ਪੀਐੱਮਇੰਡੀਆ
ਮੌਰੀਸ਼ਸ ਦੇ ਪ੍ਰਧਾਨ ਮੰਤਰੀ your excellency, ਪ੍ਰਵਿੰਦ ਜਗਨਨਾਥ ਜੀ, ਉਨ੍ਹਾਂ ਦੀ ਪਤਨੀ, ਸ਼੍ਰੀਮਤੀ ਕਵਿਤਾ ਜਗਨਨਾਥ ਜੀ, ਯੂਪੀ ਦੇ ਰਾਜਪਾਲ ਸ਼੍ਰੀਮਾਨ ਰਾਮ ਨਾਇਕ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਸੁਸ਼ਮਾ ਸਵਰਾਜ ਜੀ, ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਜੀ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ, ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਜੀ, ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਅਤੇ ਦੁਨੀਆ ਭਰ ਤੋਂ ਪਹੁੰਚੇ, ਅਤੇ ਕਾਸ਼ੀ ਪਹੁੰਚੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਅਭਿਨੰਦਨ, ਬਹੁਤ-ਬਹੁਤ ਸੁਆਗਤ ਹੈ। ਤੁਸੀਂ ਸਾਰੇ ਇੱਥੇ ਆਪਣੀ, ਆਪਣੇ ਪੂਰਵਜਾਂ ਦੀ ਮਿੱਟੀ ਦੀ ਮਹਿਕ ਨਾਲ ਖਿੱਚੇ ਆਏ ਹੋ। ਕੱਲ੍ਹ ਜਿਨ੍ਹਾਂ ਨੂੰ ਪ੍ਰਵਾਸੀ ਭਾਰਤੀ ਸਨਮਾਨ ਮਿਲਣ ਵਾਲਾ ਹੈ। ਉਨ੍ਹਾਂ ਨੂੰ ਮੈਂ ਆਪਣੇ ਵੱਲੋਂ ਅਗਾਊਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਦਾ ਦਿਨ ਮੇਰੇ ਲਈ ਵਿਸ਼ੇਸ਼ ਹੈ। ਜਿਵੇਂ ਕਿ ਸੁਸ਼ਮਾ ਜੀ ਕਹਿ ਰਹੀ ਸੀ। ਮੈਂ ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਦੇ ਨਾਲ-ਨਾਲ ਕਾਸ਼ੀ ਦਾ ਸਾਂਸਦ ਹੋਣ ਦੇ ਨਾਤੇ ਇੱਕ ਮੇਜ਼ਬਾਨ ਦੇ ਰੂਪ ਵਿੱਚ ਹਾਜ਼ਰ ਹੋਇਆ। ਬਾਬਾ ਵਿਸ਼ਵਨਾਥ ਅਤੇ ਮੈਂ ਗੰਗਾ ਦਾ ਅਸ਼ੀਰਵਾਦ ਤੁਹਾਡੇ ਸਾਰਿਆਂ ’ਤੇ ਬਣਿਆ ਰਹੇ। ਮੇਰੀ ਇਹੀ ਪ੍ਰਾਰਥਨਾ ਹੈ।
ਸਾਥੀਓ, ਅੱਜ ਤੁਹਾਡੇ ਨਾਲ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਡਾਕਟਰ ਸ਼੍ਰੀ ਸ਼੍ਰੀ ਸ਼੍ਰੀ ਸ਼ਿਵਕੁਮਾਰ ਸੁਆਮੀ ਜੀ ਦੇ ਅਕਾਲ ਚਲਾਣੇ ’ਤੇ ਆਪਣਾ ਸੋਗ ਵਿਅਕਤ ਕਰਨਾ ਚਾਹੁੰਦਾ ਹਾਂ। ਤੁਮਕੁਰ ਦੇ ਸ਼੍ਰੀ ਸਿੱਧ ਗੰਗਾ ਮੱਠ ਵਿੱਚ ਮੈਨੂੰ ਕਈ ਵਾਰ ਉਨ੍ਹਾਂ ਤੋਂ ਅਸ਼ੀਰਵਾਦ ਲੈਣ ਦਾ ਅਵਸਰ ਮਿਲਿਆ ਸੀ। ਅਤੇ ਜਦੋਂ ਵੀ ਉਨ੍ਹਾਂ ਨੂੰ ਮਿਲਦਾ ਸੀ ਉਹ ਇੱਕ ਬੇਟੇ ਦੀ ਤਰ੍ਹਾਂ ਮੈਨੂੰ ਇੰਨਾ ਸਨੇਹ ਕਰਦੇ ਸਨ, ਇੰਨਾ ਅਸ਼ੀਰਵਾਦ ਦਿੰਦੇ ਸਨ। ਅਜਿਹੇ ਮਹਾਨ ਸੰਤ ਮਹਾਰਿਸ਼ੀ ਦਾ ਜਾਣਾ ਸਾਡੇ ਸਾਰਿਆਂ ਲਈ ਬਹੁਤ ਦੁਖਦਾਈ ਹੈ, ਮਾਨਵ ਕਲਿਆਣ ਲਈ ਉਨ੍ਹਾਂ ਦੇ ਯੋਗਦਾਨ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। ਮੈਂ ਆਦਰਪੂਰਵਕ ਉਨ੍ਹਾਂ ਨੂੰ ਨਮਨ ਕਰਦਾ ਹਾਂ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ।
ਭਾਈਓ ਅਤੇ ਭੈਣੋਂ, ਦੁਨੀਆ ਭਰ ਵਿੱਚ ਵੱਸੇ ਤੁਹਾਡੇ ਸਾਰੇ ਭਾਰਤੀਆਂ ਨਾਲ ਸੰਵਾਦ ਦਾ ਇਹ ਅਭਿਆਨ ਸਾਨੂੰ ਸਾਰਿਆਂ ਨੂੰ ਪਿਆਰੇ ਸਹਿਯੋਗ ਅਟਲ ਬਿਹਾਰੀ ਵਾਜਪੇਈ ਜੀ ਨੇ ਸ਼ੁਰੂ ਕੀਤਾ ਸੀ। ਅਟਲ ਜੀ ਦੇ ਜਾਣ ਤੋਂ ਬਾਅਦ ਇਹ ਪਹਿਲਾ ਪ੍ਰਵਾਸੀ ਭਾਰਤੀਯ ਸੰਮੇਲਨ ਹੈ। ਇਸ ਅਵਸਰ ’ਤੇ ਮੈਂ ਅਟਲ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ, ਉਨ੍ਹਾਂ ਦੀ ਇਸ ਵਿਰਾਟ ਸੋਚ ਦੇ ਲਈ ਨਮਨ ਕਰਦਾ ਹਾਂ।
ਸਾਥੀਓ, ਤੁਸੀਂ ਸਾਰੇ ਕਾਸ਼ੀ ਵਿੱਚ ਹੋ ਅਤੇ ਇਸ ਲਈ ਮੈਂ ਕਾਸ਼ੀ ਅਤੇ ਤੁਹਾਡੇ ਸਾਰਿਆਂ ਵਿੱਚ ਇੱਕ ਸਮਾਨਤਾ ਦੇਖ ਰਿਹਾ ਹਾਂ। ਬਨਾਰਸ ਨਗਰੀ ਚਿਰਕਾਲ ਤੋਂ ਹੀ ਭਾਰਤ ਦੀ ਸੱਭਿਆਚਾਰਕ, ਅਧਿਆਤਮਿਕ ਅਤੇ ਗਿਆਨ ਦੀ ਪਰੰਪਰਾ ਨਾਲ ਦੁਨੀਆ ਵਿੱਚ ਦੇਸ਼ ਦੀ ਪਹਿਚਾਣ ਕਰਾਉਂਦੀ ਰਹੀ ਹੈ। ਤੁਸੀਂ ਵੀ ਆਪਣੇ ਦਿਲਾਂ ਵਿੱਚ ਭਾਰਤ ਅਤੇ ਭਾਰਤੀਅਤਾ ਨੂੰ ਸੰਜੋਏ ਹੋਏ ਇਸ ਧਰਤੀ ਦੀ ਊਰਜਾ ਉਸ ਨਾਲ ਦੁਨੀਆ ਨੂੰ ਪਰਿਚਿਤ ਕਰਾ ਰਹੇ ਹਨ। ਸਾਥੀਓ, ਮੈਂ ਤੁਹਾਨੂੰ ਭਾਰਤ ਦਾ Brand Ambassador ਮੰਨਣ ਦੇ ਨਾਲ ਹੀ ਭਾਰਤ ਦੀ ਤਾਕਤ ਅਤੇ ਭਾਰਤ ਦੀਆਂ ਸਮਰੱਥਾਵਾਂ, ਦੇਸ਼ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਤੀਨਿਧੀ ਵੀ ਅਤੇ ਪ੍ਰਤੀਕ ਵੀ ਮੰਨਦਾ ਹਾਂ।
ਇਸ ਲਈ ਹੀ ਤੁਸੀਂ ਸਾਰੇ ਜਿਸ ਦੇਸ਼ ਵਿੱਚ ਵੀ ਰਹਿ ਰਹੇ ਹੋ, ਉੱਥੋਂ ਦੇ ਸਮਾਜ ਨੂੰ ਵੀ ਤੁਸੀਂ ਅਪਨਾਪਨ ਦਿੱਤਾ ਹੈ। ਉੱਥੋਂ ਦੇ ਸੱਭਿਆਚਾਰ ਅਤੇ ਅਰਥਵਿਵਸਥਾ ਨੂੰ ਸਮਰਿੱਧ ਕੀਤਾ ਹੈ। ਤੁਸੀਂ ‘ਵਸੁਧੈਵ ਕੁਟੁੰਬਕਮ’ ਇਸ ਭਾਰਤੀ ਦਰਸ਼ਨ ਦਾ ਸਾਡੇ ਪਰਿਵਾਰਕ ਮੁੱਲਾਂ ਦਾ ਵਿਸਤਾਰ ਕੀਤਾ ਹੈ। ਤੁਸੀਂ ਸਾਰੇ ਜਿਸ ਦੇਸ਼ ਵਿੱਚ ਵਸੇ ਹੋ ਉੱਥੋਂ ਦੇ ਸਮਾਜ ਦੇ ਲਗਭਗ ਹਰ ਖੇਤਰ ਵਿੱਚ leadership ਦੇ ਰੋਲ ਵਿੱਚ ਨਜ਼ਰ ਆਉਂਦੇ ਹਨ, ਮੌਰਿਸ਼ਿਸ਼ ਨੂੰ ਸ਼੍ਰੀ ਪ੍ਰਵਿੰਦ ਜਗਨਨਾਥ ਜੀ ਪੂਰੇ ਸਮਰਪਣ ਦੇ ਨਾਲ ਅੱਗੇ ਵਧਾ ਰਹੇ ਹਾਂ ਇਸ ਦੇ ਇਲਾਵਾ ਪੁਰਤਗਾਲ, ਤ੍ਰਿਨਾਡ, ਟੋਬੈਗੋ ਅਤੇ ਆਇਰਲੈਂਡ ਵਰਗੇ ਹੋਰ ਦੇਸ਼ਾਂ ਨੂੰ ਅਜਿਹੇ ਸਮਰੱਥ ਲੋਕਾਂ ਦੀ ਅਗਵਾਈ ਮਿਲੀ ਹੈ। ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਵਿੱਚ ਹਨ।
ਸਾਥੀਓ, ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਭਾਰਤ ਨੇ ਦੁਨੀਆ ਵਿੱਚ ਆਪਣਾ ਸੁਭਾਵਿਕ ਸਥਾਨ ਪਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਵਧਾਇਆ ਹੈ। ਪਹਿਲਾਂ ਲੋਕ ਕਹਿੰਦੇ ਸਨ ਕਿ ਭਾਰਤ ਬਦਲ ਨਹੀਂ ਸਕਦਾ। ਅਸੀਂ ਇਸ ਸੋਚ ਨੂੰ ਹੀ ਬਦਲਿਆ ਹੈ। ਅਸੀਂ ਬਦਲਾਅ ਕਰਕੇ ਦਿਖਾਇਆ ਹੈ।
ਸਾਥੀਓ, ਦੁਨੀਆ ਅੱਜ ਸਾਡੀ ਗੱਲ ਨੂੰ, ਸਾਡੇ ਸੁਝਾਵਾਂ ਨੂੰ ਪੂਰੀ ਗੰਭੀਰਤਾ ਦੇ ਨਾਲ ਸੁਣ ਵੀ ਰਹੀ ਹੈ ਅਤੇ ਸਮਝ ਵੀ ਰਹੀ ਹੈ। ਵਾਤਾਵਰਣ ਦੀ ਸੁਰੱਖਿਆ ਅਤੇ ਵਿਸ਼ਵ ਦੀ ਪ੍ਰਗਤੀ ਵਿੱਚ ਭਾਰਤ ਦੇ ਯੋਗਦਾਨ ਨੂੰ ਦੁਨੀਆ ਸਵੀਕਾਰ ਕਰ ਰਹੀ ਹੈ। ਸੰਯੁਕਤ ਰਾਸ਼ਟਰ ਦੇ ਸਭ ਤੋਂ ਵੱਡੇ ਵਾਤਾਵਰਣ ਪੁਰਸਕਾਰ Champions of the earth ਦੇ ਨਾਲ-ਨਾਲ Seoul Peace Prize ਦਾ ਮਿਲਣਾ ਇਸੇ ਦਾ ਨਤੀਜਾ ਹੈ।
ਸਾਥੀਓ, ਅੱਜ ਭਾਰਤ ਅਨੇਕ ਮਾਮਲਿਆਂ ਵਿੱਚ ਦੁਨੀਆ ਦੀ ਅਗਵਾਈ ਕਰਨ ਦੀ ਸਥਿਤੀ ਵਿੱਚ ਹੈ। International solar alliance ਭਾਵ ISA ਅਜਿਹਾ ਹੀ ਇੱਕ ਮੰਚ ਹੈ। ਇਸ ਦੇ ਰਾਹੀਂ ਅਸੀਂ ਦੁਨੀਆ ਨੂੰ one world, one sun , one grid ਉਸ ਵੱਲ ਲੈ ਜਾਣਾ ਚਾਹੁੰਦੇ ਹਾਂ। ਇਹ ਸਾਡੇ ਉਸ ਟੀਚੇ ਦਾ ਵੀ ਹਿੱਸਾ ਹੈ ਜਿਸ ਦੇ ਤਹਿਤ ਅਸੀਂ ਭਾਰਤੀ ਦੀਆਂ ਸਮੱਸਿਆਵਾਂ ਦੇ ਅਜਿਹੇ ਹੱਲ ਤਿਆਰ ਕਰ ਰਹੇ ਹਾਂ ਜਿਸ ਨਾਲ ਦੂਜੇ ਦੇਸ਼ਾਂ ਦੀਆਂ ਮੁਸ਼ਕਿਲਾਂ ਵੀ ਹੱਲ ਹੋ ਸਕਣ। local solution global application ਦੇ approach ਦੇ ਨਾਲ ਅਸੀਂ ਕੰਮ ਕਰ ਰਹੇ ਹਾਂ। Reform, perform, transform ਅਤੇ ਸਬਕਾ ਸਾਥ-ਸਬਕਾ ਵਿਕਾਸ ਦੇ ਸੂਤਰ ’ਤੇ ਚਲਦਿਆਂ ਦੇਸ਼ ਨੇ ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਕੀ ਪਾਇਆ ਇਸ ਦੀ ਇੱਕ ਤਸਵੀਰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ।
ਅੱਜ ਭਾਰਤ ਦੁਨੀਆ ਦੀ ਤੇਜ਼ੀ ਨਾਲ ਵਧਦੀ economic ਤਾਕਤ ਹੈ। ਤਾਂ sports ਵਿੱਚ ਵੀ ਅਸੀਂ ਵੱਡੀ ਸ਼ਕਤੀ ਬਣਨ ਵੱਲ ਨਿਕਲ ਪਏ ਹਾਂ। ਅੱਜ Infrastructure ਦੇ ਵੱਡੇ ਅਤੇ ਆਧੁਨਿਕ ਸੰਸਾਧਨ ਬਣ ਰਹੇ ਹਨ ਤਾਂ space ਦੇ ਖੇਤਰ ਵਿੱਚ ਵੀ ਰਿਕਾਰਡ ਬਣਾ ਰਹੇ ਹਾਂ।
ਅੱਜ ਅਸੀਂ ਦੁਨੀਆ ਦਾ ਸਭ ਤੋਂ ਵੱਡਾ strat-up eco system ਹਾਂ ਤਾਂ ਦੁਨੀਆ ਦੀ ਸਭ ਤੋਂ ਵੱਡੀ Health care scheme ਆਯੁਸ਼ਮਾਨ ਭਾਰਤ ਵੀ ਚਲਾ ਰਹੇ ਹਾਂ। ਅੱਜ ਸਾਡਾ ਯੁਵਾ make in India ਤਹਿਤ ਰਿਕਾਰਡ ਪੱਧਰ ’ਤੇ ਮੋਬਾਈਲ ਫੋਨ, ਕਾਰ, ਬੱਸ, ਟਰੱਕ, ਟ੍ਰੇਨ ਬਣਾ ਰਿਹਾ ਹੈ ਤਾਂ ਉੱਥੇ ਹੀ ਖੇਤ ਵਿੱਚ ਰਿਕਾਰਡ ਅੰਨ ਉਤਪਾਦਨ ਹੋ ਰਿਹਾ ਹੈ। ਤੁਹਾਨੂੰ ਮੈਂ ਇੱਕ ਉਦਾਹਰਣ ਦਿੰਦਾ ਹਾਂ।
ਸਾਥੀਓ, ਤੁਹਾਡੇ ਵਿੱਚੋਂ ਅਨੇਕ ਲੋਕਾਂ ਨੇ ਸਾਡੇ ਦੇਸ਼ ਦੇ ਇੱਕ ਪੂਰਵ ਪ੍ਰਧਾਨ ਮੰਤਰੀ ਦੀ ਭ੍ਰਿਸ਼ਟਾਚਾਰ ਨੂੰ ਲੈ ਕੇ ਕਹੀ ਇੱਕ ਗੱਲ ਜ਼ਰੂਰ ਸੁਣੀ ਹੋਵੇਗੀ। ਉਨ੍ਹਾਂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦਿੱਲੀ ਤੋਂ ਜੋ ਪੈਸਾ ਭੇਜਦੀ ਹੈ ਉਸਦਾ ਸਿਰਫ਼ 15% ਹੀ ਲੋਕਾਂ ਤੱਕ ਪਹੁੰਚ ਪਾਉਂਦਾ ਹੈ। ਅਗਰ ਦਿੱਲੀ ਤੋਂ ਇੱਕ ਰੁਪਇਆ ਨਿਕਲਦਾ ਹੈ ਤਾਂ 15 ਪੈਸੇ ਪਿੰਡ ਵਿੱਚ ਪਹੁੰਚਦੇ ਹਨ, 85 ਪੈਸੇ ਛੂਮੰਤਰ ਹੋ ਜਾਂਦੇ ਹਨ।
ਇਹ ਇੱਕ ਸਾਬਕਾ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਵਿੱਚ ਕਿਹਾ ਸੀ। ਇੰਨੇ ਵਰ੍ਹਿਆਂ ਤੱਕ ਦੇਸ਼ ਵਿੱਚ ਜਿਸ ਪਾਰਟੀ ਨੇ ਸ਼ਾਸਨ ਕੀਤਾ, ਉਸ ਨੇ ਦੇਸ਼ ਨੂੰ ਜੋ ਵਿਵਸਥਾ ਦਿੱਤੀ ਸੀ ਉਸ ਸੱਚਾਈ ਨੂੰ ਪ੍ਰਧਾਨ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਸਵੀਕਾਰ ਕੀਤਾ ਸੀ। ਲੇਕਿਨ ਅਫ਼ਸੋਸ ਇਹ ਰਿਹਾ ਕਿ ਬਾਅਦ ਦੇ ਆਪਣੇ 10-15 ਸਾਲ ਦੇ ਸ਼ਾਸਨ ਵਿੱਚ ਵੀ ਇਸ ਲੁੱਟ ਨੂੰ, ਇਸ ਲੀਕੇਜ ਨੂੰ ਬੰਦ ਕਰਨ ਦਾ ਪ੍ਰਯਤਨ ਨਹੀਂ ਕੀਤਾ ਗਿਆ। ਬਿਮਾਰੀ ਤਾਂ ਪਤਾ ਚਲੀ, ਬਿਮਾਰੀ ਨੂੰ ਸਵੀਕਾਰ ਵੀ ਕੀਤਾ ਲੇਕਿਨ ਇਲਾਜ ਕਰਨ ਦੀ ਦਿਸ਼ਾ ਵਿੱਚ ਨਾ ਸੋਚਿਆ, ਨਾ ਕੁਝ ਕੀਤਾ। ਦੇਸ਼ ਦਾ ਮੱਧ ਵਰਗ ਇਮਾਨਦਾਰੀ ਨਾਲ ਟੈਕਸ ਦਿੰਦਾ ਰਿਹਾ ਅਤੇ 85% ਦੀ ਇਹ ਲੁੱਟ ਵੀ ਚਲਦੀ ਰਹੀ ਹੈ।
ਸਾਥੀਓ, ਹੁਣ ਮੈਂ ਤੁਹਾਨੂੰ ਅੱਜ ਦੀ ਸੱਚਾਈ ਵੀ ਦੱਸਣਾ ਚਾਹੁੰਦਾ ਹਾਂ। ਅਸੀਂ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਇਸ 85% ਦੀ ਲੁੱਟ ਨੂੰ 100% ਖ਼ਤਮ ਕਰ ਦਿੱਤਾ ਹੈ। ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਕਰੀਬ-ਕਰੀਬ 5 ਲੱਖ 80 ਹਜ਼ਾਰ ਕਰੋੜ ਰੁਪਏ… ਯਾਨੀ ਕਰੀਬ-ਕਰੀਬ 80 billion ਡਾਲਰ ਸਾਡੀ ਸਰਕਾਰ ਨੇ ਅਲੱਗ-ਅਲੱਗ ਯੋਜਨਾਵਾਂ ਤਹਿਤ ਸਿੱਧੇ ਲੋਕਾਂ ਨੂੰ ਦਿੱਤੇ, ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਟ੍ਰਾਂਸਫਰ ਕੀਤੇ ਹਨ।
ਕਿਸੇ ਨੂੰ ਘਰ ਦੇ ਲਈ, ਕਿਸੇ ਨੂੰ ਪੜ੍ਹਾਈ ਦੇ ਲਈ, ਕਿਸੇ ਨੂੰ scholarship ਦੇ ਲਈ, ਕਿਸੇ ਨੂੰ ਗੈਸ ਸਿਲੰਡਰ ਦੇ ਲਈ, ਕਿਸੇ ਨੂੰ ਅਨਾਜ ਦੇ ਲਈ ਇਹ ਰਾਸ਼ੀ ਦਿੱਤੀ ਗਈ ਹੈ। ਹੁਣ ਤੁਸੀਂ ਅੰਦਾਜਾ ਲਗਾਓ ਅਗਰ ਦੇਸ਼ ਆਪਣੇ ਪੁਰਾਣੇ ਤੌਰ-ਤਰੀਕਿਆਂ ਨਾਲ ਹੀ ਚਲਦਾ ਰਹਿੰਦਾ ਹੁੰਦਾ ਤਾਂ ਅੱਜ ਵੀ ਇਸ 5 ਲੱਖ 80 ਹਜ਼ਾਰ ਕਰੋੜ ਰੁਪਏ ਵਿੱਚੋਂ ਕਰੀਬ-ਕਰੀਬ ਸਾਢੇ ਚਾਰ ਲੱਖ ਤੋਂ ਵੀ ਜ਼ਿਆਦਾ ਹਜ਼ਾਰ ਕਰੋੜ… ਸਾਢੇ ਚਾਰ ਲੱਖ ਹਜ਼ਾਰ ਕਰੋੜ ਤੋਂ ਜ਼ਿਆਦਾ… ਇਹ ਰਕਮ ਛੂਮੰਤਰ ਹੋ ਜਾਂਦੀ, ਲੀਕ ਹੁੰਦੀ, ਅਗਰ ਅਸੀਂ ਵਿਵਸਥਾ ਵਿੱਚ ਬਦਲਾਅ ਨਹੀਂ ਲਿਆਉਂਦੇ ਹੁੰਦੇ ਤਾਂ ਇਹ ਰਾਸ਼ੀ ਉਸੇ ਤਰ੍ਹਾਂ ਲੁੱਟ ਲਈ ਜਾਂਦੀ ਜਿਵੇਂ ਸਾਬਕਾ ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਸੀ ਕਿ ਲੁੱਟੀ ਜਾਂਦੀ ਸੀ।
ਸਾਥੀਓ, ਇਹ ਸੁਧਾਰ ਪਹਿਲਾਂ ਵੀ ਹੋ ਸਕਦਾ ਸੀ ਲੇਕਿਨ ਨੀਅਤ ਨਹੀਂ ਸੀ, ਇੱਛਾ ਸ਼ਕਤੀ ਨਹੀਂ ਸੀ ਨੀਤੀ ਦੀ ਉਮੀਦ ਕਰਨਾ ਜ਼ਰਾ ਕਠਿਨ ਲਗਦਾ ਹੈ। ਸਾਡੀ ਸਰਕਾਰ ਹੁਣ ਉਸ ਰਸਤੇ ’ਤੇ ਚਲ ਰਹੀ ਹੈ ਕਿ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਹਰ ਮਦਦ Direct benefit transfer scheme ਤਹਿਤ ਸਿੱਧਾ ਲੋਕਾਂ ਦੇ ਬੈਂਕ ਖਾਤਿਆਂ ਵਿੱਚ transfer ਕੀਤੀ ਜਾਵੇ। ਮੈਂ ਤੁਹਾਨੂੰ ਇੱਕ ਹੋਰ ਅੰਕੜਾ ਦਿੰਦਾ ਹਾਂ।
ਪਿਛਲੇ ਸਾਢੇ ਚਾਰ ਸਾਲ ਵਿੱਚ ਸਾਡੀ ਸਰਕਾਰ ਨੇ ਕਰੀਬ-ਕਰੀਬ 7 ਕਰੋੜ ਅਜਿਹੇ ਫਰਜ਼ੀ ਲੋਕਾਂ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਵਿਵਸਥਾ ਤੋਂ ਹਟਾਇਆ ਹੈ। ਇਹ 7 ਕਰੋੜ ਲੋਕ ਉਹ ਸਨ ਜੋ ਕਦੀ ਜਨਮੇ ਹੀ ਨਹੀਂ ਸਨ ਉਹ ਅਸਲ ਵਿੱਚ ਸੀ ਹੀ ਨਹੀਂ ਲੇਕਿਨ ਇਹ 7 ਕਰੋੜ ਲੋਕ ਸਰਕਾਰੀ ਸਹੂਲਤਾਂ ਦਾ ਲਾਭ ਲੈ ਰਹੇ ਸਨ। ਕਾਗਜ਼ ’ਤੇ ਉਹ ਸਨ, ਕਾਗਜ਼ ’ਤੇ ਪੈਦਾ ਵੀ ਹੋਏ, ਵੱਡੇ ਵੀ ਹੋਏ ਅਤੇ ਫਾਇਦਾ ਵੀ ਉਠਾਉਂਦੇ ਰਹੇ। ਤੁਸੀਂ ਸੋਚੋ ਪੂਰੇ ਬ੍ਰਿਟੇਨ ਵਿੱਚ ਜਿੰਨੇ ਲੋਕ ਹਨ, ਪੂਰੇ ਫਰਾਂਸ ਵਿੱਚ ਜਿੰਨੇ ਲੋਕ ਹਨ, ਪੂਰੇ ਇਟਲੀ ਵਿੱਚ ਜਿੰਨੇ ਲੋਕ ਹਨ ਅਜਿਹੇ ਅਨੇਕ ਦੇਸ਼ਾਂ ਦੀ ਜਨਸੰਖਿਆ ਤੋਂ ਜ਼ਿਆਦਾ ਤਾਂ ਸਾਡੇ ਇੱਥੇ ਉਹ ਲੋਕ ਸਨ ਜੋ ਸਿਰਫ਼ ਕਾਗਜ਼ਾਂ ਵਿੱਚ ਹੀ ਜੀ ਰਹੇ ਸਨ ਅਤੇ ਕਾਗਜ਼ਾਂ ਵਿੱਚ ਹੀ ਸਰਕਾਰੀ ਸੁਵਿਧਾਵਾਂ ਦਾ ਲਾਭ ਚਲਾ ਜਾਂਦਾ ਸੀ। ਇਨ੍ਹਾਂ 7 ਕਰੋੜ ਫਰਜ਼ੀ ਲੋਕਾਂ ਨੂੰ ਹਟਾਉਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ। ਇਹ ਉਸ ਬਦਲਾਅ ਦੀ ਇੱਕ ਝਲਕ ਹੈ ਜੋ ਪਿਛਲੇ ਸਾਢੇ ਚਾਰ ਵਰ੍ਹਿਆਂ ਵਿੱਚ ਦੇਸ਼ ਵਿੱਚ ਆਉਣਾ ਸ਼ੁਰੂ ਹੋਇਆ ਹੈ।
ਸਾਥੀਓ, ਇਹ ਦੇਸ਼ ਵਿੱਚ ਹੋ ਰਹੇ ਵੱਡੇ ਪੈਮਾਨੇ ’ਤੇ ਹੋ ਰਹੇ ਪਰਿਵਰਤਨ ਦੀ ਨਿਊ ਇੰਡੀਆ ਦੇ ਨਵੇਂ ਆਤਮਵਿਸ਼ਵਾਸ ਦੀ ਇੱਕ ਝਾਂਕੀ ਹੀ ਹੈ। ਭਾਰਤ ਦੇ ਗੌਰਵਸ਼ਾਲੀ ਅਤੀਤ ਨੂੰ ਫਿਰ ਸਥਾਪਿਤ ਕਰਨ ਦੇ ਲਈ 130 ਕਰੋੜ ਭਾਰਤੀਵਾਸੀਆਂ ਦੇ ਸੰਕਲਪ ਦਾ ਇਹ ਨਤੀਜਾ ਹੈ। ਅਤੇ ਮੈਂ ਅੱਜ ਬਹੁਤ ਮਾਣ ਨਾਲ ਕਹਿਣਾ ਚਾਹੁੰਦਾ ਹਾਂ ਇਸ ਸੰਕਲਪ ਵਿੱਚ ਤੁਸੀਂ ਵੀ ਸ਼ਾਮਲ ਹੋ।
ਸਾਥੀਓ, ਸਰਕਾਰ ਦਾ ਪੂਰਾ ਪ੍ਰਯਤਨ ਹੈ ਕਿ ਤੁਸੀਂ ਸਾਰੇ ਜਿੱਥੇ ਵੀ ਰਹੋ ਸੁਖੀ ਰਹੋ ਅਤੇ ਸੁਰੱਖਿਅਤ ਰਹੋ। ਬੀਤੇ ਸਾਢੇ ਚਾਰ ਵਰ੍ਹਿਆਂ ਦੇ ਦੌਰਾਨ ਸੰਕਟ ਵਿੱਚ ਫਸੇ 2 ਲੱਖ ਤੋਂ ਜ਼ਿਆਦਾ ਭਾਰਤੀਆਂ ਨੂੰ ਸਰਕਾਰ ਦੇ ਪ੍ਰਯਤਨਾਂ ਨਾਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਮਦਦ ਪਹੁੰਚਾਈ ਗਈ ਹੈ। ਤੁਹਾਡੀ ਸੋਸ਼ਲ ਸੁਰੱਖਿਆ ਦੇ ਨਾਲ-ਨਾਲ ਪਾਸਪੋਰਟ, ਵੀਜਾ, ਪੀਆਈਓ ਅਤੇ ਓਸੀਆਈ ਕਾਰਡ ਨੂੰ ਲੈ ਕੇ ਵੀ ਤਮਾਮ ਪ੍ਰਕਿਰਿਆਵਾਂ ਨੂੰ ਅਸਾਨ ਕਰਨ ਦੀ ਕੋਸ਼ਿਸ਼ ਸਰਕਾਰ ਕਰ ਰਹੀ ਹੈ। ਪ੍ਰਵਾਸੀ ਭਾਰਤੀਆਂ ਦੇ ਲਈ ਕੁਝ ਮਹੀਨੇ ਪਹਿਲਾਂ ਹੀ ਇੱਕ ਨਵਾਂ ਕਦਮ ਵੀ ਉਠਾਇਆ ਗਿਆ ਹੈ। ਦੁਨੀਆ ਭਰ ਵਿੱਚ ਸਾਡੀ ਐਮਬੇਸਿਸ ਅਤੇ ਕਾਉਂਸਲੇਟਸ ਨੂੰ ਪਾਸਪੋਰਟ ਸੇਵਾ ਪ੍ਰੋਜੈਕਟ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ ਤੁਹਾਡੇ ਸਾਰਿਆਂ ਦੇ ਲਈ ਪਾਸਪੋਰਟ ਸੇਵਾ ਨਾਲ ਜੁੜਿਆ ਇੱਕ centralize system ਤਿਆਰ ਹੋ ਜਾਵੇਗਾ। ਬਲਕਿ ਹੁਣ ਤਾਂ ਇੱਕ ਕਦਮ ਅੱਗੇ ਵਧਦੇ ਹੋਏ chip based E-passport ਜਾਰੀ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਚਲ ਰਿਹਾ ਹੈ।
ਸਾਥੀਓ, ਪਾਸਪੋਰਟ ਦੇ ਨਾਲ-ਨਾਲ ਵੀਜਾ ਨਾਲ ਜੁੜੇ ਨਿਯਮਾਂ ਨੂੰ ਵੀ ਸਰਲ ਕੀਤਾ ਜਾ ਰਿਹਾ ਹੈ। ਈ-ਵੀਜਾ ਦੀ ਸੁਵਿਧਾ ਮਿਲਣ ਨਾਲ ਤੁਹਾਡੇ ਸਮੇਂ ਦੀ ਬੱਚਤ ਵੀ ਹੋ ਰਹੀ ਹੈ ਅਤੇ ਪਰੇਸ਼ਾਨੀਆਂ ਵੀ ਘੱਟ ਹੋਈਆਂ ਹਨ। ਹੁਣ ਵੀ ਕੋਈ ਸਮੱਸਿਆ ਇਸ ਵਿੱਚ ਹੈ ਤਾਂ ਉਸ ਦੇ ਸੁਧਾਰ ਦੇ ਲਈ ਵੀ ਕਦਮ ਉਠਾਏ ਜਾ ਰਹੇ ਹਨ। ਤੁਹਾਡੇ ਵਿੱਚੋਂ ਅਨੇਕ ਇਸ ਗੱਲ ਵੀ ਜਾਣੂ ਹੋਵੋਗੇ ਕਿ ਸਾਡੀ ਸਰਕਾਰ ਦੇ ਪੀਆਈਓ ਕਾਰਡ ਨੂੰ ਓਸੀਆਈ ਕਾਰਡ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਵੀ ਅਸਾਨ ਬਣਾਇਆ ਹੈ।
ਸਾਥੀਓ ਤੁਸੀਂ ਆਪਣੀ ਮਿੱਟੀ ਤੋਂ ਭਲੇ ਹੀ ਦੂਰ ਹੋ, ਲੇਕਿਨ New India ਦੇ ਨਿਰਮਾਣ ਵਿੱਚ ਤੁਹਾਡੀ ਸਰਗਰਮ ਭਾਗੀਦਾਰੀ ਵਿੱਚ… ਅਤੇ ਵਾਧਾ ਹੋਵੇ ਇਸ ਦੇ ਲਈ ਲਗਾਤਾਰ ਪ੍ਰਯਤਨ ਚਲ ਰਹੇ ਹਨ। ਭਾਰਤ ਵਿੱਚ ਜੋ ਬਦਲਾਅ ਆ ਰਿਹਾ ਹੈ, ਜੋ ਨਵੇਂ ਅਵਸਰ ਬਣ ਰਹੇ ਹਨ, ਉਸ ਵਿੱਚ ਤੁਹਾਡਾ ਯੋਗਦਾਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਬਦਲਦੇ ਹੋਏ ਇਸ ਭਾਰਤ ਵਿੱਚ ਤੁਸੀਂ Research and Development ਅਤੇ innovation ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਾਂ। ਸਰਕਾਰ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਭਾਰਤ ਦੇ ਸਟਾਰਟ ਅੱਪ ਅਤੇ NRI mentors ਨੂੰ ਇੱਕ ਨਾਲ ਇੱਕ ਪਲੇਟਫਾਰਮ ’ਤੇ ਲਿਆਈਏ। Defense Manufacturing ਵੀ ਤੁਹਾਡੇ ਲਈ ਇੱਕ ਅਹਿਮ ਸੈਕਟਰ ਹੋ ਸਕਦਾ ਹੈ।
ਭਾਈਓ ਅਤੇ ਭੈਣੋਂ ਮਾਂ ਭਾਰਤੀ ਦੀ ਸੁਰੱਖਿਆ ਅਰਥਵਿਵਸਥਾ ਦੇ ਨਾਲ-ਨਾਲ ਆਪਣੀ ਅਧਿਆਤਮਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਹੀ ਤੁਹਾਡਾ ਜੁੜਾਅ ਹੋਰ ਮਜ਼ਬੂਤ ਹੋ ਇਸ ਦੇ ਲਈ ਪ੍ਰਵਾਸੀ ਤੀਰਥ ਦਰਸ਼ਨ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮੈਂ ਇਸ ਮੰਚ ’ਤੇ ਪਹਿਲਾਂ ਵੀ ਕਹਿ ਚੁੱਕਿਆ ਹਾਂ, ਅਤੇ ਅੱਜ ਫਿਰ ਦੁਹਰਾਉਣਾ ਚਾਹੁੰਦਾ ਹਾਂ ਕਿ ਤੁਸੀਂ ਜਿਸ ਵੀ ਦੇਸ਼ ਵਿੱਚ ਰਹਿੰਦੇ ਹੋ ਉੱਥੇ ਤੋਂ ਆਪਣੇ ਆਸਪਾਸ ਦੇ ਘੱਟ ਤੋਂ ਘੱਟ ਪੰਜ ਪਰਿਵਾਰ ਉਹ ਵੀ non-Indian ਪੰਜ ਪਰਿਵਾਰਾਂ ਨੂੰ ਭਾਰਤ ਆਉਣ ਲਈ ਤੁਸੀਂ ਪ੍ਰੇਰਿਤ ਕਰੋ।
ਤੁਹਾਡਾ ਇਹ ਪ੍ਰਯਤਨ ਦੇਸ਼ ਵਿੱਚ ਟੂਰਿਜ਼ਮ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਇਸੇ ਤਰ੍ਹਾਂ ਤੁਸੀਂ ਇਸ ਵਰ੍ਹੇ ਗਾਂਧੀ ਜੀ ਦੀ 150ਵੀਂ ਜਨਮ ਜਯੰਤੀ ’ਤੇ ਆਪਣੇ ਦੇਸ਼ ਵਿੱਚ ਰਹਿੰਦੇ ਹੋਏ ਕਿਵੇਂ ਉਨ੍ਹਾਂ ਦੀਆਂ ਗੱਲਾਂ ਨੂੰ, ਭਾਰਤ ਦੀਆਂ ਗੱਲਾਂ ਨੂੰ ਹੋਰ ਲੋਕਾਂ ਤੱਕ ਪਹੁੰਚਾਓਗੇ। ਇਸ ’ਤੇ ਵੀ ਵਿਚਾਰ ਕਰੋ। ਪਿਛਲੇ ਦਿਨੀਂ ਸੁਸ਼ਮਾ ਜੀ ਦੇ ਅਗਵਾਈ ਵਿੱਚ ਦੁਨੀਆ ਦੇ ਕਈ ਦੇਸ਼ਾਂ ਵਿੱਚ ਇੱਕ ਪ੍ਰਯੋਗ ਹੋਇਆ। ਉੱਥੇ ਦੀਆਂ ਸਾਡੀਆਂ embassies ਨੇ ਗਾਂਧੀ 150ਵੀਂ ਜਯੰਤੀ ’ਤੇ ਉਸ ਦੇਸ਼ ਦੇ ਕਲਾਕਾਰਾਂ ਨੂੰ ‘ਵੈਸ਼ਣਵ ਜਨ ਤੋ ਤੇਨੇ ਕਹੀਏ’ (‘वैष्णव जन तो तेने कहिये’) ਗਾਂਧੀ ਜੀ ਦਾ ਪਸੰਦੀਦਾ ਭਜਨ ਉਨ੍ਹਾਂ ਨੂੰ ਗਾਉਣ ਦੇ ਲਈ request ਕੀਤੀ। you tube ’ਤੇ ਇਸ ਦੀ ਸਾਰੀ video available ਹੈ। ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਵਿਦੇਸ਼ ਦੇ ਨਾਗਰਿਕ, ਵਿਦੇਸ਼ ਦੇ ਕਲਾਕਾਰ ਕਿੰਨੀ ਭਗਤੀ ਭਾਵਨਾ ਨਾਲ ਵੈਸ਼ਣਵ ਜਨ ਤੋ ਤੇਨੇ ਕਹੀਏ’ (‘वैष्णव जन तो तेने कहिये’) ਇਹ ਗਾ ਰਹੇ ਹਨ। ਇੱਕ ਤਰ੍ਹਾਂ ਨਾਲ ਗਾਂਧੀ ਗਲੋਬਲ ਹੈ, ਇਹ ਅਨੁਭੂਤੀ ਅਸੀਂ ਸਭ ਇਸ ਨੂੰ ਸੁਣ ਕੇ ਕਰ ਸਕਦੇ ਹਾਂ। ਅਤੇ ਇਸ ਲਈ ਕੁਝ ਵਿਸ਼ੇਸ਼ ਪ੍ਰੋਗਰਾਮ ਅਗਰ ਤੁਸੀਂ ਕਰਨਾ ਚਾਹੋ ਤਾਂ ਭਾਰਤੀ ਦੂਤਾਵਾਸ embassy ਵੱਲੋਂ ਵੀ ਤੁਹਾਡੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਵਰ੍ਹੇ ਅਸੀਂ ਸਾਰੇ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਮਨਾ ਰਹੇ ਹਾਂ। ਗੁਰਬਾਣੀ ਨੂੰ ਅਸੀਂ ਕਿਵੇਂ ਦੂਜੇ ਦੇਸ਼ਾਂ ਦੇ ਲੋਕਾਂ ਤੱਕ ਪਹੁੰਚਾਈਏ, ਉਨ੍ਹਾਂ ਨੂੰ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨਾਲ ਉਸ ਨੂੰ ਕਿਵੇ ਜਾਣੂ ਕਰਵਾਈਏ, ਇਸ ਬਾਰੇ ਵਿੱਚ ਵੀ ਮੈਂ ਚਾਹਾਂਗਾ ਕਿ ਤੁਸੀਂ ਜਿਸ ਵੀ ਦੇਸ਼ ਵਿੱਚ ਹੋਵੋ, ਕੁਝ ਨਾ ਕੁਝ ਯੋਜਨਾਵਾਂ ਬਣਨੀਆਂ ਚਾਹੀਦੀਆਂ ਹਨ, ਕੁਝ ਨਾ ਕੁਝ ਪ੍ਰਯਤਨ ਹੋਣਾ ਚਾਹੀਦਾ ਹੈ। ਸਾਥੀਓ, ਇਹ ਗੱਲਾਂ ਸਿਰਫ਼ ਸੁਝਾਅ ਦੇ ਤੌਰ ’ਤੇ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਮੈਨੂੰ ਪਤਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਲੋਕ ਪਹਿਲਾਂ ਤੋਂ ਅਜਿਹਾ ਕਰਦੇ ਆ ਰਹੇ ਹਾਂ, ਲੇਕਿਨ ਤੁਹਾਡੇ ਨਾਲ ਸਨੇਹ ਅਜਿਹਾ ਹੈ ਕਿ ਮੈਂ ਖੁਦ ਨੂੰ ਰੋਕ ਨਹੀਂ ਸਕਦਾ ਹਾਂ।
ਮੈਂ ਵਿਸ਼ੇਸ਼ ਰੂਪ ਤੋਂ ਅੱਜ ਉੱਤਰ ਪ੍ਰਦੇਸ਼ ਸਰਕਾਰ ਨੂੰ ਵੀ ਵਧਾਈ ਦੇਣਾ ਚਾਹੁੰਦਾ ਹਾਂ ਆਮਤੌਰ ’ਤੇ ਕਿਸੇ ਰਾਜ ਵਿੱਚ ਪ੍ਰਵਾਸੀ ਭਾਰਤੀਯ ਦਿਵਸ ਦਾ ਇੰਨਾ ਵੱਡਾ ਪ੍ਰੋਗਰਾਮ ਲੈਣਾ ਹੋਵੇ, ਦੁਨੀਆ ਦੇ ਇੰਨੇ ਮਹਿਮਾਨ ਆਉਣ ਵਾਲੇ ਹੋਣ, ਤਾਂ ਉਸ ਰਾਜ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਬਹੁਤ ਯੋਜਨਾ ਕਰਨੀ ਪੈਂਦੀ ਹੈ। ਕਰੀਬ-ਕਰੀਬ ਇੱਕ ਸਾਲ ਉਸ ਵਿੱਚ ਲਗ ਜਾਂਦਾ ਹੈ। ਅਤੇ ਇੱਕ ਪ੍ਰੋਗਰਾਮ ਕਰਨ ਦੇ ਬਾਅਦ ਇੱਕ ਸਾਲ ਥਕਾਨ ਉਤਾਰਨ ਵਿੱਚ ਚਲਾ ਜਾਂਦਾ ਹੈ। ਮੈਂ ਉੱਤਰ ਪ੍ਰਦੇਸ਼ ਨੂੰ ਇਸ ਲਈ ਵਧਾਈ ਦਿੰਦਾ ਹਾਂ ਕਿ ਕੁੰਭ ਜਿੰਨਾ ਵੱਡਾ ਪ੍ਰੋਗਰਾਮ ਚਲ ਰਿਹਾ ਹੋਵੇ, ਇੰਨੀ ਵੱਡੀ ਵਿਵਸਥਾ ਲਗੀ ਹੋਈ ਹੋਵੇ, ਕੁੰਭ ਮੇਲੇ ਦੀ ਤਿਆਰੀ ਵਿੱਚ 2-3 ਸਾਲ ਲਗਾਤਾਰ ਕੰਮ ਕਰਨਾ ਪੈਂਦਾ ਹੈ। ਅਤੇ ਮੈਨੂੰ ਸੰਕੋਚ ਹੋ ਰਿਹਾ ਸੀ ਕਿ ਕੁੰਭ ਦੇ ਮੇਲੇ ਦੀ ਜ਼ਿੰਮੇਦਾਰੀ ਉੱਤਰ ਪ੍ਰਦੇਸ਼ ਦੇ ਪਾਸ ਹੈ, ਸਾਰੀਆਂ ਸਰਕਾਰੀ ਮਸ਼ੀਨਾਂ ਉਸ ਵਿੱਚ ਵਿਅਸਤ ਹਨ। 10 ਕਰੋੜ ਲੋਕ ਉੱਥੇ ਆਉਣ ਦੀ ਸੰਭਾਵਨਾ ਹੈ।
ਅਜਿਹੇ ਵਿੱਚ ਕਾਸ਼ੀ ਵਿੱਚ ਇਹ ਪ੍ਰੋਗਰਾਮ ਕਰੀਏ ਜਾਂ ਨਾ ਕਰੀਏ। ਮੇਰੇ ਮਨ ਵਿੱਚ ਝਿਜਕ ਸੀ ਲੇਕਿਨ ਮੈਂ ਯੋਗੀ ਜੀ ਨੂੰ, ਉਨ੍ਹਾਂ ਦੀ ਪੂਰੀ ਟੀਮ ਨੂੰ, ਉੱਤਰ ਪ੍ਰਦੇਸ਼ ਦੇ ਪ੍ਰਸ਼ਾਸਨ ਅਤੇ ਸ਼ਾਸਨ ਨੂੰ ਦਿਲੋਂ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇਕੱਠੇ ਦੋ ਇੰਨੇ ਵੱਡੇ ਪ੍ਰੋਗਰਾਮ ਇਸ ਗੱਲ ਨੇ ਦੁਨੀਆ ਨੂੰ ਇਸ ਗੱਲ ਤੋਂ ਜਾਣੂ ਕਰਾ ਦਿੱਤਾ ਹੈ ਕਿ ਉੱਤਰ ਪ੍ਰਦੇਸ਼ ਦੀ Government, ਉੱਤਰ ਪ੍ਰਦੇਸ਼ ਦੀ bureaucracy, ਉੱਤਰ ਪ੍ਰਦੇਸ਼ ਦੇ ਮੁਲਾਜਿਮ ਇਹ ਵੀ ਦੁਨੀਆ ਵਿੱਚ ਕਿਸੇ ਤੋਂ ਘੱਟ ਨਹੀਂ ਹੈ। ਅਤੇ ਇਸ ਲਈ ਮੈਂ ਉਨ੍ਹਾਂ ਦਾ ਵਿਸ਼ੇਸ਼ ਅਭਿਨੰਦਨ ਕਰਦਾ ਹਾਂ।
ਮੈਂ ਕਾਸ਼ੀ ਵਾਸੀਆਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਨਾ ਚਾਹੁੰਦਾ ਹਾਂ, ਕਿਉਂਕਿ ਮੈਂ ਪ੍ਰਵਾਸੀ ਭਾਰਤੀਯ ਦਿਵਸ ਨੂੰ ਗੁਜਰਾਤ ਵਿੱਚ ਵੀ ਕੀਤਾ ਹੋਇਆ ਹੈ। ਅਤੇ ਸ਼ਾਇਦ ਗੁਜਰਾਤ ਦੇ ਮੁੱਖ ਮੰਤਰੀ ਕਹੋ ਜਾਂ ਅੱਜ ਪ੍ਰਧਾਨ ਮੰਤਰੀ ਦੇ ਪਦ ’ਤੇ ਦੇਖੋ, ਸ਼ਾਇਦ ਹਿੰਦੁਸਤਾਨ ਵਿੱਚ ਇੱਕ ਅਜਿਹਾ ਇਨਸਾਨ ਹਾਂ ਜੋ ਕਰੀਬ-ਕਰੀਬ ਸਾਰੇ ਪ੍ਰਵਾਸੀ ਭਾਰਤੀਯ ਦਿਵਸ ਦੇ ਪ੍ਰੋਗਰਾਮ ਵਿੱਚ ਹਾਜ਼ਰ ਰਿਹਾ ਹਾਂ। ਜਦੋਂ ਮੁੱਖ ਮੰਤਰੀ ਸੀ ਉਦੋਂ ਵੀ ਆਉਂਦਾ ਸੀ, ਪ੍ਰਧਾਨ ਮੰਤਰੀ ਦੇ ਬਾਅਦ ਤਾਂ ਜ਼ਿੰਮੇਵਾਰੀ ਬਣੀ ਹੈ। ਇੱਕ ਵਾਰ ਸਿਰਫ਼ ਮੈਂ ਵੀਡੀਓ ਕਾਨਫਰੰਸ ਵਿੱਚ ਸ਼ਰੀਕ ਹੋਇਆ ਸੀ, otherwise ਮੈਂ physically ਹੀ ਜਾਂਦਾ ਹਾਂ।
ਮੈਂ ਇੰਨੇ ਪ੍ਰੋਗਰਾਮ ਦੇਖੇ ਹਨ। ਗੁਜਰਾਤ ਵਿੱਚ ਵੀ ਮੈਂ ਮੇਜ਼ਬਾਨ ਸੀ, ਲੇਕਿਨ ਕਾਸ਼ੀ ਨੇ ਜਿਸ ਤਰ੍ਹਾਂ ਨਾਲ ਇਸ ਪ੍ਰੋਗਰਾਮ ਨੂੰ ਸਰਕਾਰੀ ਪ੍ਰੋਗਰਾਮ ਨਹੀਂ ਬਣਨ ਦਿੱਤਾ, ਜਨਤਾ ਜਨਾਰਦਨ ਦਾ ਪ੍ਰੋਗਰਾਮ ਬਣ ਗਿਆ, ਹਰ ਕਾਸ਼ੀ ਵਾਸੀ ਨੇ ਇਸ ਨੂੰ ਆਪਣਾ ਪ੍ਰੋਗਰਾਮ ਬਣਾ ਲਿਆ। ਕਰੀਬ-ਕਰੀਬ ਚਾਰ ਸੌ ਲੋਕ ਪਰਿਵਾਰਾਂ ਵਿੱਚ ਠਹਿਰੇ ਹਨ ਅਤੇ ਇੱਥੇ ਦੀ tent city ਦਾ ਨਜਾਰਾ ਅਜਿਹਾ ਹੈ ਕਿ ਮੈਨੂੰ ਦੱਸਿਆ ਗਿਆ ਕਿ ਕਈ ਲੋਕ ਜੋ ਹੋਟਲ ਵਿੱਚ ਠਹਿਰੇ ਸਨ, ਉਹ ਹੋਟਲ ਛੱਡ ਕੇ tent city ਦਾ ਮਜ਼ਾ ਲੈਣ ਆ ਗਏ ਹਨ। ਇੱਕ ਨਵਾਂ ਅਨੁਭਵ ਕਰਨ ਦੇ ਲਈ ਆਏ। ਮੈਂ ਸਮਝਦਾ ਹਾਂ ਅਤੇ ਪਿਛਲੇ ਦੋ ਮਹੀਨੇ ਵਿੱਚ ਮੈਂ ਲਗਾਤਾਰ ਦੇਖ ਰਿਹਾ ਸਾਂ।
ਕਾਸ਼ੀ ਵਾਸੀਆਂ ਨੇ ਕਾਸ਼ੀ ਨੂੰ ਇੱਕ ਤਰ੍ਹਾਂ ਨਾਲ ਗਲੋਬਲ Headquarter ਬਣਾ ਦਿੱਤਾ ਹੋਵੇ ਅਜਿਹਾ ਮਾਹੌਲ ਬਣਾ ਦਿੱਤਾ ਸੀ। ਇੱਥੇ ਆਇਆ ਹੋਇਆ ਹਰ ਮਹਿਮਾਨ ਕਾਸ਼ੀ ਵਾਸੀ ਨੂੰ ਲਗ ਰਿਹਾ ਹੈ ਉਸ ਦੇ ਖੁਦ ਦੇ ਪਰਿਵਾਰ ਦਾ ਮਹਿਮਾਨ ਹੈ। ਅਜਿਹਾ ਵਾਤਾਵਰਣ ਪ੍ਰਵਾਸੀ ਭਾਰਤੀ ਸੰਮੇਲਨਾਂ ਵਿੱਚ ਇਸ ਦੇ ਪਹਿਲਾਂ ਮੈਂ ਕਦੇ ਦੇਖ ਨਹੀਂ ਪਾਇਆ ਹਾਂ, ਜੋ ਕਾਸ਼ੀਵਾਸੀਆਂ ਨੇ ਦਿਖਾਇਆ ਹੈ। ਅਤੇ ਇਸ ਲਈ ਮੈਂ ਕਾਸ਼ੀਵਾਸੀਆਂ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਣਾਮ ਕਰਦਾ ਹਾਂ। ਮੈਂ ਸਥਾਨਕ administration ਨੂੰ ਵੀ, ਇੱਥੇ ਦੇ ਅਧਿਕਾਰੀਂ ਨੂੰ ਵੀ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਆਪਣੇ ਬਲਬੂਤੇ ’ਤੇ ਇੰਨੀ ਵੱਡੀ ਵਿਵਸਥਾ ਨੂੰ ਚਲਾਇਆ, ਵਧਾਇਆ ਅਤੇ ਅੱਗੇ ਵਧਾਇਆ। ਅਤੇ ਇਸ ਸਭ ਦੇ ਪਿੱਛੇ ਸੁਸ਼ਮਾ ਜੀ ਦੀ ਅਗਵਾਈ ਅਤੇ ਉਨ੍ਹਾਂ ਦੀ ਪੂਰੀ ਟੀਮ ਇਹ ਤਾਂ ਅਭਿਨੰਦਨ ਦੇ ਹੱਕਦਾਰ ਹੈ ਹੀ ਹਨ। ਕਾਸ਼ੀ ਦਾ ਗੌਰਵ ਵਧਿਆ ਤਾਂ ਇੱਥੇ ਦੇ ਸਾਂਸਦ ਦੇ ਨਾਤੇ ਮੇਰੀ ਖੁਸ਼ੀ ਜ਼ਰਾ ਚਾਰ ਗੁਣਾ ਜ਼ਿਆਦਾ ਵਧ ਜਾਂਦੀ ਹੈ।
ਮਿਹਨਤ ਤੁਸੀਂ ਲੋਕਾਂ ਨੇ ਕੀਤੀ, ਯੋਜਨਾ ਤੁਸੀਂ ਲੋਕਾਂ ਨੇ ਬਣਾਈ, ਪਸੀਨਾ ਤੁਸੀਂ ਵਹਾਇਆ, ਦਿਨ ਰਾਤ ਬਿਨਾ ਸੌਂਏ, ਬਿਨਾ ਥੱਕੇ ਤੁਸੀਂ ਲੋਕ ਚਲਦੇ ਰਹੇ, ਲੇਕਿਨ ਲੋਕ ਪਿੱਠ ਮੇਰੀ ਥਪਾਥਪਾ ਰਹੇ ਹਨ। ਇਹ ਤੁਹਾਡਾ ਪਿਆਰ ਹੈ, ਤੁਹਾਡੀ ਮਿਹਨਤ ਹੈ, ਜਿਸ ਦੇ ਕਾਰਨ ਇਹ ਸੰਭਵ ਹੋਇਆ ਹੈ ਅਤੇ ਇਸ ਲਈ ਕਾਸ਼ੀ ਦੇ ਸਾਂਸਦ ਦੇ ਨਾਤੇ ਮੇਰੀ ਇਸ ਕਰਮਭੂਮੀ ਦੇ ਨਾਤੇ ਮੈਂ ਅੱਜ ਇੱਕ ਵਿਸ਼ੇਸ਼ ਤਸੱਲੀ ਦੀ ਅਨੁਭੂਤੀ ਕਰਦਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਕਾਸ਼ੀ ਤੁਹਾਡੇ ਰਾਹੀਂ ਫਿਰ ਇੱਕ ਵਾਰ ਦੁਨੀਆ ਦੇ ਹਰ ਵਿਅਕਤੀ ਦੇ ਦਿਲ ਵਿੱਚ ਜਗ੍ਹਾਂ ਬਣਾਵੇਗੀ ਅਤੇ ਹਰ ਕਿਸੇ ਨੂੰ ਕਾਸ਼ੀ ਆਉਣ ਦਾ ਮਨ ਕਰੇ।
ਮੈਂ ਅੰਤ ਵਿੱਚ ਫਿਰ ਤੋਂ ਇੱਕ ਵਾਰ ਤੁਹਾਡੇ ਸਾਰਿਆਂ ਦਾ ਕਾਸ਼ੀ ਆਉਣ ਲਈ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਭਾਰਤ ਵਿੱਚ ਤੁਹਾਡਾ ਇਹ ਪ੍ਰਵਾਸ ਸੁਖਦ ਰਹੇ, ਇਸੇ ਕਾਮਨਾ ਦੇ ਨਾਲ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਮੈਂ ਵਿਅਕਤੀਗਤ ਰੂਪ ਤੋਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਹੀਂ, ਸਾਂਸਦ ਦੇ ਰੂਪ ਵਿੱਚ ਨਹੀਂ, ਵਿਅਕਤੀਗਤ ਆਪਣੇ ਆਨੰਦ ਦੇ ਲਈ ਪਿਛਲੇ ਇੱਕ ਦੋ ਸਾਲ ਤੋਂ ਪ੍ਰੋਗਰਾਮ ਕਰ ਰਿਹਾ ਹਾਂ। ਭਾਰਤ ਵਿੱਚ ਮਾਰਚ ਮਹੀਨਾ ਇੱਕ ਤਰ੍ਹਾਂ ਨਾਲ exam ਦਾ ਮਹੀਨਾ ਹੁੰਦਾ ਹੈ ਅਤੇ 10ਵੀਂ, 12ਵੀਂ ਦੀ ਪ੍ਰੀਖਿਆ ਯਾਨੀ ਪਰਿਵਾਰ ਵਿੱਚ ਸਾਲ ਭਰ ਇੱਕ ਤਣਾਅ ਦਾ ਮਾਹੌਲ ਹੁੰਦਾ ਹੈ।
ਹਰ ਕਿਸੇ ਨੂੰ ਲਗਦਾ ਹੈ ਬੱਚੇ ਨੂੰ 10ਵੀਂ ਵਿੱਚ ਜ਼ਿਆਦਾ Marks ਮਿਲੇ, 12ਵੀਂ ਵਿੱਚ ਜ਼ਿਆਦਾ Marks ਮਿਲੇ, ਇੱਕ ਤਣਾਅ ਦਾ ਮਾਹੌਲ ਹੁੰਦਾ ਹੈ। ਤਾਂ ਮੈਂ ਹਮੇਸ਼ਾ ਕੋਸ਼ਿਸ਼ ਕਰ ਰਿਹਾ ਹਾਂ ਕਿ exam ਤੋਂ ਪਹਿਲਾਂ ਸਾਰੇ ਬੱਚਿਆਂ ਨਾਲ, ਉਨ੍ਹਾਂ ਦੇ parents ਨਾਲ, ਉਨ੍ਹਾਂ ਦੇ Guardian ਨਾਲ, ਉਨ੍ਹਾਂ ਦੇ ਅਭਿਵਾਵਕਾਂ ਨਾਲ ਉਨ੍ਹਾਂ ਦੇ teacher ਨਾਲ ਮੈਂ ਸੰਵਾਦ ਕਰਾਂ ਅਤੇ ਪ੍ਰੀਖਿਆ ਨੂੰ ਵੱਡਾ ਸੰਕਟ ਨਾ ਮੰਨਣ ਲੋਕ ਇਸ ਦੇ ਲਈ ਜੋ ਵੀ ਗੱਲਾਂ ਸਮਝਾ ਸਕਦਾ ਹਾਂ ਸਮਝਾਵਾਂ। ਮੈਨੂੰ ਖੁਸ਼ੀ ਹੈ ਇਸ 29 ਜਨਵਰੀ ਨੂੰ ਮੈਂ ਦੇਸ਼ ਭਰ ਦੇ ਅਤੇ ਇਸ ਵਾਰ ਤਾਂ ਵਿਦੇਸ਼ ਦੇ ਲੋਕ ਵੀ ਜੁੜ ਰਹੇ ਹਨ। ਉਨ੍ਹਾਂ ਦੇ ਬੱਚੇ ਵੀ, ਉਨ੍ਹਾਂ ਦੇ family ਦੇ ਲੋਕ ਵੀ ਨਰੇਂਦਰ ਮੋਦੀ App ਦੇ ਰਾਹੀਂ, video ਦੇ ਰਾਹੀਂ ਜੁੜਨ ਵਾਲੇ ਹਨ।
ਕਰੋੜਾਂ-ਕਰੋੜਾਂ ਪਰਿਵਾਰਾਂ ਦੇ ਨਾਲ exam warriors ਦੇ ਸਬੰਧ ਵਿੱਚ ਮੈਂ ਸੰਵਾਦ ਕਰਨ ਵਾਲਾ ਹਾਂ। ਬੱਚਿਆਂ ਨਾਲ ਗੱਲਬਾਤ ਕਰਨ ਵਾਲਾ ਹਾਂ ਅਤੇ ਪ੍ਰੀਖਿਆ ਦਾ ਤਣਾਅ ਬੱਚਿਆਂ ਦਾ ਨਾ ਰਹੇ ਇਸ ਦੇ ਲਈ ਜੋ ਵੀ ਤੌਰ-ਤਰੀਕੇ ਦੱਸ ਸਕਦਾ ਹਾਂ, ਮੈਂ ਦੱਸਣ ਵਾਲਾ ਹਾਂ, 29 ਜਨਵਰੀ, 11 ਵਜੇ, ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਵੀ ਆਪਣੇ ਪਰਿਵਾਰ ਦੇ ਲੋਕਾਂ ਨੂੰ ਸੂਚਨਾ ਕਰੋਗੇ ਕਿ ਉੱਥੇ ਤੁਹਾਡੇ ਪਰਿਵਾਰ ਦੇ ਲੋਕ ਵੀ ਅਗਰ ਇਸ exam ਦੇ ਇਸ ਕਾਲਖੰਡ ਵਿੱਚ ਹੋਣ ਉਹ ਵੀ ਉਸ ਦਾ ਫਾਇਦਾ ਉਠਾ ਸਕਦੇ ਹਨ।
ਮੈਂ ਫਿਰ ਇੱਕ ਵਾਰ ਇਸ ਸ਼ਾਨਦਾਰ ਯੋਜਨਾ ਦੇ ਲਈ ਅਤੇ ਸਾਡੇ ਮਿੱਤਰ ਪ੍ਰਵਿੰਦ ਜਗਨਨਾਥ ਜੀ ਦਾ ਪਰਿਵਾਰ ਦੇ ਨਾਲ ਇੱਥੇ ਆਉਣ, ਸਮਾਂ ਦੇਣਾ, ਇਸ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਦੀ ਮੈਂ ਇਸ ਲਈ ਉਨ੍ਹਾਂ ਦਾ ਦਿਲੋਂ ਬਹੁਤ ਧੰਨਵਾਦ ਵਿਅਕਤ ਕਰਦਾ ਹਾਂ। ਉਨ੍ਹਾਂ ਦੇ ਪਿਤਾ ਜੀ ਨੇ ਮੌਰੀਸ਼ਿਸ ਨੂੰ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। ਇੱਕ ਪ੍ਰਕਾਰ ਨਾਲ ਆਧੁਨਿਕ ਮੌਰੀਸ਼ਿਸ ਦੇ ਉਹ architect ਹਨ। ਉਨ੍ਹਾਂ ਦਾ ਵੀ ਓਨਾ ਹੀ ਪਿਆਰ ਸਾਡੇ ਨਾਲ ਬਣਿਆ ਹੋਇਆ ਹੈ। ਪਿਛਲੇ ਦਿਨੀ ਉਨ੍ਹਾਂ ਦੇ ਪਿਤਾ ਜੀ ਵਿਸ਼ੇਸ਼ ਰੂਪ ਨਾਲ ਪਰਿਵਾਰ ਦੇ ਨਾਲ ਕਾਸ਼ੀ ਦੀ ਯਾਤਰਾ ਲਈ ਆਏ ਸਨ, ਅੱਜ ਪ੍ਰਵਿੰਦ ਜੀ ਦਾ ਆਣਾ ਹੋ ਗਿਆ, ਪਰਿਵਾਰ ਦੇ ਨਾਲ ਕਵਿਤਾ ਜੀ ਨੂੰ ਲੈਕੇ ਆ ਗਏ। ਮੈਂ ਮੰਨਦਾ ਹਾਂ ਉਨ੍ਹਾਂ ਦਾ ਭਾਰਤ ਪ੍ਰਤੀ ਜੋ ਅਪਾਰ ਸਨੇਹ ਹੈ। ਉਹ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ ਸਮਾਂ ਦਿੱਤਾ, ਸ਼ੋਭਾ ਵਧਾਈ, ਉਨ੍ਹਾਂ ਦਾ ਵੀ ਆਭਾਰ ਵਿਅਕਤ ਕਰਦਾ ਹਾਂ, ਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦੇਣ ਦੇ ਨਾਲ-ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
*****
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ ਬਾਲਮੀਕੀ ਮਹਤੋ/ਤਾਰਾ/ਮਮਤਾ
सबसे पहले आप सभी का बहुत-बहुत अभिनंदन, बहुत-बहुत स्वागत है। आप सभी, यहां अपनी, अपने पूर्वजों की मिट्टी की महक से खिंचे चले आए हैं। कल जिन्हें प्रवासी भारतीय सम्मान मिलने वाला है, उन्हें मैं अपनी ओर से अग्रिम शुभकामनाएं देता हूं: PM @narendramodi
— PMO India (@PMOIndia) January 22, 2019
आज का दिन मेरे लिए भी विशेष है। मैं यहां आपके सामने प्रधानमंत्री के साथ-साथ काशी का सांसद होने के नाते, एक मेज़बान के रूप में भी उपस्थित हुआ हूं। बाबा विश्वनाथ और मां गंगा का आशीर्वाद आप सभी पर बना रहे, मेरी यही कामना है: PM @narendramodi
— PMO India (@PMOIndia) January 22, 2019
आज आपसे अपनी बात शुरू करने से पहले, मैं डॉक्टर श्री श्री श्री शिवकुमार स्वामी जी के निधन पर अपना शोक व्यक्त करना चाहता हूं। टुमकूर के श्री सिद्धगंगा मठ में, मुझे कई बार उनसे आशीर्वाद लेने का अवसर मिला था: PM @narendramodi
— PMO India (@PMOIndia) January 22, 2019
जब भी उनसे मिलता था, वो बेटे की तरह अपना स्नेह मुझ पर दिखाते थे। ऐसे महान संत, महाऋषि का जाना, हम सभी के लिए बहुत दुखद है। मानव कल्याण के लिए उनके योगदान को देश हमेशा याद रखेगा: PM @narendramodi
— PMO India (@PMOIndia) January 22, 2019
दुनियाभर में बसे आप सभी भारतीयों से संवाद का ये अभियान हम सभी के प्रिय श्रद्धेय अटल बिहारी वाजपेयी जी ने शुरु किया था। अटल जी के जाने के बाद ये पहला प्रवासी भारतीय सम्मेलन है। इस अवसर पर मैं अटल जी को भी श्रद्धा सुमन अर्पित करता हूं, उनकी इस विराट सोच के लिए नमन करता हूं: PM
— PMO India (@PMOIndia) January 22, 2019
आप काशी में हैं, इसलिए मैं काशी और आप सभी में एक समानता देख रहा हूं। बनारस नगरी चिरकाल से भारत की सांस्कृतिक, आध्यात्मिक और ज्ञान की परंपरा से दुनिया में देश का परिचय कराती रही है। आप अपने दिलों में भारत और भारतीयता को संजोए हुए, इस धरती की ऊर्जा से दुनिया को परिचित करा रहे हैं।
— PMO India (@PMOIndia) January 22, 2019
मैं आपको भारत का ब्रैंड एंबेसेडर मानने के साथ ही भारत के सामर्थ्य और भारत की क्षमताओं, देश की विशेषताओं का प्रतीक भी मानता हूं: PM @narendramodi
— PMO India (@PMOIndia) January 22, 2019
इसलिए ही आप अभी जिस देश में रह रहे हैं, वहां के समाज को भी आपने अपनापन दिया है, वहां की संस्कृति और अर्थव्यवस्था को समृद्ध किया है। आपने वसुधैव कुटुंबकम के भारतीय दर्शन का, हमारे पारिवारिक मूल्यों का विस्तार किया है: PM @narendramodi
— PMO India (@PMOIndia) January 22, 2019
आप सभी जिस देश में बसे हैं, वहां समाज के लगभग हर क्षेत्र में लीडरशिप के रोल में दिखते हैं। मॉरिशस को श्री प्रविंद जुगनाथ जी पूरे समर्पण के साथ आगे बढ़ा रहे हैं: PM @narendramodi
— PMO India (@PMOIndia) January 22, 2019
इसके अलावा पुर्तगाल, त्रिनिदाद-टोबैगो और आयरलैंड जैसे अनेक देशों को भी ऐसे सक्षम लोगों का नेतृत्व मिला है जिनकी जड़ें भारत में हैं: PM @narendramodi
— PMO India (@PMOIndia) January 22, 2019
आप सभी के सहयोग से बीते साढ़े 4 वर्षों में भारत ने दुनिया में अपना स्वभाविक स्थान पाने की दिशा में एक बड़ा कदम बढ़ाया है। पहले लोग कहते थे कि भारत बदल नहीं सकता। हमने इस सोच को ही बदल दिया है। हमने बदलाव करके दिखाया है: PM @narendramodi
— PMO India (@PMOIndia) January 22, 2019
दुनिया आज हमारी बात को, हमारे सुझावों को पूरी गंभीरता के साथ सुन भी रही है और समझ भी रही है। पर्यावरण की सुरक्षा और विश्व की प्रगति में भारत के योगदान को दुनिया स्वीकार कर रही है: PM @narendramodi
— PMO India (@PMOIndia) January 22, 2019
आज भारत अनेक मामलों में दुनिया की अगुवाई करने की स्थिति में है। इंटरनेश्नल सोलर अलायंस यानि आइसा ऐसा ही एक मंच है। इसके माध्यम से हम दुनिया को One World, One Sun, One Grid की तरफ ले जाना चाहते हैं: PM @narendramodi
— PMO India (@PMOIndia) January 22, 2019
ये हमारे उस लक्ष्य का भी हिस्सा है जिसके तहत हम भारत की समस्याओं के ऐसे समाधान तैयार कर रहे हैं, जिनसे दूसरे देशों की मुश्किलें भी हल हो सकें। Local Solution, Global Application की अप्रोच के साथ हम काम कर रहे हैं: PM @narendramodi
— PMO India (@PMOIndia) January 22, 2019
आज भारत दुनिया की तेज़ी से बढ़ती इकोनॉमिक ताकत हैं तो स्पोर्ट्स में भी हम बड़ी शक्ति बनने की तरफ निकल पड़े हैं: PM @narendramodi
— PMO India (@PMOIndia) January 22, 2019
आज इंफ्रास्ट्रक्चर के बड़े और आधुनिक संसाधन बन रहे हैं तो स्पेस के क्षेत्र में भी रिकॉर्ड बना रहे हैं: PM @narendramodi
— PMO India (@PMOIndia) January 22, 2019
आज हम दुनिया का सबसे बड़ा Start up Ecosystem बनने की तरफ बढ़ रहे हैं तो दुनिया की सबसे बड़ी हेल्थकेयर स्कीम आयुष्मान भारत भी चला रहे हैं: PM @narendramodi
— PMO India (@PMOIndia) January 22, 2019
आज हमारा युवा मेक इन इंडिया के तहत रिकॉर्ड स्तर पर मोबाइल फोन, कार, बस, ट्रक, ट्रेन बना रहा है, तो वहीं खेत में रिकॉर्ड अन्न उत्पादन भी हो रहा है: PM @narendramodi
— PMO India (@PMOIndia) January 22, 2019
आप में से अनेक लोगों ने हमारे देश के एक पूर्व प्रधानमंत्री की भ्रष्टाचार को लेकर कही एक बात जरूर सुनी होगी। उन्होंने कहा था कि केंद्र सरकार दिल्ली से जो पैसा भेजती है, उसका सिर्फ 15 प्रतिशत ही लोगों तक पहुंच पाता है: PM @narendramodi
— PMO India (@PMOIndia) January 22, 2019
इतने वर्ष तक देश पर जिस पार्टी ने शासन किया, उसने देश को जो व्यवस्था दी थी, उस सच्चाई को उन्होंने स्वीकारा था: PM @narendramodi
— PMO India (@PMOIndia) January 22, 2019
लेकिन अफसोस ये रहा कि बाद के अपने 10-15 साल के शासन में भी इस लूट को, इस लीकेज को बंद करने का प्रयास नहीं किया गया। देश का मध्यम वर्ग ईमानदारी से टैक्स देता रहा, और जो पार्टी इतने सालों तक सत्ता में रही, वो इस 85 प्रतिशत की लूट को देखकर भी अनदेखा करती रही: PM @narendramodi
— PMO India (@PMOIndia) January 22, 2019
हमने टेक्नोल़ॉजी का इस्तेमाल करके इस 85 प्रतिशत की लूट को 100 प्रतिशत खत्म कर दिया है: PM @narendramodi
— PMO India (@PMOIndia) January 22, 2019
बीते साढ़े चार वर्षों में 5 लाख 78 हजार करोड़ रुपए यानि करीब-करीब 80 बिलियन डॉलर हमारी सरकार ने अलग-अलग योजनाओं के तहत सीधे लोगों को दिए हैं, उनके बैंक खाते में ट्रांसफर किए हैं: PM @narendramodi
— PMO India (@PMOIndia) January 22, 2019
किसी को घर के लिए, किसी को पढ़ाई के लिए, किसी को स्कॉलरशिप के लिए, किसी को गैस सिलेंडर के लिए, किसी को अनाज के लिए, ये राशि दी गई है: PM @narendramodi
— PMO India (@PMOIndia) January 22, 2019
अब आप अंदाजा लगाइए, अगर देश पुराने तौर तरीकों से ही चल रहा होता, तो आज भी इस 5 लाख 78 हजार करोड़ रुपए में से 4 लाख 91 हजार करोड़ रुपए लीक हो रहा होते। अगर हम व्यवस्था में बदलाव नहीं लाए होते ये राशि उसी तरह लूट ली जाती, जैसे पहले लूटी जाती थी: PM @narendramodi
— PMO India (@PMOIndia) January 22, 2019
ये कार्य पहले भी हो सकता था, लेकिन नीयत नहीं थी, इच्छाशक्ति नहीं थी। हमारी सरकार अब उस रास्ते पर चल रही है कि सरकार द्वारा दी जाने वाली हर मदद डायरेक्ट बेनिफिट स्कीम के तहत सीधे लाभार्थी के बैंक खाते में ट्रांसफर की जाए: PM @narendramodi
— PMO India (@PMOIndia) January 22, 2019
मैं आपको एक और आंकड़ा देता हूं। पिछले साढ़े चार साल में हमारी सरकार ने करीब-करीब 7 करोड़ ऐसे फर्जी लोगों को पहचानकर, उन्हें व्यवस्था से हटाया है। ये 7 करोड़ लोग वो थे, जो कभी जन्मे ही नहीं थे, जो वास्तव में थे ही नहीं: PM @narendramodi
— PMO India (@PMOIndia) January 22, 2019
लेकिन ये 7 करोड़ लोग सरकारी सुविधाओं का लाभ ले रहे थे। आप सोचिए, पूरे ब्रिटेन में, फ्रांस में, पूरे इटली में जितने लोग हैं, ऐसे अनेक देशों की जनसंख्या से ज्यादा तो हमारे यहां वो लोग थे, जो सिर्फ कागजों में जी रहे थे और कागजों में ही सरकारी सुविधाओं का लाभ ले रहे थे: PM
— PMO India (@PMOIndia) January 22, 2019
भारत के गौरवशाली अतीत को फिर स्थापित करने के लिए 130 करोड़ भारतवासियों के संकल्प का ये परिणाम है। और मैं आज बहुत गर्व से कहना चाहता हूं कि इस संकल्प में आप भी शामिल हैं: PM @narendramodi
— PMO India (@PMOIndia) January 22, 2019
सरकार का पूरा प्रयास है कि आप सभी जहां भी रहें सुखी रहें और सुरक्षित रहें। बीते साढ़े 4 वर्षों के दौरान संकट में फंसे दो लाख से ज्यादा भारतीयों को सरकार के प्रयासों से मदद मिली है: PM @narendramodi
— PMO India (@PMOIndia) January 22, 2019
आपकी सोशल सिक्योरिटी के साथ-साथ पासपोर्ट, वीज़ा, PIO और OCI कार्ड को लेकर भी तमाम प्रक्रियाओं को आसान करने का प्रयास सरकार कर रही है। प्रवासी भारतीयों के लिए कुछ महीने पहले ही एक नया कदम भी उठाया गया है: PM @narendramodi
— PMO India (@PMOIndia) January 22, 2019
दुनियाभर में हमारी Embassies और Consulates को पासपोर्ट सेवा प्रोजेक्ट से जोड़ा जा रहा है। इससे आप सभी के लिए पासपोर्ट सेवा से जुड़ा एक Centralized System तैयार हो जाएगा। बल्कि अब तो एक कदम आगे बढ़ते हुए चिप बेस्ड e-Passport जारी करने की दिशा में भी काम चल रहा है: PM @narendramodi
— PMO India (@PMOIndia) January 22, 2019
पासपोर्ट के साथ-साथ वीज़ा से जुड़े नियमों को भी सरल किया जा रहा है। e-VISA की सुविधा मिलने से आपके समय की बचत भी हो रही है और परेशानियां भी कम हुई हैं। अभी भी अगर कोई समस्याएं इसमें हैं तो उसके सुधार के लिए भी कदम उठाए जा रहे हैं: PM @narendramodi
— PMO India (@PMOIndia) January 22, 2019
आप में अनेक इस बात से भी परिचित होंगे कि हमारी सरकार ने PIO Cards को OCI Cards में बदलने की प्रक्रिया को भी आसान बनाया है: PM @narendramodi
— PMO India (@PMOIndia) January 22, 2019
बदलते हुए इस भारत में आप रिसर्च एंड डेवलपमेंट और Innovation में बड़ी भूमिका निभा सकते हैं। सरकार ये भी कोशिश कर रही है कि भारत के Start-ups और NRI Mentors को एक साथ, एक प्लेटफॉर्म पर लाए। डिफेंस मैन्युफेक्चरिंग भी आपके लिए एक अहम सेक्टर हो सकता है: PM @narendramodi
— PMO India (@PMOIndia) January 22, 2019
मैं इस मंच पर पहले भी कह चुका हूं, आज फिर दोहराना चाहता हूं कि आप जिस भी देश में रहते हैं, वहां से अपने आसपास के कम से कम 5 परिवारों को भारत आने के लिए प्रेरित करिए। आपका ये प्रयास, देश में टूरिज्म बढ़ाने में अहम भूमिका निभाएगा: PM @narendramodi
— PMO India (@PMOIndia) January 22, 2019