ਪੀਐੱਮਇੰਡੀਆ
ਮਹਾਮਹਿਲ, ਪ੍ਰਧਾਨ ਮੰਤਰੀ ਫਿਤਸੋ,
ਦੋਵਾਂ ਦੇਸ਼ਾਂ ਦੇ ਡੈਲੀਗੇਟਸ,
ਮੀਡੀਆ ਦੇ ਸਾਥੀਓ,
ਨਮਸਕਾਰ!
“ਦੋਬ੍ਰੀ ਦੇਨ”
ਸਾਡੇ ਨਿੱਘੇ ਸਵਾਗਤ ਲਈ ਮੈਂ ਪ੍ਰਧਾਨ ਮੰਤਰੀ ਫਿਤਸੋ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਉਹ ਇੱਕ ਤਜਰਬੇਕਾਰ ਆਗੂ ਹੋਣ ਦੇ ਨਾਲ-ਨਾਲ ਭਾਰਤ ਦੇ ਸੱਚੇ ਦੋਸਤ ਹਨ। ਭਾਰਤ-ਸਲੋਵਾਕੀਆ ਸਬੰਧਾਂ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦੀ ਦੋਸਤੀ ਅਤੇ ਅਟੁੱਟ ਵਚਨਬੱਧਤਾ ਦੀ ਖ਼ਾਸ ਅਹਿਮੀਅਤ ਰਹੀ ਹੈ। ਮੈਨੂੰ ਖ਼ੁਸ਼ੀ ਹੈ ਕਿ ਅੱਜ ਉਨ੍ਹਾਂ ਨੂੰ ਮਿਲ ਕੇ, ਮੈਨੂੰ ਸਾਡੇ ਸਬੰਧਾਂ ਵਿੱਚ ਇੱਕ ਇਤਿਹਾਸਕ ਪਲ ਦਾ ਗਵਾਹ ਬਣਨ ਦਾ ਸੁਨਹਿਰੀ ਮੌਕਾ ਮਿਲਿਆ ਹੈ।
ਮੇਰਾ ਇਹ ਦੌਰਾ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦਾ ਸਲੋਵਾਕੀਆ ਦਾ ਪਹਿਲਾ ਦੌਰਾ ਹੈ। ਮੈਨੂੰ ਖ਼ੁਸ਼ੀ ਹੈ ਕਿ ਇਸ ਇਤਿਹਾਸਕ ਮੌਕੇ ਉੱਤੇ ਅਸੀਂ ਆਪਣੇ ਸਬੰਧਾਂ ਨੂੰ ਵਿਆਪਕ ਭਾਈਵਾਲੀ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਸਾਡੇ ਸਾਂਝੇ ਵਿਸ਼ਵਾਸ, ਸਾਂਝੀਆਂ ਤਰਜੀਹਾਂ ਅਤੇ ਸਾਂਝੇ ਭਵਿੱਖ ਦਾ ਪ੍ਰਤੀਕ ਹੈ।
ਦੋਸਤੋ,
ਅੱਜ ਪ੍ਰਧਾਨ ਮੰਤਰੀ ਜੀ ਅਤੇ ਮੈਂ ਸਾਡੇ ਸਹਿਯੋਗ ਨੂੰ ਨਵੀਂ ਦਿਸ਼ਾ ਅਤੇ ਨਵੀਂ ਊਰਜਾ ਦੇਣ ਉੱਤੇ ਵਿਸਥਾਰ ਨਾਲ ਚਰਚਾ ਕੀਤੀ। ਸਾਡੇ ਦੁਵੱਲੇ ਵਪਾਰ ਅਤੇ ਆਰਥਿਕ ਸਹਿਯੋਗ ਵਿੱਚ ਹੋ ਰਹੀ ਤਰੱਕੀ ਸਾਡੇ ਲਈ ਤਸੱਲੀ ਵਾਲੀ ਗੱਲ ਹੈ।
ਪਰ ਸਾਡੀਆਂ ਸਮਰੱਥਾਵਾਂ ਬਹੁਤ ਵੱਡੀਆਂ ਹਨ। ਸਾਡੀਆਂ ਇੱਛਾਵਾਂ ਉਸ ਤੋਂ ਵੀ ਵੱਡੀਆਂ ਹਨ। ਆਟੋਮੋਬਾਈਲ, ਰੇਲਵੇ, ਐਡਵਾਂਸਡ ਮੈਨੂਫੈਕਚਰਿੰਗ ਅਤੇ ਗ੍ਰੀਨ ਟੈਕਨਾਲੋਜੀਜ਼ ਸਾਡੇ ਲਈ ਖ਼ਾਸ ਦਿਲਚਸਪੀ ਵਾਲੇ ਖੇਤਰ ਹਨ। ਇਨ੍ਹਾਂ ਸਾਰੇ ਵਿਸ਼ਿਆਂ ਵਿੱਚ ਅੱਜ ਅਸੀਂ ਆਪਣੀਆਂ ਤਾਕਤਾਂ ਨੂੰ ਜੋੜ ਕੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਭਲੇ ਲਈ ਕਈ ਅਹਿਮ ਫ਼ੈਸਲੇ ਲਏ ਹਨ।
ਇੰਡੀਆ-ਈਯੂ ਐੱਫਟੀਏ ਨੂੰ ਅੰਤਿਮ ਰੂਪ ਦੇਣ ਵਿੱਚ ਸਲੋਵਾਕੀਆ ਤੋਂ ਮਿਲੇ ਸਹਿਯੋਗ ਲਈ ਮੈਂ ਪ੍ਰਧਾਨ ਮੰਤਰੀ ਜੀ ਦਾ ਖ਼ਾਸ ਤੌਰ ਉੱਤੇ ਧੰਨਵਾਦ ਕਰਦਾ ਹਾਂ। ਅਸੀਂ ਇਸ ਨੂੰ ਜਲਦ ਤੋਂ ਜਲਦ ਲਾਗੂ ਕਰਨ ਲਈ ਕੰਮ ਕਰਾਂਗੇ ਤਾਂ ਜੋ ਦੋਵਾਂ ਦੇਸ਼ਾਂ ਦੀਆਂ ਸਨਅਤਾਂ, ਸਟਾਰਟਅੱਪਸ ਅਤੇ ਵਪਾਰੀ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।
ਦੋਸਤੋ,
ਟੈਕਨਾਲੋਜੀ ਸਾਡੀ ਆਉਣ ਵਾਲੀ ਭਾਈਵਾਲੀ ਦਾ ਇੱਕ ਅਹਿਮ ਥੰਮ੍ਹ ਹੈ। ਡਿਜੀਟਲ ਟੈਕਨਾਲੋਜੀ ਉੱਤੇ ਅੱਜ ਕੀਤੇ ਗਏ ਐੱਮਓਯੂ ਨਾਲ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਵਿੱਚ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ ਬਣਨਗੀਆਂ।
ਮੈਨੂੰ ਖ਼ੁਸ਼ੀ ਹੈ ਕਿ ਸਲੋਵਾਕੀਆ ਦੀ ਇੱਕ ਯੂਨੀਵਰਸਿਟੀ ਵਿੱਚ ਏਆਈ ਦੇ ਵਿਸ਼ੇ ਉੱਤੇ ‘ਇੰਡੀਆ ਚੇਅਰ’ ਸਥਾਪਿਤ ਕੀਤੀ ਜਾ ਰਹੀ ਹੈ। ਏਆਈ ਮਨੁੱਖਤਾ ਦੀ ਸੇਵਾ ਅਤੇ ਤਰੱਕੀ ਦਾ ਮਜ਼ਬੂਤ ਜ਼ਰੀਆ ਬਣੇ, ਇਹੀ ਸਾਡੀ ਸਾਂਝੀ ਸੋਚ ਹੈ। ਸਾਡਾ ਮੰਨਣਾ ਹੈ ਕਿ ਏਆਈ ਦਾ ਭਵਿੱਖ ਸਿਰਫ਼ ਇਨੋਵੇਸ਼ਨ ਨਾਲ ਨਹੀਂ, ਸਗੋਂ ਭਰੋਸੇ, ਜ਼ੁੰਮੇਵਾਰੀ ਅਤੇ ਮਨੁੱਖੀ ਸਨਮਾਨ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ।
ਸਾਡੇ ਵਿਚਕਾਰ ਪੁਲਾੜ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦੀ ਬਹੁਤ ਵੱਡੀ ਸਮਰੱਥਾ ਹੈ। 2017 ਵਿੱਚ ਸਲੋਵਾਕੀਆ ਦੀ ਪਹਿਲੀ ਸੈਟੇਲਾਈਟ ਭਾਰਤ ਵੱਲੋਂ ਲਾਂਚ ਕੀਤੀ ਗਈ ਸੀ। ਅੱਜ ਭਾਰਤ ਵਿੱਚ ਸਪੇਸ ਸੈਕਟਰ ਬੇਮਿਸਾਲ ਰਫ਼ਤਾਰ ਨਾਲ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਮੈਂ ਸਲੋਵਾਕੀਆ ਦੀਆਂ ਕੰਪਨੀਆਂ ਨੂੰ ਇਸ ਵਿਕਾਸ ਸਫ਼ਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ।
ਸਿਵਲ ਪ੍ਰਮਾਣੂ ਊਰਜਾ ਵੀ ਦੋਵਾਂ ਦੇਸ਼ਾਂ ਲਈ ਮੁੱਖ ਤਰਜੀਹ ਵਾਲਾ ਖੇਤਰ ਹੈ। ਅਸੀਂ ਇਸ ਖੇਤਰ ਵਿੱਚ ਦੋਵਾਂ ਦੇਸ਼ਾਂ ਦੀਆਂ ਸਨਅਤਾਂ ਅਤੇ ਮਾਹਿਰਾਂ ਵਿਚਕਾਰ ਸਹਿਯੋਗ ਵਧਾਉਣ ਉੱਤੇ ਜ਼ੋਰ ਦਿੱਤਾ।
ਰੱਖਿਆ ਸਹਿਯੋਗ ਸਾਡੇ ਡੂੰਘੇ ਆਪਸੀ ਵਿਸ਼ਵਾਸ ਅਤੇ ਰਣਨੀਤਕ ਤਾਲਮੇਲ ਦਾ ਸਬੂਤ ਹੈ। ਮੈਨੂੰ ਖ਼ੁਸ਼ੀ ਹੈ ਕਿ ਇਸ ਅਹਿਮ ਖੇਤਰ ਵਿੱਚ ਅੱਜ ਅਸੀਂ ਇਰਾਦਾ ਪੱਤਰ (ਲੈਟਰ ਆਫ ਇੰਟੈਂਟ) ਉੱਤੇ ਦਸਤਖ਼ਤ ਕੀਤੇ ਹਨ। ਇਸ ਨਾਲ ਜੁਆਇੰਟ ਡਿਵੈਲਪਮੈਂਟ, ਜੁਆਇੰਟ ਪ੍ਰੋਡਕਸ਼ਨ ਅਤੇ ਡਿਫੈਂਸ ਇੰਡਸਟਰੀਜ਼ ਵਿਚਕਾਰ ਸਹਿਯੋਗ ਨੂੰ ਨਵੀਂ ਗਤੀ ਮਿਲੇਗੀ।
ਦੋਸਤੋ,
ਆਲਮੀ ਮੰਚ ਉੱਤੇ ਵੀ ਭਾਰਤ ਅਤੇ ਸਲੋਵਾਕੀਆ ਕਰੀਬੀ ਤਾਲਮੇਲ ਨਾਲ ਅੱਗੇ ਵਧ ਰਹੇ ਹਨ। ਅਸੀਂ ਸਹਿਮਤ ਹਾਂ ਕਿ ਸਾਰੇ ਵਿਵਾਦਾਂ ਅਤੇ ਤਣਾਵਾਂ ਦਾ ਹੱਲ ਸ਼ਾਂਤੀਪੂਰਨ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਅਸੀਂ ਸਾਰੇ ਭਾਈਵਾਲਾਂ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਅੱਗੇ ਵਧਦੇ ਰਹਾਂਗੇ।
ਅਸੀਂ ਇਸ ਗੱਲ ਉੱਤੇ ਵੀ ਸਹਿਮਤ ਹਾਂ ਕਿ ਆਲਮੀ ਸੰਸਥਾਵਾਂ ਨੂੰ ਇੱਕੀਵੀਂ ਸਦੀ ਦੀਆਂ ਹਕੀਕਤਾਂ ਅਤੇ ਚੁਣੌਤੀਆਂ ਮੁਤਾਬਕ ਖ਼ੁਦ ਨੂੰ ਮੁੜ-ਪ੍ਰਭਾਸ਼ਿਤ ਕਰਨਾ ਪਵੇਗਾ। ਇਸ ਵਿਸ਼ੇ ਉੱਤੇ ਅਸੀਂ ਆਲਮੀ ਯਤਨਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਾਂਗੇ।
ਦੋਸਤੋ,
ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਸੱਭਿਆਚਾਰਕ ਅਤੇ ‘ਪੀਪਲ-ਟੂ-ਪੀਪਲ’ ਸਬੰਧ ਸਾਡੇ ਰਿਸ਼ਤਿਆਂ ਨੂੰ ਮਜ਼ਬੂਤ ਆਧਾਰ ਦਿੰਦੇ ਹਨ। ਭਾਰਤ ਦੇ ਪ੍ਰਾਚੀਨ ਉਪਨਿਸ਼ਦਾਂ ਦਾ “ਸਲੋਵਾਕ” ਭਾਸ਼ਾ ਵਿੱਚ ਅਨੁਵਾਦ ਕੀਤਾ ਜਾਣਾ ਸਾਡੀ ਸੱਭਿਆਚਾਰਕ ਨੇੜਤਾ ਦੀ ਇੱਕ ਸ਼ਾਨਦਾਰ ਮਿਸਾਲ ਹੈ।
ਸਲੋਵਾਕੀਆ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕ ਇੱਥੋਂ ਦੇ ਅਰਥਚਾਰੇ ਅਤੇ ਸਮਾਜ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ ਪ੍ਰੋਫੈਸ਼ਨਲਜ਼ ਅਤੇ ਸਕਿਲਡ ਵਰਕਰਜ਼ (ਹੁਨਰਮੰਦ ਕਾਮਿਆਂ) ਦਾ ਆਉਣ-ਜਾਣ ਵਧਾਉਣ ਲਈ ਅੱਜ ਅਸੀਂ ਲੇਬਰ ਮਾਈਗ੍ਰੇਸ਼ਨ ਉੱਤੇ ਐੱਮਓਯੂ ਦਾ ਐਲਾਨ ਕੀਤਾ ਹੈ। ਅਸੀਂ ਜਲਦੀ ਹੀ ਸਮਾਜਿਕ ਸੁਰੱਖਿਆ ਉੱਤੇ ਵੀ ਐੱਮਓਯੂ ਨੂੰ ਅੰਤਿਮ ਰੂਪ ਦੇਵਾਂਗੇ।
ਐਕਸੀਲੈਂਸੀ,
ਅੱਜ ਦੀ ਬਹੁਤ ਹੀ ਸਾਰਥਕ ਚਰਚਾ ਅਤੇ ਭਾਰਤ ਪ੍ਰਤੀ ਤੁਹਾਡੀ ਹਾਂ-ਪੱਖੀ ਸੋਚ ਲਈ ਮੈਂ ਇੱਕ ਵਾਰ ਫਿਰ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਮੈਂ 140 ਕਰੋੜ ਭਾਰਤ-ਵਾਸੀਆਂ ਵੱਲੋਂ ਤੁਹਾਨੂੰ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ। ਅਤੇ ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਜਨਤਕ ਤੌਰ ਉੱਤੇ ਵੀ ਇਸ ਸੱਦੇ ਨੂੰ ਸਵੀਕਾਰ ਕੀਤਾ ਹੈ। ਅਸੀਂ ਤੁਹਾਡਾ ਸਵਾਗਤ ਕਰਨ ਲਈ ਬਹੁਤ ਉਤਸੁਕ ਹਾਂ।
ਮੈਨੂੰ ਵਿਸ਼ਵਾਸ ਹੈ ਕਿ ਸਾਡੀ ਵਿਆਪਕ ਭਾਈਵਾਲੀ ਆਉਣ ਵਾਲੇ ਸਾਲਾਂ ਵਿੱਚ ਨਵੇਂ ਮੌਕਿਆਂ, ਸਾਂਝੀ ਖ਼ੁਸ਼ਹਾਲੀ ਅਤੇ ਸਾਡੇ ਲੋਕਾਂ ਦੇ ਸੁਨਹਿਰੇ ਭਵਿੱਖ ਦਾ ਆਧਾਰ ਬਣੇਗੀ।
ਬਹੁਤ-ਬਹੁਤ ਧੰਨਵਾਦ। ਨਮਸਕਾਰ।
ਡਿਸਕਲੇਮਰ – ਇਹ ਪ੍ਰਧਾਨ ਮੰਤਰੀ ਦੇ ਬਿਆਨ ਦਾ ਲਗਭਗ ਅਨੁਵਾਦ ਹੈ। ਮੂਲ ਭਾਸ਼ਣ ਹਿੰਦੀ ਵਿੱਚ ਦਿੱਤਾ ਗਿਆ ਸੀ।
************
ਐੱਮਜੇਪੀਐੱਸ/ਐੱਸਐੱਸ/ਐੱਸਟੀ
Addressing the joint press meet with PM Robert Fico of Slovakia.@RobertFicoSVK https://t.co/qP50HdYhUO
— Narendra Modi (@narendramodi) June 15, 2026
मेरी यह यात्रा किसी भी भारतीय प्रधानमंत्री की स्लोवाकिया की पहली यात्रा है।
— PMO India (@PMOIndia) June 15, 2026
मुझे खुशी है कि इस ऐतिहासिक अवसर पर हमने अपने संबंधों को Comprehensive Partnership का दर्जा देने का निर्णय लिया है।
यह हमारे साझा विश्वास, साझा प्राथमिकताओं और साझा भविष्य का प्रतीक है: PM @narendramodi
India-EU FTA को अंतिम रूप देने में स्लोवाकिया से मिले सहयोग के लिए मैं प्रधानमंत्री जी का विशेष आभार व्यक्त करता हूँ।
— PMO India (@PMOIndia) June 15, 2026
हम इसके जल्द से जल्द implementation के लिए काम करेंगे ताकि दोनों देशों के उद्योग, स्टार्टअप्स और traders इसका अधिकतम लाभ उठा सकें: PM @narendramodi
मुझे खुशी है कि स्लोवाकिया की एक यूनिवर्सिटी में AI के विषय पर India Chair स्थापित की जा रही है।
— PMO India (@PMOIndia) June 15, 2026
AI मानवता की सेवा और प्रगति का सशक्त माध्यम बने, यही हमारी साझा सोच है।
हमारा मानना है कि AI का भविष्य केवल innovation से नहीं, बल्कि trust, responsibility और human dignity पर…
रक्षा सहयोग हमारे गहरे आपसी विश्वास और strategic convergence का प्रमाण है।
— PMO India (@PMOIndia) June 15, 2026
मुझे खुशी है कि इस महत्वपूर्ण क्षेत्र में आज हमने Letter of Intent sign किया।
इससे joint development, joint production और defence industries के बीच सहयोग को नई गति मिलेगी: PM @narendramodi
दोनों देशों के बीच गहरे सांस्कृतिक और people-to-people ties हमारे संबंधों को मज़बूत आधार प्रदान करते हैं।
— PMO India (@PMOIndia) June 15, 2026
भारत के प्राचीन उपनिषदों का “स्लोवाक” भाषा में अनुवाद किया जाना हमारी सांस्कृतिक निकटता का उत्कृष्ट उदाहरण है।
स्लोवाकिया में रह रहे भारतीय मूल के लोग यहाँ की economy और…