ਪੀਐੱਮਇੰਡੀਆ
ਨਿਊ ਇੰਡੀਆ, ਸਮਾਰਟ ਇੰਡੀਆ ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਜੁਟੇ ਆਪ ਸਾਰੇ ਨੌਜਵਾਨ ਸਾਥੀਆਂ ਦਾ ਬਹੁਤ-ਬਹੁਤ ਅਭਿਨੰਦਨ!
ਇਹ ਤੀਜਾ ਅਵਸਰ ਹੈ ਜਦੋਂ ਮੈਂ ਨਿਰੰਤਰ ਤਕਨੀਕ ਦੇ ਮਾਧਿਅਮ ਨਾਲ ਆਪ ਸਾਰਿਆਂ ਨਾਲ ਬਾਤਚੀਤ ਕਰ ਰਿਹਾ ਹਾਂ। 2017 ਵਿੱਚ ਜਦੋਂ ਤੋਂ ਇਹ ਅਭਿਆਨ ਅਸੀਂ ਸ਼ੁਰੂ ਕੀਤਾ ਹੈ, ਤਦ ਤੋਂ ਇਸ ਦਾ ਨਿਰੰਤਰ ਵਿਸਤਾਰ ਹੁੰਦਾ ਜਾ ਰਿਹਾ ਹੈ।
ਸਾਥੀਓ, ਸਮਾਰਟ ਇੰਡੀਆ ਹੈਕਾਥੌਨ ਰਾਸ਼ਟਰੀ ਪੱਧਰ ‘ਤੇ ਹੋਣ ਵਾਲਾ ਸਭ ਤੋਂ ਵੱਡਾ Open Innovation Model ਬਣਕੇ ਉੱਭਰਿਆ ਹੈ, ਜਿੱਥੇ ਇੱਕ ਹੀ ਪਲੇਟਫਾਰਮ ‘ਤੇ ਵੱਡੀ ਸੰਖਿਆ ਵਿੱਚ ਇੰਡਸਟ੍ਰੀ, ਐਜੂਕੇਸ਼ਨਲ ਇੰਸਟੀਟਿਊਟਸ, ਗਵਰਨਮੈਂਟ ਏਜੰਸੀਜ਼, ਪ੍ਰੋਫੈਸ਼ਨਲਸ ਅਤੇ ਸਟੂਡੈਂਟਸ ਇੱਕ ਦੂਜੇ ਨਾਲ ਮਿਲ ਕੇ ਕੰਮ ਕਰ ਰਹੇ ਹਨ। 30 ਹਜ਼ਾਰ ਸਟੂਡੈਂਟਸ ਦੇ ਨਾਲ ਸ਼ੁਰੂ ਹੋਇਆ ਇਹ ਹੈਕਾਥੌਨ ਅੱਜ 2 ਲੱਖ ਦੀ ਭਾਗੀਦਾਰੀ ਤੱਕ ਪਹੁੰਚ ਚੁੱਕਿਆ ਹੈ। ਅੱਜ ਮੈਂ ਕਹਿ ਸਕਦਾ ਹਾਂ ਕਿ ਸਾਡੀਆਂ ਕੋਸ਼ਿਸ਼ਾਂ ਸਹੀ ਹਨ ਅਤੇ ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।
ਸਾਥੀਓ, ਅਜੇ ਤੱਕ ਜੋ ਦੋ ਹੈਕਾਥੌਨ ਹੋਏ ਹਨ, ਉਨ੍ਹਾਂ ਵਿੱਚੋਂ ਅਨੇਕ Innovative Ideas ਨਿਕਲੇ ਹਨ। ਇਸ ਤੋਂ ਪਹਿਲਾਂ ਸਿਰਫ਼ ਸਰਕਾਰ ਨਾਲ ਜੁੜੇ, ਸਰਕਾਰੀ ਸੰਸਥਾਨਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੈਕਾਥੌਨ ਵਿੱਚ ਸ਼ਾਮਲ ਕੀਤਾ ਗਿਆ ਸੀ, ਲੇਕਿਨ ਇਸ ਵਾਰ ਇੰਡਸਟ੍ਰੀ ਨੇ ਵੀ ਆਪਣੀਆਂ ਪ੍ਰੌਬਲਮਸ ਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਿਆ ਹੈ।
ਇਸ ਨਾਲ ਨਿਸ਼ਚਿਤ ਤੌਰ ‘ਤੇ ਤੁਹਾਡੇ ਯਤਨਾਂ ਨੂੰ ਵੀ ਵਿਸਤਾਰ ਮਿਲੇਗਾ ਅਤੇ ਇੱਕ Innovator ਦੇ ਰੂਪ ਵਿੱਚ ਵੀ ਤੁਹਾਨੂੰ ਮਾਰਕੀਟ ਵਿੱਚ ਜ਼ਿਆਦਾ ਪਹਿਚਾਣ ਮਿਲ ਸਕੇਗੀ। ਸਾਥੀਓ, ਸਾਡੀ ਅਰਥਵਿਵਸਥਾ ਇੱਕ ਨਵੇਂ ਟਰੈਕ ‘ਤੇ ਦੌੜ ਰਹੀ ਹੈ । ਜਿਸ ਨਿਊ ਇੰਡੀਆ ਦੇ ਨਿਰਮਾਣ ਵਿੱਚ ਅਸੀਂ ਸਾਰੇ ਜੁਟੇ ਹੋਏ ਹਾਂ ਉਹ Innovation ਅਤੇ Start-Up ਦੀ ਦੁਨੀਆ ਵਿੱਚ ਆਪਣਾ ਝੰਡਾ ਗੱਡ ਰਿਹਾ ਹੈ।
Global Innovation Index ਦੇ ਮਾਮਲੇ ਵਿੱਚ ਅੱਜ ਅਸੀਂ 57ਵੇਂ ਸਥਾਨ ਉੱਤੇ ਹਾਂ, ਜਦੋਂ ਕਿ 2014 ਵਿੱਚ ਸਾਡਾ ਨੰਬਰ 81 ਸੀ। ਭਾਵ 4 ਸਾਲ ਵਿੱਚ 24 ਸਥਾਨਾਂ ਦਾ ਜੰਪ ਅਸੀਂ ਲਿਆ ਹੈ। ਅਸੀਂ ਇੱਥੇ ਹੀ ਰੁਕਣ ਦੇ ਮੂਡ ਵਿੱਚ ਨਹੀਂ ਹਾਂ। ਬਹੁਤ ਹੀ ਜਲਦੀ ਸਾਡੇ ਅਸੀਂ ਟਾਪ 25 ਵਿੱਚ ਪਹੁੰਚਣਾ ਹੈ। ਭਾਰਤ ਅੱਜ ਦੁਨੀਆ ਦਾ ਤੀਜਾ ਵੱਡਾ ਸਟਾਰਟ- ਅੱਪ ਨੇਸ਼ਨ ਹੈ। ਬੀਤੇ 3-4 ਵਰ੍ਹਿਆਂ ਵਿੱਚ 15 ਹਜ਼ਾਰ ਤੋਂ ਅਧਿਕ Start-ups Recognize ਕੀਤੇ ਗਏ ਹਨ। ਇਹ ਸਿਰਫ਼ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਨਹੀਂ ਹਨ, ਬਲਕਿ ਦੇਸ਼ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਫੈਲੇ ਹੋਏ ਹਨ। ਵੱਡੀ ਗੱਲ ਇਹ ਹੈ ਕਿ ਇਹ ਜੋ ਨਵੇਂ ਸਟਾਰਟ ਖੁੱਲ੍ਹੇ ਹਨ, ਉਨ੍ਹਾਂ ਵਿੱਚੋਂ ਅੱਧੇ, ਦੇਸ਼ ਦੇ ਛੋਟੇ-ਛੋਟੇ ਸ਼ਹਿਰਾਂ ਵਿੱਚ ਹਨ।
ਇਸੇ ਤਰ੍ਹਾਂ ਦੇਸ਼ ਦੇ ਕਰੀਬ ਡੇਢ ਸੌ ਟੈਕਨੋਲੋਜੀ ਬਿਜ਼ਨਸ ਇੰਕਿਊਬੇਟਰਸ ਵਿੱਚ ਸਟਾਰਟ ਅਪਸ ਦੀ ਸੰਖਿਆ ਜੋ ਤਿੰਨ ਵਰ੍ਹੇ ਪਹਿਲਾਂ ਤੱਕ 1600 ਸੀ ਉਹ ਇਸ ਵਰ੍ਹੇ 3 ਹਜ਼ਾਰ ਤੱਕ ਪਹੁੰਚ ਚੁੱਕੀ ਹੈ। ਭਾਵ 2 ਗੁਣਾ ਵਾਧਾ। ਸਾਥੀਓ, Innovation ਅਤੇ Startup ਲਈ ਅਗਰ ਇਹ ਪੌਜਿਟਿਵ ਮਾਹੌਲ ਬਣਿਆ ਹੈ ਤਾਂ ਇਸ ਦੇ ਪਿੱਛੇ ਕਈ ਠੋਸ ਪ੍ਰਯਤਨ ਹਨ।
ਅਟਲ ਇੰਕਿਊਬੇਸ਼ਨ ਮਿਸ਼ਨ ਤੋਂ ਤਾਂ ਤੁਸੀਂ ਸਾਰੇ ਭਲੀਭਾਂਤ ਜਾਣੂ ਹੋ। ਦੇਸ਼ ਭਰ ਦੇ 5 ਹਜ਼ਾਰ ਤੋਂ ਅਧਿਕ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬਸ ਅੱਜ ਕੰਮ ਕਰਨਾ ਸ਼ੁਰੂ ਕਰ ਚੁੱਕੀਆਂ ਹਨ, ਜਿੱਥੇ Sixth Class ਤੋਂ ਸਟੂਡੈਂਟ ਫਿਊਚਰ ਟੈਕਨੋਲੋਜੀ ਨਾਲ ਸਿੱਧਾ ਜਾਣੂ ਹੋ ਰਿਹਾ ਹੈ।
ਸਾਥੀਓ, ਗਵਰਨੈਂਸ ਅਤੇ ਇੰਡਸਟ੍ਰੀ ਦੀਆਂ ਜੋ ਚੁਣੌਤੀਆਂ ਤੁਹਾਡੇ ਸਾਹਮਣੇ ਹੁਣੇ ਰੱਖੀਆਂ ਗਈਆਂ ਹਨ, ਉਨ੍ਹਾਂ ਦੇ ਨਾਲ-ਨਾਲ ਮੈਂ ਆਪਣੀਆਂ ਵੀ ਇੱਕ ਦੋ ਤਾਕੀਦਾਂ ਤੁਹਾਡੇ ਦਰਮਿਆਨ ਰੱਖਣਾ ਚਾਹੁੰਦਾ ਹਾਂ।
ਬੱਚਿਆਂ ਨਾਲ ਜੁੜੇ ਅਪਰਾਧ, ਮਹਿਲਾਵਾਂ ਨਾਲ ਜੁੜੇ ਅਪਰਾਧ ਇੱਕ ਬਹੁਤ ਵੱਡੀ ਚੁਣੌਤੀ ਹੈ। ਇੱਕ ਬਿਹਤਰ ਸਮਾਜ ਦੇ ਨਿਰਮਾਣ ਲਈ ਇਸ ਨਾਲ ਨਜਿੱਠਣਾ ਬਹੁਤ ਜ਼ਰੂਰੀ ਹੈ। ਕੀ ਤੁਸੀਂ ਸਾਰੇ ਇੱਕ ਅਜਿਹੇ ਤਕਨੀਕੀ ਸਮਾਧਾਨ ਬਾਰੇ ਸੋਚ ਸਕਦੇ ਹੋ, ਜਿੱਥੇ ਘਰ ਤੋਂ ਲੈ ਕੇ ਸਕੂਲ ਅਤੇ ਸਕੂਲ ਤੋਂ ਲੈ ਕੇ ਘਰ ਤੱਕ ਬੱਚਿਆਂ ਦੀ ਨਿਗਰਾਨੀ ਦਾ ਇੱਕ ਇੰਟੀਗ੍ਰੇਟਿਡ ਸਿਸਟਮ ਹੋ ਸਕੇ। ਜਿਸ ਵਿੱਚ ਘਰ ਅਤੇ ਸਕੂਲ ਦੇ ਨਾਲ-ਨਾਲ ਸਥਾਨਕ ਪੁਲਿਸ ਸਟੇਸ਼ਨ ਅਤੇ ਪੈਟਰੋਲਿੰਗ ਵੈਨ ਵੀ ਰੀਅਲ ਟਾਈਮ ਵਿੱਚ ਐਕਟੀਵੇਟ ਹੋ ਸਕੇ। ਇਸ ਪ੍ਰਕਾਰ ਦਾ ਇੰਟੀਗਰੇਟਡ ਅਤੇ ਸਮਾਰਟ ਸਿਸਟਮ ਜਿਸ ਨੂੰ ਸਧਾਰਨ ਤੋਂ ਸਧਾਰਨ ਪਰਿਵਾਰ ਵੀ ਵਰਤ ਸਕੇ, ਦੇਸ਼ ਅਤੇ ਸਮਾਜ ਦੀ ਬਹੁਤ ਮਦਦ ਕਰਨ ਵਾਲਾ ਹੈ।
ਇਸੇ ਪ੍ਰਕਾਰ ਕੀ ਸੜਕ ‘ਤੇ ਜਾਂ ਗਲੀਆਂ’ ਵਿੱਚ ਫਲ-ਸਬਜ਼ੀ ਵੇਚਣ ਵਾਲਿਆਂ ਲਈ ਕੋਈ ਅਜਿਹਾ ਤਕਨੀਕੀ ਸਮਾਧਾਨ, ਈ-ਮਾਰਕੀਟਪਲੇਸ ਵਰਗਾ ਕੋਈ ਸਮਾਧਾਨ ਵਿਕਸਿਤ ਕਰ ਸਕਦੇ ਹੋ, ਜਿਸ ਨਾਲ ਬਹੁਤ ਹੀ ਲੋਕਲ ਪੱਧਰ ‘ਤੇ ਹੋਮ ਡਿਲੀਵਰੀ ਦਾ ਇੱਕ ਅਸਾਨ ਸਿਸਟਮ ਬਣ ਸਕੇ।
ਸਾਥੀਓ, ਸਮਾਰਟ ਇੰਡੀਆ ਹੈਕਾਥੌਨ ਨੂੰ ਸਿਰਫ਼ ਇੱਕ ਸਲਾਨਾ ਐਕਟੀਵੀਟੀ ਦੇ ਤੌਰ ‘ਤੇ ਦੇਖਣਾ ਦੀ ਬਜਾਏ ਇੱਕ ਨਿਰੰਤਰ ਪ੍ਰਕਿਰਿਆ ਦੇ ਤੌਰ ‘ਤੇ ਦੇਖਣਾ ਹੋਵੇਗਾ। ਇਹ ਪੂਰੇ ਸਾਲ ਭਰ ਹੁੰਦਾ ਰਹੇ, ਤਾਕਿ ਕੋਈ ਵੀ ਇੰਡਸਟ੍ਰੀ ਜਾਂ ਵਿਭਾਗ ਆਪਣੀ ਸਮੱਸਿਆ ਪੋਸਟ ਕਰੇ, ਉਸ ਉੱਤੇ ਕੋਈ ਪੁਰਸਕਾਰ ਐਲਾਨ ਕਰੇ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਜਹੇ ਅਨੇਕ ਯੁਵਾ ਸਾਥੀ ਇਸ ਨਾਲ ਜੋੜਨਗੇ ਅਤੇ ਸਮੱਸਿਆਵਾਂ ਦਾ ਸਮਾਧਾਨ ਵੀ ਹੋ ਸਕੇਗਾ।
ਮੈਨੂੰ ਤੁਹਾਡੇ ਸਾਰਿਆਂ ਉੱਤੇ, ਦੇਸ਼ ਦੇ ਮੇਰੇ ਇੱਕ-ਇੱਕ ਯੁਵਾ ਸਾਥੀ ‘ਤੇ ਪੂਰਾ ਭਰੋਸਾ ਹੈ। ਤੁਸੀਂ ਸਾਰੇ New India ਦੇ ਨਵੇਂ ਆਤਮ ਵਿਸ਼ਵਾਸ ਦੇ ਅਧਾਰ ਹੋ।
***
ਏਕੇਟੀ/ਵੀਜੇ