ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਡਿਪਲੋਮੈਟਿਕ, ਸਰਕਾਰੀ / ਸੇਵਾ
ਅਤੇ ਆਮ ਪਾਸਪੋਰਟ ਹੋਲਡਰਾਂ ਲਈ ਭਾਰਤ ਅਤੇ ਇਰਾਨ ਵਿਚਕਾਰ ਵੀਜ਼ਾ ਸਹੂਲਤ ਸਮਝੌਤੇ ‘ਤੇ ਦਸਤਖ਼ਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮਝੌਤੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:
(1) ਇਸ ਦੇ ਸਿੱਟੇ ਵੱਜੋਂ, ਵੀਜ਼ਾ ਐਪਲੀਕੇਸ਼ਨ ਨਾਲ ਸਥਾਨਕ ਵਿਦੇਸ਼ ਮਾਮਲਿਆਂ ਦਾ ਮਹਿਕਮੇ ਦੀ ਪੇਸ਼ਕਾਰੀ ‘ਤੇ ਮੇਜ਼ਬਾਨ ਮੁਲਕ ਦੇ ਡਿਪਲੋਮੈਟਿਕ ਮਿਸ਼ਨ ਲਈ, 20 ਕੰਮਕਾਜੀ ਦਿਨਾਂ ਦੇ ਅੰਦਰ-ਅੰਦਰ, 90 ਦਿਨਾਂ ਲਈ, ਡਿਪਲੋਮੈਟਿਕ/ਅਫ਼ਸਰਾਂ/ਸੇਵਾ ਪਾਸਪੋਰਟ ਹੋਲਡਰਾਂ ਲਈ, ਜੋ ਕਿ ਲੰਮੇ ਸਮੇਂ ਦੇ ਡਿਪਲੋਮੈਟਿਕ ਮਿਸ਼ਨ ਜਾਂ ਕੌਂਸਲੇਟ ਜਨਰਲ ਹੋਣਗੇ, ਲਈ ਵੈਧ ਗ੍ਰੈਟਿਸ(gratis) ਵੀਜ਼ਾ ਜਾਰੀ ਕਰੇਗਾ। ਨਜ਼ਦੀਕੀ ਪਰਿਵਾਰਕ ਮੈਂਬਰਾਂ (ਖ਼ੂਨ ਦੇ ਰਿਸ਼ਤੇ ਜਿਵੇਂ ਮਾਪੇ, ਪਤੀ-ਪਤਨੀ, ਬਾਲਗ਼ ਬੱਚਿਆਂ ਦੇ ਨਾਲ-ਨਾਲ ਸਹੁਰਾ ਪਰਿਵਾਰ) ਲਈ ਇਸ ਢੁਕਵੇਂ ਮੁਫ਼ਤ ਵੀਜ਼ਾ ਦੀ ਮਿਆਦ ਤਿੰਨ ਮਹੀਨੇ ਹੋਵੇਗੀ ਅਤੇ ਹੋਰ ਅਸਾਇਨੀ ਕਰੀਬੀ ਰਿਸਤੇਦਾਰਾਂ ਲਈ ਵੀਜ਼ਾ, ਵੀਜ਼ਾ ਫ਼ੀਸ ਦੀ ਅਦਾਇਗੀ ‘ਤੇ ਜਾਰੀ ਕੀਤਾ ਜਾਵੇਗਾ।
(2) ਦੌਰੇ ਦੇ ਮੰਤਵ ਮੁਤਾਬਕ, ਵਿਦੇਸ਼ ਮਾਮਲਿਆਂ ਦੇ ਮਹਿਕਮੇ ਵੱਲੋਂ ਅਧਿਕਾਰਿਕ ਤੌਰ ‘ਤੇ, ਸਿਆਸੀ ਅਧਿਕਾਰੀਆਂ ਅਤੇ ਦੂਹਰੇ ਮੰਤਵਾਂ ਲਈ ਜਾਂ ਕਿਸੇ ਸੈਮੀਨਾਰ ਜਾਂ ਸਮਾਗਮ ‘ਚ ਹਿੱਸਾ ਲੈਣ ਲਈ ਸਫ਼ਰ ਕਰਨ ਵਾਲੇ ਅਫ਼ਸਰਾਂ ਲਈ ਮਿਆਦ ਨਾ ਵਧਾ ਸਕਣ ਵਾਲੇ ਮੁਫ਼ਤ ਵੀਜ਼ੇ ਦੀ ਵੈਧਤਾ 15 ਦਿਨਾਂ ਲਈ ਹੋਵੇਗੀ।
(3) ਤਿੰਨ ਮਹੀਨਿਆਂ ਦੀ ਵੈਧਤਾ ਵਾਲਾ ਮਲਟੀਪਲ-ਐਂਟਰੀ ਮੁਫ਼ਤ ਵੀਜ਼ਾ, ਆਡਿਟ ਕਰਨ ਵਾਲੇ/ਵਿੱਤੀ ਅਤੇ ਆਈ.ਟੀ./ਕੰਪਿਊਟਰ ਅਫ਼ਸਰ, ਜੋ ਕਿ ਆਪਣੇ ਡਿਪਲੋਮੈਟਿਕ ਮਿਸ਼ਨ ਅਤੇ ਸਫ਼ਾਰਤਖ਼ਾਨਾ ਜਨਰਲ ਦੇ ਵਪਾਰਕ ਅਧਿਕਾਰਕ ਮਿਸ਼ਨ ‘ਤੇ ਆਉਂਦੇ ਹਨ, ਦਾ ਹਰ ਦੌਰੇ ਦਾ ਠਹਿਰਾਅ 20 ਦਿਨਾਂ ਲਈ ਹੋਵੇਗਾ ਅਤੇ ਇਹ 15 ਕੰਮਕਾਜੀ ਦਿਨਾਂ ਅੰਦਰ ਜਾਰੀ ਕੀਤਾ ਜਾਵੇਗਾ।
(4) ਕੁੱਝ ਖ਼ਾਸ ਪ੍ਰਸ਼ਾਸਕੀ ਹਾਲਤਾਂ ਅਧੀਨ, ਆਰਜ਼ੀ ਤੌਰ ‘ਤੇ ਤਿੰਨ ਮਹੀਨਿਆਂ ਦੀ ਵੈਧਤਾ ਵਾਲਾ, ਡਿਪਲੋਮੈਟਿਕ ਮਿਸ਼ਨਾਂ ਜਾਂ ਸਫ਼ਾਰਤਖ਼ਾਨੇ ਦੇ ਜਨਰਲਾਂ ਦਾ ਸਿੰਗਲ-ਐਂਟਰੀ ਮੁਫ਼ਤ ਵੀਜ਼ਾ, 15 ਕੰਮਕਾਜੀ ਦਿਨਾਂ ‘ਚ ਹੀ ਜਾਰੀ ਕੀਤਾ ਜਾਵੇਗਾ।
(5) ਸਥਾਨਕ ਵਿਦੇਸ਼ੀ ਮਾਮਲਿਆਂ ਬਾਰੇ ਮਹਿਕਮੇ ਦੇ ਦਫ਼ਤਰੀ ਨੋਟ ਦੀ ਪੇਸ਼ਕਾਰੀ ਦੇ ਨਾਲ ਅਧਿਆਪਕਾਂ ਅਤੇ ਉਨ੍ਹਾਂ ‘ਤੇ ਨਿਰਭਰ ਪਤੀ-ਪਤਨੀ ਅਤੇ ਬੱਚਿਆਂ ਦੇ ਸਿੰਗਲ-ਐਂਟਰੀ ਸਰਵਿਸ/ਅਧਿਕਾਰੀ ਗ੍ਰੈਟਿਸ ਵੀਜ਼ਾ ਤਿੰਨ ਮਹੀਨਿਆਂ ਦੀ ਵੈਧਤਾ ਲਈ ਵੀਹ ਕੰਮਕਾਜੀ ਦਿਨਾਂ ਦੇ ਅੰਦਰ ਜਾਰੀ ਕੀਤਾ ਜਾਵੇਗਾ।
(6) ਇਹ ਸਮਝੌਤਾ ਦੋਹਾਂ ਧਿਰਾਂ ਦੀਆਂ ਕਾਨੂੰਨੀ ਰਸਮਾਂ ਪੂਰੀਆਂ ਹੋਣ ਅਤੇ ਉਨ੍ਹਾਂ ‘ਤੇ ਦਸਤਖ਼ਤ ਅਤੇ ਅਧਿਕਾਰਿਕ ਨੋਟ ਦੇ ਅਦਾਨ-ਪ੍ਰਦਾਨ ਦੀ ਪੁਸ਼ਟੀ ਹੋਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ।
(7) ਇਹ ਸਮਝੌਤਾ ਅਣਮਿੱਥੇ ਸਮੇਂ ਲਈ ਵੈਧ ਹੋਵੇਗਾ। ਕੋਈ ਵੀ ਧਿਰ ਇਸ ਸਮਝੌਤੇ ਨੂੰ ਭਾਵੇਂ, ਘੱਟੋ-ਘੱਟ 60 ਦਿਨ ਪਹਿਲਾਂ, ਲਿਖਤੀ ਰੂਪ ‘ਚ ਡਿਪਲੋਮੈਟਿਕ ਚੈਨਲਾਂ ਜ਼ਰੀਏ ਨੋਟਿਸ ਦੇ ਕੇ ਰੱਦ ਕਰ ਸਕਦੀ ਹੈ।
(8) ਹਰ ਧਿਰ ਕੋਲ ਉਨ੍ਹਾਂ ਦੇ ਨਿਯਮਾਂ ਅਤੇ ਕਾਨੂੰਨਾਂ ਮੁਤਾਬਕ ਦੂਜੀ ਧਿਰ ਦੇ ਨਾਗਰਿਕਾਂ ਦੀ ਐਂਟਰੀ ਨੂੰ ਰੋਕਣ, ਘਟਾਉਣ ਜਾਂ ਬੰਦ ਕਰਨ ਦਾ ਹੱਕ ਰਾਖਵਾਂ ਹੋਵੇਗਾ।
(9) ਇਹ ਸਮਝੌਤਾ ਕਿਸੇ ਸਮੇਂ ਵੀ ਦੋਹਾਂ ਧਿਰਾਂ ਦੇ ਫ਼ੈਸਲੇ ਮੁਤਾਬਕ ਆਪਸੀ ਸਹਿਮਤੀ ਰਾਹੀਂ ਲਿਖਤੀ ਰੂਪ ‘ਚ ਸੋਧਿਆ ਜਾ ਸਕਦਾ ਹੈ। ਇਸ ਸਮਝੌਤੇ ਦੀ ਵਿਆਖਿਆ ਨੂੰ ਲੈ ਕੇ ਜਾਂ ਇਸ ਦਾ ਕੋਈ ਵੀ ਪ੍ਰਾਵਧਾਨ ਲਾਗੂ ਕਰਨ ਨੂੰ ਲੈ ਕੇ ਕੋਈ ਵੀ ਵਿਵਾਦ ਆਪਸ ‘ਚ ਦੋਹਾਂ ਧਿਰਾਂ ਦੇ ਮਸ਼ਵਰੇ ਅਤੇ ਗੱਲਬਾਤ ਜ਼ਰੀਏ ਹੱਲ ਕੀਤਾ ਜਾਵੇਗਾ।
KSD/AT/VBA/SH