ਪੀਐੱਮਇੰਡੀਆ
ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਰਾਤ ਦੇ ਅੱਠ ਸਾਢੇ ਅੱਠ ਵਜੇ ਵੀ ਦੇਸ਼ ਦੀ ਤਰੱਕੀ ਲਈ ਮੇਰੇ ਦੇਸ਼ ਦਾ ਨੌਜਵਾਨ ਦੇਸ਼ ਲਈ ਇੰਨੇ ਵੱਡੇ ਯੱਗ ਵਿੱਚ ਜੁਟਿਆ ਹੋਇਆ ਹੈ , ਮੇਰਾ ਦੇਸ਼ ਬਦਲ ਰਿਹਾ, ਅੱਗੇ ਵਧ ਰਿਹਾ ਹੈ।
ਦੇਸ਼ ਦੇ ਵੱਖ-ਵੱਖ ਕੇਂਦਰਾਂ ਵਿੱਚ ਮੌਜੂਦ ਮੇਰੇ ਨੌਜਵਾਨ ਸਾਥੀਆਂ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ। Smart India Hackathon, ਇਸ ਪ੍ਰਬੰਧ ਲਈ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਪ੍ਰਕਾਸ਼ ਜਾਵੜੇਕਰ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਮੈਂ ਵਿਸ਼ੇਸ਼ ਰੂਪ ਨਾਲ ਮੁਬਾਰਕ ਦਿੰਦਾ ਹਾਂ ।
Smart India ਦੇ Smart Innovators ਦਰਮਿਆਨ ਆਉਣਾ ਮੇਰੇ ਲਈ ਹਮੇਸ਼ਾ ਤੋਂ ਇੱਕ ਸੁਖਦਾਈ ਅਨੁਭਵ ਰਿਹਾ ਹੈ। ਵੱਖ-ਵੱਖ ਸਮੱਸਿਆਵਾਂ ਦਾ technology ਰਾਹੀਂ solution ਢੂੰਢਣ ਦੀ ਜੋ ਕੋਸ਼ਿਸ਼ ਤੁਸੀਂ ਸਾਰੇ ਕਰ ਰਹੇ ਹੋ , ਉਹ ਬਹੁਤ ਹੀ ਪ੍ਰਸ਼ੰਸਾਯੋਗ ਹੈ ।
ਪਿਛਲੇ ਕੁਝ ਘੰਟਿਆਂ ਤੋਂ ਤੁਸੀਂ ਸਾਰੇ ਆਪਣੇ ਮਿਸ਼ਨ ਵਿੱਚ ਜੁੱਟੇ ਹੋਏ ਹੋ, ਲੇਕਿਨ ਮੈਂ ਮੇਰੇ ਸਾਹਮਣੇ ਸਕ੍ਰੀਨ ‘ਤੇ ਦੇਖ ਰਿਹਾ ਹਾਂ ਕਿ ਤੁਹਾਡਾ ਉਤਸਾਹ, ਉਮੰਗ, ਤੁਹਾਡਾ ਜਜ਼ਬਾ, ਅਜਿਹਾ ਲੱਗ ਰਿਹਾ ਹੈ ਤੁਹਾਨੂੰ ਥਕਾਵਟ ਹੀ ਨਹੀਂ ਲੱਗ ਰਹੀ ਹੈ, ਨਾ ਹੀ ਤੁਹਾਨੂੰ ਕੋਈ ਤਨਾਓ ਮਹਿਸੂਸ ਹੋ ਰਿਹਾ ਹੈ। ਅਜਿਹਾ ਲੱਗ ਰਿਹਾ ਹੈ ਕਿ ਤੁਹਾਨੂੰ ਦੇਖ ਕੇ ਮੇਰੀ ਵੀ ਥਕਾਵਟ ਘੱਟ ਹੋ ਜਾਂਦੀ ਹੈ। ਅੱਜ ਦੀ Generation ਜਦੋਂ Nation Building ਲਈ ਇਸ ਤਰ੍ਹਾਂ ਦੀ ਕੋਸ਼ਿਸ਼ ਵਿੱਚ ਜੁਟਦੀ ਹੈ, ਤਾਂ New India ਦਾ ਇਰਾਦਾ ਹੋਰ ਮਜ਼ਬੂਤ ਹੋ ਜਾਂਦਾ ਹੈ ।
Friends , ਮੈਂ ਪਿੱਛਲੀ ਵਾਰ ਵੀ Smart India Hackathon ਵਿੱਚ ਆਇਆ ਸੀ। ਜਦੋਂ ਮੇਰੇ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਫਿਰ ਆਓਗੇ, ਤਾਂ ਮੈਂ ਕਿਹਾ, ਕਿਉਂ ਨਹੀਂ, ਮੈਂ ਜ਼ਰੂਰ ਇਨ੍ਹਾਂ ਨੌਜਵਾਨਾਂ ਨਾਲ ਮਿਲਣਾ ਚਾਹਾਂਗਾ, ਤੁਹਾਨੂੰ ਮਿਲਾਂਗਾ, ਤੁਹਾਡੀ ਗੱਲਾਂ ਸੁਣਾਂਗਾ, ਤੁਹਾਡੇ ਕੋਲੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗਾ।
ਜੇਕਰ ਕੋਈ ਇਹ ਸੋਚ ਲਵੇ ਕਿ ਉਹੀ ਸਰਵਗਿਆਨੀ ਹੈ , ਉਸ ਨੂੰ ਸਭ ਕੁਝ ਆਉਂਦਾ ਹੈ , ਤਾਂ ਮੈਂ ਸਮਝਦਾ ਹਾਂ ਜ਼ਿੰਦਗੀ ਵਿੱਚ ਉਸ ਤੋਂ ਵੱਡੀ ਕੋਈ ਗ਼ਲਤੀ ਨਹੀਂ ਹੋ ਸਕਦੀ। ਜੇਕਰ ਕੋਈ ਸਰਕਾਰ ਵੀ ਇਹ ਸੋਚ ਲਵੇ ਅਤੇ ਮਨ ਵਿੱਚ ਹਵਾ ਭਰਕੇ ਬੈਠ ਜਾਣ ਕਿ ਜੋ ਵੀ ਕਰਨਾ ਹੈ, ਸਰਕਾਰ ਹੀ ਕਰੇਗੀ , ਸਰਕਾਰ ਇਕੱਲੇ ਆਪਣੇ ਦਮ ‘ਤੇ ਕਰੇਗੀ ; ਜੇਕਰ ਸਰਕਾਰ ਵੀ ਇਹ ਸੋਚਦੀ ਹੈ ਤਾਂ ਮੈਂ ਸਮਝਦਾ ਹਾਂ ਸਰਕਾਰ ਦੀ ਇਹ ਸਭ ਤੋਂ ਵੱਡੀ ਗ਼ਲਤੀ ਹੋਵੇਗੀ। ਅਤੇ ਇਸ ਲਈ ਮੈਂ ਬਹੁਤ ਜ਼ੋਰ ਦਿੰਦਾ ਹਾਂ Participation ‘ਤੇ , Participative Governance ‘ਤੇ ।
ਦੁਨੀਆ ਦੀ ਕੋਈ ਵੀ ਚੁਣੌਤੀ, ਇਸ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਦੀ ਇੱਛਾਸ਼ਕਤੀ ਅਤੇ ਸ਼੍ਰਮਸ਼ਕਤੀ ਤੋਂ ਵੱਡੀ ਨਹੀਂ ਹੈ । ਜਿੱਥੇ 65% ਜਨਸੰਖਿਆ 35 ਸਾਲ ਤੋਂ ਘੱਟ ਉਮਰ ਦੀ ਹੋਵੇ, ਜਿੱਥੇ Demographic Dividend ਦਾ ਇੰਨਾ ਵਿਸਥਾਰ ਹੋਵੇ ; ਉਸ ਦੇਸ਼ ਦੇ ਲੋਕ ਠਾਣ ਲੈਣ ਤਾਂ ਕੋਈ ਵੀ ਲਕਸ਼ ਅਸੰਭਵ ਨਹੀਂ ਹੈ ।
ਮੈਂ ਖ਼ਾਸ ਤੌਰ ‘ਤੇ ਨੌਜਵਾਨਾਂ ਦੀ ਗੱਲ ਕਰਾਂ ਤਾਂ ਤੁਸੀਂ ਸਾਰਿਆਂ ‘ਚ ਜੋ ਜੋਸ਼ , ਜੋ ਉਤਸ਼ਾਹ , ਜੋ ਉਂਮੀਦ ਮੈਂ New India ਲਈ ਦੇਖਦਾ ਹਾਂ , ਉਹ ਮੇਰੇ ਆਪਣੇ ਭਰੋਸੇ ਨੂੰ ਕਈ ਗੁਣਾ ਹੋਰ ਵਧਾ ਦਿੰਦੀ ਹੈ। ਹਾਂ, ਅਸੀਂ 21ਵੀਂ ਸਦੀ ਵਿੱਚ ਭਾਰਤ ਨੂੰ ਉਸਦਾ ਉਹ ਸਥਾਨ ਦਿਲਵਾ ਸਕਾਂਗੇ , ਜਿਸ ਦਾ ਹਿੰਦੁਸਤਾਨ ਅਧਿਕਾਰੀ ਹੈ।
ਇਹ ਇੱਕ ਬਹੁਤ ਵੱਡੀ ਵਜ੍ਹਾ ਹੈ ਕਿ ਮੈਂ Young Professionals , Young CEO’s , Young Scientists , Young Bureaucrats ਨੂੰ ਮਿਲਣ ਦਾ ਕਦੇ ਵੀ ਕੋਈ ਮੌਕਾ ਜਾਣ ਨਹੀਂ ਦਿੰਦਾ। ਤੁਹਾਡਾ ਇਹ ਉਤਸ਼ਾਹ, ਇਹ ਊਰਜਾ ਹੀ New India ਨੂੰ ਸਾਕਾਰ ਕਰਨ ਦਾ ਸਭ ਤੋਂ ਵੱਡੀ driving force ਹੈ।
ਲੇਕਿਨ ਸਵਾਲ ਇਹ ਵੀ ਹੈ ਕਿ New India ਦਾ ਇਹ transformation ਕੀ ਕੁਝ ਸੀਮਤ ਕੋਸ਼ਿਸ਼ਾਂ ਨਾਲ ਸੰਭਵ ਹੈ ? ਤਾਂ ਜਵਾਬ ਮਿਲੇਗਾ , ਜੀ ਨਹੀਂ । ਇਸਦੇ ਲਈ ਜ਼ਰੂਰੀ ਹੈ ਸਮੱਸਿਆਵਾਂ ਦੀ ਜੜ੍ਹ ਤੱਕ ਜਾ ਕੇ ਸਮਾਧਾਨ ਲਈ out of box ਨਵੇਂ-ਨਵੇਂ ਤੌਰ ਤਰੀਕੇ , ਨਵੇਂ-ਨਵੇਂ ਰਸਤੇ ਖੋਜਣਾ ।
ਸਾਡੀ ਸਰਕਾਰ ਦੀ ਇਹੀ ਕੋਸ਼ਿਸ਼ ਸਾਨੂੰ Smart India Hackathon Initiative ਤੱਕ ਲਿਆਈ ਹੈ ।
ਮੈਨੂੰ ਦੱਸਿਆ ਗਿਆ ਹੈ ਕਿ ਪਿਛਲੀ ਵਾਰ ਦੇ Hackathon ਵਿੱਚ ਜੋ ਲਗਭਗ 60 ਪ੍ਰੋਜੈਕਟ ਫਾਈਨਲ ਹੋਏ ਸਨ ਉਨ੍ਹਾਂ ਵਿਚੋਂ ਅੱਧੇ ਪੂਰੇ ਹੋਣ ਵਾਲੇ ਹਨ ਅਤੇ ਬਾਕੀ ਅਗਲੇ ਦੋ – ਤਿੰਨ ਮਹੀਨਿਆਂ ਵਿੱਚ ਪੂਰੇ ਹੋ ਜਾਣਗੇ ।
ਮੈਨੂੰ ਖੁਸ਼ੀ ਹੈ ਕਿ ਪਿਛਲੇ ਸਾਲ ਜਿੱਥੇ 40 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੇ ਇਸ ਵਿੱਚ ਹਿੱਸਾ ਲਿਆ ਸੀ , ਉਥੇ ਹੀ ਇਸ ਸਾਲ ਇਹ ਗਿਣਤੀ ਵਧਕੇ 1 ਲੱਖ ਤੋਂ ਜ਼ਿਆਦਾ ਹੋ ਗਈ ਹੈ। ਇਸ ਸਾਲ ਕੇਂਦਰ ਸਰਕਾਰ ਦੇ 27 ਮੰਤਰਾਲਿਆਂ ਦੇ ਨਾਲ ਹੀ ਰਾਜ ਸਰਕਾਰਾਂ ਵੀ ਇਸ Hackathon ਦਾ ਹਿੱਸਾ ਬਣੀਆਂ ਹਨ । ਮੈਨੂੰ ਦੱਸਿਆ ਗਿਆ ਹੈ ਕਿ Hackathon ਵਿੱਚ software edition ਦੇ ਨਾਲ ਹੀ , ਅਗਲੇ ਕੁਝ ਮਹੀਨਿਆਂ ਵਿੱਚ hardware edition ਨੂੰ ਵੀ ਜੋੜਿਆ ਜਾ ਰਿਹਾ ਹੈ ।
ਇਸ ਕੋਸ਼ਿਸ਼ ਲਈ ਤੁਹਾਨੂੰ ਸਾਰੇ ਨੌਜਵਾਨਾਂ ਨੂੰ ਅਤੇ ਵੱਖ – ਵੱਖ ਮੰਤਰਾਲਿਆਂ ਨੂੰ ਅਤੇ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ ।
ਮੈਨੂੰ ਦੱਸਿਆ ਗਿਆ ਹੈ ਕਿ ਇਸ ਵਾਰ ਤੁਸੀਂ ਫਲੱਡ ਮੈਨੇਜਮੈਂਟ ਅਤੇ ਜੰਗਲ ਦੀ ਅੱਗ ਵਰਗੀਆਂ ਕਈ ਵੱਡੀਆਂ ਚੁਣੌਤੀਆਂ ਦਾ ਸਮਾਧਾਨ ਲੱਭਣ ਵਾਲੇ ਹੋ । ਮੈਨੂੰ ਵਿਸ਼ਵਾਸ ਹੈ ਕਿ Technology ਨਾਲ Transformation ਦੇ ਜਿਸ ਰਸਤੇ ‘ਤੇ ਅਸੀਂ ਚੱਲ ਰਹੇ ਹਾਂ ਉਹ ਸਾਨੂੰ ਜ਼ਰੂਰ ਲਕਸ਼ ਤੱਕ ਲੈ ਜਾਵੇਗਾ ।
ਸਾਥੀਓ , In the era where knowledge is power , innovation is the driver of growth ਯਾਨੀ ਗਿਆਨ ਸਾਡੇ ਲਈ ਪਾਵਰ ਦੀ ਤਰ੍ਹਾਂ ਕੰਮ ਕਰਦਾ ਹੈ , ਲੇਕਿਨ ਉਸ ਗਿਆਨ ਨੂੰ ਵਿਸਥਾਰ ਦੇਣ ਲਈ ਅਸੀਂ ਜਿੰਨਾਂ innovative ਹੋਵਾਂਗੇ , ਓਨਾ ਹੀ ਦੇਸ਼ ਦਾ ਵਿਕਾਸ ਜ਼ਿਆਦਾ ਹੋਵੇਗਾ ।
ਜਦੋਂ ਅਸੀਂ Innovation ਦੀ ਗੱਲ ਕਰਦੇ ਹਾਂ ਤਾਂ ਇਹ ਸਿਰਫ ਇੱਕ ਸ਼ਬਦ ਨਹੀਂ ਹੈ । Innovation ਇੱਕ event ਵੀ ਨਹੀਂ ਹੈ ਕਿ ਕੁਝ competitions ਹੋਏ , judgment ਆਏ , ਇਨਾਮ ਵੰਡੇ ਅਤੇ ਫਿਰ celebrate ਕਰਨ ਦੇ ਬਾਅਦ ਸਭ ਆਪਣੇ-ਆਪਣੇ ਘਰ ਚਲੇ ਗਏ । Innovation ਇੱਕ ਪ੍ਰਕਿਰਿਆ ਹੈ ਜੋ ਲਗਾਤਾਰ ਚੱਲਦੀ ਹੈ । ਤੁਸੀਂ ਉਦੋਂ Innovate ਕਰ ਸਕੋਗੇ ਜਦੋਂ ਤੁਸੀਂ ਸਮੱਸਿਆ ਨੂੰ ਸਮਝੋਗੇ , ਕੁਝ ਸਵਾਲ ਕਰੋਗੇ , ਨਵੇਂ ideas ਸਾਹਮਣੇ ਰੱਖੋਗੇ ਅਤੇ ਫਿਰ ਉਨ੍ਹਾਂ ideas ਨੂੰ ਅਮਲ ਵਿੱਚ ਲਿਆਉਣ ਲਈ ਕੋਸ਼ਿਸ਼ ਕਰੋਗੇ ।
ਇਸ ਲਈ ਮੈਂ ਕਹਿੰਦਾ ਹਾਂ – ਆਈ ਟ੍ਰਿਪਲ ਪੀ ( IPPP ) ਇਸ ਵਿੱਚ ਆਪਣਾ ਵੀ ਆਈ ਜੁੜ ਜਾਂਦਾ ਹੈ , I ਟ੍ਰਿਪਲ P ਯਾਨੀ Innovate , Patent , Produce and Prosper . ਇਹ ਚਾਰ ਪੌੜੀਆਂ ਹਨ ਜਿਨ੍ਹਾਂ ਉੱਤੇ ਚਲਦੇ ਹੋਏ ਸਾਡੇ ਦੇਸ਼ ਦਾ ਵਿਕਾਸ ਹੋਰ ਤੇਜ਼ੀ ਨਾਲ ਹੋ ਸਕਦਾ ਹੈ । ਜਿੰਨਾਂ ਅਸੀਂ Innovate ਕਰਾਂਗੇ , ਜਿੰਨਾਂ ਜਲਦੀ ਉਨ੍ਹਾਂ Innovations ਨੂੰ ਪੇਟੈਂਟ ਕਰਵਾਂਣਗੇ , ਉਨ੍ਹਾਂ ਦੇ Production ਦੀ ਰਾਹ ਅਸਾਨ ਬਣਾਵਾਂਗੇ; ਜਿਨ੍ਹਾਂ ਜਲਦੀ ਉਸ ਨੂੰ ਲੋਕਾਂ ਤੱਕ ਪਹੁੰਚਾਵਾਂਗੇ , ਓਨਾ ਹੀ Prosper ਵੀ ਹੋਵਾਂਗੇ ।
ਇਸ ਲਈ ਸਾਡੀ ਸਰਕਾਰ ਲਗਾਤਾਰ Innovation ਨੂੰ ਪ੍ਰੋਤਸਾਹਿਤ ਕਰ ਰਹੀ ਹੈ । ਅਟਲ ਇਨੋਵੇਸ਼ਨ ਮਿਸ਼ਨ ਏਆਈਐੱਮ – AIM ਰਾਹੀਂ ਦੇਸ਼ ਵਿੱਚ Innovation ਅਤੇ Entrepreneurship ਦਾ ਕਲਚਰ ਤਿਆਰ ਕੀਤਾ ਜਾ ਰਿਹਾ ਹੈ । ਸਾਡਾ ਮਕਸਦ ਇੱਕ ਅਜਿਹਾ Eco System ਤਿਆਰ ਕਰਨ ਦਾ ਹੈ ਜੋ ਵਿਦਿਆਰਥੀਆਂ ਨੂੰ ਘੱਟ ਉਮਰ ਵਿੱਚ ਹੀ ਭਵਿੱਖ ਦੀਆਂ ਤਕਨੀਕਾਂ ਨਾਲ ਵਾਕਫ਼ ਕਰਵਾਏ । ਸਾਡੀ ਕੋਸ਼ਿਸ਼ ਹੈ ਕਿ Internet of Things , Artificial Intelligence , Block chain Technology , 3D ਅਤੇ Robotics ਦਾ ਅਨੁਭਵ ਲੈਣ ਲਈ ਵਿਦਿਆਰਥੀਆਂ ਨੂੰ ਇੰਜੀਨਿਅਰਿੰਗ ਕਾਲਜ ਤੱਕ ਪੁੱਜਣ ਦਾ ਇੰਤਜਾਰ ਨਾ ਕਰਨਾ ਪਵੇ ।
ਘੱਟ ਉਮਰ ਵਿੱਚ ਹੀ Innovation ਦਾ Mind Set ਤਿਆਰ ਕਰਨ ਦੀ ਦਿਸ਼ਾ ਵਿੱਚ ਅਸੀਂ ਦੇਸ਼ ਭਰ ਦੇ ਕਰੀਬ – ਕਰੀਬ 2400 two thousand four hundred ਸਕੂਲਾਂ ਨੂੰ ਚੁਣਿਆ ਹੈ । ਭਵਿੱਖ ਵਿੱਚ ਇਨ੍ਹਾਂ ਸਕੂਲਾਂ ਦੀ ਗਿਣਤੀ ਨੂੰ ਵਧਾ ਕੇ ਸਾਡੀ ਸਰਕਾਰ 30 ਹਜ਼ਾਰ ਤੱਕ ਲੈ ਜਾਣਾ ਚਾਹੁੰਦੀ ਹੈ। Atal Tinkering Labs ਵਿੱਚ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ‘ਤੇ Focus ਕੀਤਾ ਜਾ ਰਿਹਾ ਹੈ । ਇਸ Labs ਵਿੱਚ Educational and Learning ਦੇ concept ਉੱਤੇ ਅਮਲ ਕਰਦੇ ਹੋਏ ਬੱਚਿਆਂ ਨੂੰ ਆਧੁਨਿਕ ਤਕਨੀਕ introduce ਕਰਾਈ ਜਾ ਰਹੀ ਹੈ ।
Teen Age ਵਿੱਚ ਇੱਕ ਵਾਰ Innovative Mind Set ਬਣਿਆ , ਤਾਂ ਸਮਝ ਲਓ ਕਿ ਤੁਹਾਡਾ ਅੱਧਾ ਕੰਮ ਹੋ ਚੁੱਕਿਆ । ਇਸਦੇ ਬਾਅਦ ਗੱਲ ਆਉਂਦੀ ਹੈ research ਦੇ ਰਸਤੇ ਨੂੰ ਮਜ਼ਬੂਤ ਕਰਨ ਦੀ। ਅਤੇ ਇਸ ਲਈ Higher Technical Education ਦੇ ਦੌਰਾਨ Research ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਅਹਿਮ ਫ਼ੈਸਲੇ ਦਾ ਐਲਾਨ ਇਸ ਬਜਟ ਵਿੱਚ ਕੀਤਾ ਗਿਆ ਹੈ ।
ਸਰਕਾਰ ਨੇ PMRF ਯਾਨੀ Prime Minister Research Fellowship ਦਾ ਐਲਾਨ ਕੀਤਾ ਹੈ ਅਤੇ ਮੈਂ ਚਾਹਾਂਗਾ ਕਿ ਤੁਸੀਂ ਸਭ ਇਸਦਾ ਫਾਇਦਾ ਉਠਾਵੋ। ਇਸਦੇ ਤਹਿਤ IIT , IISC , NIT ਜਿਹੇ ਸੰਸਥਾਨਾਂ ਦੇ B Tech , M tech ਅਤੇ M SC ਦੇ Best Students ਨੂੰ Prime Minister Fellowship ਦਿੱਤੀ ਜਾਵੇਗੀ । ਹਰ ਸਾਲ ਇੱਕ ਹਜ਼ਾਰ ਵਿਦਿਆਰਥੀਆਂ ਨੂੰ ਇਸਦੇ ਲਈ ਚੁਣਿਆ ਜਾਵੇਗਾ। ਇਨਾਂ ਵਿਦਿਆਰਥੀਆਂ ਨੂੰ ਪੰਜ ਸਾਲ ਤੱਕ ਹਰ ਮਹੀਨੇ 70 ਤੋਂ 80 ਹਜ਼ਾਰ ਰੁਪਏ ਤੱਕ ਦੀ ਆਰਥਕ ਸਹਾਇਤਾ ਵੀ ਦਿੱਤੀ ਜਾਵੇਗੀ। ਅੰਤਰਰਾਸ਼ਟਰੀ conferences ਅਤੇ seminars ਵਿੱਚ ਉਹ ਆਪਣੇ ਰਿਸਰਚ ਪੇਪਰ ਰੱਖ ਸਕਣ ਇਸ ਦੇ ਲਈ 2 ਲੱਖ ਰੁਪਏ ਦੀ research grant ਵੀ ਸਰਕਾਰ ਵੱਲੋਂ ਦਿੱਤੀ ਜਾਵੇਗੀ ।
ਸਾਥੀਓ , Second World War ਦੇ ਬਾਅਦ ਜਿਨ੍ਹਾਂ ਦੇਸ਼ਾਂ ਨੇ ਬਹੁਤ ਤੇਜ਼ ਰਫ਼ਤਾਰ ਨਾਲ ਤਰੱਕੀ ਕੀਤੀ , ਉਨ੍ਹਾਂ ਵਿੱਚ ਇੱਕ ਗੱਲ common ਸੀ । ਉਨ੍ਹਾਂ ਦੇਸ਼ਾਂ ਵਿੱਚ Higher Educational Institutions ਦੇ ਵਿਕਾਸ ਉੱਤੇ ਬਹੁਤ ਜ਼ੋਰ ਦਿੱਤਾ ਗਿਆ , ਉਨ੍ਹਾਂ ਨੂੰ ਅਗੇਤ ਦਿੱਤੀ ਗਈ । ਵੱਡੇ ਸੰਸਥਾਨਾਂ ਵਿੱਚ ਹੋਏ Innovations , Economic Growth ਦਾ ਵੀ ਵੱਡਾ ਅਧਾਰ ਬਣਦੇ ਹਨ ।
ਇਹੀ ਵਜ੍ਹਾ ਹੈ ਕਿ ਸਰਕਾਰ ਦਾ ਜ਼ੋਰ ਦੇਸ਼ ਵਿੱਚ Higher Educational Institutions ਨੂੰ ਜ਼ਿਆਦਾ ਤੋਂ ਜ਼ਿਆਦਾ ਖ਼ੁਦਮੁਖਤਾਰੀ ਯਾਨੀ ਕਿ Autonomy ਦੇਣ ਦਾ ਹੈ । ਸਰਕਾਰ ਦੇਸ਼ ਵਿੱਚ world class 20 Institutions Of Eminence ਬਣਾਉਣ ਉੱਤੇ ਵੀ ਕੰਮ ਕਰ ਰਹੀ ਹੈ । ਇਨ੍ਹਾਂ ਵਿਚੋਂ ਚੁਣੇ ਗਏ ਪਬਲਿਕ ਸੈਕਟਰ ਦੇ 10 Institutes ਨੂੰ ਕੁਲ 10 ਹਜ਼ਾਰ ਕਰੋੜ ਰੁਪਏ ਦੀ ਆਰਥਕ ਸਹਾਇਤਾ ਵੀ ਸਰਕਾਰ ਵੱਲੋਂ ਦਿੱਤੀ ਜਾਵੇਗੀ ।
ਇੱਕ ਤਰਫ਼ ਅਸੀਂ ਭਵਿੱਖ ਲਈ eco system ਤਿਆਰ ਕਰ ਰਹੇ ਹਾਂ, ਉਥੇ ਹੀ Start – up India ਵਰਗੀ ਸਕੀਮ ਦੇ ਤਹਿਤ ਨਵੇਂ Start – up ਅਤੇ entrepreneurs ਤਿਆਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਵਾਂ ਕਿ ਜਦੋਂ ਤੋ ਇਹ ਸਕੀਮ ਲਾਂਚ ਹੋਈ ਹੈ ਉਦੋਂ ਤੋਂ 6 ਹਜ਼ਾਰ start – up ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ । ਇਸ start – up ਨੂੰ ਸਰਕਾਰ ਆਰਥਕ ਮਦਦ ਦੇ ਰਹੀ ਹੈ ।
Friends , Innovation ਦੇ ਕਲਚਰ ਦੇ ਨਾਲ ਹੀ World Challenges ਨੂੰ ਦੇਖਦਿਆਂ ਹੋਏ ਆਪਣੇ ਆਪ ਨੂੰ ਢਾਲਣਾ ਵੀ ਬਹੁਤ ਜ਼ਰੂਰੀ ਹੈ । ਮੈਨੂੰ ਯਾਦ ਹੈ ਜਦੋਂ ਹਲਦੀ , ਨਿੰਮ , ਬਾਸਮਤੀ ਜਿਹੇ ਪੇਟੈਂਟ ਵੀ ਦੂਜੇ ਦੇਸ਼ਾਂ ਨੇ ਕਰਾ ਲਏ ਸਨ ਤਾਂ ਕਿੰਨਾ ਕਸ਼ਟਕਾਰੀ ਸਮਾਂ ਸੀ। ਇਸ ਲਈ ਸਾਡੀ ਸਰਕਾਰ ਨੇ Patenting ਅਤੇ Copyright ਦੀ ਵਿਵਸਥਾ ਨੂੰ ਵੀ ਸੁਧਾਰਨ ਲਈ ਕਈ ਫ਼ੈਸਲੇ ਲਏ।
ਇਸ ਦਾ ਨਤੀਜਾ ਹੈ ਕਿ ਸਾਲ 2013 – 14 ਵਿੱਚ ਜਿੱਥੇ 4 ਹਜ਼ਾਰ ਦੇ ਕਰੀਬ patents register ਹੁੰਦੇ ਸਨ ਉਥੇ ਹੀ ਇਸ ਸਾਲ ਫਰਵਰੀ ਤੱਕ 11 ਹਜ਼ਾਰ 300 ਤੋਂ ਜ਼ਿਆਦਾ patents register ਹੋਏ ਹਨ । ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਸੁਣ ਕੇ ਤੁਹਾਨੂੰ ਮਾਣ ਹੁੰਦਾ ਹੋਵੇਗਾ, ਤੁਹਾਨੂੰ ਖੁਸ਼ੀ ਹੁੰਦੀ ਹੋਵੇਗੀ । ਯਾਨੀ ਪਹਿਲਾਂ ਦੀ ਸਰਕਾਰ ਦੇ ਮੁਕਾਬਲੇ ਕਰੀਬ – ਕਰੀਬ ਤਿੰਨ ਗੁਣਾ ਜ਼ਿਆਦਾ patent registration ਇਸ ਸਰਕਾਰ ਦੇ ਸਮੇਂ ਹੋ ਰਿਹਾ ਹੈ । trade mark registration ਵੀ ਤਿੰਨ ਸਾਲ ਵਿੱਚ ਤਿੰਨ ਗੁਣਾਂ ਵੱਧ ਗਿਆ ਹੈ । 2013 – 14 ਵਿੱਚ ਲਗਭਗ sixty eight thousand trade mark ਰਜਿਸਟਰ ਹੁੰਦੇ ਸਨ ਅਤੇ ਹੁਣ ਇਹ ਸੰਖਿਆ ਢਾਈ ਲੱਖ ਤੋਂ ਉੱਤੇ ਜਾ ਚੁੱਕੀ ਹੈ ।
Innovation ਅਤੇ Patenting ਦੇ ਨਾਲ ਹੀ Production ਉੱਤੇ ਵੀ ਸਾਡੀ ਸਰਕਾਰ ਦਾ ਪੂਰਾ ਜ਼ੋਰ ਹੈ । Make in India ਇੱਕ ਅਜਿਹਾ ਬਰਾਂਡ ਬਣ ਗਿਆ ਹੈ ਜਿਸਦੀ ਚਰਚਾ ਪੂਰੀ ਦੁਨੀਆ ਵਿੱਚ ਹੈ । ਤੁਹਾਨੂੰ ਸਿਰਫ ਇੱਕ ਸੈਕਟਰ ਦਾ ਉਦਾਹਰਣ ਦੇਵਾਂ , ਤਾਂ ਤੁਸੀਂ ਪੂਰੀ ਤਸਵੀਰ ਸਮਝ ਜਾਵੋਗੇ । Friends , 4 ਸਾਲ ਪਹਿਲਾਂ ਸਾਡੇ ਦੇਸ਼ ਵਿੱਚ ਮੋਬਾਈਲ ਫੋਨ ਬਣਾਉਣ ਵਾਲੀ ਸਿਰਫ ਅਤੇ ਸਿਰਫ਼ ਦੋ ਫ਼ੈਕਟਰੀਆਂ ਸਨ । ਅਤੇ ਤੁਸੀਂ ਸਭ ਨੌਜਵਾਨ ਇਸ ਫੀਲਡ ਵਿੱਚ ਹੋ , ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਚਾਰ ਸਾਲ ਪਹਿਲਾਂ ਸਾਡੇ ਦੇਸ਼ ਵਿੱਚ ਮੋਬਾਈਲ ਫੋਨ ਬਣਾਉਣ ਵਾਲੀ ਸਿਰਫ ਅਤੇ ਸਿਰਫ ਦੋ ਫੈਕਟਰੀ ਸਨ , ਉਥੇ ਹੀ ਅੱਜ ਚਾਰ ਸਾਲ ਦੇ ਅੰਦਰ – ਅੰਦਰ ਜੋ ਦੇਸ਼ ਨੇ ਰਫ਼ਤਾਰ ਫੜੀ ਹੈ, Make In India ਨੇ ਰਫ਼ਤਾਰ ਫੜੀ ਹੈ , ਦੋ ਫੈਕਟਰੀ ਤੋਂ ਨਿਕਲ ਕੇ ਅੱਜ ਹਿੰਦੁਸਤਾਨ ਵਿੱਚ ਮੋਬਾਈਲ ਫੋਨ ਬਣਾਉਣ ਵਾਲੀਆਂ 120 factories ਅੱਜ ਦੇਸ਼ ਵਿੱਚ ਕੰਮ ਕਰ ਰਹੀਆਂ ਹਨ ।
ਜਦੋਂ Innovation , Patent ਅਤੇ Production ਆਪਣੀ ਪੂਰੀ ਰਫ਼ਤਾਰ ਫੜਦੇ ਹਨ ਉਦੋਂ Prosperity – ਬਖ਼ਤਾਵਰੀ ਆਉਣ ਦੀ ਰਫ਼ਤਾਰ ਵੀ ਤੇਜ਼ ਹੋ ਜਾਂਦੀ ਹੈ। ਲੇਕਿਨ ਸਾਥੀਓ, ਇਸ ਵਿੱਚ ਇੱਕ ਹੋਰ ਮਹੱਤਵਪੂਰਨ ਸਵਾਲ ਵੀ ਜੁੜਿਆ ਹੋਇਆ ਹੈ। ਆਖਰ Innovation ਕਿਸਦੇ ਲਈ ? ਕੀ , ਸਾਡੇ ਖੁਦ ਲਈ ਕਿ ਸਾਡੇ ਦੇਸ਼ ਲਈ ਜਾਂ ਸਾਡੇ ਦੇਸ਼ ਦੇ ਗ਼ਰੀਬ – ਦੁਖੀ ਬੰਧੂਆਂ ਦੇ ਲਈ ? ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਜਾਂ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ?
ਮੈਂ ਮੇਰੇ ਨੌਜਵਾਨ ਸਾਥੀਆਂ ਦੇ ਸਾਹਮਣੇ ਇਹ ਸਵਾਲ ਜਾਣ – ਬੁੱਝ ਕੇ ਰੱਖ ਰਿਹਾ ਹਾਂ । International Gadget ਦੇ ਅੰਦਰ , ਮੈਗਜੀਨ ਦੇ ਅੰਦਰ , Scientific technology ਦੀ ਦੁਨੀਆ ਵਿੱਚ ਸਾਡਾ ਪੇਪਰ ਛਪ ਜਾਵੇਗਾ ਲੇਕਿਨ ਸੰਤੋਸ਼ ਤਾਂ ਤਦ ਮਿਲੇਗਾ ਕਿ ਮੇਰੀ ਕੋਈ ਚੀਜ ਜੇਕਰ ਦੇਸ਼ ਦੇ ਕੰਮ ਆਉਣ ਵਾਲੀ ਬਣੇ , ਅਤੇ ਇਸ ਲਈ ਇਸ ਬਾਰੇ ਵਿੱਚ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿ ਅਜਿਹੇ innovations ਕੀ ਹੋਣ , ਜੋ ਦੇਸ਼ ਲਈ ਕੰਮ ਆਉਣ । ਇੰਜ ਦੇਸ਼ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰੋ ।
ਇਸ ਦੇਸ਼ ਵਿੱਚ Multiple Hackathons ਵੀ ਇੱਕ ਕਦਮ ਹੋ ਸਕਦਾ ਹੈ । ਜਿਵੇਂ Health – Hackathon , Law – Hackathon , Architecture – Hackathon , Agriculture – Hackathon ਅਤੇ Rural Hackathon . ਅਨੇਕ ਅਜਿਹੀਆਂ ਚੀਜ਼ਾਂ ਅਸੀਂ ਕਰ ਸਕਦੇ ਹਾਂ । ਸਾਡੇ ਦੇਸ਼ ਨੂੰ ਵਿਲੱਖਣ ਸੋਚਣ ਵਾਲੇ , Innovative ਸੋਚਣ ਵਾਲੇ agriculturists , architects ਹੋਣ , , doctors ਹੋਣ , lawyers ਹੋਣ , managers ਹੋਣ , ਇਨ੍ਹਾਂ ਦੀ ਲੋੜ੍ਹ ਹੈ ।
ਮੈਨੂੰ ਆਸ ਹੈ ਇਹ Hakathone ਨਵੀਂਆਂ ਪ੍ਰਤਿਭਾਵਾਂ ਨੂੰ ਵੀ ਮੰਚ ਦੇਣ ਦਾ ਇੱਕ ਵੱਡਾ ਮਾਧਿਅਮ ਬਣ ਸਕਦੇ ਹਨ । ਇਨ੍ਹਾਂ ਰਾਹੀਂ Public transportation ਨਾਲ ਜੁੜੇ ਹੋਏ , Sanitation ਅਤੇ Waste management ਨਾਲ ਜੁੜੇ ਹੋਏ , ਸਫ਼ਾਈ ਨਾਲ ਜੁੜੇ ਹੋਏ , ਨਵੇਂ innovations ਨੂੰ ਵੀ ਅਸੀਂ ਸਾਹਮਣੇ ਲਿਆ ਸਕਾਂਗੇ ।
ਇਸ ਨਾਲ ਦੇਸ਼ ਦੇ ਲੋਕਾਂ ਦੇ ਸਾਹਮਣੇ ਰੋਜ ਦੀਆਂ ਚੁਣੌਤੀਆਂ ਤਾਂ ਘੱਟ ਹੋਣਗੀਆਂ ਹੀ , ਉਨ੍ਹਾਂ ਦੀ ਜਿੰਦਗੀ ਵੀ ਅਸਾਨ ਬਣੇਗੀ । ਇਸਦੇ ਇਲਾਵਾ ਤੁਹਾਡੀਆਂ Innovations ਦੇਸ਼ ਦੀ ਸੇਵਾ ਕਰਨ ਦਾ ਕੰਮ ਵੀ ਕਰਨਗੀਆਂ ।
ਜਿਵੇਂ ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਸਾਰੇ ਇਸ Hackathon ਵਿੱਚ high resolution images ਲਈ Drones ਦਾ ਕਿਵੇਂ ਇਸਤੇਮਾਲ ਕੀਤਾ ਜਾਵੇ ; ਇਸ ਉੱਤੇ ਵੀ ਕਾਰਜ ਕਰ ਰਹੇ ਹੋ। ਹੁਣ ਇਸ ਨਾਲ ਜੁੜੀਆਂ ਕੋਈ ਵੀ Innovations ਦੇਸ਼ ਦੀ ਬਹੁਤ ਵੱਡੀ ਸੇਵਾ ਹੋਣਗੀਆਂ।
ਤੁਸੀਂ ਜਾਣਕੇ ਹੈਰਾਨ ਹੋਵੋਗੇ ਕਿ Drones ਵੱਲੋਂ ਲਈਆਂ ਜਾ ਰਹੀਆਂ ਤਸਵੀਰਾਂ ਨੂੰ ਕਿਵੇਂ ਸਾਡੀ ਸਰਕਾਰ ਨੇ ਯੋਜਨਾਵਾਂ ਦੀ ਮਾਨੀਟਰਿੰਗ ਨਾਲ ਜੋੜ ਦਿੱਤਾ ਹੈ । ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜੋ ਘਰ ਬਣਦੇ ਹਨ, ਪ੍ਰਧਾਨ ਮੰਤਰੀ ਸਿੰਚਾਈ ਪਰਿਯੋਜਨਾ ਤਹਿਤ ਜਿਨ੍ਹਾਂ ਅਧੂਰੀਆਂ ਯੋਜਨਾਵਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ, ਮਨਰੇਗਾ ਤਹਿਤ ਜੋ ਕਾਰਜ ਕੀਤਾ ਜਾ ਰਿਹਾ ਹੈ , ਉਸਦੀ Geo – Tagging ਅਤੇ Mapping ਵਿੱਚ ਇਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਹੈ ।
ਪਿਛਲੇ ਮਹੀਨੇ ਦੀ ਗੱਲ ਹੈ ਜਦੋਂ ਪ੍ਰਗਤੀ ਦੀ ਬੈਠਕ ਦੇ ਦੌਰਾਨ ਅਸੀਂ ਡਰੋਨ ਕੈਮਰੇ ਰਾਹੀਂ Live ਸਮੀਖਿਆ ਕੀਤੀ ਸੀ , ਕਿ ਕੇਦਾਰ ਘਾਟੀ ਵਿੱਚ ਉਸਾਰੀ ਦਾ ਕੰਮ ਕਿੰਨਾ ਪੂਰਾ ਹੋ ਗਿਆ ਹੈ। ਖੈਰ ਉੱਥੇ ਬਰਫ – ਵਰਖਾ ਚੱਲ ਰਹੀ ਸੀ , ਟੈਕਨੋਲੋਜੀ ਕਨੈਕਟੀਵਿਟੀ ਵਿੱਚ ਕੁਝ ਕਠਿਨਾਈ ਵੀ ਹੋ ਰਹੀ ਸੀ ਲੇਕਿਨ ਫਿਰ ਵੀ ਇੱਕ ਚਿੱਤਰ ਮੇਰੇ ਸਾਹਮਣੇ ਪ੍ਰਸਤੁਤ ਹੋਇਆ । ਦਿੱਲੀ ਵਿੱਚ ਬੈਠਕੇ ਮੈਂ ਪੂਰਾ ਉਸਨੂੰ ਆਪਣੇ ਆਪ ਮਾਨੀਟਰ ਕਰ ਸਕਿਆ। ਹੁਣ ਤੁਸੀਂ ਸਾਰੇ ਕੁਝ Innovate ਕਰੋਗੇ ਤਾਂ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਵੀ ਬਹੁਤ ਸੌਖਾ ਹੋ ਜਾਵੇਗਾ ।
ਮੇਰੇ ਜਿਹੜੇ ਨੌਜਵਾਨ ਸਾਥੀਆਂ ਨੂੰ ਪ੍ਰਗਤੀ ਦੀਆਂ ਬੈਠਕਾਂ ਦੇ ਬਾਰੇ ਵਿੱਚ ਨਹੀਂ ਪਤਾ ਹੈ, ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਸਰਕਾਰ ਨੇ ਮਾਨੀਟਰਿੰਗ ਦਾ ਇਹ ਆਧੁਨਿਕ ਸਿਸਟਮ develop ਕੀਤਾ ਹੈ । ਇਸ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਅਸੀਂ ਲੋਕ ਬੈਠਦੇ ਹਾਂ, ਰਾਜਾਂ ਦੇ ਸਬੰਧਤ ਅਫ਼ਸਰ ਸੈਟੇਲਾਈਟ ਰਾਹੀਂ ਸਾਡੇ ਨਾਲ ਜੁੜਦੇ ਹਨ ਅਤੇ ਯੋਜਨਾਵਾਂ ਦੀ real time monitoring ਕੀਤੀ ਜਾਂਦੀ ਹੈ। ਯੋਜਨਾ ਪੂਰੀ ਹੋਣ ਵਿੱਚ ਕਿਉਂ ਦੇਰ ਹੋ ਰਹੀ ਹੈ, ਕੀ ਮੁਸ਼ਕਲ ਹੋ ਰਹੀ ਹੈ, ਕਿੰਨਾ ਕੰਮ ਹੋਇਆ ਹੈ, ਕਿੰਨਾ ਅਧੂਰਾ ਹੈ, ਇਹ ਸਭ ਸਾਡੇ ਸਾਹਮਣੇ ਹੁੰਦਾ ਹੈ ।
ਸਾਥੀਓ, ਬਦਲਦੇ ਸਮੇਂ ਵਿੱਚ, ਕਿਸੇ ਵੀ ਦੇਸ਼ ਦੀ ਆਰਥਕ ਤਰੱਕੀ ਹੁਣ ਉਸ ਦੇ Innovation Quotient ਉੱਤੇ ਨਿਰਭਰ ਕਰਦੀ ਹੈ । ਸਾਡੇ ਦੇਸ਼ ਵਿੱਚ ਸਾਧਨਾਂ ਦੀ ਕਮੀ ਨਹੀਂ ਹੈ , ਸੰਸਾਧਨਾਂ ਦੀ ਕਮੀ ਨਹੀਂ ਹੈ ; ਸਮਰੱਥਾ ਤੁਹਾਡੇ ਨੌਜਵਾਨਾਂ ਵਿੱਚ ਭਰਪੂਰ ਹੈ। ਮੇਰੀ ਇੱਕ ਤਾਕੀਦ ਜ਼ਰੂਰ ਹੈ। ਜਿੰਨੇ ਸੁਪਨੇ ਤੁਸੀਂ ਦੇਖਣਾ ਚਾਹੁੰਦੇ ਹੋ, ਉਹ ਦੇਖੋ , ਲੇਕਿਨ ਉਨ੍ਹਾਂ ਨੂੰ ਪੂਰਾ ਕਰਨ ਲਈ ਕਦਮ ਵੀ ਜ਼ਰੂਰ ਉਠਾਓ । ਕਿਸੇ ਵੀ ਸੁਪਨੇ ਨੂੰ ਮਰਨ ਨਾ ਦਿਓ। ਜਦੋਂ ਹੌਸਲਾ ਸੁਪਨੇ ਪੂਰੇ ਕਰਨ ਲਈ ਕੁਝ ਵੀ ਕਰ ਗੁਜਰਨ ਦਾ ਹੋਵੇਗਾ, ਉਦੋਂ ਤੁਸੀਂ ਨਿਸ਼ਾਨੇ ਨੂੰ ਪ੍ਰਾਪਤ ਵੀ ਕਰ ਸਕੋਗੇ ।
ਯਾਦ ਰੱਖੋ – ਮੈਂ ਜਿਸ ਪੀੜ੍ਹੀ ਤੋਂ ਹਾਂ , ਤੁਸੀਂ ਜਿਸ ਪੀੜ੍ਹੀ ਤੋਂ ਹੋ , ਅਸੀਂ ਉਹ ਲੋਕ ਹਾਂ ਜਿਨ੍ਹਾਂ ਨੂੰ ਅਜ਼ਾਦੀ ਲਈ ਲੜਨ ਦਾ ਮੌਕਾ ਨਹੀਂ ਮਿਲਿਆ , ਜੇਲ੍ਹਾਂ ਵਿੱਚ ਜਿੰਦਗੀ ਗੁਜਾਰਨ ਦਾ ਮੌਕੇ ਨਹੀਂ ਮਿਲਿਆ , ਆਪਣੀ ਜਵਾਨੀ ਦੇਸ਼ ਲਈ ਖਪਾ ਦੇਣ ਦਾ ਮੌਕਾ ਨਹੀਂ ਮਿਲਿਆ , ਦੇਸ਼ ਲਈ ਮਰਨ ਦਾ ਮੌਕਾ ਨਹੀਂ ਮਿਲਿਆ , ਲੇਕਿਨ ਸਾਨੂੰ ਸਾਰਿਆਂ ਨੂੰ ਦੇਸ਼ ਲਈ ਜੀਣ ਦਾ ਸੁਭਾਗ ਪ੍ਰਾਪਤ ਹੋਇਆ ਹੈ । ਮਰਨ ਦਾ ਮੌਕਾ ਨਹੀਂ ਮਿਲਿਆ ਲੇਕਿਨ ਜੀਣ ਦਾ ਮੌਕਾ ਮਿਲਿਆ ਹੈ । ਦੇਸ਼ ਲਈ ਜੀਣ ਦਾ ਮੌਕਾ ਮਿਲਿਆ ਹੈ । ਗ਼ਰੀਬ , ਆਮ ਵਿਅਕਤੀ ਦੀ ਜਿੰਦਗੀ ਲਈ ਜੀਣ ਦਾ ਮੌਕਾ ਮਿਲਿਆ ਹੈ । ਅਤੇ ਇਸ ਲਈ ਆਪਣੀ ਪ੍ਰਤਿਭਾ , ਆਪਣੀ ਸਮਰੱਥਾ ਦੇਸ਼ ਉੱਤੇ ਲਗਾਓ । ਟੈਕਨੋਲੋਜੀ ਦਾ ਬਿਹਤਰ ਇਸਤੇਮਾਲ ਕਿਵੇਂ ਦੇਸ਼ ਦੇ ਲਈ ਹੋ ਸਕਦਾ ਹੈ , ਇਸ ਬਾਰੇ ਲਗਾਤਾਰ ਸੋਚਦੇ ਰਹੋ, ਕੋਸ਼ਿਸ਼ ਕਰਦੇ ਰਹੋ ।
ਦੋਸਤੋ , ਮੈਂ ਦੇਖ ਰਿਹਾ ਹਾਂ ਕਿ ਤੁਸੀਂ ਸਵੇਰ ਤੋਂ ਬੈਠੇ ਹੋ ਅਤੇ ਕੱਲ੍ਹ ਰਾਤ ਤੱਕ ਬੈਠਣ ਵਾਲੇ ਹੋ, 36 ਘੰਟੇ ਬਹੁਤ ਹੁੰਦੇ ਹਨ। ਮੈਂ ਵੀ ਅੱਜ ਦਾ ਤੁਹਾਡਾ ਅਨੁਭਵ ਸੁਣਨਾ ਚਾਹਾਂਗਾ ਤੁਹਾਨੂੰ ਇੰਨੇ ਤਣਾਓ ਵਿੱਚ, ਉੱਥੇ ਸ਼ਾਇਦ ਤੁਸੀਂ ਕੁਝ relax ਹੋਣ ਲਈ ਕੁਝ ਪ੍ਰਾਣਾਯਾਮ ਵੀ ਕਰ ਲੈਂਦੇ ਹੋਵੋਗੇ ਜ਼ਰਾ ਡੂੰਘਾ ਸਾਂਹ ਵੀ ਲੈ ਲੈਂਦੇ ਹੋਵੋਗੇ ਜਾਂ ਹੱਥ – ਪੈਰ ਉੱਤੇ ਕਰਕੇ ਥੋੜਾ ਯੋਗ ਦਾ ਵੀ ਸਵਾਦ ਲੈਂਦੇ ਹੋਵੋਗੇ । ਤਾਂਕਿ ਥੋੜ੍ਹਾ ਮਾਨਸਿਕ ਖੁਲਾਪਣ ਆ ਜਾਵੇ ਤਾਂ ਤੇਜ਼ ਰਫ਼ਤਾਰ ਨਾਲ ਨਵੇਂ – ਨਵੇਂ ਵਿਚਾਰ ਆਉਂਦੇ ਹਨ ਅਤੇ ਤੁਸੀਂ ਜਿਸ task ਨੂੰ ਕਰ ਰਹੇ ਹੋ ਉਸ task ਦੀ seeding ਮੈਂ ਵੀ ਤੁਹਾਡੇ ਵਿੱਚ ਕਰ ਰਿਹਾ ਹਾਂ ।
ਸਭ ਤੋਂ ਪਹਿਲਾਂ, ਮੈਂ ਜਦੋਂ ਤੁਹਾਡੇ ਵਿੱਚ ਆਇਆ ਹਾਂ ਤਾਂ ਮੈਂ ਚਾਹਾਂਗਾ ਕਿ ਕੁਝ ਤੁਹਾਡੇ ਵੀ ਅਨੁਭਵ ਸੁਣਾ । ਵੱਖ – ਵੱਖ ਖੇਤਰ ਵਿੱਚ ਜਾਵਾਂਗਾ । ਮੈਨੂੰ ਦੱਸਿਆ ਗਿਆ ਸੀ , ਸ਼ਾਇਦ ਮੈਨੂੰ ਸਭ ਤੋਂ ਪਹਿਲਾਂ ਪਾਣੀਪਤ ਦੇ ਨੌਜਵਾਨਾਂ ਦੇ ਨਾਲ ਗੱਲ ਕਰਨ ਦਾ ਮੌਕਾ ਮਿਲ ਰਿਹਾ ਹੈ –
*****
ਅਤੁਲ ਤਿਵਾਰੀ /ਕੰਚਨ ਪਤਿਯਾਲ /ਨਿਰਮਲ ਸ਼ਰਮਾ
I am happy to see young minds thinking about ways to take our nation forward. It is a delight to be among smart innovators of smart India: PM @narendramodi
— PMO India (@PMOIndia) March 30, 2018
Glad to see today's younger generation immerse themselves in nation building. Such efforts give strength to the efforts to build a New India: PM @narendramodi https://t.co/khZNRVGKaI
— PMO India (@PMOIndia) March 30, 2018
There is so much to learn from the youth of India: PM @narendramodi https://t.co/khZNRVGKaI
— PMO India (@PMOIndia) 30 March 2018
Nobody is blessed with all the knowledge in the world. This applies to Governments too...the biggest mistake governments make is to think they alone can bring about change.
— PMO India (@PMOIndia) 30 March 2018
What brings about change is participative governance: PM @narendramodi https://t.co/khZNRVGKaI
The biggest assets of any nation are Shram Shakti and Iccha Shakti. Once the people decide to bring about change, everything is possible: PM @narendramodi
— PMO India (@PMOIndia) 30 March 2018
I am happy that over half the projects selected during last year's Hackathon have been completed and more are nearing completion in the near future: PM @narendramodi
— PMO India (@PMOIndia) 30 March 2018
Essential to know the root of every problem and think about 'out of the box' ways to solve them: PM @narendramodi https://t.co/khZNRVGKaI
— PMO India (@PMOIndia) March 30, 2018
Am told youngsters are working on how we can strengthen our efforts for flood relief and relief in the wake of forest fires: PM @narendramodi https://t.co/khZNRVGKaI
— PMO India (@PMOIndia) March 30, 2018
Innovation is not merely a word. Nor is it restricted to events or occasions. Innovation is a continuous process. Questioning is an important aspect of innovation. Never shy away from questioning: PM @narendramodi https://t.co/khZNRVGKaI
— PMO India (@PMOIndia) 30 March 2018
What will drive innovation is IPPP- Innovate, Patent, Produce, and Prosper.
— PMO India (@PMOIndia) 30 March 2018
We should innovate more, patent them, make their production easier and take it to the people. This is what brings prosperity: PM @narendramodi https://t.co/khZNRVGKaI
An innovative mindset augurs well for students.
— PMO India (@PMOIndia) March 30, 2018
After an innovative mindset comes the desire for research: PM @narendramodi
After the Second World War, the nations that emphasised on higher education witnessed greater prosperity.
— PMO India (@PMOIndia) March 30, 2018
We want to give more autonomy to our higher education sector. Work is being done to create institutions of eminence: PM @narendramodi
Innovation has the power to overcome the challenges our world faces: PM @narendramodi
— PMO India (@PMOIndia) March 30, 2018
The world is talking about @makeinindia! Today, the number of factories where mobile phones are made has significantly shot up: PM @narendramodi
— PMO India (@PMOIndia) March 30, 2018
One feels happy when one's work is published but at the same time, we should think about how our innovation transforms the lives of our fellow citizens: PM @narendramodi
— PMO India (@PMOIndia) 30 March 2018
Schools give character certificates to students when they pass out. However, have you noticed, that even those in jail have a 'character certificate.'
— PMO India (@PMOIndia) March 30, 2018
Why not think about an aptitude certificate instead: PM @narendramodi
What our young minds are doing today will benefit the nation in the coming years: PM @narendramodi
— PMO India (@PMOIndia) March 30, 2018