ਪੀਐੱਮਇੰਡੀਆ
ਇੱਥੇ ਮੌਜੂਦ ਸਾਰੇ ਸੱਜਣੋਂ,
ਇਕੱਤੀ ਅਕਤੂਬਰ ਤੋਂ ਇਹ ਅਭਿਆਨ ਸ਼ੁਰੂ ਹੋਇਆ ਸੀ ਇਸ ਸਪਤਾਹ ਲਈ, ਸਰਦਾਰ ਸਾਹਿਬ ਦੀ ਜਨਮ ਜਯੰਤੀ ਤੋਂ ਸ਼ੁਰੂ ਹੋਇਆ ਹੈ। ਅਤੇ ਇਸ ਵਾਰ ਅਭਿਆਨ ਵਿੱਚ ਆਮ ਲੋਕਾਂ ਨੇ ਵੀ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਤਾਂ ਕਾਰਨ ਹੋਣਗੇ ਕਿ 1964 ਵਿੱਚ ਕਿਸ ਵਿਵਸਥਾ ਨੂੰ ਜਨਮ ਦਿੱਤਾ ਗਿਆ। ਉਸ ਤੋਂ ਪਹਿਲਾਂ ਸ਼ਾਇਦ ਜ਼ਰੂਰਤ ਨਹੀਂ ਲਗੀ ਹੋਏਗੀ, ਫਿਰ ਹੋਰ ਵੀ ਕੁਝ ਕਾਰਨ ਹੋਣਗੇ ਕਿ 2004 ਵਿੱਚ ਇੱਕ ਨਹੀਂ ਤਿੰਨ ਚਾਹੀਦੇ ਹਨ, ਨਹੀਂ ਤਾਂ ਕੋਈ ਗੜਬੜ ਹੁੰਦੀ ਹੈ। ਇਸ ਲਈ 3 member ਹੋ ਗਏ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਤੋਂ ਪੰਜਾਹ ਸਾਲ ਪਹਿਲਾਂ ਜੋ ਲੋਕ ਇੱਥੇ ਉਸ ਉਮਰ ਦੇ ਹਨ। ਪੰਜਾਹ ਸਾਲ ਪਹਿਲਾਂ ਕਿਧਰੇ ਅਜਿਹਾ ਬੋਰਡ ਪੜ੍ਹਨ ਨੂੰ ਨਹੀਂ ਮਿਲਦਾ ਸੀ, ‘ਸ਼ੁੱਧ ਘੀ ਦੀ ਦੁਕਾਨ’ ਇਸ ਤਰ੍ਹਾਂ ਹੀ ਰਹਿੰਦਾ ਸੀ ‘ਘੀ ਦੀ ਦੁਕਾਨ’। ਮੰਨ ਲਿਆ ਜਾਂਦਾ ਸੀ ਕਿ ਉਹ ‘ਸ਼ੁੱਧ’ ਘੀ ਹੈ। ਪਰ ਹੁਣ ਬੋਰਡ ਲਗਾਉਣਾ ਪੈਂਦਾ ਹੈ ‘ਸ਼ੁੱਧ ਘੀ ਦੀ ਦੁਕਾਨ’।
ਸਮਾਜਕ ਜੀਵਨ ਵਿੱਚ ਕਦਰਾਂ-ਕੀਮਤਾਂ ਦਾ ਹਸ਼ਰ ਕਿਵੇਂ ਹੁੰਦਾ ਹੈ ਅਤੇ ਚਿੰਤਾ ਸਭ ਤੋਂ ਜ਼ਿਆਦਾ ਉਦੋਂ ਹੁੰਦੀ ਹੈ, ਜਦੋਂ ਸਮਾਜਕ ਜੀਵਨ ਵਿੱਚ ਕਦਰਾਂ-ਕੀਮਤਾਂ ਦਾ ਹਸ਼ਰ ਹੁੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਅੱਜ ਤੋਂ ਪੰਜਾਹ ਸਾਲ ਪਹਿਲਾਂ ਵੀ ਕੁਝ ਤਾਂ ਵਿਦਿਆਰਥੀ ਅਜਿਹੇ ਰਹਿੰਦੇ ਹੋਣਗੇ ਜੋ ਨਕਲ ਕਰਦੇ ਹੋਣਗੇ, ਚੋਰੀ ਕਰਦੇ ਹੋਏ ਨਾਲ ਵਾਲੇ ਨੂੰ ਦੇਖਦੇ ਹੋਣਗੇ, ਹੋਣਗੇ ਹੀ, ਪਰ ਉਹ ਉਸ ਕੰਮ ਨੂੰ ਵੀ ਬਹੁਤ ਸੰਕੋਚ ਨਾਲ ਕਰਦਾ ਸੀ, ਡਰ ਨਾਲ ਕਰਦਾ ਸੀ, ਇਹ ਵੀ ਭਰਪੂਰ ਕੋਸ਼ਿਸ਼ ਕਰਦਾ ਸੀ ਕਿ ਕਿਸੇ ਨੂੰ ਪਤਾ ਨਾ ਲਗੇ ਕਿ ਮੈਂ ਇਹ ਕਰ ਰਿਹਾ ਹਾਂ। ਕਦਰਾਂ-ਕੀਮਤਾਂ ਅਜਿਹੀਆਂ ਬਦਲ ਗਈਆਂ ਕਿ student ਚਾਕੂ ਰੱਖਦਾ ਹੈ ਅਤੇ ਬਾਹਰ ਆ ਕੇ ਕਹਿੰਦਾ ਹੈ, ਕੌਣ Supervisor ਹੈ, ਮੈਂ ਦੇਖਦਾ ਹਾਂ। ਮੈਂ ਤਾਂ ਪੂਰੇ ਨੋਟ ਲੈ ਕੇ ਬੈਠ ਗਿਆ ਸੀ, ਲਿਖ ਲਿਆ। ਇਹ ਜੋ ਕਦਰਾਂ-ਕੀਮਤਾਂ ਵਿੱਚ ਹਸ਼ਰ ਹੋਇਆ, ਜਦੋਂ ਉਹ virtue ਬਣਨ ਲਗ ਜਾਂਦੀਆਂ ਹਨ, ਨਹੀਂ, ਨਹੀਂ! ਕਹਿੰਦਾ ਹੈ, ਅਜਿਹਾ ਹੀ ਹੁੰਦਾ ਹੈ ਸਰ, ਭਾਈ ਇਹ ਤਾਂ ਕੰਮ ਹੀ ਅਜਿਹਾ ਹੈ ਇਸ ਵਿੱਚ ਕੀ ਹੈ, ਇਹ ਤਾਂ ਹੁੰਦਾ ਹੀ ਹੈ। ਉਦੋਂ ਬਹੁਤ ਸੰਕਟ ਪੈਦਾ ਹੁੰਦਾ ਹੈ।
ਭਾਰਤ ਦੇ ਸਾਹਮਣੇ ਅਤੇ ਸਾਡੇ ਵਰਗੇ ਗ਼ਰੀਬ ਦੇਸ਼ ਨੂੰ ਇਹ corruption ਦੀ luxury ਰਾਸ ਨਹੀਂ ਆ ਸਕਦੀ ਜੀ, ਗ਼ਰੀਬ ਫਿਰ ਤੋਂ। ਪੁੱਛੋ ਲੋਕਾਂ ਦੀ ਜੇਬ ਵਿੱਚ ਸਭ ਚਲਾ ਜਾਵੇ ਤਾਂ ਆਮ ਇਨਸਾਨ ਉਸ ਦੇ ਹੱਕ ਤੱਕ ਕਦੋਂ ਪਹੁੰਚੇਗਾ। ਅਤੇ ਕਦੇ- ਕਦੇ ਸਵਾਲ ਰੁਪਇਆਂ ਦਾ ਨਹੀਂ ਹੁੰਦਾ ਹੈ, ਸਨਮਾਨ ਦਾ ਵੀ ਹੁੰਦਾ ਹੈ। ਇੱਕ ਇਨਸਾਨ ਦੀ ਮਜਬੂਰੀ ਹੈ, ਉਸ ਕਾਰਨ ਉਸ ਨੂੰ ਇਹ ਕਰਨਾ ਪੈ ਰਿਹਾ ਹੈ। ਅਤੇ ਇਹ ਸਾਰੀਆਂ ਸਥਿਤੀਆਂ ਨੂੰ ਬਦਲਣ ਲਈ ਜਨ ਚੇਤਨਾ, ਜਾਗਰੂਕਤਾ, ਆਮ ਇਨਸਾਨ ਦਾ consciousness level ਇਸ ਨੂੰ ਟਟੋਲਣਾ ਹਰ ਪਲ ਜ਼ਰੂਰੀ ਹੁੰਦਾ ਹੈ। ਅਤੇ ਤਾਂ ਜੇ ਕੇ ਇਸ ਪ੍ਰਕਾਰ ਦੇ ਅਭਿਆਨਾਂ ਨਾਲ ਅਸੀਂ ਉਸ ਸ਼ਕਤੀ ਨੂੰ ਜੁਟਾ ਸਕਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਸਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਆਉਂਦਾ ਹੈ। ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਖੇਡ ਵਿੱਚ ਜੋ ਖੇਡਣ ਦੇ ਆਦੀ ਹੁੰਦੇ ਹਨ, ਉਹ ਬਹੁਤ ਸਮਰੱਥ ਹੁੰਦੇ ਹਨ। ਬਹੁਤ Capable ਹੁੰਦੇ ਹਨ। ਜੇਕਰ performance vice ਦੇਖੋ, ਤਾਂ ਦਸ ਅਫ਼ਸਰਾਂ ਵਿੱਚੋਂ ਸਭ ਤੋਂ ਜ਼ਿਆਦਾ ਵਧੀਆ perform ਕਰਨ ਦੀ ਤਾਕਤ ਉਸ ਵਿੱਚ ਹੁੰਦੀ ਹੈ। ਅਤੇ ਇਸ ਲਈ ਸਰਕਾਰ ਵਿੱਚ ਬੈਠੇ ਹੋਏ ਲੋਕਾਂ ਨੂੰ ਜਾਣਦੇ ਹੋਏ ਵੀ ਕੰਮ ਉਨ੍ਹਾਂ ਨੂੰ ਦੇਣਾ ਪੈਂਦਾ ਹੈ, ਕਿਉਂ, ਕਿਉਂਕਿ ਉਹ perform ਕਰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਸ ਪ੍ਰਕਾਰ ਦੇ ਆਚਰਣ ਦੀ ਜਿਨ੍ਹਾਂ ਨੂੰ ਆਦਤ ਪਈ ਹੈ, ਉਨ੍ਹਾਂ ਵਿੱਚ Creativity ਵੀ ਬਹੁਤ ਹੁੰਦੀ ਹੈ। ਜੀ। ਅਦਭੁੱਤ Creativity ਦੇ ਉਹ ਮਾਲਕ ਹੁੰਦੇ ਹਨ। ਉਹ ਅਜਿਹੀ ਜਗ੍ਹਾ ਤੋਂ ਖੋਜ ਲੈਂਦੇ ਹਨ, ਹਾਂ ਇੱਥੋਂ ਹੋ ਗਿਆ। ਅਸੀਂ ਸੋਚ ਵੀ ਨਹੀਂ ਸਕਦੇ।
ਅਸੀਂ ਛੋਟੇ ਸਨ ਤਾਂ ਚੁਟਕੁਲਾ ਸੁਣਿਆ ਕਰਦੇ ਸਨ। ਚੁਟਕੁਲਾ ਹੀ ਹੋਏਗਾ। ਇੱਥੇ ਰੇਲਵੇ ਵਾਲੇ ਬੈਠੇ ਹਨ ਕਿਧਰੇ ਬੁਰਾ ਨਾ ਮੰਨ ਜਾਣ। ਉਹ ਰੇਲਵੇ ਦੇ ਮੁਲਾਜ਼ਮ ਸਨ। ਅਤੇ ਬਹੁਤ corruption ਦੇ ਮਾਹਰ ਸਨ। ਅਤੇ ਵੱਡੇ ਮਾਸਟਰ ਸਨ ਉਹ। ਅਫ਼ਸਰ ਵੀ ਤੰਗ ਆ ਗਏ ਸਨ ਉਨ੍ਹਾਂ ਤੋਂ। ਇਹ ਇਸ ਦੇ ਕਾਰਨ ਸਾਡਾ ਇਹ ਵਿਭਾਗ ਬਦਨਾਮ ਹੁੰਦਾ ਰਹਿੰਦਾ ਹੈ। ਇਸ ਦਾ ਕੋਈ ਇਲਾਜ ਕਰਨਾ ਚਾਹੀਦਾ ਹੈ। ਆਖਿਰਕਾਰ ਤੈਅ ਕੀਤਾ ਕਿ ਠੀਕ ਹੈ। ਇਸ ਨੂੰ ਰੇਲਵੇ ਪਲੇਟਫਾਰਮ ‘ਤੇ ਟਰੇਨ ਦਾ ਜੋ ਆਉਣ-ਜਾਣ ਦਾ ਜੋ announcement ਹੈ, ਉਹ duty ਦਿਓ। ਹੋਰ ਕੋਈ ਡਿਊਟੀ ਨਹੀਂ। ਉਸ ਦਾ ਕੰਮ ਇਹ ਹੀ ਹੋਏਗਾ ਕਿ mouth-piece ਵਿੱਚ ਬੋਲੇਗਾ ਇੰਨੇ ਵਜੇ ਇਹ ਟਰੇਨ ਆਏਗੀ, ਇੰਨੇ ਵਜੇ ਇਹ ਟਰੇਨ ਆਏਗੀ। ਅਤੇ ਇਹ ਸਭ ਨੂੰ ਲੱਗਿਆ ਕਿ ਇਹ ਲੋਕਾਂ ਨੂੰ ਬਹੁਤ ਹੀ ਲੁੱਟਦਾ ਰਿਹਾ ਹੈ, ਠੀਕ ਹੋਇਆ ਹੈ। ਉਸ ਨੂੰ ਬੈਠਾਇਆ…ਕੋਈ ਪ੍ਰੇਸ਼ਾਨੀ ਨਹੀਂ, ਉਹ ਬਹੁਤ creative ਸੀ। ਬਹੁਤ ਹੀ creative, ਉਸ ਨੂੰ ਜਿਵੇਂ ਹੀ ਕੰਮ ਮਿਲ ਗਿਆ, ਉਸ ਨੇ ਸ਼ੁਰੂ ਕਰ ਦਿੱਤਾ। ਟਰੇਨ ਆਉਂਦੇ ਹੀ ਕਿ ਇਸ size ਦਾ ਬੈਗ ਚੁੱਕਣਾ ਹੈ, ਤਾਂ ਪੰਜ ਰੁਪਏ ਲੱਗਦੇ ਹਨ। ਇਸ ਸਾਇਜ਼ ਦਾ ਬੈਗ ਚੁੱਕਣਾ ਹੈ ਤਾਂ ਦਸ ਰੁਪਏ ਲੱਗਦੇ ਹਨ। ਜੇਕਰ luggage ਵਿੱਚ ਤਿੰਨ ਚੀਜ਼ਾਂ ਹਨ ਤਾਂ ਕਿੰਨੇ ਲੱਗਦੇ ਹਨ। ਸਾਰੇ ਜੋ ਕੁਲੀ ਸਨ ਉਹ ਇਕੱਠੇ ਹੋਏ। ਇਹ ਤਾਂ ਮਰਵਾ ਦੇਏਗਾ। ਹੁਣ passenger ਪੈਸੇ ਨਹੀਂ ਦੇ ਰਹੇ, ਦੇਖ ਜ਼ਰਾ ਉਹ ਬੋਲ ਰਿਹਾ ਹੈ। ਪੰਜ ਰੁਪਏ ਲੈ ਜ਼ਿਆਦਾ ਨਹੀਂ ਦਵਾਂਗਾ। ਤਾਂ ਸਾਰੇ ਕੁਲੀ ਇਕੱਠੇ ਹੋ ਕੇ ਉਸ ਕੋਲ ਗਏ। ਕਹਿਣ ਭਾਈ ਉਸ ਨੇ ਕਿਹਾ ਪੱਕਾ ਕਰੋ ਸੌਦਾ। ਅਸੀਂ, ਆਪਾਂ ਨੇ ਕਦੇ ਕੀ ਅਜਿਹੀ creativity ਸੋਚੀ ਹੈ। ਹਾਂ ਮੈਨੂੰ ਪਤਾ ਹੈ ਕਿ Vigilance commission ਕਿਵੇਂ ਤੋੜੇਗਾ ਇਸ ਨੂੰ। ਉਹ ਬਹੁਤ ਮਾਹਰ ਹੁੰਦੇ ਹਨ ਜੀ।
ਅਤੇ ਇਸ ਲਈ ਹਰ ਪਲ ਜਾਗਰੂਕਤਾ ਵਰਤਣ ਅਤੇ ਮੈਂ ਦੇਖਿਆ ਹੈ ਜੀ। ਇਹ ਆਪਣੇ ਕੰਮਾਂ ਵਿੱਚ ਬਹੁਤ ਸੱਚੇ ਹੁੰਦੇ ਹਨ। ਅਸੂਲ ਦੇ ਬਹੁਤ ਪੱਕੇ ਹੁੰਦੇ ਹਨ, ਸਹੀ ਹੁੰਦੇ ਹਨ। ਮੇਰਾ ਆਪਣਾ ਅਨੁਭਵ ਹੈ। ਸ਼ਾਇਦ ਇਸ ਸਮੇਂ (ਰੁਕਾਵਟ), ਤੀਜੀ ਪੱਟੀ ਰਹਿੰਦੀ ਸੀ। ਸ਼ਾਇਦ ਉਸ ਸਮੇਂ ਦੀ ਗੱਲ ਹੈ। ਮੈਨੂੰ ਅਹਿਮਦਾਬਾਦ ਤੋਂ ਦਿੱਲੀ ਜਾਣਾ ਸੀ। ਅਤੇ ਉਸ ਸਮੇਂ ਸ਼ਾਇਦ ਇੱਕ ਟਰੇਨ ਚਲਦੀ ਸੀ, 24-25 ਘੰਟੇ ਵਿੱਚ ਪਹੁੰਚਦੀ ਸੀ। ਦਿੱਲੀ ਮੇਲ ਜਾਂ ਫਿਰ……ਮੈਨੂੰ ਯਾਦ ਨਹੀਂ…ਤਾਂ ਅਸੀਂ ਸਟੇਸ਼ਨ ‘ਤੇ ਗਏ, ਅਸੀ ਤਾਂ ਫਕੜ-ਗਿਰਧਾਰੀ (फ़कड़-गिरधारी) ਸੀ। ਸਾਨੂੰ ਤਾਂ ਕੀ ਕਰਨਾ ਸੀ, ਅਸੀਂ ਤਾਂ ਐਂਵੇ ਹੀ unreserved coach ਵਿੱਚ ਚੜ੍ਹ ਜਾਣਾ। ਪਰ ਉੱਥੇ ਪਲੇਟਫਾਰਮ ‘ਤੇ ਸਾਡੇ ਜਾਣਕਾਰ ਮਿਲ ਗਏ। ਬੋਲੇ ਕਿੱਥੇ ਜਾ ਰਹੇ ਹੋ ਤਾਂ ਮੈਂ ਬੋਲਿਆ ਭਾਈ ਜ਼ਰੂਰੀ ਕੰਮ ਆ ਗਿਆ ਹੈ, ਤਾਂ ਦਿੱਲੀ ਜਾਣਾ ਹੈ। ਬੋਲੇ ਆਓ ਮੈਂ ਬਿਠਾ ਦਿੰਦਾ ਹਾਂ। ਮੈਂ ਕਿਹਾ ਕਿ ਮੇਰੇ ਕੋਲ ਤਾਂ ਟਿਕਟ ਹੈ, ਪਰ reservation ਨਹੀਂ ਹੈ ਭਾਈ। ਮੈਂ ਤਾਂ ਐਂਵੇ ਹੀ ਉਹ general boggy ਵਿੱਚ ਚੜ੍ਹ ਜਾਵਾਂਗਾ, ਆਪੇ ਪਹੁੰਚ ਜਾਵਾਂਗਾ ਮੈਂ। ਨਹੀਂ ਬੋਲੇ ਮੈਂ ਗੱਲ ਕਰਦਾ ਹਾਂ। ਕਿਉਂਕਿ ਉਹ ਜਾਣਕਾਰ ਤਾਂ ਸਨ। ਤਾਂ ਕਿਸੇ Ticket-Checker ਨੂੰ ਪਕੜਦੇ ਹੋਏ ਕਿ ਭਾਈ ਇਹ ਸਾਡੇ ਜਾਣਕਾਰ ਹਨ ਅਤੇ ਸਮਾਜ ਸੇਵਾ ਦਾ ਕੰਮ ਕਰਦੇ ਹਨ। ਇਨ੍ਹਾਂਨੂੰ ਦਿੱਲੀ ਜਾਣਾ ਹੈ ਤਾਂ ਇੱਕ berth ਮਿਲ ਜਾਵੇ ਤਾਂ ਚੰਗਾ ਹੋਏਗਾ। ਸਮਾਜ ਲਈ ਕੰਮ ਕਰਦੇ ਹਨ। ਤਾਂ ਉਹ ਬੋਲੇ ਸਾਹਿਬ ਆਓ, ਆਓ ਤੁਹਾਡੇ ਵਰਗੇ ਸਮਾਜ ਸੇਵਕ ਹਨ ਆਓ। ਮੈਨੂੰ ਲੈ ਗਏ ਅੰਦਰ ਇੱਕ ਜਗ੍ਹਾ ਵਿੱਚ ਬੈਠਾ ਦਿੱਤਾ ਅਜਿਹਾ Reserve Coach ਹੈ ਆਬੂ ਸਟੇਸ਼ਨ..ਆਬੂ ਰੋਡ, ਮੈਂ ਵਾਰ-ਵਾਰ ਉਨ੍ਹਾਂ ਦੇ ਕੋਲ ਗਿਆ ਕਿ ਮੈਂ ਥੋੜਾ ਕੰਬ ਰਿਹਾ ਸੀ ਕਿ ਭਾਈ ਮੇਰੇ ਕੋਲ reservation ਨਹੀਂ ਹੈ ਮੈਂ ਅੰਦਰ ਬੈਠ ਗਿਆ ਹਾਂ। ਮੈਂ ਉਨ੍ਹਾਂ ਕੋਲ ਜਾ ਰਿਹਾ ਸੀ ਕਿ ਭਾਈ ਮੈਨੂੰ berth ਦੇ ਦਿਓ ਮੇਰੇ ਪੈਸੇ, ਮੇਰੀ ਟਿਕਟ ਕੱਟ ਦਿਓ ਤਾਂ ਮੈਨੂੰ ਉਨ੍ਹਾਂ ਨੇ ਕਿਹਾ ਕਿ ਚਿੰਤਾ ਨਾ ਕਰੋ ਭਾਈ ਮੈਂ ਹਾਂ। ਮੈਂ ਆਬੂ ਆ ਗਿਆ, ਲੋਕ ਸੌਣ ਦੀ ਤਿਆਰ ਕਰ ਰਹੇ ਸਨ। ਮੈਂ ਉਨ੍ਹਾਂ ਕੋਲ ਗਿਆ, ਮੈਂ ਕਿਹਾ ਭਾਈ ਤੁਸੀਂ ਦੱਸੋ ਨਹੀਂ ਤਾਂ ਮੈਂ ਉਤਰ ਕੇ ਪਿੱਛੇ ਚਲਾ ਜਾਵਾਂ, ਉਹ ਕੀ ਕਹਿਣਗੇ। ਉਨ੍ਹਾਂ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ, ਆਬੂ ਰੋਡ ‘ਤੇ ਨਵਾਂ Ticket-Checker ਆਏਗਾ। ਮੇਰੀ ਡਿਊਟੀ ਆਬੂ ਰੋਡ ਤੱਕ ਹੀ ਹੈ। ਮੈਂ ਉਸ ਨਾਲ ਤੁਹਾਡੀ ਜਾਣ ਪਛਾਣ ਕਰਵਾਂ ਦੇਵਾਂਗਾ। ਅਤੇ ਉਹ ਤੁਹਾਨੂੰ ਟਿਕਟ ਦੇ ਦੇਣਗੇ। ਮੈਂ ਕਿਹਾ ਭਾਈ ਉਹ ਮੈਨੂੰ ਕਿੱਥੇ ਪਛਾਣੇਗਾ, ਤੁਸੀਂ ਮੈਨੂੰ ਦੇ ਦਿਓ। ਨਹੀਂ, ਬੋਲੇ ਮੇਰਾ ਅਸੂਲ ਹੈ। ਮੈਂ ਬਿਨਾਂ ਪੈਸਾ ਕੰਮ ਕਰਦਾ ਹੀ ਨਹੀਂ ਹਾਂ। ਹੁਣ ਤੇਰੀ ਇੱਕ ਅਜਿਹੇ ਵਿਅਕਤੀ ਨੇ ਜਾਣ ਪਛਾਣ ਕਰਵਾ ਦਿੱਤੀ ਹੈ ਕਿ ਮੈਂ ਤੇਰੇ ਤੋਂ ਪੈਸੇ ਲੈ ਨਹੀਂ ਸਕਦਾ ਹਾਂ। ਤਾਂ ਮੈਂ ਅਗਲੇ ਵਾਲੇ ਨੂੰ hand-over ਕਰ ਦਿੰਦਾ ਹਾਂ। ਉਹ ਬਿਨਾਂ ਪੈਸੇ ਤੈਨੂੰ ਜ਼ਰੂਰ ਜੋ ਵੀ ਟਿਕਟ ਹੈ ਜਾਂ ਦੇ ਦੇਏਗਾ। ਸਾਹਿਬ ਕੀ ਅਸੂਲ ਦਾ ਅਜਿਹਾ ਪੱਕਾ ਇਨਸਾਨ ਕਦੇ ਦੇਖਿਆ ਹੈ? ਇਹ, ਇਹ ਜੋ ਅਵਸਥਾ ਹੈ, ਅਸੀਂ ਸਾਰੇ ਇਸ ਦੇ ਭੁਗਤ ਭੋਗੀ ਜ਼ਰੂਰ ਹਨ। ਕਿਧਰੇ ਨਾ ਕਿਧਰੇ ਪ੍ਰੇਸ਼ਾਨੀ, ਅਸੀਂ ਪਦ ‘ਤੇ ਹੋਵਾਂਗੇ ਤਾਂ ਵੀ। ਤੁਸੀਂ ਇਸ ਪਦ ‘ਤੇ ਹੋਵੋਗੇ, ਉਸ ਨੂੰ ਪਤਾ ਹੈ ਕਿ ਤੁਸੀਂ ਇਸ ਪਦ ‘ਤੇ ਹੋ, ਉਹ ਕਹਿੰਦਾ ਹੈ ਕਿ ਅਜੇ ਮੈਂ ਇਸ ਪਦ ‘ਤੇ ਹਾਂ, ਮੇਰਾ ਇਹ ਹੱਕ ਬਣਦਾ ਹੈ, ਦੇ ਦਿਓ। ਇਸ ਤੋਂ ਬਾਅਦ ਮੈਂ ਤੁਹਾਡੇ ਕੋਲ ਆਵਾਂਗਾ, ਤੁਸੀਂ ਲੈ ਲੈਣਾ। ਇੱਥੋਂ ਤੱਕ ਕਹਿ ਦਿੰਦੇ ਹਨ।
ਇਹ ਸਥਿਤੀ ਹੈ ਪਰ ਆਮ ਇਨਸਾਨ ਸਾਡੇ ਦੇਸ਼ ਦਾ ਇਮਾਨਦਾਰ ਹੈ। ਉਸ ਲਈ ਮਜਬੂਰਨ ਕੁਝ ਕਰਨਾ ਪੈਂਦਾ ਹੈ। ਅਤੇ ਇਸ ਲਈ ਜੇਕਰ ਅਸੀਂ ਸੰਕਲਪ ਕਰਕੇ ਇਹ ਆਮ ਇਨਸਾਨ ਨੂੰ ਨਜ਼ਰ ਵਿੱਚ ਰੱਖੀਏ, ਅਨੁਭਵ ਇਹ ਹੈ ਕਿ ਉਹ ਕਸ਼ਟ ਝੇਲਣ ਨੂੰ ਵੀ ਤਿਆਰ ਰਹਿੰਦਾ ਹੈ ਜੀ, ਉਸ ਨੂੰ ਦਿੱਕਤ ਨਹੀਂ ਹੈ। ਤਕਲੀਫ਼ ਆਏਗੀ ਤਾਂ ਸਹਿਣ ਲਈ ਤਿਆਰ ਹੈ। ਪਰ ਉਸ ਦਾ ਭਰੋਸਾ ਵਧਣਾ ਚਾਹੀਦਾ ਹੈ। ਕਿਸੇ ਚੰਗਿਆਈ ਲਈ ਕੁਝ ਹੋ ਰਿਹਾ ਹੈ। ਜੇਕਰ ਇੱਕ ਵਾਰ ਭਰੋਸਾ ਵਧ ਜਾਂਦਾ ਹੈ ਤਾਂ ਉਹ ਸਾਨੂੰ ਪੂਰਾ ਸਹਿਯੋਗ ਦਿੰਦਾ ਹੈ। ਜੇਕਰ ਉਸ ਨੂੰ ਪਤਾ ਹੈ ਭਾਈ ਹਾਂ ਠੀਕ ਹੈ, ਨਿਯਮ ਅਤੇ ਕਾਨੂੰਨ ਨੇ ਮੈਨੂੰ ਦੇਣਾ ਹੈ, ਉਸ ਨੂੰ ਕੋਈ ਦਿੱਕਤ ਨਹੀਂ ਹੈ। ਅਸੀਂ ਇਹ ਵਿਸ਼ਵਾਸ ਕਿਵੇਂ ਦਿਵਾਈਏ। ਹੁਣ ਇਹ ਗੱਲ ਸਹੀ ਹੈ ਕਿ ਸਭ ਤੋਂ ਬਦਨਾਮ ਬਰਾਦਰੀ ਸਾਡੀ ਜੋ ਹੈ ਇਸ ਸਾਰੇ ਪ੍ਰੋਗਰਾਮ ਵਿੱਚ ਉਹ ਮੇਰੇ ਵਾਲੀ ਹੈ। ਦੇਸ਼ ਵਿੱਚ ਕਿਸੇ ਤੋਂ ਪੁੱਛੋ ਸਭ ਤੋਂ ਜ਼ਿਆਦਾ corrupt ਲੋਕ ਕਿਹੜੇ ਲੋਕ ਹਨ, ਤਾਂ ਸਾਡੇ ਲੋਕਾਂ ਦਾ ਨਾਂ ਆਉਂਦਾ ਹੈ, ਰਾਜਨੇਤਾਵਾਂ ਦਾ। ਅਤੇ ਅਜਿਹਾ ਨਾਂ ਵੱਡਾ ਬਣ ਗਿਆ ਹੈ ਕਿ ਉਸ ਦੇ ਪਿੱਛੇ ਸਭ ਲੋਕ ਕੁਝ ਕਰ ਸਕਦੇ ਹਨ। ਦਿਖਾਈ ਉਹ ਦਿੰਦਾ ਹੈ, ਪਿੱਛੇ ਸਭ ਹੁੰਦੇ ਹਨ। ਹੁਣ ਇਹ perception ਵੀ ਆਮ ਇਨਸਾਨ ਨੂੰ ਲੱਗਣ ਲੱਗੀ ਹੈ। ਛੱਡੋ ਯਾਰ ਸਭ ਚੋਰ ਹਨ। ਇਹ ਨਿਰਾਸ਼ਾ ਦਾ ਮਾਹੌਲ ਆਮ ਵਿਅਕਤੀ ਨੂੰ ਇਸ ਸ਼ੁੱਧਤਾ ਦੇ ਅਭਿਆਨ ਤੋਂ ਡਰਾ ਦਿੰਦਾ ਹੈ।
ਮੈਂ ਸੁਣਿਆ ਹੈ, ਮੈਂ ਹੁਣੇ ਥੋੜਾ ਪੁੱਛ ਰਿਹਾ ਸੀ। ਮੈਂ ਕਿਹਾ ਕੀ ਇਹ ਪੰਚਨਾਮਾ (ਸਹਿਮਤੀ ਪੱਤਰ) ਸ਼ਬਦ ਹਿੰਦੀ ਵਿੱਚ ਹੈ, ਉਹ ਦੱਸ ਰਹੇ ਸਨ, ਹਾਂ ਹੈ। ਤੁਸੀਂ ਦੇਖਿਆ ਹੋਏਗਾ, ਕੋਈ ਵੀ ਘਟਨਾ ਹੁੰਦੀ ਹੈ, ਉਸ ਵਿੱਚ ਪੰਚਨਾਮਾ ਹੁੰਦਾ ਹੈ। ਕੀ ਤੁਸੀਂ ਕਦੇ mark ਕੀਤਾ ਹੈ? ਜੇਕਰ ਅਫ਼ਸਰ ਇਹ ਹਨ, ਤਾਂ ਪੰਚ ਇਹ ਹੀ ਹੁੰਦੇ ਹਨ। Permanent ਪੰਚ। ਉਹ ਹੀ ਅਫ਼ਸਰ ਉਹ ਕੰਮ ਕਰੇਗਾ ਤਾਂ ਵੀ ਪੰਚ ਉਹ ਹੀ ਹੋਣਗੇ। ਕੀ ਅਸੀਂ Verify ਕੀਤਾ ਹੈ ਕਿ ਇਹ ਕੁਨਬਾ ਨਾਲ-ਨਾਲ ਕਿਵੇਂ ਚਲਦਾ ਜਾਂਦਾ ਹੈ। ਇਸ ਦੀ transfer ਹੋ ਗਈ ਤਾਂ ਕੀ ਪੰਚ ਦੀ ਵੀ transfer ਹੋ ਗਈ? ਕੀ ਅਸੀਂ ਉਸ ਪੰਚਨਾਮੇ ਵਿੱਚ ਜੋ ਪੰਚ ਲਿਆਉਂਦੇ ਹਨ, ਜਿਸ ਨੂੰ ਅਸੀਂ ਸਮਾਜ ਦੇ ਚੰਗੇ ਨਾਗਰਿਕ ਮੰਨ ਕੇ ਲਿਆਉਂਦੇ ਹਨ, ਕੀ AADHAR Number ਤੋਂ ਇਹ Verify ਹੋ ਸਕਦਾ ਹੈ? ਕਿ ਇੱਕ ਹੀ AADHAR Number ਵਾਲਾ ਇੰਨੀ ਜਗ੍ਹਾ ‘ਤੇ ਪੰਚ ਬਣਕੇ ਗਿਆ ਹੈ। ਅਤੇ ਬਾਅਦ ਵਿੱਚ Court ਵਿੱਚ ਬਦਲ ਜਾਣ ਲਈ ਕੀ-ਕੀ ਲੈਂਦਾ ਹੈ। ਉਸ ਦਾ Telephone record ਕੀ ਹੈ, ਕਿਸ ਦੇ contact ਵਿੱਚ ਸੀ ਉਹ? ਅਸੀਂ ਵਿਵਸਥਾਵਾਂ ਨੂੰ ਇੱਕ-ਇੱਕ ਚੀਜ਼ ਨੂੰ ਇਸ ਪ੍ਰਕਾਰ ਨਾਲ ਪਕੜਨ ਦੀ ਕੋਸ਼ਿਸ਼ ਕਰਾਂਗੇ। ਸਭ ਦਾ ਧਿਆਨ ਵਧ ਰਿਹਾ ਹੈ, ਸਭ ਨੂੰ ਪਤਾ ਹੈ ਇਹ…। ਅਸੀਂ ਇਨ੍ਹਾਂ ਚੀਜ਼ਾਂ ਨੂੰ ਬਦਲ ਸਕਦੇ ਹਾਂ। Technology ਬਹੁਤ ਵੱਡੀ ਮਦਦ ਕਰ ਸਕਦੀ ਹੈ।
ਇਨ੍ਹਾਂ ਦਿਨਾਂ ਵਿੱਚ ਤੁਸੀਂ ਦੇਖਿਆ ਹੋਏਗਾ। ਮੈਂ ਇੱਕ ਦਿਨ ਹਿਸਾਬ ਲਗਾ ਰਿਹਾ ਸੀ। ਅਜੇ ਤਾਂ ਅੰਕੜੇ ਬਹੁਤ ਅੱਗੇ ਗਏ ਹੋਣਗੇ। ਸਿਰਫ AADHAR Number ਤੋਂ Direct Benefit Transfer ਨੂੰ ਬਲ ਦਿੱਤਾ। ਕੁਝ ਤਾਂ ਅਜੇ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਸੀ। ਮੈਂ ਹਿਸਾਬ ਲਗਾਇਆ 36 ਹਜ਼ਾਰ ਕਰੋੜ ਰੁਪਏ ਬੱਚਤ ਹੋਈ ਜੋ ਕਿ ਕਿਧਰੇ ਹੋਰ ਜਾਂਦੇ ਸਨ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ 36 ਹਜ਼ਾਰ ਕਰੋੜ ਸਰਕਾਰ ਦੇ ਖ਼ਜ਼ਾਨੇ ਵਿੱਚ ਰੱਖ ਦਿੱਤਾ ਹੈ। ਉਸ ਨੂੰ ਸਹੀ ਜਗ੍ਹਾ ‘ਤੇ ਅਸੀਂ divert ਕੀਤਾ ਹੈ। ਜੇਕਰ ਉਹ ਨਾ ਹੁੰਦਾ ਤਾਂ ਉਹ ਪੈਸੇ ਕਿਸੇ ਦੀ ਜੇਬ ਵਿੱਚ ਜਾਂਦੇ। ਮਤਲਬ ਅਸੀਂ Technology ਦਾ ਭਰਪੂਰ ਉਪਯੋਗ ਕਰੀਏ, ਭਰਪੂਰ ਉਪਯੋਗ ਕਰੀਏ। Transparency ਲਿਆਉਣ ਵਿੱਚ, Checks & Balances ਵਿੱਚ ਇਹ ਬਹੁਤ ਵੱਡੀ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਕਦੇ-ਕਦੇ ਸਾਡੇ ਇੱਥੇ ਜੋ silo type activity ਹੈ ਉਸ ਕਾਰਨ ਇੱਕ ਕਾਨੂੰਨ ਜਾਂ ਇੱਕ ਵਿਵਸਥਾ ਦਾ ਲਾਭ ਦੂਜੇ ਕਾਨੂੰਨ ਜਾਂ ਦੂਜੀ ਵਿਵਸਥਾ ਨੂੰ ਨਹੀਂ ਮਿਲਦਾ ਹੈ। ਅਤੇ ਉਸ ਕਾਰਨ ਵੀ ਲੋਕ ਪ੍ਰਸਥਿਤੀ ਦਾ ਫਾਇਦਾ ਉਠਾਉਂਦੇ ਹਨ। ਤੁਸੀਂ ਹੈਰਾਨ ਹੋਵੋਗੇ ਕੁਝ ਅਜਿਹੇ ਜਾਗਰੂਕ ਲੋਕ ਹਨ ਕਿ ਜੋ ਇੰਨੇ ਪ੍ਰਕਾਰ ਦੀ scholarship ਲੈਂਦੇ ਹਨ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਕ ਨੂੰ ਦੇ ਰਹੇ ਹੋ। ਹਕੀਕਤ ਵਿੱਚ ਇੱਕ ਹੀ ਵਿਅਕਤੀ ਨੂੰ ਅੱਠ ਜਗ੍ਹਾ ਤੋਂ ਪਹੁੰਚਦੀ ਹੈ। ਜਦੋਂ AADHAR ਤੋਂ Verify ਕੀਤਾ ਤਾਂ ਧਿਆਨ ਵਿੱਚ ਆਇਆ ਕਿ ਇਸ category ਦਾ ਵੀ ਇਹ ਫਾਇਦਾ ਉਠਾਉਂਦਾ ਹੈ, ਇਸ category ਦਾ ਵੀ ਇਹ ਫਾਇਦਾ ਉਠਾਉਂਦਾ ਹੈ, ਅਤੇ ਦੂਜੇ ਸੱਤ ਜੋ ਹੱਕ ਵਾਲੇ ਸਨ, ਉਹ ਰਹਿ ਜਾਂਦੇ ਹਨ। ਜੇਕਰ ਅਸੀਂ ਵਿਵਸਥਾ ਨੂੰ Technology ਦੇ ਜ਼ਰੀਏ ਨਾਲ ਜੇਕਰ ਜਿੰਨਾ ਜ਼ਿਆਦਾ ਠੀਕ ਕਰ ਸਕਾਂਗੇ, ਤਾਂ ਸੰਭਾਵਨਾ ਹੈ ਕਿ ਅਸੀਂ ਆਮ ਨਾਗਰਿਕ ਦੇ ਹੱਕ ਦੀਆਂ ਜੋ ਚੀਜ਼ਾਂ ਹਨ ਉਸ ਨੂੰ ਸ਼ਾਇਦ ਦੇਣ ਵਿੱਚ ਸਫਲ ਹੋ ਜਾਵਾਂਗੇ।
ਮੈਂ ਜਦੋਂ ਇੱਕ ਵਾਰ ਦੇਖ ਰਿਹਾ ਸੀ, ਚੰਡੀਗੜ੍ਹ ਵਿੱਚ… ਚੰਡੀਗੜ੍ਹ ਵਿੱਚ by and large…ਦੇ ਇੱਕ ਪੱਧਰ ਦੇ ਉੱਪਰ ਦੇ ਲੋਕ ਵਸਦੇ ਹਨ। ਜਿਨ੍ਹਾਂ ਦੇ ਘਰ ਵਿੱਚ Gas ਦਾ connection ਹੈ, ਜਿਸ ਦੇ ਘਰ ਵਿੱਚ ਬਿਜਲੀ ਹੈ। ਫਿਰ ਵੀ ਚੰਡੀਗੜ੍ਹ ਨੂੰ ਤੀਹ ਲੱਖ ਲੀਟਰ ਕੈਰੋਸੀਨ ਦਾ ਕੋਟਾ ਹੈ। ਮੈਨੂੰ ਦੱਸੋ ਕਿ ਕਿੱਥੇ ਜਾਂਦਾ ਹੈ ਉਹ। ਤਾਂ ਅਸੀਂ ਕਿਹਾ ਜ਼ਰਾ ਦੇਖੋ ਭਾਈ ਜ਼ਰਾ ਬਰੀਕੀ ਨਾਲ ਦੇਖੋ ਤਾਂ ਉਨ੍ਹਾਂ ਨੇ ਆਧਾਰ, Gas Connections ਬਿਜਲੀ ਬਿਲ ਇਨ੍ਹਾਂ ਸਭ ਨੂੰ Technology ਨਾਲ ਸਭ ਨੂੰ telly ਕੀਤਾ, ਤਾਂ ਧਿਆਨ ਵਿੱਚ ਆਇਆ ਕਿ ਸਿਰਫ਼ ਪੰਜ ਹਜ਼ਾਰ ਪਰਿਵਾਰ ਅਜਿਹੇ ਸਨ ਕਿ ਜਿਨ੍ਹਾਂ ਨੂੰ ਜੇਕਰ Gas Connections ਦੇ ਦਿੱਤਾ ਜਾਵੇ ਤਾਂ ਚੰਡੀਗੜ੍ਹ ਨੂੰ ਸੌ ਗ੍ਰਾਮ ਕੈਰੋਸੀਨ ਦੀ ਜ਼ਰੂਰਤ ਨਹੀਂ ਪਏਗੀ। ਸਰਕਾਰ ਨੇ ਅਭਿਆਨ ਚਲਾਇਆ। ਉਨ੍ਹਾਂ ਨੂੰ Gas Connection ਦੇ ਦਿੱਤਾ। ਅੱਜ ਚੰਡੀਗੜ੍ਹ ਵਿੱਚ ਤੀਹ ਲੱਖ ਲੀਟਰ ਕੈਰੋਸੀਨ ਜੋ ਜਾਂਦਾ ਸੀ, ਬੰਦ ਹੋ ਗਿਆ। ਜੋ ਕਿਧਰੇ ਡੀਜ਼ਲ ਲਈ Black Market ਵਿੱਚ ਵਿਕਦਾ ਸੀ। ਹੁਣ ਸਭ ਚੋਰਾਂ ਨੂੰ ਪਕੜਨ ਲਈ ਕਿੰਨੀਆਂ ਹੀ ਕਮੇਟੀਆਂ ਬਣਾ ਲੈਣ ਤਾਂ ਪਤਾ ਨਹੀਂ ਕਦੋਂ ਪਹੁੰਚ ਪਾਉਂਦੇ। ਪਰ ਅਸੀਂ ਇੱਕ ਅਜਿਹੇ solution ਦੀ ਤਰਫ਼ ਚਲਦੇ ਹਾਂ ਤਾਂ ਅਸੀਂ ਸਥਿਤੀਆਂ ਨੂੰ ਬਦਲ ਸਕਦੇ ਹਨ।
ਸਾਨੂੰ ਸਾਰਿਆਂ ਨੂੰ ਪਤਾ ਹੈ ਨੌਕਰੀ ਲੈਣ ਲਈ ਲੋਕਾਂ ਨੂੰ ਕੀ ਕੁਝ ਨਹੀਂ ਕਰਨਾ ਪੈਂਦਾ ਹੈ। ਅਤੇ ਮਾਂ-ਬਾਪ ਨੂੰ ਵੀ ਲਗਦਾ ਹੈ ਕਿ ਕੁਝ ਵੀ ਹੋਵੇ ਇੱਕ ਵਾਰ Government ਵਿੱਚ ਘੁਸ ਜਾਵੇ। ਡਰਾਈਵਰ ਦੇ ਰੂਪ ਵਿੱਚ ਜਾਣ, peon ਦੇ ਰੂਪ ਵਿੱਚ ਜਾਣ, ਕੁਝ ਵੀ, ਇੱਕ ਵਾਰ ਅੰਦਰ ਗਿਆ ਫਿਰ ਤਾਂ ਬਸ ਬਾਕੀ ਤਾਂ ਉਹ ਆਪਣਾ ਕਰ ਲਏਗਾ। ਇਹ ਵਿਸ਼ਵਾਸ ਹੈ ਮਾਂ-ਬਾਪ ਨੂੰ। ਇਹ ਅਜਿਹੀ ਜਗ੍ਹਾ ਹੈ ਕਿ ਬਾਕੀ ਆਪਣਾ ਕਰ ਲਏਗਾ। ਬਹੁਤ ਸਾਰੇ ਲੋਕ ਹਨ ਬੇਟੀ ਦੀ ਸ਼ਾਦੀ ਕਰਨੀ ਹੈ ਤਾਂ ਯਾਰ ਦੇਖੋ ਕੀ PWD ਵਾਲਾ ਕਲਰਕ-ਵਲਰਕ ਮਿਲ ਜਾਂਦਾ। ਇਹ ਸਮਾਜ ਦਾ ਜੋ perception ਬਣਿਆ ਹੋਇਆ ਹੈ। ਅਸੀਂ ਆ ਕੇ ਫੈਸਲਾ ਕੀਤਾ ਕਿ ਭਾਰਤ ਸਰਕਾਰ ਵਿੱਚ ਵਰਗ ਤਿੰਨ ਅਤੇ ਚਾਰ, No Interview ਹੁਣ ਮੈਨੂੰ ਦੱਸੋ ਸਾਹਿਬ ਇਹ Interview ਵਾਲਾ ਕੀ ਕੰਮ ਹੈ। ਅਸੀਂ ਕੀ ਇੰਨੇ ਵੱਡੇ ਮਹਾਨ experts ਹਾਂ ਕਿ ਤੀਹ ਸੈਕੰਡ ਵਿੱਚ ਤੈਅ ਕਰ ਲਵਾਂਗੇ ਕਿ ਹਾਂ ਇਹ ਚੰਗਾ ਹੈ ਜਾਂ ਬੁਰਾ ਹੈ। ਇਹ Interview ਹੁੰਦੀ ਹੈ ਤੀਹ ਸੈਕੰਡ ਤੋਂ ਜ਼ਿਆਦਾ, ਮੈਂ ਨਹੀਂ ਮੰਨਦਾ ਇਹ ਉਮੀਦਵਾਰ ਨੂੰ ਮਿਲਦਾ ਹੋਏਗਾ। ਇਹ ਵਰਗ ਤਿੰਨ ਅਤੇ ਚਾਰ ਵਿੱਚ। ਇਸ ਦਾ ਮਤਲਬ ਨੌਕਰੀ ਕਿਸ ਨੂੰ ਮਿਲਦੀ ਹੈ ਜਿਸ ਦੀ ਕੋਈ ਸਿਫਾਰਸ਼ ਕਰਨ ਦੀ ਵਿਵਸਥਾ ਹੋਵੇ। ਸਿਫਾਰਸ਼ ਕਿੱਥੋਂ ਹੁੰਦੀ ਹੈ। ਸਿਫਾਰਸ਼ via ਜੇਬ ਹੁੰਦੀ ਹੈ। ਅਸੀਂ ਕਿਹਾ ਭਾਈ ਚਲੋ ਹੋ ਸਕਦਾ ਹੈ ਪੰਜ-ਦਸ ਪਰਸੈਂਟ ਅਜਿਹੇ ਲੋਕ ਆਉਣਗੇ। ਜਿਸ ਦੀ ਇਸ ਕੰਮ ਲਈ ਵੀ ਸਮਰੱਥਾ ਨਹੀਂ ਹੈ। ਪਰ ਘੱਟ ਤੋਂ ਘੱਟ ਬੁਰਾਈਆਂ ਤੋਂ ਤਾਂ ਅਸੀਂ ਵਿਵਸਥਾ ਨੂੰ ਬਚਾ ਸਕਦੇ ਹਾਂ। ਅਤੇ ਅੱਜ ਭਾਰਤ ਸਰਕਾਰ ਨੇ ਵਰਗ ਤਿੰਨ ਅਤੇ ਵਰਗ ਚਾਰ interview ਦੀ ਪਰੰਪਰਾ ਖਤਮ ਕਰ ਦਿੱਤੀ। ਉਸ ਨੂੰ merit ਦੇ ਅਧਾਰ ‘ਤੇ ਦੋਖੋ ਭਾਈ ਜੋ top ਦੇ ਹਨ। ਉਨ੍ਹਾਂ ਨੂੰ ਇੱਕ ਵਾਰ ਲੈ ਲਓ। ਗ਼ਰੀਬ ਵਿਧਵਾ ਮਾਂ ਦੇ ਘਰ ਵਿੱਚ ਜਦੋਂ ਬੇਟੇ ਦੇ order ਦਾ ਕਾਗਜ਼ ਆ ਜਾਏਗਾ, ਉਸ ਨੂੰ ਸੰਤੁਸ਼ਟੀ ਹੋ ਜਾਏਗੀ। ਇਹ ਸੰਭਵ ਹੈ, ਇਹ ਸੰਭਵ ਹੈ।
ਦੂਜਾ ਸਰਕਾਰ ਵਿੱਚ secrecy ਨਾਂਅ ਦੀ ਕੋਈ ਚੀਜ਼ ਹੈ,ਉਹ ਵੀ ਕਦੇ-ਕਦੇ ਖਤਰਾ ਬਣ ਜਾਂਦੀ ਹੈ ਜੀ। ਕੋਈ ਕਾਨੂੰਨ ਅਸੀਂ ਲਿਆ ਰਹੇ ਹਨ। ਅਜਿਹਾ secrecy maintain ਕਰਦੇ ਹਨ ਮਤਲਬ ਇੱਕ chamber ਤੋਂ ਦੂਜੇ chamber, department ਦੀ ਹੋਏਗੀ ਫਾਈਲ, ਉਸ ਨੂੰ ਵੀ ਪਤਾ ਨਹੀਂ ਚਲਣ ਦੇਣਗੇ। ਕੋਈ ਆਏਗਾ ਤਾਂ ਬੰਦ ਕਰ ਦਿੰਦੇ ਹਨ। ਮੈਂ ਕਿਹਾ ਕਿਉਂ ਭਾਈ? ਅਸੀਂ ਕਿਹਾ ਇਹ draft ਜਿੰਨੇ ਵੀ ਹਨ, ਉਹ public domain ‘ਤੇ ਰੱਖ ਦਿਓ। let the people debates, interested group ਮੈਦਾਨ ਵਿੱਚ ਆਉਣਗੇ। ਉਹ ਕਹੇਗਾ ਸਾਹਿਬ ਇਹ ਗਲਤ ਕਰ ਰਹੇ ਹੋ, ਦੂਜਾ ਕਹੇਗਾ ਨਹੀਂ ਇਹ ਗਲਤ ਕਰ ਰਹੇ ਹੋ, ਤੀਜਾ ਕਹੇਗਾ ਇਹ ਗਲਤ। ਇਹ ਜੇਕਰ ਹੁੰਦਾ ਹੈ, ਤਾਂ ਘੱਟ ਤੋਂ ਘੱਟ draft ਤਾਂ ਠੀਕ ਬਣੇਗਾ। ਸਾਡੇ ਇਨ੍ਹਾਂ ਦਿਨਾਂ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਭਾਰਤ ਸਰਕਾਰ ਅਜਿਹੇ ਜੋ ਵੀ ਕਾਨੂੰਨ ਲਈ ਸੋਚਦੀ ਹੈ, ਉਸ ਦੀ draft copy online ਕਰਨ ਦੀ ਪ੍ਰਕਿਰਿਆ ਰੱਖੀ ਹੈ। ਅਤੇ ਉਸ ਦਾ ਪਰਿਣਾਮ ਇਹ ਹੋ ਰਿਹਾ ਹੈ ਕਿ ਸਾਰੇ interested groups ਆਪਣਾ input ਦਿੰਦੇ ਹਨ। ਉਸ ਦੇ ਦੋ ਫਾਇਦੇ ਹਨ। ਕੋਈ vested interests ਕਾਰਨ ਨਾਲ ਕੋਈ ਰਚਨਾ ਹੋ ਰਹੀ ਹੈ, ਉਹ ਅਟਕ ਜਾਂਦੀ ਹੈ। ਅਤੇ ਦੂਜਾ ਕਦੇ ਇਮਾਨਦਾਰੀ ਨਾਲ ਵੀ ਧਿਆਨ ਵਿੱਚ ਆਉਂਦੇ ਹਨ ਦੋ-ਚਾਰ ਪਹਿਲੂ ਰਹਿ ਜਾਂਦੇ ਹਨ। public ਦੇ input ਦੇ ਕਾਰਨ ਜੋ ਰਹੇ ਹੋਏ ਪਹਿਲੂ ਵੀ incorporate ਹੁੰਦੇ ਹਨ। ਅਤੇ ਕੁੱਲ ਮਿਲਾ ਕੇ ਇੱਕ ਜ਼ਰੂਰੀ ਯੋਗ ਕਾਨੂੰਨ ਦੀ ਦਿਸ਼ਾ ਵਿੱਚ ਅਸੀਂ ਕਦਮ ਵਧਾ ਸਕਦੇ ਹਾਂ। ਉਸ ਦਿਸ਼ਾ ਵਿੱਚ ਅਸੀਂ ਕਦਮ ਉਠਾਏ ਉਸ ਦਾ positive ਲਾਭ ਮਿਲਦਾ ਹੈ। ਤੀਜਾ ਮੈਂ ਦੇਖਿਆ ਹੈ ਕਿ ਇਸ ਸਮੱਸਿਆ ਦੀ ਜੜ ਵਿੱਚ ਇੱਕ ਬੀਜ ਹੈ। ਉਹ ਹੈ discrimination। ਅਸੀਂ ਜਦੋਂ ਨਿਯਮ ਬਣਾਉਂਦੇ ਹਾਂ ਜਿਸ ਵਿੱਚ ambiguity ਰਹਿੰਦੀ ਹੈ। ਇਸ ਦਾ ਅਰਥ ਇਹ ਵੀ ਹੋ ਸਕਦਾ ਹੈ, ਇਸ ਦਾ ਅਰਥ ਇਹ ਵੀ ਹੋ ਸਕਦਾ ਹੈ। ਫਿਰ ਤਾਂ ਉਹ corruption ਲਈ ਦੁਆਰ ਖੋਲ੍ਹ ਦਿੰਦਾ ਹੈ। ਅਤੇ ਇਸ ਲਈ State policy driven ਹੋਣਾ ਚਾਹੀਦਾ ਹੈ। Individual ਦੇ ਬੀਮ ਦੇ ਅਧਾਰ ‘ਤੇ।
Individual ਨਹੀਂ ਚਲਣਾ ਚਾਹੀਦਾ। State, policy driven ਹੈ, ਤਾਂ ifs& buts ਲਈ ਬਹੁਤ ਸਾਰੀਆਂ ਸੀਮਾਂਵਾਂ, ਮਰਿਯਾਦਾਵਾਂ ਆ ਜਾਂਦੀਆਂ ਹਨ। ਅਤੇ ਜਿੱਥੇ ifs& buts ਨਹੀਂ ਹੁੰਦੇ ਹਨ, ਉੱਥੇ discrimination ਲਈ ਕਿਸੇ ਦਾ scope ਨਹੀਂ ਰਹਿੰਦਾ ਹੈ। black& White ਵਿੱਚ ਘਰ ਬੈਠੇ ਹੋਏ ਕਹਿ ਸਕਦਾ ਹੈ ਇਹ ਮੇਰੇ ਹੱਕ ਹੈ, ਇਹ ਮੇਰੇ ਕੰਮ ਦਾ ਨਹੀਂ ਹੈ, ਮੈਨੂੰ ਨਹੀਂ ਮਿਲ ਸਕਦਾ। ਮੈਨੂੰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਅਤੇ ਹੱਕ ਵਿੱਚ ਜਿਸ ਦੀ priority ਹੋਏਗੀ, ਉਸ ਨੂੰ ਆਏਗਾ। ਜੇਕਰ ਅਸੀਂ Policy driven State ਇਸ ‘ਤੇ ਜਿੰਨਾ ਜ਼ੋਰ ਦੇਵਾਂਗੇ ਉੰਨਾ interpretation ਲਈ ਕਿਸੇ ਇੱਕ ਵਿਅਕਤੀ ਦੇ ਹੱਥ ਵਿੱਚ ਨਹੀਂ ਜਾਏਗਾ। ਕਾਨੂੰਨ ਖੁਦ ਬੋਲਦਾ ਹੋਏਗਾ, ਨਿਯਮ ਖੁਦ ਬੋਲਦੇ ਹੋਣਗੇ, ਵਿਵਸਥਾ ਖੁਦ ਬੋਲਦੀ ਹੋਵੇਗੀ। ਜਿਸ ਦੇ ਹੱਕ ਦਾ ਹੋਏਗਾ, ਉਸ ਦੇ ਹੱਕ ਦਾ ਮਿਲ ਜਾਏਗਾ। ਅਤੇ ਇਸ ਲਈ ਸਾਡੀ ਕੋਸ਼ਿਸ਼ ਇਹ ਹੈ ਕਿ ਸਾਡੀਆਂ ਸਾਰੀਆਂ ਗੱਲਾਂ ਨੀਤੀ ਅਧਾਰਤ ਹੋਣ, black& White ਵਿੱਚ ਹੋਣ ਅਤੇ ਉਸ ਕਾਰਨ ਕਿਸੇ ਨੂੰ ਵੀ ਇੱਧਰ ਉੱਧਰ ਕਰਨ ਦੀ ਜ਼ਰੂਰਤ ਨਾ ਰਹੇ। ਜੇਕਰ ਅਸੀਂ ਇਨ੍ਹਾਂ ਗੱਲਾਂ ਦੀ ਤਰਫ਼ ਵੀ ਜ਼ੋਰ ਦਿੰਦੇ ਹਾਂ । ਅਤੇ ਕਾਨੂੰਨ ਬਣਾਉਂਦੇ ਸਮੇਂ ਵੀ ਅਸੀਂ ਜਿੰਨੇ ਜ਼ਿਆਦਾ ਲੋਕਾਂ ਦੇ ਦਿਮਾਗ ਦਾ ਉਪਯੋਗ ਕਰਾਂਗੇ, ਉਂਨੇ ਕਾਨੂੰਨ ਚੰਗੇ ਬਣਦੇ ਹਨ। secrecy ਕੋਈ matter ਨਹੀਂ ਕਰਦੀ ਹੈ। ਉਹ ਤੀਹ ਦਿਨ ਚਾਲੀ ਦਿਨ ਜੇਕਰ ਮੰਨ ਲਓ ਕਾਨੂੰਨ ਪਹਿਲਾਂ ਪਤਾ ਲਗ ਜਾਏ ਕੋਈ ਇਸ ਨਾਲ ਵੱਡਾ…ਹਾਂ ਬਜਟ-ਬਜਟ ਜਿਵੇਂ ਪ੍ਰਾਵਧਾਨ ਹੁੰਦੇ ਹਨ, ਜਿਸ ਵਿੱਚ ਸੰਭਾਲਣਾ ਪੈਂਦਾ ਹੈ। ਨਹੀਂ ਤਾਂ ਮਾਲਦਾਰ ਕੋਈ ਪਹੁੰਚਿਆ ਇਨਸਾਨ market ਵਿੱਚ ਜਾ ਕੇ ਆਪਣੇ ਦੁਨੀਆ ਖੜ੍ਹੀ ਕਰ ਲਏ। ਪਰ ਜੋ ਚੀਜ਼ਾਂ ਸਾਲਾਂ ਤੋਂ ਚਰਚਾ ਵਿੱਚ ਹਨ ਜਾਂ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਕਾਨੂੰਨ ਵਿੱਚ ਪਈ ਹੋਈ ਹੈ ਪਰ ਸੁਧਾਰ ਦੀ ਲੋੜ ਹੈ। ਇਹ ਚੀਜ਼ਾਂ ਤਾਂ ਅਜਿਹੀਆਂ ਹਨ ਜਿਸ ਵਿੱਚ ਸਮਾਜ ਦੇ ਆਮ ਇਨਸਾਨ ਨੂੰ ਜੋੜਨ ਨਾਲ ਉਸ ਵਿੱਚ sharpness ਆਉਂਦੀ ਹੈ, ਸ਼ੁੱਧਤਾ ਆਉਂਦੀ ਹੈ ਅਤੇ ਜ਼ਿਆਦਾਤਰ ਉਹ ਉਪਯੋਗੀ ਸਿੱਧ ਹੁੰਦੀ ਹੈ ਅਤੇ ਉਸ ਲਈ ਇਸ ਦਿਸ਼ਾ ਵਿੱਚ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ।
Technology ਤੋਂ ਭਰਪੂਰ ਉਪਯੋਗ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ਼ AADHAR Card, ਅਸੀਂ ਮੰਨ ਲਈਏ check-post ਹੁੰਦੇ ਹਨ, ਹੁਣ GST ਦੀ ਗੱਲ ਕਰ ਰਿਹਾ ਹਾਂ ਉਹ ਸੰਕਟ ਵਿੱਚੋਂ ਨਿਕਲ ਜਾਣਗੇ। ਦੇਖੋ ਜਿੱਥੇ-ਜਿੱਥੇ check-post ‘ਤੇ CCTV Camera Network ਹੈ ਅਤੇ functional ਹੈ ਕਦੇ ਕਦੇ ਤਾਂ ਕੀ ਹੁੰਦਾ ਹੈ ਕਿ CCTV Camera Network ਤਾਂ ਲਗ ਜਾਂਦਾ ਹੈ। ਉਹ ਲਗਣ ਵਿੱਚ interest ਹੁੰਦਾ ਹੈ। ਕਿਉਂਕਿ ਬਿਲ ਬਣਿਆ ਹੈ। ਪਰ ਫਿਰ ਨਾ ਚਾਹੁਣ ਵਿੱਚ ਵੀ interest ਹੁੰਦਾ ਹੈ। ਪਹਿਲਾਂ ਲਗਾਉਣਾ ਬਹੁਤ ਚਾਅ ਨਾਲ ਤਾਂ ਕਿ ਕੰਮ ਹੋ ਜਾਵੇ। ਫਿਰ ਨਾ ਚਲੇ ਤਾਂ ਕਿ ਕੰਮ ਚਲਦਾ ਰਹੇ। ਅਤੇ ਉਸਦਾ ਨਤੀਜਾ ਕੀ ਹੁੰਦਾ ਹੈ। ਜਿੱਥੇ functional check-post ਹੈ, ਤੁਸੀਂ ਦੇਖਿਆ ਹੋਏਗਾ ਉਸਦੀ income ਚੰਗੀ ਹੋਏਗੀ। ਜਿੱਥੇ check-post ਹੈ CCTV camera ਹੈ ਸਭ ਹੈ ਪਰ functional ਨਹੀਂ ਹੈ। ਤੁਸੀਂ ਮਹਿਸੂਸ ਕਰੋਗੇ ਕਿ ਉਸ ਦੀ ਅਤੇ ਉਸ ਦੀ income ਵਿੱਚ ਕਈ ਗੁਣਾ ਫਰਕ ਹੁੰਦਾ ਹੈ ਜੀ। ਉਹ ਹੀ ਰੋਡ ਹੋਏਗੀ ਇੱਕ ਕਿਨਾਰੇ ‘ਤੇ ਇੱਕ check-post ਹੈ, ਦੂਜੇ ਕਿਨਾਰੇ ‘ਤੇ check-post ਹੈ, ਜੋ vehicle ਉੱਥੇ ਗਿਆ ਸੀ ਉਹ vehicle ਇੱਥੇ ਆਇਆ। ਪਰ ਇਸ ਦੀ ਇਨਕਮ ਸੌ ਰੁਪਏ ਹੈ, ਇਸ ਦੀ ਇਨਕਮ ਪੰਜ ਸੌ ਰੁਪਏ। ਇਹ ਫਰਕ ਆਉਂਦਾ ਹੈ। ਅਸੀਂ ਇਨ੍ਹਾਂ ਚੀਜ਼ਾਂ ਨੂੰ ਕਿਵੇਂ ਲਿਆ ਸਕਦੇ ਹਾਂ। Technology ਦਾ ਜਿੰਨਾ ਜ਼ਿਆਦਾ ਉਪਯੋਗ ਕਰਾਂਗੇ, Policy Drivenਵਿਵਸਥਾ ਉਹ ਕਰਨਗੇ। ਅਸੀਂ ਸ਼ੁੱਧਤਾ ਲਿਆ ਸਕਦੇ ਹਾਂ ।
ਇਹ ਗੱਲ ਸਹੀ ਹੈ ਕਿ ਕਾਨੂੰਨ ਦਾ ਡਰ ਜ਼ਿਆਦਾਤਰ ਲੋਕਾਂ ਨੂੰ ਨਹੀਂ ਰਿਹਾ ਹੈ। ਸਰਕਾਰ ਵਿੱਚ ਵੀ ਕੋਈ ਜਾਣਦਾ ਹੈ ਸਸਪੈਂਡ ਹੋ ਜਾਣਗੇ ਤਾਂ ਭਾਈ ਕੀ ਗੱਲ ਅੱਧੀ ਤਾਂ ਆਉਣੀ ਹੀ ਆਉਣੀ ਹੈ। 50% ਤਾਂ ਆਉਣੀ ਹੈ। ਅਤੇ ਬਾਅਦ ਵਿੱਚ…ਪਹਿਲਾਂ Departmental Inquiry ਤਾਂ ਉਸ ਵਿੱਚ ਸੰਭਾਲ ਲਵਾਂਗੇ, ਅਤੇ Departmental Inquiry ਵਿੱਚੋਂ ਨਿਕਲ ਗਏ ਤਾਂ ਫਿਰ ਵਾਪਸ ਆ ਜਾਵਾਂਗੇ ਤਾਂ ਜੋ ਪੁਰਾਣਾ ਰੁਕਿਆ ਹੋਇਆ ਉਹ ਵੀ ਮਿਲ ਜਾਏਗਾ। ਅਜਿਹੀਆਂ ਵਿਵਸਥਾਵਾਂ ਇੱਕ ਦੂਜੇ ਨਾਲ connected ਬਣ ਗਈਆਂ ਹਨ ਕਿ ਜਿਸ ਕਾਰਨ ਜੋ ਇਮਾਨਦਾਰੀ ਨਾਲ ਲੜਾਈ ਲੜ ਰਿਹਾ ਹੈ, ਇਮਾਨਦਾਰੀ ਨਾਲ ਕੁਝ ਕਰਨਾ ਚਾਹੁੰਦਾ ਹੈ, ਉਸ ਨੂੰ ਜ਼ਿਆਦਾ ਤਕਲੀਫ਼ ਹੁੰਦੀ ਹੈ। ਉਹ ਵਿਵਸਥਾ ਵਿੱਚ ਹਰੇਕ ਦੀ ਅੱਖ ਵਿੱਚ ਚੁਭਦਾ ਹੈ। ਇਹ ਕਿੱਥੇ ਯਾਰ ਸਾਡੇ Department ਵਿੱਚ ਆ ਗਿਆ। ਉਸ ਨੇ ਤਾਂ ਕੁਝ ਕਰਨਾ ਨਹੀਂ ਹੈ ਅਤੇ ਸਾਨੂੰ ਜੀਊਣ ਦੇਣਾ ਨਹੀਂ। ਇਹ ਮੁਸੀਬਤ ਆਉਂਦੀ ਹੈ। ਅਤੇ ਅਜਿਹੀ ਮੁਸੀਬਤ ਭੋਗਣ ਵਾਲੇ ਵੀ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਹਨ। ਉਨ੍ਹਾਂ ਨੂੰ ਮੁਸੀਬਤ ਇਸ ਲਈ ਨਹੀਂ ਕਿ ਉਹ ਬੇਈਮਾਨ ਹਨ। ਉਨ੍ਹਾਂ ਦੀ ਮੁਸੀਬਤ ਇਸ ਲਈ ਕਿ ਉਹ ਇਮਾਨਦਾਰ ਹਨ। ਅਤੇ ਉਦੋਂ ਸਰਕਾਰ ਦਾ ਕੰਮ ਬਣਦਾ ਹੈ। ਇਮਾਨਦਾਰਾਂ ਨੂੰ ਸੁਰੱਖਿਆ ਦੇਣੀ। ਇਮਾਨਦਾਰ ਨੂੰ ਹੱਕ ਦੇਣਾ। ਅਤੇ ਇਸ ‘ਤੇ ਜਿੰਨਾ ਅਸੀਂ ਜ਼ੋਰ ਦਿਆਂਗੇ ਹੋਰ Transparency ਨਾਲ। ਤੁਸੀਂ ਦੇਖੋ ਆਮ ਇਨਸਾਨ ਬੇਈਮਾਨ ਨਹੀਂ ਹੈ। ਬਹੁਤ ਵੱਡਾ ਵਰਗ ਹੈ ਜੋ ਇਮਾਨਦਾਰੀ ਵਿੱਚ ਜ਼ਿੰਦਗੀ ਖਪਾ ਰਿਹਾ ਹੈ। ਪਰ ਕੁਝ ਲੋਕ ਹਨ ਜਿਸ ਦੇ ਕਾਰਨ ਇਹ ਪੂਰਾ prescription ਅਜਿਹਾ ਬਣਿਆ ਹੋਇਆ ਹੈ। ਅਤੇ ਆਮ ਇਨਸਾਨ ਨੂੰ ਵੀ ਲੱਗਦਾ ਹੈ ਹੋ ਸਕਦਾ ਹੈ ਮੇਰਾ ਕੰਮ ਇਸ ਲਈ ਨਹੀਂ ਹੋਇਆ ਹੈ ਕਿਉਂਕਿ ਮੇਰਾ ਹੱਕ ਨਹੀਂ ਸੀ, ਇਸ ਲਈ ਨਹੀਂ ਹੋਇਆ। ਇੱਧਰ ਮੈਂ ਕਿਸੇ ਨੂੰ ਪੈਸਾ ਨਹੀਂ ਦਿੱਤਾ। ਕੁਝ ਲੋਕ ਤਾਂ ਅਜਿਹੇ ਰਹਿੰਦੇ ਹਨ। ਬਾਜ਼ਾਰ ਵਿੱਚ ਥੈਲਾ ਲੈ ਕੇ ਘੁੰਮਦੇ ਰਹਿੰਦੇ ਹਨ। ਚੰਗਾ ਜੀ ਤੁਹਾਡੀ interview ਆਈ ਹੈ, ਪੰਜਾਹ ਹਜ਼ਾਰ ਰੁਪਏ ਵਿੱਚ ਨੌਕਰੀ ਹੋ ਜਾਏਗੀ। ਅਤੇ ਅਜਿਹੇ ਇਮਾਨਦਾਰ ਹੁੰਦੇ ਹਨ ਸਾਹਿਬ ਨੌਕਰੀ ਨਹੀਂ ਦਿਵਾ ਸਕੇ ਤਾਂ ਪੰਜਾਹ ਹਜ਼ਾਰ ਵਾਪਸ ਦੇ ਦਿੰਦੇ ਹਨ। ਹੁਣ ਸੌ ਲੋਕਾਂ ਵਿੱਚੋਂ ਪੰਜ ਲੋਕ ਲੈਣੇ ਹਨ। ਤਾਂ ਕੋਈ ਤਾਂ ਪੰਜ ਹੋਣੇ ਹੀ ਹੋਣੇ ਹਨ। ਉਨ੍ਹਾਂ ਪੰਜਾਂ ਦੇ ਤਾਂ ਪੰਜਾਹ-ਪੰਜਾਹ ਹਜ਼ਾਰ ਰੁਪਏ ਉਸ ਨੂੰ ਆ ਗਏ। ਬਾਕੀ 95 ਦੇ ਵਾਪਸ ਦੇ ਦਿੱਤੇ। ਇਮਾਨਦਾਰੀ ਦਾ ਠੇਕਾ ਚਲਦਾ ਰਹਿੰਦਾ ਹੈ ਜੀ। ਅਜਿਹੇ ਕਾਰੋਬਾਰੀਆਂ ਨੇ ਤਬਾਹੀ ਕੀਤੀ ਹੋਈ ਹੈ।
ਅਤੇ ਇਸ ਲਈ ਕਠਿਨ ਕਾਨੂੰਨ ਹਨ ਮੈਂ ਜਾਣਦਾ ਹਾਂ। ਪਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦੀ ਹੈ। ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੋਣਗੀਆਂ ਜੋ ਸਾਡੇ ਵੀ ਧਿਆਨ ਵਿੱਚ ਨਹੀਂ ਆਈਆਂ ਹੋਣਗੀਆਂ, ਯਾਰ ਕਿਵੇਂ ਹੋਇਆ ਹੋਏਗਾ, ਕੀ ਕੰਮ ਕਰਦਾ ਹੋਏਗਾ, ਕਦੇ ਪਤਾ ਨਹੀਂ ਚਲਦਾ। ਪਰ ਅਸੀਂ ਜੇਕਰ ਹਰ level ‘ਤੇ vigilant ਹਾਂ। ਹਰ ਪੱਧਰ ‘ਤੇ ਅਸੀਂ ਆਪਣੀ ਸਕਾਰਾਤਮਕ ਭੂਮਿਕਾ ਅਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਤਾਂ cumulative effect ਅੱਜ ਵੀ ਦੁਨੀਆ ਵਿੱਚ ਇਮਾਨਦਾਰ ਦੇਸ਼ ਹਨ, ਤਾਂ ਹਿੰਦੁਸਤਾਨ ਕਿਉਂ ਨਹੀਂ ਹੋ ਸਕਦਾ। ਇਹ ਠੀਕ ਹੈ ਕਿ ਅਜੇ CVC ਅਜੇ ਦੱਸ ਰਹੇ ਸਨ ਪਹਿਲਾਂ ਕਰੀਬ ਨੌਂ ਨੰਬਰ ਦੇ ਪਾਸ ਸਨ ਹੁਣ ਕਰੀਬ 76 ਦੇ ਪਾਸ ਆ ਗਏ ਹਨ। Improvement ਹੋਈ ਹੈ। ਪਰ ਇੰਨੀ Improvement ਦੇ ਬਾਵਜੂਦ ਵੀ ਸਾਨੂੰ ਸੰਤੁਸ਼ਟੀ ਨਹੀਂ ਮੰਨਣੀ ਚਾਹੀਦੀ। ਸਾਨੂੰ ਹੋਰ Improvement ਲਈ ਹੋਰ ਜ਼ਿਆਦਾ ਜਾਗਰੂਕਤਾ ਦੀ ਰਾਹ ‘ਤੇ ਜਾਣਾ ਹੋਏਗਾ। ਅਤੇ ਤਾਂ ਜਾ ਕੇ ਅਸੀਂ ਚੰਗੇ ਨਤੀਜੇ ਦੇ ਸਕਦੇ ਹਾਂ।
ਇਹ ਸਰਕਾਰ ਦਾ ਮਕਸਦ ਹੈ ਅਜਿਹੀਆਂ ਸ਼ਕਤੀਆਂ ਨੂੰ ਬਲ ਦੇਣਾ, ਸਰਕਾਰ ਦਾ ਮਕਸਦ ਹੈ ਆਮ ਨਾਗਰਿਕਾਂ ਅਤੇ ਤੁਹਾਨੂੰ ਕਦੇ ਆਮ ਨਾਗਰਿਕ ਨੂੰ ਅਸੁਵਿਧਾ ਹੋਏਗੀ ਤਾਂ ਉਹ ਸਹਿਣ ਕਰਨ ਨੂੰ ਤਿਆਰ ਹੁੰਦਾ ਹੈ। ਇਹ ਚਿਲਾਉਣ ਵਾਲੇ ਕੁਝ ਹੀ ਲੋਕ ਹੁੰਦੇ ਹਨ ਜੀ। ਜਿਨ੍ਹਾਂ ਦੇ ਪੈਰਾਂ ਦੇ ਹੇਠ ਪਾਣੀ ਆਉਂਦਾ ਹੈ, ਉਹ ਵੀ ਹੋ ਹੱਲਾ ਕਰਦੇ ਹਨ। ਤਾਂ ਕਿ ਆਮ ਇਨਸਾਨ ਚੰਗੀਆਂ ਚੀਜ਼ਾਂ ਦੇ ਨਾਲ ਚਲਣ ਲਈ ਤਿਆਰ ਹੁੰਦਾ ਹੈ। ਅਸੀਂ ਉਨ੍ਹਾਂ ਆਮ ਨਾਗਰਿਕਾਂ ਦੀ ਤਰਫ਼ ਦੇਖ ਕੇ ਚਲਾਂਗੇ ਤਾਂ ਚੰਗਿਆਈ ਨੂੰ ਉਭਾਰਨ ਵਿੱਚ ਸਾਨੂੰ ਬਹੁਤ ਵੱਡੀ ਤਾਕਤ ਮਿਲੇਗੀ। ਸਮਾਜ ਦਾ ਵੀ ਸਹਿਯੋਗ ਮਿਲੇਗਾ। ਅਤੇ ਸਮਾਜ ਦਾ ਸਾਥ ਮਿਲੇਗਾ ਤਾਂ ਨਤੀਜੇ ਵੀ ਚੰਗੇ ਮਿਲਣਗੇ।
ਮੈਂ ਫਿਰ ਇੱਕ ਵਾਰ ਜਨ ਭਾਗੀਦਾਰੀ ਨਾਲ ਜਾਗਰੂਕਤਾ ਅਭਿਆਨ ਨੂੰ ਅੱਗੇ ਵਧਾਉਣ ਦੀ ਇਸ ਕੋਸ਼ਿਸ਼ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਅਤੇ ਮੈਨੂੰ ਵਿਸ਼ਵਾਸ ਹੈ ਕਿ ਹਫ਼ਤੇ ਭਰ ਦੀ ਕੋਸ਼ਿਸ਼ ਲੱਖਾਂ ਲੋਕਾਂ ਨੂੰ ਆਪਣੇ ਨਾਲ ਜੋੜਨ ਵਿੱਚ ਕੰਮ ਆਈ ਹੈ ਅਤੇ ਹੁਣ ਤੁਸੀਂ ਤਿੰਨ ਨਹੀਂ ਲੱਖਾਂ ਲੋਕਾਂ ਨਾਲ ਜੁੜੇ ਹੋ। ਅਤੇ ਚੰਗੇ ਨਤੀਜੇ ਲਈ ਇੱਕ ਸੰਭਾਵਨਾ ਨੂੰ ਜਨਮ ਦਿੱਤਾ ਹੈ। ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ।
ਅਤੁਲ ਤਿਵਾਰੀ/ਅਮਿਤ ਕੁਮਾਰ/ਸ਼ੌਕਤ ਅਲੀ
Corruption is not something we can have in our system: PM @narendramodi
— PMO India (@PMOIndia) November 7, 2016
Technology has a major role to bring in transparency: PM @narendramodi
— PMO India (@PMOIndia) November 7, 2016
The state has to be policy driven. Things can't depend on the whims and fancies of individuals: PM @narendramodi
— PMO India (@PMOIndia) November 7, 2016
While making laws and policies it is essential to have a broad range of inputs: PM @narendramodi
— PMO India (@PMOIndia) November 7, 2016