Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵੀਡੀਓ ਬ੍ਰਿਜ ਰਾਹੀਂ ਪੂਰੇ ਦੇਸ਼ ਦੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਨਮਸਤੇ।

ਤੁਸੀਂ ਅੱਜ ਇੰਨੀ ਵੱਡੀ ਤਾਦਾਦ ਵਿੱਚ ਮੈਨੂੰ ਅਸ਼ੀਰਵਾਦ  ਦੇਣ ਲਈ ਆਏ ਦੂਰੋਂਦੂਰੋਂ ਆਪਣੇ ਪਿੰਡਾਂ ਤੋਂ ਅੱਜ ਕਰੋੜਾਂ ਮਾਤਾਵਾਂ, ਭੈਣਾਂ ਮੈਨੂੰ ਅਸ਼ੀਰਵਾਦ  ਦੇ ਰਹੀਆਂ ਹਨਕੌਣ ਹੋਵੇਗਾ ਜਿਸ ਨੂੰ ਇੱਕ ਸੌਭਾਗਯ ਦੇ ਕਾਰਨ ਊਰਜਾ ਨਾ ਮਿਲਦੀ ਹੋਵੇ, ਕੰਮ ਕਰਨ ਦੀ ਹਿੰਮਤ ਨਾ ਮਿਲਦੀ ਹੋਵੇਇਹ ਆਪ ਹੀ ਲੋਕ ਹੋ ਜਿਨ੍ਹਾ ਦਾ ਅਸ਼ੀਰਵਾਦ, ਜਿਨ੍ਹਾ ਦਾ ਪਿਆਰ ਮੈਨੂੰ ਦੇਸ਼ ਲਈ ਕੁਝ ਨਾ ਕੁਝ ਕਰਨ ਲਈ ਹਮੇਸ਼ਾ ਨਵੀਂ ਤਾਕਤ ਦਿੰਦਾ ਰਹਿੰਦਾ ਹੈ। ਤੁਸੀਂ ਸਭ ਆਪਣੇ ਆਪ ਚ ਸੰਕਲਪ ਦੇ ਧਨੀ ਹੋਉੱਦਮਸ਼ੀਲਤਾ  ਲਈ ਸਮਰਪਿਤ ਹੋ। ਅਤੇ ਤੁਸੀਂ ਟੀਮ ਵਜੋਂ ਕਿਵੇਂ ਕੰਮ ਕੀਤਾ ਜਾਵੇ, ਇੱਕ ਸਮੂਹਿਕ ਕੋਸ਼ਿਸ਼ ਕਿਵੇਂ ਕੀਤੀ ਜਾਵੇ। ਮੈਂ ਸਮਝਦਾ ਹਾਂ ਦੁਨੀਆ ਦੀਆਂ ਵੱਡੀਆਂਵੱਡੀਆਂ ਯੂਨੀਵਰਸਿਟੀਆਂ ਨੂੰ ਇਹ ਮੇਰੇ ਹਿੰਦੁਸਤਾਨ ਦੀਆਂ ਗ਼ਰੀਬ ਮਾਤਾਵਾਂਭੈਣਾਂ ਜਿਨ੍ਹਾਂ ਨੂੰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪੜ੍ਹਨ ਦਾ ਸੁਭਾਗ ਮਿਲਿਆ ਹੈ, ਲੇਕਿਨ ਉਹ ਟੀਮ Spirit ਕੀ ਹੁੰਦੀ ਹੈਮਿਲਜੁਲ ਕੇ ਕੰਮ ਕਿਵੇਂ ਕਰਨਾ ਹੁੰਦਾ ਹੈ, ਕੰਮ ਦਾ ਬਟਵਾਰਾ ਕਿਵੇਂ ਕਰਨਾ ਹੁੰਦਾ ਹੈ ਸ਼ਾਇਦ ਇਸ ਦੀ ਕੋਈ ਕਲਪਨਾ ਨਹੀਂ ਕਰ ਸਕਦਾ।

ਮਹਿਲਾ ਸਸ਼ਕਤੀਕਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਸਭ ਤੋਂ ਮਹੱਤਵਪੂਰਨ ਲੋੜ ਹੁੰਦੀ ਹੈ, ਔਰਤਾਂ ਨੂੰ ਖੁਦ ਦੀਆਂ ਸ਼ਕਤੀਆਂ ਨੂੰ, ਆਪਣੀ ਯੋਗਤਾ ਨੂੰ, ਆਪਣੇ ਹੁਨਰ ਨੂੰ ਪਛਾਣਨ ਦੇ ਮੌਕੇ ਉਪਲੱਬਧ ਹੋਣਔਰਤਾਂ ਨੂੰ ਕੁਝ ਸਿਖਾਉਣ ਦੀ ਜ਼ਰੂਰਤ ਨਹੀਂ ਪੈਂਦੀ।  ਉਨ੍ਹਾਂ ਅੰਦਰ ਬਹੁਤ ਸਾਰੇ ਹੁਨਰ ਹੁੰਦੇ ਹਨਲੇਕਿਨ ਉਨ੍ਹਾਂ ਨੂੰ ਅਵਸਰ ਨਹੀਂ ਮਿਲਦਾਜਿਸ ਦਿਨ ਸਾਡੀਆਂ ਮਾਤਾਵਾਂਭੈਣਾਂ ਨੂੰ ਮੌਕਾ ਮਿਲ ਜਾਂਦਾ ਹੈ, ਉਹ ਕਮਾਲ ਕਰਕੇ ਦਿਖਾ ਦਿੰਦੀਆਂ ਹਨ, ਸਾਰੀਆਂ ਬੰਦਸ਼ਾਂ ਨੂੰ ਪਾਰ ਕਰ ਦਿੰਦੀਆਂ ਹਨਅਤੇ ਔਰਤ ਦੀ ਤਾਕਤ ਦੇਖੋ, ਕੀ ਕੁਝ ਨਹੀਂ ਸੰਭਾਲਦੀ ਹੈ, ਉਹ ਸਵੇਰ ਤੋਂ ਰਾਤ ਤੱਕ ਦੇਖੋ, ਉਸ ਦੀ  ਟਾਈਮ ਮੈਨੇਜਮੈਂਟ ਕਿੰਨੀ ਪਰਫੈਕਟ ਹੁੰਦੀ ਹੈ ਆਪਣੇ ਪਰਿਵਾਰ ਦਾ, ਪਿੰਡ, ਸਮਾਜ ਦਾ ਜੀਵਨ ਬਦਲਣ ਲਈ ਉਸ ਤੋਂ ਜੋ ਵੀ ਹੋ ਸਕਦਾ ਹੈ ਉਹ ਹਮੇਸ਼ਾ ਕਰਦੀ ਹੈ। ਸਾਡੇ ਦੇਸ਼ ਦੀਆਂ ਔਰਤਾਂ ਵਿੱਚ ਸਮਰੱਥਾ ਹੈ ਅਤੇ ਸਫ਼ਲਤਾ ਲਈ ਕੁਝ ਕਰ ਗੁਜਰਨ ਦੀ ਤਾਕਤ ਵੀ ਰੱਖਦੀਆਂ ਹਨ, ਸੰਘਰਸ਼ ਕਰਨ ਦਾ ਹੌਸਲਾ ਵੀ ਹੈ। ਜਦੋਂ ਵੀ ਔਰਤਾਂ ਦੀ ਆਰਥਕ ਸਮਰੱਥਾ ਵਧੀ ਹੈ। ਅਤੇ ਮੈਂ ਮੰਨਦਾ ਹਾਂ ਕਿ ਔਰਤਾਂ ਦੇ ਸਸ਼ਕਤੀਕਰਨ ਵਿੱਚ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਉਹ ਆਰਥਕ ਰੂਪ ਨਾਲ ਆਤਮਨਿਰਭਰ ਹੋਵੇਜਿਸ ਦਿਨ ਔਰਤਾਂ ਆਰਥਕ ਪੱਖੋਂ ਆਤਮਨਿਰਭਰ ਹੁੰਦੀਆਂ ਹਨ, ਤਾਂ ਉਹ assertive ਬਣਦੀਆਂ ਹੈ, ਪਰਿਵਾਰ ਵਿੱਚ ਵੀ assertive ਬਣਦੀਆਂ ਹਨ,  ਬੱਚੀਆਂ  ਨੂੰ ਵੀ ਕਹਿੰਦੀਆਂ ਹਨ ਕਿ ਇਹ ਕਰੋ,  ਇਹ ਨਾ ਕਰੋ, ਪਤੀ ਨੂੰ ਵੀ ਕਹਿ ਸਕਦੀਆਂ ਹਨ ਕਿ ਇਹ ਕਰੋ; ਇਹ ਨਾ ਕਰੋ ਅਤੇ ਇਸ ਲਈ ਔਰਤਾਂ ਦਾ ਆਰਥਕ ਪੱਖੋਂ ਅਜ਼ਾਦ ਹੋਣਾ ਹਰ ਫ਼ੈਸਲੇ ਦੀ ਹਿੱਸੇਦਾਰੀ ਵਧਾਉਣ ਲਈ ਇੱਕ ਬਹੁਤ ਵੱਡਾ ਕਾਰਨ ਬਣਦਾ ਹੈ। ਅਤੇ ਇਸ ਲਈ ਸਾਡੇ ਲੋਕਾਂ ਦਾ ਪ੍ਰਯਤਨ ਰਹਿਣਾ ਚਾਹੀਦਾ ਹੈ। ਔਰਤਾਂ ਵਿੱਚ ਜਦੋਂ ਆਰਥਕ ਸਮਰੱਥਾ ਵਧਦੀ ਹੈ, ਉਸ ਦੇ ਸਮਾਜਕ ਜੀਵਨ ਵਿੱਚ ਜੋ ਕੁਰੀਤੀਆਂ ਹਨ ਉਸ ਤੇ ਵੀ ਪ੍ਰਭਾਵ ਪੈਂਦਾ ਹੈ। ਜਦੋਂ ਔਰਤਾਂ ਆਰਥਕ ਪੱਖੋਂ ਸਸ਼ਕਤ ਹੁੰਦੀਆਂ ਹਨ, ਤਾਂ ਜੋ ਸਮਾਜਕ ਬੁਰਾਈਆਂ ਅਤੇ ਜੋ ਕਦੇਕਦੇ ਉਸ ਨੂੰ ਸਮਾਜਕ ਬੁਰਾਈਆਂ ਨਾਲ ਕੰਪ੍ਰੋਮਾਈਜ਼ ਕਰਨਾ ਪੈਂਦਾ ਹੈ, ਝੁਕਣਾ ਪੈਂਦਾ ਹੈ, ਨਾ ਚਾਹੁੰਦੇ ਹੋਏ ਵੀ ਬੁਰਾਈਆਂ ਨੂੰ ਸਵੀਕਾਰ ਕਰਨਾ ਪੈਂਦਾ ਹੈ। ਜੇਕਰ ਆਰਥਕ ਸਮਰੱਥਾ ਹੈ, ਤਾਂ ਉਹ ਬੁਰਾਈਆਂ ਦੇ ਖ਼ਿਲਾਫ਼ ਜੂਝਣ ਲਈ ਤਿਆਰ ਹੋ ਜਾਂਦੀਆਂ ਹਨਅੱਜ ਤੁਸੀਂ ਕਿਸੇ ਵੀ ਸੈਕਟਰ ਨੂੰ ਦੇਖੋ, ਤਾਂ ਤੁਹਾਨੂੰ ਉੱਥੇ ਔਰਤਾਂ ਬਹੁਤ ਵੱਡੀ ਗਿਣਤੀ ਵਿੱਚ ਕੰਮ ਕਰਦੀਆਂ ਹੋਈਆਂ ਦਿਸਣਗੀਆਂਕੋਈ ਕਲਪਨਾ ਕਰ ਸਕਦਾ ਹੈ ਕਿ ਸਾਡੀਆਂ ਮਾਤਾਵਾਂਭੈਣਾਂ ਦੇ ਬਿਨਾ ਪਸ਼ੂਪਾਲਣ ਦਾ ਕੰਮ ਹੋ ਸਕਦਾ ਹੈ, ਕੋਈ ਕਲਪਨਾ ਕਰ ਸਕਦਾ ਹੈ ਕਿ ਸਾਡੀਆਂ ਮਾਤਾਵਾਂ ਭੈਣਾਂ  ਦੇ ਯੋਗਦਾਨ ਬਿਨਾ ਸਾਡਾ ਖੇਤੀਬਾੜੀ ਖੇਤਰ ਚਲ ਸਕਦਾ ਹੈਬਹੁਤ ਘੱਟ ਲੋਕਾਂ ਨੂੰ ਪਤਾ ਹੈ, ਪਿੰਡ ਵਿੱਚ ਜਾ ਕੇ ਦੇਖੋ ਤਾਂ ਪਤਾ ਚਲੇਗਾ ਕਿ ਖੇਤੀ ਦਾ ਕਿੰਨਾ ਵੱਡਾ ਕੰਮ ਸਾਡੀਆਂ ਮਾਤਾਵਾਂ ਭੈਣਾਂ ਕਰਦੀਆਂ ਹਨ। ਪਸ਼ੂਪਾਲਣ ਤਾਂ ਇੱਕ ਤਰ੍ਹਾਂ ਨਾਲ 100% ਅੱਜ ਦੇਸ਼ ਵਿੱਚ ਜੋ ਦੁੱਧ ਦਾ ਉਤਪਾਦਨ ਹੁੰਦਾ ਹੈ, ਮੈਂ ਮੰਨਦਾ ਹਾਂ ਸਾਡੀਆਂ ਮਾਤਾਵਾਂ ਭੈਣਾਂ ਦਾ ਯੋਗਦਾਨ ਹੈ। ਪਸ਼ੂਪਾਲਣ ਵਿੱਚ ਮਿਹਨਤ ਹੈ, ਉਸੇ ਦਾ ਨਤੀਜਾ ਹੈ ਅਤੇ ਇਸ ਲਈ ਸਾਡੀਆਂ ਮਾਤਾਵਾਂਭੈਣਾਂ ਖ਼ਾਸ ਕਰਕੇ ਪਿੰਡਾ ਵਿੱਚ, ਗ੍ਰਾਮੀਣ ਖੇਤਰ ਵਿੱਚ ਜੋ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਉੱਦਮ ਤੋਂ ਲੈ ਕੇ ਕਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਿੰਡਪਿੰਡ ਵਿੱਚ ਸਮੂਹਿਕ ਉੱਦਮਾਂ ਦੇ ਕਲਸਟਰ ਨੂੰ ਹੁਲਾਰਾ ਮਿਲਿਆ ਹੈ ਅਤੇ ਮਿਲਦਾ ਚਲਿਆ ਜਾ ਰਿਹਾ ਹੈ। ਇਨ੍ਹਾਂ ਕੋਸ਼ਿਸ਼ਾਂ ਨੂੰ ਗਤੀ ਮਿਲੇ, ਉਸ ਦੇ ਦਾਇਰੇ ਦਾ ਵਿਸਤਾਰ ਹੋਵੇ, ਅਧਿਕ ਤੋਂ ਅਧਿਕ ਲੋਕਾਂ ਨੂੰ ਇਸ ਦਾ ਲਾਭ ਮਿਲੇ ।

ਭਾਰਤ ਸਰਕਾਰ ਦੀਨਦਿਆਲ ਅੰਤਯੋਦਯ ਯੋਜਨਾ,

ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਇਸ ਦੇ ਤਹਿਤ ਇਸ ਨੂੰ ਯਕੀਨੀ ਬਣਾਉਣ ਲਈ ਕਾਫ਼ੀ ਪ੍ਰਯਤਨ ਕਰ ਰਹੀ ਹੈ। ਸਾਡੇ ਦੇਸ਼  ਦੇ ਗ੍ਰਾਮੀਣ ਇਲਾਕਿਆਂ ਵਿੱਚ ਛੋਟੇ ਉੱਦਮੀਆਂ ਲਈ, ਮਜ਼ਦੂਰਾਂ ਲਈ ਸੈਲਫ ਹੈਲਪ ਯੂਥ, ਸਵੈ ਸਹਾਇਤਾ ਯੂਥ ਅਤੇ ਮੈਂ ਦੇਖਿਆ ਹੈ ਬਿਲਕੁਲ ਪੜ੍ਹੀਲਿਖੀ ਮਹਿਲਾ ਨਹੀਂ ਹੋਵੇਗੀ ਪਰੰਤੂ ਉਸ ਨੂੰ ਸੈਲਫ ਹੈਲਪ ਗਰੁੱਪ ਦਾ ਮਤਲਬ ਕੀ ਹੈ ਉਸ ਨੂੰ ਸਮਝ ਆਉਂਦਾ ਹੈ, ਉਹ ਅੰਗਰੇਜ਼ੀ ਵਿੱਚ ਬੋਲ ਲੈਂਦੀ ਹੈ। ਇਹ ਸ਼ਬਦ ਇੰਨਾ ਹੇਠਾਂ ਤੱਕ ਪਹੁੰਚ ਗਿਆ ਹੈ। ਕਦੇ ਸਵੈ ਸਹਾਇਤਾ ਗਰੁੱਪ ਕਹੋ ਤਾਂ ਉਹ ਸੋਚਦੀ ਹੈ ਕਿ ਮੈਂ ਕੀ ਬੋਲ ਰਿਹਾ ਹਾਂ। ਇੰਨਾ ਉਹ ਪਾਪੂਲਰ ਹੋ ਗਿਆ ਹੈ। ਇਹ ਸਾਡੇ ਸੈਲਫ ਹੈਲਪ ਗਰੁੱਪ ਇੱਕ ਤਰ੍ਹਾਂ ਨਾਲ ਗ਼ਰੀਬਾਂ ਖ਼ਾਸ ਕਰ ਕੇ ਔਰਤਾਂ ਦੀ ਆਰਥਕ ਉੱਨਤੀ ਦਾ ਅਧਾਰ ਬਣੇ ਹਨਇਹ ਗਰੁੱਪ ਔਰਤਾਂ ਨੂੰ ਜਾਗਰੂਕ ਕਰ ਰਹੇ ਹਨਉਨ੍ਹਾਂ ਨੂੰ ਆਰਥਕ ਅਤੇ ਸਮਾਜਕ  ਤੌਰ ਤੇ ਮਜ਼ਬੂਤ ਵੀ ਬਣਾ ਰਹੇ ਹਨ ਦੀਨਦਿਆਲ ਅੰਤਯੋਦਯ ਯੋਜਨਾ, ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ  ਦੇ ਤਹਿਤ ਦੇਸ਼ ਭਰ ਦੀਆਂ ਢਾਈ ਲੱਖ ਗ੍ਰਾਮ ਪੰਚਾਇਤਾਂ ਨੇ ਕਰੋੜਾਂ ਕਰੋੜਾਂ ਗ੍ਰਾਮੀਣ ਗ਼ਰੀਬ ਪਰਿਵਾਰਾਂ ਤੱਕ ਪੁੱਜਣ  ਦੀ ਕੋਸ਼ਿਸ਼ ਕੀਤੀ ਹੈ, ਸਫ਼ਲ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਸਥਾਈ ਰੋਜ਼ਗਾਰ ਦੇ ਮੌਕੇ ਉਪਲੱਬਧ ਕਰਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਯੋਜਨਾ ਨੂੰ ਸਾਰੇ ਰਾਜਾਂ ਵਿੱਚ ਸ਼ੁਰੂ ਕੀਤਾ ਗਿਆ ਹੈ।  ਅਤੇ ਮੈਂ ਸਾਰੇ ਰਾਜਾਂ ਅਤੇ ਉੱਥੋਂ ਦੇ ਅਧਿਕਾਰੀਆਂ ਦਾ ਵੀ ਸੁਆਗਤ ਕਰਨਾ ਚਾਹਾਂਗਾ। ਜਿਨ੍ਹਾਂ ਨੇ ਇਨ੍ਹਾਂ ਯੋਜਨਾਵਾਂ ਨੂੰ ਲੱਖਾਂ ਕਰੋੜਾਂ ਔਰਤਾਂ ਤੱਕ ਪਹੁੰਚਾ ਕੇ ਉਨ੍ਹਾਂ  ਦੇ  ਜੀਵਨ ਵਿੱਚ ਸੁਧਾਰ ਲਿਆਉਣ ਦਾ ਕੰਮ ਕੀਤਾ ਹੈ। ਅਤੇ ਮੈਂ, ਜੋ District ਲੈਵਲ ਤੇ ਸਾਡੇ ਕੰਮ ਕਰਨ ਵਾਲੇ ਅਫ਼ਸਰ ਹਨ, ਉਨ੍ਹਾਂ ਨੂੰ ਤਾਕੀਦ ਕਰਾਂਗਾ ਕਿ ਆਪਣੇ District ਵਿੱਚ ਅਜਿਹੇ ਜੋ ਕੰਮ ਹੁੰਦੇ ਹਨ ਉਨ੍ਹਾਂ ਦੀ ਜੋ ਇਮੋਸ਼ਨਲ ਸਟੋਰੀ ਹੁੰਦੀ ਹੈ। ਇੱਕ ਅੱਧੀ ਕਿਤਾਬ ਲਿਖਣੀ ਚਾਹੀਦੀ ਹੈ। ਉਹ ਸਰਕਾਰੀ ਦਸਤਾਵੇਜ਼ ਵਰਗੀ ਨਹੀਂ, ਆਪ ਦੇਖੋਗੇ ਉਨ੍ਹਾਂ ਅਧਿਕਾਰੀਆਂ ਨੂੰ ਵੀ ਜਾਂ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੂੰ ਵੀ ਇੱਕ ਖੁਸ਼ੀ ਹੋਵੇਗੀ ਕਿ ਕਿਹੋ ਜਿਹਾ ਅਨੋਖਾ ਕੰਮ ਹੋ ਰਿਹਾ ਹੈ। ਤੁਹਾਨੂੰ ਜਾਣ ਕੇ  ਬਹੁਤ ਹੈਰਾਨੀ ਹੋਵੇਗੀ ਕਿ ਹੁਣ ਤੱਕ ਔਰਤਾਂ ਦੇ ਕਰੀਬ 45 ਲੱਖ ਸੈਲਫ ਹੈਲਪ ਗਰੁੱਪ ਬਣਾਏ ਗਏ ਅਤੇ ਜਿਨ੍ਹਾਂ ਨਾਲ ਤਕਰੀਬਨ ਪੰਜ ਕਰੋੜ ਔਰਤਾਂ ਸਰਗਰਮ ਰੂਪ ਵਿੱਚ ਜੁੜੀਆਂ ਹੋਈਆਂ ਹਨਇੱਕ ਤਰ੍ਹਾਂ ਨਾਲ ਪੰਜ ਕਰੋੜ ਪਰਿਵਾਰਾਂ ਲਈ ਇੱਕ ਹੋਰ ਕਮਾਉਣ ਵਾਲੇ ਵਿਅਕਤੀ ਦਾ ਵਾਧਾ ਹੋਇਆ ਹੈ। ਜਿਸ ਦੇ ਨਾਲ ਇੱਕ ਹੋਰ ਇਨਕਮ ਦਾ ਸੋਰਸ ਤਿਆਰ ਹੋਇਆ ਹੈ। ਮੈਂ ਤੁਹਾਨੂੰ ਕੁਝ ਅੰਕੜੇ ਦੱਸਣਾ ਚਾਹੁੰਦਾ ਹਾਂ।

ਸੰਨ 2011 ਤੋਂ 2014 ਤੱਕ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਜੇਕਰ 2011 ਤੋਂ 2014 ਤੱਕ ਜੋ ਕੋਈ ਵੀ ਪ੍ਰਗਤੀ ਹੋਈ ਉਸ ਨੂੰ ਅਗਰ ਦੇਖੀਏ ਤਾਂ ਪੰਜ ਲੱਖ ਸੈਲਫ ਹੈਲਪ ਗਰੁੱਪ ਬਣੇ ਸਨ। ਅਤੇ ਸਿਰਫ 50-52 ਲੱਖ ਪਰਿਵਾਰਾਂ  ਨੂੰ ਸੈਲਫ ਹੈਲਪ ਗਰੁੱਪ ਨਾਲ ਜੋੜਿਆ ਗਿਆ ਸੀ। ਸਾਡੀ ਸਰਕਾਰ ਬਣਨ ਦੇ ਬਾਅਦ 2014 ਤੋਂ 2018 ਤੱਕ ਇਸ ਕੰਮ ਨੂੰ ਪਹਿਲ ਦਿੱਤੀ ਗਈ, ਇਸ ਕੰਮ ਦਾ ਮਹੱਤਵ ਮੰਨਿਆ ਗਿਆ ਅਤੇ ਪਿਛਲੇ ਚਾਰ ਸਾਲ ਵਿੱਚ 20 ਲੱਖ ਤੋਂ ਅਧਿਕ ਨਵੇਂ ਸੈਲਫ ਹੈਲਪ ਗਰੁੱਪ ਬਣੇ ਹਨ ਅਤੇ ਸਵਾ ਦੋ ਕਰੋੜ ਤੋਂ ਅਧਿਕ ਪਰਿਵਾਰਾਂ  ਨੂੰ  ਹੈਲਪ ਗਰੁੱਪ ਨਾਲ ਜੋੜਿਆ ਗਿਆ ਹੈ।  ਯਾਨੀ ਪਹਿਲਾਂ ਦੀ ਤੁਲਨਾ ਵਿੱਚ ਸੈਲਫ ਹੈਲਪ ਗਰੁੱਪ ਚਾਰ ਗੁਣਾ ਵਧੇ ਹਨਅਤੇ ਚਾਰ ਗੁਣਾ ਅਧਿਕ ਪਰਿਵਾਰਾਂ  ਨੂੰ ਇਸ ਨਾਲ ਲਾਭ ਵੀ ਹੋਇਆ ਹੈ। ਇਹ ਦਰਸਾਉਂਦਾ ਹੈ  ਕਿ ਇਸ ਸਰਕਾਰ ਦੀ ਕੰਮ ਕਰਨ ਦੀ ਗਤੀ ਅਤੇ ਲੋਕ ਭਲਾਈ ਲਈ ਸਾਡੀ ਕਿੰਨੀ ਪ੍ਰਤੀਬੱਧਤਾ ਹੈ, ਮਾਤਾਵਾਂ ਦੇ ਸਸ਼ਕਤੀਕਰਨ ਲਈ ਸਾਡੀ ਕਿੰਨੀ ਤਰਜੀਹ ਹੈ। ਇਸ ਯੋਜਨਾ ਦੇ ਅਨੁਸਾਰ ਗ਼ਰੀਬ ਔਰਤਾਂ ਦੇ ਗਰੁੱਪ ਨੂੰ ਟਰੇਨਿੰਗ ਤੋਂ ਲੈ ਕੇ ਫੰਡਿੰਗ  ਅਤੇ ਮਾਰਕੀਟਿੰਗ ਤੋਂ ਲੈ ਕੇ ਸਕਿੱਲ ਡਿਵੈਲਪਮੈਂਟ ਵਿੱਚ ਹਰ ਪ੍ਰਕਾਰ ਦੀ ਮਦਦ ਦਿੱਤੀ ਜਾਂਦੀ ਹੈ।

ਜਿਵੇਂ ਕ‌ਿ ਮੈਂ ਪਹਿਲਾਂ ਦੱਸਿਆ ਸੀ ਕਿ ਦੇਸ਼ ਭਰ  ਦੇ ਵੱਖਵੱਖ ਖੇਤਰਾਂ ਤੋਂ ਸੈਲਫ ਹੈਲਪ ਗਰੁੱਪਾਂ ਦੇ ਮੈਂਬਰ ਅੱਜ ਸਾਡੇ ਨਾਲ ਹਨਮੈਂ ਫਿਰ ਇੱਕ ਵਾਰ ਦੇਸ਼ ਦੇ ਆਰਥਕ ਵਿਕਾਸ ਵਿੱਚ ਹਿੱਸੇਦਾਰੀ ਕਰਨ ਵਾਲੇ, ਪਰਿਵਾਰ  ਦੇ ਆਰਥਕ ਜੀਵਨ ਵਿੱਚ ਯੋਗਦਾਨ ਦੇਣ ਵਾਲੇ ਅਤੇ ਨਵੇਂਨਵੇਂ ਤੌਰ ਤਰੀਕਿਆਂ ਨਾਲ ਘੱਟ ਤੋਂ ਘੱਟ ਖ਼ਰਚ ਨਾਲ ਕੰਮ ਕਰਨ ਵਾਲੇ, ਟੀਮ ਬਣਾਕੇ  ਕੰਮ ਕਰਨ ਵਾਲੇਫਾਰਮਲ ਐਜੂਕੇਸ਼ਨ ਹੋਵੇ ਜਾਂ ਨਾ ਹੋਵੇ, ਫਿਰ ਵੀ ਇਸ ਪ੍ਰਕਾਰ ਦੀ ਸਫ਼ਲਤਾ ਅਤੇ ਕਾਰਜ ਵਾਲੀਆਂ ਇਨ੍ਹਾਂ ਸਾਰੀਆਂ ਮਾਤਾਵਾਂ ਭੈਣਾਂ ਨੂੰ ਸੁਣਨ ਲਈ ਮੈਂ ਬਹੁਤ ਵਿਆਕੁਲ ਹਾਂ।

ਦੇਖੋ ਕਿੰਨਾ ਬਦਲਾਅ ਆਇਆ ਹੈ ਇਨ੍ਹਾਂ ਸਾਰਿਆਂ  ਦੇ ਜੀਵਨ ਵਿੱਚ,

ਸੈਲਫ ਹੈਲਪ ਗਰੁੱਪ ਕਿੰਨੀ ਵੱਡੀ ਭੂਮਿਕਾ ਨਿਭਾ ਰਿਹਾ ਹੈ। ਇਸ ਦਾ ਜੀਊਂਦਾਜਾਗਦਾ ਉਦਾਹਰਣ ਸਾਨੂੰ ਇੱਥੇ ਦੇਖਣ ਨੂੰ ਮਿਲਿਆ ਹੈ।  ਸੈਲਫ ਹੈਲਪ ਗਰੁੱਪ  ਦਾ ਇਹ ਨੈੱਟਵਰਕ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ। ਵੱਖਵੱਖ ਖੇਤਰਾਂ ਅਤੇ ਵਪਾਰ ਨਾਲ ਜੁੜਿਆ ਹੋਇਆ ਹੈ।  ਸਰਕਾਰ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਟ੍ਰੇਨਿੰਗ, ਆਰਥਕ ਮਦਦ ਅਤੇ ਮੌਕੇ ਵੀ ਉਪਲੱਬਧ ਕਰਦੀ ਹੈ।

ਸੈਲਫ ਹੈਲਪ ਗਰੁੱਪ ਰਾਹੀਂ ਇੱਕ ਪ੍ਰਯੋਗ, ਮਹਿਲਾ ਕਿਸਾਨ ਅਤੇ ਖੇਤੀਬਾੜੀ ਖੇਤਰ ਵਿੱਚ ਕੀਤਾ ਗਿਆ ਜਿਸ ਤਹਿਤ 33 ਲੱਖ ਤੋਂ ਅਧਿਕ ਮਹਿਲਾ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਦੇ ਨਾਲ ਨਾਲ 25 ਹਜ਼ਾਰ ਤੋਂ ਅਧਿਕ Community Livelihood Resource Person ਵੀ ਚੁਣੇ ਗਏ। ਜੋ ਗ੍ਰਾਮੀਣ ਪੱਧਰਤੇ 24x7 ਸਪੋਰਟ ਉਪਲੱਬਧ ਕਰਵਾ ਰਹੇ ਹਨ। ਅੱਜ ਕੋਈ ਵੀ ਖੇਤਰ ਹੋਵੇ ਖ਼ਾਸ ਕਰਕੇ ਖੇਤੀਬਾੜੀ ਨਾਲ ਜੁੜੇ ਖੇਤਰਾਂ ਵਿੱਚ ਵੈਲਿਊ ਐਡੀਸ਼ਨ, ਕੀਮਤਾਂ ਵਿੱਚ ਵਾਧਾ, ਇਹ ਕਾਫ਼ੀ ਮਹੱਤਵਪੂਰਨ ਹੋ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਦੇਸ਼  ਦੇ ਕਿਸਾਨ ਕੀਮਤ ਵਧਾਉਣ ਵਿੱਚ ਵੈਲਿਊ ਐਡੀਸ਼ਨ ਦਾ ਮਹੱਤਵ ਸਮਝਣ ਲੱਗੇ ਹਨ। ਇਸ ਨੂੰ ਅਪਣਾ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਲਾਭ ਵੀ ਮਿਲ ਰਿਹਾ ਹੈ। ਕਈ ਰਾਜਾਂ ਵਿੱਚ ਕੁਝ ਵਿਸ਼ੇਸ਼ ਉਤਪਾਦ ਜਿਵੇਂ ਮੱਕੀ, ਅੰਬ, ਫੁੱਲਾਂ ਦੀ ਖੇਤੀ, ਡੇਅਰੀ ਆਦਿ ਲਈ ਵੈਲਿਊ ਚੇਨ approach  ਨੂੰ ਅਪਣਾਇਆ ਗਿਆ ਹੈ। ਇਸ ਦੇ ਲਈ ਸੈਲਫ ਹੈਲਪ ਗਰੁੱਪ ਨਾਲ ਦੋ ਲੱਖ ਮੈਬਰਾਂ ਨੂੰ ਸਪੋਰਟ ਕੀਤਾ ਗਿਆ ਹੈ। ਹਾਲ ਹੀ ਵਿੱਚ ਪਾਟਲੀਪੁਤਰ, ਬਿਹਾਰ ਤੋਂ ਅਮ੍ਰਿਤਾ ਦੇਵੀ ਜੀ ਨੂੰ ਸੁਣਿਆ ਅਤੇ ਜਾਣਿਆ ਕਿ ਕਿਵੇਂ ਸੈਲਫ ਹੈਲਪ ਗਰੁੱਪ  ਨਾਲ ਜੁੜਣ ਦੇ ਬਾਅਦ ਉੱਥੋਂ ਦੀਆਂ ਗ਼ਰੀਬ ਔਰਤਾਂ ਦੇ ਜੀਵਨ ਅਤੇ ਪਰਿਵਾਰਾਂ ਵਿੱਚ ਕਿਵੇਂ ਬਦਲਾਅ ਆਇਆ।  ਮੈਂ ਬਿਹਾਰ  ਦੇ ਹੀ ਕੁਝ ਹੋਰ ਉਦਾਹਰਣ ਤੁਹਾਨੂੰ ਦੱਸਦਾ ਹਾਂ। ਉੱਥੇ ਸੈਲਫ ਹੈਲਪ ਗਰੁੱਪ ਦੇ ਢਾਈ ਲੱਖ ਤੋਂ ਅਧਿਕ ਮੈਂਬਰ ਸਿਖਲਾਈ ਪ੍ਰਾਪਤ ਕਰਕੇ ਝੋਨੇ ਦੀ ਬਿਹਤਰ ਤਰੀਕੇ ਨਾਲ ਖੇਤੀ ਕਰ ਰਹੇ ਹਨਇਸੇ ਤਰ੍ਹਾਂ ਲਗਭਗ ਦੋ ਲੱਖ ਮੈਂਬਰ ਨਵੇਂ ਤਰੀਕਿਆਂ ਨਾਲ ਸਬਜ਼ੀਆਂ ਦੀ ਖੇਤੀ ਕਰ ਰਹੇ ਹਨਇਸ ਦੇ ਇਲਾਵਾ ਬਿਹਾਰ ਵਿੱਚ ਲਾਖ਼ ਦੀਆਂ ਚੂੜੀਆਂ ਬਣਾਉਣ ਲਈ Cluster ਵੀ ਸਥਾਪਤ ਕੀਤੇ ਗਏ ਹਨ ਅਤੇ ਪ੍ਰੋਡਿਊਸਰ ਗਰੁੱਪ ਬਣਾਇਆ ਗਿਆ ਹੈ। ਇਹ ਮਾਣ ਵਾਲੀ ਗੱਲ ਹੈ ਕਿ ਉੱਥੋਂ ਦੀਆਂ ਚੂੜੀਆਂ ਆਪਣੇ ਡਿਜ਼ਾਈਨ ਲਈ ਸਾਡੇ ਦੇਸ਼ ਵਿੱਚ ਅਤੇ ਦੇਸ਼ ਦੇ ਬਾਹਰ ਵੀ ਪ੍ਰਸਿੱਧ ਹਨਹੁਣ ਜਿਵੇਂ ਕ‌ਿ ਛੱਤੀਸਗੜ੍ਹ ਤੋਂ ਮੀਨਾ ਮਾਂਝੀ ਨੇ ਦੱਸਿਆ ਕਿ ਕਿਵੇਂ ਇੱਟ ਨਿਰਮਾਣ ਨਾਲ ਉਨ੍ਹਾਂ ਨੂੰ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੀ। ਉੱਥੇ ਇੱਟ ਬਣਾਉਣ ਲਈ ਕਈ ਯੂਨਿਟ ਸਥਾਪਤ ਕੀਤੇ ਗਏ ਹਨ। ਕਰੀਬ 2000 ਸੈਲਫ ਹੈਲਪ ਗਰੁੱਪ ਇਸ ਨਾਲ ਜੁੜੇ ਹੋਏ ਹਨ। ਸਾਨੂੰ ਸਾਰਿਆਂ ਨੂੰ ਜਾਣ ਕੇ ਸੁਖਦ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਦਾ ਸਲਾਨਾ ਪ੍ਰੌਫਿਟ ਕਰੋੜਾਂ ਰੁਪਿਆਂ ਵਿੱਚ ਪਹੁੰਚਿਆ ਹੈ। ਇਸੇ ਤਰ੍ਹਾਂ ਛੱਤੀਸਗੜ੍ਹ ਦੇ 22 ਜ਼ਿਲ੍ਹਿਆਂ ਵਿੱਚ 122 ਬਿਹਾਨ ਬਜ਼ਾਰ ਆਊਟਲੈੱਟ ਬਣਾਏ ਗਏ ਹਨ, ਜਿੱਥੇ ਸੈਲਫ ਹੈਲਪ ਗਰੁੱਪ ਦੇ 200 ਵੈਰਾਇਟੀ  ਦੇ ਪ੍ਰੋਡਕਟ ਵੇਚੇ ਜਾਂਦੇ ਹਨ

ਛੱਤੀਸਗੜ੍ਹ ਨਾਲ ਜੁੜਿਆ ਮੈਂ ਆਪਣਾ ਇੱਕ ਵਿਅਤੀਗਤ ਅਨੁਭਵ ਆਪ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ।  ਸ਼ਾਇਦ ਆਪ ਲੋਕਾਂ ਨੇ ਟੀਵੀ ਤੇ ਦੇਖਿਆ ਹੋਵੇਗਾ ਕੁਝ ਦਿਨ ਪਹਿਲਾਂ ਮੈਂ ਛੱਤੀਸਗੜ੍ਹ ਗਿਆ ਸੀ, ਜਿੱਥੇ ਮੈਨੂੰ ਈਰਿਕਸ਼ਾ ਵਿੱਚ ਸਵਾਰੀ ਕਰਨ ਦਾ ਮੌਕੇ ਮਿਲਿਆ। ਉਹ ਈ ਰਿਕਸ਼ਾ ਇੱਕ ਮਹਿਲਾ ਚਲਾ ਰਹੀ ਸੀ। ਛੱਤੀਸਗੜ੍ਹ ਦਾ ਉਹ ਇਲਾਕਾ ਪਹਿਲਾਂ ਨਕਸਲਵਾਦ, ਮਾਓਵਾਦ ਦੀ ਹਿੰਸਾ ਨਾਲ ਗ੍ਰਸਤ ਸੀ। ਉੱਥੇ ਆਉਣਜਾਣ ਦਾ ਕੋਈ ਸਾਧਨ ਨਹੀਂ ਸੀ। ਲੇਕਿਨ ਸਰਕਾਰ ਨੇ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀਅਤੇ ਇਸ ਦਾ ਨਤੀਜਾ ਹੈ ਕਿ ਅੱਜ ਉੱਥੇ ਕਈ ਈਰਿਕਸ਼ਾ ਚਲ ਰਹੇ ਹਨ। ਦੇਸ਼ ਵਿੱਚ ਕਈ ਕਠਿਨ ਗ੍ਰਾਮੀਣ ਇਲਾਕੇ ਅਜਿਹੇ ਹਨ, ਜਿੱਥੇ ਆਵਾਜਾਈ ਲਈ ਵਾਹਨ ਉਪਲੱਬਧ ਨਹੀਂ ਹਨਇਸ ਪ੍ਰੋਗਰਾਮ ਵਿੱਚ ਗ੍ਰਾਮੀਣ ਪਰਿਵਾਰਾਂ ਨੂੰ ਇਨ੍ਹਾਂ ਇਲਾਕਿਆਂ ਵਿੱਚ ਵਾਹਨ ਖਰੀਦਣ ਲਈ ਧਨ ਉਪਲੱਬਧ ਕਰਾਇਆ ਗਿਆ। ਇਸ ਨਾਲ ਟਰੈਫਿਕ ਤਾਂ ਅਸਾਨ ਹੋਇਆ ਸਗੋਂ ਨਾਲਨਾਲ ਇਹ ਗ੍ਰਾਮੀਣ ਪਰਿਵਾਰਾਂ  ਲਈ ਕਮਾਈ ਦਾ ਇੱਕ ਬਹੁਤ ਅੱਛਾ ਸਰੋਤ ਵੀ ਬਣ ਗਿਆ ਹੈ।

ਦੇਖੋ, ਅਸੀਂ ਹੁਣੇ ਰੇਵਤੀ ਤੋਂ ਕਾਫ਼ੀ ਗੱਲਾਂ ਸੁਣੀਆਂ ਅਤੇ ਵੰਦਨਾ ਜੀ ਨੂੰ ਸੁਣਿਆ ਕਿ ਕਿਵੇਂ ਇਸ ਯੋਜਨਾ ਦੇ ਤਹਿਤ ਕੌਸ਼ਲ ਵਿਕਾਸ, ਸਕਿੱਲ ਟ੍ਰੇਨਿੰਗ ਨਾਲ ਉਨ੍ਹਾਂ ਨੂੰ ਮਦਦ ਮਿਲੀ।  ਟ੍ਰੇਨਿੰਗ ਨਾਲ ਕੀ ਬਦਲਾਅ ਆਉਂਦਾ ਹੈ। ਇਹ ਉਸ ਦੇ ਉਦਾਹਰਣ ਹਨ। ਦੀਨਦਿਆਲ ਅੰਤਯੋਦਯ ਯੋਜਨਾ ਦੇ ਤਹਿਤ ਗ੍ਰਾਮੀਣ ਯੁਵਾਵਾਂ ਦੇ ਕੌਸ਼ਲ ਵਿਕਾਸ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਨੋਜਵਾਨਾਂ ਨੂੰ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੋਹਾਂ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਤਾਂਕਿ ਦੇਸ਼ ਦੇ ਯੁਵਾ ਆਪਣੀਆਂ ਆਸ਼ਾਵਾਂਅਕਾਂਖਿਆਵਾਂ ਅਨੁਸਾਰ ਅੱਗੇ ਵਧ ਸਕਣ।  ਸਕਿੱਲ ਟ੍ਰੇਨਿੰਗ ਨਾਲ ਲੋਕਾਂ ਲਈ ਰੋਜ਼ਗਾਰ  ਦੇ ਨਵੇਂ ਮੌਕੇ ਉਪਲੱਬਧ ਹੋ ਰਹੇ ਹਨ ਅਤੇ ਲੋਕਾਂ  ਦੇ ਜੀਵਨ ਵਿੱਚ ਇਸ ਨਾਲ ਸਕਾਰਾਤਮਕ ਬਦਲਾਅ ਆ ਰਿਹਾ ਹੈ। ਦੇਸ਼ ਦੇ ਹਰ ਇੱਕ ਜ਼ਿਲ੍ਹੇ ਵਿੱਚ ਗ੍ਰਾਮੀਣ ਸਵੈਰੋਜ਼ਗਾਰ ਸਿਖਲਾਈ ਸੰਸਥਾਨ ਸਥਾਪਤ ਕੀਤਾ ਗਿਆ ਹੈ, ਤਾਂਕਿ ਯੁਵਾਵਾਂ ਨੂੰ ਟ੍ਰੇਨਿੰਗ ਦੀ ਸੁਵਿਧਾ ਉਨ੍ਹਾਂ ਦੇ ਆਪਣੇ ਘਰ ਦੇ ਕੋਲ ਹੀ ਮਿਲ ਸਕੇ। ਇੱਥੇ ਪਿੰਡ ਦੇ ਯੁਵਾਵਾਂ ਨੂੰ ਆਰਥਕ ਕਾਰੋਬਾਰਾਂ ਨੂੰ ਸ਼ੁਰੂ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਾਲ ਮਈ ਤੱਕ ਲਗਭਗ 600 ਗ੍ਰਾਮੀਣ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ ਦੇਸ਼ ਵਿੱਚ ਕੰਮ ਕਰ ਰਹੇ ਹਨਇਸ ਦੇ ਤਹਿਤ ਲਗਭਗ 28 ਲੱਖ ਨੋਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਅਤੇ ਉਨ੍ਹਾਂ ਵਿੱਚੋਂ 19-20 ਲੱਖ ਨੋਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਿਆ ਜਾ ਚੁੱਕਿਆ ਹੈ। ਹੁਣੇ ਅਸੀਂ ਮੱਧ ਪ੍ਰਦੇਸ਼ ਤੋਂ ਸੁਧਾ ਬਘੇਲ ਜੀ ਨੂੰ ਵੀ ਸੁਣਿਆ ।  ਜੋ ਸੈਨੇਟਰੀ ਨੈਪਕਿਨਾਂ ਦੀ ਪੈਕੇਜਿੰਗ ਦਾ ਕੰਮ ਕਰਦੀ ਹੈ ਮੱਧ ਪ੍ਰਦੇਸ਼ ਵਿੱਚ ਸੈਨੇਟਰੀ ਪੈਡ ਮੈਨੂਫੈਕਚਰਿੰਗ ਯੂਨਿਟ ਬਣਾਏ ਗਏ ਹਨ, ਜੋ 35 ਜ਼ਿਲ੍ਹਿਆਂ ਵਿੱਚ ਕਾਰਜ ਕਰਦੇ ਹਨ।  ਸੈਲਫ ਹੈਲਪ ਗਰੁੱਪ ਦੇ ਸਾਢੇ ਪੰਜ ਹਜ਼ਾਰ ਤੋਂ ਅਧਿਕ ਮੈਂਬਰ ਇਸ ਕੰਮ ਨੂੰ ਕਰ ਰਹੇ ਹਨ।  ਮੱਧ ਪ੍ਰਦੇਸ਼ ਤੋਂ ਇੱਕ ਹੋਰ ਉਦਾਹਰਣ ਮੈਂ ਤੁਹਾਨੂੰ ਦੱਸਾਂ।  ਉੱਥੇ ਲਗਭਗ 500 ਆਜੀਵਿਕਾ ਫ੍ਰੈਸ਼ ਸਟੋਰਸ ਖੋਲ੍ਹੇ ਗਏ ਹਨ । ਜਿੱਥੇ ਹਰ ਸਾਲ ਇੱਕ ਟਨ ਤੋਂ ਅਧਿਕ ਆਜੀਵਿਕਾ ਮਸਾਲਿਆਂ ਦੀ ਵਿਕਰੀ ਹੁੰਦੀ ਹੈ।  ਇੱਕ ਤਰ੍ਹਾਂ ਨਾਲ ਉੱਥੇ ਆਜੀਵਿਕਾ ਇੱਕ ਬਰਾਂਡ ਬਣ ਗਿਆ ਹੈ। ਹੁਣੇ ਅਸੀਂ ਰੇਖਾ ਜੀ ਨਾਲ ਗੱਲ ਕੀਤੀ ਅਤੇ ਜਾਣਿਆ ਕਿ ਕਿਵੇਂ ਸੈਲਫ ਹੈਲਪ ਗਰੁੱਪ ਰਾਹੀਂ ਇੱਕ ਪ੍ਰਯੋਗ ਬੈਂਕਿੰਗ ਦੇ ਖੇਤਰ ਵਿੱਚ ਕੀਤਾ ਗਿਆ ਹੈ। ਪਿੰਡ ਜਾਂ ਦੂਰ ਦੇ ਖੇਤਰਾਂ ਤੱਕ ਬੈਂਕਿੰਗ ਜਾਂ ਵਿੱਤੀ ਸੇਵਾਵਾਂ ਪਹੁੰਚਾਣ ਲਈ ਸੈਲਫ ਹੈਲਪ ਗਰੁੱਪ  ਦੇ ਮੈਂਬਰ ਨੂੰ ਬੈਂਕ ਮਿੱਤਰ ਵਜੋਂ ਬੈਂਕ ਸਖੀ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ। ਅੱਜ ਲਗਭਗ 2000 ਸੈਲਫ ਹੈਲਪ ਗਰੁੱਪ ਦੇਸ਼ ਭਰ ਵਿੱਚ ਬੈਂਕ ਮਿੱਤਰ ਜਾਂ ਬੈਂਕ ਸਖੀ ਬੈਂਕਿੰਗ ਸਹਾਇਕ  ਵਜੋਂ ਕੰਮ ਕਰ ਰਹੇ ਹਨ ਮੈਨੂੰ ਦੱਸਿਆ ਗਿਆ ਕਿ ਇਸ ਨਾਲ ਕਰੀਬ ਸਾਢੇ ਤਿੰਨ ਸੌ ਕਰੋੜ ਦਾ ਲੈਣਦੇਣ ਹੋਇਆ ਹੈ।

ਦੇਖੋ ਕਮਿਊਨਿਟੀ ਰਿਸੋਰਸ ਪਰਸਨ ਵਜੋਂ ਕਿਵੇਂ ਕੰਮ ਹੁੰਦਾ ਹੈਤੁਹਾਨੂੰ ਪਤਾ ਹੀ ਹੈ ਕਿ ਕਈ ਔਰਤਾਂ ਅਜਿਹੀਆਂ ਹਨ, ਜੋ ਇਸ ਕਾਰਜ ਨਾਲ ਬਹੁਤ ਸਮੇਂ ਤੋਂ ਜੁੜੀਆਂ ਹੋਈਆਂ ਹਨ। ਉਹ ਇਸ ਪ੍ਰੋਗਰਾਮ ਨੂੰ ਆਪਣੇ ਆਪ ਤਾਂ ਚਲਾਉਂਦੀਆਂ ਹੀ ਹਨ, ਨਾਲ ਹੀ ਕਮਿਊਨਿਟੀ ਰਿਸੋਰਸ ਪਰਸਨ  ਵਜੋਂ ਨਵੇਂ ਪਿੰਡਾਂ ਵਿੱਚ ਵੀ ਜਾ ਕੇ ਉੱਥੋਂ ਦੀਆਂ ਔਰਤਾਂ ਨੂੰ ਇਸ ਦੇ ਲਈ ਪ੍ਰੇਰਿਤ ਕਰਦੀਆਂ ਹਨ।  ਹੁਣ ਤੱਕ 2 ਲੱਖ ਕਮਿਊਨਿਟੀ ਰਿਸੋਰਸ ਪਰਸਨਾਂ ਵੱਲੋਂ ਇਸ ਪ੍ਰੋਗਰਾਮ ਨੂੰ ਪੂਰੇ ਦੇਸ਼ ਵਿੱਚ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਇਹ ਗਿਣਤੀ ਦਿਨਪ੍ਰਤੀਦਿਨ ਹੋਰ ਵਧ ਰਹੀ ਹੈ। ਦੀਨਦਿਆਲ ਉਪਾਧਿਆਇ ਯੋਜਨਾ  ਦੇ ਅਨੁਸਾਰ ਸਰਕਾਰੀ ਅਨੁਦਾਨ ਤੋਂ ਇਲਾਵਾ ਬੈਂਕਾਂ ਵੱਲੋਂ ਕਰਜਾ ਦਿਵਾਏ ਜਾਣ ਦੀ ਵੀ ਵਿਵਸਥਾ ਹੈਬੈਂਕਾਂ ਤੋਂ ਮਿਲਣ ਵਾਲੇ ਲੋਨ ਨਾਲ ਲੋਕਾਂ ਨੂੰ ਵਪਾਰ ਵਧਾਉਣ ਵਿੱਚ ਕਾਫ਼ੀ  ਲਾਭ ਹੁੰਦਾ ਹੈ। ਨਾਲ ਹੀ ਇੱਕ ਗੱਲ ਜੋ ਤੁਹਾਨੂੰ ਸਾਰੀਆਂ ਨੂੰ ਚੰਗੀ ਲਗੇਗੀ ਕਿ ਲੋਨ,  ਦਾ ਵਾਪਸ ਭੁਗਤਾਨ ਯਾਨੀ ਰੀਪੇਮੈਂਟ ਵੀ ਸਮੇਂ ਤੇ ਕੀਤੀ ਜਾ ਰਹੀ ਹੈ।

ਅਤੇ ਮੈਂ ਦੇਖਿਆ ਹੈ ਕਿ ਕਦੇ ਵੀ ਇਹ ਸੈਲਫ ਹੈਲਪ ਗਰੁੱਪ ਦੇ ਪੈਸੇ ਪੁੱਜਣ ਵਿੱਚ ਕਦੇ ਬੈਂਕ ਨੂੰ ਦੇਰੀ ਨਹੀਂ ਆਈ। ਲਗਭਗ 99% ਪੈਸੇ ਵਾਪਸ ਆ ਗਏ। ਇਹ ਸਾਡੇ ਗ਼ਰੀਬ ਪਰਿਵਾਰ  ਦੇ ਸੰਸਕਾਰ ਹੁੰਦੇ ਹਨ। ਗ਼ਰੀਬਾਂ ਦੀ ਅਮੀਰੀ ਹੈ, ਜਿਸ ਵਿੱਚ ਇਹ ਤਾਕਤ ਹੈ। ਹੁਣੇ ਅਸੀਂ ਲਕਸ਼ਮੀ ਜੀ ਤੋਂ ਸੁਣਿਆ ਕਿ ਕਿਵੇਂ ਉਨ੍ਹਾਂ  ਨਾਲ ਤੀਹ ਹੋਰ ਔਰਤਾਂ ਪਾਪੜ, ਆਪਣਾ ਪ੍ਰੋਡਕਟ ਵੇਚ ਕੇ ਕਿਵੇਂ ਮੁਨਾਫਾ ਕਮਾ ਰਹੀਆਂ ਹਨ।  ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਇਸ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਕਿ ਸੈਲਫ ਹੈਲਪ ਗਰੁੱਪ  ਦੇ ਉਤਪਾਦ ਸਹੀ ਕੀਮਤਾਂ ਤੇ ਵਿਕਣ ਉਨ੍ਹਾਂ  ਦੇ  ਲਈ ਚੰਗੇ ਬਜ਼ਾਰ ਉਪਲੱਬਧ ਹੋਣ।  ਇਸ ਦੇ ਲਈ ਭਾਰਤ ਸਰਕਾਰ ਹਰ ਰਾਜ ਵਿੱਚ ਪ੍ਰਤੀ ਸਾਲ ਦੋ ਸਰਸ ਮੇਲਿਆਂ ਦੇ ਆਯੋਜਨ ਲਈ ਗਰਾਂਟ ਦਿੰਦੀ ਹੈ । ਇਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲ ਰਹੇ ਹਨ।  ਹਰ ਸਾਲ ਸੈਲਫ ਹੈਲਪ ਗਰੁੱਪ ਦੇ ਉਤਪਾਦਾਂ ਦੀ ਮੰਗ ਵੱਧ ਰਹੀ ਹੈ। ਜਿਸ ਦੇ ਨਾਲ ਉਨ੍ਹਾਂ  ਦੀ  ਕਮਾਈ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਦੇ ਇਲਾਵਾ ਸੈਲਫ ਹੈਲਪ ਗਰੁੱਪਾਂ ਨੂੰ ਜੈੱਮ  ( ਜੀਈਐੱਮ ) ਯਾਨੀ ਗਵਰਨਮੈਂਟ ਈ ਮਾਰਕੀਟ ਤੋਂ ਵੀ ਲਾਭ ਮਿਲ ਰਿਹਾ ਹੈ। ਪਾਰਦਰਸ਼ੀ ਵਿਵਸਥਾ ਨੂੰ ਵਧਾਉਣਾ ਅਤੇ ਉਸ ਨੂੰ ਹੁਲਾਰਾ ਦੇਣ ਲਈ ਸਰਕਾਰ ਡਿਜੀਟਲ ਤਰੀਕੇ ਨਾਲ ਵਸਤਾਂ ਦੀ ਖ਼ਰੀਦ ਵਿਕਰੀ ਨੂੰ ਹੁਲਾਰਾ ਦੇਵੇਗੀ। ਸਰਕਾਰ ਵਿੱਚ ਹੁਣ ਇਸ ਰਾਹੀਂ ਟੈਂਡਰ ਦਿੱਤੇ ਜਾ ਰਹੇ ਹਨ ਅਤੇ ਸਰਕਾਰੀ ਸਮਾਨ ਦੀ ਖ਼ਰੀਦ ਹੋ ਰਹੀ ਹੈ। ਅਤੇ ਇਸ ਦੇ ਲਈ ਮੈਂ ਸਾਰੇ ਸੈਲਫ ਹੈਲਪ ਗਰੁੱਪ  ਦੀਆਂ ਭੈਣਾਂ ਜੋ ਕੁਝ ਨਾ ਕੁਝ ਉਤਪਾਦ ਕਰਦੀਆਂ ਹਨ, ਕੁਝ ਨਾ ਕੁਝ ਪ੍ਰੋਡਕਟ ਕਰਦੀਆਂ ਹਨ, ਤੁਸੀਂ ਇਹ ਸਰਕਾਰ ਨੂੰ ਜੋ ਪੋਰਟਲ ਹੈ ਜੀਈਐੱਮ, ਉਸ ਵਿੱਚ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਦਿਓ, ਤਾਂਕਿ ਤੁਸੀਂ ਵੀ ਜੇਕਰ ਸਰਕਾਰ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਉਸ ਦੀ ਜਾਣਕਾਰੀ ਆ ਜਾਵੇ ਤਾਂ ਤੁਸੀਂ ਵੀ ਕਹਿ ਸਕਦੀਆਂ ਹੋ ਕਿ ਤੁਸੀਂ ਵੀ ਪ੍ਰੋਵਾਈਡ ਕਰ ਸਕਦੀਆਂ ਹੋ ਅਤੇ ਸਰਕਾਰ ਖ਼ਰੀਦਦੀ ਹੈ ਇਨ੍ਹਾਂ ਚੀਜਾਂ ਨੂੰ।

ਦੇਖੋ ਜੇਕਰ ਉਹ ਭੇਡਾਂ ਪਾਲਦੇ ਹਨ ਅਤੇ ਉੱਨ ਵੇਚਦੇ ਹਨਤਾਂ ਮੈਂ ਇੱਕ ਸੁਝਾਅ ਦਿੰਦਾ ਹਾਂ ਤੁਹਾਨੂੰ ।  ਮੈਂ ਜਦੋਂ ਗੁਜਰਾਤ ਵਿੱਚ ਸੀਤਾਂ ਮੈਂ ਇੱਕ ਛੋਟਾ ਪ੍ਰਯੋਗ ਕੀਤਾ ਅਤੇ ਉਸ ਪ੍ਰਯੋਗ ਦਾ ਇਹ ਜੋ ਭੇਡਾਂ, ਬੱਕਰੀਆਂ ਚਰਾਉਣ ਵਾਲੇ ਅਤੇ ਛੋਟੇ ਛੋਟੇ ਕੰਮ ਕਰਨ ਵਾਲੇ ਲੋਕ ਸਨਤਾਂ ਤੁਸੀਂ ਦੇਖਿਆ ਹੋਵੇਗਾ ਅੱਜ ਕੱਲ੍ਹ ਇਹ ਵੱਡੇ ਵੱਡੇ ਸੈਲੂਨ ਹੁੰਦੇ ਹਨ, ਉੱਥੇ ਜੋ ਹਜਾਮਤ ਕਰਨ ਵਾਲੇ ਲੋਕ ਹੁੰਦੇ ਹਨ, ਉਹ ਇੱਕ ਮਸ਼ੀਨ ਹੁੰਦੀ ਹੈ ਟ੍ਰਿਮਰ, ਅਸੀਂ ਲੋਕ ਜੋ ਦਾੜ੍ਹੀ ਨੂੰ ਠੀਕ ਕਰਦੇ ਹਾਂ ਟ੍ਰਿਮਰ ਉਪਯੋਗ ਕਰਦੇ ਹਾਂ, ਤਾਂ ਮੈਂ ਅਜਿਹੇ ਟ੍ਰਿਮਰ ਇਨ੍ਹਾਂ ਭੇੜਾਂ ਚਰਾਉਣ ਵਾਲੀਆਂ ਨੂੰ ਦਿੱਤੇ, ਅਤੇ ਮੈਂ ਕਿਹਾ ਕਿ ਤੁਸੀਂ ਕੈਂਚੀ ਨਾਲ ਜੋ ਬਾਲ ਕੱਟਦੇ ਹੋ ਭੇਡਾਂ ਦੇ ਤਾਂ ਉਸ ਦੀ ਉੱਨ  ਦੇ ਟੁਕੜੇ ਹੋ ਜਾਂਦੇ ਹਨ, ਤਾਂ ਤੁਹਾਨੂੰ ਕਮਾਈ ਘੱਟ ਹੁੰਦੀ ਹੈ। ਤੁਸੀਂ ਇਹ ਟ੍ਰਿਮਰ ਨਾਲ, ਮਸ਼ੀਨ ਨਾਲ ਵਾਲ ਕਟੋ ਤਾਂ ਲੰਮੀ ਤਾਰ ਵਾਲੀ ਉੱਨ ਮਿਲੇਗੀ ਤੁਸੀਂ ਹੈਰਾਨ ਹੋ ਜਾਓਗੇ ਕਿ ਉਸ ਦੇ ਕਾਰਨ ਮਿਹਨਤ ਵੀ ਘੱਟ ਹੋ ਗਈ। ਭੇਡਾਂ ਨੂੰ ਜੋ ਤਕਲੀਫ਼ ਹੁੰਦੀ ਸੀ ਉਹ ਵੀ ਘੱਟ ਹੋ ਗਈ। ਅਤੇ ਲੰਮੇ ਧਾਗੇ  ਦੀ ਉੱਨ ਮਿਲਣ ਲੱਗੀ, ਉਨ੍ਹਾਂ ਨੂੰ ਮਾਰਕੀਟ ਵਿੱਚ ਅੱਛਾ ਮੁੱਲ ਮਿਲਣ ਲੱਗਾ। ਤੁਹਾਡੇ ਇੱਥੇ ਜੋ ਭੈਣਾਂ ਹਨ।  ਉਨ੍ਹਾਂ ਨੂੰ ਇਹ ਜੇਕਰ ਟ੍ਰੇਨਿੰਗ ਕਰਵਾ ਲੈਂਦੀਆਂ ਹਨ, ਤਾਂ ਇਹ ਤੁਹਾਡੇ ਇੱਥੇ ਤਾਂ ਉੱਨੀ ਚੀਜ਼ਾ ਗਰਮ ਕੱਪੜਿਆਂ ਦਾ ਕਾਫ਼ੀ ਕੰਮ ਹੈ, ਚੰਗੇ ਧਾਗੇ ਬਣ ਸਕਦੇ ਹਨ, ਤਾਂ ਬਹੁਤ ਵੱਡੀ ਕਮਾਈ ਹੋ ਸਕਦੀ ਹੈ, ਤਾਂ ਤੁਸੀਂ ਜਰੂਰ ਉੱਥੇ ਇਸ ਦਿਸ਼ਾ ਵਿੱਚ ਸੋਚਿਓ ਕੁਪਵਾੜਾ ਇਲਾਕੇ ਵਿੱਚ ਜੋ ਪਹਿਲਾਂ ਮੈਂ ਦੇਖਿਆ ਹੈ ਕਿ ਇਸ ਕੰਮ ਵਿੱਚ ਕਾਫ਼ੀ ਮਜ਼ਬੂਤੀ ਸੀ ਅਤੇ ਦੁੱਧ  ਦੇ ਖੇਤਰ ਵਿੱਚ ਵੀ ਤੁਹਾਡੇ ਇਲਾਕੇ ਵਿੱਚ ਕਾਫ਼ੀ ਮਦਦ ਮਿਲਦੀ ਸੀ।

ਆਪ ਲੋਕਾਂ ਦੀਆਂ ਕਹਾਣੀਆਂ, ਆਪ ਲੋਕਾਂ  ਦੇ ਅਨੁਭਵ ਮੈਂ ਸਮਝਦਾ ਹਾਂ ਜੋ ਵੀ ਸੁਣੇਗਾ ਅਤੇ ਜੇਕਰ ਖੁੱਲ੍ਹੇ ਮਨ ਨਾਲ ਸੁਣੇਗਾ, ਅੱਛਾ ਸੋਚਣ ਦੀ ਨੀਯਤ ਨਾਲ ਸੁਣੇਗਾ ਤਾਂ ਮੈਂ ਜਰੂਰ ਮੰਨਦਾ ਹਾਂ। ਸਾਡੇ ਦੇਸ਼ ਦੀਆਂ ਮਾਤਾਵਾਂ ਭੈਣਾਂ ਦੀ ਤਾਕਤ ਕਿੰਨੀ ਹੈ ਥੋੜ੍ਹਾ ਜਿਹਾ ਵੀ ਸਹਾਰਾ ਮਿਲ ਜਾਵੇ ਤਾਂ ਕਿਵੇਂ ਆਪਣੀ ਦੁਨੀਆ ਖੜੀ ਕਰ ਸਕਦੀਆਂ ਹਨ। ਕਿਵੇਂ ਮਿਲ ਜੁਲ ਕੇ  ਕੰਮ ਕਰ ਸਕਦੀਆਂ ਹਨ। ਕਿਵੇਂ ਲੀਡਰਸ਼ਿਪ ਦੇ ਸਕਦੀਆਂ ਹਨ। ਇੱਕ ਨਵੇਂ ਭਾਰਤ ਦੀ ਨੀਂਹ ਰੱਖਣ ਲਈ ਉਹ ਕਿਨੀ ਮਿਹਨਤ ਕਰ ਰਹੀਆਂ ਹਨ। ਮੈਂ ਸਮਝਦਾ ਹਾਂ ਸੁਣਨ ਵਾਲਿਆਂ ਲਈ ਇਨ੍ਹਾਂ ਦੀ ਇੱਕ ਇੱਕ ਗਾਥਾ ਬਹੁਤ ਹੀ ਪ੍ਰੇਰਨਾਮਈ ਹੈ।  ਇਸ ਨਾਲ ਦੇਸ਼ ਨੂੰ ਤਾਕਤ ਮਿਲਦੀ ਹੈ ।  ਇਸ ਨਾਲ ਸਾਡੀ ਹਰ ਮਹਿਲਾ ਨੂੰ ਕੁਝ ਨਵਾਂ ਕਰਨ ਦਾ ਰਸਤਾ ਮਿਲਦਾ ਹੈ, ਉਤਸ਼ਾਹ ਮਿਲਦਾ ਹੈ।  ਅਤੇ ਨਿਰਾਸ਼ਾ ਫੈਲਾਉਣ ਵਾਲਿਆਂ ਦੀ ਗਿਣਤੀ ਘੱਟ ਨਹੀਂ। ਬੁਰਾਈ ਫੈਲਾਉਣ ਵਾਲਿਆਂ ਦੀ ਗਿਣਤੀ ਘੱਟ ਨਹੀਂ। ਲੇਕਿਨ ਚੰਗਿਆਈ ਦਾ ਰਸਤਾ ਛੱਡਣਾ ਨਹੀਂ। ਮਿਹਨਤ ਕਰਨ ਵਾਲਿਆਂ ਦੀ ਪੂਜਾ ਕਰਨਾ ਛੱਡਣਾ ਨਹੀਂਆਪਣੇ ਬਲਬੂਤੇ ਵਿੱਚ ਦੇਸ਼ ਨੂੰ ਅੱਗੇ ਵਧਾਉਣਾ, ਆਪਣੇ ਆਪ ਨੂੰ ਅੱਗੇ ਵਧਾਉਣਾ, ਪਰਿਵਾਰ ਨੂੰ ਅੱਗੇ ਵਧਾਉਣਾਆਪਣੇ ਬੱਚਿਆਂ ਨੂੰ ਪੜ੍ਹਾਉਣਾ, ਕਠਿਨ ਜ਼ਿੰਦਗੀ ਵਿੱਚੋਂ ਨਿਕਲ ਕੇ ਜੀਣਾ ਇਹ ਆਪਣੇ ਆਪ ਵਿੱਚ ਹਰ ਇਨਸਾਨ ਨੂੰ ਨਿਰਾਸ਼ਾ ਨਾਲ ਜੂਝਣ ਦੀ ਤਾਕਤ ਦਿੰਦਾ ਹੈ ਅਤੇ ਦੇਸ਼ ਦੀ ਇਹੀ ਤਾਂ ਤਾਕਤ ਹੈ। ਅਤੇ ਇਸ ਲਈ ਮੈਨੂੰ ਬਹੁਤ ਅੱਛਾ ਲੱਗਿਆ ਆਪ ਲੋਕਾਂ ਨੂੰ ਸੁਣ ਕੇ ਉਸ ਨਾਲ ਮੈਨੂੰ ਵੀ ਊਰਜਾ ਮਿਲੀ ਹੈ।  ਮੈਨੂੰ ਪ੍ਰੇਰਨਾ ਮਿਲੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਅੱਜ ਇਸ ਪ੍ਰੋਗਰਾਮ ਵਿੱਚ ਆਪ ਲੋਕਾਂ ਨੇ ਜੋ ਗੱਲਾਂ ਦੱਸੀਆਂ ਹਨ।  ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਵਿੱਚੋਂ ਬਹੁਤ ਲੋਕ ਹਨ ਜਿਨ੍ਹਾਂ ਨੇ ਕੁਝ ਕਹਿਣਾ ਹੈ। ਹਰ ਕਿਸੇ ਦੀ ਆਪਣੀ ਇੱਕ ਕਥਾ ਹੈ ਹਰ ਕਿਸੇ ਦਾ ਆਪਣਾ ਅਨੁਭਵ ਹੈ। ਹਰ ਕਿਸੇ ਨੇ ਮੁਸੀਬਤਾਂ ਤੋਂ ਰਸਤਾ ਕੱਢਿਆ ਹੈ ਅਤੇ ਇਹ ਤੁਹਾਡਾ ਕੰਮ ਹੈ, ਤੁਹਾਡੀ ਮਿਹਨਤ ਹੈ, ਤੁਹਾਡੀ ਹਿੰਮਤ ਹੈ।  ਕਿਸੇ ਨੂੰ ਇਸ ਦਾ ਕ੍ਰੈਡਿਟ ਨਹੀਂ ਜਾਂਦਾ ਹੈ, ਸਿਰਫ ਤੁਹਾਨੂੰ ਹੀ ਜਾਂਦਾ ਹੈ ਅਤੇ ਇਸ ਲਈ ਤੁਹਾਡੇ ਤੋਂ ਵਧ ਕੇ ਕੋਈ ਪ੍ਰੇਰਨਾ ਨਹੀਂ ਹੈ। ਲੇਕਿਨ ਜਿਨ੍ਹਾਂ ਗੱਲਾਂ ਨੂੰ ਭੈਣਾਂ ਨੇ ਕਹਿਣਾ ਹੈ, ਬਹੁਤ ਕੁਝ ਕਹਿਣਾ ਹੈ, ਉਹ ਕਹਿ ਨਹੀਂ ਪਾਈਆਂ ਹਨ, ਮੈਂ ਚਾਹਾਂਗਾ ਕਿ ਤੁਸੀਂ ਆਪਣੀ ਗੱਲ ਮੇਰੇ ਤੱਕ ਪਹੁੰਚਾਓ। ਮੈਂ ਤੁਹਾਨੂੰ ਸੁਣਾਂਗਾ। ਅਤੇ ਤੁਹਾਡੇ ਵੱਲੋਂ ਜੋ ਗੱਲ ਆਈ ਹੋਵੇਗੀ ਮੈਂ ਮਨ ਕੀ ਬਾਤ ਵਿੱਚ ਵੀ ਕਦੀ ਸੁਣਾਵਾਂਗਾ। ਕਿਉਂਕਿ ਦੇਸ਼ ਨੂੰ ਇਸ ਤੋਂ ਪ੍ਰੇਰਨਾ ਮਿਲਦੀ ਹੈ।  ਰੋਣਾ ਧੋਣਾ ਕਰਨ ਵਾਲੇ ਕਰਦੇ ਰਹਿੰਦੇ ਹਨ। ਅੱਛਾ ਕਰਨ ਵਾਲੇ ਪ੍ਰੇਰਨਾ ਦਿੰਦੇ ਹਨ। ਹੁਣ ਉਸ ਨੂੰ ਕੰਮ ਲੈ ਕੇ ਅੱਗੇ ਚਲਣਾ  ਹੈ। ਤਾਂ ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ। ਤੁਹਾਨੂੰ ਮੋਬਾਈਲ ਫੋਨ ਵਰਤਣ ਦੀ ਆਦਤ ਪੈ ਗਈ ਹੋਵੇਗੀ। ਜੇਕਰ ਨਹੀਂ ਪਈ ਤਾਂ ਤੁਹਾਡੇ ਇੱਥੇ ਕਾਮਨ ਸਰਵਿਸ ਸੈਂਟਰ ਹੁੰਦਾ ਹੈ। ਤੁਸੀਂ ਦੇਖਿਆ ਹੋਵੇਗਾ ਨਰੇਂਦਰ ਮੋਦੀ ਐਪ ਹੈ। ਤੁਸੀਂ ਉਸ ਤੇ ਜਾ ਕੇ ਆਪ ਆਪਣੇ ਸਮੂਹ ਦੀ ਫੋਟੋ ਰੱਖੋ।  ਤੁਸੀਂ ਆਪਣੇ ਸਮੂਹ ਦੀਆਂ ਭੈਣਾਂ ਦੀ ਇੰਟਰਵਿਊ ਉਸ ਵਿੱਚ ਬੋਲ ਕੇ ਰੱਖੋਕਿਹੜਾ ਕੰਮ ਕਿਵੇਂ ਕੀਤਾ, ਕਿਵੇਂ ਮੁਸੀਬਤਾਂ ਵਿੱਚੋਂ ਤੁਸੀਂ ਨਿਕਲੇ ਅਤੇ ਕੀਕੀ ਅੱਛਾ ਕੰਮ ਕੀਤਾ ਹੈ। ਇਹ ਸਭ ਤੁਸੀਂ ਉੱਥੇ ਪਾ ਦਿਓ। ਮੈਂ ਇਸ ਨੂੰ ਦੇਖਾਂਗਾਪੜ੍ਹਾਂਗਾ, ਸੁਣਾਂਗਾ ਅਤੇ ਤੁਸੀਂ ਉਸ ਵਿੱਚ ਪਾਓਗੇ ਤਾਂ ਲੋਕ ਵੀ ਦੇਖਣਗੇ ਅਤੇ ਫਿਰ ਮੈਂ ਉਸ ਵਿੱਚੋਂ ਦੋ ਚਾਰ ਗੱਲਾਂ ਜਦੋਂ ਵੀ ਮੈਨੂੰ ਮਨ ਕੀ ਬਾਤ ਵਿੱਚ ਸਮਾਂ ਮਿਲਿਆ ਮੈਂ ਜ਼ਰੂਰ ਤੁਹਾਡੀਆਂ ਗੱਲਾਂ ਦੁਨੀਆ ਨੂੰ ਦੱਸਾਂਗਾ। ਤੁਸੀਂ ਆਪਣੇ ਲਈ ਤਾਂ ਕੀਤਾ ਹੀ ਹੈਲੇਕਿਨ ਤੁਸੀਂ ਅਜਿਹੀਆਂ ਕਰੋੜਾਂ ਕਰੋੜਾਂ ਭੈਣਾਂ ਨੂੰ ਵੀ ਇੱਕ ਨਵੀਂ ਹਿੰਮਤ ਦਿੱਤੀ ਹੈ, ਨਵਾਂ ਹੌਸਲਾ ਦਿੱਤਾ ਹੈ। ਹੁਣ ਤਾਂ ਕਾਮਨ ਸਰਵਿਸ ਸੈਂਟਰ ਬਹੁਤ ਪਾਪੂਲਰ ਹੋ ਚੁੱਕੇ ਹਨ। ਦੇਸ਼  ਦੇ ਤਿੰਨ ਲੱਖ ਪਿੰਡ ਵਿੱਚ ਕਾਮਨ ਸਰਵਿਸ ਸੈਂਟਰ ਹਨ ।  ਹੁਣ ਤਾਂ ਸਾਡੀਆਂ ਬੇਟੀਆਂ ਹੀ ਕਾਮਨ ਸਰਵਿਸ ਸੈਂਟਰ ਚਲਾ ਰਹੀਆਂ ਹਨ। ਉੱਥੇ ਜਾ ਕੇ ਤੁਸੀਂ ਇਸ ਟੈਕਨੋਲੋਜੀ ਦੀ ਵਰਤੋਂ ਕਰ ਕੇ ਤੁਹਾਡੀ ਜੋ ਸਫ਼ਲਤਾ ਦੀ ਗਾਥਾ ਹੈ ਉਹ ਜ਼ਰੂਰ ਮੈਨੂੰ ਭੇਜਿਓ, ਸਾਰਾ ਦੇਸ਼ ਅਤੇ ਦੁਨੀਆ ਉਸ ਨੂੰ ਦੇਖੇਗੀ। ਕਿਵੇਂਕਿਵੇਂ ਸਾਡੇ ਦੂਰਦੂਰ ਦੇ ਪਿੰਡਾਂ ਵਿੱਚ ਰਹਿਣ ਵਾਲੀਆਂ ਭੈਣਾਂ ਵੀ ਕਿੰਨਾ ਉੱਤਮ ਕੰਮ ਕਰ ਰਹੀਆਂ ਹਨਕਿਸ ਤਰ੍ਹਾਂ ਦੇ ਨਵੇਂ ਤਰੀਕੇ ਲੱਭ ਰਹੀਆਂ ਹਨ। ਬਹੁਤ ਅੱਛਾ ਲੱਗਾ ਅੱਜ ਆਪ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਅਸ਼ੀਰਵਾਦ  ਦੇਣ ਲਈ ਆਏ। ਮੇਰੀ ਤਰਫ਼ੋਂ ਤੁਹਾਨੂੰ ਬਹੁਤਬਹੁਤ ਸ਼ੁਭਕਾਮਨਾਵਾਂ ਹਨ ਅਤੇ ਤੁਹਾਨੂੰ ਬਹੁਤਬਹੁਤ ਵਧਾਈ ਹੈ।

ਬਹੁਤਬਹੁਤ ਧੰਨਵਾਦ!

*******

ਏਕੇਟੀ/ਵੀਜੇ/ਐੱਸਏ