ਪੀਐੱਮਇੰਡੀਆ
ਸਵੀਡਨ ਦਾ ਇੱਕ ਬਿਜ਼ਨਸ ਵਫ਼ਦ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਮਿਲਿਆ। ਇਸ ਵਫ਼ਦ ਵਿੱਚ ਕੁਝ ਕਾਰਜਕਾਰੀ ਅਧਿਕਾਰੀ ਸ਼ਾਮਲ ਸਨ, ਜਿਹੜੇ ਭਾਰਤ ਅਤੇ ਸਵੀਡਨ ਦੇ ਬਿਜ਼ਨਸ ਆਗੂਆਂ ਦੀ ਗੋਲ-ਮੇਜ਼ ਲਈ ਨਵੀਂ ਦਿੱਲੀ ‘ਚ ਇਕੱਠੇ ਹੋਏ ਹਨ।
ਪ੍ਰਧਾਨ ਮੰਤਰੀ ਨੇ ਵਫ਼ਦ ਦੇ ਮੈਂਬਰਾਂ ਦਾ ਸੁਆਗਤ ਕੀਤਾ। ਇਸ ਦੌਰਾਨ ਰੱਖਿਆ ਨਿਰਮਾਣ ਅਤੇ ਸੂਰਜੀ ਊਰਜਾ ਸਮੇਤ ਸਵੀਡਨ ਦੇ ਨਿਰਮਾਤਾਵਾਂ ਲਈ ਲੰਮੇ ਸਮੇਂ ਦੇ ਬਿਜ਼ਨਸ ਮੌਕਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ।
AKT/HS