ਪੀਐੱਮਇੰਡੀਆ

ਮੰਚ ‘ਤੇ ਬਿਰਾਜਮਾਨ ਉੱਤਰ ਪ੍ਰਦੇਸ਼ ਦੇ ਰਾਜਪਾਲ ਸ੍ਰੀਮਾਨ ਰਾਮਨਾਇਕ ਜੀ, ਰਾਜ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ੍ਰੀਮਾਨ ਯੋਗੀ ਆਦਿੱਤਯਾਨਾਥ ਜੀ, ਕੇਂਦਰ ‘ਚ ਮੰਤਰੀਪਰਿਸ਼ਦ ਦੀ ਮੇਰੀ ਸਾਥੀ ਸ੍ਰੀਮਤੀ ਸਿਮ੍ਰਿਤੀ ਇਰਾਨੀ ਜੀ, ਕੇਂਦਰ ‘ਚ ਮੰਤਰੀਪਰਿਸ਼ਦ ‘ਚ ਮੇਰੇ ਸਾਥੀ ਸ੍ਰੀ ਅਜੇ ਟਮਟਾ ਜੀ, ਰਾਜ ਦੇ ਉਪ ਮੁੱਖ ਮੰਤਰੀ ਸ੍ਰੀਮਾਨ ਕੇਸ਼ਵ ਪ੍ਰਸਾਦ ਮੌਰਿਆ ਜੀ, ਇਸੇ ਖੇਤਰ ਤੋਂ ਸਾਂਸਦ ਕਈ ਸਾਲਾਂ ਤਕ ਮੰਤਰੀਪ੍ਰੀਸ਼ਦ ‘ਚ ਮੇਰਾ ਉੱਤਮ ਸਾਥ ਦੇਣ ਵਾਲੇ ਅਤੇ ਹੁਣ ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦਾ ਕੰਮ ਸੰਭਾਲ ਰਹੇ ਹਨ ਡਾਕਟਰ ਮਹੇਂਦਰ ਨਾਥ ਪਾਂਡੇ ਜੀ, ਰੇਲਵੇ ਬੋਰਡ ਦੇ ਚੇਅਰਮੈਨ ਸ੍ਰੀਮਾਨ ਅਸ਼ਵਨੀ ਜੀ ਜਿਨ੍ਹਾਂ ਨੇ ਗਰੀਬਾਂ ਦੀ ਭਲਾਈ ਲਈ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਲਈ ਬਹੁਤ ਬੁੱਧੀਮਾਨੀ ਨਾਲ ਬਰੀਕੀ ਨਾਲ ਵਿੱਤੀ ਸਮਾਵੇਸ਼ਨ (financial inclusion) ਦਾ ਇਕ ਬਹੁਤ ਵੱਡਾ ਬੀੜਾ ਚੁੱਕਿਆ ਹੈ। ਅਜਿਹੇ ਉਤਕਰਸ਼ ਬੈਂਕ ਦੇ ਪ੍ਰਬੰਧ ਨਿਦੇਸ਼ਕ ਸ੍ਰੀਮਾਨ ਗੋਵਿੰਦ ਸਿੰਘ ਜੀ ਅਤੇ ਭਾਰੀ ਗਿਣਤੀ ‘ਚ ਪਧਾਰੇ ਹੋਏ ਮੇਰੇ ਬਨਾਰਸ ਦੇ ਪਿਆਰੇ ਭਰਾਵੋ ਅਤੇ ਭੈਣੋ ।
ਅੱਜ ਇਕ ਹੀ ਪ੍ਰੋਗਰਾਮ ‘ਚ ਇਕ ਹੀ ਮੰਚ ਤੋਂ ਇਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਲਾਗਤ ਦੇ ਕੁਝ ਪ੍ਰੋਜੈਕਟਾਂ ਦਾ ਲੋਕ ਅਰਪਣ ਅਤੇ ਕੁਝ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਮੈਂ ਉੱਤਰ ਪ੍ਰਦੇਸ਼ ਸਰਕਾਰ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਬਨਾਰਸ ਖੇਤਰ ਦੇ ਵਿਕਾਸ ਲਈ ਪੂਰਬੀ ਭਾਰਤ ਦੇ ਵਿਕਾਸ ਦਾ ਜੋ ਸਾਡਾ ਸੁਪਨਾ ਹੈ ਉਸ ਵਿੱਚ ਇਹ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਅਤੇ ਇਸ ਲਈ ਰਾਜ ਸਰਕਾਰ ਵੀ ਵਧਾਈ ਦੀ ਪਾਤਰ ਹੈ। ਅੱਜ ਤਕਰੀਬਨ 300 ਕਰੋੜ ਰੁਪਏ ਦੀ ਲਾਗਤ ਨਾਲ ਕਪੜਾ ਮੰਤਰਾਲੇ ਵੱਲੋਂ, “Textile Ministry ਵੱਲੋਂ ਜੋ ਪ੍ਰੋਜੈਕਟ ਲੋਕਾਂ ਨੂੰ ਸੌਂਪਿਆ ਜਾ ਰਿਹਾ ਹੈ ਮੈਂ ਨਹੀਂ ਮੰਨਦਾ ਹਾਂ ਕਿ ਪਿਛਲੇ ਕਈ ਦਹਾਕਿਆਂ ਤੋਂ ਬਨਾਰਸ ਦੀ ਧਰਤੀ ‘ਤੇ ਇੰਨੇ ਵੱਡੇ ਪ੍ਰੋਜੈਕਟ ਦੀ ਯੋਜਨਾ ਲਾਗੂ ਹੋਈ ਹੋਵੇ ਅਤੇ ਜਿਸ ਪ੍ਰੋਜੈਕਟ ਦਾ ਨੀਂਹ ਪੱਥਰ ਅਸੀਂ ਰਖਦੇ ਹਾਂ ਉਸ ਦਾ ਉਦਘਾਟਨ ਵੀ ਅਸੀਂ ਹੀ ਕਰਦੇ ਹਾਂ ਵਰਨਾ ਸਿਆਸੀ ਹਿਸਾਬ ਕਿਤਾਬ ਨਾਲ ਨੀਂਹ ਪੱਥਰ ਰੱਖੇ ਜਾਂਦੇ ਰਹਿੰਦੇ ਹਨ ਯੋਜਨਾਵਾਂ ਲਟਕਦੀਆਂ ਰਹਿੰਦੀਆਂ ਹਨ, ਪੂਰੀਆਂ ਨਹੀਂ ਹੁੰਦੀਆਂ । ਇੱਥੇ ਦੋ ਪੁਲਾਂ ਦਾ ਲੋਕ ਅਰਪਣ ਹੋਇਆ ਹੁਣ ਕਿੰਨੇ ਸਮੇਂ ਤੋਂ ਲਟਕੀਆਂ ਹੋਈਆਂ ਚੀਜ਼ਾਂ, ਪਰ ਯੋਗੀ ਜੀ ਨੇ ਆ ਕੇ ਉਸ ਦਾ ਬੀੜਾ ਚੁੱਕਿਆ ਅੱਜ ਉਹ ਸਾਕਾਰ ਹੋ ਗਿਆ ਹੈ ਅਤੇ ਉਸ ਪਾਰ ਦੇ ਲੋਕਾਂ ਲਈ ਵਿਕਾਸ ਲਈ ਨਵੇਂ ਦਰਵਾਜੇ ਖੁੱਲ ਜਾਂਦੇ ਹਨ ਅਤੇ ਸਹੂਲਤਾਂ ਵਧ ਜਾਂਦੀਆਂ ਹਨ।
ਅੱਜ ਬੁਣਕਰ ਅਤੇ ਕਾਰੀਗਰ ਭਰਾਵਾਂ ਅਤੇ ਭੈਣਾਂ ਲਈ ਮੈਂ ਸਮਝਦਾ ਹਾਂ ਕਿ ਇੱਕ ਸੁਨਹਿਰਾ ਮੌਕਾ ਹੈ। ਤੁਹਾਡੇ ਕੋਲ ਆਪਣੇ ਪੁਰਖਿਆਂ ਤੋਂ ਇਹ ਦਸਤਕਾਰੀ ਤਾਂ ਮਿਲੀ ਹੈ। ਦੁਨੀਆ ‘ਚ ਲੋਕਾਂ ਨੂੰ ਹੈਰਾਨ ਕਰਨ ਵਾਲੀਆਂ ਚੀਜ਼ਾਂ ਬਣਾਉਣ ਦੀ ਤੁਹਾਡੀ ਸਮਰੱਥਾ ਹੈ ਪਰ ਜੰਗਲ ਮੇਂ ਮੋਰ ਨਾਚਾ ਕਿਸ ਨੇ ਦੇਖਾ। ਜੇਕਰ ਇਹੋ ਹਾਲ ਰਿਹਾ ਤਾਂ ਇਸ ਕਾਸ਼ੀ ਖੇਤਰ ਦੇ ਮੇਰੇ ਕਾਰੀਗਰ ਭਰਾ, ਬੁਣਕਰ ਭਰਾਵਾਂ ਨੂੰ ਕਦੇ ਸੰਸਾਰ ਦੇ ਸਾਹਮਣੇ ਆਪਣੀ ਸਮਰੱਥਾ ਦੀ ਪਹਿਚਾਣ ਕਰਵਾਉਣ ਦਾ ਮੌਕਾ ਨਹੀਂ ਆ ਸਕਦਾ। ਇਹ ਪਹਿਲ ( initiative)ਅਜਿਹੀ ਹੈ ਜੋ ਸਾਡੇ ਇਨ੍ਹਾਂ ਛੋਟੇ-ਛੋਟੇ ਬੁਣਕਰ ਭਰਾ, ਕਾਰੀਗਰ ਭਰਾ-ਭੈਣ ਜੋ ਆਪਣੀ ਕਲਾਕਾਰੀ ਰਾਹੀਂ ਆਪਣੀ ਦਸਤਕਾਰੀ ਰਾਹੀਂ ਜੋ ਬਣਾਉਂਦੇ ਹਨ, ਅਗਰ ਉਸ ਨੂੰ ਇਕ ਸੰਸਾਰ ਪੱਧਰ ਦਾ ਬਜ਼ਾਰ ਨਹੀਂ ਮਿਲਦਾ ਹੈ ਤਾਂ ਇਸ ਦੀ ਮਾਲੀ ਗਤੀਵਿਧੀ ਅੜ ਜਾਂਦੀ ਹੈ। ਮੈਂ ਜਦੋਂ ਨਵਾਂ-ਨਵਾਂ ਇੱਥੇ ਸਾਂਸਦ ਬਣ ਕੇ ਇਨ੍ਹਾਂ ਬੁਨਕਰ ਭਰਾਵਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਮੈਂ ਇੱਕ ਹੀ ਗੱਲ ਸੁਣ ਰਿਹਾ ਸੀ ਕਿ ਸਾਡੇ ਬੱਚੇ ਹੁਣ ਇਸ ਕੰਮ ਨਾਲ ਜੁੜਨਾ ਨਹੀਂ ਚਾਹੁੰਦੇ। ਸਾਡੇ ਪਰਿਵਾਰ ਦੇ ਮੈਂਬਰ ਹੁਣ ਇਸ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ। ਉਹ ਪੜ੍ਹ-ਲਿਖ ਕੇ ਕਿਤੇ ਬਾਹਰ ਜਾਣਾ ਚਾਹੁੰਦੇ ਹਨ। ਅਤੇ ਤਾਂ ਹੀ ਮੈਨੂੰ ਲੱਗਿਆ ਕਿ ਇੰਨਾ ਵੱਡਾ ਕਾਬਿਲ ਆਰਥਿਕ ਗਤੀਵਿਧੀ ਦਾ ਹਥਿਆਰ ਜੇਕਰ ਸਾਡੇ ਇਨ੍ਹਾਂ ਪਰਿਵਾਰਾਂ ਤੋਂ ਛੁੱਟ ਜਾਵੇਗਾ ਤਾਂ ਆਉਣ ਵਾਲਾ ਇਤਿਹਾਸ ਸਾਨੂੰ ਕਦੇ ਮਾਫ਼ ਨਹੀਂ ਕਰੇਗਾ। ਕਿਉਂਕਿ ਇੱਕ ਅਜਿਹੀ ਅਮਾਨਤ ਤੁਹਾਡੇ ਕੋਲ ਹੈ ਜਿਸ ਨਾਲ ਤੁਸੀਂ ਦੁਨੀਆ ਨੂੰ ਚਕਾਚੌਂਧ ਕਰ ਸਕਦੇ ਹੋ। ਅਤੇ ਜਿਵੇਂ-ਜਿਵੇਂ ਯੁਗ ਅੱਗੇ ਵਧ ਰਿਹਾ ਹੈ ਦੁਨੀਆ ਵੀ ਭਾਰਤ ਦੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਵੱਲ ਆਕਰਸ਼ਿਤ ਹੋ ਰਹੀ ਹੈ। ਅਤੇ ਇਸ ਲਈ 300 ਕਰੋੜ ਦੀ ਲਾਗਤ ਨਾਲ ਬਣੀ ਹੋਈ ਇਹ ਇਮਾਰਤ, ਇਹ ਸਿਰਫ਼ ਇਮਾਰਤ ਨਹੀਂ ਹੈ। ਇਹ ਭਾਰਤ ਦੀ ਸਮਰੱਥਾ ਦੀ ਪਹਿਚਾਣ ਕਰਵਾਉਣ ਵਾਲੀ ਇਹ ਸਾਡੇ ਕਾਸ਼ੀ ਖੇਤਰ ਦੇ ਕਾਰੀਗਰ ਬੁਨਕਰਾਂ ਦੀ ਸਮਰੱਥਾ ਦੀ ਇਕ ਅਜਿਹੀ ਕਹਾਣੀ ਨੂੰ ਸਮੇਟੇ ਹੋਏ ਹੈ ਜੋ ਭਵਿੱਖ ਦੇ ਨਵੇਂ ਦਰਵਾਜੇ ਖੋਲ੍ਹਣ ਦੀ ਤਾਕਤ ਰੱਖਦੀ ਹੈ। ਮੈਂ ਇੱਥੋਂ ਦੇ ਆਟੋ ਰਿਕਸ਼ਾ ਡਰਾਈਵਰਾਂ ਨੂੰ, ਟੈਕਸੀ ਡਰਾਈਵਰਾਂ ਨੂੰ ਅਪੀਲ ਕਰਾਂਗਾ ਕਿ ਕਾਸ਼ੀ ‘ਚ ਜੇਕਰ ਕੋਈ ਵੀ ਟੂਰਿਸਟ ਆਉਂਦਾ ਹੈ ਤਾਂ ਉਸ ਟੂਰਿਸਟ ਨੂੰ ਇੱਥੇ ਜ਼ਰੂਰ ਲੈ ਕੇ ਆਓ। ਗੁਜ਼ਰਿਸ਼ ਕਰਕੇ ਲੈ ਆਓ, ਇੱਕ ਹੀ ਜਗ੍ਹਾ ‘ਤੇ ਕਾਸ਼ੀ ਖੇਤਰ ਦੀ ਸਮਰੱਥਾ ਦੀ ਉਸ ਨੂੰ ਪਛਾਣ ਕਰਾਓ, ਅਤੇ ਜੋ ਵੀ ਟੂਰਿਸਟ ਆਵੇਗਾ ਕੁਝ ਨਾ ਕੁਝ ਤਾਂ ਖਰੀਦ ਕਰ ਕੇ ਜਾਵੇਗਾ। ਵਿਦੇਸ਼ੀ ਟੂਰਿਸਟ ਆਵੇਗਾ ਉਹ ਤਾਂ ਸ਼ਾਇਦ ਇੱਥੋਂ ਹਟਣ ਦਾ ਨਾਮ ਨਹੀਂ ਲਵੇਗਾ। ਇਹ ਜੋ museum ਬਣਿਆ ਹੈ ਉਹ ਕਾਸ਼ੀ ਦੇ tourism ਨੂੰ ਵੀ ਹੁਲਾਰਾ ਦੇਵੇਗਾ। ਜੋ ਸ਼ਰਧਾ ਨਾਲ ਕਾਸ਼ੀ ‘ਚ ਯਾਤਰਾ ਦੇ ਰੂਪ ‘ਚ ਆਉਂਦੇ ਹਨ ਉਹ ਜੇ ਇਨ੍ਹਾਂ ਚੀਜ਼ਾਂ ਦੀ ਮੁਲਾਕਾਤ ਕਰਨਗੇ, ਇਸ ਨੂੰ ਦੇਖਣਗੇ, ਕਾਸ਼ੀ ਦੀ ਸਮਰੱਥਾ ਨੂੰ ਜਾਣਨਗੇ ਮੈਨੂੰ ਵਿਸ਼ਵਾਸ ਹੈ ਕਿ ਕਾਸ਼ੀ ਦੇ tourism ਨੂੰ ਵੀ ਹੁਲਾਰਾ ਮਿਲੇਗਾ। ਕਾਸ਼ੀ ਦੀ ਇਸ ਕਲਾ-ਕਾਰੀਗਰੀਬ ਨੂੰ ਵੀ ਤਾਕਤ ਮਿਲੇਗੀ। ਅਤੇ ਇੱਕ ਨਵੀਂ ਆਰਥਿਕ ਗਤੀਵਿਧੀ ਦਾ ਕੇਂਦਰ ਬਣੇਗਾ।
ਮੈਂ ਅੱਜ ਮੇਰੇ ਸਾਰੇ ਬੁਨਕਰ ਭਰਾਵਾਂ ਭੈਣਾਂ ਨੂੰ, ਮੇਰੇ ਸਾਰੇ ਕਾਰੀਗਰ ਭਰਾਵਾਂ ਭੈਣਾਂ ਨੂੰ ਇਹ ਸੌਗਾਤ ਦਿੰਦੇ ਹੋਏ ਦਿਲੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ। ਅਤੇ ਉਨ੍ਹਾਂ ਦੀ ਤਰੱਕੀ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ। ਭਰਾਵੋ ਭੈਣੋ ਹਰ ਸਮੱਸਿਆ ਦਾ ਹੱਲ ਆਖਰ ਵਿਕਾਸ ਵਿੱਚ ਹੀ ਹੈ। ਪਹਿਲਾਂ ਅਜਿਹੀਆਂ ਸਰਕਾਰਾਂ ਆ ਕੇ ਗਈਆਂ ਜਿਨ੍ਹਾਂ ਨੂੰ ਵਿਕਾਸ ਤੋਂ ਨਫ਼ਰਤ ਜਿਹਾ ਮਾਹੌਲ ਸੀ ਉਨ੍ਹਾਂ ਲਈ ਸਰਕਾਰੀ ਤਿਜੌਰੀ, ਚੋਣ ਜਿੱਤਣ ਦੇ ਪ੍ਰੋਗਰਾਮਾਂ ‘ਚ ਤਬਾਹ ਹੋ ਜਾਂਦੀ ਸੀ। ਸਾਡੀ ਕੋਸ਼ਿਸ਼ ਇਹ ਹੈ ਕਿ ਵਿਕਾਸ ਦੀਆਂ ਉਹੀ ਗੱਲਾਂ ਸਾਕਾਰ ਹੋਣ ਤਾਂ ਕਿ ਗਰੀਬ ਤੋਂ ਗਰੀਬ ਦੀ ਜ਼ਿੰਦਗੀ ‘ਚ ਬਦਲਾਅ ਲਿਆਉਣ ਦਾ ਮੌਕਾ ਤਿਆਰ ਹੋਵੇ। ਸਾਡੇ ਗਰੀਬਾਂ ਦਾ ਸ਼ਕਤੀਕਰਨ ਹੋਵੇ ਜੇਕਰ ਸਾਡੇ ਗਰੀਬ ਦੇ ਹੱਥ ‘ਚ ਕੁਝ ਸਮਰੱਥਾ ਆ ਜਾਵੇ, ਕੋਈ ਅਰਥਵਿਵਸਥਾ ਆ ਜਾਵੇ। ਉਸ ਨੂੰ ਕੰਮ ਕਰਨ ਦਾ ਮੌਕਾ ਮਿਲ ਜਾਵੇ ਤਾਂ ਮੈਨੂੰ ਭਰੋਸਾ ਹੈ ਕਿ ਹਿੰਦੁਸਤਾਨ ਦਾ ਕੋਈ ਵੀ ਗਰੀਬ, ਗਰੀਬ ਨਹੀਂ ਰਹਿਣਾ ਚਾਹੁੰਦਾ। ਤੁਸੀਂ ਕਿਸੇ ਗਰੀਬ ਨਾਲ ਗੱਲ ਕਰੋ। ਉਨ੍ਹਾਂ ਤੋਂ ਪੁੱਛੋ ਕਿ ਤੁਸੀਂ ਜਿਹੋ ਜਿਹੀ ਜ਼ਿੰਦਗੀ ਗੁਜ਼ਾਰੀ ਕੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹੋ ਜਿਹੀ ਜ਼ਿੰਦਗੀ ਜੀਉਣ ਲਈ ਪਸੰਦ ਕਰੋਗੇ ਕੀ? ਗਰੀਬ ਤੋਂ ਗਰੀਬ ਕਹਿੰਦਾ ਹੈ ਕਿ ਮੇਰੇ ਨਸੀਬ ਵਿੱਚ ਜੋ ਸੀ ਮੈਂ ਭੁਗਤਿਆ, ਮੇਰੇ ਬਾਪ-ਦਾਦਾ ਨੇ ਜੋ ਮੈਨੂੰ ਦਿੱਤਾ ਸੀ ਮੈਂ ਤਾਂ ਸਾਰੀ ਜ਼ਿੰਦਗੀ ਕੱਟ ਦਿੱਤੀ ਪਰ ਮੈਂ ਨਹੀਂ ਚਾਹੁੰਦਾ ਹਾਂ ਕਿ ਮੇਰੀ ਆਉਣ ਵਾਲੀ ਪੀੜੀ ਅਜਿਹੀ ਗਰੀਬੀ ਦੀ ਜ਼ਿੰਦਗੀ ਜੀਉਣ ਲਈ ਮਜਬੂਰ ਹੋ ਜ ਵੇ। ਹਰ ਗਰੀਬ ਦੇ ਦਿਲ ਵਿੱਚ ਆਪਣੀ ਔਲਾਦ ਨੂੰ ਵਿਰਾਸਤ ‘ਚ ਗਰੀਬੀ ਦੇਣ ਦੀ ਇੱਛਾ ਨਹੀਂ ਹੈ ਉਹ ਵੀ ਚਾਹੁੰਦਾ ਹੈ ਕਿ ਮੈਂ ਅਜਿਹੀ ਜ਼ਿੰਦਗੀ ਜੀਵਾਂ ਤਾਂ ਕਿ ਮੇਰੀਆ ਔਲਾਦ ਨੂੰ ਵਿਰਾਸਤ ਵਿੱਚ ਗਰੀਬੀ ਨਾ ਮਿਲੇ। ਉਹ ਆਪਣੇ ਪੈਰਾਂ ‘ਤੇ ਖੜੇ ਹੋ ਮਿਹਨਤ ਕਰਨ, ਮਜ਼ਦੂਰੀ ਕਰਨ, ਕੰਮ ਕਰਨ, ਨਵਾਂ ਕੰਮ ਸਿੱਖਣ ਪਰ ਸਨਮਾਨ ਦੇ ਨਾਲ ਜੀਵਣ ਵਾਲਾ ਮੈਂ ਉਨ੍ਹਾਂ ਨੂੰ ਬਨਾਉਣਾ ਚਾਹੁੰਦਾ ਹਾਂ। ਹਰ ਗਰੀਬ ਦਾ ਜੋ ਸੁਪਨਾ ਹੈ ਆਪਣੀ ਆਉਣ ਵਾਲੀ ਪੀੜੀ ਲਈ ਮੇਰੀ ਸਰਕਾਰ ਦਾ ਵੀ ਉਹੀ ਸੁਪਨਾ ਹੈ ਜੋ ਮੇਰੇ ਹਰ ਗਰੀਬ ਦੀ ਆਉਣ ਵਾਲੀ ਪੀੜ੍ਹੀ ਲਈ ਸੁਪਨਾ ਹੈ। ਅਤੇ ਇਸ ਲਈ ਅਸੀਂ ਸਾਰੀਆਂ ਯੋਜਨਾਵਾਂ ਸਮਾਜ ਦੇ ਹਰ ਤਬਕੇ ‘ਚ ਸ਼ਕਤੀਕਰਨ ਆਵੇ ਆਪਣੇ ਪੈਰਾਂ ‘ਤੇ ਖੜੇ ਰਹਿਣ ਦੀ ਸਮਰੱਥਾ ਆਵੇ ਉਸ ਦਿਸ਼ਾ ਵੱਲ ਕੋਸ਼ਿਸ਼ ਕਰ ਰਹੇ ਹਾਂ। ਇਸ ਖ਼ਿੱਤੇ ‘ਚ ਖਾਸ ਤੌਰ ‘ਤੇ ਉਤਕਰਸ਼ ਬੈਂਕ ਰਾਹੀਂ ਇਸ ਕੰਮ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਕਿ ਜਿਸ ਸਮਰਪਣ ਭਾਵ ਨਾਲ ਸਾਡੇ ਗੋਵਿੰਦ ਜੀ ਅਤੇ ਉਨ੍ਹਾਂ ਦੀ ਟੀਮ ਇਸ ਕੰਮ ਵਿੱਚ ਲੱਗੀ ਹੈ ਵਧਾਈ ਦੇ ਹੱਕਦਾਰ ਹਨ।
ਭਰਾਵੋ ਭੈਣੋ ਕਾਸ਼ੀ ‘ਚ ਅੱਜ ਇੱਕ ਵਾਟਰ ਐਂਬੂਲੈਂਸ ਦਾ ਵੀ ਲੋਕ ਅਰਪਣ ਹੋਇਆ ਹੈ। ਜਲ ਸ਼ਵ ਵਾਹਨ ਦਾ ਵੀ ਲੋਕ ਅਰਪਣ ਹੋਇਆ ਹੈ। ਜਦੋਂ ਮੈਂ ਪਹਿਲੀ ਵਾਰ ਜਲ ਸ਼ਵ ਵਾਹਨ ਦਾ ਵਿਚਾਰ ਰੱਖਿਆ ਸੀ ਤਾਂ ਕਈ ਲੋਕਾਂ ਨੂੰ ਹੈਰਾਨੀ ਹੋਈ ਸੀ। ਮੈਂ ਕਿਹਾ ਕਿ ਕਾਸ਼ੀ ਦੇ ਟਰੈਫ਼ਿਕ ਦੀ ਸਮੱਸਿਆ ਅਤੇ ਸ਼ਮਸ਼ਾਨ ਯਾਤਰਾ ‘ਚ ਜੁੜੇ ਹੋਏ ਲੋਕਾਂ ਦੀ ਸਮੱਸਿਆ ਉਸ ਦਾ ਹੱਲ ਕਰਨ ਲਈ ਸਾਨੂੰ ਪਾਣੀ ਦੇ ਰਸਤੇ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ, ਪਾਣੀ ਦਾ ਰਸਤਾ ਵੀ ਵਰਤਣਾ ਚਾਹੀਦਾ ਹੈ। ਸਾਡੇ ਜਲ ਮਾਰਗ ਵਿੱਚ ਵੀ ਇਕ ਤਾਕਤ ਹੈ। ਉਸ ਨੂੰ ਆਰਥਿਕ ਵਿਕਾਸ ਨਾਲ ਜੋੜਨਾ ਸਾਡੇ ਜਲ ਮਾਰਗ ਨੂੰ ਆਮ ਮਨੁੱਖ ਦੀਆਂ ਸਹੂਲਤਾਂ ਨਾਲ ਜੋੜਨਾ, ਟੂਰਿਸਟ ਦੇ ਨਾਤੇ ਜੋ ਗਤੀਵਿਧੀਆਂ ਹੁੰਦੀਆਂ ਹਨ ਉਸ ਨੂੰ ਹੋਰ ਜ਼ਿਆਦਾ ਅੱਗੇ ਵਧਾਉਣਾ। ਉਸ ਦਿਸ਼ਾ ‘ਚ ਅਸੀਂ ਕਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਉਸੇ ਦੇ ਤਹਿਤ ਅੱਜ ਇਸ ਦਾ ਵੀ ਲੋਕ ਅਰਪਣ ਹੋ ਰਿਹਾ ਹੈ।
ਬਨਾਰਸ ਦੇ ਮੇਰੇ ਪਿਆਰੇ ਭਰਾਵੋ ਭੈਣੋ ਤੁਹਾਨੂੰ ਪਤਾ ਹੈ ਜਦੋਂ ਮੈਂ ਬਨਾਰਸ ਤੋਂ ਚੋਣ ਲੜਨ ਲਈ ਆਇਆ ਸੀ ਤਾਂ ਉਸ ਦੇ ਨਾਲ-ਨਾਲ ਮੈਂ ਬੜੌਦਾ ‘ਚ ਵੀ ਚੋਣ ਲੜ ਰਿਹਾ ਸੀ। ਅਤੇ ਬੜੌਦਾ ਨੇ ਵੀ ਮੈਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਇਆ ਸੀ। ਬਨਾਰਸ ਨੇ ਵੀ ਮੈਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਇਆ ਸੀ। ਪਰ ਜਦੋਂ ਇੱਕ ਸੀਟ ਛੱਡਣ ਦੀ ਗੱਲ ਆਈ ਤਾਂ ਮੈਂ ਸੋਚਿਆ ਕਿ ਬੜੌਦਾ ਨੂੰ ਅੱਗੇ ਵਧਾਉਣ ਲਈ ਬਹੁਤ ਸਾਰੇ ਸਾਥੀ ਮੇਰੇ ਉਥੇ ਹਨ। ਬੜੌਦਾ ਦੀ ਤਰੱਕੀ ਲਈ ਉਹ ਕੋਈ ਕਮੀ ਨਹੀਂ ਰੱਖਣਗੇ। ਪਰ ਕਾਸ਼ੀ ਲਈ ਅਗਰ ਮੈਂ ਆਪਣਾ ਸਮਾਂ ਲਗਾਉਂਦਾ ਹਾਂ ਤਾਂ ਸ਼ਾਇਦ ਮੇਰੀ ਜ਼ਿੰਦਗੀ ਦਾ ਸੰਤੋਖ ਹੋਵੇ। ਅਤੇ ਇਸ ਲਈ ਮੈਂ ਕਾਸ਼ੀ ਦੀ ਸੇਵਾ ਕਰਨ ਨੂੰ ਚੁਣਿਆ ਪਰ ਅੱਜ ਮੈਨੂੰ ਖੁਸ਼ੀ ਹੈ ਕਿ ਬੜੋਦਰਾ ਅਤੇ ਬਨਾਰਸ ਨੂੰ ਜੋੜਿਆ ਜਾ ਰਿਹਾ ਹੈ ਕਿ ਬੜੋਦਰਾ ਅਤੇ ਬਨਾਰਸ ਮਹਾਮਨਾ ਐਕਸਪ੍ਰੈੱਰਸ ਨਾਲ ਜੁੜ ਰਹੇ ਹਨ। ਅੱਜ ਇੱਥੋਂ ਬੜੌਦਾ ਤੋਂ ਮਹਾਮਨਾ ਐਕਸਪ੍ਰੈੱਰਸ ਦੀ ਸ਼ੁਰੂਆਤ ਹੋਈ। ਬੜੌਦਾ ਤੋਂ ਸੂਰਤ ਹੁੰਦੇ ਹੋਏ ਇਹ ਮਹਾਮਨਾ ਐਕਸਪ੍ਰੈੱਰਸ ਬਨਾਰਸ ਪੁੱਜੇਗੀ। ਗੁਜਰਾਤ ‘ਚੋਂ textile ਸਭ ਤੋਂ ਪਹਿਲ ਅਹਿਮਦਾਬਾਦ ਤੋਂ ਚਲਦਾ ਹੋਇਆ ਇਹ textile ਉਦਯੋਗ ਬਨਾਰਸ ‘ਚ ਆਇਆ। ਅੱਜ ਫਿਰ ਤੋਂ ਮਹਾਮਨਾ ਐਕਸਪੈੱ੍ਰਸ ਰਾਹੀਂ ਬੜੌਦਾ ਉਹ ਵੀ ਇੱਕ ਸੱਭਿਆਚਾਰਕ ਨਗਰੀ ਹੈ। ਉਹ ਵੀ ਇਕ ਵਿੱਦਿਆ ਦਾ ਧਾਮ ਹੈ। ਬਨਾਰਸ ਵੀ ਸੱਭਿਆਚਾਰਕ ਨਗਰੀ ਹੈ, ਵਿੱਦਿਆ ਦਾ ਧਾਮ ਹੈ। ਦੋਹਾਂ ਨੂੰ ਜੋੜਨਾ ਅਤੇ ਵਾਇਆ ਸੂਰਤ ਜੋ textile ਦਾ ਧਾਮ ਬਣਿਆ ਹੋਇਆ ਹੈ। ਇਕ ਅਜਿਹੀ ਇਹ ਰੇਲ ਦੀ ਵਿਵਸਥਾ ਜਿਸ ਦਾ ਸਿੱਧਾ ਸਬੰਧ ਪੂਰਬੀ ਉੱਤਰ ਪ੍ਰਦੇਸ਼ ਦੇ ਆਮ ਨਾਗਰਿਕਾਂ ਦੇ ਨਾਲ ਤਾਂ ਹੈ ਹੀ ਹੈ ਪਰ ਇਸ ਦਾ ਸੰਬੰਧ ਆਰਥਿਕ ਗਤੀਵਿਧੀ ਦੇ ਨਾਲ ਜ਼ਿਆਦਾ ਹੈ। ਮੈਂ ਭਾਰਤ ਦੇ ਰੇਲ ਮੰਤਰਾਲੇ ਨੂੰ ਸਾਡੇ ਰੇਲ ਮੰਤਰਾਲੇ ਪੀਯੂਸ਼ ਜੀ ਅਜੇ ਬੜੋਦਰਾ ਤੋਂ ਮਹਾਮਨਾ ਐਕਸਪ੍ਰੈੱਰਸ ਦੀ ਵਿਦਾਈ ਕਰ ਰਹੇ ਸਨ ਅਤੇ ਸੂਰਤ ਵਿੱਚ ਇਸੇ ਧਰਤੀ ਦੀ ਸੰਤਾਨ ਸਾਡੇ ਰੇਲ ਮੰਤਰੀ ਸ੍ਰੀਮਾਨ ਮਨੋਜ ਸਿਨਹਾ ਜੀ ਸੂਰਤ ਤੋਂ ਉਸ ਦੀ ਵਿਦਾਈ ਕਰ ਰਹੇ ਹਨ। ਇਕ ਅਨੋਖਾ ਸੰਜੋਗ ਅੱਜ ਇਸ ਮਹਾਮਨਾ ਐਕਸਪ੍ਰੈੱਰਸ ਦੇ ਲੋਕ ਅਰਪਣ ਦਾ ਵੀ ਬਣਿਆ ਹੈ। ਭਰਾਵੋ ਭੈਣੋ ਮੈਂ ਤੁਹਾਡਾ ਲੰਬਾ ਸਮਾਂ ਨਹੀਂ ਲੈਣਾ ਚਾਹੁੰਦਾ। ਪਰ ਅੱਜ ਦੇਸ਼ ਗਤੀ ਨਾਲ ਤਰੱਕੀ ਕਰ ਰਿਹਾ ਹੈ। ਗਰੀਬ ਅਤੇ ਮੱਧ ਵਰਗ ਦੀ ਭਲਾਈ ਨੂੰ ਕੇਂਦਰ ‘ਚ ਰਖ ਕੇ ਕੰਮ ਕਰ ਰਿਹਾ ਹੈ। ਅਨੇਕ ਬਹਾਦਰੀ ਭਰੇ ਕਦਮ ਚੁੱਕੇ ਜਾ ਰਹੇ ਹਨ। ਵੀਹ-ਵੀਹ ਪੰਝੀ-ਪੰਝੀ ਸਾਲ ਤੋਂ ਲਟਕਦੇ ਮੁੱਦਿਆਂ ਦਾ ਨਿਬੇੜਾ ਬੜੀ ਹਿੰਮਤ ਦੇ ਨਾਲ ਕੀਤਾ ਜਾ ਰਿਹਾ ਹੈ। ਬੜੀ ਹਿੰਮਤ ਦੇ ਨਾਲ ਫੈਸਲੇ ਕੀਤੇ ਜਾ ਰਹੇ ਹਨ, ਫੈਸਲੇ ਲਏ ਜਾ ਰਹੇ ਹਨ। ਅਤੇ ਉਸ ਦਾ ਨਤੀਜਾ ਅੱਜ ਪੂਰੀ ਦੁਨੀਆ ਦੇਖ ਰਹੀ ਹੈ ਕਿ ਭਾਰਤ ਤੇਜ ਗਤੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਬਦਲ ਰਿਹਾ ਹੈ। ਅਸੀਂ ਪੂਰਬੀ ਉੱਤਰ ਪ੍ਰਦੇਸ਼ ਨੂੰ ਵੀ ਬਦਲਣਾ ਹੈ। ਅਸੀਂ ਪੂਰਬੀ ਭਾਰਤ ਨੂੰ ਵੀ ਬਦਲਣਾ ਹੈ। ਦੇਸ਼ ਦੀ ਅਰਥਵਿਵਸਥਾ ‘ਚ ਜਿਵੇਂ ਪੱਛਮੀ ਹਿੱਸੇ ਦੀ ਤਾਕਤ ਹੈ ਉਹੋ ਜਿਹੀ ਪੂਰਬ ਦੀ ਤਾਕਤ ਬਣੇ ਉਸ ਦਿਸ਼ਾ ‘ਚ ਅਸੀਂ ਕੰਮ ਕਰ ਰਹੇ ਹਾਂ। ਅੱਜ ਦੀਆਂ ਇਹ ਯੋਜਨਾਵਾਂ ਇਕ ਹਜ਼ਾਰ ਕਰੋੜ ਰੁਪਏ ਦੇ ਇਹ ਪ੍ਰੋਜੈਕਟ ਮੈਨੂੰ ਵਿਸ਼ਵਾਸ ਹੈ ਕਿ ਇਥੋਂ ਦੇ ਆਰਥਿਕ ਜੀਵਨ ‘ਚ ਬਦਲਾਉ ਲਿਆਉਣ ਲਈ, ਇੱਥੋਂ ਦੇ ਸਮਾਜਿਕ ਜੀਵਨ ‘ਚ ਬਦਲਾਅ ਲਿਆਉਣ ਲਈ, ਇੱਥੋਂ ਦੇ ਬੁਨਿਆਦੀ ਢਾਂਚਾ (infrastructure) ‘ਚ ਬਦਲਾਉ ਲਿਆਉਣ ਲਈ ਇਕ ਬਹੁਤ ਵੱਡੀ ਤਾਕਤ ਵਜੋਂ ਕੰਮ ਆਉਣਗੇ। ਮੈਂ ਫਿਰ ਇਕ ਵਾਰ ਉੱਤਰ ਪ੍ਰਦੇਸ਼ ‘ਚ ਯੋਗੀ ਜੀ ਦੀ ਅਗਵਾਈ ‘ਚ ਜੋ ਅਨੇਕ ਗਤੀਵਿਧੀਆਂ ਤੇਜ ਗਤੀ ਨਾਲ ਚਲ ਰਹੀਆਂ ਹਨ। ਛੇ ਮਹੀਨੇ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਯੋਗੀ ਜੀ ਨੇ ਜੋ ਕਮਾਲ ਕਰਕੇ ਵਿਖਾਇਆ ਹੈ। ਮੈਂ ਉਨ੍ਹਾਂ ਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ ਦਿੰਦਾ ਹਾਂ।
*****
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਮਮਤਾ
Projects worth over Rs. 1000 crore are either being inaugurated or their foundation stones are being laid: PM @narendramodi in Varanasi pic.twitter.com/PKwABTqWxP
— PMO India (@PMOIndia) September 22, 2017
I compliment the UP Government for their focus on the development of the state and the attention to eastern UP: PM @narendramodi pic.twitter.com/AeaZGgMGC3
— PMO India (@PMOIndia) September 22, 2017
जिन योजनाओं का शिलान्यास हम करते हैं, उसका उद्घाटन भी हम ही करते हैं: PM @narendramodi
— PMO India (@PMOIndia) September 22, 2017
Our weavers need a global market and that will enhance their economic prospects significantly: PM @narendramodi
— PMO India (@PMOIndia) September 22, 2017
आज बुनकरों और शिल्पकारों के लिए स्वर्णिम अवसर, उन्हें अपना सामर्थ्य दिखाने का अवसर मिल रहा है: PM @narendramodi
— PMO India (@PMOIndia) September 22, 2017
हर समस्या का समाधान सिर्फ विकास में है: PM @narendramodi
— PMO India (@PMOIndia) September 22, 2017
हमारी कोशिश है गरीब से गरीब लोगों के जीवन में बदलाव हो, उनका सशक्तिकरण हो, हम ऐसे विकास पर ध्यान दे रहे हैं: PM @narendramodi
— PMO India (@PMOIndia) September 22, 2017
हमारी सभी योजनाएं समाज के हर तबके के सशक्तिकरण को ध्यान में रखकर तैयार की गई हैं: PM @narendramodi
— PMO India (@PMOIndia) September 22, 2017
जल मार्ग के माध्यम से विकास हो, वाटर एम्बुलेंस इसी दिशा में हमारा प्रयास है: PM @narendramodi
— PMO India (@PMOIndia) September 22, 2017
आज देश तेज़ गति से प्रगति कर रहा है। गरीब और मध्यम वर्ग के लोगों के विकास के साथ देश आगे बढ़ रहा है: PM @narendramodi
— PMO India (@PMOIndia) September 22, 2017