ਪੀਐੱਮਇੰਡੀਆ
ਵੱਡੀ ਗਿਣਤੀ ਵਿੱਚ ਪਧਾਰੇ ਮੇਰੇ ਭਰਾਵੋ ਅਤੇ ਭੈਣੋ ।
ਇੰਨੇ ਸਵੇਰੇ ਸਵੇਰੇ, ਇੰਨਾ ਵੱਡਾ ਲੋਕ-ਸਮੁੰਦਰ । ਮੈਂ ਕਲਪਨਾ ਨਹੀਂ ਕਰ ਸਕਦਾ ਕਿ ਚਾਰੇ ਪਾਸੇ ਲੋਕ ਹੀ ਲੋਕ ਹਾਜ਼ਰ ਹਨ । ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਦਾ ਹਾਂ ਕਿਉਂਕਿ ਅਸੀਂ ਤੁਹਾਡੇ ਲਈ ਜੋ ਇੰਤਜ਼ਾਮ ਕੀਤੇ ਸਨ ਉਹ ਘੱਟ ਪੈ ਗਏ ਹਨ ਅਤੇ ਬਹੁਤ ਸਾਰੇ ਲੋਕ ਧੁੱਪ ਵਿੱਚ ਖੜ੍ਹੇ ਹਨ, ਉਨ੍ਹਾਂ ਨੂੰ ਕਸ਼ਟ ਹੋ ਰਿਹਾ ਹੈ, ਉਸ ਦੇ ਬਾਵਜੂਦ ਵੀ ਉਹ ਅਸ਼ੀਰਵਾਦ ਦੇਣ ਆਏ ਹਨ । ਮੈਂ ਉਨ੍ਹਾਂ ਦਾ ਅਭਾਰ ਵੀ ਵਿਅਕਤ ਕਰਦਾ ਹਾਂ ਅਤੇ ਉਨ੍ਹਾਂ ਤੋਂ ਮਾਫੀ ਵੀ ਚਾਹੁੰਦਾ ਹਾਂ, ਪਰੰਤੂ ਜੋ ਧੁੱਪ ਵਿੱਚ ਖੜ੍ਹੇ ਹਨ, ਉਨ੍ਹਾਂ ਨੂੰ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਹ ਜੋ ਤੁਸੀਂ ਧੁੱਪ ਵਿੱਚ ਤਪ ਰਹੇ ਹੋ, ਅਸੀਂ ਤੁਹਾਡੀ ਇਹ ਤਪੱਸਿਆ ਬੇਕਾਰ ਨਹੀਂ ਜਾਣ ਦਿਆਂਗੇ ।
ਭਾਈਓ, ਭੈਣੋਂ, ਮੈਂ ਉੱਤਰ-ਪ੍ਰਦੇਸ਼ ਸਰਕਾਰ ਨੂੰ, ਵਿਸ਼ੇਸ਼ ਕਰਕੇ ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਜੀ ਨੂੰ ਹਿਰਦੇਪੂਰਵਕ ਬਹੁਤ ਬਹੁਤ ਵਧਾਈ ਦੇਂਦਾ ਹਾਂ ਕਿਉਂਕਿ ਉਨ੍ਹਾਂ ਨੇ ਇੱਕ ਪਸ਼ੂਧਨ ਅਰੋਗਯਾ ਮੇਲੇ ਦੀ ਯੋਜਨਾ ਬਣਾਈ ਅਤੇ ਜਦ ਮੈਂ ਇਸ ਪਸ਼ੂਧਨ ਅਰੋਗਯਾ ਮੇਲੇ ਵਿੱਚ ਗਿਆ ਤਾਂ ਉਥੇ ਦੇਖਿਆ ਕਿ ਉਥੇ ਕਰੀਬ 1700 ਪਸ਼ੂ ਅਲੱਗ ਅਲੱਗ ਸਥਾਨਾਂ ਤੋਂ ਇਸ ਮੇਲੇ ਵਿੱਚ ਆਏ ਹਨ ਅਤੇ ਉਨ੍ਹਾਂ ਦੀ ਅਰੋਗਯਾ ਦੇ ਲਈ ਸਾਰੇ ਮਾਹਿਰ ਡਾਕਟਰ ਵੀ ਆਏ ਹਨ ਅਤੇ ਉਹ ਡਾਕਟਰ ਬੰਧੂ ਵੀ ਪਸ਼ੂਆਂ ਦੀ ਅਰੋਗਯਾ ਬਾਰੇ ਫਿਕਰ ਕਰ ਰਹੇ ਹਨ । ਮੈਂਨੂੰ ਵਿਸ਼ਵਾਸ ਹੈ ਕਿ ਉੱਤਰ-ਪ੍ਰਦੇਸ਼ ਸਰਕਾਰ ਨੇ ਜਿਸ ਤਰ੍ਹਾਂ ਏਥੇ ਕੋਸ਼ਿਸ਼ ਕੀਤੀ ਹੈ, ਹੁਣ ਉਹ ਪੂਰੇ ਉੱਤਰ-ਪ੍ਰਦੇਸ਼ ਵਿਚ ਪਸ਼ੂਧਨ ਅਰੋਗਯਾ ਮੇਲੇ ਲਗਾਉਣਗੇ ਅਤੇ ਪਸ਼ੂਧਨ ਅਰੋਗਯਾ ਮੇਲੇ ਰਾਹੀਂ ਗਰੀਬ ਕਿਸਾਨ ਜੋ ਪਸ਼ੂ ਦੀ ਦੇਖਭਾਲ ਕਰਨ ਵਿੱਚ ਕਈ ਵਾਰ ਸੰਕੋਚ ਕਰਦਾ ਹੈ ਜਾਂ ਆਰਥਕ ਕਾਰਨਾ ਕਰਕੇ ਦੇਖਭਾਲ ਨਹੀਂ ਕਰ ਸਕਦਾ, ਅਜਿਹੇ ਕਿਸਾਨਾਂ ਨੂੰ ਪਸ਼ੂਧਨ ਅਰੋਗਯਾ ਸੇਵਾ ਦੇ ਕਾਰਣ ਬਹੁਤ ਵੱਡੀ ਰਾਹਤ ਮਿਲੇਗੀ ।
ਅਤੇ ਅਸੀਂ ਜਾਣਦੇ ਹਾਂ ਕਿ ਖੇਤੀ ਦੇ ਖੇਤਰ ਵਿੱਚ, ਖੇਤੀ ਦੇ ਖੇਤਰ ਵਿੱਚ ਕਿਸਾਨਾਂ ਦੀ ਆਮਦਨ ਵਿੱਚ ਅਗਰ ਸਭ ਤੋਂ ਜ਼ਿਆਦਾ ਕੋਈ ਮਦਦ ਮਿਲਦੀ ਹੈ, ਉਹ ਪਸ਼ੂ-ਪਾਲਣ, ਦੁੱਧ ਉਤਪਾਦਨ ਰਾਹੀਂ ਮਿਲਦੀ ਹੈ । ਅਤੇ ਇਸ ਲਈ ਪਸ਼ੂ-ਪਾਲਣ ਅਤੇ ਦੁੱਧ ਉਤਪਾਦਨ ਰਾਹੀਂ, ਸਾਡੇ ਪਸ਼ੂ ਅਰੋਗਯਾ ਮੇਲੇ ਰਾਹੀਂ ਆਉਣ ਵਾਲੇ ਦਿਨਾਂ ਵਿੱਚ ਪਿੰਡ, ਗਰੀਬ ਕਿਸਾਨਾਂ ਅਤੇ ਸਾਡੇ ਪਸ਼ੂ-ਪਾਲਕਾਂ ਲਈ ਬਹੁਤ ਹੀ ਉੱਤਮ ਸੇਵਾ ਹੋਵੇਗੀ, ਸੁਵਿਧਾ ਹੋਵੇਗੀ । ਇਸ ਕੰਮ ਲਈ ਮੈਂ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਦਿਲੋਂ ਤੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ ।
ਭਾਈਓ, ਭੈਣੋਂ, ਰਾਜਨੀਤੀ ਦਾ ਸੁਭਾਅ ਹੁੰਦਾ ਹੈ ਕਿ ਉਹ ਉਸੇ ਕੰਮ ਨੂੰ ਕਰਨਾ ਪਸੰਦ ਕਰਦੇ ਹਨ ਜਿਨ੍ਹਾਂ ਵਿੱਚ ਵੋਟਾਂ ਮਿਲਣ ਦੀ ਸੰਭਾਵਨਾ ਹੁੰਦੀ ਹੈ, ਆਪਣਾ ਵੋਟ-ਬੈਂਕ ਮਜ਼ਬੂਤ ਕਰਨ ਲਈ ਉਹ ਕੰਮ ਕਰਦੇ ਹਨ । ਲੇਕਿਨ ਭਾਈਓ, ਭੈਣੋਂ ਅਸੀਂ ਅਲੱਗ ਸੰਸਕਾਰਾਂ ਨਾਲ ਪਲੇ-ਵਧੇ ਹਾਂ, ਸਾਡਾ ਚਰਿੱਤਰ ਅਲੱਗ ਹੈ । ਸਾਡੇ ਲਈ ਪਾਰਟੀ ਤੋਂ ਵੱਡਾ ਦੇਸ਼ ਹੈ ਅਤੇ ਪਾਰਟੀ ਤੋਂ ਵੱਡਾ ਦੇਸ਼ ਹੋਣ ਕਰਕੇ ਸਾਡੀਆਂ ਪ੍ਰਾਥਮਿਕਤਾਵਾਂ ਵੋਟਾਂ ਦੇ ਹਿਸਾਬ ਨਾਲ ਨਹੀਂ ਹੁੰਦੀਆਂ । ਅੱਜ ਇਸ ਪਸ਼ੂਧਨ ਅਰੋਗਯਾ ਮੇਲੇ ਰਾਹੀਂ ਅਸੀਂ ਉਨ੍ਹਾਂ ਪਸ਼ੂਆਂ ਦੀ ਸੇਵਾ ਕਰ ਰਹੇ ਹਾਂ ਜਿਨ੍ਹਾਂ ਨੇ ਕਦੇ ਵੋਟ ਪਾਉਣ ਨਹੀਂ ਜਾਣਾ । ਇਹ ਕਿਸੇ ਦੇ ਵੋਟਰ ਨਹੀਂ ਹਨ । ਅਤੇ ਅੱਜ ਤੱਕ, 70 ਸਾਲ ਵਿੱਚ ਪਸ਼ੂਧਨ ਲਈ ਇਸ ਤਰ੍ਹਾਂ ਦਾ ਅਭਿਆਨ ਕਦ ਨਹੀਂ ਚਲਾਇਆ ਗਿਆ । ਅਰੋਗਯਾ ਸੇਵਾ ਮਿਲਣ ਕਰਕੇ ਪਸ਼ੂ-ਪਾਲਣ ਵਿੱਚ ਇੱਕ ਨਵੀਂ ਸੁਵਿਧਾ ਮਿਲੇਗੀ ।
ਅੱਜ ਸਾਡਾ ਦੇਸ਼ ਦੁੱਧ ਉਤਪਾਦਨ ਵਿੱਚ ਕਾਫੀ ਅੱਗੇ ਹੈ । ਲੇਕਿਨ ਪ੍ਰਤੀ-ਪਸ਼ੂ ਦੁਨੀਆ ਵਿੱਚ ਜੋ ਦੁੱਧ ਮਿਲਦਾ ਹੈ ਉਸ ਦੀ ਤੁਲਨਾ ਵਿੱਚ ਸਾਡੇ ਇੱਥੇ ਪਸ਼ੂ ਬਹੁਤ ਘੱਟ ਦੁੱਧ ਦਿੰਦੇ ਹਨ ਅਤੇ ਇਸੇ ਕਾਰਨ ਪਸ਼ੂ-ਪਾਲਣ ਮਹਿੰਗਾ ਹੋ ਜਾਂਦਾ ਹੈ । ਪ੍ਰਤੀ-ਪਸ਼ੂ ਦੁੱਧ ਉਤਪਾਦਨ ਵਿੱਚ ਅਗਰ ਅਸੀਂ ਸਫਲ ਹੋ ਜਾਂਦੇ ਹਾਂ ਤਾਂ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਕਿਸਾਨਾਂ ਦੀ ਪਸ਼ੂ-ਪਾਲਣ ਵਿੱਚ ਰੁਚੀ ਵਧੇਗੀ ਅਤੇ ਦੁੱਧ ਉਤਪਾਦਨ ਰਾਹੀਂ ਇੱਕ ਨਵੀਂ ਆਰਥਕ ਕ੍ਰਾਂਤੀ ਨੂੰ ਜਨਮ ਮਿਲੇਗਾ ।
ਭਾਈਓ, ਭੈਣੋਂ, ਮੇਰਾ ਜਨਮ ਗੁਜਰਾਤ ਵਿੱਚ ਹੋਇਆ, ਮੇਰਾ ਕਾਰਜ ਖੇਤਰ ਗੁਜਰਾਤ ਰਿਹਾ ਅਤੇ ਮੈਂ ਦੇਖਿਆ ਹੈ ਕਿ ਉਥੇ ਸਹਿਕਾਰੀ ਪ੍ਰਵਿਰਤੀ ਰਾਹੀਂ ਦੁੱਧ ਵਾਸਤੇ ਜੋ ਕੰਮ ਹੋਇਆ ਹੈ ਉਸ ਕੰਮ ਨੇ ਉਥੋਂ ਦੇ ਕਿਸਾਨਾਂ ਨੂੰ ਇੱਕ ਨਵੀਂ ਤਾਕਤ ਦਿੱਤੀ ਹੈ । ਮੈਨੁੰ ਦੱਸਿਆ ਗਿਆ ਕਿ ਲਖਨਊ-ਕਾਨਪੁਰ ਦੇ ਇਲਾਕੇ ਵਿੱਚ ਗੁਜਰਾਤ ਤੋਂ ਆਈ ਹੋਈ ਬਨਾਸ ਡੇਅਰੀ ਨੇ ਕਿਸਾਨਾਂ ਤੋਂ ਦੁੱਧ ਖ੍ਰੀਦਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਕਾਰਨ ਕਿਸਾਨਾਂ ਨੂੰ ਪਹਿਲਾਂ ਜੋ ਦੁੱਧ ਦੀ ਕੀਮਤ ਮਿਲਦੀ ਸੀ ਉਸ ਤੋਂ ਕਿਤੇ ਜ਼ਿਆਦਾ ਕੀਮਤ ਮਿਲ ਰਹੀ ਹੈ । ਮੈਨੂੰ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਕਾਸ਼ੀ ਖੇਤਰ ਦੇ ਕਿਸਾਨਾਂ ਕੋਲੋਂ ਵੀ ਬਨਾਸ ਡੇਅਰੀ ਦੁੱਧ ਖ੍ਰੀਦਣਾ ਸ਼ੁਰੂ ਕਰਨ ਵਾਲੀ ਹੈ ।
ਮੈਨੂੰ ਵਿਸ਼ਵਾਸ ਹੈ ਕਿ ਜਦ ਇਹ ਦੁੱਧ ਖ੍ਰੀਦਣ ਦਾ ਕੰਮ ਸ਼ੁਰੂ ਹੋਵੇਗਾ, ਡੇਅਰੀ ਰਾਹੀਂ, ਫੈਟ (fat) ਦੇ ਅਧਾਰ ‘ਤੇ ਸ਼ੁਰੂ ਹੋਏਗਾ ਤਾਂ ਕਾਸ਼ੀ ਖੇਤਰ ਦੇ ਕਿਸਾਨਾਂ ਲਈ ਵੀ ਦੁੱਧ ਦੀ ਕੀਮਤ ਵਿੱਚ ਵਾਧਾ ਹੋਏਗਾ ਅਤੇ ਉਨ੍ਹਾਂ ਦੀ ਆਮਦਨ ਵਧੇਗੀ । ਇਸ ਵਾਸਤੇ ਕਿਸਾਨਾਂ ਲਈ, ਪਸ਼ੂ-ਪਾਲਕਾਂ ਲਈ, ਦੁੱਧ ਉਤਪਾਦਕਾਂ ਲਈ, ਗੁਜਰਾਤ ਸਰਕਾਰ ਦੀ ਮਦਦ ਨਾਲ, ਬਨਾਸ ਡੇਅਰੀ ਦੀ ਮਦਦ ਨਾਲ ਉੱਤਰਪ੍ਰਦੇਸ਼ ਸਰਕਾਰ ਨੇ ਜੋ ਅਭਿਆਨ ਚਲਾਇਆ ਹੈ, ਮੈਂ ਉੱਤਰ ਪ੍ਰਦੇਸ਼ ਸਰਕਾਰ ਨੂੰ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਇਹ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਦੁੱਧ ਉਤਪਾਦਨ, ਪਸ਼ੂ ਪਾਲਣ ਦਾ ਕੰਮ ਅੱਗੇ ਵਧਾਉਣ ਵਿੱਚ ਅਸੀਂ ਸਾਰੇ ਮਿਲ ਕੇ ਪ੍ਰਅਤਨ ਕਰੀਏ ।
ਭਾਈਓ, ਭੈਣੋਂ, 2022 ਵਿੱਚ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣਗੇ । ਸਾਡੇ ਦੇਸ਼ ਦੀ ਅਜ਼ਾਦੀ ਦੇ ਦੀਵਾਨਿਆਂ ਨੇ ਜੋ ਸੁਪਨੇ ਵੇਖੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਸਾਨੂੰ ਸਾਰਿਆਂ ਨੂੰ ਸੰਕਲਪ ਕਰਨਾ ਚਾਹੀਦਾ ਹੈ । ਪੰਜ ਸਾਲ ਤੱਕ ਉਸ ਸੰਕਲਪ ਲਈ ਤੁਹਾਡੀ ਸ਼ਕਤੀ ਅਤੇ ਸਮਾਂ ਲਗਣਾ ਚਾਹੀਦਾ ਹੈ, ਉਸ ਸੰਕਲਪ ਨੂੰ ਪੂਰਾ ਕਰਕੇ ਹੀ ਰਹਿਣਾ ਚਾਹੀਦਾ ਹੈ । ਅਗਰ ਹਿੰਦੁਸਤਾਨ ਦੇ ਸਵਾ ਸੌ ਕਰੋੜ ਨਾਗਰਿਕ ਸੰਕਲਪ ਲੈਂਦੇ ਹਨ ਤਾਂ ਦੇਸ਼ ਪੰਜ ਸਾਲ ਦੇ ਅੰਦਰ ਅੰਦਰ ਸਵਾ ਸੌ ਕਰੋੜ ਕਦਮ ਅੱਗੇ ਵਧ ਜਾਏਗਾ । ਇਸ ਲਈ ਭਾਈਓ, ਭੈਣੋਂ, 2022, ਅਜ਼ਾਦੀ ਦਾ ਸੰਕਲਪ । ਸਾਡਾ ਸੰਕਲਪ ਹੈ 2022 ਤੱਕ ਅਸੀਂ ਆਪਣੇ ਕਿਸਾਨਾਂ ਦੀ ਆਮਦਨ ਦੁੱਗਣੀ ਕਰੀਏ ਅਤੇ ਇਸ ਲਈ ਪਸ਼ੂ-ਪਾਲਣ ਇਕ ਮਾਰਗ ਹੈ, ਖੇਤੀ ਵਿੱਚ ਆਧੁਨਿਕਤਾ ਲਿਆਉਣਾ ਇੱਕ ਮਾਰਗ ਹੈ, ਭੂਮੀ ਸਿਹਤ ਕਾਰਡ ਨਾਲ ਜ਼ਮੀਨ ਦੀ ਜਾਂਚ ਹੋਵੇ, ਪਰਖ ਹੋਵੇ ਅਤੇ ਕਿਸਾਨ ਨੂੰ ਪੂਰੀ ਮਦਦ ਮਿਲੇ, ਇਸ ਕੰਮ ਨੂੰ ਬਲ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ ।
ਉੱਤਰ ਪ੍ਰਦੇਸ਼ ਵਿੱਚ ਵੀ ਨਵੀਂ ਸਰਕਾਰ ਬਣਨ ਤੋਂ ਬਾਅਦ ਜਿਸ ਤੇਜ਼ੀ ਨਾਲ ਕਿਸਾਨਾਂ ਨੂੰ ਭੂਮੀ ਸਿਹਤ ਕਾਰਡ ਦੇਣ ਦਾ ਕੰਮ ਚਲਿਆ ਹੈ, ਉਹ ਆਉਣ ਵਾਲੇ ਸਮੇਂ ਵਿੱਚ ਸਾਡੇ ਕਿਸਾਨਾਂ ਦੀ ਭਲਾਈ ਦੇ ਕੰਮ ਆਉਣ ਵਾਲਾ ਹੈ ।
ਉਸੇ ਤਰ੍ਹਾਂ ਸਾਡੇ ਵਿੱਚੋਂ ਕੋਈ ਗੰਦਗੀ ਵਿੱਚ ਜੀਣਾ ਪਸੰਦ ਨਹੀਂ ਕਰਦਾ । ਕੋਈ ਵੀ ਇਨਸਾਨ ਨਹੀਂ ਜੋ ਗੰਦਗੀ ਨੂੰ ਨਫਰਤ ਨਹੀਂ ਕਰਦਾ, ਹਰ ਕਿਸੇ ਨੂੰ ਗੰਦਗੀ ਨਾਲ ਨਫਰਤ ਹੈ । ਲੇਕਿਨ ਸਵੱਛਤਾ ਸਾਡੀ ਜਿੰਮੇਵਾਰੀ ਹੈ – ਇਹ ਸੁਭਾਅ ਹਾਲੇ ਸਾਡੇ ਦੇਸ਼ ਵਿੱਚ ਪਣਪ ਨਹੀਂ ਸਕਿਆ, ਗੰਦ ਅਸੀਂ ਪਾਵਾਂਗੇ ਤੇ ਸਾਫ ਕੋਈ ਹੋਰ ਕਰੇਗਾ – ਇਸੇ ਮਾਨਸਿਕਤਾ ਦਾ ਨਤੀਜਾ ਹੈ ਕਿ ਅਸੀਂ ਭਾਰਤ ਨੂੰ ਜਿੰਨਾਂ ਸਵੱਛ ਬਣਾੳਣਾ ਹੈ, ਪਿੰਡਾਂ ਨੂੰ ਜਿੰਨਾਂ ਸਵੱਛ ਬਣਾਉਣਾ ਹੈ, ਸਾਡੇ ਸ਼ਹਿਰਾਂ ਨੂੰ ਜਿੰਨਾਂ ਸਵੱਛ ਬਣਾਉਣਾ ਹੈ, ਅਸੀਂ ਬਣਾ ਨਹੀਂ ਸਕ ਰਹੇ ਹਾਂ । ਤੁਹਾਡੇ ਵਿੱਚੋਂ ਕੋਈ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਸਵੱਛਤਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ, ਸਵੱਛਤਾ ਹਰ ਪਰਿਵਾਰ ਦੀ ਜ਼ਿੰਮੇਵਾਰੀ ਹੈ । ਸਵੱਛਤਾ ਸਿਰਫ ਇਸ ਲਈ ਹੀ ਜ਼ਰੂਰੀ ਨਹੀਂ ਕਿ ਸਾਡਾ ਪਿੰਡ ਅੱਛਾ ਲੱਗੇ, ਮੁਹੱਲਾ ਚੰਗਾ ਲੱਗੇ ਬਲਕਿ ਇਹ ਸਾਡੀ ਅਰੋਗਯਾ ਲਈ ਵੀ ਜ਼ਰੂਰੀ ਹੈ । ਭਾਂਤ ਭਾਂਤ ਦੀਆਂ ਜੋ ਬਿਮਾਰੀਆਂ ਵਧ ਰਹੀਆਂ ਹਨ, ਇਹਨਾਂ ਦਾ ਮੂਲ ਕਾਰਨ ਗੰਦਗੀ ਹੀ ਹੈ ।
ਹਾਲ ਹੀ ਵਿੱਚ ਯੂਨੀਸੈੱਫ ਨੇ ਭਾਰਤ ਵਿੱਚ 10,000 ਪਰਿਵਾਰਾਂ ਦਾ ਸਰਵੇਖਣ ਕੀਤਾ । ਅਤੇ ਕੱਲ੍ਹ ਮੈਂ ਅਖਬਾਰ ਵਿੱਚ ਪੜ੍ਹਿਆ ਕਿ ਅਗਰ ਪਖਾਨਾ (Toilet) ਘਰ ਵਿੱਚ ਹੈ ਤਾਂ ਸਲਾਨਾ 50,000 ਰੁਪਿਆ ਜੋ ਬਿਮਾਰੀ ਤੇ ਖਰਚ ਹੁੰਦਾ ਹੈ, ਉਹ ਬਚ ਜਾਂਦਾ ਹੈ । ਅੱਜ ਮੈਨੂੰ ਨਾਲ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪਖਾਨਾ ਬਣਾਉਣ ਦਾ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਪਿੰਡ ਦੇ ਲੋਕਾਂ ਨੇ ਤੈਅ ਕੀਤਾ ਹੈ ਕਿ ਉਹ 2 ਅਕਤੂਬਰ ਤੱਕ ਪਿੰਡ ਨੂੰ ‘ਖੁੱਲ੍ਹੇ ਵਿੱਚ ਹਗਣ’ ਤੋਂ ਮੁਕਤ ਕਰਨਗੇ । ਪਿੰਡ ਦਾ ਇੱਕ ਵੀ ਵਿਅਕਤੀ 2 ਅਕਤੂਬਰ ਤੋਂ ਬਾਅਦ ਖੁੱਲ੍ਹੇ ਵਿੱਚ ਪਖਾਨੇ ਜਾਣ ਲਈ ਨਹੀਂ ਜਾਵੇਗਾ ਇਹ ਸੰਕਲਪ ਪਿੰਡ ਦੇ ਲੋਕਾਂ ਨੇ ਲਿਆ ਹੈ । ਮੈਨੂੰ ਖੁਸ਼ੀ ਹੈ ਕਿ ਨਰਾਤਿਆਂ ਦੇ ਇਸ ਪਵਿੱਤਰ ਪਰਵ ਵਿੱਚ ਮੈਨੂੰ ਪਖਾਨੇ ਦੀ ਇੱਟ ਰੱਖਣ ਦਾ ਸੁਭਾਗ ਪ੍ਰਾਪਤ ਹੋਇਆ, ਮੇਰੇ ਲਈ ਉਹ ਵੀ ਇੱਕ ਪੂਜਾ ਹੈ । ਸਵੱਛਤਾ ਮੇਰੇ ਲਈ ਇੱਕ ਪੂਜਾ ਹੈ, ਸਵੱਛਤਾ ਮੇਰੇ ਦੇਸ਼ ਦੇ ਗਰੀਬਾਂ ਨੂੰ ਬਿਮਾਰੀ ਤੋਂ ਮੁਕਤ ਕਰਾਏਗੀ । ਸਵੱਛਤਾ, ਮੇਰੇ ਦੇਸ਼ ਦੇ ਗਰੀਬਾਂ ਤੇ ਬਿਮਾਰੀਆਂ ਦੀ ਵਜ੍ਹਾ ਨਾਲ ਜੋ ਆਰਥਕ ਬੋਝ ਪੈਂਦਾ ਹੈ, ਉਸ ਤੋਂ ਬਚਾਏਗੀ । ਇਸ ਲਈ ਇਹ ਗਰੀਬਾਂ ਦੀ ਭਲਾਈ ਦਾ ਅਭਿਆਨ ਹੈ ਅਤੇ ਇਸ ਵਿੱਚ ਜੋ ਲੋਕ ਸਾਥ ਦੇ ਰਹੇ ਹਨ, ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ।
ਅੱਜ ਮੈਨੂੰ ਖੁਸ਼ੀ ਹੋਈ ਕਿਉਂਕਿ ਆਮ ਤੌਰ ਤੇ ਸਾਡੇ ਦੇਸ਼ ਵਿੱਚ ਪਖਾਨਾ ਸ਼ਬਦ ਹੀ ਪ੍ਰਚੱਲਤ ਹੈ ਪਰੰਤੂ ਜਿਸ ਪਿੰਡ ਵਿੱਚ ਮੈਂ ਪਾਖਾਨੇ ਦੀ ਨੀਂਹ ਰੱਖੀ ਉਥੇ ਜਿੰਨੇ ਵੀ ਪਖਾਨੇ ਪਹਿਲਾਂ ਬਣੇ ਹੋਏ ਸਨ, ਉਨ੍ਹਾਂ ਉੱਤੇ ਲਿਖਿਆ ਹੋਇਆ ਸੀ ‘ਇੱਜ਼ਤਘਰ’ । ਇਹ ਸ਼ਬਦ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਪਖਾਨਾ ਸੱਚਮੁੱਚ ਇੱਕ ਇੱਜ਼ਤਘਰ ਹੀ ਹੈ; ਖਾਸ ਕਰਕੇ ਸਾਡੀਆਂ ਭੈਣਾਂ-ਬੇਟੀਆਂ ਲਈ ਇਹ ਇੱਜ਼ਤ-ਘਰ ਹੈ । ਜਿੱਥੇ ਇੱਜ਼ਤ-ਘਰ ਹੈ ਉੱਥੇ ਪਿੰਡ ਦੀ ਵੀ ਇੱਜ਼ਤ ਹੈ, ਘਰ ਦੀ ਵੀ ਇੱਜ਼ਤ ਹੈ । ਇਸ ਲਈ ਇਹ ‘ਇੱਜ਼ਤ-ਘਰ’ ਸ਼ਬਦ ਦੇਣ ਲਈ, ਪਖਾਨੇ ਨੂੰ ਇੱਜ਼ਤ-ਘਰ ਦੇ ਨਾਂਅ ਨਾਲ ਜਾਣਨ ਲਈ, ਮੈਂ ਉੱਤਰ-ਪ੍ਰਦੇਸ਼ ਸਰਕਾਰ ਨੂੰ ਵਧਾਈ ਦਿੰਦਾ ਹਾਂ, ਉਨ੍ਹਾਂ ਨੇ ਪਖਾਨੇ ਦੀ ਪ੍ਰਤਿਸ਼ਠਾ ਵਧਾ ਦਿੱਤੀ ਹੈ, ਆਉਣ ਵਾਲੇ ਦਿਨਾਂ ਵਿੱਚ ਜੋ ਕੋਈ ਵੀ ਇੱਜ਼ਤ ਲਈ ਜਾਗਰੂਕ ਹੈ, ਜਿਸ ਨੂੰ ਵੀ ਇੱਜ਼ਤ ਦੀ ਇੱਛਾ ਹੈ, ਉਹ ਜ਼ਰੂਰ ਇੱਜ਼ਤ-ਘਰ ਬਣਾਏਗਾ, ਇਹ ਮੇਰਾ ਵਿਸ਼ਵਾਸ ਹੈ ।
ਭਾਈਓ, ਭੈਣੋਂ, ਸਾਡੇ ਦੇਸ਼ ਵਿੱਚ ਅੱਜ ਵੀ ਕਰੋੜਾਂ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਰਹਿਣ ਲਈ ਆਪਣਾ ਘਰ ਨਹੀਂ ਹੈ, ਆਪਣੀ ਛੱਤ ਨਹੀਂ ਹੈ । ਉਹ ਇਸ ਤਰ੍ਹਾਂ ਗੁਜ਼ਾਰਾ ਕਰਦੇ ਹਨ ਜੋ ਕਿਸੇ ਵੀ ਇਨਸਾਨ ਲਈ ਤਰਸਯੋਗ ਹੈ । ਭਾਈਓ, ਭੈਣੋ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਗਰੀਬ ਤੋਂ ਗਰੀਬ ਵਿਅਕਤੀ ਨੂੰ ਛੱਤ ਦੇਈਏ, ਗਰੀਬ ਤੋਂ ਗਰੀਬ ਵਿਅਕਤੀ ਨੂੰ ਵੀ ਰਹਿਣ ਲਈ ਘਰ ਦੇਈਏ ।
ਅਤੇ ਇਸ ਵਾਸਤੇ ਭਰਾਵੋ, ਭੈਣੋ ਅਸੀਂ ਇੱਕ ਬਹੁਤ ਵੱਡਾ ਬੀੜਾ ਉਠਾਇਆ ਹੈ, ਮੈਂ ਜਾਣਦਾ ਹਾਂ ਜੋ ਕੰਮ ਅਸੀਂ ਲਿਆ ਹੈ, ਬਹੁਤ ਮੁਸ਼ਕਲ ਕੰਮ ਹੈ ਲੇਕਿਨ ਮੁਸ਼ਕਲ ਕੰਮ ਅਗਰ ਮੋਦੀ ਨਹੀਂ ਕਰੇਗਾ ਤਾਂ ਹੋਰ ਕੌਣ ਕਰੇਗਾ? ਇਸ ਲਈ ਭਾਈਓ ਅਸੀਂ ਤੈਅ ਕੀਤਾ ਹੈ ਕਿ 2022 ਵਿੱਚ ਭਾਰਤ ਦੀ ਅਜ਼ਾਦੀ ਦੇ 75 ਸਾਲ ਹੋਣਗੇ, ਹਿੰਦੁਸਤਾਨ ਦੇ ਹਰ ਗ਼ਰੀਬ ਨੂੰ ਉਸ ਦਾ ਘਰ ਦਿਆਂਗੇ ਚਾਹੇ ਗਰੀਬ ਸ਼ਹਿਰ ਵਿੱਚ ਰਹਿਣ ਵਾਲਾ ਹੋਵੇ ਜਾਂ ਪਿੰਡ ਦਾ ਰਹਿਣ ਵਾਲਾ ਹੋਵੇ । ਜਿਸ ਦੇ ਕੋਲ ਵੀ ਘਰ ਨਹੀਂ ਹੋਵੇਗਾ, ਉਸ ਨੂੰ ਘਰ ਦੇਣ ਦਾ ਬਹੁਤ ਵੱਡਾ ਬੀੜਾ ਅਸੀਂ ਉਠਾਇਆ ਹੈ । ਅਤੇ ਜਦ ਕਰੋੜਾਂ ਦੀ ਤਾਦਾਦ ਵਿੱਚ ਘਰ ਬਣਨਗੇ ਇੱਕ ਪ੍ਰਕਾਰ ਨਾਲ ਭਾਰਤ ਵਿੱਚ ਇੰਨੇ ਘਰ ਬਣਨਗੇ ਜਿਵੇਂ ਯੂਰਪ ਦਾ ਨਵਾਂ ਛੋਟਾ ਦੇਸ਼ ਅਸੀਂ ਹਿੰਦੁਸਤਾਨ ਵਿੱਚ ਬਣਾਉਣਾ ਹੈ, ਇੰਨੀ ਗਿਣਤੀ ਵਿੱਚ ਅਸੀਂ ਨਵੇਂ ਘਰ ਬਣਾਉਣੇ ਹਨ । ਅਤੇ ਜਦ ਨਵੇਂ ਘਰ ਬਣਨਗੇ, ਇੱਟਾਂ ਲਗਣਗੀਆਂ, ਸੀਮਿੰਟ ਲੱਗੇਗਾ, ਲੋਹਾ ਲੱਗੇਗਾ, ਲੱਕੜੀ ਲਗੇਗੀ, ਨਵੇਂ ਨਵੇਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਮਿਸਤਰੀਆਂ ਨੂੰ ਕੰਮ ਮਿਲੇਗਾ, ਰੋਜ਼ਗਾਰ ਦਾ ਨਵਾਂ ਅਵਸਰ ਪੈਦਾ ਹੋਏਗਾ ਜਦ ਕਰੋੜਾ ਕਰੋੜਾਂ ਘਰ ਬਣਨਗੇ ।
ਅੱਜ ਮੈਨੂੰ ਖੁਸ਼ੀ ਹੈ ਕਿ ਉੱਤਰ-ਪ੍ਰਦੇਸ਼ ਵਿੱਚ ਪਹਿਲਾਂ ਜੋ ਸਰਕਾਰ ਸੀ, ਉਸ ਨੂੰ ਅਸੀਂ ਚਿੱਠੀਆਂ ਲਿਖਦੇ ਰਹਿੰਦੇ ਸਾਂ । ਅਸੀਂ ਕਹਿੰਦੇ ਸਾਂ ਕਿ ਸਾਨੂੰ ਸੂਚੀ ਦਿਉ, ਲਿਸਟ ਬਣਾਉ, ਤੁਹਾਡੇ ਰਾਜ ਵਿੱਚ ਕਿੰਨੇ ਪਰਿਵਾਰ ਹਨ ਜਿਨ੍ਹਾਂ ਕੋਲ ਘਰ ਨਹੀਂ ਹੈ । ਭਾਰਤ ਸਰਕਾਰ ਯੋਜਨਾ ਬਣਾਉਣਾ ਚਾਹੁੰਦੀ ਹੈ । ਮੈਨੂੰ ਦੁਖ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੀ ਸਰਕਾਰ ਨੂੰ ਗਰੀਬਾਂ ਦੇ ਘਰ ਬਣਾਉਣ ਵਿੱਚ ਰੁਚੀ ਨਹੀਂ ਸੀ । ਅਸੀਂ ਇੰਨਾ ਦਬਾਅ ਪਾਇਆ, ਇੰਨਾ ਦਬਾਅ ਪਾਇਆ ਕਿ ਫਿਰ ਜਾਕੇ 10,000 ਲੋਕਾਂ ਦੀ ਸੂਚੀ ਦਿੱਤੀ । ਲੇਕਿਨ ਜਦ ਯੋਗੀ ਜੀ ਦੀ ਸਰਕਾਰ ਆਈ ਤਾਂ ਉਨ੍ਹਾਂ ਨੇ ਧੜਾ ਧੜ ਕੰਮ ਸ਼ੁਰੂ ਕੀਤਾ ਅਤੇ ਅੱਜ ਲੱਖਾਂ ਦੀ ਤਾਦਾਦ ਵਿੱਚ ਉਨ੍ਹਾਂ ਨੇ ਨਾਮ ਰਜਿਸਟਰ ਕਰਵਾ ਦਿੱਤੇ । ਏਨਾ ਹੀ ਨਹੀਂ, ਅੱਜ ਮੈਨੂੰ ਜਿਨ੍ਹਾਂ ਦੇ ਘਰ ਬਣਨ ਵਾਲੇ ਹਨ, ਉਨ੍ਹਾਂ ਲਈ ਰਾਸ਼ੀ ਦੇਣ ਦਾ ਵੀ ਸੁਭਾਗ ਪ੍ਰਾਪਤ ਹੋਇਆ ।
ਭਾਈਓ, ਭੈਣੋ, ਚਾਹੇ ਸਵੱਛਤਾ ਦੀ ਗੱਲ ਹੋਵੇ, ਜਾਂ ਪਿੰਡ ਵਿੱਚ ਬਿਜਲੀ ਪਹੁੰਚਾਉਣ ਦੀ ਗੱਲ ਹੋਵੇ, ਚਾਹੇ ਸਕੂਲਾਂ ਵਿੱਚ ਪਖਾਨੇ ਬਣਾਉਣ ਦੀ ਗੱਲ ਹੋਵੇ, ਚਾਹੇ ਪਿੰਡ ਨੂੰ ਖੁੱਲ੍ਹੇ ਵਿੱਚ ਹਗਣ ਤੋਂ ਮੁਕਤ ਕਰਾਉਣ ਦੀ ਗੱਲ ਹੋਵੇ, ਚਾਹੇ ਘਰ ਘਰ ਬਿਜਲੀ ਪਹੁੰਚਾਉਣ ਦੀ ਗੱਲ ਹੋਵੇ, ਚਾਹੇ ਘਰ ਘਰ ਵਿੱਚ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਗੱਲ ਹੋਵੇ, ਇਹ ਸਾਰੇ ਅਜਿਹੇ ਕੰਮ ਹਨ ਜਿਨ੍ਹਾਂ ਵੱਲ ਪਹਿਲਾਂ ਸਾਡੇ ਦੇਸ਼ ਵਿੱਚ ਉਦਾਸੀਨਤਾ ਰਹੀ ।
ਅਗਰ ਮੇਰੇ ਪਿੰਡ, ਗਰੀਬ ਕਿਸਾਨ ਦੀ ਜ਼ਿੰਦਗੀ ਬਦਲਦੀ ਹੈ, ਮੱਧਵਰਗੀ ਪਰਿਵਾਰ ਦੀ ਜ਼ਿੰਦਗੀ ਬਦਲਦੀ ਹੈ ਤਾਂ ਜਿਸ ਤਰ੍ਹਾਂ ਦਾ ਦੇਸ਼ ਅਸੀਂ ਬਣਾਉਣਾ ਚਾਹੁੰਦੇ ਹਾਂ, ਬਣ ਕੇ ਹੀ ਰਹੇਗਾ ਅਤੇ ਉਸ ਲਈ ਪਹਿਲੀ ਸ਼ਰਤ ਹੈ ਸਾਡੇ ਮੱਧਵਰਗੀ ਪਰਿਵਾਰਾਂ ਨੂੰ ਮਦਦ ਮਿਲੇ, ਸਾਡੇ ਗਰੀਬ ਪਰਿਵਾਰਾਂ ਨੂੰ ਮਦਦ ਮਿਲੇ, ਉਨ੍ਹਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਵੇ । ਇਸ ਵਾਸਤੇ ਅਸੀਂ ਉਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਬਦਲ ਦਿੱਤਾ ਹੈ, ਉਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਤਾਕਤ ਦਿੱਤੀ ਹੈ, ਜਿਨ੍ਹਾਂ ਦੇ ਕਾਰਨ ਸਾਡੇ ਦੇਸ਼ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਏ ।
ਭਾਈਓ, ਭੈਣੋ, ਬਨਾਰਸ ਵਿੱਚ ਵੀ ਸਵੱਛਤਾ ਨੂੰ ਲੈ ਕੇ ਮੈਨੂੰ ਕੱਲ੍ਹ ਕਈ ਪ੍ਰੋਜੈਕਟਾਂ ਨੂੰ ਲੋਕ-ਅਰਪਣ ਕਰਨ ਦਾ ਮੌਕਾ ਮਿਲਿਆ । ਕਰੀਬ 600 ਕਰੋੜ ਰੁਪਿਆਂ ਦੀ ਲਾਗਤ ਨਾਲ ਉੱਥੇ ਸੀਵੇਜ ਟਰੀਟਮੈਂਟ ਪਲਾਂਟ (sewage treatment plant), ਲਗਾਇਆ ਜਾ ਰਿਹਾ ਹੈ। ਅਤੇ ਅਸੀਂ ਆਕਾਰ (size) ਇੰਨਾ ਵੱਡਾ ਰੱਖਿਆ ਹੈ ਕਿ ਅੱਜ ਤੋਂ 20 ਸਾਲ ਬਾਅਦ ਵੀ ਬਨਾਰਸ ਦਾ ਵਿਕਾਸ-ਵਿਸਤਾਰ ਹੁੰਦਾ ਹੈ ਤਾਂ ਵੀ ਇਹ ਵਿਵਸਥਾ ਘੱਟ ਨਹੀਂ ਪਏਗੀ, 20 ਸਾਲ ਦੇ ਬਾਅਦ ਵੀ ਘੱਟ ਨਹੀਂ ਪਏਗੀ, ਇੰਨਾ ਵੱਡਾ ਕੰਮ ਅਸੀਂ ਤੈਅ ਕੀਤਾ ਹੈ ।
ਅਸੀਂ ਕੂੜੇ, ਕਚਰੇ ਤੋਂ ਧਨ ਕਮਾਉਣ (wealth from waste) ਤੇ ਵੀ ਬਲ ਦਿੱਤਾ ਹੈ । ਅਤੇ ਇਸ ਦੇ ਨਾਲ ਨਾਲ ਅਸੀਂ ਇਹ ਵੀ ਤੈਅ ਕੀਤਾ ਹੈ ਕਿ ਕੂੜੇ-ਕਚਰੇ ਤੋਂ ਬਿਜਲੀ ਉਤਪਾਦਨ ਦਾ ਕੰਮ ਕੀਤਾ ਜਾਵੇਗਾ ਅਤੇ ਅਜਿਹਾ ਕਰਕੇ 40 ਹਜ਼ਾਰ ਘਰਾਂ ਵਿੱਚ ਬਿਜਲੀ ਪਹੁੰਚਾ ਸਕਾਂਗੇ । ਅਸੀਂ ਇੱਕ ਐੱਲਈਡੀ ਬਲਬ (LED bulb) ਦਾ ਅਭਿਆਨ ਚਲਾਇਆ । ਇਕੱਲੇ ਕਾਸ਼ੀ ਵਿੱਚ ਜਿੰਨੇ ਐੱਲਈਡੀ ਬਲਬ ਲੋਕਾਂ ਦੇ ਘਰਾਂ ਵਿੱਚ ਲੱਗੇ ਹਨ, ਇਸ ਦੇ ਕਾਰਨ ਲੋਕਾਂ ਦੇ ਬਿਜਲੀ ਦੇ ਬਿੱਲ ਘਟੇ ਹਨ । ਜਦ ਮੈਂ ਹਿਸਾਬ ਲਗਾਇਆ ਤਾਂ ਇੱਕ ਅਫਸਰ ਨੇ ਮੈਨੂੰ ਦੱਸਿਆ ਕਿ ਇਕੱਲੇ ਕਾਸ਼ੀ ਵਿੱਚ ਹੀ ਐੱਲਈਡੀ ਬਲਬ ਲਗਾਉਣ ਨਾਲ ਹਰ ਵਿਅਕਤੀ ਦਾ ਬਿਲ ਘੱਟ ਆਉਣ ਕਰਕੇ ਜੋ ਪੈਸੇ ਬਚਣਗੇ, ਉਸ ਦਾ ਟੋਟਲ ਬਣੇਗਾ ਸਵਾ ਸੋ ਕਰੋੜ ਰੁਪਏ । ਤੁਸੀਂ ਕਲਪਨਾ ਕਰ ਸਕਦੇ ਹੋ, ਆਮ ਆਦਮੀ ਦੀ ਜੇਬ ਵਿੱਚ ਪੈਸੇ ਬਚਣ, ਕਿਸੇ ਦੇ 500, ਕਿਸੇ ਦੇ 1000, ਕਿਸੇ ਦੇ 250 ਬਚਣਗੇ ਅਤੇ ਪੂਰੇ ਸ਼ਹਿਰ ਦੇ ਸਵਾ ਸੌ ਕਰੋੜ ਰੁਪਏ ਬਚਣੇ, ਇਹ ਆਪਣੇ ਆਪ ਵਿੱਚ ਗਰੀਬ ਅਤੇ ਮੱਧ ਵਰਗ ਦੇ ਬੋਝ ਨੂੰ ਘੱਟ ਕਰਨ ਲਈ ਸਾਡਾ ਉੱਤਮ ਪ੍ਰਯਤਨ ਹੈ ।
ਇੰਨਾ ਹੀ ਨਹੀਂ, ਕਾਸ਼ੀ ਵਿੱਚ ਜੋ ਸਟਰੀਟ ਲਾਈਟਾਂ (street light) ਲਗੀਆਂ ਹਨ ਉਹ ਵੀ ਐੱਲੱਈਡੀ ਬਲਬ (LED bulb) ਹਨ । ਸੜਕਾਂ ‘ਤੇ ਐੱਲਈਡੀ ਬਲਬ ਲੱਗਣ ਨਾਲ ਵੀ ਇਕੱਲੇ ਕਾਸ਼ੀ ਵਿੱਚ ਕਰੀਬ 13 ਕਰੋੜ ਰੁਪਏ ਬਿਜਲੀ ਦਾ ਬਿਲ ਘੱਟ ਹੋਇਆ ਹੈ । ਇਨ੍ਹਾਂ ਬਚੇ ਹੋਏ 13 ਕਰੋੜ ਰੁਪਿਆਂ ਦਾ ਉਪਯੋਗ ਕਾਸ਼ੀ ਦੇ ਵਿਕਾਸ ਕਾਰਜਾਂ ਲਈ ਹੋਏਗਾ । ਸਰਲ ਤਰੀਕਾ, ਸਿਰਫ ਪੁਰਾਣਾ ਲਾਟੂ ਬਦਲ ਕੇ ਐੱਲਈਡੀ ਦਾ ਲਾਟੂ ਲਗਾ ਦਿੱਤਾ ਅਤੇ ਸਵਾ ਸੋ ਕਰੋੜ ਰੁਪਏ ਨਾਗਰਿਕਾਂ ਦੇ, 13 ਕਰੋੜ ਰੁਪਏ ਨਗਰ ਨਿਗਮ ਦੇ ਬਚ ਜਾਣਾ, ਆਪਣੇ ਆਪ ਵਿ਼ੱਚ ਅਸੀਂ ਕਿਵੇਂ ਸੁਚਾਰੂਪਣ ਲਿਆ ਰਹੇ ਹਾਂ ।
ਭਾਈਓ, ਭੈਣੋਂ, ਕਾਲਾ ਧਨ ਹੋਵੇ, ਭ੍ਰਿਸ਼ਟਾਚਾਰ ਜਾਂ ਬੇਈਮਾਨੀ, ਇਨ੍ਹਾਂ ਦੇ ਖਿਲਾਫ ਮੈਂ ਵੱਡੀ ਜੰਗ ਛੇੜੀ ਹੈ । ਇਸ ਦੇਸ਼ ਦੇ ਆਮ ਇਮਾਨਦਾਰ ਆਦਮੀ ਨੂੰ ਇਸ ਲਈ ਮੁਸੀਬਤ ਝੱਲਣੀ ਪੈਂਦੀ ਹੈ ਕਿਉਂਕਿ ਬੇਈਮਾਨ, ਇਮਾਨਦਾਰ ਨੂੰ ਲੁੱਟ ਰਹੇ ਹਨ । ਇਸ ਲਈ ਭਾਈਓ, ਭੈਣੋਂ, ਇਮਾਨਦਾਰੀ ਦਾ ਅਭਿਆਨ ਅੱਜ ਇੱਕ ਉਤਸਵ ਵਜੋਂ ਵਿੱਚ ਪਣਪ ਰਿਹਾ ਹੈ, ਜਿਸ ਤਰ੍ਹਾਂ ਜੀਐੱਸਟੀ ਵਿੱਚ ਛੋਟੇ-ਛੋਟੇ ਵਪਾਰੀ ਵੀ ਜੁੜ ਰਹੇ ਹਨ, ਜਿਸ ਤਰ੍ਹਾਂ ਆਧਾਰ ਕਾਰਡ ਨਾਲ ਲੋਕ ਜੁੜ ਰਹੇ ਹਨ, ਅਤੇ ਜੋ ਪੈਸੇ ਨਿਗਲ ਲਏ ਜਾਂਦੇ ਸਨ, ਉਹ ਸਾਰੇ ਪੈਸੇ, ਜਨਤਾ ਦੀ ਪਾਈ ਪਾਈ ਦਾ ਖਰਚਾ ਜਨਤਾ ਦੀ ਭਲਾਈ ਲਈ ਕੀਤਾ ਜਾਵੇਗਾ, ਇਹ ਕੰਮ ਅਸੀਂ ਕਰਨਾ ਸ਼ੁਰੂ ਕੀਤਾ ਹੈ । ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ । ਇਸ ਲਈ ਮੇਰੇ ਭਾਈਓ, ਭੈਣੋ, ਇੱਥੋਂ ਦੇ ਪਿੰਡ, ਗਰੀਬ ਅਤੇ ਕਿਸਾਨ ਦਾ ਵਿਕਾਸ, ਸਾਡੇ ਸ਼ਹਿਰਾਂ ਦਾ ਵਿਕਾਸ, ਵਿਕਾਸ ਦਾ ਇੱਕ ਮਾਤਰ ਮੰਤਰ ਲੈ ਕੇ ਅਸੀਂ ਚਲ ਰਹੇ ਹਾਂ, ਅਤੇ ਏਨੀ ਵੱਡੀ ਤਾਦਾਦ ਵਿੱਚ ਆ ਕੇ ਤੁਸੀਂ ਅਸ਼ੀਰਵਾਦ ਦਿੱਤਾ, ਮੈਂ ਹਿਰਦੇ ਤੋਂ ਆਪ ਲੋਕਾਂ ਦਾ ਆਭਾਰ ਪ੍ਰਗਟ ਕਰਦਾ ਹਾਂ ।
ਸਾਡੇ ਮਹੇਂਦਰ ਪਾਂਡੇ ਜੀ ਦਾ ਇਹ ਸੰਸਦੀ ਖੇਤਰ ਹੈ ਅਤੇ ਜੋ ਊਰਜਾ, ਜੋ ਉਤਸ਼ਾਹ ਅਤੇ ਉਮੰਗ ਉਨ੍ਹਾਂ ਨੇ ਦਿਖਾਈ ਹੈ, ਇਸ ਦੇ ਲਈ ਮੈਂ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ । ਮੈਂ ਫਿਰ ਇੱਕ ਵਾਰ ਯੋਗੀ ਸਰਕਾਰ ਦੇ ਮਹੱਤਵਪੂਰਣ ਕਦਮਾਂ ਲਈ ਵਧਾਈ ਦਿੰਦਾ ਹਾਂ ਅਤੇ ਜਿਸ ਸਫਲਤਾ ਨਾਲ ਛੇ ਮਹੀਨੇ ਦੇ ਅੰਦਰ ਅੰਦਰ ਉਨ੍ਹਾਂ ਨੇ ਉੱਤਰ-ਪ੍ਰਦੇਸ਼ ਵਿੱਚ ਬਦਲਾਅ ਲਿਆਉਣ ਦਾ ਬੀੜਾ ਉਠਾਇਆ ਹੈ, ਸਫਲਤਾ ਪੂਰਵਕ ਅੱਗੇ ਵਧ ਰਹੇ ਹਨ, ਉਨ੍ਹਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਂਦਾ ਹਾਂ, ਬਹੁਤ-ਬਹੁਤ ਧੰਨਵਾਦ ਦਿੰਦਾ ਹਾਂ ।
ਮੇਰੇ ਨਾਲ ਜ਼ੋਰ ਨਾਲ ਬੋਲੋ – ਭਾਰਤ ਮਾਤਾ ਕੀ ਜੈ
ਪੂਰੀ ਤਾਕਤ ਨਾਲ ਬੋਲੋ – ਭਾਰਤ ਮਾਤਾ ਕੀ ਜੈ
ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਬਹੁਤ ਬਹੁਤ ਧੰਨਵਾਦ ।
*****
ਅਤੁਲ ਤਿਵਾਰੀ/ਸ਼ਾਹਬਾਜ ਹਸੀਬੀ/ਨਿਰਮਲ ਸ਼ਰਮਾ
I want to congratulate the Uttar Pradesh Government & specially @myogiadityanath for holding the Pashudhan Arogya Mela: PM @narendramodi
— PMO India (@PMOIndia) September 23, 2017
Focus on animal health is commendable. This focus will benefit the farmers across the state: PM @narendramodi
— PMO India (@PMOIndia) September 23, 2017
For us, governance is not about politics or winning elections. The priority is the wellbeing of the nation: PM @narendramodi
— PMO India (@PMOIndia) September 23, 2017
Let us build on the strides we have made in the dairy sector. Cooperatives can help in this regard, as they have in parts of the nation: PM
— PMO India (@PMOIndia) September 23, 2017
Let us make these five years about creating the India our freedom fighters dreamt about: PM @narendramodi
— PMO India (@PMOIndia) September 23, 2017
Doubling of farmers income is an area in which significant work is being done. Schemes like soil health card are benefitting farmers: PM
— PMO India (@PMOIndia) September 23, 2017
'Swachhata' has to become 'Swabhav' - it is our collective responsibility to keep our nation clean" PM @narendramodi
— PMO India (@PMOIndia) September 23, 2017
A clean India also means a healthier India: PM @narendramodi
— PMO India (@PMOIndia) September 23, 2017
I had the opportunity to help in toilet construction at a village nearby. The people of the village have decided to make the village ODF: PM
— PMO India (@PMOIndia) September 23, 2017
Swachhata is a Puja for me. Cleanliness is a way to serve the poor of India: PM @narendramodi
— PMO India (@PMOIndia) September 23, 2017
As a part of #SwachhataHiSeva movement, did Shramdan for the construction of a twin pit toilet at Shahanshahpur, Varanasi. pic.twitter.com/53WDxYL7nq
— Narendra Modi (@narendramodi) September 23, 2017
Let us actively participate in the movement towards a Swachh Bharat and fulfil Mahatma Gandhi's dream. @swachhbharat
— Narendra Modi (@narendramodi) September 23, 2017
Visited a Pashudhan Arogya Mela on Day 2 of my Kashi visit. UP Government’s focus on animal welfare is commendable & will help farmers. pic.twitter.com/R429RL8y0s
— Narendra Modi (@narendramodi) September 23, 2017