ਪੀਐੱਮਇੰਡੀਆ
ਸਟੇਜ ‘ਤੇ ਬੈਠੇ ਪਤਵੰਤੇ ਸੱਜਣੋ,
ਭਾਰਤ ਅਤੇ ਵਿਦੇਸ਼ ਤੋਂ ਆਏ ਮਹਿਮਾਨੋ,
ਭਰਾਵੋ ਅਤੇ ਭੈਣੋਂ
ਮੈਂ ਅੱਜ ਇੱਥੇ ਵਿਸ਼ਵ ਟਿਕਾਊ ਵਿਕਾਸ ਸਿਖਰ ਸੰਮੇਲਨ ਦੇ ਉਦਘਾਟਨ ਦੇ ਮੌਕੇ ‘ਤੇ ਆ ਕੇ ਬਹੁਤ ਖੁਸ਼ ਹਾਂ। ਜੋ ਲੋਕ ਵਿਦੇਸ਼ ਤੋਂ ਆਏ ਹਨ, ਉਨ੍ਹਾਂ ਦਾ ਭਾਰਤ ਵਿੱਚ ਸੁਆਗਤ ਹੈ, ਦਿੱਲੀ ਵਿੱਚ ਸੁਆਗਤ ਹੈ।
ਸੰਮੇਲਨ ਦੇ ਨਾਲ-ਨਾਲ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਸ਼ਹਿਰ ਦੇ ਇਤਿਹਾਸ ਅਤੇ ਸ਼ਾਨੋ-ਸ਼ੌਕਤ ਨੂੰ ਦੇਖਣ ਦਾ ਸਮਾਂ ਕੱਢੋਗੇ।
ਰਾਸ਼ਟਰ ਵਜੋਂ ਸਾਨੂੰ ਆਪਣੇ ਲੰਬੇ ਇਤਿਹਾਸ ਅਤੇ ਮਾਨਵ ਅਤੇ ਕੁਦਰਤ ਦਰਮਿਆਨ ਇੱਕਸੁਰਤਾ ਨਾਲ ਰਹਿਣ ਦੀ ਆਪਣੀ ਰਵਾਇਤ ਉੱਤੇ ਮਾਣ ਹੈ। ਕੁਦਰਤ ਪ੍ਰਤੀ ਸਾਡਾ ਸਨਮਾਨ ਸਾਡੇ ਕਦਰਾਂ-ਕੀਮਤਾਂ ਅਧਾਰਤ ਢਾਂਚੇ ਦਾ ਇੱਕ ਅਟੁੱਟ ਅੰਗ ਹੈ।
ਸਾਡੇ ਰਵਾਇਤੀ ਤੌਰ ਤਰੀਕੇ ਸਾਡੇ ਨਿਰੰਤਰ ਜੀਵਨ ਢੰਗ ਵਿੱਚ ਹਿੱਸਾ ਪਾਉਂਦੇ ਹਨ। ਸਾਡਾ ਟੀਚਾ ਸਾਡੀਆਂ ਪੁਰਾਣੀਆਂ ਕਦਰਾਂ-ਕੀਮਤਾਂ ਅਨੁਸਾਰ ਚਲਣ ਦਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਹੈ, ”ਪਵਿੱਤਰਤਾ ਰੱਖੋ, ਕਿਉਂਕਿ ਧਰਤੀ ਸਾਡੀ ਮਾਤਾ ਹੈ ਅਤੇ ਅਸੀਂ ਉਸ ਦੇ ਬੱਚੇ ਹਾਂ।”
ਸਾਡੇ ਇੱਕ ਪੁਰਾਤਨ ਗਰੰਥ ਅਥਰਵਵੇਦ ਵਿੱਚ ਕਿਹਾ ਗਿਆ ਹੈ
-माताभूमि: पुत्रोहंपृथिव्या: (-ਮਾਤਾਭੂਮੀ: ਪੁਤ੍ਰੋਹੰਪ੍ਰਿਥਵਯਾ:)
ਇਹ ਇੱਕ ਅਜਿਹਾ ਆਦਰਸ਼ ਹੈ ਜਿਸ ਉੱਤੇ ਅਸੀਂ ਆਪਣੇ ਕਾਰਜਾਂ ਰਾਹੀਂ ਅਮਲ ਕਰਦੇ ਹਾਂ। ਸਾਡਾ ਯਕੀਨ ਹੈ ਕਿ ਸਾਰੇ ਸੋਮੇ ਅਤੇ ਸਾਰੀ ਦੌਲਤ ਕੁਦਰਤ ਅਤੇ ਰੱਬ ਦੀ ਹੈ। ਅਸੀਂ ਉਸ ਦੇ ਟ੍ਰਸਟੀ ਜਾਂ ਮੈਨੇਜਰ ਹਾਂ। ਮਹਾਤਮਾ ਗਾਂਧੀ ਨੇ ਵੀ ਟ੍ਰਸਟੀਸ਼ਿਪ ਦੇ ਇਸ ਫਲਸਫੇ ਦੀ ਹਮਾਇਤ ਕੀਤੀ ਸੀ।
ਹਾਲ ਹੀ ਵਿੱਚ ਰਾਸ਼ਟਰੀ ਜੀਓਗ੍ਰਾਫਿਕ ਗਰੀਨਡੈਕਸ ਰਿਪੋਰਟ 2014 ਵਿੱਚ ਖਪਤਕਾਰ ਦੀ ਪਸੰਦ ਦੀ ਵਾਤਾਵਰਣ ਟਿਕਾਊਤਾ ਦਾ ਜਾਇਜ਼ਾ ਲਿਆ ਗਿਆ ਸੀ। ਇਸ ਵਿੱਚ ਭਾਰਤ ਨੂੰ ਆਪਣੇ ਸਭ ਤੋਂ ਹਰੇ ਖਪਤਕਾਰ ਪੈਟਰਨ ਕਾਰਨ ਪਹਿਲੇ ਨੰਬਰ ‘ਤੇ ਰੱਖਿਆ ਗਿਆ ਸੀ। ਕਈ ਸਾਲਾਂ ਵਿੱਚ ਵਿਸ਼ਵ ਟਿਕਾਊ ਵਿਕਾਸ ਸਿਖਰ ਸੰਮੇਲਨ ਨੇ ਸਾਡੇ ਅੰਦਰ ਧਰਤੀ ਮਾਂ ਨੂੰ ਪਵਿੱਤਰ ਰੱਖਣ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਸੀ।
ਇਸ ਸਾਂਝੀ ਇੱਛਾ ਨੂੰ ਪੈਰਿਸ ਵਿੱਚ 2015 ਵਿੱਚ ਕੌਪ-21 ਵਿੱਚ ਦਰਸਾਇਆ ਗਿਆ ਸੀ। ਉਸ ਵੇਲੇ ਦੇਸ਼ ਵਾਸੀਆਂ ਨੇ ਮਿਲ ਕੇ ਸਾਡੇ ਗ੍ਰਹਿ ਦੇ ਕਾਰਜ ਲਈ ਮਿਲ ਕੇ ਕੰਮ ਕਰਨ ਦਾ ਸਟੈਂਡ ਲਿਆ ਸੀ। ਦੁਨੀਆ ਕਿਉਂਕਿ ਤਬਦੀਲੀ ਲਿਆਉਣ ਲਈ ਵਚਨਬੱਧ ਹੈ, ਅਸੀਂ ਵੀ ਹਾਂ। ਦੁਨੀਆ ਜਦੋਂ ਇਸ ‘ਅਸਹਿਜ ਸਚਾਈ’ ਬਾਰੇ ਚਰਚਾ ਕਰ ਰਹੀ ਸੀ, ਅਸੀਂ ਇਸ ਨੂੰ ਇੱਕ ”ਸਹਿਜ ਸਚਾਈ” ਵਿੱਚ ਤਬਦੀਲ ਕੀਤਾ। ਭਾਰਤ ਦਾ ਵਿਕਾਸ ਵਿੱਚ ਵਿਸ਼ਵਾਸ ਹੈ ਪਰ ਉਹ ਵਾਤਾਵਰਣ ਦੀ ਰਾਖੀ ਲਈ ਵੀ ਵਚਨਬੱਧ ਹੈ।
ਦੋਸਤੋ,
ਇਸੇ ਵਿਚਾਰ ਨੂੰ ਸਾਹਮਣੇ ਰੱਖ ਕੇ ਭਾਰਤ ਨੇ ਫਰਾਂਸ ਨਾਲ ਮਿਲ ਕੇ ਇੰਟਰਨੈਸ਼ਨਲ ਸਟਾਰ ਅਲਾਇੰਸ ਦੀ ਪਹਿਲਕਦਮੀ ਕੀਤੀ। ਇਸ ਦੇ ਹੁਣ ਤੱਕ 121 ਮੈਂਬਰ ਹਨ। ਇਹ ਸ਼ਾਇਦ ਪੈਰਿਸ ਤੋਂ ਬਾਅਦ ਇੱਕਹਿਰੀ ਸਭ ਤੋਂ ਅਹਿਮ ਵਿਸ਼ਵ ਪ੍ਰਾਪਤੀ ਹੈ। ਰਾਸ਼ਟਰੀ ਪੱਕੀ ਹਿੱਸੇਦਾਰੀ ਦੇ ਮੈਂਬਰ ਵਜੋਂ ਭਾਰਤ ਆਪਣੀ ਜੀਡੀਪੀ ਦੀ ਐਮਿਸ਼ਨ ਇੰਟੈਂਸਿਟੀ ਨੂੰ 2005-2030 ਦਰਮਿਆਨ 33% ਤੋਂ 35% ਤੱਕ ਘਟਾਉਣ ਲਈ ਵਚਨਬੱਧ ਹੈ।
ਸਾਡਾ ਜੋ ਟੀਚਾ 2.5 ਤੋਂ 3 ਬਿਲੀਅਨ ਟਨ ਕਾਰਬਨ ਡਾਈਆਕਸਾਈਡ ਦਾ ਕਾਰਬਨ ਸਿੰਕ ਕਾਇਮ ਕਰਨ ਦਾ ਸੀ, ਜੋ ਕਿ 2030 ਤੱਕ ਕਰਨ ਦੀ ਯੋਜਨਾ ਹੈ ਅਤੇ ਇਹ ਕਿਸੇ ਸਮੇਂ ਕਈਆਂ ਨੂੰ ਮੁਸ਼ਕਿਲ ਲਗਦਾ ਸੀ। ਪਰ ਫਿਰ ਵੀ ਅਸੀਂ ਆਪਣਾ ਕੰਮ ਜਾਰੀ ਰੱਖਿਆ ਅਤੇ ਰਾਹ ਤੇ ਅੱਗੇ ਵੱਧ ਰਹੇ ਹਾਂ। ਯੂਐੱਨਈਪੀ ਦੀ ਗੈਪ ਰਿਪੋਰਟ ਅਨੁਸਾਰ ਭਾਰਤ ਕੋਪਨਹੈਗਨ ਵਿੱਚ ਚੁੱਕੀ ਸਹੁੰ ਅਨੁਸਾਰ ਆਪਣੇ ਰਾਹ ਉੱਤੇ ਸਹੀ ਢੰਗ ਨਾਲ ਅੱਗੇ ਵਧ ਰਿਹਾ ਹੈ ਅਤੇ ਆਪਣੇ ਜੀਡੀਪੀ ਦੇ 20-25% ਤੱਕ ਅਮਿਸ਼ਨ ਘਟਾਉਣ ਵਿੱਚ ਲੱਗਾ ਹੋਇਆ ਹੈ ਅਤੇ 2020 ਤੱਕ ਕਾਫੀ ਕੰਮ ਮੁਕੰਮਲ ਕਰ ਲਵੇਗਾ।
ਅਸੀਂ 2030 ਤੱਕ ਰਾਸ਼ਟਰੀ ਡਿਟਰਮੰਡ ਕੰਟਰੀਬਿਊਸ਼ਨ ਨੂੰ ਪੂਰਾ ਕਰਨ ਦੇ ਰਾਹ ਉੱਤੇ ਅੱਗੇ ਵਧ ਰਹੇ ਹਾਂ। ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚੇ ਨੇ ਸਾਨੂੰ ਬਰਾਬਰੀ, ਇਕਵਿਟੀ ਅਤੇ ਮੌਸਮ ਨਿਆਂ ਦੇ ਰਾਹ ਉੱਤੇ ਪਾ ਦਿੱਤਾ ਹੈ। ਅਸੀਂ ਉਹ ਹਰ ਕੰਮ ਕਰ ਰਹੇ ਹਾਂ ਜੋ ਕਿ ਸਾਡੇ ਲਈ ਕਰਨਾ ਜ਼ਰੂਰੀ ਹੈ ਅਤੇ ਸਾਨੂੰ ਆਸ ਹੈ ਕਿ ਦੂਸਰੇ ਵੀ ਸਾਡੇ ਨਾਲ ਮਿਲ ਕੇ ਆਪਣੇ ਵਾਅਦੇ ਅਨੁਸਾਰ ਸਾਂਝੀ ਪਰ ਵੱਖਰੀ ਜ਼ਿੰਮੇਵਾਰੀ ਅਤੇ ਇਕਵਿਟੀ ਨੂੰ ਪੂਰਾ ਕਰਨਗੇ।
ਸਾਨੂੰ ਸਾਰੀ ਨਾਜ਼ੁਕ ਜਨਤਾ ਲਈ ਮੌਸਮ ਨਿਆਂ ਉੱਤੇ ਜ਼ੋਰ ਦੇਣਾ ਚਾਹੀਦਾ ਹੈ। ਅਸੀਂ ਭਾਰਤ ਵਿੱਚ ਈਜ਼ ਆਵ੍ ਲਿਵਿੰਗ ਉੱਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਅਜਿਹਾ ਚੰਗੇ ਪ੍ਰਸ਼ਾਸਨ, ਟਿਕਾਊ ਰੋਜ਼ਗਾਰ ਅਤੇ ਸਾਫ਼ ਵਾਤਾਵਰਣ ਰਾਹੀਂ ਕੀਤਾ ਜਾ ਰਿਹਾ ਹੈ। ਭਾਰਤ ਨੂੰ ਸਵੱਛ ਰੱਖੋ ਦੀ ਮੁਹਿੰਮ ਦਿੱਲੀ ਦੀਆਂ ਗਲੀਆਂ ਤੋਂ ਦੇਸ਼ ਦੇ ਹਰ ਕੋਨੇ ‘ਤੇ ਪਹੁੰਚ ਚੁੱਕੀ ਹੈ। ਸਵੱਛਤਾ ਵਧੀਆ ਸਫਾਈ, ਵਧੀਆ ਸਿਹਤ, ਵਧੀਆ ਕੰਮ ਦੇ ਹਾਲਾਤ ਉੱਤੇ ਪਾਉਂਦੀ ਹੈ ਅਤੇ ਇਸ ਤਰ੍ਹਾਂ ਵਧੀਆ ਆਮਦਨ ਅਤੇ ਵਧੀਆ ਜੀਵਨ ਹਾਸਲ ਹੁੰਦਾ ਹੈ।
ਅਸੀਂ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਕਿਸਾਨ ਖੇਤੀ ਦੇ ਨਸ਼ਟ ਹੋਏ ਸਮਾਨ ਨੂੰ ਸਾੜਨ ਦੀ ਬਜਾਏ ਬਚਾ ਕੇ ਬਹੁ ਕੀਮਤੀ ਪੌਸ਼ਟਿਕ ਤੱਤਾਂ ਵਿੱਚ ਤਬਦੀਲ ਕਰ ਸਕਣ।
ਸਾਨੂੰ 2018 ਵਿਸ਼ਵ ਵਾਤਾਵਰਣ ਦਿਵਸ ਦੀ ਮੇਜ਼ਬਾਨੀ ਕਰਨ ਦੀ ਵੀ ਖੁਸ਼ੀ ਹੈ। ਇਹ ਦਿਵਸ ਵਿਸ਼ਵ ਨੂੰ ਵਧੀਆ ਸਥਾਨ ਬਣਾਉਣ ਪ੍ਰਤੀ ਸਾਡੇ ਵਾਅਦੇ ਅਤੇ ਸਾਡੀ ਟਿਕਾਊ ਭਾਈਵਾਲੀ ਦਾ ਪ੍ਰਤੀਕ ਹੈ।
ਅਸੀਂ ਇਸ ਗੱਲ ਨੂੰ ਵੀ ਮੰਨਦੇ ਹਾਂ ਕਿ ਪਾਣੀ ਮੁਹੱਈਆ ਹੋਣ ਦੇ ਮੁੱਦੇ ਨਾਲ ਮਿਲ ਕੇ ਨਜਿੱਠਿਆ ਜਾਣਾ ਚਾਹੀਦਾ ਹੈ। ਇਹ ਮਸਲਾ ਇੱਕ ਵੱਡੀ ਚੁਣੌਤੀ ਬਣ ਰਿਹਾ ਹੈ। ਇਸੇ ਕਰਕੇ ਅਸੀਂ ਵਿਸ਼ਾਲ ਨਮਾਮੀ ਗੰਗੇ ਦੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਗਰਾਮ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਜਲਦੀ ਹੀ ਸਾਡਾ ਪਵਿੱਤਰ ਗੰਗਾ ਦਰਿਆ ਬਹਾਲ ਹੋ ਜਾਵੇਗਾ।
ਸਾਡਾ ਦੇਸ਼ ਮੁਢਲੇ ਤੌਰ ‘ਤੇ ਖੇਤੀ ਪ੍ਰਧਾਨ ਦੇਸ਼ ਹੈ। ਇੱਥੇ ਕਿਸਾਨਾਂ ਲਈ ਪਾਣੀ ਮੁਹੱਈਆ ਹੋਣਾ ਸਭ ਤੋਂ ਅਹਿਮ ਹੈ। ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਕੋਈ ਵੀ ਫਾਰਮ ਪਾਣੀ ਤੋਂ ਬਿਨਾ ਨਾ ਰਹੇ। ਸਾਡਾ ਉਦੇਸ਼ ”ਵਧੇਰੇ ਫਸਲ ਪ੍ਰਤੀ ਬੂੰਦ” (ਮੋਰ ਕਰੌਪ ਪਰ ਡਰੌਪ) ਹੈ।
ਭਾਰਤ ਦਾ ਬਾਇਓ-ਡਾਇਵਰਸਿਟੀ ਸੰਭਾਲ ਬਾਰੇ ਇੱਕ ਵਧੀਆ ਰਿਪੋਰਟ ਕਾਰਡ ਹੈ। ਦੁਨੀਆ ਦਾ 2.4% ਖੇਤਰ ਭਾਰਤ ਕੋਲ ਹੈ ਅਤੇ ਇੱਥੇ 7-8% ਪ੍ਰਜਾਤੀਆਂ ਰਹਿ ਰਹੀਆਂ ਹਨ ਅਤੇ ਇੱਥੇ 18% ਮਨੁੱਖੀ ਅਬਾਦੀ ਵੀ ਹੈ।
ਭਾਰਤ ਨੇ 18 ਬਾਇਓਸਫੀਅਰ ਰਿਜ਼ਰਵ ਵਿੱਚੋਂ 10 ਵਿੱਚ ਯੁਨੈੱਸਕੋ ਦੇ ਮੈਨ ਐਂਡ ਬਾਇਓਸਫੀਅਰ ਪ੍ਰੋਗਰਾਮ ਅਧੀਨ ਕੌਮਾਂਤਰੀ ਮਾਨਤਾ ਹਾਸਲ ਕਰ ਲਈ ਹੈ। ਇਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਾਡਾ ਵਿਕਾਸ ਹਰਿਆ-ਭਰਿਆ ਹੈ ਅਤੇ ਸਾਡੇ ਜੰਗਲੀ ਜੀਵ ਮਜ਼ਬੂਤ ਹਨ।
ਦੋਸਤੋ,
ਭਾਰਤ ਨੇ ਹਮੇਸ਼ਾ ਚੰਗੇ ਪ੍ਰਬੰਧਨ ਦੇ ਲਾਭ ਹਰੇਕ ਤੱਕ ਪਹੁੰਚਾਉਣ ਵਿੱਚ ਯਕੀਨ ਰੱਖਿਆ ਹੈ। ਸਾਡਾ ਮਿਸ਼ਨ ਸਬ ਕਾ ਸਾਥ ਸਬ ਕਾ ਵਿਕਾਸ ਹੈ ਅਤੇ ਇਹ ਸਾਡੀ ਫਿਲਾਸਫੀ ਦਾ ਹੀ ਅੰਗ ਹੈ। ਇਸ ਫਿਲਾਸਫੀ ਰਾਹੀਂ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਡੇ ਵਧੇਰੇ ਵਾਂਝੇ ਇਲਾਕੇ ਸਮਾਜਿਕ ਅਤੇ ਆਰਥਿਕ ਤਰੱਕੀ ਦੇ ਰਾਹ ਉੱਤੇ ਬਾਕੀਆਂ ਨਾਲ ਮਿਲ ਕੇ ਅੱਗੇ ਵਧਣ।
ਪਰ ਫਿਰ ਵੀ ਭਾਰਤ ਦੇ ਅਤੇ ਬਾਹਰਲੇ ਲੋਕ ਇਨ੍ਹਾਂ ਮਸਲਿਆਂ ਦੇ ਹੱਲ ਤੋਂ ਬਿਨਾ ਲਟਕ ਰਹੇ ਹਨ। ਲੋਕਾਂ ਨੂੰ ਗ਼ੈਰ ਸਿਹਤਮੰਦ ਕੁਕਿੰਗ ਤਕਨੀਕਾਂ ਬਰਦਾਸ਼ਤ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਜਿਸ ਨਾਲ ਅੰਦਰੂਨੀ ਹਵਾਈ ਪ੍ਰਦੂਸ਼ਣ ਵਧਦਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਦਿਹਾਤੀ ਰਸੋਈ ਵਿੱਚ ਧੂੰਏਂ ਕਾਰਨ ਖਤਰਨਾਕ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਫਿਰ ਵੀ ਇਸ ਬਾਰੇ ਬਹੁਤ ਘੱਟ ਲੋਕ ਸ਼ਿਕਾਇਤ ਕਰਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਦੋ ਪਹਿਲਕਦਮੀਆਂ ਉੱਜਵਲਾ ਅਤੇ ਸੌਭਾਗਯ ਨੂੰ ਹੱਥ ਵਿੱਚ ਲਿਆ ਹੈ। ਜਦੋਂ ਤੋਂ ਇਹ ਸ਼ੁਰੂ ਹੋਈਆਂ ਹਨ ਇਨ੍ਹਾਂ ਦਾ ਪ੍ਰਭਾਵ ਲੱਖਾਂ ਲੋਕਾਂ ਦੇ ਜੀਵਨ ਉੱਤੇ ਪੈਣ ਲੱਗਾ ਹੈ। ਇਸ ਦੋਹਰੇ ਪ੍ਰੋਗਰਾਮ ਨਾਲ ਹੁਣ ਆਪਣੇ ਪਰਿਵਾਰਾਂ ਨੂੰ ਪਾਲਣ ਲਈ ਮਾਤਾਵਾਂ ਨੂੰ ਸੁੱਕੀ ਲਕੜੀ ਲੈਣ ਲਈ ਜੰਗਲ ਨਹੀਂ ਜਾਣਾ ਪਵੇਗਾ ਜਾਂ ਪਾਥੀਆਂ ਤਿਆਰ ਨਹੀਂ ਕਰਨੀਆਂ ਪੈਣਗੀਆਂ। ਜਲਦੀ ਹੀ ਰਵਾਇਤੀ ਲਕੜੀ ਦੇ ਚੁੱਲ੍ਹੇ ਸਿਰਫ ਤਸਵੀਰਾਂ ਵਿੱਚ ਹੀ ਨਜ਼ਰ ਆਉਣਗੇ।
ਇਸੇ ਤਰ੍ਹਾਂ ਸੌਭਾਗਯ ਸਕੀਮ ਰਾਹੀਂ ਅਸੀਂ ਦੇਸ਼ ਦੇ ਹਰ ਘਰ ਵਿੱਚ ਬਿਜਲੀ ਪਹੁੰਚਾਉਣ ਲਈ ਕੰਮ ਕਰ ਰਹੇ ਹਾਂ ਅਤੇ ਇਹ ਕੰਮ ਇਸ ਸਾਲ ਦੇ ਅੰਤ ਤੱਕ ਪੂਰਾ ਹੋਣ ਦੀ ਆਸ ਹੈ। ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਸਿਰਫ ਸਿਹਤਮੰਦ ਦੇਸ਼ ਹੀ ਵਿਕਾਸ ਦੇ ਰਾਹ ਉੱਤੇ ਅਗਵਾਈ ਕਰ ਸਕਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਸਰਕਾਰੀ ਫੰਡ ਵਾਲੀ ਸਿਹਤ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਲੱਖਾਂ ਗ਼ਰੀਬ ਪਰਿਵਾਰਾਂ ਨੂੰ ਲਾਭ ਮਿਲੇਗਾ।
ਸਾਡੀਆਂ ”ਸਭ ਲਈ ਮਕਾਨ” ਅਤੇ ”ਸਭ ਲਈ ਬਿਜਲੀ” ਪਹਿਲਕਦਮੀਆਂ ਉਨ੍ਹਾਂ ਸਭ ਨੂੰ, ਜੋ ਕਿ ਇਨ੍ਹਾਂ ਨੂੰ ਹਾਸਲ ਕਰਨ ਤੋਂ ਅਸਮਰਥ ਹਨ, ਜੀਵਨ ਦੀਆਂ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਏਜੰਡੇ ਵਿੱਚੋਂ ਹੀ ਨਿਕਲੀਆਂ ਹਨ।
ਦੋਸਤੋ,
ਤੁਸੀਂ ਜਾਣਦੇ ਹੋ ਕਿ ਭਾਰਤ ਦੀ ਆਬਾਦੀ ਦੁਨੀਆ ਦੇ ਛੇਵੇਂ ਹਿੱਸੇ ਦੇ ਬਰਾਬਰ ਹੈ। ਸਾਡੀਆਂ ਵਿਕਾਸ ਲੋੜਾਂ ਬਹੁਤ ਜ਼ਿਆਦਾ ਹਨ। ਸਾਡੀ ਗ਼ਰੀਬੀ ਜਾਂ ਖੁਸ਼ਹਾਲੀ ਦਾ ਸਿੱਧਾ ਪ੍ਰਭਾਵ ਵਿਸ਼ਵ ਗ਼ਰੀਬੀ ਜਾਂ ਖੁਸ਼ਹਾਲੀ ਉੱਤੇ ਪੈਂਦਾ ਹੈ। ਭਾਰਤ ਦੇ ਲੋਕਾਂ ਨੇ ਆਧੁਨਿਕ ਸੁੱਖ ਸਹੂਲਤਾਂ ਅਤੇ ਵਿਕਾਸ ਦੇ ਰਾਹ ਹਾਸਲ ਕਰਨ ਲਈ ਬਹੁਤ ਸਮਾਂ ਇੰਤਜ਼ਾਰ ਕੀਤਾ ਹੈ।
ਅਸੀਂ ਇਸ ਕੰਮ ਨੂੰ ਮਿੱਥੇ ਸਮੇਂ ਤੋਂ ਵੀ ਪਹਿਲਾਂ ਪੂਰਾ ਕਰਨ ਲਈ ਵਚਨਬੱਧ ਹਾਂ ਪਰ ਅਸੀਂ ਇਹ ਵੀ ਕਿਹਾ ਹੈ ਕਿ ਇਹ ਕੰਮ ਇੱਕ ਸਵੱਛ ਅਤੇ ਹਰੇ-ਭਰੇ ਢੰਗ ਨਾਲ ਕਰਾਂਗੇ। ਇਸ ਦੀਆਂ ਉਦਾਹਰਣਾਂ ਦਿੰਦਾ ਹਾਂ – ਸਾਡਾ ਇੱਕ ਨੌਜਵਾਨ ਦੇਸ਼ ਹੈ। ਆਪਣੇ ਨੌਜਵਾਨਾਂ ਨੂੰ ਰੁਜ਼ਾਗਰ ਦੇਣ ਲਈ ਅਸੀਂ ਭਾਰਤ ਨੂੰ ਇੱਕ ਵਿਸ਼ਵ ਨਿਰਮਾਣ ਹੱਬ ਵਜੋਂ ਵਿਕਸਿਤ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਇਸ ਦੇ ਲਈ ‘ਮੇਕ ਇਨ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਅਸੀਂ ਜ਼ੀਰੋ ਨੁਕਸ ਅਤੇ ਜ਼ੀਰੋ ਪ੍ਰਭਾਵ ਵਾਲਾ ਨਿਰਮਾਣ ਕਰਨ ਉੱਤੇ ਜ਼ੋਰ ਦੇ ਰਹੇ ਹਾਂ।
ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਵੱਡੀ ਆਰਥਿਕਤਾ ਵਜੋਂ ਸਾਡੀਆਂ ਊਰਜਾ ਲੋੜਾਂ ਵੀ ਕਾਫੀ ਜ਼ਿਆਦਾ ਹਨ। ਪਰ ਅਸੀਂ ਫੈਸਲਾ ਕੀਤਾ ਹੈ ਕਿ 175 ਗੀਗਾ ਵਾਟਸ ਊਰਜਾ ਅਖੁੱਟ ਸੋਮਿਆਂ ਤੋਂ 2022 ਤੱਕ ਪ੍ਰਾਪਤ ਕੀਤੀ ਜਾਵੇ। ਇਸ ਵਿੱਚ 100 ਗੀਗਾ ਵਾਟ ਬਿਜਲੀ ਸੂਰਜੀ ਊਰਜਾ ਅਤੇ ਹੋਰ 75 ਗੀਗਾ ਵਾਟ ਹਵਾ ਅਤੇ ਹੋਰ ਸੋਮਿਆਂ ਤੋਂ ਹਾਸਲ ਕੀਤੀ ਜਾਵੇਗੀ। ਅਸੀਂ 14 ਗੀਗਾ ਵਾਟ ਬਿਜਲੀ ਸੂਰਜੀ ਊਰਜਾ ਤੋਂ ਪੈਦਾ ਕੀਤੀ ਹੈ। ਜਦਕਿ ਤਿੰਨ ਸਾਲ ਪਹਿਲਾਂ ਇਸ ਤੋਂ 3 ਗੀਗਾਵਾਟ ਬਿਜਲੀ ਪੈਦਾ ਹੁੰਦੀ ਸੀ। ਇਸ ਨਾਲ ਅਸੀਂ ਦੁਨੀਆ ਦੇ 5ਵੇਂ ਸੂਰਜੀ ਊਰਜਾ ਪੈਦਾ ਕਰਨ ਵਾਲੇ ਦੇਸ਼ ਵਜੋਂ ਸਾਹਮਣੇ ਆਏ ਹਾਂ। ਏਨਾ ਹੀ ਨਹੀਂ ਅਸੀਂ ਅਖੁੱਟ ਊਰਜਾ ਪੈਦਾ ਕਰਨ ਵਿੱਚ ਛੇਵੇਂ ਵੱਡੇ ਦੇਸ਼ ਬਣ ਗਏ ਹਾਂ।
ਵੱਧ ਰਹੇ ਸ਼ਹਿਰੀਕਰਨ ਕਾਰਨ ਸਾਡੀਆਂ ਟ੍ਰਾਂਸਪੋਰਟੇਸ਼ਨ ਲੋੜਾਂ ਵੀ ਵਧ ਰਹੀਆਂ ਹਨ ਪਰ ਅਸੀਂ ਸਮੂਹਿਕ ਟ੍ਰਾਂਸਪੋਰਟੇਸ਼ਨ ਸਿਸਟਮ ਖਾਸ ਤੌਰ ਤੇ ਮੈਟਰੋ ਰੇਲ ਸਿਸਟਮ ਉੱਤੇ ਜ਼ੋਰ ਦੇ ਰਹੇ ਹਾਂ। ਮਾਲ ਨੂੰ ਲੰਬੀ ਦੂਰੀ ਤੱਕ ਪਹੁੰਚਾਉਣ ਲਈ ਅਸੀਂ ਰਾਸ਼ਟਰੀ ਵਾਟਰ-ਵੇ ਸਿਸਟਮ ਉੱਤੇ ਕੰਮ ਕਰ ਰਹੇ ਹਾਂ। ਸਾਡਾ ਹਰ ਸੂਬਾ ਮੌਸਮ ਤਬਦੀਲੀ ਨਾਲ ਨਜਿੱਠਣ ਲਈ ਕਾਰਜ ਯੋਜਨਾ ਤਿਆਰ ਕਰ ਰਿਹਾ ਹੈ।
ਇਸ ਨਾਲ ਇਹ ਯਕੀਨੀ ਬਣੇਗਾ ਕਿ ਜਦ ਕਿ ਅਸੀਂ ਆਪਣੇ ਵਾਤਾਵਰਣ ਦੀ ਰਾਖੀ ਲਈ ਕੰਮ ਕਰ ਰਹੇ ਹਾਂ ਉਥੇ ਨਾਲ ਹੀ ਅਸੀਂ ਆਪਣੇ ਵਧੇਰੇ ਨਾਜ਼ੁਕ ਇਲਾਕਿਆਂ ਦੀ ਰਾਖੀ ਵੀ ਕਰ ਰਹੇ ਹੋਵਾਂਗੇ। ਸਾਡੇ ਵੱਡੇ ਰਾਜਾਂ ਵਿੱਚੋਂ ਇੱਕ ਮਹਾਰਾਸ਼ਟਰ ਨੇ ਇੱਕ ਅਜਿਹੀ ਯੋਜਨਾ ਆਪਣੇ ਤੌਰ ‘ਤੇ ਅਪਣਾ ਵੀ ਲਈ ਹੈ। ਅਸੀਂ ਟਿਕਾਊ ਵਿਕਾਸ ਦੇ ਆਪਣੇ ਟੀਚਿਆਂ ਨੂੰ ਆਪਣੇ ਤੌਰ ‘ਤੇ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅਜਿਹਾ ਦੂਜਿਆਂ ਦਾ ਸਹਿਯੋਗ ਕਰਕੇ ਕੀਤਾ ਜਾ ਰਿਹਾ ਹੈ। ਅਜਿਹਾ ਸਹਿਯੋਗ ਸਰਕਾਰਾਂ, ਉਦਯੋਗਾਂ ਅਤੇ ਲੋਕਾਂ ਦਰਮਿਆਨ ਪੈਦਾ ਕੀਤਾ ਜਾ ਰਿਹਾ ਹੈ। ਵਿਕਸਿਤ ਦੁਨੀਆ ਇਸ ਨੂੰ ਜਲਦੀ ਹਾਸਲ ਕਰਨ ਵਿੱਚ ਮਦਦ ਕਰ ਸਕਦੀ ਹੈ।
ਸਫਲ ਮੌਸਮ ਸਬੰਧੀ ਕਾਰਵਾਈਆਂ ਲਈ ਵਿੱਤੀ ਸੋਮਿਆਂ ਅਤੇ ਟੈਕਨੋਲੋਜੀ ਤੱਕ ਪਹੁੰਚ ਜ਼ਰੂਰੀ ਹੈ। ਟੈਕਨੋਲੋਜੀ ਭਾਰਤ ਵਰਗੇ ਦੇਸ਼ਾਂ ਦੀ ਟਿਕਾਊ ਮਦਦ ਕਰ ਸਕਦੀ ਹੈ ਅਤੇ ਗ਼ਰੀਬ ਲੋਕਾਂ ਦਾ ਭਲਾ ਹੋ ਸਕਦਾ ਹੈ।
ਦੋਸਤੋ,
ਅੱਜ ਅਸੀਂ ਇਸ ਵਿਸ਼ਵਾਸ ਉੱਤੇ ਕੰਮ ਕਰਨ ਲਈ ਆਏ ਹਾਂ ਕਿ ਮਾਨਵ ਵਜੋਂ ਅਸੀਂ ਗ੍ਰਹਿ ਵਿੱਚ ਤਬਦੀਲੀ ਲਿਆ ਸਕਦੇ ਹਾਂ। ਸਾਨੂੰ ਸਮਝਣਾ ਪਵੇਗਾ ਕਿ ਇਹ ਗ੍ਰਹਿ ਸਾਡਾ ਆਪਣਾ ਹੈ, ਸਾਡੀ ਮਾਤਾ ਹੈ ਅਤੇ ਇੱਕ ਹੈ ਅਤੇ ਇਸ ਲਈ ਸਾਨੂੰ ਜਾਤ, ਧਰਮ ਅਤੇ ਸੱਤਾ ਦੇ ਛੋਟੇ-ਮੋਟੇ ਮਤਭੇਦਾਂ ਨੂੰ ਭੁਲਾ ਕੇ ਇਸ ਦੇ ਬਚਾਅ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਸਾਡੇ ਸਹਿਹੋਂਦ ਦੇ ਡੂੰਘਾਈ ਤੱਕ ਕੰਮ ਕਰਨ ਵਾਲੇ ਫਲਸਫੇ ਕਾਰਨ ਹੀ ਮੈਂ ਤੁਹਾਨੂੰ ਸਭ ਨੂੰ ਸੱਦਾ ਦਿੰਦਾ ਹਾਂ ਕਿ ਇਸ ਗ੍ਰਹਿ ਨੂੰ ਵਧੇਰੇ ਸੁਰੱਖਿਅਤ ਅਤੇ ਮਜ਼ਬੂਤ ਜਗ੍ਹਾ ਵਜੋਂ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰੀਏ।
ਮੈਂ ਵਿਸ਼ਵ ਟਿਕਾਊ ਵਿਕਾਸ ਸਿਖਰ ਸੰਮੇਲਨ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ।
ਧੰਨਵਾਦ।
*******
ਏਕੇਟੀ/ਐੱਸਐੱਚ/ਐੱਸਕੇ
Addressed the World Sustainable Development Summit in Delhi this morning. Sharing my remarks on the occasion. https://t.co/nzTCBNu6KC pic.twitter.com/VTAe9RW4PI
— Narendra Modi (@narendramodi) February 16, 2018
Living in harmony with nature is a part of India's value system. pic.twitter.com/ZKoNMGRMKP
— Narendra Modi (@narendramodi) February 16, 2018
India believes in growth and is committed to protecting the environment. pic.twitter.com/t5hap5jkUx
— Narendra Modi (@narendramodi) February 16, 2018
Our Government is working towards providing basic amenities like electricity and clean cooking solutions. pic.twitter.com/wovimvLEay
— Narendra Modi (@narendramodi) February 16, 2018