ਪੀਐੱਮਇੰਡੀਆ
ਡੈੱਨਮਾਰਕ ਦੇ ਪ੍ਰਧਾਨ ਮੰਤਰੀ, ਮਾਣਯੋਗ ਸ਼੍ਰੀ ਲਾਰਸ ਲੋਕ ਰਾਸਮੁਸੇਨ, “ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ -2019” ਲਈ 18-19 ਜਨਵਰੀ, 2019 ਨੂੰ ਭਾਰਤ ਦਾ ਦੌਰਾ ਕਰ ਰਹੇ ਹਨ ਜਿੱਥੇ ਡੈੱਨਮਾਰਕ ਇੱਕ ਸਹਿਭਾਗੀ ਦੇਸ਼ ਦੇ ਰੂਪ ਵਿੱਚ ਹਿੱਸਾ ਲੈ ਰਿਹਾ ਹੈ| ਪ੍ਰਧਾਨ ਮੰਤਰੀ ਰਾਸਮੁਸੇਨ ਦੇ ਨਾਲ ਇੱਕ ਵਪਾਰਕ ਵਫ਼ਦ ਹੈ ਜਿਸ ਵਿੱਚ ਪ੍ਰਮੁੱਖ ਡੈਨਿਸ਼ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਾਮਲ ਹਨ|
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪ੍ਰਧਾਨ ਮੰਤਰੀ ਰਾਸਮੁਸੇਨ ਨੇ 18 ਜਨਵਰੀ, 2019 ਨੂੰ ਗਾਂਧੀਨਗਰ ਵਿਖੇ ਵਾਈਬ੍ਰੈਂਟ ਗੁਜਰਾਤ ਸਮਿਟ ਦੇ ਮੌਕੇ ’ਤੇ ਦੁਵੱਲੀ ਮੀਟਿੰਗ ਕੀਤੀ| ਦੋਵੇਂ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਇਸ ਤੋਂ ਪਹਿਲਾਂ ਅਪ੍ਰੈਲ 2018 ਵਿੱਚ ਸਟਾਕਹੋਮ ਵਿੱਚ ਭਾਰਤ-ਨੌਰਡਿਕ ਸਮਿਟ ਦੌਰਾਨ ਹੋਈ ਸੀ|
ਮੀਟਿੰਗ ਵਿੱਚ, ਦੋਹਾਂ ਨੇਤਾਵਾਂ ਨੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ’ਤੇ ਵਿਚਾਰ ਕੀਤਾ ਅਤੇ ਆਪਸੀ ਹਿਤਾਂ ਦੇ ਬਹੁ-ਪੱਖੀ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ| ਉਨ੍ਹਾਂ ਨੇ ਦੋਹਾਂ ਮੁਲਕਾਂ ਦਰਮਿਆਨ ਵਪਾਰ ਅਤੇ ਨਿਵੇਸ਼ ਵਧਾਉਣ ਦੀ ਵੱਡੀ ਸੰਭਾਵਨਾ ਨੂੰ ਉਜਾਗਰ ਕੀਤਾ|
ਡੈੱਨਮਾਰਕ ਕਈ ਮਹੱਤਵਪੂਰਨ ਤਕਨੀਕਾਂ ਵਿੱਚ ਗਲੋਬਲ ਲੀਡਰ ਹੈ, ਜਿਨ੍ਹਾਂ ਦੀ ਭਾਰਤ ਲਈ ਪ੍ਰਾਸੰਗਿਕਤਾ ਹੈ|ਇਹ ਜ਼ਿਕਰ ਕਰਦਿਆਂ ਕਿ ਡੈੱਨਮਾਰਕ ਕੋਲ ਮੁਹਾਰਤ ਹੈ, ਭਾਰਤ ਵਿੱਚ ਸੰਭਾਵਨਾ ਅਤੇ ਦੁਨੀਆ ਨੂੰ ਨਵੀਆਂ ਟੈਕਨੋਲੋਜੀਆਂ ਦੀ ਜ਼ਰੂਰਤ ਹੈ, ਪ੍ਰਧਾਨ ਮੰਤਰੀ ਨੇ ਭਾਰਤ ਅਤੇ ਡੈੱਨਮਾਰਕ ਨੂੰ ਇੱਕ ਖੋਜ ਮੰਚ ਸਥਾਪਤ ਕਰਨ ਲਈ ਉਤਸ਼ਾਹਿਤ ਕੀਤਾ ਜਿੱਥੇ ਖ਼ੁਰਾਕ ਸੁਰੱਖਿਆ, ਜਲ ਪ੍ਰਬੰਧਨ, ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ਜਿਹੇ ਸਰੋਕਾਰ ਦੇ ਗਲੋਬਲ ਮੁੱਦਿਆਂ ਦੇ ਹੱਲ ਲੱਭੇ ਜਾ ਸਕਣ|
ਬੈਠਕ ਦੌਰਾਨ, ਦੋ ਸਹਿਮਤੀ ਪੱਤਰਾਂ ਦਾ ਅਦਾਨ -ਪ੍ਰਦਾਨ ਹੋਇਆ – ਪਹਿਲਾ ਭਾਰਤ ਦੇ ਸ਼ਿਪਿੰਗ ਮੰਤਰਾਲੇ ਅਤੇ ਡੈੱਨਮਾਰਕ ਦੇ ਉਦਯੋਗ, ਵਪਾਰ ਅਤੇ ਵਿੱਤੀ ਮਾਮਲੇ ਮੰਤਰਾਲੇ ਦਰਮਿਆਨ ਸਮੁੰਦਰੀ ਮੁੱਦਿਆਂ ’ਤੇ ਸਮਝੌਤਾ ਅਤੇ ਦੂਜਾ ਸਮਝੌਤਾ ਇਮੈਜਿਨ ਪਣਜੀ ਸਮਾਰਟ ਸਿਟੀ ਡਿਵੈਲਪਮੈਂਟ ਲਿਮਿਟਡ ਅਤੇ ਨਵੀਂ ਦਿੱਲੀ ਦੀ ਡੈਨਿਸ਼ ਅੰਬੈਸੀ (ਦੂਤਾਵਾਸ) ਦਰਮਿਆਨ ਪਣਜੀ, ਗੋਆ ਵਿੱਚ ਇੱਕ ਅਰਬਨ ਲਿਵਿੰਗ ਲੈਬ ਸਥਾਪਤ ਕਰਨ ਲਈ ਹੋਇਆ|
ਕਰੀਬ 130 ਡੈਨਿਸ਼ ਕੰਪਨੀਆਂ ਨੇ ਸ਼ਿਪਿੰਗ, ਅਖੁੱਟ ਊਰਜਾ, ਵਾਤਾਵਰਣ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਵਰਗੇ ਖੇਤਰਾਂ ਵਿੱਚ ਭਾਰਤ ਵਿੱਚ ਨਿਵੇਸ਼ ਕੀਤਾ ਹੈ ਅਤੇ ਉਹ ਸਮਾਰਟ ਸ਼ਹਿਰੀ ਵਿਕਾਸ ਅਤੇ ਕਚਰੇ ਤੋਂ ਊਰਜਾ ਵਰਗੇ ਹੋਰ ਖੇਤਰਾਂ ਵਿੱਚ ਆਪਣੀਆਂ ਸਰਗਰਮੀਆਂ ਵਧਾਉਣ ਲਈ ਇੱਛੁਕ ਹਨ| ਗੁਜਰਾਤ ਵਿੱਚ ਵੀ ਕਈ ਪ੍ਰਮੁੱਖ ਡੈਨਿਸ਼ ਕੰਪਨੀਆਂ ਸ਼ਿਪਿੰਗ ਅਤੇ ਅਖੁੱਟ ਊਰਜਾ ਖੇਤਰਾਂ ਵਿੱਚ ਮੌਜੂਦ ਹਨ|
ਫੇਰੀ ਦੌਰਾਨ, ਪ੍ਰਧਾਨ ਮੰਤਰੀ ਰਾਸਮੁਸੇਨ 19 ਜਨਵਰੀ, 2019 ਨੂੰ ਨਵੀਂ ਦਿੱਲੀ ਵਿੱਚ ਡੈਨਿਸ਼ ਸੱਭਿਆਚਾਰਕ ਸੰਸਥਾ ਅਤੇ ਡੈੱਨਮਾਰਕ ਦੇ ਦੂਤਾਵਾਸ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ| ਉਹ ਆਗਰਾ ਵੀ ਜਾਣਗੇ|
***
ਏਕੇਟੀ/ਕੇਪੀ
Had an excellent meeting with PM @larsloekke of Denmark.
— Narendra Modi (@narendramodi) January 18, 2019
Denmark is a valued friend and we discussed deepening cooperation in energy, trade, agriculture and other areas. pic.twitter.com/p3eP0jqUMW