ਪੀਐੱਮਇੰਡੀਆ
‘ਬੇਹੱਦ ਸਤਿਕਾਰਤ ਮੋਰਾਰੀ ਬਾਪੂ ਜੀ, ਵਿਵੇਕਾਨੰਦ ਕੇਂਦਰ ਦੇ ਪ੍ਰਧਾਨ ਸ੍ਰੀ ਪੀ. ਪਰਮੇਸ਼ਵਰਨ ਜੀ, ਮੰਤਰਾਲੇ ‘ਚ ਮੇਰੇ ਸਹਿਯੋਗੀ ਪੌਨ ਰਾਧਾਕ੍ਰਿਸ਼ਨਨ ਜੀ, ਵਿਵੇਕਾਨੰਦ ਆਸ਼ਰਮ ਦੇ ਸਵਾਮੀ ਜੀ ਚੈਤਯਾਨੰਦ ਜੀ, ਬਾਲਾਕ੍ਰਿਸ਼ਨ ਜੀ, ਭਾਨੂਦਾਸ ਜੀ, ਵਿਵੇਕਾਨੰਦ ਕੇਂਦਰ ਦੇ ਮੀਤ ਪ੍ਰਧਾਨ ਨਿਵੇਦਿਤਾ ਜੀ ਅਤੇ ਮੇਰੇ ਪਿਆਰੇ ਮਿੱਤਰੋ!
ਮੈਨੂੰ ਤੁਹਾਡੇ ਵਿਚਕਾਰ ਮੌਜੂਦ ਰਹਿ ਕੇ ਬਹੁਤ ਚੰਗਾ ਲਗਣਾ ਸੀ ਪਰ ਟੈਕਨੋਲੋਜੀ ਦੀ ਸ਼ਕਤੀ ਦਾ ਧੰਨਵਾਦ, ਅਸੀਂ ਇਸ ਮੌਕੇ ‘ਤੇ ਜੁੜੇ ਹੋਏ ਹਾਂ। ਅਤੇ ਮੈਂ ਕਿਸੇ ਵੀ ਤਰ੍ਹਾਂ ਮਹਿਮਾਨ ਨਹੀਂ ਹਾਂ, ਸਗੋਂ ਇਸ ਪਰਿਵਾਰ ਦਾ ਹਿੱਸਾ ਹਾਂ। ਮੈਂ ਤੁਹਾਡੇ ਆਪਣਿਆਂ ਵਿੱਚੋਂ ਹੀ ਇੱਕ ਹਾਂ।
12 ਜਨਵਰੀ – ਇਹ ਕੋਈ ਆਮ ਦਿਨ ਨਹੀਂ ਹੈ। ਇਤਿਹਾਸ ਵਿੱਚ ਇਹ ਦਿਨ ਵਿਸ਼ੇਸ਼ ਤੌਰ ‘ਤੇ ਉੱਕਰਿਆ ਹੋਇਆ ਹੈ, ਜਦੋਂ ਭਾਰਤ ਨੂੰ ਸਾਡੇ ਮਹਾਨ ਚਿੰਤਕਾਂ ਵਿੱਚੋਂ ਇੱਕ, ਪਥ-ਪ੍ਰਦਰਸ਼ਕ ਮਸ਼ਾਲ ਅਤੇ ਨਿਸ਼ਠਾਵਾਨ ਸ਼ਖ਼ਸੀਅਤ ਦਾ ਅਸ਼ੀਰਵਾਦ ਪ੍ਰਾਪਤ ਹੋਇਆ ਸੀ, ਜਿਨ੍ਹਾਂ ਨੇ ਭਾਰਤ ਦਾ ਸੁਨੇਹਾ ਸਮੁੱਚੇ ਵਿਸ਼ਵ ਤੱਕ ਪਹੁੰਚਾਇਆ ਸੀ।
ਮੈਂ ਬੇਹੱਦ ਸਤਿਕਾਰਯੋਗ ਸਵਾਮੀ ਵਿਵੇਕਾਨੰਦ ਜੀ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ। ਉਹ ਇੱਕ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਦੇ ਸ਼ਕਤੀਸ਼ਾਲੀ ਵਿਚਾਰ ਅਨੇਕਾਂ ਮਨਾਂ ਨੂੰ ਨਿਰੰਤਰ ਇੱਕ ਆਕਾਰ ਦੇ ਰਹੇ ਹਨ।
ਅੱਜ ਵਿਵੇਕਾਨੰਦਪੁਰਮ ‘ਚ ‘ਰਮਾਇਣ ਦਰਸ਼ਨਮ’, ਭਾਰਤ ਮਾਤਾ ਸਦਨਮ ਦੀ ਸ਼ੁਰੂਆਤ ਹੋ ਰਹੀ ਹੈ। ਹਨੂੰਮਾਨਜੀ ਦੀ 27 ਫ਼ੁੱਟ ਉੱਚੀ ਮੂਰਤੀ ਦੀ, ਅਤੇ ਉਹ ਵੀ ਇੱਕ ਪੱਥਰ ਦੀ ਬਣੀ ਹੋਈ, ਸਥਾਪਤ ਕੀਤੀ ਜਾ ਰਹੀ ਹੈ। ਤੁਸੀਂ ਲੋਕਾਂ ਨੇ ਇਸ ਨਾਲ ਸਬੰਧਤ ਜੋ ਵੀਡੀਓ ਮੈਨੂੰ ਭੇਜਿਆ ਸੀ, ਉਹ ਮੈਂ ਵੇਖਿਆ ਹੈ ਅਤੇ ਇਸ ਵੀਡੀਓ ਨੂੰ ਵੇਖ ਕੇ ਮੈਂ ਕਹਿ ਸਕਦਾ ਹਾਂ ਕਿ ਇਸ ਵਿੱਚ ਦਿੱਵਯਤਾ ਵੀ ਹੈ ਤੇ ਵਿਸ਼ਾਲਤਾ ਵੀ।
ਅੱਜ ਹੀ ਵਿਵੇਕਾਨੰਦ ਕੇਂਦਰ ਦੇ ਬਾਨੀ ਸਵਰਗੀ ਏਕਨਾਥ ਰਾਨਾਡੇ ਜੀ ਦੇ potrait ਤੋਂ ਵੀ ਪਰਦਾ ਚੁੱਕਿਆ ਜਾ ਰਿਹਾ ਹੈ। ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਆਯੋਜਨ ਲਈ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਭਰਾਵੋ ਅਤੇ ਭੈਣੋ, ਅੱਜ ਤੁਸੀਂ ਲੋਕ ਜਿਸ ਸਥਾਨ ‘ਤੇ ਹੋ, ਉਹ ਕੋਈ ਆਮ ਥਾਂ ਨਹੀਂ ਹੈ। ਇਹ ਭੂਮੀ ਇਸ ਰਾਸ਼ਟਰ ਦੀ ਤਪੋ-ਭੂਮੀ ਵਾਂਗ ਹੈ। ਜੇ ਹਨੂੰਮਾਨ ਜੀ ਨੂੰ ਆਪਣਾ purpose of life ਮਿਲਿਆ, ਤਾਂ ਇਸੇ ਧਰਤੀ ਤੋਂ ਮਿਲਿਆ। ਜਦੋਂ ਉਨ੍ਹਾਂ ਨੂੰ ਜਾਮਵੰਤ ਨੇ ਕਿਹਾ ਸੀ ਕਿ ਤੇਰਾ ਤਾਂ ਜਨਮ ਵੀ ਭਗਵਾਨ ਸ਼੍ਰੀ ਰਾਮ ਦੇ ਕਾਰਜ ਲਈ ਹੋਇਆ ਹੈ। ਇਸੇ ਧਰਤੀ ਉੱਤੇ ਮਾਂ ਪਾਰਵਤੀ ਦੀ ਕੰਨਿਆਕੁਮਾਰੀ ਦਾ ਉਸ ਨੂੰ purpose of life ਮਿਲਿਆ। ਇਹੀ ਉਹ ਧਰਤੀ ਹੈ, ਜਿੱਥੇ ਮਹਾਨ ਸਮਾਜ ਸੁਧਾਰਕ ਸੰਤ ਥਿਰੂਵੱਲੂਵਰ ਨੂੰ ਦੋ ਹਜ਼ਾਰ ਵਰ੍ਹੇ ਪਹਿਲਾਂ ਗਿਆਨ ਦਾ ਅੰਮ੍ਰਿਤ ਮਿਲਿਆ। ਇਹੀ ਉਹ ਧਰਤੀ ਹੈ, ਜਿੱਥੇ ਸਵਾਮੀ ਵਿਵੇਕਾਨੰਦ ਨੂੰ ਵੀ ਜੀਵਨ ਦਾ ਉਦੇਸ਼ ਪ੍ਰਾਪਤ ਹੋਇਆ। ਇੱਥੇ ਹੀ ਤਪ ਕਰਨ ਤੋਂ ਬਾਅਦ ਉਨ੍ਹਾਂ ਨੂੰ ਜੀਵਨ ਦਾ ਟੀਚਾ ਅਤੇ ਟੀਚੇ ਦੀ ਪ੍ਰਾਪਤੀ ਲਈ ਮਾਰਗ-ਦਰਸ਼ਨ ਮਿਲਿਆ ਸੀ। ਇਹੀ ਉਹ ਜਗ੍ਹਾ ਹੈ, ਜਿੱਥੇ ਏਕਨਾਥ ਰਾਨਾਡੇ ਜੀ ਨੂੰ ਵੀ ਆਪਣੇ ਜੀਵਨ ਦਾ, ਜੀਵਨ ਦੀ ਜੋ ਯਾਤਰਾ ਸੀ – ਉਸ ਵਿੱਚ ਇੱਕ ਨਵਾਂ ਮੋੜ ਮਿਲਿਆ। ਇੱਕ ਨਵਾਂ ਟੀਚਾ ਸਥਾਪਤ ਹੋਇਆ। ਉਨ੍ਹਾਂ ਆਪਣਾ ਪੂਰਾ ਜੀਵਨ one life one mission ਦੇ ਰੂਪ ਵਿੱਚ ਇਸੇ ਕਾਰਜ ਲਈ ਕੁਰਬਾਨ ਕਰ ਦਿੱਤਾ। ਇਸ ਪਵਿੱਤਰ ਭੂਮੀ ਨੂੰ ਇਸ ਤਪੋ ਭੂਮੀ ਨੂੰ ਮੇਰਾ ਸਤ-ਸਤ ਵੰਦਨ ਹੈ, ਮੇਰਾ ਨਮਨ ਹੈ।
ਸਾਲ 2014 ‘ਚ, ਜਦੋਂ ਅਸੀਂ ਏਕਨਾਥ ਰਾਨਾਡੇ ਜੀ ਦੀ ਜਨਮ ਸ਼ਤਾਬਦੀ ਮਨਾ ਰਹੇ ਸਾਂ, ਤਦ ਮੈਂ ਕਿਹਾ ਸੀ – ਕਿ ਇਹ ਮੌਕਾ ਨੌਜਵਾਨਾਂ ਦੇ ਮਨ ਨੂੰ ਜਗਾਉਣ ਦਾ ਹੈ। ਸਾਡਾ ਭਾਰਤ ਨੌਜਵਾਨ ਹੈ – ਉਹ ਦਿੱਵਯ ਵੀ ਬਣੇ ਅਤੇ ਵਿਸ਼ਾਲ ਵੀ ਬਣੇ। ਅੱਜ ਦੁਨੀਆ ਭਾਰਤ ਤੋਂ ਦਿੱਵਯਤਾ ਦੇ ਅਹਿਸਾਸ ਦੀ ਆਸ ਰੱਖ ਰਹੀ ਹੈ ਅਤੇ ਭਾਰਤ ਦਾ ਗ਼ਰੀਬ, ਦਲਿਤ, ਪੀੜਤ, ਸ਼ੋਸ਼ਿਤ, ਵੰਚਿਤ ਇਹ ਭਾਰਤ ਦੀ ਭੱਵਯਤਾ ਤੋਂ ਆਸ ਰੱਖਦਾ ਹੈ। ਅਤੇ ਵਿਸ਼ਵ ਲਈ ਦਿੱਵਯਤਾ ਤਾਂ ਦੇਸ਼ ਦੇ ਅੰਦਰਲੇ ਲਈ ਭੱਵਯਤਾ ਅਤੇ ਇਨ੍ਹਾਂ ਦੋਵਾਂ ਦਾ ਮੇਲ ਕਰ ਕੇ ਹੀ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧਣਾ ਹੈ।
ਭਰਾਵੋ-ਭੈਣੋ, ਅੱਜ ਭਾਾਰਤ ਦੁਨੀਆ ਦਾ ਸਭ ਤੋਂ young country ਹੈ। ਯੁਵਾ ਦੇਸ਼ ਹੈ। 80 ਕਰੋੜ ਤੋਂ ਵੱਧ ਆਬਾਦੀ 35 ਸਾਲ ਤੋਂ ਘੱਟ age ਦੀ ਹੈ। ਸਵਾਮੀ ਵਿਵੇਕਾਨੰਦ ਅੱਜ ਸਾਡੇ ਵਿਚਕਾਰ ਨਹੀਂ ਹਨ, ਖ਼ੁਦ ਮੌਜੂਦ ਨਹੀਂ ਹਨ। ਪਰ ਉਨ੍ਹਾਂ ਦੇ ਵਿਚਾਰਾਂ ਵਿੱਚ ਇੰਨੀ power ਹੈ, ਇੰਨੀ ਤਾਕਤ ਹੈ, ਇੰਨੀ ਪ੍ਰੇਰਨਾ ਹੈ ਕਿ ਦੇਸ਼ ਦੇ youth ਨੂੰ ਸੰਗਠਤ ਕਰ ਕੇ nation building ਦਾ ਰਾਹ ਵਿਖਾ ਰਹੀ ਹੈ।
ਏਕਨਾਥ ਰਾਨਾਡੇ ਜੀ ਨੇ ਨੌਜਵਾਨਾਂ ਦੀ ਇਸ ਸ਼ਕਤੀ ਨੂੰ ਇੱਕਜੁਟ ਕਰਨ ਲਈ ਵਿਵੇਕਾਨੰਦ ਕੇਂਦਰ ਅਤੇ ਸਵਾਮੀ ਵਿਵੇਕਾਨੰਦ ਰੌਕ ਮੈਮੋਰੀਅਲ ਦੀ ਸਥਾਪਨਾ ਕੀਤੀ ਸੀ। ਏਕਨਾਥ ਰਾਨਾਡੇ ਜੀ ਕਹਿੰਦੇ ਸਨ ਕਿ ਸਾਨੂੰ ਸਵਾਮੀ ਵਿਵੇਕਾਨੰਦ ਚੰਗੇ ਲੱਗਦੇ ਹਨ; ਪਰ ਕੇਵਲ ਇੰਨਾ ਆਖ ਦੇਣ ਨਾਲ ਕੁਝ ਨਹੀਂ ਹੋਵੇਗਾ। ਦੇਸ਼ ਲਈ ਸਵਾਮੀ ਵਿਵੇਕਾਨੰਦ ਨੇ ਜੋ ਕਲਪਨਾ ਕੀਤੀ ਹੈ, ਉਸ ਨੂੰ ਸਾਕਾਰ ਕਰਨ ਲਈ ਉਹ ਅਸਲ ਯੋਗਦਾਨ ਨੂੰ important ਮੰਨਦੇ ਸਨ।
ਏਕਨਾਥ ਜੀ ਨੇ ਜਿਸ ਇੱਕ ਟੀਚੇ ਲਈ ਪੂਰਾ ਜੀਵਨ ਲਾ ਦਿੱਤਾ ਸੀ, ਉਹ ਸੀ – ਸਵਾਮੀ ਵਿਵੇਕਾਨੰਦ ਜੀ ਜਿਹੇ ਨੌਜਵਾਨਾਂ ਦਾ ਨਿਰਮਾਣ। ਉਨ੍ਹਾਂ ਨੇ ਨੌਜਵਾਨਾਂ ਵਿੱਚ ਰਾਸ਼ਟਰ-ਨਿਰਮਾਣ ਦੇ ਉਹੀ ਆਦਰਸ਼ ਸਥਾਪਤ ਕਰਨ ਦਾ ਸਦਾ ਜਤਨ ਕੀਤਾ, ਜੋ ethics ਜੋ values ਸਵਾਮੀ ਵਿਵੇਕਾਨੰਦ ਜੀ ਦੇ ਸਨ। ਮੇਰਾ ਇਹ ਬਹੁਤ ਵੱਡਾ ਸੁਭਾਗ ਰਿਹਾ ਕਿ ਜੀਵਨ ਦੇ ਅਨੇਕਾਂ ਸਾਲਾਂ ਤੱਕ ਮੈਨੂੰ ਏਕਨਾਥ ਜੀ ਦੇ ਨੇੜਲੇ ਸਾਥੀ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਇਸੇ ਧਰਤੀ ਉੱਤੇ ਕਈ ਵਾਰ ਆ ਕੇ ਉਨ੍ਹਾਂ ਦੇ ਨਿੱਘ ਵਿੱਚ ਆਪਣਾ ਜੀਵਨ ਨਿਖਾਰਨ ਦਾ ਮੈਨੂੰ ਮੌਕਾ ਮਿਲਿਆ ਸੀ।
ਏਕਨਾਥ ਜੀ ਦੇ ਜਨਮ-ਸ਼ਤਾਬਦੀ ਜਸ਼ਨ ਦੇ ਦੌਰਾਨ ਹੀ ਤੈਅ ਹੋਇਆ ਸੀ ਕਿ ਸਾਡੇ culture ਸੰਸਕ੍ਰਿਤੀ ਅਤੇ ਸਾਡੇ thought process ਉੱਤੇ ਰਮਾਇਣ ਦੇ ਪ੍ਰਭਾਵ ਨੂੰ ਦਰਸਾਉਂਦੀ ਇੱਕ ਪ੍ਰਦਰਸ਼ਨੀ ਸ਼ੁਰੂ ਕੀਤੀ ਜਾਵੇ। ਅੱਜ ਰਮਾਇਣ ਦਰਸ਼ਨਮ ਭੱਵਯ ਰੂਪ ਵਿੱਚ ਸਾਡੇ ਸਭ ਦੇ ਸਾਹਮਣੇ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਦੇਸ਼ ਅਤੇ ਦੁਨੀਆ ਦੇ ਜੋ ਯਾਤਰੀ ਰੌਕ ਮੈਮੋਰੀਅਲ ਉੱਤੇ ਆਉਂਦੇ ਹਨ। ਇਹ ਰਮਾਇਣ ਦਰਸ਼ਨਮ ਸ਼ਾਇਦ ਉਨ੍ਹਾਂ ਨੂੰ ਜ਼ਿਆਦਾ ਪ੍ਰੇਰਿਤ ਵੀ ਕਰੇਗਾ, ਪ੍ਰਭਾਵਿਤ ਵੀ ਕਰੇਗਾ। ਸ਼੍ਰੀਰਾਮ ਭਾਰਤ ਦੇ ਕਣ-ਕਣ ਵਿੱਚ ਹਨ। ਜਨ-ਜਨ ਦੇ ਮਨ ਵਿੱਚ ਹਨ। ਅਤੇ ਇਸ ਲਈ ਜਦੋਂ ਅਸੀਂ ਸ਼੍ਰੀਰਾਮ ਦੇ ਵਿਸ਼ੇ ਵਿੱਚ ਸੋਚਦੇ ਹਾਂ, ਤਾਂ ਸ਼੍ਰੀਰਾਮ ਇੱਕ ਆਦਰਸ਼ ਪੁੱਤਰ-ਭਰਾ-ਪਤੀ, ਮਿੱਤਰ ਅਤੇ ਆਦਰਸ਼ ਰਾਜਾ ਸਨ। ਅਯੁੱਧਿਆ ਵੀ ਇੱਕ ਆਦਰਸ਼ ਨਗਰ ਸੀ, ਤਾਂ ਰਾਮ-ਰਾਜ ਇੱਕ ਆਦਰਸ਼ ਸ਼ਾਸਨ ਵਿਵਸਥਾ ਸੀ। ਇਸ ਲਈ ਭਗਵਾਨ ਰਾਮ ਅਤੇ ਉਨ੍ਹਾਂ ਦੇ ਰਾਜ ਦਾ ਆਕਰਸ਼ਣ ਸਮੇਂ-ਸਮੇਂ ‘ਤੇ ਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ਨੂੰ ਆਪਣੇ ਤਰੀਕੇ ਨਾਲ ਰਮਾਇਣ ਦੀ ਵਿਆਖਿਆ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਇਨ੍ਹਾਂ ਵਿਆਖਿਆਵਾਂ ਦੀ ਝਲਕ ਹੁਣ ਰਮਾਇਣ ਦਰਸ਼ਨਮ ਵਿੱਚ ਮਿਲੇਗੀ।
ਮਹਾਂਕਵੀ ਕੰਬਨ ਨੇ ‘ਕੰਬ ਰਮਾਇਣਨਮ’ ਵਿੱਚ ਕੌਸ਼ਲ ਰਾਜ ਨੂੰ ਇੱਕ ਸੁਸ਼ਾਸਤ ਰਾਜ ਦੱਸਿਆ ਹੈ। ਉਨ੍ਹਾਂ ਨੇ ਤਾਮਿਲ ਵਿੱਚ ਜੋ ਲਿਖਿਆ, ਮੈਂ ਉਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਜੇ ਕਰਾਂ, ਤਾਂ ਉਨ੍ਹਾਂ ਲਿਖਿਆ ਸੀ –
None were generous in that land as
None was needy;
None seemed brave as none defied;
Truth was unnoticed as there were no liars;
No learning stood out as all were learned.
Since no one in that City ever stopped learning
None was ignorant and none fully learned;
Since all alike had all the wealth
None was poor and none was rich.
(ਭਾਵ:
”ਉਸ ਧਰਤੀ ‘ਤੇ ਕੋਈ ਵੀ ਦਿਆਲੂ ਨਹੀਂ ਸੀ ਕਿਉਂਕਿ
ਕੋਈ ਲੋੜਵੰਦ ਹੀ ਨਹੀਂ ਸੀ;
ਕੋਈ ਵੀ ਬਹਾਦਰ ਨਹੀਂ ਸੀ ਦਿਸਦਾ ਕਿਉਂਕਿ ਕੋਈ ਉਲੰਘਣਾ ਹੀ ਨਹੀਂ ਸੀ ਕਰਦਾ;
ਸੱਚ ਅਣਗੌਲਿਆ ਸੀ ਕਿਉਂਕਿ ਕੋਈ ਝੂਠ ਨਹੀਂ ਸੀ ਬੋਲਦਾ;
ਕੋਈ ਕੁਝ ਸਿੱਖਦਾ ਨਹੀਂ ਸੀ ਕਿਉਂਕਿ ਸਾਰੇ ਹੀ ਜਾਣਕਾਰ ਸਨ।
ਕਿਉਂਕਿ ਉਸ ਨਗਰ ਵਿੱਚ ਕਿਸੇ ਨੇ ਕਦੇ ਸਿੱਖਣਾ ਨਹੀਂ ਰੋਕਿਆ ਸੀ
ਕੋਈ ਅਗਿਆਨੀ ਨਹੀਂ ਸੀ ਤੇ ਨਾ ਹੀ ਕੋਈ ਮੁਕੰਮਲ ਜਾਣਕਾਰ ਸੀ;
ਇੰਝ ਸਾਰੇ ਇੱਕ-ਸਮਾਨ ਸਨ ਤੇ ਸਭ ਕੋਲ ਦੌਲਤ ਸੀ
ਕੋਈ ਗ਼ਰੀਬ ਨਹੀਂ ਸੀ ਤੇ ਨਾ ਹੀ ਕੋਈ ਅਮੀਰ ਸੀ।”)
ਇਹ ਕੰਬਨ ਵੱਲੋਂ ਰਾਮ-ਰਾਜ ਦਾ presentation ਹੈ। ਮਹਾਤਮਾ ਗਾਂਧੀ ਵੀ ਇਨ੍ਹਾਂ ਹੀ ਵਿਸ਼ੇਸ਼ਤਾਵਾਂ ਕਾਰਨ ਰਾਮ-ਰਾਜ ਦੀ ਗੱਲ ਕਰਦੇ ਸਨ। ਨਿਸ਼ਚਤ ਤੌਰ ‘ਤੇ ਇਹ ਇੱਕ ਅਜਿਹਾ ਸ਼ਾਸਨ ਸੀ, ਜਿੱਥੇ ਵਿਅਕਤੀ Person important ਨਹੀਂ ਹੁੰਦਾ, ਸਗੋਂ Principle important ਹੁੰਦੇ ਸਨ।
ਗੋਸਵਾਮੀ ਤੁਲਸੀਦਾਸ ਨੇ ਵੀ ਰਾਮਚਰਿਤਮਾਨਸ ਵਿੱਚ ਰਾਮ-ਰਾਜ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ। ਰਾਮ-ਰਾਜ ਭਾਵ ਜਿੱਥੇ ਕੋਈ ਗ਼ਰੀਬ ਨਾ ਹੋਵੇ, ਦੁਖੀ ਨਾ ਹੋਵੇ, ਕੋਈ ਕਿਸੇ ਨਾਲ ਨਫ਼ਰਤ ਨਾ ਕਰਦਾ ਹੋਵੇ, ਜਿੱਥੇ ਸਾਰੇ ਤੰਦਰੁਸਤ ਅਤੇ ਪੜ੍ਹੇ-ਲਿਖੇ ਹੋਣ। ਜਿੱਥੇ ਕੁਦਰਤ ਅਤੇ ਮਨੁੱਖ ਵਿਚਾਲੇ ਤਾਲਮੇਲ ਹੋਵੇ। ਉਨ੍ਹਾਂ ਲਿਖਿਆ ਹੈ –
दैहिक दैविक भौतिक तापा, राम राज नहिं काहुहि व्यापा।
सब नर करहिं परस्पर प्रीती, चलहिं स्वधर्म निरत श्रुति नीति।
अल्पमृत्यु नहिं कवनिउ पीरा, सब सुंदर सब बिरुज सरीरा।
नहिं दरिद्र कोउ दुखी न दीना, नहिं कोउ अबुध न लच्छन हीना।
ਰਾਮ ਰਾਵਣ ਨੂੰ ਹਰਾ ਕੇ ਵੱਡੇ ਨਹੀਂ ਬਣੇ। ਸਗੋਂ ਰਾਮ ਤਦ ਰਾਮ ਬਣੇ, ਜਦੋਂ ਵੁਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਲਿਆ, ਜਦਂਿ ਸਰਵਹਾਰਾ ਸਨ, ਸਾਧਨਹੀਣ ਸਨ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਆਤਮ-ਗੌਰਵ ਬਹਾਲ ਕੀਤਾ ਅਤੇ ਉਨ੍ਹਾਂ ਵਿੱਚ ਜਿੱਤ ਦਾ ਵਿਸ਼ਵਾਸ ਪੈਦਾ ਕੀਤਾ। ਭਗਵਾਨ ਰਾਮ ਦੇ ਜੀਵਨ ਵਿੱਚ ਉਸ ਭੂਮਿਕਾ ਨੂੰ ਪ੍ਰਵਾਨ ਨਹੀਂ ਕੀਤਾ, ਜੋ ਉਨ੍ਹਾਂ ਦੇ ਵੰਸ਼ ਵੱਲੋਂ ਜੋ ਪਰੰਪਰਾਵਾਂ ਸਨ। ਇੱਕ-ਇੱਕ ਵਰਾਂ ਵਿੱਚ ਕਈ ਗੱਲਾਂ ਅਸੀਂ ਲੋਕ ਜਾਣਦੇ ਹਾਂ। ਉਹ ਅਯੁੱਧਿਆ ਤੋਂ ਬਾਹਰ ਨਿੱਕਲੇ ਸਨ। ਹਾਲੇ ਸ਼ਹਿਰ ਦੀ ਸਰਹੱਦ ਤੋਂ ਵੀ ਬਾਹਰ ਨਹੀਂ ਨਿੱਕਲੇ ਪਰ ਸਮੁੱਚੇ ਵਿਸ਼ਵ ਨੂੰ, ਸਮੁੱਚੀ ਮਨੁੱਖਤਾ ਨੂੰ ਆਪਣੇ-ਆਪ ਵਿੱਚ ਸਮਾਹਿਤ ਕਰਦਿਆਂ ਆਦਰਸ਼ ਕੀ ਹੁੰਦਾ ਹੈ, ਕਦਰਾਂ-ਕੀਮਤਾਂ ਕੀ ਹੁੰਦੀਆਂ ਹਨ। ਕੀਮਤਾਂ ਪ੍ਰਤੀ ਜੀਵਨ ਦਾ ਸਮਰਪਣ ਕੀ ਹੁੰਦਾ ਹੈ। ਉਸ ਨੂੰ ਉਨ੍ਹਾਂ ਜਿਉਂ ਕੇ ਵਿਖਾਇਆ ਸੀ ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਇਹ ‘ਰਮਾਇਣ ਦਰਸ਼ਨਮ’ ਇਹ ਆਪਣੇ-ਆਪ ਵਿੱਚ ਵਿਵੇਕਾਨੰਦਪੁਰਮ ਵਿੱਚ ਇੱਕ ਪ੍ਰਸੰਗਿਕ ਅਤੇ ਅਸੀਂ ਜਾਣਦੇ ਹਾਂ ਕਿ ਪ੍ਰਗਤੀ ਲਈ ਸਮਾਜ ਜਿੰਨਾ ਮਜ਼ਬੂਤ ਚਾਹੀਦਾ ਹੈ, ਰਾਜ ਵੀ ਸੁਰਾਜ ਹੋਣਾ ਚਾਹੀਦਾ ਹੈ।
ਜਦੋਂ ਰਾਮਜੀ ਨੂੰ ਦੇਖਦੇ ਹਾਂ, ਤਾਂ ਵਿਅਕਤੀ ਦਾ ਵਿਕਾਸ, ਵਿਵਸਥਾ ਦਾ ਵਿਕਾਸ – ਇਹ ਗੱਲਾਂ ਸਹਿਜ ਰੂਪ ਨਾਲ ਨਜ਼ਰ ਆਉਂਦੀਆਂ ਹਨ।
ਭਰਾਵੋ-ਭੈਣੋ, ਏਕਨਾਥਜੀ ਸਦਾ ਚਾਹੁੰਦੇ ਸਨ ਕਿ ਦੇਸ਼ ਦੀ spiritual power ਨੂੰ ਜਗਾ ਕੇ, ਦੇਸ਼ ਦੀ ਕਰਮ-ਸ਼ਕਤੀ ਜਾਂ working power ਨੂੰ constructive ਕਾਰਜਾਂ ਵਿੱਚ ਲਾਇਆ ਜਾਵੇ। ਅੱਜ ਜਦੋਂ ਵਿਵੇਕਾਨੰਦ ਕੇਂਦਰ ਵਿੱਚ ਹਨੂੰਮਾਨ ਜੀ ਦੀ ਮੂਰਤੀ ਦੀ ਸਥਾਪਨਾ ਹੋ ਰਹੀ ਹੈ, ਤਾਂ ਉਨ੍ਹਾਂ ਦੇ ਇਸ ਕਥਨ ਦੀ inspiration ਦਾ ਵੀ ਪਤਾ ਚਲਦਾ ਹੈ। ਹਨੂੰਮਾਨ ਜੀ ਭਾਵ ਸੇਵਾ, ਹਨੂੰਮਾਨ ਜੀ ਭਾਵ ਸਮਰਪਣ ਭਗਤੀ ਦਾ ਉਹ ਰੂਪ ਸੀ, ਜਿਸ ਵਿੱਚ ਸੇਵਾ ਹੀ ਪਰਮ ਧਰਮ ਬਣ ਗਿਆ ਸੀ। ਜਦੋਂ ਉਹ ਸਮੁੰਦਰ ਪਾਰ ਕਰ ਰਹੇ ਸਨ, ਤਾਂ ਮੈਨਾਕ ਪਰਬਤ ਉਨ੍ਹਾਂ ਵਿੱਚ ਵਿਸ਼ਰਾਮ ਦੇਣਾ ਚਾਹੁੰਦਾ ਸੀ। ਪਰ ਸੰਕਲਪ ਸਿੱਧੀ ਨਾਲ ਪਹਿਲਾਂ ਹਨੂੰਮਾਨ ਜੀ ਲਈ ਸ਼ਿਥਿਲਤਾ (ਜੜਤਾ) ਦੀ ਕੋਈ ਗੁੰਜਾਇਸ਼ ਨਹੀਂ ਸੀ। ਆਪਣੇ ਟੀਚੇ ਦੀ ਪ੍ਰਾਪਤੀ ਤੱਕ ਉਨ੍ਹਾਂ ਅਰਾਮ ਨਹੀਂ ਕੀਤਾ।
ਹਨੂੰਮਾਨ ਜੀ ਦੇ ਸੇਵਾਭਾਵ ਉੱਤੇ ਭਾਰਤ ਰਤਨ ਸੀ. ਰਾਜਗੋਪਾਲਾਚਾਰੀ ਜੀ ਨੇ ਵੀ ਆਪਣੀ ਰਮਾਇਣ ਵਿੱਚ ਲਿਖਿਆ ਹੈ। ਜਦੋਂ ਹਨੂੰਮਾਨ ਜੀ ਸੀਤਾ ਮਾਤਾ ਨੂੰ ਮਿਲ ਕੇ ਪਰਤਦੇ ਹਨ, ਭਗਵਾਨ ਰਾਮ ਜੀ ਨੂੰ ਮਾਤਾ ਦੇ ਸਹੀ-ਸਲਾਮਤ ਹੋਣ ਦੀ ਗੱਲ ਦੱਸਦੇ ਹਨ, ਤਾਂ ਰਾਮ ਜੀ ਕਹਿੰਦੇ ਹਨ-
“The deed done by Hanumaan none else in the world could even conceive of attempting-crossing the sea, entering Lanka protected by Raavana and his formidable hosts and accomplishing the task set him by his king not only fully but beyond the fondest hopes of all.”
ਰਾਮ ਜੀ ਨੇ ਕਿਹਾ ਹੈ ਕਿ ਹਨੂੰਮਾਨ ਜੀ ਨੇ ਉਹ ਕੰਮ ਕੀਤਾ ਸੀ, ਜਿਸ ਦੀ ਕੋਈ ਆਸ ਤੱਕ ਨਹੀਂ ਕਰ ਰਿਹਾ ਸੀ। ਔਕੜਾਂ ਦੇ ਜਿਸ ਸਮੁੰਦਰ ਨੂੰ ਹਨੂੰਮਾਨ ਜੀ ਨੇ ਪਾਰ ਕੀਤਾ ਸੀ, ਉਹ ਕੋਈ ਸੋਚ ਵੀ ਨਹੀਂ ਸਕਦਾ ਸੀ।
ਅਤੇ ਇਸ ਲਈ ਭਰਾਵੋ-ਭੈਣੋ, ਅਸੀਂ ਵੀ ਜਦੋਂ ‘ਸਬਕਾ ਸਾਥ ਸਬਕਾ ਵਿਕਾਸ’ – ਇਹ Guiding Principle ਉੱਤੇ ਚਲ ਰਹੇ ਹਾਂ। ਭਾਵੇਂ ਗ਼ਰੀਬ ਤੋਂ ਗ਼ਰੀਬ ਵਿਅਕਤੀ ਲਈ ਜਨਧਨ ਯੋਜਨਾ ਰਾਹੀਂ ਗ਼ਰੀਬਾਂ ਨੂੰ ਬੈਂਕਿੰਗ ਵਿਵਸਥਾ ਨਾਲ ਜੋੜਿਆ ਜਾਵੇ, ਅੱਜ ਗ਼ਰੀਬ ਕੋਲ ਇੱਕ ਵਿਵਸਥਾ ਕੇ ਅਸੀਂ ਅੱਗੇ ਵਧਣ ਦਾ ਜਤਨ ਕੀਤਾ ਸੀ। ਅਤੇ ਇਸ ਲਈ ਬੀਮਾ ਕਰਵਾਉਣ ਦਾ ਵਿਕਲਪ ਹੈ। ਕਿਸਾਨਾਂ ਨੂੰ ਇਸ ਦਾ ਲਾਭ ਮਿਲਿਆ ਹੈ। ਕਿਸਾਨਾਂ ਨੂੰ ਸਭ ਤੋਂ ਘੱਟ ਪ੍ਰੀਮੀਅਮ ਉੱਤੇ ਫ਼ਸਲ ਬੀਮਾ ਯੋਜਨਾ ਦਿੱਤੀ ਗਈ ਹੈ। ਬੇਟੀਆਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਪੜ੍ਹਾਉਣ ਲਈ ਮੁਹਿੰਮ ਚਲਾ ਰਹੇ ਹਾਂ – ਬੇਟੀ ਬਚਾਓ ਬੇਟੀ ਪੜ੍ਹਾਓ। ਗਰਭਵਤੀ ਔਰਤਾਂ ਨੂੰ ਆਰਥਿਕ ਮਦਦ ਲਈ ਦੇਸ਼-ਵਿਆਪੀ ਯੋਜਨਾ ਉਲੀਕੀ ਗਈ ਹੈ। ਪੰਜ ਕਰੋੜ ਪਰਿਵਾਰ ਜੋ ਲੱਕੜੀ ਦਾ ਚੁੱਲ੍ਹਾ ਬਾਲ਼ ਕੇ ਮਾਵਾਂ ਖਾਣਾ ਪਕਾਉਂਦੀਆਂ ਸਨ। ਅਤੇ ਇੱਕ ਦਿਨ ਵਿੱਚ ਚਾਰ ਸੌ ਸਿਗਰੇਟਾਂ ਜਿੰਨਾ ਧੂੰਆਂ ਖਾਣਾ ਪਕਾਉਣ ਨਾਲ ਲੱਕੜ ਦੇ ਚੁੱਲ੍ਹੇ ਨਾਲ ਉਸ ਮਾਂ ਦੇ ਸਰੀਰ ਅੰਦਰ ਜਾਂਦਾ ਸੀ। ਉਨ੍ਹਾਂ ਮਾਵਾਂ ਨੂੰ ਚੰਗੀ ਸਿਹਤ ਮਿਲੇ। ਬੁਨਿਆਦੀ ਸੁਵਿਧਾ ਮਿਲੇ। 5 ਕਰੋੜ ਪਰਿਵਾਰਾਂ ਵਿੱਚ gas connection ਦਾ ਬੀੜਾ ਚੁੱਕਿਆ ਅਤੇ ਡੇਢ ਕਰੋੜ ਦੇ ਚੁੱਕੇ ਹਾਂ।
ਦਲਿਤ, ਪੀੜਤ, ਵੰਚਿਤ ਦੀ ਸੇਵਾ ਇਹੋ ਤਾਂ ਜਨ ਸੇਵਾ ਪ੍ਰਭੂ ਸੇਵਾ ਦਾ ਮੰਤਰ ਦਿੰਦੀ ਹੈ। ਸਾਡੇ ਦੇਸ਼ ਦੇ ਦਲਿਤ ਨੌਜਵਾਨਾਂ ਨੂੰ Stand-Up India, Start-Up India ਰਾਹੀਂ empower ਕੀਤਾ ਜਾ ਰਿਹਾ ਹੈ। ਛੋਟੇ ਕਾਰੋਬਾਰੀਆਂ ਨੂੰ ਘੱਟ ਵਿਆਜ ਉੱਤੇ ਕਰਜ਼ਾ ਮਿਲ ਸਕੇ, ਇਸ ਲਈ ਮੁਦਰਾ ਯੋਜਨਾ ਚਲਾਈ ਗਈ ਹੈ। ਗ਼ਰੀਬ ਦੀ ਗ਼ਰੀਬੀ ਤਦ ਹੀ ਦੂਰ ਹੋਵੇਗੀ, ਜਦੋਂ ਉਸ ਨੂੰ empower ਕੀਤਾ ਜਾਵੇ। ਜਦੋਂ ਗ਼ਰੀਬ ਮਜ਼ਬੂਤ ਹੋਵੇਗਾ, ਤਾਂ ਖ਼ੁਦ ਗ਼ਰੀਬੀ ਨੂੰ ਹਰਾ ਕੇ ਰਹੇਗਾ। ਅਤੇ ਗ਼ਰੀਬੀ ਤੋਂ ਮੁਕਤੀ ਦਾ ਉਹ ਆਨੰਦ ਲਵੇਗਾ ਅਤੇ ਇੱਕ ਨਵੀਂ ਤਾਕਤ ਨਾਲ ਉਹ ਅੱਗੇ ਵਧੇਗਾ।
ਰਮਾਇਣ ਵਿੱਚ ਜਦੋਂ ਭਗਵਾਨ ਰਾਮ ਅਤੇ ਭਰਤ ਵਿਚਾਲੇ ਸ਼ਾਸਨ ਨੂੰ ਲੈ ਕੇ ਸੰਵਾਦ ਹੋ ਰਿਹਾ ਸੀ, ਤਦ ਭਗਵਾਨ ਰਾਮ ਨੇ ਭਰਤ ਨੂੰ ਆਖਿਆ ਸੀ –
कच्चिद् अर्थम् विनिश्चित्य लघु मूलम् महा उदयम् |
क्षिप्रम् आरभसे कर्तुम् न दीर्घयसि राघव ||
ਭਾਵ- ਹੇ ਭਰਤ, ਅਜਿਹੀਆਂ ਯੋਜਨਾਵਾਂ ਲਾਗੂ ਕਰੋ, ਜਿਨ੍ਹਾਂ ਨਾਲ ਘੱਟ ਤੋਂ ਘੱਟ ਖ਼ਰਚ ਵਿੱਚ ਵੱਧ ਤੋਂ ਵੱਧ ਲੋਕਾਂ ਦਾ ਫ਼ਾਇਦਾ ਹੋਵੇ। ਰਾਮ ਜੀ ਨੇ ਭਰਤ ਨੂੰ ਇਹ ਵੀ ਕਿਹਾ ਕਿ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਬਿਲਕੁਲ ਵੀ ਦੇਰੀ ਨਾ ਕੀਤੀ ਜਾਵੇ।
आयः ते विपुलः कच्चित् कच्चिद् अल्पतरो व्ययः |
अपात्रेषु न ते कच्चित् कोशो गग्च्छति राघव ||
ਭਾਵ ਭਰਤ, ਇਸ ਗੱਲ ਦਾ ਧਿਆਨ ਰੱਖਣਾ ਕਿ ਆਮਦਨ ਜ਼ਿਆਦਾ ਹੋਵੇ ਅਤੇ ਖ਼ਰਚਾ ਘੱਟ। ਉਹ ਇਸ ਗੱਲ ਦੀ ਵੀ ਹਦਾਇਤ ਦਿੰਦੇ ਹਨ ਕਿ ਅਯੋਗ ਵਿਅਕਤੀਆਂ ਜਾਂ undeserving ਨੂੰ ਰਾਜ ਕੋਸ਼ ਦਾ ਫ਼ਾਇਦਾ ਨਾ ਮਿਲੇ।
ਅਯੋਗਾਂ ਤੋਂ ਸਰਕਾਰੀ ਖ਼ਜ਼ਾਨੇ ਨੂੰ ਬਚਾਉਣਾ ਵੀ ਸਰਕਾਰ ਦੀ ਕਾਰਜ-ਸੰਸਕ੍ਰਿਤੀ ਦਾ ਹਿੱਸਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਅਸੀਂ ਆਧਾਰ ਕਾਰਡ ਨਾਲ ਲਿੰਕ ਕਰ ਕੇ ਬੈਂਕ ਅਕਾਊਂਟ ਵਿੱਚ ਸਿੱਧੇ ਆਰਥਿਕ ਸਹਾਇਤਾ ਟ੍ਰਾਂਸਫ਼ਰ ਕਰਨਾ, ਫ਼ਰਜ਼ੀ ਰਾਸ਼ਨ ਕਾਰਡ ਵਾਲਿਆਂ ਨੂੰ ਹਟਾਉਣਾ, ਫ਼ਰਜ਼ੀ ਗੈਸ ਕੁਨੈਕਸ਼ਨ ਵਾਲਿਆਂ ਨੂੰ ਹਟਾਉਣਾ, ਫ਼ਰਜ਼ੀ ਟੀਚਰਾਂ ਨੂੰ ਹਟਾਉਣਾ, ਦੂਜਿਆਂ ਦਾ ਹੱਕ ਖੋਹਣ ਵਾਲਿਆਂ ਨੂੰ ਹਟਾਉਣਾ, ਇਹ ਸਭ ਇਸ ਸਰਕਾਰ ਨੇ ਮਿਸ਼ਨ ਮੋਡ ਵਿੱਚ ਲਿਆ ਹੈ।
ਭਰਾਵੋ-ਭੈਣੋ, ਅੱਜ ਹੀ ਭਾਰਤ-ਮਾਤਾ ਸਦਨ ਵਿੱਚ ਪੰਚਲੌਹ ਨਾਲ ਬਣੀ ਮਾਂ ਭਾਰਤੀ ਦੀ ਮੂਰਤੀ ਤੋਂ ਵੀ ਪਰਦਾ ਹਟਾਇਆ ਜਾ ਰਿਹਾ ਹੈ। ਮਾਂ ਭਾਰਤੀ ਦੇ ਇਸ ਪ੍ਰਤੀਕ ਦਾ ਲੋਕ-ਅਰਪਣ ਸੁਭਾਗ ਦੀ ਗੱਲ ਹੈ। ਜੋ ਵੀ ਵਿਅਕਤੀ ਇਸ ਵਿਸ਼ੇਸ਼ ਯੱਗ ਵਿੱਚ ਜੁਟੇ ਸਨ, ਉਨ੍ਹਾਂ ਸਾਰਿਆਂ ਦਾ ਮੈਂ ਇਸ ਪੁੰਨ ਦੇ ਕਾਰਜ ਲਈ ਅਭਿਵਾਦਨ ਕਰਦਾ ਹਾਂ।
ਸਾਥੀਓ, ਮੈਂ ਵਿਵੇਕਾਨੰਦ ਰੌਕ ਮੈਮੋਰੀਅਲ ਦੇ ਨੇੜੇ ਬਣੀ ਸੰਤ ਥਿਰੂਵੱਲੂਵੇਰ ਦੀ ਮੂਰਤੀ ਨੂੰ ਵੀ ਪ੍ਰਣਾਮ ਕਰ ਰਿਹਾ ਹਾਂ। ਥਿਰੁਵੱਲੂਵਰ ਜੋ ਸੂਤਰ-ਵਾਕ, ਜੋ ਮੰਤਰ ਦੇ ਗਏ ਸਨ, ਉਹ ਅੱਜ ਵੀ ਓਨੇ ਹੀ ਵਾਜਬ ਹਨ, relevant ਹਨ। ਨੌਜਵਾਨਾਂ ਲਈ ਉਨ੍ਹਾਂ ਦੀ ਸਿੱਖਿਆ ਸੀ –
‘In sandy soil, when deep you delve, you reach the springs below; The more you learn, the freer streams of wisdom flow.’
ਭਾਵ ਰੇਤਲੀ ਧਰਤੀ ਵਿੱਚ ਜਿੰਨਾ ਡੂੰਘਾ ਤੁਸੀਂ ਪੁੱਟਦੇ ਜਾਓਗੇ, ਇੱਕ ਦਿਨ ਪਾਣੀ ਤੱਕ ਜ਼ਰੂਰ ਪੁੱਜੋਗੇ। ਠੀਕ ਉਂਝ ਹੀ ਜਿਵੇਂ ਤੁਸੀਂ ਜਿੰਨਾ ਜ਼ਿਆਦਾ ਸਿੱਖਦੇ ਜਾਓਗੇ, ਇੱਕ ਦਿਨ ਗਿਆਨ ਦੀ ਬੁੱਧੀਮਾਨੀ ਦੀ ਗੰਗਾ ਤੱਕ ਜ਼ਰੂਰ ਪੁੱਜੋਗੇ।
ਅੱਜ ਯੁਵਾ ਦਿਵਸ ਉੱਤੇ ਮੇਰਾ ਦੇਸ਼ ਦੇ ਨੌਜਵਾਨਾਂ ਨੂੰ ਸੱਦਾ ਹੈ – ਸਿੱਖਣ ਦੀ ਇਸ ਪ੍ਰਕਿਰਿਆ ਨੂੰ, learning ਦੇ process ਨੂੰ ਕਦੇ ਰੁਕਣ ਨਾ ਦੇਵੋ। ਆਪਣੇ ਅੰਦਰਲੇ ਇਸ ਵਿਦਿਆਰਥੀ ਨੂੰ ਕਦੇ ਮਰਨ ਨਾ ਦੇਵੋ। ਜਿੰਨਾ ਤੁਸੀਂ ਸਿੱਖੋਗੇ, ਜਿੰਨੀ ਤੁਸੀਂ ਆਪਣੀ spiritual power ਨੂੰ develop ਕਰੋਗੇ, ਜਿੰਨਾ ਤੁਸੀਂ ਆਪਣੀ skills ਨੂੰ develop ਕਰੋਗੇ, ਓਨਾ ਹੀ ਤੁਹਾਡਾ ਵੀ ਵਿਕਾਸ ਹੋਵੇਗਾ ਅਤੇ ਦੇਸ਼ ਦਾ ਵੀ।
ਕੁਝ ਲੋਕ spiritual power ਦੀ ਜਦੋਂ ਗੱਲ ਆਉਂਦੀ ਹੈ, ਤਾਂ ਉਸ ਨੂੰ ਸਮਝ ਨਹੀਂ ਪਾਉਂਦੇ ਹਨ, ਉਸ ਨੂੰ ਪੰਥ ਦੇ ਦਾਇਰੇ ਵਿੱਚ ਦੇਖਦੇ ਹਨ। ਪਰ spiritual power ਇਹ ਪੰਥ ਤੋਂ ਪਰਾ ਹੈ, ਬੰਧਨਾਂ ਤੋਂ ਪਰਾ ਹੈ। ਇਸ ਦਾ ਸਬੰਧ ਮਨੁੱਖੀ ਕਦਰਾਂ-ਕੀਮਤਾਂ ਨਾਲ ਹੈ। ਦੈਵਿਕ ਸ਼ਕਤੀ ਨਾਲ ਹੈ। ਸਾਡੇ ਸਾਬਕਾ ਰਾਸ਼ਟਰਪਤੀ ਤੇ ਇਸੇ ਧਰਤੀ ਦੇ ਸਪੂਤ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਕਿਹਾ ਕਰਦੇ ਸਨ-
Spirituality to me is the way we relate to God and the Divine. Staying connected with our spiritual life keep us grounded and always be reminded of the value of life and important values such as honesty, loving our neighbours, and many other important traits that will make the workplace a positive environment.
(ਭਾਵ:
”ਮੇਰੇ ਲਈ ਅਧਿਆਤਮਕਤਾ ਪਰਮਾਤਮਾ ਤੇ ਕ ਰਤਾਰ ਨਾਲ ਜੁੜਨ ਦਾ ਤਰੀਕਾ ਹੈ। ਆਪਣੇ ਅਧਿਆਤਮਕ ਜੀਵਨ ਨਾਲ ਜੁੜੇ ਰਹਿਣ ਨਾਲ ਅਸੀਂ ਧਰਤੀ ਨਾਲ ਜੁੜੇ ਰਹਿੰਦੇ ਹਾਂ ਅਤੇ ਸਾਨੂੰ ਸਦਾ ਜੀਵਨ ਤੇ ਈਮਾਨਦਾਰੀ, ਆਪਣੇ ਗੁਆਂਢੀਆਂ ਨੂੰ ਪਿਆਰ ਕਰਨ ਜਿਹੀਆਂ ਮਹੱਤਵਪੂਰਨ ਕਦਰਾਂ-ਕੀਮਤਾਂ ਤੇ ਹੋਰ ਬਹੁਤ ਸਾਰੇ ਗੁਣ ਚੇਤੇ ਰਹਿੰਦੇ ਹਨ, ਜੋ ਕਾਰਜ-ਸਥਾਨ ਨੂੰ ਇੱਕ ਸਕਾਰਾਤਮਕ ਮਾਹੌਲ ਬਣਾ ਦਿੰਦੇ ਹਨ।”)
ਮੈਨੂੰ ਖ਼ੁਸ਼ੀ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਵਿਵੇਕਾਨੰਦ ਕੇਂਦਰ ਇਸੇ ਦਿਸ਼ਾ ਵਿੱਚ ਜਤਨ ਵੀ ਕਰ ਰਿਹਾ ਹੈ। ਅੱਜ ਵਿਵੇਕਾਨੰਦ ਕੇਂਦਰ ਦੀਆਂ ਦੋ ਸੌ ਤੋਂ ਵੱਧ ਬ੍ਰਾਂਚਾਂ ਹਨ। ਦੇਸ਼ ਭਰ ਵਿੱਚ 800 ਤੋਂ ਵੱਧ ਥਾਵਾਂ ‘ਤੇ ਕੇਂਦਰ ਦੇ ਪ੍ਰੋਜੈਕਟ ਚਲ ਰਹੇ ਹਨ। ਸਿਹਤ, ਸਿੱਖਿਆ, ਦਿਹਾਤੀ ਭਾਰਤ ਅਤੇ ਸੰਸਕ੍ਰਿਤੀ ਜਿਹੇ ਅਹਿਮ ਖੇਤਰਾਂ ‘ਚ ਲਗਾਤਾਰ ਕੰਮ ਕਰ ਰਿਹਾ ਹੈ।
ਪਟਨਾ ਤੋਂ ਲੈ ਕੇ ਪੋਰਟ ਬਲੇਅਰ ਤੱਕ, ਅਰੁਣਾਚਲ ਪ੍ਰਦੇਸ਼ ਦੇ ਕਾਰਬੀ ਆਂਗਨਾਗ ਤੋਂ ਲੈ ਕੇ ਕਸ਼ਮੀਰ ਦੇ ਅਨੰਤਨਾਗ ਤੱਕ, ਰਾਮੇਸ਼ਵਰਮ ਤੋਂ ਲੈ ਕੇ ਰਾਜਕੋਟ ਤੱਕ ਉਸ ਦੀ ਮੌਜੂਦਗੀ ਹੈ। ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਲਗਭਗ 28 ਹਜ਼ਾਰ ਵਿਦਿਆਰਥੀਆਂ ਨੂੰ ਇਸ ਕੇਂਦਰ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ। ਮੈਂ ਖ਼ਾਸ ਤੌਰ ਉੱਤੇ ਉੱਤਰ-ਪੂਰਬੀ ਰਾਜਾਂ ਵਿੱਚ ਵਿਵੇਕਾਨੰਦ ਕੇਂਦਰ ਦੇ ਕੰਮਾਂ ਦੀ ਸ਼ਲਾਘਾ ਕਰਨੀ ਚਾਹਾਂਗਾ। ਏਕਨਾਥ ਜੀ ਦੇ ਵੇਲੇ ਹੀ ਅਰੁਣਾਚਲ ਪ੍ਰਦੇਸ਼ ਵਿੱਚ 7 ਰਿਹਾਇਸ਼ੀ ਸਕੂਲ ਖੁੱਲ੍ਹੇ ਸਨ। ਅੱਜ ਉੱਤਰ-ਪੂਰਬ ਵਿੱਚ 50 ਤੋਂ ਵੱਧ ਥਾਵਾਂ ਉੱਤੇ ਵਿਵੇਕਾਨੰਦ ਕੇਂਦਰ ਸਮਾਜਕ ਕਾਰਜਾਂ ਨਾਲ ਜੁੜਿਆ ਹੋਇਆ ਹੈ।
ਅਣਗਿਣਤ ਵਿਦਿਆਰਥੀ, ਆਈ.ਆਈ.ਟੀ. ਸਟੂਡੈਂਟ, ਡਾਕਟਰ ਅਤੇ ਕਈ ਪ੍ਰੋਫ਼ੈਸ਼ਨਲਜ਼ ਆਪਣੀ ਮਰਜ਼ੀ ਨਾਲ ਵਿਵੇਕਾਨੰਦ ਕੇਂਦਰਾਂ ਵਿੱਚ ਸੇਵਾਵ੍ਰਤੀ ਦੇ ਤੌਰ ਉੱਤੇ ਕੰਮ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸੈਲਰੀ ਨਹੀਂ ਦਿੱਤੀ ਜਾਂਦੀ, ਸਗੋਂ ਇਹ ਸਭ ਸੇਵਾ ਭਾਵਨਾ ਨਾਲ ਕੀਤਾ ਜਾਂਦਾ ਹੈ। ਮੈਂ ਮੰਨਦਾ ਹਾਂ ਕਿ ਨਿਸ਼ਕਾਮ ਭਾਵਨਾ ਨਾਲ ਸਮਾਜ ਦੀ ਸੇਵਾ ਲਈ ਇਹ ਸੇਵਾਵ੍ਰਤੀ ਸਾਡੇ ਸਾਰਿਆਂ ਲਈ ਪ੍ਰੇਰਨਾ ਹੈ। ਆਮ ਜੀਵਨ ਨੂੰ ਜਿਊਂਦਿਆਂ ਸਮਾਜ ਸੇਵਾ ਦੀ ਆਦਰਸ਼ ਉਦਾਹਰਨ ਹੈ। ਦੇਸ਼ ਦੇ ਨੌਜਵਾਨਾਂ ਲਈ ਇੱਕ ਦਿਸ਼ਾ ਹੈ, ਇੱਕ ਮਾਰਗ ਹੈ।
ਵਿਵੇਕਾਨੰਦ ਕੇਂਦਰ ਨਾਲ ਜੁੜੇ ਲੋਕ ਅੱਜ ਰਾਸ਼ਟਰ ਨਿਰਮਾਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਮੈਨੂੰ ਆਸ ਹੈ ਕਿ ਇਹ ਕੇਂਦਰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇਸੇ ਤਰ੍ਹਾਂ ਨਵੇਂ ਵਿਵੇਕਾਨੰਦ ਦਾ ਨਿਰਮਾਣ ਕਰਦਾ ਰਹੇਗਾ।
ਅੱਜ ਹਰ ਉਹ ਵਿਅਕਤੀ ਜੋ ਰਾਸ਼ਟਰ ਨਿਰਮਾਣ ਵਿੱਚ pro-active ਹੋ ਕੇ ਆਪਣੀ duty ਨਿਭਾ ਰਿਹਾ ਹੈ, ਉਹ ਵਿਵੇਕਾਨੰਦ ਹੈ। ਹਰ ਉਹ ਵਿਅਕਤੀ ਜੋ ਦਲਿਤ-ਪੀੜਤ-ਸ਼ੋਸ਼ਿਤ ਅਤੇ ਵੰਚਿਤਾਂ ਦੀ development ਲਈ ਕੰਮ ਕਰ ਰਿਹਾ ਹੈ, ਉਹ ਵਿਵੇਕਾਨੰਦ ਹੈ। ਹਰ ਉਹ ਵਿਅਕਤੀ ਜੋ ਆਪਣੀ energy ਨੂੰ, ਆਪਣੇ ideas ਨੂੰ, ਆਪਣੀ innovation ਨੂੰ ਸਮਾਜ ਦੇ ਹਿਤ ਵਿੱਚ ਲਾ ਰਿਹਾ ਹੈ, ਉਹ ਵਿਵੇਕਾਨੰਦ ਹੈ।
ਤੁਸੀਂ ਸਾਰੇ ਜਿਸ ਮਿਸ਼ਨ ਵਿੱਚ ਜੁਟੇ ਹੋ, ਉਹ ਮਨੁੱਖਤਾ ਲਈ, ਸਾਡੇ ਸਮਾਜ ਲਈ, ਸਾਡੇ ਦੇਸ਼ ਲਈ ਇੱਕ ਵੱਡੀ ਤਪੱਸਿਆ ਵਾਂਗ ਹੈ। ਤੁਸੀਂ ਅਜਿਹੀ ਹੀ ਭਾਵਨਾ ਨਾਲ ਦੇਸ਼ ਦੀ ਸੇਵਾ ਕਰਦੇ ਰਹੋ, ਇਹੋ ਕਾਮਨਾ ਹੈ।
ਵਿਵੇਕਾਨੰਦ ਜੀ ਦੇ ਜਨਮ ਦਿਵਸ ਅਤੇ ਯੁਵਾ ਦਿਵਸ ਦਿਵਸ ਮੌਕੇ ਤੁਹਾਨੂੰ ਸਭ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭ-ਕਾਮਨਾਵਾਂ। ਬਾਪੂ ਨੂੰ ਮੇਰਾ ਜੈ ਸ਼੍ਰੀਰਾਮ ਅਤੇ ਉੱਥੇ ਪਰਮੇਸ਼ਵਰਮ ਜੀ ਵਗੈਰਾ ਸਭ ਨੂੰ ਨਮਨ ਕਰਦਿਆਂ ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਅਤੇ ਮੇਰਾ ਵਿਸ਼ਵਾਸ ਹੈ, ਜਿਵੇਂ ਮੈਨੂੰ ਸੱਦਾ ਦਿੱਤਾ ਗਿਆ, ਕੰਨਿਆਕੁਮਾਰੀ ਆਉਣ ਲਈ। ਮੇਰਾ ਆਪਣਾ ਘਰ ਹੈ ਇਹ। ਵੇਖਦਾ ਹਾਂ ਕਦੋਂ ਮੌਕਾ ਮਿਲਦਾ ਹੈ, ਦੌੜਦਾ ਰਹਿੰਦਾ ਹਾਂ। ਦੌੜਦੇ-ਦੌੜਦੇ ਕਦੇ ਇੱਕ-ਅੱਧੱ ਵਾਰ ਵਿੱਚ ਜਿਹੇ ਮੌਕਾ ਮਿਲ ਜਾਵੇਗਾ। ਮੈਂ ਜ਼ਰੂਰ ਉੱਥੇ ਉਸ ਧਰਤੀ ਨੂੰ ਨਮਨ ਕਰਨ ਲਈ ਆ ਜਾਵਾਂਗਾ। ਤੁਹਾਡੇ ਵਿਚਕਾਾਰ ਕੁਝ ਸਮਾਂ ਬਿਤਾਵਾਂਗਾ। ਮੈਨੂੰ ਇਸ ਮੌਕੇ ‘ਤੇ ਉੱਥੇ ਰੂ-ਬ-ਰੂ ਨਹੀਂ ਆ ਸਕਿਆ, ਇਸ ਦਾ ਅਫ਼ਸੋਸ ਹੈ ਪਰ ਫਿਰ ਵੀ ਦੂਰ ਤੋਂ ਹੀ ਸਹੀ। ਇੱਥੇ ਦਿੱਲੀ ਵਿੱਚ ਠੰਢ ਹੈ, ਉੱਥੇ ਗਰਮੀ ਹੈ। ਇਨ੍ਹਾਂ ਦੋ ਦੇ ਵਿਚਕਾਰ ਅਸੀਂ ਨਵੀਂ ਊਰਜਾ ਅਤੇ ਉਮੰਗ ਨਾਲ ਅੱਗੇ ਵਧਾਂਗੇ। ਇਸੇ ਵਿਸ਼ਵਾਸ ਨਾਲ ਤੁਹਾਨੂੰ ਸਭ ਨੂੰ ਇਸ ਪਵਿੱਤਰ ਤਿਉਹਾਰ ਮੌਕੇ ਬਹੁਤ-ਬਹੁਤ ਸ਼ੁਭ-ਕਾਮਨਾਵਾਂ। ਬਹੁਤ-ਬਹੁਤ ਧੰਨਵਾਦ।
ਅਤੁਲ ਤਿਵਾਰੀ/ਹਿਮਾਂਸ਼ੂ/ਸ਼ੌਕਤ ਅਲੀ
Would have loved to attend the programme but we are connected via technology. Am a part of this family, am one of your own: PM @narendramodi
— PMO India (@PMOIndia) January 12, 2017
12th January is no ordinary day...Swami Vivekananda's powerful thoughts continue to shape several minds: PM @narendramodi
— PMO India (@PMOIndia) January 12, 2017
Ramayana Darshanam Bharatmala Sadanam & a Veer Hanuman statue are being inaugurated: PM @narendramodi
— PMO India (@PMOIndia) January 12, 2017
हमारा भारत युवा है- वो दिव्य भी बने और भव्य भी बने : PM @narendramodi
— PMO India (@PMOIndia) January 12, 2017
आज दुनिया भारत से दिव्यता की अनुभूति की अपेक्षा कर रही है और भारत का गरीब से गरीब व्यक्ति देश की भव्यता की अपेक्षा करता है : PM
— PMO India (@PMOIndia) January 12, 2017
India is a youthful nation. The thoughts of Swami Vivekananda inspire the youth towards nation building: PM @narendramodi
— PMO India (@PMOIndia) January 12, 2017
एकनाथ जी ने जिस एक लक्ष्य के लिए पूरा जीवन लगा दिया, वो था- स्वामी विवेकानंद जी जैसे युवकों का निर्माण : PM @narendramodi
— PMO India (@PMOIndia) January 12, 2017
Hanuman Ji means 'Seva' and 'Samarpan' : PM @narendramodi
— PMO India (@PMOIndia) January 12, 2017
जब वो सशक्त होगा, तो उसकी गरीबी स्वत: दूर हो जाएगी : PM @narendramodi
— PMO India (@PMOIndia) January 12, 2017