Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਾਰਾਣਸੀ ਵਿੱਚ 12 ਮਾਰਚ, 2018 ਨੂੰ ਇੱਕ ਜਨਸਭਾ ‘ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਵਾਰਾਣਸੀ ਵਿੱਚ 12 ਮਾਰਚ, 2018 ਨੂੰ ਇੱਕ ਜਨਸਭਾ ‘ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਵਾਰਾਣਸੀ ਵਿੱਚ 12 ਮਾਰਚ, 2018 ਨੂੰ ਇੱਕ ਜਨਸਭਾ ‘ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਵਾਰਾਣਸੀ ਵਿੱਚ 12 ਮਾਰਚ, 2018 ਨੂੰ ਇੱਕ ਜਨਸਭਾ ‘ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਇੱਥੇ ਹਾਜ਼ਰ ਵਿਸ਼ਾਲ ਸੰਖਿਆ ਵਿੱਚ ਆਈਆਂ ਹੋਈਆਂ ਮਾਤਾਵਾਂ – ਭੈਣਾਂ ,  ਭਾਈਓ ਅਤੇ ਨੌਜਵਾਨੋ ।

ਇਹ ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਬਨਾਰਸ  ਦੇ ਵਿਕਾਸ ਦੀਆਂ ਅਨੇਕ ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਦਾ ,  ਲੋਕ ਅਰਪਣ ਕਰਨ ਦਾ ਮੌਕਾ ਮਿਲਿਆ ।  ਲੇਕਿਨ ਮੈਂ ਸਭ ਤੋਂ ਪਹਿਲਾਂ ਅੱਜ ਬਨਾਰਸ ਵਾਸੀਆਂ ਦਾ ਲੱਖ – ਲੱਖ ਧੰਨਵਾਦ ਕਰਨਾ ਚਾਹੁੰਦਾ ਹਾਂ ,  ਲੱਖ – ਲੱਖ ਅਭਿਨੰਦਨ ਕਰਨਾ ਚਾਹੁੰਦਾ ਹਾਂ ।  ਅੱਜ ਬਨਾਰਸ ਨੇ ਕਮਾਲ ਕਰ ਦਿੱਤਾ ।  ਫ਼ਰਾਂਸ  ਦੇ ਰਾਸ਼ਟਰਪਤੀ ਦਾ ਜਿਸ ਤਰ੍ਹਾਂ ਨਾਲ ਅੱਜ ਬਨਾਰਸ ਨੇ ਪਲਕਾਂ ਵਿਛਾ ਕੇ ਸੁਆਗਤ ਕੀਤਾ ,  ਉਨ੍ਹਾਂ ਦਾ ਜੋ ਸਨਮਾਨ ਕੀਤਾ ;  ਫ਼ਰਾਂਸ  ਦੇ ਹਰ ਘਰ ਵਿੱਚ ਲੋਕ ਜ਼ਰੂਰ ਪੁੱਛਣਗੇ ਕਿ ਬਨਾਰਸ ਕਿੱਥੇ ਹੈ ,  ਜਿੱਥੇ ਫ਼ਰਾਂਸ  ਦੇ ਰਾਸ਼ਟਰਪਤੀ ਦਾ ਇੰਨਾ ਵੱਡਾ ਸੁਆਗਤ-ਸਨਮਾਨ ਹੁੰਦਾ ਹੈ ।

ਅਗਰ ਅਸੀਂ ਗੱਡੀ ਸ਼ਾਇਦ ਤੇਜ਼ ਨਾ ਚਲਾਈ ਹੁੰਦੀ ,  ਤਾਂ ਹੁਣ ਵੀ ਅਸੀਂ ਰੋਡ ਉੱਤੇ ਕਾਰ ਵਿੱਚ ਲੋਕਾਂ ਦਾ ਸੁਆਗਤ ਸਵੀਕਾਰ ਕਰਦਿਆਂ ਉੱਥੇ ਯਾਤਰਾ ਕਰ ਰਹੇ ਹੁੰਦੇ ,  ਇੰਨੀ ਭਾਰੀ ਭੀੜ ।  ਗੰਗਾ ਦੇ ਸਾਰੇ ਘਾਟ ਹੋਣ ,  ਮਾਰਗ ਦੇ ਹਰ ਰਸਤੇ  ਦੀ ਇੱਕ – ਇੱਕ ਇੰਚ ਭੂਮੀ ਹੋਵੇ ,  ਅੱਜ ਇੱਕ ਅਦਭੁਤ ਨਜ਼ਾਰਾ ਬਨਾਰਸ  ਦੇ ਲੋਕਾਂ  ਦੇ ਪ੍ਰੇਮ ਨੇ ,  ਤੁਹਾਡੇ ਅਸ਼ੀਰਵਾਦ  ਨੇ ,  ਅਤੇ ਇਹੀ ਸਾਡਾ ਪਿਆਰ ਫ਼ਰਾਂਸ ਅਤੇ ਭਾਰਤ ਦੀ ਦੋਸਤੀ ਨੂੰ ਪ੍ਰੇਮ ਵਰਖਾ ਨਾਲ ਭਿਉਂ ਦਿੰਦਾ ਹੈ ਅਤੇ ਇਸ ਦੇ ਲਈ ਬਨਾਰਸ ਦਾ ਜਿੰਨਾ ਧੰਨਵਾਦ ਕਰਾਂ ਓਨਾ ਘੱਟ ਹੈ ।

ਅੱਜ ਮੈਨੂੰ ਵਿੰਧਿਆਵਾਸਿਨੀ  ਦੇ ਚਰਨਾਂ ਵਿੱਚ ਜਾਣ ਦਾ ਮੌਕੇ ਮਿਲਿਆ ਸੀ ।  ਪੂਰੀ ਦੁਨੀਆ ਵਿੱਚ ਸੌਰ ਊਰਜਾ ਦਾ ਇੱਕ ਅਭਿਆਨ ਚਲਾਉਣ ਵਿੱਚ ਭਾਰਤ ਬਹੁਤ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ ।  ਫ਼ਰਾਂਸ ਅਤੇ ਭਾਰਤ ਮਿਲ ਕੇ ਸੌਰ ਊਰਜਾ ਉੱਤੇ ਇੱਕ ਬਹੁਤ ਵੱਡਾ ਕੰਮ ਕਰ ਰਹੇ ਹਨ ।  ਦੁਨੀਆ  ਦੇ ਅਨੇਕ ਦੇਸ਼ਾਂ  ਦੇ ਮਹਿਮਾਨ ਕੱਲ੍ਹ ਦਿੱਲੀ ਵਿੱਚ ਆਏ ਸਨ ,  ਸਭ ਨੇ ਮਿਲ ਕੇ ਸੂਰਜ ਦੇਵਤਾ ਦੀ ਸ਼ਕਤੀ ਨੂੰ ਸਵੀਕਾਰ ਕਰਦਿਆਂ ਆਉਣ ਵਾਲੇ ਵਿਕਾਸ  ਦੇ ਰਾਜ ਮਾਰਗ ਨੂੰ ਸੂਰਜ – ਸ਼ਕਤੀ  ਦੇ ਅਧਾਰ ਉੱਤੇ ਚਲਾਉਣ ਦੀ ਦਿਸ਼ਾ ਵਿੱਚ ਮੱਹਤਵਪੂਰਨ ਫੈਸਲੇ ਲਏ ।  ਅਤੇ ਇਸ ਤਹਿਤ ਮਿਰਜ਼ਾਪੁਰ ਵਿੱਚ ਸੂਰਜੀ ਊਰਜਾ ‘ਤੋਂ ਉਤਪਾਦਨ ਕਰਨ ਵਾਲੀ ਬਿਜਲੀ ਦੀ ਇੱਕ ਇਂਕਾਈ ਨੂੰ ਲੋਕ ਅਰਪਣ ਕਰਨ ਦਾ ਮੈਨੂੰ ਮੌਕਾ ਮਿਲਿਆ ।  ਇਹ ਇੱਕ ਤਰ੍ਹਾਂ ਨਾਲ ਹਿੰਦੁਸਤਾਨ  ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਲਿਆਉਣ ਦਾ ਅਭਿਆਨ ਹੈ ਅਤੇ ਮੈਂ ਤਾਂ ਇਸ ਨੂੰ ਇੰਨਾ ਅੱਗੇ ਵਧਾਉਣਾ ਚਾਹੁੰਦਾ ਹਾਂ ਕਿ ਰੂਫ਼ਟਾਪ ਸੋਲਰ ਨਾਲ ਘਰ ਦੀ ਛੱਤ ਉੱਤੇ ਸੋਲਰ ਪੈਨਲ ਲੱਗੀ ਹੋਵੇ ਅਤੇ ਘਰ ਵਿੱਚ ਖਾਣਾ ਪਕਾਉਣ ਦਾ ਚੂੱਲ੍ਹਾ ;  ਹੁਣ ਗੈਸ ਦੀ ਵੀ ਜ਼ਰੂਰਤ ਨਾ ਪਵੇ –  ਉਸ ਸੋਲਰ ਚੁੱਲ੍ਹੇ ਨਾਲ ਖਾਣਾ ਪਕਾਉਣਾ ਹੋ ਜਾਵੇ –  ਖ਼ਰਚਾ ਵੀ ਨਹੀਂ ,  ਵਾਤਾਵਰਣ ਦਾ ਨੁਕਸਾਨ ਵੀ ਨਹੀਂ ,  clean cooking ਦਾ ਇੱਕ ਵੱਡਾ ਅਭਿਆਨ ।

ਭਾਰਤ ਵਿੱਚ 25 ਕਰੋੜ ਪਰਿਵਾਰ ਹਨ ,  ਬਹੁਤ ਵੱਡੀ ਮਾਰਕੀਟ ਹੈ ਅਤੇ ਮੈਂ ਨੌਜਵਾਨਾਂ ਨੂੰ ਤਾਕੀਦ ਕਰਦਾ ਹਾਂ ,  ਆਈਆਈਟੀਐੱਨ ਨੂੰ ਤਾਕੀਦ ਕਰਦਾ ਹਾਂ ਕਿ ਆਓ ਇਨੋਵੇਸ਼ਨ ਦੀ ਪ੍ਰਤੀਯੋਗਤਾ ਕਰੀਏ ,  ਅਜਿਹੀ ਟੈਕਨੋਲੋਜੀ ਨੂੰ ਵਿਕਸਿਤ ਕਰੀਏ ਕਿ ਸਾਡੀਆਂ ਮਾਤਾਵਾਂ – ਭੈਣਾਂ ਨੂੰ ਹੁਣ ਘਰ ਵਿੱਚ ਚੁੱਲ੍ਹਾ ਜਲਾਉਣ ਵਿੱਚ ਕਿਸੇ ਉੱਤੇ ਨਿਰਭਰ ਨਾ ਰਹਿਣਾ ਪਵੇ ।  ਸੂਰਜ ਦੇਵਤਾ ਦੇ ਅਸ਼ੀਰਵਾਦ ਨਾਲ ਅਰਾਮ ਨਾਲ ਖਾਣਾ ਪੱਕ ਜਾਵੇ ਅਤੇ ਘਰ ਵਿੱਚ ਖਾਣਾ ਪਕਾਉਣ ਵਿੱਚ ਜੋ ਬਾਲਣ ਖਰਚ ਹੁੰਦਾ ਸੀ,  ਉਹ ਵੀ ਬੰਦ ਹੋ ਜਾਵੇ ।  ਗ਼ਰੀਬ ਅਤੇ ਮੱਧ ਵਰਗ  ਪਰਿਵਾਰ ਦੀ ਇੱਕ ਬਹੁਤ ਵੱਡੀ ਸੇਵਾ ਹੋ ਸਕਦੀ ਹੈ ।

ਇੰਨਾ ਹੀ ਨਹੀਂ ,  ਅੱਜ ਮੈਨੂੰ ਕਾਸ਼ੀ ਅਤੇ ਪਟਨਾ ਨੂੰ ਜੋੜਨ ਦਾ ,  ਇੱਕ ਨਵੀਂ ਰੇਲ ਸੇਵਾ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ ।  ਲੰਬੇ ਅਰਸੇ ਤੋਂ ਮੰਗ ਸੀ ਕਿ ਕਾਸ਼ੀ ਅਤੇ ਪਟਨਾ ਨੂੰ ਜੋੜਨ ਵਾਲੀ ਕੋਈ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀ ਟ੍ਰੇਨ ਸ਼ੁਰੂ ਹੋਵੇ ।  ਅੱਜ ਉਸ ਦਾ ਸ਼ੁਭ ਆਰੰਭ ਹੋਇਆ ਹੈ ।  ਸਵੇਰੇ 6 ਵਜੇ ਗੱਡੀ ਕਾਸ਼ੀ ਤੋਂ ਚੱਲੇਗੀ ,  ਦਸ-ਸਵਾ-ਦਸ ਵਜੇ ਪਟਨਾ ਪਹੁੰਚ ਜਾਵੇਗੀ ।  ਅਤੇ ਸ਼ਾਮ ਨੂੰ ਪੰਜ ਵਜੇ ਚਲੇਗੀ ,  ਰਾਤ ਨੂੰ ਨੌਂ-ਸਾਢੇ-ਨੌਂ  ਦਸ ਵਜੇ ਕਾਸ਼ੀ ਵਿੱਚ ਵਾਪਸ ਆ ਜਾਵੇਗੀ ।  ਘੱਟ ਤੋਂ ਘੱਟ ਸਮੇਂ ਵਿੱਚ ਕਾਸ਼ੀ ਅਤੇ ਪਟਨਾ ਨੂੰ ਜੋੜਨ ਵਾਲੀ ਤੇਜ਼ ਰਫ਼ਤਾਰ ਨਾਲ ਚਲਣ ਵਾਲੀ ਟ੍ਰੇਨ ਦਾ ,  ਅੱਜ ਕਾਸ਼ੀ – ਪਟਨਾ ਜਨ ਸ਼ਤਾਬਦੀ ਐਕਸਪ੍ਰੈੱਸ ਦਾ ਮੈਨੂੰ ਆਰੰਭ ਕਰਨ ਦਾ ਮੌਕਾ ਮਿਲਿਆ ।  ਮੈਂ ਰੇਲ ਮੰਤਰੀ ਜੀ  ਨੂੰ ਵਧਾਈ ਦਿੰਦਾ ਹਾਂ , ਸ਼੍ਰੀਮਾਨ ਮਨੋਜ ਸਿਨਹਾ ਜੀ  ਦੀ ਅਗਵਾਈ ਵਿੱਚ ਜਨ ਸੇਵਾ ਲਈ ਰੇਲ ਦਾ ਉਪਯੋਗ ਕਿਵੇਂ ਹੋਵੇ ,  ਉਸ ਉੱਤੇ ਅਨੇਕ ਕੰਮ ਚਲ ਰਹੇ ਹਨ।  ਅਤੇ ਉਸੇ ਦਾ ਨਤੀਜਾ ਹੈ ਕਿ ਅੱਜ ਕਾਸ਼ੀ ਅਤੇ ਪਟਨਾ ਵਾਸੀਆਂ ਦੀ ਬਹੁਤ ਪੁਰਾਣੀ ਇੱਛਾ ‘ਤੇ ਅੱਜ ਅਮਲ ਹੋ ਰਿਹਾ ਹੈ ।

ਮੈਂ ਜਦੋਂ ਵੀ ਕਾਸ਼ੀ ਆਉਂਦਾ ਹਾਂ ਤਾਂ ਇੱਕ ਤਰ੍ਹਾਂ ਨਾਲ ਮੇਰਾ ਦੂਜਾ ਘਰ ਬਣ ਜਾਂਦਾ ਹੈ ,  ਡੀਐੱਲਡਬਲਿਊ ਅਤੇ ਕਾਸ਼ੀ ਦੀ ਪਹਿਚਾਣ ਅਗਰ ਅਧਿਆਤਮਕ spiritual ਦੁਨੀਆ ਵਿੱਚ ਅਗਰ ਕਾਸ਼ੀ ਦੀ ਪਹਿਚਾਣ ਹਰ – ਹਰ ਮਹਾਦੇਵ ਨਾਲ ਜੁੜ ਕੇ ਹੋ ਜਾਂਦੀ ਹੈ ਤਾਂ ਕਾਸ਼ੀ ਦੀ ਉਦਯੋਗਿਕ ਪਹਿਚਾਣ ਡੀਐੱਲਡਬਲਿਊ ਰਾਹੀਂ ਹੁੰਦੀ ਹੈ ।  ਅਤੇ ਇਸ ਲਈ ਭਾਰਤ ਸਰਕਾਰ ਡੀਐੱਲਡਬਲਿਊ ਦਾ ਜਿੰਨਾ ਜ਼ਿਆ‍ਦਾ ਵਿਕਾਸ ਹੋਵੇ ,  ਜਿੰਨਾ ਜ਼ਿਆਦਾ ਵਿਸਥਾਰ ਹੋਵੇ ,  ਜਿੰਨਾ ਜ਼ਿਆਦਾ ਆਧੁਨਿਕੀਕਰਨ ਹੋਵੇ ,  ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ  ਦੇ ਮੌਕੇ ਉਪਲੱਬਧ  ਹੋਣ ;  ਉਸ ਲਈ ਅਨੇਕ ਨਵੀਆਂ – ਨਵੀਆਂ ਯੋਜਨਾਵਾਂ ਡੀਐੱਲਡਬਲਿਊ  ਤਹਿਤ ਵੀ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਇੱਥੋਂ  ਦੇ ਲੋਕਾਂ  ਦੇ ਜੀਵਨ ਵਿੱਚ ਇੱਕ ਨਵੀਂ ਊਰਜਾ ਭਰਨ ਦਾ ਕੰਮ ਉਨ੍ਹਾਂ ਯੋਜਨਾਵਾਂ ਨਾਲ ਹੋਵੇਗਾ ।

ਅੱਜ ਲਗ-ਭਗ 800 ਕਰੋੜ ਰੁਪਿਆ –  ਹੋਲੀ ਦਾ ਤਿਉਹਾਰ ਹੁਣੇ – ਹੁਣੇ ਮਨਾਇਆ ਹੈ ,  800 ਕਰੋੜ  ਦੇ ਵਿਕਾਸ  ਦੇ ਕੰਮ ਇਸ ਹੋਲੀ  ਦੇ ਰੰਗ ਵਿੱਚ ਨਵੇਂ ਰੰਗ ਭਰ ਦਿੰਦੇ ਹਨ ,  ਹੋਲੀ  ਦੇ ਰੰਗ ਵਿੱਚ ਨਵੀਂ ਖੁਸ਼ਬੂ ਭਰ ਦਿੰਦੇ ਹਨ ,  ਹੋਲੀ  ਦੇ ਰੰਗ ਵਿੱਚ ਨਵੀਂ ਉਮੰਗ ਭਰ ਦਿੰਦੇ ਹਨ ।  ਅੱਜ ਮੈਨੂੰ ਇੱਥੇ ਗ਼ਰੀਬ ਪਰਿਵਾਰਾਂ  ਨੂੰ ਆਵਾਸ ਦੀ ਕੁੰਜੀ ਦੇਣ ਦਾ ਮੌਕੇ ਮਿਲਿਆ ।  ਮੈਂ ਉਨ੍ਹਾਂ ਨੂੰ ਪੁੱਛ ਰਿਹਾ ਸੀ –  ਪਹਿਲਾਂ ਕਿੱਥੇ ਰਹਿੰਦੇ ਸਨ ?  ਹਰ ਕਈ ਦੱਸ ਰਿਹਾ ਸੀ –  ਕੋਈ ਕੱਚੇ ਘਰ ਵਿੱਚ ਰਹਿੰਦੇ ਸਨ ,  ਕੋਈ ਕਹਿੰਦਾ ਸੀ ਝੁੱਗੀ  – ਝੋਂਪੜੇ ਵਿੱਚ ਰਹਿੰਦੇ ਸਨ ,  ਕੋਈ ਕਹਿੰਦਾ ਸੀ –  ਇਵੇਂ ਨਹੀਂ, ਬਿਸਤਰਾ ਰੱਖਦੇ ਸਾਂ ,  ਕਦੇ ਇੱਧਰ ਚਲੇ ਗਏ ,  ਕਦੇ ਉੱਧਰ ਚਲੇ ਗਏ ;  ਇੰਜ ਹੀ ਜਿੰਦਗੀ ਸੀ ।  ਮੈਂ ਉਨ੍ਹਾਂ ਨੂੰ ਪੁੱਛਿਆ ਹੁਣ ਘਰ ਮਿਲ ਗਿਆ ਤਾਂ ਚੰਗਾ ਲੱਗ ਰਿਹਾ ਹੈ ?  ਘਰ ਜਾ ਕੇ ਦੇਖ  ਦੇ ਆਏ ?  ਅੱਛਾ ਕੀ ਲੱਗਿਆ ?  ਕੋਈ ਕਮੀ ਮਹਿਸੂਸ ਹੋਈ ?  ਸਾਰੀਆਂ ਗੱਲਾਂ ਮੈਂ ਪੁੱਛ ਰਿਹਾ ਸੀ ।  ਅਤੇ ਬਾਅਦ ਵਿੱਚ ਮੈਂ ਪੁੱਛਦਾ ਸੀ  ਕਿ ਹੁਣ ਬੱਚਿਆਂ ਨੂੰ ਪੜਾਓਗੇ ਕੀ  ?  ਇੱਕਦਮ ਸਭ ਦੀਆਂ ਅੱਖਾਂ ਝੁਕ ਜਾਂਦੀਆਂ ਸਨ ,  ਸ਼ਰਮਾ ਜਾਂਦੇ ਸਨ ।  ਮੈਂ ਤਾਕੀਦ ਕੀਤੀ ਕਿ ਤੁਹਾਡੀ ਜ਼ਿੰਮੇਦਾਰੀ ਹੈ –  ਹੁਣ ਰਹਿਣ ਲਈ ਚੰਗਾ ਘਰ ਮਿਲ ਗਿਆ ਹੈ ,  ਤੁਹਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ ।

ਲੇਕਿਨ ਮੈਨੂੰ ਖੁਸ਼ੀ ਹੈ ਕਿ ਯੋਗੀ ਜੀ ਨੇ ਆ ਕੇ ਇੱਕ mission mode ਵਿੱਚ ਆਵਾਸ ਯੋਜਨਾ ਨੂੰ ਲਾਗੂ ਕਰਨ ਲਈ ਬੀੜਾ ਚੁੱਕਿਆ ਹੈ ।  ਭਾਰਤ ਸਰਕਾਰ ਦੀ ਯੋਜਨਾ ਤਾਂ ਕੋਈ ਅੱਜ ਦੀ ਨਹੀਂ ਹੈ ,  ਪੁਰਾਣੀ ਸਰਕਾਰ  ਦੇ ਸਮੇਂ ਵੀ ਯੋਜਨਾ ਸੀ ।  ਅਤੇ ਮੈਂ ਇੱਥੇ ਕਾਸ਼ੀ ਵਿੱਚ ਕਿਹਾ ਸੀ ਕਿ ਉਹ ਯੋਜਨਾ ਦਾ ਨਾਮ ਤੱਕ   ਨਹੀਂ ਰਖ ਸਕਦੇ ਸਨ ,  ਲੇਕਿਨ ਯੋਗੀ ਜੀ ਨੇ ਲਾਭਾਰਥੀਆਂ ਦੀ ਲਿਸਟ ਬਣਾ ਦਿੱਤੀ ,  ਭਾਰਤ ਸਰਕਾਰ  ਦੇ ਸਾਹਮਣੇ ਪੇਸ਼ ਕਰ ਦਿੱਤੀ ,  ਭਾਰਤ ਸਰਕਾਰ ਨੇ ਪੈਸਾ ਐਲੌਕੇਟ ਕਰ ਦਿੱਤਾ ਅਤੇ ਛੇ ਮਹੀਨੇ  ਦੇ ਅੰਦਰ – ਅੰਦਰ ਪੰਜ ਹਜ਼ਾਰ ਤੋਂ ਜ਼ਿਆਦਾ ਮਕਾਨ ਬਣਾ ਕੇ ਲੋਕਾਂ ਨੂੰ  ਦੇ ਦਿੱਤੇ ਗਏ ।  ਅਤੇ ਆਉਣ ਵਾਲੇ ਦਿਨਾਂ ਵਿੱਚ ਅੱਠ ਲੱਖ ਪਰਿਵਾਰਾਂ  ਨੂੰ ਮਕਾਨ ਦੇਣ ਦਾ ਸਾਡਾ ਸੁਪਨਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਯੋਗੀ ਜੀ  ਦੀ ਅਗਵਾਈ ਵਿੱਚ ਇਹ ਜ਼ਰੂਰ ਸੰਭਵ ਹੋਵੇਗਾ ਅਤੇ ਸਮਾਂ – ਸੀਮਾ ਵਿੱਚ ਹੀ ਸੰਭਵ ਹੋਵੇਗਾ ।

ਅੱਜ ਇਹ ਵੀ ਠੀਕ ਹੈ ਕਿ ਵਿਕਾਸ ਕਰਨਾ ਹੈ ਤਾਂ infrastructure ਦਾ ਬਹੁਤ ਮਹੱਤਵ  ਹੈ ।  Connectivity ਦਾ ਬਹੁਤ ਮਹੱਤਵ ਹੈ ।  ਰੇਲ ਹੋਵੇ ,  ਰੋਡ ਹੋਵੇ ;  ਇਹ ਬਹੁਤ ਜ਼ਰੂਰੀ ਹੁੰਦੇ ਹਨ ।  ਅੱਜ ਸ਼ਿਵਪੁਰੀ ,  ਫੁਲਵਰੀਆ ,  ਚਾਰ ਲੇਨ ਰੋਡ ਦੀ ਵੀ, ਉਸ ਦੇ ਨਿਰਮਾਣ ਦੀ ਸ਼ੁਰੂਆਤ ਹੋ ਰਹੀ ਹੈ ।  ਦੋ ਰੇਲਵੇ ਕਰਾਸਿੰਗ ,  ਦੋ ਨਵੇਂ ਓਵਰਬਰਿਜ ਉਸੇ ਜਗ੍ਹਾ ਉੱਤੇ ਬਣਾਏ ਜਾਣਗੇ ।  ਬਨਾਰਸ ਵਿੱਚ ਰੇਲਵੇ ਸਟੇਸ਼ਨਾਂ  ਦੇ ਆਧੁਨਿਕੀਕਰਨ ਦਾ ਕੰਮ ਅਸੀਂ ਚਲਾ ਰਹੇ ਹਾਂ ।

ਅੱਜ ਮੈਨੂੰ ਮੌਕੇ ਮਿਲਿਆ ਕਚਰਾ ਮਹੋਤਸਵ ਵਿੱਚ ।  ਲੋਕਾਂ ਨੂੰ ਵੱਡੀ ਹੈਰਾਨੀ ਹੁੰਦੀ ਹੋਵੇਗੀ ਕਿ ਕਚਰਾ ਮਹੋਤਸਵ ਵੀ ਹੋਣ ਲੱਗਿਆ ।  ਜਿਨ੍ਹਾਂ ਲੋਕਾਂ ਨੂੰ ਮੋਦੀ ਪਸੰਦ ਨਹੀਂ ,  ਉਹ ਤਾਂ ਇਸ ਉੱਤੇ ਵੀ ਆਲੋਚਨਾ ਕਰਨਗੇ ਕਿ ਮੋਦੀ  ਕਲ ਹੁਣ ਕੁਝ ਬਚਿਆ ਨਹੀਂ ਹੈ ,  ਹੁਣ ਕਚਰਾ ਮਹੋਤਸਵ ਕਰ ਰਿਹਾ ਹੈ ।  ਸਾਨੂੰ ਸਵੱਛਤਾ ਦੇ ਅਭਿਆਨ ਨੂੰ ਅੱਗੇ ਵਧਾਉਣਾ ਹੈ ।  Waste ਵਿੱਚੋਂ Wealth create ਹੋ ਸਕਦੀ ਹੈ ।  ਕਬਾੜ ਨੂੰ ਵੀ ਜੁਗਾੜ ਕਰਕੇ ਲਾਭਦਾਇਕ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ਅਤੇ ਇਹ ਜਨ ਅੰਦੋਲਨ ਬਣ ਸਕਦਾ ਹੈ ।  ਅਤੇ ਇੱਥੇ ਜੋ ਆਏ ਹਨ ,  ਮੈਂ ਉਨ੍ਹਾਂ ਨੂੰ ਕਹਾਂਗਾ ,  ਇਹ ਜੋ ਕੂੜਾ ਮਹੋਤਸਵ ਦੀ ਪ੍ਰਦਰਸ਼ਨੀ ਲੱਗੀ ਹੈ ,  ਤੁਸੀਂ ਜ਼ਰੂਰ ਉਨ੍ਹਾਂ ਨੂੰ ਦੇਖੋ ਛੋਟੇ – ਛੋਟੇ ਬੱਚਿਆਂ ਨੇ ,  ਜੋ ਬੋਤਲਾਂ ਅਸੀਂ ਸੁੱਟ ਦਿੰਦੇ ਹਾਂ ,  ਜੋ ਅਖਬਾਰ ਸੁੱਟ ਦਿੰਦੇ ਹਾਂ ,  ਉਸ ਵਿੱਚੋਂ ਕਿੰਨੀਆਂ ਵਧੀਆ ਚੀਜ਼ਾਂ ਬਣਾਈਆਂ ਹਨ।  ਅਤੇ ਘਰ  ਦੇ ਅੰਦਰ ਰੱਖੀਏ ਤਾਂ ਲੋਕ ਉਸ ਨੂੰ ਦੇਖਣ ਲਈ ਉਤਸੁੱਕ ਹੋ ਜਾਣ । ਇੱਕ ਹੀ ਚੀਜ਼ ਦੀ ਕਿੰਨੀ ਵਰਤੋਂ ਹੋ ਸਕਦੀ ਹੈ ।

ਅਤੇ ਮੈਂ ਇੱਥੇ Musical party ਦੇਖੀ,  ਵੱਡੀ ਸ਼ਾਨਦਾਰ Musical party,  ਸਵੱਛਤਾ  ਦੇ ਗੀਤ ਗਾ ਰਹੇ ਹਨ,  ਲੇਕਿਨ ਉਨ੍ਹਾਂ  ਦੇ  musical instrument  ਕੀ  ਹਨ,  ਖਾਲੀ ਡਬਿਆਂ ਨਾਲ ਉਨ੍ਹਾਂ ਨੇ ਵਧੀਆ musical instrument ਤਿਆਰ ਕੀਤੇ ਹਨ।  ਖਾਲੀ ਡਬਿਆਂ ਨੂੰ ਵਜਾ-ਵਜਾ ਕੇ ਵਧੀਆ ਸੰਗੀਤ ਦਾ ਅਹਿਸਾਨ ਉਹ ਕਰਾ ਸਕਦੇ ਹਨ।  ਯਾਨੀ ਨਿਕੰਮੀ ਤੋਂ ਨਿਕੰਮੀ ਚੀਜ਼ ਦਾ ਵੀ ਉੱਤਮ ਤੋਂ ਉੱਤਮ ਉਪਯੋਗ ਕਿੰਨਾ,  ਕਿਵੇਂ ਹੋ ਸਕਦਾ ਹੈ ਉਹ ਅੱਜ ਇਸ ਕਚਰਾ ਮਹੋਤਸਵ ਵਿੱਚ ਮੈਂ ਦੇਖਿਆ ਹੈ।

ਵਾਰਾਣਸੀ ਨੂੰ ਸਵੱਛਤਾ ਵਿੱਚ ਪਹਿਲ ਦੇਣੀ ਹੈ।  ਦੁਨੀਆ ਭਰ  ਦੇ ਟੂਰਿਸਟਾਂ ਨੂੰ ਵਾਰਾਣਸੀ ਆਉਣ ਲਈ ਮਜ਼ਬੂਰ ਕਰਨਾ ਹੈ।  ਵਾਰਾਣਸੀ  ਦੇ ਕੋਲ ਸਭ ਕੁਝ ਹੈ,  ਸਦੀਆਂ ਤੋਂ ਹੈ ਲੇਕਿਨ ਅੱਜ,  ਅੱਜ ਅਗਰ ਸਾਨੂੰ ਕਰਨਾ ਹੈ ਤਾਂ ਇੱਕ ਹੀ ਕੰਮ ਕਰਨਾ ਹੈ,  ਬਾਕੀ ਤਾਂ ਸਾਡੇ ਪੂਰਵਜ ਕਰਕੇ ਗਏ ਹਨ। ਵਾਰਾਣਸੀ ਦਾ ਨਾਮ ਅਤੇ  ਸ਼ਾਨੋ – ਸ਼ੌਕਤ ਸਾਡੇ ਪੂਰਵਜਾਂ  ਨੇ ਪੈਦਾ ਕਰ ਦਿੱਤੀ ਹੈ, ਸਾਨੂੰ ਸਿਰਫ਼ ਵਾਰਾਣਸੀ ਨੂੰ ਸਵੱਛ ਰੱਖਣਾ ਹੈ।

 

ਦੁਨੀਆ-ਦੁਨੀਆ ਵਾਰਾਣਸੀ ਵਿੱਚ ਆਉਣ ਲਈ ਪ੍ਰੇਰਿਤ ਹੋ ਜਾਵੇਗੀ, ਅਤੇ ਉਸ ਅਭਿਆਨ ਨੂੰ ਚਲਾਉਣ ਲਈ ਅੱਜ ਇੱਥੇ 17 ਸਾਲ ਬਾਅਦ ਜੋ ਜ਼ਰੂਰਤਾਂ ਪੈਂਣ ਵਾਲੀਆਂ ਹਨ,  ਇੱਕ ਤਰ੍ਹਾਂ ਨਾਲ 20 ਸਾਲ  ਦੇ ਬਾਅਦ ਵੀ ਜੋ ਜ਼ਰੂਰਤਾਂ ਹੋਣਗੀਆਂ,  ਉਨ੍ਹਾਂ ਨੂੰ ਅੱਜ ਪੂਰਾ ਕਰਨ ਦੀ ਦ੍ਰਿਸ਼ਟੀ ਨਾਲ ਸੀਵਰ ਪਾਣੀ  ਦੇ treatment ਦੀ ਵਿਵਸਥਾ ਦਾ ਵੀ ਇੱਕ plant ਦਾ ਅਭਿਆਨ ਸ਼ੁਰੂ ਕੀਤਾ ਗਿਆ ਹੈ।  ਕਰੀਬ 600 ਕਰੋੜ ਰੁਪਏ  ਦੇ ਖਰਚ ਨਾਲ ਇਹ treatment plant ਤੁਹਾਡੇ ਇੱਥੇ ਲੱਗਣ ਵਾਲਾ ਹੈ।  ਅਤੇ ਉਸ ਦੇ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਕਿੰਨਾ ਲਾਭ ਹੋਵੇਗਾ,  ਇਸ ਦਾ ਮੈਂ ਅੰਦਾਜ਼ਾ ਲਗਾ ਸਕਦਾ ਹਾਂ।

 

ਤੁਸੀਂ ਦੇਖਿਆ ਹੋਵੇਗਾ ਕਾਸ਼ੀ ਵਿੱਚ ਜਾਓ ਤਾਂ ਤਾਰ ਲਟਕਦੇ ਸਨ।  ਕਾਸ਼ੀ ਨੂੰ ਉਨ੍ਹਾਂ ਤਾਰਾਂ ਦੇ ਝੁੰਡ ਤੋਂ ਮੁਕਤੀ ਦਿਵਾਉਣ ਦਾ ਮੈਂ ਅਭਿਆਨ ਚਲਾਇਆ ਹੈ।  ਅਤੇ ਦੇਸ਼ ਭਰ ਵਿੱਚ ਇਹ ਅੰਡਰਗਰਾਉਂਡ ਤਾਰ ਪਾਉਣ ਦਾ ਕੰਮ ਸ਼ੁਰੂ ਕੀਤਾ,  ਬਨਾਰਸ ਤੋਂ ਕੀਤਾ ਸੀ।  ਬਨਾਰਸ ਵਿੱਚ ਵੀ ਉਹ ਕੰਮ ਬਹੁਤ ਤੇਜ਼ੀ ਨਾਲ ਚਲ ਰਿਹਾ ਹੈ ।

 

ਉਸੇ ਤਰ੍ਹਾਂ ਹੁਣੇ ਜਦੋਂ ਯੋਗੀ ਜੀ ਨੇ investment summit ਕੀਤਾ ਸੀ ,  ਉਸ ਸਮੇਂ ਮੈਂ ਐਲਾਨ ਕੀਤਾ ਸੀ ਇੱਕ defense manufacturing corridor ਦਾ ,  ਅਤੇ defense manufacturing corridor  ਦੇ ਕਾਰਨ 20 ਹਜ਼ਾਰ ਕਰੋੜ ਰੁਪਏ ਅਤੇ ਕਰੀਬ-ਕਰੀਬ ਢਾਈ ਲੱਖ ਲੋਕਾਂ  ਦੇ ਰੋਜ਼ਗਾਰ,  ਇਸ ਦੀਆਂ ਸੰਭਾਵਨਾਵਾਂ, ਉਸ ਦੇ ਅੰਦਰ ਪਈਆਂ ਹੋਈਆਂ ਹਨ।  ਉਸ ਕੰਮ ਨੂੰ ਵੀ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਯੋਗੀ ਜੀ ਦੀ ਸਰਕਾਰ ਅਤੇ ਭਾਰਤ ਸਰਕਾਰ ਮਿਲਕੇ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੇ ਹਾਂ।

 

ਮੈਂ ਯੋਗੀ ਜੀ ਨੂੰ ਇਸ ਗੱਲ ਲਈ ਵੀ ਅਭਿਨੰਦਨ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਕਿਸਾਨਾਂ ਦਾ ਵਿਸ਼ੇਸ਼ ਖਿਆਲ ਰੱਖਿਆ ਹੈ।  ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਐੱਮਐੱਸਪੀ ਦਾ ਐਲਾਨ ਹੁੰਦਾ ਸੀ ਲੇਕਿਨ ਝੋਨੇ ਦੀ ਖ਼ਰੀਦ ਨਹੀਂ ਹੁੰਦੀ ਸੀ।  ਮੈਨੂੰ ਖੁਸ਼ੀ ਹੈ ਕਿ ਪਹਿਲਾਂ ਦੀ ਤੁਲਨਾ ਵਿੱਚ ਝੋਨੇ ਦੀ ਖ਼ਰੀਦ ਯੋਗੀ ਜੀ  ਦੇ ਕਾਰਨ ਚਾਰ ਗੁਣਾ ਵਧ ਗਈ ਹੈ।  ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦਾ ਪੈਸਾ ਮਿਲਣ ਦਾ ਮੌਕਾ ਪ੍ਰਾਪਤ‍ ਹੋਇਆ ਹੈ।

 

ਇੰਨਾ ਹੀ ਨਹੀਂ,  ਗੰਨੇ  ਦੇ ਕਿਸਾਨਾਂ ਦਾ ਭੁਗਤਾਨ ਉਸ ਦੀ ਗਤੀ,  ਉਸਦਾ ਕੁਵਾਂਟਮ,  ਇਹ ਵੀ 40%  ਵਾਧਾ  ਹੋਇਆ ਹੈ।  ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਵਿਕਾਸ ਦੀਆਂ ਇਨ੍ਹਾਂ ਯੋਜਨਾਵਾਂ ਦਾ ਲਾਭ ਕਾਸ਼ੀ  ਦੇ ਚਾਹੇ infrastructure ਦਾ ਕੰਮ ਹੋਵੇ,  ਚਾਹੇ ਖੇਤੀਬਾੜੀ ਖੇਤਰ ਦਾ ਕੰਮ ਹੋਵੇ,  ਚਾਹੇ ਬਿਜਲੀ ਦਾ ਕੰਮ ਹੋਵੇ,  ਚਾਹੇ ਰੇਲ ਲਾਈਨ ਦੀ ਰਫ਼ਤਾਰ ਵਧਾਉਣ ਦਾ ਕੰਮ ਹੋਵੇ,  ਨਵੀਂ ਰੇਲ ਲਾਈਨ ਚਾਲੂ ਕਰਨ ਦਾ ਕੰਮ ਹੋਵੇ,  ਅਜਿਹੇ ਅਨੇਕ projects,  ਉਨ੍ਹਾਂ ਦਾ ਅੱਜ ਨੀਂਹ ਪੱਥਰ ਰੱਖਣ ਅਤੇ ਲੋਕ ਅਰਪਣ ਕਰਨ ਦਾ ਅੱਜ ਮੈਨੂੰ ਮੌਕਾ ਮਿਲਿਆ ਹੈ।

ਅਸੀਂ ਸਾਰਿਆਂ ਨੇ ਮਿਲ ਕੇ ਕਾਸ਼ੀ ਨੂੰ ਵਿਕਾਸ ਦੀਆਂ ਨਵੀਂਆਂ ਉੱਚਾਈਆਂ ‘ਤੇ ਲੈ ਜਾਣਾ ਹੈ।  ਅਨੇਕ ਯੋਜਨਾਵਾਂ ਲੈ ਕੇ ਰਾਜ ਸਰਕਾਰ ਅਤੇ ਭਾਰਤ ਸਰਕਾਰ ਕਾਸ਼ੀ ਵਿੱਚ,  ਪੂਰਬੀ ਉੱਤਰ ਪ੍ਰਦੇਸ਼ ਵਿੱਚ ਕੰਮ ਕਰ ਰਹੀ ਹੈ।  ਆਉਣ ਵਾਲੇ ਦਿਨਾਂ ਵਿੱਚ ਅਸੀਂ ਇੱਕ ਬਹੁਤ ਮਹਤਵਪੂਰਨ ਯੋਜਨਾ ਦੇਸ਼ ਵਾਸੀਆਂ ਲਈ ਲਾਗੂ ਕਰ ਰਹੇ ਹਾਂ। ‘ਆਯੁਸ਼ਮਾਨ ਭਾਰਤ’,  ਇਸ ‘ਆਯੁਸ਼ਮਾਨ ਭਾਰਤ’ ਤਹਿਤ ਇੰਸ਼ੋਰੈਂਸ ਕੰਪਨੀ  ਨਾਲ ਮਿਲ ਕੇ,  ਬੀਮਾ ਯੋਜਨਾ ਦੀ ਵਿਵਸਥਾ  ਕਰਕੇ ਗ਼ਰੀਬ ਤੋਂ ਗ਼ਰੀਬ ਪਰਿਵਾਰ ਵੀ,  ਅਗਰ ਉਸ ਦੇ ਇੱਥੇ ਕੋਈ ਬਿਮਾਰ ਹੋ ਜਾਵੇ –  ਤਾਂ ਇੱਕ ਵਿਆਕਤੀ ਬਿਮਾਰ ਨਹੀਂ ਹੁੰਦਾ,  ਪੂਰਾ ਪਰਿਵਾਰ ਬਿਮਾਰ ਹੋ ਜਾਂਦਾ ਹੈ।  ਆਰਥਕ ਹਾਲਤ ਤਬਾਹ ਹੋ ਜਾਂਦੀ ਹੈ।  ਪਰਿਵਾਰ  ਦੇ ਸਾਰੇ ਸੁਪਨੇ,  ਸਾਰੀ ਯੋਜਨਾਵਾਂ ਤਿੱਤਰ – ਬਿੱਤਰ ਹੋ ਜਾਂਦੀਆਂ ਹਨ।  ਇਸ ਲਈ ਗ਼ਰੀਬ ਬਿਮਾਰ ਹੋ ਜਾਵੇਂ ਤਾਂ ਝੱਲ ਲੈਂਦਾ ਹੈ,  ਹਸਪਤਾਲ ਜਾਣ ਦੀ ਹਿੰਮਤ ਨਹੀਂ ਕਰਦਾ।  ਉਸ ਦੇ ਲਈ ਖ਼ਰਚ ਸੰਭਵ ਨਹੀਂ ਹੁੰਦਾ,  ਗਿਰਵੀ ਰੱਖਣ ਲਈ ਕੁਝ ਹੁੰਦਾ ਨਹੀਂ ਉਸ ਕੋਲ।  ਕੀ ਮੇਰੇ ਦੇਸ਼  ਦੇ ਨਾਗਰਿਕਾਂ ਦਾ ਇਹ ਹਾਲ ਹੋਵੇਗਾ?

ਭਰਾਵੋ,  ਭੈਣੋਂ, ਇਹ ਮੈਨੂੰ ਮਨਜ਼ੂਰ ਨਹੀਂ ਹੈ। ਅਤੇ ਇਸ ਲਈ ਅਸੀਂ ਯੋਜਨਾ ਬਣਾਈ ਹੈ ਕਿ ਅਜਿਹੇ ਗ਼ਰੀਬ ਪਰਿਵਾਰ ਹੋਣਗੇ ਜਿੱਥੇ ਉਪਚਾਰ ਲਈ ਸੰਭਾਵਨਾ ਨਹੀਂ ਹੈ,  ਦੇਸ਼ ਵਿੱਚ ਦਸ ਕਰੋੜ ਪਰਿਵਾਰ –  ਯਾਨੀ ਕਰੀਬ – ਕਰੀਬ 50 ਕਰੋੜ ਨਾਗਰਿਕ,  50 ਕਰੋੜ ਨਾਗਰਿਕ,  ਅਗਰ ਉਨ੍ਹਾਂ  ਦੇ  ਪਰਿਵਾਰ ਵਿੱਚ ਕੋਈ ਬਿਮਾਰੀ ਆਈ,  ਤਾਂ ‘ਆਯੁਸ਼ਮਾਨ ਭਾਰਤ’ ਯੋਜਨਾ   ਤਹਿਤ ਇੱਕ ਸਾਲ ਵਿੱਚ ਪੰਜ ਲੱਖ ਰੁਪਏ ਤੱਕ ਦਾ ਹਸਪਤਾਲ ਦਾ ਖਰਚਾ ਭਾਰਤ ਸਰਕਾਰ ਅਤੇ ਇੰਸ਼ੋਰੈਂਸ ਕੰਪਨੀ ਮਿਲ ਕੇ ਦੇਵੇਗੀ।  ਇਸ ਦਾ ਨਤੀਜਾ ਇਹ ਹੋਵੇਗਾ ਕਿ ਗ਼ਰੀਬ ਜੋ ਪਹਿਲਾਂ ਹਸਪਤਾਲ ਜਾਣ ਤੋਂ ਕਤਰਾਉਂਦਾ ਸੀ,  ਉਹ ਹੁਣ ਛੋਟੀ ਬਿਮਾਰ ਹੋਣ ‘ਤੇ ਵੀ ਜਾਣਗੇ।  ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਪੈਸੇ ਮੋਦੀ  ਸਰਕਾਰ ਦੇਣ ਵਾਲੀ ਹੈ।  ਉਸ ਨੂੰ ਵਿਸ਼ਵਾਸ ਹੈ ਕਿ ਬਿਮਾਰ ਰਹਿਣਾ ਠੀਕ ਨਹੀਂ ਹੈ ,  ਰੋਜ਼ੀ-ਰੋਟੀ ਕਮਾਉਣੀ ਹੈ ਤਾਂ ਮੈਨੂੰ ਪਹਿਲਾਂ ਇਲਾਜ ਕਰਵਾਉਣਾ ਚਾਹੀਦਾ ਹੈ, ਉਹ ਕਰਾਵੇਗਾ।

 

ਜੋ ਪ੍ਰਾਈਵੇਟ ਪਾਰਟੀਆਂ ਹਨ,  ਜੋ ਛੋਟੇ-ਛੋਟੇ ਸ਼ਹਿਰਾਂ ਵਿੱਚ ਹਸਪਤਾਲ ਖੋਲ੍ਹਦੀਆਂ  ਨਹੀਂ ਹਨ,  ਬਣਾਉਂਦੀਆਂ ਨਹੀਂ ਹਨ,  ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਲੋਕ ਆਉਣਗੇ ਨਹੀਂ,  ਆਉਣਗੇ ਤਾਂ ਪੈਸੇ ਦੇਣਗੇ ਨਹੀਂ।  ਲੇਕਿਨ ਹੁਣ ਪੈਸੇ ਮਿਲਣਾ ਸੰਭਵ ਹੋ ਗਿਆ ਹੈ ਤਾਂ ਲੋਕ ਵੀ ਆਪਣੇ ਪ੍ਰਾਈਵੇਟ ਹਸਪਤਾਲ ਬਣਾਉਣਗੇ।  ਦੇਸ਼ ਵਿੱਚ ਹਸਪਤਾਲਾਂ ਦਾ ਇੱਕ ਜਾਲ ਬਣੇਗਾ।  ਆਰੋਗਯ ਦੀ ਦ੍ਰਿਸ਼ਟੀ ਨਾਲ ਸੇਵਾਵਾਂ ਉਪਲੱਬਧ ਕਰਵਾਉਣ ਵਾਲੇ ਲੋਕ ਤਿਆਰ ਹੋਣਗੇ।  ਤੰਦਰੁਸਤੀ  ਦੇ ਖੇਤਰ ਵਿੱਚ ਨਵੇਂ ਰੋਜਗਾਰ ਪੈਦਾ ਹੋਣਗੇ।  ਅਤੇ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਅਹਿਮ ਕੰਮ ਅਸੀਂ ਕਰ ਸਕਾਂਗੇ ।

 

ਸਾਡੇ ਦੇਸ਼ ਵਿੱਚ ਕੁਪੋਸ਼ਣ ਇੱਕ ਬਹੁਤ ਵੱਡੀ ਸਮੱਸਿਆ ਹੈ।  ਅਸੀਂ ਪੋਸ਼ਣ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ।  ਕਰੀਬ 9 ਹਜ਼ਾਰ ਕਰੋੜ ਰੁਪਿਆ ਲਗਾ ਕੇ ਆਉਣ ਵਾਲੇ ਸਾਲਾਂ ਵਿੱਚ ਸਾਡੇ ਬੱਚੇ  ਉਮਰ  ਦੇ ਹਿਸਾਬ ਨਾਲ ਉਨ੍ਹਾਂ ਦਾ ਭਾਰ ਹੋਵੇ,  ਉਮਰ  ਦੇ ਹਿਸਾਬ ਨਾਲ ਉਨ੍ਹਾਂ ਦੀ ਉਚਾਈ ਹੋਵੇ,  ਤੰਦਰੁਸਤ ਹੋਣ,  malnutrition ਦੀਆਂ ਸਮੱਸਿਆਵਾਂ ਤੋਂ ਮੁਕਤ ਹੋਣ,  ਇਸ ਦੇ ਲਈ ਜ਼ਰੂਰੀ ਪੋਸ਼ਣ ਦੀ ਵਿਵਸਥਾ ਕਿਵੇਂ ਹੋਵੇ?  ਅਧਿਆਪਨ ਦੀ ਵਿਵਸਥਾ ਕਿਵੇਂ ਹੋਵੇ?  ਖ਼ਾਸ ਕਰਕੇ ਮਾਤਾਵਾਂ ਦੀ ਟ੍ਰੇਨਿੰਗ ਕਿਵੇਂ ਹੋਵੇ ? 

ਉਨ੍ਹਾਂ ਸਾਰੇ ਵਿਸ਼ਿਆਂ ਦਾ ਇੱਕ ਬੀੜਾ ਚੁੱਕਿਆ ਹੈ ਅਤੇ ਪ੍ਰਧਾਨ ਮੰਤਰੀ ਪੋਸਣ ਮਿਸ਼ਨ ਯੋਜਨਾ PMPM ਕਰਕੇ ਅਸੀਂ ਲਿਆਏ ਹਾਂ।  ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਪੋਸਣ ਮਿਸ਼ਨ ਯੋਜਨਾ ਗ਼ਰੀਬ ਤੋਂ ਗ਼ਰੀਬ ਪਰਿਵਾਰ ਹੋਵੇ,   ਮੱਧ ਵਰਗ ਪਰਿਵਾਰ ਹੋਵੇ,  12-14-16 ਸਾਲਾਂ ਦੀਆਂ ਬੇਟੀਆਂ ਹੋਣ,  ਅਗਰ 12-14-16 ਸਾਲ ਦੀਆਂ ਬੇਟੀਆਂ,  ਉਹ ਅਗਰ ਤੰਦਰੁਸਤ ਨਹੀਂ ਹੋਣਗੀਆਂ ,  ਉਨ੍ਹਾਂ ਦਾ ਸਰੀਰਕ ਵਿਕਾਸ ਉਮਰ  ਦੇ ਹਿਸਾਬ ਨਾਲ ਨਹੀਂ ਹੁੰਦਾ ਹੋਵੇਗਾ!  ਅਗਰ ਕੁਝ ਹੀ ਸਾਲਾਂ ਵਿੱਚ ਉਹ ਮਾਂ ਬਣੇਗੀ ਤਾਂ ਕਦੇ ਉਹ ਮਾਂ ਵੀ ਮਰ ਸਕਦੀ ਹੈ,  ਪੈਦਾ ਹੋਣ ਵਾਲਾ ਬੱਚਾ ਵੀ ਮਰ ਸਕਦਾ ਹੈ।  ਜਾਂ ਤਾਂ ਪੈਦਾ ਹੋਣ ਵਾਲਾ ਬੱਚਾ ਕਿਸੇ ਨਾ ਕਿਸੇ ਰੋਗ ਨੂੰ ਲੈ ਕੇ ਪੈਦਾ ਹੋ ਸਕਦਾ ਹੈ ਅਤੇ ਜਿੰਦਗੀ ਭਰ ਉਸ ਮਾਂ ਨੂੰ ਉਸ ਬੱਚੇ ਦੀ ਸੇਵਾ ਕਰਨ ਵਿੱਚ ਖਪ ਜਾਣਾ ਪੈਂਦਾ ਹੈ।  ਇਸ ਸਭ ਤੋਂ ਮੁਕਤੀ ਦਿਵਾਉਣ ਲਈ ਇਹ ਪ੍ਰਧਾਨ ਮੰਤਰੀ ਪੋਸ਼ਣ ਮਿਸ਼ਨ ਯੋਜਨਾ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਅਸੀਂ ਚਲ ਰਹੇ ਹਾਂ।

 

ਕਾਸ਼ੀ ਵਾਸੀਓ,  ਵਿਕਾਸ ਦੀਆਂ ਇਨ੍ਹਾਂ ਸਾਰੀਆਂ ਯੋਜਨਾਵਾਂ ਦਾ ਲਾਭ ਸਾਡੀ ਕਾਸ਼ੀ ਨੂੰ ਮਿਲੇ। ਸਾਡੀਆਂ ਗੰਗਾ ਨਾਲ ਜੁੜੀਆਂ ਹੋਈਆਂ ਸਾਰੀਆਂ ਯੋਜਨਾਵਾਂ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀਆਂ ਹਨ ਅਤੇ ਉਨ੍ਹਾਂ ਦਾ ਲਾਭ ਵੀ ਆਉਣ ਵਾਲੇ ਦਿਨਾਂ ਵਿੱਚ ਮਿਲਣ ਵਾਲਾ ਹੈ।

 

ਮੈਂ ਫਿਰ ਇੱਕ ਵਾਰ ਯੋਗੀ ਜੀ ਦੀ ਸਰਕਾਰ ਨੂੰ ਅਨੇਕਵਿੱਦ ਪ੍ਰਕਲਪਾ ਤੇਜ਼ ਗਤੀ ਨਾਲ ਚਲਾਉਣ ਲਈ,  ਭਾਰਤ ਸਰਕਾਰ ਦੀਆਂ ਯੋਜਨਾਵਾਂ ਨੂੰ ਵੀ ਤੇਜ਼ ਰਫ਼ਤਾਰ ਨਾਲ ਲਾਗੂ ਕਰਨ ਲਈ ਮੈਂ ਹਿਰਦੇ ਪੂਰਵਕ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਫਿਰ ਇੱਕ ਵਾਰ ਅੱਜ ਕਾਸ਼ੀ ਵਾਸੀਆਂ ਨੇ ਜੋ ਅਦਭੁਤ ਸੁਆਗਤ-ਸਨਮਾਨ ਕੀਤਾ ਹੈ,  ਇਸ ਦੇ ਲਈ ਸਿਰ ਝੁਕਾ ਕੇ ਨਮਨ ਕਰਦਾ ਹਾਂ।

 

ਬਹੁਤ – ਬਹੁਤ ਧੰਨਵਾਦ

***

ਅਤੁਲ ਤਿਵਾਰੀ  / ਸ਼ਾਹਬਾਜ ਹਸੀਬੀ / ਬਾਲਮੀਕੀ ਮਹਤੋ / ਨਿਰਮਲ ਸ਼ਰਮਾ