ਪੀਐੱਮਇੰਡੀਆ

Your Excellency ਸ਼ੇਖ ਹਸੀਨਾ, Prime Minister of Bangladesh,
ਭਾਰਤ ਅਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ
ਸੁਸ਼੍ਰੀ ਮਮਤਾ ਬੈਨਰਜੀ ਜੀ, Chief Minister of West Bengal,
ਬਿਪਲਬ ਕੁਮਾਰ ਦੇਬ ਜੀ, Chief Minister of Tripura,
ਕੁਝ ਦਿਨ ਪਹਿਲਾਂ ਮੈਂ ਕਾਠਮੰਡੂ ਵਿੱਚ ਬਿਮਸਟੈੱਕ ਸਿਖਰ ਸੰਮੇਲਨ ਸਮੇਂ ਸ਼ੇਖ ਹਸੀਨਾ ਜੀ ਨਾਲ ਮੇਰੀ ਮੁਲਾਕਾਤ ਹੋਈ ਸੀ। ਉਸ ਤੋਂ ਪਹਿਲਾਂ ਵੀ ਅਸੀਂ May ਵਿੱਚ ਸ਼ਾਂਤੀਨਿਕੇਤਨ ਵਿੱਚ, ਅਤੇ April ਵਿੱਚ Commonwealth Summit ਸਮੇਂ London ਵਿੱਚ ਮਿਲੇ ਸਾਂ।
ਅਤੇ ਮੈਨੂੰ ਪ੍ਰਸੰਨਤਾ ਹੈ ਕਿ ਅੱਜ video conference ਰਾਹੀਂ ਤੁਹਾਡੇ ਨਾਲ ਇੱਕ ਵਾਰ ਫਿਰ ਰੂਬਰੂ ਹੋਣ ਦਾ ਮੌਕਾ ਮਿਲਿਆ।
ਮੈਂ ਪਹਿਲਾ ਵੀ ਕਈ ਵਾਰ ਕਿਹਾ ਹੈ ਕਿ ਗੁਆਂਢੀ ਦੇਸ਼ਾਂ ਦੇ leaders ਨਾਲ ਗੁਆਂਢੀਆਂ ਜਿਹੇ ਹੀ ਸਬੰਧ ਹੋਣੇ ਚਾਹੀਦੇ ਹਨ। ਜਦੋਂ ਮਨ ਕੀਤਾ ਤਾਂ ਗੱਲ ਹੋਣੀ ਚਾਹੀਦੀ ਹੈ, ਜਦੋਂ ਚਾਹੋ visits ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਸਾਨੂੰ protocol ਦੇ ਬੰਧਨ ਵਿੱਚ ਨਹੀਂ ਰਹਿਣਾ ਚਾਹੀਦਾ।
ਅਤੇ ਇਹ ਨਿਕਟਤਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਨਾਲ ਮੇਰੇ ਸੰਪਰਕ ਵਿੱਚ ਸਾਫ਼-ਸਾਫ਼ ਦਿਖਾਈ ਦਿੰਦੀ ਹੈ। ਅਨੇਕ ਮੁਲਾਕਾਤਾਂ ਦੇ ਇਲਾਵਾ ਇਹ ਸਾਡੀ ਚੌਥੀ video conference ਹੈ, ਅਤੇ ਨਿਕਟ ਭਵਿੱਖ ਵਿੱਚ ਇੱਕ ਹੋਰ video conference ਵੀ ਹੋਵੇਗੀ।
ਇਨ੍ਹਾਂ video conferences ਦੀ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਦੋਨਾਂ ਦੇਸ਼ਾਂ ਦੇ ਸਹਿਯੋਗ ਦੇ projects ਦਾ ਸ਼ੁਭ-ਅਰੰਭ ਜਾਂ ਉਦਘਾਟਨ ਕਿਸੇ VIP visit ਦਾ ਮੋਹਤਾਜ਼ ਨਹੀਂ ਹੈ।
Excellency, ਜਦੋਂ ਵੀ ਅਸੀਂ connectivity ਦੀ ਗੱਲ ਕਰਦੇ ਹਾਂ, ਤਾਂ ਮੈਨੂੰ ਹਮੇਸ਼ਾ ਤੁਹਾਡੇ 1965 ਦੇ ਪਹਿਲਾਂ ਦੀ connectivity ਬਹਾਲ ਕਰਨ ਦੇ vision ਦਾ ਖ਼ਿਆਲ ਆਉਂਦਾ ਹੈ।
ਅਤੇ ਮੇਰੇ ਲਈ ਬਹੁਤ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਅਸੀਂ ਪਿਛਲੇ ਕੁਝ ਵਰ੍ਹਿਆਂ ਵਿੱਚ ਲਗਾਤਾਰ ਇਸ ਦਿਸ਼ਾ ਵਿੱਚ ਕਦਮ ਉਠਾ ਰਹੇ ਹਾਂ।
ਅੱਜ ਅਸੀਂ ਆਪਣੀ Power Connectivity ਵਧਾਈ ਹੈ, ਅਤੇ ਅਸੀਂ Railway Connectivity ਨੂੰ ਹੋਰ ਜ਼ਿਆਦਾ ਗਹਿਨ ਕਰਨ ਲਈ ਦੋ projects ਸ਼ੁਰੂ ਕੀਤੇ ਹਨ।
2015 ਵਿੱਚ ਜਦੋਂ ਮੈਂ ਬੰਗਲਾਦੇਸ਼ ਆਇਆ ਸਾਂ, ਤਦ ਅਸੀਂ ਬੰਗਲਾਦੇਸ਼ ਨੂੰ 500 megawatt ਦੀ ਅਤਿਰਿਕਤ ਬਿਜਲੀ ਸਪਲਾਈ ਕਰਨ ਦਾ ਫੈਸਲਾ ਕੀਤਾ ਸੀ। ਅਤੇ ਇਸ ਲਈ ਪੱਛਮੀ ਬੰਗਾਲ ਵਿੱਚ ਬੰਗਲਾਦੇਸ਼ ਦਾ transmission link ਕੰਮ ਵਿੱਚ ਲਿਆ ਜਾ ਰਿਹਾ ਹੈ। ਇਸ ਕੰਮ ਨੂੰ ਪੂਰਾ ਕਰਨ ਵਿੱਚ ਸਹਿਯੋਗ ਲਈ ਮੈਂ ਮੁੱਖ ਮੰਤਰੀ ਸੁਸ਼੍ਰੀ ਮਮਤਾ ਬੈਨਰਜੀ ਦਾ ਅਭਿਨੰਦਨ ਕਰਦਾ ਹਾਂ।
ਇਸ project ਦੇ ਪੂਰਾ ਹੋਣ ਨਾਲ ਹੁਣ 1.16 gigawatt ਬਿਜਲੀ ਭਾਰਤ ਤੋਂ ਬੰਗਲਾਦੇਸ਼ ਨੂੰ supply ਕੀਤੀ ਜਾ ਰਹੀ ਹੈ। ਮੈਂ ਸਮਝਦਾ ਹਾਂ ਕਿ megawatt ਤੋਂ gigawatt ਦਾ ਇਹ quantum jump ਸਾਡੇ ਸਬੰਧਾਂ ਦੇ ਸ਼ੋਨਾਲੀ ਅਧਿਆਇ ਦਾ ਪ੍ਰਤੀਕ ਹੈ।
Railway ਦੇ ਖੇਤਰ ਵਿੱਚ ਵੀ ਸਾਡੀ connectivity ਲਗਾਤਾਰ ਵਧ ਰਹੀ ਹੈ। ਇਸ ਵਿੱਚ, ਬੰਗਲਾਦੇਸ਼ ਦੀ ਅੰਦਰੂਨੀ connectivity, ਅਤੇ ਭਾਰਤ ਨਾਲ connectivity, ਸਾਡੇ ਸਹਿਯੋਗ ਦੇ ਪ੍ਰਮੁੱਖ ਪਹਿਲੂ ਹਨ।
ਅਖੌੜਾ-ਅਗਰਤਲਾ ਦੀ rail connectivity ਦਾ ਕੰਮ ਪੂਰਾ ਹੋਣ ‘ਤੇ ਸਾਡੀ cross-border connectivity ਵਿੱਚ ਇੱਕ ਹੋਰ ਕੜੀ ਜੁੜ ਜਾਵੇਗੀ। ਇਸ project ਵਿੱਚ ਸਹਿਯੋਗ ਲਈ ਮੈਂ ਮੁੱਖ ਮੰਤਰੀ ਸ਼੍ਰੀ ਬਿਪਲਬ ਕੁਮਾਰ ਦੇਬ ਦਾ ਅਭਿਨੰਦਨ ਕਰਦਾ ਹਾਂ।
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਨੇ ਬੰਗਲਾਦੇਸ਼ ਦੇ ਵਿਕਾਸ ਲਈ ਉਤਸ਼ਾਹੀ ਟੀਚੇ ਤੈਅ ਕੀਤੇ ਹਨ – 2021 ਤੱਕ middle income country, ਅਤੇ 2041 ਤੱਕ developed country ਬਣਨ ਦੇ ਉਨ੍ਹਾਂ ਦੇ vision ਨੂੰ ਸਾਕਾਰ ਕਰਨ ਵਿੱਚ ਸਹਿਯੋਗ ਕਰਨਾ ਸਾਡੇ ਲਈ ਮਾਣ ਦਾ ਵਿਸ਼ਾ ਹੈ।
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਵੇਂ-ਜਿਵੇਂ ਅਸੀਂ ਆਪਣੇ ਸਬੰਧ ਵਧਾਵਾਂਗੇ ਅਤੇ ਲੋਕਾਂ ਦਰਮਿਆਨ ਰਿਸ਼ਤੇ ਮਜ਼ਬੂਤ ਕਰਾਂਗੇ, ਤਿਵੇਂ-ਤਿਵੇਂ ਅਸੀਂ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਅਸਮਾਨ ਵੀ ਛੂਹਾਂਗੇ।
ਇਸ ਕੰਮ ਵਿੱਚ ਸਹਿਯੋਗ ਲਈ ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਲਈ ਮੈਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦਾ, ਅਤੇ ਪੱਛਮ ਬੰਗਾਲ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀਆਂ ਦਾ ਹਿਰਦੇ ਤੋਂ ਆਭਾਰ ਪ੍ਰਗਟ ਕਰਦਾ ਹਾਂ।
ਧੰਨਵਾਦ।
*****
ਏਕੇਟੀ/ਐੱਸਐੱਚ/ਐੱਸਬੀਪੀ
PM Sheikh Hasina and PM @narendramodi are jointly inaugurating various projects. Watch PM’s speech. https://t.co/sykt6p4TR7
— PMO India (@PMOIndia) September 10, 2018
Brightening lives, furthering connectivity and improving India-Bangladesh friendship.
— Narendra Modi (@narendramodi) September 10, 2018
PM Sheikh Hasina and I jointly inaugurated three development projects. West Bengal CM @MamataOfficial Ji and Tripura CM @BjpBiplab Ji joined the programme as well. https://t.co/YcfiLMuKao pic.twitter.com/b0QEFrbRPU