ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਵਿਸ਼ਵ ਬੈਂਕ ਦੇ ਮੁਖੀ, ਸ਼੍ਰੀ ਜਿਮ ਯੌਂਗ ਕਿਮ ਦਾ ਫੋਨ ਆਇਆ। ਸ਼੍ਰੀ ਕਿਮ ਨੇ ਕਾਰੋਬਾਰ ਕਰਨ ਵਿੱਚ ਅਸਾਨੀ ਦੀ ਰੈਂਕਿੰਗ (Ease of Doing Business rankings) ਵਿੱਚ ਭਾਰਤ ਦੇ ਇਤਿਹਾਸਕ ਵਾਧੇ ਲਈ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜ਼ਿਕਰਯੋਗ ਹੈ ਕਿ 1.25 ਅਰਬ ਤੋਂ ਜ਼ਿਆਦਾ ਦੀ ਜਨਸੰਖਿਆ ਵਾਲੇ ਇੱਕ ਰਾਸ਼ਟਰ ਨੇ ਚਾਰ ਵਰ੍ਹਿਆਂ ਦੀ ਛੋਟੀ ਜਿਹੀ ਮਿਆਦ ਵਿੱਚ 65 ਰੈਂਕ ਦਾ ਵਾਧਾ ਹਾਸ਼ਲ ਕੀਤਾ ਹੈ।
ਸ਼੍ਰੀ ਕਿਮ ਨੇ ਕਿਹਾ ਕਿ ਵੱਡੇ ਪੱਧਰ ‘ਤੇ, ਪ੍ਰਧਾਨ ਮੰਤਰੀ ਮੋਦੀ ਦੀ ਦ੍ਰਿੜ੍ਹ ਪ੍ਰਤੀਬੱਧਤਾ ਅਤੇ ਅਗਵਾਈ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ।ਉਨ੍ਹਾਂ ਨੇ ਇਸ ਨੂੰ ਇੱਕ ਇਤਿਹਾਸਕ ਅਤੇ ਬੇਮਿਸਾਲ ਉਪਲੱਬਧੀ ਵਰਣਨ ਕੀਤਾ।
ਸ਼੍ਰੀ ਕਿਮ ਨੇ ਹਾਲ ਹੀ ਵਿੱਚ ਯੂਐੱਨਈਪੀ ਚੈਂਪੀਅਨਸ ਆਵ੍ ਦ ਅਰਥ ਅਵਾਰਡ ਅਤੇ ਸਿਓਲ ਸ਼ਾਂਤੀ ਪੁਰਸਕਾਰ ਸਮੇਤ ਪ੍ਰਧਾਨ ਮੰਤਰੀ ਨੂੰ ਮਿਲੇ ਸਨਮਾਨਾਂ ਨੂੰ ਯਾਦ ਕਰਦਿਆਂ ਇਨ੍ਹਾਂ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।
ਸ਼੍ਰੀ ਕਿਮ ਨੇ ਕਾਰੋਬਾਰ ਕਰਨ ਨੂੰ ਅਸਾਨ ਬਣਾਉਣ ਦੇ ਭਾਰਤ ਦੇ ਉਪਰਾਲਿਆਂ ਪ੍ਰਤੀ ਵਿਸ਼ਵ ਬੈਂਕ ਦੇ ਬੇਹਿਚਕ ਅਤੇ ਨਿਰੰਤਰ ਸਮਰਥਨ ਦਾ ਵਾਅਦਾ ਕੀਤਾ।
ਪ੍ਰਧਾਨ ਮੰਤਰੀ ਨੇ ਕਾਰੋਬਾਰ ਕਰਨ ਨੂੰ ਅਸਾਨ ਤੇ ਬਿਹਤਰ ਬਣਾਉਣ ਦੇ ਭਾਰਤ ਦੇ ਯਤਨਾਂ ਨੂੰ ਨਿਰੰਤਰ ਮਾਰਗਦਰਸ਼ਨ ਅਤੇ ਸਮਰਥਨ ਦੇਣ ਲਈ ਵਿਸ਼ਵ ਬੈਂਕ ਮੁਖੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਦੀ ਰੈਂਕਿੰਗ ਕਾਰੋਬਾਰੀ ਮਾਹੌਲ ਸੁਧਾਰਨ ਦੇ ਭਾਰਤ ਦੇ ਯਤਨਾਂ ਲਈ ਪ੍ਰੇਰਨਾ ਦਾ ਸਰੋਤ ਹੈ।
***
ਏਕੇਟੀ/ਐੱਸਐੱਚ/ਐੱਸਬੀਪੀ
Had a wonderful conversation @WorldBank President, Mr. @JimYongKim.
— Narendra Modi (@narendramodi) November 2, 2018
I thank him for his kind words on India's historic rise in the 'Ease of Doing Business' rankings over the last four years, and his support towards India's reform trajectory. https://t.co/RK7Igg1vd6