ਪੀਐੱਮਇੰਡੀਆ
ਮੇਰੇ ਪਿਆਰੇ ਦੋਸਤੋ ਤੁਸੀਂ ਸਵੇਰ ਤੋਂ ਬੈਠੋ ਹੋ, ਥੱਕ ਗਏ ਹੋਵੋਗੇ? ਅਜੇ 36 ਘੰਟੇ ਹੋਰ ਕੱਢਣੇ ਹਨ ਤਾਂ ਕੀ ਹੋਰ ਥੱਕ ਜਾਓਗੇ? ਪਰ ਤੁਸੀਂ ਲੋਕਾਂ ਨੇ ਸੋਚਿਆ ਹੋਏਗਾ ਕਿ ਕੋਈ 10 ਵਜੇ ਪ੍ਰਧਾਨ ਮੰਤਰੀ ਥੋੜ੍ਹਾ ਆਉਂਦੇ ਹਨ ਅਤੇ ਤੁਹਾਨੂੰ ਫਿਰ ਯਾਦ ਆਇਆ ਹੋਏਗਾ ਅੱਜ ਤਾਂ ਪਹਿਲੀ ਅਪ੍ਰੈਲ ਹੈ ਤਾਂ ਸ਼ਾਇਦ ਮੋਦੀ ਜੀ ਸਾਡਾ April Fool ਬਣਾ ਰਹੇ ਹੋਣਗੇ। ਦੋਸਤੋ ਅੱਜ ਮੈਨੂੰ ਤੁਹਾਡੇ ਸਾਰਿਆਂ ਨਾਲ ਜੁੜ ਕੇ ਸੱਚ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ।
Smart India Hackathon ਭਾਰਤ ਵਿੱਚ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ experiment ਹੈ। ਜਿਸ ਦੇਸ਼ ਦੀ ਜਨਸੰਖਿਆ ਵਿੱਚ 65 ਪ੍ਰਤੀਸ਼ਤ ਲੋਕ 35 ਸਾਲ ਤੋਂ ਘੱਟ ਉਮਰ ਦੇ ਹੋਣ, ਜੋ ਦੇਸ਼ ਦੁਨੀਆ ਦਾ ਨੌਜਵਾਨ ਦੇਸ਼ ਹੋਵੇ, ਉੱਥੋਂ ਦੀ ਨੌਜਵਾਨ ਸ਼ਕਤੀ ਅੱਜ ਇਸ ਵਕਤ ਆਪਣੇ ਸਮਾਜ, ਆਪਣੇ ਦੇਸ਼ ਦੀਆਂ ਕੁਝ ਅਹਿਮ ਸਮੱਸਿਆਵਾਂ ਦਾ solution ਕੱਢਣ ਵਿੱਚ ਜੁਟੀ ਹੋਈ ਹੈ। ਆਪਣਾ innovation ਦਿਖਾਉਣ ਲਈ, ਆਪਣੀ creativity ਦਿਖਾਉਣ ਲਈ ਤੁਸੀਂ ਸਾਰੇ, ਸਾਰੇ ਨੌਜਵਾਨ ਜਿਸ ਜੋਸ਼ ਦੇ ਨਾਲ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹੋ, ਉਹ ਪ੍ਰਸ਼ੰਸਾ ਦੇ ਯੋਗ ਹੈ। 15 ਘੰਟੇ ਲਗਾਤਾਰ ਕੰਮ ਕਰਨ ਦੇ ਬਾਅਦ ਵੀ ਇਸ ਵਕਤ ਤੁਹਾਡੇ ਚਿਹਰਿਆਂ ‘ਤੇ ਥਕਾਵਟ ਨਹੀਂ ਹੈ। ਤੁਹਾਡੇ ਚਿਹਰਿਆਂ ‘ਤੇ ਮੁਸਕਾਨ ਮੈਂ ਦੇਖ ਰਿਹਾ ਹਾਂ। ਜਦੋਂ ਅਜਿਹੀ ਊਰਜਾ, ਅਜਿਹੇ ਜਜ਼ਬੇ ਨਾਲ ਕੰਮ ਕੀਤਾ ਜਾਂਦਾ ਹੈ ਤਾਂ ਹੀ ਨਤੀਜੇ ਮਿਲਦੇ ਹਨ।
ਦੋਸਤੋ, ਗਿਆਨ ਦੇ ਖੇਤਰ ਵਿੱਚ ਸਾਡੇ ਦੇਸ਼ ਦੀ ਆਪਣੀ ਇੱਕ ਪਛਾਣ ਰਹੀ ਹੈ, ਅੱਜ ਤੋਂ ਨਹੀਂ, ਹਜ਼ਾਰਾਂ ਸਾਲਾਂ ਤੋਂ। ਕਹਿੰਦੇ ਹਨ ਸਿਫ਼ਰ ਦੀ ਖੋਜ ਭਾਰਤ ਵਿੱਚ ਹੋਈ। ਅੱਜ IT Knowledge ਦੇ ਖੇਤਰ ਵਿੱਚ ਭਾਰਤ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ। ਸਿਫ਼ਰ ਤੋਂ ਮੰਗਲਯਾਨ ਦੀ ਮੰਗਲ ਯਾਤਰਾ ਦਾ ਸਫ਼ਰ ਸਾਨੂੰ ਮਾਣ ਮਹਿਸੂਸ ਕਰਾਉਂਦਾ ਹੈ। ਉਪਨਿਸ਼ਦ ਤੋਂ ਉਪਗ੍ਰਹਿ ਤੱਕ ਸਾਡੀ ਯਾਤਰਾ ਦਾ ਵਿਸਥਾਰ ਹੋਇਆ ਹੈ। ਪਰ ਇਹ ਵੀ ਸੱਚ ਹੈ ਕਿ ਅੱਜ ਭਾਰਤ ਨੂੰ ਆਪਣੀਆਂ ਜ਼ਰੂਰਤਾਂ, ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ Information Technology ਦੀ ਹੋਰ ਜ਼ਿਆਦਾ ਵਰਤੋਂ ਕਰਨ ਦੀ ਲੋੜ ਹੈ। ਇੱਕ ਪ੍ਰਕਾਰ ਨਾਲ ਅੱਜ ਦਾ ਸਮਾਜ Technology Driven ਹੈ। Innovation, Technology, ਇਹ ਸਮਾਜਿਕ ਜੀਵਨ ਨੂੰ ਗਤੀ ਦੇ ਰਹੇ ਹਨ, ਊਰਜਾ ਦੇ ਰਹੇ ਹਨ ਅਤੇ ਇਸ ਲਈ ਇਸ Hackathon ਲਈ MyGov. ਦੀ ਮਦਦ ਨਾਲ ਅਜਿਹੀਆਂ ਲਗਭਗ 500 ਸਮੱਸਿਆਵਾਂ ਨੂੰ ਚੁਣਿਆ ਗਿਆ ਹੈ, ਜਿਸ ਦਾ ਸਮਾਧਾਨ ਲੱਭਿਆ ਜਾਏ, ਨੌਜਵਾਨ ਮਨਾਂ ਰਾਹੀਂ ਲੱਭਿਆ ਜਾਏ। ਆਧੁਨਿਕ Technology ਰਾਹੀਂ ਲੱਭਿਆ ਜਾਏ। ਇਨ੍ਹਾਂ ਸਮੱਸਿਆਵਾਂ ਨੂੰ ਤੁਹਾਡੇ ਸਾਹਮਣੇ ਹੱਲ ਲਈ ਰੱਖਿਆ ਗਿਆ ਹੈ। ਤੁਹਾਡੇ ਲਈ ਚੁਣੌਤੀ ਵੀ ਹੈ, ਅਵਸਰ ਵੀ ਹੈ। ਅਤੇ ਇਸ ਕੰਮ ਵਿੱਚ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਆਪਣੇ Exam ਲਈ ਕੋਈ Job work ਕਰੋ, ਉਸ ਨਾਲ ਜੋ ਆਨੰਦ ਮਿਲਦਾ ਹੈ, ਉਸ ਤੋਂ ਜ਼ਿਆਦਾ ਆਨੰਦ ਤੁਹਾਨੂੰ ਇਸ ਕੰਮ ਤੋਂ ਮਿਲੇਗਾ ਕਿਉਂਕਿ ਜਦੋਂ ਕੰਮ ਪੂਰਾ ਹੋਏਗਾ, ਅਤੇ ਤੁਹਾਨੂੰ ਲੱਗੇਗਾ ਕਿ ਕਿਸੇ ਗਰੀਬ ਦੇ ਕੰਮ ਆਉਣ ਵਾਲੀ ਮਿਹਨਤ ਆਉਣ ਵਾਲੀ ਹੈ। ਤੁਸੀਂ ਜੋ solution ਖੋਜ ਰਹੇ ਹੋ ਉਹ ਸ਼ਾਇਦ ਹਿੰਦੁਸਤਾਨ ਦੀ ਸਰਕਾਰ ਦੀ ਨੀਤੀ ਦਾ ਹਿੱਸਾ ਬਣਨ ਵਾਲਾ ਹੈ। ਤਾਂ ਤੁਹਾਡਾ ਜੀਵਨ ਆਪਣੇ ਆਪ ਵਿੱਚ ਪ੍ਰਸੰਨਤਾ ਮਹਿਸੂਸ ਕਰੇਗਾ।
ਲੋਕਤੰਤਰ ਦੀ ਸਫਲਤਾ ਜਨ ਸ਼ਮੂਲੀਅਤ ਨਾਲ ਹੀ ਹੈ। ਲੋਕਤੰਤਰ ਦਾ ਮਤਲਬ ਇਹ ਨਹੀਂ ਕਿ ਵੋਟ ਪਾ ਦਿੱਤੀ ਅਤੇ ਕਿਸੇ ਨੂੰ 5 ਸਾਲ ਦਾ Contract ਦੇ ਦਿੱਤਾ, ਲਓ ਜਾਓ ਭਾਈ, ਮੇਰੀ ਸਮੱਸਿਆ ਦੂਰ ਕਰ ਦਿਓ। ਅਤੇ 5 ਸਾਲ ਵਿੱਚ ਨਾ ਕਰ ਸਕੇ ਤਾਂ ਕਹਿ ਦਿੱਤਾ ਜਾਏ, ਚਲੋ ਹੁਣ ਅਗਲੇ Contractor ਨੂੰ ਫੜਾਂਗੇ, ਲੋਕਤੰਤਰ ਇਹ ਨਹੀਂ ਹੈ। ਲੋਕਤੰਤਰ ਜਨ ਸ਼ਮੂਲੀਅਤ ਦਾ ਹੈ। ਸਵਾ ਸੌ ਕਰੋੜ ਦੇਸ਼ਵਾਸੀਆਂ ਨੇ ਦੇਸ਼ ਨੂੰ ਮਿਲ ਕੇ ਅੱਗੇ ਵਧਾਇਆ ਹੈ। ਸਭ ਕੁਝ ਸਰਕਾਰ ਨੂੰ ਹੀ ਪਤਾ ਹੈ, ਸਾਰੀਆਂ ਸਮੱਸਿਆਵਾਂ ਨੂੰ ਸਰਕਾਰ ਹੀ ਹੱਲ ਕਰ ਸਕੇਗੀ, ਉਸ ਕੋਲ ਸਾਰੇ ਉਪਾਅ ਹਨ, ਇਹ ਭਰਮ ਹੈ। ਸਰਕਾਰ ਵਿੱਚ ਵੀ ਤਾਂ ਤੁਹਾਡੀ ਤਰ੍ਹਾਂ ਹੀ ਲੋਕ ਆ ਕੇ ਬੈਠੇ ਹਨ। ਸਾਰੀਆਂ ਸਮੱਸਿਆਵਾਂ ਦਾ ਹੱਲ ਅਸੀਂ ਸਾਰੇ ਮਿਲਕੇ ਹੀ ਕਰ ਸਕਦੇ ਹਾਂ। ਜੋ ਸਰਕਾਰ ਵਿੱਚ ਨਹੀਂ ਹਨ, ਉਨ੍ਹਾਂ ਕੋਲ ਵੀ ਅਨੇਕ ਚੰਗੇ ਸੁਝਾਅ ਹੁੰਦੇ ਹਨ, ਬੁੱਧੀਮਾਨੀ ਹੁੰਦੀ ਹੈ, ਕੰਮ ਕਰਨ ਲਈ ਇੱਕ ਮੂਡ ਹੁੰਦਾ ਹੈ ਅਤੇ ਇਸ ਲਈ ਮੇਰੀ ਹਮੇਸ਼ਾ ਕੋਸ਼ਿਸ਼ ਹੈ ਕਿ ਜਨ ਸ਼ਮੂਲੀਅਤ ਨਾਲ ਕਿਵੇਂ ਚੀਜ਼ਾਂ ਨੂੰ ਅੱਗੇ ਚਲਾਇਆ ਜਾਵੇ। ਅਤੇ ਅੱਜ ਦਾ ਇਹ ਅਵਸਰ, ਦੇਸ਼ ਦੇ ਦਸ ਹਜ਼ਾਰ ਨੌਜਵਾਨ Engineering Profession ਹੋਣਗੇ, IT Profession ਹੋਣਗੇ, ਉਹ ਜੁਟ ਕੇ ਸਾਡੀਆਂ ਰੋਜ਼ਾਨਾ ਦੀਆਂ 500 ਸਮੱਸਿਆਵਾਂ ਦਾ ਸਮਾਧਾਨ ਲੱਭ ਰਹੇ ਹਨ। ਬਿਨਾਂ ਖਾਧੇ-ਪੀਤੇ ਬੈਠੇ, ਲੱਗੇ ਹੋਏ ਹਨ, ਇਹ ਇੱਕ ਆਪਣੇ ਆਪ ਵਿੱਚ ਇੱਕ ਨਵੀਂ ਤਾਕਤ ਤੋਂ ਜਾਣੂ ਕਰਾ ਦਏਗਾ। ਅਤੇ ਇਸ ਲਈ ਸਭ ਤੋਂ ਪਹਿਲਾਂ ਤਾਂ ਇਸ ਵਿੱਚ ਹਿੱਸਾ ਲੈਣ ਵਾਲੇ, ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ, ਤੁਹਾਡਾ ਸਭ ਦਾ ਅਭਿਨੰਦਨ ਕਰਦਾ ਹਾਂ।
ਅੱਜ ਜਦੋਂ ਤੁਸੀਂ ਆਪਣੀ ਊਰਜਾ ਨੂੰ Governance ਦੇ Process ਵਿੱਚ Channelize ਕਰੋਗੇ ਤਾਂ ਨਿਸ਼ਚਿਤ ਤੌਰ ‘ਤੇ ਬਹੁਤ ਸਕਾਰਾਤਮਕ ਨਤੀਜੇ ਮਿਲਣਗੇ। ਮੇਰਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ Technology ਦੇ ਮਾਧਿਅਮ ਨਾਲ, Information Technology ਦੇ ਮਾਧਿਅਮ ਨਾਲ ਅਸੀਂ ਅੱਜ ਦੇ ਸਮਾਜ ਵਿੱਚ ਬਹੁਤ ਵੱਡੀ ਤਬਦੀਲੀ ਲਿਆ ਸਕਦੇ ਹਾਂ। Technology ਸਾਨੂੰ ਅਜਿਹੇ-ਅਜਿਹੇ solution ਦਿੰਦੀ ਹੈ, ਜਿਸ ਦੇ ਬਾਰੇ ਵਿੱਚ ਕੁਝ ਸਾਲ ਪਹਿਲਾਂ ਤੱਕ ਸੋਚਿਆ ਵੀ ਨਹੀਂ ਜਾ ਸਕਦਾ ਸੀ। ਕਿਸ ਨੇ ਸੋਚਿਆ ਸੀ ਕਿ ਕਦੇ ਸੜਕਾਂ ‘ਤੇ driver-less ਕਾਰਾਂ ਚੱਲਣ ਲੱਗਣੀਆਂ? ਆਉਣ ਵਾਲੇ ਸਮੇਂ ਵਿੱਚ Artificial intelligence ਦਾ ਫੈਲਾਅ ਹੋਰ ਵੀ ਵਧਣ ਜਾ ਰਿਹਾ ਹੈ। 3D Technology ਦੀ ਮਦਦ ਨਾਲ 3 Dimension Object ਦੀ Printing ਅਤੇ ਉਸਦੇ ਉੱਪਰ ਆਉਣ ਵਾਲੇ ਭਵਿੱਖ ਦੇ ਨਿਰਮਾਣ, 3D Technology ਉਸ ਦਾ ਇੱਕ ਬਹੁਤ ਵੱਡਾ ਅਧਾਰ ਸਤੰਭ ਬਣਨ ਜਾ ਰਹੀ ਹੈ।
Manufacturing Sector ਵਿੱਚ, even ਮਕਾਨਾਂ ਦੇ design ਵਿੱਚ ਇਸਦਾ ਬਹੁਤ ਵੱਡਾ ਉਪਯੋਗ ਹੋਣ ਵਾਲਾ ਹੈ। ਹੁਣ ਤਾਂ ਦੌਰ “Internet of things” ਦਾ ਹੈ। ਇੱਕ ਅਜਿਹੀ ਵਿਵਸਥਾ ਬਣ ਰਹੀ ਹੈ ਜਿੱਥੋਂ ਕਾਫ਼ੀ ਕੁਝ “Internet of things” ਤੋਂ ਹੀ ਤੈਅ ਹੋਏਗਾ। ਅੱਜ ਦੇਸ਼ ਵਿੱਚ ਜੋ ਸ਼ਹਿਰ Smart City ਵਿੱਚ ਤਬਦੀਲ ਕੀਤੇ ਜਾ ਰਹੇ ਹਨ, ਉੱਥੇ ਇਸ Technology ਦੀ ਪੂਰੀ ਵਰਤੋਂ ਕੀਤੀ ਜਾ ਰਹੀ ਹੈ, ਚਾਹੇ Smart Parking ਹੋਵੇ, Smart Lighting ਹੋਵੇ, Air Quality ਦੀ Monitoring ਹੋਵੇ, ਇਨ੍ਹਾਂ ਵਿੱਚ “Internet of things” ਨੂੰ ਕੀਤਾ ਜਾ ਰਿਹਾ ਹੈ।
ਦੋਸਤੋ Technology ਅੱਜ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਤਬਦੀਲੀ ਕਰ ਰਹੀ ਹੈ। ਕੁਝ ਨਵੀਆਂ ਚੀਜ਼ਾਂ, ਨਵੀਆਂ ਪਰੰਪਰਾਵਾਂ ਪੈਦਾ ਹੋ ਰਹੀਆਂ ਹਨ, ਕੁਝ ਪੁਰਾਣੀਆਂ ਚੀਜ਼ਾਂ, ਪੁਰਾਣੇ ਤਰੀਕੇ ਖਤਮ ਹੋ ਰਹੇ ਹਨ। ਤੁਸੀਂ ਖੁਦ ਦੇਖੋ, ਤੁਹਾਡੇ ਸਾਹਮਣੇ ਹੀ ਇਹ Floppy, Tape Recorder, Walkman ਸਾਰੀਆਂ ਚੀਜ਼ਾਂ ਆਈਆਂ ਅਤੇ ਚਲੀਆਂ ਗਈਆਂ, ਖਤਮ ਹੋ ਗਈਆਂ। ਲੰਬੇ ਸਮੇਂ ਤੱਕ ਉਹ ਟਿਕੀਆਂ ਨਹੀਂ, ਨਵੀਂ Technology ਨੇ ਥਾਂ ਲੈ ਲਈ। ਇੱਕ ਜ਼ਮਾਨਾ ਸੀ ਜਦੋਂ ਰੇਡੀਓ, ਮਾਚਿਸ ਦੀ ਡੱਬੀ ਵਿੱਚ ਵੀ ਫਿੱਟ ਹੋ ਸਕਦਾ ਹੈ। Technology ਨੇ ਦੁਨੀਆ ਨੂੰ ਛੋਟਾ ਕਰਨ ਦੇ ਨਾਲ ਹੀ ਸੁਵਿਧਾਵਾਂ ਦਾ ਵਿਸਥਾਰ ਹੋਰ ਵਧਾਉਣ ਵਿੱਚ ਮਦਦ ਕੀਤੀ ਹੈ। ਤੁਸੀਂ ਦੇਖਿਆ ਹੋਏਗਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਕਿਵੇਂ ਸਾਡੇ ਦੇਸ਼ ਵਿੱਚ Cashless Transaction ਦਾ ਪ੍ਰਸਾਰ ਤੇਜੀ ਨਾਲ ਵਧ ਰਿਹਾ ਹੈ। ਅਤੇ ਇਸ ਖੇਤਰ ਵਿੱਚ ਵੀ ਲਗਾਤਾਰ ਨਵੇਂ Innovative Solutions ਸਾਹਮਣੇ ਆ ਰਹੇ ਹਨ।
ਦੋਸਤੋ Innovation ਹੀ ਵਧੀਆ ਭਵਿੱਖ ਦਾ ਅਧਾਰ ਹੈ। ਇਤਿਹਾਸ ਉਨ੍ਹਾਂ ਲੋਕਾਂ ਵੱਲੋਂ ਲਿਖਿਆ ਜਾਂਦਾ ਹੈ, ਜੋ ਚਲੀਆਂ ਆ ਰਹੀਆਂ ਪਰੰਪਰਾਵਾਂ ਨੂੰ ਚੁਣੌਤੀ ਦਿੰਦੇ ਹਨ, ਉਨ੍ਹਾਂ ਵਿੱਚ ਤਬਦੀਲੀ ਲਿਆਉਂਦੇ ਹਨ। ਇਸ ਲਈ ਇੱਕ ਹੋਰ ਗੱਲ ਬਹੁਤ ਜ਼ਰੂਰੀ ਹੈ, ਉਹ ਹੈ Perseverance, ਦ੍ਰਿੜਤਾ, ਲਗਾਤਾਰ ਜੁਟੇ ਰਹਿਣਾ। ਬਚਪਨ ਵਿੱਚ ਸਾਨੂੰ ਲੋਕਾਂ ਨੂੰ, ਕਈ ਕਥਾਵਾਂ ਤੁਸੀਂ ਲੋਕਾਂ ਨੇ ਵੀ ਸੁਣੀਆਂ ਹੋਣਗੀਆਂ, ਕਹਿੰਦੇ ਹਨ ਕਿ ਉਹ ਕੀੜੀ ਆਪਣਾ ਖਾਣਾ ਲੈ ਕੇ ਜਾ ਰਹੀ ਸੀ, Sugar ਦਾ ਦਾਣਾ, ਅਤੇ ਲੈ ਜਾਂਦੇ, ਲੈ ਜਾਂਦੇ ਕਿੰਨੀ ਵਾਰ ਉਸਤੋਂ ਛੁਟ ਗਿਆ, ਨਹੀਂ ਲੈ ਕੇ ਜਾ ਰਹੀ ਸੀ, ਉੱਪਰ ਦੀਵਾਰ ਚੜ੍ਹਨੀ ਸੀ ਪਰ ਆਖਿਰਕਾਰ ਲੈ ਕੇ ਜਾ ਕੇ ਹੀ ਉਹ ਰੁਕੀ। ਇੱਕ ਕੀੜੀ ਵੀ ਲਗਾਤਾਰ ਕੋਸ਼ਿਸ਼ ਕਰਨ ਦੀ ਪ੍ਰੇਰਣਾ ਦਾ ਕਾਰਨ ਬਣ ਜਾਂਦੀ ਹੈ ਅਤੇ ਇਸ ਲਈ ਸਾਨੂੰ ਵੀ ਇਸ ਗੱਲ ਨੂੰ ਯਾਦ ਰੱਖਣਾ ਹੈ ਕਿ Innovations ਦੇ ਰਸਤੇ ਵਿੱਚ ਕਈ ਵਾਰ ਤੁਹਾਨੂੰ ਅਸਫਲਤਾ ਮਿਲ ਸਕਦੀ ਹੈ। ਪਰ ਤੁਹਾਨੂੰ ਹਾਰ ਨਹੀਂ ਮੰਨਣੀ ਅਤੇ ਇਸ ਲਈ ਜੋ ਜਿੱਤ ਦਾ ਸੰਕਲਪ ਲੈ ਕੇ ਚਲਦਾ ਹੈ, ਉਹ ਜੂਝਣਾ ਵੀ ਜਾਣਦਾ ਹੈ ਅਤੇ ਜੋ ਜੂਝਣਾ ਜਾਣਦਾ ਹੈ, ਉਹ ਜਿੱਤ ਹਾਸਲ ਕਰਨ ਦਾ ਮਾਦਾ ਵੀ ਰੱਖਦਾ ਹੈ। ਤੁਸੀਂ ਸਫਲ ਹੋਵੋਗੇ, ਉਸ ਦਿਨ ਇਸੀ ਦੁਨੀਆ ਦੇ ਲੋਕ ਕਹਿਣਗੇ ਕਿ ਤੁਹਾਡਾ ਰਸਤਾ ਸਹੀ ਸੀ, ਤੁਹਾਡੇ Method ਸਹੀ ਸਨ, ਪਰ ਇਸ ਦੌਰਾਨ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਤੁਹਾਡੇ Innovations ਦਾ End Product ਹੈ Quality।
Quality ਨਾਲ ਕਿਸੇ ਪ੍ਰਕਾਰ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ, ਨਹੀਂ ਕੀਤਾ ਜਾ ਸਕਦਾ। Quality ਅਜਿਹੀ ਚੀਜ਼ ਹੈ ਜਿਸਨੂੰ ਲੋਕ ਯਾਦ ਰੱਖਦੇ ਹਨ। ਤੁਹਾਡੇ Innovation ਨਾਲ, ਤੁਹਾਡੇ Product ਨਾਲ ਲੋਕਾਂ ਦੀ ਜ਼ਿੰਦਗੀ, Quality of Life ਵਿੱਚ ਜੋ ਤਬਦੀਲੀ ਆਉਂਦੀ ਹੈ, ਉਹ ਮਹੱਤਵਪੂਰਨ ਹੈ। ਦੋਸਤੋ ਤੁਸੀਂ ਜਿੰਨੇ Innovative ਹੋ, ਜਿੰਨੇ Energetic ਹੋ, ਦੇਸ਼ ਦੀਆਂ, ਸਮਾਜ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਤੁਹਾਡੀ ਜੋ Approach ਹੈ ਉਹ New India ਨੂੰ ਹੋਰ ਮਜ਼ਬੂਤ ਕਰਨ ਵਾਲੀ ਹੈ। ਜਿਵੇਂ ਤਕਨੀਕ ਪਹਿਲਾਂ ਦੇ ਮੁਕਾਬਲੇ ਕਈ ਗੁਣਾਂ ਤੇਜੀ ਨਾਲ ਬਦਲ ਰਹੀ ਹੈ, ਉਸ ਪ੍ਰਕਾਰ ਹੀ ਅੱਜ ਦੀ Generation ਪਹਿਲਾਂ ਦੇ ਮੁਕਾਬਲੇ ਕਈ ਗੁਣਾਂ ਤੇਜੀ ਨਾਲ ਸੋਚਦੀ ਹੈ, ਕੰਮ ਕਰ ਰਹੀ ਹੈ। ਕੁਝ ਲੋਕ ਕਹਿੰਦੇ ਹਨ ਕਿ ਅੱਜ ਦਾ ਨੌਜਵਾਨ ਸਵਾਲ ਬਹੁਤ ਪੁੱਛਦਾ ਹੈ, ਇਹ ਕੋਈ ਖਰਾਬ ਗੱਲ ਨਹੀਂ ਹੈ, ਇਹ ਤਾਂ ਚੰਗੀ ਗੱਲ ਹੈ। ਅੱਜ ਦਾ ਨੌਜਵਾਨ, ਕੋਈ Baggage ਲੈ ਕੇ ਚਲਦਾ ਹੈ ਅਤੇ ਹਰ ਗੱਲ ਨੂੰ ਸ਼ੁਰੂਆਤ ਵਿੱਚ ਸਮਝਣਾ ਚਾਹੁੰਦਾ ਹੈ, ਆਪਣੇ ਨਜ਼ਰੀਏ ਤੋਂ ਦੇਖਣਾ ਚਾਹੁੰਦਾ ਹੈ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਅੱਜ ਦੇ ਨੌਜਵਾਨਾਂ ਵਿੱਚ ਸਬਰ ਨਹੀਂ ਹੈ। ਮੈਂ ਕਹਿੰਦਾ ਹਾਂ ਕਿ ਇਹੀ ਗੱਲ ਤਾਂ ਅੱਜ ਦੀ ਪੀੜ੍ਹੀ ਦੇ ਨੌਜਵਾਨਾਂ ਦੀ ਅਤੇ ਉਨ੍ਹਾਂ ਦੇ ਅੰਦਰ Innovation ਲਈ ਪ੍ਰੇਰਣਾ ਦਾ ਕਾਰਨ ਬਣ ਜਾਂਦੀ ਹੈ। ਜੀਵਨ ਵਿੱਚ ਸਬਰ ਹੋਣਾ ਚਾਹੀਦਾ ਹੈ, ਬੇਸਬਰ ਜੀਵਨ ਨਹੀਂ ਚਲ ਸਕਦਾ ਹੈ, ਪਰ ਅਜਿਹਾ ਵੀ ਸਬਰ ਨਾ ਹੋਵੇ ਕਿ ਜੋ ਨਵਾਂ ਸੋਚਣ ਲਈ ਪ੍ਰੇਰਿਤ ਨਾ ਕਰੇ, ਠਹਿਰਾ ਲੈ ਆਏ ਅਤੇ ਇਸੇ ਕਾਰਨ ਉਹ ਜ਼ਿਆਦਾ ਤੇਜੀ ਨਾਲ ਕੰਮ ਕਰ ਰਹੇ ਹਨ। ਅਤੇ ਮੈਂ ਦੇਖਿਆ ਹੈ ਅਜਿਹੇ ਨੌਜਵਾਨ ਨਤੀਜੇ ਵੀ ਲਿਆ ਕੇ ਰਹਿੰਦੇ ਹਨ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਅੱਜ ਦਾ ਨੌਜਵਾਨ Monotonous work ਨਹੀਂ ਚਾਹੁੰਦਾ, ਉਸ ਨੂੰ ਉਹ ਪਸੰਦ ਨਹੀਂ ਹੈ, ਉਹ ਤਬਦੀਲੀ ਚਾਹੁੰਦਾ ਹੈ। ਮੈਂ ਮੰਨਦਾ ਹਾਂ ਕਿ ਉਸ ਦੀ ਇਹੀ ਸੋਚ ਹੈ ਜੋ Automation ਵਿੱਚ ਨਵੇਂ ਨਵੇਂ ਆਈਡਿਆ ਲਿਆ ਰਹੀ ਹੈ। ਜੇਕਰ ਉਹ ਵੀ ਪੁਰਾਣੇ ਰੂਪ ਵਿੱਚ ਜਿਉਣਾ ਚਾਹੁੰਦਾ ਹੈ ਤਾਂ ਨਵਾਂ ਕਿੱਥੇ ਮਿਲਦਾ? ਜੋ ਪੁਰਾਣਾ ਤੋੜ ਕੇ ਨਿਕਲਣਾ ਚਾਹੁੰਦਾ ਹੈ ਉਹ ਹੀ ਤਾਂ ਨਵਾਂ ਦਿੰਦਾ ਹੈ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਅੱਜ ਦਾ ਨੌਜਵਾਨ ਇੱਕ ਹੀ ਸਮੇਂ ‘ਤੇ ਕਈ ਕੰਮ ਇਕੱਠੇ ਕਰਨਾ ਚਾਹੁੰਦਾ ਹੈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਇਸ ਪ੍ਰਕਾਰ ਕਰਕੇ ਆਪਣਾ ਫਾਲਤੂ ਸਮਾਂ ਖਰਾਬ ਕਰਦਾ ਹੈ, ਪਰ ਮੈਂ ਕਦੇ ਕਦੇ ਜਿਨ੍ਹਾਂ ਨੌਜਵਾਨਾਂ ਵਿੱਚ ਅਜਿਹੀ ਵਿਧਾ ਹੁੰਦੀ ਹੈ, ਇੱਕ, ਸੱਤ, ਪੰਜ, ਦਸ ਚੀਜ਼ਾਂ ਆਪਣੇ ਆਪ ਇਕੱਠੇ ਕਰ ਲੈਂਦੇ ਹਨ, ਮੈਂ ਇਸ ਨੂੰ ਬੁਰਾ ਨਹੀਂ ਸਮਝਦਾ। ਹੁਣ Multitasking ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ। ਹਰ ਕਿਸੇ ਨੇ ਕੋਸ਼ਿਸ਼ ਅਤੇ ਜੋ ਕਰਦਾ ਹੈ, ਉਸ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਹੈ। ਕੁਝ ਲੋਕਾਂ ਨੂੰ ਨੌਜਵਾਨਾਂ ਦੀ Ambition ਤੋਂ ਵੀ Problem ਹੋ ਜਾਂਦੀ ਹੈ। ਉਹ ਕਹਿੰਦਾ ਹੈ ਅੱਜ ਦਾ ਨੌਜਵਾਨ ਬਹੁਤ ਤੇਜੀ ਨਾਲ ਅੱਗੇ ਵਧਣਾ ਚਾਹੁੰਦਾ ਹੈ। ਦੋਸਤੋ ਮੈਂ ਅੱਗੇ ਵਧਣ ਦੇ ਪੱਖ ਵਿੱਚ ਹਾਂ, ਪਰ ਕੁਝ ਲੋਕ ਇਸ ਕੰਮ ਵਿੱਚ ਧਨ ਇਕੱਠਾ ਕਰਨ ਲਈ ਅੱਗੇ ਦੌੜਦੇ ਹਨ, ਉਹ ਸ਼ਾਇਦ ਹੀ ਜੀਵਨ ਵਿੱਚ ਸਫਲ ਹੁੰਦੇ ਹਨ। ਕੁਝ ਕਰ ਦਿਖਾਉਣ ਲਈ ਜੋ ਅੱਗੇ ਦੌੜਦੇ ਹਨ, ਤੇਜੀ ਨਾਲ ਦੋੜਦੇ ਹਨ, ਸਮੇਂ ਤੋਂ ਪਹਿਲਾਂ ਕਰ ਲੈਂਦੇ ਹਨ, ਉਹ ਖੁਦ ਨੂੰ ਵੀ ਕੁਝ ਦਿੰਦੇ ਹਨ, ਦੁਨੀਆ ਨੂੰ ਵੀ ਕੁਝ ਦਿੰਦੇ ਹਨ। ਅਤੇ ਇਹੀ ਤਾਂ New India ਦੀ ਜਦੋਂ ਮੈਂ ਗੱਲ ਕਰਦਾ ਹਾਂ, ਤਾਂ ਇਸੇ spirit ਨੂੰ ਲੈ ਕੇ ਕਹਿ ਰਿਹਾ ਹਾਂ।
ਮੇਰੇ ਭਾਰਤ ਦਾ ਨੌਜਵਾਨ ਸਮੱਸਿਆਵਾਂ ਦੇ ਹੱਲ ਜਲਦੀ ਲੱਭਣਾ ਚਾਹੁੰਦਾ ਹੈ, ਤਰੱਕੀ ਇਹ ਜਲਦੀ ਚਾਹੁੰਦਾ ਹੈ ਅਤੇ ਮੈਂ ਇਸ ਨੂੰ ਚੰਗਾ ਮੰਨਦਾ ਹਾਂ। ਅੱਜ ਦਾ ਯੁਵਕ ਕਿਸੇ ਦੀ ਨੌਕਰੀ ਕਰਨ ਤੋਂ ਜ਼ਿਆਦਾ ਖੁਦ ਅਜਿਹਾ ਬਣਨਾ ਚਾਹੁੰਦਾ ਹੈ, ਜੋ ਦੂਜਿਆਂ ਨੂੰ ਰੁਜ਼ਗਾਰ ਦੇ ਸਕੇ। ਨਿਸ਼ਚਿਤ ਤੌਰ ‘ਤੇ ਇਸ ਵਿੱਚ Capital ਦੀ ਜ਼ਰੂਰਤ ਹੁੰਦੀ ਹੈ, ਪਰ ਉਸ ਤੋਂ ਵੀ ਅਹਿਮ ਹੈ Purpose of Life, Sense of Mission, ਜਿਸਦੀ ਸਾਡੇ ਨੌਜਵਾਨਾਂ ਵਿੱਚ ਕੋਈ ਕਮੀ ਨਹੀਂ ਹੈ। ਉਹ ਆਪਣੇ Ideas ਨੂੰ, ਆਪਣੇ Innovative Solutions ਨੂੰ ਇਸ ਪ੍ਰਕਾਰ ਜ਼ਮੀਨ ‘ਤੇ ਉਤਾਰਨਾ ਚਾਹੁੰਦੇ ਹਨ ਕਿ ਚੀਜ਼ਾਂ ਹੋਰ efficient ਅਤੇ Economically Viable ਹੋਣ। ਤੁਹਾਡੇ ਵਰਗੇ ਲੱਖਾਂ ਕਰੋੜਾਂ ਨੌਜਵਾਨਾਂ ਦੀ ਇਸ ਅਦਭੁੱਤ ਸਮਰੱਥਾ ਨੂੰ ਹੀ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੂੰ Bank Guarantee ਦੀ ਚਿੰਤਾ ਤੋਂ ਮੁਕਤ ਕਰਦੇ ਹੋਏ ਕਰੋੜਾਂ ਰੁਪਏ ਦਾ ਕਰਜ਼ ਦਿੱਤਾ ਜਾ ਰਿਹਾ ਹੈ।
ਦੋਸਤੋ, ਸੁਪਨੇ ਦੇਖਣ ਦੀ ਸਮਰੱਥਾ ਹਰ ਕਿਸੇ ਵਿੱਚ ਹੁੰਦੀ ਹੈ। ਤੁਸੀਂ ਇੰਨੇ ਲੋਕ ਇੱਥੇ ਬੈਠੋ ਹੋ, ਹਰ ਦਿਨ ਕੋਈ ਨਵਾਂ ਸੁਪਨਾ ਦੇਖਣ ਵਾਲੇ ਲੋਕ ਹੋਣਗੇ। ਸੁਪਨੇ ਦੇਖਣ ਦੀ ਸਮਰੱਥਾ ਹਰ ਕਿਸੇ ਵਿੱਚ ਹੁੰਦੀ ਹੈ। ਸੁਪਨਿਆਂ ਦੇ ਸੰਕਲਪ ਨੂੰ ਬਦਲਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਅਤੇ ਸੰਕਲਪ ਨੂੰ ਸਿੱਧ ਕਰਨ ਲਈ ਸਾਰੀਆਂ ਸਮਰੱਥਾਵਾਂ ਨੂੰ ਝੋਂਕ ਦੇਣਾ ਚਾਹੀਦਾ ਹੈ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਸੁਪਨੇ, ਸੰਕਲਪ ਅਤੇ ਪ੍ਰਸਿੱਧੀ ਅਨੇਕ ਲੋਕਾਂ ਦੀ ਪ੍ਰੇਰਣਾ ਦਾ ਕਾਰਨ ਵੀ ਬਣਦੇ ਹਨ। ਤੁਸੀਂ IT ਦੀ ਦੁਨੀਆ ਵਿੱਚ ਹੀ ਦੇਖਿਆ ਹੋਏਗਾ ਕਿ ਕਈ ਵੱਡੇ ਵੱਡੇ Innovations ਦੀ ਸ਼ੁਰੂਆਤ ਕਿਸੇ ਇੱਕ ਛੋਟੇ ਜਿਹੇ ਕਮਰੇ ਵਿੱਚ, ਕਿਸੇ ਗੈਰਾਜ ਵਿੱਚ ਬਹੁਤ ਛੋਟੇ ਪੱਧਰ ‘ਤੇ ਹੋਈ ਸੀ। ਲੋਕਾਂ ਨੇ ਸ਼ੁਰੂ ਵਿੱਚ ਉਨ੍ਹਾਂ ਨੂੰ ਖਾਰਜ ਕਰ ਦਿੱਤਾ ਸੀ, ਪਰ ਅਜਿਹੇ ਲੋਕ ਆਪਣੇ ਸੁਪਨੇ ਨੂੰ, ਆਪਣੇ ਸੰਕਲਪ ਨੂੰ ਪੂਰੀ ਤਾਕਤ ਨਾਲ ਜੁਟ ਕੇ ਸਿੱਧ ਕਰਨ ਵਿੱਚ ਜੁਟੇ ਰਹੇ, ਸਫਲ ਵੀ ਰਹੇ। ਕਦੇ ਜਿਨ੍ਹਾਂ Ideas ਨੂੰ ਬਹੁਤ ਛੋਟਾ ਸਮਝਿਆ ਗਿਆ ਉਹ ਅੱਜ Billion Dollar ਦੀ ਕੰਪਨੀ ਚਲਾ ਰਹੇ ਹਨ। ਇਸ ਲਈ ਤੁਹਾਨੂੰ ਸਾਰਿਆਂ ਨੂੰ ਮੇਰੀ ਸਲਾਹ ਹੈ, ਤੁਹਾਡੇ ਸਾਹਮਣੇ ਲੰਬਾ ਸਮਾਂ ਹੈ, ਤੁਸੀਂ ਬਹੁਤ ਕੁਝ ਕਰਨਾ ਹੈ। ਆਪਣੀ Journey ਵਿੱਚ ਕਿਸੇ Idea ਨੂੰ ਇਵੇਂ ਹੀ ਖਤਮ ਨਹੀਂ ਹੋਣ ਦੇਣਾ ਚਾਹੀਦਾ। ਹੋ ਸਕਦਾ ਹੈ ਤੁਹਾਡਾ ਅਜਿਹਾ ਹੀ ਕੋਈ Idea ਕੱਲ੍ਹ Billion Dollar ਦੀ ਕੰਪਨੀ ਵਿੱਚ ਬਦਲ ਜਾਵੇ ਅਤੇ Billion ਲੋਕਾਂ ਦੀ ਜ਼ਿੰਦਗੀ ਵਿੱਚ ਤਬਦੀਲੀ ਦਾ ਕਾਰਨ ਵੀ ਬਣੇ।
ਦੋਸਤੋ, ਤੁਹਾਨੂੰ ਅੱਜ ਦੀ ਤੇਜੀ ਨਾਲ ਬਦਲਦੀ ਦੁਨੀਆ ਵਿੱਚ Knowledge ਅਤੇ Skill ਦੇ ਵਿਚਕਾਰ ਦਾ ਫਰਕ ਵੀ ਸਮਝਣਾ ਹੋਏਗਾ। ਦੋਨਾਂ ਵਿੱਚ ਬਹੁਤ ਵੱਡਾ ਫਰਕ ਹੈ। Knowledge ਹੈ ਕਿਸੇ Concept ਨੂੰ ਸਮਝਣਾ, Basic ਚੀਜ਼ਾਂ ਨੂੰ ਸਮਝਣਾ, ਜਿਵੇਂ ਇਹ ਜਾਣਨਾ ਕਿ Electric Circuit ਕਿਵੇਂ ਕੰਮ ਕਰਦਾ ਹੈ, ਪਰ Skill ਹੈ ਇਸ Concept ਨੂੰ Apply ਕਿਵੇਂ ਕਰਨਾ। ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ Electronics ਜਾਂ Electrical Engineering ਪੜ੍ਹੀ ਹੋਵੇਗੀ, ਪਰ ਘਰ ਵਿੱਚ ਜੇਕਰ Fuse ਉੜ ਜਾਵੇ ਤਾਂ ਉਸ ਨੂੰ ਠੀਕ ਕਰਨ ਲਈ ਬਾਹਰ ਤੋਂ ਕਿਸੇ ਨੂੰ ਬੁਲਾਇਆ ਹੈ। Knowledge ਨੂੰ Sharpen ਕਰਕੇ ਉਸ ਨੂੰ Apply ਕਰਨਾ ਹੀ Skill ਹੈ। ਇਸ ਲਈ ਅੱਜ ਜਿੰਨੀ ਤੇਜੀ ਨਾਲ ਜਾਣਕਾਰੀ ਵਧ ਰਹੀ ਹੈ, ਉੱਨੀ ਹੀ ਤੇਜੀ ਨਾਲ Skill ਦਾ ਵੀ ਵਧਣਾ ਜ਼ਰੂਰੀ ਹੈ ਅਤੇ ਇਸ ਲਈ ਮੈਂ ਕਹਿੰਦਾ ਹਾਂ Skill Engagement Optimization (SEO), Internet ਦੀ ਦੁਨੀਆ Search Engine ਦੀ ਧੁਰੀ ‘ਤੇ ਘੁੰਮਦੀ ਹੈ ਅਤੇ ਇਸ ਲਈ ਉਸ ਵਿੱਚ Search Engine OptimiZation ਦੀ ਵੱਡੀ ਭੂਮਿਕਾ ਹੁੰਦੀ ਹੈ।
ਤੁਹਾਡੀ ਸਾਡੀ ਦੁਨੀਆ Public Welfare ਅਤੇ Public Participation ਦੀ ਧੁਰੀ ‘ਤੇ ਘੁੰਮਦੀ ਹੈ, ਇਸ ਲਈ ਉਸ ਵਿੱਚ Skill Engagement Optimization ਦੀ ਵੱਡੀ ਭੂਮਿਕਾ ਹੁੰਦੀ ਹੈ। ਅਤੇ ਦੁਨੀਆ ਅਜਿਹੇ ਲੋਕਾਂ ਨੂੰ ਚਾਹੁੰਦੀ ਹੈ ਜੋ Knowledge ਨੂੰ Apply ਕਰਨਾ ਜਾਣਦੇ ਹਨ, ਜੋ ਆਪਣੇ Skill ਦੇ ਜ਼ਰੀਏ ਲੋਕਾਂ ਨਾਲ, Client ਨਾਲ Engage ਹੋ ਸਕਣ। ਜਦੋਂ ਤੁਸੀਂ ਲੋਕ Skill Engagement Optimization ‘ਤੇ ਧਿਆਨ ਸ਼ੁਰੂ ਕਰ ਦਿਓਗੇ, ਦੇਸ਼ ਨੂੰ demographic dividend ਵੀ development dividend ਵਿੱਚ ਬਦਲੇਗਾ। New india ਲਈ ਰਸਤਾ ਹੋਰ ਮਜ਼ਬੂਤ ਕਰੇਗਾ।
ਦੋਸਤੋ, ਤੁਹਾਨੂੰ ਜੋ Task ਦਿੱਤਾ ਗਿਆ ਹੈ, ਅਗਲੇ ਕੁਝ ਘੰਟਿਆਂ ਵਿੱਚ ਤੁਸੀਂ ਉਸਦਾ ਕੋਈ ਨਾ ਕੋਈ Solution ਸਜਾਉਣ ਜਾ ਰਹੇ ਹੋ, ਪਰ ਸਾਨੂੰ ਸਿਰਫ਼ ਇੰਨੇ ‘ਤੇ ਹੀ ਨਹੀਂ ਰੁਕਣਾ ਹੈ। ਇਸ ਪ੍ਰੋਗਰਾਮ ਵਿੱਚ ਕੇਂਦਰ ਸਰਕਾਰ ਦੇ 29 Ministries ਹਿੱਸਾ ਲੈ ਰਹੇ ਹਨ। ਅਤੇ ਉਨ੍ਹਾਂ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਇਸ hackathon ਨਾਲ ਜੋ Solution ਨਿਕਲਣਗੇ, ਉਸ ਨੂੰ ਆਖਿਰੀ Stage ਤੱਕ, Logical end ਤੱਕ ਪਹੁੰਚਾਇਆ ਜਾਵੇ। ਕੁਝ ਸੁਧਾਰ ਦੀ ਗੁੰਜਾਇਸ਼ ਹੋਵੇ ਤਾਂ ਉਸ ਵਿੱਚ ਸੁਧਾਰ ਕਰਕੇ ਉਸ ਨੂੰ system ਵਿੱਚ ਉਤਾਰਿਆ ਜਾਵੇ। ਅੱਜ ਦੇ ਉਪਰਾਲੇ ਵਿੱਚ ਤੁਸੀਂ ਸਫਲ ਹੋਵੇ, ਕੋਈ ਨਵਾਂ Solution ਦਿਓ, ਇਸ ਲਈ ਸਾਰੀਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।
*****
AKT/AK
India is a youthful nation. The youth of India has come together with enthusiasm for this programme: PM @narendramodi #sih2017
— PMO India (@PMOIndia) April 1, 2017
The youth of India is blessed with phenomenal energy and this energy will bring very good results for the nation: PM @narendramodi
— PMO India (@PMOIndia) April 1, 2017
There is a need to use technology more and innovate more. We live in a technology driven era: PM @narendramodi #sih2017
— PMO India (@PMOIndia) April 1, 2017
A series of issues have been placed before our youth to work on. The issues are challenging but this is also an opportunity: PM at #sih2017
— PMO India (@PMOIndia) April 1, 2017
The true essence of democracy is 'Jan Bhagidari' : PM @narendramodi at the #sih2017
— PMO India (@PMOIndia) April 1, 2017
Together we will solve all the issues that are affecting the nation. This will be done through 'Jan Bhagidari' : PM @narendramodi #sih2017
— PMO India (@PMOIndia) April 1, 2017
I am confident the outcomes of what my young friends are doing will lead to very positive results: PM @narendramodi #sih2017
— PMO India (@PMOIndia) April 1, 2017
Artificial intelligence, 3D technology...see how the world is undergoing changes. This is an era of 'Internet of Things' : PM at #sih2017
— PMO India (@PMOIndia) April 1, 2017
Technology and innovation are powering so many changes. Things like floppies, tape recorders and walkmen are history: PM at #sih2017
— PMO India (@PMOIndia) April 1, 2017
Technology has made things so much simpler: PM @narendramodi at #sih2017
— PMO India (@PMOIndia) April 1, 2017
When you are innovating you may face setbacks but do not let those setbacks lower your morale or dampen your spirits: PM at #sih2017
— PMO India (@PMOIndia) April 1, 2017
When you are innovating remember that quality is key. Good quality products will bring changes in the lives of many people: PM at #sih2017
— PMO India (@PMOIndia) April 1, 2017
People say today's youngsters ask so many questions and I see that as a very good thing: PM @narendramodi at #sih2017
— PMO India (@PMOIndia) April 1, 2017
Youth of India wants to find solutions to the nation's problems. They want results that are quick and credible: PM @narendramodi #sih2017
— PMO India (@PMOIndia) April 1, 2017
Today, the youngsters of India want to be job creators: PM @narendramodi at #sih2017
— PMO India (@PMOIndia) April 1, 2017
Application and sharpening of knowledge translates into skills. Both skills and knowledge are important: PM @narendramodi #sih2017
— PMO India (@PMOIndia) April 1, 2017