Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਕੱਤਰਾਂ ਦੇ ਗਰੁੱਪ ਨੇ ਪ੍ਰਧਾਨ ਮੰਤਰੀ ਸਾਹਮਣੇ “ਟਰਾਂਸਪੋਰਟ ਤੇ ਸੰਚਾਰ” ‘ਤੇ ਵਿਚਾਰ ਪੇਸ਼ ਕੀਤੇ


ਪ੍ਰਧਾਨ ਮੰਤਰੀ ਦੀ ਸਲਾਹ ਦੀ ਪਾਲਣਾ ਕਰਦੇ ਹੋਏ, ਭਾਰਤ ਸਰਕਾਰ ਦੇ ਸਕੱਤਰਾਂ ਦੇ ਗਰੁੱਪਾਂ ਨੇ ਅੱਜ ਸ਼ਾਸਨ ਦੇ ਵੱਖ-ਵੱਖ ਖੇਤਰਾਂ ਵਿੱਚ ਪਰਿਵਰਤਨਕਾਰੀ ਬਦਲਾਅ ਲਈ ਵਿਚਾਰਾਂ ਦੀ ਪੇਸ਼ਕਾਰੀ ਦਾ ਦੂਜਾ ਦੌਰ ਸ਼ੁਰੂ ਕੀਤਾ।

ਇਸ ਤਰ੍ਹਾਂ ਦੇ ਪਹਿਲੇ ਸੈੱਟ ਦੀਆਂ ਅੱਠ ਪੇਸ਼ਕਾਰੀਆਂ ਜਨਵਰੀ 2016 ਵਿੱਚ ਕੀਤੀਆਂ ਗਈਆਂ ਸਨ। ਇਸ ਸਮੇਂ 9 ਪੇਸ਼ਕਾਰੀਆਂ ਨੂੰ ਚਿਤਵਿਆ ਗਿਆ ਹੈ।

ਅੱਜ ਪਹਿਲੇ ਗਰੁੱਪ ਨੇ “ਟਰਾਂਸਪੋਰਟ ਤੇ ਸੰਚਾਰ” ਸੈਕਟਰਾਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ‘ਤੇ ਕੇਂਦਰੀ ਮੰਤਰੀ ਅਤੇ ਨੀਤੀ ਆਯੋਗ ਦੇ ਅਧਿਕਾਰੀ ਵੀ ਹਾਜ਼ਰ ਸਨ।