Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਸ਼ਵ ਕਵਿਤਾ ਦਿਵਸ ‘ਤੇ ਪ੍ਰਧਾਨ ਮੰਤਰੀ ਨੇ ਕਵੀਆਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਕਵਿਤਾ ਦਿਵਸ ‘ਤੇ ਸਾਰੇ ਕਵੀਆਂ ਨੂੰ ਵਧਾਈਆਂ ਦਿੱਤੀਆਂ ਹਨ । ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਕਿਹਾ,“ ਵਿਸ਼ਵ ਕਵਿਤਾ ਦਿਵਸ ‘ਤੇ ਮੈਂ ਸਾਰੇ ਉੱਭਰਦੇ ਅਤੇ ਸਥਾਪਤ ਕਵੀਆਂ ਨੂੰ ਉਨ੍ਹਾਂ ਵੱਲੋਂ ਇਸ ਸ਼ਾਨਦਾਰ ਮਾਧਿਅਮ ਨੂੰ ਹਰਮਨ ਪਿਆਰਾ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਲਈ ਵਧਾਈਆਂ ਦਿੰਦਾ ਹਾਂ ।

ਸੰਸਾਰ ਭਰ ਵਿੱਚ ਅਣਗਿਣਤ ਲੋਕਾਂ ਨੂੰ ਅਵਾਜ਼ ਦਿੰਦੀ ਅਤੇ ਉਨ੍ਹਾਂ ਦੀ ਸ਼ਾਨਦਾਰ ਰਚਨਾਤਮਕਤਾ ਨੂੰ ਪ੍ਰਗਟਾਉਂਦੀ, ਕਵਿਤਾ ਜ਼ਬਾਨੀ ਪਰੰਪਰਾ ਦੇ ਦਿਲ `ਚ ਹੈ । ”

*****

AKT/NT