ਪੀਐੱਮਇੰਡੀਆ
ਪਰਮ ਪੂਜਨੀਕ ਸੁਆਮੀ ਗੌਤਮਾਨੰਦ ਜੀ ਮਹਾਰਾਜ, ਸੁਆਮੀ ਜੀਤਕਾਮਾਨੰਦ ਜੀ ਮਹਾਰਾਜ, ਸੁਆਮੀ ਨਿਰਭਯਾਂਦ ਸਰਸਵਤੀ ਜੀ, ਸੁਆਮੀ ਵਿਰੇਸ਼ਾਨੰਦ ਜੀ ਸਰਸਵਤੀ ਮਹਾਰਾਜ, ਸੁਆਮੀ ਪਰਮਾਨੰਦ ਜੀ ਮਹਾਰਾਜ, ਦੇਸ਼ ਦੇ ਕੋਨੇ ਕੋਨੇ ਤੋਂ ਪਹੁੰਚੇ ਰਿਸ਼ੀ ਮੁਨੀ, ਸੰਤ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਮੇਰੇ ਨੋਜਵਾਨ ਸਾਥੀਓ।
ਸ਼ਤਾਯੁਸ਼ੀ ਪਰਮਪੂਜਨੀਕ ਸਿੱਧਗੰਗਾ ਮਹਾਸੁਆਮੀ ਜੀ (शतायुषि परमपूज्य सिद्दगंगा महास्वामी जी)
ਯਵਰਗੇ ਪ੍ਰਣਾਮ ਗਲੂ (यवरगे प्रणाम गळु)
ਤੁਮਕੁਰੂ ਰਾਮਕ੍ਰਿਸ਼ਨ ਆਸ਼ਰਮਇਪੱਤ ਏਦੂ ਵਰਸ਼ (तुमकूरु रामकृष्ण आश्रमइप्पत ऐदू वर्ष)
ਸੁਆਮੀ ਵਿਵੇਕਾਨੰਦ ਸ਼ਿਕਾਗੋ ਸੰਦੇਸ਼ਾਨੂਰਾ ਇੱਪਤ ਏਦੂ ਵਰਸ਼ (स्वामी विवेकानंद शिकागो संदेशानूरा इप्पत ऐदू वर्ष)
ਭਗੀਨੀ ਨਿਵੇਦਿਤਾ ਨੂਰਾਏਵਤਨੇ ਜਨਮ ਵਰਸ਼ (भगीनी निवेदितानूराएवतने जन्म वर्ष)
ਨਿੱਮ ਯੁਵਾ ਸਮਾਵੇਸ਼ਾ – ਤ੍ਰਿਵੇਣੀ ਸੰਗਮਾ (निम्म युवा समावेशा – त्रिवेणी संगमा)
ਸ਼੍ਰੀ ਰਾਮਕ੍ਰਿਸ਼ਣਾ, ਸ਼੍ਰੀ ਸ਼ਾਰਦਾ ਮਾਤੇ (श्री रामकृष्णा, श्री शारदा माते)
ਸੁਆਮੀ ਵਿਵੇਕਾਨੰਦਰ ਸੰਦੇਸ਼ ਵਾਹਕਰਾਦ ਨੰਨੂ ਪ੍ਰੀਤਯ ਸੋਦਰ ਸੋਦਰਿਯੇਰਗੀ ਪ੍ਰੀਤਿਯਾ ਸ਼ੁਭਾਸ਼ਯਗਲੂ (स्वामी विवेकानंदर संदेश वाहकराद नन्नु प्रीतय सोदर सोदरियेरगी प्रीतिया शुभाषयगळू)
ਤੁਮਕੁਰ ਦਾ ਇਹ ਸਟੇਡੀਅਮ ਇਸ ਸਮੇਂ ਹਜ਼ਾਰਾਂ ਵਿਵੇਕਾਨੰਦ, ਹਜ਼ਾਰਾਂ ਸਿਸਟਰ ਨਿਵੇਦਿਤਾ ਦੀ ਊਰਜਾ ਨਾਲ ਦਮਕ ਰਿਹਾ ਹੈ। ਹਰ ਪਾਸੇ ਕੇਸਰੀ ਰੰਗ ਇਸ ਊਰਜਾ ਨੂੰ ਹੋਰ ਵਧਾ ਰਿਹਾ ਹੈ। ਤੁਹਾਡੀ ਇਸ ਊਰਜਾ ਦਾ ਅਸ਼ੀਰਵਾਦ ਮੈਂ ਵੀ ਆਪ ਆ ਕੇ ਪ੍ਰਾਪਤ ਕਰਨਾ ਚਾਹੁੰਦਾ ਸੀ, ਇਸ ਲਈ ਜਦੋਂ ਤਿੰਨ ਦਿਨ ਪਹਿਲਾਂ ਸੁਆਮੀ ਵਿਰੇਸ਼ਾਨੰਦ ਜੀ ਸਰਸਵਤੀ ਜੀ ਦੀ ਚਿੱਠੀ ਆਈ, ਤਾਂ ਮੈਂ ਤੁਹਾਡੇ ਦਰਮਿਆਨ ਖੁਸ਼ੀ ਨਾਲ ਆਉਣ ਦਾ ਚਾਹਵਾਨ ਸੀ। ਪਰ ਸਮੇਂ ਸਮੇਂ ਦੀਆਂ ਕੁਝ ਮਰਿਆਦਾਵਾਂ ਹੁੰਦੀਆਂ ਹਨ ਅਤੇ ਤੁਸੀਂ ਜਾਣਦੇ ਹੋ ਕਲ੍ਹ ਤੋਂ ਸੰਸਦ ਦਾ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ ਇਸ ਲਈ ਮੇਰਾ ਇਥੋਂ ਨਿਕਲਣਾ ਥੋੜਾ ਮੁਸ਼ਕਿਲ ਸੀ। ਸਿੱਧਾ ਤੁਹਾਡੇ ਦਰਮਿਆਨ ਨਹੀਂ ਆ ਪਾ ਰਿਹਾ ਹਾਂ ਪਰ ਆਧੁਨਿਕ ਵਿਗਿਆਨ, ਆਧੁਨਿਕ ਟੈਕਨੋਲੋਜੀ ਦੇ ਜ਼ਰੀਏ ਤੁਹਾਡੇ ਸਭ ਨਾਲ ਮੈਨੂੰ ਜੁੜਨ ਦਾ ਸੁਭਾਗ ਮਿਲਿਆ ਹੈ।
ਨੌਜਵਾਨ ਪੀੜ੍ਹੀ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੋਵੇ, ਉਨ੍ਹਾਂ ਤੋਂ ਹਮੇਸ਼ਾ ਕੁਝ ਨਾ ਕੁਝ ਸਿੱਖਣ ਲਈ ਮਿਲਦਾ ਹੈ ਅਤੇ ਇਸ ਲਈ ਮੈਂ ਹਰ ਸੰਭਵ ਕੋਸ਼ਿਸ਼ ਕਰਦਾ ਹਾਂ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਮਿਲਾਂ, ਉਨ੍ਹਾਂ ਨਾਲ ਗੱਲਬਾਤ ਕਰਾਂ, ਉਨ੍ਹਾਂ ਦੇ ਤਜਰਬੇ ਸੁਣਾਂ, ਉਨ੍ਹਾਂ ਦੀਆਂ ਆਸਾਂ, ਉਨ੍ਹਾਂ ਦੀਆਂ ਖਾਹਿਸ਼ਾਂ ਜਾਣ ਕੇ ਉਨ੍ਹਾਂ ਅਨੁਸਾਰ ਕੁਝ ਕੰਮ ਕਰ ਸਕਾਂ ਅਤੇ ਇਸ ਦੇ ਲਈ ਮੈਂ ਲਗਾਤਾਰ ਯਤਨ ਕਰਦਾ ਰਹਿੰਦਾ ਹਾਂ।
ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇਸ ਵਿਸ਼ਾਲ ਨੌਜਵਾਨ ਮਹੋਂਤਸਵ ਅਤੇ ਸਾਧੂ ਭਗਤ ਸੰਮੇਲਨ ਦੀ ਸ਼ੁਰੂਆਤ ਕਰਨ ਦਾ ਅੱਜ ਮੌਕਾ ਮਿਲਿਆ ਹੈ। ਤਿੰਨ ਸਾਲ ਪਹਿਲਾਂ ਜਦੋਂ ਮੈਂ ਪੂਜਨੀਕ ਸ਼ਿਵਕੁਮਾਰ ਸੁਆਮੀ ਜੀ ਦਾ ਅਸ਼ੀਰਵਾਦ ਲੈਣ ਤੁਮਕੁਰੂ ਆਇਆ ਸੀ ਤਾਂ ਇਥੋਂ ਦੇ ਲੋਕਾਂ, ਅਤੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਤੋਂ ਜੋ ਪਿਆਰ ਮਿਲਿਆ ਸੀ, ਉਹ ਮੈਂ ਕਦੇ ਵੀ ਨਹੀਂ ਭੁੱਲ ਸਕਦਾ। ਭਗਵਾਨ ਵਸਵੇਸ਼ਵਰ ਅਤੇ ਸੁਆਮੀ ਵਿਵੇਕਾਨੰਦ ਜੀ ਦੇ ਅਸ਼ੀਰਵਾਦ ਨਾਲ ਪੂਜਨੀਕ ਸ਼ਿਵਕੁਮਾਰ ਸੁਆਮੀ ਜੀ ਰਾਸ਼ਟਰ ਨਿਰਮਾਣ ਦੇ ਯੱਗ ਵਿੱਚ ਸਮਰਪਿਤ ਹਨ। ਆਪਣੇ ਸਰੀਰ ਦਾ ਪਲ ਪਲ, ਛਿਣ ਛਿਣ, ਉਨ੍ਹਾਂ ਨੇ ਦੇਸ਼ ਉੱਤੇ ਵਾਰ ਦਿੱਤਾ ਹੈ। ਮੈਂ ਉਨ੍ਹਾਂ ਦੀ ਬਿਹਤਰ ਸਿਹਤ ਅਤੇ ਉਨ੍ਹਾਂ ਦੀ ਲੰਬੀ ਉਮਰ ਲਈ ਹਮੇਸ਼ਾ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦਾ ਰਹਿੰਦਾ ਹਾਂ।
ਸਾਥੀਓ, ਅਜਿਹਾ ਬਹੁਤ ਘੱਟ ਹੁੰਦਾ ਹੈ ਜਦੋਂ ਤਿੰਨ ਮਹਾਨ ਮੌਕਿਆਂ ਦਾ ਉਤਸਵ ਇਕੱਠਾ ਮਨਾਇਆ ਜਾਵੇ। ਪਰ ਤੁਮਕੁਰੂ ਵਿੱਚ ਉਤਸਵ ਦੀ ਇਸ ਤ੍ਰਿਵੇਣੀ ਦਾ ਵੀ ਆਪਣਾ ਦਿਵਯ ਸੰਜੋਗ ਬਣਿਆ ਹੈ। ਤੁਮਕੁਰੂ ਵਿੱਚ ਰਾਮ-ਕ੍ਰਿਸਨ ਆਸ਼ਰਮ ਦੀ ਸਥਾਪਨਾ ਦੇ 25 ਸਾਲ, ਸ਼ਿਕਾਗੋ ਵਿੱਚ ਸੁਆਮੀ ਵਿਵੇਕਾਨੰਦ ਜੀ ਦੇ ਸੰਬੋਧਨ ਦੇ 125 ਸਾਲ ਅਤੇ ਸਿਸਟਰ ਨਿਵੇਦਿਤਾ ਜੀ ਦੇ ਜਨਮ ਦੇ 150 ਸਾਲ ਉੱਤੇ ਹੋ ਰਿਹਾ ਇਹ ਆਯੋਜਨ ਆਪਣੇ ਆਪ ਵਿੱਚ ਬਹੁਤ ਵਿਸ਼ੇਸ਼ ਹੈ, ਮੈਂ ਅਜਿਹਾ ਮਹਿਸੂਸ ਕਰਦਾ ਹਾਂ। ਇਨ੍ਹਾਂ ਤਿੰਨਾਂ ਮੌਕਿਆਂ ਦੀ ਤ੍ਰਿਵੇਣੀ ਵਿੱਚ ਡੁਬਕੀ ਲਗਾਉਣ ਲਈ ਕਰਨਾਟਕ ਦੇ ਹਜ਼ਾਰਾਂ ਨੌਜਵਾਨਾਂ ਦਾ ਇਥੇ ਯੁਵਾ ਮਹੋਤਸਵ ਵਿੱਚ ਇਕੱਠ ਹੋਣਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ achievement ਹੈ। ਮੈਂ ਇੱਕ ਵਾਰੀ ਫਿਰ ਤੁਹਾਨੂੰ ਸਭ ਨੂੰ ਇਸ ਮਹੋਤਸਵ ਲਈ, ਪੂਜਨੀਕ ਸੁਆਮੀ ਜੀ ਨੂੰ, ਰਾਮਕ੍ਰਿਸ਼ਨ ਮਿਸ਼ਨ ਨੂੰ ਦਿਲੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਬਜ਼ੁਰਗਾਂ ਨੂੰ ਪ੍ਰਣਾਮ ਕਰਦਾ ਹਾਂ।
ਅੱਜ ਦੇ ਤਿੰਨ ਆਯੋਜਨਾਂ ਦੇ ਕੇਂਦਰ ਬਿੰਦੂ ਸੁਆਮੀ ਵਿਵੇਕਾਨੰਦ ਹਨ। ਅਤੇ ਅਸੀਂ ਭਲੀਭਾਂਤ ਜਾਣਦੇ ਹਾਂ ਕਿ ਕਰਨਾਟਕ ਨਾਲ ਤਾਂ ਸੁਆਮੀ ਵਿਵੇਕਾਨੰਦ ਜੀ ਦਾ ਵਿਸ਼ੇਸ਼ ਪਿਆਰ ਰਿਹਾ ਹੈ। ਅਮਰੀਕਾ ਜਾਣ ਤੋਂ ਪਹਿਲਾਂ, ਕੰਨਿਆਕੁਮਾਰੀ ਜਾਣ ਤੋਂ ਪਹਿਲਾਂ ਉਹ ਕਰਨਾਟਕ ਵਿੱਚ ਕੁਝ ਦਿਨ ਰੁਕੇ ਸਨ ਅਤੇ ਸੁਆਮੀ ਵਿਵੇਕਾਨੰਦ ਜੀ ਨੇ ਸਾਡੇ ਅਧਿਆਤਮਕ ਵਿਸਤਾਰ ਨੂੰ ਸਮੇਂ ਦੀਆਂ ਲੋੜਾਂ ਨਾਲ ਜੋੜਿਆ ਸੀ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਸਾਧੂ ਭਗਤ ਸੰਮੇਲਨ ਦੇ ਤੌਰ ਤੇ ਸਾਡੇ ਅਧਿਆਤਮਕ ਵਿਸਤਾਰ ਅਤੇ ਯੁਵਾ ਮਹੋਤਸਵ ਦੇ ਤੌਰ ਤੇ ਸਾਡੇ ਮੌਜੂਦਾ ਸਮੇਂ ਨਾਲ ਇੱਕਜੁੱਟ ਹੋ ਕੇ, ਮੋਢੇ ਨਾਲ ਮੋਢਾ ਜੋੜ ਕੇ, ਰੇਲ ਦੀ ਪਟੜੀ ਵਾਂਗ ਅੱਜ ਦੇਸ਼ ਨੂੰ ਅੱਗੇ ਵਧਾਉਣ ਲਈ ਸੋਚ ਰਿਹਾ ਹੈ।
ਦੇਸ਼ ਭਰ ਤੋਂ ਸੰਤ ਸਮਾਜ ਵੀ ਆਇਆ ਹੈ ਅਤੇ ਨੌਜਵਾਨ ਵੀ। ਅਤੇ ਇੱਥੇ ਤੀਰਥਾਂ ਦੀ ਗੱਲ ਹੋ ਰਹੀ ਹੈ, ਤਾਂ Technology ਦੀ ਵੀ ਚਰਚਾ ਹੈ। ਇੱਥੇ ਈਸ਼ਵਰ ਦੀ ਵੀ ਗੱਲ ਹੋ ਰਹੀ ਹੈ ਅਤੇ ਨਵੀਂ Innovations ਦੀ ਵੀ ਚਰਚਾ ਹੈ। ਕਰਨਾਟਕ ਵਿੱਚ Spiritual Festival ਅਤੇ Youth Festival ਦਾ ਇੱਕ ਮਾਡਲ ਵਿਕਸਿਤ ਹੋ ਰਿਹਾ ਹੈ। ਮੈਨੂੰ ਉਮੀਦ ਹੈ ਕਿ ਇਹ ਆਯੋਜਨ ਦੇਸ਼ ਭਰ ਵਿੱਚ ਦੂਸਰਿਆਂ ਨੂੰ ਪ੍ਰੇਰਣਾ ਦੇਵੇਗਾ, ਭਵਿੱਖ ਦੀਆਂ ਤਿਆਰੀਆਂ ਲਈ ਸਾਡੀਆਂ ਇਤਿਹਾਸਕ ਪ੍ਰੰਪਰਾਵਾਂ ਅਤੇ ਵਰਤਮਾਨ ਯੁਵਾ ਸ਼ਕਤੀ ਦਾ ਇਹ ਸਮਾਗਮ ਅਦੁੱਤੀ ਹੈ।
ਜੇਕਰ ਅਸੀਂ ਆਪਣੇ ਦੇਸ਼ ਦੇ ਸੁਤੰਤਰਤਾ ਅੰਦੋਲਨ ਉੱਤੇ ਧਿਆਨ ਮਾਰੀਏ, ਉਨ੍ਹੀਵੀਂ ਅਤੇ ਵੀਹਵੀਂ ਸ਼ਤਾਬਦੀ ਦੇ ਉਸ ਕਾਲਖੰਡ ਉੱਤੇ ਗੌਰ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਉਸ ਸਮੇਂ ਵੀ ਵੱਖ ਵੱਖ ਪੱਧਰ ਉਤੇ ਇੱਕ ਸੰਯੁਕਤ ਸੰਕਲਪ ਵੇਖਣ ਨੂੰ ਮਿਲਿਆ ਸੀ। ਇਹ ਸੰਯੁਕਤ ਸੰਕਲਪ ਸੀ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ। ਉਦੋਂ ਸੰਤ ਹੋਵੇ ਜਾਂ ਭਗਤ, ਆਸਤਕ ਹੋਵੇ ਜਾਂ ਨਾਸਤਕ, ਗੁਰੂ ਹੋਵੇ ਜਾਂ ਚੇਲਾ, ਮਜ਼ਦੂਰ ਹੋਵੇ ਜਾਂ ਪ੍ਰੋਫੈਸ਼ਨਲ, ਸਮਾਜ ਦੇ ਸਾਰੇ ਅੰਗ ਇੱਕ ਹੀ ਸੰਕਲਪ ਨਾਲ ਜੁੜੇ, ਇਸੇ ਸੰਕਲਪ ਨਾਲ ਜੁੜ ਗਏ ਸਨ।
ਉਸ ਸਮੇਂ ਸਾਡਾ ਸੰਤ ਸਮਾਜ ਇਹ ਸਪਸ਼ਟ ਵੇਖ ਰਿਹਾ ਸੀ ਕਿ ਵੱਖ ਵੱਖ ਜਾਤੀਆਂ ਵਿੱਚ ਵੰਡਿਆ ਹੋਇਆ ਸਮਾਜ, ਵੱਖ ਵੱਖ ਵਰਗਾਂ ਵਿੱਚ ਵੰਡਿਆ ਸਮਾਜ ਅੰਗਰੇਜ਼ਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸੇ ਕਮਜ਼ੋਰੀ ਨੂੰ ਦੂਰ ਕਰਨ ਲਈ ਉਸ ਦੌਰਾਨ ਦੇਸ਼ ਵਿੱਚ ਵੱਖ ਵੱਖ ਹਿੱਸਿਆਂ ਵਿੱਚ ਭਗਤੀ ਅੰਦੋਲਨ ਚੱਲੇ, ਸਮਾਜਿਕ ਅੰਦੋਲਨ ਚੱਲੇ। ਇਨ੍ਹਾਂ ਅੰਦੋਲਨਾਂ ਦੇ ਮਾਧਿਅਮ ਦੇਸ਼ ਨੂੰ ਇੱਕ ਜੁੱਟ ਕੀਤਾ ਗਿਆ, ਦੇਸ਼ ਨੂੰ ਉਸ ਦੀਆਂ ਅੰਦਰੂਨੀ ਬੁਰਾਈਆਂ ਤੋਂ ਮੁਕਤ ਕਰਨ ਦਾ ਇੱਕ ਅਭਿਯਆਨ ਚਲਾਇਆ ਗਿਆ। ਇਨ੍ਹਾਂ ਅੰਦੋਲਨਾਂ ਦੀ ਕਮਾਨ ਸੰਭਾਲਣ ਵਾਲਿਆਂ ਨੇ ਦੇਸ਼ ਦੀ ਆਮ ਜਨਤਾ ਨੂੰ ਇੱਕ ਸਮਾਨ, ਸਭ ਨੂੰ ਬਰਾਬਰ ਬਣਾ ਦਿੱਤਾ, ਹਰੇਕ ਨੂੰ ਬਰਾਬਰ ਸਨਮਾਨ ਦਿੱਤਾ। ਉਨ੍ਹਾਂ ਨੇ ਦੇਸ਼ ਦੀਆਂ ਲੋੜਾਂ ਨੂੰ ਸਮਝਦੇ ਹੋਏ ਆਪਣੀ ਅਧਿਆਤਮਕ ਯਾਤਰਾ ਰਾਸ਼ਟਰ ਨਿਰਮਾਣ ਦੀ ਯਾਤਰਾ ਦੇ ਅੰਦਰ ਜੋੜ ਦਿੱਤਾ, ਸਮਰਪਿਤ ਕਰ ਦਿੱਤਾ। ਜਨ ਸੇਵਾ ਨੂੰ ਹੀ ਉਨ੍ਹਾਂ ਨੇ ਪ੍ਰਭੂ ਸੇਵਾ ਦਾ ਮਾਧਿਅਮ ਬਣਾਇਆ।
ਸਾਥੀਓ, ਤਕਰੀਬਨ ਇਹੀ ਉਹ ਦੌਰ ਸੀ, ਜਦੋਂ ਵੱਖ ਵੱਖ ਖੇਤਰਾਂ ਤੋਂ ਵੱਡੀ ਸੰਖਿਆ ਵਿੱਚ students ਅਤੇ Professionals ਸੁਤੰਤਰਤਾ ਸੰਗ੍ਰਾਮ ਵਿੱਚ ਸ਼ਾਮਲ ਹੋਏ, ਵਕੀਲ ਹੋਣ, ਸਿੱਖਿਅਕ ਹੋਣ, ਵਿਗਿਆਨਕ ਹੋਣ, ਡਾਕਟਰ ਹੋਣ, ਇੰਜੀਨੀਅਰ ਹੋਣ। ਇਨ੍ਹਾਂ Professionals ਨੇ ਦੇਸ਼ ਦੇ ਸੁਤੰਤਰਤਾ ਅੰਦੋਲਨ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਸੁਤੰਤਰਤਾ ਤੋਂ ਬਾਅਦ ਵੀ ਰਾਸ਼ਟਰ ਨਿਰਮਾਣ ਦੀ ਨੀਂਹ ਮਜ਼ਬੂਤ ਕੀਤੀ।
ਇਹ ਦੋ ਯਤਨ ਜਦੋਂ ਇਕੱਠੇ ਨਾਲ ਚੱਲੇ ਤਾਂ ਦੇਸ਼ ਬੌਧਿਕ ਅਤੇ ਸਮਾਜਿਕ ਰੂਪ ਨਾਲ ਉੱਠ ਖੜਾ ਹੋਇਆ ਅਤੇ ਭਾਰਤ ਦੇ ਇੱਕਜੁੱਟ ਲੋਕਾਂ ਨੇ ਅੰਗਰੇਜ਼ਾਂ ਨੂੰ ਭਜਾ ਕੇ ਹੀ ਸਾਹ ਲਿਆ, ਸੁਤੰਤਰਤਾ ਦੇ ਸੰਯੁਕਤ ਸੰਕਲਪ ਨੂੰ ਸਿੱਧ ਕਰਕੇ ਵਿਖਾਇਆ।
ਅਜ਼ਾਦੀ ਦੇ ਕਈ ਦਹਾਕਿਆਂ ਬਾਅਦ ਹੁਣ ਦੇਸ਼ ਵਿੱਚ ਇੱਕ ਵਾਰੀ ਫਿਰ ਉਸੇ ਤਰ੍ਹਾਂ ਦੀ ਸੰਕਲਪ ਸ਼ਕਤੀ ਉਜਾਗਰ ਹੋਵੇ, ਉਸੇ ਤਰ੍ਹਾਂ ਦੀ ਸੰਕਲਪ ਸ਼ਕਤੀ ਨਜ਼ਰ ਆਵੇ, ਅਤੇ ਨਜ਼ਰ ਆ ਰਹੀ ਹੈ। ਅਤੇ ਇਸ ਸੰਕਲਪ ਸ਼ਕਤੀ ਦੇ ਕਦੀ ਕਦੀ ਦਰਸ਼ਨ ਵੀ ਹੁੰਦੇ ਹਨ। ਹੁਣੇ ਹੁਣੇ ਤੁਸੀਂ ਵੇਖਿਆ, ਕੱਲ੍ਹ ਹੀ ਨਾਰਥ ਈਸਟ ਵਿੱਚ ਅਸੀਂ ਦੇਖਿਆ ਅਤੇ ਤੁਸੀਂ ਦੇਖਿਆ ਕਿ ਪਰਸੋਂ ਪੂਰਾ ਦੇਸ਼ ਹੋਲੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਪਰ ਕੱਲ੍ਹ ਨਾਰਥ ਈਸਟ ਦੇ ਚੋਣਾਂ ਦੇ ਨਤੀਜਿਆਂ ਨੇ ਇੱਕ ਵਾਰੀ ਫਿਰ ਪੂਰੇ ਦੇਸ਼ ਵਿੱਚ ਇੱਕ ਉਤਸਵ ਦਾ ਮਾਹੌਲ ਪੈਦਾ ਕੀਤਾ ਹੈ।
ਤੁਹਾਨੂੰ ਲਗਦਾ ਹੋਵੇਗਾ ਕਿ ਮੈਂ ਇਸ ਪ੍ਰੋਗਰਾਮ ਵਿੱਚ ਇਸ ਗੱਲ ਦਾ ਜ਼ਿਕਰ ਕਿਉਂ ਕਰ ਰਿਹਾ ਹਾਂ? ਮੈਨੂੰ ਲਗਦਾ ਹੈ ਕਿ ਤੁਹਾਡੇ ਦਰਮਿਆਨ ਵੀ ਮੇਰੇ ਮਨ ਦੇ ਭਾਵ ਮੈਨੂੰ ਜ਼ਰੂਰ ਕਹਿਣੇ ਚਾਹੀਦੇ ਹਨ। ਵੇਖੋ, ਨਾਰਥ ਈਸਟ ਵਿੱਚ ਕਲ੍ਹ ਜੋ ਚੋਣਾਂ ਹੋਈਆਂ ਹਨ ਅਤੇ ਜੋ ਨਤੀਜੇ ਆਏ ਹਨ, ਮੈਂ ਇਸ ਨੂੰ ਕੌਣ ਜਿੱਤਿਆ, ਕੌਣ ਹਾਰਿਆ, ਕਿਸ ਪਾਰਟੀ ਦੀ ਜਿੱਤ ਸੀ, ਇੱਕ ਪਾਰਟੀ ਦੀ ਹਾਰ ਜਾਂ ਦੂਜੀ ਪਾਰਟੀ ਦੀ ਜਿੱਤ ਸੀ, ਮੈਂ ਇਸ ਨੂੰ ਸਿਆਸੀ ਪਾਰਟੀਆਂ ਦੇ ਜਿੱਤ ਹਾਰ ਦੇ ਤਰਾਜੂ ਨਾਲ ਨਹੀਂ ਵੇਖਦਾ।
ਅਹਿਮ ਇਹ ਹੈ ਕਿ ਨਾਰਥ ਈਸਟ ਦੇ ਲੋਕਾਂ ਦੀ ਖੁਸ਼ੀ ਵਿੱਚ ਪੂਰਾ ਦੇਸ਼ ਸ਼ਾਮਲ ਹੋਇਆ ਹੈ। ਅਜਿਹੇ ਮੌਕੇ ਬਹੁਤ ਘੱਟ ਆਉਂਦੇ ਹਨ ਕਿ ਨਾਰਥ ਈਸਟ ਦੀ ਕੋਈ ਸਿੱਧੀ ਦੇਸ਼ ਦੀ ਸਿੱਧੀ ਬਣ ਜਾਵੇ। ਅਤੇ ਅੱਜ ਕਲ੍ਹ ਜਦੋਂ ਅਸੀਂ ਵੇਖਿਆ ਕਿ ਪੂਰਾ ਦੇਸ਼ ਨਾਰਥ ਈਸਟ ਦੇ ਲੋਕਾਂ ਦੇ ਸੁਪਨਿਆਂ ਅਨੁਸਾਰ, ਉਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਸਵੇਰ ਤੋਂ ਟੀ ਵੀ ਸਾਹਮਣੇ ਬੈਠ ਗਿਆ ਹੈ। ਜਿਵੇਂ ਉਹ ਆਪ ਹੀ ਉਥੋਂ ਦੀ ਚੋਣ ਦੇ ਜੰਗ ਵਿੱਚ ਹੋਣ, ਉਸੇ ਤਰ੍ਹਾਂ ਹਰ ਹਿੰਦੁਸਤਾਨੀ ਮਹਿਸੂਸ ਕਰਨ ਲੱਗਾ।
ਮੈਂ ਸਮਝਦਾ ਹਾਂ ਕਿ ਮੇਰੇ ਉੱਤਰ -ਪੂਰਬ ਦੇ ਭਰਾਵਾਂ ਭੈਣਾਂ ਲਈ, ਅਤੇ ਉਨ੍ਹਾਂ ਨੇ ਜੋ ਫਤਵਾ ਦਿੱਤਾ ਹੈ, ਉਹ ਆਪਣੇ ਆਪ ਵਿੱਚ ਬਹੁਤ ਵੱਡੀ ਤਬਦੀਲੀ ਹੈ। ਰਾਮਕ੍ਰਿਸ਼ਨ ਮਿਸ਼ਨ ਹੋਵੇ, ਵਿਵੇਕਾਨੰਦ ਕੇਂਦਰ ਹੋਵੇ, ਹਜ਼ਾਰਾਂ ਵਰਕਰ, ਜੀਵਨ ਸਮਰਪਿਤ ਕਰਨ ਵਾਲੇ ਨੌਜਵਾਨ, ਸਾਧੂ ਸੰਤ ਨਾਰਥ ਈਸਟ ਦੇ ਜਨ ਕਲਿਆਣ ਦੇ ਕੰਮਾਂ ਵਿੱਚ ਲੱਗੇ ਹਨ ਅਤੇ ਇਸ ਕਾਰਣ ਇਥੇ ਜੋ ਬੈਠੇ ਹੋਏ ਹਨ, ਤੁਹਾਨੂੰ ਲੋਕਾਂ ਨੂੰ ਉਥੋਂ ਦੀ Ground reality ਕੀ ਹੈ,ਦਾ ਭਲੀ ਭਾਂਤੀ ਪਤਾ ਹੈ ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਨਾਰਥ ਈਸਟ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੇਸ਼ ਨੇ ਜੋ ਮਿਜਾਜ਼ ਦਿਖਾਇਆ ਹੈ, ਉਹ ਹਰ ਨਾਰਥ ਈਸਟ ਦੇ ਵਿਅਕਤੀ ਦੇ ਦਿਲ ਵਿੱਚ ਹੈ ਕਿ ਪੂਰਾ ਭਾਰਤ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ, ਉਸ ਦਾ ਇੱਕ ਤਾਕਤਵਰ ਸੰਦੇਸ਼ ਦਿੱਤਾ ਹੈ। ਦੇਸ਼ ਦੀ ਏਕਤਾ ਲਈ, ਇੱਕ ਸ੍ਰੇਸ਼ਟ ਭਾਰਤ ਲਈ ਇਹ ਭਾਵਨਾਵਾਂ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ।
ਸਾਥੀਓ, ਪਹਿਲਾਂ ਸਾਡੇ ਇੱਥੇ ਨੀਤੀਆਂ ਅਤੇ ਫ਼ੈਸਲੇ ਅਜਿਹੇ ਹੋਏ ਕਿ ਉੱਤਰ ਪੂਰਬ ਦੇ ਲੋਕਾਂ ਵਿੱਚ alienation ਦੀ ਭਾਵਨਾ ਘਰ ਕਰ ਗਈ। ਲੋਕ ਵਿਕਾਸ ਦੀ ਨਹੀਂ, ਵਿਸ਼ਵਾਸ ਅਤੇ ਆਪਣੇਪਣ ਦੀ ਮੁੱਖ ਧਾਰਾ ਤੋਂ ਵੀ ਆਪਣੇ ਆਪ ਨੂੰ ਕੱਟਿਆ ਮਹਿਸੂਸ ਕਰਨ ਲੱਗੇ। ਕਿੰਨੀਆਂ ਸਮੱਸਿਆਵਾਂ ਦਾ ਕਾਰਣ ਇਹ ਭਾਵਨਾ ਵੀ ਸੀ। ਪਿਛਲੇ ਚਾਰ ਸਾਲਾਂ ਵਿੱਚ ਸਾਡੀ ਸਰਕਾਰ ਦੀਆਂ ਨੀਤੀਆਂ, ਫੈਸਲਿਆਂ ਨੇ ਇਸ ਪਾੜੇ ਨੂੰ ਪੂਰਨ ਦੀ ਕੋਸ਼ਿਸ਼ ਕੀਤੀ, ਇਸ ਵੱਖਵਾਦ ਦੀ ਭਾਵਨਾ ਨੂੰ ਭਰਨ ਦੀ ਕੋਸ਼ਿਸ਼ ਕੀਤੀ। ਅਸੀਂ ਨਾਰਥ ਈਸਟ ਦੀ ਭਾਵਨਾਤਮਕ integration ਦਾ ਸੰਕਲਪ ਲਿਆ ਅਤੇ ਇਸ ਨੂੰ ਸਿੱਧ ਕਰਕੇ ਵਿਖਾਇਆ ਹੈ।
ਤ੍ਰਿਪੁਰਾ ਦੇ ਆਦਿਵਾਸੀ ਇਲਾਕਿਆਂ ਵਿੱਚ ਜੋ ਨਤੀਜੇ ਆਏ ਹਨ, ਉਨ੍ਹਾਂ ਵੀ ਮੈਨੂੰ ਇੱਕ ਬਹੁਤ ਵੱਡੀ ਤਸੱਲੀ ਦਿੱਤੀ ਹੈ ਅਤੇ ਮੈਂ ਉਸ ਬਾਰੇ ਕੁਝ ਤੁਹਾਨੂੰ ਵਿਸ਼ੇਸ਼ ਰੂਪ ਵਿੱਚ ਦੱਸਣਾ ਚਾਹੁੰਦਾ ਹਾਂ। ਸਾਥੀਓ, ਤ੍ਰਿਪੁਰਾ ਦੇ ਏਨੇ ਛੋਟੇ ਜਿਹੇ ਰਾਜ ਵਿੱਚ 20 ਵਿਧਾਨ ਸਭਾ ਦੀਆਂ ਸੀਟਾਂ ਹਨ। ਆਦਿਵਾਸੀ ਬਹੁਲ ਇਲਾਕਿਆਂ ਵਿੱਚ ਹਨ ਅਤੇ ਸਾਡੇ ਇਥੇ ਇੱਕ ਭਰਮ ਫੈਲਾਇਆ ਜਾਂਦਾ ਹੈ ਕਿ ਜਿੱਥੇ ਆਦਿਵਾਸੀ ਹਨ, ਉੱਥੇ ਮਾਓਵਾਦ ਹੈ, ਉੱਥੇ naxalism, left wing extremism ਹੈ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ। ਅਤੇ ਇਹ ਵਹਿਮ ਫੈਲਾ ਕੇ ਉਨ੍ਹਾਂ ਨੂੰ ਵੀ ਵੱਖ ਵੱਖ ਕਰਨ ਦਾ ਲਗਾਤਾਰ ਯਤਨ ਹੋ ਰਿਹਾ ਹੈ। ਤਾਂ ਕਿ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਬਹੁਤ ਵਧੀਆ ਜ਼ਮੀਨ ਤਿਆਰ ਹੋ ਜਾਵੇ। ਪਰ ਕਲ੍ਹ ਪੂਰੇ ਤ੍ਰਿਪੁਰਾ ਦੇ ਨਤੀਜਿਆਂ ਨੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਉੱਤਰ -ਪੂਰਬ ਵਿੱਚ ਆਦਿਵਾਸੀ ਭੈਣ ਭਰਾਵਾਂ ਨੇ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਇੱਕ ਤਰਫ਼ਾ ਮਤਦਾਨ ਕਰਕੇ ਨਫਰਤ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ।
ਸਾਥੀਓ, radicalization ਦਾ ਜਵਾਬ integration ਨਾਲ ਹੀ ਦਿੱਤਾ ਜਾ ਸਕਦਾ ਹੈ। ਦੇਸ਼ ਦਾ ਕੋਈ ਵੀ ਵਿਭਾਗ , ਕੋਈ ਵੀ ਵਰਗ ਖੁਦ ਨੂੰ ਮੁੱਖ ਧਾਰਾ ਨਾਲੋਂ ਕੱਟਿਆ ਹੋਇਆ ਮਹਿਸੂਸ ਨਾ ਕਰੇ, ਇਸ ਦੇ ਲਈ ਸਾਡੀ ਸਰਕਾਰ ਵੱਲੋਂ ਸੰਕਲਪਬੱਧ ਹੋ ਕੇ ਯਤਨ ਕੀਤੇ ਜਾ ਰਹੇ ਹਨ ਪਰ ਸਾਰੇ ਦੇਸ਼ ਨੇ ਵੀ ਏਕਤਾ ਦੇ ਮੰਤਰ ਨੂੰ ਹਰ ਪਲ ਤਾਕਤਵਰ ਬਣਾਉਣਾ ਹੀ ਹੁੰਦਾ ਹੈ। ਸੰਕਲਪ ਸ਼ਕਤੀ ਦਾ ਇਹ ਪ੍ਰਵਾਹ ਇਸ ਵੇਲੇ ਕਰਨਾਟਕ ਦੇ ਸਟੇਡੀਅਮ ਵਿੱਚ ਵੀ ਮਹਿਸੂਸ ਕੀਤਾ ਜਾ ਸਕਦਾ ਹੈ । ਜੋ ਸ਼ਰਧਾਵਾਨ ਵਿਅਕਤੀ ਮੰਚ ਉੱਤੇ ਹਨ , ਉਹ ਇਸ ਨੂੰ ਹੋਰ ਜ਼ਿਆਦਾ ਮਹਿਸੂਸ ਕਰ ਰਹੇ ਹੋਣਗੇ।
ਸਾਥੀਓ, ਰਾਸ਼ਟਰ ਨਿਰਮਾਣ ਨੂੰ ਸਮਰਪਿਤ ਇਸ ਸੰਕਲਪ ਨੂੰ ਸੁਆਮੀ ਵਿਵੇਕਾਨੰਦ ਜੀ ਦੇ ਇੱਕ ਸੰਦੇਸ਼ ਨਾਲ ਹੋਰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਸੁਆਮੀ ਜੀ ਨੇ ਕਿਹਾ ਸੀ —
“Life is short, but the soul is immortal and eternal, and one thing being certain, death, let us therefore take up a great idea and give up our whole life to it.”
ਜੀਵਨ ਬਹੁਤ ਛੋਟਾ ਹੈ, ਜੀਵਨ ਅਨਿਸ਼ਚਿਤ ਹੁੰਦਾ ਹੈ, ਮੌਤ ਨਿਸ਼ਚਿਤ ਹੈ ਅਤੇ ਇਸ ਲਈ ਸਾਨੂੰ ਇੱਕ ਸੰਕਲਪ ਤੈਅ ਕਰਕੇ ਉਸ ਉੱਤੇ ਆਪਣਾ ਜੀਵਨ ਵਾਰ ਦੇਣਾ ਚਾਹੀਦਾ ਹੈ।
ਅੱਜ ਹਜ਼ਾਰਾਂ ਨੌਜਵਾਨਾਂ ਦਰਮਿਆਨ ਮੈਂ ਤੁਹਾਨੂੰ ਸਭ ਨੂੰ ਇਹ ਸਵਾਲ ਕਰਨਾ ਚਾਹੁੰਦਾ ਹਾਂ ਕਿ ਇਹ ਇੱਕ ਸੰਕਲਪ ਕੀ ਹੋਣਾ ਚਾਹੀਦਾ ਹੈ? ਕਈ ਵਾਰੀ ਮੈਂ ਵੇਖਦਾ ਹਾਂ ਕਿ ਕਿਸੇ ਨੌਜਵਾਨ ਤੋਂ ਅਚਾਨਕ ਪੁੱਛਿਆ ਜਾਵੇ ਕਿ ਉਸ ਦੇ ਜੀਵਨ ਦਾ ਟੀਚਾ ਕੀ ਹੈ? ਤਾਂ ਉਹ ਸਿੱਧਾ ਜਵਾਬ ਨਹੀਂ ਦੇ ਸਕਦਾ। ਉਹ ਆਪਣੇ purpose of life ਨੂੰ ਲੈ ਕੇ ਹੀ confuse ਹੈ। ਸਾਥੀਓ, ਸਾਡੇ ਜੀਵਨ ਵਿੱਚ ਜਦੋਂ ਸੰਕਲਪ ਅਤੇ ਉਦੇਸ਼ ਸਪਸ਼ਟ ਹੋਣਗੇ ਤਾਂ ਹੀ ਅਸੀਂ ਕੁਝ ਸਿੱਧ ਵੀ ਕਰ ਸਕਾਂਗੇ, ਦੇਸ਼ ਨੂੰ, ਮਾਨਵਤਾ ਨੂੰ ਕੁਝ ਦੇ ਸਕਾਂਗੇ। ਜਦੋਂ ਸੰਕਲਪ ਭਰਮ ਵਿੱਚ ਹੋਵੇਗਾ, confuse ਹੋਵੇਗਾ, ਤਾਂ ਟੀਚੇ ਦੀ ਪ੍ਰਾਪਤੀ ਕਰਨੀ ਵੀ ਸੰਭਵ ਨਹੀਂ ਹੋਵੇਗੀ। ਰੇਲਵੇ ਪਲੇਟਫਾਰਮ ਉੱਤੇ ਪਹੁੰਚਣ ਤੋਂ ਬਾਅਦ ਢੇਰ ਸਾਰੀਆਂ ਗੱਡੀਆਂ ਖੜੀਆਂ ਹਨ, ਅਤੇ ਪਤਾ ਹੀ ਨਹੀਂ ਕਿ ਕਿਸ ਟ੍ਰੇਨ ਵਿੱਚ ਬੈਠਣਾ ਹੈ ਤਾਂ ਨਾ ਤੁਸੀਂ ਮੰਜ਼ਿਲ ਤੇ ਪਹੁੰਚ ਸਕਦੇ ਹੋ, ਨਾ ਤੁਸੀਂ ਯਾਤਰਾ ਦਾ ਰਸਤਾ ਤੈਅ ਕਰ ਸਕਦੇ ਹੋ।
ਸੁਆਮੀ ਵਿਵੇਕਾਨੰਦ ਜੀ ਵੀ, ਉਨ੍ਹਾਂ ਦਾ ਇੱਕ ਬਹੁਤ ਮਸ਼ਹੂਰ ਕਥਨ ਹੈ, ਅਤੇ ਉਹ ਕਹਿੰਦੇ ਸਨ – “take up one idea. Make that one idea your life, think of it, dream of it, live on that idea, let the brain, muscles, nerve, every part of your body be full of that idea and just leave every other idea alone. This is the way to success.”
ਮੇਰੀ ਅੱਜ ਇਸ ਯੁਵਾ ਮਹਾਉਤਸਵ ਵਿੱਚ ਆਏ ਹਰੇਕ ਯੁਵਾ ਨੂੰ ਤਾਕੀਦ ਹੈ ਕਿ ਆਪਣੇ ਸੰਕਲਪ ਨੂੰ ਲੈ ਕੇ ਸਪੱਸ਼ਟ ਰਹਿਣ, ਉਸ ਨੂੰ ਜੀਵਨ ਵਿੱਚ ਕੀ ਕਰਨਾ ਹੈ, ਉਸ ਨੂੰ ਲੈ ਕੇ ਹਮੇਸ਼ਾ ਸਪਸ਼ਟ ਰਹਿਣਾ ਚਾਹੀਦਾ ਹੈ।
ਭਾਈਓ ਅਤੇ ਭੈਣੋਂ, ਅੱਜ ਸਾਡਾ ਭਾਰਤ ਪੂਰੀ ਦੁਨੀਆ ਦਾ ਸਭ ਤੋ ਨੌਜਵਾਨ ਦੇਸ਼ ਹੈ। 65 % ਤੋਂ ਜਿਆਦਾ ਲੋਕਾਂ ਦੀ ਉਮਰ 35 ਸਾਲ ਤੋਂ ਘੱਟ ਹੈ ਯੁਵਾ ਸ਼ਕਤੀ ਦੀ ਇਹ ਅਪਾਰ ਊਰਜਾ ਦੇਸ਼ ਦਾ ਮੁਕੱਦਰ ਬਦਲ ਸਕਦੀ ਹੈ, ਪੂਰੇ ਦੇਸ਼ ਨੂੰ ਊਰਜਾਵਾਨ ਬਣਾ ਸਕਦੀ ਹੈ। 2014 ਵਿੱਚ ਸਰਕਾਰ ਬਣਨ ਤੋਂ ਬਾਅਦ ਅਤੇ ਇਸ ਲਈ ਸਾਡੀ ਸਰਕਾਰ ਨੇ Youth Power ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਊਰਜਾ ਦਾ ਰਾਸ਼ਟਰ ਨਿਰਮਾਣ ਵਿੱਚ ਇਸਤੇਮਾਲ ਕਰਨ ਲਈ ਅਨੇਕ ਫੈਸਲੇ ਲਏ ਅਤੇ ਇਹ ਪ੍ਰਕਿਰਿਆ ਨਿਰੰਤਰ ਜਾਰੀ ਹੈ।
ਤੁਹਾਨੂੰ ਧਿਆਨ ਹੋਵੇਗਾ ਕਿ ਅਸੀਂ ਲੋਕ ਸਰਕਾਰ ਵਿੱਚ ਆਏ ਅਤੇ ਆਉਣ ਤੋਂ ਕੁਝ ਸਮਾਂ ਬਾਅਦ ਹੀ ਦੇਸ਼ ਦੇ ਭਵਿੱਖ ਲਈ ਦੇਸ਼ ਦੇ ਨੌਜਵਾਨਾਂ ਦੇ Skill development ਲਈ ਇੱਕ ਸੁਤੰਤਰ ਮੰਤਰਾਲਾ ਬਣਾ ਦਿੱਤਾ ਗਿਆ। ਪਹਿਲਾਂ ਵੀ Skill development ਹੁੰਦਾ ਸੀ ਪਰੰਤੂ ਸਰਕਾਰ ਵਿੱਚ ਇਹ 40-50 ਮੰਤਰਾਲਿਆ ਵਿੱਚ ਖਿਲਰਿਆ ਪਿਆ ਹੁੰਦਾ ਸੀ, ਅਲੱਗ-ਅਲੱਗ ਹੁੰਦਾ ਸੀ। ਹਰੇਕ ਦੀ ਦਿਸ਼ਾ ਵੀ ਅਲੱਗ ਹੁੰਦੀ ਸੀ। ਕਦੇ-ਕਦੇ ਤਾਂ ਹਰੇਕ ਦੀ ਦਿਸ਼ਾ ਇੱਕ-ਦੂਜੇ ਨਾ ਟਕਰਾ ਜਾਂਦੀ ਸੀ। ਹੁਣ ਇੱਕ ਮੰਤਰਾਲਾ ਦੇਸ਼ ਭਰ ਵਿੱਚ Skill development ਦਾ ਕੰਮ ਦੇਖ ਰਿਹਾ ਹੈ। ਇਸ ਮੰਤਰਾਲੇ ਦੀ ਨਿਗਰਾਨੀ ਵਿੱਚ ਦੇਸ਼ ਦੇ ਹਰ ਜਿਲ੍ਹੇ ਵਿੱਚ Skill development centre ਖੋਲ੍ਹੇ ਜਾ ਰਹੇ ਹਨ। ਨੋਜਵਾਨਾਂ ਦੀ industry ਦੀ ਜ਼ਰੂਰਤ ਨੂੰ ਦੇਖਦੇ ਹੋਏ short term ਅਤੇ long term training ਦਿੱਤੀ ਜਾ ਰਹੀ ਹੈ। ਯੁਵਾ ਆਪਣੇ ਦਮ ‘ਤੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਣ, ਉਨ੍ਹਾਂ ਨੂੰ ਬਿਨ੍ਹਾਂ ਬੈਂਕ ਗਰੰਟੀ ਕਰਜ਼ ਮਿਲ ਸਕੇ, ਇਸ ਦੇ ਲਈ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਚਲਾਈ ਜਾ ਰਹੀ ਹੈ। ਮੁਦਰਾ ਯੋਜਨਾ ਤਹਿਤ ਹੁਣ ਤੱਕ ਦੇਸ਼ ਵਿੱਚ ਕਰੀਬ-ਕਰੀਬ 11 ਕਰੋੜ ਲੋਨ ਦਿੱਤੇ ਗਏ ਹਨ। ਕਰਨਾਟਕ ਦੇ ਨੌਜਵਾਨਾਂ ਦੇ ਵੀ ਇੱਕ ਕਰੋੜ 14 ਲੱਖ ਤੋਂ ਜ਼ਿਆਦਾ ਲੋਨ ਪ੍ਰਵਾਨ ਕੀਤੇ ਗਏ ਹਨ। ਇਸ ਯੋਜਨਾ ਦੀ ਵਜ੍ਹਾ ਨਾਲ ਹੀ ਦੇਸ਼ ਨੂੰ ਲਗਭਗ ਤਿੰਨ ਕਰੋੜ ਨਵੇਂ ਉੱਦਮੀ ਮਿਲੇ ਹਨ। ਮੇਰੇ ਨੌਜਵਾਨੋ ਇਹ ਬਹੁਤ ਵੱਡੀ ਮਹੱਤਵ ਦੀ ਗੱਲ ਹੈ ਕਿ ਇੰਨ੍ਹੇ ਘੱਟ ਸਮੇਂ ਵਿੱਚ ਤਿੰਨ ਕਰੋੜ ਨਵੇਂ ਉੱਦਮੀ ਦੇਸ਼ ਦੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਲਈ ਆਪਣਾ ਯੋਗਦਾਨ ਦੇ ਰਹੇ ਹਨ।
Skill Development ਅਤੇ Self Employment ਨੂੰ ਹੁਲਾਰਾ ਦੇਣ ਦੇ ਨਾਲ ਹੀ ਸਾਡੀ ਸਰਕਾਰ ਨੇ ਨੌਜਵਾਨਾਂ ਦੇ products ਲਈ ਬਜ਼ਾਰ ਬਣਾਉਣ ਦਾ ਵੀ ਕੰਮ ਕੀਤਾ ਹੈ। ਸਰਕਾਰ ਨੇ ਨੀਤੀਗਤ ਬਦਲਾਅ ਕੀਤੇ ਤਾਂ ਕਿ ਸਰਕਾਰ ਦੀ ਸਰਕਾਰੀ ਖ਼ਰੀਦ ਵਿੱਚ ਸਥਾਨਕ ਉਤਪਾਦਾਂ ਨੂੰ ਹੀ ਪ੍ਰਾਥਮਿਕਤਾ ਦਿੱਤੀ ਜਾਵੇ। ਇਸ ਦੇ ਇਲਾਵਾ ਇੱਕ ਹੋਰ ਅਰਥਵਿਵਸਥਾ ਵਿਕਸਿਤ ਕੀਤੀ ਗਈ ਹੈ GEM ਭਾਵ Government e Market.Government –Market ਦੇ ਨਾਮ ਨਾਲ ਇਸ online platform ਰਾਹੀਂ ਹੁਣ ਕੋਈ ਵੀ ਨੌਜਵਾਨ, ਕੋਈ ਵੀ ਮਹਿਲਾ, ਕੋਈ ਵੀ ਪਿੰਡ ਦਾ ਵਿਅਕਤੀ ਆਪਣੀ ਕੰਪਨੀ ਦੇ ਜਾਂ ਆਪਣੇ ਘਰ ਵਿੱਚ ਵੀ ਬਣਾਏ ਹੋਏ Product ਹੋਣ, ਜਾਂ ਉਹ ਕੋਈ Services ਦੇਣਾ ਚਾਹੁੰਦਾ ਹੈ, ਅਗਰ ਸਰਕਾਰ ਨੂੰ ਜ਼ਰੂਰਤ ਹੈ, ਤਾਂ ਸਰਕਾਰ ਨੂੰ ਕੋਈ ਵਿਚੋਲਿਆਂ ਦੀ ਜ਼ਰੂਰਤ ਨਹੀਂ, ਟੇਂਡਰ ਦੀ ਜ਼ਰੂਰਤ ਨਹੀਂ, ਵੱਡੀਆਂ-ਵੱਡੀਆਂ ਦੀਆਂ ਕੰਪਨੀਆਂ ਦੀ ਵੀ ਜ਼ਰੂਰਤ ਨਹੀਂ, ਆਮ ਮਨੁੱਖ ਤੋਂ ਉਹ ਚੀਜ਼ਾਂ ਖਰੀਦ ਸਕਦੇ ਹਨ। ਅਸੀਂ ਰਾਜ ਸਰਕਾਰਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਾਂ ਕਿ ਉਹ ਵੀ ਆਪਣੇ ਰਾਜ ਵਿੱਚ ਨੌਜਵਾਨ ਉੱਦਮੀਆਂ ਨੂੰ ਪ੍ਰੋਤਸਾਹਨ ਦੇਣ ਲਈ ਇਸ ਪੋਰਟਲ ਨਾਲ ਜੁੜਨ। ਦੇਸ਼ ਦੀਆਂ 20 ਰਾਜ ਸਰਕਾਰਾਂ ਇਸ ਅਭਿਆਨ ਵਿੱਚ ਕੇਂਦਰ ਸਰਕਾਰ ਦੇ ਨਾਲ ਆ ਚੁੱਕੀਆਂ ਹਨ।
ਸਾਥੀਓ, ਸਾਡੀ ਸਰਕਾਰ ਦੇ ਨਿਰੰਤਰ ਯਤਨ ਦੀ ਵਜ੍ਹਾ ਨਾਲ ਹੀ ਦੇਸ਼ ਵਿੱਚ ਹੁਣ ਇੱਕ ਮਾਹੌਲ ਬਣਿਆ ਹੈ ਜਿੱਥੇ ਯੁਵਾ ਅੱਜ ਦੀ ਉਦਯੋਗਿਕ ਜ਼ਰੂਰਤ ਦੇ ਹਿਸਾਬ ਨਾਲ ਟ੍ਰੇਨਿੰਗ ਲੈ ਕੇ , ਆਪਣੇ ਦਮ ‘ਤੇ ਕੁਝ ਕਰ ਸਕਦਾ ਹੈ ਅਤੇ ਆਪਣੇ product ਬਜ਼ਾਰ ਵਿੱਚ ਵੇਚ ਵੀ ਸਕਦਾ ਹੈ। ਇਹ ਮਾਹੌਲ ਕਿੰਨਾ ਜ਼ਿਆਦਾ ਜ਼ਰੂਰੀ ਹੈ, ਇਸ ਨੂੰ ਕਰਨਾਟਕ ਦੇ ਨੌਜਵਾਨ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਨ। ਤੁਹਾਡੇ ਵਰਗੇ ਕਰੋੜਾ ਨੌਜਵਾਨਾਂ ਦੀਆਂ ਆਸਾਂ-ਉਮੀਦਾਂ ਨੂੰ ਸਮਝਦੇ ਹੋਏ ਹੀ ਸਰਕਾਰ ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ ਵਰਗੇ ਪ੍ਰੋਗਰਾਮ ਵੀ ਚਲਾ ਰਹੀ ਹੈ।
ਪਹਿਲੀ ਵਾਰ ਸਾਡੀ ਸਰਕਾਰ ਨੇ ਰੋਜ਼ਗਾਰ ਨੂੰ Tax Incentive ਨਾਲ ਜੋੜਿਆ ਹੈ। ਜੋ ਕੰਪਨੀਆਂ ਨੌਜਵਾਨਾਂ ਨੂੰ ਆਪਣੇ ਇੱਥੇ apprenticeship ਕਰਾ ਰਹੀਆਂ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਟੈਕਸ ਵਿੱਚ ਛੋਟ ਦਿੱਤੀ ਜਾ ਰਹੀ ਹੈ। ਨੌਜਵਾਨਾਂ ਦਾ ਜੋ Provident Fund ਕਟਦਾ ਹੈ, ਇਸ ਵਿੱਚ ਸਰਕਾਰ ਵੱਲੋਂ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਜਿਨ੍ਹਾਂ ਨੌਜਵਾਨਾਂ ਦੀਆਂ ਕੰਪਨੀਆਂ 2 ਕਰੋੜ ਰੁਪਏ ਤੱਕ ਦੇ turnover, ਤੱਕ ਸੀਮਤ ਹੋਣ, ਅਤੇ ਜਿਨ੍ਹਾਂ ਵਿੱਚ ਡਿਜੀਟਲ ਤਰੀਕੇ ਨਾਲ ਹੀ ਪੇਮੈਂਟ ਕੀਤਾ ਜਾਂਦਾ ਹੋਵੇ, ਉਨ੍ਹਾਂ ਨੂੰ ਵੀ ਟੈਕਸ ਦੇ ਅੰਦਰ ਛੋਟ ਦਿੱਤੀ ਜਾ ਰਹੀ ਹੈ।
ਮੈਂ ਮੰਨਦਾਂ ਹਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ Sense of Mission ਦੀ ਕੋਈ ਕਮੀ ਨਹੀਂ ਹੈ। ਉਹ ਆਪਣੇ ideas ਨੂੰ, innovative solutions ਨੂੰ ਇਸ ਤਰ੍ਹਾਂ ਜ਼ਮੀਨ ‘ਤੇ ਉਤਾਰਨਾ ਚਾਹੁੰਦੇ ਹਨ ਕਿ ਚੀਜਾਂ ਹੋਰ efficient ਹੋਣ ਅਤੇ economical ਹੋਣ। ਇਸ ਲਈ ਉਸ ਨੂੰ ਜਿਸ ਤਰ੍ਹਾਂ ਪ੍ਰੋਤਸਾਹਿਤ ਕੀਤੇ ਜਾਣ ਦੀ ਜ਼ਰੂਰਤ ਹੈ, ਉਹ ਕਰਨ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ।
ਸਾਥੀਓ, Innovation ਹੀ ਬਿਹਤਰ ਭਵਿੱਖ ਦਾ ਅਧਾਰ ਹੈ। ਸਾਡੀ ਸਿੱਖਿਆ ਵਿਵਸਥਾ ਵਿੱਚ ਇਸ ਸੋਚ ਦੇ ਨਾਲ ਹੀ Innovation ਨੂੰ ਸਕੂਲੀ ਸੱਭਿਆਚਾਰ ਦਾ ਹਿੱਸਾ ਬਣਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਸਕੂਲਾਂ ਵਿੱਚ ਘੱਟ ਉਮਰ ਦੇ ਬੱਚਿਆਂ ਦੇ Ideas ਨੂੰ Innovation ਵਿੱਚ ਬਦਲਣ ਦੇ ਲਈ ਸਰਕਾਰ ਨੇ Atal Innovation Mission ਦੀ ਸ਼ੁਰਾਆਤ ਕੀਤੀ ਹੈ – AIM, ਹੁਣ ਤੱਕ ਸਾਰੇ ਦੇਸ਼ ਵਿੱਚ ਦੋ ਹਜ਼ਾਰ ਚਾਰ ਸੌ ਤੇਂ ਜ਼ਿਆਦਾ Atal Tinkering Labs ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।
ਕੇਂਦਰ ਸਰਕਾਰ ਇੱਕ ਬਹੁਤ ਹੀ ਵੱਡੇ ਮਿਸ਼ਨ ‘ਤੇ ਕੰਮ ਕਰ ਰਹੀ ਹੈ ਅਤੇ ਉਹ ਹੈ ਦੇਸ਼ ਵਿੱਚ 20 ਵਰਲਡ ਕਲਾਸ ਸਿੱਖਿਆ ਸੰਸਥਾਨ ਬਣਾਉਣ ਦਾ ਕੰਮ। ਦੇਸ਼ ਵਿੱਚ 20 Institutes of Eminence ਬਣਾਉਣ ਦਾ ਕੰਮ। ਇਸ ਮਿਸ਼ਨ ਦੇ ਤਹਿਤ ਪਬਲਿਕ ਸੈਕਟਰ ਦੇ selected 10 ਸੰਸਥਾਨਾਂ ਨੂੰ ਇੱਕ ਤੈਅ ਸਮੇਂ ਸੀਮਾਂ ਵਿੱਚ ਕੁੱਲ 10 ਹਜ਼ਾਰ ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਹ Institutes of Eminence ਆਧੁਨਿਕ ਸਿੱਖਿਆ ਦੇ ਖੇਤਰ ਵਿੱਚ ਭਾਰਤ ਨੂੰ ਆਪਣੀ ਜਗ੍ਹਾ ਫਿਰ ਦਿਵਾਉਣਗੇ।
ਇਸ ਬਜਟ ਵਿੱਚ ਅਸੀਂ RISE ਨਾਮ ਦੀ ਇੱਕ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਸਾਡੀ ਸਰਕਾਰ ਅਗਲੇ ਚਾਰ ਸਾਲਾਂ ਵਿੱਚ ਦੇਸ਼ ਦੇ education system ਨੂੰ ਸੁਧਾਰਨ ਲਈ 1 ਲੱਖ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ।
ਬਜਟ ਵਿੱਚ ਸਰਕਾਰ ਵੱਲੋਂ Prime Minister’s Research Fellows ਸਕੀਮ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਤਹਿਤ ਦੇਸ਼ ਦੇ ਇੱਕ ਹਜ਼ਾਰ ਹੋਣਹਾਰ ਇੰਜੀਨੀਅਰਿੰਗ ਦੇ ਜੋ ਵਿਦਿਆਰਥੀ ਹਨ ਅਤੇ ਹੋਣਹਾਰ ਹਨ, ਉਨ੍ਹਾਂ ਨੂੰ PhD programme ਲਈ ਪੰਜ ਸਾਲ ਤੱਕ 70 ਤੋਂ 80 ਹਜ਼ਾਰ ਰੁਪਏ ਮਹੀਨੇ ਦੀ ਆਰਥਿਕ ਮਦਦ ਦਿੱਤੀ ਜਾਵੇਗੀ।
ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਡੇ Human Resource ਦੀ ਸ਼ਕਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਅਨੇਕ ਯੋਜਨਾਵਾਂ ਦਾ ਲਾਭ ਕਰਨਾਟਕ ਦੇ ਨੌਜਵਾਨਾਂ ਨੂੰ ਮਿਲਣਾ ਵੀ ਓਨਾ ਹੀ ਅਸਾਨ ਹੈ, ਓਨਾ ਹੀ ਸੰਭਵ ਹੈ। ਕੇਂਦਰ ਸਰਕਾਰ ਵੱਲੋਂ Innovation ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜ, ਆਰਟੀਫੀਸ਼ੀਅਲ ਇੰਟੈਲੀਜੈਂਸ, ਇੰਟਰਨੈੱਟ ਆਵ੍ ਥਿੰਗਸ, ਇਸ ਦੇ ਲਈ ਕੀਤੇ ਜਾ ਰਹੇ ਕਾਰਜ ਨੇ ਪੂਰੇ ਕਰਨਾਟਕ ਦੇ ਨੌਜਵਾਨਾਂ ਲਈ ਨਵੀਂਆ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇ ਹਨ। ਖਾਸ ਤੌਰ ‘ਤੇ ਸਮਾਰਟ ਸਿਟੀ ਮਿਸ਼ਨ ਨਾਲ ਦੇਸ਼ ਭਰ ਵਿੱਚ ਕਰਨਾਟਕ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਪਹੁੰਚ ਨੂੰ ਅਸਾਨ ਬਣਾਇਆ ਹੈ, ਉਨ੍ਹਾਂ ਦੀ ਪ੍ਰਤਿਭਾ ਦਾ ਬਿਹਤਰ ਇਸਤੇਮਾਲ ਸੁਨਿਸ਼ਚਿਤ ਕੀਤਾ ਹੈ।
ਸਾਥੀਓ, ਸਿਸਟਰ ਨਿਵੇਦਿਤਾ ਜੀ ਨੇ ਇੱਕ ਵਾਰ ਟਿੱਪਣੀ ਕੀਤੀ ਸੀ ਕਿ ਆਖਰ ਅਜਿਹਾ ਕੀ ਕੀਤਾ ਜਾਵੇ ਕਿ ਭਾਰਤ ਦੇ ਵਿਦਿਆਰਥੀ ਕਿਸੇ ਦੂਜੇ ਦੇਸ਼ ਦੀ ਕਾਪੀ ਨਾ ਕਰਨ, ਨਕਲ ਨਾ ਕਰਕੇ ਖੁਦ ਹੀ ਪੂਰਣ ਹੋਣ। ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੇ ਕਿਹਾ ਸੀ –
“Your education should be an education of the heart and the spirit, and of the spirit as much of the brain; it should be a living connection between yourselves and your past as well as the modern world!”
ਯਾਨੀ ਆਪਣੇ ਇਤਿਹਾਸ, ਵਰਤਮਾਨ ਅਤੇ ਭਵਿੱਖ ਵਿਚਕਾਰ ਕੁਨੈਕਸ਼ਨ ਬਣਾਉਣਾ ਬਹੁਤ ਜ਼ਰੂਰੀ ਹੈ। ਆਪਣੀਆਂ ਪਰੰਪਰਾਵਾਂ ਨਾਲ ਜਿੰਨਾ ਇਹ ਕੁਨੈਕਟ ਮਜ਼ਬੂਤ ਹੋਵੇਗਾ, ਉੱਨਾ ਹੀ ਦੇਸ਼ ਦਾ ਯੁਵਾ ਖ਼ੁਦ ਨੂੰ ਮਜ਼ਬੂਤ ਮਹਿਸੂਸ ਕਰੇਗਾ।
ਭਰਾਓ ਅਤੇ ਭੈਣੋਂ, ਆਪਣੀਆਂ ਪਰੰਪਰਾਵਾਂ ਨੂੰ ਸਨਮਾਨ ਦੀ ਇਹ ਭਾਵਨਾ ਕੇਂਦਰ ਸਰਕਾਰ ਵੱਲੋਂ ਹੁਣੇ ਸ਼ੁਰੂ ਕੀਤੀ ਗਈ ਖੇਲੋ ਇੰਡੀਆ ਯੋਜਨਾ ਵਿੱਚ ਵੀ ਦਿਖਾਈ ਦਿੰਦੀ ਹੈ। ਮੈਂ ਤਾਂ ਕਹਿੰਦਾ ਹਾਂ – ਜੋ ਖੇਲੇ ਵੋਹੀ ਖਿਲੇ। ਇਸ ਲਈ ਅਸੀਂ ਨੀਤੀ ਵਿੱਚ ਬਹੁਤ ਵੱਡਾ ਬਦਲਾਅ ਕੀਤਾ ਹੈ। Sports ਵਿੱਚ ਗੁਰੂ- ਚੇਲਾ ਪਰੰਪਰਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਸਿਰਫ਼ ਵਰਤਮਾਨ ਕੋਚ ਦਾ ਹੀ ਨਹੀਂ ਬਲਕਿ ਹਰ ਉਸ ਗੁਰੂ ਦਾ ਸਨਮਾਨ ਕਰੇਗੀ ਜਿਸ ਨੇ ਖਿਡਾਰੀ ਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ। ਅੰਤਰਰਾਸ਼ਟਰੀ ਮੈਡਲ ਜਿੱਤਣ ਦੀ ਸਥਿਤੀ ਵਿੱਚ ਹੁਣ ਪਹਿਲਾਂ ਵਾਲੇ ਗੁਰੂਆਂ ਨੂੰ ਵੀ ਸਨਮਾਨ ਰਕਮ ਦਾ ਕੁਝ ਹਿੱਸਾ ਦਿੱਤਾ ਜਾਵੇਗਾ।
ਪਰੰਪਰਾਵਾਂ ਨਾਲ ਇਸ ਜੁੜਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਲੋ ਇੰਡੀਆ ਪ੍ਰੋਗਰਾਮ ਵਿੱਚ ਕਬੱਡੀ ਅਤੇ ਖੋ-ਖੋ ਵਰਗੀਆਂ ਸੁਦੇਸ਼ੀ ਖੇਡਾਂ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਦੇਸ਼ ਦੇ ਕੋਨੇ-ਕੋਨੇ ਤੋਂ Talent ਨੂੰ ਪਹਿਚਾਣ ਕੇ ਸਰਕਾਰ ਉਸ ਨੂੰ sports ਦਾ ਆਧੁਨਿਕ platform ਦੇਣ ਦਾ ਯਤਨ ਕਰ ਰਹੀ ਹੈ। ਅਤੇ ਸਰਕਾਰ ਨੇ ਤੈਅ ਕੀਤਾ ਹੈ ਕਿ ਹਰ ਸਾਲ ਇੱਕ ਹਜ਼ਾਰ ਯੁਵਾ ਖਿਡਾਰੀਆਂ ਨੂ ਚੁਣਕੇ, ਉਨ੍ਹਾਂ ਨੂੰ Modern Sports Infrastructure ਨਾਲ ਸਿਖਲਾਈ ਲਈ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਹਰ ਸਾਲ ਦਿੱਤੀ ਜਾਵੇਗੀ।
ਸਾਥੀਓ, ‘ਵਿਦਿਆਰਥੀ ਦੇਵੋ ਭਵ :’’ (विद्यार्थी देवो भव:) ਸਿਰਫ ਤੁਹਾਡਾ ਹੀ ਨਾਰਾ ਨਹੀਂ, ਸਾਡਾ ਵੀ ਮੰਤਰ ਹੈ। ਬਲਕਿ ਮੈਂ ਤਾਂ ਆਪਣੀ ਪ੍ਰਵਾਨਗੀ ਨਾਲ ਇਸ ਵਿੱਚ ਇਹ ਵੀ ਜੋੜਨਾ ਚਾਹਾਂਗਾ – ‘‘ਯੁਵਾ ਦੇਵੋ ਭਵ:- ਯੁਵਾਸ਼ਕਤੀ ਦੇਵੋ ਭਵ:’’ (“युवा देवो भव: -युवाशक्ति देवो भव:”)।
ਨੌਜਵਾਨਾਂ ਨੂੰ ਮੈਂ ਦੈਵੀ ਸ਼ਕਤੀ ਦੇ ਤੁੱਲ ਇਸ ਲਈ ਸਮਝਦਾ ਹਾਂ ਕਿਉਂਕਿ ਨੌਜਵਾਨਾਂ ਨੂੰ ਮੈ ਪ੍ਰਸਥਿਤੀ ਨਹੀਂ, ਉਮਰ ਦੀ ਇੱਕ ਅਵਸਥਾ ਨਹੀਂ ਬਲਕਿ ਇੱਕ ਮਾਨਸਿਕ ਅਵਸਥਾ ਮੰਨਦਾ ਹਾਂ, ਮਾਨਸਿਕ ਸਥਿਤੀ ਮੰਨਦਾ ਹਾਂ। ਨੌਜਵਾਨ ਸਿਰਫ਼ ਇਹ ਨਹੀਂ ਸੋਚਦਾ ਕਿ ਜੋ ਪਹਿਲਾਂ ਚੰਗਾ ਸੀ, ਉਹ ਬਿਹਤਰ ਸੀ। ਨੌਜਵਾਨ ਇਹ ਸੋਚਦਾ ਹੈ ਕਿ ਪੁਰਾਣੇ ਤੋਂ ਸਿੱਖਿਆ ਲੈ ਕੇ ਵਰਤਮਾਨ ਅਤੇ ਭਵਿੱਖ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾਵੇ। ਇਸ ਲਈ ਉਹ ਦੇਸ਼ ਨੂੰ ਬਦਲਣ ਦੇ ਲਈ ਕੰਮ ਕਰਦਾ ਹੈ, ਦੁਨੀਆ ਨੂੰ ਬਦਲਣ ਲਈ ਯਤਨ ਕਰਦਾ ਹੈ। ਨੌਜਵਾਨ ਚਾਹੁੰਦਾ ਹੈ ਕਿ ਭਵਿੱਖ – ਵਰਤਮਾਨ ਅਤੇ ਅਤੀਤ ਦੋਹਾਂ ਤੋਂ ਜ਼ਿਆਦਾ ਬਿਹਤਰ ਅਤੇ ਮਜ਼ਬੂਤ ਹੋਵੇ।
ਇਸ ਲਈ ਮੈਂ ਦੇਸ਼ ਦੇ ਨੌਜਵਾਨਾਂ ਦੀ ਸ਼ਕਤੀ ਨੂੰ ਫਿਰ ਤੋਂ ਨਮਨ ਕਰਦਾ ਹਾਂ । ਏਕ ਭਾਰਤ – ਸ਼ਰੇਸ਼ਠ ਭਾਰਤ – ਤੁਸੀਂ ਸ਼ਬਦ ਸੁਣੇ ਹੋਣਗੇ । ਸਰਦਾਰ ਵੱਲਭ ਭਾਈ ਪਟੇਲ – ਦੇਸ਼ ਨੂੰ ਇੱਕ ਕਰਨ ਦਾ ਭਗੀਰਥ ਕੰਮ ਕੀਤਾ । ਇੱਕ ਭਾਰਤ ਨੂੰ ਸ਼ਰੇਸ਼ਠ ਭਾਰਤ ਬਣਾਉਣਾ , ਇਹ ਸਾਡੇ ਲੋਕਾਂ ਦੀ ਜ਼ਿੰਮੇਵਾਰੀ ਹੈ । ਅਤੇ ਇਸ ਲਈ ਮੈਂ ਤਾਂ ਚਾਹਾਂਗਾ ਇੱਥੇ ਇੰਨੇ ਨੌਜਵਾਨ ਬੈਠੇ ਹਨ – ਤੁਹਡੇ ਵਿੱਚੋਂ ਕਈ ਲੋਕ ਹੋਣਗੇ ਜਿਨ੍ਹਾਂ ਦਾ ਮਨ ਕਰਦਾ ਹੋਵੇਗਾ French language ਸਿੱਖੀਏ ; ਸਾਡੇ ਵਿੱਚੋਂ ਕਈ ਹੋਣਗੇ ਜਿਨ੍ਹਾਂ ਦਾ ਮਨ ਕਰਦਾ ਹੋਵੇਗਾ Spanish language ਸਿੱਖੀਏ ; ਚੰਗੀ ਗੱਲ ਹੈ । ਦੁਨੀਆ ਦੀ ਕੋਈ ਵੀ ਭਾਸ਼ਾ ਸਿਖਣੀ ਚੰਗੀ ਗੱਲ ਹੈ । ਲੇਕਿਨ ਕਦੇ ਸਾਡੇ ਮਨ ਵਿੱਚ ਉੱਠਦਾ ਹੈ ਕਿ ਜੋ ਦੇਸ਼ , ਇੰਨਾ ਵੱਡਾ ਦੇਸ਼ , 100 ਭਾਸ਼ਾਵਾਂ , 1700 dialect ; 10 – 12 ਭਾਸ਼ਾਵਾਂ ਅਸੀਂ ਵੀ ਤਾਂ ਸਿੱਖੀਏ , 5 – 50 ਵਾਕ ਸਾਡੇ ਦੇਸ਼ ਦੀ ਭਾਸ਼ਾ ਦੇ ਤਾਂ ਬੋਲਣਾ ਸਿੱਖੀਏ । ਦੋ – ਚਾਰ ਕਿਸੇ ਹੋਰ ਰਾਜ ਦੀ ਭਾਸ਼ਾ ਦੇ ਗੀਤ ਗੁਣਗੁਣਾਉਣਾ ਸਿੱਖੀਏ । ਮੈਂ ਸਮਝਦਾ ਹਾਂ ਦੇਸ਼ ਨੂੰ ਇੱਕ ਕਰਨ ਦੇ ਲਈ ਇਹ ਸਮਰਥਨ ਬਹੁਤ ਜ਼ਰੂਰੀ ਹੈ ਅਤੇ ਇਹ ਅਸੀਂ ਇੱਕ ਸਹਿਜ ਸੁਭਾਅ ਹੀ ਵਿਕਸਿਤ ਕਰ ਸਕਦੇ ਹਾਂ । ਮੈਂ ਵੀ ਹੁਣ ਟੁੱਟੀ – ਫੁੱਟੀ ਭਾਸ਼ਾ ਵਿੱਚ ਕਿਹਾ – ਲੇਕਿਨ ਜਿਵੇਂ ਹੀ ਕੰਨਨੜ ਵਿੱਚ ਕੁੱਝ ਗੱਲਾਂ ਕੀਤੀਆਂ , ਤੁਹਾਡੇ ਦਿਲ ਨੂੰ ਛੂਹਣ ਲਗੀਆਂ । ਤੁਸੀਂ ਉਸ ਵਿੱਚ ਇਹ ਨਹੀਂ ਦੇਖਿਆ ਕਿ ਮੋਦੀ ਜੀ ਦੇ pronunciation ਠੀਕ ਸਨ ਜਾਂ ਨਹੀਂ , ਵਿਆਕਰਣ ਠੀਕ ਸੀ ਕਿ ਨਹੀਂ , ਤੁਹਾਨੂੰ ਇਹੀ ਲੱਗਦਾ ਸੀ ਕਿ ਸਾਡੇ ਨਾਲ ਜੁੜਣ ਲਈ ਕਿੰਨੇ ਆਪਣੇਪਣ ਨਾਲ ਮਿਹਨਤ ਕਰ ਰਿਹਾ ਹੈ । ਇਹੀ ਦੇਸ਼ ਨੂੰ ਇੱਕ ਕਰਨ ਦੀ ਤਾਕਤ ਰੱਖਦਾ ਹੈ । ਇਹੀ ਦੇਸ਼ ਨੂੰ ਜੋੜਦਾ ਹੈ।
ਸੰਕਲਪ ਸੇ ਸਿੱਧੀ ਦੀ ਜਿਸ ਯਾਤਰਾ ਉੱਤੇ ਦੇਸ਼ ਚੱਲ ਰਿਹਾ ਹੈ , ਨਿਊ ਇੰਡਿਆ ਦੇ ਜਿਸ ਸਪਨੇ ਨੂੰ ਪੂਰਾ ਕਰਨ ਲਈ ਅੱਗੇ ਵੱਧ ਰਿਹਾ ਹੈ , ਉਸ ਦੀ ਵੱਡੀ ਜ਼ਿੰਮੇਵਾਰੀ ਮੇਰੇ ਦੇਸ਼ ਦੇ ਨੌਜਵਾਨਾਂ ਉੱਤੇ ਹੈ । ਉਨ੍ਹਾਂ ਨੂੰ ਭਵਿੱਖ ਦੀਆਂ ਬਹੁਤ – ਬਹੁਤ ਸ਼ੁਭਕਾਮਨਾਵਾਂ ਦੇ ਨਾਲ , ਮੈਂ ਫਿਰ ਇੱਕ ਵਾਰ ਨੌਜਵਾਨਾਂ ਨੂੰ ਕਹਿੰਦਾ ਹਾਂ , ਅਸੀਂ ਸੁਆਮੀ ਵਿਵੇਕਾਨੰਦ ਜੀ ਨੂੰ ਯਾਦ ਰੱਖੀਏ । ਅਸੀਂ ਸਿਸਟਰ ਨਿਵੇਦਿਤਾ ਜੀ ਨੂੰ ਯਾਦ ਰੱਖੀਏ । ਜਨ ਸੇਵਾ ਹੀ ਪ੍ਰਭੂ ਸੇਵਾ – ਜੀਵ ਵਿੱਚ ਸ਼ਿਵ ਨੂੰ ਦੇਖੋ , ਇਹੀ ਇੱਕ ਤੱਤਵਿਗਿਆਨ ਸਾਡੇ ਦੇਸ਼ ਦੇ ਬਦਲਾਅ ਵਿੱਚ – ਉਹ ਸੱਵਛ ਭਾਰਤ ਹੋਵੇ , ਜਾਂ ਬੇਟੀ ਬਚਾਓ – ਬੇਟੀ ਪੜ੍ਹਾਓ ਹੋਵੇ , ਜਾਂ ਬਜੁਰਗਾਂ ਲਈ ਅਰੋਗਤਾ ਦੀਆਂ ਸੇਵਾਵਾਂ ਦਾ ਕੰਮ ਹੋਵੇ , ਕਿਸਾਨਾਂ ਨੂੰ ਆਧੁਨਿਕ ਟੈਕਨੋਲੋਜੀ ਦੀ ਮਦਦ ਪਹੁੰਚਾਉਣ ਦਾ ਕੰਮ ਹੋਵੇ – ਇੱਕ ਕੰਮ ਲੈ ਕੇ ਅਸੀ ਵੀ ਆਪਣੇ – ਆਪ ਨੂੰ ਜੋੜੀਏ । ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਨੌਜਵਾਨ ਇਨ੍ਹਾਂ ਸੰਤਾਂ – ਮਹਾਨ ਸੰਤਾਂ ਅਤੇ ਤੁਮਕੁਰੂ ਦੀ ਪਵਿੱਤਰ ਭੂਮੀ ਹੈ ਜਿੱਥੇ ਅਜਿਹੇ ਸੀਨੀਅਰ ਸੰਤ ਬੈਠੇ ਹੋਏ ਹਨ ; ਅਜਿਹੀ ਭੂਮੀ ਤੋਂ ਇੱਕ ਨਵੀਂ ਪ੍ਰੇਰਨਾ ਲੈ ਕੇ ਤੁਸੀਂ ਚੱਲੋਗੇ।
ਤੁਹਾਨੂੰ ਸਾਰੇ ਨਰੇਂਦਰ ਮੋਦੀ ਐਪ ਨਾਲ ਜੁੜੇ ਹੋਵੋਗੇ । ਅਤੇ ਮੇਰਾ ਵੀ ਮਨ ਕਰਦਾ ਹੈ ਮੈਂ ਤੁਹਾਡੇ ਨਾਲ ਜੁੜਾਂ । ਤੁਸੀਂ ਨਰੇਂਦਰ ਮੋਦੀ ਐਪ ਨਾਲ ਮੇਰੇ ਨਾਲ ਜੁੜੋ । ਮੇਰੇ ਨਾਲ ਗੱਲਾਂ ਕਰੋ , ਆਪਣੀ ਭਾਵਨਾਵਾਂ ਨੂੰ ਮੇਰੇ ਤੱਕ ਪਹੁੰਚਾਓ । ਅਤੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ – ਇਹ ਠੀਕ ਹੈ ਕਿ ਮੈਂ ਕੰਨੜ ਭਾਸ਼ਾ ਬੋਲ ਨਹੀਂ ਸਕਦਾ , ਮੈਨੂੰ ਹਿੰਦੀ ਵਿੱਚ ਬੋਲਣਾ ਪਵੇਗਾ । ਲੇਕਿਨ ਤੁਹਾਡਾ ਮਨ ਕਰਦਾ ਹੋਵੇਗਾ ਕਿ ਇਹੀ ਗੱਲਾਂ ਕੰਨੜ ਵਿੱਚ ਦੇਖਣੀਆਂ ਹਨ , ਸੁਣਨੀਆਂ ਹਨ – ਤਾਂ ਮੈਂ ਮੇਰੀ ਟੀਮ ਨੂੰ ਦੱਸਦਾ ਹਾਂ ਕਿ ਨਰੇਂਦਰ ਮੋਦੀ ਐਪ `ਤੇ ਹੁਣੇ ਜੋ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਹਨ , ਉਸ ਦੇ ਜੋ ਮੁੱਖ ਅੰਸ਼ ਹੋਣ , ਉਹ ਕੰਨੜ ਭਾਸ਼ਾ ਵਿੱਚ ਵੀ ਉਸ ਉੱਤੇ ਰੱਖ ਦਿਓ । ਤਾਂ ਕਿ ਤੁਸੀ ਕੰਨੜ ਭਾਸ਼ਾ ਵਿੱਚ , ਆਪਣੀ ਭਾਸ਼ਾ ਵਿੱਚ ਮੇਰੇ ਇਨ੍ਹਾਂ ਭਾਵਾਂ ਨੂੰ ਪੜ੍ਹ ਸਕੋ ਅਤੇ ਇਸ ਗੱਲ ਨੂੰ ਅੱਗੇ ਵਧਾਓ।
ਮੈਂ ਅੱਜ ਦਸ ਤ੍ਰਿਵੇਣੀ ਸੰਗਮ ਦੇ ਲਈ , ਇਸ ਪ੍ਰਬੰਧ ਦੇ ਲਈ , ਰਾਮ-ਕ੍ਰਿਸ਼ਨ – ਵਿਵੇਕਾਨੰਦ ਆਸ਼ਰਮ ਨੂੰ ਫਿਰ ਇੱਕ ਵਾਰ ਬਹੁਤ – ਬਹੁਤ ਵਧਾਈ ਦਿੰਦਾ ਹਾਂ ਅਤੇ ਮੈਂ ਸਾਰੇ ਸੰਤਗਣਾਂ ਨੂੰ ਇੱਥੋਂ ਪ੍ਰਣਾਮ ਕਰਦਾ ਹਾਂ । ਸ਼ਿਵਗਿਰੀ ਮੱਠ ਨੂੰ ਨਮਨ ਕਰਦਾ ਹਾਂ , ਅਤੇ ਤੁਹਾਨੂੰ ਸਾਰੇ ਨੌਜਵਾਨਾਂ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ ਬਹੁਤ ਧੰਨਵਾਦ !!!
ਅਤੁਲ ਤਿਵਾਰੀ/ ਅਭਿਨਵ ਪ੍ਰਸੂਨ / ਨਿਰਮਲ ਸ਼ਰਮਾ
तुमकूरू का ये स्टेडियम इस समय हजारों विवेकानंद, हजारों भगिनी निवेदिता की ऊर्जा से दमक रहा है। हर तरफ केसरिया रंग इस ऊर्जा को और बढ़ा रहा है: PM @narendramodi https://t.co/CqeCgasxvn
— PMO India (@PMOIndia) March 4, 2018
युवा पीढ़ी के साथ किसी भी तरह का संवाद हो, उनसे हमेशा कुछ ना कुछ सीखने को मिलता है: PM @narendramodi https://t.co/CqeCgasxvn
— PMO India (@PMOIndia) March 4, 2018
इसलिए मैं यथासंभव प्रयास करता हूं कि युवाओं से ज्यादा से ज्यादा मिलूं, उनसे बात करूं, उनके अनुभव सुनूं। उनकी आशाएं, उनकी आकांक्षाएं जानकर, उनके मुताबिक कार्य कर सकूं, इसका मैं निरंतर प्रयत्न करता हूं: PM @narendramodi https://t.co/CqeCgasxvn
— PMO India (@PMOIndia) March 4, 2018
भगवान वसवेश्वर और स्वामी विवेकानंद जी के आशीर्वाद से श्री शिवकुमार स्वामी जी राष्ट्र निर्माण के यज्ञ में जुटे हुए हैं। मैं उनके बेहतर स्वास्थ्य और उनकी दीर्घायु की प्रार्थना करता हूं: PM @narendramodi https://t.co/CqeCgasxvn
— PMO India (@PMOIndia) March 4, 2018
आज के तीनों आयोजनों के केंद्र बिंदु स्वामी विवेकानंद हैं। कर्नाटक पर तो स्वामी विवेकानंद जी का विशेष स्नेह रहा है। अमेरिका जाने से पहले, कन्याकुमारी जाने से पहले वो कर्नाटक में कुछ दिन रुके थे: PM @narendramodi https://t.co/CqeCgaK8TX
— PMO India (@PMOIndia) March 4, 2018
यहां तीर्थों की बात हो रही है, तो Technology की भी चर्चा है। यहां, ईश्वर की भी बात हो रही है और नए Innovations की भी चर्चा है: PM @narendramodi
— PMO India (@PMOIndia) March 4, 2018
कर्नाटक में Spiritual Festival और Youth Festival का एक नया मॉडल विकसित हो रहा है। मुझे आशा है कि ये आयोजन देशभर में दूसरों को प्रेरणा देगा। भविष्य की तैयारियों के लिए हमारी ऐतिहासिक परंपराओं और वर्तमान युवा शक्ति का ये समागम अद्भुत है: PM @narendramodi
— PMO India (@PMOIndia) March 4, 2018
अगर हम अपने देश के स्वतंत्रता आंदोलन पर ध्यान दें, उन्नीसवी और बीसवी शताब्दी के उस कालखंड पर गौर करें, तो पाएंगे कि उस समय भी अलग-अलग स्तर पर एक संयुक्त संकल्प देखने को मिला था: PM @narendramodi
— PMO India (@PMOIndia) March 4, 2018
ये संयुक्त संकल्प था देश को गुलामी की बेड़ियों से मुक्त करने के लिए। तब संत समाज - भक्त समाज, आस्तिक – नास्तिक, गुरु- शिष्य, श्रमिक वर्ग – प्रोफेशनल वर्ग, जैसे समाज के विभिन्न अंग इस संकल्प से जुड़ गए थे: PM @narendramodi https://t.co/CqeCgaK8TX
— PMO India (@PMOIndia) March 4, 2018
उस समय हमारा संत ये स्पष्ट देख रहा था कि अलग-अलग जातियों में बंटा हुआ समाज, अलग-अलग वर्ग में विभाजित समाज अंग्रेजों का मुकाबला नहीं कर सकता: PM @narendramodi
— PMO India (@PMOIndia) March 4, 2018
इसी कमजोरी को दूर करने के लिए उस दौरान देश में अलग-अलग हिस्सों में सामाजिक आंदोलन चले। इन आंदोलनों के माध्यम से देश को एकजुट किया गया, देश को उसकी आंतरिक बुराइयों से मुक्त करने का प्रयास किया गया: PM @narendramodi
— PMO India (@PMOIndia) March 4, 2018
इन आंदोलनों की कमान संभालने वालों ने देश के सामान्य जन को बराबरी का मान दिया, सम्मान दिया। उन्होंने देश की आवश्यकता को समझते हुए अपनी आध्यात्मिक यात्रा को राष्ट्र निर्माण से जोड़ा। जनसेवा को उन्होंने प्रभु सेवा का माध्यम बनाया: PM @narendramodi
— PMO India (@PMOIndia) March 4, 2018
आपने देखा कि परसों, पूरा देश होली के रंग में रंगा हुआ था। कल North East के नतीजों ने फिर एक बार पूरे देश में उत्सव का वातावरण बना दिया।मैं इसे एक पार्टी की जीत, एक पार्टी की हार के तौर पर नहीं देखता हूं। महत्वपूर्ण ये है कि North East के लोगों की खुशी में पूरा देश शामिल हुआ: PM
— PMO India (@PMOIndia) March 4, 2018
पहली बार ऐसा हुआ जब देश के अन्य राज्यों के लोग भी ये देखने के लिए सुबह से टीवी खोलकर बैठ गए कि मेरे उत्तर-पूर्व के भाइयों-बहनों ने क्या जनादेश दिया है। ये एक बहुत बड़ा बदलाव है: PM @narendramodi
— PMO India (@PMOIndia) March 4, 2018
पहले हमारे यहां नीतियां और निर्णय ऐसे हुए, कि उत्तर पूर्व के लोगों में alienation की भावना घर कर गई थी। लोग विकास की ही नहीं, विश्वास और अपनत्व की मुख्यधारा से भी खुद को कटा हुआ महसूस करने लगे थे: PM @narendramodi
— PMO India (@PMOIndia) March 4, 2018
पिछले 4 वर्षों में हमारी सरकार की नीतियों-निर्णयों ने इस भावना को खत्म करने का काम किया है। हमने North East के भावनात्मक Integration का संकल्प लिया और उसे सिद्ध करके दिखाया है: PM @narendramodi
— PMO India (@PMOIndia) March 4, 2018
Radicalization का जवाब Integration से ही दिया जा सकता है: PM @narendramodi
— PMO India (@PMOIndia) March 4, 2018
हमें एक संकल्प तय करके उस पर अपना जीवन न्योछावर कर देना चाहिए: PM @narendramodi
— PMO India (@PMOIndia) March 4, 2018
आज युवाओं के बीच, मैं सभी से प्रश्न करना चाहता हूं कि ये एक संकल्प क्या होना चाहिए? ये सवाल मैं इसलिए भी आपसे पूछ रहा हूं, क्योंकि जीवन में मैंने भी स्वयं से एक बार ये प्रश्न किया था। इस प्रश्न का हम जितना जल्दी सामना कर लें, जीवन में आगे का रास्ता उतना ही स्पष्ट हो जाता है: PM
— PMO India (@PMOIndia) March 4, 2018
आज हमारा भारत पूरी दुनिया का सबसे नौजवान देश है। 65 प्रतिशत से ज्यादा लोगों की आयु 35 वर्ष से कम है। युवा शक्ति की ये अपार ऊर्जा देश का भाग्य बदल सकती है: PM @narendramodi
— PMO India (@PMOIndia) March 4, 2018
2014 में सरकार बनने के बाद इसलिए हमारी सरकार ने Youth Power को ध्यान में रखते हुए, इस ऊर्जा का राष्ट्र निर्माण में इस्तेमाल करने के लिए अनेक फैसले लिए और ये प्रकिया निरंतर जारी है: PM @narendramodi
— PMO India (@PMOIndia) March 4, 2018
युवा अपने दम पर अपना बिजनेस शुरू कर सकें, उन्हें बिना बैंक गारंटी कर्ज मिल सके, इसके लिए सरकार द्वारा प्रधानमंत्री मुद्रा योजना चलाई जा रही है: PM @narendramodi
— PMO India (@PMOIndia) March 4, 2018
मुद्रा योजना के तहत अब तक देश में करीब-करीब 11 करोड़ Loan दिए गए हैं। कर्नाटक के नौजवानों के भी 1 करोड़ 14 लाख से ज्यादा लोन स्वीकृत किए गए हैं: PM @narendramodi
— PMO India (@PMOIndia) March 4, 2018
Skill Development और Self-Employment को बढ़ावा देने के साथ ही हमारी सरकार ने नौजवानों के products के लिए बाजार बनाने का भी काम किया है। सरकार ने नीतिगत परिवर्तन किया है ताकि सरकारी खरीद में स्थानीय उत्पादों को ही प्राथमिकता मिले: PM @narendramodi
— PMO India (@PMOIndia) March 4, 2018
Innovation ही बेहतर भविष्य का आधार है: PM @narendramodi
— PMO India (@PMOIndia) March 4, 2018
स्कूलों में कम उम्र के बच्चों के Ideas को Innovation में बदलने के लिए सरकार ने Atal Innovation Mission की शुरुआत की है। अब तक देशभर में 2400 से ज्यादा Atal Tinkering Labs को स्वीकृति दी जा चुकी है: PM @narendramodi
— PMO India (@PMOIndia) March 4, 2018
केंद्र सरकार एक और बहुत ही बड़े मिशन पर काम कर रही है और वो है देश में 20 वर्ल्ड क्लास शिक्षा संस्थान बनाने का काम: PM @narendramodi
— PMO India (@PMOIndia) March 4, 2018
इस बजट में हमने RISE नाम से एक नई योजना भी शुरू की है। इसके तहत हमारी सरकार अगले चार साल में देश के Education System को सुधारने के लिए 1 लाख करोड़ रुपए खर्च करने जा रही है: PM @narendramodi
— PMO India (@PMOIndia) March 4, 2018
अपने इतिहास, अपने वर्तमान और अपने भविष्य के बीच कनेक्ट बनाना बहुत आवश्यक है। अपनी परंपराओं से जितना ये कनेक्ट मजबूत होगा, उतना ही देश का युवा, खुद को मजबूत महसूस करेगा: PM @narendramodi
— PMO India (@PMOIndia) March 4, 2018
“विद्यार्थी देवो भव” सिर्फ आपका ही नहीं, हमारा भी मंत्र है। बल्कि मैं तो आपकी स्वीकृति से इसमें ये भी जोड़ना चाहूंगा- “युवा देवो भव: - युवाशक्ति देवो भव:” : PM @narendramodi
— PMO India (@PMOIndia) March 4, 2018
युवा सिर्फ ये नहीं सोचता कि जो पहले अच्छा था, वही बेहतर था। युवा ये सोचता है कि पुराने से सीख लकर वर्तमान और भविष्य को और बेहतर कैसे बनाया जाए: PM @narendramodi
— PMO India (@PMOIndia) March 4, 2018
युवा चाहता है कि भविष्य, वर्तमान और अतीत दोनों से ज्यादा बेहतर और मजबूत हो: PM @narendramodi
— PMO India (@PMOIndia) March 4, 2018