Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਵੱਛ ਭਾਰਤ ਦੇ ਸਮਾਜਿਕ ਉਦੇਸ਼ ਦੀ ਵਕਾਲਤ ਕਰ ਰਹੇ ਜਿਸ ਈ-ਰਿਕਸ਼ਾ ਚਾਲਕ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ ਉਸ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਨੇ 1 ਲੱਖ ਰੁਪਏ ਅਨੁਗ੍ਰਹਿ ਰਾਹਤ ਦੇਣ ਦੀ ਘੋਸ਼ਣਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੋ ਅੱਜ ਕੱਲ੍ਹ ਵਿਦੇਸ਼ ਦੌਰੇ ਤੇ ਹਨਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ਵਿੱਚੋਂ ਈਰਿਕਸ਼ਾ ਚਾਲਕ ਰਵਿੰਦਰ ਕੁਮਾਰ ਦੇ  ਮੁਹਤਾਜ/ਰਿਸ਼ਤੇਦਾਰ ਲਈ ਇੱਕ ਲੱਖ ਰੁਪਏ ਦੀ ਅਨੁਗ੍ਰਹਿ ਰਾਸ਼ੀ ਪ੍ਰਵਾਨ ਕੀਤੀ ਹੈ । ਦਿੱਲੀ ਵਿੱਚ ਜਨਤਕ ਸਥਾਨ ਤੇ ਪੇਸ਼ਾਬ ਕਰਨ ਤੋਂ ਰੋਕਣ ਤੇ ਦੋ ਵਿਅਕਤੀਆਂ ਨੇ ਰਵਿੰਦਰ ਕੁਮਾਰ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਸੀ । ਪ੍ਰਧਾਨ ਮੰਤਰੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਜਿਹੇ ਅਣਮਨੁੱਖੀ ਕਾਰਨਾਮਾ ਕਰਨ ਵਾਲੇ ਦੋਸ਼ੀਆਂ ਨੂੰ ਪਕੜਨ ਤੇ ਸਜ਼ਾ ਦੇਣ ।

 

ਇਸ ਤੋ ਪਹਿਲਾਂ, ਅੱਜ ਸ਼ਹਿਰੀ ਵਿਕਾਸ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਐਮ ਵੈਂਕਈਆ ਨਾਇਡੂ ਨਵੀਂ ਦਿੱਲੀ ਵਿੱਚ ਜੀ.ਟੀ.ਬੀ ਨਗਰ ਵਿਖੇ ਈਰਿਕਸ਼ਾ ਚਾਲਕ ਦੇ ਪਰਿਵਾਰ ਨੂੰ ਮਿਲਣ ਵਾਸਤੇ ਗਏ । ਉਹਨਾਂ ਨੇ ਆਪਣੀ ਤਨਖਾਹ ਵਿੱਚੋਂ 50,000 ਰੁਪਏ ਦਾ ਚੈੱਕ ਪਰਿਵਾਰ ਨੂੰ ਸੌਂਪਿਆ ਅਤੇ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ । ਸ਼੍ਰੀ ਨਾਇਡੂ ਨੇ ਕਿਹਾ ਕਿ ਅਪਰਾਧੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ।

 

AKT/YSK/NT