ਪੀਐੱਮਇੰਡੀਆ
ਹਰਿਆਣੇ ਦੇ ਰਾਜਪਾਲ, ਸ਼੍ਰੀਮਾਨ ਸੱਤਿਆਦੇਵ ਨਾਰਾਇਣ ਆਰੀਆ ਜੀ, ਹਰਿਆਣਾ ਦੇ ਲੋਕਪ੍ਰਿਅ ਮੁੱਖ ਮੰਤਰੀ ਸ਼੍ਰੀਮਾਨ ਮਨੋਹਰ ਲਾਲ ਜੀ ਖੱਟਰ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਚੌਧਰੀ ਵੀਰੇਂਦਰ ਸਿੰਘ ਜੀ, ਰਾਓ ਇੰਦਰਜੀਤ ਸਿੰਘ ਜੀ, ਰਾਜ ਸਰਕਾਰ ਦੇ ਸਾਰੇ ਮੰਤਰੀ, ਕੁਝ ਇੱਥੇ ਬੈਠੇ ਹਨ, ਕੁਝ ਉੱਥੇ ਬੈਠੇ ਹਨ ਅਤੇ ਭਾਰੀ ਗਿਣਤੀ ਵਿੱਚ ਆਏ ਹੋਏ ਹਰਿਆਣਾ ਦੇ ਮੇਰੇ ਭਾਈਓ ਅਤੇ ਭੈਣੋਂ।
ਹੁਣੇ ਹਰਿਆਣਾ ਦੇ ਮੁੱਖ ਮੰਤਰੀ ਜੀ ਦੱਸ ਰਹੇ ਸਨ ਕਿ ਮੈਨੂੰ ਕਈ ਵਾਰ ਤੁਹਾਡੇ ਵਿੱਚ ਆਉਣ ਦਾ ਮੌਕਾ ਮਿਲਿਆ ਹੈ ਅਤੇ ਹੁਣ ਤਾਂ ਥੋੜ੍ਹੀ ਦੇਰ ਵਿੱਚ ਹੀ ਦੋ ਵਾਰ ਆ ਚੁੱਕਾ ਤੁਹਾਡੇ ਦਰਮਿਆਨ। ਪਿਛਲੀ ਵਾਰ ਜਦੋਂ ਮੈਂ ਆਇਆ ਸੀ, ਤਾਂ ਚੌਧਰੀ ਛੋਟੂ ਰਾਮ ਜੀ ਦੀ ਵਿਸ਼ਾਲ ਪ੍ਰਤਿਮਾ ਨੂੰ ਲੋਕਅਰਪਣ ਕਰਨ ਦਾ ਮੈਨੂੰ ਮੌਕਾ ਮਿਲਿਆ ਸੀ। ਇਹ ਪ੍ਰਤਿਮਾ ਹਰਿਆਣਾ ਦੇ ਗੌਰਵ ਦਾ ਪ੍ਰਤੀਕ ਹੈ। ਅੱਜ ਫਿਰ ਤੋਂ ਮੈਂ ਹਰਿਆਣਾ ਵਿੱਚ ਹਾਂ ਜਿੱਥੇ ਪ੍ਰਦੇਸ਼ ਨੂੰ ਤਿੰਨ ਹਜ਼ਾਰ ਤਿੰਨ ਸੌ ਕਰੋੜ ਰੁਪਏ ਤੋਂ ਜ਼ਿਆਦਾ ਦੀ ਸੌਗਾਤ ਮਿਲੀ ਹੈ। ਅੱਜ ਹਰਿਆਣੇ ਨੇ ਚੌਤਰਫ਼ਾ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਮਜ਼ਬੂਤ ਕਦਮ ਉਠਾਇਆ ਹੈ। ਸਾਥੀਓ, ਹਰਿਆਣਾ ਦੀ ਇਸ ਭੂਮੀ ‘ਤੇ ਗਿਆਨ ਦਾ ਪ੍ਰਕਾਸ਼ ਤਾਂ ਹੈ ਹੀ, ਸਾਹਸ ਦੀ ਗੌਰਵਗਾਥਾ ਵੀ ਜੁੜੀ ਹੋਈ ਹੈ। ਲੱਦਾਖ ਵਿੱਚ ਰੇਜ਼ਾਂਗ ਲਾ ‘ਤੇ 18 ਹਜ਼ਾਰ ਫੁੱਟ ਦੀ ਉਚਾਈ ‘ਤੇ ਹੋ ਰਹੀ ਲੜਾਈ ਨੂੰ ਕੱਲ੍ਹ ਹੀ 56 ਸਾਲ ਪੂਰੇ ਹੋਏ ਹਨ। ਇਸ ਲੜਾਈ ਵਿੱਚ ਹਰਿਆਣਾ ਦੇ ਸਪੂਤਾਂ ਨੇ ਪਰਮਵੀਰ ਚੱਕਰ ਵਿਜੇਤਾ ਮੇਜਰ ਸ਼ੈਤਾਨ ਸਿੰਘ ਦੀ ਅਗਵਾਈ ਹੇਠ ਜਮਕੇ ਲੋਹਾ ਲਿਆ ਸੀ। ਇਸ ਯੁੱਧ ਦੇ ਸ਼ਹੀਦਾਂ ਵਿੱਚ ਅਨੇਕ ਹਰਿਆਣਾ ਦੇ ਇਸੇ ਖੇਤਰ ਦੇ ਸਨ। ਉਨ੍ਹਾਂ ਨੇ ਦਿਖਾ ਦਿੱਤਾ ਸੀ ਕਿ ਹਰਿਆਣਾ ਦਾ ਮਤਲਬ ਹੁੰਦਾ ਹੈ ਹਿੰਮਤ, ਹੌਸਲਾ ਹੋਸ਼ ਅਤੇ ਹਮਸਫ਼ਰ। ਮੈਂ ਰੇਜ਼ਾਂਗ ਲਾ ਪੋਸਟ ‘ਤੇ ਸ਼ਹੀਦ ਹੋਏ ਦੇਸ਼ ਦੀ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ, ਉਨ੍ਹਾਂ ਨੂੰ ਨਮਨ ਕਰਦਾ ਹਾਂ।
ਸਾਥੀਓ, ਅੱਜ ਦਾ ਦਿਨ ਹਰਿਆਣਾ ਦੇ ਲਈ ਬਹੁਤ ਮਹੱਤਵਪੂਰਨ ਹੈ। ਹੁਣੇ ਕੁੰਡਲੀ, ਮਾਨੇਸਰ, ਪਲਵਲ ਐਕਸਪ੍ਰੈੱਸ ਵੇ ਨੂੰ ਦੇਸ਼ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ ਹੈ। ਇਸ ਦਾ ਪਹਿਲਾ ਫੇਜ਼ ਦੋ ਸਾਲ ਪਹਿਲਾਂ ਪੂਰਾ ਹੋ ਗਿਆ ਸੀ। ਦੂਜਾ ਫੇਜ਼, ਜੋ ਕੁੰਡਲੀ ਤੋਂ ਮਾਨੇਸਰ ਤੱਕ 83 ਕਿਲੋਮੀਟਰ ਲੰਬਾ ਹੈ, ਉਸ ਦਾ ਅੱਜ ਲੋਕਅਰਪਣ ਕੀਤਾ ਗਿਆ। ਇਸ ਨਾਲ ਹੀ ਹੁਣ 135 ਕਿਲੋਮੀਟਰ ਦਾ ਇਹ ਐਕਸਪ੍ਰੈੱਸ-ਵੇ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਕਰੀਬ 500 ਕਰੋੜ ਦੀ ਲਾਗਤ ਨਾਲ ਬਣੀ ਬੱਲਭਗੜ੍ਹ ਮੁਜੇਸਰ ਮੈਟਰੋ ਲਾਈਨ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਹ ਦੋਵੇਂ ਯੋਜਨਾਵਾਂ ਜਿੱਥੇ connectivity ਨੂੰ ਲੈਕੇ ਇਸ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਉਣਗੀਆਂ, ਉੱਥੇ ਸ਼੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਰਾਹੀਂ ਇੱਥੋਂ ਦੇ ਨੌਜਵਾਨਾਂ ਨੂੰ ਨਵੀਂ ਤਾਕਤ ਮਿਲੇਗੀ।
ਭਾਈਓ ਅਤੇ ਭੈਣੋਂ, ਅੱਜ ਦਾ ਇਹ ਮੌਕਾ ਦੋ ਤਸਵੀਰਾਂ ਨੂੰ ਯਾਦ ਕਰਨ ਦਾ ਮੌਕਾ ਹੈ। ਇੱਕ ਤਸਵੀਰ ਵਰਤਮਾਨ ਦੀ ਹੈ। ਇਹ ਤਸਵੀਰ ਹੈ ਕਿ ਜਦੋਂ ਸੰਕਲਪ ਲੈਕੇ ਕੋਈ ਕਾਰਜ ਕੀਤਾ ਜਾਂਦਾ ਹੈ ਤਾਂ ਉਸ ਨੂੰ ਕਾਮਯਾਬੀ ਵੀ ਮਿਲਦੀ ਹੈ। ਇਹ ਤਸਵੀਰ ਭਾਰਤੀ ਜਨਤਾ ਪਾਰਟੀ ਸਰਕਾਰਾਂ ਦੇ ਕਾਰਜ ਸੱਭਿਆਚਾਰ ਦੀ ਹੈ, ਸਾਡੇ ਕਾਰਜ ਕਰਨ ਦੇ ਤਰੀਕੇ ਦੀ ਹੈ। ਉੱਥੇ ਦੂਜੀ ਤਸਵੀਰ ਸਾਨੂੰ ਪਹਿਲਾਂ ਦੀ ਸਰਕਾਰ ਦੇ ਸਮੇਂ ਵਿੱਚ ਕਿਵੇਂ ਕੰਮ ਹੁੰਦਾ ਸੀ, ਇਸ ਦੀ ਬਰਾਬਰ ਯਾਦ ਵੀ ਕਰਵਾਉਂਦੀ ਹੈ। ਉਹ ਤਸਵੀਰ ਯਾਦ ਕਰਵਾਉਂਦੀ ਹੈ ਕਿ ਇਸ ਐਕਸਪ੍ਰੈੱਸ-ਵੇ ‘ਤੇ 12 ਸਾਲ ਤੋਂ ਕੰਮ ਚਲ ਰਿਹਾ ਸੀ। ਉਹ ਤਸਵੀਰ ਯਾਦ ਕਰਵਾਉਂਦੀ ਹੈ ਕਿ ਐਕਸਪ੍ਰੈੱਸ ਵੇ ਤੁਹਾਨੂੰ ਅੱਠ-ਨੌ ਸਾਲ ਪਹਿਲਾਂ ਹੀ ਮਿਲ ਜਾਣਾ ਚਾਹੀਦਾ ਸੀ। ਲੇਕਿਨ ਅਜਿਹਾ ਨਹੀਂ ਹੋਇਆ। ਪਹਿਲਾਂ ਦੀਆਂ ਸਰਕਾਰਾਂ ਦੇ ਜੋ ਤੌਰ-ਤਰੀਕੇ ਸਨ ਉਨ੍ਹਾਂ ਨੇ ਐਕਸਪ੍ਰੈੱਸ-ਵੇ ਨੂੰ ਪੂਰਾ ਕਰਨ ਵਿੱਚ 12 ਸਾਲ ਲਗਾ ਦਿੱਤੇ।
ਸਾਥੀਓ, ਇਸ ਐਕਸਪ੍ਰੈੱਸ-ਵੇ ਦੀ ਵਰਤੋਂ ਕਾਮਨਵੈੱਲਥ ਗੇਮ ਵਿੱਚ ਹੋਣੀ ਸੀ। ਜਦੋਂ ਕਾਮਨਵੈੱਲਥ ਗੇਮ ਹੋਈ ਸੀ ਉਦੋਂ ਇਸ ਐਕਸਪ੍ਰੈੱਸ-ਵੇ ਦਾ ਉਪਯੋਗ ਹੋਣਾ ਸੀ। ਲੇਕਿਨ ਕਾਮਨਵੈੱਲਥ ਖੇਲ ਦੀ ਜੋ ਗਤੀ ਕੀਤੀ ਗਈ, ਉਹੀ ਕਹਾਣੀ ਇਸ ਐਕਸਪ੍ਰੈੱਸ-ਵੇ ਦੀ ਵੀ ਸਬੂਤ ਬਣ ਗਈ। ਮੈਨੂੰ ਯਾਦ ਹੈ ਕਿ ਜਦੋਂ ਪ੍ਰਗਤੀ ਦੀਆਂ ਬੈਠਕਾਂ ਵਿੱਚ ਮੈਂ ਪ੍ਰੋਜੈਕਟ ਦੀ ਸਮੀਖਿਆ ਕਰਨੀ ਸ਼ੁਰੂ ਕੀਤੀ ਸੀ, ਤਾਂ ਕਿੰਨੇ ਸਾਰੇ ਪੈਚ ਪਤਾ ਚਲੇ ਸਨ। ਕੇਂਦਰ ਸਰਕਾਰ ਵੱਲੋਂ ਨਿਰੰਤਰ follow-up ਅਤੇ ਹਰਿਆਣਾ ਵਿੱਚ ਬੀਜੇਪੀ ਸਰਕਾਰ ਬਣਨ ਤੋਂ ਬਾਅਦ ਇਸ ਦੇ ਕਾਰਜ ਵਿੱਚ ਆਈ ਤੇਜ਼ੀ ਨੇ ਸਾਨੂੰ ਅੱਜ ਦਾ ਇਹ ਦਿਨ ਦਿਖਾਇਆ। ਸਾਲਾਂ ਦੀ ਉਡੀਕ ਖ਼ਤਮ ਕੀਤੀ।
ਭਾਈਓ ਅਤੇ ਭੈਣੋਂ, ਸੋਚੋ ਅਟਕਾਉਣ, ਲਟਕਾਉਣ ਅਤੇ ਭਟਕਾਉਣ ਵਾਲੇ ਸੱਭਿਆਚਾਰ ਨੇ ਹਰਿਆਣਾ ਦਾ, ਇੱਥੋਂ ਦੀ ਜਨਤਾ ਦਾ ਪੂਰੇ ਦਿੱਲੀ NCR ਦਾ ਕਿੰਨਾ ਵੱਡਾ ਨੁਕਸਾਨ ਕੀਤਾ ਹੈ। ਸਾਥੀਓ, ਪਹਿਲਾਂ ਦੀ ਸਰਕਾਰ ਵਿੱਚ ਜਿਸ ਤਰ੍ਹਾਂ ਇਸ ਪ੍ਰੋਜੈਕਟ ‘ਤੇ ਕੰਮ ਹੋਇਆ, ਉਹ ਇੱਕ case study ਹੈ ਕਿ ਕਿਵੇਂ ਜਨਤਾ ਦੇ ਪੈਸਿਆਂ ਨੂੰ ਬਰਬਾਦ ਕੀਤਾ ਜਾਂਦਾ ਹੈ। ਕਿਵੇਂ ਜਨਤਾ ਨਾਲ ਨਾਇਨਸਾਫ਼ੀ ਕੀਤੀ ਜਾਂਦੀ ਹੈ। ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ, ਤਾਂ ਅੰਦਾਜ਼ਾ ਲਗਾਇਆ ਸੀ ਕਿ ਇਸ ‘ਤੇ 1200 ਕਰੋੜ ਰੁਪਏ ਦਾ ਖਰਚ ਹੋਵੇਗਾ। ਅੱਜ ਇੰਨੇ ਸਾਲ ਦੀ ਦੇਰੀ ਦੀ ਵਜ੍ਹਾ ਇਸ ਦੀ ਲਾਗਤ ਵਧ ਕੇ ਤਿੰਨ ਗੁਣਾ ਤੋਂ ਜ਼ਿਆਦਾ ਹੋ ਗਈ। ਸਾਥੀਓ, ਜੇਕਰ ਪੈਰੀਫੈਰਲ ਐਕਸਪ੍ਰੈੱਸ-ਵੇ ਦਾ ਇਹ ਕੰਮ ਸਮੇਂ ‘ਤੇ ਪੂਰਾ ਕਰ ਲਿਆ ਗਿਆ ਹੁੰਦਾ ਤਾਂ ਅੱਜ ਦਿੱਲੀ ਵਿੱਚ ਟ੍ਰੈਫਿਕ ਦੀ ਵਿਵਸਥਾ ਕੁਝ ਹੋਰ ਹੁੰਦੀ। ਹੁਣ ਇਸ ਐਕਸਪ੍ਰੈੱਸ-ਵੇ ਦੇ ਬਣ ਜਾਣ ਨਾਲ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਵੱਡੀਆਂ-ਵੱਡੀਆਂ ਗੱਡੀਆਂ ਦੇ ਸਾਹਮਣੇ ਦਿੱਲੀ ਵਿੱਚੋਂ ਹੋ ਕੇ ਲੰਘਣ ਦੀ ਮਜ਼ਬੂਰੀ ਖ਼ਤਮ ਹੋ ਜਾਵੇਗੀ। ਉਹ ਦਿੱਲੀ ਵਿੱਚ ਦਾਖਲ ਹੋਏ ਬਿਨਾ ਹੀ, ਉੱਥੋਂ ਦੀ ਟ੍ਰੈਫਿਕ ਨੂੰ ਪ੍ਰਭਾਵਿਤ ਕੀਤੇ ਬਿਨਾ ਬਾਹਰੋਂ ਬਾਹਰ ਨਿਕਲ ਜਾਣਗੀਆਂ। ਇਸ ਐਕਸਪ੍ਰੈੱਸ ਵੇ ਦੀ ਵਜ੍ਹਾ ਨਾਲ ਹੁਣ ਦਿੱਲੀ ਵਿੱਚ ਦਾਖਲ ਹੋਣ ਵਾਲੀਆਂ ਗੱਡੀਆਂ ਦੀ ਗਿਣਤੀ ਵਿੱਚ ਕਾਫੀ ਕਮੀ ਆਵੇਗੀ।
ਸਾਥੀਓ, ਇਹ ਐਕਸਪ੍ਰੈੱਸ-ਵੇ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗਾ। ਇਕ ਤਰ੍ਹਾਂ ਨਾਲ ਦੇਖੀਏ ਤਾਂ ਐਕਸਪ੍ਰੈੱਸ-ਵੇ Economy, Environment, Ease of living ਦੇ ਨਾਲ ਹੀ Ease of living ਦੀ ਸੋਚ ਨੂੰ ਵੀ, Ease of travelling ਦੀ ਸੋਚ ਨੂੰ ਵੀ ਇਹ ਗਤੀ ਦੇਣ ਵਾਲਾ ਹੈ। ਮੈਂ ਹਰਿਆਣਾ ਦੇ ਲੋਕਾਂ ਨੂੰ, ਦਿੱਲੀ ਐੱਨਸੀਆਰ ਦੇ ਲੋਕਾਂ ਨੂੰ ਇਸ ਐਕਸਪ੍ਰੈੱਸ-ਵੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਹੁਣ ਦਿੱਲੀ ਦੇ ਚਾਰੇ ਪਾਸੇ ਲਗਭਗ 270 ਕਿਲੋਮੀਟਰ ਦੇ ਐਕਸਪ੍ਰੈੱਸ-ਵੇ ਦਾ ਨੈੱਟਵਰਕ ਪੂਰਾ ਹੋ ਗਿਆ।
ਭਾਈਓ ਅਤੇ ਭੈਣੋਂ, ਅੱਜ ਹੀ ਬੱਲਭਗੜ੍ਹ ਤੋਂ ਮੁਜੇਸਰ ਨੂੰ ਵੀ ਮੈਟਰੋ ਨਾਲ ਜੋੜ ਦਿੱਤਾ ਗਿਆ ਹੈ। ਹੁਣ ਬੱਲਭਗੜ੍ਹ ਵੀ ਮੈਟਰੋ ਦੇ ਨਕਸ਼ੇ ‘ਤੇ ਆ ਗਿਆ ਹੈ। ਇਸ ਨਾਲ ਇੱਥੋਂ ਦੇ ਲੋਕਾਂ ਨੂੰ ਦਿੱਲੀ ਜਾਣ ਵਿੱਚ ਹੋਰ ਸੁਵਿਧਾ ਤਾਂ ਹੋਵੇਗੀ ਹੀ ਉਨ੍ਹਾਂ ਦਾ ਸਮਾਂ ਅਤੇ ਪੈਸਾ ਵੀ ਬਚੇਗਾ। ਸਾਥੀਓ ਸਾਡੀ ਸਰਕਾਰ connectivity ਨੂੰ ਸਿਰਫ਼ ਇੱਕ ਜ਼ਰੂਰਤ ਨਹੀਂ, ਬਲਕਿ ਦੇਸ਼ ਦੀ ਖੁਸ਼ਹਾਲੀ, ਸੁਰੱਖਿਆ ਅਤੇ ਸਸ਼ਕਤੀਕਰਨ ਦਾ ਮਾਧਿਅਮ ਮੰਨਦੀ ਹੈ। ਸਾਡੀ ਕੋਸ਼ਿਸ਼ ਹੈ ਕਿ ਦੇਸ਼ ਵਿੱਚ road connectivity, rail connectivity, water connectivity, highway connectivity ਅਤੇ I-way connectivity ਦਾ ਅਜਿਹਾ infrastructure ਬਣੇ ਜੋ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਹੋਵੇ, ਜੋ ਇੱਕ ਦੂਜੇ ਨੂੰ support ਕਰੇ। ਇਸ ਸਮੇਂ ਦੇਸ਼ ਵਿੱਚ ਅਨੇਕ ਰੇਲਵੇ ਕੌਰੀਡੋਰ, ਹਾਈਵੇ ਕੌਰੀਡੋਰ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਦੇਸ਼ ਦੇ ਅਨੇਕਾਂ ਸ਼ਹਿਰਾਂ ਵਿੱਚ Integrated Traffic Management System ਦਾ ਕੰਮ ਵੀ ਜ਼ੋਰਾਂ ‘ਤੇ ਹੈ। ਲੋਕਾਂ ਨੂੰ ਆਉਣ-ਜਾਣ ਵਿੱਚ ਘੱਟ ਸਮਾਂ ਲੱਗੇ, ਸ਼ਹਿਰਾਂ ਵਿੱਚ ਜਾਮ ਦੀ ਸਮੱਸਿਆ ਘੱਟ ਹੋਵੇ, ਸਾਡੇ ਉਦਯੋਗਾਂ ਦੇ ਕੋਲ transport ਦੇ ਆਧੁਨਿਕ ਸਾਧਨ ਸਸਤੇ ਸਾਧਨ ਦਾ ਬਦਲ ਹੋਵੇ, ਇਸ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰੇ ਯਤਨਾਂ ਵਿੱਚ ਇਸ ਗੱਲ ‘ਤੇ ਵੀ ਜ਼ੋਰ ਹੈ ਕਿ ਵਾਤਾਵਰਣ ਦੀ ਰੱਖਿਆ ਹੋਵੇ। ਇਸ ਲਈ transport ਦੇ ਅਜਿਹੇ ਸਾਧਨਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਜੋ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹੋਣ। ਇਲੈਕਟ੍ਰਿਕ ਰੇਲ ਲਾਈਨਾਂ ਦਾ ਵਿਸਤਾਰ, ਇਲੈਕਟ੍ਰਿਕ ਕਾਰਾਂ ਲਈ ਸੰਸਾਧਨਾਂ ਦਾ ਵਿਸਤਾਰ, ਸਾਨੂੰ ਇਸੇ ਦਿਸ਼ਾ ਵੱਲ ਲਿਜਾ ਰਿਹਾ ਹੈ।
ਸਾਥੀਓ, ਦੇਸ਼ ਵਿੱਚ ਨਵੇਂ-ਨਵੇਂ generation infrastructure ਲਈ ਅਸੀਂ speed ਦਾ ਵੀ ਖਾਸ ਧਿਆਨ ਰੱਖਿਆ ਹੈ। ਬੀਤੇ 4 ਸਾਲਾਂ ਵਿੱਚ ਸਰਕਾਰ ਨੇ ਤਿੰਨ ਲੱਖ ਕਰੋੜ ਰੁਪਏ ਤੋਂ ਅਧਿਕ ਖ਼ਰਚ ਕਰਕੇ ਕਰੀਬ 33 ਹਜ਼ਾਰ ਕਿਲੋਮੀਟਰ ਤੋਂ ਅਧਿਕ ਨਵੇਂ ਹਾਈ-ਵੇ ਬਣਾਏ ਹਨ। ਪਹਿਲਾਂ ਦੀ ਸਰਕਾਰ ਨੇ ਆਪਣੇ ਸਾਢੇ ਸੱਤ ਸਾਲ ਵਿੱਚ ਜਿੰਨੇ ਹਾਈਵੇ ਬਣਾਏ ਸਨ, ਉਨ੍ਹਾਂ ਨਾਲੋਂ ਵੀ ਜ਼ਿਆਦਾ ਅਸੀਂ 4 ਸਾਲ ਵਿੱਚ ਬਣਾ ਦਿੱਤੇ। ਸਾਥੀਓ ਲੋਕ ਉਹੀ ਹਨ, ਕੰਮ ਕਰਨ ਵਾਲੇ ਉਹੀ ਹਨ, ਦਫ਼ਤਰ ਵੀ ਉਹੀ ਹਨ, ਫਾਈਲਾਂ ਵੀ ਉਹੀ ਹਨ, ਲੇਕਿਨ ਜਦੋਂ ਇੱਛਾ ਸ਼ਕਤੀ ਹੁੰਦੀ ਹੈ, ਸੰਕਲਪ ਸ਼ਕਤੀ ਹੁੰਦੀ ਹੈ, ਤਾਂ ਕੋਈ ਵੀ ਟੀਚਾ ਹਾਸਲ ਕਰਨਾ ਮੁਸ਼ਕਲ ਨਹੀਂ ਹੁੰਦਾ। ਇਹੀ ਵਜ੍ਹਾ ਹੈ ਕਿ ਜਿੱਥੇ 2014 ਤੋਂ ਪਹਿਲਾਂ, ਇੱਕ ਦਿਨ ਵਿੱਚ 12 ਕਿਲੋਮੀਟਰ ਹਾਈਵੇ ਬਣਦੇ ਸਨ, ਅੱਜ ਲਗਭਗ 27 ਕਿਲੋਮੀਟਰ ਹਾਈਵੇ ਦਾ ਪ੍ਰਤੀਦਿਨ ਨਿਰਮਾਣ ਹੋ ਰਿਹਾ ਹੈ। ਇਸੇ ਗਤੀ ਨਾਲ ਭਾਰਤਮਾਲਾ ਪ੍ਰੋਜੈਕਟ ਤਹਿਤ ਦੇਸ਼ ਦੇ 35 ਹਜ਼ਾਰ ਕਿਲੋਮੀਟਰ ਦਾ ਹਾਈਵੇ ਨੈੱਟਵਰਕ ਸਥਾਪਤ ਕਰਨ ਦਾ ਕੰਮ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਸਿਰਫ਼ ਹਾਈਵੇ ਨਹੀਂ, ਰੇਲਵੇ connectivity ਵਿੱਚ ਵੀ ਦੇਸ਼ ਵਿੱਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਜਿੱਥੇ ਪਟੜੀਆਂ ਨਹੀਂ ਸਨ ਉੱਥੇ ਤੇਜ਼ੀ ਨਾਲ rail network ਵਿਛਾਇਆ ਜਾ ਰਿਹਾ ਹੈ, ਜਿੱਥੇ ਜ਼ਰੂਰਤ ਹੈ ਉੱਥੇ ਪਟੜੀਆਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਸਾਥੀਓ, ਸਾਡੀ ਸਰਕਾਰ ਨੇ ਹਮੇਸ਼ਾ ਤੋਂ ਹੀ ਦੇਸ਼ ਦੀਆਂ ਜ਼ਰੂਰਤਾਂ, ਲੋਕਾਂ ਦੀਆਂ ਆਸ਼ਾਵਾਂ-ਇੱਛਾਵਾਂ ਨੂੰ ਅੱਗੇ ਰੱਖ ਕੇ ਹੀ ਕੰਮ ਕੀਤਾ ਹੈ। ਉਨ੍ਹਾਂ ਦੇ ਹਿਸਾਬ ਨਾਲ ਟਰੇਨਾਂ ਦੀ ਸਪੀਡ ਵੀ ਵਧਾਈ ਜਾ ਰਹੀ ਹੈ, ਟਰੇਨਾਂ ਦਾ, ਸਟੇਸ਼ਨਾਂ ਦਾ, ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਦੇਸ਼ ਵਿੱਚ ਬਣੀ ਬਿਨਾਂ ਇੰਜਣ ਵਾਲੀ ਆਧੁਨਿਕ ਟਰੇਨ ਵੀ ਪਟੜੀਆਂ ‘ਤੇ ਉਤਰਨ ਨੂੰ ਅੱਜ ਤਿਆਰ ਖੜ੍ਹੀ ਹੈ। ਇਹ ਟਰੇਨ Make In India ਦੀ ਚਮਕ ਨੂੰ ਹੋਰ ਵਧਾ ਰਹੀ ਹੈ।
ਭਾਈਓ ਅਤੇ ਭੈਣੋਂ, ਸਰਕਾਰ ਦੇਸ਼ ਦੀ ਜਨਸ਼ਕਤੀ, ਦੇਸ਼ ਦੇ ਜਲ ਸੰਸਾਧਨ ਦੀ ਪੂਰੀ ਵਰਤੋਂ ਕਰਨ ‘ਤੇ ਵੀ ਜ਼ੋਰ ਦੇ ਰਹੀ ਹੈ। ਦੇਸ਼ ਵਿੱਚ ਸੌ ਤੋਂ ਜ਼ਿਆਦਾ ਨਵੇਂ water ways ਬਣਾਏ ਜਾ ਰਹੇ ਹਨ। ਹੁਣੇ ਕੁਝ ਦਿਨ ਪਹਿਲਾਂ ਹੀ ਬਨਾਰਸ ਵਿੱਚ ਨਦੀ route, ਦੇਸ਼ ਦਾ ਪਹਿਲਾ ਕਾਰਗੋ ਕੰਟੇਨਰ ਆਇਆ ਹੈ। ਬਨਾਰਸ-ਹਲਦੀਆ water way ‘ਤੇ ਹੁਣ ਪਾਣੀ ਦੇ ਜਹਾਜ਼ਾਂ ਨਾਲ ਮਾਲ ਦੀ ਢੁਆਈ ਦੀ ਸ਼ੁਰੂਆਤ ਹੋ ਗਈ ਹੈ। ਗੰਗਾ ਜੀ ਦੇ ਮਾਧਿਅਮ ਨਾਲ ਯੂਪੀ ਉੱਤਰ-ਪੂਰਬ ਰਾਜਾਂ ਨਾਲ ਜੁੜ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਹਵਾਈ ਸੇਵਾ ਨੂੰ ਸਸਤਾ ਕਰਨ ਲਈ UDAN-N ਯੋਜਨਾ ਚਲਾਈ ਜਾ ਰਹੀ ਹੈ। ਇੱਥੇ ਹਿਸਾਰ ਵਿੱਚ ਵੀ ਹਵਾਈ ਅੱਡੇ ਦਾ ਨਿਰਮਾਣ ਕੀਤਾ ਗਿਆ ਹੈ, ਤਾਂ ਜੋ ਹਿਸਾਰ ਵੀ ਉਡਾਨ ਯੋਜਨਾ ਨਾਲ ਜੁੜ ਸਕੇ।
ਭਾਈਓ ਅਤੇ ਭੈਣੋਂ, ਸਰਕਾਰ ਦੀਆਂ ਨੀਤੀਆਂ ਦਾ ਅਸਰ ਇਹ ਹੋਇਆ ਹੈ ਕਿ ਹਵਾਈ ਚੱਪਲ ਪਹਿਨਣ ਵਾਲੇ ਮੇਰੇ ਭਾਈ ਭੈਣ ਵਿੱਚ ਹੁਣ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਦਾ ਹੌਸਲਾ ਆਇਆ ਹੈ। ਸਾਥੀਓ, ਡਿਜੀਟਲ ਭਾਰਤ ਅਭਿਆਨ ਤਹਿਤ ਦੇਸ਼ ਦੀ ਹਰ ਪੰਚਾਇਤ ਨੂੰ broad band connectivity ਨਾਲ ਜੋੜਨ ਦੀ ਯੋਜਨਾ ‘ਤੇ ਵੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਪਹਿਲਾਂ ਦੀ ਸਰਕਾਰ ਨੇ ਚਾਰ ਸਾਲ ਵਿੱਚ, ਜ਼ਰਾ ਯਾਦ ਰੱਖਣਾ, ਪਹਿਲਾਂ ਦੀ ਸਰਕਾਰ ਵਿੱਚ ਜਿੱਥੇ ਚਾਰ ਸਾਲ ਵਿੱਚ ਸਿਰਫ਼ 59 ਪੰਚਾਇਤਾਂ ਹੀ ਔਪਟੀਕਲ ਫਾਈਬਰ ਨਾਲ ਜੁੜ ਸਕੀਆਂ ਸਨ, ਚਾਰ ਸਾਲ ਵਿੱਚ 59, ਉਹੀ ਸਾਡੀ ਸਰਕਾਰ ਵਿੱਚ ਇਨ੍ਹਾਂ ਚਾਰ ਸਾਲਾਂ ਵਿੱਚ ਹੁਣ ਤੱਕ ਇੱਕ ਲੱਖ ਤੋਂ ਅਧਿਕ ਪੰਚਾਇਤਾਂ ਨੂੰ ਔਪਟੀਕਲ ਫਾਈਬਰ ਨਾਲ ਜੋੜਿਆ ਜਾ ਚੁੱਕਾ ਹੈ। ਕਿੱਥੇ 59 ਅਤੇ ਕਿੱਥੇ ਇੱਕ ਲੱਖ ਤੋਂ ਜ਼ਿਆਦਾ। ਸਾਥੀਓ, ਕਿਸੇ ਖੇਤਰ ਵਿੱਚ ਵਧਦੀ ਹੋਈ connectivity ਆਪਣੇ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਲੈ ਕੇ ਆਉਂਦੀ ਹੈ। ਇਹ ਹਾਈਵੇ ਦਾ ਬਣਨਾ, ਇਹ ਮੈਟਰੋ ਜਾਂ ਰੇਲ ਦਾ ਬਣਨਾ, ਜਲਮਾਰਗ ਦਾ ਵਿਕਸਿਤ ਹੋਣਾ, ਇੱਕ ਪੂਰੇ ਈਕੋ ਸਿਸਟਮ ਦਾ ਫਾਇਦਾ transport construction ਤੋਂ ਲੈ ਕੇ manufacturing ਅਤੇ service sector ਤੱਕ ਨੂੰ ਹੁੰਦਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਹਰਿਆਣਾ ਦੀ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਦੇਣ ਨਾਲ ਹੀ, ਉਨ੍ਹਾਂ ਨੂੰ ਰੋਜ਼ਗਾਰ ਦੇ ਬਦਲਦੇ ਤੌਰ-ਤਰੀਕਿਆਂ ਲਈ ਵੀ ਤਿਆਰ ਕਰਨ ‘ਤੇ ਜ਼ੋਰ ਦੇ ਰਹੀ ਹੈ। ਸ਼੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਦਾ ਉਦਘਾਟਨ ਇਸ ਦਿਸ਼ਾ ਵਿੱਚ ਬਹੁਤ ਵੱਡਾ ਕਦਮ ਹੈ। ਇਹ ਯੂਨੀਵਰਸਿਟੀ ਹਰਿਆਣਾ ਅਤੇ ਇਸ ਖੇਤਰ ਦੇ ਨੌਜਵਾਨਾਂ ਨੂੰ ਬਦਲਦੀ ਹੋਈ nature of job ਮੁਤਾਬਕ ਸਕਿੱਲ training ਦਾ ਕੰਮ ਕਰੇਗੀ। ਇਹ ਯੂਨੀਵਰਸਿਟੀ ਇੱਥੋਂ ਦੇ ਨੌਜਵਾਨਾਂ ਨੂੰ ਆਪਣੇ ਦਮ ‘ਤੇ ਆਪਣਾ ਉਦਯੋਗ ਸ਼ੁਰੂ ਕਰਨ ਦੀ ਵੀ ਸਿੱਖਿਆ ਦੇਵੇਗੀ, ਸ਼ਕਤੀ ਦੇਵੇਗੀ। ਮੈਨੂੰ ਪੂਰੀ ਉਮੀਦ ਹੈ ਕਿ ਕੌਸ਼ਲ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਦੇ ਅਸ਼ੀਰਵਾਦ ਨਾਲ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਭਵਿੱਖ ਦੀ ਰਾਹ ਹੋਰ ਅਸਾਨ ਹੋਵੇਗੀ।
ਭਾਈਓ ਅਤੇ ਭੈਣੋਂ, ਅੱਜ ਹਰਿਆਣਾ ਨਿਰਯਾਤ ਕਰਨ ਦੇ ਮਾਮਲੇ ਵਿੱਚ ਦੇਸ਼ ਵਿੱਚ ਮੋਹਰੀ ਰਾਜਾਂ ਵਿੱਚ ਹੈ। ਇਸ ਵਿੱਚ ਰਾਜ ਦੇ 22 ਹਜ਼ਾਰ ਤੋਂ ਜ਼ਿਆਦਾ ਛੋਟੇ, ਲਘੂ ਉਦਯੋਗ ਅਤੇ ਦਰਮਿਆਨੇ ਉਦਯੋਗ ਜਿਵੇਂ MSME ਨੂੰ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਸਕਿੱਲ ਯੂਨੀਵਰਸਿਟੀ ਇੱਥੋਂ ਦੇ MSME sector ਨੂੰ ਵੀ ਮਜ਼ਬੂਤ ਕਰੇਗੀ। ਇੱਥੋਂ ਪੜ੍ਹਾਈ ਕਰਕੇ ਨਿਕਲੇ ਵਿਦਿਆਰਥੀ zero defect, zero effect ਜਿਹੇ ਉਤਪਾਦਾਂ ਦਾ ਨਿਰਮਾਣ ਕਰਨਗੇ। Make In India ਦੀ ਚਮਕ ਹੋਰ ਵਧਾਉਣਗੇ।
ਸਾਥੀਓ, ਤੁਹਾਨੂੰ ਸਭ ਨੂੰ ਇਹ ਜਾਣਕਾਰੀ ਹੋਵੇਗੀ ਕਿ MSME sector ਨੂੰ ਹੁਲਾਰਾ ਦੇਣ ਲਈ ਹੁਣੇ ਹਾਲ ਵਿੱਚ ਹੀ 12 ਵੱਡੇ ਫ਼ੈਸਲੇ ਲਏ ਹਨ। ਹੁਣ ਜੀਐੱਸਟੀ ਨਾਲ ਜੁੜੇ ਮੇਰੇ ਹਰਿਆਣਾ ਦੇ ਛੋਟੇ ਕਾਰੋਬਾਰੀਆਂ ਨੂੰ ਇੱਕ ਕਰੋੜ ਰੁਪਏ ਤੱਕ ਦਾ ਲੋਨ ਸਿਰਫ਼ 59 ਮਿੰਟ ਵਿੱਚ ਮਿਲ ਜਾਵੇਗਾ। ਇਸ ਤੋਂ ਇਲਾਵਾ ਉਦਪਾਦਨ ਵਧਾਉਣ ਲਈ, ਉਸ ਲਈ ਮਾਰਕਿਟ ਦਾ ਦਾਇਰਾ ਵਧਾਉਣ ਲਈ, ਉਸ ਲਈ ਪ੍ਰਕਿਰਿਆਵਾਂ ਨੂੰ ਅਸਾਨ ਬਣਾਉਣ ਲਈ ਵੀ ਕਈ ਫ਼ੈਸਲੇ ਲਏ ਗਏ ਹਨ। ਭਾਈਓ ਅਤੇ ਭੈਣੋਂ, ਇਹ ਸਰਕਾਰ ਦੇਸ਼ ਦੇ ਕਾਰੋਬਾਰੀਆਂ ਨੂੰ ਤਾਕਤ ਦੇਣਾ ਚਾਹੁੰਦੀ ਹੈ, ਨੌਜਵਾਨਾਂ ਨੂੰ ਗਤੀ ਦੇਣਾ ਚਾਹੁੰਦੀ ਹੈ, ਆਪਣੇ ਨੌਜਵਾਨਾਂ ਨੂੰ innovation ਤੋਂ industry ਦੀ ਦਿਸ਼ਾ ਵਿੱਚ ਅੱਗੇ ਵਧਾ ਰਹੀ ਹੈ। ਉਨ੍ਹਾਂ ਦੇ concept ਨੂੰ ਕੈਪੀਟਲ ਦੀ ਕਮੀ ਨਾ ਹੋਵੇ, ਇਸ ਦਾ ਧਿਆਨ ਰੱਖ ਰਹੀ ਹੈ। start-up India, stand-up India ਜਿਹੀਆਂ ਯੋਜਨਾਵਾਂ ਇਸ ਦੀ ਸੋਚ ਨਾਲ ਚਲ ਰਹੀਆਂ ਹਨ। ਇਸ ਸੋਚ ਦੀ ਵਜ੍ਹਾ ਨਾਲ ਦੇਸ਼ ਦੇ ਨੌਜਵਾਨਾਂ ਨੂੰ ਮੁਦਰਾ ਯੋਜਨਾ ਤਹਿਤ ਬਿਨਾਂ ਬੈਂਕ ਗਾਰੰਟੀ ਛੇ ਲੱਖ 70 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਖਰਚ ਦਿੱਤਾ ਜਾ ਚੁੱਕਿਆ ਹੈ। ਇਸ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਮੁਦਰਾ ਯੋਜਨਾ ਦੇ ਮਾਧਿਅਮ ਨਾਲ ਕਰਜ਼ ਲੈਣ ਵਾਲਿਆਂ ਵਿੱਚ 70% ਤੋਂ ਜ਼ਿਆਦਾ ਮਹਿਲਾਵਾਂ ਹੀ ਹਨ। ਇਹ ਯੋਜਨਾ ਇੱਕ ਤਰ੍ਹਾਂ ਨਾਲ ਦੇਸ਼ ਵਿੱਚ ਮਹਿਲਾ ਸਵੈ-ਰੋਜ਼ਗਾਰ ਦਾ ਬਹੁਤ ਵੱਡਾ ਜਰੀਆ ਬਣ ਗਈ ਹੈ ਅਤੇ ਨਿਸ਼ਚਿਤ ਤੌਰ ‘ਤੇ ਇਸ ਦਾ ਲਾਭ ਹਰਿਆਣਾ ਦੀਆਂ ਮੇਰੀਆਂ ਭੈਣਾਂ, ਬੇਟੀਆਂ ਨੂੰ ਵੀ ਹੋ ਰਿਹਾ ਹੈ।
ਸਾਥੀਓ, ਸਾਡੀ ਸਰਕਾਰ ਮਹਿਲਾਵਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਨਿਰੰਤਰ ਕਾਰਜ ਕਰ ਰਹੀ ਹੈ। ਚਾਹੇ ਦੇਸ਼ ਵਿੱਚ ਸਵੱਛ ਭਾਰਤ ਅਭਿਆਨ ਰਾਹੀਂ ਬਣੇ ਨੌ ਕਰੋੜ toilet ਹੋਣ ਜਾਂ ਫਿਰ ਉੱਜਵਲਾ ਯੋਜਨਾ ਤਹਿਤ ਦਿੱਤੇ ਗਏ ਲਗਭਗ ਛੇ ਕਰੋੜ ਗੈਸ connection, ਦੋਵਾਂ ਨੇ ਮਹਿਲਾਵਾਂ ਦੀ ਜਿੰਦਗੀ ਨੂੰ ਅਸਾਨ ਬਣਾਇਆ ਹੈ। ਕੇਂਦਰ ਸਰਕਾਰ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਹਰਿਆਣਾ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ। ਬੇਟੀ ਬਚਾਓ, ਬੇਟੀ ਪੜ੍ਹਾਓ ਯੋਜਨਾ ਅਤੇ ਖੇਲੋ ਇੰਡੀਆ ਦੀ ਸਫ਼ਲਤਾ ਇਸ ਦਾ ਬਹੁਤ ਵੱਡਾ ਉਦਾਹਰਣ ਹੈ। ਖੇਡਾਂ ਵਿੱਚ ਦੇਸ਼ ਲਈ ਸਭ ਤੋਂ ਜ਼ਿਆਦਾ ਮੈਡਲ ਇੱਥੋਂ ਦੇ ਹੀ ਬੇਟੇ ਅਤੇ ਬੇਟੀਆਂ ਲਿਆ ਰਹੇ ਹਨ। commonwealth games ਹੋਣ ਜਾਂ ਏਸ਼ਿਆਡ, ਹਰਿਆਣਾ ਦੀਆਂ ਬੇਟੀਆਂ, ਹਰਿਆਣਾ ਦੇ ਨੌਜਵਾਨਾਂ ਦਾ ਡੰਕਾ ਪੂਰੀ ਦੁਨੀਆ ਵਿੱਚ ਵੱਜ ਰਿਹਾ ਹੈ।
ਭਾਈਓ ਅਤੇ ਭੈਣੋਂ, ਭਾਜਪਾ ਦੀਆਂ ਸਰਕਾਰਾਂ, ਚਾਹੇ ਕੇਂਦਰ ਹੋਵੇ ਜਾਂ ਰਾਜ ਵਿੱਚ, ਚਾਹੇ ਹਰਿਆਣਾ ਵਿੱਚ ਹੋਵੇ ਜਾਂ ਰਾਜਸਥਾਨ ਵਿੱਚ, ਚਾਹੇ ਮੱਧ ਪ੍ਰਦੇਸ਼ ਵਿੱਚ ਹੋਵੇ ਜਾਂ ਛੱਤੀਸਗੜ੍ਹ ਵਿੱਚ, ਚਾਹੇ ਉੱਤਰ ਪ੍ਰਦੇਸ਼ ਵਿੱਚ ਹੋਵੇ ਜਾਂ ਉੱਤਰ ਪੂਰਬ ਵਿੱਚ, ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ਨਾਲ ਅਸੀਂ ਕੰਮ ਕਰ ਰਹੇ ਹਾਂ। ਇਸ ਦਾ ਨਤੀਜਾ ਦੇਸ਼ ਵਿੱਚ ਵਿਆਪਕ ਪੱਧਰ ‘ਤੇ ਅੱਜ ਨਜ਼ਰ ਆਉਣ ਲੱਗਾ ਹੈ। ਮੈਨੂੰ ਖੁਸ਼ੀ ਹੈ ਕਿ ਹਰਿਆਣਾ ਦੇ ਲੋਕ ਇਨ੍ਹਾਂ ਸਾਰੇ ਯਤਨਾਂ ਵਿੱਚ ਇਕਜੁੱਟਤਾ ਨਾਲ ਸਹਿਯੋਗ ਕਰ ਰਹੇ ਹਨ। ਇੱਕ ਵਾਰ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ Western Peripheral Expressway ਮੈਟਰੋ ਅਤੇ skill university ਦੇ ਲੋਕਅਰਪਣ ਅਤੇ ਨੀਂਹ ਪੱਥਰ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਹਾਡਾ ਸਾਰਿਆਂ ਦਾ ਹਿਰਦੇਪੂਰਵਕ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
*****
ਏਕੇਟੀ/ਵੀਜੇ/ਬੀਐੱਮ/ਤਾਰਾ
अभी कुण्डली- मानेसर-पलवल एक्सप्रेस-वे को देश को समर्पित करने का मौका मिला है।
— PMO India (@PMOIndia) November 19, 2018
इसका पहला चरण 2 वर्ष पहले पूरा हो गया था।
दूसरा चरण, जो कुण्डली से मानेसर तक, 83 किलोमीटर लंबा है, उसका आज लोकार्पण किया गया है।
इसके साथ ही अब 135 km का ये एक्सप्रेसवे पूरा हो गया है: PMA
इसके साथ ही करीब 500 करोड़ की लागत से बनी बल्लभगढ़ मुजेसर मेट्रो लाइन की शुरुआत भी हो गई है।
— PMO India (@PMOIndia) November 19, 2018
ये दोनों योजनाएं जहां कनेक्टिविटी को लेकर इस क्षेत्र में नई क्रांति लाएंगी,
वहीं श्री विश्वकर्मा कौशल विश्वविद्यालय के जरिए यहां के युवाओं को नई ताकत मिलेगी: PM
आज का ये अवसर दो तस्वीरों को याद करने का भी है।
— PMO India (@PMOIndia) November 19, 2018
एक तस्वीर वर्तमान की है।
ये तस्वीर भाजपा सरकारों की कार्यसंस्कृति की है, हमारे काम करने के तरीके की है।
वहीं दूसरी तस्वीर हमें पहले की सरकार के समय में कैसे काम होता था, इसकी याद दिलाती है: PM
वो तस्वीर याद दिलाती है कि इस एक्सप्रेसवे पर 12 साल से काम चल रहा था।
— PMO India (@PMOIndia) November 19, 2018
वो तस्वीर याद दिलाती है कि ये एक्सप्रेसवे आपको 8-9 साल पहले ही मिल जाना चाहिए था।
लेकिन ऐसा हुआ नहीं.. पहले की सरकारों के जो तौर-तरीके थे, उसने इस एक्सप्रेसवे को पूरा होने में 12 साल लगा दिए: PM
इस एक्सप्रेस-वे का इस्तेमाल कामनवेल्थ गेम्स में होना था। लेकिन कामनवेल्थ खेल जो गति की गई, वही कहानी इस एक्सप्रेस वे की भी है।
— PMO India (@PMOIndia) November 19, 2018
मुझे ध्यान है कि जब प्रगति की बैठकों में मैंने इस प्रोजेक्ट की समीक्षा करनी शुरु की थी, तो कितने सारे पेंच पता चले थे: PM
पहले की सरकार में जिस तरह काम हुआ, वो एक केस स्टडी है कि कैसे जनता के पैसे को बर्बाद किया जाता है।
— PMO India (@PMOIndia) November 19, 2018
जब ये प्रोजेक्ट शुरू हुआ था, तो अनुमान लगाया गया था कि इस पर 1200 करोड़ रुपए खर्च होंगे।
आज इतने वर्षों की देरी की वजह से इसकी लागत बढ़कर 3 गुना से ज्यादा हो गई: PM
ये एक्सप्रेसवे, दिल्ली और आसपास के इलाके में प्रदूषण को कम करने में बड़ी भूमिका निभाएगा।
— PMO India (@PMOIndia) November 19, 2018
एक तरह से देखें, तो ये एक्सप्रेसवे
Economy
Environment
Ease of Travelling के साथ ही
Ease of living की सोच को भी गति देगा: PM
लोग वहीं हैं, काम करने वाले वही हैं, लेकिन जब इच्छाशक्ति हो, संकल्पशक्ति हो, तो कोई भी लक्ष्य हासिल किया जा सकता है।
— PMO India (@PMOIndia) November 19, 2018
यही वजह है कि जहां साल 2014 से पहले देश में एक दिन में सिर्फ 12 किलोमीटर हाईवे बनते थे, आज लगभग 27 किलोमीटर हाईवे का प्रतिदिन निर्माण हो रहा है: PM
किसी भी क्षेत्र में बढ़ती हुई कनेक्टिविटी, अपने साथ, रोजगार के नए अवसर भी लेकर आती है।
— PMO India (@PMOIndia) November 19, 2018
ये हाईवे का बनना, मेट्रो या रेल का बनना, जल मार्ग का विकसित होना, एक पूरा इकोसिस्टम बनाता है।
इस का फायदा, ट्रांसपोर्ट, कंस्ट्रक्शन से लेकर मैन्यूफैक्चरिंग और सर्विस सेक्टर तक को होता है: PM
ये सरकर देश में कारोबारियों को ताकत देना चाहती है, युवाओं को गति देना चाहती है।
— PMO India (@PMOIndia) November 19, 2018
युवाओं को इनोवेशन से इंडस्ट्री की दिशा में आगे बढ़ा रही है। उनके कांसेप्ट को कैपिटल की कमी न हो इसका ध्यान रख रही है।
स्टार्ट अप इंडिया, स्टैंड अप इंडिया योजनाएं इसी सोच के साथ चल रहीं हैं: PM
केंद्र सरकार के विजन को आगे बढ़ाने में हरियाणा ने पूरा सहयोग दिया है।
— PMO India (@PMOIndia) November 19, 2018
बेटी बचाओ - बेटी पढ़ाओ योजना और खेलो इंडिया की सफलता इसका बड़ा उदाहरण हैं।
खेलों में देश के लिए सबसे ज्यादा मेडल यहां के ही बेटी और बेटे ही ला रहे हैं।
हरियाणा के युवाओं का डंका पूरे दुनिया में बजा है: PM