ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਿਸ਼ਾਖਾਪਟਨਮ ਵਿਖੇ ਮੈਸਰਜ ਕਨਟੇਨਰ ਕਾਰਪੋਰੇਸ਼ਨ ਆਵ੍ ਇੰਡੀਆ ਵੱਲੋਂ ਮਲਟੀ ਮੋਡ ਲਾਜਿਸਟਿਕ ਪਾਰਕ ਸਥਾਪਤ ਕਰਨ ਲਈ ਵਿਸ਼ਾਖਾਪਟਨਮ ਪੋਰਟ ਟਰੱਸਟ (ਵੀਪੀਟੀ) ਵੱਲੋਂ ਏਅਰਪੋਰਟ ਅਥਾਰਟੀ ਆਵ੍ ਇੰਡਿਆ (ਏਏਆਈ) ਦੀ 11.45 ਏਕੜ ਜਮੀਨ ਬਦਲੇ ਉਂਨੀ ਹੀ ਜਮੀਨ ਦੀ ਅਦਲਾ ਬਦਲੀ ਨੂੰ ਪ੍ਰਵਾਨਗੀ ਦਿੱਤੀ ਹੈ।
ਜਮੀਨ ਦੀ ਅਦਲਾ ਬਦਲੀ ਏਏਆਈ ਅਤੇ ਵੀਪੀਟੀ ਦੋਵਾਂ ਲਈ ਲਾਹੇਵੰਦ ਹੋਵੇਗੀ। ਵੀਪੀਟੀ ਵੱਲੋਂ ਅਦਲਾ ਬਦਲੀ ਲਈ ਪੇਸ਼ਕਸ਼ ਕੀਤੀ ਇਹ ਜਮੀਨ ਏਏਆਈ ਦੀ ਮੌਜੂਦਾ ਜਮੀਨ ਦੇ ਨਾਲ ਲਗਦੀ ਹੈ ਅਤੇ ਵਿਸ਼ਾਖਾਪਟਨਮ ਏਅਰਪੋਰਟ ਦੇ ਭਵਿੱਖੀ ਵਿਸਥਾਰ ਦੇ ਨਜਰੀਏ ਨਾਲ ਵੀ ਇਹ ਲਾਹੇਵੰਦ ਹੋਵੇਗੀ। ਮੈਸਰਜ ਕੌਨਕੋਰ ਵੱਲੋਂ ਸਥਾਪਤ ਕੀਤੇ ਜਾ ਰਹੇ ਮਲਟੀ ਮਾਡਲ ਲਾਜਿਸਟਿਕ ਪਾਰਕ ਅਤੇ ਗ੍ਰਾਹਕ ਪੱਖੀ ਹੋਰ ਸਹੂਲਤਾਂ ਕਾਰਗੋ ਹੈਡਲਿੰਗ ਕੈਪੈਸਟੀ ਅਤੇ ਸਮੁੱਚੀ ਰੇਲ ਰੋਡ ਲਾਜਿਸਟਿਕ ਹੱਬ ਦੇ ਵਿਕਾਸ ਨੂੰ ਵਧਾਉਣ ਨਾਲ ਆਂਧਰ ਪ੍ਰਦੇਸ਼ ਦੇ ਵਿਕਾਸ ਵਿਚ ਵੀ ਮਦਦਗਾਰ ਹੋਣਗੀਆਂ। ਇਸ ਨਾਲ ਸੂਬੇ ਦੀ ਆਰਥਿਕਤਾ ਤੇ ਕਾਰੋਬਾਰ ਨੂੰ ਵੀ ਉਛਾਲ ਮਿਲੇਗਾ।
ਪਿਛੋਕੜ :
ਮੈਸਰਜ ਕਨਟੇਨਰ ਕਾਰਪੋਰੇਸ਼ਨ ਆਵ੍ ਇੰਡੀਆ ਰੇਲ ਮੰਤਰਾਲੇ ਦੇ ਅਧੀਨ ਇੱਕ ਜਨਤਕ ਖੇਤਰ ਦੀ ਅੰਡਰਟੇਕਿੰਗ ਹੈ ਅਤੇ ਵਿਸ਼ਾਖਾਪਟਨਮ ਨੇੜੇ ਲਗਭਗ 98 ਏਕੜ ਜਮੀਨ ‘ਤੇ ਮਲਟੀ ਮਾਡਲ ਲਾਜਿਸਟਿਕ ਪਾਰਕ ਸਥਾਪਤ ਕਰ ਰਹੀ ਹੈ। ਇਹ ਜਮੀਨ ਵਿਸ਼ਾਖਾਪਟਨਮ ਪੋਰਟ ਟਰੱਸਟ (ਵੀਪੀਟੀ) ਕੋਲੋਂ ਲੀਜ ‘ਤੇ ਲਈ ਗਈ ਹੈ। ਵੀਪੀਟੀ ਸ਼ਿੱਪਿੰਗ ਮੰਤਰਾਲੇ ਤਹਿਤ ਪੋਰਟ ਹੈਂਡਲਿੰਗ ਟਰੱਸਟ ਹੈ। ਕੌਨਕੋਰ ਪ੍ਰੋਜੈਕਟ ਲਈ 98 ਏਕੜ ਦੀ ਕੁਲ ਜਮੀਨ ਸੌਂਪਣ ਵਿਚ 11.45 ਏਕੜ ਜਮੀਨ ਵੀਪੀਟੀ ਅਤੇ ਏਏਆਈ ਵਿਚਾਲੇ ਪੈਂਦੀ ਹੈ।