Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਮਤੇ ਦੇ ਪ੍ਰਧਾਨ ਮੰਤਰੀ ਜਵਾਬ ਦੇ ਮੁੱਖ ਅੰਸ਼


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਪ੍ਰਸਤਾਵ ’ਤੇ ਹੋਈ ਚਰਚਾ ਦਾ ਜਵਾਬ ਦਿੱਤਾ। ਕਈ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਦੇ ਕਿਹਾ:

“ਸਰਕਾਰ ਨੂੰ ਦੇਸ਼ ਦੇ ਲੋਕਾਂ ਲਈ ਕੰਮ ਕਰਨਾ ਪੈਂਦਾ ਹੈ। ਉਸ ਨੂੰ ਲੋਕਾਂ ਦੀਆਂ ਅਕਾਖਿਆਵਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਪੈਂਦਾ ਹੈ। ਭ੍ਰਿਸ਼ਟਾਚਾਰ ਲਈ ਕੋਈ ਜਗ੍ਹਾ ਨਹੀਂ  ਹੈ।

ਸੰਸਦ ਵਿੱਚ ਹੋਈ ਚਰਚਾ ਵਿੱਚ ਕਈ ਮੈਂਬਰਾਂ ਨੇ ਹਿੱਸਾ ਲਿਆ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।

ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜੋ 2019 ਵਿੱਚ ਹੋਣ ਵਾਲੀਆਂ ਸੰਸਦੀ ਚੋਣਾਂ ਵਿੱਚ ਪਹਿਲੀ ਵਾਰ ਮਤਦਾਨ ਕਰਨਗੇ। 21ਵੀਂ ਸਦੀ ਵਿੱਚ ਜਨਮੇ ਉਹ ਲੋਕ ਹੁਣ ਮਤਦਾਤਾ(ਵੋਟਰ) ਬਣਨ ਜਾ ਰਹੇ ਹਨ। ਉਹ ਭਾਰਤ ਦੀ ਪ੍ਰਗਤੀ ਨੂੰ ਨਵਾਂ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ

ਵਿਸ਼ਵਾਸ ਅਤੇ ਆਸ਼ਾਵਾਦ ਸਾਡੇ ਦੇਸ਼ ਨੂੰ ਅੱਗੇ ਲੈ ਜਾਵੇਗਾ। ਅਸੀਂ ਚੁਣੌਤੀਆਂ ਤੋਂ ਭੱਜਣ ਵਾਲਿਆਂ ਵਿੱਚੋਂ ਨਹੀਂ ਹਾਂਅਸੀਂ ਉਨ੍ਹਾਂ ਦਾ ਸਾਹਮਣਾ ਕਰਦੇ ਹਾਂ ਅਤੇ ਲੋਕਾਂ ਦੀਆਂ ਅਕਾਂਖਿਆਵਾਂ ਪੂਰੀਆਂ ਕਰਨ ਲਈ ਕੰਮ ਕਰਦੇ ਹਾਂ।

ਕਾਂਗਰਸ ਦੇ ਸਾਡੇ ਮਿੱਤਰ ਸਮੇਂ ਨੂੰ ਦੋ ਕਾਲ ਖੰਡ ਵਿੱਚ ਦੇਖਦੇ ਹਨ। ਬੀਸੀ ਭਾਵ ਕਾਂਗਰਸ ਦੇ ਪਹਿਲਾਂ, ਜਦੋਂ ਕੁਝ ਨਹੀਂ ਸੀ ਅਤੇ ਏਡੀ ਭਾਵ ਆਫਟਰ ਡਾਇਨੈਸਟੀ, ਜਦੋਂ ਸਭ ਕੁਝ ਹੋਇਆ।

ਭਾਰਤ ਨੇ ਪਿਛਲੇ ਚਾਰ ਸਾਲਾਂ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਨਿਵੇਸ਼, ਇਸਪਾਤ ਖੇਤਰ, ਸਟਾਰਟਅੱਪਸ, ਦੁੱਧ ਉਤਪਾਦਨ, ਖੇਤੀਬਾੜੀ ਅਤੇ ਹਵਾਬਾਜ਼ੀ ਜਿਹੇ ਸਾਰੇ ਖੇਤਰਾਂ ਵਿੱਚ ਭਾਰਤ ਦੀ ਪ੍ਰਗਤੀ ਉਤਕ੍ਰਿਸ਼ਟ ਰਹੀ ਹੈ।

ਮੋਦੀ ਦੀ ਆਲੋਚਨਾ ਕਰਦੇ-ਕਰਦੇ ਵਿਰੋਧੀ ਨੇ ਧਿਰ ਦੇਸ਼ ਦੀ ਬੁਰਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਉਨ੍ਹਾਂ ਦੇ ਨੇਤਾ ਲੰਦਨ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦੇਸ਼ ਦਾ ਅਕਸ ਖਰਾਬ ਕਰਦੇ ਹਨ।

ਕੀ ਤੁਹਾਨੂੰ ਪਤਾ ਹੈ ਉਨ੍ਹਾਂ ਪ੍ਰਤੀ ਮੇਰਾ ਅਪਰਾਧ ਕੀ ਹੈ? ਇੱਕ ਗ਼ਰੀਬ ਪਰਿਵਾਰ ਵਿੱਚ ਜਨਮਿਆ ਵਿਅਕਤੀ ਉਨ੍ਹਾਂ ਦੀ ਸਲਤਨਤ ਨੂੰ ਚੁਣੌਤੀ ਦੇ ਰਿਹਾ ਹੈ। ਉਨ੍ਹਾਂ ਦੇ 55 ਵਰ੍ਹਿਆਂ ਦੇ ਸ਼ਾਸਨਕਾਲ ਵਿੱਚ ਦੇਸ਼ ਵਿੱਚ ਸਵੱਛਤਾ ਦਾ ਦਾਇਰਾ ਮਹਿਜ 38% ਸੀ, ਜਦੋਂ ਕਿ ਸਾਡੇ 55 ਮਹੀਨੇ ਦੇ ਸ਼ਾਸਨਕਾਲ ਵਿੱਚ ਇਹ 98% ਦੇ ਕਰੀਬ ਪਹੁੰਚ ਚੁੱਕਿਆ ਹੈ। ਉਨ੍ਹਾਂ ਦੇ 55 ਸਾਲ ਦੇ ਸ਼ਾਸਨ ਵਿੱਚ ਸਿਰਫ਼ 12 ਕਰੋੜ ਗੈਸ ਕਨੈਕਸ਼ਨ ਦਿੱਤੇ ਗਏ, ਜਦੋਂ ਕਿ ਅਸੀਂ 55 ਮਹੀਨਿਆਂ ਦੇ ਸ਼ਾਸਨ ਵਿੱਚ 13 ਕਰੋੜ ਗੈਸ ਕਨੈਕਸ਼ਨ ਦਿੱਤੇ। ਆਪਣੇ ਪੰਜ ਸਾਲ ਦੇ ਕਾਰਜਕਾਲ ਵਿੱਚ ਅਸੀਂ ਕਾਫ਼ੀ ਤੇਜ਼ੀ ਨਾਲ ਕੰਮ ਕੀਤਾ।

ਜ਼ਰਾ ਸੋਚੋ, ਕਾਂਗਰਸ ਨੇ ਐਮਰਜੈਂਸੀ ਲਗਾਈ ਸੀ, ਲੇਕਿਨ ਅੱਜ ਉਹ ਮੋਦੀ ’ਤੇ ਸੰਸਥਾਵਾਂ ਨੂੰ ਖਤਮ ਕਰਨ ਦਾ ਦੋਸ਼ ਲਗਾਉਂਦੇ ਹਨ। ਕਾਂਗਰਸ ਨੇ ਸੈਨਾ ਦਾ ਅਪਮਾਨ ਕੀਤਾ। ਸੈਨਾ ਪ੍ਰਮੁੱਖ ਨੂੰ ਗੁੰਡਾ ਦੱਸਿਆ, ਲੇਕਿਨ ਉਨ੍ਹਾਂ ਦੀ ਨਜ਼ਰ ਵਿੱਚ ਮੈਂ ਸੰਸਥਾਵਾਂ ਨੂੰ ਨਸ਼ਟ ਕਰ ਰਿਹਾ ਹਾਂ। ਕਾਂਗਰ, ਦੇ ਨੇਤਾ ਕਹਾਣੀਆਂ ਬਣਾਉਂਦੇ ਹਨ ਕਿ ਸੈਨਾ ਤਖ਼ਤਪਲਟ ਕਰਨ ਦੀ ਕੋਸ਼ਿਸ਼ ਕਰਦੀ ਹੈ, ਫਿਰ ਵੀ ਮੇਰੇ ਉੱਪਰ ਦੋਸ਼ ਹੈ ਕਿ ਮੈਂ ਸੰਸਥਾਵਾਂ ਨੂੰ ਨਸ਼ਟ ਕਰ ਰਿਹਾ ਹਾਂ। ਕਾਂਗਰਸ ਚੋਣ ਕਮਿਸ਼ਨ ਅਤੇ ਈਵੀਐੱਮ ਮਸ਼ੀਨਾਂ ’ਤੇ ਸਵਾਲ ਉਠਾਉਂਦੀ ਹੈ, ਲੇਕਿਨ ਦੋਸ਼ ਹੈ ਕਿ ਮੋਦੀ ਸੰਸਥਾਵਾਂ ਨੂੰ ਖ਼ਤਮ ਕਰ ਰਹੇ ਹਨ। ਕਾਂਗਰਸ ਨਿਆਂਪਾਲਿਕਾ ’ਤੇ ਦਬਾਅ ਬਣਾਉਂਦੀ ਹੈ, ਲੇਕਿਨ ਦੋਸ਼ ਹੈ ਕਿ ਮੋਦੀ ਸੰਸਥਾਵਾਂ ਨੂੰ ਖ਼ਤਮ ਕਰ ਰਹੇ ਹਨ ਕਾਂਗਰਸ ਨੇ ਯੋਜਨਾ ਕਮਿਸ਼ਨ ਨੂੰ ਜੌਕਰਾਂ ਦੀ ਜਮਾਤ ਕਿਹਾ ਸੀ, ਲੇਕਿਨ ਦੋਸ਼ ਹੈ ਕਿ ਮੋਦੀ ਸੰਸਥਾਵਾਂ ਨੂੰ ਖ਼ਤਮ ਕਰ ਰਹੇ ਹਨ। ਕਾਂਗਰਸ ਨੇ ਸੰਵਿਧਾਨ ਦੇ ਅਨੁਛੇਦ 356 ਦਾ ਕਈ ਵਾਰ ਦੁਰਉਪਯੋਗ ਕੀਤਾ, ਲੇਕਿਨ ਆਰੋਪ ਹੈ ਕਿ ਮੋਦੀ ਸੰਸਥਾਵਾਂ ਨੂੰ ਖ਼ਤਮ ਕਰ ਰਿਹਾ ਹੈ। ਭਾਰਤ ਦੇ ਲੋਕਾਂ ਨੇ ਬਹੁਮਤ ਵਾਲੀ ਪਿਛਲੀ ਸਰਕਾਰ ਦੇ ਕੰਮਕਾਜ ਨੂੰ ਵੀ ਦੇਖਿਆ ਹੈ। ਉਨ੍ਹਾਂ ਨੇ ਰਾਸ਼ਟਰੀ ਜਨਤਾਂਤਰਿਕ ਗਠਬੰਧਨ ਦਾ ਕੰਮ ਵੀ ਦੇਖਿਆ ਹੈ। ਉਹ ਕੋਲਕਾਤਾ ਵਿੱਚ ਜੁਟੇ ਨੇਤਾਵਾਂ ਦੀ ਮਹਾਮਿਲਾਵਟ ਵਾਲੀ ਸਰਕਾਰ ਨਹੀਂ ਚਾਹੁੰਦੇ ।

2010 ਵਿੱਚ ਆਯੋਜਿਤ ਰਾਸ਼ਟਰਮੰਡਲ ਖੇਡਾਂ ਦੌਰਾਨ ਜਦੋਂ ਸਾਡੇ ਖਿਡਾਰੀ ਮੈਡਲ ਜਿੱਤਣ ਲਈ ਜੀ-ਜਾਨ ਨਾਲ ਕੋਸ਼ਿਸ਼ ਕਰ ਰਹੇ ਸਨ। ਕਾਂਗਰਸ ਨੇ ਇਸ ਨੂੰ ਪਾਰਟੀ ਦੇ ਚੰਦ ਲੋਕਾਂ ਲਈ ਪੈਸਾ ਜੁਟਾਉਣ ਦੇ ਅਵਸਰ ਦੇ ਰੂਪ ਵਿੱਚ ਲਿਆ।

ਯੂਪੀਏ ਸਰਕਾਰ ਦੀ ਫੋਨ ਬੈਂਕਿੰਗ ਪ੍ਰਣਾਲੀ ਨੇ ਆਪਣੇ ਨੇਤਾਵਾਂ ਦੇ ਮਿੱਤਰਾਂ ਲਈ ਕਮਾਲ ਕੀਤਾ ਸੀ। ਇਸ ਤਰ੍ਹਾਂ ਦੇ ਪੱਖਪਾਤ ਪੂਰਨ ਰਵੱਈਏ ਨਾਲ ਸਾਡੀ ਬੈਂਕਿੰਗ ਪ੍ਰਣਾਲੀ ਨੂੰ ਕਈ ਸਮੱਸਿਆਵਾਂ ਨਾਲਜੂਝਣਾ ਪਿਆ।

ਮੈਂ ਸੰਸਦ  ਵਿੱਚ ਕਹਿਣਾ ਚਾਹਾਂਗਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਨਹੀਂ ਚਾਹੁੰਦੀ ਕਿ ਸਾਡੀਆਂ ਹਥਿਆਰਬੰਦ ਸੈਨਾਵਾਂ ਸ਼ਕਤੀਸ਼ਾਲੀ ਬਣਨ। ਉਹ ਸਾਡੀ ਸੁਰੱਖਿਆ ਵਿਵਸਥਾ ਨੂੰ ਮਜਬੂਤ ਨਹੀਂ ਹੋਣ ਦੇਣਾ ਚਾਹੁੰਦੀ। ਮੈਂ ਜਾਣਨਾ ਚਾਹੁੰਦਾ ਹਾਂ ਕਿ ਆਖਿਰ ਉਹ ਕਿਨ੍ਹਾਂ ਕੰਪਨੀਆਂ ਲਈ ਇੰਨੀ ਬੇਸ਼ਰਮੀ ਨਾਲ ਪੈਰਵੀ ਕਰ ਰਹੇ ਹਨ। ਡਾ. ਬਾਬਾ ਸਾਹਿਬ ਅੰਬੇਡਕਰ ਹਮੇਸ਼ਾ ਤੋਂ ਆਪਣੇ ਸਮੇਂ ਤੋਂ ਅੱਗੇ ਦੀ ਸੋਚਦੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਵਿੱਚ ਸ਼ਾਮਲ ਹੋਣਾ ਆਤਮਹੱਤਿਆ ਕਰਨ ਦੇ ਸਮਾਨ (ਬਰਾਬਰ) ਹੈ।

ਹਜਾਰਾਂ ਸੰਗਠਨਾਂ ਨੂੰ ਵਿਦੇਸ਼ਾਂ ਤੋਂ ਧਨ ਪ੍ਰਾਪਤ ਹੁੰਦਾ ਹੈ। ਅਸੀਂ ਜਦੋਂ ਇਸ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਕਈ ਸੰਗਠਨਾਂ ਨੇ ਆਪਣਾ ਕੰਮਕਾਜ ਬੰਦ ਕਰ ਦਿੱਤਾ। ਆਖਿਰ ਇਹ ਧਨ ਦੇਸ਼ ਵਿੱਚ ਕਿਵੇਂ ਆ ਰਿਹਾ ਸੀਇਸ ਦੀ ਜਵਾਬਦੇਹੀ ਕਿਸ ’ਤੇ ਸੀ।

ਮਹਿੰਗਾਈ ਅਤੇ ਕਾਂਗਰਸ ਦਾ ਕਰੀਬੀ ਨਾਤਾ ਹੈ। ਜਦੋਂ-ਜਦੋਂ ਕਾਂਗਰਸ ਸੱਤਾ ਵਿੱਚ ਆਈ ਹੈ, ਕੀਮਤਾਂ ਵਧੀਆਂ ਹਨ। ਐੱਨਡੀਏ ਸਰਕਾਰ ਨੇ ਕੀਮਤਾਂ ’ਤੇ ਰੋਕ (ਅੰਕਸ਼) ਲਗਾਉਣ ਦਾ ਕੰਮ ਕੀਤਾ ਹੈ। ਆਖਿਰ ਕੀ ਵਜ੍ਹਾ ਸੀ ਕਿ ਯੂਪੀਏ ਸਰਕਾਰ ਦੇ ਸ਼ਾਸਨਕਾਲ ਵਿੱਚ ਐੱਲਈਡੀ ਬਲਬ ਮਹਿੰਗੇ ਸਨ।

ਸਾਡੀ ਸਰਕਾਰ ਨੇ ਦੇਸ਼ ਦੇ ਲੋਕਾਂ ਦੀ ਸਿਹਤ ਅਤੇ ਬਿਹਤਰੀ ਲਈ ਕੰਮ ਕੀਤਾ ਹੈ। ਸਟੈਂਟ, ਗੋਡਿਆਂ ਦੇ ਅਪਰੇਸ਼ਨ ਅਤੇ ਦਵਾਈਆਂ ਦੀਆਂ ਕੀਮਤਾਂ ਘਟਣ ਲਗੀਆਂ ਹਨ। ਇਸ ਨਾਲ ਗ਼ਰੀਬਾਂ ਨੂੰ ਫਾਇਦਾ ਹੋ ਰਿਹਾ ਹੈ।

ਸਤੰਬਰ 2017 ਤੋਂ ਲੈ ਕੇ ਨਵੰਬਰ 2018 ਤੱਕ ਭਾਵ ਕਰੀਬ-ਕਰੀਬ 15 ਮਹੀਨੇ ਵਿੱਚ ਲਗਭਗ 1 ਕਰੋੜ 80 ਲੱਖ ਲੋਕਾਂ ਨੇ ਪਹਿਲੀ ਵਾਰ ਪ੍ਰਾਵੀਡੈਂਟ ਫੰਡ ਦਾ ਪੈਸਾ ਕਟਾਉਣਾ ਸ਼ੁਰੂ ਕੀਤਾ ਹੈ। ਇਨ੍ਹਾਂ ਵਿੱਚੋਂ ਵੀ 64% 28 ਸਾਲ ਤੋਂ ਘੱਟ ਉਮਰ ਦੇ ਹਨ।

ਇਸ ਦੇ ਇਲਾਵਾ ਇੱਕ ਹੋਰ ਤੱਥ ਹੈ। ਸਾਡੇ ਦੇਸ਼ ਵਿੱਚ ਮਾਰਚ 2014 ਵਿੱਚ ਕਰੀਬ-ਕਰੀਬ 65 ਲੱਖ ਲੋਕਾਂ ਨੂੰ ਨੈਸ਼ਨਲ ਪੈਂਨਸ਼ਨ ਸਿਸਟਮ (ਐੱਨਪੀਐੱਸ) ਵਿੱਚ ਰਜਿਸਟਰ ਕੀਤਾ ਗਿਆ ਸੀ। ਪਿਛਲੇ ਸਾਲ ਅਕਤੂਬਰ ਵਿੱਚ ਇਹ ਸੰਖਿਆ ਵਧਕੇ ਕਰੀਬ 1 ਕਰੋੜ 20 ਲੱਖ ਹੋ ਗਈ ਹੈ। ਕੀ ਇਹ ਵੀ ਬਿਨਾ ਨਵੀਂ ਨੌਕਰੀ ਦੇ ਹੀ ਹੋ ਗਿਆ।

ਇੱਕ ਹੋਰ ਅੰਕੜਾ ਹੈ। ਹਰ ਸਾਲ ਇਨਕਮ ਟੈਕਸ ਰਿਟਰਨ ਭਰਦੇ ਸਮੇਂ, ਨਾਨ-ਕਾਰਪੋਰੇਟ ਕਰਦਾਤਾ ਵੀ ਆਪਣੀ ਆਮਦਨ ਐਲਾਨ ਦੇ ਹਨ। ਇਨ੍ਹਾਂ ਨੂੰ ਖ਼ੁਦ ਤਨਖਾਹ ਨਹੀਂ ਮਿਲਦੀ, ਲੇਕਿਨ ਇਹ ਲੋਕ ਇੱਥੇ ਨਿਯੁਕਤ ਲੋਕਾਂ ਨੂੰ ਤਨਖਾਹ ਦਿੰਦੇ ਹਨ।

ਪਿਛਲੇ ਚਾਰ ਵਰ੍ਹਿਆਂ ਵਿੱਚ ਦੇਸ਼ ਵਿੱਚ ਅਜਿਹੇ 6 ਲੱਖ 35 ਹਜਾਰ ਨਵੇਂ ਪੇਸ਼ੇਵਰ (ਪ੍ਰੋਫੈਸ਼ਨਲਸ) ਜੁੜੇ। ਕੀ ਤੁਹਾਨੂੰ ਲਗਦਾ ਹੈ ਕਿ ਇੱਕ ਡਾਕਟਰ ਨੇ ਆਪਣਾ ਕਲੀਨਿਕ ਜਾਂ ਨਰਸਿੰਗ ਹੋਮ ਖੋਲ੍ਹਿਆ ਹੈ, ਤਾਂ ਉਸ ਨੇ ਸਿਰਫ਼ ਇੱਕ ਵਿਅਕਤੀ ਨੂੰ ਹੀ ਨੌਕਰੀ ਦਿੱਤੀ ਹੋਵੇਗੀ, ਜਾਂ ਕੋਈ ਚਾਰਟਰਡ ਅਕਾਊਂਟੈਂਟ ਸਿਰਫ਼ ਇੱਕ ਵਿਅਕਤੀ ਨੂੰ ਨੌਕਰੀ ’ਤੇ ਰੱਖ ਕੇ ਆਪਣਾ ਦਫ਼ਤਰ ਚਲਾ ਰਿਹਾ ਹੋਵੇਗਾ? ਨਹੀਂ।

ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਨਾਲ 99 ਲਟਕੇਪਏ ਸਿੰਚਾਈ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ:

ਭਾਰਤ ਦੀ ਵਿਦੇਸ਼ ਨੀਤੀ ਐਸੀ ਹੈ ਕਿ ਅੱਜ ਉਸ ਨੇ ਇਜ਼ਰਾਈਲ ਅਤੇ ਫਲੀਸਤੀਨ ਅਤੇ ਸਾਊਦੀ ਅਰਬ ਅਤੇ ਇਰਾਨ ਦੋਹਾਂ ਨਾਲ ਦੋਸਤਾਨਾ ਸਬੰਧ ਬਣਾਏ ਹੋਏ ਹਨ।

ਸਾਡੀ ਵਿਦੇਸ਼ ਨੀਤੀ ਨੇ ਵਿਸ਼ਵ ਮੰਚ ’ਤੇ ਭਾਰਤ ਦੀ ਅਵਾਜ਼ ਨੂੰ ਬੁਲੰਦ ਕੀਤਾ ਹੈ। ਅਸੀਂ ਭਾਰਤ ਦੇ ਲੋਕਾਂ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਲਈ ਹਮੇਸ਼ਾ ਕੰਮ ਕਰਦੇ ਰਹਾਂਗੇ।

ਘਮੰਡ ਨੇ ਕਾਂਗਰਸ ਨੂੰ 400 ਸੀਟਾਂ ਤੋਂ 44 ਸੀਟਾਂ ’ਤੇ ਸਿਮਟਾ ਦਿੱਤਾ ਹੈ। ਦੇਸ਼ ਪ੍ਰਤੀ ਸਾਡੀ ਪ੍ਰਤੀਬੱਧਤਾ ਨੇ ਸਾਨੂੰ ਦੋ ਸੀਟਾਂ ਤੋਂ 282 ਸੀਟਾਂ ਤੱਕ ਪਹੁੰਚਾ ਦਿੱਤਾ।

ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਨਰੇਂਦਰ ਮੋਦੀ ਤੋਂ ਡਰਨਾ ਹੋਵੇਗਾ।

ਸੂਰਜ ਜਾਏਗਾ ਭੀ ਤੋ ਕਹਾਂ

ਉਸੇ ਯਹੀਂ ਰਹਨਾ ਹੋਗਾ

ਯਹੀਂ ਹਮਾਰੀ ਸਾਂਸੋਂ ਮੇਂ

ਹਮਾਰੀ ਰਗੋਂ ਮੇਂ

ਹਮਾਰੇ ਸੰਕਲਪੋਂ ਮੇਂ

ਹਮਾਰੇ ਰਤਜਗੋਂ ਮੇਂ

ਤੁਮ ਉਦਾਸ ਮਤ ਹੋਓ

ਅਬ ਮੈਂ ਕਿਸੀ ਭੀ ਸੂਰਜ ਕੋ ਨਹੀਂ ਡੂਬਨੇ ਦੂੰਗਾ।”

 

***

ਏਕੇਟੀ/ਐੱਸਐੱਚ