱਥੇ ਜਾ ਕੇ ਧਮਕਦੇ ਸਨ ਅਤੇ ਬਾਕੀ ਕੀ ਹੁੰਦਾ ਸੀ, ਪੁਰਾਣਾ ਇਤਿਹਾਸ ਕੁਝ ਵੀ ਦੁਹਰਾਉਣ ਦੀ ਲੋੜ ਨਹੀਂ ਹੈ।

ਨੋਟਬੰਦੀ ਤੋਂ ਬਾਅਦ ਸਾਰੀਆਂ ਚੀਜ਼ਾਂ record ‘ਤੇ ਹਨ, ਕਿੱਥੋਂ ਆਇਆ, ਕਿਸ ਨੇ ਲਿਆਂਦਾ, ਕਿੱਥੇ ਰੱਖਿਆ। ਹੁਣ ਉਸ ਵਿੱਚੋਂ top ਨਾਮਾਂ ਨੂੰ technology ਰਾਹੀਂ, data-mining ਰਾਹੀਂ ਕੱਢ ਦਿੱਤੇ ਗਏ ਹਨ। ਹੁਣ Income Tax Office ਨੇ ਜਾਣਾ ਨਹੀਂ ਹੈ, ਸਿਰਫ਼ SMS ਕਰ ਕੇ ਪੁੱਛਣਾ ਹੈ ਕਿ ਬਈ ਜ਼ਰਾ ਦੱਸੀਂ ਕਿ detail ਕੀ ਹੈ? ਤੁਸੀਂ ਵੇਖੋ ਕਿਸੇ ਵੀ ਤਰ੍ਹਾਂ ਦਾ ਅਫ਼ਸਰਸ਼ਾਹੀਂ ਤੋਂ ਬਗ਼ੈਰ, ਜਿਸ ਨੇ ਵੀ ਮੁੱਖ-ਧਾਰਾ ਵਿੱਚ ਆਉਣਾ ਹੈ, ਉਸ ਲਈ ਇੱਕ ਮੌਕਾ ਹਾਸਲ ਹੋ ਚੁੱਕਾ ਹੈ। ਅਤੇ ਮੈਂ ਮੰਨਦਾ ਹਾਂ ਕਿ ਇਸ ਨਾਲ ਬਹੁਤ Clean India ਜਿਵੇਂ ‘ਸਵੱਛ ਭਾਰਤ’ ਦਾ ਮੇਰਾ ਅਭਿਆਨ ਚੱਲ ਰਿਹਾ ਹੈ, ਉਂਝ ਹੀ ਆਰਥਿਕ ਜੀਵਨ ਵਿੱਚ ‘ਸਵੱਛ ਭਾਰਤ ਅਭਿਆਨ’ ਵੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਅਤੇ ਬੇਨਾਮੀ ਸੰਪਤੀ ਦਾ ਕਾਨੂੰਨ ਪਾਸ ਹੋ ਚੁੱਕਾ ਹੈ, notify ਹੋ ਚੁੱਕਾ ਹੈ। ਅਤੇ ਜਿਵੇਂ ਖੜਗੇ ਜੀ ਨੇ ਕਿਹਾ, ਉੱਥੇ ਹੀ ਸਭ ਕੁਝ ਹੈ। ਚੰਗਾ ਸੁਝਾਅ ਤੁਸੀਂ ਦਿੱਤਾ ਹੈ। ਅਸੀਂ ਵੀ ਕੁਝ ਕਰ ਕੇ ਵਿਖਾਵਾਂਗੇ। ਅਤੇ ਜੋ ਵੀ ਸੁਣ ਰਹੇ ਹਨ, ਉਹ ਵੀ ਸਮਝਣ ਅਤੇ ਉਸ ਦੀਆਂ ਵਿਵਸਥਾਵਾਂ ਪੜ੍ਹ ਲੈਣ ਕਿ ਕਿੰਨਾ ਵੱਡਾ ਸਖ਼ਤ ਕਾਨੂੰਨ ਹੈ, ਜਿਸ ਦੇ ਕੋਲ ਵੀ ਬੇਨਾਮੀ ਜਾਇਦਾਦ ਹੈ, ਉਨ੍ਹਾਂ ਨੂੰ ਮੇਰਾ ਅਨੁਰੋਧ ਹੈ, ਤੁਸੀਂ Chartered Accountant ਤੋਂ ਰਤਾ ਪੁੱਛ ਲਵੋ ਕਿ ਆਖ਼ਰ ਇਸ ਦੀਆਂ ਵਿਵਸਥਾਵਾਂ ਕੀ ਹਨ? ਅਤੇ ਇਯ ਲਈ ਮੇਰਾ ਸਭ ਨੂੰ ਅਨੁਰੋਧ ਹੈ ਕਿ ਮੁੱਖ-ਧਾਰਾ ਵਿੱਚ ਆਓ, ਦੇਸ਼ ਦੇ ਗ਼ਰੀਬਾਂ ਦਾ ਭਲਾ ਕਰਨ ਲਈ ਤੁਸੀਂ ਵੀ ਕੁਝ contribute ਕਰੋ।

ਜਿੱਥੇ-ਜਿੱਥੇ ਕਦੇ-ਕਦੇ ਲੱਗਦਾ ਹੈ ਕਿ ਕੀ ਇਹ ਫ਼ੈਸਲਾ ਅਚਾਨਕ ਹੋਇਆ। ਮੈਂ ਥੋੜ੍ਹੀ ਜਾਣਕਾਰੀ ਦੇਣੀ ਚਾਹੁੰਦਾ ਹਾਂ, ਜਿਸ ਦਿਨ ਸਾਡੀ ਸਰਕਾਰ ਬਣੀ, ਸਭ ਤੋਂ ਪਹਿਲਾਂ ਕੰਮ ਕੀਤਾ ਕੈਬਿਨੇਟ ਵਿੱਚ, SIT ਬਣਾਈ। ਸੁਪਰੀਮ ਕੋਰਟ ਨੇ ਕਿਹਾ ਸੀ, ਲੰਮੇ ਅਰਸੇ ਤੋਂ ਲਟਕਿਆ ਪਿਆ ਸੀ ਕਿ ਵਿਦੇਸ਼ ਦੇ ਕਾਲੇ ਧਨ ਲਈ SIT ਬਣਾਓ। ਅਸੀਂ ਬਣਾਈ। ਸੁਪਰੀਮ ਕੋਰਟ ਨੇ ਕਿਹਾ ਸੀ, ਉਸੇ ਤਰ੍ਹਾਂ ਬਣਾਈ। ਅਤੇ ਸੁਪਰੀਮ ਕੋਰਟ ਨੇ ਕੀ ਕਿਹਾ ਸੀ 26 ਮਾਰਚ, 2014 ਨੂੰ,”1947 ਤੋਂ 65 ਸਾਲਾਂ ਤੱਕ ਕਿਸੇ ਨੇ ਵੀ ਵਿਦੇਸ਼ੀ ਬੈਂਕਾਂ ਵਿੱਚ ਪਿਆ ਧਨ ਦੇਸ਼ ਵਿੱਚ ਲਿਆਉਣ ਬਾਰੇ ਨਹੀਂ ਸੋਚਿਆ। ਸਰਕਾਰ ਆਪਣੀ 65 ਸਾਲਾਂ ਦੀ ਭੂਮਿਕਾ ਵਿੱਚ ਨਾਕਾਮ ਰਹੀ ਹੈ। ਇਹ ਅਦਾਲਤ ਮਹਿਸੂਸ ਕਰਦੀ ਹੈ ਕਿ ਤੁਸੀਂ ਆਪਣਾ ਫ਼ਰਜ਼ ਨਿਭਾਉਣ ਤੋਂ ਨਾਕਾਮ ਰਹੇ ਹੋ। ਇਸ ਲਈ ਇੱਕ ਅਜਿਹੀ ਕਮੇਟੀ ਨਿਯੁਕਤ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ, ਜਿਸ ਦੇ ਜੱਜ ਇਸ ਅਦਾਲਤ ਦੇ ਸਾਬਕਾ ਜੱਜ ਹੋਣ। ਤਿੰਨ ਸਾਲ ਬੀਤ ਗਏ, ਪਰ ਤੁਸੀਂ ਇਹ ਹੁਕਮ ਲਾਗੂ ਕਰਨ ਲਈ ਕੁਝ ਨਹੀਂ ਕੀਤਾ। ਤੁਸੀਂ ਕੀ ਕੀਤਾ ਹੈ? ਕੇਵਲ ਇੱਕ ਰਿਪੋਰਟ ਪੇਸ਼ ਕਰਨ ਤੋਂ ਸਿਵਾ ਤੁਸੀਂ ਕੁਝ ਨਹੀਂ ਕੀਤਾ।”

ਇਹ 24 ਮਾਰਚ, 2014 ਨੂੰ ਸੁਪਰੀਮ ਕੋਰਟ ਨੇ ਉਸ ਸਰਕਾਰ ਨੂੰ ਕਿਹਾ ਹੈ। ਉਹੀ ਤਾਂ ਮੈਂ ਕਹਿ ਰਿਹਾ ਸਾਂ, ਉਹ ਜ਼ਮਾਨਾ ਤਦ ਅਵਾਜ਼  ਉੱਠਦੀ ਸੀ ਕਿ ਕਿੰਨਾ ਗਿਆ। ਹੁਣ ਅਵਾਜ਼  ਉੱਠ ਰਹੀ ਹੈ ਕਿ ਕਿੰਨਾ ਆਇਆ ਅਤੇ ਆਉਂਦਾ ਰਹੇਗਾ। ਤੁਸੀਂ ਵੇਖੋ, ਇੱਕ ਤੋਂ ਬਾਅਦ ਇੱਕ, ਇੱਕ ਤੋਂ ਬਾਅਦ ਇੱਕ ਵੇਖੋ ਵਿਦੇਸ਼ ਵਿੱਚ ਜਮ੍ਹਾ ਕਾਲੇ ਧਨ ਦੇ ਵਿਰੁੱਧ ਨਵਾਂ ਸਖ਼ਤ ਕਾਨੂੰਨ ਬਣਾਇਆ। ਪ੍ਰਾੱਪਰਟੀ ਜ਼ਬਤ ਕਰਨ ਦੀ ਗੱਲ ਆਖੀ। ਇਸ ਵਾਰ ਵੀ ਬਜਟ ਵਿੱਚ ਇੱਕ ਨਵਾਂ ਕਾਨੂੰਨ ਕਿਹਾ ਗਿਆ ਹੈ। ਸਜ਼ਾ ਵੀ 7 ਸਾਲ ਤੋਂ 10 ਸਾਲ ਕਰ ਦਿੱਤੀ। Tax Heavens ਜੋ ਸਨ – ਮਾਰੀਸ਼ਸ, ਸਿੰਗਾਪੁਰ ਆਦਿ, ਉਹ ਪੁਰਾਣੇ ਜੋ ਨਿਯਮ ਤੁਸੀਂ ਬਣਾ ਕੇ ਗਏ ਸੀ, ਉਸ ਬਾਰੇ ਅਸੀਂ ਗੱਲਬਾਤ ਕੀਤੀ। ਉਨ੍ਹਾਂ ਨੂੰ ਸਮਝਾਇਆ, ਸਾਡੇ ਹਾਲਾਤ ਸਮਝਾਏ। ਉਸ ਨੂੰ ਅਸੀਂ ਲੈ ਆਏ। ਅਸੀਂ ਸਵਿਟਜ਼ਰਲੈਂਡ ਨਾਲ ਸਮਝੌਤਾ ਕੀਤਾ। ਉਹ real time information ਦੇਣਗੇ। ਕੋਈ ਵੀ ਹਿੰਦੁਸਤਾਨੀ ਨਾਗਰਿਕ ਪੈਸਾ ਰੱਖੇਗਾ, ਤਾਂ ਉਸ ਦਾ ਪਤਾ ਚੱਲ ਜਾਵੇਗਾ। ਅਸੀਂ ਅਮਰੀਕਾ ਸਮੇਤ ਕਈ ਦੇਸ਼ਾਂ ਨਾਲ ਇਸ ਤਰ੍ਹਾਂ ਦੇ ਸਮਝੌਤੇ ਕੀਤੇ ਹਨ, ਜਿੱਥੇ ਸਾਡਾ ਕੋਈ ਵੀ ਭਾਰਤੀ ਨਾਗਰਿਕ, ਭਾਰਤੀ ਮੂਲ ਦਾ ਵਿਅਕਤੀ ਪੈਸੇ ਰੱਖੇਗਾ, ਤਾਂ ਉਸ ਦੀ ਜਾਣਕਾਰੀ ਭਾਰਤ ਨੂੰ ਮਿਲੇਗੀ।

ਉਸ ਤਰ੍ਹਾਂ ਪ੍ਰਾੱਪਰਟੀ ਵਿਕਰੀ, 20 ਹਜ਼ਾਰ ਤੋਂ ਵੱਧ ਨਕਦ ਨਹੀਂ, ਇਸ ਦੇ ਚੱਲਦਿਆਂ ਅਸੀਂ ਨਿਯਮ ਬਣਾਇਆ। Real-Estate Bill ਨੂੰ ਪਾਸ ਕੀਤਾ। ਜਿਊਲਰੀ ਮਾਰਕਿਟ ਵਿੱਚ ਵੀ 1% Excise ਪਾਇਆ, ਤਾਂ ਜੋ ਚੀਜ਼ਾਂ ਨੂੰ streamline ਕਰਨਾ ਸੀ, ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਸੀ।

ਅਤੇ ਤੁਸੀਂ ਹੀ ਲੋਕ ਹੋ। ਇਹ ਦੇਸ਼ ਸਦਨ ਵਿੱਚ ਇੱਧਰ ਹੋਵੇ ਜਾਂ ਉੱਧਰ ਹੋਵੇ। ਮੈਨੂੰ ਚਿੱਠੀਆਂ ਆਈਆਂ ਹਨ, ਜਦੋਂ ਅਸੀਂ ਕਿਹਾ ਕਿ ਦੋ ਲੱਖ ਤੋਂ ਵੱਧ ਕੋਈ ਜੇ Jewellery purchase ਕਰਦਾ ਹੈ, ਤਾਂ ਉਸ ਨੂੰ PAN Number ਦੇਣਾ ਹੋਵੇਗਾ। ਮੈਂ ਹੈਰਾਨ ਹਾਂ, ਕਾਲੇ ਧਨ ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਭਾਸ਼ਣ ਦੇਣ ਵਾਲੇ ਲੋਕ ਮੈਨੂੰ ਚਿੱਠੀਆਂ ਲਿਖਦੇ ਸਨ ਕਿ PAN Number ਮੰਗਣ ਦਾ ਨਿਯਮ ਰੱਦ ਕਰ ਦੇਵੋ, ਤਾਂ ਜੋ ਲੋਕ cash money ‘ਚੋਂ ਸੋਨਾ ਲੈਂਦੇ ਰਹੀਏ, ਗਹਿਣੇ ਲੈਂਦੇ ਰਹੀਏ ਅਤੇ ਕਾਲਾ ਬਾਜ਼ਾਰ ਚੱਲਦਾ ਰਹੇ। ਅਸੀਂ ਟਿਕੇ ਰਹੀਏ, ਉਸ ਨੂੰ ਕਰ ਕੇ ਵਿਖਾਇਆ, ਇੱਕ-ਇੱਕ ਕਦਮ ਚੁੱਕਿਆ। ਮੈਂ ਜਾਣਦਾ ਹਾਂ ਸਿਆਸੀ ਫ਼ਾਇਦੇ ਲਈ ਕੋਈ ਕੰਮ ਅਜਿਹਾ ਨਹੀਂ ਕਰ ਸਕਦਾ, ਨਹੀਂ ਤਾਂ ਤੁਸੀਂ ਪਹਿਲਾਂ ਕਰ ਲੈਂਦੇ। ਇਹ ਔਖਿਆਈ ਹੈ, ਪਰ ਦੇਸ਼ ਦਾ ਭਲਾ ਕਰਨ ਲਈ ਫ਼ੈਸਲਾ ਕਰਨ ਦੇਵੋ ਅਤੇ ਗ਼ਰੀਬਾਂ ਦਾ ਭਲਾ ਕਰਨਾ ਸੀ, ਇਸ ਲਈ ਫ਼ੈਸਲਾ ਕੀਤਾ।

ਦੋ ਲੱਖ ਤੋਂ ਵੱਧ ਕਿਸੇ ਸਮਾਨ ਉੱਤੇ, ਦਸ ਲੱਖ ਤੋਂ ਵੱਧ ਮਹਿੰਗੀ ਗੱਡੀ ਉੱਤੇ 1% ਵਾਧੂ ਟੈਕਸ ਲਾ ਦਿੱਤਾ। ਅਸੀਂ Income Tax Declaration Scheme ਵੀ ਲਿਆਂਦੀ। ਅਤੇ ਹੁਣ ਤੱਕ ਇਸ Scheme ‘ਚ ਸਭ ਤੋਂ ਵੱਧ ਪੈਸਾ ਲੋਕਾਂ ਨੇ declare ਕੀਤਾ।  1,100 ਤੋਂ ਵੱਧ ਪੁਰਾਣੇ ਕਾਨੂੰਨ ਅਸੀਂ ਖ਼ਤਮ ਕੀਤੇ। ਅਤੇ ਇੱਥੇ ਦੱਸਿਆ ਗਿਆ ਕਿ ਤੁਸੀਂ ਨੋਟਬੰਦੀ ਦੇ ਸਬੰਧ ਵਿੱਚ ਕੋਈ ਕਹਿੰਦਾ ਹੈ 150 ਵਾਰ, ਕੋਈ ਕਹਿੰਦਾ ਹੈ 130 ਵਾਰ, ਉਹ ਸਭ ਵੱਖੋ-ਵੱਖਰੇ ਅੰਕੜੇ ਬੋਲ ਰਹੇ ਹਨ, ਇੰਨੇ ਨਿਯਮ ਬਦਲੇ। ਬਹੁਤ ਵਧੀਆ ਯਾਦ ਰੱਖਦੇ ਹਨ।

ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਇਹ ਤਾਂ ਅਜਿਹਾ ਕੰਮ ਸੀ, ਜਿਸ ਵਿੱਚ ਜਨਤਾ ਦੀ ਕੋਈ ਤਕਲੀਫ਼ ਤੁਰੰਤ ਸਮਝਣ ਤੋਂ ਬਾਅਦ ਰਾਹ ਲੱਭਣ ਦਾ ਯਤਨ ਕਰਦੇ ਸਾਂ। ਦੂਜੇ, ਜਿਹੜੇ ਲੋਕਾਂ ਨੂੰ ਸਾਲਾਂ ਤੋਂ ਲੁੱਟਣ ਦੀ ਆਦਤ ਲੱਗੀ ਹੈ, ਉਹ ਰਾਹ ਲੱਭਦੇ ਸਨ, ਤਾਂ ਸਾਨੂੰ ਬੰਦ ਕਰਨ ਲਈ ਕੁਝ ਨਾ ਕੁਝ ਕਰਨਾ ਪੈਂਦਾ ਸੀ। ਲੜਾਈ ਦਾ ਮੌਸਮ ਸੀ। ਇੱਕ ਪਾਸੇ ਦੇਸ਼ ਨੂੰ ਲੁੱਟਣ ਲੱਗੇ ਸਨ ਅਤੇ ਇੱਕ ਪਾਸੇ ਦੇਸ਼ ਨੂੰ ਈਮਾਨਦਾਰੀ ਵੱਲ ਲਿਜਾਣ ਦਾ ਮੋਰਚਾ ਲੱਗਾ ਹੋਇਆ ਸੀ। ਲੜਾਈ ਹਰ ਛਿਣ ਚੱਲ ਰਹੀ ਸੀ। ਉਹ ਜੇ ”ਤੂੰ ਡਾਲ-ਡਾਲ, ਮੈਂ ਪਾਤ-ਪਾਤ”, ਇਸ ਤਰ੍ਹਾਂ ਦੀ ਲੜਾਈ ਚੱਲ ਰਹੀ ਸੀ। ਪਰ ਜੋ ਤੁਸੀਂ ਲੋਕਾਂ ਦਾ ਬਹੁਤ ਪਿਆਰਾ ਪ੍ਰੋਗਰਾਮ ਹੈ, ਜਿਸ ਨੂੰ ਲੈ ਕੇ ਤੁਸੀਂ ਬਹੁਤ ਪਿੱਠ ਥਾਪੜ ਰਹੇ ਹੋ, ਉਂਝ ਉਸ ਲਈ ਤੁਹਾਨੂੰ ਹੱਕ ਨਹੀਂ ਹੈ ਕਿਉਂਕਿ ਜਦੋਂ ਇਸ ਦੇਸ਼ ਉੱਤੇ ਰਾਜਿਆਂ-ਰਜਵਾੜਿਆਂ ਦਾ ਸ਼ਾਸਨ ਸੀ, ਤਦ ਵੀ ਗ਼ਰੀਬਾਂ ਲਈ ਰਾਹਤ ਦੇ ਨਾਮ ਨਾਲ ਯੋਜਨਾਵਾਂ ਚੱਲਦੀਆਂ ਸਨ। ਉਸ ਤੋਂ ਬਾਅਦ ਵੀ ਹਿੰਦੁਸਤਾਨ ਵਿੱਚ Food For Work ਦੇ ਨਾਮ ਨਾਲ ਕਈ ਯੋਜਨਾਵਾਂ। ਦੇਸ਼ ਅਜ਼ਾਦ  ਹੋਣ ਤੋਂ ਬਾਅਦ ਨੌਂ ਤਰ੍ਹਾਂ ਨਾਲ ਵੱਖੋ-ਵੱਖਰੇ ਨਾਵਾਂ ਨਾਲ ਚੱਲੀ ਹੋਈ ਯੋਜਨਾ ਚਲਦੇ-ਚਲਦੇ ਉਸ ਨੇ ਇੱਕ ਨਾਮ ਲਿਆ, ਜਿਸ ਨੂੰ MGNREGA ਕਹਿੰਦੇ ਹਨ। ਕਈ ਯਾਤਰਾ ਕਰ ਕੇ ਆਇਆ ਹਾਂ ਅਤੇ ਹਰ ਸੂਬੇ ਵਿੱਚ ਜਿੱਥੇ ਕਮਿਊਨਿਸਟਾਂ ਦੀ ਸਰਕਾਰ ਸੀ – ਉਨ੍ਹਾਂ ਨੇ ਵੀ ਪੱਛਮੀ ਬੰਗਾਲ ਵਿੱਚ ਕੀਤਾ ਸੀ, ਜਿੱਥੇ ਸ਼ਰਦ ਪਵਾਰ ਦੀ ਸਰਕਾਰ ਸੀ – ਮਹਾਰਾਸ਼ਟਰ ਵਿੱਚ ਕੀਤਾ ਸੀ। ਗੁਜਰਾਤ ਵਿੱਚ ਵੀ ਜੋ ਕਾਂਗਰਸ ਦੀ ਸਰਕਾਰ ਸੀ.. ਹਰ ਦੇਸ਼ ਵਿੱਚ ਕਿਸੇ ਨਾ ਕਿਸੇ ਨੇ ਅਜ਼ਾਦੀ ਤੋਂ ਬਾਅਦ ਇਸ ਤਰ੍ਹਾਂ ਦੇ ਕੰਮ ਕੀਤੇ ਹੀ ਸਨ। ਹਰੇਕ ਨੇ ਕੀਤੇ ਸਨ, ਤਾਂ ਉਹ ਕੋਈ ਨਵੀਂ ਚੀਜ਼ ਨਹੀਂ ਸੀ, ਪਰ ਨਾਮ ਨਵਾਂ ਸੀ। ਪਰ ਦੇਸ਼ ਨੂੰ ਅਤੇ ਤੁਹਾਨੂੰ ਖ਼ੁਦ ਨੂੰ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਸ਼ਾਂਤ ਰੂਪ ਨਾਲ ਇੰਨੇ ਸਾਲਾਂ ਤੋਂ ਚੱਲੀ ਹੋਈ ਯੋਜਨਾ ਦੇ ਬਾਅਦ ਵੀ MGNREGA ਵਿੱਚ 1,035 ਵਾਰ ਤਬਦੀਲੀਆਂ ਕੀਤੀਆਂ ਹਨ।  1,035 ਵਾਰ ਨਿਯਮ ਬਦਲੇ ਗਏ। ਤੁਸੀਂ ਕਦੇ ਆਪਣੇ ਤਾਂ ਸ਼ੀਸ਼ੇ ‘ਚ ਝਾਕ ਕੇ ਵੇਖੋ। ਅਤੇ ਉਦੋਂ ਤਾਂ ਲੜਾਈ ਨਹੀਂ ਸੀ। ਇੰਨੇ ਵੱਡੇ ਦਬਾਅ ‘ਚ ਕੰਮ ਕਰਨਾ ਨਹੀਂ ਪੈਂਦਾ ਸੀ। ਕੀ ਕਾਰਨ ਸੀ ਕਿ MGNREGA ਜਿਹਾ ਇੱਕ, ਜੋ ਲੰਮੇ ਅਰਸੇ ਤੋਂ ਚੱਲ ਰਿਹਾ ਸੀ, ਉਸ ਨੂੰ ਵੀ ਤੁਹਾਡੇ ਆਉਣ ਤੋਂ ਬਾਅਦ, 1035 ਵਾਰ ਤਬਦੀਲ ਕਰਨਾ ਪਿਆ। ਅਤੇ ਇਸ ਲਈ ਨਿਯਮਾਂ ਵਿੱਚ ਤਬਦੀਲੀ ਕੀਤੀ। Act ਇੱਕ ਵਾਰ ਹੋ ਗਿਆ। Act 1035 ਵਾਰ ਤਬਦੀਲ ਨਹੀਂ ਹੋਇਆ ਹੈ।

ਅਤੇ ਇਸ ਲਈ ਮੈਂ ਕਹਿਣਾ ਚਾਹਾਂਗਾ, ਅੱਜ ਮੈਂ ਤੁਹਾਨੂੰ ਕਾਕਾ ਹਾਥਰਸੀ ਦੀ ਕਵਿਤਾ ਦੇ ਸ਼ਬਦ ਸੁਣਾਉਂਦਾ ਹਾਂ ਅਤੇ ਮੈਂ ਕਾਕਾ ਹਾਥਰਸੀ ਨੂੰ ਯਾਦ ਕਰਦਾ ਹਾਂ, ਤਾਂ ਕੋਈ ਉੱਤਰ ਪ੍ਰਦੇਸ਼ ਦੀਆਂ ਚੋਣਾਂ ਨਾਲ ਨਾ ਜੋੜੇ। ਕਿਉਂਕਿ ਉਨ੍ਹਾਂ ਦੀ ਹਰੇਕ ਚੋਣ ਵਿੱਚ ਕਾਕਾ ਹਾਥਰਸੀ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸਨ। ਕਾਕਾ ਹਾਥਰਸੀ ਨੇ ਕਿਹਾ ਸੀ –

‘ਅੰਤਰ ਪੱਟ ਮੇਂ ਖੋਜੀਏ, ਛਿਪਾ ਹੂਆ ਹੈ ਖੋਟ ਔਰ’ ਔਰ ਕਾਕਾ ਹਾਥਰਸੀ ਨੇ ਅੱਗੇ ਕਿਹਾ ਹੈ ‘ਮਿਲ ਜਾਏਗੀ ਆਪਕੋ, ਬਿਲਕੁਲ ਸੱਤਯ ਰਿਪੋਰਟ।’

ਸਤਿਕਾਰਯੋਗ ਸਪੀਕਰ ਜੀ, ਮੈਂ ਇੱਕ ਗੱਲ ਵੱਲ ਹੋਰ ਵੀ ਧਿਆਨ ਦੇਣਾ ਚਾਹੁੰਦਾ ਹਾਂ, ਸਰਕਾਰ ਨਿਯਮਾਂ ਨਾਲ ਚੱਲਦੀ ਹੈ, ਸੰਵਿਧਾਨਕ ਜ਼ਿੰਮੇਵਾਰੀਆਂ ਨਾਲ ਚੱਲਦੀ ਹੈ। ਜੋ ਨਿਯਮ ਤੁਹਾਡੇ ਲਈ ਸਨ, ਉਹ ਨਿਯਮ ਸਾਡੇ ਲਈ ਵੀ ਹਨ। ਪਰ ਫ਼ਰਕ ਕੰਮ-ਸੱਭਿਆਚਾਰ ਦਾ ਹੁੰਦਾ ਹੈ। ਨੀਤੀਆਂ ਦੀ ਤਾਕਤ ਵੀ ਨੀਅਤ ਨਾਲ ਜੁੜੀ ਹੋਈ ਹੁੰਦੀ ਹੈ। ਜੇ ਨੀਅਤ ਵਿੱਚ ਖੋਟ ਹੈ, ਤਾਂ ਨੀਤੀਆਂ ਦੀ ਤਾਕਤ ਮਾਈਨਸ ਵਿੱਚ ਚਲੀ ਜਾਂਦੀ ਹੈ, ਜ਼ੀਰੋ ਛੱਡੋ, ਮਾਈਨਸ ਵਿੱਚ ਚਲੀ ਜਾਂਦੀ ਹੈ ਅਤੇ ਇਸ ਲਈ ਸਾਡੇ ਦੇਸ਼ ਵਿੱਚ ਉਸ ਕੰਮ-ਸੱਭਿਆਚਾਰ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਜਦੋਂ ਵੀ ਅਸੀਂ ਕੁਝ ਬੋਲਦੇ ਹਾਂ ਇੱਥੋਂ, ਇਹ ਤਾਂ ਸਾਡਾ ਸਮਾਂ ਸੀ, ਇਹ ਤਾਂ ਸਾਡਾ ਸਮਾਂ ਸੀ। ਤਾਂ ਮੈਨੂੰ ਲੱਗ ਰਿਹਾ ਹੈ ਕਿ ਮੈਂ ਹੀ ਉਸ ਉੱਤੇ ਖੇਡਾਂ ਥੋੜ੍ਹਾ। ਤੁਹਾਡੇ ਮੈਦਾਨ ਵਿੱਚ ਖੇਡਣ ਆਉਣਾ ਪਸੰਦ ਕਰਾਂਗਾ ਮੈਂ। ਅਤੇ ਇਸ ਲਈ ਅਜਿਹਾ ਕਿਉਂ ਹੋਇਆ। ਅਜਿਹਾ ਤਾਂ ਨਹੀਂ ਹੈ ਕਿ ਤੁਹਾਨੂੰ ਗਿਆਨ ਨਹੀਂ ਸੀ। ਤੁਹਾਨੂੰ ਗਿਆਨ ਕੱਲ ਹੀ ਹੋਇਆ, ਇੰਝ ਥੋੜ੍ਹਾ ਹੋਇਆ। ਤੁਹਾਨੂੰ ਜਾਣਕਾਰੀ ਸੀ ਪਰ ਮਹਾਭਾਰਤ ਵਿੱਚ ਕਿਹਾ ਇਸ ਤਰ੍ਹਾਂ ਨਾਲ –

जानामि धर्मम् न च मे प्रवृति: जानामि अधर्मम् न च मे निवृत्ति: ।

(`ਜਾਨਾਮਿ ਧਰਮਮ੍ ਨ ਚ ਮੇ ਪ੍ਰਵਿਰਤੀ : `ਜਾਨਾਮਿ ਅਧਰਮਮ੍ ਨ ਚ ਮੇ ਨਿਵਿਰਤੀ: ।)

ਧਰਮ ਕੀ ਹੈ? ਇਹ ਤਾਂ ਤੁਸੀਂ ਜਾਣਦੇ ਹੋ, ਪਰ ਉਹ ਤੁਹਾਡਾ ਰੁਝਾਨ ਨਹੀਂ ਸੀ। ਅਧਰਮ ਕੀ ਹੈ, ਉਹ ਵੀ ਜਾਣਦੇ ਸਨ ਪਰ ਉਸ ਨੂੰ ਛੱਡਣ ਦੀ ਤੁਹਾਡੇ ਵਿੱਚ ਸਮਰੱਥਾ ਨਹੀਂ ਸੀ। ਮੈਂ ਦੱਸਦਾ ਹਾਂ ਜੀ, ਹੁਣ ਮੈਨੂੰ ਕਹੋ – National Optical Fiber Network ਜੇ ਮੈਂ ਉਸ ਲਈ ਕੁਝ ਵੀ ਕਹਾਂਗਾ, ਤਾਂ ਉੱਥੋਂ ਅਵਾਜ਼  ਉੱਠ ਪਈ, ਇਹ ਤਾਂ ਅਸੀਂ ਸ਼ੁਰੂ ਕੀਤਾ ਸੀ। ਮੈਂ, ਅਸੀਂ ਸ਼ੁਰੂ ਕੀਤਾ ਸੀ, ਉਸੇ ਤੋਂ ਸ਼ੁਰੂ ਕਰਨਾ ਚਾਹੁੰਦਾ ਹਾਂ। ਹੁਣ ਵੇਖੋ National Optical Fiber Network, 2011 ਤੋਂ 14 ਤਿੰਨ ਸਾਲ ਸਿਰਫ਼ 59 ਪਿੰਡਾਂ ਵਿੱਚ ਇਹ Optical Fiber Network ਲੱਗਿਆ ਅਤੇ ਉਸ ਵਿੱਚ ਵੀ last mile connectivity ਦੀ ਵਿਵਸਥਾ ਨਹੀਂ ਸੀ। Procurement ਵੀ ਪੂਰੀ ਤਰ੍ਹਾਂ centralized ਸੀ, ਉਹ ਤਾਂ ਕੀ ਕਾਰਨ ਹੈ, ਸਾਰੇ ਜਾਣਦੇ ਹਨ। ਹੁਣ ਤੁਸੀਂ ਵੇਖੋ, ਅਸੀਂ… ਪੂਰਾ ਕੰਮ-ਸੱਭਿਆਚਾਰ ਕਿਵੇਂ ਬਦਲਦਾ ਹੈ, approach ਕਿਵੇਂ ਬਦਲਦੀ ਹੈ। ਸਾਰੇ ਦੇ ਸਾਰੇ ਰਾਜਾਂ ਨੂੰ ਪਹਿਲਾਂ ਨਾਲ ਲਿਆ। Last mile connectivity ਭਾਵ ਸਕੂਲ ਵਿੱਚ Optical Fiber Network ਮਿਲਣਾ ਚਾਹੀਦਾ ਹੈ। ਹਸਪਤਾਲ ਵਿੱਚ ਮਿਲਣਾ ਚਾਹੀਦਾ ਹੈ। ਪੰਚਾਇਤ ਘਰ ਵਿੱਚ ਮਿਲਣਾ ਚਾਹੀਦਾ ਹੈ। ਇਨ੍ਹਾਂ ਤਰਜੀਹਾਂ ਨੂੰ ਤੈਅ ਕੀਤਾ। Procurement ਕੀ ਸੀ, ਉਹ ਭਾਰਤ ਸਰਕਾਰ ਦੇ ਹੱਥ ਨਾਲ ਰੱਖ ਕੇ ਅਸੀਂ ਉਸ ਨੂੰ decentralized ਕਰ ਦਿੱਤਾ। ਅਤੇ ਨਤੀਜਾ ਇਹ ਆਇਆ ਕਿ ਇੰਨੇ ਘੱਟ ਸਮੇਂ ਵਿੱਚ ਹੁਣ ਤੱਕ 76,000 ਪਿੰਡਾਂ ਵਿੱਚ Optical Fiber Network, Last Mile Connectivity ਦੇ ਨਾਲ ਮੁਕੰਮਲ ਹੋ ਗਿਆ।

ਦੂਜੇ, ਹੁਣੇ ਇੱਥੇ ਦੱਸਿਆ ਜਾ ਰਿਹਾ ਸੀ ਕੱਲ੍ਹ ਕਿ ਤੁਸੀਂ less-cash society ਜਾਂ cash-less society ਲਈ ਬੋਲ ਰਹੇ ਹੋ। ਲੋਕਾਂ ਦੇ ਕੋਲ ਕੀ ਹੈ? ਮੋਬਾਈਲ… ਮੈਂ ਹੈਰਾਨ ਹਾਂ, ਮੈਂ ਤਾਂ 2007 ਦੇ ਬਾਅਦ ਤੋਂ ਜਿੰਨੀਆਂ ਚੋਣ ਰੈਲੀਆਂ ਸੁਣੀਆਂ ਹਨ, ਤੁਹਾਡੇ ਨੇਤਾ ਪਿੰਡ-ਪਿੰਡ ਜਾ ਕੇ ਕਹਿੰਦੇ ਹਨ ਕਿ ਰਾਜੀਵ ਗਾਂਧੀ Computer Revolution ਲਿਆਏ, ਰਾਜੀਵ ਗਾਂਧੀ Mobile Phone ਲਿਆਏ। ਰਾਜੀਵ ਗਾਂਧੀ ਨੇ ਪਿੰਡ-ਪਿੰਡ connectivity ਕਰ ਦਿੱਤੀ। ਤੁਹਾਡਾ ਹੀ ਭਾਸ਼ਣ ਹੈ ਅਤੇ ਜਦੋਂ ਮੈਂ ਅੱਜ ਕਹਿ ਰਿਹਾ ਹਾਂ ਕਿ ਉਸ ਮੋਬਾਈਲ ਦਾ ਉਪਯੋਗ Bank ਵਿੱਚ ਵੀ convert ਕੀਤਾ ਜਾ ਸਕਦਾ ਹੈ, ਤਾਂ ਆਖ ਰਹੇ ਹਨ ਕਿ Mobile Phone ਕਿੱਥੇ ਹਨ। ਇਹ ਸਮਝ ਨਹੀਂ ਆ ਰਿਹਾ ਬਈ। ਤੁਸੀਂ ਆਖ ਰਹੇ ਹੋ ਕਿ ਅਸੀਂ ਇੰਨਾ ਕਰ ਦਿੱਤਾ। ਅਤੇ ਜਦੋਂ ਮੈਂ ਉਸ ਵਿੱਚ ਕੁਝ ਵਧੀਆ ਜੋੜ ਰਿਹਾ ਹਾਂ, ਤਾਂ ਆਖ ਰਹੇ ਹੋ ਕਿ ਉਹ ਤਾਂ ਹੈ ਹੀ ਨਹੀਂ ਬਈ। ਤਾਂ ਇਹ ਕੀ ਸਮਝਾ ਰਹੇ ਸਨ ਤੁਹਾਨੂੰ ਜੀ। ਕਿਹਾ ਇੰਝ ਕਰ ਰਹੇ ਹੋ? ਦੂਜੀ ਗੱਲ ਹੈ ਕਿ ਤੁਸੀਂ ਵੀ ਮੰਨਦੇ ਹੋ, ਮੈਂ ਵੀ ਮੰਨਦਾ ਹਾਂ ਕਿ ਪੂਰੇ ਦੇਸ਼ ਕੋਲ ਸਭ ਨਹੀਂ ਹੈ। ਪਰ ਮੰਨ ਲਵੋ ਕਿ ਜੇ 40% ਦੇ ਕੋਲ ਹੈ, ਤਾਂ ਕੀ ਉਨ੍ਹਾਂ 40% ਲੋਕਾਂ ਨੂੰ ਇਸ ਆਧੁਨਿਕ ਵਿਵਸਥਾ ਨਾਲ ਜੋੜਨ ਦੀ ਦਿਸ਼ਾ ਵਿੱਚ ਸਾਡਾ ਸਭ ਦਾ ਸਮੂਹਕ ਯਤਨ ਰਹਿਣਾ ਚਾਹੀਦਾ ਹੈ ਕਿ ਨਹੀਂ ਰਹਿਣਾ ਚਾਹੀਦਾ?  60% ਦਾ ਚਲੋ ਬਾਅਦ ‘ਚ ਵੇਖਾਂਗੇ। ਕਿਤੋਂ ਤਾਂ ਸ਼ੁਰੂ ਕਰੀਏ ਅਤੇ ਇਸ ਦਾ ਲਾਭ ਹੈ digital currency ਨੂੰ ਇੱਕ ਤੋਂ ਦੂਜੀ ਜਗ੍ਹਾ ਲਿਜਾਣ ਲਈ ਸਬਜ਼ੀ ਅਤੇ ਦੁੱਧ ਦੇ mobilization ਲਈ ਜਿੰਨਾ ਖ਼ਰਚਾ ਹੁੰਦਾ ਹੈ, ਉਸ ਤੋਂ ਵੱਧ ਉਸ ਦੇ mobilization ਨਾਲ ਖ਼ਰਚਾ ਹੁੰਦਾ ਹੈ। ਜੇ ਅਸੀਂ ਇਨ੍ਹਾਂ ਗੱਲਾਂ ਨੂੰ ਸਮਝੀਏ, ਤਾਂ ਜੋ ਕਰ ਸਕਦੇ ਹਾਂ, ਸਭ ਨਹੀਂ ਕਰ ਸਕਾਂਗੇ, ਅਸੀਂ ਸਮਝ ਸਕਦੇ ਹਾਂ, ਪਰ ਜੋ ਕਰ ਸਕਦੇ ਹਾਂ, ਉਨ੍ਹਾਂ ਨੂੰ ਕਰਨ ਲਈ ਉਤਸ਼ਾਹਿਤ ਕਰਨਾ ਇਹ ਲੀਡਰਸ਼ਿਪ ਦਾ ਕੰਮ ਹੁੰਦਾ ਹੈ, ਕਿਸੇ ਵੀ ਪਾਰਟੀ ਦਾ ਹੋਵੇ, ਉਸ ਨਾਲ ਲੋਕਾਂ ਦਾ ਭਲਾ ਹੋਣ ਵਾਲਾ ਹੈ। ਹੁਣੇ ਮੈਨੂੰ ਕੋਈ ਦੱਸ ਰਿਹਾ ਸੀ, ਇੱਕ ਸਬਜ਼ੀ ਵਾਲੇ ਨੇ ਸ਼ੁਰੂ ਕੀਤਾ। ਕੱਲ੍ਹ ਕੋਈ ਮੈਨੂੰ ਰਿਪੋਰਟ ਦੇ ਕੇ ਗਿਆ। ਉਸ ਨੂੰ ਪੁੱਛਿਆ ਤੇਰਾ ਕੀ ਫ਼ਾਇਦਾ ਹੈ। ਬੋਲੇ, ਸਾਹਿਬ ਪਹਿਲਾਂ ਕੀ ਹੁੰਦਾ ਸੀ ਇੱਕ ਤਾਂ ਮੇਰੇ ਗਾਹਕ permanent ਸਨ। ਸਭ ਨੂੰ ਮੈਂ ਜਾਣਦਾ ਸਾਂ। ਹੁਣ ਮੰਨ ਲਵੋ 52 Rupees ਦੀ ਸਬਜ਼ੀ ਲਈ, ਤਾਂ ਫਿਰ ਉਹ ਮੈਡਮ ਕਹਿੰਦੇ ਸਨ ਕਿ ਚੱਲ ਜੇਬਾਂ ਵਿੱਚ ਪੈਸੇ ਨਹੀਂ ਹਨ, 50 ਰੁਪਏ ਦਾ ਨੋਟ ਹੈ ਲੈ ਲਵੋ, ਤਾਂ ਮੇਰੇ ਦੋ ਰੁਪਏ ਚਲੇ ਜਾਂਦੇ ਸਨ। ਹੁਣ ਮੈਂ ਵੀ ਬੋਲ ਨਹੀਂ ਸਕਦਾ ਸਾਂ ਅਤੇ ਬੋਲਣ ਵਿੱਚ ਲਾਉਂਦਾ ਸਾਂ, ਹਿਸਾਬ ਤਾਂ ਸਾਲ ਭਰ ਵਿੱਚ ਮੇਰਾ ਅੱਠ ਸੌ, ਹਜ਼ਾਰ ਰੁਪਿਆ, ਇਹ ਰੁਪਿਆ ਦੋ ਰੁਪਿਆ ਨਾ ਦੇਣ ਵਿੱਚ ਹੀ ਹੋ ਜਾਂਦਾ ਸੀ। ਬੋਲੇ, ਇਸ ਤੋਂ ਬਾਅਦ BHIM App ਲਾਉਣ ਤੋਂ ਬਾਅਦ 52 ਰੁਪਏ ਹਨ, ਤਾਂ 52 ਰੁਪਏ ਮਿਲਦੇ ਹਨ। 53 ਰੁਪਏ ਹਨ, ਤਾਂ 53 ਰੁਪਏ ਮਿਲਦੇ ਹਨ। 48 Rupees, 45 ਪੈਸੇ ਹਨ, ਤਾਂ ਪੂਰਾ ਮਿਲਦਾ ਹੈ। ਬੋਲੇ ਮੇਰਾ ਤਾਂ ਅੱਠ ਸੌ, ਹਜ਼ਾਰ ਰੁਪਿਆ ਬਚ ਗਿਆ।

ਵੇਖੋ ਚੀਜ਼ਾਂ ਕਿਵੇਂ ਬਦਲਦੀਆਂ ਹਨ ਅਤੇ ਇਸ ਲਈ ਅਸੀਂ ਘੱਟੋ-ਘੱਟ ਮੋਦੀ ਦਾ ਵਿਰੋਧ ਕਰੀਏ, ਕੋਈ ਗੱਲ ਨਹੀਂ, ਤੁਹਾਡਾ ਕੰਮ ਵੀ ਹੈ, ਕਰਨਾ ਵੀ ਚਾਹੀਦਾ ਹੈ। ਪਰ ਜੋ ਵਧੀਆ ਚੀਜ਼ਾਂ ਹਨ, ਉਸ ਨੂੰ ਅੱਗੇ ਵਧਾਈਏ। ਜਿੱਥੇ ਮੰਨ ਲਵੋ ਪਿੰਡ ਵਿੱਚ ਨਹੀਂ ਹੈ, ਸ਼ਹਿਰਾਂ ਵਿੱਚ ਹੈ; ਤਦ ਅੱਗੇ ਤਾਂ ਵਧਾਓ, ਉਸ ਵਿੱਚ ਯੋਗਦਾਨ ਪਾਓ, ਦੇਸ਼ ਦਾ ਭਲਾ ਹੋਵੇਗਾ। ਸਾਨੂੰ ਹੋਰ ਕਿਸੇ ਵਿਅਕਤੀ ਦਾ ਭਲਾ ਨਹੀਂ ਹੈ ਅਤੇ ਇਸ ਲਈ ਮੈਂ ਅਨੁਰੋਧ ਕਰਾਂਗਾ ਕਿ ਅਜਿਹੀਆਂ ਚੀਜ਼ਾਂ ਵਿੱਚ ਅਸੀਂ ਮਦਦ ਕਰ ਸਕਦੇ ਹਾਂ, ਤਾਂ ਕਰਨੀ ਚਾਹੀਦੀ ਹੈ।

ਕੰਮ ਅਤੇ ਸੱਭਿਆਚਾਰ ਕਿਵੇਂ ਬਦਲਦੇ ਹਨ। ਹੁਣ ਇਹ ਰੋਡ ਬਣਾਉਣੀ, ਕੀ ਸਾਡੇ ਆਉਣ ਤੋਂ ਬਾਅਦ ਹੋਈ। ਇਹ ਟੋਡਰਮੱਲ ਦੇ ਜ਼ਮਾਨੇ ਤੋਂ ਚੱਲ ਰਿਹਾ ਹੈ। ਸ਼ੇਰਸ਼ਾਹ ਸੂਰੀ ਦੇ ਜ਼ਮਾਨੇ ਤੋਂ ਚੱਲ ਰਿਹਾ ਹੈ, ਤਾਂ ਇਹ ਕਹਿਦਾ ਕਿ ਇਹ ਤਾਂ ਸਾਡੇ ਜ਼ਮਾਨੇ ਤੋਂ ਸੀ, ਸਾਡੇ ਜ਼ਮਾਨੇ ਤੋਂ ਸੀ। ਹੁਣ ਕਿੱਥੇ-ਕਿੱਥੇ ਜਾਓਗੇ ਬਈ? ਫ਼ਰਕ ਕੀ ਹੈ, ਪਿਛਲੀ ਸਰਕਾਰ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਪ੍ਰਤੀ ਦਿਨ 69 ਕਿਲੋਮੀਟਰ ਹੁੰਦੀ ਸੀ, ਸਾਡੇ ਆਉਣ ਤੋਂ ਬਾਅਦ 111 ਕਿਲੋਮੀਟਰ ਹੋ ਗਈ ਹੈ, ਇਹ ਫ਼ਰਕ ਹੁੰਦਾ ਹੈ।

ਅਤੇ ਅਸੀਂ ਰੋਡ ਬਣਾਉਣ ਵਿੱਚ Space Technology ਦਾ ਉਪਯੋਗ ਕੀਤਾ ਹੈ। Space Technology ਤੋਂ photography ਹੁੰਦੀ ਹੈ, monitoring ਹੁੰਦੀ ਹੈ। ਅਸੀਂ ਰੇਲਵੇ ਵਿੱਚ Drone ਦਾ ਉਪਯੋਗ ਕੀਤਾ ਹੈ। Photography ਕਰਦੇ ਹਨ, ਕੰਮ ਦਾ ਹਿਸਾਬ ਲੈਂਦੇ ਹਨ। ਕੰਮ-ਸੱਭਿਆਚਾਰ Technology ਦੀ ਮਦਦ ਨਾਲ ਕਿਵੇਂ ਤਬਦੀਲੀ ਲਿਆਂਦੀ ਜਾ ਸਕਦੀ ਹੈ।

ਆਵਾਸ ਯੋਜਨਾ, ਗ੍ਰਾਮੀਣ ਆਵਾਸ ਯੋਜਨਾ ਸਿਆਸੀ ਲਾਹਾ ਲੈਣ ਲਈ ਨਾਵਾਂ ਨੂੰ ਜੋੜ ਕੇ ਉਸ ਦਾ ਜੋ ਉਪਯੋਗ ਹੋਇਆ, ਉਹ ਹੋਇਆ। ਪਰ ਫਿਰ ਵੀ ਤੁਹਾਡੇ ਸਮੇਂ ਵਿੱਚ ਇੱਕ ਸਾਲ ਵਿੱਚ 1083000 ਘਰ ਬਣਦੇ ਸਨ। ਇਸ ਸਰਕਾਰ ਵਿੱਚ ਇੱਕ ਸਾਲ ਅੰਦਰ 2227000 ਘਰ ਬਣੇ। National Urban Renewal Mission ਇੱਕ ਮਹੀਨੇ ਵਿੱਚ 8017 ਘਰ ਬਣੇ। ਸਾਡੀ ਯੋਜਨਾ ਨਾਲ 13530 ਘਰ ਬਣੇ ਹਨ।

ਰੇਲਵੇ ਪਹਿਲਾਂ Broad Gauge Railway ਦਾ commissioning ਇੱਕ ਸਾਲ ਵਿੱਚ 1,500 ਕਿਲੋਮੀਟਰ ਹੁੰਦਾ ਸੀ। ਪਿਛਲੇ ਸਾਲ ਇਹ ਵਧ ਕੇ 1,500 ਕਿਲੋਮੀਟਰ ਦੇ ਸਾਹਮਣੇ 3,000 ਕਿਲੋਮੀਟਰ, double ਅਤੇ ਅਸੀਂ 3,500 ਕਿਲੋਮੀਟਰ ਤੱਕ ਅਤੇ ਇਸ ਲਈ ਇਹ ਨਤੀਜੇ ਅਚਾਨਕ ਨਹੀਂ ਆਏ। ਯੋਜਨਾਬੱਧ ਤਰੀਕੇ ਨਾਲ, ਹਰ ਛਿਣ, ਹਰ ਚੀਜ਼ ਨੂੰ monitor ਕਰਦੇ-ਕਰਦੇ ਇਹੋ ਲੋਕ, ਇਹੋ ਕਾਨੂੰਨ, ਇਹੋ ਮੁਲਾਜ਼ਮ, ਇਹੋ ਫ਼ਾਇਲ, ਇਹੋ ਮਾਹੌਲ ਉਸ ਤੋਂ ਬਾਅਦ ਵੀ ਤਬਦੀਲੀ ਲਿਆਉਣ ‘ਚ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੇ ਹਨ। ਅਤੇ ਇਹ ਅਚਾਨਕ ਨਹੀਂ ਹੁੰਦਾ ਹੈ।

ਇਸ ਲਈ ਪੁਰਸ਼ਾਰਥ ਕਰਨਾ ਪੈਂਦਾ ਹੈ ਅਤੇ ਇਸ ਲਈ ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ –

उद्यमेन हि सिध्यन्ति कार्याणि न मनोरथैः ।
न हि सुप्तस्य सिंहस्य प्रविशन्ति मुखे मृगाः ।।

 (ਉਦਯਮੇਨ ਹਿ ਸਿਧਯੰਤੀ ਕਾਰਯਾਣਿ ਨ ਮਨੋਰਥੈ :।

ਨ ਹਿ ਸੁਪਤਸਯ ਸਿੰਹਸਯ ਪ੍ਰਵਿਸ਼ੰਤੀ ਮੁਖੇ ਮ੍ਰਿਗਾ : ।।)

 

ਉੱਦਮ ਨਾਲ ਹੀ ਕਾਰਜ ਸਿੱਧ ਹੁੰਦੇ ਹਨ, ਨਾ ਕਿ ਮਨੋਰਥਾਂ ਨਾਲ, ਸੁੱਤੇ ਹੋਏ ਸ਼ੇਰ ਦੇ ਮੂੰਹ ਵਿੱਚ ਹਿਰਨ ਆ ਕੇ ਦਾਖ਼ਲ ਨਹੀਂ ਹੋ ਜਾਂਦਾ, ਉਸ ਨੂੰ ਵੀ ਸ਼ਿਕਾਰ ਕਰਨਾ ਪੈਂਦਾ ਹੈ।

ਸਤਿਕਾਰਯੋਗ ਸਪੀਕਰ ਮੈਡਮ, ਕੁਝ ਬੁਨਿਆਦੀ ਤਬਦੀਲੀਆਂ ਕਿਵੇਂ ਆਉਂਦੀਆਂ ਹਨ। ਅਸੀਂ ਜਾਣਦੇ ਹਾਂ ਕਿ ਰਾਜਾਂ ਦੇ Electricity Board – DISCOM ਸਾਰੇ ਰਾਜ ਸੰਕਟ ਵਿੱਚ ਹਨ। ਤਦ ਹੀ ਤਾਂ ਹਿੰਦੁਸਤਾਨ ਵਿੱਚ ਲਾਲ ਕਿਲੇ ਤੋਂ ਇਹ ਚਿੰਤਾ ਪ੍ਰਗਟਾਈ ਗਈ ਸੀ ਪ੍ਰਧਾਨ ਮੰਤਰੀ ਵੱਲੋਂ। ਇੰਨੀ ਹੱਦ ਤੱਕ ਹਾਲਤ ਵਿਗੜੀ ਹੋਈ ਸੀ। ਪਿਛਲੇ ਦੋ ਸਾਲਾਂ ਵਿੱਚ ਬਿਜਲੀ ਉਤਪਾਦਨ ਵਿੱਚ ਸਮਰੱਥਾ ਵਧੀ। Conventional Energy ਉਸ ਨੂੰ ਜੋੜਿਆ ਗਿਆ। Transmission Line ਉਸ ਨੂੰ ਵਧਾਇਆ ਗਿਆ, Solar Energy ਨੂੰ ਲਿਆਂਦਾ ਗਿਆ। ਸਾਲ 2014 ‘ਚ 2,700 ਮੈਗਾਵਾਟ ਸੀ, ਅੱਜ ਅਸੀਂ ਉਸ ਨੂੰ 9,100 ਮੈਗਾਵਾਟ ਤੱਕ ਪਹੁੰਚਾ ਦਿੱਤਾ ਹੈ। ਸਭ ਤੋਂ ਵੱਡੀ ਗੱਲ, DISCOM ਯੋਜਨਾ ਕਾਰਨ, ਉਦੈ ਯੋਜਨਾ ਅਧੀਨ ਰਾਜਾਂ ਨੂੰ ਉਸ ਯੋਜਨਾ ਨੂੰ ਜਦੋਂ ਸਫ਼ਲ ਕਰ ਸਕਾਂਗੇ, ਤਾਂ ਲਗਭਗ 1 ਕਰੋੜ 60 ਹਜ਼ਾਰ ਤੋਂ ਵੱਧ ਦੀ ਰਕਮ ਰਾਜਾਂ ਦੀ ਤਿਜੋਰੀ ਵਿੱਚ ਬਚਣ ਵਾਲੀ ਹੈ ਅਤੇ ਰਾਜਾਂ ਨਾਲ ਜੋੜ ਕੇ ਜੇ ਭਾਰਤ ਸਰਕਾਰ ਨੇ 1 ਕਰੋੜ 60 ਹਜ਼ਾਰ ਦਾ ਐਲਾਨ ਕਰ ਦਿੱਤਾ ਹੁੰਦਾ, ਤਾਂ ਚਾਰੇ ਪਾਸੇ ਕਹਿੰਦੇ ਕਿ ਵਾਹ, ਮੋਦੀ ਸਰਕਾਰ ਨੇ ਇੰਨਾ ਪੈਸਾ ਦਿੱਤਾ। ਅਸੀਂ ਯੋਜਨਾ ਅਜਿਹੀ ਬਣਾਈ ਕਿ ਰਾਜਾਂ ਖ਼ਜ਼ਾਨਿਆਂ ਵਿੱਚ 1 ਲੱਖ 60 ਹਜ਼ਾਰ ਕਰੋੜ ਰੁਪਏ DISCOM ਰਾਹੀਂ, ਉਦੈ ਯੋਜਨਾ ਦੁਆਰਾ ਬੱਚਤ ਹੋਣ ਵਾਲੀ ਹੈ, ਜੋ ਉਨ੍ਹਾਂ ਲਈ ਵਿਕਾਸ ਦੇ ਕੰਮ ਆਉਣ ਵਾਲੇ ਹਨ ਅਤੇ ਊਰਜਾ ਖੇਤਰ ਦਾ ਜੋ ਬੋਝ ਹੈ, ਉਸ ਬੋਝ ਤੋਂ ਉਹ ਬਚਣ ਵਾਲੇ ਹਨ।

ਕੋਲ਼ਾ- ਤੁਸੀਂ ਜਾਣਦੇ ਹੋ ਕਿ ਕੋਲ਼ਾ ਜਿੱਥੋਂ ਨਿਕਲਦਾ ਹੈ, ਉਸ ਦੇ ਨੇੜੇ ਨਹੀਂ ਦਿੱਤਾ ਜਾਂਦਾ ਸੀ। ਦੂਰ-ਦੂਰ ਤੋਂ ਵੇਖਿਆ, ਕਿਉਂ? ਤਾਂ ਬੋਲੇ ਰੇਲਵੇ ਨੂੰ ਥੋੜ੍ਹੀ ਕਮਾਈ ਹੋ ਜਾਵੇ। ਅਸੀਂ ਕਿਹਾ ਕਮਾਲ ਹੋ ਬਈ, ਰੇਲਵੇ ਦੀ ਕਮਾਈ ਲਈ ਇੰਨਾ ਸਾਰਾ ਬੋਲਦੇ ਹਨ, ਅਸੀਂ rationalize ਕਰ ਦਿੱਤਾ, ਜਿੱਥੇ ਨੇੜੇ ਹੈ, ਉਸੇ ਨੂੰ ਉੱਥੋਂ ਕੋਲ਼ਾ ਮਿਲੇਗਾ, ਕੋਲ਼ੇ ਦਾ ਖ਼ਰਚਾ ਹੋਵੇ, ਉਸ ਦਿਸ਼ਾ ਵਿੱਚ ਯਤਨ ਕੀਤਾ ਅਤੇ ਉਸ ਕਾਰਨ ਲਗਭਗ ਕੋਲ਼ੇ ਵਿੱਚ 1,300 ਕਰੋੜ ਰੁਪਏ transportation ਖ਼ਰਚਾ ਘੱਟ ਹੋਇਆ ਹੈ।

LED Bulb- ਹੁਣ ਇਹ ਤਾਂ ਅਸੀਂ ਨਹੀਂ ਕਹਿੰਦੇ ਕਿ ਅਸੀਂ LED Bulb ਲਿਆਏ ਹਾਂ। ਵਿਗਿਆਨਕ ਖੋਜ ਹੋਈ, ਤੁਸੀਂ ਵੀ ਸ਼ੁਰੂ ਕੀਤਾ। ਪਰ ਤੁਹਾਡੇ ਸਮੇਂ ਉਹ LED Bulb ਲਗਭਗ ਤਿੰਨ ਸੌ, ਸਾਢੇ ਤਿੰਨ ਸੌ, ਤਿੰਨ ਸੌ ਅੱਸੀ ਰੁਪਏ ਵਿੱਚ ਚੱਲਦੇ ਸਨ। LED Bulb ਨਾਲ Energy Saving ਹੁੰਦੀ ਹੈ, ਅਸੀਂ ਵੱਡੇ Mission ਰੂਪ ਵਿੱਚ ਕੰਮ ਚੁੱਕਿਆ ਅਤੇ ਲਗਭਗ ਇੰਨੇ ਸਮੇਂ ਵਿੱਚ ਪਿਛਲੇ ਅੱਠ-ਨੌਂ ਮਹੀਨਿਆਂ ਵਿੱਚ ਇਸ ਯੋਜਨਾ ਨੂੰ ਬਲ ਦਿੱਤਾ ਹੈ। ਇੰਨੇ ਘੱਟ ਸਮੇਂ ਵਿੱਚ 21 ਕਰੋੜ LED Bulb ਲਾਉਣ ਵਿੱਚ ਅਸੀਂ ਸਫ਼ਲਤਾ ਹਾਸਲ ਕੀਤੀ ਹੈ ਅਤੇ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੇ ਹਾਂ। ਅਤੇ ਹੁਣ ਤੱਕ ਜੋ LED Bulb ਲੱਗੇ ਹਨ, ਉਸ ਕਾਰਨ ਪਰਿਵਾਰਾਂ ਵਿੱਚ ਜੋ ਬਿਜਲੀ ਦਾ ਬਿਲ ਆਉਂਦਾ ਸੀ, ਉਹ ਜੋ ਬਿਜਲੀ ਦਾ ਬਿਲ ਘੱਟ ਹੋਇਆ ਹੈ, ਉਹ ਪਰਿਵਾਰਾਂ ਵਿੱਚ ਲਗਭਗ 11,000 ਕਰੋੜ ਰੁਪਏ ਦੀ ਬੱਚਤ ਹੋਈ ਹੈ। ਜੇ ਕਿਸੇ ਸਰਕਾਰ ਨੇ ਬਜਟ ਵਿੱਚ 11,000 ਕਰੋੜ ਬਿਜਲੀ ਖਪਤਕਾਰਾਂ ਨੂੰ ਦੇਣਾ ਤੈਅ ਕੀਤਾ ਹੁੰਦਾ, ਤਾਂ ਅਖ਼ਬਾਰਾਂ ਵਿੱਚ Head-Line ਬਣਦੀ। ਅਸੀਂ ਕੇਵਲ LED Bulb ਲਾਉਣ ਨਾਲ ਹੀ 11,000 ਕਰੋੜ ਬਿਜਲੀ ਦਾ ਬਿਲ ਆਮ ਆਦਮੀ ਦੇ ਘਰ ਵਿੱਚ ਘੱਟ ਕੀਤਾ ਹੈ। ਕੰਮ-ਸੱਭਿਆਚਾਰ ਵੱਖਰਾ ਹੁੰਦਾ ਹੈ, ਤਾਂ ਕਿਹੋ ਜਿਹੀ ਤਬਦੀਲੀ ਆਉਂਦੀ ਹੈ, ਇਸ ਦਾ ਇਹ ਨਮੂਨਾ ਹੈ।

ਇੱਥੇ ਸਾਡੇ ਵਿਰੋਧੀ ਧਿਰ ਦੇ ਆਗੂ Scheduled Caste ਦੇ ਬਜਟ ਨੂੰ ਲੈ ਕੇ ਭਾਸ਼ਣ ਕਰ ਰਹੇ ਸਨ। ਪਰ ਬਹੁਤ ਚਾਲਾਕੀ ਨਾਲ 13-14 ਦੇ ਅੰਕੜਿਆਂ ਨੂੰ ਉਨ੍ਹਾਂ ਨੇ ਬੋਲਣਾ ਚੰਗਾ ਨਹੀਂ ਮੰਨਿਆ। ਤੁੱਕਾ ਲਾਉਂਦੇ ਸਨ। 13-14 ਆਉਂਦਾ ਸੀ, ਅਟਕ ਜਾਂਦੇ ਸਨ। Scheduled Castes Sub-Plan ਕੁੱਲ ਅਲਾਟਮੈਂਟ 2012-13 – 37113; 13-14 – 41561; 16-17 – 38833; 16-17 – 40920; 33.7% Increase ਅਤੇ ਇਸ ਸਾਲ ਦੇ ਬਜਟ ਵਿੱਚ 52393; ਅਤੇ ਇਸ ਲਈ ਸੱਚ ਸੁਣਨ ਲਈ ਹਿੰਮਤ ਚਾਹੀਦੀ ਹੈ। ਇੱਕ ਹੋਰ ਮੈਂ ਕੰਮ ਦੱਸਣਾ ਚਾਹੁੰਦਾ ਹਾਂ, ਇਹ ਸਰਕਾਰ ਭ੍ਰਿਸ਼ਟਾਚਾਰ ਦੇ ਵਿਰੁੱਧ ਜੰਗ ਲੜਨ ਵਾਲੀ ਸਰਕਾਰ ਹੈ। ਭ੍ਰਿਸ਼ਟਾਚਾਰ ਵਿਰੁੱਧ ਜੰਗ ਲੜਨ ਸਮੇਂ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ।

17 ਮੰਤਰਾਲਿਆਂ ਦੀਆਂ 84 ਯੋਜਨਾਵਾਂ, ਅਸੀਂ Direct Benefit Transfer AADHAR ਯੋਜਨਾ ਨਾਲ ਜੋੜ ਕੇ ਉਸ ਨੂੰ ਅੱਗੇ ਕੀਤਾ ਅਤੇ 32 ਕਰੋੜ ਲੋਕਾਂ ਨੂੰ 1 ਲੱਖ 56 ਹਜ਼ਾਰ ਕਰੋੜ ਰੁਪਏ Direct Benefit Transfer ਸਕੀਮ ਵਿੱਚ ਦਿੱਤਾ ਗਿਆ। ਹੁਣ ਉਸ ਤੋਂ ਕੀ ਲਾਭ ਹੋਇਆ ਹੈ, ਅਤੇ ਇਸ ਨੂੰ ਸਮਝਣਾ ਹੋਵੇਗਾ ਕਿ ਕਿਸ ਤਰ੍ਹਾਂ ਨਾਲ ਹਰ ਗਲੀ-ਮੁਹੱਲੇ ਵਿੱਚ ਚੋਰੀ ਲੁੱਟ ਦੀ ਵਿਵਸਥਾ ਰਹੀ ਸੀ। ਅਤੇ ਮੈਂ ਜਾਣਦਾ ਹਾਂ ਕਿ ਇੰਨੀ ਬਰੀਕੀ  ਨਾਲ ਹਰ ਥਾਂ ‘ਤੇ ਚੋਰੀ ਲੁੱਟ ਨੂੰ ਰੋਕਾਂਗਾ, ਤਾਂ ਮੇਰੇ ਲਈ ਕਿੰਨਾ ਤੂਫ਼ਾਨ ਹੋਵੇਗਾ। ਅਤੇ ਤਦ ਜਾ ਕੇ ਮੈਂ ਗੋਆ ‘ਚ ਬੋਲਿਆ ਸਾਂ ਕਿ ਮੈਂ ਜਾਣਦਾ ਹਾਂ ਕਿ ਮੈਂ ਅਜਿਹੇ ਫ਼ੈਸਲੇ ਕਰਦਾ ਹਾਂ। ਮੇਰੇ ਉੱਤੇ ਕੀ ਬੀਤੇਗੀ! ਮੈਨੂੰ ਪਤਾ ਹੈ। ਅੱਜ ਵੀ ਪਤਾ ਹੈ। ਅਤੇ ਇਸ ਵਿੱਚ ਦੋਬਾਰਾ ਅਖਦਾ ਹਾਂ ਕਿ ਇਹੋ ਜਿਹੇ ਵੱਡੇ ਲੋਕਾਂ ਨੂੰ ਤਕਲੀਫ਼ ਹੋ ਰਹੀ ਹੈ, ਹੋਰ ਜ਼ਿਆਦਾ ਹੋਣ ਵਾਲੀ ਹੈ। ਉਸ ਕਾਰਨ ਮੈਨੂੰ ਅੰਦਾਜ਼ਾ ਹੈ ਮੇਰੇ ਉੱਤੇ ਕੀ ਜ਼ੁਲਮ ਹੋਣ ਵਾਲੇ ਹਨ। ਉਸ ਲਈ ਤਿਆਰ ਹਾਂ। ਕਿਉਂਕਿ ਦੇਸ਼ ਲਈ, ਮੈਂ ਇਹ ਸੰਕਲਪ ਲੈ ਕੇ ਨਿਕਲਿਆ ਹੋਇਆ ਇਨਸਾਨ ਹਾਂ ਅਤੇ ਇਸ ਲਈ ਮੈਂ ਕਦਮ ਚੁੱਕ ਰਿਹਾ ਹਾਂ।

PAHAL ਯੋਜਨਾ ਸਾਡੇ ਇੱਥੇ ਗੈਸ ਸਿਲੰਡਰ ਜਾਂਦੇ ਸਨ, ਸਬਸਿਡੀ ਮਿਲਦੇ ਸੀ, ਜਦੋਂ ਉਸ ਨੂੰ ਤੁਸੀਂ AADHAR ਯੋਜਨਾ ਨਾਲ ਜੋੜਿਆ, ਤਾਂ ਉਸ ਦੀ leakage ਲਗਭਗ 26 ਹਜ਼ਾਰ ਕਰੋੜ ਰੁਪਏ ਤੋਂ ਵੱਧ leakages ਰੁਕੀ, ਜਿਸ ਦਾ ਨਤੀਜਾ ਇਹ ਆਇਆ ਕਿ ਡੇਢ ਕਰੋੜ ਗ਼ਰੀਬ ਪਰਿਵਾਰਾਂ ਨੂੰ ਗੈਸ ਦਾ ਕੁਨੈਕਸ਼ਨ ਦੇਣ ਵਿੱਚ ਅਸੀਂ ਸਫ਼ਲ ਹੋਏ ਹਾਂ। ਤੁਸੀਂ ਥੋੜ੍ਹਾ ਅਧਿਐਨ ਕਰ ਲਵੋ, ਮੈਂ ਜਦੋਂ ਸਦਨ ਵਿੱਚ ਬੋਲਦਾ ਹਾਂ, ਤਾਂ ਜ਼ਿੰਮੇਵਾਰੀ ਨਾਲ ਬੋਲਦਾ ਹਾਂ। ਪਿਛਲੇ ਢਾਈ ਸਾਲਾਂ ‘ਚ, ਫ਼ਰਜ਼ੀ ਰਾਸ਼ਨ-ਕਾਰਡ, ਗ਼ਰੀਬ ਆਦਮੀ ਦੇ ਹੱਕ ਖੋਹਣ ਦਾ ਕੰਮ, ਫ਼ਰਜ਼ੀ ਰਾਸ਼ਨ-ਕਾਰਡ ਵਾਲੇ ਕਰਦੇ ਸਨ। ਗ਼ਰੀਬ ਨੂੰ ਜੋ ਮਿਲਣਾ ਚਾਹੀਦਾ ਹੈ, ਉਸ ਨੂੰ ਵਿਚੋਲੇ ਆਪਣੇ ਕੋਲ ਫ਼ਰਜ਼ੀ ਰਾਸ਼ਨ-ਕਾਰਡ ਦੇ ਠੱਪੇ ਰੱਖਦੇ ਸਨ ਅਤੇ ਮਾਲ ਚੋਰੀ ਕਰ ਲੈਂਦੇ ਸਨ ਅਤੇ ਕਾਲਾ-ਬਾਜ਼ਾਰੀ ਵਿੱਚ ਵੇਚਦੇ ਸਨ। ਜਦੋਂ ਤੋਂ ਅਸੀਂ Technology ਦਾ ਉਪਯੋਗ ਕੀਤਾ, AADHAR ਦਾ ਉਪਯੋਗ ਕੀਤਾ, ਲਗਭਗ 4 ਕਰੋੜ, 3 ਕਰੋੜ 95 ਲੱਖ, ਲਗਭਗ ਚਾਰ ਕਰੋੜ ਫ਼ਰਜ਼ੀ ਰਾਸ਼ਨ ਕਾਰਡ ਫੜੇ ਗਏ। ਉਸ ਤੋਂ ਲਗਭਗ 14 ਹਜ਼ਾਰ ਕਰੋੜ, 14 ਹਜ਼ਾਰ ਕਰੋੜ ਇੰਨੀ ਰਕਮ ਵਿਚੋਲੇ ਮਾਰ ਕੇ ਖਾ ਜਾਂਦੇ ਸਨ, ਗ਼ਰੀਬ ਦੇ ਹੱਕ ਦਾ ਮਾਰ ਖਾਂਦੇ ਸਨ, ਉਹ ਮੁੱਖ-ਧਾਰਾ ਵਿੱਚ ਆਇਆ ਅਤੇ ਗ਼ਰੀਬਾਂ ਵੱਲ ਗਿਆ।

MGNREGA – MGNREGA ‘ਚ AADHAR ਨਾਲ payment ਦਿੱਤੀ ਜਾਂਦੀ ਹੈ, direct transfer ਪੈਸਾ ਹੁੰਦਾ ਹੈ, ਲਗਭਗ 94% success ਮਿਲੀ ਹੈ ਅਤੇ ਉਸ ਦਾ ਨਤੀਜਾ ਇਹ ਹੋਇਆ ਹੈ ਕਿ leakages 7633 Crore Rupees, ਉਸ ਦਾ leakage ਹੁਣ ਤੱਕ ਬਚ ਸਕਿਆ ਹੈ ਅਤੇ ਇਹ ਹਰ ਸਾਲ, ਇੱਕ ਸਾਲ ਨਹੀਂ, ਆਉਣ ਵਾਲੇ ਹਰ ਸਾਲ ਵਿੱਚ ਬਚਣ ਵਾਲਾ ਹੈ।

ਅਤੇ ਅੱਗੇ ਜੋ ਵੀ ਹੈ National Social Assisting Programme (NSAP) ਲਗਭਗ 400 ਕਰੋੜ ਰੁਪਿਆ ਹੈ, ਜਿਸ ਦਾ ਕੋਈ ਲੈਣਦਾਰ ਨਹੀਂ ਮਿਲ ਰਿਹਾ ਹੈ, ਪਰ ਪੈਸੇ ਜਾਂਦੇ ਸਨ, ਕੁਝ ਤਾਂ ਅਜਿਹੀਆਂ ਚੀਜ਼ਾਂ ਪਾਈਆਂ ਗਈਆਂ, ਜਿਸ ਬੇਟੀ ਦਾ ਜਨਮ ਨਹੀਂ ਹੋਇਆ, ਉਹ ਬੇਟੀ ਵਿਧਵਾ ਵੀ ਹੋ ਗਈ ਅਤੇ ਖ਼ਜਾਲੇ ‘ਚੋਂ ਧਨ ਵੀ ਜਾ ਰਿਹਾ ਹੈ। ਇਨ੍ਹਾਂ ਸਭ ਨੂੰ ਰੋਕਣ ਦੇ ਕੰਮ-ਸੱਭਿਆਚਾਰ ਨੂੰ ਲੈ ਕੇ ਅਸੀਂ ਚੱਲੇ ਹਾਂ। Scholarship, ਅਜਿਹੀਆਂ ਕਈ ਚੀਜ਼ਾਂ ਹਨ, ਇੱਕ ਮੋਟਾ-ਮੋਟਾ ਅੰਦਾਜ਼ਾ ਲਾਉਂਦਾ ਹਾਂ। ਇੱਕ ਸਾਲ ਵਿੱਚ ਅਤੇ ਹਰ ਸਾਲ, ਹਾਲੇ ਤਾਂ ਮੈਂ ਕਹਿ ਰਿਹਾ ਹਾਂ ਸ਼ੁਰੂਆਤ ਹੈ, 49500 Crore Rupees. ਇਹ ਵਿਚੋਲੇ ਕੋਲ ਜਾਂਦੇ ਹੋਏ ਰੁਕ ਗਏ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਲਗਭਗ 50 ਹਜ਼ਾਰ ਕਰੋੜ ਰੁਪਿਆ ਜੋ ਗ਼ਰੀਬਾਂ ਦੇ ਹੱਕ ਦਾ ਸੀ, ਉਹ ਵਿਚੋਲੇ ਖਾ ਜਾਂਦੇ ਸਨ, corruption ਦੇ ਨਾਮ ਉੱਤੇ ਲੁੱਟ ਦੇ ਨਾਮ ਉੱਤੇ ਉਨ੍ਹਾਂ ਨੂੰ ਰੋਕਣ ਦਾ ਕੰਮ ਉਸ ਲਈ ਇੱਕ ਬਹੁਤ ਵੱਡੀ ਹਿੰਮਤ ਲੱਗਦੀ ਹੈ ਅਤੇ ਉਹ ਕਰ ਕੇ ਵਿਖਾਇਆ ਹੈ।

ਸਤਿਕਾਰਯੋਗ ਸਪੀਕਰ ਜੀ, ਮੈਂ ਕੰਮ-ਸੱਭਿਆਚਾਰ ਦੀ ਇੱਕ ਉਦਾਹਰਨ ਵੀ ਦੇਣੀ ਚਾਹੁੰਦਾ ਹਾਂ, ਕਿਸਾਨਾਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ। ਹਰ ਸਾਲ ਰਾਜਾਂ ਦੇ ਮੁੱਖ ਮੰਤਰੀ ਭਾਰਤ ਸਰਕਾਰ ਨੂੰ ਇਸ ਗੱਲ ਦੀ ਚਿੱਠੀ ਲਿਖਦੇ ਸਨ ਕਿ ਸਾਨੂੰ ਯੂਰੀਆ ਮਿਲਣਾ ਚਾਹੀਦਾ ਹੈ, ਜਦੋਂ ਮੈਂ ਮੁੱਖ ਮੰਤਰੀ ਸਾਂ, ਤਦ ਇਹ ਲਿਖਦਾ ਰਹਿੰਦਾ ਸਾਂ ਤੇ ਯੂਰੀਆ ਲੈਣ ਵਿੱਚ ਬਹੁਤ ਔਕੜ ਪੇਸ਼ ਆਉਂਦੀ ਸੀ। ਮੈਂ ਅੱਜ ਬਹੁਤ ਤਸੱਲੀ ਨਾਲ ਕਹਿੰਦਾ ਹਾਂ ਕਿ ਪਿਛਲੇ ਦੋ ਸਾਲਾਂ ਤੋਂ ਕਿਸੇ ਮੁੱਖ ਮੰਤਰੀ ਨੂੰ ਯੂਰੀਆ ਲਈ ਚਿੱਠੀ ਨਹੀਂ ਲਿਖਣੀ ਪਈ। ਕਿਤੇ ਯੂਰੀਆ ਲਈ ਕਤਾਰ ਨਹੀਂ ਲੱਗੀ ਹੈ, ਕਿਤੇ ਯੂਰੀਆ ਲਈ ਲਾਠੀਚਾਰਜ ਨਹੀਂ ਹੋਇਆ ਹੈ, ਪਰ ਇਹ ਗੱਲ ਅਸੀਂ ਭੁੱਲੇ ਨਹੀਂ, ਪੁਰਾਣੇ ਅਖ਼ਬਾਰ ਕੱਢ ਲਵੋ, ਕਿਸਾਨਾਂ ਨੂੰ ਯੂਰੀਆ ਲੈਣ ਲਈ ਕਿੰਨੀ ਤਕਲੀਫ਼ ਹੁੰਦੀ ਸੀ। ਹੁਣ ਮੈਨੂੰ ਦੱਸੋ ਨੀਮ-ਕੋਟਿੰਗ, ਨੀਮ-ਕੋਟਿੰਗ ਇਸ ਦਾ ਗਿਆਨ ਕੀ ਕੇਵਲ ਸਾਨੂੰ ਹੀ ਹੈ? ਕੀ ਤੁਹਾਨੂੰ ਨਹੀਂ ਸੀ? ਤੁਹਾਨੂੰ ਸੀ, ਤੁਸੀਂ 5 ਅਕਤੂਬਰ, 2007 ਯੂਰੀਆ ਨੀਮ-ਕੋਟਿੰਗ ਦੀ ਚਰਚਾ ਤੁਹਾਡੇ Group of Ministers ਰਾਹੀਂ principally approved ਹੋਈ ਹੈ, 5 ਅਕਤੂਬਰ, 2007 ਤੋਂ ਲੈ ਕੇ ਕੀ ਹੋਇਆ? ਲਗਭਗ ਛੇ ਸਾਲ! ਇੱਕ ਤੁਸੀਂ cap ਲਾਈ 35%, ਉਸ ਤੋਂ ਵੱਧ ਨਹੀਂ ਨੀਮ-ਕੋਟਿੰਗ ਕਰਨਾ, ਤੁਸੀਂ 100% ਨਹੀਂ ਕਰਦੇ ਹੋ, ਉਸ ਦਾ ਕੋਈ ਲਾਭ ਨਹੀਂ ਹੁੰਦਾ ਹੈ ਕਿਉਂਕਿ ਯੂਰੀਆ ਚੋਰੀ ਹੁੰਦਾ ਹੈ, ਕਾਰਖਾਨਿਆਂ ਵਿੱਚ ਚਲਾ ਜਾਂਦਾ ਹੈ ਕਿਸਾਨ ਦੇ ਨਾਂਅ ਉੱਤੇ subsidy ਦੇ bill ਕਟਦੇ ਹਨ ਪਰ ਕਿਸਾਨ ਨੂੰ ਲਾਭ ਨਹੀਂ ਮਿਲਦਾ ਸੀ। ਯੂਰੀਆ ਦੀ ਦੂਜੀ ਦੁਰਵਰਤੋਂ ਹੁੰਦੀ ਸੀ Synthetic-Milk ਬਣਾਉਣ ਵਿੱਚ ਅਤੇ ਉਸ ਕਾਰਨ ਗ਼ਰੀਬ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਿਆ ਜਾਂਦਾ ਸੀ। ਯੂਰੀਆ ਨੂੰ 100% ਨੀਮ ਕੋਟਿੰਗ ਕੀਤਾ – ਤੁਸੀਂ ਫ਼ੈਸਲਾ ਕੀਤਾ ਸੀ। ਛੇ ਸਾਲਾਂ ਵਿੱਚ ਤੁਸੀਂ ਸਿਰਫ਼ 20%, 35% cap ਲਾਉਣ ਤੋਂ ਬਾਅਦ 35% ਉੱਤੇ ਵੀ ਪੁੱਜ ਨਹੀਂ ਸਕੇ, ਸਿਰਫ਼ 20% ਨੀਮ-ਕੋਟਿੰਗ ਕੀਤਾ। ਅਸੀਂ ਆ ਕੇ ਇਸ ਗੱਲ ਨੂੰ ਚੁਣੌਤੀ ਵਜੋਂ ਲਿਆ ਅਤੇ 188 ਦੇਸ਼, ਤੁਹਾਡੇ ਛੇ ਸਾਲ, ਮੇਰੇ ਛੇ ਮਹੀਨੇ ਹਿੰਦੁਸਤਾਨ ਵਿੱਚ 100% ਨੀਮ ਕੋਟਿੰਗ ਯੂਰੀਆ ਕਰ ਦਿੱਤਾ, imported ਯੂਰੀਆ ਨੂੰ ਵੀ ਨੀਮ-ਕੋਟਿੰਗ ਕਰ ਦਿੱਤਾ ਅਤੇ ਉਸ ਨੀਮ-ਕੋਟਿੰਗ ਦਾ ਲਾਭ, ਇਸ ਦਾ ਅਸੀਂ ਸਰਵੇ ਕਰਵਾਇਆ ਭਾਵ ਕਿ ਤੁਹਾਡੇ ਕੰਮ-ਸੱਭਿਆਚਾਰ ਅਤੇ ਸਾਡੇ ਕੰਮ-ਸੱਭਿਆਚਾਰ ਵਿੱਚ ਫ਼ਰਕ ਇੰਨਾ ਹੈ, ਨੀਮ-ਕੋਟਿੰਗ ਦੀ ਗੱਲ ਆਉਂਦੀ ਹੈ, ਤੁਸੀਂ ਖੜ੍ਹੇ ਹੋ ਜਾਂਦੇ ਹੋ ਕਿ ਇਹ ਸਾਡੇ ਜ਼ਮਾਨੇ ਦਾ ਹੈ, ਤਾਂ ਇਹ ਤੁਹਾਡੇ ਜ਼ਮਾਨੇ ਨੂੰ ਤੁਹਾਡੇ ਮੈਦਾਨ ਵਿੱਚ ਮੈਂ ਖੇਡਣਾ ਤੈਅ ਕੀਤਾ ਹੈ, ਇਸ ਲਈ ਮੈਂ ਖੇਡ ਕੇ ਵਿਖਾਉਂਦਾ ਹਾਂ ਕਿ ਤੁਹਾਡਾ ਹਾਲ ਕੀ ਹੈ? ਨੀਮ ਕੋਟਿੰਗ ਦਾ ਅਧਿਐਨ ਅਸੀਂ ਕਰਵਾਇਆ। Agriculture Development and Rural Transformation Centre ਉਨ੍ਹਾਂ ਨੇ ਤਾਂ analysis ਕਰ ਕੇ Report ਦਿੱਤੀ ਹੈ, ਕਿਸਾਨਾਂ ਦਾ ਕਿੰਨਾ ਭਲਾ ਹੋ ਰਿਹਾ ਹੈ, ਵੇਖੋ। ਝੋਨੇ ਦੇ ਉਤਪਾਦਨ ਵਿੱਚ 5 %ਵਾਧਾ, ਗੰਨੇ ਦੇ ਉਤਪਾਦਨ ਵਿੱਚ 15 %ਵਾਧਾ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿਸਾਨਾਂ ਦਾ ਇਸ ਕਾਰਨ ਕਿੰਨਾ ਖ਼ਰਚਾ ਬਚ ਰਿਹਾ ਹੈ।

ਕਿਸ ਤਰ੍ਹਾਂ ਸਤਿਕਾਰਯੋਗ ਰਾਸ਼ਟਰਪਤੀ ਜੀ ਨੇ ਸਾਨੂੰ ਸਭ ਨੂੰ ਇੱਕ ਸੱਦਾ ਦਿੱਤਾ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਨਾਲ-ਨਾਲ ਹੋਣ ਦੀ ਦਿਸ਼ਾ ਵਿੱਚ ਸੋਚਣ ਦਾ ਸਮਾਂ ਆ ਗਿਆ ਹੈ। ਇਸ ਨੂੰ ਸਿਆਸੀ ਤੱਕੜੀ ਨਾਲ ਨਾ ਤੋਲਿਆ ਜਾਵੇ, ਤਤਕਾਲੀਨ ਹਰੇਕ ਨੂੰ ਥੋੜ੍ਹਾ-ਬਹੁਤ ਨੁਕਸਾਨ ਹੋਵੇਗਾ, ਹਰੇਕ ਨੂੰ ਥੋੜ੍ਹਾ-ਬਹੁਤ ਹੋਵੇਗਾ। ਪਰ ਇਸ ਵਿਸ਼ੇ ਉੱਤੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ਅੱਜ ਹਰ ਸਾਲ, ਪੰਜ-ਸੱਤ, ਰਾਜਾਂ ਵਿੱਚ ਚੋਣਾਂ ਹੁੰਦੀਆਂ ਹੀ ਰਹਿੰਦੀਆਂ ਹਨ। ਇੱਕ ਕਰੋੜ ਤੋਂ ਵੱਧ ਸਰਕਾਰੀ ਮੁਲਾਜ਼ਮ ਕਦੇ ਨਾ ਕਦੇ ਚੋਣਾਂ ਵਿੱਚ ਲੱਗੇ ਰਹਿੰਦੇ ਹਨ। ਸਭ ਤੋਂ ਵੱਧ ਨੁਕਸਾਨ ਸਿੱਖਿਆ ਖੇਤਰ ਨਾਲ ਜੁੜੇ ਹੋਏ ਸਾਡੇ ਅਧਿਆਪਕਾਂ, ਲੈਕਚਰਾਰਾਂ ਨੂੰ ਚੋਣਾਂ ਦੇ ਕੰਮ ਵਿੱਚ ਜਾਣਾ ਪੈਂਦਾ ਹੈ। ਭਵਿੱਖ ਦੀਆਂ ਪੀੜ੍ਹੀਆਂ ਦਾ ਨੁਕਸਾਨ ਹੋ ਰਿਹਾ ਹੈ। ਵਾਰ-ਵਾਰ ਚੋਣਾਂ ਕਾਰਨ ਹੋ ਰਿਹਾ ਹੈ ਅਤੇ ਉਸ ਕਾਰਨ ਖ਼ਰਚੇ ਵਿੱਚ ਵੀ ਬਹੁਤ ਵੱਡਾ ਵਾਧਾ ਹੋ ਰਿਹਾ ਹੈ। ਅਤੇ ਇਸ ਲਈ 2009 ਦੀਆਂ ਜੋ ਲੋਕ ਸਭਾ ਚੋਣਾਂ ਹੋਈਆਂ, ਤਾਂ 1100 ਕਰੋੜ ਰੁਪਏ ਦਾ ਖ਼ਰਚਾ ਹੋਇਆ ਅਤੇ 2014 ਦੀ ਲੋਕ ਸਭਾ ਚੋਣ ਹੋਈ, 4000 ਕਰੋੜ ਰੁਪਏ ਤੋਂ ਵੀ ਵੱਧ ਦਾ ਹੋਇਆ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਸ ਗ਼ਰੀਬ ਦੇਸ਼ ਉੱਤੇ ਇਹ ਗ਼ਰੀਬ ਦੇਸ਼ ਉੱਤੇ ਕਿੰਨਾ ਬੋਝ ਪੈ ਰਿਹਾ ਹੈ। ਅੱਜ ਕਾਨੂੰਨ-ਵਿਵਸਥਾ ਦੀ ਨਜ਼ਰ ਤੋਂ ਅਨੇਕਾਂ ਨਵੀਆਂ-ਨਵੀਆਂ ਚੁਣੌਤੀਆਂ ਆ ਰਹੀਆਂ ਹਨ। ਕੁਦਰਤੀ ਸੰਕਟਾਂ ਕਾਰਨ ਵੀ security force ਦੀ ਮਦਦ ਲੱਗਦੀ ਹੈ, ਦੁਨੀਆ ਭਰ ਵਿੱਚ ਫੈਲ ਰਿਹਾ ਅੱਤਵਾਦ ਅਤੇ ਦੁਸ਼ਮਣ ਦੇਸ਼ ਜਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਹਨ, ਸਾਡੀ security force ਨੂੰ ਉਸ ਵਿੱਚ ਤਾਕਤ ਲਾਉਣੀ ਪੈ ਰਹੀ ਹੈ। ਇੰਨਾ ਵੱਡਾ ਕੰਮ ਵਧਦਾ ਜਾ ਰਿਹਾ ਹੈ। ਦੂਜੇ ਪਾਸੇ security forces ਦੀ ਜ਼ਿਆਦਾਤਰ ਸ਼ਕਤੀ ਚੋਣ-ਪ੍ਰਬੰਧਾਂ ਵਿੱਚ ਲਾਉਣੀ ਪੈ ਰਹੀ ਹੈ, ਉਨ੍ਹਾਂ ਨੂੰ ਭੇਜਣਾ ਪੈ ਰਿਹਾ ਹੈ। ਇਨ੍ਹਾਂ ਸੰਕਟਾਂ ਨੂੰ ਅਸੀਂ ਸਮਝੀਏ ਅਤੇ ਇੱਕ ਦੂਰ-ਦ੍ਰਿਸ਼ਟੀ ਦੇ ਰੂਪ ਵਿੱਚ ਕੋਈ ਇੱਕ ਪਾਰਟੀ ਇਸ ਦਾ ਫ਼ੈਸਲਾ ਨਹੀਂ ਕਰ ਸਕਦੀ। ਸਰਕਾਰ ਇਸ ਦਾ ਫ਼ੈਸਲਾ ਬਿਲਕੁਲ ਨਹੀਂ ਕਰ ਸਕਦੀ, ਪਰ ਅਨੁਭਵ ਦੇ ਆਧਾਰ ਉੱਤੇ ਜ਼ਿੰਮੇਵਾਰ ਲੋਕਾਂ ਨੇ ਮਿਲ ਕੇ ਇਸ ਸਮੱਸਿਆ ਦਾ ਹੱਲ ਸਾਨੂੰ ਲੱਭਣਾ ਹੋਵੇਗਾ, ਸਾਨੂੰ ਰਾਹ ਲੱਭਣਾ ਹੋਵੇਗਾ ਅਤੇ ਰਾਸ਼ਟਰਪਤੀ ਜੀ ਨੇ ਜੋ ਚਰਚਾ ਸ਼ੁਰੂ ਕੀਤੀ ਹੈ, ਉਸ ਚਰਚਾ ਨੂੰ ਸਾਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਧੰਨਵਾਦ ਲਈ ਸਾਨੂੰ ਲੋਕਾਂ ਨੂੰ ਯਤਨ ਕਰਨੇ ਚਾਹੀਦੇ ਹਨ।

ਸਤਿਕਾਰਯੋਗ ਸਪੀਕਰ ਜੀ, ਸਾਡੇ ਦੇਸ਼ ਦੀ ਦਿਹਾਤੀ ਅਰਥ-ਕਾਰਨ ਨੂੰ ਮਜ਼ਬੂਤ ਕੀਤੇ ਬਿਨਾ ਦੇਸ਼ ਦਾ ਅਰਥ-ਕਾਰਨ ਅੱਗੇ ਨਹੀਂ ਵਧਦਾ ਹੈ। ਮੈਂ ਹੈਰਾਨ ਹਾਂ, ਸਾਡੇ ਵਿਰੋਧੀ ਧਿਰ ਦੇ ਆਗੂ ਨੂੰ ਰਾਸ਼ਟਰਪਤੀ ਜੀ ਦੇ ਸੰਬੋਧਨ ਵਿੱਚ ਦਲਿਤ, ਪੀੜਤ, ਸ਼ੋਸ਼ਿਤ, ਵਾਂਝੇ, ਯੁਵਾ ਮਜ਼ਦੂਰ ਇਨ੍ਹਾਂ ਦੇ ਵਰਨਣ ਤੋਂ ਵੀ ਪਰੇਸ਼ਾਨੀ ਹੋਈ ਹੈ। ਕੀ ਇਸ ਦੇਸ਼ ਵਿੱਚ ਦਲਿਤ, ਪੀੜਤ, ਸ਼ੋਸ਼ਿਤ, ਵਾਂਝੇ ਇਨ੍ਹਾਂ ਲੋਕਾਂ ਦਾ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਸਥਾਨ ਨਹੀਂ ਹੋਣਾ ਚਾਹੀਦਾ। ਉਸ ਤੋਂ ਦਰਦ ਹੋਣਾ ਚਾਹੀਦਾ ਹੈ, ਮੈਂ ਹੈਰਾਨ ਹਾਂ ਕਿ ਅਜਿਹਾ ਦਰਦ ਕਿਉਂ ਹੋਣਾ ਚਾਹੀਦਾ ਹੈ। ਅਸੀਂ ਖੇਤੀ ਸਿੰਚਾਈ ਯੋਜਨਾ ਉੱਤੇ ਜ਼ੋਰ ਦਿੱਤਾ ਹੈ ਕਿਉਂਕਿ ਮੈਂ ਮੰਨਦਾ ਹਾਂ ਕਿ ਹੁਣ ਤੁਸੀਂ ਵੇਖੋ MGNREGA ਵਿੱਚ ਕਿਹੋ ਜਿਹੀ ਬੁਨਿਆਦੀ ਤਬਦੀਲੀ ਆਈ ਹੈ, ਤੁਸੀਂ ਤਿੰਨ ਸਾਲਾਂ ਵਿੱਚ ਸਿਰਫ਼ 600 ਕਰੋੜ ਰੁਪਏ ਵਧਾਏ ਸਨ। ਅਸੀਂ ਆ ਕੇ ਦੋ ਸਾਲਾਂ ਵਿੱਚ 11,000 ਕਰੋੜ ਰੁਪਏ ਵਧਾ ਦਿੱਤੇ ਹਨ। ਕਿਉਂ ਅਸੀਂ ਉਸ ਵਿੱਚ Space Technology ਦਾ ਉਪਯੋਗ ਕੀਤਾ ਹੈ, ਅਸੀਂ ਉਸ ਅੰਦਰ Zero-taking ਦੀ ਵਿਵਸਥਾ ਕੀਤੀ ਹੈ ਅਤੇ ਅਸੀਂ ਜ਼ੋਰ ਦਿੱਤਾ ਹੈ ਕਿ ਤਾਲਾਬ ਤਾਲਾਬ ਉੱਤੇ ਜ਼ੋਰ ਦਿੱਤਾ ਜਾਵੇਗਾ ਕਿ ਸਿੰਚਾਈ ਚਾਹੀਦੀ ਹੈ, ਸਭ ਤੋਂ ਵੱਡੀ ਗੱਲ ਹੈ। ਮੱਛੀ ਪਾਲਣ ਲਈ ਵੀ ਨਿੱਕੇ-ਨਿੱਕੇ ਤਾਲਾਬ ਚਾਹੀਦੇ ਹਨ। ਗ਼ਰੀਬ ਵਿਅਕਤੀ ਕਮਾ ਸਕਦਾ ਹੈ ਅਤੇ ਉਸ ਕਾਰਨ ਲਗਭਗ 10 ਲੱਖ ਤੋਂ ਵੱਧ ਤਾਲਾਬ ਬਣਾਉਣ ਦਾ ਸੰਕਲਪ ਲੈ ਕੇ ਅਸੀਂ ਚੱਲ ਰਹੇ ਹਾਂ ਅਤੇ ਪਿਛਲੀ ਵਾਰ ਵੀ ਅਸੀਂ ਤਾਲਾਬ ਵੱਲ ਜ਼ੋਰ ਦਿੱਤਾ ਸੀ। ਉਸੇ ਨਾਲ ਸਾਡੇ ਜੋ ਕਿਸਾਨ ਹਨ, ਉਨ੍ਹਾਂ ਨੂੰ ਇੱਕ ਬਹੁਤ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ। Monitoring ਦੀ ਵਿਵਸਥਾ ਹੈ zero-taking ਕਾਰਨ monitoring ਦੀ ਵਿਵਸਥਾ ਹੈ, ਉਸ ਦਾ ਵੀ ਲਾਭ ਹੋਵੇਗਾ। ਅਤੇ Space Technology ਸੈਟੇਲਾਇਟ ਦੇ ਅੰਦਰ ਬਹੁਤ ਚੀਜ਼ਾਂ ਹੋਣ ਕਾਰਨ ਵੀ ਅਸੀਂ ਇਸ ਦਾ ਉਪਯੋਗ ਨਹੀਂ ਕੀਤਾ, ਅਸੀਂ ਸੈਟੇਲਾਇਟ ਛੱਡ ਕੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਥਾਂ ਬਣਾ ਲਈ। ਇਹ ਸਰਕਾਰ ਹੈ, ਜਿਸ ਨੇ ਲਗਾਤਾਰ ਭਰਪੂਰ ਯਤਨ ਕੀਤੇ ਅਤੇ ਉਸ ਨੂੰ ਵੀ ਅੱਗੇ ਵਧਾਉਣ ਲਈ ਕੰਮ ਕੀਤੇ।

ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ – ਫ਼ਸਲ ਬੀਮਾ ਪਹਿਲਾਂ ਵੀ ਸੀ ਪਰ ਫ਼ਸਲ ਬੀਮਾ ਲੈਣ ਲਈ ਕਿਸਾਨ ਪਹਿਲਾਂ ਤਿਆਰ ਨਹੀਂ ਸਨ। ਫ਼ਸਲ ਬੀਮਾ ਪਹਿਲਾਂ ਵੀ ਸੀ ਪਰ ਕਿਸਾਨਾਂ ਦੇ ਹੱਕਾਂ ਦੀ ਰਾਖੀ ਨਹੀਂ ਹੁੰਦੀ ਸੀ। ਮੈਂ ਚਾਹਾਂਗਾ ਕਿ ਅਸੀਂ ਸਾਰੇ ਜਨਤਕ ਜੀਵਨ ਵਿੱਚ ਕੰਮ ਕਰਨ ਵਾਲੇ ਲੋਕ ਹਾਂ, ਸਿਆਸੀ ਪਾਰਟੀ ਤੋਂ ਇਲਾਵਾ ਸਮਾਜ ਪ੍ਰਤੀ ਵੀ ਸਾਡੀ ਇੱਕ ਜ਼ਿੰਮੇਵਾਰੀ ਹੈ। ਇਸ ਸਦਨ ਦੇ ਸਾਰੇ ਲੋਕ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦਾ ਅਧਿਐਨ ਕਰਨ ਤੇ ਸਾਡੇ ਇਲਾਕੇ ਦੇ ਕਿਸਾਨਾਂ ਨੂੰ ਕਿਵੇਂ ਮਦਦ ਮਿਲ ਸਕਦੀ ਹੈ, ਇਸ ਲਈ ਇਸ ਦਾ ਲਾਭ ਪਹੁੰਚਾਉਣ। ਪਹਿਲੀ ਵਾਰ ਬਿਜਾਈ ਨਾ ਹੋਈ ਹੋਵੇ, ਤਾਂ ਕੁਦਰਤੀ ਆਫ਼ਤ ਕਾਰਨ ਤਾਂ ਵੀ ਉਹ ਬੀਮਾ ਦਾ ਹੱਕਦਾਰ ਬਣਿਆ ਹੈ ਅਤੇ ਫ਼ਸਲ ਦੀ ਵਾਢੀ ਤੋਂ ਬਾਅਦ ਵੀ ਜੇ 15 ਦਿਨਾਂ ਅੰਦਰ-ਅੰਦਰ ਕੋਈ ਹੋਰ ਆਫ਼ਤ ਆਈ, ਤਾਂ ਵੀ ਉਹ ਫ਼ਸਲ ਬੀਮਾ ਦਾ ਹੱਕਦਾਰ ਬਣੇ। ਇਹ ਫ਼ੈਸਲਾ ਛੋਟਾ ਨਹੀਂ ਹੈ ਅਤੇ ਇਸ ਲਈ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਕਿਸਾਨਾਂ ਨੂੰ ਇਹ ਜੋ ਲਾਭ ਮਿਲਿਆ ਹੈ, ਉਸ ਰਾਜ ਨੂੰ ਅਸੀਂ ਪਹੁੰਚਾਈਏ।

Soil Health Card- ਸਿਆਸੀ ਮਤਭੇਦ ਹੋ ਸਕਦਾ ਹੈ ਪਰ ਆਪਣੇ ਇਲਾਕੇ ਦੇ ਕਿਸਾਨਾਂ ਨੂੰ Soil Health Card ਸਮਝਾਓ। ਉਨ੍ਹਾਂ ਦਾ ਫ਼ਾਇਦਾ ਹੋਵੇਗਾ, ਉਨ੍ਹਾਂ ਦੀ ਲਾਗਤ ਘੱਟ ਹੋ ਜਾਵੇਗੀ। ਸਹੀ ਜ਼ਮੀਨ ਉੱਤੇ ਸਹੀ ਫ਼ਸਲ ਨਾਲ ਵਾਜਬ ਲਾਭ ਹੋਵੇਗਾ। ਇਹ ਸਿੱਧਾ-ਸਿੱਧਾ ਵਿਗਿਆਨ ਹੈ, ਉਸ ਵਿੱਚ ਸਿਆਸਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਨੂੰ ਸਾਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਉਸ ਵਿੱਚ ਮੈਂ ਤਾਂ ਚਾਹਾਂਗਾ ਕਿ ਛੋਟੇ-ਛੋਟੇ Entrepreneur ਅੱਗੇ ਆਉਣ, ਖ਼ੁਦ ਆਪਣੀ Private Lab ਬਣਾਉਣ ਅਤੇ ਉਹ ਖ਼ੁਦ Certified Labs ਰਾਹੀਂ ਹੌਲੀ-ਹੌਲੀ ਪਿੰਡਾਂ ਵਿੱਚ ਵੀ ਇੱਕ ਨਵੇਂ ਰੋਜ਼ਗਾਰ ਦਾ ਖੇਤਰ ਵੀ ਖੋਲ੍ਹਣ, ਇਸ ਦਿਸ਼ਾ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ ਹੈ।

ਸਤਿਕਾਰਯੋਗ ਸਪੀਕਰ ਮੈਡਮ, ਅਸੀਂ ਹੋਰ ਵੀ ਅਨੇਕਾਂ ਵਿਸ਼ਿਆਂ, ਇੱਥੇ ਨੌਜਵਾਨਾਂ ਲਈ ਚਰਚਾ ਹੋਈ ਰੋਜ਼ਗਾਰ ਦੇ ਮੌਕੇ। ਮੁਦਰਾ ਯੋਜਨਾ ਰਾਹੀਂ ਲਗਭਗ 2 ਕਰੋੜ ਤੋਂ ਵੱਧ ਲੋਕਾਂ ਨੂੰ ਬਿਨਾ ਕਿਸੇ ਗਰੰਟੀ ਦੇ ਜੋ ਧਨ ਦਿੱਤਾ ਗਿਆ ਹੈ ਜਾਂ ਤਾਂ ਉਹ ਖ਼ੁਦ ਆਪਣੇ ਪੈਰਾਂ ਉੱਤੇ ਖੜ੍ਹਾ ਹੋਇਆ ਹੈ ਜਾਂ ਪਹਿਲਾਂ ਤੋਂ ਸੀ, ਇੱਕ ਤੋਂ ਵੱਧ ਵਿਅਕਤੀ ਨੂੰ ਰੋਜ਼ਗਾਰ ਦੇਣ ਦੀ ਤਾਕਤ ਆਈ ਹੈ। ਅਸੀਂ ਲੋਕ, ਅਸੀਂ ਲੋਕਾਂ ਦੀ ਇਹੋ ਸੋਚ ਰਹੀ, ਜਦੋਂ ਤੱਕ ਅਸੀਂ ਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਨਹੀਂ ਵਧਾਵਾਂਗੇ, ਸਾਡੀਆਂ ਨੀਤੀਆਂ ਉਹ ਹੋਣੀਆਂ ਚਾਹੀਦੀਆਂ ਹਨ ਕਿ ਹਰ ਥਾਂ ਉੱਤੇ ਉਸ ਦੇ ਰੋਜ਼ਗਾਰ ਦੀ ਸੰਭਾਵਨਾ ਵਧੇ ਅਤੇ ਅਸੀਂ ਉਸ ਨੀਤੀ ਨੂੰ ਅਪਣਾਇਆ, Skill Development ਉੱਤੇ ਜ਼ੋਰ ਦਿੱਤਾ ਹੈ ਅਤੇ ਉਸ ਦਾ ਲਾਭ ਹੈ ਕਿ ਸਾਡੇ ਇੱਥੇ ਖੇਤੀ ਖੇਤਰ…ਇਹ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ, ਇਹ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਜਦੋਂ ਲਾਗੂ ਕਰ ਰਹੇ ਹਾਂ, ਤਾਂ ਉਸ ਕੰਮ ਵਿੱਚ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਿ ਨਹੀਂ ਮਿਲੇਗਾ? ਅਸੀਂ ਲੋਕਾਂ ਨੂੰ ਊਰਜਾ ਗੰਗਾ ਯੋਜਨਾ ਨਾਲ ਪੂਰਬੀ ਭਾਰਤ ਨੂੰ ਗੈਸ ਪਾਈਪ ਲਾਈਨ ਨਾਲ ਜੋੜਨ ਦੀ ਇੱਕ ਬਹੁਤ ਵੱਡੀ ਮੁਹਿੰਮ ਚਲਾਈ ਹੈ। ਸੈਂਕੜੇ ਕਿਲੋਮੀਟਰ ਦੀ ਗੈਸ ਪਾਈਪ ਲਾਈਨ ਲੱਗਣ ਵਾਲੀ ਹੈ, ਕੀ ਉਸ ਵਿੱਚ ਨੌਜਵਾਨਾਂ ਦੀ ਰੋਜ਼ਗਾਰ ਦੀ ਸੰਭਾਵਨਾ ਪਈ ਹੈ ਕਿ ਨਹੀਂ ਪਈ ਹੈ?

ਅਤੇ ਇਸ ਲਈ ਵਿਕਾਸ ਦੀ ਉਹ ਦਿਸ਼ਾ ਹੋਵੇ, ਜਿਸ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ, ਅਸੀਂ ਹੁਣੇ Textile ਵਿੱਚ, ਜੁੱਤਿਆਂ ਦੇ ਖੇਤਰ ਵਿੱਚ ਅਨੇਕਾਂ Initiative ਲਏ ਹਨ, ਜਿਸ ਕਾਰਨ ਅਨੇਕ ਲੋਕਾਂ ਨੂੰ ਨਵੇਂ ਰੋਜ਼ਗਾਰ ਅਤੇ ਨਵੇਂ-ਨਵੇਂ ਖੇਤਰਾਂ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਦੇਸ਼ ਦੇ ਛੋਟੇ ਉਦਯੋਗਾਂ ਨੂੰ ਹੱਲਾਸ਼ੇਰੀ ਦੇਣੀ ਬਹੁਤ ਜ਼ਰੂਰੀ ਹੈ, ਇਸ ਬਜਟ ਵਿੱਚ ਵੀ ਬਹੁਤ ਅਹਿਮ ਫ਼ੈਸਲੇ ਕੀਤੇ ਹਨ ਅਤੇ ਛੋਟੇ-ਛੋਟੇ ਉਦਯੋਗਾਂ ਨੂੰ ਜਿੰਨਾ ਬਲ ਮਿਲੇਗਾ, ਉਸ ਕਾਰਨ ਸਾਡੇ ਦੇਸ਼ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਵਧਣਗੀਆਂ।

‘Zero Defect Zero Effect’ ਇਹ ਸਾਡੀ Production ਦਾ criteria ਰੱਖੀਏ, ਤਾਂ ਅਸੀਂ ਦੁਨੀਆ ਦੀ Market ਨੂੰ ਵੀ capture ਕਰ ਸਕਦੇ ਹਾਂ ਅਤੇ ਸਾਡੇ ਛੋਟੇ ਸਨਅਤਕਾਰਾਂ ਦੀ export ਕਰਨ ਦੀ ਤਾਕਤ ਹੁੰਦੀ ਹੈ, ਵੱਡੇ-ਵੱਡੇ ਸਨਅਤਕਾਰਾਂ ਨੂੰ ਛੋਟੇ-ਛੋਟੇ ਪੁਰਜ਼ੇ ਲੱਗਦੇ ਹਨ, ਉਹ ਛੋਟੇ-ਛੋਟੇ ਕਾਰਖਾਨਿਆਂ ‘ਚੋਂ ਮਿਲਦੇ ਹਨ ਅਤੇ ਬਹੁਤ ਵੱਡਾ Engineering ਦੀ ਦੁਨੀਆ ਵਿੱਚ ਅਸੀਂ Miracle ਕਰ ਸਕਦੇ ਹਾਂ। ਅਤੇ ਇਸ ਲਈ ਸਰਕਾਰ ਨੇ ਹੁਣੇ ਬਜਟ ਵਿੱਚ ਜੋ ਯੋਜਨਾ ਲਿਆਂਦੀ ਹੈ, ਨਵੇਂ ਬਜਟ ਵਿੱਚ ਉਸ ਦਾ ਲਾਭ 96% ਸਨਅਤਕਾਰਾਂ ਨੂੰ ਮਿਲਣ ਵਾਲਾ ਹੈ, 96%. 4% ਜੋ ਵੱਡੇ ਲੋਕ ਹਨ ਉਹ ਬਾਹਰ ਰਹਿ ਗਏ, ਪਰ 50 ਕਰੋੜ ਤੋਂ ਘੱਟ ਵਾਲੇ ਲਗਭਗ 96% ਹਨ, ਉਨ੍ਹਾਂ ਸਭ ਨੂੰ ਫ਼ਾਇਦਾ ਮਿਲ ਰਿਹਾ ਹੈ ਅਤੇ ਬਹੁਤ ਵੱਡਾ ਫ਼ਾਇਦਾ ਮਿਲ ਰਿਹਾ ਹੈ। ਉਸ ਕਾਰਨ ਰੋਜ਼ਗਾਰ ਲਈ ਬਹੁਤ ਵੱਡੀਆਂ ਸੰਭਾਵਨਾਵਾਂ ਵਧਣ ਵਾਲੀਆਂ ਹਨ।

Surgical Strike- ਮੈਂ ਹੈਰਾਨ ਹਾਂ, ਆਪਣੇ ਸੀਨੇ ਉੱਤੇ ਹੱਥ ਰੱਖ ਕੇ ਪੁੱਛੋ Surgical Strike ਤੋਂ ਪਹਿਲਾਂ 24 ਘੰਟੇ ਸਿਆਸੀ ਆਗੂਆਂ ਨੇ ਕਿਹੋ ਜਿਹੇ ਬਿਆਨ ਦਿੱਤੇ ਸਨ, ਕਿਹੋ ਜਿਹੀ ਭਾਸ਼ਾ ਦਾ ਪ੍ਰਯੋਗ ਕੀਤਾ ਸੀ ਪਰ ਜਦੋਂ ਵੇਖਿਆ ਕਿ ਦੇਸ਼ ਦਾ ਮਿਜ਼ਾਜ ਵੱਖਰਾ ਹੈ, ਉਨ੍ਹਾਂ ਨੂੰ ਆਪਣੀ ਭਾਸ਼ਾ ਬਦਲਣੀ ਪਈ ਅਤੇ ਮੈਂ ਅੱਜ ਤੁਹਾਨੂੰ ਅਨੁਰੋਧ ਕਰਦਾ ਹਾਂ, ਇਹ ਬਹੁਤ ਵੱਡਾ ਫ਼ੈਸਲਾ ਸੀ ਅਤੇ ਉਸ ਫ਼ੈਸਲੇ ਨੂੰ ਕੋਈ ਮੈਨੂੰ ਪੁੱਛਦਾ ਨਹੀਂ ਹੈ, ਨੋਟਬੰਦੀ ਵਿੱਚ ਤਾਂ ਪੁੱਛਦਾ ਹੈ ਕਿ ਮੋਦੀ ਜੀ secret ਕਿਉਂ ਰੱਖਿਆ? Cabinet ਨੂੰ ਕਿਉਂ ਨਹੀਂ ਦੱਸਿਆ! ਅਜਿਹਾ ਪੁੱਛਦੇ ਹਨ। Cabinet ਨੂੰ ਵੀ ਨਹੀਂ ਦੱਸਿਆ! Surgical Strike ਦੇ ਸਬੰਧ ਵਿੱਚ ਕੋਈ ਨਹੀਂ ਪੁੱਛ ਰਿਹਾ ਹੈ। ਭਰਾਵੋ ਤੇ ਭੈਣੋ! ਸਾਡੇ ਦੇਸ਼ ਦੀ ਫ਼ੌਜ ਦਾ, ਸਾਡੇ ਦੇਸ਼ ਦੀ ਫ਼ੌਜ – ਉਸ ਦੇ ਜਿੰਨੇ ਗੁਣਗਾਣ ਕੀਤੇ ਜਾਣ, ਓਨੇ ਹੀ ਘੱਟ ਹਨ ਅਤੇ ਇੰਨੇ ਵੱਡੇ ਫ਼ਲਕ ਵਿੱਚ ਇੰਨੀ ਸਫ਼ਲਤਾ Surgical Strike ਦੀ ਹੈ, Surgical Strike ਤੁਹਾਨੂੰ ਪਰੇਸ਼ਾਨ ਕਰ ਰਹੇ ਹਨ, ਮੈਂ ਜਾਣਦਾ ਹਾਂ। Surgical Strike ਤੁਹਾਨੂੰ ਪਰੇਸ਼ਾਨ ਕਰ ਰਹੇ ਹਨ ਅਤੇ ਇਸ ਲਈ Surgical Strike ਤੁਹਾਡੀ ਇਹ ਮੁਸੀਬਤ ਇਹ ਹੈ ਕਿ Public ਵਿੱਚ ਜਾ ਕੇ ਬੋਲ ਨਹੀਂ ਸਕਦੇ ਹੋ, ਅੰਦਰ ਦਰਦ ਮਹਿਸੂਸ ਕਰ ਰਹੇ ਹੋ, ਇਹ ਤੁਹਾਡੀ ਮੁਸੀਬਤ ਹੈ। ਪਰ ਤੁਸੀਂ ਮੰਨ ਕੇ ਚੱਲੋ, ਇਹ ਦੇਸ਼ ਇਹ ਦੇਸ਼, ਸਾਡੀ ਫ਼ੌਜ ਇਸ ਰਾਸ਼ਟਰ ਦੀ ਰਾਖੀ ਲਈ ਪੂਰੀ ਸਮਰੱਥਾਵਾਨ ਹੈ, ਪੂਰੀ ਸ਼ਕਤੀਵਾਨ ਹੈ।

ਸਤਿਕਾਰਯੋਗ ਸਪੀਕਰ ਮੈਡਮ, ਮੈਨੰ ਵਿਸ਼ਵਾਸ ਹੈ ਕਿ ਇਸ ਸਦਨ ਵਿੱਚ ਸੰਵਾਦ ਹੋਵੇ, ਨਵੀਂ-ਨਵੀਂ ਖੋਜ ਹੋਵੇ, ਨਵੇਂ-ਨਵੇਂ ਵਿਚਾਰਾਂ ਨੂੰ ਰੱਖਿਆ ਜਾਵੇ ਕਿਉਂਕਿ ਅਸੀਂ ਲੋਕ ਤਾਂ ਗਿਆਨ ਦੇ ਪੁਜਾਰੀ ਹਾਂ, ਵਿਚਾਰਾਂ ਦਾ ਸੁਆਗਤ ਕਰਨ ਵਾਲੇ ਲੋਕ ਹਾਂ, ਜਿੰਨੇ ਨਵੇਂ ਵਿਚਾਰ ਮਿਲਣਗੇ, ਕਿਸੇ ਵੀ ਦਿਸ਼ਾ ਵਿੱਚੋਂ ਵਿਚਾਰ ਆਉਣ, ਜ਼ਰੂਰੀ ਨਹੀਂ ਕਿ ਵਿਚਾਰ ਇਸੇ ਦਿਸ਼ਾ ਵਿੱਚ ਆਉਣ, ਇਸੇ ਦਿਸ਼ਾ ਵਿੱਚ ਵਿਚਾਰ ਆਉਣ, ਉੱਤਮ ਵਿਚਾਰਾਂ ਦਾ ਸੁਆਗਤ ਹੈ ਕਿਉਂਕਿ ਅਸੀਂ ਸਾਰੇ ਮਿਲ ਕੇ ultimately ਸਾਡਾ ਸਭ ਦਾ ਉਦੇਸ਼ ਹੈ ਕਿ ਇਸ ਦੇਸ਼ ਨੂੰ ਨਵੇਂ ਸਿਖ਼ਰਾਂ ਉੱਤੇ ਲੈ ਜਾਣਾ। ਅਤੇ ਵਿਸ਼ਵ ਦੇ ਅੰਦਰ ਇੱਕ ਮੌਕਾ ਆਇਆ ਹੈ, ਅਜਿਹੇ ਮੌਕੇ ਬਹੁਤ ਘੱਟ ਆਉਂਦੇ ਹਨ। ਅੱਜ ਦੀ ਜੋ ਵਿਸ਼ਵ ਦੀ ਵਿਵਸਥਾ ਹੈ, ਉਸ ਵਿੱਚ ਭਾਰਤ ਲਈ ਇੱਕ ਮੌਕਾ ਆਇਆ ਹੈ। ਇਸ ਮੌਕੇ ਦਾ ਜੇ ਅਸੀਂ ਫ਼ਾਇਦਾ ਉਠਾਈਏ ਅਤੇ ਇੱਕ ਸੁਰ ਨਾਲ ਇੱਕ ਤਾਕਤ ਨਾਲ ਅਸੀਂ ਦੁਨੀਆ ਸਾਹਮਣੇ ਪੇਸ਼ ਹੋਵਾਂਗੇ। ਮੈਨੂੰ ਵਿਸ਼ਵਾਸ ਹੈ ਕਿ ਵਿਸ਼ਵ ਵਿੱਚ ਵੀ ਜੋ ਸੁਫ਼ਨਾ ਵੇਖ ਕੇ ਸਾਡੇ ਪੁਰਖੇ ਚੱਲੇ ਸਨ, ਉਸ ਨੂੰ ਅਸੀਂ ਪੂਰਾ ਕਰ ਸਕਦੇ ਹਾਂ।

ਸਤਿਕਾਰਯੋਗ ਸਪੀਕਰ ਮੈਡਮ, ਤੁਸੀਂ ਮੈਨੂੰ ਸਮਾਂ ਦਿੱਤਾ, ਸਦਨ ਨੇ ਮੈਨੂੰ ਸੁਣਿਆ, ਇਸ ਲਈ ਮੈਂ ਤੁਹਾਡਾ ਧੰਨਵਾਦੀ ਹਾਂ ਅਤੇ ਮੈਂ ਫਿਰ ਇੱਕ ਵਾਰ ਸਤਿਕਾਰਯੋਗ ਰਾਸ਼ਟਰਪਤੀ ਜੀ ਦਾ ਦਿਲੋਂ ਅਭਿਨੰਦਨ ਕਰਦਾ ਹੋਇਆ ਆਪਣੀ ਗੱਲ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

——

 

ਅਤੁਲ ਤਿਵਾਰੀ/ਅਮਿਤ ਕੁਮਾਰ/ਤਾਰਾ/ਸੋਨਿਕਾ/ਪ੍ਰਜਾਪਤੀ