Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਨਦੀ ਲੇਖਾਕਾਰ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕੀਤਾ

ਸਨਦੀ ਲੇਖਾਕਾਰ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕੀਤਾ

ਸਨਦੀ ਲੇਖਾਕਾਰ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਸਨਦੀ ਲੇਖਾਕਾਰ ਦਿਵਸ ਮੌਕੇ ਨਵੀਂ ਦਿੱਲੀ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ।

ਇਹ ਸੰਬੋਧਨ ਜੋ ਕਿ ਮਾਲ ਅਤੇ ਸੇਵਾ ਟੈਕਸ-ਜੀਐੱਸਟੀ ਦੀ ਸ਼ੁਰੂਆਤ ਦੇ ਪਹਿਲੇ ਦਿਵਸ ਦੇ ਮੌਕੇ ਉੱਤੇ ਦੇਸ਼ ਭਰ ਵਿੱਚ ਵੱਖ -ਵੱਖ ਥਾਵਾਂ ਉੱਤੇ ਸਿੱਧਾ ਵੇਖਿਆ ਗਿਆ, ਪ੍ਰਧਾਨ ਮੰਤਰੀ ਨੇ ਸਨਦੀ ਲੇਖਾਕਾਰਾਂ ਨੂੰ ਸਮਾਜ ਦੀ ਆਰਥਿਕ ਸਿਹਤ ਅਤੇ ਭਲਾਈ ਦਾ ਡਾਕਟਰ ਕਰਾਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਦੀ ਆਰਥਿਕ ਜਗਤ ਦੇ ਸੰਤਾਂ ਅਤੇ ਮਹਾਤਮਾਵਾਂ ਨਾਲ ਵੀ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਸਨਦੀ ਲੇਖਾਕਾਰ ਦੁਨੀਆ ਭਰ ਵਿੱਚ ਆਪਣੀ ਸ਼ਾਨਦਾਰ ਵਿੱਤੀ ਮੁਹਾਰਤ ਲਈ ਜਾਣੇ ਜਾਂਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਦੇਸ਼ ਕੋਲ ਕਿਸੇ ਵੀ ਝਟਕੇ ਤੋਂ ਉੱਭਰਨ ਦੀ ਸਮਰੱਥਾ ਹੈ ਪਰ ਇਸ ਦੇ ਵਿਕਾਸ ਉੱਤੇ ਉਸ ਵੇਲੇ ਬਹੁਤ ਗੰਭੀਰ ਪ੍ਰਭਾਵ ਪੈਂਦਾ ਹੈ ਜਦੋਂ ਲੋਕਾਂ ਦਾ ਇੱਕ ਛੋਟਾ ਜਿਹਾ ਵਰਗ ਭ੍ਰਿਸ਼ਟਾਚਾਰੀ ਢੰਗ ਅਪਣਾਉਂਦਾ ਹੈ।

ਉਨ੍ਹਾਂ ਪਿਛਲੇ ਤਿੰਨ ਸਾਲ ਵਿੱਚ ਕਾਲੇ ਧਨ ਵਿਰੁੱਧ ਅਤੇ ਭ੍ਰਿਸ਼ਟਾਚਾਰ ਵਿੱਚ ਲੱਗੇ ਅਨਸਰਾਂ ਨੂੰ ਕਾਨੂੰਨ ਦੇ ਪੰਜੇ ਵਿੱਚ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਨੋਟਬੰਦੀ ਸਮੇਤ, ਚੁੱਕੇ ਗਏ ਵੱਖ-ਵੱਖ ਕਦਮਾਂ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਕੀਤੀ ਗਈ ਜਾਂਚ ਵਿੱਚ ਅੰਕੜਿਆਂ ਦੇ ਵਿਸ਼ਲੇਸ਼ਣ ਦੌਰਾਨ 3 ਲੱਖ ਕੰਪਨੀਆਂ ਸ਼ੱਕੀ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਲੱਖ ਕੰਪਨੀਆਂ, ਜਿਨ੍ਹਾਂ ਨੇ ਕਾਨੂੰਨ ਵਿਰੁੱਧ ਕਾਰਾਵਾਈ ਕੀਤੀ ਹੈ, ਉਨ੍ਹਾਂ ਨੂੰ ਕੰਪਨੀਆਂ ਦੇ ਰਜਿਸਟਰ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੁਹਰਾਇਆ ਕਿ ਸਰਕਾਰ ਨੇ ਰਾਸ਼ਟਰੀ ਹਿਤ ਵਿੱਚ ਸਖ਼ਤ ਫੈਸਲੇ ਲਏ ਹਨ।

ਪ੍ਰਧਾਨ ਮੰਤਰੀ ਨੇ ਸਨਦੀ ਲੇਖਾਕਾਰ ਨੂੰ ਕਿਹਾ ਕਿ ਉਹ ਆਪਣੇ ਅੰਦਰ ਝਾਤੀ ਮਾਰਨ ਅਤੇ ਆਪਣੇ ਭਾਈਚਾਰੇ ਵਿੱਚੋਂ ਭ੍ਰਿਸ਼ਟਾਚਾਰੀ ਢੰਗ-ਤਰੀਕਿਆਂ ਤੇ ਵਿਅਕਤੀਆਂ ਨੂੰ ਬਾਹਰ ਕੱਢਣ। ਰਿਟਰਨਾਂ ਦਾਖ਼ਲ ਕਰਨ ਦੌਰਾਨ ਆਮਦਨ ਐਲਾਨਣ ਦੇ ਅੰਕੜੇ ਦੇਂਦੇ ਹੋਏ ਪ੍ਰਧਾਨ ਮੰਤਰੀ ਨੇ ਸਨਦੀ ਲੇਖਾਕਾਰ ਨੂੰ ਤਾਕੀਦ ਕੀਤੀ ਕਿ ਆਪਣੇ ਗਾਹਕਾਂ ਨੂੰ ਸਲਾਹ ਦੇਣ ਸਮੇਂ ਰਾਸ਼ਟਰੀ ਹਿਤਾਂ ਨੂੰ ਸਭ ਤੋਂ ਉੱਪਰ ਰੱਖਣ। ਉਨ੍ਹਾਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪੇਸ਼ੇਵਰਾਂ ਸਾਹਮਣੇ ਉਨ੍ਹਾਂ ਲੋਕਾਂ, ਵਕੀਲਾਂ ਸਮੇਤ, ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਆਜ਼ਾਦੀ ਦੀ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਅਤੇ ਸਨਦੀ ਲੇਖਾਕਾਰ ਨੂੰ ਤਾਕੀਦ ਕੀਤੀ ਕਿ ਉਨ੍ਹਾਂ ਦੇ ਪਦ ਚਿੰਨ੍ਹਾਂ ਉੱਤੇ ਚੱਲਣ ਅਤੇ ਆਪਣੇ ਗਾਹਕਾਂ ਨੂੰ ਦਿਆਨਤਦਾਰੀ ਦੀ ਰਾਹ ਉੱਤੇ ਚੱਲਣ ਲਈ ਸਲਾਹ ਦੇਣ ਕਿਉਂਕਿ ਦੇਸ਼ ਮਾਲ ਅਤੇ ਸੇਵਾ ਟੈਕਸ-ਜੀਐੱਸਟੀ ਨਾਲ ਆਰਥਿਕ ਇਕਮੁੱਠਤਾ ਦੇ ਇੱਕ ਨਵੇਂ ਯੁੱਗ ਵਿੱਚ ਦਾਖ਼ਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਸਨਦੀ ਲੇਖਾਕਾਰਾਂ ਦੀ ਸਰਟੀਫਿਕੇਸ਼ਨ ਵਿੱਚ ਭਰੋਸਾ ਰੱਖਦਾ ਹੈ ਅਤੇ ਇਹ ਵੀ ਕਿਹਾ ਕਿ ਇਸ ਭਰੋਸੇ ਅਤੇ ਵਿਸ਼ਵਾਸ ਨੂੰ ਟੁੱਟਣ ਨਹੀਂ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਸਪਸ਼ਟ ਕੀਤਾ ਕਿ ਟੈਕਸ ਦਾਤਿਆਂ ਵੱਲੋਂ ਅਦਾ ਕੀਤਾ ਜਾਂਦਾ ਟੈਕਸ ਸਮਾਜ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ।

ਉਨ੍ਹਾਂ ਸਨਦੀ ਲੇਖਾਕਾਰਾਂ ਨੂੰ ਤਾਕੀਦ ਕੀਤੀ ਕਿ ਉਹ ਉਨ੍ਹਾਂ ਟੀਚਿਆਂ ਬਾਰੇ ਸੋਚਣ ਜੋ ਕਿ ਉਹ ਪੇਸ਼ੇਵਰਾਂ ਲਈ 2022 ਲਈ ਮਿੱਥ ਸਕਦੇ ਹਨ ਜਦੋਂ ਕਿ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਆ ਰਹੀ ਹੈ। ਉਨ੍ਹਾਂ ਵਿਸ਼ਵ ਭਰ ਵਿੱਚ ਚਾਰ ਵੱਡੀਆਂ ਆਡਿਟ ਕਰਨ ਵਾਲੀਆਂ ਫਰਮਾਂ ਦਾ ਜ਼ਿਕਰ ਕੀਤਾ ਅਤੇ ਭਾਰਤ ਦੇ ਸਨਦੀ ਲੇਖਾਕਾਰ ਨੂੰ ਤਾਕੀਦ ਕੀਤੀ ਕਿ ਉਹ ਵੀ ਅਗਲੀਆਂ ਚਾਰ ਵੱਡੀਆਂ ਗਲੋਬਲ ਆਡਿਟਿੰਗ ਫਰਮਾਂ ਕਾਇਮ ਕਰਨ ਲਈ ਕੰਮ ਕਰਨ।

ਚਾਣਕਿਆ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਸਨਦੀ ਲੇਖਾਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਮੌਕੇ ਨੂੰ ਹੱਥੋਂ ਨਾ ਜਾਣ ਦੇਣ ਅਤੇ ਰਾਸ਼ਟਰ ਨਿਰਮਾਣ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ।

AKT/HS