Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਸ਼ਵ ਵਾਤਾਵਰਣ ਦਿਵਸ 2018 (05 ਜੂਨ 2018) ਦੇ ਮੌਕੇ ‘ਤੇ ਵਿਗਿਆਨ ਭਵਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮੇਰੇ ਮੰਤਰੀ ਮੰਡਲ ਦੇ ਸਹਿਯੋਗੀ ਡਾ. ਹਰਸ਼ਵਰਧਨ ਡਾ. ਮਹੇਸ਼ ਸ਼ਰਮਾ, ਸ਼੍ਰੀ ਮਨੋਜ ਸਿਨਹਾ

ਕਾਰਜਕਾਰੀ ਡਾਇਰੈਕਟਰ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ

ਸਕੱਤਰ, ਵਾਤਾਵਰਣ,ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਭਾਰਤ ਅਤੇ ਵਿਦੇਸ਼ ਤੋਂ ਆਏ ਪ੍ਰਤੀਸ਼ਠਿਤ ਮਹਿਮਾਨ

ਦੇਵੀਓ ਅਤੇ ਸੱਜਣੋਂ,

ਭਾਰਤ ਦੇ ਤਿੰਨ ਬਿਲੀਅਨ ਲੋਕਾਂ ਵੱਲੋਂ ਤੁਹਾਡਾ ਸਾਰਿਆਂ ਦਾ ਨਵੀਂ ਦਿੱਲੀ ਵਿੱਚ ਸੁਆਗਤ ਕਰਦਿਆਂ ਮੈਨੂੰ ਪ੍ਰਸੰਨਤਾ ਹੋ ਰਹੀ ਹੈ।

ਮੈਨੂੰ ਉਮੀਦ ਹੈ ਕਿ ਵਿਦੇਸ਼ਾਂ ਤੋਂ ਆਏ ਪ੍ਰਤੀਨਿਧੀਆਂ ਨੂੰ ਦਿੱਲੀ ਦੇ ਇਤਿਹਾਸ ਅਤੇ ਗੌਰਵ ਨੂੰ ਦੇਖਣ ਲਈ ਕੁਝ ਸਮਾਂ ਮਿਲੇਗਾ।

ਸਾਨੂੰ ਵਿਸ਼ਵ ਵਾਤਾਵਰਣ ਦਿਵਸ 2018 ਲਈ ਗਲੋਬਲ ਮੇਜ਼ਬਾਨ ਬਣਨ  ਦਾ ਮਾਣ ਹੈ।

ਅੱਜ ਇਸ ਮਹੱਤਵਪੂਰਨ ਮੌਕੇ ‘ਤੇ ਅਸੀਂ ਯੂਨੀਵਰਸਲ ਭਾਈਚਾਰੇ ਦੀਆਂ ਪ੍ਰਾਚੀਨ ਕਦਰਾਂ-ਕੀਮਤਾਂ ਨੂੰ ਯਾਦ ਕਰਦੇ ਹਾਂ। ਇਹ ਸੰਸਕ੍ਰਿਤ ਵਿੱਚ ਵਸੁਧੈਵ ਕੁਟੁੰਬਕਮ  ਦੇ ਰੂਪ ਵਿੱਚ ਪ੍ਰਗਟਾਇਆ ਗਿਆ ਹੈ, ਜਿਸ ਦਾ ਅਰਥ ਹੈ ਵਿਸ਼ਵ ਇੱਕ ਪਰਿਵਾਰ ਹੈ।

ਮਹਾਤਮਾ ਗਾਂਧੀ ਦੇ ਟਰੱਸਟੀਸ਼ਿਪ ਦੇ ਸਿਧਾਂਤ ਵਿੱਚ ਵੀ ਇਹ ਕਦਰਾਂ ਕੀਮਤਾਂ ਦਿਸਦੀਆਂ ਹਨ। ਉਨ੍ਹਾਂ ਕਿਹਾ ਸੀ ਕਿ ਪ੍ਰਿਥਵੀ ਹਰੇਕ ਵਿਅਕਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਹੈ ਲੇਕਿਨ ਹਰੇਕ ਵਿਅਕਤੀ ਦੇ ਲਾਲਚ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ।

ਇਹ ਪ੍ਰਕਿਰਤੀ ਪ੍ਰਤੀ ਸਾਡੇ ਆਦਰ ਵਿਹਾਰ ਵਿੱਚ ਝਲਕਦਾ ਹੈ। ਇਹ ਸਾਡੇ ਤਿਉਹਾਰਾਂ ਅਤੇ ਸਾਡੀਆਂ ਪ੍ਰਾਚੀਨ ਲਿਖਤਾਂ ਵਿੱਚ ਵੀ ਦਿਖਦਾ ਹੈ।

ਦੇਵੀਓ ਅਤੇ ਸੱਜਣੋਂ,

ਭਾਰਤ ਅੱਜ ਵਿਸ਼ਵ ਦੀ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ। ਅਸੀਂ ਆਪਣੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਉਠਾਉਣ ਲਈ ਸੰਕਲਪਬੱਧ ਹਾਂ

ਅਸੀਂ ਉਹ ਕਰਨ ਲਈ ਸੰਕਲਪਬੱਧ ਹਾਂ ਜੋ ਟਿਕਾਊ ਅਤੇ ਹਰਾ-ਭਰਾ ਹੈ।

ਇਸ ਦਿਸ਼ਾ ਵਿੱਚ ਅਸੀਂ ਪਿਛਲੇ ਦੋ ਵਰ੍ਹਿਆਂ ਵਿੱਚ 40 ਮਿਲੀਅਨ ਨਵੇਂ ਰਸੋਈ ਗੈਸ ਕਨੈਕਸ਼ਨ ਦਿੱਤੇ ਹਨ।

ਇਸ ਨਾਲ ਗ੍ਰਾਮੀਣ ਔਰਤਾਂ ਨੂੰ ਜਹਿਰੀਲੇ ਧੂੰਏ ਦੀ ਤ੍ਰਾਸਦੀ ਤੋਂ ਮੁਕਤੀ ਮਿਲੀ ਹੈ।

ਇਸ ਨਾਲ ਜਲਾਉਣ ਦੀ ਲੱਕੜੀ ‘ਤੇ ਉਨ੍ਹਾਂ ਦੀ ਨਿਰਭਰਤਾ ਖ਼ਤਮ ਹੋਈ ਹੈ।

ਇਸੇ ਸੰਕਲਪ ਦੇ ਨਾਲ ਭਾਰਤ ਵਿੱਚ 300 ਮਿਲੀਅਨ ਐੱਲਈਡੀ ਬਲਬ ਲਗਾਏ ਗਏ ਹਨ। ਬਿਜਲੀ ਬਚਾਉਣ ਤੋਂ ਇਲਾਵਾ ਇਸ ਨਾਲ ਕਾਰਬਨਡਾਈਆਕਸਾਈਡ ਨੂੰ ਰੋਕਣ ਵਿੱਚ ਮਦਦ ਮਿਲੀ ਹੈ।

ਅਸੀਂ ਅਖੁੱਟ ਊਰਜਾ ਉਤਪਾਦਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਅਸੀਂ 2022 ਤੱਕ 175 ਗੀਗਾਵਾਟ ਸੌਰ ਅਤੇ ਪੌਣ ਊਰਜਾ ਉਤਪਾਦਨ ਦਾ ਟੀਚਾ ਤੈਅ ਕੀਤਾ ਹੈ।

ਅਸੀਂ ਵਿਸ਼ਵ ਵਿੱਚ ਸੌਰ ਊਰਜਾ ਦੇ ਪੰਜਵੇਂ ਸਭ ਤੋਂ ਵੱਡੇ ਉਤਪਾਦਕ ਹਾਂ। ਇੰਨਾ ਹੀ ਨਹੀਂ ਅਸੀਂ ਅਖੁੱਟ ਊਰਜਾ ਉਤਪਾਦਨ ਕਰਨ ਵਾਲਾ ਛੇਵਾਂ ਸਭ ਤੋਂ ਵੱਡਾ ਦੇਸ਼ ਹਾਂ।

ਸਾਡਾ ਟੀਚਾ ਹਰੇਕ ਘਰ ਨੂੰ ਬਿਜਲੀ ਕਨੈਕਸ਼ਨ ਦੇਣਾ ਹੈ ਜਿਸ ਨਾਲ ਵਾਤਾਵਰਣ ਲਈ ਹਾਨੀਕਾਰਕ ਈਂਧਣ ‘ਤੇ ਨਿਰਭਰਤਾ ਘਟੇਗੀ।

ਅਸੀਂ ਜੈਵਿਕ ਈਂਧਣ ‘ਤੇ ਨਿਰਭਰਤਾ ਘਟਾ ਰਹੇ ਹਾਂ। ਅਸੀਂ ਜਿੱਥੇ ਕਿਤੇ ਸੰਭਵ ਹੈ ਈਂਧਣ ਦੇ ਸ੍ਰੋਤ ਬਦਲ ਰਹੇ ਹਾਂ। ਅਸੀਂ ਸ਼ਹਿਰਾਂ ਨੂੰ ਬਦਲ ਰਹੇ ਹਾਂ ਅਤੇ ਜਨਤਕ ਟਰਾਂਸਪੋਰਟ ਵਿਵਸਥਾ ਨੂੰ ਬਦਲ ਰਹੇ ਹਾਂ।

ਅਸੀਂ ਯੁਵਾ ਦੇਸ਼ ਹਾਂ। ਰੋਜ਼ਗਾਰ ਸਿਰਜਣ ਲਈ ਅਸੀਂ ਭਾਰਤ ਨੂੰ ਗਲੋਬਲ ਮੈਨੂਫੈਕਚਰਿੰਗ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।

ਅਸੀਂ ਮੇਕ ਇਨ ਇੰਡੀਆ ਮੁਹਿੰਮ ਲਾਂਚ ਕੀਤਾ ਹੈ। ਅਜਿਹਾ ਕਰਦਿਆਂ ਅਸੀਂ ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ ਮੈਨੂਫੈਕਚਰਿੰਗ (zero defect and zero effect manufacturing)‘ਤੇ ਬਲ ਦੇ ਰਹੇ ਹਾਂ। ਇਸ ਦਾ ਅਰਥ ਇਹ ਹੈ ਕਿ ਨਿਰਮਾਣ ਦੋਸ਼ ਰਹਿਤ ਹੋਵੇ ਅਤੇ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਏ।

ਰਾਸ਼ਟਰੀ ਨਿਰਧਾਰਿਤ ਯੋਗਦਾਨ (Nationally Determined Contributions, ) ਵਜੋਂ ਭਾਰਤ 2005-2030 ਦੌਰਾਨ ਆਪਣੇ ਜੀਡੀਪੀ ਦੀ 33 ਤੋਂ 35% ਨਿਕਾਸ ਤੀਬਰਤਾ ਘੱਟ ਕਰਨ ਲਈ ਸੰਕਲਪਬੱਧ ਹੈ। ਅਸੀਂ 2030 ਦੇ ਰਾਸ਼ਟਰੀ ਨਿਰਧਾਰਿਤ ਯੋਗਦਾਨ ਨੂੰ ਪੂਰਾ ਕਰਨ ਦੇ ਰਾਹ ਵਿੱਚ ਹਾਂ।

ਯੂਐੱਨਈਪੀ ਗੈਪ ਰਿਪੋਰਟ ਅਨੁਸਾਰ ਭਾਰਤ ਕੋਪੇਨਹੈਗਨ ਸੰਕਲਪ ਨੂੰ ਪੂਰਾ ਕਰਨ ਦੇ ਰਾਹ ‘ਤੇ ਹੈ। ਅਸੀਂ 2020 ਤੱਕ ਨਿਕਾਸ ਤੀਬਰਤਾ 20 ਤੋਂ 25% ਘੱਟ ਕਰਾਂਗੇ।

ਸਾਡੀ ਰਾਸ਼ਟਰੀ ਜੈਵ-ਵਿਭਿੰਨਤਾ ਰਣਨੀਤੀ ਮਜ਼ਬੂਤ ਹੈ। ਵਿਸ਼ਵ ਦੀ ਕੇਵਲ 2.4% ਭੂਮੀ ਦੇ ਨਾਲ ਭਾਰਤ ਰਿਕਾਰਡ ਕੀਤੀ ਗਈ ਪ੍ਰਜਾਤੀ ਵਿਵਧਤਾ ਦੇ 7 ਤੋਂ 8% ਨੂੰ ਸਮਰਥਨ ਦਿੰਦਾ ਹੈ। ਨਾਲ-ਨਾਲ ਭਾਰਤ ਮਾਨਵ ਅਬਾਦੀ ਦੇ 18% ਭਾਗ ਨੂੰ ਸਮਰਥਨ ਪ੍ਰਦਾਨ ਕਰਦਾ ਹੈ। ਸਾਡੇ ਪੌਦੇ ਅਤੇ ਵਣ ਪਿਛਲੇ 2 ਵਰ੍ਹਿਆਂ ਵਿੱਚ ਇੱਕ ਪ੍ਰਤੀਸ਼ਤ ਵਧੇ ਹਨ।

ਅਸੀਂ ਜੰਗਲੀ ਜੀਵਆਂ ਦੀ ਸਾਂਭ-ਸੰਭਾਲ ਦੇ ਖੇਤਰ ਵਿੱਚ ਚੰਗਾ ਕੰਮ ਕੀਤਾ ਹੈ।  ਸ਼ੇਰ, ਹਾਥੀ ਅਤੇ ਹੋਰ ਜੰਗਲੀ ਜੀਵਾਂ ਦੀ ਅਬਾਦੀ ਵਧ ਰਹੀ ਹੈ।

ਅਸੀਂ ਜਲ ਉਪਲੱਬਧਤਾ ਦੀ ਸਮੱਸਿਆ ਦੇ ਹੱਲ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਹਾਂ। ਇਹ ਭਾਰਤ ਵਿੱਚ ਵੱਡੀ ਚੁਣੌਤੀ ਬਣਦੀ ਜਾ ਰਹੀ  ਹੈ। ਅਸੀਂ ਨਮਾਮਿ ਗੰਗੇ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਪ੍ਰੋਗਰਾਮ ਨਤੀਜੇ ਦੇਣ ਲੱਗਾ ਹੈ ਅਤੇ ਛੇਤੀ ਹੀ ਗੰਗਾ ਨੂੰ ਸੁਰੱਖਿਅਤ ਕਰੇਗਾ।

ਭਾਰਤ ਮੁੱਖ ਰੂਪ ਵਿੱਚ ਖੇਤੀਬਾੜੀ ਪ੍ਰਧਾਨ ਦੇਸ਼ ਹੈ। ਖੇਤੀਬਾੜੀ ਲਈ ਜਲ ਦੀ ਨਿਰੰਥਰ ਉਪਲੱਬਧਾ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਲਾਂਚ ਕੀਤੀ ਗਈ ਹੈ ਤਾਂ ਕਿ ਇਹ ਸੁਨਿਸ਼ਚਿਤ ਹੇਵੇ ਕੀ ਕੋਈ ਵੀ ਖੇਤ ਪਾਣੀ ਦੇ ਬਿਨਾ ਨਾ ਰਹੇ। ਸਾਡਾ ਨਾਅਰਾ ਹੈ ਅਧਿਕ ਫਸਲ, ਪ੍ਰਤੀਬੂੰਦ।

ਅਸੀਂ ਵਿਆਪਕ ਅਭਿਆਨ ਇਹ ਸੁਨਿਸ਼ਚਿਤ ਕਰਨ ਲਈ ਚਲਾਇਆ ਹੈ ਕਿ ਸਾਡੇ ਕਿਸਾਨ ਖੇਤੀਬਾੜੀ ਰਹਿੰਦ-ਖੂਹੰਦ ਨੂੰ ਜਲਾਉਣ ਦੀ ਬਜਾਏ ਕੀਮਤੀ ਪੌਸ਼ਟਿਕ ਤੱਤ ਵਿੱਚ ਬਦਲਣ।

ਦੇਵੀਓ ਅਤੇ ਸੱਜਣੋਂ

ਵਿਸ਼ਵ ਅਸੁਵਿਧਾਜਨਕ ਸਚਾਈ ‘ਤੇ ਫੋਕਸ ਕਰਦਾ ਹੈ ਲੇਕਿਨ ਅਸੀਂ ਸੁਵਿਧਾਜਨਕ ਕਾਰਵਾਈ ਵੱਲ ਵਧ ਰਹੇ ਹਾਂ। ਇਸੇ ਕਾਰਵਾਈ ਦੀ ਵਜ੍ਹਾ ਨਾਲ ਭਾਰਤ ਨੇ ਫਰਾਂਸ ਦੇ ਨਾਲ ਅੰਤਰਰਾਸ਼ਟਰੀ ਸੌਰ ਗਠਬੰਧਨ ਕੀਤਾ ਹੈ। ਇਹ ਪੈਰਿਸ ਸੰਮੇਲਨ ਤੋਂ ਬਾਅਦ ਸ਼ਾਇਦ ਵਾਤਾਵਰਣ ਦੇ ਖੇਤਰ ਵਿੱਚ ਇਕੱਲੀ ਸਭ ਤੋਂ ਵੱਡੀ ਗੋਲਬਲ ਪਹਿਲ ਹੈ।

ਲਗਭਗ 3 ਮਹੀਨੇ ਪਹਿਲਾਂ 45% ਤੋਂ ਅਧਿਕ ਦੇਸ਼ਾਂ ਦੇ ਨੇਤਾ, ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਮੁੱਖ ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਸਥਾਪਨਾ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਸਨ।

ਮਿੱਤਰੋ,

ਇਸ ਵਰ੍ਹੇ ਵਿਸ਼ਵ ਵਾਤਾਵਰਣ ਦਿਵਸ ਇੱਕ ਬਹੁਤ ਹੀ ਮਹੱਤਵਪੂਰਨ ਚੁਣੌਤੀ ਦਾ ਹੱਲ ਕਰਨਾ ਚਾਹੁੰਦਾ ਹੈ।

ਪਲਾਸਟਿਕ ਹੁਣ ਮਾਨਵਤਾ ਲਈ ਸਭ ਤੋਂ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਇਸ ਵਿੱਚ ਵਧੇਰੇ ਦੀ ਰਿਸਾਈਕਲਿੰਗ ਵੀ ਨਹੀਂ ਹੋ ਸਕਦੀ ਹੈ। ਇਸ ਨਾਲੋਂ ਵੀ ਬੁਰੀ ਚੀਜ਼ ਇਹ ਹੈ ਕਿ ਇਸ ਵਿੱਚ ਵੱਡੀ ਮਾਤਰਾ ਵਿੱਚ ਨਾ ਗਲਣਯੋਗ (non-bio-degradable) ਤੱਤ ਸ਼ਾਮਲ ਹਨ

ਪਲਾਸਟਿਕ ਪ੍ਰਦੂਸ਼ਣ ਪਹਿਲਾਂ ਹੀ ਸਾਡੇ ਸਮੁੰਦਰੀ ਈਕੋਸਿਸਟਮ ‘ਤੇ ਬੁਰਾ ਪ੍ਰਭਾਵ ਪਾ ਰਿਹਾ ਹੈ। ਵਿਗਿਆਨੀਆਂ ਅਤੇ ਮਛੁਆਰਿਆਂ ਨੇ ਸਮਾਨ ਰੂਪ ਵਿੱਚ ਇਸ ਪ੍ਰੇਸ਼ਾਨੀ ਦਾ ਸੰਕੇਤ ਦਿੱਤਾ ਹੈਇਸ ਦੀ ਵਜ੍ਹਾ ਨਾਲ ਮੱਛੀਆ ਦੀ ਸੰਖਿਆ ਵਿੱਚ ਗਿਰਾਵਟ ਹੋਣ ਦੇ ਨਾਲ-ਨਾਲ ਸਮੁੰਦਰ ਦੇ ਤਾਪਮਾਨ ਵਿੱਚ ਗਰਮੀ ਅਤੇ ਸਮੁੰਦਰੀ ਜੀਵ ਖ਼ਤਮ ਹੋ ਰਹੇ ਹਨ।

ਸਮੁੰਦਰੀ ਕਚਰਾ, ਵਿਸ਼ੇਸ਼ ਕਰਕੇ ਸੂਖਮ-ਪਲਾਸਟਿਕ ਇੱਕ ਪ੍ਰਮੁੱਖ ਸਮੱਸਿਆ ਹੈ। ਭਾਰਤ ‘‘ਸਵੱਛ ਸਮੁੰਦਰ ਅਭਿਆਨ’’ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਹੈ ਅਤੇ ਮਹਾਸਾਗਰਾਂ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ।

ਪਲਾਸਟਿਕ ਪ੍ਰਦੂਸ਼ਣ ਹੁਣ ਸਾਡੀ ਖੁਰਾਕ ਸ਼੍ਰੇਣੀ ਵਿੱਚ ਪ੍ਰਵੇਸ਼ ਕਰ ਰਿਹਾ ਹੈਇੱਥੋ ਤੱਕ ਕਿ ਸੂਖ਼ਮ ਪਲਾਸਟਿਕ ਹੁਣ ਨਮਕ, ਬੋਤਲਬੰਦ ਪਾਣੀ ਅਤੇ ਨਲਕੇ ਦੇ ਪਾਣੀ ਵਰਗੇ ਸਾਡੇ ਬੁਨਿਆਦੀ ਭੋਜਨ ਵਿੱਚ ਪ੍ਰਵੇਸ਼ ਕਰ ਰਿਹਾ ਹੈ।

ਮਿੱਤਰੋ,

ਵਿਕਸਿਤ ਦੁਨੀਆ ਦੇ ਕਈ ਹਿੱਸਿਆਂ ਦੀ ਤੁਲਨਾ ਵਿੱਚ ਭਾਰਤ ਵਿੱਚ ਪ੍ਰਤੀ ਵਿਅਕਤੀ ਪਲਾਸਟਿਕ ਖ਼ਪਤ ਕਾਫ਼ੀ ਘੱਟ ਹੈ।

ਸਵੱਛਤਾ ਅਤੇ ਸਾਫ-ਸਫਾਈ ਦੇ ਸਾਡੇ ਰਾਸ਼ਟਰੀ ਮਿਸ਼ਨ – ‘ਸਵੱਛ ਭਾਰਤ ਅਭਿਆਨ’ ਦਾ ਵਿਸ਼ੇਸ਼ ਧਿਆਨ ‘‘ਪਲਾਸਟਿਕ ਰਹਿੰਦ-ਖੂਹੰਦ ਪ੍ਰਬੰਧਨ’’ (plastic waste management) ‘ਤੇ ਕੇਂਦਰਿਤ ਹੈ।

ਕੁਝ ਸਮੇਂ ਪਹਿਲਾਂ, ਮੈਂ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਆਯੋਜਿਤ ਕੀਤੀ ਗਈ ਪ੍ਰਦਰਸ਼ਨੀ ਨੂੰ ਦੇਖਿਆ ਸੀ। ਇੱਥੇ ਸਾਡੀਆ ਕੁਝ ਸਫ਼ਲ ਕਹਾਣੀਆ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈਇਸ ਦੇ ਪ੍ਰਤੀਭਾਗੀਆਂ ਵਿੱਚ ਸੰਯੁਕਤ ਰਾਸ਼ਟਰ, ਕੇਂਦਰ ਅਤੇ ਰਾਜ ਸਰਕਾਰਾਂ, ਉਦਯੋਗ ਅਤੇ ਗ਼ੈਰ-ਸਰਕਾਰੀ ਸੰਗਠਨ ਸ਼ਾਮਲ ਹਨ। ਮੈਨੂੰ ਉਮੀਦ ਹੈ ਕਿ ਇਹ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣ ਦਾ ਮਿਸਾਲੀ ਕੰਮ (exemplary work) ਜਾਰੀ ਰੱਖਣਗੇ।

ਦੇਵੀਓ ਅਤੇ ਸੱਜਣੋਂ

ਵਾਤਾਵਰਣ ਦੇ ਨੁਕਸਾਨ ਦਾ ਸਭ ਤੋਂ ਜ਼ਿਆਦਾ ਅਸਰ ਗ਼ਰੀਬ ਅਤੇ ਕਮਜ਼ੋਰ ਵਰਗ ‘ਤੇ ਪੈਂਦਾ ਹੈ।

ਇਹ ਸਾਡਾ ਸਾਰਿਆ ਦਾ ਫਰਜ਼ ਹੈ ਕਿ ਅਸੀਂ ਇਹ ਸੁਨਿਸ਼ਚਿਤ ਕਰੀਏ ਕਿ ਭੌਤਿਕ ਸਮ੍ਰਿੱਧੀ ਦੀ ਖੋਜ ਲਈ ਅਸੀਂ ਆਪਣੇ ਵਾਤਾਵਰਣ ਨਾਲ ਸਮਝੌਤਾ ਨਹੀਂ ਕਰਾਂਗੇ।

ਟਿਕਾਊ ਵਿਕਾਸ ਦੇ 2030 ਦੇ ਏਜੰਡੇ ਦੇ ਹਿੱਸੇ ਵਜੋਂ ਵਿਸ਼ਵ ਨੇ ‘‘ਕਿਸੇ ਨੂੰ ਪਿੱਛੇ ਨਾ ਛੱਡੋ’’ (Leave No One Behind ) ਦੇ ਵਿਸ਼ੇ ‘ਤੇ ਸਹਿਮਤੀ ਜਤਾਈ ਸੀ। ਇਹ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਅਸੀਂ ਸਾਰੇ ਇਹ ਸੁਨਿਸ਼ਚਿਤ ਨਹੀਂ ਕਰ ਲੈਂਦੇ ਕਿ ਮਾਂ ਪ੍ਰਕਿਰਤੀ ਵੱਲੋਂ ਜੋ ਸਾਨੂੰ ਦਿੱਤਾ ਗਿਆ ਹੈ ਉਸ ਦੀ ਸੁਰੱਖਿਆ ਵੀ ਅਸੀਂ ਹੀ ਕਰਨੀ ਹੈ।

ਮਿੱਤਰੋ,

ਇਹ ਭਾਰਤੀ ਤਰੀਕਾ ਹੈ। ਅਤੇ ਵਿਸ਼ਵ ਵਾਤਾਵਰਣ ਦਿਵਸ ਦੇ ਸ਼ੁਭ ਅਵਸਰ ‘ਤੇ ਸਾਨੂੰ ਅੰਤਰਰਾਸ਼ਟਰੀ ਭਾਈਚਾਰੇ  ਨਾਲ ਫਿਰ ਤੋਂ ਸਾਂਝਾ ਕਰਨ ਵਿੱਚ ਪ੍ਰਸੰਨਤਾ ਹੋ ਰਹੀ ਹੈ।

ਅੰਤ ਵਿੱਚ, ਵਿਸ਼ਵ ਵਾਤਾਵਰਣ ਦਿਵਸ 2018 ਦੇ ਗਲੋਬਲ ਮੇਜ਼ਬਾਨ ਦੇ ਰੂਪ ਵਿੱਚ ਮੈਂ ਟਿਕਾਊ ਵਿਕਾਸ ਦੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਦੁਹਰਾਉਂਦਾ ਹਾਂ।

ਚਲੋ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਅਸੀਂ ਸਾਰੇ ਇਕੱਠੇ ਜੁੜੀਏ ਅਤੇ ਇਸ ਧਰਤੀ ਨੂੰ ਜੀਣ ਲਈ ਇੱਕ ਬਿਹਤਰ ਥਾਂ ਬਣਾ ਦੇਈਏ।

ਅੱਜ ਸਾਡੇ ਕੋਲ ਜੋ ਵਿਕਲਪ ਹਨ ਉਹ ਸਾਡੇ ਸਮੂਹਿਕ ਭਵਿੱਖ ਨੂੰ ਪ੍ਰਭਾਸ਼ਿਤ ਕਰਨਗੇ। ਵਿਕਲਪ ਅਸਾਨ ਨਹੀਂ ਹੋ ਸਕਦੇ ਹਨ। ਲੇਕਿਨ ਮੈਨੂੰ ਯਕੀਨ ਹੈ ਕਿ ਜਾਗਰੂਕਤਾ, ਟੈਕਨੋਲੋਜੀ ਅਤੇ ਇਮਾਨਦਾਰ ਗਲੋਬਲ ਸਾਂਝ ਰਾਹੀਂ, ਅਸੀਂ ਸਹੀ ਵਿਕਲਪ ਨੂੰ ਚੁਣ ਸਕਦੇ ਹਾਂ।

ਧੰਨਵਾਦ।

***

ਏਕੇਟੀ/ਐੱਚਐੱਸ