Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵੀਡੀਓ ਕਾਨਫਰੰਸਿੰਗ ਰਾਹੀਂ ਦ ਕਾਰਪੈੱਟ ਐਕਸਪੋ, ਵਾਰਾਣਸੀ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਨਮਸਕਾਰ

ਵਾਰਾਣਸੀ ਵਿੱਚ ਹਾਜ਼ਰ ਮੰਤਰੀ ਪਰਿਸ਼ਦ ਦੀ ਮੇਰੀ ਸਹਿਯੋਗੀ ਸਮਿਤੀ ਈਰਾਨੀ ਜੀ, Carpet Sector ਨਾਲ ਜੁੜੇ ਸਾਰੇ ਉੱਦਮੀ ਜਨ, ਮੇਰੇ ਬੁਣਕਰ ਭਾਈ-ਭੈਣ, ਅਤੇ ਉੱਥੇ ਮੌਜੂਦ ਹੋਰ ਸਾਰੇ ਮਹਾਨੁਭਾਵ। ਕਾਸ਼ੀ ਦੀ ਪਾਵਨ ਧਰਤੀ ’ਤੇ ਦੇਸ਼ ਭਰ ਤੋਂ ਜੁਟੇ, ਵਿਦੇਸ਼ਾਂ ਤੋਂ ਆਏ, ਆਪ ਸਾਰਿਆਂ ਦਾ ਮੈਂ ਹਾਰਦਿਕ ਅਭਿਨੰਦਨ ਕਰਦਾ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਦੁਨੀਆ ਦੇ ਲਗਭਗ 38 ਦੇਸ਼ਾਂ ਦੇ ਢਾਈ ਸੌ ਤੋਂ ਜ਼ਿਆਦਾ ਮਹਿਮਾਨ ਇਸ Expo ਦਾ ਹਿੱਸਾ ਹਨ। ਇਸ ਦੇ ਇਲਾਵਾ ਜੰਮੂ-ਕਸ਼ਮੀਰ, ਪੱਛਮੀ ਬੰਗਾਲ ਅਤੇ ਦੇਸ਼ ਦੇ ਹੋਰ ਰਾਜਾਂ ਤੋਂ ਵੀ Carpet Sector ਨਾਲ ਜੁੜੇ ਲੋਕ ਉੱਥੇ ਪਹੁੰਚੇ ਹਨ। ਤੁਹਾਡਾ ਸਾਰਿਆਂ ਦਾ ਬਨਾਰਸ ਵਿੱਚ, ਬਨਾਰਸ ਦੇ ਸਾਂਸਦ ਦੇ ਨਾਤੇ ਵੀ ਮੈਂ ਬਹੁਤ-ਬਹੁਤ ਸੁਆਗਤ ਕਰਦਾ ਹਾਂ।

ਸਾਥੀਓ, ਦੇਸ਼ ਵਿੱਚ ਅੱਜ ਕੱਲ੍ਹ ਤਿਓਹਾਰਾਂ ਦਾ ਮੌਸਮ ਹੈ। ਦਸਹਿਰੇ, ਦੁਰਗਾਪੂਜਾ ਦੇ ਬਾਅਦ ਮੈਨੂੰ ਪਹਿਲੀ ਵਾਰ ਟੈਕਨੋਲੋਜੀ ਰਾਹੀਂ ਬਨਾਰਸ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਹੁਣ ਤੁਸੀਂ ਸਾਰੇ ਧਨਤੇਰਸ ਅਤੇ ਦੀਵਾਲੀ ਦੀ ਤਿਆਰੀ ਵਿੱਚ ਜੁਟੇ ਹੋਵੋਗੇ। ਇਹ ਸਾਲ ਦਾ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਸਾਰੇ, ਸਭ ਤੋਂ ਜ਼ਿਆਦਾ ਰੁੱਝੇ ਹੁੰਦੇ ਹੋ। ਇਸ ਵਿੱਚ ਆਮ ਦਿਨਾਂ ਦੀ ਤੁਲਨਾ ਵਿੱਚ ਕੰਮ ਜ਼ਰਾ ਜ਼ਿਆਦਾ ਰਹਿੰਦਾ ਹੈ, ਕਿਉਂਕਿ ਮੰਗ ਜ਼ਿਆਦਾ ਹੁੰਦੀ ਹੈ। ਤੁਹਾਡੀ ਕਿਰਤ ਦਾ, ਕਲਾ ਦਾ ਪੁਰਸਕਾਰ ਤੁਹਾਨੂੰ ਮਿਲੇ; ਇਸ ਦੇ ਲਈ ਵੀ ਇਹ ਸਭ ਤੋਂ ਸ਼ਾਨਦਾਰ ਸਮਾਂ ਹੁੰਦਾ ਹੈ।

ਸਾਥੀਓ, ਵਾਰਾਣਸੀ ਅਤੇ ਯੂਪੀ ਦੇ ਬੁਣਕਰ ਅਤੇ ਵਪਾਰੀ ਭਾਈ-ਭੈਣਾਂ ਲਈ ਤਾਂ ਇਸ ਵਾਰ ਦੇ ਤਿਉਹਾਰ ਦੋਹਰੀਆਂ ਖੁਸ਼ੀਆਂ ਲੈਕੇ ਆਏ ਹਨ। ਦੀਨਦਿਆਲ ਹਸਤਕਲਾ ਸੰਕੁਲ ਵਿੱਚ ਪਹਿਲੀ ਵਾਰ India Carpet Expo ਹੋ ਰਿਹਾ ਹੈ। ਇਸਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਹੁਣ ਦਿੱਲੀ ਦੇ ਨਾਲ-ਨਾਲ ਵਾਰਾਣਸੀ ਵਿੱਚ ਭਾਰਤ ਦੇ ਕਾਰਪੈੱਟ ਉਦਯੋਗ ਨੂੰ, ਸਾਡੇ ਬੁਣਕਰਾਂ ਨੂੰ, ਡਿਜ਼ਾਈਨਰਾਂ ਨੂੰ, ਵਪਾਰੀਆਂ ਨੂੰ, ਆਪਣਾ ਕੌਸ਼ਲ, ਆਪਣੇ ਉਤਪਾਦਨ ਦੁਨੀਆ ਦੇ ਸਾਹਮਣੇ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ।

ਸਾਥੀਓ, ਮੈਨੂੰ ਖੁਸ਼ੀ ਹੈ ਕਿ ਜਿਨ੍ਹਾਂ ਟੀਚਿਆਂ ਨੂੰ ਲੈਕੇ ਦੀਨਦਿਆਲ ਹਸਤਕਲਾ ਸੰਕੁਲ ਦਾ ਨਿਰਮਾਣ ਕੀਤਾ ਗਿਆ ਸੀ, ਉਨ੍ਹਾਂ ਟੀਚਿਆਂ ਵੱਲ ਅਸੀਂ ਤੇਜ਼ ਗਤੀ ਨਾਲ ਵਧ ਰਹੇ ਹਾਂਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਖੇਤਰ ਬੁਣਕਰਾਂ ਦਾ, ਕਾਰਪੈੱਟ ਉਦਯੋਗ ਦੀ Hub ਹੈ। ਇੱਥੇ ਦੇਸ਼ ਦੇ ਹਸਤ ਸ਼ਿਲਪ ਨਾਲ ਜੁੜੇ ਲਗਭਗ ਇੱਕ-ਚੌਥਾਈ ਬੁਣਕਾਰ, ਮਜ਼ਦੂਰ ਅਤੇ ਕਾਰੋਬਾਰੀ ਭੈਣ-ਭਾਈ ਰਹਿੰਦੇ ਹਨ। ਵਾਰਾਣਸੀ ਹੋਵੇ, ਭਦੋਈ ਹੋਵੇ, ਮਿਰਜਾਪੁਰ ਹੋਵੇ; ਇਹ ਕਾਰਪੈੱਟ ਉਦਯੋਗ ਦੇ ਸੈਂਟਰ ਰਹੇ ਹਨ, ਅਤੇ ਹੁਣ ਪੂਰਬੀ ਭਾਰਤ, ਇਹ ਪੂਰਾ ਖੇਤਰ ਦੇਸ਼ ਦੇ textile export ਦੀ ਵੀ Global Hub ਬਣ ਰਿਹਾ ਹੈ। ਇਤਨਾ ਹੀ ਨਹੀਂ, ਦੀਨਦਿਆਲ ਹਸਤਕਲਾ ਸੰਕੁਲ ਵੀ Handicrafts ਦੇ ਮਾਮਲੇ ਵਿੱਚ ਇਸ ਅੰਤਰਰਾਸ਼ਟਰੀ ਪਹਿਚਾਣ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਸਾਥੀਓ, ਸਰਕਾਰ ਦਾ ਨਿਰੰਤਰ ਇਹੀ ਯਤਨ ਹੈ ਕਿ ਹਸਤ ਸ਼ਿਲਪ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨ ਲਈ ਟੈਕਨੋਲੋਜੀ ਤੋਂ ਲੈ ਕੇ ਪ੍ਰਚਾਰ ਅਤੇ ਪ੍ਰਸਾਰ ਨੂੰ ਬਲ ਦਿੱਤਾ ਜਾਵੇ, ਸਹੂਲਤਾਂ ਨੂੰ ਉੱਥੇ ਪਹੁੰਚਾਇਆ ਜਾਵੇ ਜਿੱਥੇ product ਬਣਦਾ ਹੈ। ਇਸ ਵਾਰ ਵਾਰਾਣਸੀ ਵਿੱਚ ਹੋ ਰਿਹਾ ਇਹ India Carpet Expo ਇਸ ਕੜੀ ਵਿੱਚ ਇੱਕ ਹੋਰ ਵੱਡਾ ਕਦਮ ਤਾਂ ਹੈ ਹੀ, ਨਾਲ  ਹੀ Textile Sector ਲਈ ਸਾਡੇ Five App  ਦੇ vision ਦਾ ਵੀ ਅਹਿਮ ਥੀਮ ਹੈ । ਅਤੇ ਜਦੋਂ ਮੈਂ Five App ਕਹਿੰਦਾ ਹਾਂ ਤਾਂ Five App ਦਾ ਮਤਲਬ ਹੈ Farm to Fiber ,  Fiber to Factory ,  Factory to Fashion ,  Fashion to Foreign ਇਹ ਕਿਸਾਨ ਅਤੇ ਬੁਣਕਰ ਨੂੰ ਸਿੱਧੇ ਦੁਨੀਆ ਭਰ  ਦੀ ਮਾਰਕੀਟਾਂ ਨਾਲ ਜੋੜਨ ਵੱਲ ਇੱਕ ਬਹੁਤ ਵੱਡਾ ਯਤਨ ਹੈ ।

ਆਉਣ ਵਾਲੇ ਚਾਰ ਦਿਨਾਂ ਦੌਰਾਨ ਇਸ Expo ਵਿੱਚ ਇੱਕ ਤੋਂ ਇੱਕ ਸ਼ਾਨਦਾਰ ਡਿਜ਼ਾਈਨਾਂ ਦਾ ਪ੍ਰਦਰਸ਼ਨ ਹੋਵੇਗਾ, ਕਰੋੜਾਂ-ਕਰੋੜਾਂ ਰੁਪਇਆਂ ਦਾ ਵਪਾਰ ਹੋਵੇਗਾ, ਸਮਝੌਤੇ ਹੋਣਗੇਬਿਜ਼ਨਸ  ਦੇ ਨਵੇਂ ਮੌਕੇ ਖੁੱਲ੍ਹਣਗੇ, ਬੁਣਕਰਾਂ ਨੂੰ ਨਵੇਂ ਆਰਡਰ ਮਿਲਣਗੇ । ਮੈਨੂੰ ਵਿਸ਼ਵਾਸ ਹੈ ਕਿ ਵਿਦੇਸ਼ਾਂ ਤੋਂ ਜੋ ਵਪਾਰੀ ਸਾਥੀ ਆਏ ਹਨ, ਉਹ ਵੀ ਸਾਡੇ ਸੱਭਿਆਚਾਰ, ਕਾਸ਼ੀ ਅਤੇ ਭਾਰਤ ਦੇ ਬਦਲੇ ਹੋਏ ਵਪਾਰਕ ਮਾਹੌਲ ਦਾ ਅਨੁਭਵ ਲੈ ਸਕਣਗੇ ।

ਸਾਥੀਓ, ਹਸਤ ਸ਼ਿਲਪ ਨੂੰ ਲੈਕੇ ਭਾਰਤ ਵਿੱਚ ਇੱਕ ਬਹੁਤ ਲੰਮੀ ਪਰੰਪਰਾ ਹੈ। ਭਾਰਤ ਦੇ ਗ੍ਰਾਮੀਣ ਇਲਾਕਿਆਂ ਵਿੱਚ ਅੱਜ ਵੀ ਸੂਤ ਕੱਤਣ ਵਿੱਚ ਹੱਥਕਰਘੇ ਦੀ ਬਹੁਤ ਵਿਆਪਕਤਾ ਹੈ। ਬਨਾਰਸ ਦੀ ਧਰਤੀ ਦਾ ਤਾਂ ਇਸ ਵਿੱਚ ਹੋਰ ਵੀ ਅਹਿਮ ਰੋਲ ਰਿਹਾ ਹੈ। ਬਨਾਰਸ ਦੀ ਜਿਤਨੀ ਪਹਿਚਾਣ ਸੰਤ ਕਬੀਰ ਨਾਲ ਜੁੜੀ ਹੈ, ਓਤਨੀ ਹੀ ਹਸਤਸ਼ਿਲਪ ਨਾਲ ਵੀ ਜੁੜੀ ਹੋਈ ਹੈ। ਸੰਤ ਕਬੀਰ ਸੂਤ ਵੀ ਕੱਤਦੇ ਸਨ ਅਤੇ ਉਸ ਦੇ ਜ਼ਰੀਏ ਜੀਵਨ ਦਾ ਸੰਦੇਸ਼ ਵੀ ਦਿੰਦੇ ਸਨ। ਕਬੀਰਦਾਸ ਜੀ ਨੇ ਕਿਹਾ ਹੈ –

कहि कबीर सुनो हो संतो, चरखा लखे जो कोय।

जो यह चरखा लखि भए, ताको अवागमन न होय।।

ਕਹਿ ਕਬੀਰ ਸੁਨੋ ਹੋ ਸੰਤੋ, ਚਰਖਾ ਲਖੇ ਜੋ ਕੋਯ

ਜੋ ਯਹ ਚਰਖਾ ਲਖਿ ਭਏ, ਤਾਕੋ ਆਵਾਗਮਨ ਨ ਹੋਯ।

ਯਾਨੀ ਚਰਖਾ ਹੀ ਜੀਵਨ ਦਾ ਸਾਰ ਹੈ ਅਤੇ ਜਿਸ ਨੇ ਇਸ ਨੂੰ ਸਮਝ ਲਿਆ, ਉਸ ਨੇ ਜੀਵਨ ਦਾ ਮਰਮ ਵੀ ਸਮਝ ਲਿਆ। ਜਿੱਥੇ ਹਸਤਸ਼ਿਲਪ ਨੂੰ ਜੀਵਨ ਦੇ ਇਤਨੇ ਵੱਡੇ ਦਰਸ਼ਨ ਨਾਲ ਜੋੜਿਆ ਗਿਆ ਹੋਵੇ ਉੱਥੇ ਬੁਣਕਰਾਂ ਦੇ ਜੀਵਨ ਨੂੰ ਸਰਲ ਬਣਾਉਣ ਲਈ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਦੋਂ ਬਣਦੀਆਂ ਹਨ ਤਾਂ ਤਸੱਲੀ ਦਾ ਇੱਕ ਭਾਵ ਆਉਂਦਾ ਹੈ।

ਸਾਥੀਓ, ਸਾਡੇ ਦੇਸ਼ ਵਿੱਚ ਹਸਤਸ਼ਿਲਪ-ਵਪਾਰ, ਕਾਰੋਬਾਰ ਤੋਂ ਵੀ ਉੱਪਰ ਪ੍ਰੇਰਣਾ ਦਾ, ਸੁਤੰਤਰਤਾ ਲਈ ਸੰਘਰਸ਼ ਦਾ, ਆਤਮ-ਨਿਰਭਰ ਦਾ ਮਾਧਿਅਮ ਰਿਹਾ ਹੈ। ਗਾਂਧੀ ਜੀ, ਸੱਤਿਆਗ੍ਰਹਿ ਅਤੇ ਚਰਖੇ ਦਾ ਸਾਡੀ ਅਜ਼ਾਦੀ ਦੇ ਅੰਦੋਲਨ ਵਿੱਚ ਕੀ ਮਹੱਤਵ ਰਿਹਾ ਹੈ, ਇਹ ਅਸੀਂ ਭਲੀਭਾਂਤੀ ਜਾਣਦੇ ਹਾਂ

ਹਸਤ ਸ਼ਿਲਪ ਰਾਹੀਂ ਆਤਮ-ਨਿਰਭਰਤਾ ਦੇ ਇਸ ਸੰਦੇਸ਼ ਨੂੰ ਮਜ਼ਬੂਤੀ ਦੇਣ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਰਕਾਰ ਨਿਰੰਤਰ ਯਤਨ ਕਰ ਰਹੀ ਹੈ। ਇਹੀ ਕਾਰਨ ਹੈ ਕਿ ਭਾਰਤ ਅੱਜ ਦੁਨੀਆ ਦਾ ਸਭ ਤੋਂ ਵੱਡਾ ਕਾਰਪੈੱਟ ਉਤਪਾਦਕ ਦੇਸ਼ ਹੈ। ਬੀਤੇ ਚਾਰ-ਸਾਢੇ ਚਾਰ ਵਰ੍ਹਿਆਂ ਤੋਂ ਤਾਂ ਹੱਥ ਨਾਲ ਬਣੇ ਕਾਲੀਨ ਦੇ ਮਾਮਲੇ ਵਿੱਚ ਅਸੀਂ ਦੁਨੀਆਂ ਵਿੱਚ ਟੌਪ ‘ਤੇ ਹਾਂ। ਇਹ ਲੱਖਾਂ ਬੁਣਕਰਾਂ, ਡਿਜ਼ਾਈਨਰਾਂ, ਵਪਾਰੀਆਂ ਦੀ ਕਿਰਤ, ਅਤੇ ਸਰਕਾਰ ਦੀਆਂ ਨੀਤੀਆਂ ਕਰਕੇ ਸੰਭਵ ਹੋਇਆ ਹੈ।

 

ਸਾਥੀਓ, ਅੱਜ ਦੁਨੀਆ ਭਰ ਦੇ carpet market ਦਾ ਇੱਕ ਤਿਹਾਈ ਤੋਂ ਵੀ ਜ਼ਿਆਦਾ ਯਾਨੀ 35% ਹਿੱਸਾ ਭਾਰਤ ਦੇ ਕੋਲ ਹੈ ਅਤੇ ਆਉਣ ਵਾਲੇ ਦੋ-ਤਿੰਨ ਵਰ੍ਹਿਆਂ ਵਿੱਚ ਇਹ ਵਧਕੇ 50% ਤੱਕ ਹੋਣ ਦਾ ਅਨੁਮਾਨ ਹੈ। ਯਾਨੀ ਆਉਣ ਵਾਲੇ ਸਾਲਾਂ ਵਿੱਚ ਦੁਨੀਆਂ ਵਿੱਚ carpet ਦਾ ਜਿੰਨਾ ਵੀ ਕਾਰੋਬਾਰ ਹੋਵੇਗਾ, ਉਸ ਦਾ ਅੱਧਾ ਹਿੱਸਾ ਭਾਰਤ ਦੇ ਕੋਲ ਹੋਵੇਗਾ, ਤੁਹਾਡੇ ਸਭ ਦੇ ਕੋਲ ਹੋਵੇਗਾ

 

ਪਿਛਲੇ ਸਾਲ ਅਸੀਂ 9 ਹਜ਼ਾਰ ਕਰੋੜ ਰੁਪਏ ਦੇ ਕਾਲੀਨ ਨਿਰਯਾਤ ਕੀਤੇਇਸ ਸਾਲ ਕਰੀਬ 100 ਦੇਸ਼ਾਂ ਨੂੰ ਅਸੀਂ ਕਾਰਪੈੱਟ ਨਿਰਯਾਤ ਕੀਤੇ ਹਨ। ਇਹ ਸ਼ਲਾਘਾਯੋਗ ਕੰਮ ਹੈ ਪਰ ਸਾਨੂੰ ਇਸ ਨੂੰ ਹੋਰ ਅੱਗੇ ਵਧਾਉਣਾ ਹੈ। ਅਸੀਂ ਕੋਸ਼ਿਸ਼ ਕਰਨੀ ਹੈ ਕਿ 2022 ਤੱਕ, ਜਦੋਂ ਸਾਡੀ ਅਜ਼ਾਦੀ ਦੇ 75 ਸਾਲ ਪੂਰੇ ਹੋਣਗੇ, ਤਾਂ ਅਸੀਂ ਨਿਰਯਾਤ ਦੇ ਇਸ ਅੰਕੜੇ ਨੂੰ ਢਾਈ ਗੁਣਾ ਤੋਂ ਵੀ ਜ਼ਿਆਦਾ, 25 ਹਜ਼ਾਰ ਕਰੋੜ ਰੁਪਏ ਤੱਕ ਲੈ ਜਾਈਏ

 

ਸਿਰਫ਼ ਨਿਰਯਾਤ ਹੀ ਨਹੀਂ, ਬਲਕਿ ਦੇਸ਼ ਵਿੱਚ ਵੀ ਕਾਲੀਨ ਕਾਰੋਬਾਰ ਵਿੱਚ ਬੀਤੇ ਚਾਰ ਵਰ੍ਹਿਆਂ ਦੌਰਾਨ ਤਿੰਨ ਗੁਣਾ ਤੋਂ ਅਧਿਕ ਵਾਧਾ ਹੋਇਆ ਹੈ। ਚਾਰ ਸਾਲ ਪਹਿਲਾਂ ਜੋ ਬਜ਼ਾਰ 500 ਕਰੋੜ ਦਾ ਸੀ, ਉਹ ਅੱਜ 1600 ਕਰੋੜ ਦਾ ਬਣ ਚੁੱਕਿਆ ਹੈ।

 

ਦੇਸ਼ ਵਿੱਚ ਕਾਲੀਨ ਮਾਰਕੀਟ ਦਾ ਦਾਇਰਾ ਜੇ ਵਧਿਆ ਹੈ ਤਾਂ ਉਸ ਦੇ ਲਈ, ਉਸ ਦੇ ਪਿੱਛੇ ਦੋ ਸਪਸ਼ਟ ਕਾਰਨ ਹਨ। ਇੱਕ ਤਾਂ , ਦੇਸ਼ ਵਿੱਚ ਮੱਧ ਵਰਗ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ ਅਤੇ ਦੂਜਾ, ਕਾਲੀਨ ਉਦਯੋਗ ਲਈ, ਉਸ ਦੇ ਪ੍ਰਚਾਰ-ਪ੍ਰਸਾਰ ਲਈ ਬੇਮਿਸਾਲ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।

 

ਸਾਥੀਓ, ਇਸ Trend ਨੂੰ ਲੈਕੇ ਹੀ ਅਸੀਂ ਚੱਲੀਏ ਤਾਂ ਕਾਲੀਨ ਉਦਯੋਗ ਦਾ, ਪੂਰੇ textile sector ਦਾ ਭਵਿੱਖ ਦੇਸ਼ ਵਿੱਚ ਉੱਜਵਲ ਹੈ। ਅੱਜ ਭਾਰਤ ਦੁਨੀਆ ਦਾ ਇੱਕ ਮਾਤਰ ਦੇਸ਼ ਹੈ ਜੋ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ carpet ਬਣਾਉਂਦਾ ਹੈ। ਇਤਨਾ ਹੀ ਨਹੀਂ। ਭਾਰਤ ਦੇ carpet, ਕਲਾ ਅਤੇ ਸ਼ਿਲਪ ਦੇ ਮਾਮਲੇ ਵਿੱਚ ਉਤਕ੍ਰਿਸ਼ਟ ਤਾਂ ਹੁੰਦੇ ਹੀ ਹਨ, ਇਹ environment friendly ਵੀ ਹਨ। ਇਹ ਤੁਹਾਡੇ ਸਭ ਦੀ ਬੁੱਧੀ, ਤੁਹਾਡੀ skills ਦਾ ਹੀ ਕਮਾਲ ਹੈ ਕਿ ਦੁਨੀਆ ਭਰ ਵਿੱਚ Made in India Carpet, ਇਹ Made in India Carpet ਇੱਕ ਵੱਡਾ Brand ਬਣਕੇ ਉੱਭਰਿਆ ਹੈ।

ਸਾਥੀਓ, ਇਸ Brand ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਹਰ ਤਰ੍ਹਾਂ ਦੇ ਯਤਨ ਦੇ ਲਈ ਪ੍ਰਤੀਬੱਧ ਹੈ। Carpet Exporters ਨੂੰ ਅਸੁਵਿਧਾ ਨਾ ਹੋਵੇ, ਇਸ ਦੇ ਲਈ logistic support ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਗੋਦਾਮ ਅਤੇ ਸ਼ੋ ਰੂਮ ਦੀ ਸੁਵਿਧਾ ਦੇਣ ਦੀ ਯੋਜਨਾ ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਇਸ ਨਾਲ ਤੁਸੀਂ ਇੱਕ ਵੱਡੀ ਮਾਰਕੀਟ ਤੱਕ ਆਪਣੇ ਸਾਮਾਨ ਨੂੰ ਅਸਾਨੀ ਨਾਲ ਪਹੁੰਚਾ ਸਕੋਗੇ।

 

ਇਤਨਾ ਹੀ ਨਹੀਂ, ਟੈਕਨੋਲੋਜੀ ਅਤੇ ਕੁਆਲਿਟੀ ਨੂੰ ਲੈਕੇ ਸੁਵਿਧਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਭਦੋਈ ਅਤੇ ਸ੍ਰੀਨਗਰ ਵਿੱਚ ਕਾਲੀਨ ਟ੍ਰੇਨਿੰਗ ਸੁਵਿਧਾ ਲਈ Indian Institute of Carpet Technology ਯਾਨੀ IICT, ਇਸ ਵਿੱਚ ਵਿਸ਼ਵ ਪੱਧਰੀ laboratory ਸਥਾਪਤ ਕੀਤੀ ਗਈ ਹੈ। ਕੋਸ਼ਿਸ਼ ਇਹ ਹੈ ਕਿ ਸਾਡੇ products, zero defect, zero effect ਵਾਲੇ ਹੋਣ, ਜਿਸ ਵਿੱਚ ਖੋਟ ਬਿਲਕੁਲ ਨਾ ਹੋਵੇ ਅਤੇ ਵਾਤਾਵਰਣ ਦੀ ਚਿੰਤਾ ਉਤਪਾਦ ਵਿੱਚ ਵੀ ਝਲਕੇ।

 

ਇਸ ਦੇ ਇਲਾਵਾ, ਕਾਲੀਨ ਦੇ ਨਾਲ-ਨਾਲ ਹਸਤਸ਼ਿਲਪ ਦੇ ਦੂਜੇ ਸਾਮਾਨ ਦੀ ਮਾਰਕੀਟਿੰਗ ਅਤੇ ਬੁਣਕਰਾਂ ਨੂੰ ਹੋਰ ਸਹਾਇਤਾ ਲਈ ਵੀ ਅਨੇਕ ਵਿਵਸਥਾਵਾਂ ਤਿਆਰ ਕੀਤੀਆਂ ਗਈਆਂ ਹਨ। ਉੱਥੇ ਵਾਰਾਣਸੀ ਵਿੱਚ ਵੀ 9 common facility centre, common service centre ਬਣਾਏ ਗਏ ਹਨ। ਇਨ੍ਹਾਂ ਸੈਂਟਰਾਂ ਦਾ ਲਾਭ ਹਜ਼ਾਰਾਂ ਬਣਕਾਰਾਂ ਨੂੰ ਮਿਲ ਰਿਹਾ ਹੈ।

 

ਸਾਥੀਓ, ਗੁਣਵੱਤਾ ਦੇ ਇਲਾਵਾ ਬੁਣਕਰਾਂ ਨੂੰ, ਛੋਟੇ ਵਪਾਰੀਆਂ ਨੂੰ ਪੈਸੇ ਦੀ ਦਿੱਕਤ ਨਾ ਹੋਵੇ, ਇਸ ਦੇ ਲਈ ਵੀ ਅਨੇਕ ਯਤਨ ਕੀਤੇ ਜਾ ਰਹੇ ਹਨ। ਮੁਦਰਾ ਯੋਜਨਾ ਤਹਿਤ 50 ਹਜ਼ਾਰ ਰੁਪਏ ਤੋਂ ਲੈਕੇ 10 ਲੱਖ ਰੁਪਏ ਦੇ ਗਾਰੰਟੀ ਫਰੀ ਕਰਜ਼ੇ ਨਾਲ ਵੀ ਵੱਡੀ ਮਦਦ ਹੋ ਰਹੀ ਹੈ। ਬੁਣਕਰਾਂ ਲਈ ਤਾਂ ਮੁਦਰਾ ਯੋਜਨਾ ਵਿੱਚ 10 ਹਜ਼ਾਰ ਰੁਪਏ ਦੀ margin money ਦੀ ਵੀ ਵਿਵਸਥਾ ਕੀਤੀ ਗਈ ਹੈ।

 

ਇਤਨਾ ਹੀ ਨਹੀਂ, ਹੁਣ ਜੋ ਵੀ ਸਹਾਇਤਾ ਜਾਂ, ਕਰਜ਼ਾ, ਬੁਣਕਰਾਂ ਦੇ ਦਿੱਤਾ ਜਾ ਰਿਹਾ ਹੈ, ਉਹ ਬਹੁਤ ਹੀ ਘੱਟ ਸਮੇਂ ਵਿੱਚ ਸਿੱਧਾ ਉਨ੍ਹਾਂ ਦੇ ਖਾਤੇ ਵਿੱਚ ਪਹੁੰਚ ਰਿਹਾ ਹੈ। ਪਹਚਾਨ ਨਾਮ ਨਾਲ ਜੋ ਪਹਿਚਾਣ ਪੱਤਰ ਬੁਣਕਰਾਂ ਨੂੰ ਦਿੱਤਾ ਗਿਆ ਹੈ, ਉਸ ਨਾਲ ਵਿਚੋਲਿਆਂ ਨੂੰ ਹਟਾਉਣ ਵਿੱਚ ਬਹੁਤ ਵੱਡੀ ਮਦਦ ਮਿਲੀ ਹੈ।

 

ਇਸ ਦੇ ਇਲਾਵਾ ਭਦੋਈ, ਮਿਰਜਾਪੁਰ Mega Carpet Cluster ਅਤੇ Srinagar Carpet Cluster ਬੁਣਕਰਾਂ ਨੂੰ ਆਧੁਨਿਕ loom ਵੀ ਦਿੱਤੇ ਜਾ ਰਹੇ ਹਨ। Loom ਚਲਾਉਣ ਦਾ ਕੌਸ਼ਲ ਪੈਦਾ ਹੋਵੇ, ਇਸ ਦੇ ਲਈ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਬੁਣਕਰਾਂ ਦੇ ਕੌਸ਼ਲ ਵਿੱਚ ਵਾਧਾ ਹੋਵੇ, ਇਸ ਦੇ ਲਈ skill development ਦੇ ਅਨੇਕ ਪ੍ਰੋਗਰਾਮ ਚਲ ਰਹੇ ਹਨ।

 

ਸਾਥੀਓ, ਪਹਿਲਾਂ ਜਦੋਂ ਵੀ ਮੈਂ ਬੁਣਕਰ ਭਾਈ-ਭੈਣਾਂ ਨਾਲ ਗੱਲ ਕਰਦਾ ਸੀ ਤਾਂ ਇੱਕ ਗੱਲ ਜ਼ਰੂਰ ਸੁਣਨ ਨੂੰ ਮਿਲਦੀ ਸੀ, ਉਹ ਕਹਿੰਦੇ ਸਨ ਕਿ ਸਾਡੇ ਬੱਚੇ ਇਸ ਕੰਮ ਨਾਲ ਜੁੜਨਾ ਨਹੀਂ ਚਾਹੁੰਦੇ ਹਨ। ਇਸ ਨਾਲੋਂ ਗੰਭੀਰ ਸਥਿਤੀ ਭਲਾ ਕੀ ਹੋ ਸਕਦੀ ਹੈ? ਅੱਜ ਜਦੋਂ ਅਸੀਂ carpet ਦੇ ਮਾਮਲੇ ਵਿੱਚ ਦੁਨੀਆ ਦੇ ਸਿਖ਼ਰ ਤੇ ਹਾਂ, ਤਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਅਤੇ ਪ੍ਰੋਤਸਾਹਿਤ ਕਰਨਾ ਵੀ ਉਤਨਾ ਹੀ ਜ਼ਰੂਰੀ ਹੈ।

 

ਇਸ ਟੀਚੇ ਤਹਿਤ IICT ਭਦੋਈ ਵਿੱਚ, ਕਾਲੀਨ ਟੈਕਨੋਲੋਜੀ ਵਿੱਚ ਬੀਟੈਕ (B.Tech) ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਟ੍ਰੇਨਿੰਗ ਸੰਸਥਾਨਾਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਚਲਾਉਣ ਦੀ ਯੋਜਨਾ ਹੈ। ਬੁਣਕਰਾਂ ਦੇ ਕੌਸ਼ਲ ਦੇ ਨਾਲ-ਨਾਲ ਉਨ੍ਹਾਂ ਦੀ ਅਤੇ ਅਨੇਕ ਬੱਚਿਆਂ ਦੀ ਸਿੱਖਿਆ ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਗ਼ਰੀਬ ਬੁਣਕਰ ਪਰਿਵਾਰਾਂ ਦੇ ਬੱਚਿਆਂ ਦੀ ਫੀਸ ਦਾ 75% ਸਰਕਾਰ ਵੱਲੋਂ ਹੀ ਦਿੱਤਾ ਜਾ ਰਿਹਾ ਹੈ।

 

ਸਾਥੀਓ, ਤੁਹਾਡੀ ਕਲਾ ਅਤੇ ਕਿਰਤ ਨੂੰ ਰਾਸ਼ਟਰ ਦੀ ਸ਼ਕਤੀ ਬਣਾਉਣ ਲਈ ਵੀ ਇਹ ਸਰਕਾਰ ਪ੍ਰਤੀਬੱਧ ਹੈ। ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਲਈ , ਬਨਾਰਸ ਲਈ ਇਸ ਕਲਾ ਦਾ ਪ੍ਰਦਰਸ਼ਨ ਕਰਨ ਦੇ ਬਹੁਤ ਵੱਡੇ ਮੌਕੇ ਆਉਣ ਵਾਲੇ ਹਨ।

 

ਅਗਲੇ ਸਾਲ ਜਨਵਰੀ ਵਿੱਚ ਜੋ ਪ੍ਰਵਾਸੀ ਭਾਰਤੀ ਸੰਮੇਲਨ ਕਾਸ਼ੀ ਵਿੱਚ ਹੋਣ ਵਾਲਾ ਹੈ, ਉਹ ਵੀ ਪ੍ਰਚਾਰ ਦਾ ਇੱਕ ਬਹੁਤ ਵੱਡਾ ਮਾਧਿਅਮ ਸਾਬਤ ਹੋਵੇਗਾ। ਮੈਨੂੰ ਵਿਸ਼ਵਾਸ ਹੈ ਕਿ ਦੁਨੀਆ ਭਰ ਤੋਂ ਆਏ ਵਪਾਰੀ ਸਾਥੀ ਸਾਡੇ ਹਸਤ ਸ਼ਿਲਪ ਦੇ ਨਾਲ-ਨਾਲ ਸਾਡੀ ਸੱਭਿਆਚਾਰਕ ਸਮ੍ਰਿਤੀ ਅਤੇ ਬਦਲਦੀ ਕਾਸ਼ੀ ਦਾ ਆਨੰਦ ਵੀ ਲੈ ਸਕਣਗੇ।

 

ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਧਨਤੇਰਸ, ਦੀਪਾਵਲੀ ਅਤੇ ਛਠ ਪੂਜਾ ਦੀ ਅਗਾਊਂ ਵਧਾਈ ਦਿੰਦਾ ਹਾਂ ਅਤੇ ਇਸ ਸਫਲ ਆਯੋਜਨ ਲਈ, ਕਾਸ਼ੀ ਨੂੰ ਅੰਤਰਰਾਸ਼ਟਰੀ ਪ੍ਰਤਿਸ਼ਠਾ ਦਿਵਾਉਣ ਦੇ ਲਈ ਮੈਂ ਮੰਤਰਾਲੇ ਨੂੰ, ਮੇਰੇ ਬੁਣਕਰ ਭਾਈਆਂ-ਭੈਣਾਂ ਨੂੰ, export-import ਨਾਲ ਜੁੜੇ ਹੋਏ ਸਭ ਮਹਾਨੁਭਾਵਾਂ ਨੂੰ ਕਾਸ਼ੀ ਆਉਣ ਲਈ, ਕਾਸ਼ੀ ਨੂੰ ਪ੍ਰਤਿਸ਼ਠਾ ਦੇ ਕੇਂਦਰ ਵਿੱਚ ਲਿਆਉਣ ਲਈ ਮੈਂ ਫਿਰ ਤੋਂ ਇੱਕ ਵਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਬਹੁਤ-ਬਹੁਤ ਧੰਨਵਾਦ।

*******

ਅਤੁਲ ਤਿਵਾਰੀ/ਵੰਦਨਾ ਜਾਟਵ/ਨਿਰਮਲ ਸ਼ਰਮਾ