ਪੀਐੱਮਇੰਡੀਆ
ਨਮਸਕਾਰ
ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਰਾਧਾ ਮੋਹਨ ਸਿੰਘ ਜੀ, ਉੱਤਰ ਪ੍ਰਦੇਸ਼ ਦੇ ਲੋਕਪ੍ਰਿਅ ਅਤੇ ਪ੍ਰਤਾਪੀ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਜਪਾਨ ਸਰਕਾਰ ਦੇ ਅਸਿਸਟੈਂਟ ਡਿਪਟੀ ਮਨਿਸਟਰ ਤਕਾਮੀ ਨਾਕਾਡਾ ਜੀ, ਇਜ਼ਰਾਈਲ ਦੇ ਪ੍ਰਭਾਰੀ ਰਾਜਦੂਤ ਮਾਇਆ ਕਾਡੋਸ਼ ਜੀ, ਖੇਤੀਬਾੜੀ ਜਗਤ ਦੇ ਵਿਗਿਆਨੀ , ਹੋਰ ਮਹਾਨੁਭਾਵ ਅਤੇ ਯੂਪੀ ਦੇ ਕੋਨੇ-ਕੋਨੇ ਤੋਂ ਪਹੁੰਚੇ ਮੇਰੇ ਪਿਆਰੇ ਕਿਸਾਨ ਭੈਣੋਂ ਅਤੇ ਭਾਈਓ !
ਪ੍ਰਯਾਗਰਾਜ ਵਿੱਚ ਲਗਣ ਵਾਲੇ ਅਰਧਕੁੰਭ ਲਈ ਤਾਂ ਅਜੇ ਕੁਝ ਮਹੀਨੇ ਬਾਕੀ ਹਨ। ਲੇਕਿਨ ਯੂਪੀ ਦੀ ਧਰਤੀ ‘ਤੇ ਇੱਕ ਹੋਰ ਕੁੰਭ ਅੱਜ ਤੋਂ ਸ਼ੁਰੂ ਹੋ ਗਿਆ ਹੈ । ਯੂਪੀ ਦੇ ਵੱਖ-ਵੱਖ ਪਿੰਡਾਂ ਤੋਂ ਕਰੀਬ 50 ਹਜ਼ਾਰ ਕਿਸਾਨ, ਦੇਸ਼-ਵਿਦੇਸ਼ ਤੋਂ ਆਏ ਵਿਗਿਆਨੀ , ਉੱਦਮੀ , ਲਖਨਊ ਵਿੱਚ ਇਸ ਕ੍ਰਿਸ਼ੀ ਕੁੰਭ ਦਾ ਹਿੱਸਾ ਬਣ ਰਹੇ ਹਨ । ਮੈਂ ਤੁਹਾਡਾ ਸਾਰਿਆਂ ਦਾ ਅਭਿਨੰਦਨ ਕਰਦਾ ਹਾਂ, ਸੁਆਗਤ ਕਰਦਾ ਹਾਂ । ਅਤੇ ਯੂਪੀ ਦੇ ਸਾਂਸਦ ਦੇ ਨਾਤੇ ਵੀ ਇਹ ਮੇਰਾ ਫਰਜ਼ ਬਣਦਾ ਹੈ ਕਿ ਤੁਹਾਡੇ ਸੁਖ-ਦੁਖ ਦੇ ਸਾਥੀ ਬਣਕੇ ਤੁਹਾਡੀ ਵਿਕਾਸ ਯਾਤਰਾ ਲਈ ਕੁਝ ਨਾ ਕੁਝ ਕੋਸ਼ਿਸ਼ ਕਰਦਾ ਰਹਾਂ।
ਕੁਝ ਮਹੀਨੇ ਪਹਿਲਾਂ ਖੇਤੀਬਾੜੀ ਉੱਨਤੀ ਮੇਲੇ ਦੌਰਾਨ ਮੈਂ ਵਿਸ਼ਾਲ ਕਿਸਾਨ ਮੇਲੇ ਲਗਾਉਣ ਦੀ ਸਲਾਹ ਦਿੱਤੀ ਸੀ । ਇਸ ਦਾ ਹੀ ਵਿਸਤਾਰ ਅੱਜ ਅਸੀਂ ਕ੍ਰਿਸ਼ੀ – ਕੁੰਭ ਦੇ ਤੌਰ ‘ਤੇ ਦੇਖ ਰਹੇ ਹੋ। ਇਸ ਉੱਤਮ ਯਤਨ ਲਈ ਮੈਂ ਯੋਗੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ । ਮੈਂ ਇਜ਼ਰਾਈਲ ਅਤੇ ਜਪਾਨ ਦੀਆਂ ਸਰਕਾਰਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਜੋ ਇਸ ਆਯੋਜਨ ਵਿੱਚ ਸਾਡੇ ਪਾਰਟਨਰ ਹਨ । ਉੱਥੇ ਹੀ ਪਾਰਟਨਰ ਰਾਜ ਦੇ ਤੌਰ ‘ਤੇ ਹਿੱਸਾ ਲੈ ਰਹੇ ਹਰਿਆਣਾ ਨੂੰ ਵੀ ਇਸ ਆਯੋਜਨ ਤੋਂ ਬਹੁਤ ਲਾਭ ਹੋਣ ਵਾਲਾ ਹੈ ।
ਸਾਥੀਓ, ਕੁੰਭ ਸ਼ਬਦ ਜਦੋਂ ਵੀ ਕਿਸੇ ਆਯੋਜਨ ਨਾਲ ਜੁੜਦਾ ਹੈ ਤਾਂ ਉਸ ਦਾ ਮਹੱਤਵ ਹੋਰ ਵਿਆਪਕ ਹੋ ਜਾਂਦਾ ਹੈ । ਕੁੰਭ ਇੱਕ ਤਰ੍ਹਾਂ ਨਾਲ ਮਨੁੱਖਤਾ ਦਾ, ਵਿਚਾਰ ਦਾ, ਵਿਮਰਸ਼ ਦਾ ਇੱਕ ਅਨੰਤ ਅੰਤਰ – ਪ੍ਰਵਾਹ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਪਰੰਪਰਾ, ਇਸ ਭਾਵਨਾ ਨੂੰ ਇਹ ਕ੍ਰਿਸ਼ੀ ਕੁੰਭ ਸਾਕਾਰ ਕਰੇਗਾ ਅਤੇ ਆਉਣ ਵਾਲੇ ਤਿੰਨ ਦਿਨਾ ਵਿੱਚ ਖੇਤੀਬਾੜੀ ਖੇਤਰ ਨੂੰ ਬਿਹਤਰ ਬਣਾਉਣ ਲਈ ਟੈਕਨੋਲੋਜੀ ਅਤੇ ਹੋਰ ਮੌਕਿਆਂ ਦਾ ਨਵਾਂ ਰਸਤਾ ਖੋਲ੍ਹੇਗਾ ।
ਸਾਥੀਓ, ਮੈਨੂੰ ਦੱਸਿਆ ਗਿਆ ਹੈ ਕਿ ਇਸ ਮੇਲੇ ਵਿੱਚ ਲਗਭਗ 200 ਸਟਾਲ ਲਗਾਏ ਗਏ ਹਨ , ਜਿਨ੍ਹਾਂ ਵਿੱਚ ਕਿਸਾਨਾਂ ਨੂੰ ਨਵੀਂ ਟੈਕਨੋਲੋਜੀ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ , ਖੇਤੀਬਾੜੀ ਨਾਲ ਜੁਡ਼ੀਆਂ ਨਵੀਆਂ ਮਸ਼ੀਨਾਂ ਉੱਥੇ ਰੱਖੀਆਂ ਗਈਆਂ ਹਨ । ਮੈਨੂੰ ਵਿਸ਼ਵਾਸ ਹੈ ਕਿ ਜੋ ਵੀ ਕਿਸਾਨ ਇੱਥੇ ਆਵੇਗਾ ਉਹ ਇਸ ਤੋਂ ਲਾਭ ਉਠਾਵੇਗਾ ਅਤੇ ਉਤਪਾਦਨ ਵਧਾਉਣ ਦੇ ਨਾਲ-ਨਾਲ, ਗੁਣਵੱਤਾ ਵੀ ਸੁਨਿਸ਼ਚਿਤ ਕਰਨ ਵਿੱਚ ਵੀ ਕਿਸਾਨਾਂ ਨੂੰ ਮਦਦ ਮਿਲੇਗੀ ।
ਸਾਥੀਓ , ਦੇਸ਼ ਭਰ ਵਿੱਚ ਖਰੀਫ ਦਾ ਸੀਜ਼ਨ ਕਰੀਬ-ਕਰੀਬ ਪੂਰਾ ਹੋਣ ਵਾਲਾ ਹੈ। ਸਾਰੇ ਕਿਸਾਨ ਭਾਈ- ਭੈਣ ਅੱਜ-ਕੱਲ੍ਹ ਬਹੁਤ ਰੁੱਝੇ ਹੋਏ ਹਨ। ਇਸ ਵਾਰ ਵੀ ਰਿਕਾਰਡ ਉਤਪਾਦਨ ਹੋਣ ਦੀ ਉਮੀਦ ਹੈ। ਯੂਪੀ ਤਾਂ ਉਹ ਜਗ੍ਹਾ ਹੈ ਜਿੱਥੋਂ ਦੇ ਮਿਹਨਤੀ ਕਿਸਾਨਾਂ ਵੱਲੋਂ ਦੇਸ਼ ਦੇ ਅਨਾਜ ਦਾ ਲਗਭਗ 20% ਉਤਪਾਦਨ ਕੀਤਾ ਜਾਂਦਾ ਹੈ । ਇਸ ਦੇ ਲਈ ਮੈਂ ਤੁਹਾਡਾ ਸਭ ਦਾ ਅਭਿਨੰਦਨ ਕਰਦਾ ਹਾਂ । ਦੇਸ਼ ਭਰ ਦੀਆਂ ਮੰਡੀਆਂ ਵਿੱਚ ਝੋਨਾ ਅਤੇ ਦਾਲ਼ਾਂ ਸਮੇਤ ਤਮਾਮ ਫ਼ਸਲਾਂ ਦੀ ਖਰੀਦਦਾਰੀ ਅੱਜ ਚਲ ਰਹੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਪ੍ਰਦੇਸ਼ ਦੇ ਅਨੇਕ ਹਿੱਸਿਆਂ ਵਿੱਚ ਇਸ ਵਾਸਤੇ ਵਿਆਪਕ ਪ੍ਰਬੰਧ ਵੀ ਕੀਤੇ ਗਏ ਹਨ। ਇਸ ਵਾਰ ਤਾਂ ਕਿਸਾਨਾਂ ਨੂੰ ਜੋ ਮੁੱਲ ਮਿਲ ਰਿਹਾ ਹੈ ਉਹ ਨਵੇਂ ਸਮਰਥਨ ਮੁੱਲ ਦੇ ਅਧਾਰ ‘ਤੇ ਮਿਲ ਰਿਹਾ ਹੈ । ਤੁਹਾਡੇ ਸਾਰਿਆਂ ਦੀ ਜਾਣਕਾਰੀ ਵਿੱਚ ਹੈ ਕਿ ਸਰਕਾਰ ਨੇ ਰਬੀ ਅਤੇ ਖਰੀਫ ਦੀਆਂ 21 ਫਸਲਾਂ ਦੇ ਸਮਰਥਨ ਮੁੱਲ ਵਿੱਚ ਇਤਿਹਾਸਕ ਵਾਧਾ ਕੀਤਾ ਹੈ । ਇਨ੍ਹਾਂ ਫਸਲਾਂ ‘ਤੇ ਹੁਣ ਲਾਗਤ ਦਾ ਘੱਟ ਤੋਂ ਘੱਟ 50% ਸਿੱਧਾ ਲਾਭ ਕਿਸਾਨ ਨੂੰ ਮਿਲੇ ਇਹ ਨਿਰਧਾਰਤ ਕੀਤਾ ਗਿਆ ਹੈ ।
ਸਾਥੀਓ, ਯੂਪੀ ਦੇ ਕਿਸਾਨ ਜਿੱਥੇ ਉਤਪਾਦਨ ਦਾ ਰਿਕਾਰਡ ਬਣਾ ਰਹੇ ਹਨ ਤਾਂ ਯੋਗੀ ਜੀ ਦੀ ਸਰਕਾਰ ਕਿਸਾਨਾਂ ਤੋਂ ਖਰੀਦ ਦੇ ਰਿਕਾਰਡ ਤੋੜਦੀ ਜਾ ਰਹੀ ਹੈ । ਅਤੇ ਇਸ ਲਈ ਮੈਂ ਯੋਗੀ ਜੀ ਦੀ ਸਰਕਾਰ ਨੂੰ ਵਧਾਈ ਦਿੰਦਾ ਹਾਂ । ਕਣਕ ਦੇ ਮਾਮਲੇ ਵਿੱਚ ਇਸ ਵਾਰ ਕਰੀਬ 50-55 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਹੈ । ਜਦੋਂ ਕਿ ਪਹਿਲਾਂ ਦੀ ਸਰਕਾਰ ਵਿੱਚ ਇਹੀ ਖਰੀਦ ਸਿਰਫ 7-8 ਲੱਖ ਮੀਟ੍ਰਿਕ ਟਨ ਹੋਇਆ ਕਰਦੀ ਸੀ । ਯਾਨੀ ਕਰੀਬ-ਕਰੀਬ 7-8 ਗੁਣਾ ਕਿਸਾਨਾਂ ਤੋਂ ਖਰੀਦਦਾਰੀ ਕਰਕੇ ਉਨ੍ਹਾਂ ਨੂੰ ਸਹੀ ਮੁੱਲ ਮਿਲੇ ਇਸ ਦੀ ਚਿੰਤਾ ਭਾਰਤੀ ਜਨਤਾ ਪਾਰਟੀ ਯੋਗੀ ਜੀ ਦੀ ਸਰਕਾਰ ਨੇ ਕੀਤੀ ਹੈ । ਇਹੀ ਨਹੀਂ ਇਹ ਜੋ ਖਰੀਦਦਾਰੀ ਕੀਤੀ ਗਈ ਹੈ ਇਹ ਈ-ਖਰੀਦ ਯਾਨੀ ਟੈਕਨੋਲੋਜੀ ਰਾਹੀਂ ਸਿੱਧੇ ਕਿਸਾਨ ਤੋਂ ਕੀਤੀ ਗਈ ਹੈ , ਜਿਸ ਨਾਲ ਵਿਚੋਲਿਆਂ ਨੂੰ ਹਟਾਉਣ ਵਿੱਚ ਵੀ ਮਦਦ ਮਿਲੀ ਹੈ ।
ਸਾਥੀਓ , ਇਹ ਬਦਲਾਅ ਸਿਰਫ ਧਾਨ ਅਤੇ ਕਣਕ ਦੀ ਖਰੀਦ ਵਿੱਚ ਹੀ ਨਹੀਂ ਬਲਕਿ ਗੰਨੇ ਦੀ ਖਰੀਦ ਪ੍ਰਕਿਰਿਆ ਨੂੰ ਲੈਕੇ ਵੀ ਪਰਿਵਰਤਨ ਸਪਸ਼ਟ ਦਿਖ ਰਿਹਾ ਹੈ। ਇਸ ਸੀਜ਼ਨ ਦਾ ਕਰੀਬ 27 ਹਜ਼ਾਰ ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਭੁਗਤਾਨ ਕਿਸਾਨਾਂ ਨੂੰ ਕੀਤਾ ਜਾ ਚੁੱਕਿਆ ਹੈ । ਇਤਨਾ ਹੀ ਨਹੀਂ ਪਿਛਲੇ ਬਕਾਏ ਵਿੱਚੋਂ ਵੀ ਕਰੀਬ 11 ਹਜ਼ਾਰ ਕਰੋਡ਼ ਰੁਪਏ ਕਿਸਾਨਾਂ ਨੂੰ ਦਿੱਤੇ ਜਾ ਚੁੱਕੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ਖੰਡ ਮਿੱਲਾਂ ‘ਤੇ ਜੋ ਬਕਾਇਆ ਹੈ ਉਸ ਨੂੰ ਵੀ ਜਲਦੀ ਦਿਵਾਉਣ ਦਾ ਯਤਨ ਯੋਗੀ ਸਰਕਾਰ ਕਰ ਰਹੀ ਹੈ । ਮੈਨੂੰ ਇਹ ਜਾਣਕੇ ਵੀ ਖੁਸ਼ੀ ਹੋਈ ਕਿ ਯੂਪੀ ਸਰਕਾਰ ਨੇ ਪਹਿਲੀ ਵਾਰ ਆਲੂ ਖਰੀਦਣ ਦਾ ਵੀ ਫ਼ੈਸਲਾ ਕੀਤਾ ਹੈ । ਇਸ ਤੋਂ ਨਿਸ਼ਚਿਤ ਤੌਰ ‘ਤੇ ਉਨ੍ਹਾਂ ਕਿਸਾਨਾਂ ਨੂੰ ਲਾਭ ਹੋਣ ਵਾਲਾ ਹੈ ਜਿਨ੍ਹਾਂ ਨੂੰ ਆਲੂ ਦਾ ਉਚਿਤ ਮੁੱਲ ਮਿਲਣ ਵਿੱਚ ਸਮੱਸਿਆ ਆਉਂਦੀ ਸੀ ।
ਸਾਥੀਓ , ਯੂਪੀ ਵਿੱਚ ਹੋ ਰਹੇ ਇਹ ਯਤਨ ਕੇਂਦਰ ਸਰਕਾਰ ਦੀ ਉਸ ਪ੍ਰਤੀਬੱਧਤਾ ਦਾ ਹਿੱਸਾ ਹਨ, ਜਿਸ ਨਾਲ ਪਿੰਡ ਅਤੇ ਕਿਸਾਨ ਸਾਡੇ ਆਰਥਕ ਚਿੰਤਨ ਦਾ ਇੱਕ ਪ੍ਰਮੁੱਖ ਹਿੱਸਾ ਬਣੇ ਹਨ। ਸਾਡਾ ਇਹ ਸਪਸ਼ਟ ਵਿਚਾਰ ਹੈ ਕਿ ਕਿਸਾਨ ਨੂੰ ਕੋਈ ਅੱਗੇ ਨਹੀਂ ਲਿਆਉਂਦਾ ਬਲਕਿ ਕਿਸਾਨ ਦੇਸ਼ ਨੂੰ ਅੱਗੇ ਲੈਕੇ ਜਾਂਦਾ ਹੈ। ਇਹੀ ਕਾਰਨ ਹੈ ਕਿ ਸਰਕਾਰ ਖੇਤੀਬਾੜੀ ਅਤੇ ਕਿਸਾਨ ਨਾਲ ਜੁਡ਼ੀਆਂ ਸਮੱਸਿਆਵਾਂ ‘ਤੇ ਟੁਕੜਿਆਂ ਵਿੱਚ ਕੰਮ ਕਰਨ ਦੀ ਪੁਰਾਣੀ ਸੋਚ ਦੀ ਬਜਾਏ ਹੁਣ ਪੂਰੀ ਸਮਗਰਤਾ ਨਾਲ ਕੰਮ ਕਰ ਰਹੀ ਹੈ । ਸਾਡਾ ਧਿਆਨ ਕਿਸਾਨਾਂ ਦੀਆਂ ਛੋਟੀਆਂ-ਛੋਟੀਆਂ ਮੁਸ਼ਕਿਲਾਂ ਨੂੰ ਦੂਰ ਕਰਨ ‘ਤੇ ਹੈ ।
ਸਾਥੀਓ , ਸਾਲ 2022 ਤੱਕ ਜਦੋਂ ਅਜ਼ਾਦੀ ਦੇ 75 ਵਰ੍ਹੇ ਹੋਣਗੇ ਦੇਸ਼ ਦੇ ਕਿਸਾਨ ਦੀ ਕਮਾਈ ਦੁੱਗਣੀ ਹੋਵੇ , ਇਸ ਦੇ ਲਈ ਸਰਕਾਰ ਸੰਕਲਪਬੱਧ ਹੈ । ਕਿਸਾਨਾਂ ਦੀ ਆਮਦਨ ਵਧਾਉਣ ਲਈ ਘੱਟ ਲਾਗਤ, ਜ਼ਿਆਦਾ ਲਾਭ ਦੀ ਨੀਤੀ ‘ਤੇ ਚਲਦਿਆਂ ਖੇਤੀ ਵਿੱਚ ਵਿਗਿਆਨਕ ਤਰੀਕਿਆਂ ਦਾ ਬੇਮਿਸਾਲ ਸਮਾਵੇਸ਼ ਕੀਤਾ ਜਾ ਰਿਹਾ ਹੈ । ਬੀਜ ਤੋਂ ਲੈਕੇ ਬਜ਼ਾਰ ਤੱਕ ਦੀ ਇੱਕ ਮਜ਼ਬੂਤ ਵਿਵਸਥਾ ਦੇਸ਼ ਵਿੱਚ ਤਿਆਰ ਕੀਤੀ ਜਾ ਰਹੀ ਹੈ। ਮਿੱਟੀ ਦੀ ਸਿਹਤ ਤੋਂ ਲੈਕੇ ਮੰਡੀਆਂ ਵਿੱਚ ਸੁਧਾਰ ਨੂੰ ਲੈਕੇ ਅਨੇਕ ਕਦਮ ਉਠਾਏ ਜਾ ਰਹੇ ਹਨ । ਦੇਸ਼ ਭਰ ਵਿੱਚ ਕਰੀਬ 16 ਕਰੋਡ਼ ਤੋਂ ਜ਼ਿਆਦਾ ਸੌਇਲ ਹੈਲਥ ਕਾਰਡ ਕਿਸਾਨਾਂ ਨੂੰ ਦਿੱਤੇ ਜਾ ਚੁੱਕੇ ਹਨ , ਜਿਨ੍ਹਾਂ ਵਿੱਚੋਂ ਕਰੀਬ 3 ਕਰੋਡ਼ ਇੱਥੇ ਯੂਪੀ ਵਿੱਚ ਵੰਡੇ ਗਏ ਹਨ । ਇਸ ਨਾਲ ਕਿਸਾਨਾਂ ਨੂੰ ਇਹ ਨਿਰਧਾਰਿਤ ਕਰਨ ਵਿੱਚ ਅਸਾਨੀ ਹੁੰਦੀ ਹੈ ਕਿ ਕਿਹੜੀ ਫ਼ਸਲ ਉਸ ਮਿੱਟੀ ਲਈ ਉਪਯੁਕਤ ਰਹੇਗੀ ਅਤੇ ਕਿਹੜੀ ਫਰਟੀਲਾਈਜਰ, ਕਿੰਨੀ ਮਾਤਰਾ ਵਿੱਚ ਪਾਉਣੀ ਜਰੂਰੀ ਹੈ ।
ਸਾਥੀਓ , ਮਿੱਟੀ ਦੀ ਗੁਣਵੱਤਾ ਦੇ ਨਾਲ-ਨਾਲ ਇਸ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਔਰਗੈਨਿਕ ਫਾਰਮਿੰਗ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ , waste ਤੋਂ ਜੋ ਖਾਦ ਬਣਦੀ ਹੈ ਉਸ ਦੀ ਜ਼ਿਆਦਾ ਵਰਤੋਂ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਲੇਕਿਨ ਦੇਸ਼ ਦੀਆਂ ਜਰੂਰਤਾਂ ਦੇ ਹਿਸਾਬ ਨਾਲ ਉਤਪਾਦਨ ਵੀ ਹੋਵੇ ਇਸ ਦੇ ਲਈ ਯੂਰੀਆ ਜਿਹੇ ਫਰਟੀਲਾਈਜਰ ਦੀ ਲੋੜੀਂਦੀ ਉਪਲਬੱਧਤਾ ਵੀ ਸੁਨਿਸ਼ਚਿਤ ਕੀਤੀ ਗਈ ਹੈ । ਉੱਥੇ ਹੀ ਸਿੰਚਾਈ ਦੀ ਵਿਵਸਥਾ ਵੀ ਮਜ਼ਬੂਤ ਕੀਤੀ ਜਾ ਰਹੀ ਹੈ । ਵੱਡੇ ਸਿੰਚਾਈ ਪ੍ਰੋਜੈਕਟਸ ਦੇ ਇਲਾਵਾ ਸਿੰਚਾਈ ਦੀ ਨਵੀਂ ਤਕਨੀਕ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ । Per Drop, More Crop ਇੱਕ – ਇੱਕ ਬੂੰਦ ਨਾਲ ਫ਼ਸਲ ਨੂੰ ਕਿਵੇਂ ਲਾਭ ਮਿਲਿਆ । Per Drop, More Crop ਲਈ ਕਿਸਾਨਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ । Drip Irrigation, Sprinkler irrigation, ਯਾਨੀ ਟਪਕ ਸਿੰਚਾਈ, ਸੂਖਮ ਸਿੰਚਣ ਪੱਧਤੀ ਜਿਹੇ ਵਿਗਿਆਨਕ ਤਰੀਕੇ ਸਾਡੀ ਸਿੰਚਾਈ ਵਿਵਸਥਾ ਦਾ ਹਿੱਸਾ ਬਣ ਰਹੇ ਹਨ ।
ਇਜ਼ਰਾਈਲ ਨੂੰ ਤਾਂ ਸਿੰਚਾਈ ਦੇ ਇਨ੍ਹਾਂ ਨਵੇਂ ਤਰੀਕਿਆਂ ਵਿੱਚ ਮਹਾਰਥ (ਮੁਹਾਰਤ) ਹਾਸਲ ਹੈ । ਉੱਥੇ ਜਪਾਨ ਵੀ ਖੇਤੀਬਾੜੀ ਨਾਲ ਜੁਡ਼ੀ ਤਕਨੀਕ ਦੇ ਮਾਮਲੇ ਵਿੱਚ ਬਹੁਤ ਵਿਆਪਕ ਕੰਮ ਕਰ ਰਿਹਾ ਹੈ । ਲਿਹਾਜ਼ਾ ਇਸ ਕ੍ਰਿਸ਼ੀ ਕੁੰਭ ਦਾ ਪਾਰਟਨਰ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ, ਪੂਰੇ ਦੇਸ਼ ਨੂੰ ਇਨ੍ਹਾਂ ਦੋਹਾਂ ਦੇਸ਼ਾਂ ਦੀ ਮੁਹਾਰਤ ਦਾ ਲਾਭ ਮਿਲਣ ਵਾਲਾ ਹੈ ।
ਸਾਥੀਓ , ਇਸ ਦੇ ਨਾਲ – ਨਾਲ ਅਸੀਂ ਬਿਜਲੀ ਅਤੇ ਡੀਜ਼ਲ ‘ਤੇ ਚਲਣ ਵਾਲੇ ਪੰਪਾਂ ਨੂੰ ਸੋਲਰ ਪੰਪ ਵਿੱਚ ਬਦਲਣ ਵੱਲ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਇਨ੍ਹਾਂ ਵਿਵਸਥਾਵਾਂ ਦੇ ਇਲਾਵਾ ਸਿੰਚਾਈ ਦਾ ਬਹੁਤ ਵੱਡਾ ਸਾਧਨ ਸਾਡੇ ਪੰਪ ਹਨ, ਲਿਹਾਜ਼ਾ ਇਸ ਵੱਲ ਵੀ ਬਹੁਤ ਵੱਡਾ ਯਤਨ ਹੋ ਰਿਹਾ ਹੈ । ਬਿਜਲੀ ਜਾਂ ਡੀਜ਼ਲ ‘ਤੇ ਚਲ ਰਹੇ ਇਨ੍ਹਾਂ ਪੰਪਾਂ ਨੂੰ ਸੂਰਜ ਊਰਜਾ ਨਾਲ ਚਲਣ ਵਾਲੇ ਸੌਰ ਪੰਪਾਂ ਨਾਲ ਬਦਲਣ ਦਾ ਇੱਕ ਵਿਆਪਕ ਅਭਿਆਨ ਚਲ ਰਿਹਾ ਹੈ । ਇਸ ਤਹਿਤ ਆਉਣ ਵਾਲੇ ਚਾਰ ਵਰ੍ਹਿਆਂ ਵਿੱਚ , ਦੇਸ਼ ਭਰ ਵਿੱਚ ਕਰੀਬ 28 ਲੱਖ ਕਿਸਾਨਾਂ ਦੇ ਖੇਤਾਂ ਵਿੱਚ ਸੋਲਰ ਪੰਪ ਲਗਾਏ ਜਾਣੇ ਹਨ । ਇਸ ਨਾਲ ਕਿਸਾਨਾਂ ਨੂੰ ਇੱਕ ਤਾਂ ਮੁਫਤ ਬਿਜਲੀ ਮਿਲੇਗੀ, ਦੂਜਾ, ਜ਼ਰੂਰਤ ਦੇ ਇਲਾਵਾ ਜੋ ਬਿਜਲੀ ਪੈਦਾ ਹੁੰਦੀ ਹੈ ਉਸ ਨੂੰ ਉਹ ਬਿਜਲੀ ਵੰਡ ਕੰਪਨੀਆਂ ਨੂੰ ਵੇਚ ਵੀ ਸਕਣਗੇ ।
ਸਾਥੀਓ , ਇੱਕ ਸਮਾਂ ਸੀ ਕੱਲ੍ਹ ਜੋ ਸਾਡਾ ਕਿਸਾਨ ਅੰਨਦਾਤਾ ਸੀ ਉਹ ਅੱਜ ਊਰਜਾ ਦਾਤਾ ਵੀ ਬਣਨ ਦੀ ਸੰਭਾਵਨਾ ਵੀ ਪੈਦਾ ਹੋ ਗਈ ਹੈ । ਉਹ ਅੰਨਦਾਤਾ ਵੀ ਹੈ ਹੁਣ ਊਰਜਾ ਦਾਤਾ ਵੀ ਬਣ ਜਾਵੇਗਾ । ਸਾਥੀਓ, ਇਸ ਅਭਿਆਨ ਨਾਲ ਕਿਸਾਨਾਂ ਦੇ ਜੀਵਨ ਵਿੱਚ ਕਿਤਨਾ ਪਰਿਵਰਤਨ ਆ ਰਿਹਾ ਹੈ ਇਸ ਦਾ ਗਵਾਹ ਮੈਂ ਕੁਝ ਦਿਨ ਪਹਿਲਾਂ ਗੁਜਰਾਤ ਜਦੋਂ ਗਿਆ ਤਾਂ ਮੈਨੂੰ ਦੇਖਣ ਨੂੰ ਮਿਲਿਆ ਉੱਥੇ ਇੱਕ ਪਿੰਡ ਵਿੱਚ ਕੁਝ ਕਿਸਾਨ ਪਰਿਵਾਰਾਂ ਨੇ ਮਿਲਕੇ ਖੇਤ ਦੇ ਅੰਦਰ ਹੀ ਸੋਲਰ ਪੈਨਲ ਅਤੇ ਸੋਲਰ ਪੰਪ ਦਾ ਕੰਮ ਸ਼ੁਰੂ ਕੀਤਾ । ਸੂਰਜ ਕਿਰਨਾਂ ਨਾਲ ਬਿਜਲੀ ਪੈਦਾ ਕਰਨਾ ਸ਼ੁਰੂ ਕੀਤਾ ਉਸ ਨਾਲ ਆਪਣੇ ਖੇਤਾਂ ਦਾ ਕੰਮ ਚਲਾਉਂਦੇ ਸਨ, ਪੰਪ ਚਲਾਉਂਦੇ ਸਨ । ਇਸ ਤੋਂ ਉਨ੍ਹਾਂ ਦੀ ਬਿਜਲੀ ਦੀ ਜ਼ਰੂਰਤ ਤਾਂ ਪੂਰੀ ਹੋਈ ਹੀ, ਨਾਲ ਵਿੱਚ ਕਰੀਬ 50 ਹਜ਼ਾਰ ਰੁਪਏ ਪ੍ਰਤੀ ਸਾਲ ਉਹ ਬਿਜਲੀ ਵੇਚਕੇ ਕਮਾ ਰਹੇ ਹਨ ।
ਸਾਥੀਓ , ਵਿਗਿਆਨ ਦਾ ਸਿੱਧਾ ਲਾਭ ਕਿਸਾਨ ਨੂੰ ਹੋਵੇ ਇਸ ਦੇ ਲਈ ਸਰਕਾਰ ਨੇ ਗੰਭੀਰ ਯਤਨ ਕੀਤੇ ਹਨ । ਕਿਸਾਨਾਂ ਅਤੇ ਵਿਗਿਆਨੀਆਂ ਨੂੰ , ਖੋਜ ਕੇਂਦਰਾਂ ਨਾਲ ਸਿੱਧੇ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ । ਤਾਕਿ ਜੋ ਵੀ ਨਵੀਂ ਖੋਜ ਖੇਤੀ ਨਾਲ ਜੁਡ਼ੀ ਹੋਈ ਹੋਵੇ , ਬੀਜ ਨਾਲ ਜੁਡ਼ੀ ਹੋਵੇ , ਉਸ ਦੀ ਸਹੀ ਜਾਣਕਾਰੀ ਘੱਟ ਤੋਂ ਘੱਟ ਸਮੇਂ ਵਿੱਚ ਕਿਸਾਨ ਤੱਕ ਪਹੁੰਚ ਸਕੇ । ਇਸ ਦੇ ਲਈ ਦੇਸ਼ ਭਰ ਦੇ ਲਗਭਗ 700 ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਵੀ ਬਹੁਤ ਵੱਡੀ ਭੂਮਿਕਾ ਦਿੱਤੀ ਗਈ ਹੈ । ਖੇਤੀ ‘ਤੇ ਰਿਸਰਚ ਨਾਲ ਜੁਡ਼ੇ ਆਧੁਨਿਕ ਸੰਸਥਾਨ ਤਿਆਰ ਕੀਤੇ ਜਾ ਰਹੇ ਹਨ । ਵਾਰਾਣਸੀ ਵਿੱਚ ਬਣ ਰਿਹਾ Rice Research Centre ਇਸੇ ਦਿਸ਼ਾ ਵਿੱਚ ਇੱਕ ਵੱਡਾ ਯਤਨ ਵੀ ਹੈ । ਕਿਸਾਨ ਦੀ ਪੈਦਾਵਾਰ ਦਾ ਜ਼ਿਆਦਾ ਮੁੱਲ ਦਿਵਾਉਣ ਲਈ Value Addition ਲਈ ਵੀ ਵੱਡੇ ਕਦਮ ਸਰਕਾਰ ਨੇ ਉਠਾਏ ਹਨ । Food Processing Sector ਵਿੱਚ ਸੌ ਪ੍ਰਤੀਸ਼ਤ FDI ਦਾ ਫ਼ੈਸਲਾ ਸਰਕਾਰ ਨੇ ਕੀਤਾ ਹੈ ।
ਅਸੀਂ ਵੀ ਜਾਣਦੇ ਹਾਂ ਕਿ ਟਮਾਟਰ ਵੇਚੀਏ ਤਾਂ ਸਸਤੇ ਵਿੱਚ ਜਾਂਦਾ ਹੈ ਲੇਕਿਨ ਟਮਾਟਰ ਦਾ ਸੂਪ ਵੇਚੀਏ ਅਤੇ ਬੋਤਲ ਵਿੱਚ ਭਰਕੇ ਵੇਚੀਏ ਤਾਂ ਜ਼ਿਆਦਾ ਪੈਸਾ ਮਿਲਦਾ ਹੈ । ਕੱਚੇ ਅੰਬ ਦਾ ਘੱਟ ਪੈਸਾ ਮਿਲਦਾ ਹੈ ਲੇਕਿਨ ਕੱਚੇ ਅੰਬ ਦਾ ਅਚਾਰ ਬਣਾਕੇ ਵੇਚੀਏ ਤਾਂ ਜ਼ਿਆਦਾ ਪੈਸਾ ਮਿਲਦਾ ਹੈ । ਹਰੀ ਮਿਰਚ ਦਾ ਘੱਟ ਪੈਸਾ ਮਿਲਦਾ ਹੈ ਲੇਕਿਨ ਮਿਰਚੀ ਦਾ ਪਾਊਡਰ ਬਣਾਕੇ ਵੇਚੀਏ ਤਾਂ ਜ਼ਿਆਦਾ ਪੈਸਾ ਮਿਲਦਾ ਹੈ । ਇਹ ਹੈ Value Addition . ਇਸ ਦੇ ਇਲਾਵਾ , ਇਸ ਸਾਲ ਬਜਟ ਵਿੱਚ ਟਮਾਟਰ , ਪਿਆਜ਼ ਅਤੇ ਆਲੂ ਦੀ ਪੈਦਾਵਾਰ ਨਾਲ ਜੁਡ਼ੇ Value addition ਲਈ 500 ਕਰੋਡ਼ ਰੁਪਏ ਦੀ ਰਕਮ ਨਾਲ TOP ਯੋਜਨਾ ਦਾ ਵੀ ਐਲਾਨ ਕੀਤਾ ਗਿਆ । ਇਸ ਤੋਂ ਵੀ ਯੂਪੀ ਦੇ ਆਲੂ ਕਿਸਾਨਾਂ ਨੂੰ ਕਾਫ਼ੀ ਲਾਭ ਹੋਵੇਗਾ । ਇਸ ਨਾਲ ਖੇਤੀਬਾੜੀ ਖੇਤਰ ਵਿੱਚ ਨਿਵੇਸ਼ ਦੇ ਰਸਤੇ ਖੁੱਲ੍ਹੇ ਹਨ , ਜਿਸ ਦਾ ਬਹੁਤ ਵੱਡਾ ਲਾਭ ਉੱਤਰ ਪ੍ਰਦੇਸ਼ ਨੂੰ ਹੋ ਰਿਹਾ ਹੈ । ਮੈਨੂੰ ਦੱਸਿਆ ਗਿਆ ਹੈ ਕਿ ਯੂਪੀ Investors Summit ਵਿੱਚ Food Processing sector ਯਾਨੀ ਖੇਤੀਬਾੜੀ ਉਤਪਾਦਨ ਸੈਕਟਰ ਵਿੱਚ ਮੁੱਲ ਵਾਧੇ ਵਿੱਚ ਕਰੀਬ 16 ਹਜ਼ਾਰ ਕਰੋਡ਼ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਆਏ ਸਨ । ਇਨ੍ਹਾਂ ਵਿੱਚੋਂ ਸਾਢੇ 3 ਹਜ਼ਾਰ ਕਰੋਡ਼ ਦੇ 14 ਪ੍ਰੋਜੈਕਟਾਂ ਦਾ ਲੋਕਅਰਪਣ ਵੀ ਹੋ ਚੁੱਕਿਆ ਹੈ ।
ਸਾਥੀਓ , ਇਹ ਤਾਂ ਉਹ ਕੰਮ ਹਨ ਜੋ ਖੇਤੀ ਨੂੰ ਲਾਭਕਾਰੀ ਬਣਾਉਣ ਲਈ ਕੀਤੇ ਜਾ ਰਹੇ ਹਨ , ਇਸ ਦੇ ਇਲਾਵਾ ਦੂਜੇ ਮਾਧਿਅਮਾਂ ਤੋਂ ਵੀ ਕਿਸਾਨਾਂ ਦੀ ਆਮਦਨ ਵਧਾਉਣ ਦੇ ਯਤਨ ਹੋ ਰਹੇ ਹਨ । Green Revolution ਦੇ ਸਫਲ ਪ੍ਰਯੋਗ ਬਾਅਦ ਹੁਣ ਅਸੀਂ White Revolution , Sweet Revolution , Blue Revolution ਜਿਹੇ ਨਵੇਂ ਰਸਤਿਆਂ ‘ਤੇ ਨਿਕਲ ਪਏ ਹਨ । ਦੁੱਧ ਉਤਪਾਦਨ ਹੋਵੇ, ਸ਼ਹਿਦ ਉਤਪਾਦਨ ਹੋਵੇ, ਅੰਡਾ ਜਾਂ ਮੱਛੀ ਉਤਪਾਦਨ ਹੋਵੇ , ਦੇਸ਼ ਨਵੇਂ – ਨਵੇਂ ਰਿਕਾਰਡ ਬਣਾ ਰਿਹਾ ਹੈ । ਦੋ ਦਿਨ ਪਹਿਲਾਂ ਹੀ ਭਾਰਤ ਸਰਕਾਰ ਨੇ ਮੱਛੀ ਉਤਪਾਦਨ ਨਾਲ ਜੁਡ਼ੇ ਕਿਸਾਨ ਪਰਿਵਾਰਾਂ ਨੂੰ , ਮਛੇਰੇ ਭਾਈ – ਭੈਣਾਂ ਲਈ ਇੱਕ ਬਹੁਤ ਵੱਡਾ ਫ਼ੈਸਲਾ ਕੀਤਾ ਹੈ । ਸਰਕਾਰ ਨੇ ਸਾਢੇ 7 ਹਜ਼ਾਰ ਕਰੋਡ਼ ਰੁਪਏ ਦੇ ਇੱਕ ਨਵੇਂ ਫੰਡ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।
ਸਾਥੀਓ , ਇਸ ਕ੍ਰਿਸ਼ੀ ਕੁੰਭ ਵਿੱਚ ਮੌਜੂਦ ਆਪ ਸਾਰੇ ਕਿਸਾਨ , ਖੇਤੀ ਨਾਲ ਜੁਡ਼ੇ ਐਕਸਪਰਟ , ਵਿਗਿਆਨੀ , ਭਾਰਤ ਦੀ ਅਰਥਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੋ । ਕਿਉਂਕਿ ਆਪ ਜੋ ਕੁਝ ਵੀ ਕਰ ਰਹੇ ਹੋ ਉਸ ਦਾ ਆਉਣ ਵਾਲੇ ਸਮੇਂ ਵਿੱਚ ਤੇਜ਼ੀ ਨਾਲ ਵਧਦੀ ਸਾਡੀ ਆਰਥਕ ਸਮਰੱਥਾ ‘ਤੇ ਬਹੁਤ ਵੱਡਾ ਅਸਰ ਹੋਣ ਵਾਲਾ ਹੈ । ਮੈਨੂੰ ਤੁਹਾਡੇ ਤੋਂ ਉਮੀਦ ਹੈ ਕਿ ਇਸ ਕ੍ਰਿਸ਼ੀ ਕੁੰਭ ਵਿੱਚ ਕਿਸਾਨਾਂ ਦੇ ਨਾਲ ਬੈਠਕੇ ਖੇਤੀ ਨਾਲ ਜੁੜੀ ਤਕਨੀਕ ‘ਤੇ ਹੋਰ ਗਹਿਨ ਮੰਥਨ ਹੋਵੇ । ਖਾਦ ਦੀ ਵਰਤੋਂ ਕਿਵੇਂ ਘੱਟ ਹੋਵੇ , ਘੱਟ ਪਾਣੀ ਦੀ ਉਚਿਤ ਵਰਤੋਂ ਕਿਵੇਂ ਹੋਵੇ, ਫ਼ਸਲ ਦੇ ਭੰਡਾਰਨ ਦੀ ਤਕਨੀਕ ਬਿਹਤਰ ਕਿਵੇਂ ਹੋਵੇ , ਰੋਬੋਟ ਅਤੇ ਡਰੋਨ ਜਿਹੀ ਤਕਨੀਕ ਦੀ ਖੇਤੀ ਵਿੱਚ ਪ੍ਰਭਾਵੀ ਵਰਤੋਂ ਕਿਵੇਂ ਕੀਤੀ ਜਾਵੇ , ਅਜਿਹੇ ਅਨੇਕ ਵਿਸ਼ੇ ਹਨ ਜਿਨ੍ਹਾਂ ‘ਤੇ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ ।
ਇਸ ਦੇ ਇਲਾਵਾ ਪਰਾਲੀ ਨੂੰ , ਜੋ ਕਿ ਇੱਕ Waste ਦੇ ਤੌਰ ‘ਤੇ ਦੇਖਿਆ ਜਾਂਦਾ ਹੈ , ਉਸ ਨੂੰ ਵੀ ਨਵੀਂ ਤਕਨੀਕ ਰਾਹੀਂ Wealth ਵਿੱਚ ਕਿਵੇਂ ਬਦਲਿਆ ਜਾਵੇ , ਕਚੜੇ ਨੂੰ ਵੀ ਕੰਚਨ ਬਣਾਇਆ ਜਾ ਸਕਦਾ ਹੈ । ਖੇਤ ਦੇ ਅੰਦਰ ਕੋਈ ਚੀਜ਼ ਨਿਕੰਮੀ ਨਹੀਂ ਹੁੰਦੀ ਹੈ , ਫ਼ਸਲ ਦੇ ਪਹਿਲਾਂ ਵੀ ਨਹੀਂ ਫ਼ਸਲ ਤੋਂ ਬਾਅਦ ਵੀ ਨਹੀਂ । ਖੇਤ ਦੀ ਹਰ ਚੀਜ਼ ਸੋਨਾ ਹੀ ਤਾਂ ਹੈ । ਕਿਸਾਨ ਅਗਰ ਉਸ ਨੂੰ ਜੌਹਰੀ ਦੀ ਤਰ੍ਹਾਂ ਵਰਤੋਂ ਕਰ ਲੈਣ ਤਾਂ ਉਸ ਦੀ ਖੇਤ ਦੀ ਇੱਕ ਵੀ ਚੀਜ਼ ਬੇਕਾਰ ਨਹੀਂ ਜਾਵੇਗੀ । ਕਚੜਾ ਵੀ ਕੰਚਨ ਬਣ ਸਕਦਾ ਹੈ , waste ਵਿੱਚ ਵੀ wealth create ਹੋ ਸਕਦੀ ਹੈ । ਇਸ ‘ਤੇ ਵੀ ਹੋਰ ਵਿਆਪਕ ਤਰੀਕੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ । ਸਰਕਾਰ ਅਜੇ ਪਰਾਲੀ ਜਲਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਮਸ਼ੀਨਾਂ ਲਈ 50 ਤੋਂ 80% ਤੱਕ ਦੀ ਛੂਟ ਦੇ ਰਹੀ ਹੈ । ਲੇਕਿਨ ਸਾਨੂੰ ਤਕਨੀਕ ਅਧਾਰਤ ਕੁਝ ਅਜਿਹੇ ਠੋਸ ਉਪਾਵਾਂ ਵੱਲ ਵਧਣਾ ਹੋਵੇਗਾ ਜਿਸ ਦੇ ਨਾਲ ਸਾਡੇ ਕਿਸਾਨ ਭਾਈਆਂ ਦੇ ਸਾਹਮਣੇ ਪਰਾਲੀ ਜਲਾਉਣ ਦੀ ਮਜ਼ਬੂਰੀ ਖਤਮ ਹੋ ਜਾਵੇ ਅਤੇ ਇਸ ਨਾਲ ਵਾਤਾਵਰਣ ਦੀ ਵੀ ਰੱਖਿਆ ਹੋਵੇ ।
ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਤਿੰਨ ਦਿਨਾ ਦੌਰਾਨ ਖੇਤੀਬਾੜੀ ਨੂੰ ਲਾਭਕਾਰੀ ਬਣਾਉਣ ਲਈ ਇਨ੍ਹਾਂ ਵਿਸ਼ਿਆਂ ‘ਤੇ , ਅਤੇ ਇਨ੍ਹਾਂ ਵਿੱਚ Value Addition ਕਿਵੇਂ ਹੋਵੇ , ਇਸ ‘ਤੇ ਆਪ ਚਿੰਤਨ ਕਰੋਗੇ । ਵਿਸ਼ੇਸ਼ ਤੌਰ ‘ਤੇ ਯੂਪੀ ਦੇ ਵੱਖ – ਵੱਖ ਜ਼ਿਲ੍ਹਿਆਂ ਵਿੱਚ , ਉੱਥੋਂ ਦੀ ਜ਼ਰੂਰਤ ਦੇ ਹਿਸਾਬ ਨਾਲ ਕਿਵੇਂ ਨਵੇਂ ਪ੍ਰਯੋਗ ਕੀਤੇ ਜਾ ਸਕਦੇ ਹਨ , ਇਸ ‘ਤੇ ਵੀ ਚਰਚਾ ਕਰੋਗੇ ।
ये कृषि कुंभ यूपी के साथ-साथ पूरे देश की कृषि व्यवस्था को नई दिशा देगा, इसी कामना के साथ एक बार फिर आप सभी को बहुत-बहुत शुभकामनाएं।
ਇਹ ਕ੍ਰਿਸ਼ੀ ਕੁੰਭ ਯੂਪੀ ਦੇ ਨਾਲ – ਨਾਲ ਪੂਰੇ ਦੇਸ਼ ਦੀ ਖੇਤੀਬਾੜੀ ਵਿਵਸਥਾ ਨੂੰ ਨਵੀਂ ਦਿਸ਼ਾ ਦੇਵੇਗਾ , ਇਸੇ ਕਾਮਨਾ ਨਾਲ ਇੱਕ ਵਾਰ ਫਿਰ ਆਪ ਸਭ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ ।
ਬਹੁਤ – ਬਹੁਤ ਧੰਨਵਾਦ !
*****
ਅਤੁਲ ਕੁਮਾਰ ਤਿਵਾਰੀ / ਕੰਚਨ ਪਤਿਯਾਲ / ਬਾਲਮੀਕਿ ਮਹਤੋ
Addressing the Krishi Kumbh, a commendable initiative of the UP Government. Watch. https://t.co/XUXr5EPcmw
— Narendra Modi (@narendramodi) October 26, 2018