Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਾਰਾਣਸੀ ‘ਚ ਇੱਕ ਜ਼ਿਲ੍ਹਾ, ਇੱਕ ਉਤਪਾਦ ਰੀਜਨਲ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਵਾਰਾਣਸੀ ‘ਚ ਇੱਕ  ਜ਼ਿਲ੍ਹਾ, ਇੱਕ ਉਤਪਾਦ ਰੀਜਨਲ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਵਾਰਾਣਸੀ ‘ਚ ਇੱਕ  ਜ਼ਿਲ੍ਹਾ, ਇੱਕ ਉਤਪਾਦ ਰੀਜਨਲ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਵਾਰਾਣਸੀ ‘ਚ ਇੱਕ  ਜ਼ਿਲ੍ਹਾ, ਇੱਕ ਉਤਪਾਦ ਰੀਜਨਲ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


 

 

ਇੱਥੇ ਹਾਜ਼ਰ ਸਾਰੇ ਸੱਜਣੋਂ ਅਤੇ ਦੇਵੀਓ।

ਪੂਰਵਾਂਚਲ ਦੇ ਮਹਾਨ ਸ਼ਿਲਪਕਾਰ ਭਾਈ ਲੋਕਾਂ ਨੂੰ ਪ੍ਰਣਾਮ ਹੈਦੇਸ਼ ਦੁਨੀਆ ਵਿੱਚ ਆਪਣੇ ਹੱਥ ਦੇ ਹੁਨਰ ਦਾ ਡੰਕਾ ਵਜਾਉਣ ਵਾਲੇ ਭੀ ਬੰਧੂ-ਭਗਿਨੀ ਨੂੰ ਵਾਰ-ਵਾਰ ਅਭਿਨੰਦਨਪੁਰਾਤਨ ਕਾਲ ਤੋਂ ਕਾਸ਼ੀ ਨਗਰੀ ਦੁਨੀਆ ਦੇ ਬਜ਼ਾਰ ਵਿੱਚ ਸਥਾਪਤ ਰਹੀ ਹੈਰੇਸ਼ਮ ਦੀ ਸਾੜ੍ਹੀ ਹੋਵੇ ਜਾਂ ਹੱਥ ਦਾ ਖਿਡੌਣਾ, ਮੇਰੀ ਕਾਸ਼ੀ ਸਭ ਤੋਂ  ਅੱਗੇ।

ਜਦੋਂ ਪਚੌਰੀ ਜੀ ਬੋਲ ਰਹੇ ਸਨ ਤਾਂ ਉਹ ਕਹਿ ਰਹੇ ਸਨ ਕਿ ਪ੍ਰਧਾਨ ਮੰਤਰੀ ਜੀ ਸਾਡੇ ਮਹਿਮਾਨ ਦੇ ਰੂਪ ਵਿੱਚ ਆਏ। ਜੀ ਨਹੀਂ, ਮੈਂ ਮਹਿਮਾਨ ਨਹੀਂ ਰਿਹਾ। ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਹੈ, ਮੈਨੂੰ ਆਪਣਾ ਬਣਾ ਲਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਸਿਲਕ, ਫੈਬਰਿਕ, ਸੂਤ, ਕੱਪੜੇ ਅਤੇ ਕਾਲੀਨ ਨਾਲ ਜੁੜੇ 11 ਜ਼ਿਲ੍ਹਿਆਂ ਦੇ ਉੱਦਮੀ ਇੱਥੇ ਆਏ ਹਨ। ਅਤੇ ਥੋੜ੍ਹੀ ਦੇਰ ਪਹਿਲਾਂ ਇੱਥੇ ਲਗੇ stalls ਵਿੱਚ ਮੈਂ ਗਿਆ ਸਾਂ, ਉੱਥੇ ਇੱਕ ਤੋਂ ਇੱਕ ਬਿਹਤਰੀਨ ਪ੍ਰੋਡਕਟਸ ਰੱਖੇ ਗਏ ਹਨ। ਇੱਥੇ ਕੁਝ ਲੋਕਾਂ ਨੂੰ ਲੋਨ ਦੀ ਸਹਾਇਤਾ ਵੀ ਮਿਲ ਰਹੀ ਹੈ ਅਤੇ ਕੁਝ ਹਸਤਸ਼ਿਲਪੀ ਭੈਣਾਂ-ਭਾਈਆਂ ਨੂੰ tool kit ਵੀ ਦਿੱਤੀ ਗਈ ਹੈ। ਤੁਹਾਨੂੰ ਸਭ ਨੂੰ ਵੀ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ, ਥੋੜ੍ਹੀ ਦੇਰ ਪਹਿਲਾਂ ਇੱਥੇ ਵਾਰਾਣਸੀ ਅਤੇ ਦੇਸ਼ ਨਾਲ ਜੁੜੇ ਸੈਂਕੜੇ ਕਰੋੜ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਵੀ ਰੱਖਿਆ ਗਿਆ ਹੈਇਸ ਵਿੱਚ ਵਾਰਾਣਸੀ ਦੇ infrastructure ਨਾਲ ਜੁੜੇ projects ਤਾਂ ਹਨ ਹੀ, ਨਾਲ ਹੀ ਟੈਲੀਕੌਮ ਵਿਭਾਗ ਦੇ ਦੇਸ਼ ਭਰ ਦੇ ਪੈਨਸ਼ਨ ਧਾਰਕ ਭਾਈ-ਭੈਣਾਂ ਨੂੰ ਸੁਵਿਧਾ ਦੇਣ ਵਾਲੀ ਯੋਜਨਾ ਵੀ ਸ਼ਾਮਲ ਹੈ। ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਮੈਂ ਵਾਰਾਣਸੀ ਸਹਿਤ ਸਾਰੇ ਲਾਭਾਰਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਭਾਈਓ-ਭੈਣੋਂ, ਅੱਜ ਇੱਥੇ ਜਿੰਨੀਆਂ ਵੀ ਯੋਜਨਾਵਾਂ ਜਾਂ ਪ੍ਰੋਜੈਕਟਾਂ ਦਾ ਲੋਕਅਰਪਣ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ, ਉਨ੍ਹਾਂ ਸਾਰਿਆਂ ਦੇ ਮੂਲ ਵਿੱਚ ਇੱਕ ਗੱਲ ਪ੍ਰਮੁੱਖ ਹੈ, ਅਤੇ ਉਹ ਗੱਲ ਹੈ- ਜੀਵਨ ਅਸਾਨ ਹੋਵੇ, ਵਪਾਰ-ਕਾਰੋਬਾਰ ਅਸਾਨ ਹੋਵੇ, ease of living ਅਤੇ ease of doing business, ਯਾਨੀ ਜੀਵਨ ਵੀ ਸਰਲ ਹੋਵੇ, ਸੁਗਮ ਹੋਵੇ ਅਤੇ ਵਪਾਰ-ਕਾਰੋਬਾਰ ਕਰਨਾ ਵੀ ਅਸਾਨ ਹੋਵੇ। ਇਨ੍ਹਾਂ ਦੋਵਾਂ ਦਾ ਆਪਸ ਵਿੱਚ ਜਿੰਨਾ ਸਬੰਧ ਹੈ, ਓਨਾ ਹੀ ਵਿਕਾਸ ਦੇ ਇਨ੍ਹਾਂ ਤਮਾਮ ਪ੍ਰੋਜੈਕਟਾਂ ਦਾ ਆਪਸ ਵਿੱਚ ਸਬੰਧ ਹੈ। ਰਾਜ ਸਰਕਾਰ ਮੇਕ ਇੰਨ ਇੰਡੀਆ ਦੇ ਅਭਿਆਨ ਨੂੰ ਮਜ਼ਬੂਤੀ ਦੇਣ ਲਈ ਪ੍ਰਤੀਬੱਧ ਹੈ।

ਯੂਪੀ ਸਰਕਾਰ ਦਾ One District, One Product ਇਹ ਪ੍ਰਯੋਗ Make in India ਦਾ ਹੀ ਇੱਕ ਤਰ੍ਹਾਂ ਨਾਲ ਮਜ਼ਬੂਤ ਵਿਸਤਾਰ ਹੈ। ਇਹ ਯੋਜਨਾ ਯੂਪੀ ਨੂੰ ਦੁਨੀਆ ਦੇ ਉਦਯੋਗਿਕ ਮਾਨਚਿਤਰ ‘ਤੇ ਸਥਾਪਤ ਕਰਨ ਵਿੱਚ ਸਮਰੱਥ ਹੈ। ਇਸ ਲਈ ਮੈਂ ਯੋਗੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਯੂਪੀ ਤਾਂ ਛੋਟੇ ਅਤੇ ਲਘੂ ਉਦਯੋਗਾਂ ਦੀ ਹੱਬ ਹੈ। ਖੇਤੀਬਾੜੀ ਤੋਂ ਬਾਅਦ ਸਭ ਤੋਂ ਵੱਧ ਰੋਜ਼ਗਾਰ MSME sector ਦਿੰਦਾ ਹੈ। ਇੱਥੇ MSME sector ਪਰੰਪਰਾ ਦਾ ਹਿੱਸਾ ਹੈ।

ਮੁਰਾਦਾਬਾਦ ਦੀ ਪਿੱਤਲ ਕਲਾ ਹੋਵੇ, ਭਦੋਈ ਦੀ ਕਾਲੀਨ, ਬਨਾਰਸ ਦਾ ਰੇਸ਼ਮ ਉਤਪਾਦ, ਇੱਥੋਂ ਦੀ ਸਾੜ੍ਹੀ, ਆਗਰਾ ਦਾ ਪੇਠਾ, ਮੇਰਠ ਦਾ ਖੇਡ ਦਾ ਸਮਾਨ, ਲਖਨਊ, ਦੀ ਚਿਕਨਕਾਰੀ, ਗੋਰਖਪੁਰ ਦੇ ਟੈਰਾਕੋਟਾ ਕਾਲ, ਪ੍ਰਤਾਪਗੜ੍ਹ ਦਾ ਆਂਵਲਾ, ਸ਼੍ਰਾਵਸਤੀ ਦੀ ਥਾਰੂ ਕਲਾ, ਹਰ ਜ਼ਿਲ੍ਹੇ ਵਿੱਚ ਕੁਝ ਨਾ ਕੁਝ ਅਲੱਗ ਹੈ, ਵਿਸ਼ੇਸ਼ ਹੈ, ਅਨੂਠਾ ਹੈ, ਜਿਸ ਨੇ ਇੱਥੇ ਲੋਕਾਂ ਨੂੰ ਰੋਜ਼ਗਾਰ ਨਾਲ ਜੋੜਿਆ ਹੈ। ਇਸ ਕਲਾ ਨੂੰ ਵਿਸਤਾਰ ਦੇਣ ਲਈ ਇੱਕ ਜਨਪਦ (ਜ਼ਿਲ੍ਹਾਂ)-ਇੱਕ ਉਤਪਾਦ ਯੋਜਨਾ ਲਾਭਕਾਰੀ ਸਿੱਧ ਹੋਣ ਵਾਲੀ ਹੈ।

ਸਾਥੀਓ, ਵਾਰਾਣਸੀ ਸਮੇਤ ਇਹ ਪੂਰਾ ਪੂਰਵਾਂਚਲ ਤਾਂ ਹਸਤਸ਼ਿਲਪ ਦੀ ਹੱਬ ਹੈ। ਕਲਾਕਾਰੀ ਚਾਹੇ ਕੱਪੜੇ ਅਤੇ ਕਾਲੀਨ ਵਿੱਚ ਹੋਵੇ ਜਾਂ ਫਿਰ ਮਿੱਟੀ ਜਾਂ ਧਾਤੂ ਦੇ ਬਰਤਨ ਵਿੱਚ, ਇੱਥੋਂ ਦੇ ਕਣ-ਕਣ ਵਿੱਚ ਕਲਾ ਵਸੀ ਹੋਈ ਹੈ। ਵਾਰਾਣਸੀ ਦੇ ਆਸਪਾਸ ਦੇ ਖੇਤਰਾਂ ਨਾਲ ਜੁੜੇ 10 ਉਤਪਾਦਾਂ ਨੂੰ ਤਾਂ ਜੀਆਈ ਟੈਗ ਯਾਨੀ geographical indication ਦਾ ਪ੍ਰਮਾਣ ਵੀ ਮਿਲ ਚੁੱਕਿਆ ਹੈ।

ਇੱਥੇ ਕਰੀਬ 60 ਹਜ਼ਾਰ ਹੱਥਖੱਡੀਆਂ ਹਨ, ਕਰੀਬ 70 ਹਜ਼ਾਰ ਪਾਵਰਲੂਮ ਹਨ, ਕਰੀਬ ਡੇਢ ਲੱਖ ਬੁਣਕਰ ਇਸ ਕਲਾ ਨੂੰ ਸਮ੍ਰਿੱਧ ਕਰ ਰਹੇ ਹਨ। One District, One Product ਪ੍ਰੋਗਰਾਮ ਦੇ ਮਾਧਿਅਮ ਨਾਲ ਸਰਕਾਰ ਇਸ ਕਲਾ ਨੂੰ ਇੱਕ ਲਾਭਕਾਰੀ ਕਿੱਤੇ ਵਿੱਚ ਬਦਲਣ ਵਿੱਚ ਜੁਟੀ ਹੋਈ ਹੈ।

ਉੱਦਮੀਆਂ ਨੂੰ, ਹਸਤਸ਼ਿਲਪੀਆਂ ਨੂੰ, ਕਾਲਕਾਰਾਂ ਨੂੰ ਫੰਡ ਦੀ ਕਮੀ ਨਾ ਹੋਵੇ, ਉਨ੍ਹਾਂ ਨੂੰ ਚੰਗੀਆਂ ਮਸ਼ੀਨਾਂ, ਚੰਗੇ ਔਜ਼ਾਰ ਮਿਲਣ, ਉਨ੍ਹਾਂ ਦੀ ਸਹੀ ਟ੍ਰੇਨਿੰਗ ਹੋਵੇ, ਉਨ੍ਹਾਂ ਦੇ ਪ੍ਰੋਡਕਟ ਦੀ ਸਹੀ ਮਾਰਕੀਟਿੰਗ ਹੋ ਸਕੇ, ਸਹੀ ਦਾਮ ਮਿਲ ਸਕਣ, ਇਸ ਦੇ ਲਈ ਇਹ ਯੋਜਨਾ ਚਲਾਈ ਜਾ ਰਹੀ ਹੈ।

ਇਹ ਕਲਾ, ਇਹ ਪਰੰਪਰਾ ਬਣੀ ਰਹੇ- ਇਸ ਦੇ ਲਈ ਕੇਂਦਰ ਅਤੇ ਰਾਜ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਮੈਂ ਖ਼ੁਦ ਵੀ ਦੇਸ਼ ਦੇ ਅਜਿਹੇ 100 ਜ਼ਿਲ੍ਹਿਆਂ ਦੀ monitoring regular base ‘ਤੇ ਕਰ ਰਿਹਾ ਹਾਂ ਜਿੱਥੇ ਲਘੂ ਉਦਯੋਗ, MSME ਸਾਡੀ ਪਰੰਪਰਾ ਦਾ ਹਿੱਸਾ ਹਨ।

ਭਾਈਓ ਅਤੇ ਭੈਣੋਂ, ਜਿਵੇਂ ਕਿ ਦੱਸਿਆ ਗਿਆ ਹੈ ਕਿ ਇਸ ਸੰਮੇਲਨ ਦੇ ਦੌਰਾਨ ਕਰੀਬ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵੰਡਿਆ ਜਾਣਾ ਹੈ। ਹੁਣ ਦੋ ਹਜ਼ਾਰ ਕਰੋੜ ਰੁਪਇਆ ਕਾਰੋਬਾਰੀਆਂ ਦੇ ਹੱਥ ਵਿੱਚ ਆਉਣਾ ਹੈ, ਇਹ ਆਪਣੇ-ਆਪ ਵਿੱਚ ਆਰਥਕ ਵਿਕਾਸ ਨੂੰ ਕਿੰਨੀ ਗਤੀ ਦਿੰਦਾ ਹੈ।

ਇੱਥੇ ਤਮਾਮ ਉੱਦਮੀਆਂ ਦੇ ਇਲਾਵਾ ਬੈਂਕਾਂ ਦੇ ਵੀ ਸਾਰੇ ਮਹਾਨਭਾਵ ਮੌਜੂਦ ਹਨ। ਸਭ ਕੁਝ ਮੌਕੇ ‘ਤੇ ਹੀ ਨਿਪਟਾਇਆ ਜਾ ਰਿਹਾ ਹੈ। ਮੈਨੂੰ ਖ਼ੁਸ਼ੀ ਹੈ ਕਿ ਜਿਸ ਨਿਸ਼ਾਨੇ ਨੂੰ ਲੈ ਕੇ ਇਸ ਦੀਨਦਿਆਲ ਹਸਤਕਲਾ ਸੰਕੁਲ ਦਾ ਨਿਰਮਾਣ ਕੀਤਾ ਗਿਆ ਸੀ, ਉਹ ਸੁਪਨਾ ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਤੁਹਾਡੇ ਸਾਰਿਆਂ ਲਈ ਇਹ ਵਪਾਰ, ਕਾਰੋਬਾਰ ਅਤੇ ਸੰਵਾਦ ਦਾ ਮਾਧਿਅਮ ਬਣੇ, ਇਹੀ ਇਸ ਦੇ ਪਿੱਛੇ ਦੀ ਸੋਚ ਸੀ।

ਸਾਥੀਓ ਇੱਕ ਜਨਪਦ (ਜ਼ਿਲ੍ਹਾਂ)- ਇੱਕ ਉਤਪਾਦ ਯੋਜਨਾ ਦਾ ਮਕਸਦ ਉਤਪਾਦਨ ਤੋਂ ਲੈ ਕੇ ਵਿਕਰੀ ਤੱਕ ਦਾ ਸੰਪੂਰਣ ਸਮਾਧਾਨ ਦੇਣਾ ਹੈ ।  ਮੈਂ ਤੁਹਾਨੂੰ ਇੱਥੇ ਬਨਾਰਸ ਦੇ ਬੁਣਕਰਾਂ ਅਤੇ ਸ਼ਿਲਪਕਾਰਾਂ ਦੀ ਹੀ ਉਦਾਹਰਣ ਦੇਵਾਂਗਾ

ਸਰਕਾਰ ਵੱਲੋਂ ਉਨ੍ਹਾਂ ਨੂੰ ਅਸਾਨ ਆਸਾਨ ਸ਼ਰਤਾਂ ‘ਤੇ ਬੈਂਕਾਂ ਤੋਂ ਕਰਜ਼ਾ ਉਪੱਲਬਧ ਕਰਵਾਇਆ ਜਾ ਰਿਹਾ ਹੈ ਕੱਚੇ  ਮਾਲ ਲਈ ਸਹਾਇਤਾ ਦਿੱਤੀ ਜਾ ਰਹੀ ਹੈ ।  ਪਹਿਚਾਣ- ਇਸ ਪਹਿਚਾਣ ਨਾਮ ਨਾਲ ਜੋ ਪਹਿਚਾਣ ਪੱਤਰ ਬੁਣਕਰਾਂ ਨੂੰ ਦਿੱਤਾ ਗਿਆ ਹੈ ਉਸ ਨਾਲ ਵਿਚੋਲਿਆਂ ਨੂੰ ਹਟਾਉਣ ਵਿੱਚ ਬਹੁਤ ਮਦਦ ਮਿਲੀ ਹੈ ।  ਕਿਉਂ, ਵਿਚੋਲਿਆਂ ਵਾਲੀ ਗੱਲ ਪਸੰਦ ਨਹੀਂ ਆਈ ਤਕਲੀਫ ਹੁੰਦੀ ਹੋਵੇਗੀ ਨਾ ਲੇਕਿਨ ਤਕਲੀਫ ਝੱਲ ਕੇ ਵੀ ਦੇਸ਼ ਨੂੰ ਬਿਚੌਲਿਆਂ ਤੋਂ ਬਚਾਉਣਾ ਹੈ

ਇਸ ਦੇ ਇਲਾਵਾ ਇੱਥੇ ਬਨਾਰਸ ਵਿੱਚ ਵੀ 9 common facility centre-common service centre ਬਣਾਏ  ਗਏ ਹਨ। ਇਨ੍ਹਾਂ ਸੈਂਟਰਾਂ  ਦੇ ਮਾਧਿਅਮ ਨਾਲ ਮਾਰਕੀਟਿੰਗ ਲਈ ਬੁਣਕਰਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ ।  ਇਸ ਦੇ ਇਲਾਵਾ ਭਦੋਈ, ਮਿਰਜ਼ਾਪੁਰ , ਮੇਘਾ ਕਾਰਪਟ ਕਲਸਟਰ ਵਿੱਚ ਵੀ ਬਣਕਰਾਂ ਨੂੰ ਆਧੁਨਿਕ loom ਦਿੱਤੇ ਗਏ ਹਨ

ਬੁਣਕਰਾਂ  ਦੇ ਨਾਲ – ਨਾਲ ਮਿੱਟੀ  ਦੇ ਕੰਮ ਨਾਲ ਜੁੜੇ  ਸ਼ਿਲਪਕਾਰਾਂ ਨੂੰ ਵੀ ਆਧੁਨਿਕ ਚਾਕਦਿੱਤੇ ਹਨ ਨਵੀਂਆ ਮਸ਼ੀਨਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ।  ਹੁਣੇ ਮੈਨੂੰ ਸਾਡਾ ਇੱਕ ਸ਼ਿਲਪਕਾਰ ਦੱਸ ਰਿਹਾ ਸੀ –  ਆਧੁਨਿਕ ਚਾਕ ਇੱਕ ਛੋਟੇ ਜਿਹੇ ਟੇਬਲ ’ਤੇ ਲੈ ਕੇ ਬੈਠਾ ਸੀ ਬਰਤਨ ਬਣਾ ਰਿਹਾ ਸੀ ।

ਉਸ ਨੇ ਕਿਹਾ ਮੈਨੂੰ ਮੁਦਰਾ ਯੋਜਨਾ ਰਾਹੀਂ 10 ਲੱਖ ਰੁਪਈਆ ਮਿਲ ਗਿਆ ।  ਪਹਿਲਾਂ ਹੌਲੀ – ਹੌਲੀ ਕਾਰੋਬਾਰ ਬੰਦ ਹੋ ਰਿਹਾ ਸੀ ਹੁਣ ਬਹੁਤ ਵੱਡੀ ਮਾਤਰਾ ਵਿੱਚ ਪਰਿਵਾਰ ਫਿਰ ਤੋਂ ਇਸ ਕਾਰੋਬਾਰ ਵਿੱਚ ਆਉਣ ਲੱਗੇ ਹਨ ।  ਦੇਖੋ ਕਿਵੇਂ ਬਦਲਾਅ ਆਉਂਦਾ ਹੈ ।  ਅਤੇ ਮੈਂ ਉਸ ਦੇ ਚਿਹਰੇ ‘ਤੇ ਚਮਕ ਦੇਖ ਰਿਹਾ ਸਾਂ।  ਉਸ ਨੂੰ ਲਗ ਰਿਹਾ ਸੀ ਮੇਰੀ ਜ਼ਿੰਦਗੀ ਬਦਲ ਗਈ ।  ਅਤੇ ਜਦੋਂ ਉਸ ਦੇ ਚਿਹਰੇ ਦੀ ਚਮਕ ਦੇਖਦਾ ਹਾਂ ਤਾਂ ਮੇਰਾ ਚਿਹਰਾ ਵੀ ਚਮਕਦਾ ਹੈ ।  ਇਨ੍ਹਾਂ ਸਾਰੀਆਂ ਕੋਸ਼ਿਸ਼ਾਂ  ਦਰਮਿਆਨ ਅੱਜ ਜਿਸ ਜਗ੍ਹਾ ਇਹ ਪ੍ਰੋਗਰਾਮ ਹੋ ਰਿਹਾ ਹੈਉਸ ਵੱਡਮੁੱਲੀ ਉਪਹਾਰ ਦੀ ਸਾਰਥਕਤਾ ਤਾਂ ਅਸੀਂ ਸਭ ਲਗਾਤਾਰ ਦੇਖ ਰਹੇ ਹਾਂ

ਸਾਥੀਓ ਸਧਾਰਨ ਤੋਂ ਸਧਾਰਨ ਪਰਿਵਾਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨ ਦੇ ਇਸ ਕਾਰਜ ਨੂੰ ਅਸੀਂ ਨਿਰੰਤਰ ਵਿਸਤਾਰ  ਦੇ ਰਹੇ ਹਾਂ ।  ਥੋੜ੍ਹੀ ਦੇਰ ਪਹਿਲਾਂ ਕੁਝ ਅਜਿਹੇ ਲਾਭਾਰਥੀਆਂ ਨੂੰ ਵੀ ਇੱਥੇ ਸਹਾਇਤਾ ਦਿੱਤੀ ਗਈ ਹੈ ਜੋ ਐੱਲਪੀਜੀ ਗੈਸ  ਦੇ transportation ਨਾਲ ਜੁੜਨਾ ਚਾਹੁੰਦੇ ਹਨ ।  ਸਰਕਾਰ ਟਰੱਕ ਖਰੀਦਣ ਵਿੱਚ ਅਜਿਹੇ ਉੱਦਮੀਆਂ ਦੀ ਮਦਦ ਕਰ ਰਹੀ ਹੈ ਅਤੇ ਤੇਲ ਕੰਪਨੀਆਂ ਇਨ੍ਹਾਂ ਦੀਆਂ ਸੇਵਾਵਾਂ ਲੈ ਰਹੀਆਂ ਹਨ।

ਭਾਈਓ ਅਤੇ ਭੈਣੋਂ , ਜਨ ਸਾਧਾਰਣ ਵਿਅਕਤੀ ਦਾ ਜੀਵਨ ਜਦੋਂ ਸਰਲ ਅਤੇ ਸੁਗਮ ਹੁੰਦਾ ਹੈ ਤਾਂ ਵਪਾਰ ਅਤੇ ਕਾਰੋਬਾਰ ਕਰਨਾ ਆਪਣੇ – ਆਪ ਵਿੱਚ ਅਸਾਨ ਹੋ ਜਾਂਦਾ ਹੈ ।  ਜਦੋਂ infrastructure ਚੰਗਾ ਹੋਵੇ ਅਤੇ ਸਰਕਾਰੀ ਪ੍ਰਕਿਰਿਆਵਾਂ ਵਿਅਕਤੀ ਨੂੰ ਉਲਝਾਣ ਵਾਲੀਆਂ ਨਾ ਹੋਣ ਤਦ ਜੀਵਨ ਵੀ ਅਸਾਨ ਹੁੰਦਾ ਹੈ ਅਤੇ ਕਾਰੋਬਾਰ ਵੀ।  ਇਸੇ ਸੰਕਲਪ ਨੂੰ ਲੈਕੇ ਬੀਤੇ ਚਾਰ ਵਰ੍ਹਿਆਂ ਤੋਂ ਅਸੀਂ ਕੰਮ ਕਰ ਰਹੇ ਹਾਂ

ਮੈਂ ਮਨੋਜ ਸਿਨਹਾ ਜੀ  ਅਤੇ ਉਨ੍ਹਾਂ  ਦੇ  ਵਿਭਾਗ ਨੂੰ ਵਧਾਈ ਦਿੰਦਾ ਹਾਂ ।  ਉਨਾਂ ਨੇ ਟੈਲੀਕੌਮ ਵਿਭਾਗ ਵਿੱਚ ਸਰਕਾਰੀ ਪ੍ਰਕਿਰਿਆਵਾਂ ਨਾਲ ਜੁੜੀ ਇੱਕ ਵੱਡੀ ਅੜਚਨ ਨੂੰ ਵੀ ਅੱਜ ਦੂਰ ਕੀਤਾ ਹੈ ।

ਜੀਵਨ ਭਰ ਦੇਸ਼ ਨੂੰ ਸੇਵਾ ਦੇਣ  ਦੇ ਬਾਅਦ ਪੈਨਸ਼ਨ ਭੋਗੀਆਂ ਨੂੰ ਜੋ ਦਫ਼ਤਰਾਂ  ਦੇ ਚੱਕਰ ਲਗਾਉਣੇ ਪੈਂਦੇ ਸਨ ਜੋ ਮੁਸ਼ਕਿਲਾਂ ਆਉਂਦੀਆਂ ਸਨ ਉਸ ਪ੍ਰਕਿਰਿਆ ਨੂੰ ਅਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ‘SAMPANN’ ਸੰਪੰਨ ਯਾਨੀ system for authority and management of pension ਯੋਜਨਾ ਅੱਜ ਲਾਂਚ ਹੋਈ ਹੈ ।

ਸਾਥੀਓਹੁਣ ਪੈਨਸ਼ਨ ਦੀ ਸਵੀਕ੍ਰਿਤੀ ਤੋਂ ਲੈਕੇ ਨਿਪਟਾਰੇ ਤੱਕ ਦਾ ਕੰਮ ਆਪਣੇ ਆਪ ਵਿਭਾਗ ਹੀ ਕਰੇਗਾ ।  ਇਸ ਤੋਂ ਸਰਕਾਰ ਨੂੰ ਹਰ ਸਾਲ ਕਰੋੜਾਂ ਰੁਪਏ ਦੀ ਬੱਚਤ ਤਾਂ ਹੋਵੇਗੀ  ਹੀਪੈਨਸ਼ਨ ਧਾਰਕਾਂ ਨੂੰ ਬਹੁਤ ਵੱਡੀ ਸਹੂਲਤ ਹੋਵੇਗੀ ।  ਇਸ ਨਾਲ ਕਰੀਬ 11 ਹਜ਼ਾਰ ਕਰੋੜ ਰੁਪਏ ਦੀ ਪੈਨਸ਼ਨ ਦਾ ਸਮੇਂ ਸਿਰ ਭੁਗਤਾਨ ਸੰਭਵ ਹੋ ਸਕੇਗਾ ।  ਪੈਨਸ਼ਨ ਧਾਰਕ ਆਪਣੇ ਪੈਨਸ਼ਨ ਸਟੇੱਟਸ ਨੂੰ ਘਰ ਬੈਠੇ – ਬੈਠੇ ਆਪਣੇ ਮੋਬਾਈਲ ਫੋਨ ਨਾਲ track ਕਰ ਸਕੇਗਾ ।  ਪਹਿਲਾਂ ਵੱਖ-ਵੱਖ ਏਜੰਸੀਆਂ  ਦੇ ਜੁੜੇ ਹੋਣ ਦੀ ਵਜ੍ਹਾ ਨਾਲ ਜੋ ਪਰੇਸ਼ਾਨੀਆਂ ਸਾਹਮਣੇ ਆਉਂਦੀਆਂ ਸਨ ਉਹ ਬਹੁਤ ਮਾਤਰਾ ਵਿੱਚ ਘੱਟ ਹੋ ਜਾਣਗੀਆਂਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਨੂੰ ਹੱਲ ਕਰਨ ਵਿੱਚ ਘੱਟ ਸਮਾਂ ਲਗੇਗਾ ।  ਇਸ ਤੋਂ ਦੇਸ਼ ਭਰ ਵਿੱਚ ਪੋਸਟਲ ਵਿਭਾਗ  ਦੇ ਲੱਖਾਂ ਸਾਬਕਾ ਕਰਮਚਾਰੀਆਂ ਨੂੰ  ਲਾਭ ਹੋਣ ਵਾਲਾ ਹੈ

ਵੈਸੇ ਵਾਰਾਣਸੀ ਅਤੇ ਪੂਰਵਾਂਚਲ ਵਾਲਿਆਂ ਲਈ ਤਾਂ ਇਹ ਡਬਲ ਵਧਾਈ ਹੈ ਕਿਉਂਕਿ control communication account ਯਾਨੀ CCA ਦਾ sub – office ਵਾਰਾਣਸੀ ਵਿੱਚ ਹੁਣ ਖੋਲ੍ਹਿਆ ਜਾ ਚੁੱਕਿਆ ਹੈ ।  ਹੁਣ ਤੁਹਾਨੂੰ ਪੈਨਸ਼ਨ ਨਾਲ ਜੁੜੇ ਦਸਤਾਵੇਜ ਜਮ੍ਹਾਂ ਕਰਨ ਅਤੇ ਦੂਜੀਆਂ ਸ਼ਿਕਾਇਤਾਂ ਦਾ ਨਿਵਾਰਨ ਕਰਨ ਲਈ ਵਾਰ – ਵਾਰ ਲਖਨਊ ਜਾਣ ਦੀ ਜ਼ਰੂਰਤ ਨਹੀਂ ਹੈ ।

ਸਾਥੀਓ ਪੈਨਸ਼ਨਧਾਰਕਾਂ ਲਈ ਜੋ ਟੈਲੀਕੌਮ ਵਿਭਾਗ ਦੀ  ਇਹ ਯੋਜਨਾ ਅੱਜ ਲਾਂਚ ਹੋਈ ਹੈ ਇਹ ਸਰਕਾਰ ਦੀ citizen centric approach ,  minimum government – maximum governance ਦਾ ਇੱਕ ਮੁੱਢਲਾ ਹਿੱਸਾ ਹੈ ।  ਯਾਨੀ ਸਰਕਾਰ ਦੀਆਂ ਪ੍ਰਕ੍ਰਿਆਵਾਂ ਕਿਵੇਂ ਸਰਲ ਹੋਣ ਆਮ ਵਿਅਕਤੀ ਦੀ ਪਹੁੰਚ ਵਿੱਚ ਹੋਣ ;  ਸਰਕਾਰ ਲਗਾਤਾਰ ਉਸ ਕੋਸ਼ਿਸ਼ ਨੂੰ ਅੱਗੇ ਵਧਾ ਰਹੀ ਹੈ

ਡਿਜੀਟਲ ਇੰਡੀਆ  ਦੇ ਮਾਧਿਅਮ ਨਾਲ ਦੇਸ਼  ਦੇ ਜਨ-ਜਨ ਦੇ ਜੀਵਨ ਨੂੰ ਅਸਾਨ ਬਣਾਉਣ ਦੀ ਕੋਸ਼ਿਸ਼ ਦਾ ਇਹ ਹਿੱਸਾ ਹੈ ।  ਅੱਜ ਜਨਮ ਪ੍ਰਮਾਣ ਪੱਤਰ ਤੋਂ ਲੈਕੇ ਜੀਵਨ ਪ੍ਰਮਾਣ ਪੱਤਰ ਤੱਕ ਸਰਕਾਰ ਦੀਆਂ ਸੈਂਕੜੇ ਸੇਵਾਵਾਂ ਦਾ ਬੜੀ ਤੇਜ਼ ਗਤੀ ਨਾਲ ਵਿਸਤਾਰ ਹੋ ਰਿਹਾ ਹੈ ।

EPF- ਉਸ ਦੇ ਔਨਲਾਈਨ ਜਾ ਟ੍ਰਾਂਸਫਰ ਜਾਂ ਨਿਕਾਸੀ ਦੀ  ਸੁਵਿਧਾ ਤਾਂ ਪਹਿਲੇ ਹੀ ਦਿੱਤੀ ਜਾ  ਚੁੱਕੀ ਹੈ।  ਹੁਣ ਪੈਨਸ਼ਨ ਜਿਹੀਆਂ ਵਿਵਸਥਾਵਾਂ ਨੂੰ ਵੀ ਅਸਾਨ ਕੀਤਾ ਜਾ ਰਿਹਾ ਹੈ।

ਘਰ  ਜਾਕੇ ਹੀ ਦਿੱਵਯਾਂਗਾਂਬਜ਼ੁਰਗਾਂ ਨੂੰ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਾਰੀ ਕਰਨ ਦਾ ਕੰਮ ਅੱਜ ਚਲ ਰਿਹਾ ਹੈ ।  ਜੀਵਨ ਪ੍ਰਮਾਣ -ਪੱਤਰ ਯੋਜਨਾ ਨਾਲ ਕਰੀਬ ਢਾਈ ਕਰੋੜ ਪੈਨਸ਼ਨ ਭੌਗੀਆਂ ਨੂੰ ਲਾਭ ਮਿਲ ਚੁੱਕਿਆ ਹੈ

ਭਾਈਓ ਅਤੇ ਭੈਣੋਂ ਸਰਕਾਰ India post payment bank  ਦੇ ਜ਼ਰੀਏ ਪਿੰਡ – ਪਿੰਡ ਘਰ – ਘਰ ਤੱਕ ਬੈਂਕਿੰਗ ਸੇਵਾ ਪਹੁੰਚਾਉਣ ਵਿੱਚ ਜੁਟੀ ਹੋਈ ਹੈ ।  ਡਾਕੀਆ ਹੀ ਤੁਹਾਡੇ ਘਰ ਬੈਂਕ ਨਾਲ ਜੁੜਿਆ ਲੈਣ-ਦੇਣ ਕਰੇਗਾ ।  ਇਸ ਵਿਵਸਥਾ ਦੀ ਤਰਫ ਸਰਕਾਰ ਨੇ ਕਈ ਕਦਮ ਉਠਾਏ ਹਨ ਅਤੇ ਕੰਮ ਅੱਗੇ ਵਧ ਰਿਹਾ ਹੈ।

ਹੁਣ ਤੱਕ ਦੇਸ਼ ਭਰ ਵਿੱਚ ਕਰੀਬ 25 ਹਜ਼ਾਰ ਪੋਸਟ ਆਫਿਸ ਇਹ ਸੁਵਿਧਾ ਸ਼ੁਰੂ ਕਰ ਚੁੱਕੇ ਹਨ। ਬਾਕੀਆਂ ਵਿੱਚ ਵੀ ਬਹੁਤ ਹੀ ਜਲਦੀ ਬੈਂਕਿਗ  ਸੇਵਾ ਸ਼ੁਰੂ ਹੋ ਜਾਵੇਗੀ।

ਸਾਥੀਓ, ਬੈਂਕਿੰਗ ਤੋਂ ਲੈਕੇ ਜ਼ਮੀਨ ਨਾਲ ਜੁੜੀ ਜਾਣਕਾਰੀ ਤੋਂ ਲੈ ਕੇ ਆਪਣੀ ਫ਼ਸਲ, ਆਪਣਾ ਉਤਪਾਦ ਔਨਲਾਈਨ ਵੇਚਣ ਤੱਕ ਦੀਆਂ ਅਨੇਕ ਸੁਵਿਧਾਵਾਂ ਅੱਜ ਔਨਲਾਈਨ ਹਨਦੇਸ਼ ਭਰ ਵਿੱਚ ਫੈਲੇ ਤਿੰਨ ਲੱਖ ਤੋਂ ਵੱਧ ਕਾਮਨ ਸਰਵਿਸ ਸੈਂਟਰਾਂ ਦੇ ਨੈੱਟਵਰਕ ਨਾਲ ਪਿੰਡਾਂ ਵਿੱਚ ਵੀ ਇਹ ਸੁਵਿਧਾਵਾਂ ਪਹੁੰਚ ਰਹੀਆਂ ਹਨਇਸ ਨੈੱਟਵਰਕ ਨੂੰ ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਤਿਆਰ ਕੀਤਾ ਗਿਆ ਹੈ।

ਤੁਸੀਂ ਵੀ ਅਖ਼ਬਾਰਾਂ ਵਿੱਚ ਪੜ੍ਹਿਆ  ਹੋਵੇਗਾ ਕਿ ਬੀਤੇ ਦੋ-ਢਾਈ ਸਾਲ ਦੌਰਾਨ ਭਾਰਤ ਵਿੱਚ ਇੰਟਰਨੈੱਟ ਕਨੈਕਸ਼ਨ ਵਿੱਚ 65% ਦਾ ਵਾਧਾ ਹੋਇਆ ਹੈ ਅਤੇ ਦੇਸ਼ ਵਿੱਚ 50 ਕਰੋੜ ਤੋਂ ਜ਼ਿਆਦਾ ਇੰਟਰਨੈੱਟ ਕਨੈਕਸ਼ਨ ਅੱਜ ਕੰਮ ਕਰ ਰਹੇ ਹਨ। ਸ਼ਹਿਰਾਂ ਵਿੱਚ ਤਾਂ ਇਹ ਵਾਧਾ ਹੋਇਆ ਹੀ ਹੈ, ਪਿੰਡਾਂ ਵਿੱਚ ਵੀ ਤੇਜ਼ੀ ਨਾਲ ਇੰਟਰਨੈੱਟ ਦਾ ਦਾਇਰਾ ਵਧਿਆ ਹੈ। ਦੇਸ਼ ਦੀਆਂ ਲਗਭਗ ਸਵਾ ਲੱਖ ਪੰਚਾਇਤਾਂ ਬ੍ਰੌਡਬੈਂਡ ਨਾਲ  ਜੁੜ ਚੁੱਕੀਆਂ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਕਰੀਬ 29 ਹਜ਼ਾਰ ਉੱਤਰ ਪ੍ਰਦੇਸ਼ ਵਿੱਚ ਪਹੁੰਚ ਚੁੱਕੀਆਂ ਹਨ, 20 ਹਜ਼ਾਰ ਪਿੰਡਾਂ ਵਿੱਚ।

ਆਉਣ ਵਾਲੇ ਸਮੇਂ ਵਿੱਚ ਜਦੋਂ ਦੇਸ਼ ਦੇ ਕੋਨੇ-ਕੋਨੇ ਤੱਕ ਤੇਜ਼ ਇੰਟਰਨੈੱਟ ਪਹੁੰਚ ਜਾਵੇਗਾ, ਉਦੋਂ ਡਿਜੀਟਲ ਇੰਡੀਆ New India ਨੂੰ ਨਵੀਂ ਸ਼ਕਤੀ, ਨਵੀਂ ਪਹਿਚਾਣ ਦੇਵੇਗਾ।

ਸਾਥੀਓ, ਡਿਜੀਟਲ ਇੰਡੀਆ ਅਭਿਆਨ ਨਾਲ ਦੇਸ਼ ਦੇ ਆਮ ਨਾਗਰਿਕਾਂ ਦੀ ਸੁਵਿਧਾ ਤਾਂ ਵਧ ਹੀ ਰਹੀ ਹੈ, ਨਾਲ ਹੀ ਇਹ ਭ੍ਰਿਸ਼ਟਾਚਾਰ ਨੂੰ ਘੱਟ ਕਰਨ ਅਤੇ ਸਰਕਾਰੀ ਲੈਣ-ਦੇਣ ਵਿੱਚ ਪਾਰਦਰਸ਼ਤਾ ਦਾ ਸਾਧਨ ਵੀ ਬਣ ਰਿਹਾ ਹੈ। ਪਹਿਲਾਂ  ਸਰਕਾਰੀ ਵਿਭਾਗਾਂ ਦੀ ਖਰੀਦਾਰੀ ਨੂੰ ਲੈਕੇ ਕਿਸ ਤਰ੍ਹਾਂ ਸ਼ੱਕ ਅਤੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਸਨ? ਹੁਣ ਕੇਂਦਰ ਸਰਕਾਰ ਨੇ ਆਪਣੇ ਵਿਭਾਗਾਂ  ਲਈ ਖਰੀਦਾਰੀ ਦੀ ਇੱਕ ਨਵੀਂ ਪਾਰਦਰਸ਼ੀ ਵਿਵਸਥਾ ਬਣਾਈ ਹੈ। ਕੇਂਦਰ ਸਰਕਾਰ ਨੇ  Government E-market place ਯਾਨੀ ਜੈੱਮ GEM ਨਾਮ ਦਾ ਪੋਰਟਲ ਬਣਾਇਆ ਹੈ ਅਤੇ ਮੈਂ ਤੁਹਾਡੇ ਸਾਰਿਆਂ ਤੋਂ ਚਾਹਾਂਗਾ ਕਿ ਤੁਸੀਂ ਉਸ ਦਾ ਭਰਪੂਰ ਫਾਇਦਾ ਉਠਾਓ। ਉੱਤਰ  ਪ੍ਰਦੇਸ਼ ਦੇ ਛੋਟੇ-ਛੋਟੇ ਕਾਰੋਬਾਰੀ ਵੀ ਇਸ ਦਾ ਭਰਪੂਰ ਫਾਇਦਾ ਉਠਾ ਸਕਦੇ ਹਨ।

ਇਸ ਮਾਧਿਅਮ ਨਾਲ ਦੇਸ਼ ਦਾ ਕੋਈ  ਵੀ ਛੋਟੇ ਤੋਂ ਛੋਟਾ ਕਾਰੋਬਾਰੀ ਆਪਣਾ ਪ੍ਰੋਡਕਟ ਕੇਂਦਰ ਸਰਕਾਰ ਨੂੰ, ਰਾਜ ਸਰਕਾਰਾਂ ਨੂੰ ਸਿੱਧੇ ਵੇਚ ਸਕਦਾ ਹੈ। ਇਸ ਦਾ ਵੱਡਾ ਲਾਭ ਆਮ ਤੋਂ ਆਮ ਗ੍ਰਹਿਣੀਆਂ ਤੋਂ ਲੈਕੇ ਸਾਡੇ MSME ਨਾਲ ਜੁੜੇ ਉੱਦਮੀਆਂ  ਨੂੰ ਹੋਇਆ ਹੈ।

ਸਾਥੀਓ, ਛੋਟੇ, ਲਘੂ, ਦਰਮਿਆਨ ਉੱਦਮਾਂ ਯਾਨੀ MSME ਲਈ ਤਾਂ ਇਹ ਬਿਹਤਰੀਨ ਪਲੇਟਫਾਰਮ ਸਿੱਧ ਹੋ ਰਿਹਾ ਹੈ। ਹਾਲ ਵਿੱਚ ਹੀ MSME  ਸੈਕਟਰ ਲਈ ਜੋ 12 ਦੀਵਾਲੀ ਗਿਫ਼ਟਾਂ ਦਾ ਐਲਾਨ ਕੀਤਾ ਗਿਆ ਸੀ, ਉਸ ਵਿੱਚ  GEM ਦਾ ਇੱਕ ਵੱਡੀਆਂ ਰੋਲ ਹੈ। ਵੱਡੀ ਕੰਪਨੀਆਂ ਕੋਲ ਛੋਟੇ ਉੱਦਮੀਆਂ ਦਾ ਪੈਸਾ ਨਾ ਫਸੇ, ਕੈਸ਼ ਫਲੋ ਨਾ ਟੁੱਟੇ, ਇਸ ਲਈ ਕੇਂਦਰ ਸਰਕਾਰ ਦੀਆਂ ਸਭ ਕੰਪਨੀਆਂ ਨੂੰ  GEM  ਨਾਲ ਜੁੜਨਾ ਜ਼ਰੂਰੀ ਕੀਤਾ ਗਿਆ ਹੈ।

ਇੰਨਾ ਹੀ ਨਹੀਂ, ਡਿਜੀਟਲ ਸੇਵਾਵਾਂ ਦੀ ਸ਼ਕਤੀ ਰਾਹੀਂ ਹੀ MSME ਨੂੰ ਕਰਜ਼ਾਂ ਲੈਣ ਵਿੱਚ ਅਸੁਵਿਧਾ ਨਾ ਹੋਵੇ, ਇਸ ਲਈ ਔਨਲਾਈਨ ਲੋਨ ਪ੍ਰਵਾਨ ਕੀਤੇ ਜਾ ਰਹੇ ਹਨ। ਅਤੇ ਤੁਹਾਨੂੰ ਖੁਸ਼ੀ ਹੋਵੇਗੀ, ਤੁਹਾਡੇ ਵਿੱਚੋਂ ਬਹੁਤ ਲੋਕਾਂ ਨੇ ਇਸ ਦਾ ਫਾਇਦਾ ਲਿਆ ਹੋਵੇਗਾ। ਸਿਰਫ਼ 59 ਮਿੰਟ ਵਿੱਚ, ਉਣਾਹਠ ਮਿੰਟ ਵਿੱਚ ਇੱਕ ਕਰੋੜ ਰੁਪਏ ਤੱਕ ਦੇ ਲੋਨ ਨੂੰ ਔਨਲਾਈਨ ਪੋਰਟਲ ਰਾਹੀਂ ਪ੍ਰਵਾਨਗੀ ਦੇਣ ਦਾ ਕੰਮ ਚਲ ਰਿਹਾ ਹੈ, ਸਫ਼ਲਤਾਪੂਰਵਕ ਚਲ ਰਿਹਾ ਹੈ। ਨਹੀਂ ਤਾਂ ਇੱਕ ਕਰੋੜ ਦਾ ਲੋਨ ਲੈਣਾ ਹੋਵੇ ਤਾਂ  ਪਤਾ ਨਹੀਂ ਕਿੰਨੀਆਂ ਜੁੱਤੀਆਂ ਘਿਸ ਜਾਂਦੀਆਂ ਹੋਣਗੀਆਂਅੱਜ fifty nine minute  ਵਿੱਚ ਇਹ ਕੰਮ ਹੋ ਰਿਹਾ ਹੈ।

ਸਾਥੀਓ, ਦੇਸ਼ ਵਿੱਚ MSME ਨੂੰ ਸਸ਼ਕਤ ਕਰਨ ਲਈ ਸਰਕਾਰ ਪ੍ਰਤੀਬੱਧ ਹੈ। ਸਰਕਾਰ ਦਾ ਯਤਨ ਹੈ ਜਿੰਨੇ ਵੀ  MSMEs ਹਨ, ਜੀਐੱਸਟੀ ਨਾਲ ਜੁੜ ਰਹੇ ਹਨ, ਉਨ੍ਹਾਂ ਨੂੰ ਬੈਕਾਂ  ਤੋਂ ਲੋਨ ਲੈਣ ਦੇ ਲਈ ਬਹੁਤ ਮੁਸ਼ੱਕਤ ਨਾ ਕਰਨੀ ਪਵੇ, ਉਹ ਔਨਲਾਈਨ ਇਸ ਨੂੰ ਦੇਖ ਕੇ ਕੰਮ ਅੱਗੇ ਵਧ ਸਕਦਾ ਹੈ। ਸਿਰਫ਼ ਜੀਐੱਸਟੀ ਅਤੇ ਆਪਣੀ ਰਿਟਰਨ ਦੇ ਦਸਤਾਵੇਜ਼ਾ ਰਾਹੀਂ  ਜਾਂ ਔਨਲਾਈਨ ਰਿਕਾਰਡ ਦੇਖਣ ਦੇ ਬਾਅਦ ਬੈਂਕ ਖੁਦ ਹੀ ਕਰਜ਼ੇ ਲਈ ਸੰਪਰਕ ਕਰਨ

 ਇਹ ਤਮਾਮ ਯਤਨ ਦੇਸ਼ ਵਿੱਚ ease of doing business  ਸੁਨਿਸ਼ਚਿਤ ਕਰ ਰਹੇ ਹਨ,  ਜਿਸ ਨਾਲ ਵਪਾਰ ਅਤੇ ਕਾਰੋਬਾਰ ਵਿੱਚ ਅਸਾਨੀ ਹੋ ਰਹੀ ਹੈ, ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮਿਲ ਰਹੇ ਹਨ।

ਸਾਥੀਓ, ਕਾਸ਼ੀ ਅਤੇ ਪੂਰਵਾਂਚਲ ਸਮੇਤ ਸੰਪੂਰਨ ਪੂਰਬੀ ਭਾਰਤ ਵਿੱਚ ਆਧੁਨਿਕ ਸੁਵਿਧਾਵਾਂ ਅਤੇ ਉਦਯੋਗਾਂ ਲਈ ਬਿਹਤਰ ਮਾਹੌਲ ਬਣਾਉਣ ਦਾ ਕੰਮ ਵਿਆਪਕ ਪੱਧਰ ‘ਤੇ ਚਲ ਰਿਹਾ ਹੈ। ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਤਹਿਤ ਗੈਸ ਪਾਈਪ ਲਾਈਨ ਵਿਛਾਈ ਜਾ ਰਹੀ ਹੈ। ਇਸ ਨਾਲ ਘਰਾਂ ਦੀ  ਰਸੋਈ  ਤੋਂ ਲੈਕੇ ਖਾਦ ਕਾਰਖ਼ਾਨਿਆਂ ਤੱਕ ਲਈ ਗੈਸ ਮਿਲਣੀ ਸ਼ੁਰੂ ਹੋ ਚੁੱਕੀ ਹੈ। ਵਾਰਾਣਸੀ ਵਿੱਚ ਵੀ ਇਸ ਸਸਤੀ ਰਸੋਈ ਗੈਸ ਦੀ ਯੋਜਨਾ ਨਾਲ ਹਜ਼ਾਰਾਂ ਘਰ ਜੁੜ ਚੁੱਕੇ ਹਨ। ਉੱਤਰ ਪ੍ਰਦੇਸ਼ ਹੋਵੇ, ਬਿਹਾਰ ਹੋਵੇ, ਝਾਰਖੰਡ ਹੋਵੇ, ਓਡੀਸ਼ਾ ਹੋਵੇ, ਪੱਛਮੀ ਬੰਗਾਲ ਹੋਵੇ, ਜਗਦੀਸ਼ਪੁਰ ਤੋਂ ਹਲਦੀਆ ਤੱਕ ਕਰੀਬ 13 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪਾਈਪ ਲਾਈਨ ਵਿਛਾਈ ਜਾ ਰਹੀ  ਹੈ। ਇਸ ਦਾ ਪਹਿਲਾਂ ਪੜਾਅ ਤਾਂ ਬਹੁਤ ਹੀ ਜਲਦੀ ਪੂਰਾ ਹੋਣ ਵਾਲਾ ਹੈ।

ਔਰਤਾਂ ਨੂੰ ਸਾਫ਼ ਅਤੇ ਸਸਤੀ ਗੈਸ ਮਿਲੇਗੀ। ਸੀਐੱਨਜੀ ਨਾਲ ਗੱਡੀਆਂ ਚਲੱਣਗੀਆਂ ਤਾਂ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਯੁਵਾ ਸਾਥੀਆਂ ਨੂੰ ਉਦਯੋਗਾਂ ਦੇ ਵਿਸਤਾਰ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਮਿਲਣਗੇ।

ਸਾਥੀਓ, ਇੱਥੇ ਆਉਣ ਤੋਂ ਪਹਿਲਾਂ ਮੈਂ International rice research institute campus ਵਿੱਚ ਵੀ ਗਿਆ ਸੀ। ਇਹ ਸੈਂਟਰ ਵਿਗਿਆਨ ਅਤੇ ਟੈਕਨੋਲੋਜੀ ਨਾਲ ਖੇਤੀ ਨੂੰ ਲਾਭਕਾਰੀ ਬਣਾਉਣ ਦੀ ਸਾਡੀ ਨੀਤੀ ਦਾ ਹੀ ਨਤੀਜਾ ਹੈ। ਇੱਥੋਂ ਭਾਰਤ ਲਈ ਝੋਨੇ ਨਾਲ ਜੁੜੀਆਂ ਉੱਤਮ ਕਿਸਮਾਂ, ਬੀਜਾਂ ਅਤੇ ਦੂਜੀਆਂ ਤਕਨੀਕਾਂ ‘ਤੇ ਖੋਜ ਤਾਂ ਹੋਵੇਗੀ ਹੀ, ਏਸ਼ੀਆ ਅਤੇ ਦੁਨੀਆ ਦੇ ਦੂਜੇ ਦੇਸ਼ਾਂ ਲਈ ਵੀ ਇੱਥੇ ਸਮਾਧਾਨ ਤਿਆਰ ਹੋਣਗੇ।

ਸਾਥੀਓ, ਕਾਸ਼ੀ ਵਿੱਚ ਪਰਿਵਰਤਨ ਹੁਣ ਦਿਖਣ ਲਗਿਆ ਹੈ। ਸ਼ਾਨਦਾਰ ਕਾਸ਼ੀ ਦਾ ਸਰੂਪ ਹੁਣ ਹੋਰ ਸ਼ਾਨਦਾਰ ਹੁੰਦਾ ਜਾ ਰਿਹਾ ਹੈ। ਅੱਜ ਵੀ ਬਨਾਰਸ ਦੇ ਵਿਕਾਸ ਨਾਲ ਜੁੜੇ ਅਨੇਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਲੋਕਅਰਪਣ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰੋਜੈਕਟ ਰਸਤਿਆਂ ਨੂੰ ਚੌੜਾ ਕਰਨ ਨਾਲ ਜੁੜੇ ਹੋਏ ਹਨ ਅਤੇ ਇੱਥੋਂ ਦੀ ਇਤਿਹਾਸਿਕ ਆਸਥਾ ਨਾਲ ਜੁੜੇ ਮਹੱਤਵਪੂਰਨ ਸਥਾਨਾਂ ਦੇ ਸੁੰਦਰੀਕਰਨ ਨਾਲ ਵੀ ਜੁੜੇ ਹੋਏ ਹਨ।

ਇਹ ਸਾਰੇ ਕਾਰਜ ਕਾਸ਼ੀ ਦੀ ਸੁੰਦਰਤਾ ਨੂੰ ਹੋਰ ਨਿਖਾਰਨ ਵਾਲੇ ਹਨਕਾਸ਼ੀ-ਵਾਸੀਆਂ ਦੇ, ਕਾਸ਼ੀ ਆਉਣ-ਜਾਣ ਵਾਲਿਆਂ ਦੇ ਜੀਵਨ ਨੂੰ ਅਸਾਨ ਕਰਨ ਵਾਲੇ ਹਨ। ਕਈ ਅਜਿਹੇ ਕਾਰਜਾਂ ਨੂੰ ਵੀ ਕੀਤਾ ਜਾ ਰਿਹਾ ਹੈ, ਜਿਨ੍ਹਾਂ ‘ਤੇ ਸੁਤੰਤਰਤਾ ਤੋਂ ਪਹਿਲਾਂ ਥੋੜ੍ਹਾ-ਬਹੁਤ ਕੰਮ ਹੋਇਆ ਸੀ।

ਭਾਈਓ ਅਤੇ ਭੈਣੋਂ, ਸਰਕਾਰ ਦਾ ਯਤਨ ਹੈ ਕਿ ਕਾਸ਼ੀ ਦੀ ਆਤਮਾ ਨਾਲ ਛੇੜਛਾੜ ਕੀਤੇ ਬਿਨਾਂ  ਸਾਡਾ ਇਹ ਚਿਰ-ਪੁਰਾਤਨ ਸ਼ਹਿਰ ਨਵੀਂ ਕਾਇਆ ਦੇ ਨਾਲ ਦੁਨੀਆ ਦੇ ਸਾਹਮਣੇ ਆਵੇ।

ਬਾਬਾ ਵਿਸ਼ਵਨਾਥ ਦੀ ਅਸੀਮ ਕਿਰਪਾ ਸਾਡੇ ਸਾਰਿਆਂ ‘ਤੇ  ਰਹੀ ਹੈ। ਇਹ ਸਾਡਾ ਫਰਜ਼ ਹੈ ਕਿ ਜੋ ਕੰਮ ਮਾਤਾ ਅਹਿੱਲਆਬਾਈ ਹੋਲਕਰ ਨੇ ਕਰੀਬ ਦੋ ਸੌ ਸਾਲ ਪਹਿਲਾਂ ਕੀਤਾ ਸੀ, ਉਸ ਨੂੰ ਅੱਜ ਅੱਗੇ ਵਧਾਉਣ ਦਾ ਸਾਨੂੰ ਸੁਭਾਗ ਮਿਲਿਆ ਹੈ। ਅਨੇਕ ਦਹਾਕਿਆਂ ਦੀ ਉਦਾਸੀਨਤਾ  ਦੇ ਬਾਅਦ ਬਨਾਰਸ ਦੇ ਘਾਟਾਂ,  ਇੱਥੋਂ ਦੇ ਮੰਦਰਾਂ ਦੀ ਸੰਭਾਲ ਅਤੇ ਸੁੰਦਰੀਕਰਨ ਦੇ ਕਾਰਜਾਂ ਦਾ ਤੁਸੀਂ ਜਿਸ ਤਰ੍ਹਾਂ ਸਮਰਥਨ ਕਰ ਰਹੇ ਹੋ, ਉਸ ਦੇ ਲਈ ਮੈਂ ਤੁਹਾਡਾ, ਕਾਸ਼ੀ ਵਾਸੀਆਂ ਦਾ ਹਿਰਦੇ ਪੂਰਵਨ ਆਭਾਰ ਪ੍ਰਗਟ ਕਰਦਾ ਹਾਂ।

ਇੱਥੋਂ ਦਾ ਸਾਂਸਦ ਹੋਣ ਦੇ ਨਾਤੇ ਮੈਂ ਕਾਸ਼ੀ ਵਾਸੀਆਂ ਦੇ ਇਸ ਸਮਰਥਨ ਤੋਂ ਕ੍ਰਿਤੱਰਾ ਹਾਂ। ਬਾਬਾ ਦੇ ਚਿਰ ਪੁਰਾਤਨ ਸਥਾਨ ਦੀ ਦਿੱਵਤਾ ਨੂੰ ਸੁੰਦਰਤਾ ਨਾਲ ਜੋੜਨਾ ਵੀ ਸਾਡਾ ਫਰਜ਼ ਹੈ ਤਾਕਿ ਦੇਸ਼ ਅਤੇ ਦੁਨੀਆ ਤੋਂ ਆਉਣ ਵਾਲਾ ਹਰ ਭਗਤ ਬਿਨਾ ਕਿਸੇ ਦਿੱਕਤ ਦੇ ਆਪਣੇ ਬਾਬਾ ਵਿਸ਼ਵਨਾਥ ਦੇ ਦਰਬਾਰ ਵਿੱਚ ਮੱਥਾ ਟੇਕ ਸਕੇ।

ਅਜਿਹੀਆਂ ਅਨੇਕ ਸੁਵਿਧਾਵਾਂ ਦਾ ਨਿਰਮਾਣ ਅਸੀਂ ਸਭ ਕਾਸ਼ੀ ਵਾਸੀ ਮਿਲ ਕੇ ਕਰ ਰਹੇ ਹਾਂ ਅਤੇ ਇਸ ਕੰਮ ਨੂੰ ਸਾਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣਾ ਹੈ।

ਸਾਥੀਓ, ਇਸ ਤਰ੍ਹਾਂ ਮਾਂ ਗੰਗਾ ਦੀ ਪਵਿੱਤਰਤਾ ਅਤੇ ਅਵਿਰਲਤਾ ਦੇ ਪ੍ਰਤੀ ਵੀ ਸਾਡੀ ਪ੍ਰਤੀਬੱਧਤਾ ਹੈ। ਮੈਨੂੰ ਖੁਸ਼ੀ ਹੈ ਕਿ ਸਾਡੇ ਯਤਨਾਂ ਦੇ ਨਤੀਜੇ ਵੀ ਹੌਲੀ-ਹੌਲੀ ਦਿਖਣ ਲਗੇ ਹਨ। ਤੁਸੀਂ ਸਭ ਨੇ ਮੀਡੀਆ ਵਿੱਚ ਆਈਆਂ ਉਨ੍ਹਾਂ ਰਿਪੋਰਟਾਂ ਨੂੰ ਦੇਖਿਆ ਹੋਵੇਗਾ ਕਿ ਕਿਵੇਂ ਮੱਛੀਆਂ, ਮਗਰਮੱਛ  ਸਮੇਤ ਅਨੇਕ ਜੀਵ-ਜੰਤੂ ਜੀਵਨ ਦੇਣ ਵਾਲੀ ਮਾਂ ਗੰਗਾ ਵਿੱਚ ਫਿਰ ਤੋਂ ਵਾਪਸ ਆਉਣ ਲਗੇ ਹਨ। ਹਾਲ ਹੀ ਵਿੱਚ ਦੇਸ਼ ਦੇ ਅਨੇਕ ਵਿਗਿਆਨੀਆਂ ਦੀ ਟੀਮ ਨੇ ਗੰਗਾ ਜਲ ਦੇ  ਟੈਸਟ ਤੋਂ  ਬਾਅਦ ਇੱਕ ਰਿਪੋਰਟ ਵੀ ਦਿੱਤੀ ਹੈ। ਇਸ ਰਿਪੋਰਟ ਦੇ ਅਨੁਸਾਰ ਮਾਂ ਗੰਗਾ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਆਈ ਹੈ। ਨਮਾਮਿ ਗੰਗੇ ਦਾ ਅਭਿਆਨ ਜਿਵੇਂ-ਜਿਵੇਂ ਅੱਗੇ ਵਧ ਰਿਹਾ ਹੈ, ਉਵੇਂ-ਉਵੇਂ  ਨਿਰਮਲ ਅਤੇ ਅਵਿਰਲ ਗੰਗਾ ਦਾ ਨਿਸ਼ਾਨਾ ਨਜ਼ਦੀਕ ਦਿਖ ਰਿਹਾ ਹੈ। ਇਹ ਸਭ ਤੁਹਾਨੂੰ ਸਭ ਕਾਸ਼ੀ-ਵਾਸੀਆਂ, ਗੰਗਾ ਦੇ ਕਿਨਾਰੇ ਵਸੇ ਹਰ ਵਿਅਕਤੀ ਦੀ ਇੱਛਾ ਸ਼ਕਤੀ ਅਤੇ ਸਹਿਯੋਗ ਨਾਲ ਸੰਭਵ ਹੋ ਰਿਹਾ ਹੈ।

ਸਾਥੀਓ, ਜਦੋਂ ਪੂਰੀ ਪਾਰਦਰਸ਼ਤਾ ਨਾਲ, ਪ੍ਰਮਾਣਿਕਤਾ ਨਾਲ, ਜਨ ਭਾਗੀਦਾਰੀ ਨਾਲ ਸਰਕਾਰ ਕੰਮ ਕਰਦੀ ਹੈ ਉੱਦੋਂ ਸਾਰਥਕ ਨਤੀਜੇ ਜ਼ਰੂਰ ਮਿਲਦੇ ਹਨ। ਵਰਨਾ, ਤੁਸੀਂ ਤਾਂ ਗਵਾਹ ਰਹੇ ਹੋ ਕਿ ਕਦੇ ਗੰਗਾ ਐਕਸ਼ਨ ਪਲਾਨ ਤੋਂ ਲੈਕੇ ਗੰਗਾ ਬੇਸਿਨ ਅਥਾਰਿਟੀ ਤੱਕ ਦੀਆਂ ਪਤਾ ਨਹੀਂ  ਕਿਹੋ-ਜਿਹੀਆਂ ਯੋਜਨਾਵਾਂ ਬਣਾਈਆਂ ਗਈਆਂ। ਮਾਂ ਗੰਗਾ ਦੇ ਨਾਮ ‘ਤੇ ਹਜ਼ਾਰਾਂ ਕਰੋੜ ਰੁਪਏ ਵਹਾ ਦਿੱਤੇ ਗਏ।

ਮਾਂ ਗੰਗਾ ਦੀ ਨਿਰਮਲਤਾ ਲਈ ਧਨ ਦੀ ਸ਼ਕਤੀ ਹੀ ਕਾਫੀ ਨਹੀਂ ਹੈ, ਸਾਫ਼ ਨੀਅਤ ਵੀ ਚਾਹੀਦੀ  ਹੈ। ਨੀਅਤ ਸਾਫ਼ ਹੈ ਤਾਂ ਗੰਗਾ ਵੀ ਸਾਫ਼ ਹੋਣਾ ਤੈਅ ਹੈ। ਅਸੀਂ ਪੂਰੀ ਇਮਾਨਦਾਰੀ ਨਾਲ ਸਾਫ਼ ਨੀਅਤ ਨਾਲ ਗੰਗਾ ਜੀ ਨੂੰ ਸਵੱਛ ਕਰਨ ਦੇ ਅਭਿਆਨ ਜੁਟੇ ਵਿੱਚ ਹੋਏ ਹਾਂ

ਕਾਸ਼ੀ ਦੇ ਭਾਈਓ ਅਤੇ ਭੈਣੋਂ, ਪ੍ਰਵਾਸੀ ਭਾਰਤੀ ਦਿਵਸ ਲਈ ਦੋ-ਤਿੰਨ ਹਫ਼ਤੇ ਹੀ ਬਚੇ ਹਨ। ਮੈਂ ਖੁਦ ਦੁਨੀਆ ਭਰ ਦੇ ਪ੍ਰਵਾਸੀ ਭਾਰਤੀਆਂ ਨੂੰ ਕਾਸ਼ੀ  ਆਉਣ ਦਾ ਸੱਦਾ ਦੇ ਚੁੱਕਿਆ ਹਾਂਤੁਹਾਡੇ ਵੱਲੋ
 ਮੈਂ ਹੀ ਦੱਸਦਾ ਰਹਿੰਦਾ ਹਾਂ। ਆਉਣ ਵਾਲੇ ਦਿਨਾਂ ਵਿੱਚ ਅਸੀਂ ਦੁਨੀਆ ਦੇ ਸਾਹਮਣੇ ਪੁਰਾਤਨ ਕਾਸ਼ੀ ਦਾ ਆਧੁਨਿਕ ਸਰੂਪ, ਦੁਨੀਆ ਦੀਆਂ ਅੱਖਾਂ ਵਿੱਚ ਪ੍ਰਭਾਵਿਤ ਕਰਨ ਵਾਲਾ ਦ੍ਰਿਸ਼ ਖੜ੍ਹਾ ਕਰਨਾ ਸਾਡੀ ਕਾਸ਼ੀ ਵਾਸੀਆਂ ਦੀ ਜ਼ਿੰਮੇਵਾਰੀ ਹੈ। ਕਾਸ਼ੀ ਉਨ੍ਹਾਂ ਨੂੰ ਪ੍ਰਭਾਵਿਤ ਵੀ ਕਰੇ, ਕਾਸ਼ੀ ਉਨ੍ਹਾਂ ਨੂੰ ਪ੍ਰੇਰਿਤ ਵੀ ਕਰੇ; ਇਹ ਅਜਿਹਾ ਮੌਕਾ ਕਾਸ਼ੀ ਨੂੰ ਜਾਣ ਨਹੀਂ ਦੇਣਾ ਚਾਹੀਦਾ

ਅਸੀਂ ਨਿਸ਼ਚਿਤ ਰੂਪ ਨਾਲ ਇੱਕ ਸ਼ਾਨਦਾਰ ਅਤੇ ਸਫ਼ਲ ਆਯੋਜਨ ਕਰਾਂਗੇ ਅਤੇ ਮੈਨੂੰ ਇੱਕ ਸਾਂਸਦ ਦੇ ਤੌਰ ‘ਤੇ, ਤੁਹਾਡੇ ਪ੍ਰਤੀਨਿਧੀ ਦੇ ਤੌਰ ‘ਤੇ ਵਿਸ਼ਵ ਭਰ ਤੋਂ ਆਏ ਹੋਏ ਮਹਿਮਾਨਾਂ ਨੂੰ ਪਲਕਾਂ ਵਿਛਾ ਕੇ ਅਜਿਹਾ ਸੁਆਗਤ-ਸਨਮਾਨ ਕਰਨਾ ਹੈ, ਅਜਿਹਾ ਗੌਰਵ ਕਰਨਾ  ਹੈ ਕਿ ਫਿਰ ਇੱਕ ਵਾਰ ਦੁਨੀਆ ਵਿੱਚ ਕਾਸ਼ੀ ਦਾ ਡੰਕਾ ਵੱਜਣ ਲਗ ਜਾਵੇ।

ਅੰਤ ਵਿੱਚ ਫਿਰ ਤੋਂ ਤੁਹਾਨੂੰ ਸਾਰਿਆਂ ਸ਼ਿਲਪਕਾਰ ਸਾਥੀਆਂ ਨੂੰ, ਸਭ ਲਾਭਾਰਥੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਹੁਣ ਦੋ ਦਿਨ ਦੇ ਬਾਅਦ 2018 ਦੀ ਵਿਦਾਈ ਹੋ ਜਾਵੇਗੀ, 2019 ਦਰਵਾਜ਼ੇ ‘ਤੇ ਦਸਤਕ ਦੇ ਰਿਹਾ ਹੈ। ਮੈਂ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਵੀ ਸ਼ੁਭਕਾਮਨਾਵਾਂ ਦਿੰਦਾਂ ਹਾ। ਕਾਸ਼ੀ ਅਤੇ ਯੂਪੀ ਦੇ ਸਭ ਸੱਜਣਾਂ ਨੂੰ ਮੇਰੇ ਵੱਲੋਂ ਮੰਗਲ-ਕਾਮਨਾਵਾਂ। ਬਾਬਾ ਵਿਸ਼ਵਨਾਥ ਦੇ ਅਸ਼ੀਰਵਾਦ  ਨਾਲ ਅਸੀਂ ਸਾਰੇ ਦੇਸ਼ ਦੇ ਨਵ-ਨਿਰਮਾਣ ਲਈ, ਆਪਣੀ ਕਾਸ਼ੀ ਦੇ ਨਵ-ਨਿਰਮਾਣ ਲਈ, ਆਪਣੇ ਉੱਤਰ ਪ੍ਰਦੇਸ਼ ਦੇ ਨਵ-ਨਿਰਮਾਣ ਲਈ ਦਿਨ-ਰਾਤ ਇੱਕ ਕਰਦੇ ਰਹੀਏ, ਆਪਣੀ ਮਿਹਨਤ  ਵਿੱਚ ਕਿਤੇ ਕੋਈ ਕਮੀ ਨਾ ਆਉਣ ਦੇਈਏ, ਇਸ ਕਾਮਨਾ ਨਾਲ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਹਾਂ।

ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।

ਹਰ-ਹਰ ਮਹਾਦੇਵ।

ਧੰਨਵਾਦ ਜੀ।

***

ਅਤੁਲ ਤਿਵਾਰੀ/ ਸ਼ਾਹਬਾਜ ਹਸੀਬੀ/ ਨਿਰਮਲ ਸ਼ਰਮਾ