ਪੀਐੱਮਇੰਡੀਆ
ਵੀਅਤਨਾਮ ਦੀ ਨੈਸ਼ਨਲ ਅਸੈਂਬਲੀ ਦੇ ਪ੍ਰੈਜ਼ੀਡੈਂਟ ਮਾਣਯੋਗ ਸ੍ਰੀਮਤੀ ਗੁਯੇਨ ਥੀ ਕਿਮ ਗੈਨ (Mrs. Nguyen Thi Kim Ngan) ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਸਤੰਬਰ 2016 ‘ਚ ਆਪਣੇ ਵੀਅਤਨਾਮ ਦੌਰੇ ਦੌਰਾਨ ਪਹਿਲਾਂ ਹੋਈ ਆਪਣੀ ਮੁਲਾਕਾਤ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀਮਤੀ ਗੈਨ ਵੀਅਤਨਾਮ ਦੀ ਨੈਸ਼ਨਲ ਅਸੈਂਬਲੀ ਦੇ ਮੁਖੀ ਬਣਨ ਵਾਲੇ ਪਹਿਲੀ ਮਹਿਲਾ ਹਨ ਅਤੇ ਇਹ ਗੱਲ ਸਮੁੱਚੇ ਵਿਸ਼ਵ ਦੀਆਂ ਮਹਿਲਾਵਾਂ ਲਈ ਪ੍ਰੇਰਨਾ ਦੀ ਸਰੋਤ ਹੈ।
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਵੀਅਤਨਾਮ ਵਿਚਾਲੇ ਸੰਸਦੀ ਗੱਲਬਾਤ ਵਿੱਚ ਵਾਧਾ ਹੋਣ ਦਾ ਸੁਆਗਤ ਕੀਤਾ ਅਤੇ ਦੋਵੇਂ ਦੇਸ਼ਾਂ ਦੇ ਨੌਜਵਾਨ ਸੰਸਦ ਮੈਂਬਰਾਂ ਲਈ ਇੱਕ ਆਦਾਨ-ਪ੍ਰਦਾਨ ਪ੍ਰੋਗਰਾਮ ਆਯੋਜਿਤ ਕਰਵਾਉਣ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਮਾਣੂ ਊਰਜਾ ਦੇ ਸ਼ਾਂਤੀਪੂਰਨ ਉਪਯੋਗਾਂ ਵਿੱਚ ਸਹਿਯੋਗ ਬਾਰੇ ਜਿਸ ਦੁਵੱਲੇ ਸਮਝੌਤੇ ਉੱਤੇ ਅੱਜ ਹਸਤਾਖਰ ਕੀਤੇ ਜਾ ਰਹੇ ਹਨ, ਉਸ ਨਾਲ ਭਾਰਤ ਅਤੇ ਵੀਅਤਨਾਮ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ।
AKT/AK
Mrs. Nguyen Thi Kim Ngan, President of the National Assembly of Vietnam met PM @narendramodi. pic.twitter.com/fduG5AuMsR
— PMO India (@PMOIndia) December 9, 2016