ਪੀਐੱਮਇੰਡੀਆ
ਭਾਰਤ ਸਰਕਾਰ ਦੇ ਸਕੱਤਰਾਂ ਦੇ ਤਿੰਨ ਗਰੁੱਪਾਂ ਨੇ ਅੱਜ ਪ੍ਰਧਾਨ ਸ੍ਰੀ ਨਰੇਂਦਰ ਮੋਦੀ ਸਾਹਮਣੇ ਗਵਰਨੈਂਸ ਦੇ ਵੱਖ-ਵੱਖ ਖੇਤਰਾਂ ਵਿੱਚ ਪਰਿਵਰਤਨਕਾਰੀ ਬਦਲਾਅ ਲਈ ਵਿਚਾਰ ਪੇਸ਼ ਕੀਤੇ ।
“ਗਵਰਨੈਂਸ” ਦੀ ਪੇਸ਼ਕਾਰੀ ਵਿੱਚ ਨਾਗਰਿਕ ਕੇਂਦਰਿਤ ਸੇਵਾ ਪ੍ਰਦਾਨ ਕਰਨ, ਡਿਜੀਟਲ ਸ਼ਾਮਲ ਕਰਨ,ਖੋਜਾਂ ਅਤੇ ਕਾਨੂੰਨਾਂ ਦੇ ਸਰਲੀਕਰਣ ਜਿਹੇ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ।
‘ਸਾਇੰਸ ਤੇ ਟੈਕਨੋਲੋਜੀ’ ਦੀ ਪੇਸ਼ਕਾਰੀ ਵਿੱਚ ਸਿੱਖਣ; ਨੌਕਰੀਆਂ ਤੇ ਸਟਾਰਟ-ਅੱਪਸ; ਅਤੇ “ਈਜ਼ ਆਵ੍ ਡੂਇੰਗ ਸਾਇੰਸ” ਜਿਹੇ ਖੇਤਰਾਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।
‘ਊਰਜਾ ਤੇ ਵਾਤਾਵਰਣ’ ਵਿਸ਼ੇ ‘ਤੇ ਪੇਸ਼ਕਾਰੀ ਵਿੱਚ ਵੱਖ-ਵੱਖ ਊਰਜਾ ਸਰੋਤਾਂ ਅਤੇ ਊਰਜਾ ਦਕਸ਼ਤਾ ਨਾਲ ਸਬੰਧਤ ਸੁਝਾਅ ਸ਼ਾਮਲ ਸਨ।
ਇਸ ਮੌਕੇ ‘ਤੇ ਕੇਂਦਰੀ ਮੰਤਰੀ ਅਤੇ ਨੀਤੀ ਆਯੋਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਗਵਰਨੈਂਸ ਨਾਲ ਸਬੰਧਤ ਵੱਖ-ਵੱਖ ਥੀਮਾਂ ‘ਤੇ ਮੌਜੂਦਾ ਲੜੀ ਤਹਿਤ ਚਿਤਵੀਆਂ ਗਈ ਕੁੱਲ ਨੌਂ ਪੇਸ਼ਕਾਰੀਆਂ ਵਿੱਚੋਂ ਹੁਣ ਤੱਕ ਚਾਰ ਪੇਸ਼ਕਾਰੀਆਂ ਕੀਤੀਆ ਜਾ ਚੁੱਕੀਆਂ ਹਨ।
ਏਕੇਟੀ/ਐੱਨਟੀ
Three groups of secretaries shared presentations on good governance, science & technology, energy & environment. https://t.co/bwtLK0CjkB
— Narendra Modi (@narendramodi) January 4, 2017
We had in depth discussions on citizen centric delivery, digital inclusion & simplification of laws, start ups and energy efficiency.
— Narendra Modi (@narendramodi) January 4, 2017