Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਸ਼ਵ ਵਾਤਾਵਰਣ ਦਿਵਸ ‘ਤੇ ਪ੍ਰਧਾਨ ਮੰਤਰੀ ਦਾ ਸੰਦੇਸ਼


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਵਾਤਾਵਰਣ ਦਿਵਸ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਹ ਦਿਨ ਸਾਡੇ ਵਾਤਾਵਰਣ ਦੀ ਸੁਰੱਖਿਆ ਅਤੇ ਇੱਕ ਬਿਹਤਰ ਗ੍ਰਹਿ ਦੇ ਪੋਸ਼ਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਮੁੜ ਦੁਹਰਾਉਣ ਦਾ ਸਹੀ ਸਮਾਂ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਵਾਤਾਵਰਣ ਸੁਰੱਖਿਆ ਲਈ ਕੰਮ ਕਰ ਰਹੇ ਸਾਰੇ ਵਿਅਕਤੀਆਂ ਅਤੇ ਸੰਸਥਾਵਾਂ ਦੀ ਇੱਛਾ ਅਤੇ ਵਚਨਬੱਧਤਾ ਨੂੰ ਸਲਾਮ ਕੀਤਾ ਹੈ ।

ਵਿਸ਼ਵ ਵਾਤਾਵਰਣ ਦਿਵਸ ‘ਤੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਮੂਲ ਪਾਠ ਹੇਠ ਲਿਖੇ ਅਨੁਸਾਰ ਹੈ:

“ਵਿਸ਼ਵ ਵਾਤਾਵਰਣ ਦਿਵਸ ਸਾਡੇ ਵਾਤਾਵਰਣ ਦੀ ਸੁਰੱਖਿਆ ਅਤੇ ਇੱਕ ਬਿਹਤਰ ਗ੍ਰਹਿ ਦੇ ਪੋਸ਼ਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਮੁੜ ਦੁਹਰਾਉਣ ਦਾ ਸਹੀ ਸਮਾਂ ਹੈ । ਅਸੀਂ ਵਾਤਾਵਰਣ ਸੁਰੱਖਿਆ ਲਈ ਕੰਮ ਕਰ ਰਹੇ ਸਾਰੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਇਰਾਦੇ ਅਤੇ ਵਚਨਬੱਧਤਾ ਨੂੰ ਸਲਾਮ ਕਰਦੇ ਹਾਂ ।

ਇਸ ਸਾਲ ਦਾ ਥੀਮ ‘ਲੋਕਾਂ ਨੂੰ ਕੁਦਰਤ ਨਾਲ ਜੋੜਨਾ’(‘Connecting People to Nature’) ਹੋਰ ਕੁਝ ਨਹੀਂ ਬਸ ਖੁਦ ਨੂੰ ਆਪਣੇ ਆਪ ਨਾਲ ਜੋੜਨਾ ਹੈ।”

AKT/NT