Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਸਮਾਜਕ ਅਧਿਕਾਰਤਾ ਸ਼ਿਵਿਰ’ ਨਵਸਾਰੀ, ਗੁਜਰਾਤ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

‘ਸਮਾਜਕ ਅਧਿਕਾਰਤਾ ਸ਼ਿਵਿਰ’ ਨਵਸਾਰੀ, ਗੁਜਰਾਤ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਦੁਨੀਆ ਦੇ ਨਕਸ਼ੇ ‘ਤੇ ਅੱਜ ਨਵਸਾਰੀ ਨੇ ਸੁਨਹਿਰੀ ਅੱਖਰਾਂ ਵਿੱਚ ਆਪਣਾ ਨਾਂਅ ਦਰਜ ਕਰ ਦਿੱਤਾ ਹੈ। ਨਵਸਾਰੀ ਨੂੰ ਲੱਖ-ਲੱਖ ਵਧਾਈ… ਤੁਸੀਂ ਅੱਜ ਤਿੰਨ ਰਿਕਾਰਡ ਤੋੜ ਦਿੱਤੇ ਹਨ ਅਤੇ ਪਿਛਲੇ ਜੋ ਵਰਲਡ ਰਿਕਾਰਡਜ਼ ਸਨ, ਉਨ੍ਹਾਂ ਤੋਂ ਤੁਸੀਂ ਇੰਨੀ ਲੰਮੀ ਛਾਲ ਲਾਈ ਹੈ ਕਿ ਹੁਣ ਇਹ ਰਿਕਾਰਡ ਤੋੜਨਾ ਔਖਾ ਹੋ ਜਾਵੇਗਾ ਅਤੇ ਉਹ ਵੀ ਦਿੱਵਯਾਂਗ ਵਿਅਕਤੀਆਂ ਦੇ ਰਿਕਾਰਡ; ਤਦ ਤਾਂ ਗੱਲ ਨੂੰ ਚਾਰ ਚੰਨ ਲਗ ਜਾਣਗੇ।

ਉਂਝ ਤਾਂ ਸਾਡਾ ਇਹ ਨਵਸਾਰੀ ਗ੍ਰੰਥ-ਤੀਰਥ ਬਣ ਗਿਆ, ਪੁਸਤਕ-ਪ੍ਰੇਮੀਆਂ ਦੇ ਤੌਰ ‘ਤੇ ਜਾਣਿਆ ਗਿਆ, ਉਹ ਅੱਜ ਦਿੱਵਯਾਂਗ ਵਿਅਕਤੀਆਂ ਦੀ ਦਾ ਸੰਵੇਦਨਾ ਸਿਰਮੌਰ ਬਣ ਗਿਆ ਹੈ। ਸਰਕਾਰ ਦਾ ਪ੍ਰੋਗਰਾਮ ਵੀ ਉਸ ਦੇ ਨਾਲ-ਨਾਲ ਅੱਜ ਤੁਸੀਂ ਨਵਸਾਰੀ ਦੀ ਅਤੇ ਗੁਜਰਾਤ ਦੀ ਪਛਾਣ ਸਮੁੱਚੇ ਹਿੰਦੁਸਤਾਨ ਨੂੰ ਕਰਵਾਉਣ ਦਾ ਕੰਮ ਕੀਤਾ ਹੈ। ਪਿਛਲੀ ਰਾਤ ਮੈਂ ਟੀ.ਵੀ. ‘ਤੇ ਖ਼ਬਰਾਂ ਵੇਖ ਰਿਹਾ ਸਾਂ ਕਿ ਇੱਥੋਂ ਦੇ ਕਈ ਦੁਕਾਨ ਵਾਲੇ ਦਿੱਵਯਾਂਗ ਬੱਚਿਆਂ ਨੂੰ, ਜੋ ਵੀ ਚਾਹੀਦਾ ਸੀ, ਮੁਫ਼ਤ ਦੇ ਰਹੇ ਸਨ। ਅੱਜ ਇੱਥੇ ਦਿੱਵਯਾਂਗ ਜੋ ਪਰਿਵਾਰ ਵਿੱਚ ਹਨ, ਅਜਿਹੇ 67 ਪਰਿਵਾਰਾਂ ਨੂੰ ਗਊ ਮਾਤਾ ਦਾ ਦਾਨ ਦਿੱਤਾ ਗਿਆ। ਇੱਥੇ ਵੀਹ ਹਜ਼ਾਰ ਲੋਕਾਂ ਦੀ ਇੱਕ ਸੂਚੀ ਦਿੱਤੀ ਗਈ, ਜਿਨ੍ਹਾਂ ਨੇ ਕੋਈ ਇੱਕ ਦਿੱਵਯਾਂਗ ਵਿਅਕਤੀ ਨੂੰ ਗੋਦ ਲੈਣ ਦਾ ਐਲਾਨ ਕੀਤਾ ਅਤੇ ਉਨ੍ਹਾਂ ਦੀ ਪੂਰੀ ਜ਼ਿੰਮੇਵਾਰੀ ਲਈ। ਇੱਥੇ ਮੈਨੂੰ 67 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਉਹ 67 ਲੱਖ ਰੁਪਏ ਮੈਂ ਇੱਕ ਟਰੱਸਟ ਨੂੰ ਦੇ ਦਿੱਤੇ ਅਤੇ ਉਹ 67 ਲੱਖ ਰੁਪਏ ਦਿੱਵਯਾਂਗ ਦੇ ਸਕਿੱਲ ਡਿਵੈਲਪਮੈਂਟ ਲਈ ਖ਼ਰਚ ਕੀਤੇ ਜਾਣਗੇ। ਕੋਈ ਇੱਕ ਪ੍ਰੋਗਰਾਮ ਸਮੁੱਚੇ ਸਮਾਜ ਦੇ ਜਜ਼ਬਾਤ ਨੂੰ ਜੇ ਛੋਹ ਜਾਵੇ, ਹਰੇਕ ਵਿਅਕਤੀ ਨੂੰ, ਇਹ ਸਾਡੀ ਜ਼ਿੰਮੇਵਾਰੀ ਹੈ, ਅਜਿਹਾ ਭਾਵ ਪੈਦਾ ਹੋਵੇ ਅਤੇ ਜਦੋਂ ਅਜਿਹਾ ਮਾਹੌਲ ਸਮਾਜ ਵਿੱਚ ਆਵੇਗਾ, ਤਦ ਕੋਈ ਸਮੱਸਿਆ ਨਹੀਂ ਰਹਿੰਦੀ, ਹਰੇਕ ਸਮੱਸਿਆ ਦਾ ਹੱਲ ਆਪਣੇ-ਆਪ ਹੋ ਜਾਂਦਾ ਹੈ। ਸਾਥੀਓ, ਮੈਂ ਬਹੁਤ ਭਾਗਸ਼ਾਲੀ ਇਨਸਾਨ ਹਾਂ। ਮੈਂ ਹਾਲੇ ਇਹ ਵਿਭਾਗ ਦੇ ਲੋਕਾਂ ਨੂੰ ਪੁੱਛ ਰਿਹਾ ਸਾਂ, ਸਾਡੇ ਮੰਤਰੀ-ਸ਼੍ਰੀ ਨੂੰ ਪੁੱਛ ਰਿਹਾ ਸਾਂ ਕਿ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੂੰ ਅਜਿਹੇ ਪ੍ਰੋਗਰਾਮ ਵਿੱਚ ਆਉਣ ਦਾ ਮੌਕਾ ਮਿਲਿਆ ਹੈ? ਉਨ੍ਹਾਂ ਕਿਹਾ ਨਹੀਂ… ਹੁਣ ਦੱਸੋ, ਮੈਂ ਭਾਗਸ਼ਾਲੀ ਹਾਂ ਜਾਂ ਨਹੀਂ? ਅਜ਼ਾਦੀ ਨੂੰ 70 ਸਾਲ ਹੋਏ, ਦਰਜਨ ਤੋਂ ਵੱਧ ਪ੍ਰਧਾਨ ਮੰਤਰੀ ਆ ਕੇ ਗਏ, ਪਰ ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ, ਜਿਸ ਨੂੰ ਇਹ ਦਿੱਵਯਾਂਗ ਵਿਅਕਤੀਆਂ ਦੀ ਸੇਵਾ ਕਰਨ ਦਾ ਸੁਭਾਗ ਹਾਸਲ ਹੋਇਆ। ਕਈ ਵਾਰ ਕੀਮਤੀ ਚੀਜ਼ਾਂ ਆਪਣੀ ਨਜ਼ਰ ਦੇ ਸਾਹਮਣੇ ਹੁੰਦੀਆਂ ਹਨ, ਅਸੀਂ ਰੋਜ਼ ਵੇਖਦੇ ਹਾਂ, ਪਰ ਕਦੇ ਉਹ ਸਾਡੀ ਤਰਜੀਹ ਨਹੀਂ ਹੁੰਦੀਆਂ ਅਤੇ ਕਦੇ ਸਾਡੀਆਂ ਸੰਵੇਦਨਾਵਾਂ ਸੀਮਤ ਹੁੰਦੀਆਂ ਹਨ ਅਤੇ ਨਤੀਜੇ ਵਜੋਂ ਸਾਡਾ ਉਨ੍ਹਾਂ ਵੱਲ ਜੋ ਪ੍ਰਤੀਭਾਵ ਹੁੰਦਾ ਹੈ, ਉਹ ਬਹੁਤ ਆਮ ਹੁੰਦਾ ਹੈ। ਹਾਂ…ਹਾਂ… ਠੀਕ ਹੈ ਬਈ… ਭਾਰਤ ਜਿਹੇ ਦੇਸ਼ ਵਿੱਚ ਹੁਣ ਹੁੰਦਾ ਹੈ – ‘ਚਲਤਾ ਹੈ’, ‘ਦੇਖਾਂਗੇ’; ਉਹ ਜ਼ਮਾਨਾ ਚਲਾ ਗਿਆ। ਵਿਸ਼ਵ ਭਾਰਤ ਤੋਂ ਆਸਾਂ ਰੱਖ ਰਿਹਾ ਹੈ, ਭਾਰਤ ਦੀਆਂ ਜੋ ਅਥਾਹ ਸਮਰੱਥਾਵਾਂ ਹਨ, ਉਨ੍ਹਾਂ ਪ੍ਰਤੀ ਵਿਸ਼ਵ ਖਿੱਚਿਆ ਗਿਆ ਹੈ, ਤਦ ਸਵਾ ਸੌ ਕਰੋੜ ਦੇਸ਼ ਵਾਸੀਆਂ ਨੂੰ ਵੀ ਇਹ ਮੌਕਾ ਹੱਥ ਵਿੱਚ ਲੈ ਲੈਣ ਦੀ ਤਿਆਰੀ ਚਾਹੀਦੀ ਹੈ। ਮੌਕਾ ਖੁੰਝਾਉਣਾ ਨਹੀਂ ਚਾਹੀਦਾ, ਇੱਥੇ ਕੋਈ ਵਿਅਕਤੀ ਅਜਿਹਾ ਨਹੀਂ ਹੋਵੇਗਾ, ਸਮੁੱਚੇ ਨਵਸਾਰੀ ਵਿੱਚ ਕੋਈ ਅਜਿਹਾ ਨਹੀਂ ਹੋਵੇਗਾ, ਜਿਸ ਨੂੰ ਗੰਦਗੀ ਪਸੰਦ ਹੋਵੇ। ਕਿਸੇ ਨੂੰ ਗੰਦਗੀ ਪਸੰਦ ਨਹੀਂ ਹੈ ਪਰ ਸਫ਼ਾਈ ਦਾ ਅੰਦੋਲਨ ਚਲਾਉਣ ਦੀ ਕਿਸੇ ਦੀ ਇੱਛਾ ਹੋਈ? ਅੱਜ ਦੇਸ਼ ਅਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰ ਭਾਰਤ ਦੀ ਸੰਸਦ ਵਿੱਚ ਘੰਟਿਆਂ ਤੱਕ ਸਫ਼ਾਈ ਬਾਰੇ ਚਰਚਾ ਹੋਈ। ਹਿੰਦੁਸਤਾਨ ਦੇ ਟੀ.ਵੀ. ਮੀਡੀਆ ਸਫ਼ਾਈ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਕਰਨ।

ਭਰਾਵੋ-ਭੈਣੋ, ਇਹ ਅਜਿਹੀ ਗੱਲ ਹੈ ਕਿ ਜਿਸ ਪ੍ਰਤੀ ਅਸੀਂ ਅਵੇਸਲੇ ਰਹਿ ਜਾਂਦੇ ਹਾਂ। ਅਜਿਹਾ ਨਹੀਂ ਹੈ ਕਿ ਅਸੀਂ ਲੋਕ ਸੁਭਾਅ ਤੋਂ ਗੰਦੇ ਹਾਂ। ਪਰ ‘ਹੁੰਦੀ ਹੈ,’ ‘ਚਲਦੀ ਹੈ’ ਕਾਰਨ ਇਹ ਸਭ ਚਲਣ ਦਿੰਦੇ ਹਾਂ ਅਤੇ ਅੱਜ ਘਰ ਵਿੱਚ ਜੇ ਛੋਟਾ ਬੱਚਾ ਵੀ ਹੋਵੇ, ਤਾਂ ਉਹ ਵੀ ਆਪਣੇ ਦਾਦੇ ਨੂੰ ਕਹਿੰਦਾ ਹੈ ਕਿ ‘ਦਾਦਾ ਇੱਥੇ ਨਾ ਸੁੱਟਿਓ, ਮੋਦੀ ਦਾਦਾ ਨੇ ਨਾਂਹ ਕਿਹਾ ਹੈ।’ ਇਹ ਹਰੇਕ ਪਰਿਵਾਰ ਦਾ ਤਜਰਬਾ ਹੈ।

ਭਰਾਵੋ-ਭੈਣੋ, ਸਮਾਜਕ ਕ੍ਰਾਂਤੀ ਅੰਦਰ ਇਹ ਬੀਜ ਬੋਹੜ ਦਾ ਰੁੱਖ ਬਣ ਕੇ ਸਾਹਮਣੇ ਆਉਂਦਾ ਹੈ ਅਤੇ ਇਸ ਲਈ ਪਹਿਲਾਂ ਵੀ ਮਕਾਨ ਬਣਦੇ ਸਨ, ਪਹਿਲਾਂ ਵੀ ਪਖਾਨੇ ਬਣਦੇ ਸਨ, ਪਹਿਲਾਂ ਵੀ ਆੱਫ਼ਿਸ ਬਣਦੇ ਸਨ, ਪਹਿਲਾਂ ਵੀ ਵਧੀਆ ਡਿਜ਼ਾਇਨ ਵਾਲਾ ਆਰਕੀਟੈਕਚਰ ਬਣਦਾ ਸੀ, ਪਰ ਇਹ ਵਿਚਾਰ ਹੀ ਨਹੀਂ ਆਉਂਦਾ ਸੀ ਕਿ ਜੋ ਚਲ ਨਹੀਂ ਸਕ ਰਹੇ ਹਨ, ਕੀ ਉਨ੍ਹਾਂ ਲਈ ਇਸ ਮਕਾਨ ਵਿੱਚ ਕੋਈ ਵਿਵਸਥਾ ਹੈ? ਜੋ ਦਿੱਵਯਾਂਗ ਹਨ, ਉਨ੍ਹਾਂ ਲਈ ਵੱਖਰੀ ਕਿਸਮ ਦਾ ਪਖਾਨਾ ਚਾਹੀਦਾ ਹੈ, ਕੀ ਕਦੇ ਸੋਚਿਆ ਹੈ? ਇੰਝ ਨਹੀਂ ਸੀ ਕਿ ਪਤਾ ਨਹੀਂ ਸੀ। ਰੇਲਵੇ ਪਹਿਲਾਂ ਵੀ ਦੌੜਦੀ ਸੀ ਪਰ ਰੇਲਵੇ ਵਿੱਚ ਅਜਿਹਾ ਵਿਚਾਰ, ਕਿਉਂ ਨਹੀਂ ਕੀਤਾ ਗਿਆ ਕਿ ਕੋਈ ਦਿੱਵਯਾਂਗ ਵਿਅਕਤੀ ਹੋਵੇ, ਤਾਂ ਉਨ੍ਹਾਂ ਲਈ ਡੱਬੇ ਵਿੱਚ ਕੋਈ ਇੰਤਜ਼ਾਮ ਹੈ ਜਾਂ ਨਹੀਂ। ਅਸੀਂ ‘ਸੁਗਮਯ ਭਾਰਤ’ ਇਕ ਮੁਹਿੰਮ ਚਲਾਈ ਅਤੇ ਜਦੋਂ ਸਰਕਾਰ ਵਿੱਚ ਬੈਠੇ ਲੋਕਾਂ ਵਿੱਚ ਸੰਵੇਦਨਾਵਾਂ ਭਰੀਆਂ ਪਈਆਂ ਹੋਣ, ਹਰੇਕ ਘਟਨਾ ਪ੍ਰਤੀ ਜਾਗ੍ਰਿਤੀ ਹੋਵੇ, ਤਾਂ ਹੱਲ ਕਰਨ ਦੇ ਰਾਹ ਵੀ ਸਾਹਮਣੇ ਆਉਂਦੇ ਹਨ। ਇਹ ਵਿਭਾਗ ਕਾਫ਼ੀ ਸਮੇਂ ਤੋਂ ਸਰਗਰਮ ਹੈ। 190-92 ਤੋਂ ਟ੍ਰਾਇਸਾਇਕਲ ਅਤੇ ਇਹ ਸਭ ਚਲਦਾ ਰਹਿੰਦਾ ਹੈ ਪਰ ਤੁਹਾਨੂੰ ਇਹ ਜਾਣ ਕੇ ਝਟਕਾ ਲਗੇਗਾ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਇਸ ਦੇਸ਼ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ, ਕੇਵਲ 57 ਕੈਂਪ ਹੋਏ ਸਨ ਅਤੇ ਅੱਜ ਭਰਾਵੋ, 4,000 ਤੋਂ ਵੀ ਵੱਧ ਕੈਂਪ ਇਨ੍ਹਾਂ ਦੋ ਸਾਲਾਂ ਵਿੱਚ ਕੀਤੇ ਅਤੇ ਹਜ਼ਾਰਾਂ ਦਿੱਵਯਾਂਗ ਭਰਾਵਾਂ-ਭੈਣਾਂ ਤੱਕ ਪੁੱਜਣ ਦਾ ਇੱਕ ਠੋਸ ਜਤਨ ਕੀਤਾ ਗਿਆ। ਪਹਿਲਾਂ ਤਾਂ ਸਰਕਾਰ ਦੇ ਇਨ੍ਹਾਂ ਵਿਭਾਗਾਂ ‘ਚ ਕਿਸੇ ਆੱਫ਼ੀਸਰ ਦਾ ਤਬਾਦਲਾ ਹੋਵੇ, ਤਾਂ ਬਾਕੀ ਆੱਫ਼ੀਸਰਾਂ ਨੂੰ ਅਜਿਹਾ ਲੱਗੇਗਾ ਕਿ ਇਹ ਆੱਫ਼ੀਸਰ ਦਾ ਡੀਵੈਲਿਯੂਏਸ਼ਨ ਹੋ ਗਿਆ। ਕੋਈ ਪ੍ਰਧਾਨ ਮੰਤਰੀ ਨੂੰ ਇਸ ਵਿਭਾਗ ਵਿੱਚ ਮੀਟਿੰਗ ਕਰਨ ਦਾ ਮੌਕਾ ਹੀ ਨਾ ਮਿਲਿਆ ਹੋਵੇ।
ਦਿੱਲੀ ਵਿੱਚ ਅਜਿਹੀ ਸੰਵੇਦਨਸ਼ੀਲ ਸਰਕਾਰ ਹੈ, ਜੋ ਇਸ ਵਿਭਾਗ ਨੂੰ ਅੱਗੇ ਲੈ ਕੇ ਆਈ ਅਤੇ ਸਾਡੇ ਵਧੀਆ ਆੱਫ਼ੀਸਰਾਂ ਨੂੰ ਅਸੀਂ ਇਸ ਵਿਭਾਗ ਵਿੱਚ ਲਾਇਆ ਅਤੇ ਇਸ ਦਾ ਨਤੀਜਾ ਹੈ ਕਿ ਇੱਕ ਦਮ ਰਫ਼ਤਾਰ ਨਾਲ ਕੰਮ ਚਲਣ ਲੱਗਾ।

ਇੱਥੇ ਤੁਸੀਂ ਵੇਖ ਰਹੇ ਹੋਵੋਗੇ ਕਿ ਇਹ ਭੈਣਾਂ ਜੋ ਸੁਣ ਨਹੀਂ ਸਕਦੀਆਂ, ਉਨ੍ਹਾਂ ਲਈ ਮੇਰਾ ਭਾਸ਼ਣ ਵੱਖੋ-ਵੱਖਰੇ ਤਰੀਕਿਆਂ ਰਾਹੀਂ ਉਨ੍ਹਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਸਾਨੂੰ ਪਤਾ ਨਹੀਂ ਚਲਦਾ ਕਿਉਂਕਿ ਸਾਨੂੰ ਇਸ ਭਾਸ਼ਾ ਦਾ ਗਿਆਨ ਨਹੀਂ ਹੈ। ਪਰ ਤੁਸੀਂ ਹੀ ਮੈਨੂੰ ਦੱਸੋ ਕਿ ਕੋਈ ਤਮਿਲ-ਭਾਸ਼ੀ ਵਿਅਕਤੀ ਜੇ ਤੁਹਾਨੂੰ ਮਿਲ ਜਾਵੇ ਅਤੇ ਅਚਾਨਕ ਤਮਿਲ ਭਾਸ਼ਾ ਵਿੱਚ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦੇਵੇ, ਤਾਂ ਤੁਸੀਂ ਕੀ ਕਰੋਗੇ? ਪਤਾ ਹੀ ਨਹੀਂ ਚਲੇਗਾ ਕਿ ਇਹ ਕੀ ਆਖ ਰਿਹਾ ਹੈ? ਜਿਵੇਂ ਹੋਰ ਭਾਸ਼ਾਵਾਂ ਸਮਝਣ ਵਿੱਚ ਤਕਲੀਫ਼ ਹੁੰਦੀ ਹੈ ਅਤੇ ਤੁਹਾਨੂੰ ਇਹ ਜਾਣ ਕੇ ਦੁਖ ਹੋਵੇਗਾ ਦੋਸਤੋ ਕਿ ਸਮੁੱਚੇ ਦੇਸ਼ ਵਿੱਚ ਇਹ ਸਾਈਨ ਦੀਆਂ ਭਾਸ਼ਾਵਾਂ ਵੀ ਵੱਖੋ-ਵੱਖਰੀਆਂ ਥਾਵਾਂ ‘ਤੇ ਸਿਖਾਈਆਂ ਜਾਂਦੀਆਂ ਹਨ। ਕਈ ਵਾਰ ਜੋ ਬੋਲ ਨਹੀਂ ਸਕਦਾ, ਅਜਿਹੇ ਦੋ ਜਣਿਆਂ ਨਾਲ ਗੱਲ ਕਰਨੀ ਹੋਵੇ, ਤਾਂ ਇੱਕ ਦਾ ਸਾਈਨ ਵੱਖ ਹੋਵੇਗਾ ਅਤੇ ਦੂਜੇ ਦਾ ਵੱਖਰਾ। ਪਰ ਇਹ ਗੱਲ ਸਰਕਾਰ ਦੇ ਧਿਆਨ ‘ਚ ਨਹੀਂ ਆਉਂਦੀ ਹੈ। ਇਸ ਸਰਕਾਰ ਨੂੰ ਫ਼ਿਕਰ ਹੋਈ, ਸਮੁੱਚੇ ਦੇਸ਼ ਵਿੱਚ ਅੰਤਰਰਾਸ਼ਟਰੀ ਮਾਪਦੰਡਾਂ ਵਾਲਾ ਸਾਈਨ ਸਿਸਟਮ ਡਿਵੈਲਪ ਕਰਨਾ ਚਾਹੀਦਾ ਹੈ, ਸਾਡੇ ਸਾਰੇ ਅਧਿਆਪਕਾਂ ਲਈ ਕੌਮਨ ਸਿਲੇਬਸ ਤਿਆਰ ਕਰਨਾ ਚਾਹੀਦਾ ਹੈ, ਜਿਸ ਨਾਲ ਸਾਡਾ ਬੱਚਾ ਦੁਨੀਆ ਵਿੱਚ ਕੋਈ ਵੀ ਜਗ੍ਹਾ ‘ਤੇ ਜਾਵੇ, ਤਾਂ ਉਹ ਉਸ ਸਾਈਨ ਭਾਸ਼ਾ ਜ਼ਰੀਏ ਗੱਲ ਕਰ ਸਕੇ। ਕੌਮਨ ਸਾਈਨ ਲੈਂਗੁਏਜ ਲਈ ਅਸੀਂ ਕਾਨੂੰਨ ਬਣਾਇਆ ਹੈ ਅਤੇ ਵੱਡੇ ਪੱਧਰ ‘ਤੇ ਉਸ ਦਾ ਕੰਮ ਚਲ ਰਿਹਾ ਹੈ। ਕਈ ਵਾਰ ਕਈ ਖ਼ਬਰਾਂ ਬਹੁਤ ਵੱਡੀਆਂ ਹੁੰਦੀਆਂ ਹਨ ਅਤੇ ਅਜਿਹੀਆਂ ਚੀਜ਼ਾਂ ਧਿਆਨ ‘ਚ ਨਹੀਂ ਆਉਂਦੀਆਂ ਪਰ ਅਜਿਹੇ ਪਰਿਵਾਰ ਲਈ ਇਹ ਇੱਕ ਨਵੀਂ ਆਸ਼ਾ ਦਾ ਸੰਚਾਰ ਕਰੇਗਾ। ਮਾਮਲਾ ਜੇ ਸਫ਼ਾਈ ਦਾ ਹੋਵੇ, ਜਾਂ ਦਿੱਵਯਾਂਗ ਦਾ ਹੋਵੇ, ਭਰਾਵੋ-ਭੈਣੋ, ਸਮਾਜ ਦੇ ਜੋ ਲਾਂਭੇ ਰਹੇ ਕੰਮ ਹਨ, ਅੱਖੋਂ ਪ੍ਰੋਖੇ ਰਹੇ ਵਰਗ ਹਨ, ਜਿਨ੍ਹਾਂ ਲਈ ਹਰ ਪੱਧਰ ‘ਤੇ ਸੰਵੇਦਨਾ ਚਾਹੀਦੀ ਹੈ ਅਤੇ ਮੈਨੂੰ ਯਕੀਨ ਹੈ ਕਿ ਦਿੱਲੀ ਵਿੱਚ ਅਸੀਂ ਇਹ ਬੀੜਾ ਚੁੱਕਿਆ ਹੈ, ਆਉਣ ਵਾਲੇ ਦਿਨਾਂ ਦੌਰਾਨ, ਰਾਜਾਂ ‘ਚ, ਮਹਾਨਗਰਾਂ ‘ਚ, ਮਹਾਨਗਰਪਾਲਿਕਾ ‘ਚ ਇਹ ਇੱਕ ਸਹਿਜ ਸੁਭਾਅ ਬਣ ਜਾਵੇਗਾ ਅਤੇ ਦਿੱਵਯਾਂਗਾਂ ਨੂੰ ਧਿਆਨ ਵਿੱਚ ਰੱਖ ਕੇ ਮਕਾਨੋਨੀ ਰਚਨਾ ਵੀ ਅਜਿਹੀ ਹੋਵੇਗੀ, ਸਰਕਾਰੀ ਆੱਫ਼ਿਸਾਂ ਵਿੱਚ ਵੀ ਕੰਮ ਹੋਵੇਗਾ।

ਪਿੱਛੇ ਜਿਹੇ ਰੇਲਵੇ ‘ਚ ਅਸੀਂ ਵੱਡਾ ਕੰਮ ਸ਼ੁਰੂ ਕੀਤਾ ਹੈ ਅਤੇ ਜਦੋਂ ਇੱਕ ਦਿੱਵਯਾਂਗ ਅਜਿਹੀ ਸਹੂਲਤ ਵੇਖਦਾ ਹੈ ਕਿ ਮੇਰੇ ਲਈ ਵੀ ਕੋਈ ਇੰਤਜ਼ਾਮ ਹੈ ਅਤੇ ਉਨ੍ਹਾਂ ਨੂੰ ਤਸੱਲੀ ਮਿਲਦੀ ਹੈ ਕਿ ਮੈਂ ਇਕੱਲਾ ਨਹੀਂ ਹੈ, ਮੇਰਾ ਦੇਸ਼ ਮੇਰੇ ਨਾਲ ਖੜ੍ਹਾ ਹੈ ਅਤੇ ਉਹ ਜੋ ਤਾਕਤ ਹੈ, ਉਹ ਦੇਸ਼ ਦੀ ਤਾਕਤ ਬਣ ਜਾਵੇਗੀ ਅਤੇ ਇਸੇ ਲਈ ਤੁਸੀਂ ਜੋ ਇਹ ਦਿੱਵਯਾਂਗ ਸ਼ਬਦ ਸੁਣ ਰਹੇ ਹੋ, ਦੋਸਤੋ ਇਹ ਸ਼ਬਦ ਮੈਂ ਡਿਕਸ਼ਨਰੀ ਵਿੱਚੋਂ ਲੱਭਿਆ ਹੋਇਆ ਸ਼ਬਦ ਨਹੀਂ ਹੈ। ਮੈਂ ਸਮਾਜਕ ਮਨੋਰਚਨਾ ਬਦਲਣ ਦੀ ਦਿਸ਼ਾ ਵਿੱਚ ਕੰਮ ਕਰਦਾ ਹਾਂ। ਜਦੋਂ ਕਿਸੇ ਨੂੰ ਅਸੀਂ ‘ਅੰਗਹੀਣ’ ਆਖਦੇ ਹਾਂ, ਤਦ ਸਾਡਾ ਧਿਆਨ ਉਨ੍ਹਾਂ ਦੇ ਸਰੀਰ ਦੇ ਕਿਹੜੇ ਹਿੱਸੇ ਵਿੱਚ ਗੜਬੜ ਹੈ, ਉਸੇ ਪਾਸੇ ਹੁੰਦਾ ਹੈ। ਉਨ੍ਹਾਂ ਵਿੱਚ ਜੋ ਅਥਾਹ ਸ਼ਕਤੀ ਪਈ ਹੈ, ਉਨ੍ਹਾਂ ਪਾਸੇ ਨਹੀਂ ਹੁੰਦਾ ਅਤੇ ਇਸ ਲਈ ਮੈਂ ਕਿਹਾ ਕਿ ਸਰਕਾਰ ਇਨ੍ਹਾਂ ‘ਅੰਗਹੀਣ’ ਜਿਹੇ ਸ਼ਬਦਾਂ ਤੋਂ ਬਾਹਰ ਆਵੇ ਅਤੇ ਉਨ੍ਹਾਂ ਕੋਲ ਸ਼ਾਇਦ ਇੱਕ ਅੰਗ ਨਹੀਂ ਹੈ ਪਰ ਬਾਕੀ ਸਭ ਅੰਗਾਂ ਦੀ ਤਾਕਤ ਦਿੱਵਯਾਂਗ ਬਰਾਬਰ ਹੈ ਅਤੇ ਉਸ ਵਿੱਚੋਂ ਇਹ ਭਾਵ ਪੈਦਾ ਹੁੰਦਾ ਹੈ ਅਤੇ ਮੈਨੂੰ ਦਿੱਵਯਾਂਗ ਲੋਕਾਂ ਦੇ ਜੋ ਅਸ਼ੀਰਵਾਦ ਮਿਲੇ ਹਨ, ਅਣਗਿਣਤ ਅਸ਼ੀਰਵਾਦ… ਹੁਣ ਜਿਸ ਪਰਿਵਾਰ ਵਿੱਚ ਦਿੱਵਯਾਂਗ ਦਾ ਜਨਮ ਹੋਇਆ ਹੋਵੇਗਾ, ਉਸ ਪਰਿਵਾਰ ਨੂੰ ਜਿੰਨੀਆਂ ਸ਼ੁਭਕਾਮਨਾਵਾਂ ਮਿਲੀਆਂ ਹੋਣਗੀਆਂ, ਓਨੀਆਂ ਸ਼ੁਭਕਾਮਨਾਵਾਂ ਮੇਰੇ ਲਈ ਵੀ ਦਿੱਤੀਆਂ ਹੋਣਗੀਆਂ। ਕਈ ਵਾਰ ਜਿਨ੍ਹਾਂ ਲਈ ਅਸੀਂ ਉਦਾਸੀਨ ਹੁੰਦੇ ਹਾਂ, ਉਹ ਸਾਡਾ ਨਾਂਅ ਰੋਸ਼ਨ ਕਰਦੇ ਹਨ।

ਥੋੜ੍ਹੇ ਦਿਨ ਪਹਿਲਾਂ ਉਲੰਪਿਕ ਦਾ ਮੁਕਾਬਲਾ ਸੀ। ਦੇਸ਼ ਦਾ ਨਾਂਅ ਰੋਸ਼ਨ ਕੀਤਾ, ਇਸ ਦੇਸ਼ ਦੀਆਂ ਧੀਆਂ ਨੇ। ਬਾਕੀ ਅਸੀਂ ਤਾਂ ‘ਘਰ ‘ਚ ਬੈਠ, ਪੜ੍ਹ ਕੇ ਕੀ ਕਰਨਾ ਹੈ’ – ਇਹ ਭਾਵ ਸਾਡੀਆਂ ਧੀਆਂ ਨੇ, ਜੋ ਦੇਸ਼ ਦਾ ਨਾਂਅ ਰੋਸ਼ਨ ਕੀਤਾ, ਜਿਸ ਕਰ ਕੇ ਸਾਨੂੰ ਇਹ ਦ੍ਰਿਸ਼ਟੀਕੋਣ ਬਦਲਣਾ ਹੀ ਪਵੇਗਾ। ‘ਬੇਟਾ-ਬੇਟੀ ਏਕਸਮਾਨ’, ਕਿਸੇ ਭਾਸ਼ਣ ਨਾਲ ਹੋਵੇ, ਕਿਸੇ ਸਰਕਾਰੀ ਨਿਯਮ ਨਾਲ ਹੋਵੇ ਜਾਂ ਲੱਖਾਂ-ਕਰੋੜਾਂ ਰੁਪਏ ਨਾਲ ਜੋ ਕੰਮ ਹੋਵੇ, ਉਸ ਤੋਂ ਵੀ ਵਧੀਆ ਕੰਮ ਉਲੰਪਿਕ ਵਿੱਚ ਸਾਡੀਆਂ ਧੀਆਂ ਨੇ ਕਰ ਕੇ ਵਿਖਾਇਆ। ਅਜਿਹੇ ਹੀ ਮੇਰੇ ਦਿੱਵਯਾਂਗ ਸਾਥੀਓ, ਲੋਕਾਂ ਨੂੰ ਅਸੀਂ ਸਮਝਾਈਏ ਅਤੇ ਉਨ੍ਹਾਂ ਨੂੰ ਸਮਝਣ ਵਿੱਚ ਕਿੰਨਾ ਸਮਾਂ ਲਗੇ, ਸਾਨੂੰ ਪਤਾ ਨਹੀਂ ਪਰ ਹਾਲੇ ਜੋ ‘ਪੈਰਾ-ਉਲੰਪਿਕਸ’ ਵਿੱਚ 19 ਜਣਿਆਂ ਦੀ ਟੀਮ ਗਈ ਸੀ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਮੈਡਲ ਜਿੱਤ ਕੇ ਆਏ, ਤਦ ਦੇਸ਼ ਨੂੰ ਪਤਾ ਚਲਿਆ ਕਿ ਦਿੱਵਯਾਂਗ ਦੀ ਤਾਕਤ ਕਿੰਨੀ ਹੁੰਦੀ ਹੈ ਅਤੇ ਇਸ ਕਾਰਨ ਸਮਾਜ ਦੇ ਇੱਕ ਵਰਗ ਲਈ ਇੱਕ ਸੰਵੇਦਨਾ ਪੈਦਾ ਹੋਈ ਹੈ ਅਤੇ ਤਰਸ ਦੀ ਭਾਵਨਾ ਨਹੀਂ, ਕਿਸੇ ਦਿੱਵਯਾਂਗ ਨੂੰ ਤਰਸ ਦੀ ਭਾਵਨਾ ਨਹੀਂ ਚਾਹੀਦੀ, ਉਹ ਸਵੈਮਾਣ ਨਾਲ ਜਿਊਣਾ ਚਾਹੁੰਦੇ ਹਨ। ਉਹ ਵਿਚਾਰਾ ਨਹੀਂ ਹੈ, ਸਾਡੇ ਤੋਂ ਵੀ ਦੁੱਗਣੀ ਸਮਰੱਥਾ, ਦੁੱਗਣਾ ਕੌਨਫ਼ੀਡੈਂਸ ਉਨ੍ਹਾਂ ਵਿੱਚ ਪਿਆ ਹੈ, ਬੱਸ ਕੇਵਲ ਬਰਾਬਰੀ ਦਾ ਵਿਵਹਾਰ ਚਾਹੁੰਦਾ ਹੈ ਅਤੇ ਇਸੇ ਲਈ ਸਮਾਜਕ ਜੀਵਨ ਵਿੱਚ ਸਮੱਸਿਆਵਾਂ ਦਾ ਹੱਲ ਕਿਵੇਂ ਹੋਵੇਗਾ? ਇੱਕ ਜ਼ਮਾਨਾ ਸੀ ਜਦੋਂ ਸਾਂਸਦ ਨੂੰ ਗੈਸ ਦੇ 25 ਕੂਪਨ ਮਿਲਦੇ ਸਨ। ਉਹ ਇਸ ਲਈ ਕਿ ਜੇ ਤੁਹਾਡੇ ਵਿਸਥਾਰ ਵਿੱਚ ਕਿਸੇ ਨੂੰ ਗੈਸ ਕੁਨੈਕਸ਼ਨ ਚਾਹੀਦਾ ਹੈ ਅਤੇ ਤੁਸੀਂ ਸਾਂਸਦ ਹੋ ਤਾਂ ਤੁਸੀਂ ਦੇਵੋਗੇ, ਤਾਂ ਤੁਹਾਡੀ ਵਾਹ… ਵਾਹ ਹੋਵੇਗੀ। ਇਸ ਦੇਸ਼ ਵਿੱਚ ਇੱਕ ਸਮਾਂ ਅਜਿਹਾ ਸੀ, ਥੋੜ੍ਹੇ ਸਾਲ ਪਹਿਲਾਂ ਹੀ ਕਿ ਸਾਂਸਦ ਨੂੰ ਗੈਸ ਦੇ 25 ਕੂਪਨ ਮਿਲਦੇ ਅਤੇ ਉਸ ਦੇ ਵਿਸਤਾਰ ਦੇ ਲੋਕਾਂ ਨੂੰ ਉਨ੍ਹਾਂ ਦੇ ਪਿੱਛੇ ਘੁੰਮਣਾ ਪੈਂਦਾ ਸੀ ਕਿ ‘ਸਾਹਿਬ ਬੱਚੇ ਵੱਡੇ ਹੋ ਗਏ ਹਨ, ਉਨ੍ਹਾਂ ਦੇ ਵਿਆਹ ਕਰਨੇ ਹਨ, ਤੇ ਜੇ ਗੈਸ ਕੁਨੈਕਸ਼ਨ ਮਿਲ ਜਾਵੇ, ਤਾਂ ਉਨ੍ਹਾਂ ਦੀ ਮੰਗਣੀ ਹੋ ਜਾਵੇਗੀ’; ਅਜਿਹੀ ਹਾਲਤ ਸੀ ਗੈਸ ਕੁਨੈਕਸ਼ਨਾਂ ਦੀ। ਗੈਸ ਦਾ ਕੁਨੈਕਸ਼ਨ ਲੈਣ ਲਈ ਸਿਫ਼ਾਰਸ਼ ਅਤੇ ਕਾਲਾ-ਬਜ਼ਾਰੀ ਹੁੰਦੀ ਸੀ।

ਭਰਾਵੋ-ਭੈਣੋ, ਅਸੀਂ ‘ਉੱਜਵਲਾ ਯੋਜਨਾ’ ਲੈ ਕੇ ਆਏ ਅਤੇ ਤੈਅ ਕੀਤਾ ਕਿ ਜੋ ਮੇਰੀਆਂ ਗ਼ਰੀਬ ਮਾਵਾਂ ਕੋਲੇ ਦਾ ਚੁੱਲ੍ਹਾ ਬਾਲ਼ ਕੇ ਖਾਣਾ ਪਕਾਉਂਦੀਆਂ ਹਨ, ਉਨ੍ਹਾਂ ਦੇ ਸਰੀਰ ਵਿੱਚ ਰੋਜ਼ਾਨਾ 400 ਸਿਗਰਟਾਂ ਜਿੰਨਾ ਧੂੰਆਂ ਉਨ੍ਹਾਂ ਦੇ ਸਰੀਰ ਵਿੱਚ ਜਾਂਦਾ ਹੈ। ਅਤੇ ਸੋਚੋ ਕਿ ਉਸ ਮਾਂ ਦੀ ਤਬੀਅਤ ਦਾ ਹਾਲ ਕਿਹੋ ਜਿਹਾ ਹੋ ਜਾਂਦਾ ਹੋਵੇਗਾ। ਉਸ ਘਰ ਵਿੱਚ ਜੋ ਛੋਟੇ-ਛੋਟੇ ਬੱਚੇ ਹੋਣ, ਉਨ੍ਹਾਂ ਦੀ ਕੀ ਹਾਲਤ ਹੋਵੇਗੀ। ਇੱਕ ਸੰਵੇਦਨਸ਼ੀਲ ਸਰਕਾਰ ਨੇ ਤੈਅ ਕੀਤਾ ਕਿ ਦੇਸ਼ ਦੇ ਪੰਜ ਕਰੋੜ ਗ਼ਰੀਬ ਪਰਿਵਾਰਾਂ ਨੂੰ ਤਿੰਨ ਸਾਲਾਂ ਦੇ ਅੰਦਰ ਗੈਸ ਕੁਨੈਕਸ਼ਨ ਮੁਹੱਈਆ ਕਰਵਾਉਣਗੇ ਅਤੇ ਪੰਜ ਕਰੋੜ ਮਾਵਾਂ-ਭੈਣਾਂ ਦੀ ਤਬੀਅਤ ਦੀ ਚਿੰਤਾ ਕਰਨਗੇ, ਗ਼ਰੀਬ ਪਰਿਵਾਰਾਂ ਦੀ ਫ਼ਿਕਰ ਕਰਨਗੇ। ਇੱਕ ਸੰਵੇਦਨਸ਼ੀਲ ਸਰਕਾਰ ਸਮਾਜ ਦੇ ਦਲਿਤ, ਪੀੜਤ, ਸ਼ੋਸ਼ਿਤ ਵਰਗ ਬਾਰੇ ਸੋਚੇ; ਤਦ ਅਜਿਹੀ ਸੰਵੇਦਨਸ਼ੀਲਤਾ ਨਾਲ ਕੰਮ ਕਰਦੇ ਹਨ; ਉਸ ਦੀ ਉਦਾਹਰਨ ਤੁਹਾਨੂੰ ਇਸ ਵੇਲੇ ਜੋ ਸਰਕਾਰ ਬਣੀ ਹੈ, ਉਨ੍ਹਾਂ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ। ਭਰਾਵੋ-ਭੈਣੋ, ਇਹ ਸਭ ਇਸ ਲਈ ਮੁਮਕਿਨ ਹੋ ਰਿਹਾ ਹੈ ਕਿ ਇਸ ਦੇਸ਼ ਦੇ ਪ੍ਰਧਾਨ ਸੇਵਕ, ਪ੍ਰਧਾਨ ਮੰਤਰੀ ਦਾ ਘਡਤਰ ਤੁਸੀਂ ਸਾਰੇ ਲੋਕਾਂ ਨੇ ਕੀਤਾ ਹੈ। ਤੁਸੀਂ ਲੋਕਾਂ ਨੇ ਮੈਨੂੰ ਵੱਡਾ ਕੀਤਾ ਹੈ। ਮੇਰੀਆਂ ਘਾਟਾਂ ਦੂਰ ਕਰਨ ਲਈ ਗੁਜਰਾਤ ਦੇ ਲੋਕਾਂ ਨੇ ਜਾਗ੍ਰਿਤ ਜਤਨ ਕੀਤਾ ਹੈ। ਮੈਨੂੰ ਗੁਜਰਾਤ ਨੇ ਕਾਫ਼ੀ ਕੁਝ ਸਿਖਾਇਆ ਹੈ। ਇਹ ਇਨਸਾਨੀਅਤ, ਸੰਵੇਦਨਾ, ਸੰਸਕਾਰ ਇਸੇ ਧਰਤੀ ਨੇ ਮੈਨੂੰ ਦਿੱਤੇ ਹਨ ਅਤੇ ਇਸੇ ਲਈ ਭਰਾਵੋ-ਭੈਣੋ, ਇੱਥੇ ਜਦੋਂ ਮੇਰੇ ਜਨਮ ਦਿਨ ਦੀ ਚਰਚਾ ਹੋ ਰਹੀ ਹੈ, ਤਦ ਮੈਂ ਤੁਹਾਨੂੰ ਸਭ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ ਕਿ ਤੁਸੀਂ ਮੈਨੂੰ ਇੰਨਾ ਸਭ ਕੁਝ ਦਿੱਤਾ ਹੈ। ਇਹ ਮੇਰੀ ਜ਼ਿੰਮੇਵਾਰੀ ਹੈ ਕਿ ਤੁਸੀਂ ਮੈਨੂੰ ਜੋ ਸੰਸਕਾਰ ਦਿੱਤੇ ਹਨ, ਦਿੱਲੀ ਵਿੱਚ ਰਹਾਂ ਜਾਂ ਦੁਨੀਆ ਦੀ ਕਿਸੇ ਵੱਡੀ ਸ਼ਖ਼ਸੀਅਤ ਨਾਲ ਰਹਾਂ, ਤੁਹਾਡੇ ਦਿੱਤੇ ਹੋਏ ਸੰਸਕਾਰ ਨੂੰ ਕੁਝ ਨਾ ਹੋਵੇ। ਤੁਸੀਂ ਜਿਵੇਂ ਮੈਨੂੰ ਘੜਿਆ ਹੈ ਅਤੇ ਉਸੇ ਅਨੁਸਾਰ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਸੇਵਾ ਵਿੱਚ ਮੇਰਾ ਜੀਵਨ ਸਮਰਪਿਤ ਕਰ ਦੇਵਾਂ ਅਤੇ ਮੈਨੂੰ ਯਕੀਨ ਹੈ ਕਿ ਤੁਹਾਡਾ ਅਸ਼ੀਰਵਾਦ ਮੇਰੇ ਨਾਲ ਹੈ, ਦਿੱਵਯਾਂਗ ਵਿਅਕਤੀਆਂ ਦੇ ਅਸ਼ੀਰਵਾਦ ਮੇਰੇ ਨਾਲ ਹਨ, ਕਰੋੜਾਂ ਗ਼ਰੀਬ ਮਾਵਾਂ ਜਦੋਂ ਗੈਸ ਦਾ ਚੁੱਲ੍ਹਾ ਬਾਲ਼ਦੀਆਂ ਹਨ, ਤਦ ਪਹਿਲਾਂ ਮੈਨੂੰ ਅਸ਼ੀਰਵਾਦ ਦਿੰਦੀਆਂ ਹਨ।
ਭਰਾਵੋ-ਭੈਣੋ, ਕੰਮ ਔਖਾ ਹੈ ਪਰ ਸਾਨੂੰ ਤਾਂ ਔਖਾ ਕੰਮ ਹੀ ਮਿਲਦਾ ਹੈ ਨਾ… ਅਤੇ ਤੁਸੀਂ ਮੈਨੂੰ ਔਖਾ ਕੰਮ ਕਰਨ ਲਈ ਹੀ ਚੁਣਿਆ ਹੈ, ਮੈਂ ਤੁਹਾਡਾ ਧੰਨਵਾਦੀ ਹਾਂ। ਅਨੇਕਾਂ ਖੇਤਰਾਂ ਵਿੱਚ ਗੁਜਰਾਤ ਨੇ ਬਹੁਤ ਵਧੀਆ ਕੰਮ ਕੀਤਾ ਹੈ। ਵਿਕਾਸ ਦੇ ਨਵੇਂ ਸਿਖ਼ਰਾਂ ਨੂੰ ਛੋਹਿਆ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਗੁਜਰਾਤ ਦੇ ਸਾਰੇ ਲੋਕਾਂ ਦਾ ਵਿਸ਼ਵਾਸ, ਗੁਜਰਾਤ ਦੀ ਸਮੂਹਕ ਸ਼ਕਤੀ ਸਮੁੱਚੇ ਭਾਰਤ ਦੇ ਭਵਿੱਖ ਲਈ ਇੱਕ ਪ੍ਰੇਰਨਾ ਦਾ ਕੰਮ ਕਰੇਗੀ ਅਤੇ ਗੁਜਰਾਤ ਨਵੇਂ ਸਿਖ਼ਰਾਂ ਨੂੰ ਛੋਹੰਦਾ ਰਹੇਗਾ।

ਥੋੜ੍ਹੇ ਦਿਨ ਪਹਿਲਾਂ ਮੈਂ ਫਿਜੀ ਗਿਆ ਸਾਂ। ਤੁਹਾਡੇ ਵਿੱਚੋਂ ਸ਼ਾਇਦ ਕਈਆਂ ਨੂੰ ਪਤਾ ਨਹੀਂ ਹੋਵੇਗਾ ਪਰ ਨਵਸਾਰੀ ਤੋਂ ਬਹੁਤ ਸਾਰੇ ਲੋਕ ਫਿਜੀ ਗਏ ਸਨ। ਇੱਥੇ ਮੇਰੇ ਇੱਕ ਦੋਸਤ ਵੇਣੀਭਾਈ ਪਰਮਾਰ ਸਨ, ਫਿਜੀ ‘ਚ ਉਨ੍ਹਾਂ ਦੇ ਵੀ ਰਿਸ਼ਤੇਦਾਰ ਰਹਿੰਦੇ ਸਨ। ਪਿੱਛੇ ਜਿਹੇ ਜਦੋਂ ਮੈਂ ਫਿਜੀ ਗਿਆ, ਤਾਂ ਉਨ੍ਹਾਂ ਦਾ ਜੋ ਏਅਰਪੋਰਟ ਹੈ, ਉੱਥੇ ਬਾਹਰ ਨਿਕਲਦਿਆਂ ਹੀ ਮੈਂ ਪਿੰਡ ਦਾ ਨਾਂਅ ਪੜ੍ਹਿਆ। ਪਿੰਡ ਦਾ ਨਾਂਅ ਹੈ ਨਵਸਾਰੀ। ਉਸ ਦਾ ਕਾਰਨ ਹੈ ਕਿ ਕਈ ਸਾਲ ਪਹਿਲਾਂ ਨਵਸਾਰੀ ਦੇ ਲੋਕ ਫਿਜੀ ਗਏ ਹੋਣਗੇ, ਉਨ੍ਹਾਂ ਦੀ ਯਾਦ ਉੱਥੇ ਅੱਜ ਵੀ ਹੈ ਕਿ ਜਿਸ ਕਾਰਨ ਫਿਜੀ ਦੇ ਲੋਕ ਨਵਸਾਰੀ ਨੂੰ ਜਾਣਦੇ ਹਨ। ਸਾਡੀ ਇੱਕ ਸ਼ਖ਼ਸੀਅਤ, ਉੱਥੋਂ ਦੀ ਸੰਸਦ ਵਿੱਚ ਸਪੀਕਰ ਸਨ।
ਭਰਾਵੋ-ਭੈਣੋ, ਨਵਸਾਰੀ ਦੀ ਇੱਕ ਵੱਖਰੀ ਪਛਾਣ ਹੈ, ਇੱਕ ਵੱਖਰੀ ਤਾਕਤ ਹੈ ਅਤੇ ਇੱਥੋਂ ਦੇ ਲੋਕ ਉਤਸ਼ਾਹੀ ਹਨ ਅਤੇ ਅਜਿਹੇ ਨਵਸਾਰੀ ਦੇ ਸੱਦੇ ‘ਤੇ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ, ਅਨੇਕ ਰਿਕਾਰਡਾਂ ਨਾਲ ਅਸੀਂ ਨਵੀਂ ਜਗ੍ਹਾ ਬਣਾਈ। ਮੈਂ ਤੁਹਾਨੂੰ ਅਨੇਕਾਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ ਦੋਸਤੋ…


==========