ਪੀਐੱਮਇੰਡੀਆ
ਉੱਤਰ ਪ੍ਰਦੇਸ਼ ਦੇ ਰਾਜਪਾਲ, ਸ਼੍ਰੀਮਤੀ ਆਨੰਦੀਬੇਨ ਪਟੇਲ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਧਰਮੇਂਦਰ ਪ੍ਰਧਾਨ ਜੀ, ਰਾਸ਼ਟਰੀ ਸਿੱਖਿਆ ਨੀਤੀ ਦੀ ਡ੍ਰਾਫਟਿੰਗ ਕਮੇਟੀ ਕੇ ਚੇਅਰਮੈਨ ਕੇ. ਕਸਤੂਰੀਰੰਗਨ ਜੀ, ਸਰਕਾਰ ਦੇ ਹੋਰ ਮੰਤਰੀਗਣ, ਇਸ ਸੰਮੇਲਨ ਵਿੱਚ ਭਾਗ ਲੈ ਰਹੇ ਸਾਰੇ ਵਾਇਸ ਚਾਂਸਲਰਸ, ਸਿੱਖਿਆ ਸੰਸਥਾਵਾਂ ਦੇ ਨਿਦੇਸ਼ਕ (ਡਾਇਰੈਕਟਰ), ਸਾਰੇ ਸਿੱਖਿਅਕਗਣ (ਅਧਿਆਪਕਗਣ), ਸਿੱਖਿਆ ਸ਼ਾਸਤਰੀ ਅਤੇ ਦੇਵੀਓ ਅਤੇ ਸਜਣੋਂ,
‘ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ’ ਦਾ ਇਹ ਆਯੋਜਨ ਉਸ ਪਵਿੱਤਰ ਧਰਤੀ ‘ਤੇ ਹੋ ਰਿਹਾ ਹੈ, ਜਿੱਥੇ ਆਜ਼ਾਦੀ ਤੋਂ ਪਹਿਲਾਂ ਦੇਸ਼ ਦੀ ਮਹੱਤਵਪੂਰਨ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ। ਇਹ ਸਮਾਗਮ ਅੱਜ ਇੱਕ ਐਸੇ ਸਮੇਂ ਵਿੱਚ ਹੋ ਰਿਹਾ ਹੈ, ਜਦੋਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਅੰਮ੍ਰਿਤਕਾਲ ਵਿੱਚ ਦੇਸ਼ ਦੇ ਅੰਮ੍ਰਿਤ ਸੰਕਲਪਾਂ ਨੂੰ ਪੂਰਾ ਕਰਨ ਦੀ ਬੜੀ ਜ਼ਿੰਮੇਦਾਰੀ ਸਾਡੀ ਸਿੱਖਿਆ ਵਿਵਸਥਾ ’ਤੇ ਹੈ, ਸਾਡੀ ਯੁਵਾ ਪੀੜ੍ਹੀ ’ਤੇ ਹੈ। ਸਾਡੇ ਇੱਥੇ ਉਪਨਿਸ਼ਦਾਂ ਵਿੱਚ ਵੀ ਕਿਹਾ ਗਿਆ ਹੈ- ਵਿਦਯਯਾ ਅੰਮ੍ਰਿਤਮ੍ ਅਸ਼ਨੁਤੇ। (विद्यया अमृतम् अश्नुते।) ਅਰਥਾਤ, ਵਿੱਦਿਆ ਹੀ ਅਮਰਤਵ ਅਤੇ ਅੰਮ੍ਰਿਤ ਤੱਕ ਲੈ ਕੇ ਜਾਂਦੀ ਹੈ। ਕਾਸ਼ੀ ਨੂੰ ਵੀ ਮੋਕਸ਼ (ਮੋਖ) ਕੀ ਨਗਰੀ ਇਸੇ ਲਈ ਕਹਿੰਦੇ ਹਨ ਕਿਉਂਕਿ ਸਾਡੇ ਇੱਥੇ ਮੁਕਤੀ ਦਾ ਇੱਕਮਾਤਰ ਮਾਰਗ ਗਿਆਨ ਨੂੰ, ਵਿੱਦਿਆ ਨੂੰ ਹੀ ਮੰਨਿਆ ਗਿਆ ਹੈ ਅਤੇ ਇਸ ਲਈ, ਸਿੱਖਿਆ ਅਤੇ ਸ਼ੋਧ (ਖੋਜ) ਦਾ, ਵਿੱਦਿਆ ਅਤੇ ਬੋਧ ਦਾ ਇਤਨਾ ਬੜਾ ਮੰਥਨ ਜਦੋਂ ਸਰਵਵਿੱਦਿਆ ਦੇ ਪ੍ਰਮੁੱਖ ਕੇਂਦਰ ਕਾਸ਼ੀ ਵਿੱਚ ਹੋਵੇਗਾ, ਤਾਂ ਇਸ ਤੋਂ ਨਿਕਲਣ ਵਾਲਾ ਅੰਮ੍ਰਿਤ ਜ਼ਰੂਰ ਹੀ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗਾ। ਮੈਂ ਇਸ ਅਵਸਰ ‘ਤੇ, ਮਹਾਮਨਾ ਮਾਲਵੀਯ ਜੀ ਦੇ ਚਰਨਾਂ ਵਿੱਚ ਨਮਨ ਕਰਦੇ ਹੋਏ ਇਸ ਆਯੋਜਨ ਦੇ ਲਈ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਕਾਸ਼ੀ ਦਾ ਸਾਂਸਦ ਹਾਂ। ਮੇਰੀ ਕਾਸ਼ੀ ਵਿੱਚ ਆਪ ਪਧਾਰੇ ਹੋ, ਤਾਂ ਇੱਕ ਪ੍ਰਕਾਰ ਨਾਲ ਮੈਂ ਹੋਸਟ ਵੀ ਹਾਂ। ਆਪ ਇਨ੍ਹਾਂ ਸਭ ਦੇ ਨਾਲ-ਨਾਲ ਮੇਰੇ ਵੀ ਮਹਿਮਾਨ ਹੋ। ਮੈਨੂੰ ਵਿਸ਼ਵਾਸ ਹੈ ਕਿ ਵਿਵਸਥਾਵਾਂ ਵਿੱਚ ਜ਼ਿਆਦਾ ਤੁਹਾਨੂੰ ਅਸੁਵਿਧਾ ਨਹੀਂ ਹੋਵੇਗੀ, ਪ੍ਰਬੰਧ ਕਰਨ ਦਾ ਸਭ ਨੇ ਭਰਪੂਰ ਪ੍ਰਯਾਸ ਵੀ ਕੀਤਾ ਹੋਵੇਗਾ। ਲੇਕਿਨ ਫਿਰ ਵੀ ਅਗਰ ਕੋਈ ਕਮੀ ਰਹਿ ਗਈ ਹੈ। ਤਾਂ ਉਹ ਦੋਸ਼ ਮੇਰਾ ਰਹੇਗਾ ਅਤੇ ਇੱਕ ਹੋਸਟ ਦੇ ਨਾਤੇ ਕੋਈ ਵੀ ਤੁਹਾਨੂੰ ਅਸੁਵਿਧਾ ਹੋ ਜਾਵੇ ਤਾਂ ਉਸ ਦੀ ਖਿਮਾ ਮੈਂ ਪਹਿਲਾਂ ਤੋਂ ਹੀ ਮੰਗ ਲੈਂਦਾ ਹਾਂ।
ਸਾਥੀਓ,
ਮੈਂ ਹੁਣੇ ਇੱਕ ਪ੍ਰੋਗਰਾਮ ਕਰਕੇ ਆ ਰਿਹਾ ਹਾਂ। ਇੱਥੇ ਮਧਯਾਹਨ (ਦੁਪਹਿਰ ਦੇ) ਭੋਜਨ ਦੇ ਲਈ ਇੱਕ-ਇੱਕ centralize kitchen ਦਾ ਕੰਮ ਸੀ। ਲੇਕਿਨ ਉੱਥੇ ਮੈਨੂੰ ਮੇਰੀ ਕਾਸ਼ੀ ਦੀ ਸਰਕਾਰੀ ਸਕੂਲ ਦੇ 10-12 ਸਾਲ ਦੀ ਉਮਰ ਦੇ ਬੱਚਿਆਂ ਦੇ ਨਾਲ ਗੱਪਾਂ-ਗੋਸ਼ਠੀ ਕਰਨ ਦਾ ਅਵਸਰ ਮਿਲਿਆ ਅਤੇ ਉੱਥੋਂ ਨਿਕਲ ਕੇ ਇੱਥੇ ਆਇਆ ਹਾਂ, ਅਤੇ ਮੈਂ ਉਨ੍ਹਾਂ ਤੋਂ ਸੁਣ ਕੇ ਆਇਆ ਹਾਂ ਅਤੇ ਤੁਹਾਨੂੰ ਸੁਣਾਉਣ ਆਇਆ ਹਾਂ। ਅਤੇ ਮੈਨੂੰ ਕਹਿਣਾ ਹੋਵੇਗਾ ਮੈਂ ਤਾਂ ਚਾਹਾਂਗਾ, ਮੈਂ ਜਦੋਂ ਅਗਲੀ ਵਾਰ ਆਵਾਂਗਾ, ਤਾਂ ਜਿਸ ਸਕੂਲ ਦੇ ਬੱਚਿਆਂ ਨਾਲ ਮੈਨੂੰ ਮਿਲਣਾ ਹੋਇਆ ਹੈ। ਮੈਂ ਉਨ੍ਹਾਂ ਦੇ ਜੋ ਟੀਚਰਸ ਹਨ, ਉਨ੍ਹਾਂ ਨਾਲ ਮਿਲਣਾ ਚਾਹਾਂਗਾ। ਆਪ ਕਲਪਨਾ ਕਰ ਸਕਦੇ ਹੋ ਕਿ ਐਸਾ ਵਿਚਾਰ ਮੈਨੂੰ ਕਿਉਂ ਆਇਆ ਹੋਵੇਗਾ। ਮੇਰੇ ਮਨ ‘ਤੇ ਇਤਨਾ ਪ੍ਰਭਾਵ ਪੈਦਾ ਹੋਇਆ, 10-15 ਮਿੰਟ ਦਾ ਹੀ ਉਹ ਅਵਸਰ ਸੀ, ਮੇਰੇ ਪਾਸ, ਲੇਕਿਨ ਜੋ ਪ੍ਰਤਿਭਾ ਉਨ੍ਹਾਂ ਬੱਚਿਆਂ ਵਿੱਚ ਸੀ, ਜੋ ਟੈਲੰਟ ਸੀ, ਜੋ confidence ਸੀ ਅਤੇ ਜੋ ਵਿਵਿਧਤਾ ਸੀ ਅਤੇ ਉਹ ਵੀ ਇੱਕ ਸਰਕਾਰੀ ਸਕੂਲ ਦੇ ਸਾਡੇ ਆਮ ਪਰਿਵਾਰ ਦੇ ਬੱਚਿਆਂ ਦੀ। ਜੋ ਟੈਲੰਟ ਉਹ ਬੱਚੇ ਉੱਥੇ ਪ੍ਰਸਤੁਤ ਕਰ ਰਹੇ ਸਨ, ਤੁਹਾਡੇ ਪਰਿਵਾਰ ਵਿੱਚ ਵੀ ਅਗਰ ਤੁਹਾਡਾ ਪੋਤਾ ਨਾਤੀ ਅਗਰ ਐਸੀ ਟੈਲੰਟ ਤੁਹਾਡੇ ਸਾਹਮਣੇ ਰੱਖੇਗਾ ਤਾਂ ਜਦੋਂ ਵੀ ਮਹਿਮਾਨ ਘਰ ਵਿੱਚ ਆਉਣਗੇ ਆਪ ਉਸ ਨੂੰ ਖੜ੍ਹਾ ਕਰ ਦਿਓਗੇ, ਜਰਾ ਦੇਖੋ ਮਹਿਮਾਨ ਆਏ ਤਾਂ ਤੁਸੀਂ ਸੁਣਾਓ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਵਰਤਮਾਨ ਪੀੜ੍ਹੀ ਦੀ ਇਹ ਸਮਰੱਥਾ ਉਨ੍ਹਾਂ ਦੀ ਸਮਰੱਥਾ ਜਦੋਂ ਉਹ ਆਪ ਜਿੱਥੇ ਹੋ ਉੱਥੇ ਪਹੁੰਚਣਗੇ ਪਦ ’ਤੇ ਨਹੀਂ ਉਨ੍ਹਾਂ institute ਵਿੱਚ, ਤੁਸੀਂ ਤਾਂ ਨਹੀਂ ਹੋਵੋਗੇ, ਤੁਸੀਂ ਐਸੀ institute ਬਣਾ ਕੇ ਜਾਓਗੇ ਕਿ ਇਸ ਪ੍ਰਤਿਭਾ ਦੇ ਬੱਚੇ ਆਉਣ ਵਾਲੇ ਦਿਨਾਂ ਵਿੱਚ ਆਉਣ ਵਾਲੇ ਹਨ। ਉਨ੍ਹਾਂ ਨੂੰ ਉੱਥੇ ਕਮੀ ਨਜ਼ਰ ਨਾ ਆਵੇ ਇਹ ਕੰਮ ਸਭ ਤੋਂ ਬੜਾ ਤੁਹਾਡੇ ਜਿੰਮੇ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਇੱਥੇ ਜੋ ਚਰਚਾ ਅਤੇ ਵਿਮਰਸ਼ (ਵਿਚਾਰ) ਹੋਵੇਗਾ, ਉਸ ਨਾਲ ਰਾਸ਼ਟਰੀ ਸਿੱਖਿਆ ਨੀਤੀ ਦੇ ਲਾਗੂਕਰਨ ਨੂੰ ਪ੍ਰਭਾਵੀ ਦਿਸ਼ਾ ਮਿਲੇਗੀ।
ਸਾਥੀਓ,
ਆਪ ਸਭ ਜਾਣਦੇ ਹੋ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਮੂਲ ਅਧਾਰ, ਸਿੱਖਿਆ ਨੂੰ ਸੰਕੁਚਿਤ ਸੋਚ ਦੇ ਦਾਇਰਿਆਂ ਤੋਂ ਬਾਹਰ ਕੱਢਣਾ ਅਤੇ ਉਸ ਨੂੰ 21ਵੀਂ ਸਦੀ ਦੇ ਆਧੁਨਿਕ ਵਿਚਾਰਾਂ ਨਾਲ ਜੋੜਨਾ ਹੈ। ਸਾਡੇ ਦੇਸ਼ ਵਿੱਚ ਮੇਧਾ (ਬੁੱਧੀ) ਦੀ ਕਦੇ ਕੋਈ ਕਮੀ ਨਹੀਂ ਰਹੀ ਹੈ। ਲੇਕਿਨ, ਦੁਰਭਾਗ ਨਾਲ ਸਾਡੇ ਇੱਥੇ ਐਸੀ ਵਿਵਸਥਾ ਬਣਾ ਕੇ ਦਿੱਤੀ ਗਈ ਸੀ ਜਿਸ ਵਿੱਚ ਪੜ੍ਹਾਈ ਦਾ ਮਤਲਬ ਸਿਰਫ਼ ਅਤੇ ਸਿਰਫ਼ ਨੌਕਰੀ ਹੀ ਮੰਨਿਆ ਜਾਣ ਲਗਿਆ ਸੀ। ਸਿੱਖਿਆ ਵਿੱਚ ਇਹ ਵਿਕਾਰ ਗ਼ੁਲਾਮੀ ਦੇ ਕਾਲਖੰਡ ਵਿੱਚ ਅੰਗ੍ਰੇਜ਼ਾਂ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ, ਆਪਣੇ ਲਈ ਇੱਕ ਸੇਵਕ ਵਰਗ ਤਿਆਰ ਕਰਨ ਦੇ ਲਈ ਕੀਤਾ ਸੀ। ਆਜ਼ਾਦੀ ਦੇ ਬਾਅਦ, ਇਸ ਵਿੱਚ ਥੋੜ੍ਹਾ ਬਹੁਤ ਬਦਲਾਅ ਹੋਇਆ ਵੀ ਲੇਕਿਨ ਬਹੁਤ ਸਾਰਾ ਬਦਲਾਅ ਰਹਿ ਗਿਆ। ਹੁਣ ਅੰਗ੍ਰੇਜ਼ਾਂ ਦੀ ਬਣਾਈ ਵਿਵਸਥਾ ਕਦੇ ਵੀ ਭਾਰਤ ਦੇ ਮੂਲ ਸੁਭਾਅ ਦਾ ਹਿੱਸਾ ਨਹੀਂ ਸੀ ਅਤੇ ਨਾ ਹੋ ਸਕਦੀ ਹੈ। ਅਗਰ ਅਸੀਂ ਸਾਡੇ ਦੇਸ਼ ਦੇ ਪੁਰਾਣੇ ਕਾਲਖੰਡ ਦੀ ਤਰਫ਼ ਨਜ਼ਰ ਕਰੀਏ। ਸਾਡੇ ਇੱਥੇ ਸਿੱਖਿਆ ਵਿੱਚ ਅਲੱਗ-ਅਲੱਗ ਕਲਾਵਾਂ ਦੀ ਧਾਰਨਾ ਸੀ। ਅਤੇ ਬਨਾਰਸ ਤਾਂ ਮੇਰੀ ਕਾਸ਼ੀ ਤਾਂ ਇਸ ਦੀ ਜੀਵੰਤ ਉਦਾਹਰਣ ਹੈ। ਬਨਾਰਸ ਗਿਆਨ ਦਾ ਕੇਂਦਰ ਕੇਵਲ ਇਸ ਲਈ ਨਹੀਂ ਸੀ, ਕਿਉਂਕਿ ਇੱਥੇ ਅੱਛੇ ਗੁਰੂਕੁਲ ਅਤੇ ਸ਼ਿਕਸ਼ਣ (ਸਿੱਖਿਆ) ਸੰਸਥਾਨ ਸਨ। ਬਨਾਰਸ ਗਿਆਨ ਦਾ ਕੇਂਦਰ ਇਸ ਲਈ ਸੀ, ਕਿਉਂਕਿ ਇੱਥੇ ਗਿਆਨ ਅਤੇ ਸਿੱਖਿਆ, ਬਹੁ ਆਯਾਮੀ Multi Sectoral ਸਨ। ਸਿੱਖਿਆ ਵਿੱਚ ਇਹੀ ਵਿਵਿਧਤਾ ਸਾਡੀ ਸਿੱਖਿਆ ਵਿਵਸਥਾ ਦਾ ਵੀ ਪ੍ਰੇਰਣਾਸਰੋਤ ਹੋਣੀ ਚਾਹੀਦੀ ਹੈ। ਅਸੀਂ ਸਿਰਫ਼ ਡਿਗਰੀ ਧਾਰਕ ਯੁਵਾ ਤਿਆਰ ਨਾ ਕਰੀਏ, ਬਲਕਿ ਦੇਸ਼ ਨੂੰ ਅੱਗੇ ਵਧਣ ਦੇ ਲਈ ਜਿਤਨੇ ਵੀ ਮਾਨਵ ਸੰਸਾਧਨਾਂ ਦੀ ਜ਼ਰੂਰਤ ਹੋਵੇ, ਸਾਡੀ ਸਿੱਖਿਆ ਵਿਵਸਥਾ ਉਹ ਦੇਸ਼ ਨੂੰ ਉਪਲਬਧ ਕਰਾਓ, ਦੇਸ਼ ਨੂੰ ਦੇਵੋ। ਇਸ ਸੰਕਲਪ ਦੀ ਅਗਵਾਈ ਸਾਡੇ ਸਿੱਖਿਅਕਾਂ ਅਤੇ ਸਿੱਖਿਆ ਸੰਸਥਾਨਾਂ ਨੂੰ ਕਰਨੀ ਹੈ। ਸਾਡੇ ਸਿੱਖਿਅਕ ਜਿਤਨੀ ਤੇਜ਼ੀ ਨਾਲ ਇਸ ਭਾਵਨਾ ਨੂੰ ਆਤਮਸਾਤ ਕਰਨਗੇ, ਵਿਦਿਆਰਥੀ-ਵਿਦਿਆਰਥਣਾਂ ਨੂੰ ਦੇਸ਼ ਦੇ ਨੌਜਵਾਨਾਂ ਨੂੰ ਉਤਨਾ ਹੀ ਜ਼ਿਆਦਾ, ਦੇਸ਼ ਦੇ ਆਉਣ ਵਾਲੇ ਭਵਿੱਖ ਨੂੰ ਵੀ ਉਤਨਾ ਹੀ ਜ਼ਿਆਦਾ ਲਾਭ ਹੋਵੇਗਾ।
ਸਾਥੀਓ,
ਨਵੇਂ ਭਾਰਤ ਦੇ ਨਿਰਮਾਣ ਦੇ ਲਈ, ਨਵੀਆਂ ਵਿਵਸਥਾਵਾਂ ਦਾ ਨਿਰਮਾਣ, ਆਧੁਨਿਕ ਵਿਵਸਥਾਵਾਂ ਦਾ ਸਮਾਵੇਸ਼ ਉਤਨਾ ਹੀ ਜ਼ਰੂਰੀ ਹੈ। ਜੋ ਪਹਿਲਾਂ ਕਦੇ ਨਹੀਂ ਹੋਇਆ, ਜਿਨ੍ਹਾਂ ਲਕਸ਼ਾਂ ਨੂੰ ਪਾਉਣ (ਪ੍ਰਾਪਤ ਕਰਨ) ਦੀ ਦੇਸ਼ ਦੀ ਕਲਪਨਾ ਵੀ ਨਹੀਂ ਕਰਦਾ ਸੀ, ਉਹ ਅੱਜ ਦੇ ਭਾਰਤ ਵਿੱਚ ਹਕੀਕਤ ਵਿੱਚ ਸਾਡੇ ਸਾਹਮਣੇ ਨਿਰਮਾਣ ਹੋ ਰਹੀ ਹੈ। ਹੁਣ ਆਪ ਦੇਖੋ, ਕੋਰੋਨਾ ਦੀ ਇਤਨੀ ਬੜੀ ਮਹਾਮਾਰੀ ਤੋਂ ਅਸੀਂ ਨਾ ਸਿਰਫ਼ ਇਤਨੀ ਤੇਜ਼ੀ ਨਾਲ ਉਬਰੇ, ਬਲਕਿ ਅੱਜ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਬੜੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਅੱਜ ਅਸੀਂ ਦੁਨੀਆ ਦੇ ਤੀਸਰੇ ਸਭ ਤੋਂ ਬੜੇ ਸਟਾਰਟਅੱਪ ਈਕੋਸਿਸਟਮ ਹਾਂ। ਸਪੇਸ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ, ਜਿੱਥੇ ਪਹਿਲਾਂ ਕੇਵਲ ਸਰਕਾਰ ਹੀ ਸਭ ਕਰਦੀ ਸੀ, ਉੱਥੇ ਹੁਣ ਪ੍ਰਾਈਵੇਟ ਪਲੇਅਰਸ ਦੇ ਜ਼ਰੀਏ ਨੌਜਵਾਨਾਂ ਦੇ ਲਈ ਇੱਕ ਨਵੀਂ ਦੁਨੀਆ ਤਿਆਰ ਹੋ ਰਹੀ ਹੈ, ਪੂਰਾ ਅੰਤਰਿਕਸ਼ (ਪੁਲਾੜ) ਉਨ੍ਹਾਂ ਦੇ ਬਹੁਤ ਪਾਸ ਵਿੱਚ ਆ ਰਿਹਾ ਹੈ ਦੋਸਤੋ। ਦੇਸ਼ ਦੀਆਂ ਬੇਟੀਆਂ ਦੇ ਲਈ, ਮਹਿਲਾਵਾਂ ਦੇ ਲਈ ਵੀ ਜੋ ਖੇਤਰ ਪਹਿਲਾਂ ਬੰਦ ਹੋਇਆ ਕਰਦੇ ਸਨ, ਅੱਜ ਉਹ ਸੈਕਟਰ ਬੇਟੀਆਂ ਦੀ ਪ੍ਰਤਿਭਾ ਦੀਆਂ ਉਦਾਹਰਣਾਂ ਪ੍ਰਸਤੁਤ ਕਰ ਰਹੇ ਹਨ।
ਸਾਥੀਓ,
ਜਦੋਂ ਦੇਸ਼ ਦਾ ਮਿਜਾਜ਼ ਐਸਾ ਹੋਵੇ, ਜਦੋਂ ਦੇਸ਼ ਦੀ ਰਫ਼ਤਾਰ ਐਸੀ ਹੋਵੇ, ਤਾਂ ਸਾਨੂੰ ਆਪਣੇ ਨੌਜਵਾਨਾਂ ਨੂੰ ਵੀ ਖੁੱਲ੍ਹੀ ਉਡਾਣ ਦੇ ਲਈ ਨਵੀਂ ਊਰਜਾ ਨਾਲ ਭਰਨਾ ਹੋਵੇਗਾ। ਅਜੇ ਤੱਕ ਸਕੂਲ, ਕਾਲਜ ਅਤੇ ਕਿਤਾਬਾਂ ਇਹ ਤੈਅ ਕਰਦੇ ਆਏ ਸਨ ਕਿ ਬੱਚਿਆਂ ਨੂੰ ਕਿਸ ਦਿਸ਼ਾ ਵਿੱਚ ਜਾਣਾ ਹੈ। ਲੇਕਿਨ ਰਾਸ਼ਟਰੀ ਸਿੱਖਿਆ ਨੀਤੀ ਦੇ ਬਾਅਦ ਹੁਣ ਨੌਜਵਾਨਾਂ ‘ਤੇ ਜ਼ਿੰਮੇਵਾਰੀ ਹੋਰ ਵਧ ਗਈ ਹੈ। ਅਤੇ ਇਸ ਦੇ ਨਾਲ ਹੀ ਸਾਡੀ ਵੀ ਇਹ ਜ਼ਿੰਮੇਦਾਰੀ ਵਧ ਗਈ ਹੈ ਕਿ ਅਸੀਂ ਨੌਜਵਾਨਾਂ ਦੇ ਸੁਪਨਿਆਂ ਅਤੇ ਉਡਾਣ ਨੂੰ ਨਿਰੰਤਰ ਪ੍ਰੋਤਸਾਹਿਤ ਕਰੀਏ, ਉਸ ਦੇ ਮਨ ਨੂੰ ਸਮਝੀਏ, ਉਸ ਦੀਆਂ ਆਕਾਂਖਿਆਵਾਂ ਨੂੰ ਸਮਝੀਏ, ਤਦੇ ਤਾਂ ਖਾਦ ਪਾਣੀ ਪਾ ਸਕਾਂਗੇ। ਉਸ ਨੂੰ ਸਮਝੇ ਬਿਨਾ ਕੁਝ ਵੀ ਥੋਪਣ ਵਾਲਾ ਯੁਗ ਚਲਾ ਗਿਆ ਹੈ ਦੋਸਤੋ। ਸਾਨੂੰ ਇਸ ਬਾਤ ਦਾ ਹਮੇਸ਼ਾ ਧਿਆਨ ਰੱਖਣਾ ਹੋਵੇਗਾ, ਸਾਨੂੰ ਵੈਸੀ ਹੀ ਸਿੱਖਿਆ, ਵੈਸੀਆਂ ਹੀ ਸੰਸਥਾਨਾਂ ਦੀਆਂ ਵਿਵਸਥਾਵਾਂ, ਵੈਸਾ ਹੀ Human Resource Development ਦਾ ਸਾਡਾ ਮਿਜਾਜ਼, ਆਪਣੇ ਆਪ ਨੂੰ ਸੱਜ ਕਰਨਾ ਹੀ ਹੋਵੇਗਾ। ਨਵੀਂ ਨੀਤੀ ਵਿੱਚ ਪੂਰਾ ਫੋਕਸ ਬੱਚਿਆਂ ਦੀ ਪ੍ਰਤਿਭਾ ਅਤੇ ਚੁਆਇਸ ਦੇ ਹਿਸਾਬ ਨਾਲ ਉਨ੍ਹਾਂ ਨੂੰ skilled ਬਣਾਉਣ ’ਤੇ ਹੈ। ਸਾਡੇ ਯੁਵਾ skilled ਹੋਣ, confident ਹੋਣ, practical ਹੋਣ, calculative ਹੋਣ, ਸਿੱਖਿਆ ਨੀਤੀ ਇਸ ਦੇ ਲਈ ਜ਼ਮੀਨ ਤਿਆਰ ਕਰ ਰਹੀ ਹੈ।
ਸਾਥੀਓ,
ਦੇਸ਼ ਵਿੱਚ ਤੇਜ਼ੀ ਨਾਲ ਆ ਰਹੇ ਹਨ ਪਰਿਵਰਤਨ ਦੇ ਦਰਮਿਆਨ ਸਿੱਖਿਆ ਵਿਵਸਥਾ ਅਤੇ ਇਸ ਨਾਲ ਜੁੜੇ ਆਪ ਸਾਰੇ ਮਹਾਨੁਭਾਵਾਂ ਦੀ ਭੂਮਿਕਾ ਕਿਤਨੀ ਅਹਿਮ ਹੈ, ਇਸ ਦੀ ਇੱਕ ਉਦਾਹਰਣ ਮੈਂ ਆਪਣੇ ਗੁਜਰਾਤ ਦੇ ਮੁੱਖ ਮੰਤਰੀ ਕਾਲ ਦੀ ਸ਼ੁਰੂਆਤ ਦੇ ਕਾਲਖੰਡ ਦਾ ਇੱਕ ਅਨੁਭਵ ਦੱਸਦਾ ਹਾਂ। ਮੈਂ ਨਵਾਂ-ਨਵਾਂ ਮੁੱਖ ਮੰਤਰੀ ਬਣਿਆ ਸਾਂ, ਸਰਕਾਰ ਵਰਕਾਰ ਦੀ ਦੁਨੀਆ ਨਾਲ ਮੇਰਾ ਕੋਈ ਨਾਤਾ ਹੀ ਨਹੀਂ ਸੀ, ਮੈਂ ਬਹੁਤ ਦੂਰ ਸੀ, ਅਚਾਨਕ ਕੰਮ ਆਇਆ ਸੀ। ਤਾਂ ਮੈਂ ਇੱਕ ਪ੍ਰੋਗਰਾਮ ਮਨਾਇਆ ਸੀ। ਮੇਰੇ ਸਾਰੇ ਸਕੱਤਰਾਂ ਨੂੰ ਮੈਂ ਕਿਹਾ ਕਿ ਆਪ ਹੀ ਤੁਹਾਡੇ ਡਿਪਾਰਟਮੈਂਟ ਦੇ ਮੁੱਖ ਮੰਤਰੀ ਹੋ। ਅਤੇ ਮੈਨੂੰ ਦੱਸੋ ਪੰਜ ਸਾਲ ਵਿੱਚ ਤੁਸੀਂ ਆਪਣੇ ਡਿਪਾਰਟਮੈਂਟ ਨੂੰ ਕਿੱਥੇ ਲੈ ਜਾਵੋਗੇ? ਕੈਸੇ ਲੈ ਜਾਵੋਗੇ? ਅਚੀਵ ਕੀ ਕਰੋਗੇ? ਉਸ ਨਾਲ ਗੁਜਰਾਤ ਦੇ ਆਮ ਮਾਨਵੀ ਦੇ ਜੀਵਨ ਨੂੰ ਕੀ ਲਾਭ ਹੋਵੇਗਾ? ਉਸ ਦਾ ਇੱਕ ਆਪਣਾ ਵਿਜ਼ਨ ਅਤੇ ਪੂਰੀ ਡਿਟੇਲ ਦੇ ਨਾਲ ਪ੍ਰੈਜ਼ੈਟੇਸ਼ਨ ਕਰੋ। ਇਹ ਮੈਂ ਸਾਰੇ ਵਿਭਾਗਾਂ ਦੇ ਸਕੱਤਰਾਂ ਨੂੰ ਕਿਹਾ ਅਤੇ ਹਰ ਦਿਨ ਸ਼ਾਮ ਨੂੰ ਪੰਜ ਵਜੇ ਸਾਰੇ ਮੇਰੀ ਮੰਤਰੀ ਪਰਿਸ਼ਦ ਦੇ ਮੰਤਰੀ ਅਤੇ ਸਾਰੇ ਸਕੱਤਰ ਅਸੀਂ ਬੈਠਦੇ ਸਾਂ ਅਤੇ ਇੱਕ ਸਕੱਤਰ ਆ ਕੇ ਆਪਣੇ ਵਿਭਾਗ ਦਾ ਪੂਰਾ ਪ੍ਰੈਜ਼ੈਟੇਸ਼ਨ ਦਿੰਦੇ ਸਨ, ਫਿਰ ਡਿਬੇਟ ਹੁੰਦੀ ਸੀ। ਸਾਰੇ ਸਕੱਤਰ ਜੋ ਪਹਿਲਾਂ ਵੀ ਕੋਈ ਐਗਰੀਕਲਚਰ ਸਕੱਤਰ ਰਿਹਾ ਹੋਵੇਗਾ, ਉਹ ਵੀ ਉੱਥੇ ਬੈਠਾ ਹੋਇਆ ਹੈ। ਸਭ ਲੋਕ ਆਪਣੇ ਆਪਣੇ ਵਿਚਾਰ ਰੱਖਦੇ ਸਨ। ਡਿਬੇਟ ਹੁੰਦੀ ਸੀ, ਸਾਡੇ ਮੰਤਰੀ ਵੀ ਡਿਬੇਟ ਕਰਦੇ ਸਨ। ਮੈਂ ਸੁਣਦਾ ਰਹਿੰਦਾ ਸਾਂ। ਸਿੱਖਣ ਦਾ ਪ੍ਰਯਾਸ ਕਰਦਾ ਸਾਂ। ਇੱਕ ਦਿਨ ਹੋਰ ਇਹ ਪ੍ਰੋਗਰਾਮ ਮੇਰਾ ਕਰੀਬ ਮਹੀਨੇ ਭਰ ਚਲਿਆ ਸੀ ਅਤੇ ਸ਼ਾਮ ਦੇ 5 ਵਜੇ ਸ਼ੁਰੂ ਹੁੰਦਾ ਸੀ, ਰਾਤ 10 ਵਜੇ ਤਾਂ ਬੜੀ ਮੁਸ਼ਕਿਲ ਨਾਲ ਘਰ ਜਾਣ ਦੀ ਇਜਾਜਤ ਮਿਲਦੀ ਸੀ। ਅਤੇ ਬੜੀ ਹੀ, ਬੜਾ ਹੀ intense ਉਹ ਪ੍ਰੋਗਰਾਮ ਚਲਿਆ। ਅਤੇ ਸ਼ਾਇਦ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਐਸਾ ਹੋਇਆ ਹੋਵੇਗਾ। ਤਾਂ ਮੇਰੇ ਇੱਥੇ ਉਦਯੋਗ ਦੇ ਜਗਤ ਦੇ ਸੰਬੰਧਿਤ ਪ੍ਰੈਜੈਂਟੇਸ਼ਨ ਹੋਇਆ। ਆਉਣ ਵਾਲੇ ਦਿਨਾਂ ਵਿੱਚ ਉਹ ਉਦਯੋਗਿਕ ਕੀ-ਕੀ ਦੇਖਦੇ ਹਨ, ਆਉਣ ਵਾਲੇ ਦਿਨਾਂ ਵਿੱਚ ਉਦਯੋਗਿਕ ਵਿਕਾਸ ਕੈਸਾ ਹੋਵੇਗਾ, ਸਾਰਾ ਦੱਸ ਰਹੇ ਸਨ। ਤਾਂ ਸਾਰਾ ਪ੍ਰੋਗਰਾਮ ਪੂਰਾ ਹੁੰਦੇ ਹੀ ਸਿੱਖਿਆ ਸਕੱਤਰ ਮੇਰਾ ਪਾਸ ਆਏ। ਕਿਉਂਕਿ ਦੂਸਰਾ ਦਿਨ ਸਿੱਖਿਆ ਸਕੱਤਰ ਦਾ ਪ੍ਰੋਗਰਾਮ ਸੀ। ਉਸ ਨੇ ਕਿਹਾ ਸਾਹਬ ਮੈਂ ਕੱਲ੍ਹ ਨਹੀਂ ਕਰ ਪਾਵਾਂਗਾ। ਮੈਂ ਕਿਹਾ ਕੀ ਗੱਲ (ਬਾਤ) ਕਰਦੇ ਹੋ ਭਈ? ਇੱਕ ਮਹੀਨੇ ਪਹਿਲਾਂ ਤੁਹਾਨੂੰ ਤਿਆਰੀ ਕਰਨ ਦੇ ਲਈ ਕਿਹਾ ਅਤੇ ਤੁਸੀਂ last moment ਕਹਿ ਰਹੇ ਹੋ, ਮੈਂ ਨਹੀਂ ਕਰ ਪਾਵਾਂਗਾ। ਉਨ੍ਹਾਂ ਨੇ ਕਿਹਾ ਕਿ ਤਿਆਰ ਤਾਂ ਹੈ, ਮੈਂ ਕਰ ਸਕਦਾ ਹਾਂ, ਲੇਕਿਨ ਅੱਜ ਜੋ ਮੈਂ ਉਦਯੋਗਿਕ ਵਿਕਾਸ ਦਾ ਜੋ ਪ੍ਰੈਜ਼ੈਟੇਸ਼ਨ ਦੇਖਿਆ ਉਸ ਨੂੰ ਦੇਖ ਕੇ ਮੈਨੂੰ ਲਗਦਾ ਹੈ ਕਿ ਸਾਡਾ ਉਨ੍ਹਾਂ ਦਾ ਕੋਈ ਮੇਲ ਹੀ ਨਹੀਂ ਹੈ। ਅਸੀਂ ਖੱਬੇ (ਬਾਏਂ) ਜਾ ਰਹੇ ਹਾਂ, ਉਹ ਸੱਜੇ (ਦਾਏਂ) ਜਾ ਰਹੇ ਹਨ। ਤਾਂ ਮੈਂ ਇਸ ਦੀ ਲਾਈਟ ਵਿੱਚ ਮੇਰੀ ਜੋ ਪ੍ਰੈਜ਼ੈਟੇਸ਼ਨ ਹੈ, ਉਸ ਨੂੰ modify ਕਰਨ ਦੇ ਲਈ ਮੈਨੂੰ ਸਮਾਂ ਚਾਹੀਦਾ ਹੈ, ਤਦ ਜਾ ਕੇ ਅਸੀਂ ਇੱਕ inclusive growth ਦੀ ਦਿਸ਼ਾ ਵਿੱਚ ਮਿਲ ਕੇ ਸਿੱਖਿਆ ਅਤੇ industry ਚਲ ਸਕਦੇ ਹਾਂ। ਸਾਨੂੰ ਵੀ ਹੁਣ ਤਾਂ ਪੂਰੀ ਦੁਨੀਆ ਦਾ ਪਤਾ ਹੋਣਾ ਚਾਹੀਦਾ ਹੈ, ਹਰ university ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆ ਅੱਗੇ ਕਿਸ ਤਰਫ਼ ਜਾ ਰਹੀ ਹੈ, ਕੈਸੇ ਜਾ ਰਹੀ ਹੈ। ਉਸ ਵਿੱਚ ਸਾਡਾ ਦੇਸ਼ ਕਿੱਥੇ ਹੈ। ਉਸ ਵਿੱਚ ਸਾਡੇ ਯੁਵਾ ਕਿੱਥੇ ਹਨ। ਆਉਣ ਵਾਲੇ 15-20 ਸਾਲ ਉਨ੍ਹਾਂ ਬੱਚਿਆਂ ਦੇ ਹੱਥ ਵਿੱਚ ਭਾਰਤ ਹੋਵੇਗਾ, ਉਨ੍ਹਾਂ ਨੂੰ ਮੈਂ ਕਿਵੇਂ ਤਿਆਰ ਕਰ ਰਿਹਾ ਹਾਂ। ਇਹ ਸਾਡੀ ਬਹੁਤ ਬੜੀ ਜ਼ਿੰਮੇਵਾਰੀ ਹੈ ਦੋਸਤੋ। ਅਤੇ ਇਸੇ ਤਰਜ ‘ਤੇ ਸਾਡੇ ਸਾਰੇ ਸਿੱਖਿਆ ਸੰਸਥਾਨਾਂ ਨੂੰ ਵੀ ਖ਼ੁਦ ਤੋਂ ਪੁੱਛਣ ਦੀ ਜ਼ਰੂਰਤ ਹੈ ਕਿ ਕੀ ਅਸੀਂ ਫਿਊਚਰ ਰੈਡੀ ਹਾਂ? ਮੈਂ ਅੱਜ ਦਿਨ ਬਿਤਾ ਰਿਹਾ ਹਾਂ, ਐਗਜਾਮ ਦੇ ਰਿਹਾ ਹਾਂ। convocation ਕਰ ਰਿਹਾ ਹਾਂ, ਕੀ ਇਹੀ ਮੇਰਾ ਮੈਂ ਜਿਸ ਪਦ ‘ਤੇ ਹਾਂ, ਉਹੀ ਕੰਮ ਹੈ, ਕੀ ਮੇਰਾ ਕੰਮ ਇਹ ਹੈ ਕਿ ਮੈਂ ਐਸਾ ਸੰਸਥਾਨ ਖੜ੍ਹਾ ਕਰਕੇ ਜਾਵਾਂਗਾ ਕਿ ਅੱਜ ਜੋ ਬੱਚਾ ਮੇਰੇ ਸਕੂਲ, ਕਾਲਜ ਵਿੱਚ ਆਵੇਗਾ, ਆਜ਼ਾਦੀ ਦੇ ਜਦੋਂ 100 ਸਾਲ ਹੋਣਗੇ, ਜਦੋਂ ਉਹ ਬਹੁਤ ਬੜੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੋਵੇਗਾ ਤਦ ਮੇਰਾ ਦੇਸ਼ ਉੱਥੇ ਪਹੁੰਚੇਗਾ, ਮੈਂ ਉਹ ਵਿਵਸਥਾ ਅੱਜ ਪੈਦਾ ਕਰਕੇ ਜਾਵਾਂਗਾ। ਆਪ ਸਭ ਨੂੰ ਵਰਤਮਾਨ ਸੰਭਾਲਣਾ ਹੈ, ਤੁਹਾਡੇ ਤੋਂ ਪਹਿਲਾਂ ਜੋ ਕਰਕੇ ਗਏ ਹਨ, ਉਸ ਨੂੰ ਅੱਗੇ ਵਧਾਉਣਾ ਹੈ, ਲੇਕਿਨ ਅੱਜ ਜੋ ਕੰਮ ਕਰ ਰਹੇ ਹਨ, ਉਨ੍ਹਾਂ ਨੂੰ future ਦੇ ਲਈ ਹੀ ਸੋਚਣਾ ਹੋਵੇਗਾ ਅਤੇ ਵਿਵਸਥਾਵਾਂ future ਦੇ ਲਈ ਵਿਕਸਿਤ ਕਰਨੀਆਂ ਹੋਣਗੀਆਂ। ਕਿਉਂਕਿ, ਅੱਜ ਬੱਚਿਆਂ ਦੀ ਜਿਗਿਆਸਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉੱਤਰ ਹੁਣੇ ਮੈਂ ਕਿਹਾ ਜਿਨ੍ਹਾਂ ਬੱਚਿਆਂ ਨੂੰ ਮਿਲ ਕੇ ਆਇਆ ਹਾਂ। ਤੁਹਾਨੂੰ ਵੀ ਘਰ ਵਿੱਚ ਪਤਾ ਚਲਦਾ ਹੋਵੇਗਾ ਛੋਟੇ-ਛੋਟੇ ਤੁਹਾਡੇ ਪੋਤੇ-ਪੋਤੀ ਵੀ ਤੁਹਾਨੂੰ ਸਵਾਲ ਪੁੱਛਦੇ ਹੋਣਗੇ, ਤੁਹਾਡੇ ਨੰਨ੍ਹੇ-ਮੁੰਨ੍ਹੇ ਬੇਟੇ ਤੁਹਾਨੂੰ ਸਵਾਲ ਪੁੱਛਦੇ ਹੋਣਗੇ, ਤੁਹਾਨੂੰ ਸੋਚਣਾ ਪੈਂਦਾ ਹੋਵੇਗਾ ਅਰੇ ਭਈ ਇਹ ਕਿੱਥੇ ਸਿਰ ਖਾ ਰਿਹਾ ਹੈ। ਉਹ ਸਿਰ ਨਹੀਂ ਖਾ ਰਿਹਾ ਹੈ ਤੁਹਾਡਾ ਸਿਰ ਉਸ ਨੂੰ ਜਵਾਬ ਨਹੀਂ ਦੇ ਪਾ ਰਿਹਾ ਹੈ ਦੋਸਤੋ, ਉਹ ਸਭ ਹੈ। ਤੁਹਾਡੇ ਹਰ ਕਿਸੇ ਦੇ ਘਰ ਵਿੱਚ ਇਹ ਅਨੁਭਵ ਆਇਆ ਹੋਵੇਗਾ ਜੀ, ਅੱਜ ਦੀ ਪੀੜ੍ਹੀ ਜਿਨ੍ਹਾਂ ਬਾਤਾਂ ਨੂੰ ਲੈ ਕੇ ਆਉਂਦੀ ਹੈ। ਉਹ ਤਾਂ ਗੂਗਲ ‘ਤੇ 10 ਚੀਜ਼ਾਂ ਸਵਾਲ ਪੁੱਛਦੇ ਹਨ, ਬੋਲਦੇ ਹਨ ਤੁਸੀਂ ਕੀ ਕਰ ਰਹੇ ਹੋ ਗੂਗਲ ਤਾਂ ਇਹ ਕਹਿ ਰਿਹਾ ਹੈ। ਤੁਹਾਨੂੰ counter ਕਰਦਾ ਹੈ, ਬੱਚਾ। ਹੁਣ ਇਹ ਬੱਚੇ ਤੁਹਾਡੀ university ਵਿੱਚ ਦਸ ਸਾਲ ਦੇ ਬਾਅਦ ਆਉਣਗੇ ਤਦ ਕੀ ਹਾਲ ਹੋਵੇਗਾ ਤੁਹਾਡਾ? ਸਾਨੂੰ ਹੁਣੇ ਤੋਂ ਤਿਆਰ ਕਰਨਾ ਹੋਵੇਗਾ ਆਪਣੇ-ਆਪ ਨੂੰ। ਆਪ ਘਰ ਵਿੱਚ ਵੀ ਆਪਣੇ ਬੱਚਿਆਂ ਦੇ ਨਾਲ mismatch ਅਨੁਭਵ ਕਰ ਰਹੇ ਹੋ। ਜਦੋਂ ਸਕੂਲ, ਕਾਲਜ ਦੇ ਕੈਂਪਸ ਦੇ ਅੰਦਰ ਬਹੁਤ ਬੜੀ ਮਾਤਰਾ ਵਿੱਚ ਯੁਵਾ ਪੀੜ੍ਹੀ ਹੋਵੇਗੀ। ਇਸ ਪ੍ਰਕਾਰ ਨਾਲ ਨਵੀਂ ਸੋਚ ਦੇ ਨਾਲ ਆਈ ਹੋਵੇਗੀ। ਅਤੇ ਅਸੀਂ ਉੱਥੇ ਉਸ ਦੇ ਯੋਗ ਨਹੀਂ ਹੋਵਾਂਗੇ ਤਾਂ ਉਨ੍ਹਾਂ ਦੇ ਨਾਲ ਕਿਤਨਾ ਬੜਾ ਗਹਿਰਾ ਅਨਿਆਂ ਹੋ ਜਾਵੇਗਾ ਦੋਸਤੋ, ਅਤੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਭਵਿੱਖ ਨੂੰ ਜਾਣੀਏ, ਸਮਝੀਏ ਵਿਵਸਥਾਵਾਂ ਨੂੰ ਵਿਕਸਿਤ ਕਰੀਏ। ਮੈਂ ਹੁਣੇ ਕੁਝ ਦਿਨ ਪਹਿਲਾਂ Digital India ਅਭਿਯਾਨ ਦੇ ਤਹਿਤ ਗਾਂਧੀਨਗਰ ਵਿੱਚ ਇੱਕ exhibition ਦੇਖਣ ਗਿਆ ਸਾਂ। ਉੱਥੇ ਸਰਕਾਰੀ ਸਕੂਲ ਦੇ ਬੱਚੇ ਸਨ। ਬਾਰ੍ਹਵੀਂ, ਦਸਵੀਂ eleventh ਦੇ ਬੱਚੇ ਸਨ। ਉੱਥੇ ਬੱਚਿਆਂ ਨੇ ਜੋ ਪ੍ਰੋਜੈਕਟ ਤਿਆਰ ਕੀਤੇ ਸਨ, ਜੋ ideas ਰੱਖੇ ਸਨ, ਮੈਂ ਬਹੁਤ ਉਸ ਨੂੰ ਸਮਝਣ ਦੀ, ਦੇਖਣ ਦਾ ਪ੍ਰਯਾਸ ਕਰ ਰਿਹਾ ਸਾਂ ਅਤੇ ਮੈਂ ਪ੍ਰਭਾਵਿਤ ਹੋਇਆ ਸਾਂ ਇਨ੍ਹਾਂ ਬੱਚਿਆਂ ਦੇ ਕੰਮ ਤੋਂ। ਰਿਸਰਚ ਦਾ ਅਜਿਹਾ ਪੋਟੈਂਸ਼ਿਅਲ, ਘੱਟ ਉਮਰ ਵਿੱਚ ਐਸੇ ਐਸੇ ਇਨੋਵੇਸ਼ਨ ਵਾਲੀਆਂ ਬਾਤਾਂ ਸੁਣ ਕੇ ਮੈਂ ਦੰਗ ਰਹਿ ਗਿਆ। ਉੱਥੇ ਕਈ ਬੱਚੇ ਬਾਇਓਟੈੱਕ ਅਤੇ ਜੈਨੇਟਿਕਸ ਵਿੱਚ ਇੰਟਰੈਸਟੇਡ ਸਨ। ਉਨ੍ਹਾਂ ਦੀ ਕਲਾਸ ਵਿੱਚ ਜਦੋਂ ਸਾਇੰਸ ਦੇ ਫੰਡਾਮੈਂਟਲਸ ਪੜ੍ਹਾਏ ਜਾ ਰਹੇ ਹਨ, ਤਦ ਉਹ ਜੀਨ ਮੈਪਿੰਗ, Affinity chromatography (ਐਫਿਨਿਟੀ ਕ੍ਰੋ-ਮੈਟੋਗ੍ਰਾਫੀ) ਅਤੇ ਜੈਨੇਟਿਕ ਲਾਇਬ੍ਰੇਰੀ ਬੇਸਡ ਟੂਲਸ ਦੀ ਬਾਤ ਕਰ ਰਹੇ ਸਨ। ਹੁਣ ਕਿਤਨਾ ਬੜਾ ਅੰਤਰ ਹੈ ਆਪ ਕਲਪਨਾ ਕਰੋ। ਮੈਂ ਉਨ੍ਹਾਂ ਦੇ ਕੰਮ ਨੂੰ ਦੇਖ ਕੇ ਸੋਚ ਰਿਹਾ ਸਾਂ ਕਿ ਜਦੋਂ ਇਹ ਹਾਇਰ ਐਜੂਕੇਸ਼ਨ ਵਿੱਚ ਪਹੁੰਚਣਗੇ, ਤਾਂ ਸਾਡੇ institutes ਇਨ੍ਹਾਂ ਦੀ ਆਧੁਨਿਕ ਸੋਚ ਦੇ ਮੁਤਾਬਕ ਤਿਆਰ ਹੋਣਗੇ ਕੀ? ਅਗਰ ਅਸੀਂ ਇਨ੍ਹਾਂ ਬੱਚਿਆਂ ਦੇ ਲਈ ਉਨ੍ਹਾਂ ਦੇ ਹਾਇਰ ਐਜੂਕੇਸ਼ਨ ਵਿੱਚ ਪਹੁੰਚਣ ਦਾ ਇੰਤਜ਼ਾਰ ਕਰਾਂਗੇ ਤਦ ਤੱਕ ਦੁਨੀਆ ਬਹੁਤ ਅੱਗੇ ਨਿਕਲ ਜਾਵੇਗੀ ਦੋਸਤੋ। ਇਸ ਲਈ, ਸਾਨੂੰ ਇਹ ਹੁਣੇ ਸੋਚਣਾ ਹੋਵੇਗਾ ਕਿ ਜਿਸ ਉਮਰ ਵਿੱਚ ਵੀ ਬੱਚਿਆਂ ਦੇ ਮਨ ਵਿੱਚ ਮੋਟੀਵੇਸ਼ਨ ਹੈ, ਉਸੇ ਉਮਰ ਵਿੱਚ ਉਨ੍ਹਾਂ ਨੂੰ ਗਾਇਡੈਂਸ ਅਤੇ ਰਿਸੋਰਸਿਸ ਮਿਲਣ, ਸ਼ਬਦ ਪ੍ਰਬੰਧ ਸਾਨੂੰ ਸੋਚਣਾ ਪਵੇਗਾ। ਸਾਨੂੰ ਆਪਣੇ ਸੰਸਥਾਨ ਵਿੱਚ ਐਸੀ ਵਿਵਸਥਾ ਤਿਆਰ ਕਰਨ ’ਤੇ ਕੰਮ ਕਰਨਾ ਚਾਹੀਦਾ ਹੈ।
ਸਾਥੀਓ,
ਇਸੇ ਮਹੀਨੇ ਦੇ ਆਖਰ ਵਿੱਚ, 29 ਜੁਲਾਈ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਦੋ ਸਾਲ ਪੂਰੇ ਹੋਣ ਵਾਲੇ ਹਨ। ਅਤੇ ਹੁਣੇ ਧਰਮੇਂਦਰ ਜੀ ਦੱਸ ਰਹੇ ਸਨ ਕਿ ਬੜੇ ਮੰਥਨ ਦੇ ਬਾਅਦ ਇਹ ਸਿੱਖਿਆ ਨੀਤੀ ਬਣਾਈ। ਕਸਤੂਰੀਰੰਗਨ ਜੀ ਨੇ ਬਹੁਤ ਅੱਛੀ ਅਗਵਾਈ ਦਿੱਤੀ, ਉਸ ਦੇ ਕਾਰਨ ਇਹ ਸੰਭਵ ਹੋਇਆ। ਅਤੇ ਇਤਨਾ ਵਿਵਿਧਤਾ ਭਰਿਆ ਦੇਸ਼ ਅਤੇ ਰਾਸ਼ਟਰੀ ਸਿੱਖਿਆ ਨੀਤੀ ਦਾ ਇਸ ਪ੍ਰਕਾਰ ਨਾਲ ਸੁਆਗਤ ਹੋਵੇ, ਇਹ ਆਪਣੇ ਆਪ ਵਿੱਚ ਬਹੁਤ ਬੜੀ ਸਿੱਧੀ ਹੈ ਜੀ। ਬਹੁਤ ਬੜੀ ਸਿੱਧੀ ਹੈ। ਲੇਕਿਨ ਇਸ ਦੀ ਵਿਸ਼ੇਸ਼ਤਾ ਦੇਖੋ, ਇਸ ਨੂੰ ਬਣਾਉਣ ਵਿੱਚ ਤਾਂ ਮੰਥਨ ਹੋਇਆ, ਆਮ ਤੌਰ ‘ਤੇ ਸਰਕਾਰ ਦਾ ਸੁਭਾਅ ਹੁੰਦਾ ਹੈ ਇੱਕ document ਬਣ ਜਾਂਦਾ ਹੈ ਅਤੇ document ਸਮੇਂ ਦੇ ਭਰੋਸੇ ਛੱਡ ਦਿੱਤਾ ਜਾਂਦਾ ਹੈ, ਕੁਝ ਵਿਅਕਤੀਆਂ ਦੇ ਭਰੋਸੇ ਛੱਡ ਦਿੱਤਾ ਜਾਂਦਾ ਹੈ। ਤੁਹਾਡੇ ਵੀ ਟੇਬਲ ‘ਤੇ ਕੁਝ ਦਿਨ ਸ਼ੋਭਾ ਵਧਾਉਂਦਾ ਹੈ document। ਫਿਰ ਉਹ ਵੀ ਟੇਬਲ ਤੋਂ ਹਟ ਜਾਂਦਾ ਹੈ ਕੋਈ ਨਵਾਂ document ਆਉਂਦਾ ਹੈ ਉਹ ਜਗ੍ਹਾ ਲੈ ਲੈਂਦਾ ਹੈ। ਬਾਤ ਉੱਥੇ ਹੀ ਸਮਾਪਤ ਹੋ ਜਾਂਦੀ ਹੈ। ਇਸ ਦਾ ਅਨੁਭਵ ਤੁਹਾਨੂੰ ਵੀ ਹੈ, ਇੱਥੇ ਬੈਠੇ ਲੋਕਾਂ ਨੂੰ ਵੀ ਹੈ। ਅਸੀਂ ਐਸਾ ਨਹੀਂ ਹੋਣ ਦਿੱਤਾ। ਅਸੀਂ ਹਰ ਪਲ ਇਸ ਰਾਸ਼ਟਰੀ ਸਿੱਖਿਆ ਨੀਤੀ ਨੂੰ ਜ਼ਿੰਦਾ ਰੱਖਿਆ ਹੈ। ਮੈਂ ਖ਼ੁਦ ਵੀ ਇਤਨੇ ਘੱਟ ਸਮੇਂ ਵਿੱਚ ਘੱਟ ਤੋਂ ਘੱਟ 25 ਸੈਮੀਨਾਰ ਵਿੱਚ ਗਿਆ ਹਾਂ ਸ਼ਾਇਦ। 25 ਤੋਂ ਜ਼ਿਆਦਾ ਅਤੇ ਇਸੇ ਵਿਸ਼ੇ ‘ਤੇ ਮੈਂ ਬੋਲਦਾ ਰਿਹਾ ਹਾਂ। ਇਹ ਰਿਪੋਰਟ ਦੇਣ ਦੇ ਬਾਅਦ ਖ਼ੁਦ ਕਸਤੂਰੀਰੰਗਨ ਜੀ ਲਗਾਤਾਰ ਸੰਵਾਦ ਕਰ ਰਹੇ ਹਨ, ਹਰ ਖੇਤਰ ਦੇ ਲੋਕਾਂ ਨਾਲ ਸੰਵਾਦ ਕਰ ਰਹੇ ਹਨ। ਉਨ੍ਹਾਂ ਦੇ clarification ਚਾਹੀਦੇ ਹਨ ਸਮਝਾ ਰਹੇ ਹਨ, ਉਨ੍ਹਾਂ ਦੇ ਪਿੱਛੇ ਦਾ vision ਕੀ ਹੈ background information ਉਹ ਸਮਝਾ ਰਹੇ ਹਨ। ਪੂਰੀ ਸਰਕਾਰ ਦੇ ਸਾਰੇ ਡਿਪਾਰਟਮੈਂਟ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕਿਉਂਕਿ 30 ਸਾਲ ਦੇ ਬਾਅਦ ਆਇਆ document ਸਿਰਫ਼ ਕਾਗਜ਼ ਦਾ ਢੱਰਾ ਸਾਡੇ ਪਾਸ ਪਹੁੰਚ ਜਾਣੇ ਹੋਵੇਗਾ ਨਹੀਂ ਜੀ। ਆਪ ਵੀ ਇੱਥੇ ਜਦੋਂ ਤਿੰਨ ਦਿਨ ਮੰਥਨ ਕਰੋਗੇ ਉਸ ਦੀਆਂ ਕਈ ਬਰੀਕਿਆਂ ਹਨ ਜੋ ਸ਼ਾਇਦ ਤੁਸੀਂ ਪੂਰਾ ਪੰਨਾ-ਪੰਨਾ ਪੜ੍ਹ ਲਿਆ ਹੋਵੇਗਾ ਲੇਕਿਨ ਹੁਣ ਨਵੇਂ ਤਰੀਕੇ ਨਾਲ ਤੁਹਾਡੇ ਸਾਹਮਣੇ ਉਜਾਗਰ ਹੋਵੇਗੀ। ਇਸ ਲਈ ਆਪਣੀ university ਦੇ ਅੰਦਰ ਵੀ ਐਸੇ ਹੀ ਨਿਰੰਤਰ ਮੰਥਨ ਦੀ ਯੋਜਨਾ ਬਣਾ ਕੇ ਇੱਥੋਂ ਜਾਣਾ ਹੈ। ਸਿਰਫ਼ ਇੱਥੋਂ ਆਪ ਸੁਣ ਕੇ ਮਤ (ਨਾ) ਚਲੇ ਜਾਣਾ। ਤੁਹਾਡੇ ਨਾਲ ਜੁੜੇ ਹੋਏ ਜੋ ਬਾਕੀ ਸਾਥੀ ਹਨ। ਉਹ ਵੀ ਐਸਾ ਹੀ ਮੰਥਨ ਕਰਨ, ਉਸ ਵਿੱਚੋਂ ਹੋਰ ਮੰਥਨ ਕੱਢੋ ਜੀ ਤਦ ਜਾ ਕੇ ਇਸ ਦਾ ਲਾਭ ਹੋਵੇਗਾ। ਅਤੇ ਇਸ ਦੇ Implementation ਦੇ ਲਈ ਜੋ ਚੁਣੌਤੀਆਂ ਹਨ। ਉਸ ਦੀ ਹਰ ਬਾਰੀਕੀ ’ਤੇ ਸਾਨੂੰ ਗੌਰ ਕਰਦੇ ਰਹਿਣਾ ਚਾਹੀਦਾ ਹੈ।
ਸਾਥੀਓ,
ਅੱਜ ਜਦੋਂ ਕੋਈ ਕੰਮ ਆਪਣੇ ਹੱਥਾਂ ਵਿੱਚ ਲੈਂਦਾ ਹੈ, ਤਾਂ ਸਮੱਸਿਆਵਾਂ ਦਾ ਸਮਾਧਾਨ ਵੀ ਤੇਜ਼ੀ ਨਾਲ ਨਿਕਲਦਾ ਹੈ। ਸਮੱਸਿਆ ਸਮਝ ਕੇ ਯਾਰ ਮੈਂ ਕਿੱਥੇ ਪਵਾਂ, ਇਸ ਵਿੱਚ ਤਾਂ ਸਮਾਧਾਨ ਕਦੇ ਨਹੀਂ ਨਿਕਲਦਾ। ਸਾਥੀਓ, ਇਨ੍ਹਾਂ ਦੋ ਸਾਲਾਂ ਵਿੱਚ ਦੇਸ਼ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਕਈ ਠੋਸ ਕਦਮ ਉਠਾ ਚੁੱਕਿਆ ਹੈ। ਇਸ ਦੌਰਾਨ, Access, Quality ਅਤੇ Future Readiness ਜਿਹੇ ਜ਼ਰੂਰੀ ਵਿਸ਼ਿਆਂ ’ਤੇ ਹੋਈਆਂ ਵਰਕਸ਼ਾਪਸ ਨੇ ਵੀ ਬਹੁਤ ਮਦਦ ਕੀਤੀ ਹੈ। ਦੇਸ਼ ਵਿਦੇਸ਼ ਦੇ academicians ਇਨ੍ਹਾਂ ਤੋਂ ਜੋ ਚਰਚਾਵਾਂ ਹੋਈਆਂ, ਮੇਰਾ ਵੀ ਦੇਸ਼ ਦੇ ਸਿੱਖਿਆ ਮੰਤਰੀਆਂ ਦੇ ਨਾਲ, ਸਿੱਖਿਆਸ਼ਾਸਤਰੀਆਂ ਦੇ ਨਾਲ ਜੋ ਸੰਵਾਦ ਹੋਇਆ, ਉਸ ਨੇ ਵੀ ਇਸ ਦੀ ਗਤੀ ਨੂੰ ਅੱਗੇ ਵਧਾਇਆ ਹੈ ਅਤੇ ਹਾਲੇ ਕੁਝ ਦਿਨ ਪਹਿਲਾਂ ਸਾਡੇ ਧਰਮੇਂਦਰ ਜੀ ਨੇ ਦੇਸ਼ ਭਰ ਦੇ ਸਿੱਖਿਆ ਮੰਤਰੀਆਂ ਨੂੰ ਵੀ ਬੁਲਾਇਆ ਹੈ। ਜਿਵੇਂ ਤੁਹਾਡੇ ਨਾਲ ਚਰਚਾ ਕਰ ਰਹੇ ਹਾਂ, ਉਨ੍ਹਾਂ ਦੇ ਨਾਲ ਵੀ ਕੀਤੀ ਸੀ। ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਅਸੀਂ ਸ਼ਤ-ਪ੍ਰਤੀਸ਼ਤ ਸਾਕਾਰ ਕਿਵੇਂ ਕਰ ਪਾਈਏ? ਰਾਜ ਸਰਕਾਰਾਂ ਨੇ ਵੀ ਆਪਣੇ ਆਪਣੇ ਪੱਧਰ ‘ਤੇ ਇਸ ਦਿਸ਼ਾ ਵਿੱਚ ਕਈ ਮਹੱਤਵਪੂਰਨ ਕਦਮ ਉਠਾਏ ਹਨ। ਅਤੇ ਅੱਜ ਸਾਰਿਆਂ ਦੇ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਦੇਸ਼, ਅਤੇ ਖਾਸ ਕਰਕੇ ਦੇਸ਼ ਦਾ ਯੁਵਾ ਇਸ ਬੜੇ ਬਦਲਾਅ ਵਿੱਚ ਭਾਗੀਦਾਰ ਬਣ ਰਿਹਾ ਹੈ।
ਸਾਥੀਓ,
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਲਈ ਦੇਸ਼ ਦੇ ਐਜੂਕੇਸ਼ਨ ਸੈਕਟਰ ਵਿੱਚ ਇੱਕ ਬੜੇ ਇਨਫ੍ਰਾਸਟ੍ਰਕਚਰ overhaul ’ਤੇ ਵੀ ਕੰਮ ਹੋਇਆ ਹੈ। ਅੱਜ ਦੇਸ਼ ਵਿੱਚ ਬੜੀ ਸੰਖਿਆ ਵਿੱਚ ਨਵੇਂ ਕਾਲਜ ਖੁੱਲ੍ਹ ਰਹੇ ਹਨ, ਨਵੀਆਂ ਯੂਨੀਵਰਸਿਟੀਜ਼ ਖੁੱਲ੍ਹ ਰਹੀਆਂ ਹਨ, ਨਵੇਂ IIT ਅਤੇ IIM ਦੀ ਸਥਾਪਨਾ ਹੋ ਰਹੀ ਹੈ| 2014 ਦੇ ਬਾਅਦ ਤੋਂ, ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਵਿੱਚ 55 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਨੌਜਵਾਨਾਂ ਨੂੰ ਬਿਹਤਰ ਅਵਸਰ ਦੇਣ ਦੇ ਲਈ, ਯੂਨੀਵਰਸਿਟੀਜ਼ ਵਿੱਚ ਸਮਾਨ ਸਟੈਂਡਰਡਸ ਦੇ ਲਈ ਇਸ ਸਾਲ Common University Entrance Test (CUET) ਨੂੰ ਵੀ ਲਾਗੂ ਕੀਤਾ ਗਿਆ ਹੈ। ਅਜਿਹੇ ਹੀ ਕਈ ਹੋਰ ਵੀ Reforms ਕੀਤੇ ਗਏ ਹਨ। ਦੇਸ਼ ਦੇ ਇਨ੍ਹਾਂ ਪ੍ਰਯਾਸਾਂ ਦਾ ਪਰਿਣਾਮ ਹੈ ਕਿ World University Rankings ਵਿੱਚ ਭਾਰਤੀ ਸੰਸਥਾਨਾਂ ਦੀ ਸੰਖਿਆ ਵਿੱਚ ਹੌਲ਼ੀ-ਹੌਲ਼ੀ ਵਾਧਾ ਹੋ ਰਿਹਾ ਹੈ। ਇਹ ਬਦਲਾਅ ਕੇਵਲ ਸ਼ੁਰੂਆਤ ਹੈ। ਅਜੇ ਸਾਨੂੰ ਇਸ ਦਿਸ਼ਾ ਵਿੱਚ ਲੰਬੀ ਦੂਰੀ ਤੈਅ ਕਰਨੀ ਹੈ।
ਸਾਥੀਓ,
ਮੈਨੂੰ ਇਹ ਵੀ ਸੰਤੋਸ਼ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਹੁਣ ਮਾਤ੍ਰਭਾਸ਼ਾ ਵਿੱਚ ਪੜ੍ਹਾਈ ਦੇ ਰਸਤੇ ਖੋਲ੍ਹ ਰਹੀ ਹੈ। ਇਸੇ ਕ੍ਰਮ ਵਿੱਚ, ਸੰਸਕ੍ਰਿਤ ਜਿਹੀਆਂ ਪ੍ਰਾਚੀਨ ਭਾਰਤੀ ਭਾਸ਼ਾਵਾਂ ਨੂੰ ਵੀ ਅੱਗੇ ਵਧਾਇਆ ਜਾ ਰਿਹਾ ਹੈ। ਮੈਂ ਇੱਥੇ ਦੇਖ ਰਿਹਾ ਹਾਂ ਕਿ, ਇਸ ਆਯੋਜਨ ਵਿੱਚ ਵੀ ਸੰਸਕ੍ਰਿਤ ਨਾਲ ਜੁੜੇ ਲੋਕਾਂ ਦੇ ਲਈ ਵਿਸ਼ੇਸ਼ ਵਿਵਸਥਾ ਹੈ। ਕਾਸ਼ੀ ਦੀ ਧਰਤੀ ਤੋਂ ਹੋਈ ਇਹ ਸ਼ੁਰੂਆਤ ਨਿਸ਼ਚਿਤ ਹੀ ਭਾਰਤੀ ਭਾਸ਼ਾਵਾਂ ਅਤੇ ਭਾਰਤੀ ਸੰਕਲਪਾਂ ਨੂੰ ਨਵੀਂ ਊਰਜਾ ਦੇਣ ਦਾ ਕੰਮ ਕਰੇਗੀ।
ਸਾਥੀਓ,
ਮੈਨੂੰ ਪੂਰਾ ਵਿਸ਼ਵਾਸ ਹੈ, ਆਉਣ ਵਾਲੇ ਸਮੇਂ ਵਿੱਚ ਭਾਰਤ ਦੁਨੀਆ ਵਿੱਚ ਵੈਸ਼ਵਿਕ (ਆਲਮੀ) ਸਿੱਖਿਆ ਦਾ ਇੱਕ ਬੜਾ ਕੇਂਦਰ ਬਣ ਕੇ ਉੱਭਰ ਸਕਦਾ ਹੈ। ਭਾਰਤ ਨਾ ਸਿਰਫ਼ ਦੁਨੀਆ ਦੇ ਨੌਜਵਾਨਾਂ ਦੇ ਲਈ ਐਜੂਕੇਸ਼ਨ ਡੈਸਟੀਨੇਸ਼ਨ ਬਣ ਸਕਦਾ ਹੈ, ਬਲਕਿ ਦੁਨੀਆ ਦੇ ਦੇਸ਼ਾਂ ਵਿੱਚ ਵੀ ਸਾਡੇ ਨੌਜਵਾਨਾਂ ਦੇ ਲਈ ਨਵੇਂ ਅਵਸਰ ਬਣ ਸਕਦੇ ਹਨ। ਇਸ ਦੇ ਲਈ ਸਾਨੂੰ ਆਪਣੇ ਐਜੂਕੇਸ਼ਨ ਸਿਸਟਮ ਨੂੰ ਇੰਟਰਨੈਸ਼ਨਲ ਸਟੈਂਡਰਡਸ ‘ਤੇ ਤਿਆਰ ਕਰਨਾ ਹੋਵੇਗਾ। ਇਸ ਦਿਸ਼ਾ ਵਿੱਚ ਦੇਸ਼ ਲਗਾਤਾਰ ਪ੍ਰਯਾਸ ਵੀ ਕਰ ਰਿਹਾ ਹੈ। ਹਾਇਰ ਐਜੂਕੇਸ਼ਨ ਨੂੰ ਇੰਟਰਨੈਸ਼ਨਲ ਸਟੈਂਡਰਡਸ ਦੇ ਹਿਸਾਬ ਨਾਲ ਤਿਆਰ ਕਰਨ ਦੇ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਕਰੀਬ 180 ਉੱਚ ਸਿੱਖਿਆ ਸੰਸਥਾਨਾਂ ਵਿੱਚ ਅੰਤਰਰਾਸ਼ਟਰੀ ਮਾਮਲਿਆਂ ਦੇ ਲਈ ਵਿਸ਼ੇਸ਼ ਦਫ਼ਤਰ ਦੀ ਸਥਾਪਨਾ ਵੀ ਕੀਤੀ ਗਈ ਹੈ। ਮੈਂ ਚਾਹਾਂਗਾ ਕਿ ਆਪ ਸਭ ਇਸੇ ਦਿਸ਼ਾ ਵਿੱਚ ਨਾ ਸਿਰਫ਼ ਜ਼ਰੂਰੀ ਵਿਮਰਸ਼ (ਵਿਚਾਰ) ਕਰੋ, ਬਲਕਿ ਭਾਰਤ ਦੇ ਬਾਹਰ ਦੀਆਂ ਵਿਵਸਥਾਵਾਂ ਤੋਂ ਵੀ ਪਰੀਚਿਤ ਹੋਣ ਦਾ ਪ੍ਰਯਾਸ ਕਰੋ। ਇਹ ਨਵੀਂ ਵਿਵਸਥਾ, ਭਾਰਤ ਦੀ ਸਿੱਖਿਆ ਵਿਵਸਥਾ ਨੂੰ ਅੰਤਰਰਾਸ਼ਟਰੀ ਅਨੁਭਵਾਂ ਨਾਲ ਵੀ ਜੋੜਣ ਵਿੱਚ ਮਦਦ ਕਰੇਗੀ।
ਸਾਥੀਓ,
ਇਨ੍ਹਾਂ ਤਿੰਨ ਦਿਨਾਂ ਵਿੱਚ ਆਪ ਲੋਕ ਅਲੱਗ ਅਲੱਗ sessions ਵਿੱਚ ਕਈ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕਰਨ ਵਾਲੇ ਹੋ। ਮੈਂ ਚਾਹਾਂਗਾ ਕਿ ਤੁਹਾਡੀ ਇਸ ਚਰਚਾ ਨਾਲ ਦੇਸ਼ ਦੇ ਲਈ ਅਲੱਗ-ਅਲੱਗ ਖੇਤਰਾਂ ਵਿੱਚ ਨਵੇਂ ਰਸਤੇ ਖੁੱਲ੍ਹਣ, ਯੁਵਾ ਪੀੜ੍ਹੀ ਦਾ ਮਾਰਗਦਰਸ਼ਨ ਹੋਵੇ। ਦੁਨੀਆ ਦੇ ਕਈ ਦੇਸ਼ਾਂ ਨੇ ਅਲੱਗ-ਅਲੱਗ ਖੇਤਰਾਂ ਵਿੱਚ ਜੋ ਰਫ਼ਤਾਰ ਪਕੜੀ ਹੈ, ਉਸ ਵਿੱਚ ਇੱਕ ਬੜਾ ਯੋਗਦਾਨ ਉੱਥੋਂ ਦੀਆਂ ਯੂਨੀਵਰਸਿਟੀਜ਼ ਦਾ ਵੀ ਹੈ। ਯੂਨੀਵਰਸਿਟੀਜ਼ ਲਗਾਤਾਰ ਸਮਾਜਿਕ ਆਰਥਿਕ ਅਤੇ ਵਿਗਿਆਨਿਕ ਵਿਸ਼ਿਆਂ ‘ਤੇ ਰਿਸਰਚ ਕਰਦੀਆਂ ਹਨ, ਸਰਕਾਰ ਨੂੰ ਸੁਝਾਅ ਦਿੰਦੀਆਂ ਹਨ। ਇਹੀ ਕਲਚਰ, ਇਹੀ ਕਾਰਜ ਪੱਧਤੀ ਸਾਨੂੰ ਆਪਣੇ ਇੱਥੇ ਵੀ ਵਿਕਸਿਤ ਕਰਨ ਦੀ ਜ਼ਰੂਰਤ ਹੈ। ਇਸ ਨਾਲ ਯੰਗ ਜਨਰੇਸ਼ਨ ਨੂੰ ਦੇਸ਼ ਅਤੇ ਦੇਸ਼ ਦੀਆਂ ਨੀਤੀਆਂ ਦੀ ਸਮਝ ਆਉਂਦੀ ਹੈ, ਅਤੇ ਉਹ ਉਸ ਦੀਆਂ ਸੰਭਾਵਨਾਵਾਂ ਤੋਂ ਵੀ ਪਰੀਚਿਤ ਹੁੰਦੇ ਹਨ। ਮੇਰਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਦੇਸ਼ ਦੇ ਨੌਜਵਾਨਾਂ ਦੀ ਇਨੋਵੇਟਿਵ ਸੋਚ ਅਤੇ ਨਵੇਂ ਆਇਡਿਆਜ਼ ਨਾਲ ਨਵੀਆਂ ਵਿਵਸਥਾਵਾਂ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਜੁੜਨਾ ਚਾਹੀਦਾ ਹੈ। ਇਸ ਨਾਲ ਫ੍ਰੈੱਸ਼ ਟੈਲੰਟ ਆਉਂਦਾ ਹੈ, ਫ੍ਰੈੱਸ਼ ideas ਆਉਂਦੇ ਹਨ। ਮੈਂ ਚਾਹਾਂਗਾ ਕਿ ਇਸ ਨੂੰ ਲੈ ਕੇ ਵੀ ਆਪ ਸਭ ਚਰਚਾ ਕਰੋ, ਕੋਈ ਰੋਡਮੈਪ ਤਿਆਰ ਕਰੋ। ਯੂਨੀਵਰਸਿਟੀਜ਼ ਕਿਵੇਂ ਸਰਕਾਰ ਦੇ ਨਾਲ ਅਲੱਗ-ਅਲੱਗ ਖੇਤਰਾਂ ਵਿੱਚ ਪਾਰਟਨਰਸ਼ਿਪ ਕਰ ਸਕਦੀਆਂ ਹਨ, ਇਸ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਹੈ। ਆਪਣੀ ਐਕਸਪਰਟੀਜ਼ ਤੁਹਾਨੂੰ ਹੀ ਤੈਅ ਕਰਨੀ ਹੈ। ਤੁਸੀਂ ਜਿਸ ਖੇਤਰ ਵਿੱਚ ਹੋ, ਉਸ ਨੂੰ ਲੈ ਕੇ ਸਰਵੇ ਅਤੇ ਸਟਡੀ ਕਰੋ, ਸਰਕਾਰ ਨੂੰ ਸੁਝਾਅ ਦਿਓ। ਤੁਹਾਡੀ university ਦਾ ਜੋ 50-100 ਕਿਲੋਮੀਟਰ ਦਾ ਜੋ ਦਾਇਰਾ ਹੋਵੇਗਾ, ਉੱਥੇ ਦੀ ਜਨ ਸਧਾਰਣ ਦੀਆਂ ਸਮੱਸਿਆਵਾਂ ਕੀ ਹਨ? ਉਸ ਦਾ ਉਪਾਅ ਕੀ ਹੈ? Resources ਕੀ ਹਨ? ਉਨ੍ਹਾਂ Resources ਦੇ ਲਈ ਕੀ ਕੀਤਾ ਜਾ ਸਕਦਾ ਹੈ? ਉੱਥੇ ਦੇ ਆਮ ਵਿਅਕਤੀਆਂ ਦੀ ਬਿਰਤੀ ਪ੍ਰਵਿਰਤੀ ਕੀ ਹੈ? ਤੁਹਾਡੇ ਸਟੂਡੈਂਟਸ ਨੂੰ ਇੱਕ ਪ੍ਰੋਜੈਕਟ ਮਿਲ ਜਾਵੇਗਾ। ਸਥਾਨਕ ਤੌਰ ‘ਤੇ ਵਧੀਆ ਰਿਪੋਰਟ ਬਣੇਗੀ, ਸਰਕਾਰ ਦੀ ਕੋਈ ਯੋਜਨਾ ਚਲਦੀ ਹੈ ਤਾਂ ਉਸ ਦੀਆਂ ਅੱਛਾਈਆਂ ਕੀ ਹਨ, ਕਮੀਆਂ ਕੀ ਹਨ, ਸੁਧਾਰ ਦੀਆਂ ਸੰਭਾਵਨਾਵਾਂ ਕੀ ਹਨ, ਵਧੀਆ ਰਿਪੋਰਟ ਬਣ ਸਕਦੀ ਹੈ। ਇਹ ਸਾਰੀਆਂ ਬਾਤਾਂ ਸਰਕਾਰ ਦੇ ਅੰਦਰ ਗੰਭੀਰਤਾ ਨਾਲ ਅਗਰ ਲਿਆ ਜਾਵੇ ਬਹੁਤ ਬੜਾ ਪਰਿਣਾਮ ਆਉਂਦਾ ਹੈ। ਮੈਨੂੰ ਯਾਦ ਹੈ ਮੈਂ ਗੁਜਰਾਤ ਵਿੱਚ ਸਾਂ ਤਾਂ ਇੱਕ ਵਾਰ ਸਰਦਾਰ ਪਟੇਲ ਯੂਨੀਵਰਸਿਟੀ ਵਿੱਚ ਮੇਰਾ ਪ੍ਰੋਗਰਾਮ ਸੀ। ਸਰਦਾਰ ਪਟੇਲ ਯੂਨੀਵਰਸਿਟੀ ਦੇ ਲੋਕਾਂ ਨੇ Rural Development ਵਿੱਚ ਕਾਫੀ ਰਿਸਰਚ ਕਰਕੇ ਕੁਝ ਕਿਤਾਬਾਂ ਤਿਆਰ ਕੀਤੀਆਂ ਸਨ। ਉਸ ਦਿਨ ਉਨ੍ਹਾਂ ਨੇ ਮੈਨੂੰ ਗਿਫਟ ਕੀਤੀਆਂ। ਮੈਂ ਜਰਾ ਬੜੀ ਬਰੀਕੀ ਨਾਲ ਉਸ ਨੂੰ ਦੇਖਿਆ, ਮੈਨੂੰ ਬੜਾ ਇੰਟਰੈਸਟ ਲਗਿਆ। ਮੈਂ ਡਿਪਾਰਟਮੈਂਟ ਨੂੰ ਕੰਮ ਦਿੱਤਾ। ਮੈਂ ਕਿਹਾ ਕਿ ਭਈ ਇਹ ਜੋ ਸਟੂਡੈਂਟਸ ਨੇ ਕੰਮ ਕੀਤਾ ਹੈ। ਆਪ ਜਰਾ ਦੇਖੋ ਸਰਕਾਰ ਜਿੱਥੇ ਜਾ ਰਹੀ ਹੈ ਅਤੇ ਇਹ ਬੱਚੇ ਜੋ ਕਹਿ ਰਹੇ ਹਨ, ਕਿਤਨਾ ਅੰਤਰ ਹੈ ਅਤੇ ਆਪ ਹੈਰਾਨ ਹੋ ਜਾਓਗੇ ਉਸ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਮੇਰੇ Rural Development ਦੇ ਮੇਰੇ ਕੰਮ ਵਿੱਚ ਇਤਨੀਆਂ ਮਦਦ ਆਈਆਂ। ਵਿਦਿਆਰਥੀਆਂ ਨੇ ਟੀਚਰਸ ਦਾ ਕੀਤਾ ਹੋਇਆ ਕੰਮ ਸੀ। ਜੋ ਸਰਕਾਰ ਵਿੱਚ Air Condition ਕਮਰੇ ਵਿੱਚ ਬੈਠ ਕੇ ਨਿਰਣੈ ਕਰਨਾ ਮੁਸ਼ਕਿਲ ਹੁੰਦਾ ਹੈ ਜੀ। ਜੋ ਫੀਲਡ ਵਿੱਚ ਸਾਡੀ ਇਹ ਪੀੜ੍ਹੀ ਜਾਂਦੀ ਹੈ ਬਹੁਤ ਅੱਛਾ ਉਸ ਦਾ ਅਰਕ ਕੱਢ ਕੇ ਲੈ ਆਉਂਦੀ ਹੈ। ਅਤੇ ਕੁਝ ਚੀਜ਼ਾਂ ਦੀ ਕਲਪਨਾ ਭਰ ਦਾ ਲਾਭ ਹੋਇਆ ਹੋਵੇ ਇਹ ਵੀ ਧਿਆਨ ਵਿੱਚ ਆਉਂਦਾ ਹੈ, ਅਤੇ ਮੈਨੂੰ ਵਿਸ਼ਵਾਸ ਹੈ। ਹੁਣ ਜਿਵੇਂ ਸਾਡੇ ਇੱਥੇ ਐਗ੍ਰੀਕਲਚਰ ਯੂਨੀਵਰਸਿਟੀ ਹੈ। ਹੁਣ ਐਗ੍ਰੀਕਲਚਰ ਯੂਨੀਵਰਸਿਟੀ ਲੈਬ ਵਿੱਚ ਜੋ ਕਰਦੀ ਹੈ। ਕਿਤਨਾ ਹੀ ਅੱਛਾ ਕੰਮ ਕਰੇ, ਲੇਕਿਨ ਉਸ ਨੂੰ ਸਰਟੀਫਿਕੇਟ ਵੀ ਮਿਲ ਜਾਵੇ, international magazine ਵਿੱਚ ਉਸ ਦਾ ਆਰਟੀਕਲ ਵੀ ਛਪ ਜਾਵੇ। ਉਸ ਨੂੰ ਡਿਗਰੀ ਵੀ ਮਿਲ ਜਾਵੇ, ਲੇਕਿਨ ਉਹ ਤਾਂ ਮਾਮਲਾ ਲੈਬ ਵਿੱਚ ਹੀ ਰਹਿ ਜਾਵੇਗਾ। ਸਾਡੇ ਪਾਸ ਲੈਬ ਟੂ ਲੈਂਡ ਦਾ ਰੋਡਮੈਪ ਵੀ ਹੋਣਾ ਚਾਹੀਦਾ ਹੈ ਨਾ। ਜੋ ਲੈਬ ਵਿੱਚ ਹੈ ਉਹ ਲੈਂਡ ਵਿੱਚ ਵੀ ਤਾਂ ਉਤਰਨਾ ਚਾਹੀਦਾ ਹੈ ਨਾ। ਅਤੇ ਜਿਵੇਂ ਲੈਬ ਟੂ ਲੈਂਡ ਹੋਣਾ ਚਾਹੀਦਾ ਹੈ ਉਸੇ ਤਰ੍ਹਾਂ ਹੀ ਲੈਂਡ ‘ਤੇ ਯੂਨੀਵਰਸਿਟੀ ਵਿੱਚ ਨਹੀਂ ਗਏ ਐਸੇ ਲੋਕਾਂ ਦਾ ਅਨੁਭਵ ਵੀ ਬਹੁਤ ਜ਼ਿਆਦਾ ਹੁੰਦਾ ਹੈ। ਅਤੇ ਜੋ ਲੈਂਡ ਦਾ ਅਨੁਭਵ ਹੈ। ਉਸ ਨੂੰ ਲੈਬ ਵਿੱਚ ਵੀ ਲਿਆਉਣਾ ਚਾਹੀਦਾ ਹੈ ਅਤੇ ਲੈਬ ਵਿੱਚ ਉਹ ਕਿਵੇਂ ਆਵੇ? ਰਿਸਰਚ ਨੂੰ ਕਿਵੇਂ enrich ਕਰੀਏ, ਪਰੰਪਰਾਗਤ ਅਨੁਭਵ ਨੂੰ ਕਿਵੇਂ ਕਰੀਏ ਇਹ ਸੋਚ ਕੇ ਅਸੀਂ ਕਦਮ ਉਠਾ ਸਕਦੇ ਹਾਂ। ਇਸੇ ਤਰ੍ਹਾਂ, ਸਾਡੇ ਇੱਥੇ ਟ੍ਰੈਡਿਸ਼ਨਲ ਮੈਡੀਸਿਨ ਆਯੁਰਵੇਦ ਦਾ ਸਾਡਾ ਗਿਆਨ ਹੋਵੇ ਉਸ ਨੂੰ ਚੁਣੌਤੀ ਤਾਂ ਆਪਾਂ ਵੀ ਨਹੀਂ ਕਰੋਗੇ, ਮੈਂ ਵੀ ਨਹੀਂ ਕਰਾਂਗਾ। ਲੇਕਿਨ ਦੁਨੀਆ ਦੇ ਕਈ ਦੇਸ਼ ਹਨ, ਜੋ ਟ੍ਰੈਡਿਸ਼ਨਲ ਮੈਡੀਸਿਨ ਵਿੱਚ ਸਾਡੇ ਤੋਂ ਅੱਗੇ ਨਿਕਲ ਰਹੇ ਹਨ। ਐਸਾ ਇਸ ਲਈ, ਕਿਉਂਕਿ ਅੱਜ ਦੇ ਸਮੇਂ ਵਿੱਚ ਪਰਿਣਾਮ ਅਤੇ ਪ੍ਰਮਾਣ ਦੋਨਾਂ ਦੀ ਜ਼ਰੂਰਤ ਹੁੰਦੀ ਹੈ। ਅਸੀਂ ਇਹ ਕਹੀਏ ਕਿ ਭਈ ਮੈਨੂੰ ਇਹ ਜੜੀ-ਬੂਟੀ ਲੈਂਦੇ ਹੋਏ ਫਾਇਦਾ ਹੁੰਦਾ ਹੈ, ਪਰਿਣਾਮ ਮਿਲਦਾ ਹੈ, ਲੇਕਿਨ ਅਸੀਂ ਮੰਨ ਕੇ ਚਲੀਏ ਅਤੇ ਸਾਰੇ ਯੂਨੀਵਰਸਿਟੀ ਦੇ ਵਿਦਿਆਰਥੀ ਮੇਰਾ ਕੁਝ ਨਾ ਇੱਥੋਂ ਸੁਣ ਕੇ ਜਾਵੇ ਚਲੇਗਾ, ਦੋ ਸ਼ਬਦ ਮੇਰੇ ਸੁਣ ਕੇ ਚਲਕੇ ਜਾਇਓ ਅਤੇ ਉਸ ‘ਤੇ ਮੰਥਨ ਕਰਿਓ। ਸਾਨੂੰ ਪਰਿਣਾਮ ਤਾਂ ਮਿਲ ਜਾਂਦੇ ਹਨ, ਲੇਕਿਨ ਪ੍ਰਮਾਣ ਨਹੀਂ ਹੁੰਦੇ ਹਨ ਅਤੇ ਇਸ ਲਈ ਸਾਡੇ ਪਾਸ ਪਰਿਣਾਮ ਦੇ ਨਾਲ-ਨਾਲ ਪ੍ਰਮਾਣ ਹੋਣੇ ਚਾਹੀਦੇ ਹਨ। ਸਾਡੇ ਪਾਸ ਡੇਟਾਬੇਸ ਹੋਣਾ ਚਾਹੀਦਾ ਹੈ। ਸਾਡੇ ਪਾਸ ਉਸ ਦਾ ਪੂਰਾ ਡਿਟੇਲ ਰਿਕਾਰਡ ਹੋਣਾ ਚਾਹੀਦਾ ਹੈ, ਕਿੱਥੋਂ ਕਿਵੇਂ ਬਦਲਾਅ ਹੋਇਆ ਹੈ। ਅਸੀਂ ਭਾਵਨਾ ਦੇ ਅਧਾਰ ‘ਤੇ ਦੁਨੀਆ ਨਹੀਂ ਬਦਲ ਸਕਦੇ ਹਾਂ। ਦੁਨੀਆ ਦੇ ਸਾਹਮਣੇ ਉਸ ਨੂੰ ਮਾਡਲ ਦੇ ਰੂਪ ਵਿੱਚ ਪ੍ਰਸਤੁਤ ਨਹੀਂ ਕਰ ਸਕਦੇ ਹਾਂ। ਅਤੇ ਇਸ ਲਈ ਪਰਿਣਾਮ ਹੋਣ ਦੇ ਬਾਵਜੂਦ ਵੀ ਪ੍ਰਮਾਣ ਦੀ ਜ਼ਰੂਰਤ ਅੱਜ ਦੀ ਵਿਸ਼ਵ ਨੂੰ ਬਹੁਤ ਜ਼ਰੂਰੀ ਹੈ। ਅਤੇ ਇਸ ਲਈ ਹੁਣ ਸਾਡੀਆਂ ਯੂਨੀਵਰਸਿਟੀਜ਼ ਜੋ ਪਰਿਣਾਮ ਤੋਂ ਅਸੀਂ ਪਰੀਚਿਤ ਹਾਂ ਲੇਕਿਨ ਜਿਸ ਵਿੱਚ ਪ੍ਰਮਾਣ ਦਾ ਅਭਾਵ ਹੈ, ਉਨ੍ਹਾਂ ਪ੍ਰਮਾਣ ਦੀ ਪੂਰਤੀ ਕਰਨ ਦੇ ਲਈ ਮੈਕੇਨਿਜ਼ਮ ਬਣਾਉਣਾ, ਵਿਵਸਥਾਵਾਂ ਵਿਕਸਿਤ ਕਰਨਾ, ਪਰੰਪਰਾਵਾਂ ਵਿਕਸਿਤ ਕਰਨਾ ਇਹ ਆਪ ਸਭ ਸਾਥੀਆਂ ਦੀ ਮਦਦ ਦੇ ਬਿਨਾ ਹੋਣਾ ਨਹੀਂ ਹੈ। ਐਵਿਡੈਂਸ ਬੇਸਡ ਟ੍ਰੈਡਿਸ਼ਨਲ ਮੈਡੀਸਿਨ ‘ਤੇ ਰਿਸਰਚ ਦਾ ਇਹ ਕੰਮ ਵੀ ਸਾਡੀਆਂ ਯੂਨੀਵਰਸਿਟੀਜ਼ ਬਹੁਤ ਅੱਛੀ ਤਰ੍ਹਾਂ ਕਰ ਸਕਦੀਆਂ ਹਨ।
ਸਾਥੀਓ,
ਸਾਡੇ ਦੇਸ਼ ਵਿੱਚ ਡੈਮੋਗ੍ਰਾਫਿਕ ਡਿਵਿਡੈਂਡ ਸਾਡੀ ਬਹੁਤ ਬੜੀ ਤਾਕਤ ਹੈ। ਚਰਚਾ ਵੀ ਕਰਦੇ ਹਾਂ ਲੇਕਿਨ ਕੀ ਕੋਈ ਯੂਨੀਵਰਸਿਟੀ ਹੈ ਜਿਸ ਨੇ ਇਸ ਦੀ ਸਟਡੀ ਕੀਤੀ ਹੈ ਕਿ ਆਖਰ ਇਹ ਡੈਮੋਗ੍ਰਾਫਿਕ ਡਿਵਿਡੈਂਡ ਹੈ ਕੀ। ਕੀ ਦੁਨੀਆ ਵਿੱਚ ਜਦੋਂ ਡੈਮੋਗ੍ਰਾਫਿਕ ਡਿਵਿਡੈਂਡ ਦਾ ਅਵਸਰ ਆਇਆ ਸੀ ਤਦ ਉਸ ਦੁਨੀਆ ਦੇ ਉਦੇਸ਼ ਨੇ ਕਿਸ ਪ੍ਰਕਾਰ ਦੇ ਕਦਮ ਉਠਾਏ ਸਨ। ਉੱਥੇ ਦੀ ਯੂਨੀਵਰਸਿਟੀ ਕਿਵੇਂ ਵਿਵਹਾਰ ਕਰਦੀ ਸੀ ਅਤੇ ਉਸ ਦਾ ਬੈਨਿਫਿਟ ਕਿਵੇਂ ਲਿਆ। ਬਹੁਤ ਵਾਰ ਅਸੀਂ ਕਹਿੰਦੇ ਹਾਂ ਦੁਹਰਾਉਂਦੇ ਰਹਿੰਦੇ ਹਾਂ। ਲੇਕਿਨ ਡੈਮੋਗ੍ਰਾਫਿਕ ਡਿਵਿਡੈਂਡ ਦੀਆਂ ਸੰਭਾਵਨਾਵਾਂ ‘ਤੇ ਅਸੀਂ ਕਿਉਂ ਨਾ ਕੰਮ ਕਰੀਏ, ਉਸ ਸਮਰੱਥਾ ਦਾ ਉਪਯੋਗ ਅਸੀਂ ਆਉਣ ਵਾਲੇ 20,25,30 ਸਾਲ ਦੇ ਲਈ ਦੇਸ਼ ਨੂੰ ਕਿਵੇਂ ਦੇ ਸਕਦੇ ਹਾਂ। ਐਸੇ ਹੀ, ਅਸੀਂ ਦੇਖਦੇ ਹਾਂ ਹੁਣ ਦੁਨੀਆ ਦੇ ਦੇਸ਼ਾਂ ਦੀ ਸਥਿਤੀ ਦੇਖੋ ਸਮ੍ਰਿੱਧ ਤੋਂ ਸਮ੍ਰਿੱਧ ਦੇਸ਼ ਵੀ ਇਸ ਬਾਤ ਤੋਂ ਪਰੇਸ਼ਾਨ ਹੈ ਕਿ ਉੱਥੇ ਲੋਕਾਂ ਦੀ ਉਮਰ ਬਹੁਤ ਵਧ ਰਹੀ ਹੈ। Ageing (ਏਜਿੰਗ) ਪ੍ਰੌਬਲਮ ਹੈ ਅਤੇ ਯੁਵਾ ਪੀੜ੍ਹੀ ਨਾ ਦੇ ਬਰਾਬਰ ਹੋ ਰਹੀ ਹੈ। ਬਹੁਤ ਬੜਾ ਬਲਕ ਬਜ਼ੁਰਗਾਂ ਦਾ ਹੈ। ਉਨ੍ਹਾਂ ਨੂੰ ਜੋ ਦੁਨੀਆ ਚਲਾਉਣੀ ਹੈ ਉਸ ਨੂੰ ਚਲਾ ਨਹੀਂ ਪਾਉਂਦੇ ਹਨ। ਹੁਣ ਇਹ ਚੱਕਰ ਐਸਾ ਹੈ ਕਿ ਇਸ ਵਿੱਚ ਹਰੇਕ ਨੂੰ ਆਉਣਾ ਹੀ ਆਉਣਾ ਹੈ। ਅੱਜ ਸਾਡਾ ਦੇਸ਼ ਯੁਵਾ ਹੈ ਕਦੇ ਸਾਡਾ ਦੇਸ਼ ਵੀ ਐਸਾ ਹੀ ਹੋਵੇਗਾ। ਇਸ ਵਿੱਚ ਯੁਵਾ ਘੱਟ ਹੋਣਗੇ, ਬਿਰਧ (ਬਜ਼ੁਰਗ) ਜ਼ਿਆਦਾ ਹੋਣਗੇ ਉਹ ਦਿਨ ਆਉਣ ਵਾਲੇ ਹਨ। ਕੀ ਦੁਨੀਆ ਵਿੱਚ ਹੁਣ ਤੋਂ ਹੀ ਕੋਈ ਹੈ ਜੋ ਇਸ ਪ੍ਰਕਾਰ ਦੇ ਬਿਰਧਤਵ (ਬਜ਼ੁਰਗੀ) ਦੇ ਕਾਰਨ ਦੇਸ਼ ਦੀਆਂ ਜੋ ਸਥਿਤੀਆਂ ਬਣੀਆਂ ਹਨ, ਉਸ ਦੇ solution ਦੇ ਲਈ ਉਨ੍ਹਾਂ ਨੇ ਰਸਤੇ ਕੀ ਖੋਜੇ ਹਨ। ਯੂਥ ਦੇ ਅਭਾਵ ਵਿੱਚ ਉਹ ਸਮੱਸਿਆਵਾਂ ਦਾ ਸਮਾਧਾਨ ਕਿਵੇਂ ਕਰ ਰਹੇ ਹਨ। ਕਿਹੜਾ ਐਸਾ ਮੈਕੇਨਿਜ਼ਮ ਬਣਾਇਆ ਹੈ ਕਿ ਚੀਜ਼ਾਂ ਬੜੀ smoothly ਅੱਗੇ ਵਧ ਰਹੀਆਂ ਹਨ। ਇਹ ਸਾਰੇ ਸੋਚਣ ਦਾ ਕੰਮ ਮੇਰੀਆਂ ਯੂਨੀਵਰਸਿਟੀਜ਼ ਦਾ ਸਹਿਜ ਸੁਭਾਅ ਹੋਣਾ ਚਾਹੀਦਾ ਹੈ। ਯੂਨੀਵਰਸਿਟੀ ਵਿੱਚ ਤੁਹਾਡੇ ਲਈ ਹੁਣ ਤੋਂ ਮੈਂ ਮੰਨਦਾ ਹਾਂ ਰਿਸਰਚ ਅਤੇ ਕੰਮ ਕਰਨ ਦਾ ਅੱਛਾ ਸਕੋਪ ਹੁੰਦਾ ਹੈ ਅਤੇ ਇਸ ਦੇ ਕਾਰਨ ਜਿਨ੍ਹਾਂ ਬੱਚਿਆਂ ਨੂੰ ਇਹ ਪ੍ਰੋਜੈਕਟ ਦਿੰਦੇ ਹਨ ਉਨ੍ਹਾਂ ਦਾ ਇੱਕ ਵਿਜ਼ਨ ਬਣਦਾ ਹੈ। ਉਨ੍ਹਾਂ ਨੂੰ ਵੀ ਕਈ ਚੀਜ਼ਾਂ ਸਮਝਣ ਦਾ ਅਵਸਰ ਮਿਲਦਾ ਹੈ। ਹੁਣ ਕਲਾਇਮੇਟ ਚੇਂਜ ਦੀ ਇਤਨੀ ਬੜੀ ਚਰਚਾ ਹੋ ਰਹੀ ਹੈ। ਕਲਾਇਮੇਟ ਦੇ ਫੀਲਡ ਵਿੱਚ ਵੀ ਸਾਡੇ ਲੋਕ ਅਗਰ ਕੰਮ ਕਰਨ ਤਾਂ ਅਸੀਮਿਤ ਸੰਭਾਵਨਾਵਾਂ ਹਨ ਸਾਡੇ ਪਾਸ। ਹੁਣ ਸਾਡੇ ਦੇਸ਼ ਵਿੱਚ ਇੱਕ ਯੋਜਨਾ ਬਣਾਈ ਹੈ CDRI ਦੀ। ਕਲਾਇਮੇਟ ਦੀ ਸਥਿਤੀ ਵਿੱਚ ਸਾਡਾ infrastructure ਐਸਾ ਹੋਣਾ ਚਾਹੀਦਾ ਹੈ ਜੋ ਉਸ ਦਾ ਸਾਹਮਣਾ ਕਰ ਸਕੇ। resilient ਹੋਣਾ ਚਾਹੀਦਾ ਹੈ। ਹੁਣ ਉਸ ‘ਤੇ ਸਾਡੇ ਰਿਸਰਚ ਦੇ ਬਿਨਾ ਅਸੀਂ ਕਿਵੇਂ ਕਰਾਂਗੇ, ਪਹਿਲਾਂ ਦੇ ਜ਼ਮਾਨੇ ਵਿੱਚ ਜੋ ਚੀਜ਼ਾਂ ਬਣਾਉਂਦੇ ਸਨ। ਤਦ ਨਾ ਇਤਨਾ ਹੜ੍ਹ ਆਉਂਦਾ ਸੀ, ਨਾ ਇਤਨੀ ਵਰਖਾ ਹੁੰਦੀ ਸੀ ਕੁਦਰਤ ਸਾਡੇ ਨਾਲ ਚਲਦੀ ਸੀ, ਅਸੀਂ ਕੁਦਰਤ ਦੇ ਨਾਲ ਚਲਦੇ ਸਾਂ। ਹੁਣ ਉਹ ਸਾਡੇ ਤੋਂ ਉਲਟਾ ਚਲ ਰਹੀ ਹੈ, ਅਸੀਂ ਉਸ ਤੋਂ ਉਲਟਾ ਚਲ ਰਹੇ ਹਾਂ ਅਤੇ ਇਸ ਲਈ ਸਾਨੂੰ ਇਸ ਨਵੇਂ ਸੰਕਟ ਦੇ ਸਾਹਮਣੇ ਜੀਣਾ ਕਿਵੇਂ ਹੈ ਉਸ ਨੂੰ ਸਿੱਖਣ ਦੇ ਲਈ ਵਿਵਸਥਾ ਕਰਨੀ ਚਾਹੀਦੀ ਹੈ। ਅੱਜ ਸਾਰੀ ਦੁਨੀਆ ਸੋਲਰ ਪਾਵਰ ਦੀ ਤਰਫ ਵਧ ਰਹੀ ਹੈ। ਭਾਰਤ ਭਾਗਵਾਨ (ਖੁਸ਼ਕਿਸਮਤ) ਹੈ ਕਿ ਉਸ ਦੇ ਪਾਸ ਤਪਦਾ ਹੋਇਆ ਸੂਰਜ ਹੈ। ਉਸ ਤਪਦੇ ਹੋਏ ਸੂਰਜ ਦੀ ਮਾਲਕੀ ਦਾ ਅਸੀਂ ਕਿਵੇਂ ਉਪਯੋਗ ਕਰਾਂਗੇ। ਉਸ ਦੀ ਸਮਰੱਥਾ ਨੂੰ ਅਸੀਂ ਸਾਡੀ ਜੀਵਨ ਵਿਵਸਥਾ ਦਾ ਹਿੱਸਾ ਕਿਵੇਂ ਬਣਾਈਏ। ਸੋਲਰ ਪਾਵਰ ਨੂੰ ਸਾਡੇ ਇੱਥੇ ਇਤਨਾ ਮਹੱਤਵ ਦਿੱਤਾ ਗਿਆ ਹੈ। ਸਰਕਾਰ ਦੀਆਂ ਨੀਤੀਆਂ ਵਿੱਚ ਦਿੱਤਾ ਗਿਆ ਹੈ। ਲੇਕਿਨ ਅਸੀਂ ਰਿਸਰਚ ਦੇ ਦੁਆਰਾ, ਨਵੇਂ-ਨਵੇਂ ਅਨੁਸੰਧਾਨ (ਨਵੀਆਂ-ਨਵੀਆਂ ਖੋਜਾਂ) ਦੇ ਦੁਆਰਾ ਅੱਜ ਨਵੇਂ ਯੁਗ ਦੇ ਹਿਸਾਬ ਨਾਲ ਨਵੇਂ ਵਿਗਿਆਨਕ ਸੰਸਾਧਨਾਂ ਦੇ ਨਾਲ ਇਸ ਊਰਜਾ ਨੂੰ ਇਸਤੇਮਾਲ ਕਰਨ ਦੇ ਲਈ ਸਾਨੂੰ ਕਾਫੀ ਕੰਮ ਕਰਨ ਦੀ ਜ਼ਰੂਰਤ ਲਗਦੀ ਹੈ। ਉਸੇ ਤਰ੍ਹਾਂ ਸਾਥੀਓ, ਸਵੱਛ ਭਾਰਤ ਅਭਿਯਾਨ ਹਰ ਵਿਅਕਤੀ ਦੇ ਦਿਲ ਵਿੱਚ ਇਹ ਬਾਤ ਹੁਣ ਘਰ ਕਰ ਗਈ ਹੈ। ਹਾਂ ਭਈ ਸਵੱਛ ਭਾਰਤ ਦੇ ਵਿਸ਼ੇ ਵਿੱਚ ਕੋਈ compromise ਨਹੀਂ ਹੋਣਾ ਚਾਹੀਦਾ ਹੈ। ਲੇਕਿਨ ਬਾਤ ਉੱਥੋਂ ਬਣਦੀ ਨਹੀਂ ਹੈ। ਜਦੋਂ ਤੱਕ ਅਸੀਂ ਵੇਸਟ ਟੂ ਵੈਲਥ ਦੀ ਤਰਫ ਯੋਜਨਾਵਾਂ ਨਹੀਂ ਬਣਾਉਂਦੇ ਹਾਂ, ਇਹ ਜੋ ਕੂੜਾ ਕਚਰਾ ਨਿਕਲਦਾ ਹੈ, ਉਸ ਦੀ ਸਰਕੂਲਰ ਇਕੌਨਮੀ ਕੀ ਹੋ ਸਕਦੀ ਹੈ, ਉਸ ਦਾ ਬੈਸਟ ਪ੍ਰੋਡਕਟ ਕੀ ਹੋ ਸਕਦਾ ਹੈ। ਇਹ ਤਾਂ ਯੂਨੀਵਰਸਿਟੀ ਰਿਸਰਚ ਕਰਕੇ ਦੇ ਸਕਦੀ ਹੈ। ਸਾਡੇ ਨਵੇਂ-ਨਵੇਂ ਲੋਕ ਹੁੰਦੇ ਹਨ, ਪ੍ਰਯੋਗ ਕਰਕੇ ਦੇਖ ਸਕਦੇ ਹਨ। ਅਸੀਂ ਵੇਸਟ ਵਿੱਚੋਂ ਬੈਸਟ ਕਿਵੇਂ ਬਣਾਈਏ। ਅਸੀਂ ਸਰਕੁਲਰ ਇਕੌਨਮੀ ਨੂੰ ਕਿਵੇਂ ਮਜ਼ਬੂਤ ਕਰੀਏ ਤੇ ਖਾਸ ਕਰਕੇ ਲੋਕਲ ਲੈਵਲ ‘ਤੇ ਸਰਕੂਲਰ ਇਕੌਨਮੀ ਜਿਹੇ ਕਿਤਨੇ ਹੀ ਖੇਤਰ ਅੱਜ ਸਾਡੇ ਸਟੂਡੈਂਟਸ ਦੇ ਲਈ ਖੁੱਲ੍ਹੇ ਹੋਏ ਹਨ। ਅੱਜ ਦੇਸ਼ ਸਪੋਰਟਸ ਦੇ ਖੇਤਰ ਵਿੱਚ ਵੀ ਨਵੇਂ ਆਤਮਵਿਸ਼ਵਾਸ ਦੇ ਨਾਲ ਨਵੀਆਂ ਉਪਲਬਧੀਆਂ ਹਾਸਲ ਕਰ ਰਿਹਾ ਹੈ। ਸਾਡੀਆਂ ਯੂਨੀਵਰਸਿਟੀਜ਼ ਐਸਾ ਨਹੀਂ ਹੋਣਾ ਚਾਹੀਦਾ ਹੈ ਕਿ ਸਪੋਰਟਸ ਯੂਨੀਵਰਸਿਟੀਆਂ ਇੱਥੇ ਬਣ ਰਹੀਆਂ ਹਨ ਇਸ ਲਈ ਬਾਕੀ ਯੂਨੀਵਰਸਿਟੀਜ਼ ਦੇ ਨੌਜਵਾਨਾਂ ਨੂੰ ਸਪੋਰਟਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜੀ ਨਹੀਂ ਸਾਡੀ ਯੂਨੀਵਰਸਿਟੀ ਦਾ ਮੈਦਾਨ ਸ਼ਾਮ ਨੂੰ ਭਰਿਆ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਘਰ ਭੇਜਣ ਦੇ ਲਈ ਮਿਹਨਤ ਕਰਨੀ ਪਵੇ, ਇਹ ਵਾਤਾਵਰਣ ਹਰ ਯੂਨੀਵਰਸਿਟੀ ਦੇ ਮੈਦਾਨ ਵਿੱਚ ਹੋਣਾ ਚਾਹੀਦਾ ਹੈ। ਸਾਡੀ ਯੂਨੀਵਰਸਿਟੀ ਇਹ ਲਕਸ਼ ਬਣਾ ਸਕਦੀ ਹੈ। ਇੱਕ-ਇੱਕ ਯੂਨੀਵਰਸਿਟੀ ਤੈਅ ਕਰ ਸਕਦੀ ਹੈ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਮੇਰੀ ਯੂਨੀਵਰਸਿਟੀ ਕਿਤਨੇ ਗੋਲਡ ਮੈਡਲਸ ਲੈ ਆਵੇਗੀ, ਮੇਰੇ ਸਕੂਲ ਦੇ ਕਿਤਨੇ ਵਿਦਿਆਰਥੀ, ਮੇਰੇ ਕਾਲਜ ਦੇ ਕਿਤਨੇ ਵਿਦਿਆਰਥੀ ਅੱਗੇ ਵਧਣਗੇ। ਇਹ ਯੂਨੀਵਰਸਿਟੀ ਦੇ ਟਾਰਗੇਟ ਕਿਉਂ ਨਹੀਂ ਹੋਣੇ ਚਾਹੀਦੇ ਹਨ ਦੋਸਤੋ। ਦੁਨੀਆ ਦੇ ਕਿਤਨੇ ਦੇਸ਼ਾਂ ਵਿੱਚ ਮੇਰੀ ਯੂਨੀਵਰਸਿਟੀ ਦੇ ਬੱਚੇ ਖੇਡਣ ਦੇ ਲਈ ਜਾਣਗੇ, ਮੈਂ ਉਨ੍ਹਾਂ ਨੂੰ ਕਿਵੇਂ ਤਿਆਰ ਕਰਾਂ। ਉਨ੍ਹਾਂ ਨੂੰ exposure ਮਿਲੇਗਾ ਉਹ ਵੀ ਮੇਰੀ ਇੱਕ ਬਹੁਤ ਬੜੀ ਅਮਾਨਤ ਬਣ ਜਾਵੇਗਾ। ਸਾਥੀਓ ਮੈਂ ਸਟ੍ਰੇ ਵਿਚਾਰਾਂ ਨੂੰ ਇਸ ਲਈ ਰੱਖ ਰਿਹਾ ਹਾਂ। ਅਣਗਿਣਤ ਸੰਭਾਵਨਾਵਾਂ ਹਨ ਅਤੇ ਰਾਸ਼ਟਰੀ ਸਿੱਖਿਆ ਨੀਤੀ ਨੇ ਤੁਹਾਡੇ ਹੱਥ ਵਿੱਚ ਅਵਸਰ ਦਿੱਤਾ ਹੈ। ਜੋ ਪਿਛਲੇ ਵਰ੍ਹਿਆਂ ਵਿੱਚ ਸਾਡੇ ਪਾਸ ਨਹੀਂ ਸੀ। ਇਹ ਰਾਸ਼ਟਰੀ ਸਿੱਖਿਆ ਨੀਤੀ ਦੇ ਕਾਰਨ ਆਇਆ ਹੈ। ਇਹ ਸਾਡਾ ਕੰਮ ਹੈ ਉਸ ਨੂੰ ਅੱਗੇ ਵਧਾਈਏ।
ਸਾਥੀਓ,
ਸਾਨੂੰ ਸਭ ਨੂੰ ਯਾਦ ਰੱਖਣਾ ਹੋਵੇਗਾ ਕਿ ਦੇਸ਼ ਦੇ ਭਵਿੱਖ ਨਿਰਮਾਣ ਦਾ, ਰਾਸ਼ਟਰੀ ਸਿੱਖਿਆ ਨੀਤੀ ਦੀ ਅਗਵਾਈ ਆਪ ਸਭ ਸਾਥੀਆਂ ਦੇ ਹੱਥ ਵਿੱਚ ਹੈ। ਮੈਨੂੰ ਵਿਸ਼ਵਾਸ ਹੈ ਕਿ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ ਵਿੱਚ ਤੁਹਾਡੇ ਮੰਥਨ ਤੋਂ ਨਿਕਲਿਆ ਅੰਮ੍ਰਿਤ, ਤੁਹਾਡੇ ਸੁਝਾਅ, ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇਣਗੇ। ਜਿਨ੍ਹਾਂ ਨੌਜਵਾਨਾਂ ਦੇ ਨਾਲ ਤੁਹਾਡਾ ਸਮਾਂ ਬੀਤਦਾ ਹੈ, ਉਨ੍ਹਾਂ ਨੂੰ ਵਰਤਮਾਨ ਦੇ ਲਈ ਨਹੀਂ ਆਉਣ ਵਾਲੇ ਕੱਲ੍ਹ ਦੇ ਲਈ ਤਿਆਰ ਕਰਨਾ ਹੈ। ਅਗਰ ਆਉਣ ਵਾਲੇ ਕੱਲ੍ਹ ਦੇ ਲਈ ਤਿਆਰ ਕਰਨਾ ਹੈ ਤਾਂ ਤੁਹਾਨੂੰ ਆਉਣ ਵਾਲੇ ਸਾਲ ਦੇ ਲਈ ਤਿਆਰ ਹੋਣਾ ਹੈ। ਅਗਰ ਆਪ ਆਉਣ ਵਾਲੇ ਸਾਲ ਦੇ ਲਈ ਤਿਆਰ ਹੁੰਦੇ ਹੋ ਤਾਂ ਤੁਹਾਨੂੰ institute ਨੂੰ ਆਉਣ ਵਾਲੇ 100 ਸਾਲਾਂ ਦੇ ਲਈ ਤਿਆਰ ਕਰਨਾ ਹੈ, ਤਦ ਜਾ ਕੇ ਇਸ ਕੰਮ ਨੂੰ ਪ੍ਰਾਪਤ ਕਰ ਸਕਦੇ ਹੋ ਅਤੇ ਉਸੇ ਭਾਵ ਦੇ ਨਾਲ ਆਪ ਲੋਕ ਕਾਸ਼ੀ ਦੀ ਇਸ ਪਵਿੱਤਰ ਧਰਤੀ ‘ਤੇ ਹੋ। ਮਾਂ ਗੰਗਾ ਦੇ ਤਟ ‘ਤੇ ਬਿਰਾਜਮਾਨ ਹਨ। ਸੱਭਿਆਚਾਰਕ ਪੂਰੀ ਪਰੰਪਰਾ ਸਾਨੂੰ ਨਵੀਂ ਚੇਤਨਾ ਅਤੇ ਪ੍ਰੇਰਣਾ ਦੇਣ ਵਾਲੀ ਪਰੰਪਰਾ ਹੈ। ਉਸ ਪਰੰਪਰਾ ਵਿੱਚੋਂ ਕੁਝ ਨਾ ਕੁਝ ਅੰਮ੍ਰਿਤ ਬਿੰਦੂ ਤੁਹਾਡੇ ਵੀ ਨਸੀਬ ਵਿੱਚ ਆਉਣਗੇ, ਜੋ ਅੰਮ੍ਰਿਤ ਬਿੰਦੂ ਲੈ ਕੇ ਜਾਣਗੇ। ਉੱਥੇ ਜਦੋਂ ਤੁਸੀਂ ਉਸ ਨੂੰ ਰੱਖੋਗੇ ਉਹ ਯੁਵਾ ਯੁਵਤੀ ਵੀ ਆਉਣ ਵਾਲੇ ਅੰਮ੍ਰਿਤਕਾਲ ਵਿੱਚ ਭਾਰਤ ਦੇ ਉੱਜਵਲ ਭਵਿੱਖ ਨੂੰ ਘੜਨ ਦੇ ਲਈ ਕੰਮ ਆਵੇਗੀ, ਮੈਂ ਫਿਰ ਇੱਕ ਵਾਰ ਵਿਭਾਗ ਦਾ ਇਸ ਪ੍ਰੋਗਰਾਮ ਦੀ ਰਚਨਾ ਦੇ ਲਈ ਧੰਨਵਾਦ ਕਰਦਾ ਹਾਂ। ਆਪ ਸਭ ਉਤਸ਼ਾਹ ਅਤੇ ਉਮੰਗ ਦੇ ਨਾਲ ਇਸ ਵਿੱਚ ਸ਼ਰੀਕ ਹੋਏ ਹੋ। ਮੈਨੂੰ ਵਿਸ਼ਵਾਸ ਹੈ ਤਿੰਨ ਦਿਨ ਵਿੱਚ ਆਪ ਥੱਕ ਨਹੀਂ ਜਾਓਗੇ, ਮੈਂ ਬੈਠੇ-ਬੈਠੇ ਪ੍ਰੋਗਰਾਮ ਦੇਖ ਰਿਹਾ ਸਾਂ। ਮੈਨੂੰ ਲਗ ਰਿਹਾ ਹੈ ਪਤਾ ਨਹੀਂ ਤੁਹਾਡਾ ਕੀ ਹੋਵੇਗਾ ਤਿੰਨ ਦਿਨ ਦੇ ਬਾਅਦ। ਲੇਕਿਨ ਆਪ academic world ਦੇ ਹੋ ਤਾਂ ਜ਼ਰੂਰ ਉਸ ਨੂੰ ਅੱਗੇ ਵਧਾਓਗੇ, ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ,
ਬਹੁਤ-ਬਹੁਤ ਧੰਨਵਾਦ!
**********
ਡੀਐੱਸ/ਐੱਸਟੀ/ਡੀਕੇ
Addressing Akhil Bhartiya Shiksha Samagam in Varanasi. https://t.co/1SwbAU6HRE
— Narendra Modi (@narendramodi) July 7, 2022
राष्ट्रीय शिक्षा नीति का मूल आधार, शिक्षा को संकुचित सोच के दायरों से बाहर निकालना और उसे 21वीं सदी के आधुनिक विचारों से जोड़ना है: PM @narendramodi
— PMO India (@PMOIndia) July 7, 2022
हम केवल डिग्री धारक युवा तैयार न करें, बल्कि देश को आगे बढ़ने के लिए जितने भी मानव संसाधनों की जरूरत हो, हमारी शिक्षा व्यवस्था वो देश को दे।
— PMO India (@PMOIndia) July 7, 2022
इस संकल्प का नेतृत्व हमारे शिक्षकों और शिक्षण संस्थानों को करना है: PM @narendramodi
कोरोना की इतनी बड़ी महामारी से हम न केवल इतनी तेजी से उबरे, बल्कि आज भारत दुनिया की सबसे तेजी से बढ़ रही बड़ी अर्थव्यवस्थाओं में एक हैं।
— PMO India (@PMOIndia) July 7, 2022
आज हम दुनिया के तीसरे सबसे बड़े स्टार्टअप इकोसिस्टम हैं: PM @narendramodi
स्पेस टेक्नोलॉजी जैसे क्षेत्रों में जहाँ पहले केवल सरकार ही सब करती थी वहां अब प्राइवेट प्लेयर्स के जरिए युवाओं के लिए नई दुनिया बन रही है।
— PMO India (@PMOIndia) July 7, 2022
देश की बेटियों के लिए, महिलाओं के लिए भी जो क्षेत्र पहले बंद हुआ करते थे, आज वो सेक्टर बेटियों की प्रतिभा के उदाहरण प्रस्तुत कर रहे हैं: PM
नई नीति में पूरा फोकस बच्चों की प्रतिभा और चॉइस के हिसाब से उन्हें skilled बनाने पर है।
— PMO India (@PMOIndia) July 7, 2022
हमारे युवा skilled हों, confident हों, practical और calculative हो, शिक्षा नीति इसके लिए जमीन तैयार कर रही है: PM @narendramodi at Akhil Bhartiya Shiksha Samagam in Varanasi
नई राष्ट्रीय शिक्षा नीति के लिए देश के एजुकेशन सेक्टर में एक बड़े इंफ्रास्ट्रक्चर overhaul पर भी काम हुआ है।
— PMO India (@PMOIndia) July 7, 2022
आज देश में बड़ी संख्या में नए कॉलेज खुल रहे हैं, नए विश्वविद्यालय खुल रहे हैं, नए IIT और IIM की स्थापना हो रही है: PM @narendramodi
राष्ट्रीय शिक्षा नीति अब मातृभाषा में पढ़ाई के रास्ते खोल रही है।
— PMO India (@PMOIndia) July 7, 2022
इसी क्रम में, संस्कृत जैसी प्राचीन भारतीय भाषाओँ को भी आगे बढ़ाया जा रहा है: PM @narendramodi
The focus of the National Education Policy is India’s youth. pic.twitter.com/oku2goDkwV
— Narendra Modi (@narendramodi) July 7, 2022
The National Education Policy aims at catering to the needs of the 21st century and making India a hub for research as well as innovation. pic.twitter.com/bJy1ZKXewb
— Narendra Modi (@narendramodi) July 7, 2022
India’s universities must focus on finding solutions to challenges such as climate change, embracing new technologies to further ‘waste to wealth’ and boosting the circular economy. pic.twitter.com/iJRIEDIY67
— Narendra Modi (@narendramodi) July 7, 2022