Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਰਲਡ ਇਕਨੌਮਿਕ ਫੋਰਮ ਸਿਖਰ ਸੰਮੇਲਨ `ਚ “ਕ੍ਰਿਏਟਿੰਗ ਅ ਸ਼ੇਅਰਡ ਫਿਊਚਰ ਇਨ ਅ ਫਰੈਕਚਰਡ ਵਰਲਡ” ਵਿਸ਼ੇ ’ਤੇ ਪ੍ਰਧਾਨ ਮੰਤਰੀ ਦਾ ਬਿਆਨ (23 ਜਨਵਰੀ, 2018)


His Excellency the President of the Swiss Federation,

Honourable Heads of State and Government,

World Economic Forum ਦੇ ਸੰਸਥਾਪਕ ਅਤੇ ਕਾਰਜਕਾਰੀ ਪ੍ਰਧਾਨ ਸ਼੍ਰੀ ਕਲਾਜ਼ ਸ਼ਵਾਬ,

ਵਿਸ਼ਵ ਦੇ ਸੀਨੀਅਰ ਅਤੇ ਪ੍ਰਤਿਸ਼ਠਾਵਾਨ ਉਦਮੀ, ਉਦਯੋਗਪਤੀ ਅਤੇ CEOs

ਮੀਡੀਆ ਦੇ ਮਿੱਤਰੋ, ਦੇਵੀਓ ਅਤੇ ਸੱਜਣੋ

ਨਮਸਕਾਰ।

ਦਾਵੋਸ ਵਿੱਚ World Economic Forum ਦੀ ਇਸ 48ਵੀਂ ਸਲਾਨਾ ਬੈਠਕ ਵਿੱਚ ਸ਼ਾਮਲ ਹੁੰਦ ਹੋਏ ਮੈਂਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਭ ਤੋਂ ਪਹਿਲਾਂ ਮੈਂ ਸ਼੍ਰੀ ਕਲਾਜ਼ ਸ਼ਵਾਬ ਨੂੰ ਉਨ੍ਹਾਂ ਦੀ ਇਸ ਪਹਿਲ ‘ਤੇ ਅਤੇ World Economic Forum ਨੂੰ ਇੱਕ ਸਸ਼ਕਤ ਅਤੇ ਵਿਆਪਕ ਮੰਚ ਬਣਾਉਣ ’ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ। ਉਨ੍ਹਾਂ ਦੇ vision ਵਿੱਚ ਇੱਕ ਮਹੱਤਵ ਏਜੰਡਾ ਹੈ ਜਿਸ ਦਾ ਉਦੇਸ਼ ਹੈ ਦੁਨੀਆ ਦੇ ਹਾਲਾਤ ਸੁਧਾਰਨਾ। ਉਨ੍ਹਾਂ ਨੇ ਇਸ ਏਜੇਂਡੇ ਨੂੰ ਆਰਥਿਕ ਅਤੇ ਰਾਜਨੀਤਕ ਚਿੰਤਨ ਨਾਲ ਬਹੁਤ ਮਜ਼ਬੂਤੀ ਨਾਲ ਜੋੜ ਦਿੱਤਾ ਹੈ। ਨਾਲ ਹੀ ਨਾਲ ਸਾਡੇ ਗਰਮਜੋਸ਼ੀ ਭਰੇ ਸਵਾਗਤ-ਸਤਿਕਾਰ ਲਈ ਮੈਂ Switzerland ਦੀ ਸਰਕਾਰ ਅਤੇ ਉਨ੍ਹਾਂ ਦੇ ਨਾਗਰਿਕਾਂ ਪ੍ਰਤੀ ਆਪਣਾ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ।

Friends,

ਦਾਵੋਸ ਵਿੱਚ ਅੰਤਿਮ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦੀ ਯਾਤਰਾ ਸੰਨ 1997 ਵਿੱਚ ਹੋਈ ਸੀ, ਜਦੋਂ ਸ਼੍ਰੀ ਦੇਵੇ ਗੌੜਾ ਜੀ ਇੱਥੇ ਆਏ ਸਨ। 1997 ਵਿੱਚ ਭਾਰਤ ਦਾ GDP ਸਿਰਫ਼ 400 billion dollar ਤੋਂ ਕੁਝ ਜ਼ਿਆਦਾ ਸੀ। ਹੁਣ ਦੋ ਦਹਾਕਿਆਂ ਬਾਅਦ ਇਹ ਲਗਭਗ 6 ਗੁਣਾ ਹੋ ਚੁੱਕਾ ਹੈ। ਉਸ ਸਾਲ ਇਸ ਫੋਰਮ ਦਾ ਵਿਸ਼ਾ “Building the Network Society” ਸੀ। ਅੱਜ, 21 ਸਾਲ ਬਾਅਦ technology ਅਤੇ digital age ਦੀਆਂ ਉਪਲੱਬਧੀਆਂ ਅਤੇ ਤਰਜੀਹਾਂ ਨੂੰ ਦੇਖੀਏ ਤਾਂ ਇਹ ਵਿਸ਼ਾ ਸਦੀਆਂ ਪੁਰਾਣਾ ਜਾਪਦਾ ਹੈ। ਅੱਜ ਅਸੀਂ ਸਿਰਫ਼ network society ਹੀ ਨਹੀਂ, ਬਲਕਿ big data (ਡੇਟਾ), artificial intelligence ਅਤੇ Cobots ਦੀ ਦੁਨੀਆ ਵਿੱਚ ਹਾਂ। 1997 ਵਿੱਚ EURO ਮੁਦਰਾ ਪ੍ਰਚਲਿਤ ਨਹੀਂ ਹੋਈ ਸੀ। ਅਤੇ Asian financial crisis ਦਾ ਕੋਈ ਅਤਾ-ਪਤਾ ਨਹੀਂ ਸੀ, ਨਾ ਹੀ BREXIT ਦੇ ਅਸਾਰ ਸੀ। 1997 ਵਿੱਚ ਬਹੁਤ ਘੱਟ ਲੋਕਾਂ ਨੇ ਓਸਾਮਾ ਬਿਨ ਲਾਦੇਨ ਦੇ ਬਾਰੇ ਵਿੱਚ ਸੁਣਿਆ ਸੀ ਅਤੇ Harry Potter ਦਾ ਨਾਮ ਵੀ ਅਣਜਾਣ ਸੀ। ਤਦ ਸ਼ਤਰੰਜ਼ ਦੇ ਖਿਡਾਰੀਆਂ ਨੂੰ computer ਤੋਂ ਹਾਰਨ ਦਾ ਗੰਭੀਰ ਖਤਰਾ ਨਹੀਂ ਸੀ। ਤਦ Cyber Space ਵਿੱਚ Google ਦਾ ਅਵਤਾਰ ਨਹੀਂ ਹੋਇਆ ਸੀ।

ਅਤੇ ਜੇਕਰ 1997 ਵਿੱਚ ਤੁਸੀਂ internet ’ਤੇ ”Amazon” ਸ਼ਬਦ ਲੱਭਦੇ ਤਾਂ ਤੁਹਾਨੂੰ ਨਦੀਆਂ ਅਤੇ ਘਣੇ ਜੰਗਲਾਂ ਦੇ ਬਾਰੇ ਸੂਚਨਾ ਮਿਲਦੀ। ਉਸ ਜਮਾਨੇ ਵਿੱਚ tweet ਕਰਨਾ ਚਿੜੀਆਂ ਦਾ ਕੰਮ ਸੀ, ਮਨੁੱਖਾਂ ਦਾ ਨਹੀਂ। ਇਹ ਪਿਛਲੀ ਸਦੀ ਸੀ।

ਅੱਜ, ਦੋ ਦਹਾਕਿਆਂ ਦੇ ਬਾਅਦ ਸਾਡਾ ਵਿਸ਼ਵ ਅਤੇ ਸਾਡਾ ਸਮਾਜ ਬਹੁਤ ਸਾਰੇ ਜਟਿਲ networks ਦੇ network ਹਨ। ਉਸ ਜਮਾਨੇ ਵਿੱਚ ਵੀ ਦਾਵੋਸ ਆਪਣੇ ਸਮੇਂ ਤੋਂ ਅੱਗੇ ਸੀ, ਅਤੇ ਇਹ World Economic Forum ਭਵਿੱਖ ਦਾ ਸੰਦਰਭ ਸੀ। ਅੱਜ ਵੀ ਦਾਵੋਸ ਆਪਣੇ ਸਮੇਂ ਤੋਂ ਅੱਗੇ ਹੈ।

ਇਸ ਸਾਲ ਫੋਰਮ ਦਾ ਵਿਸ਼ਾ – ”Creating a shared Future in a Fractured World” ਹ । ਯਾਨਿ ਦਰਾਰਾਂ ਨਾਲ ਭਰੇ ਵਿਸ਼ਵ ਵਿੱਚ ਸਾਂਝੇ ਭਵਿੱਖ ਦਾ ਨਿਰਮਾਣ। ਨਵੇਂ-ਨਵੇਂ ਬਦਲਾਵਾਂ ਵਿੱਚ, ਨਵੀਆਂ-ਨਵੀਆਂ ਸ਼ਕਤੀਆਂ ਨਾਲ ਆਰਥਿਕ ਸਮਰੱਥਾ ਅਤੇ ਰਾਜਨੀਤਕ ਸ਼ਕਤੀ ਦਾ ਸੰਤੁਲਨ ਬਦਲ ਰਿਹਾ ਹੈ। ਇਸ ਨਾਲ ਵਿਸ਼ਵ ਦੇ ਸਰੂਪ ਵਿੱਚ ਦੂਰਗਾਮੀ ਪਰਿਵਰਤਨਾਂ ਦਾ ਅਕਸ ਦਿਖਾਈ ਦੇ ਰਿਹਾ ਹੈ। ਵਿਸ਼ਵ ਸਾਹਮਣੇ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਨੂੰ ਲੈ ਕੇ ਨਵੀਆਂ ਅਤੇ ਗੰਭੀਰ ਚੁਣੌਤੀਆਂ ਹਨ।

Technology driven transformation ਸਾਡੇ ਰਹਿਣ, ਕੰਮ ਕਰਨ, ਵਿਹਾਰ, ਗੱਲਬਾਤ ਇੱਥੋਂ ਤੱਕ ਕਿ ਅੰਤਰਰਾਸ਼ਟਰੀ ਸਮੂਹਾਂ ਅਤੇ ਰਾਜਨੀਤੀ ਤੇ ਅਰਥਵਿਵਸਥਾ ਤੱਕ ਨੂੰ ਗਹਿਰਾਈ ਨਾਲ ਪ੍ਰਭਾਵਿਤ ਕਰ ਰਹੇ ਹਨ। Technology ਦੇ ਜੋੜਨ, ਮੋੜਨ ਅਤੇ ਤੋੜਨ- ਤਿੰਨਾਂ ਅਕਾਰਾਂ ਦਾ ਇੱਕ ਵੱਡਾ ਉਦਾਹਰਨ Social media ਦੀ ਵਰਤੋਂ ਵਿੱਚ ਦੇਖਣ ਨੂੰ ਮਿਲਦਾ ਹੈ। ਅੱਜ Data (ਡੇਟਾ) ਸਭ ਤੋਂ ਵੱਡੀ ਸੰਪਦਾ ਹੈ। Data (ਡੇਟਾ) ਦੇ global flow ਨਾਲ ਸਭ ਤੋਂ ਵੱਡੇ ਮੌਕੇ ਬਣ ਰਹੇ ਹਨ, ਅਤੇ ਸਭ ਤੋਂ ਵੱਡੀਆਂ ਚੁਣੌਤੀਆਂ ਵੀ। Data ਦੇ ਪਹਾੜ ਦੇ ਪਹਾੜ ਬਣਦੇ ਜਾ ਰਹੇ ਹਨ। ਉਨ੍ਹਾਂ ’ਤੇ ਨਿਯੰਤਰਨ ਦੀ ਦੌੜ ਲੱਗੀ ਹੋਈ ਹੈ। ਕਿਉਂਕਿ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੋ Data ਨੂੰ ਕਾਬੂ ਵਿੱਚ ਰੱਖੇਗਾ ਉਹੀ ਭਵਿੱਖ ਵਿੱਚ ਆਪਣਾ ਦਬਦਬਾ ਬਣਾਏਗਾ।
ਇਸੇ ਤਰ੍ਹਾਂ cyber security ਅਤੇ nuclear safety ਦੇ ਖੇਤਰਾਂ ਵਿੱਚ ਵੀ ਤੇਜ਼ੀ ਨਾਲ ਬਦਲਦੀ ਹੋਈ technology ਅਤੇ ਵਿਨਾਸ਼ਕਾਰੀ ਸ਼ਕਤੀਆਂ ਦੇ ਵਿਸਥਾਰ ਨਾਲ ਪਹਿਲਾਂ ਤੋਂ ਚਲੀਆਂ ਆ ਰਹੀਆਂ ਚੁਣੌਤੀਆਂ ਹੋਰ ਵੀ ਗੰਭੀਰ ਹੋ ਗਈਆਂ ਹਨ। ਵਿਗਿਆਨ, ਟੈਕਨੋਲੋਜੀ ਅਤੇ ਆਰਥਿਕ ਪ੍ਰਗਤੀ ਦੇ ਨਵੇਂ ਆਯਾਮਾਂ ਵਿੱਚ ਇੱਕ ਥਾਂ ਤਾਂ ਮਨੁੱਖ ਨੂੰ ਖੁਸ਼ਹਾਲੀ ਦੇ ਨਵੇਂ ਰਸਤੇ ਦਿਖਾਉਣ ਦੀ ਸਮਰੱਥਾ ਹੈ। ਉੱਥੇ ਦੂਜੇ ਪਾਸੇ, ਇਨ੍ਹਾਂ ਪਰਿਵਰਤਨਾਂ ਵਿੱਚ ਅਜਿਹੀਆਂ ਦਰਾਰਾਂ ਵੀ ਪੈਦਾ ਹੋਈਆਂ ਹਨ ਜੋ ਦਰਦ ਭਰੀ ਚੋਟ ਪਹੁੰਚਾ ਸਕਦੀਆਂ ਹਨ। ਬਹੁਤ ਸਾਰੇ ਬਦਲਾਅ, ਅਜਿਹੀਆਂ ਦੀਵਾਰਾਂ ਖੜੀਆਂ ਕਰ ਰਹੇ ਹਨ ਜਿਨ੍ਹਾਂ ਨੇ ਪੂਰੀ ਮਾਨਵਤਾ ਲਈ ਸ਼ਾਂਤੀ ਅਤੇ ਖੁਸ਼ਹਾਲੀ ਦੇ ਰਸਤੇ ਨੂੰ ਦੁਰਗਮ ਹੀ ਨਹੀਂ ਬਹੁਤ ਬੁਰਾ ਬਣਾ ਦਿੱਤਾ ਹੈ। ਇਹ fractures, ਇਹ divides ਅਤੇ ਇਹ barriers ਵਿਕਾਸ ਅਭਾਵ ਦੀਆਂ ਹਨ, ਗ਼ਰੀਬੀ ਦੀਆਂ ਹਨ, ਬੇਰੋਜ਼ਗਾਰੀ ਦੀਆਂ ਹਨ, ਮੌਕਿਆਂ ਦੀ ਘਾਟ ਅਤੇ ਕੁਦਰਤੀ ਤਕਨੀਕੀ ਸਮਾਧਾਨਾਂ `ਤੇ ਅਧਾਰਿਤ ਹਨ ਇਸ ਪਰਿਵੇਸ਼ ਵਿੱਚ ਸਾਡੇ ਸਾਹਮਣੇ ਕਈ ਮਹੱਤਵਪੂਰਨ ਸਵਾਲ ਜੋ ਮਾਨਵਤਾ ਦੇ ਭਵਿੱਖ ਅਤੇ ਭਵਿੱਖ ਪੀੜ੍ਹੀਆਂ ਦੀ ਵਿਰਾਸਤ ਲਈ ਸਮੁੱਚਾ ਜਵਾਬ ਮੰਗਦੇ ਹਨ।

ਕੀ ਸਾਡੀ ਵਿਸ਼ਵ-ਵਿਵਸਥਾ ਇਨ੍ਹਾਂ ਦਰਾਰਾਂ ਅਤੇ ਦੂਰੀਆਂ ਨੂੰ ਵਧਾ ਰਹੀ ਹੈ? ਇਹ ਕਿਹੜੀਆਂ ਸ਼ਕਤੀਆਂ ਹਨ ਜੋ ਤਾਲਮੇਲ ਦੇ ਉੱਪਰ ਅਲਗਾਵ ਨੂੰ ਤਰਜੀਹ ਦਿੰਦੀਆਂ ਹਨ, ਜੋ ਸਹਿਯੋਗ ਦੇ ਉੱਤੇ ਸੰਘਰਸ਼ ਨੂੰ ਹਾਵੀ ਕਰਦੀਆਂ ਹਨ? ਅਤੇ ਸਾਡੇ ਕੋਲ ਇਹ ਕਿਹੜੇ ਸਾਧਨ ਹਨ, ਇਹ ਕਿਹੜੇ ਰਸਤੇ ਹਨ ਜਿਨ੍ਹਾਂ ਦੇ ਜ਼ਰੀਏ ਅਸੀਂ ਇਨ੍ਹਾਂ ਦਰਾਰਾਂ ਅਤੇ ਦੂਰੀਆਂ ਨੂੰ ਮਿਟਾ ਕੇ ਇਕ ਸੁਹਾਣੇ ਅਤੇ ਸਾਂਝੇ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ?

Friends,

ਭਾਰਤ, ਭਾਰਤੀਅਤਾ ਅਤੇ ਭਾਰਤੀ ਵਿਰਾਸਤ ਦਾ ਪ੍ਰਤੀਨਿਧੀ ਹੋਣ ਦੇ ਨਾਤੇ ਮੇਰੇ ਲਈ ਇਸ ਫੋਰਮ ਦਾ ਵਿਸ਼ਾ ਜਿਨਾ ਸਮਕਾਲੀਨ ਹੈ ਉਨ੍ਹਾਂ ਹੀ ਸਮਾਂਤੀਤ ਵੀ ਹੈ। ਸਮਾਂਤੀਤ ਇਸਲਈ ਕਿਉਂਕਿ ਭਾਰਤ ਵਿੱਚ ਅਨਾਦਿਕਾਲ ਤੋਂ ਅਸੀਂ ਮਾਨਵ ਮਾਤ੍ਰ ਨੂੰ ਜੋੜਨ ਵਿੱਚ ਵਿਸ਼ਵਾਸ ਕਰਦੇ ਆਏ ਹਾਂ, ਉਸ ਨੂੰ ਤੋੜਨ ਵਿੱਚ ਨਹੀਂ, ਉਸ ਨੂੰ ਵੰਡਨ ਵਿੱਚ ਨਹੀਂ। ਹਜਾਰਾਂ ਸਾਲ ਪਹਿਲਾ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗਏ ਗ੍ਰੰਥਾਂ ਵਿੱਚ ਭਾਰਤੀ ਚਿੰਤਕਾਂ ਨੇ ਕਿਹਾ: “ਵਸੂਧੈਵ ਕੁਟੁਮਬਕਮ”। ਭਾਵ ਪੂਰੀ ਦੁਨੀਆ ਇੱਕ ਪਰਿਵਾਰ ਹੈ। ਅਸਲ ਵਿੱਚ ਅਸੀਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਬੰਨੇ ਹੋਏ ਹਾਂ, ਸਾਡੀ ਹੋਣੀ ਇੱਕ ਸਾਂਝੇ ਸੂਤਰ ਨਾਲ ਸਾਨੂੰ ਜੋੜਦੀ ਹੈ। ਵਸੁਧੈਵ ਕੁਟੁਬਕਮ ਦੀ ਇਹ ਧਾਰਨਾ ਨਿਸ਼ਚਿਤ ਤੌਰ ‘ਤੇ ਅੱਜ ਦਰਾਰਾਂ ਅਤੇ ਦੁਰੀਆਂ ਨੂੰ ਮਿਟਾਉਣ ਲਈ ਹੋਰ ਵੀ ਜ਼ਿਆਦਾ ਸਾਰਥਕ ਹੈ। ਲੇਕਿਨ ਅੱਜ ਇੱਕ ਗੰਭੀਰ ਗੱਲ ਇਹ ਹੈ ਕਿ ਇਸ ਕਾਲ ਦੀ ਕਠਿਨ ਚੁਣੌਤੀਆਂ ਨਾਲ ਨਿਪਟਣ ਲਈ ਸਾਡੇ ਵਿੱਚ ਸਹਮਤੀ ਦੀ ਕਮੀ ਹੈ। ਪਰਿਵਾਰ ਵਿੱਚ ਜਿਥੇ ਇੱਕ ਹੋਰ ਸੌਹਾਦਰ ਅਤੇ ਸਹਿਯੋਗ ਹੁੰਦਾ ਹੈ ਉੱਥੇ ਕੁਝ ਨ ਕੁਝ ਮਤਭੇਦ ਅਤੇ ਝਗੜੇ ਵੀ ਹੋ ਸਕਦੇ ਹਨ। ਲੇਕਿਨ ਪਰਿਵਾਰ ਦਾ ਪ੍ਰਾਣ, ਉਸਦੀ ਪ੍ਰੇਰਣਾ ਇਹੀ ਭਾਵਨਾ ਹੁੰਦੀ ਹੈ ਕਿ ਜਦੋਂ ਸਾਂਝੀਆਂ ਚੁਣੌਤੀਆਂ ਸਾਹਮਣੇ ਆਉਣ ਤੋਂ ਸਾਰੇ ਲੋਕ ਇੱਕਜੁਟ ਹੋ ਕੇ ਉਨ੍ਹਾਂ ਦਾ ਸਾਹਮਨਾ ਕਰਦੇ ਹਨ, ਅਤੇ ਇੱਕਜੁੱਟ ਹੋ ਕੇ ਪ੍ਰਾਪਤੀਆਂ ਅਤੇ ਆਨੰਦ ਦੇ ਹਿੱਸੇਦਾਰ ਬਣਦੇ ਹਨ। ਪਰ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਵਿਭਾਜਨਾਂ ਨੇ, ਦਰਾਰਾਂ ਨੇ ਇਨ੍ਹਾਂ ਚੁਣੌਤੀਆਂ ਦੇ ਖ਼ਿਲਾਫ਼ ਮਾਨਵ ਜਾਤ ਦੇ ਸੰਘਰਸ਼ ਨੂੰ ਹੋਰ ਵੀ ਕਠਿਨ, ਹੋਰ ਵੀ ਕਠੋਰ ਬਣਾ ਦਿੱਤਾ ਹੈ।

Friends,

ਜਿਨ੍ਹਾਂ ਚੁਣੌਤੀਆਂ ਦੇ ਵੱਲ ਮੈਂ ਇਸ਼ਾਰਾ ਕਰ ਰਿਹਾ ਹਾਂ ਉਨ੍ਹਾਂ ਦੀ ਗਿਣਤੀ ਵੀ ਬਹੁਤ ਹੈ ਅਤੇ ਵਿਸਥਾਰ ਵੀ ਵਿਆਪਕ ਹੈ । ਇੱਥੇ ਮੈਂ ਸਿਰਫ ਤਿੰਨ ਪ੍ਰਮੁੱਖ ਚੁਣੌਤੀਆਂ ਦਾ ਜਿਕਰ ਕਰਾਂਗਾਂ ਜੋ ਮਨੁੱਖੀ ਸੱਭਿਅਤਾ ਲਈ ਸਭ ਤੋਂ ਵੱਡੇ ਖ਼ਤਰੇ ਪੈਦਾ ਕਰ ਰਹੀਆਂ ਹਨ। ਪਹਿਲਾ ਖ਼ਤਰਾ ਹੈ Climate Change ਦਾ। Glaciers ਪਿੱਛੇ ਹਟਦੇ ਜਾ ਰਹੇ ਹਨ। ਆਰਕਟੀਕ ਦੀ ਬਰਫ਼ ਖੁਰਦੀ ਜਾ ਰਹੀ ਹੈ। ਬਹੁਤ ਸਾਰੇ ਟਾਪੂ ਡੁੱਬ ਰਹੇ ਹਨ, ਜਾਂ ਡੁੱਬਣ ਵਾਲੇ ਹਨ। ਬਹੁਤ ਗਰਮੀ ਅਤੇ ਬਹੁਤ ਠੰਡ, ਬੇਹੱਦ ਮੀਂਹ ਅਤੇ ਹੜ੍ਹ ਜਾਂ ਬਹੁਤ ਸੋਕਾ – extreme weather ਦਾ ਪ੍ਰਭਾਵ ਦਿਨ-ਬ-ਦਿਨ ਵਧ ਰਿਹਾ ਹੈ। ਇਸ ਹਾਲਾਤ ਵਿੱਚ ਹੋਣਾ ਤਾਂ ਇਹ ਚਾਹੀਦਾ ਹੈ ਸੀ ਕਿ ਅਸੀਂ ਆਪਣੇ ਸੀਮਤ ਸੰਕੋਚੀ ਦਾਇਰਿਆਂ ਤੋਂ ਨਿਕਲ ਕੇ ਇੱਕਜੁੱਟ ਹੋ ਜਾਂਦੇ। ਲੇਕਿਨ ਕੀ ਅਜਿਹਾ ਹੋਇਆ? ਅਤੇ ਜੇਕਰ ਨਹੀਂ, ਤਾਂ ਕਿਉਂ? ਅਤੇ ਅਸੀਂ ਕੀ ਕਰ ਸਕਦੇ ਹਾਂ ਜੋ ਇਸ ਹਾਲਾਤ ਵਿੱਚ ਸੁਧਾਰ ਹੋ। ਹਰ ਕੋਈ ਕਹਿੰਦਾ ਹੈ ਕਿ carbon emission ਨੂੰ ਘੱਟ ਕਰਨਾ ਚਾਹੀਦਾ ਹੈ। ਲੇਕਿਨ ਅਜਿਹੇ ਕਿੰਨੇ ਦੇਸ਼ ਜਾਂ ਲੋਕ ਹਨ ਜੋ ਵਿਕਾਸਸ਼ੀਲ ਦੇਸ਼ਾਂ ਅਤੇ ਸਮਾਜਾਂ ਨੂੰ ਉਪਯੁਕਤ technology ਉਪਲੱਬਧ ਕਰਵਾਉਣ ਲਈ ਜ਼ਰੂਰੀ ਸੰਸਾਧਨ ਉਪਲੱਬਧ ਕਰਵਾਉਣ ਵਿੱਚ ਮਦਦ ਕਰਨਾ ਚਾਹੁੰਦੇ ਹਨ ।

ਤੁਸੀਂ ਕਈ ਵਾਰ ਸੁਣਿਆ ਹੋਵੇਗਾ ਭਾਰਤੀ ਪਰੰਪਰਾ ਵਿੱਚ ਕੁਦਰਤ ਦੇ ਨਾਲ ਡੂੰਘੇ ਤਾਲਮੇਲ ਬਾਰੇ । ਹਜ਼ਾਰਾਂ ਸਾਲ ਪਹਿਲਾਂ ਸਾਡੇ ਸ਼ਾਸਤਰਾਂ ਵਿੱਚ ਮਨੁੱਖ ਮਾਤਰ ਨੂੰ ਦੱਸਿਆ ਗਿਆ- “ਭੂਮੀ ਮਾਤਾ, ਪੁੱਤਰੋ ਅਹਮ ਪ੍ਰਿਥਵਯਾ:” ਯਾਨੀ, we the human are children of Mother Earth. ਜੇਕਰ ਅਸੀਂ ਧਰਤੀ ਦੀ ਸੰਤਾਨ ਹਾਂ ਤਾਂ ਅੱਜ ਮਾਨਵ ਅਤੇ ਪ੍ਰਕਿਰਤੀ ਵਿੱਚ ਜੰਗ-ਜਿਹੀ ਕਿਉਂ ਛਿੜੀ ਹੈ?

ਹਜ਼ਾਰਾਂ ਸਾਲ ਪਹਿਲਾਂ ਭਾਰਤ ਵਿੱਚ ਲਿਖੇ ਗਏ ਸਭ ਤੋਂ ਪ੍ਰਮੁੱਖ ਉਪਨਿਸ਼ਦ ‘ਇਸ਼ੋਪਨਿਸ਼ਦ’ ਦੇ ਸ਼ੁਰੂ ਵਿੱਚ ਹੀ ਤੱਤਵਦ੍ਰਿਸ਼ਟਾ ਗੁਰੂ ਨੇ ਆਪਣੇ ਚੋਲਿਆਂ ਨੂੰ ਪਰਿਵਰਤਨਸ਼ੀਲ ਜਗਤ ਬਾਰੇ ਵਿੱਚ ਕਿਹਾ :

‘ਤੇਨ ਤਯਕਤੇਨ ਭੁੰਜੀਥਾ, ਮਾਗ੍ਰਿਧ:ਕਸਯਸਵਿਦ੍ਧਨਮ੍ (‘तेन त्यक्तेन भुन्जीथा, मागृधःकस्यस्विद्धनम्।

)

ਯਾਨੀ ਸੰਸਾਰ ਵਿੱਚ ਰਹਿੰਦੇ ਹੋਏ ਉਸ ਦਾ ਤਿਆਗ ਭਰਿਆ ਭੋਗ ਕਰੋ, ਅਤੇ ਕਿਸੇ ਦੂਜੇ ਦੀ ਜਾਇਦਾਦ ਦਾ ਲਾਲਚ ਨਾ ਕਰੋ। ਢਾਈ ਹਜ਼ਾਰ ਸਾਲ ਪਹਿਲਾਂ ਭਗਵਾਨ ਬੁੱਧ ਨੇ ਅਪਰਿਗ੍ਰਿਹ ਯਾਨੀ ਲੋੜ ਦੇ ਅਨੁਸਾਰ ਇਸਤੇਮਾਲ ਨੂੰ ਆਪਣੇ ਸਿਧਾਂਤਾਂ ਵਿੱਚ ਪ੍ਰਮੁੱਖ ਸਥਾਨ ਦਿੱਤਾ। ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ trusteeship ਦਾ ਸਿਧਾਂਤ ਵੀ ਲੋੜ ਯਾਨੀ need ਦੇ ਅਨੁਸਾਰ ਵਰਤੋਂ ਅਤੇ ਉਪਭੋਗ ਕਰਨ ਦੇ ਪੱਖ ਵਿੱਚ ਸੀ ; greed ਉੱਤੇ ਅਧਾਰਿਤ ਸ਼ੋਸ਼ਣ ਦਾ ਉਨ੍ਹਾਂ ਨੇ ਸਿੱਧਾ ਵਿਰੋਧ ਕੀਤਾ ਸੀ। ਸੋਚਣ ਦਾ ਵਿਸ਼ਾ ਹੈ ਕਿ ਤਿਆਗ ਪੂਰਵਕ ਭੋਗ ਨਾਲ ਲੋੜ ਮੁਤਾਬਿਕ ਵਰਤੋਂ ਕਰਦੇ ਹੋਏ ਹੁਣ ਅਸੀਂ ਲਾਲਚ ਦੇ ਵਸ ਕੁਦਰਤ ਦੇ ਸ਼ੋਸ਼ਣ ਤੱਕ ਕਿਵੇਂ ਪਹੁੰਚ ਗਏ? ਇਹ ਸਾਡਾ ਵਿਕਾਸ ਹੋਇਆ ਹੈ ਜਾਂ ਪਤਨ? ਸਾਡੇ ਦਿਮਾਗ ਦੀ ਇਹ ਦੁਰਦਸ਼ਾ, ਸਾਡੇ ਸਵਾਰਥ ਦੀ ਖੌਫਨਾਕ ਝਲਕ, ਸਾਨੂੰ ਕਿਉਂ ਆਤਮ-ਚਿੰਤਨ ‘ਤੇ ਮਜ਼ਬੂਰ ਨਹੀਂ ਕਰਦੀ?

ਅਗਰ ਅਸੀਂ ਸੋਚੀਏ ਤਾਂ ਜਾਣਾਂਗੇ ਕਿ ਅੱਜ ਵਾਤਾਵਰਣ ਵਿੱਚ ਵਿਆਪਤ ਭਿਆਨਕ ਬੁਰੇ ਨਤੀਚਿਆਂ ਦੇ ਇਲਾਜ ਦਾ ਇੱਕ ਅਚੂਕ ਨੁਸਖਾ ਹੈ – ਪ੍ਰਾਚੀਨ ਭਾਰਤੀ ਦਰਸ਼ਨ ਦਾ ਮਾਨਵ ਅਤੇ ਪ੍ਰਕਿਰਤੀ ਵਿੱਚ ਤਾਲਮੇਲ। ਇਹੀ ਨਹੀਂ, ਇਸ ਦਰਸ਼ਨ ਤੋਂ ਉਤਪੰਨ ਯੋਗ ਅਤੇ ਆਯੁਰਵੇਦ ਵਰਗੀਆਂ ਭਾਰਤੀ ਪਰੰਪਰਾਵਾਂ ਦੀ ਸਮੁੱਚੀ ਪੱਧਤੀ ਨਾ ਸਿਰਫ਼ ਪਰਿਵੇਸ਼ ਅਤੇ ਸਾਡੇ ਦਰਮਿਆਨ fracture ਨੂੰ ਨਾ ਕੇਵਲ heal ਕਰ ਸਕਦੀ ਹੈ, ਸਗੋਂ ਸਾਨੂੰ ਸਰੀਰਕ, ਮਾਨਸਿਕ ਅਤੇ ਆਤਮਕ ਸਿਹਤ ਅਤੇ ਸੰਤੁਲਨ ਵੀ ਪ੍ਰਦਾਨ ਕਰਦੀ ਹੈ। ਮਾਹੌਲ ਨੂੰ ਬਚਾਉਣ ਅਤੇ climate change ਦਾ ਸਾਹਮਣਾ ਕਰਨ ਲਈ ਇੱਕ ਬਹੁਤ ਵੱਡਾ ਅਭਿਆਨ, ਇੱਕ ਬਹੁਤ ਵੱਡਾ ਲਕਸ਼ ਮੇਰੀ ਸਰਕਾਰ ਨੇ ਦੇਸ਼ ਦੇ ਸਾਹਮਣੇ ਰੱਖਿਆ ਹੈ। ਸੰਨ 2022 ਤੱਕ ਅਸੀਂ ਭਾਰਤ ਵਿੱਚ 175 GW renewable energy ਦਾ ਉਤਪਾਦਨ ਕਰਨਾ ਹੈ। ਪਿਛਲੇ ਕਰੀਬ ਤਿੰਨ ਸਾਲਾਂ ਵਿੱਚ 60 GW, ਯਾਨੀ ਇਸ ਲਕਸ਼ ਦਾ ਇੱਕ ਤਿਹਾਈ ਤੋਂ ਵੀ ਜ਼ਿਆਦਾ ਅਸੀਂ ਪ੍ਰਾਪਤ ਕਰ ਚੁੱਕੇ ਹਾਂ।

2016 ਵਿੱਚ ਭਾਰਤ ਅਤੇ ਫ਼ਰਾਂਸ ਨੇ ਮਿਲਕੇ ਇੱਕ ਨਵੀਂ ਅੰਤਰਰਾਸ਼ਟਰੀ treaty based organization ਦੀ ਕਲਪਨਾ ਕੀਤੀ। ਇਹ ਕ੍ਰਾਂਤੀਵਾਦੀ ਕਦਮ ਹੁਣ ਇੱਕ ਸਫਲ ਪ੍ਰਯੋਗ ਵਿੱਚ ਬਦਲ ਗਿਆ ਹੈ। International Solar Alliance ਵਜੋਂ ਇਹ ਪਹਿਲ ਜ਼ਰੂਰੀ Treaty ratification ਦੇ ਬਾਅਦ ਹੁਣ ਇੱਕ ਅਸਲੀਅਤ ਹੈ। ਮੈਨੂੰ ਬੇਹੱਦ ਖੁਸ਼ੀ ਹੈ ਕਿ ਇਸ ਸਾਲ ਮਾਰਚ ਵਿੱਚ ਫ਼ਰਾਂਸ ਦੇ ਰਾਸ਼ਟਰਪਤੀ ਮੈਂਕਰਾ ਅਤੇ ਮੇਰੇ ਸੰਯੁਕਤ ਸੱਦੇ ‘ਤੇ ਇਸ Alliance ਦੇ ਮੈਂਬਰ ਦੇਸ਼ਾਂ ਦੇ leaders ਨਵੀਂ ਦਿੱਲੀ ਵਿੱਚ ਹੋਣ ਵਾਲੇ Alliance ਦੇ ਪਹਿਲੇ summit ਵਿੱਚ ਭਾਗ ਲੈਣਗੇ ।

Friends,

ਦੂਜੀ ਵੱਡੀ ਚੁਣੌਤੀ ਹੈ ਆਤੰਕਵਾਦ। ਇਸ ਸਬੰਧ ਵਿੱਚ ਭਾਰਤ ਦੀਆਂ ਚਿੰਤਾਵਾਂ ਅਤੇ ਵਿਸ਼ਵ ਭਰ ਵਿੱਚ ਪੂਰੀ ਮਨੁੱਖਤਾ ਲਈ ਇਸ ਗੰਭੀਰ ਖ਼ਤਰੇ ਦੇ ਵਧਦੇ ਅਤੇ ਬਦਲਦੇ ਹੋਏ ਸਰੂਪ ਨਾਲ ਤੁਸੀਂ ਭਲੀ ਤਰ੍ਹਾਂ ਵਾਕਫ਼ ਹੋ। ਮੈਂ ਇੱਥੇ ਸਿਰਫ ਦੋ ਆਯਾਮਾਂ ਉੱਤੇ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ। ਆਤੰਕਵਾਦ ਜਿਨ੍ਹਾਂ ਖਤਰਨਾਕ ਹੈ ਉਸ ਤੋਂ ਵੀ ਖਤਰਨਾਕ ਹੈ good terrorist ਅਤੇ bad terrorist ਦੇ ਵਿੱਚ ਬਣਾਇਆ ਗਿਆ artificial ਭੇਦ। ਦੂਜਾ ਸਮਕਾਲੀਨ ਗੰਭੀਰ ਪਹਿਲੂ ਜਿਸ ‘ਤੇ ਮੈਂ ਤੁਹਾਡਾ ਧਿਆਨ ਚਾਹੁੰਦਾ ਹਾਂ ਉਹ ਹੈ ਪੜ੍ਹੇ-ਲਿਖੇ ਅਤੇ ਸੰਪੰਨ ਨੌਜਵਾਨਾਂ ਦਾ radicalise ਹੋਕੇ ਆਤੰਕਵਾਦ ਵਿੱਚ ਸ਼ਾਮਲ ਹੋਣਾ। ਮੈਨੂੰ ਆਸ ਹੈ ਕਿ ਇਸ ਫੋਰਮ ਵਿੱਚ ਆਤੰਕਵਾਦ ਅਤੇ ਹਿੰਸਾ ਦੀਆਂ ਦਰਾਰਾਂ ਨਾਲ, ਇਨ੍ਹਾਂ ਦੇ ਦੁਆਰਾ ਪੈਦਾ fracture ਨਾਲ ਸਾਡੇ ਸਾਹਮਣੇ ਮੌਜੂਦ ਗੰਭੀਰ ਚੁਨੌਤੀਆਂ ‘ਤੇ ਅਤੇ ਉਨ੍ਹਾਂ ਦੇ ਸਮਾਧਾਨ ਦੇ ਵਿਸ਼ੇ ‘ਤੇ ਚਰਚਾ ਹੋਵੇਗੀ ।

Friends,

ਤੀਜੀ ਚੁਣੌਤੀ ਮੈਂ ਇਹ ਵੇਖਦਾ ਹਾਂ ਕਿ ਬਹੁਤ ਸਾਰੇ ਸਮਾਜ ਅਤੇ ਦੇਸ਼, ਵੱਧ ਤੋਂ ਵੱਧ ਆਤਮ ਕੇਂਦਰਿਤ ਹੁੰਦੇ ਜਾ ਰਹੇ ਹਨ। ਅਜਿਹਾ ਲੱਗਦਾ ਹੈ ਕਿ Globalization ਆਪਣੇ ਨਾਮ ਦੇ ਵਿਪਰੀਤ ਸੁੰਗੜਦਾ ਜਾ ਰਿਹਾ ਹੈ। ਇਸ ਪ੍ਰਕਾਰ ਦੀ ਮਾਨਸਿਕਤਾ ਅਤੇ ਗ਼ਲਤ ਤਰਜੀਹਾਂ ਦੇ ਬੁਰੇ ਪਰਿਣਾਮ ਨੂੰ climate change ਜਾਂ ਆਤੰਕਵਾਦ ਦੇ ਖ਼ਤਰੇ ਤੋਂ ਘੱਟ ਨਹੀਂ ਆਂਕਿਆ ਜਾ ਸਕਦਾ । ਹਾਲਾਂਕਿ ਹਰ ਕੋਈ interconnected ਸੰਸਾਰ ਦੀ ਗੱਲ ਕਰਦਾ ਹੈ ਲੇਕਿਨ globalization ਦੀ ਚਮਕ ਘੱਟ ਹੋ ਰਹੀ ਹੈ। ਸੰਯੁਕਤ ਰਾਸ਼ਟਰ ਸੰਘ ਦੇ ਆਦਰਸ਼ ਅਜੇ ਵੀ ਮੰਨੇ ਜਾਂਦੇ ਹਨ। World Trade Organization ਵੀ ਵਿਆਪਕ ਹੈ। ਲੇਕਿਨ ਦੂਸਰੇ ਵਿਸ਼ਵ ਯੁੱਧ ਬਾਅਦ ਬਣੇ ਹੋਏ ਵਿਸ਼ਵ ਸੰਗਠਨਾਂ ਦੀ ਸੰਰਚਨਾ, ਵਿਵਸਥਾ ਅਤੇ ਉਨ੍ਹਾਂ ਦੀ ਕਾਰਜ ਪੱਧਤੀ ਦੀ ਅੱਜ ਦੇ ਮਨੁੱਖ ਦੀਆਂ ਇੱਛਾਵਾਂ ਅਤੇ ਉਸਦੇ ਸੁਪਨੀਆਂ ਨੂੰ, ਅੱਜ ਦੀ ਅਸਲੀਅਤ ਨੂੰ ਪ੍ਰਤੀਬਿੰਬਤ ਕਰਦੇ ਹਨ ? ਇਨ੍ਹਾਂ ਸੰਸਥਾਨਾਂ ਦੀ ਪੁਰਾਣੀ ਵਿਵਸਥਾ ਅਤੇ ਅਜੋਕੇ ਸੰਸਾਰ ਵਿੱਚ ਖਾਸ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਜਰੂਰਤਾਂ ਵਿਚਕਾਰ ਇੱਕ ਵੱਡਾ ਅੰਤਰ/ਪਾੜਾ ਹੈ। globalization ਦੇ ਵਿਪਰੀਤ protectionism ਦੀਆਂ ਤਾਕਤਾਂ ਸਿਰ ਉਠਾ ਰਹੀਆਂ ਹਨ। ਉਨ੍ਹਾਂ ਦੀ ਇੱਛਾ ਹੈ ਕਿ ਸਿਰਫ ਉਹ ਆਪਣੇ ਆਪ ਨੂੰ globalization ਤੋਂ ਬਚਾਉਣ ਸਗੋਂ globalization ਦੇ ਕੁਦਰਤੀ ਵਹਾਅ ਦਾ ਰੁਖ਼ ਵੀ ਪਲਟ ਦੇਣ। ਇਸਦਾ ਇੱਕ ਨਤੀਜਾ ਇਹ ਹੈ ਕਿ ਨਵੇਂ-ਨਵੇਂ ਪ੍ਰਕਾਰ ਦੇ tariff ਅਤੇ non – tariff barrier ਦੇਖਣ ਨੂੰ ਮਿਲਦੇ ਹਨ। ਦੁਵੱਲੇ ਅਤੇ ਬਹੁ-ਪੱਖੀ ਵਪਾਰ ਸਮਝੌਤੇ ਅਤੇ negotiations ਰੁਕ-ਜਿਹੇ ਗਏ ਹਨ। Cross – border ਵਿੱਤੀ ਨਿਵੇਸ਼ ਵਿੱਚ ਜ਼ਿਆਦਾਤਰ ਦੇਸ਼ਾਂ ਵਿੱਚ ਕਮੀ ਆਈ ਹੈ। ਅਤੇ Global supply chains ਦੀ ਪ੍ਰਗਤੀ ਵੀ ਰੁਕ ਗਈ ਹੈ। Globalisation ਦੇ ਵਿਰੁੱਧ ਇਸ ਚਿੰਤਾਜਨਕ ਹਾਲਤ ਦਾ ਹੱਲ ਜੁਦਾਈ ਵਿੱਚ ਨਹੀਂ ਹੈ। ਇਸਦਾ ਸਮਾਧਾਨ ਤਬਦੀਲੀ ਨੂੰ ਸਮਝਣ ਅਤੇ ਉਸ ਨੂੰ ਅਪਣਾਉਣ ਵਿੱਚ ਹੈ, ਬਦਲਦੇ ਹੋਏ ਸਮੇਂ ਨਾਲ ਚੁਸਤ ਅਤੇ ਲਚੀਲੀ ਨੀਤੀਆਂ ਬਣਾਉਣ ਵਿੱਚ ਹੈ। ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਕਿਹਾ ਸੀ, ਮੈਂ ਨਹੀਂ ਚਾਹੁੰਦਾ ਕਿ ਮੇਰੇ ਘਰ ਦੀਆਂ ਦੀਵਾਰਾਂ ਅਤੇ ਬਾਰੀਆਂ ਸਾਰੇ ਪਾਸਿਓਂ ਬੰਦ ਹੋਣ। ਮੈਂ ਚਾਹੁੰਦਾ ਹਾਂ ਦੀ ਸਾਰੇ ਦੇਸ਼ਾਂ ਦੀਆਂ ਸੰਸਕ੍ਰਿਤੀਆਂ ਦੀ ਹਵਾ ਮੇਰੇ ਘਰ ਵਿੱਚ ਪੂਰੀ ਰਵਾਨਗੀ ਨਾਲ ਆ ਜਾ ਸਕੇ। ਲੇਕਿਨ ਇਸ ਹਵਾ ਨਾਲ ਮੇਰੇ ਪੈਰ ਉੱਖੜ ਜਾਣ, ਇਹ ਮੈਨੂੰ ਮਨਜ਼ੂਰ ਨਹੀਂ ਹੋਵੇਗਾ। ਅੱਜ ਦਾ ਭਾਰਤ ਮਹਾਤਮਾ ਗਾਂਧੀ ਦੇ ਇਸ ਦਰਸ਼ਨ ਅਤੇ ਚਿੰਤਨ ਨੂੰ ਅਪਣਾਉਂਦੇ ਹੋਏ ਪੂਰੇ ‍ਆਤਮਵਿਸ਼ਵਾਸ ਅਤੇ ਨਿਰਭੈਤਾ ਦੇ ਨਾਲ ਸੰਸਾਰ ਭਰ ਤੋਂ ਜੀਵਨਦਾਇਨੀ ਤਰੰਗਾਂ ਦਾ ਸਵਾਗਤ ਕਰ ਰਿਹਾ ਹੈ।

Friends,

ਭਾਰਤ ਦਾ ਲੋਕਤੰਤਰ ਦੇਸ਼ ਦੀ ਸਥਿਰਤਾ, ਨਿਸ਼ਚਿਤਤਾ ਅਤੇ ਨਿਰੰਤਰ ਵਿਕਾਸ ਦਾ ਮੂਲ ਅਧਾਰ ਹੈ। ਧਰਮ, ਸੱਭਿਆਚਾਰ, ਭਾਸ਼ਾ, ਪਹਿਰਾਵਾ ਅਤੇ ਖਾਣ-ਪੀਣ ਦੀ ਅਪਾਰ ਵਿਭਿੰਨਤਾ ਨਾਲ ਭਰੇ-ਪੂਰੇ ਭਾਰਤ ਦੇ ਲਈ ਲੋਕਤੰਤਰ ਮਹਿਜ ਇੱਕ ਰਾਜਨੀਤਿਕ ਵਿਵਸਥਾ ਨਹੀਂ ਬਲਕਿ ਇੱਕ ਜੀਵਨ ਦਰਸ਼ਨ ਹੈ, ਜੀਵਨ ਸ਼ੈਲੀ ਹੈ। ਅਸੀਂ ਭਾਰਤੀ ਇਹ ਭਲੀ-ਭਾਂਤ ਜਾਣਦੇ ਅਤੇ ਸਮਝਦੇ ਹਾਂ ਕਿ ਵਿਭਿੰਨਤਾ ਦੀ ਅਨੇਕਤਾ ਨੂੰ ਸੁਹਿਰਦਤਾ, ਸਹਿਯੋਗ ਅਤੇ ਸੰਕਲਪ ਦੀ ਏਕਤਾ ਵਿੱਚ ਬਦਲਣ ਦੇ ਲਈ ਲੋਕਤਾਂਤਰਿਕ ਪਰਿਵੇਸ਼ ਅਤੇ ਸੁਤੰਤਰਤਾਵਾਂ ਦਾ ਕੀ ਮਹੱਤਵ ਹੈ। ਭਾਰਤ ਵਿੱਚ ਲੋਕਤੰਤਰ ਸਿਰਫ਼ ਸਾਡੀ ਵਿਭਿੰਨਤਾ ਦਾ ਹੀ ਪਾਲਣ-ਪੋਸ਼ਣ ਨਹੀਂ ਕਰਦਾ, ਬਲਕਿ ਸਵਾ ਸੌ ਕਰੋੜ ਤੋਂ ਵੀ ਅਧਿਕ ਭਾਰਤੀਆਂ ਦੀਆਂ ਆਸ਼ਾਂ, ਅਕਾਂਖਿਆਵਾਂ, ਉਮੀਦਾਂ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ, ਉਨ੍ਹਾਂ ਦੇ ਸਮੁੱਚੇ ਵਿਕਾਸ ਲਈ ਜ਼ਰੂਰੀ ਪਰਿਵੇਸ਼, road map ਅਤੇ template ਵੀ ਪ੍ਰਦਾਨ ਕਰਦਾ ਹੈ।

ਲੋਕਤਾਂਤਰਿਕ ਕਦਰਾਂ-ਕਾਮਤਾਂ ਅਤੇ ਸਮਾਵੇਸ਼ੀ ਆਰਥਿਕ ਵਿਕਾਸ,ਪ੍ਰਗਤੀ ਵਿੱਚ ਤਮਾਮ ਦਰਾਰਾਂ ਨੂੰ ਪਾਰ ਕਰਨ ਦੀ ਸੰਜੀਵਨੀ ਹੈ। ਭਾਰਤ ਦੇ ਸੱਠ ਕਰੋੜ ਵੋਟਰਾਂ ਨੇ 2014 ਵਿੱਚ ਤੀਹ ਸਾਲ ਬਾਅਦ ਪਹਿਲੀ ਵਾਰ ਕਿਸੇ ਇੱਕ ਰਾਜਨੀਤਕ Party ਨੂੰ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਪੂਰਨ ਬਹੁਮਤ ਦਿੱਤਾ। ਅਸੀਂ ਕਿਸੇ ਵਰਗ ਜਾਂ ਕੁਝ ਲੋਕਾਂ ਦੇ ਸੀਮਤ ਵਿਕਾਸ ਦਾ ਨਹੀਂ ਬਲਕਿ ਸਭ ਦੇ ਵਿਕਾਸ ਦਾ ਸੰਕਲਪ ਕੀਤਾ। ਮੇਰੀ ਸਰਕਾਰ ਦਾ ਮੋਟੋ ਹੈ : ‘‘ ਸਬਕਾ ਸਾਥ-ਸਬਕਾ ਵਿਕਾਸ’’। ਪ੍ਰਗਤੀ ਲਈ ਸਾਡਾ vision ਸਮਾਵੇਸ਼ੀ ਹੈ, ਸਾਡਾ mission ਸਮਾਵੇਸ਼ੀ ਹੈ। ਇਹ ਸਮਾਵੇਸ਼ੀ ਦਰਸ਼ਨ ਮੇਰੀ ਸਰਕਾਰ ਦੀ ਹਰ ਨੀਤੀ ਦਾ ਹਰ ਯੋਜਨਾ ਦਾ ਅਧਾਰ ਹੈ। ਚਾਹੇ ਉਹ ਕਰੋੜਾਂ ਲੋਕਾਂ ਦੇ ਲਈ ਪਹਿਲੀ ਵਾਰ bank ਖਾਤੇ ਖੁਲ੍ਹਾ ਕੇ financial inclusion ਕਰਨਾ ਹੋਵੇ, ਜਾਂ ਗ਼ਰੀਬ ਤੱਕ , ਹਰ ਜ਼ਰੂਰਤਮੰਦ ਤੱਕ digital technology ਰਾਹੀਂ direct benefit transfer ਜਾਂ ਫਿਰ gender justice ਲਈ ‘ਬੇਟੀ ਬਚਾਓ – ਬੇਟੀ ਪੜ੍ਹਾਓ’।

ਅਸੀਂ ਮੰਨਦੇ ਹਾਂ ਕਿ ਪ੍ਰਗਤੀ ਤਾਂ ਹੀ ਪ੍ਰਗਤੀ ਹੈ, ਵਿਕਾਸ ਤਾਂ ਹੀ ਸੱਚੇ ਅਰਥਾਂ ਵਿੱਚ ਵਿਕਾਸ ਹੈ ਜਦੋਂ ਸਾਰੇ ਇੱਕਠੇ ਚਲ ਸਕਣ। ਅਸੀਂ ਆਪਣੀ ਆਰਥਿਕ ਅਤੇ ਸਮਾਜਿਕ ਨੀਤੀਆਂ ਵਿੱਚ ਸਿਰਫ਼ ਛੋਟੇ-ਮੋਟੇ ਸੁਧਾਰ ਹੀ ਨਹੀਂ ਕਰ ਰਹੇ, ਬਲਕਿ ਭਰਪੂਰ ਰੂਪਾਂਤਰਣ ਕਰ ਰਹੇ ਹਾਂ। ਅਸੀਂ ਜੋ ਰਸਤਾ ਚੁਣਿਆ ਹੈ ਉਹ ਹੈ reform, perform and transform ਅੱਜ ਅਸੀਂ ਭਾਰਤ ਦੀ ਅਰਥਵਿਵਸਥਾ ਨੂੰ ਜਿਸ ਤਰ੍ਹਾਂ ਨਿਵੇਸ਼ ਲਈ ਸਰਲ ਬਣਾ ਰਹੇ ਹਾਂ ਉਸ ਦਾ ਕੋਈ ਸਾਨੀ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਭਾਰਤ ਵਿੱਚ ਨਿਵੇਸ਼ ਕਰਨਾ, ਭਾਰਤ ਦੀ ਯਾਤਰਾ ਕਰਨਾ, ਭਾਰਤ ਵਿੱਚ ਕੰਮ ਕਰਨਾ, ਭਾਰਤ ਵਿੱਚ manufacture ਕਰਨਾ, ਅਤੇ ਭਾਰਤ ਤੋਂ ਆਪਣੇ products and services ਨੂੰ ਦੁਨੀਆ ਭਰ ਨੂੰ export ਕਰਨਾ, ਸਾਰਾ ਕੁਝ ਪਹਿਲਾਂ ਦੀ ਤੁਲਨਾ ਵਿੱਚ ਬਹੁਤ

ਅਸਾਨ ਹੋ ਗਿਆ ਹੈ। ਅਸੀਂ ਲਾਈਸੈਂਸ-ਪਰਮਿਟ ਰਾਜ ਨੂੰ ਜੜ੍ਹ ਤੋਂ ਖ਼ਤਮ ਕਰਨ ਦਾ ਪ੍ਰਣ ਲਿਆ ਹੈ। Red tape ਹਟਾ ਕੇ ਅਸੀਂ red carpet ਵਿਛਾ ਰਹੇ ਹਾਂ। ਅਰਥਵਿਵਸਥਾ ਦੇ ਲਗਭਗ ਸਾਰੇ ਖੇਤਰ foreign direct investment ਲਈ ਖੁਲ੍ਹ ਗਏ ਹਨ। 90% ਤੋਂ ਵੱਧ ਵਿੱਚ automatic route ਨਾਲ ਨਿਵੇਸ਼ ਸੰਭਵ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੇ ਮਿਲ ਕੇ ਸੈਂਕੜੇ reforms ਕੀਤੇ ਹਨ। 1400 ਤੋਂ ਅਧਿਕ ਅਜਿਹੇ ਪੁਰਾਣੇ ਕਾਨੂੰਨ, ਜੋ business ਵਿੱਚ, ਪ੍ਰਸ਼ਾਸਨ ਵਿੱਚ, ਅਤੇ ਆਮ ਇਨਸਾਨ ਦੇ ਰੋਜ਼ਾਨਾ ਜੀਵਨ ਵਿੱਚ ਅੜਚਨਾਂ ਪੈਦਾ ਕਰ ਰਹੇ ਸਨ, ਅਜਿਹੇ ਪੁਰਾਣੇ ਕਾਨੂੰਨਾਂ ਨੂੰ ਅਸੀਂ ਖ਼ਤਮ ਕਰ ਦਿੱਤਾ ਹੈ।

70 ਸਾਲ ਦੇ ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਵਿੱਚ ਇੱਕ ਏਕੀਕ੍ਰਿਤ ਟੈਕਸ ਵਿਵਸਥਾ goods and service tax – GST ਵਜੋਂ ਲਾਗੂ ਕਰ ਲਈ ਗਈ ਹੈ। ਪਾਰਦਰਸ਼ਿਤਾ ਅਤੇ ਜਵਾਬਦੇਹੀ ਵਧਾਉਣ ਲਈ ਅਸੀਂ technology ਦਾ ਇਸਤੇਮਾਲ ਕਰ ਰਹੇ ਹਾਂ। ਭਾਰਤ ਨੂੰ transform ਕਰਨ ਲਈ ਸਾਡੇ ਸੰਕਲਪ ਅਤੇ ਸਾਡੇ ਯਤਨਾਂ ਦਾ ਦੁਨੀਆ ਭਰ ਦੀ business community ਨੇ ਸਵਾਗਤ ਕੀਤਾ ਹੈ। ਭਾਰਤ ਵਿੱਚ democracy, demography ਅਤੇ dynamism ਮਿਲ ਕੇ development ਨੂੰ ਸਾਕਾਰ ਕਰ ਰਹੇ ਹਨ, destiny ਨੂੰ ਅਕਾਰ ਦੇ ਰਹੇ ਹਨ। ਦਹਾਕਿਆਂ ਦੇ ਨਿਯੰਤਰਣ ਨੇ ਭਾਰਤ ਦੇ ਲੋਕਾਂ ਦੀ, ਭਾਰਤ ਦੇ ਨੌਜਵਾਨਾਂ ਦੀਆਂ ਸਮਰੱਥਾਵਾਂ ਨੂੰ ਜਕੜ ਰੱਖਿਆ ਸੀ। ਲੇਕਿਨ ਹੁਣ ਸਾਡੀ ਸਰਕਾਰ ਦੇ ਨਿਡਰ ਨੀਤੀਗਤ ਫ਼ੈਸਲਿਆ ਨੇ, ਅਸਰਦਾਰ ਕਦਮਾਂ ਨੇ ਪ੍ਰਸਥਿਤੀਆਂ ਬਦਲ ਦਿੱਤੀਆਂ ਹਨ। ਲਗਭਗ ਸਾਢੇ ਤਿੰਨ ਸਾਲ ਦੇ ਘੱਟ ਸਮੇਂ ਵਿੱਚ ਜੋ ਦੂਰਗਾਮੀ ਅਤੇ ਵੱਡੇ ਪਰਿਵਰਤਨ ਭਾਰਤ ਵਿੱਚ ਹੋਏ ਹਨ ਅਤੇ ਹੋ ਰਹੇ ਹਨ ਉਹ ਸਵਾ ਸੌ ਕਰੇੜ ਭਾਰਤੀਆਂ ਦੀਆਂ ਉਮੀਦਾਂ, ਉਨ੍ਹਾਂ ਦੇ ਯਤਨ ਅਤੇ ਉਨ੍ਹਾਂ ਦੇ ਪਰਿਵਰਤਨ ਨੂੰ ਸਵੀਕਾਰ ਕਰਨ ਦੀ ਸਮਰੱਥਾ ਦਾ ਗੁਣਗਾਨ ਹੈ। ਹੁਣ ਭਾਰਤ ਦੇ ਲੋਕ, ਭਾਰਤ ਦੇ ਯੁਵਾ 2025 ਵਿੱਚ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਨਿਰਮਾਣ ਵਿੱਚ ਯੋਗਦਾਨ ਲਈ ਸਮਰੱਥ ਹਨ।

ਇਹ ਹੀ ਨਹੀਂ, ਜਦੋਂ Innovation ਅਤੇ Entrepreneurship ਦੇ ਜ਼ਰੀਏ ਉਹ ਜੋਬ-ਸੀਕਰ ਨਹੀਂ, ਜੋਬ ਗਿਵਰ ਬਣਨਗੇ ਤਾਂ ਉਨ੍ਹਾਂ ਲਈ, ਉਨ੍ਹਾਂ ਦੇ ਦੇਸ਼ ਲਈ ਅਤੇ ਤੁਹਾਡੇ ਕਾਰੋਬਾਰ ਲਈ ਕਿੰਨੇ ਰਸਤੇ ਖੁੱਲ੍ਹਣਗੇ ਇਸ ਦੀ ਕਲਪਨਾ ਕੀਤੀ ਜਾ ਸਕਦੀ ਹੈ। ਤੁਸੀਂ ਸਾਰੇ ਦੁਨੀਆ ਦੇ ਪ੍ਰਮੁੱਖ ਲੀਡਰ ਹੋ, ਅਤੇ ਦੁਨੀਆ ਵਿੱਚ ਹੋ ਰਹੇ ਪਰਿਵਰਤਨਾਂ ਤੋਂ, ਭਾਰਤ ਦੀ ranking ਅਤੇ rating ਵਿੱਚ ਹੋਏ ਸੁਧਾਰ ਤੋਂ, ਅਤੇ ਅੱਗੇ ਦੇ ਲਈ ਜੋ ਰਸਤਾ ਅਸੀਂ ਚੁਣਿਆ ਹੈ – ਇਨ੍ਹਾਂ ਸਾਰਿਆਂ ਤੋ ਤੁਸੀਂ ਭਲੀ ਭਾਂਤ ਜਾਣੂ ਹੋ। ਲੇਕਿਨ ਇਨ੍ਹਾਂ ਸਾਰੇ ਅੰਕੜਿਆ ਤੋਂ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਭਾਰਤ ਦੇ ਲੋਕਾਂ ਨੇ ਸਾਡੀਆਂ ਨੀਤੀਆਂ ਦਾ, ਆਪਣੇ ਭਵਿੱਖ ਵਿੱਚ ਬਦਲਾਅ ਲਈ ਹੋਈਆਂ ਨਵੀਂਆਂ ਪਹਿਲਾਂ ਅਤੇ ਚੰਗੇ ਭਵਿੱਖ ਦੇ ਸੁਨਹਿਰੇ ਸੰਕੇਤਾਂ ਦਾ ਸਵਾਗਤ ਕੀਤਾ ਹੈ। ਸਵੈਇੱਛਾ ਨਾਲ subsidy ਦਾ ਤਿਆਗ, ਜਾਂ ਫਿਰ ਚੋਣਾਂ ਦਰ ਚੋਂਣਾ ਲੋਕਤਾਂਤਰਿਕ ਤਰੀਕਿਆ ਨਾਲ ਸਾਡੀਆਂ ਨੀਤੀਆਂ ਅਤੇ ਸੁਧਾਰਾਂ ਵਿੱਚ ਅਪਣਾ ਵਿਸ਼ਵਾਸ ਵਿਅਕਤ ਕਰਨਾ ਹੋਵੇ – ਅਜਿਹੇ ਅਨੇਕ ਸਬੂਤ ਭਾਰਤ ਵਿੱਚ ਇਨ੍ਹਾਂ ਬੇਮਿਸਾਲ ਪਰਿਵਰਤਨਾਂ ਦੇ ਵਿਆਪਕ ਸਮਰਥਨ ਦੀ ਪੁਸ਼ਟੀ ਕਰਦੇ ਹਨ।

Friends,

ਦੁਨੀਆ ਵਿੱਚ ਤਮਾਮ ਤਰ੍ਹਾਂ ਦੇ ਫਰੈਕਚਰ ਅਤੇ ਤਮਾਮ ਤਰ੍ਹਾਂ ਦੀਆਂ ਦਰਾਰਾਂ ਨੂੰ ਦੇਖਦੇ ਹੋਏ, ਇਹ ਜ਼ਰੂਰੀ ਹੈ ਕਿ ਸਾਡੇ ਸਾਂਝੇ ਭਵਿੱਖ ਲਈ ਅਸੀਂ ਕਈ ਦਿਸ਼ਾਵਾਂ `ਤੇ ਧਿਆਨ ਦੇਈਏ। ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਦੁਨੀਆ ਦੀਆਂ ਵੱਡੀਆ ਤਾਕਤਾਂ ਦਰਮਿਆਨ ਸਹਿਯੋਗ ਦੇ ਸਬੰਧ ਹੋਣ। ਇਹ ਜ਼ਰੂਰੀ ਹੈ ਕਿ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦਰਮਿਆਨ ਮੁਕਾਬਲਾ ਉਨ੍ਹਾਂ ਦੇ ਦਰਮਿਆਨ ਦੀਵਾਰ ਬਣ ਕੇ ਨਾ ਖੜ੍ਹੀ ਹੋ ਜਾਵੇ। ਸਾਝੀਂਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਨੂੰ ਅਪਣੇ ਮਤਭੇਦਾਂ ਨੂੰ ਦਰਕਿਨਾਰ ਕਰਕੇ ਇੱਕ larger vision ਤਹਿਤ ਮਿਲ ਕੇ ਕੰਮ ਕਰਨਾ ਹੋਵੇਗਾ। ਦੂਜੀ ਜ਼ਰੂਰਤ ਹੈ ਕਿ ਨਿਯਮਾਂ `ਤੇ ਅਧਾਰਤ ਅੰਤਰਰਾਸ਼ਟਰੀ ਵਿਵਸਥਾ ਦਾ ਪਾਲਣ ਕਰਨਾ ਪਹਿਲਾਂ ਤੋਂ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਖ਼ਾਸ ਤੌਰ `ਤੇ ਜਦੋਂ ਅਸੀਂ ਅਜਿਹੇ ਸਮੇਂ ਵਿੱਚੋਂ ਗੁਜ਼ਰ ਰਹੇ ਹਾਂ ਜਿੱਥੇ ਸਾਡੇ ਚਾਰੇ ਪਾਸੇ ਹੋਣ ਵਾਲੇ ਬਦਲਾਅ ਅਨਿਸ਼ਚਿਤਤਾਵਾਂ ਨੂੰ ਜਨਮ ਦੇ ਸਕਦੇ ਹਨ, ਉਦੋਂ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਦਾ ਸਹੀ spirit ਵਿੱਚ ਪਾਲਣ ਜ਼ਰੂਰੀ ਹੈ। ਤੀਜੀ ਮਹੱਤਵਪੂਰਨ ਗੱਲ ਇਹ ਹੈ ਕਿ ਦੁਨੀਆ ਦੇ ਪ੍ਰਮੁੱਖ ਰਾਜਨੀਤਕ, ਆਰਥਿਕ ਅਤੇ ਸੁਰੱਖਿਆ ਨਾਲ ਸਬੰਧਤ ਸੰਸਥਾਨਾਂ ਵਿੱਚ ਸੁਧਾਰ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਵਿੱਚ ਸਾਂਝੇਦਾਰੀ ਅਤੇ ਲੋਕਤੰਤਰੀਕਰਨ ਨੂੰ ਅੱਜ ਦੀ ਪਰਿਸਥੀਤੀ ਦੇ ਅਨੁਰੂਪ ਹੁਲਾਰਾ ਦਿੱਤਾ ਜਾਵੇ। ਚੌਥੀ ਮਹੱਤਵਪੂਰਨ ਗੱਲ ਇਹ ਹੈ ਕਿ ਸਾਨੂੰ ਦੁਨੀਆ ਦੀ ਆਰਥਿਕ ਪ੍ਰਗਤੀ ਵਿੱਚ ਹੋਰ ਤੇਜ਼ੀ ਲਿਆਉਣੀ ਹੋਵੇਗੀ। ਇਸ ਬਾਰੇ ਵਿਸ਼ਵ ਵਿੱਚ ਆਰਥਿਕ ਵਾਧੇ ਲਈ ਹਾਲ ਦੇ ਸੰਕੇਤ ਉਤਸ਼ਾਹਜਨਕ ਹਨ। Technology ਅਤੇ digital revolution ਅਜਿਹੇ ਨਵੇਂ ਸਮਾਧਾਨਾਂ ਦੀ ਸੰਭਾਵਨਾ ਵਧਾਉਂਦੇ ਹਨ ਜਿਨ੍ਹਾਂ ਵਿੱਚ ਅਸੀਂ ਗ਼ਰੀਬੀ ਅਤੇ ਬੇਰੋਜ਼ਗਾਰੀ ਵਰਗੀਆਂ ਪੁਰਾਣੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਨਵੇਂ ਸਿਰੇ ਤੋਂ ਮੁਕਾਬਲਾ ਕਰ ਸਕਦੇ ਹਾਂ।

Friends,

ਇਸ ਤਰ੍ਹਾ ਦੇ ਯਤਨਾਂ ਵਿੱਚ ਭਾਰਤ ਨੇ ਹਮੇਸ਼ਾਂ ਸਹਾਇਤਾ ਦਾ ਹੱਥ ਅੱਗੇ ਵਧਾਇਆ ਹੈ। ਅੱਜ ਤੋਂ ਹੀ ਨਹੀਂ, ਆਪਣੀ ਸੁਤੰਤਰਤਾ ਦੇ ਸਮੇਂ ਤੋਂ ਨਹੀਂ ਬਲਕਿ ਪੁਰਾਤਨ ਕਾਲ ਵਿੱਚ ਭਾਰਤ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਸਾਰਿਆ ਨਾਲ ਸਹਿਯੋਗ ਦਾ ਹਾਮੀ ਰਿਹਾ ਹੈ। ਪਿਛਲੀ ਸ਼ਤਾਬਦੀ ਵਿੱਚ ਜਦੋਂ ਦੁਨੀਆ ਦੇ ਵਿਸ਼ਵ ਯੁੱਧਾਂ ਦੇ ਸੰਕਟ ‘ਚੋਂ ਗੁਜ਼ਰਿਆ ਉਦੋਂ ਆਪਣਾ ਕੋਈ ਨਿਜੀ ਸਵਾਰਥ ਨਾ ਹੁੰਦੇ ਹੋਏ ਵੀ, ਕੋਈ ਆਰਥਿਕ ਜਾਂ territorial ਹਿਤ ਨਾ ਹੁੰਦੇ ਹੋਏ ਵੀ ਭਾਰਤ ਸ਼ਾਂਤੀ ਅਤੇ ਮਾਨਵਤਾ ਦੇ ਉੱਚ ਆਦਰਸ਼ਾਂ ਦੀ ਸੁਰੱਖਿਆ ਲਈ ਖੜਾ ਹੋਇਆ । ਡੇਢ ਲੱਖ ਤੋਂ ਵੀ ਅਧਿਕ ਭਾਰਤੀ ਸੈਨਿਕਾਂ ਨੇ ਆਪਣੀ ਜਾਨ ਦਿੱਤੀ। ਇਹ ਉਹ ਹੀ ਆਦਰਸ਼ ਹਨ ਜਿਨ੍ਹਾਂ ਲਈ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਦੇ ਬਾਅਦ ਤੋਂ ਭਾਰਤ ਨੇ UN peace keeping ਅਪਰੇਸ਼ਨਾਂ ਵਿੱਚ ਸੈਨਿਕਾਂ ਦਾ ਸਭ ਤੋਂ ਵੱਡੀ ਸੰਖਿਆ ਵਿੱਚ ਯੋਗਦਾਨ ਦਿੱਤਾ ਹੈ। ਇਹ ਉਹੀ ਆਦਰਸ਼ ਹਨ ਜਿਨ੍ਹਾਂ ਦੀ ਪ੍ਰੇਰਣਾ ਅਤੇ ਸ਼ਕਤੀ ਸਾਨੂੰ ਸੰਕਟਾਂ ਅਤੇ ਕੁਦਰਤੀ ਆਫਤਾਂ ਦੇ ਸਮੇਂ ਆਪਣੇ ਗੁਆਂਢੀ ਮਿੱਤਰ ਦੇਸ਼ਾਂ ਅਤੇ ਮਾਨਵ ਮਾਤਰ ਦੀ ਸਹਾਇਤਾ ਕਰਨ ਲਈ ਉਤਸ਼ਾਹਿਤ ਕਰਦੀ ਹੈ।
ਚਾਹੇ ਨੇਪਾਲ ਵਿੱਚ ਭੂਚਾਲ ਹੋਵੇ, ਜਾਂ ਸਾਡੇ ਦੂਜੇ ਗੁਆਂਢੀਆਂ ਜਾ ਮਿੱਤਰ ਦੇਸ਼ਾਂ ਵਿੱਚ ਹੜ੍ਹ, ਤੂਫ਼ਾਨ, ਜਾਂ ਦੂਜੀਆਂ ਕੁਦਰਤੀ ਆਫਤਾਂ। ਭਾਰਤ ਨੇ First Responder ਵਜੋਂ ਸਹਾਇਤਾ ਪੰਹੁਚਾਉਣਾ ਆਪਣਾ ਸਭ ਤੋਂ ਪ੍ਰਮੁੱਖ ਕਰਤੱਵ ਸਮਝਿਆ ਹੈ। ਯਮਨ ਵਿੱਚ ਜਦੋਂ ਹਿੰਸਾ ਦੀਆਂ ਲਪਟਾਂ ਨੇ ਭਾਰਤ ਹੀ ਨਹੀਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਚਪੇਟ ਵਿੱਚ ਲੈਣਾ ਸ਼ੁਰੂ ਕੀਤਾ ਤਾਂ ਅਸੀਂ ਅਪਣੇ ਸੰਸਾਧਨਾਂ ਦੇ ਜ਼ਰੀਏ ਭਾਰਤੀਆਂ ਨੂੰ ਹੀ ਨਹੀਂ, ਹੋਰ ਦੇਸ਼ਾਂ ਦੇ ਲਗਭਗ 2 ਹਜ਼ਾਰ ਨਾਗਰਿਕਾਂ ਨੂੰ ਵੀ ਉੱਥੋਂ ਸੁਰੱਖਿਅਤ ਕੱਢਿਆ। ਖ਼ੁਦ ਇੱਕ ਵਿਕਾਸ਼ਸ਼ੀਲ ਦੇਸ਼ ਹੋਣ ਦੇ ਬਾਵਜੂਦ ਭਾਰਤ development cooperation ਵਿੱਚ, capacity building ਵਿੱਚ, ਅੱਗੇ ਵਧ ਕੇ ਸਹਿਯੋਗ ਕਰਦਾ ਆ ਰਿਹਾ ਹੈ। Africa ਦੇ ਦੇਸ਼ ਹੋਣ, ਜਾਂ ਭਾਰਤ ਦੇ ਗੁਆਂਢੀ, ਜਾਂ South East Asia ਦੇ ਦੇਸ਼ ਹੋਣ, ਜਾਂ ਫਿਰ Pacific Islands ਹੋਣ, ਸਾਰਿਆਂ ਦੇ ਨਾਲ ਸਾਡੇ ਸਹਿਯੋਗ ਦੀ ਰੂਪ-ਰੇਖਾ ਅਤੇ ਸਾਡੇ projects ਉਨ੍ਹਾਂ ਦੇਸ਼ਾਂ ਦੀਆਂ ਤਰਜੀਹਾਂ ਅਤੇ ਜ਼ਰੂਰਤਾਂ `ਤੇ ਅਧਾਰਤ ਹੁੰਦੇ ਹਨ।

Friends,

ਭਾਰਤ ਨੇ ਕੋਈ ਰਾਜਨੀਤਕ ਜਾਂ ਭੂਗੋਲਿਕ ਮਹੱਤਵਅਕਾਂਖਿਆ ਨਹੀਂ ਰੱਖੀ ਹੈ। ਅਸੀਂ ਕਿਸੇ ਵੀ ਦੇਸ਼ ਦੇ ਕੁਦਰਤੀ ਸੰਸਾਧਨਾਂ ਦਾ ਸ਼ੋਸ਼ਣ ਨਹੀਂ ਕਰਦੇ ਬਲਕਿ ਉਸ ਦੇਸ਼ ਦੇ ਲਈ ਉਸ ਦੇ ਨਾਲ ਮਿਲ ਕੇ ਉਨ੍ਹਾਂ ਦਾ ਵਿਕਾਸ ਕਰਦੇ ਹਾਂ। ਭਾਰਤੀ ਭੂ – ਭਾਗ ਵਿੱਚ ਹਜ਼ਾਰਾਂ ਸਾਲਾਂ ਵਿੱਚ ਵਿਭਿੰਨਤਾ ਦੀ ਸੁਹਿਰਦ ਸਹਿ ਹੋਂਦ ਦਾ ਸਿੱਧਾ ਨਤੀਜਾ ਇਹ ਹੈ ਕਿ ਅਸੀਂ multi-cultural ਸੰਸਾਰ ਵਿੱਚ ਅਤੇ multi-polar ਵਿਸ਼ਵ-ਵਿਵਸਥਾ ਵਿੱਚ ਵਿਸ਼ਵਾਸ ਰੱਖਦੇ ਹਾਂ। ਭਾਰਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਤੰਤਰ, ਵਿਭਿੰਨਤਾ ਦਾ ਸਨਮਾਨ, ਸੁਹਿਰਦਤਾ ਅਤੇ ਤਾਲਮੇਲ, ਸਹਿਯੋਗ ਅਤੇ ਸੰਵਾਦ ਦੇ ਸਾਰੇ ਵਿਵਾਦਾਂ ਅਤੇ ਦਰਾਰਾਂ ਨੂੰ ਮਿਟਾਇਆ ਜਾ ਸਕਦਾ ਹੈ। ਸ਼ਾਂਤੀ, ਸਥਿਰਤਾ ਅਤੇ ਵਿਕਾਸ ਦੇ ਲਈ ਇਹ ਭਾਰਤ ਦਾ ਜਾਂਚਿਆ-ਪਰਖਿਆ ਨੁਸਖਾ ਹੈ।

ਇਹ ਹੀ ਨਹੀਂ, predictable, stable , transparent and progressive India will continue to be the good news in an otherwise state of uncertainty and flux. An India where enormous diversity exists harmoniously (हर्मोनिअसली) will always be a unifying and harmonising force ਆਪਣੇ ਲਈ ਨਹੀਂ, ਆਪਣੇ ਦੇਸ਼ ਦੇ ਲਈ ਹੀ ਨਹੀਂ ਭਾਰਤੀ ਮਾਨਸ ਨੇ, ਭਾਰਤ ਦੇ ਚਿੰਤਕਾਂ ਨੇ ਰਿਸ਼ੀ-ਮੁਨੀਆਂ ਨੇ, ਪ੍ਰਚੀਨ ਕਾਲ ਤੋਂ ਹੀ ਸਰਵੇ ਭਵੰਤੁ ਸੁਖਿਨ : ਸਰਵੇ ਸੰਤੁ ਨਿਰਾਮਯਾ ਸਰਵੇ ਭਦ੍ਰਾਣੀ ਪਸ਼ਯੰਤੁ, ਮਾਕਸ਼ਚਿਦ੍ ਦੁਖ ਭਾਗ ਭਵੇਤ੍ (सर्वे भवन्तु सुखिनः सर्वे सन्तु निरामया, सर्वे भद्राणी पश्यंतु, माकश्चिद् दुख भाग भवेत्) – ਭਾਵ ਸਭ ਪ੍ਰਸੰਨ ਹੋਣ, ਸਾਰਿਆ ਦੀ ਸਿਹਤ ਹੋਵੇ, ਸਾਰਿਆ ਦਾ ਕਲਿਆਣ ਹੋਵੇ ਅਤੇ ਕਿਸੇ ਨੂੰ ਦੁਖ ਨਾ ਮਿਲੇ – ਇਹ ਸਪਨਾ ਦੇਖਿਆ ਹੈ ਅਤੇ ਇਸ ਅਦਰਸ਼ ਨੂੰ ਪ੍ਰਾਪਤ ਕਰਨ ਦੇ ਲਈ, ਇਸ ਸਪਨੇ ਨੂੰ ਸਾਕਾਰ ਕਰਨ ਦੇ ਲਈ ਰਸਤਾ ਵੀ ਦਿਖਾਇਆ ਹੈ :

सहनाऽवतु, सह नौ भुनक्तु सह वीर्यं करवावहे।

तेजस्विनाधीतमस्तु मा विद्विषावहे।

(ਸਹਨਾ ਅਵਤੁ, ਸਹ ਨੌ ਭੁਨਕਤੁ ਸਹ ਵੀਰਯ ਕਰਵਾਹੇ।)

(ਤੇਜਸਵਿਨਾਧੀਤਮਸਤੁ ਮਾ ਵਿਦੁਵਿਸ਼ਾਵਹੇ।)

ਇਸ ਹਜ਼ਾਰਾਂ ਸਾਲ ਪੁਰਾਣੀ ਭਾਰਤੀ ਪ੍ਰਾਰਥਨਾ ਦਾ ਮਤਲਬ ਹੈ ਕਿ ਅਸੀ ਸਾਰੇ ਮਿਲਕੇ ਕੰਮ ਕਰੀਏ, ਮਿਲ ਕੇ ਚਲੀਏ, ਸਾਡੀਆਂ ਪ੍ਰਤਿਭਾਵਾਂ ਨਾਲ-ਨਾਲ ਖਿੜਣ ਅਤੇ ਸਾਡੇ ਦਰਮਿਆਨ ਕਦੇ ਵੀ ਦਵੇਸ਼ ਨਾ ਹੋਵੇ। ਪਿਛਲੀ ਸ਼ਤਾਬਦੀ ਦੇ ਮਹਾਨ ਭਾਰਤੀ ਕਵੀ ਅਤੇ Nobel ਪੁਰਸਕਾਰ ਵਿਜੇਤਾ ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਇੱਕ ਅਜਿਹੇ heaven of freedom ਦੀ ਕਲਪਨਾ ਕੀਤੀ “where the World has not been broken up into fragments by narrow domestic walls”. ਆਓ ਅਸੀ ਮਿਲਕੇ ਇੱਕ ਅਜਿਹਾ heaven of freedom ਬਣਾਈਏ ਜਿੱਥੇ ਸਹਿਯੋਗ ਅਤੇ ਤਾਲਮੇਲ ਹੋਵੇ, divide ਅਤੇ fracture ਨਹੀਂ। ਆਓ ਅਸੀ ਸਾਰੇ ਨਾਲ-ਨਾਲ ਦੁਨੀਆਂ ਨੂੰ ਉਸ ਦੀਆਂ ਦਰਾਰਾਂ ਅਤੇ ਗ਼ੈਰ-ਜ਼ਰੂਰੀ ਦੀਵਾਰਾਂ ਤੋਂ ਮੁਕਤੀ ਦਿਵਾਈਏ।

Friends,

ਭਾਰਤ ਅਤੇ ਭਾਰਤੀਆਂ ਨੇ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਿਆ ਹੈ। ਵੱਖ-ਵੱਖ ਦੇਸ਼ਾਂ ਵਿੱਚ ਭਾਰਤੀ ਮੂਲ ਦੇ 30 million ਲੋਕ ਰਹਿ ਰਹੇ ਹਨ। ਜਦੋਂ ਅਸੀਂ ਪੂਰੀ ਦੁਨੀਆ ਨੂੰ ਆਪਣਾ ਪਰਿਵਾਰ ਮੰਨਿਆ ਹੈ, ਤਾਂ ਦੁਨੀਆ ਦੇ ਲਈ ਵੀ ਅਸੀਂ ਭਾਰਤੀ ਉਨ੍ਹਾਂ ਦਾ ਪਰਿਵਾਰ ਹਾਂ। ਮੈਂ ਆਪ ਸਭ ਨੂੰ ਤਾਕੀਦ ਕਰਦਾਂ ਹਾਂ ਕਿ ਜੇਕਰ ਅਸੀਂ ਵੈਲਥ ਦੇ ਨਾਲ ਵੈੱਲਨੈੱਸ ਚਾਹੁੰਦੇ ਹਾਂ, ਤਾਂ ਭਾਰਤ ਵਿੱਚ ਕੰਮ ਕਰੀਏ। ਅਗਰ ਤੁਸੀਂ health ਦੇ ਨਾਲ ਜੀਵਨ ਦੀ wholeness ਭਾਵ ਸਮਗਰਤਾ ਚਾਹੁੰਦੇ ਹੋ ਤਾਂ ਭਾਰਤ ਵਿੱਚ ਆਓ। ਅਗਰ ਤੁਸੀਂ prosperity ਦੇ ਨਾਲ peace ਚਾਹੁੰਦੇ ਹੋ ਤਾਂ ਭਾਰਤ ਵਿੱਚ ਰਹੋ। ਤੁਸੀਂ ਭਾਰਤ ਆਓ, ਭਾਰਤ ਵਿੱਚ ਹਮੇਸ਼ਾ ਤੁਹਾਡਾ ਸਵਾਗਤ ਹੋਵੇਗਾ। ਮੈਨੂੰ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਨ ਦਾ ਇਹ ਬਹੁਮੁੱਲਾ ਮੌਕਾ ਪ੍ਰਦਾਨ ਕਰਨ ਦੇ ਲਈ, World Economic Forum ਦਾ, ਸ਼੍ਰੀ ਕਲਾਸ ਸ਼ਵਾਬ ਦਾ ਅਤੇ ਤੁਹਾਡਾ ਸਾਰਿਆਂ ਦਾ ਮੈਂ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

*****

ਏਕੇਟੀ/ਐੱਸਐੱਚ/ਬੀਐੱਮ/ਐੱਸਬੀਪੀ