ਪੀਐੱਮਇੰਡੀਆ

ਮੌਜੂਦ ਸਾਰੇ ਸਵੱਛਾਗ੍ਰਹੀ ਭਰਾਵੋ ਅਤੇ ਭੈਣੋ,
ਅੱਜ 2 ਅਕਤੂਬਰ ਹੈ, ਪੂਜਨੀਕ ਬਾਪੂ ਦੀ ਜਨਮ ਜਯੰਤੀ, ਲਾਲ ਬਹਾਦੁਰ ਸਾਸਤਰੀ ਦੀ ਜਨਮ ਜਯੰਤੀ। ਤਿੰਨ ਸਾਲ ਵਿੱਚ ਅਸੀਂ ਕਿਥੋਂ ਕਿਥੇ ਪਹੁੰਚੇ। ਮੈਨੂੰ ਬਰਾਬਰ ਯਾਦ ਹੈ ਕਿ ਮੈਂ ਅਮਰੀਕਾ ਵਿੱਚ ਸੀ UN ਦੀ ਮੀਟਿੰਗ ਲਈ ਅਤੇ 1 ਅਕਤੂਬਰ ਰਾਤ ਦੇਰ ਨਾਲ ਆਇਆ ਅਤੇ 2 ਅਕਤੂਬਰ ਸਵੇਰੇ ਝਾੜੂ ਲਗਾਉਣ ਨਿਕਲਿਆ ਸੀ। ਪਰ ਉਸ ਵੇਲੇ ਦੀਆਂ ਸਾਰੀਆਂ ਅਖਬਾਰਾਂ, ਮੀਡੀਆ, ਸਾਡੀਆਂ ਸਾਰੀਆਂ ਸਾਥੀ ਪਾਰਟੀਆਂ ਦੇ ਸਾਥੀਆਂ, ਅਰਥਾਤ ਸਿਆਸੀ ਪਾਰਟੀਆਂ ਦੇ ਸਾਰੇ ਲੋਕਾਂ ਨੇ ਮੇਰੀ ਏਨੀ ਆਲੋਚਨਾ ਕੀਤੀ ਸੀ, ਏਨੀ ਆਲੋਚਨਾ ਕੀਤੀ ਸੀ ਕਿ 2 ਅਕਤੂਬਰ ਛੁੱਟੀ ਦਾ ਦਿਨ ਹੁੰਦਾ ਹੈ, ਅਸੀਂ ਬੱਚਿਆਂ ਦੀ ਛੁੱਟੀ ਖਰਾਬ ਕਰ ਦਿੱਤੀ ਹੈ, ਬੱਚੇ ਸਕੂਲ ਜਾਣਗੇ ਕਿ ਨਹੀਂ ਜਾਣਗੇ, ਬੱਚਿਆਂ ਨੂੰ ਇਸ ਕੰਮ ਤੇ ਕਿਉਂ ਲਗਾਇਆ ਗਿਆ ਹੈ, ਬਹੁਤ, ਬਹੁਤ ਕੁਝ ਹੋਇਆ।
ਹੁਣ ਮੇਰਾ ਸੁਭਾਅ ਹੈ ਬਹੁਤ ਚੀਜ਼ਾਂ ਮੈਂ ਚੁੱਪਚਾਪ ਝਲਦਾ ਰਹਿੰਦਾ ਹਾਂ ਕਿਉਂਕਿ ਜ਼ਿੰਮੇਵਾਰੀ ਵੀ ਅਜਿਹੀ ਹੈ ਕਿ ਝਲਣਾ ਵੀ ਚਾਹੀਦਾ ਹੈ ਅਤੇ ਹੌਲੀ ਹੌਲੀ ਮੇਰੀ capacity ਵੀ ਵਧ ਰਹੀ ਹੈ ਝਲਣ ਦੀ। ਪਰ ਅੱਜ ਤਿੰਨ ਸਾਲ ਬਾਅਦ ਬਿਨਾਂ ਡੋਲੇ, ਬਿਨਾਂ ਹਿਚਕਚਾਏ ਇਸ ਕੰਮ ਵਿੱਚ ਅਸੀ ਲੱਗੇ ਰਹੇ ਅਤੇ ਲੱਗੇ ਇਸ ਲਈ ਰਹੇ ਕਿ ਮੈਨੂੰ ਪੂਰਾ ਭਰੋਸਾ ਸੀ ਕਿ ਮਹਾਤਮਾ ਜੀ ਨੇ ਜੋ ਕਿਹਾ ਹੈ, ਬਾਪੂ ਨੇ ਜੋ ਕਿਹਾ ਹੈ ਉਹ ਰਸਤਾ ਗਲਤ ਹੋ ਹੀ ਨਹੀਂ ਸਕਦਾ।
ਓਹੀ ਇੱਕ ਸ਼ਰਧਾ, ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਚੁਣੌਤੀਆਂ ਨਹੀਂ ਹਨ। ਚੁਣੌਤੀਆਂ ਹਨ, ਪਰ ਚੁਣੌਤੀਆਂ ਹਨ ਇਸ ਲਈ ਦੇਸ਼ ਨੂੰ ਇੰਝ ਹੀ ਰਹਿਣ ਦਿੱਤਾ ਜਾਵੇ ਕੀ? ਚੁਣੌਤੀਆਂ ਹਨ ਇਸ ਲਈ ਉਨ੍ਹਾਂ ਚੀਜ਼ਾਂ ਨੂੰ ਹੱਥ ਲਗਾਇਆ ਜਾਵੇ ਜਿਥੇ ਵਾਹ ਵਾਹ ਹੁੰਦੀ ਰਹੇ, ਜੈਕਾਰਾ ਬੋਲਿਆ ਜਾਵੇ? ਕੀ ਅਜਿਹੇ ਕੰਮ ਤੋਂ ਭੱਜਣਾ ਚਾਹੀਦਾ ਹੈ? ਅਤੇ ਮੈਨੂੰ ਲਗਦਾ ਹੈ ਅੱਜ ਜੋ ਦੇਸ਼ਵਾਸੀ ਇਕਸੁਰ ਨਾਲ ਉਸ ਗੱਲ ਨਾਲ ਆਪਣੀ ਵਾਣੀ ਨੂੰ ਪ੍ਰਗਟ ਕਰ ਰਹੇ ਹਾ। ਅਜਿਹਾ ਨਹੀਂ ਹੈ ਕਿ ਗੰਦਗੀ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੁੰਦੀ ਸੀ। ਅਜਿਹਾ ਨਹੀਂ ਕਿ ਗੰਦਗੀ ਵਿੱਚ ਅਸੀਂ ਵੀ ਕੁਝ ਯੋਗਦਾਨ ਨਹੀਂ ਪਾਉਂਦੇ ਸੀ ਅਤੇ ਅਜਿਹਾ ਵੀ ਨਹੀਂ ਹੈ ਕਿ ਸਾਨੂੰ ਸਫਾਈ ਪਸੰਦ ਨਹੀਂ ਹੈ। ਕੋਈ ਇਨਸਾਨ ਅਜਿਹਾ ਨਹੀਂ ਹੋ ਸਕਦਾ ਜਿਸ ਨੂੰ ਸਫਾਈ ਪਸੰਦ ਨਾ ਹੋਵੇ।
ਜੇ ਤੁਸੀਂ ਰੇਲਵੇ ਸਟੇਸ਼ਨ ਤੇ ਜਾਓ, ਚਾਰ ਬੈਂਚਾਂ ਪਈਆਂ ਹਨ, ਪਰ ਦੋ ਉੱਤੇ ਕੁਝ ਗੰਦਗੀ ਤਾਂ ਤੁਸੀਂ ਉਥੇ ਨਹੀਂ ਬੈਠਦੇ, ਜਿਥੇ ਚੰਗੀ ਜਗ੍ਹਾ ਹੈ ਉਥੇ ਜਾ ਕੇ ਬੈਠਦੇ ਹੋ ਕਿਉਂ? ਮੂਲ ਤੌਰ ਤੇ ਤੁਹਾਡਾ ਸੁਭਾਅ ਸਫਾਈ ਪਸੰਦ ਕਰਨ ਵਾਲਾ ਹੈ ਪਰ ਸਾਡੇ ਦੇਸ਼ ਵਿੱਚ ਇਕ ਹੀ gap ਰਹਿ ਗਿਆ ਅਤੇ ਉਹ gap ਇਹ ਰਹਿ ਗਿਆ ਕਿ ਇਹ ਮੈਂ ਕਰਨਾ ਹੈ। ਸਵੱਛਤਾ ਹੋਣੀ ਚਾਹੀਦੀ ਹੈ ਇਸ ਵਿੱਚ ਦੇਸ਼ ਵਿੱਚ ਕਿਸੇ ਨੂੰ ਮਤਭੇਦ ਨਹੀਂ ਹੈ, ਸਮੱਸਿਆ ਇਹੋ ਰਹੀ ਕਿ ਕੌਣ ਕਰੇ? ਅਤੇ ਇੱਕ ਗੱਲ ਮੈਂ ਦੱਸ ਦੇਵਾਂ ਅਤੇ ਮੈਨੂੰ ਇਹ ਬਿਨਾਂ ਝਿਜਕ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ, ਮੇਰੇ ਇਸ ਵਾਕ ਤੋਂ ਬਾਅਦ ਹੋ ਸਕਦਾ ਹੈ ਕਲ੍ਹ ਮੇਰੀ ਜ਼ਿਆਦਾ ਆਲੋਚਨਾ ਵੀ ਹੋ ਜਾਵੇ। ਪਰ ਹੁਣ ਦੇਸ਼ਵਾਸੀਆਂ ਤੋਂ ਕੀ ਲੁਕਾਉਣਾ? ਜੇ ਇੱਕ ਹਜ਼ਾਰ ਮਹਾਤਮਾ ਗਾਂਧੀ ਆ ਜਾਣ, ਇੱਕ ਲੱਖ ਨਰੇਂਦਰ ਮੋਦੀ ਆ ਜਾਣ, ਸਾਰੇ ਮੁੱਖ ਮੰਤਰੀ ਮਿਲ ਜਾਣ, ਸਾਰੀਆਂ ਸਰਕਾਰਾਂ ਮਿਲ ਜਾਣ ਤਾਂ ਵੀ ਸਵੱਛਤਾ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਪਰ ਜੇ ਸਵਾ ਸੌ ਕਰੋੜ ਦੇਸ਼ਵਾਸੀ ਆ ਜਾਣ ਤਾਂ ਦੇਖਦੇ ਹੀ ਦੇਖਦੇ ਸੁਪਨਾ ਪੂਰਾ ਹੋ ਜਾਵੇਗਾ।
ਬਦਕਿਸਮਤੀ ਨਾਲ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਰਕਾਰ ਨੇ ਬਣਾ ਕੇ ਦਿੱਤੀਆਂ ਹਨ, ਸਰਕਾਰੀ ਬਣਾ ਕੇ ਦਿੱਤੀਆਂ। ਜਦ ਤੱਕ ਉਹ ਆਮ ਜਨਤਾ ਦੀਆਂ ਰਹਿੰਦੀਆਂ ਹਨ, ਮੁਸ਼ਕਿਲ ਨਹੀਂ ਆਉਂਦੀ ਇਸ ਤਰ੍ਹਾਂ ਦੀ। ਹੁਣ ਤੁਸੀਂ ਦੇਖੋ ਕੁੰਭ ਦਾ ਮੇਲਾ ਹੁੰਦਾ ਹੈ, ਰੋਜ਼ਾਨਾ ਗੰਗਾ ਦੇ ਕੰਢੇ ਉੱਤੇ ਕੁੰਭ ਦੇ ਮੇਲੇ ਵਿੱਚ ਯੂਰਪ ਦਾ ਇੱਕ ਛੋਟਾ ਜਿਹਾ ਦੇਸ਼ ਇਕੱਠਾ ਹੁੰਦਾ ਹੈ, ਪਰ ਉਹ ਹੀ ਸਭ ਕੁਝ ਸੰਭਾਲ ਲੈਂਦੇ ਹਨ ਆਪਣੇ ਕੰਮ ਕਰ ਲੈਂਦੇ ਹਨ, ਅਤੇ ਅਜਿਹਾ ਸਦੀਆਂ ਤੋਂ ਚਲਿਆ ਆ ਰਿਹਾ ਹੈ।
ਸਮਾਜ ਦੀ ਸ਼ਕਤੀ ਨੂੰ ਜੇ ਸਵੀਕਾਰ ਕਰਕੇ ਅਸੀਂ ਚਲੀਏ, ਜਨਤਕ ਭਾਈਵਾਲੀ ਨੂੰ ਪ੍ਰਵਾਨ ਕਰਕੇ ਚੱਲੀਏ, ਸਰਕਾਰ ਨੂੰ ਘੱਟ ਕਰਦੇ ਚੱਲੀਏ, ਸਮਾਜ ਨੂੰ ਵਧਾਉਂਦੇ ਚੱਲੀਏ ਤਾਂ ਇਹ ਅੰਦੋਲਨ ਕਿਸੇ ਵੀ ਸਵਾਲੀਆ ਨਿਸ਼ਾਨ ਤੋਂ ਬਾਅਦ, ਬਾਵਜੂਦ ਵੀ ਸਫਲ ਹੁੰਦਾ ਹੀ ਜਾਵੇਗਾ ਇਹ ਮੇਰਾ ਵਿਸ਼ਵਾਸ ਹੈ। ਅਤੇ ਅੱਜ ਮੈਨੂੰ ਖੁਸ਼ੀ ਹੈ। ਕੁਝ ਲੋਕ ਹਨ ਜੋ ਅਜੇ ਵੀ ਇਸ ਦਾ ਮਜ਼ਾਕ ਉਡਾਉਂਦੇ ਹਨ, ਆਲੋਚਨਾ ਕਰਦੇ ਹਨ, ਉਹ ਕਦੀ ਗਏ ਵੀ ਨਹੀਂ ਸਵੱਛਤਾ ਦੀ ਮੁਹਿੰਮ ਵਿੱਚ। ਉਨ੍ਹਾਂ ਦੀ ਮਰਜ਼ੀ, ਉਨ੍ਹਾਂ ਦੀਆਂ ਸ਼ਾਇਦ ਮੁਸ਼ਕਿਲਾਂ ਹੋਣਗੀਆਂ ਅਤੇ ਮੈਨੂੰ ਵਿਸ਼ਵਾਸ ਹੈ, ਤੁਸੀਂ ਵੇਖੋ 5 ਸਾਲ ਆਉਂਦੇ ਆਉਂਦੇ ਦੇਸ਼ ਦਾ ਮੀਡੀਆ ਇਹ ਖਬਰ ਨਹੀਂ ਛਾਪੇਗਾ ਕਿ ਸਵੱਛਤਾ ਵਿੱਚ ਕੌਣ ਕੰਮ ਕਰ ਰਿਹਾ ਹੈ, ਕੌਣ ਹਿੱਸਾ ਲੈ ਰਿਹਾ ਹੈ? ਖਬਰ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਛਪਣ ਵਾਲੀਆਂ ਹਨ ਕਿ ਇਸ ਤੋਂ ਕੌਣ-ਕੌਣ ਦੂਰ ਭੱਜ ਰਹੇ ਸਨ, ਇਸ ਦੇ ਖਿਲਾਫ ਕੌਣ ਸੀ? ਉਨ੍ਹਾਂ ਦੀਆਂ ਤਸਵੀਰਾਂ ਛਪਣ ਵਾਲੀਆਂ ਹਨ। ਕਿਉਂਕਿ ਜਦੋਂ ਦੇਸ਼ ਸਵੀਕਾਰ ਕਰ ਲੈਂਦਾ ਹੈ ਤਾਂ ਤੁਸੀਂ ਚਾਹੋ ਜਾਂ ਨਾ ਚਾਹੋ ਸਾਨੂੰ ਉਸ ਦੇ ਨਾਲ ਜੁੜਨਾ ਹੀ ਪੈੰਦਾ ਹੈ।
ਅੱਜ ਸਵੱਛਤਾ ਮੁਹਿੰਮ, ਇਹ ਨਾ ਪੂਜਨੀਕ ਬਾਪੂ ਦੀ ਰਹੀ ਹੈ, ਨਾ ਇਹ ਭਾਰਤ ਸਰਕਾਰ ਦੀ ਰਹੀ ਹੈ, ਨਾ ਹੀ ਇਹ ਰਾਜ ਸਰਕਾਰ ਦੀ ਰਹੀ ਹੈ, ਨਾ ਹੀ ਇਹ municipality ਦੀ ਰਹੀ ਹੈ। ਅੱਜ ਸਵੱਛਤਾ ਮੁਹਿੰਮ ਦੇਸ਼ ਦੇ ਆਮ ਮਨੁੱਖ ਦਾ ਆਪਣਾ ਸੁਪਨਾ ਬਣ ਚੁੱਕੀ ਹੈ ਅਤੇ ਹੁਣ ਤੱਕ ਜੋ ਸਫਲਤਾ ਮਿਲੀ ਹੈ, ਉਹ ਸਫਲਤਾ ਸਰਕਾਰ ਦੀ ਹੈ, ਅਜਿਹਾ ਮੇਰਾ ਰੱਤੀ ਭਰ ਵੀ claim ਨਹੀਂ ਹੈ। ਨਾ ਇਹ ਭਾਰਤ ਸਰਕਾਰ ਦੀਸਫਲਤਾ ਹੈ, ਨਾ ਇਹ ਸੂਬਾ ਸਰਕਾਰ ਦੀ ਸਫਲਤਾ ਹੈ, ਜੇ ਇਹ ਸਫਲਤਾ ਹੈ ਤਾਂ ਸਵੱਛਾਗ੍ਰਹੀ ਦੇਸ਼ਵਾਸੀਆਂ ਦੀ ਹੈ।
ਸਾਨੂੰ ਸਵਰਾਜ ਮਿਲਿਆ ਹੈ, ਸਵਰਾਜ ਦਾ ਹਥਿਆਰ ਸੀ ਸੱਤਿਆਗ੍ਰਹਿ। ਉੱਤਮ ਭਾਰਤ ਦਾ ਹਥਿਆਰ ਹੈ ਸਵੱਛਤਾ, ਸਵੱਛਾਗ੍ਰਹੀ। ਜੇ ਸਵਰਾਜ ਦੇ ਕੇਂਦਰ ਵਿੱਚ ਸੱਤਿਆਗ੍ਰਹੀ ਸੀ ਤਾਂ ਸ੍ਰੇਸ਼ਟ ਭਾਰਤ ਦੇ ਕੇਂਦਰ ਵਿੱਚ ਸਵੱਛਾਗ੍ਰਹੀ ਹੈ। ਅਤੇ ਅਸੀਂ ਵੀ ਜਾਣਦੇ ਹਾਂ ਕਿ ਦੁਨੀਆ ਵਿੱਚ ਕਿਸੇ ਵੀ ਦੇਸ਼ ਵਿੱਚ ਜਾਂਦੇ ਹਾਂ, ਉਥੋਂ ਦੀ ਸਫਾਈ ਦੇਖਦੇ ਹਾਂ ਤਾਂ ਆ ਕੇ ਚਰਚਾ ਕਰਦੇ ਹਾਂ, ਓ ਯਾਰ ਕਿੰਨਾ ਸਾਫ ਸੁਥਰਾ ਹੈ ਭਰਾਵਾ, ਮੈਂ ਤਾਂ ਵੇਖਦਾ ਹੀ ਰਹਿ ਗਿਆ। ਅਜਿਹੇ ਲੋਕ ਮੈਨੂੰ ਕਹਿੰਦੇ ਹਨ, ਮੈਂ ਪੁੱਛਦਾ ਹਾਂ, ਉਹ ਸਾਫ ਦੇਖਿਆ ਤੁਹਾਨੂੰ ਆਨੰਦ ਆਇਆ ਪਰ ਕਿਸੇ ਨੂੰ ਕੂੜਾ ਕਰਕਟ ਸੁੱਟਦੇ ਦੇਖਿਆ ਸੀ ਕੀ? ਬੋਲੇ ਉਹ ਨਹੀਂ ਦੇਖਿਆ। ਮੈਂ ਬੋਲਿਆ ਤਾਂ ਸਾਡੀ ਸਮੱਸਿਆ ਇਹੋ ਹੈ।
ਅਤੇ ਇਸ ਲਈ ਖੁਲ੍ਹ ਕੇ ਇਸ ਦੇ ਲਈ ਚਰਚਾ ਕਰਨ ਤੋਂ ਅਸੀਂ ਡਰਦੇ ਸੀ, ਪਤਾ ਨਹੀਂ ਕਿਉਂ ਚਰਚਾ ਨਹੀਂ ਕਰਦੇ ਸੀ। ਸਿਆਸੀ ਆਗੂ ਵੀ ਇਸ ਲਈ ਚਰਚਾ ਨਹੀਂ ਕਰਦੇ ਸੀ, ਸਰਕਾਰਾਂ ਇਸ ਲਈ ਚਰਚਾ ਨਹੀਂ ਕਰਦੀਆਂ ਸਨ, ਉਨ੍ਹਾਂ ਨੂੰ ਡਰ ਲਗਦਾ ਸੀ ਕਿ ਇਹ ਕਿਤੇ ਸਾਡੇ ਮੱਥੇ ਹੀ ਨਾ ਮੜ੍ਹ ਦਿੱਤਾ ਜਾਵੇ। ਓ ਭਰਾਵੋ, ਮੱਥੇ ਮੜ੍ਹਿਆ ਜਾਵੇਗਾ ਤਾਂ ਮੜ੍ਹਿਆ ਜਾਵੇ। ਕੀ ਹੈ ਜੀ? ਅਸੀਂ ਜਵਾਬਦੇਹ ਲੋਕ ਹਾਂ, ਸਾਡੀ accountability ਹੈ।
ਅਤੇ ਅੱਜ ਸਵੱਛਤਾ ਦੇ ਕਾਰਨ ਕੀ ਸਥਿਤੀ ਬਣੀ ਹੈ। ਇਹ ਜੋ ਸਵੱਛਤਾ ਦੇ ਲਈ ranking ਹੋ ਰਹੀ ਹੈ ਅਤੇ ਸਭ ਤੋਂ ਸਵੱਛ ਸ਼ਹਿਰ ਕਿਹੜਾ, ਦੂਜਾ ਕਿਹੜਾ, ਤੀਜਾ ਅਤੇ ਜਦੋਂ ਉਸ ਦੇ ਅੰਕ ਬਾਹਰ ਆਉਂਦੇ ਹਨ ਤਾਂ ਉਸ ਹਰ ਸ਼ਹਿਰ ਵਿੱਚ ਚਰਚਾ ਹੁੰਦੀ ਹੈ। ਦਬਾਅ ਪੈਦਾ ਹੋ ਰਿਹਾ ਹੈ ਹੇਠਾਂ ਤੋਂ ਸਿਆਸਤਦਾਨਾਂ ਦੇ ਉੱਪਰ ਵੀ, ਸਰਕਾਰਾਂ ਉੱਤੇ ਵੀ, ਵੇਖੋ ਉਸ ਸ਼ਹਿਰ ਨੂੰ ਸਵੱਛਤਾ ਵਿੱਚ ਨੰਬਰ ਲੱਗ ਗਏ ਹਨ, ਤੁਸੀਂ ਕੀ ਕਰ ਰਹੇ ਹੋ? ਫਿਰ civil society ਵੀ ਮੈਦਾਨ ਵਿੱਚ ਆਉਂਦੀ ਹੈ ਕਿ ਭਰਾਵਾ ਇਹ ਤਾਂ ਸਾਡੇ ਤੋਂ ਪਿੱਛੇ ਸੀ, ਅੱਗੇ ਨਿਕਲ ਗਿਆ, ਚਲੋ ਅਸੀਂ ਵੀ ਕੁਝ ਕਰੀਏ। ਇੱਕ positive competitive ਮਾਹੌਲ ਬਣਿਆ ਹੈ, ਅਤੇ ਉਸ ਦਾ ਵੀ ਇੱਕ ਚੰਗਾ ਨਤੀਜਾ ਇਸ ਸਾਰੀ ਵਿਵਸਥਾ ਵਿੱਚ ਨਜ਼ਰ ਆ ਰਿਹਾ ਹੈ।
ਇਹ ਗੱਲ ਸਹੀ ਹੈ ਕਿ toilet ਬਣਾਉਂਦੇ ਹਾਂ ਪਰ ਵਰਤੋਂ ਨਹੀਂ ਹੁੰਦੀ। ਪਰ ਜਦੋਂ ਇਹ ਖਬਰਾਂ ਆਉਂਦੀਆਂ ਹਨ, ਉਹ ਬੁਰੀਆਂ ਨਹੀਂ ਹਨ। ਇਹ ਜਗਾਉਂਦੀਆਂ ਹਨ ਸਾਨੂੰ ਇਸ ਤੋਂ ਨਰਾਜ਼ ਨਹੀਂ ਹੋਣਾ ਚਾਹੀਦਾ, ਹਾਂ ਉਸ ਵਿੱਚ ਜੇ ਆਵੇ ਤਾਂ ਚੰਗਾ ਹੋਵੇਗਾ ਕਿ ਭਰਾਵਾ ਇਹ ਸਮਾਜ ਦੀ ਜ਼ਿੰਮੇਵਾਰੀ, ਪਰਿਵਾਰ ਦੀ ਜ਼ਿੰਮੇਵਾਰੀ ਹੈ, ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ toilet ਦੀ ਵਰਤੋਂ ਕਰੇ।
ਮੈਂ ਬਰਾਬਰ ਹਾਂ, ਮੈਂ ਤਾਂ ਪਹਿਲਾਂ ਸਮਾਜਿਕ ਸੰਗਠਨ ਵਿੱਚ ਕੰਮ ਕਰਦਾ ਸੀ, ਸਿਆਸਤ ਵਿੱਚ ਬਹੁਤ ਦੇਰ ਨਾਲ ਆਇਆ। ਗੁਜਰਾਤ ਵਿਚ ਮੈਂ ਕੰਮ ਕਰਦਾ ਸੀ, ਉਥੇ Morvi ਵਿੱਚ Machu Dam ਦੀ ਹੁਨਾਰਤ ਹੋ ਗਈ ਸੀ, ਹਜ਼ਾਰਾਂ ਲੋਕ ਮਾਰੇ ਗਏ ਸਨ, ਪੂਰਾ ਸ਼ਹਿਰ ਪਾਣੀ ਵਿੱਚ ਡੁੱਬ ਚੁਕਾ ਸੀ, ਤਾਂ ਬਾਅਦ ਵਿੱਚ ਉਥੇ ਸਫਾਈ ਸੇਵਾ ਕੰਮ ਲਈ ਉਥੇ ਲੱਗਾ ਹੋਇਆ ਸੀ, ਕਮੰ ਕਰਦਾ ਸੀ। ਸਫਾਈ – ਸਵੱਛਤਾ, ਇਹ ਸਭ ਕੰਮ ਚੱਲ ਰਹੇ ਸਨ, ਕਰੀਬ ਮਹੀਨੇ ਭਰ ਚੱਲਿਆ ਸੀ। ਬਾਅਦ ਵਿੱਚ ਅਸੀਂ ਲੋਕਾਂ ਨੇ ਕੁਝ civil societies, NGO ਦੇ ਜ਼ਰੀਏ ਤੈਅ ਕੀਤਾ, ਕੁਝ ਜਿਨ੍ਹਾਂ ਦੇ ਘਰ ਬਾਹਰ ਤਬਾਹ ਹੋ ਗਏ, ਕੁਝ ਮਕਾਨ ਬਣਾਵਾਂਗੇ ਤਾਂ ਅਸੀਂ ਇੱਕ ਪਿੰਡ ਗੋਦ ਲਿਆ। ਲੋਕਾਂ ਤੋਂ ਪੈਸਾ ਇਕੱਠਾ ਕੀਤਾ ਅਤੇ ਪਿੰਡ ਦਾ ਪੁਨਰ ਨਿਰਮਾਣ ਕਰਨਾ ਸੀ, ਛੋਟਾ ਜਿਹਾ ਪਿੰਡ ਸੀ, ਕੋਈ 350-400 ਘਰ ਹੋਣਗੇ। ਤਾਂ design ਬਣਾ ਰਹੇ ਸੀ। ਇਹ ਵੀ ਮੇਰੀ ਵੱਡੀ ਬੇਨਤੀ ਸੀ toilet ਤਾਂ ਹੋਣਾ ਹੀ ਚਾਹੀਦਾ ਹੈ। ਪਿੰਡ ਵਾਲੇ ਕਹਿੰਦੇ ਸਨ ਨਹੀਂ ਜੀ toilet ਦੀ ਲੋੜ ਨਹੀਂ ਸਾਡੇ ਇਥੇ ਤਾਂ ਬਹੁਤ ਖੁਲ੍ਹਾ ਮੈਦਾਨ ਹੈ। toilet ਨਾ ਬਣਾਓ ਥੋੜਾ ਕਮਰਾ ਵੱਡਾ ਬਣਾ ਦਿਓ। ਮੈਂ ਕਿਹਾ ਉਹ compromise ਨਹੀਂ ਕਰਾਂਗਾ, ਜਿੰਨੇ ਸਾਡੇ ਕੋਲ ਪੈਸੇ ਹਨ, ਓਨੇ ਨਾਲ ਬਣਾ ਕੇ ਦੇਵਾਂਗੇ ਤੁਹਾਨੂੰ ਪਰ toilet ਤਾਂ ਹੋਵੇਗੀ। ਖੈਰ ਉਨ੍ਹਾਂ ਨੂੰ ਤਾਂ ਮੁਫਤ ਵਿੱਚ ਹੀ ਮਿਲਣ ਵਾਲਾ ਸੀ ਤਾਂ ਫਿਰ ਜ਼ਿਆਦਾ ਉਨ੍ਹਾਂ ਨੇ ਝਗੜਾ ਨਹੀਂ ਕੀਤਾ, ਬਣ ਗਿਆ।
ਕਰੀਬ 10-12 ਸਾਲ ਬਾਅਦ ਮੈਂ ਉਸ ਪਾਸੇ ਗਿਆ ਤਾਂ ਮੈਨੂੰ ਲੱਗਾ ਕਿ ਚੱਲੋ ਯਾਰ ਪੁਰਾਣੇ ਲੋਕਾਂ ਨੂੰ ਮਿਲ ਕੇ ਆਈਏ ਕਿ ਮੈਂ ਕਈ ਮਹੀਨਿਆਂ ਤੱਕ ਉਥੇ ਰਹਿ ਕੇ ਕੰਮ ਕੀਤਾ ਸੀ, ਤਾਂ ਮਿਲਣ ਚਲਾ ਗਿਆ ਅਤੇ ਜਾ ਕੇ ਆਪਣੇ ਮੱਥੇ ਉੱਤੇ ਹੱਥ ਮਾਰ ਰਿਹਾ ਸੀ। ਜਿੰਨੇ toilet ਬਣਾਏ ਗਏ ਸਨ ਸਭ ਵਿੱਚ ਬਕਰੀਆਂ ਬੰਨ੍ਹੀਆਂ ਪਈਆਂ ਸਨ। ਹੁਣ ਇਹ ਸਮਾਜ ਦਾ ਸੁਭਾਅ ਹੈ, ਨਾ ਬਣਾਉਣ ਵਾਲਿਆਂ ਦਾ ਦੋਸ਼ ਨਹੀਂ, ਨਾ ਸਰਕਾਰ ਦਾ ਦੋਸ਼ ਹੈ ਕਿ ਉਹ ਬੇਨਤੀ ਕਰਦੀ ਹੈ ਸਮਾਜ ਦਾ ਇੱਕ ਸੁਭਾਅ ਹੈ। ਇਨ੍ਹਾਂ ਮਰਿਆਦਾਵਾਂ ਨੂੰ ਸਮਝਦੇ ਹੋਏ ਵੀ ਅਸੀਂ ਤਬਦੀਲੀ ਲਿਆਉਣੀ ਹੈ।
ਕੋਈ ਮੈਨੂੰ ਦੱਸੇ ਕਿ ਹਿੰਦੁਸਤਾਨ ਵਿੱਚ ਹੁਣ ਲੋੜ ਅਨੁਸਾਰ ਸਕੂਲ ਬਣੇ ਹਨ ਕਿ ਨਹੀਂ ਬਣੇ? ਲੋੜ ਅਨੁਸਾਰ ਟੀਚਰ employ ਹੋਏ ਕਿ ਨਹੀਂ ਹੋਏ? ਲੋੜ ਅਨੁਸਾਰ ਸਕੂਲ ਵਿੱਚ ਸਹੂਲਤਾਂ, ਸਕੂਲ ਦੇ ਅੰਦਰ ਕਿਤਾਬਾਂ, ਸਭ ਹਨ ਕਿ ਨਹੀਂ? ਬਹੁਤ ਮਾਤਰਾ ਵਿੱਚ ਹਨ। ਉਸ ਦੀ ਤੁਲਨਾ ਵਿੱਚ ਸਿੱਖਿਆ ਦੀ ਸਥਿਤੀ ਪਿੱਛੇ ਹੈ। ਹੁਣ ਸਰਕਾਰ ਇਹ ਕੋਸ਼ਿਸ਼ ਕਰਨ ਤੋਂ ਬਾਅਦ ਵੀ, ਪੈਸਾ ਖਰਚਣ ਤੋਂ ਬਾਅਦ ਵੀ, ਮਕਾਨ ਬਣਾਉਣ ਤੋਂ ਬਾਅਦ ਵੀ, ਟੀਚਰ ਰੱਖਣ ਤੋਂ ਬਾਅਦ ਵੀ, ਸਮਾਜ ਦਾ ਜੇ ਸਹਿਯੋਗ ਮਿਲੇਗਾ ਤਾਂ ਸਿੱਖਿਆ 100% ਹੋਣ ਵਿੱਚ ਦੇਰ ਨਹੀਂ ਲੱਗੇਗੀ। ਇਹੋ infrastructure ਏਨੇ ਹੀ ਟੀਚਰ 100% ਵੱਲ ਜਾ ਸਕਦੇ ਹਨ। ਸਮਾਜ ਦੀ ਭਾਈਵਾਲੀ ਤੋਂ ਬਿਨਾਂ ਇਹ ਸੰਭਵ ਨਹੀਂ ਹੈ।
ਸਰਕਾਰ ਸੋਚੇ ਕਿ ਅਸੀਂ ਇਮਾਰਤ ਬਣਾ ਦੇਵਾਂਗੇ, ਟੀਚਰਾਂ ਨੂੰ ਤਨਖਾਹ ਦੇ ਦੇਵਾਂਗੇ ਤਾਂ ਕੰਮ ਹੋ ਜਾਵੇਗਾ। ਸਾਨੂੰ ਤਸੱਲੀ ਹੋਵੇਗੀ, ਹਾਂ ਪਹਿਲਾਂ ਏਨਾ ਸੀ ਹੁਣ ਏਨਾ ਕਰ ਦਿੱਤਾ ਪਰ ਜਨਤਾ ਦੀ ਭਾਈਵਾਲੀ ਹੋਵੇਗੀ, ਸਕੂਲ ਵਿੱਚ ਇੱਕ ਇੱਕ ਬੱਚਾ ਭਰਤੀ ਹੁੰਦਾ ਹੈ, ਫਿਰ ਆਉਣਾ ਬੰਦ ਕਰ ਦਿੰਦਾ ਹੈ, ਹੁਣ ਮਾਂ ਬਾਪ ਵੀ ਉਸ ਤੋਂ ਪੁੱਛਦੇ ਨਹੀਂ। ਇਹ toilet ਦਾ ਵੀ ਅਜਿਹਾ ਹੀ ਮਾਮਲਾ ਹੈ ਜੀ। ਹੁਣ ਇਸ ਲਈ ਸਵੱਛਤਾ ਇੱਕ ਜ਼ਿੰਮੇਵਾਰੀ ਦੇ ਰੂਪ ਵਿੱਚ, ਜਿੰਨਾ ਅਸੀਂ ਇੱਕ ਮਾਹੌਲ ਬਣਾਵਾਂਗੇ ਤਾਂ ਹਰ ਕਿਸੇ ਨੂੰ ਲੱਗੇਗਾ ਹਾਂ ਭਰਾਵਾ, ਜ਼ਰਾ 50 ਵਾਰੀ ਸੋਚੋ।
ਅਤੇ ਤੁਸੀਂ ਵੇਖੋ ਸਾਡੇ ਜੋ kids ਹਨ, ਛੋਟੇ ਬੱਚੇ ਹਨ ਜਿਨ੍ਹਾਂ ਘਰਾ ਵਿੱਚ, ਬੇਟੇ ਹਨ, ਪੋਤੇ ਹਨ, ਪੋਤੀ। ਉਹ ਇੱਕ ਤਰ੍ਹਾਂ ਨਾਲ ਮੇਰੀ ਸਵੱਛਤਾ ਦੇ ਸਭ ਤੋਂ ਵੱਡੇ ambassador ਹਨ। ਇਹ ਬੱਚੇ ਘਰ ਵਿੱਚ ਦਾਦਾ ਵੀ ਕਿਤੇ ਕੁਝ ਸੁੱਟ ਦਿੰਦਾ ਹੈ, ਦਾਦਾ ਚੁੱਕ ਲਓ, ਦਾਦਾ ਇਥੇ ਨਾ ਸੁੱਟੋ, ਇਹ ਹਰ ਘਰ ਵਿੱਚ ਮਾਹੌਲ ਬਣਾਈਏ। ਜੋ ਗੱਲ ਬੱਚਿਆਂ ਦੇ ਗਲੇ ਉਤਰ ਗਈ ਹੈ ਤਾਂ ਸਾਡੇ ਗਲੇ ਕਿਉਂ ਨਹੀਂ ਉਤਰਦੀ?
ਸਿਰਫ ਹੱਥ ਧੋਣਾ-ਹੱਥ ਨਾ ਧੋਣ ਨਾਲ,ਕਿੰਨੇ ਬੱਚਿਆਂ ਦੇ ਖਾਣੇ ਤੋਂ ਪਹਿਲਾਂ ਹੱਥ ਸਾਬਣ ਨਾਲ ਸਾਫ ਨਾ ਕਰ ਸਕਣ ਨਾਲ ਕਿੰਨੇ ਬੱਚਿਆਂ ਦੀ ਮੌਤ ਹੋ ਰਹੀ ਹੈ। ਪਰ ਇਹ ਵਿਸ਼ਾ ਜਿਉਂ ਹੀ ਤੁਸੀਂ ਕਹੋਗੇ, ਲੋਕ ਸਾਬਣ ਕਿਥੋਂ ਲਿਆਉਣਗੇ, ਲੋਕ ਪਾਣੀ ਕਿਥੋਂ ਲਿਆਉਣਗੇ? ਮੋਦੀ ਨੇ ਤਾਂ ਭਾਸ਼ਣ ਕਰਨਾ ਹੈ। ਲੋਕ ਹੱਥ ਕਿਥੋਂ ਧੋਣਗੇ? ਓਹ ਭਰਾਵਾ ਜੋ ਨਹੀਂ ਧੋ ਸਕਦੇ ਨਾ ਸਹੀ, ਪਰ ਜੋ ਧੋ ਸਕਦੇ ਹਨ ਉਨ੍ਹਾਂ ਨੂੰ ਤਾਂ ਧੋਣ ਦਿਓ।
ਮੋਦੀ ਨੂੰ ਗਾਲ੍ਹਾਂ ਕੱਢਣ ਲਈ ਹਜ਼ਾਰਾਂ ਵਿਸ਼ੇ ਹਨ ਹੁਣ। ਤੁਹਾਨੂੰ ਰੋਜ਼ਾਨਾ ਕੁਝ ਨਾ ਕੁਝ ਦਿੰਦਾ ਹਾਂ, ਤੁਸੀਂ ਉਸ ਦੀ ਵਰਤੋਂ ਕਰੋ ਯਾਰ। ਪਰ ਸਮਾਜ ਵਿੱਚ ਜੋ ਤਬਦੀਲੀ ਲਿਆਉਣ ਦੀ ਲੋੜ ਹੈ ਉਸ ਨੂੰ ਇਸ ਤਰ੍ਹਾਂ ਅਸੀਂ ਮਜ਼ਾਕੀਆ ਵਿਸ਼ੇ ਜਾਂ ਰਾਜਨੀਤੀ ਦੇ ਕਟਹਿਰੇ ਵਿੱਚ ਖੜਾ ਨਾ ਕਰੀਏ। ਇੱਕ ਸਮੂਹਿਕ ਜ਼ਿੰਮੇਵਾਰੀ ਵੱਲ ਅਸੀਂ ਚੱਲੀਏ, ਤੁਸੀਂ ਵੇਖੋ ਤਬਦੀਲੀ ਨਜ਼ਰ ਆਵੇਗੀ।
ਤੁਸੀਂ ਵੇਖੋ ਇਨ੍ਹਾਂ ਬੱਚਿਆਂ ਨੇ ਜੋ ਕੰਮ ਕੀਤਾ। ਮੈ daily ਇਨ੍ਹਾਂ ਬੱਚਿਆਂ ਦੇ ਚਿੱਤਰਾਂ ਨੂੰ social media ਵਿੱਚ post ਕਰ ਰਿਹਾ ਸੀ, ਬੜੇ ਮਾਣ ਨਾਲ post ਕਰਦਾ ਸੀ। ਮੈਂ ਉਸ ਬੱਚੇ ਨੂੰ ਜਾਣਦਾ ਵੀ ਨਹੀਂ ਸੀ। ਪਰ ਮੈਂ ਚਿੱਤਰ ਵੇਖਿਆ, ਬੱਚੇ ਨੇ ਉਤਸ਼ਾਹ ਵਿਖਾਇਆ ਸਫਾਈ ਦਾ, ਮੈਂ ਉਸਨੂੰ post ਕਰਦਾ ਸੀ ਅਤੇ ਕਰੋੜਾਂ ਲੋਕਾਂ ਤੱਕ ਉਹ ਪਹੁੰਚਦਾ ਸੀ, ਚਲੋ ਭਰਾਵਾ। ਇਹ ਕਿਉਂ ਕਰ ਰਹੇ ਹਾਂ, ਇਹ ਲੇਖ ਮੁਕਾਬਲਾ, ਲੇਖ ਮੁਕਾਬਲੇ ਨਾਲ ਕਿਤੇ ਸਵੱਛਤਾ ਆਉਂਦੀ ਹੈ? ਤੁਰੰਤ ਤਾਂ ਇਹੋ ਲੱਗੇਗਾ ਨਹੀਂ ਆਉਂਦੀ, drawing ਮੁਕਾਬਲੇ ਨਾਲ ਸਫਾਈ ਹੁੰਦੀ ਹੈ, ਨਹੀਂ।
ਸਵੱਛਤਾ ਦੇ ਲਈ ਵਿਚਾਰਕ ਅੰਦੋਲਨ ਵੀ ਜ਼ਰੂਰੀ ਹੈ। ਵਿਵਸਥਾਵਾਂ ਦੇ ਵਿਕਾਸ ਨਾਲ ਹੀ ਤਬਦੀਲੀ ਨਹੀਂ ਆਉਂਦੀ ਜਦ ਤੱਕ ਕਿ ਵਿਚਾਰਕ ਅੰਦੋਲਨ ਪੈਦਾ ਨਹੀਂ ਹੁੰਦਾ। ਇਹ ਜੋ ਯਤਨ ਹੈ, ਫਿਲਮ ਬਣਾਓ, creativity ਲਿਆਓ, ਲੇਖ ਲਿਖੋ, ਇਹ ਸਾਰੀਆਂ ਚੀਜ਼ਾਂ ਇਸ ਨੂੰ ਵਿਚਾਰਕ ਰੂਪ ਦੇਣ ਦਾ ਯਤਨ ਹਨ। ਅਤੇ ਜਦੋਂ ਕੋਈ ਗੱਲ ਸਾਡੇ ਦਿਮਾਗ ਵਿੱਚ ਵਿਚਾਰ ਦੇ ਰੂਪ ਵਿੱਚ ਘਰ ਕਰ ਜਾਂਦੀ ਹੈ, ਤੱਤਾਂ ਦੇ ਰੂਪ ਵਿੱਚ ਸਥਾਨ ਹਾਸਿਲ ਕਰ ਲੈਂਦੀ ਹੈ, ਫਿਰ – ਫਿਰ ਉਸ ਨੂੰ ਕਰਨਾ ਬੜਾ ਆਸਾਨ ਹੁੰਦਾ ਹੈ। ਤਾਂ ਇਹ ਜੋ ਹੋਰ activity ਇਸਦੇ ਨਾਲ ਜੋੜੀ ਜਾਂਦੀ ਹੈ, ਉਸਦੇ ਪਿੱਛੇ ਵੀ ਮਕਸਦ ਇਹ ਹੈ ਅਤੇ ਮੈਂ ਚਾਹਾਂਗਾ, ਹੁਣ ਤੁਸੀਂ ਵੇਖੋ, ਇਕ ਸਮਾਂ ਅਜਿਹਾ ਸੀ ਅਤੇ ਮੈਨੂੰ ਤਦ ਇਹ ਬੜੀ ਤਕਲੀਫ ਹੁੰਦੀ ਸੀ, ਦੋਸ਼ ਅਜਿਹਾ ਕਰਨ ਵਾਲਿਆਂ ਦਾ ਜ਼ਰਾ ਵੀ ਨਹੀਂ ਹੈ, ਅਤੇ ਇਸ ਲਈ ਉਨ੍ਹਾਂ ਨੂੰ ਦੋਸ਼ ਮੈਂ ਨਹੀਂ ਦਿੰਦਾ। ਲੇਕਿਨ commercial world ਹੈ, ਜਿਸ ਵਿੱਚ ਕਮਾਈ ਹੁੰਦੀ ਹੈ, ਉਸ ਨੂੰ ਜ਼ਰਾ ਅੱਗੇ ਵਧਾਉਣ ਦਾ ਹਰ ਇਕ ਨੂੰ ਸ਼ੌਂਕ ਰਹਿੰਦਾ ਹੈ, ਹਰ ਇਕ ਨੂੰ ਤਾਂ ਕਮਾਈ ਦਾ interest ਰਹੇਗਾ ਹੀ ਰਹੇਗਾ।
ਅੱਜ ਤੋਂ ਚਾਰ ਪੰਜ ਸਾਲ ਪਹਿਲਾਂ ਦੇ ਤੁਸੀਂ ਕਈ ਟੀ ਵੀ ‘ਤੇ ਅਜਿਹੇ ਪ੍ਰੋਗਰਾਮ ਵੇਖੋਗੇ ਜਿਨ੍ਹਾਂ ਵਿੱਚ ਕਿਸੇ ਸਕੂਲ ਵਿੱਚ ਜੇਕਰ ਬੱਚੇ ਸਫਾਈ ਕਰਦੇ ਪਾਏ ਗਏ ਤਾਂ ਵੱਡੀ story ਬਣਦੀ ਸੀ। ਟੀਚਰਾਂ ਤੇ ਵਾਰ ਹੁੰਦਾ ਸੀ ਕਿ ਬੱਚਿਆਂ ਤੋਂ ਸਫਾਈ ਕਰਵਾਉਂਦੇ ਹਨ ਸਕੂਲ ਵਿੱਚ? ਅਤੇ ਫਿਰ ਤਾਂ parents ਨੂੰ ਵੀ ਮਜ਼ਾ ਆ ਜਾਂਦਾ ਹੈ, ਮੌਕਾ ਮਿਲ ਜਾਂਦਾ ਹੈ, ਉਹ ਵੀ ਪਹੁੰਚ ਜਾਂਦੇ ਸਨ। ਕਿਉਂ ਮੇਰੇ ਬੱਚਿਆਂ ਨੂੰ ਪੜਾਓਗੇ ਜਾਂ ਸਵੱਛਤਾ ਕਰਵਾਉਗੇ? ਅੱਜ ਏਨਾ ਬਦਲਾਅ ਆਇਆ ਹੈ ਕਿ ਕਿਸੇ ਸਕੂਲ ਵਿੱਚ ਬੱਚੇ ਸਫਾਈ ਕਰ ਰਹੇ ਹਨ ਤਾਂ ਟੀ ਵੀ ਦੀ main ਖਬਰ ਬਣ ਜਾਂਦੀ ਹੈ ਜੀ। ਇਹ ਛੋਟੀ ਚੀਜ਼ ਨਹੀਂ।
ਅਤੇ ਮੈਂ ਮੰਨਦਾ ਹਾਂ ਕਿ ਇਸ ਪੂਰੇ ਅੰਦੋਲਨ ਨੂੰ ਇਸ ਦੇਸ਼ ਦੇ ਮੀਡੀਆ ਨੇ ਜੇ ਆਪਣੇ ਮੋਢਿਆਂ ਉੱਤੇ ਨਾ ਚੁੱਕਿਆ ਹੁੰਦਾ, ਤਿੰਨ ਸਾਲ ਹੋ ਗਏ ਦੇਸ਼ ਦਾ print media, electronic media, ਪੂਰੀ ਤਰ੍ਹਾਂ ਸਵੱਛਤਾ ਦੇ ਨਾਲ ਆਪਣੇ ਆਪ ਨੂੰ ਜੋੜ ਚੁੱਕਾ ਹੈ, ਦੋ ਕਦਮ ਕਦੀ ਕਦੀ ਸਾਡੇ ਤੋਂ ਅੱਗੇ ਚੱਲ ਰਹੇ ਹਨ।
ਮੈਂ ਦੇਖਿਆ ਹੈ ਇਨ੍ਹਾਂ ਬੱਚਿਆਂ ਦੀ, ਜਿੰਨਿਆਂ ਨੂੰ ਬੱਚਿਆਂ ਦੀਆਂ ਫਿਲਮਾਂ ਨੂੰ ਕੁਝ TV channels ਨੇ ਲਗਾਤਾਰ ਸਮਾਂ ਦੇ ਕੇ ਨਿਸ਼ਚਿਤ ਸਮਾਂ ਦਿੱਤਾ। ਇਹੋ ਹਨ ਸਭ ਲੋਕ ਕਿਵੇਂ ਜੁੜਨ, ਜਿੰਨਾ ਜ਼ਿਆਦਾ ਲੋਕ ਜੁੜਨਗੇ, ਤੁਸੀ ਵੇਖੋ ਦੁਨੀਆ ਦੇ ਅੰਦਰ ਜੇਕਰ ਸਾਡੇ ਕੋਲ ਹੁਣ ਮੌਕਾ ਹੈ ਦੇਸ਼ ਨੂੰ ਅੱਗੇ ਵਧਾਉਣ ਦਾ ਜੀ, 2022 ਤੱਕ ਅਸੀਂ ਦੇਸ਼ ਨੂੰ ਅਜਿਹੀ ਜਗ੍ਹਾ ਤੇ ਪਹੁੰਚਾਉਣਾ ਹੈ, ਇਸ ਤਰ੍ਹਾਂ ਚੁੱਪ ਨਹੀਂ ਬੈਠਣਾ ਜੀ। ਜੇਕਰ ਇਹ ਕਰਨਾ ਹੈ ਤਾਂ ਇਹ ਇੱਕ ਵੱਡੀ ਗੱਲ ਹੈ ਜੀ।
ਕੋਈ ਵੀ ਵਿਅਕਤੀ, ਜੇਕਰ ਸਾਡੇ ਘਰ ਵਿੱਚ ਗੰਦਗੀ ਪਈ ਹੈ ਅਤੇ ਮਹਿਮਾਨ ਆ ਜਾਣ ,ਵਿਆਹ ਦੇ ਲਈ ਵੀ ਆਏ ਹੋਣ ਪਰ ਥੋੜਾ ਗੰਦ ਇੱਧਰ ਉੱਧਰ ਪਿਆ ਹੋਵੇਗਾ ਤਾਂ ਸੋਚਣਗੇ, ਯਾਰ ਬਾਕੀ ਸਭ ਤਾਂ ਠੀਕ ਹੈ, ਲੜਕਾ ਤਾਂ ਬਹੁਤ ਪੜ੍ਹਿਆ ਲਿਖਿਆ ਹੈ ਪਰ ਘਰ ਦੀ ਹਾਲਤ ਅਜਿਹੀ ਹੈ, ਇਥੇ ਅਸੀਂ ਆਪਣੀ ਬੇਟੀ ਦੇ ਕੇ ਕੀ ਕਰਾਂਗੇ, ਵਾਪਿਸ ਚਲੇ ਜਾਣਗੇ। ਜੇਕਰ ਕੋਈ ਆਵੇਗਾ ਬਾਹਰ ਤੋਂ ਤਾਂ ਹਿੰਦੁਸਤਾਨ ਵੇਖੇਗਾ, ਆਗਰਾ-ਤਾਜਮਹਿਲ ਏਨਾ ਵਧੀਆ, ਅਤੇ ਜਾ ਕੇ ਕੋਈ ਆਸੇ ਪਾਸੇ ਵੱਲ ਵੇਖੇਗਾ ਤਾਂ ਪ੍ਰੇਸ਼ਾਨ ਹੋ ਜਾਵੇਗਾ ਤਾਂ ਕਿਵੇਂ ਚੱਲੇਗਾ ਜੀ?
ਕੌਣ ਦੋਸ਼ੀ ਹੈ ਮੇਰਾ ਮੁੱਦਾ ਨਹੀਂ ਹੈ। ਅਸੀਂ ਸਭ ਮਿਲ ਕੇ ਕਰਾਂਗੇ ਤਾਂ ਇਹ ਹੋ ਸਕਦਾ ਹੈ, ਇਹ ਪਿਛਲੇ ਤਿੰਨ ਸਾਲ ਵਿੱਚ ਮੇਰੇ ਦੇਸ਼ਵਾਸੀਆਂ ਨੇ ਦਿਖਾ ਦਿੱਤਾ ਹੈ ਜੋ Civil society ਨੇ ਦਿਖਾ
ਦਿੱਤਾ ਹੈ, Media ਨੇ ਵਿਖਾ ਦਿਤਾ ਹੈ। ਅਤੇ ਜੇਕਰ ਏਨਾ ਸਾਥ-ਸਮਰਥਨ ਹੋਵੇ ਅਤੇ ਫਿਰ ਵੀ ਜੇਕਰ ਚੀਜ਼ਾਂ ਵਿੱਚ ਗਤੀ ਅਸੀਂ ਨਾ ਲਿਆਏ, ਫਿਰ ਤਾਂ ਸਾਨੂੰ ਸਭ ਨੂੰ ਆਪਣੇ ਆਪ ਨੂੰ ਜਵਾਬ ਦੇਣਾ ਪਵੇਗਾ।
ਮੈਂ ਚਾਹੁੰਦਾ ਹਾਂ ਇਨ੍ਹਾਂ ਗੱਲਾਂ ਤੇ ਸਾਨੂੰ ਜ਼ੋਰ ਦੇਣਾ ਚਾਹੀਦਾ ਹੈ, ਇਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਅੰਕੜਿਆਂ ਵਿੱਚ ਤਾਂ ਤੁਹਾਨੂੰ ਦੱਸਿਆ ਕਿ ਕਿਥੋਂ ਕਿਥੋਂ ਪਹੁੰਚੇ ਹਨ, ਪਰ ਹੁਣ ਵੀ, ਬਣਨ ਤੋਂ ਬਾਅਦ ਵੀ ਇਹ ਇੱਕ ਲਗਾਤਾਰ ਕਰਨ ਦਾ ਕੰਮ ਹੁੰਦਾ ਹੈ, ਤਾਂ ਜਾ ਕੇ ਹੁੰਦਾ ਹੈ।
ਪਿੰਡਾਂ ਵਿੱਚ ਮੰਦਰ ਹੁੰਦੇ ਹਨ ਪਰ ਸਾਰੇ ਲੋਕ ਥੋੜਾ ਮੰਦਿਰ ਵਿੱਚ ਜਾਂਦੇ ਹਨ ਜੀ। । ਮਨੁੱਖ ਦਾ ਸੁਭਾਅ ਹੈ, ਨਹੀਂ ਜਾਂਦੇ ਹਨ। ਮੰਦਿਰ ਹੋਣ ਦੇ ਬਾਵਜੂਦ ਵੀ ਨਹੀਂ ਜਾਂਦੇ। ਮਸਜਿਦ ਹੈ ਤਾਂ ਵੀ ਨਹੀਂ ਜਾਣਗੇ, ਗੁਰਦਵਾਰਾ ਹੋਵੇਗਾ ਤਾਂ ਵੀ ਨਹੀਂ ਜਾਣਗੇ, ਇੱਕ ਅੱਧ ਤਿਉਹਾਰ ਤੇ ਚਲੇ ਜਾਣਗੇ। ਤਾਂ ਇਹ ਸਮਾਜ ਦਾ ਸੁਭਾਅ ਹੈ, ਦੁਨੀਆ ਚੱਲਦੀ ਹੈ ਅਤੇ ਉਹ ਆਪਣੀ ਦੁਨੀਆ ਵਿੱਚ ਚਲਦਾ ਹੈ। ਸਾਨੂੰ ਉਸ ਨੂੰ connect ਕਰਨਾ ਪੈਂਦਾ ਹੈ, ਕੋਸ਼ਿਸ਼ ਕਰਨੀ ਪੈਂਦੀ ਹੈ। ਜਦੋਂ ਕੋਸ਼ਿਸ਼ ਕਰਾਂਗੇ ਤਾਂ ਗੱਡੀ ਠੀਕ ਠਾਕ ਚੱਲਦੀ ਜਾਂਦੀ ਹੈ।
ਅੰਕੜਿਆਂ ਦੇ ਹਿਸਾਬ ਨਾਲ ਤਾਂ ਲੱਗ ਰਿਹਾ ਹੈ ਕਿ ਗਤੀ ਵੀ ਠੀਕ ਹੈ, ਦਿਸ਼ਾ ਵੀ ਠੀਕ ਹੈ। ਸਕੂਲਾਂ ਵਿੱਚ toilet ਦੀ ਦਿਸ਼ਾ ਵਿੱਚ ਮੁਹਿੰਮ ਚਲਾਈ। ਹੁਣ ਸਕੂਲਾਂ ਵਿੱਚ ਬੱਚੀਆਂ ਜਾਂਦੀਆਂ ਹਨ ਤਾਂ ਇਸ ਗੱਲ ਵਿੱਚ ਬੜੀਆਂ ਜਾਗਰੂਕ ਰਹਿੰਦੀਆਂ ਹਨ। ਪੁੱਛਦੀਆਂ ਹਨ, ਵਿਵਸਥਾ ਵੇਖਦੀਆਂ ਹਨ, ਉਸ ਤੋਂ ਬਾਅਦ admission ਲੈਂਦੀਆਂ ਹਨ। ਪਹਿਲੇ ਨਹੀਂ ਸੀ ਜੀ, ਠੀਕ ਹੈ, ਜੋ ਹੈ ਸਹਿ ਲਵਾਂਗੇ। ਕਿਉਂ ਸਹਾਂਗੇ, ਕਿਉਂ? ਸਾਡੀਆਂ ਬੇਟੀਆਂ ਕਿਉਂ ਸਹਿਣ?
ਅਤੇ ਇਹ ਸਵੱਛਤਾ ਦੇ ਵਿਸ਼ੇ ਨੂੰ ਜਦੋਂ ਤੱਕ ਤੁਸੀਂ ਉਸ ਮਹਿਲਾ ਦੇ ਨਜ਼ਰੀਏ ਨਾਲ ਨਹੀਂ ਵੇਖੋਗੇ, ਕਦੀ ਇਸ ਸਵੱਛਤਾ ਦੀ ਤਾਕਤ ਦਾ ਅੰਦਾਜ਼ਾ ਨਹੀਂ ਲੱਗੇਗਾ। ਤੁਸੀਂ ਉਸ ਮਾਂ ਨੂੰ ਦੇਖੋ ਕਿ ਜਿਸ ਘਰ ਵਿੱਚ ਹਰ ਕਿਸੇ ਨੂੰ ਕੂੜਾ ਕਰਕਟ, ਚੀਜ਼ਾਂ ਇੱਧਰ ਉੱਧਰ ਸੁੱਟਣ ਦਾ ਹੱਕ ਹੈ। ਇੱਕ ਇਕੱਲੀ ਮਾਂ ਹੈ, ਜੋ ਸਭ ਲੋਕ ਨੌਕਰੀ, ਸਕੂਲ ਚਲੇ ਜਾਣ, ਦੋ ਘੰਟੇ ਤੱਕ ਉਹ ਸਫਾਈ ਕਰਦੀ ਰਹਿੰਦੀ ਹੈ। ਕਮਰ ਟੁੱਟ ਜਾਵੇ ਤਾਂ ਵੀ ਕਰਦੀ ਰਹਿੰਦੀ ਹੈ, ਉਸ ਮਾਂ ਨੂੰ ਪੁੱਛੋ ਕਿ ਜਦੋਂ ਤੁਸੀਂ ਲੋਕ ਕੰਮ ਤੇ ਜਾਣ ਤੋਂ ਪਹਿਲਾਂ ਆਪਣੀਆਂ-ਆਪਣੀਆਂ ਚੀਜ਼ਾਂ
ਠੀਕ ਰੱਖਕੇ ਜਾਂਦੇ ਹੇ ਤਾਂ ਮਾਂ ਤੁਹਾਨੂੰ ਕਿਵੇਂ ਲਗਦਾ ਹੈ? ਮਾਂ ਜ਼ਰੂਰ ਕਹੇਗੀ ਕਿ ਬੇਟੇ ਮੇਰੀ ਕਮਰ ਟੁੱਟ ਜਾਂਦੀ ਸੀ, ਚੰਗਾ ਹੋਇਆ ਤੁਸੀਂ ਹੁਣ ਸਾਰੀਆਂ ਚੀਜ਼ਾਂ ਜਿਥੇ ਰੱਖਣੀਆਂ ਚਾਹੀਦੀਆਂ ਹਨ, ਉਥੇ ਰੱਖ ਦਿੰਦੇ ਹੋ ਤਾਂ ਮੇਰਾ ਕੰਮ ਦਸ ਮਿੰਟਾਂ ਵਿੱਚ ਨਿਪਟ ਜਾਂਦਾ ਹੈ। ਮੈਨੂੰ ਦੱਸੋ ਹਰ ਮਾਂ ਮੱਧਮ ਵਰਗ ਦੀ ਹੋਵੇ, ਉੱਚ ਮੱਧਮ ਵਰਗ ਦੀ ਹੋਵੇ, ਨੀਵੇਂ ਵਰਗ ਦੀ ਹੋਵੇ, ਗਰੀਬ ਮਾਂ ਹੋਵੇ, ਜਿਸ ਨੂੰ ਘਰ ਦੀ ਸਫਾਈ ਵਿੱਚ ਅੱਧਾ ਦਿਨ ਲੱਗ ਜਾਂਦਾ ਸੀ, ਜੇਕਰ ਪਰਿਵਾਰ ਦੇ ਸਾਰੇ ਲੋਕ ਆਪਣੀਆਂ ਚੀਜ਼ਾਂ ਆਪਣੀ ਥਾਂ ਤੇ ਰੱਖ ਦੇਣ, ਮਾਂ ਨੂੰ ਗੰਦਗੀ ਸਾਫ ਕਰਨ ਵਿੱਚ ਮਦਦ ਕਰਨਾ ਹੈ ਜਾਂ ਨਾ ਕਰਨ, ਸਿਰਫ ਆਪਣੀ ਚੀਜ਼ ਆਪਣੀ ਥਾਂ ਤੇ ਰੱਖਣ ਤਾਂ ਵੀ ਉਸ ਮਾਂ ਨੂੰ ਕਿੰਨੀ ਰਾਹਤ ਮਿਲਦੀ ਹੋਵੇਗੀ, ਕੀ ਇਹ ਕੰਮ ਅਸੀਂ ਨਹੀਂ ਕਰ ਸਕਦੇ?
ਅਤੇ ਇਸ ਲਈ ਸਵੱਛਤਾ ਦਾ ਪੂਰਾ ਇੱਕ ਹੀ ਤਰਾਜ਼ੂ ਮੇਰੇ ਦਿਮਾਗ ਵਿੱਚ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਜੀ। ਮਰਦਾਂ ਨੂੰ ਮੈਂ ਜ਼ਰਾ ਪੁੱਛਦਾ ਹਾਂ, ਤੁਹਾਨੂੰ ਕਿਤੇ ਵੀ ਚੋਰਾਹਾ ਮਿਲ ਜਾਵੇ ਖੜੇ ਹੋ ਜਾਂਦੇ ਹੋ। ਮੁਆਫ ਕਰਨਾ ਮੈਨੂੰ ਇਸ ਤਰ੍ਹਾਂ ਦੀ ਭਾਸ਼ਾ ਵਰਤਣ ਤੋਂ। ਉਸ ਮਾਂ ਦੇ, ਬੇਟੀ ਦੀ, ਭੈਣ ਦੀ ਹਾਲਤ ਵੇਖੀ ਹੋਵੇਗੀ, ਉਹ ਵੀ ਕਦੀ ਬਾਜ਼ਾਰ ਜਾਂਦੀ ਹੈ, ਕੁਝ ਖਰੀਦਣ ਜਾਂਦੀ ਹੈ, ਕੀ ਉਸ ਨੂੰ ਵੀ ਤਾਂ ਕੁਦਰਤੀ requirement ਰਹਿੰਦੀਆਂ ਹੋਣਗੀਆਂ? ਪਰ ਉਹ ਖੁਲ੍ਹੇ ਵਿੱਚ ਕਦੀ ਕੋਈ ਕਿਰਿਆ ਨਹੀਂ ਕਰਦੀਆਂ , ਘਰ ਪਹੁੰਚਣ ਤੱਕ ਆਪਣੇ ਬਦਨ ਨੂੰ ਢਕਦੀਆਂ ਰਹਿੰਦੀਆਂ ਹਨ, ਸਹਿੰਦੀਆਂਰਹਿੰਦੀਆਂ ਹਨ। ਇਹ ਕਿਹੜੇ ਸੰਸਕਾਰ ਹਨ? ਜੇਕਰ ਉਸ ਮਾਂ ਦੇ ਆਪਣੇ ਘਰ ਵਿੱਚ ਆਪਣੀ ਭੈਣ, ਆਪਣੀ ਬੇਟੀ ਵਿੱਚ ਸੰਸਕਾਰ ਹਨ, ਮੇਰੇ ਵਿੱਚ ਕਿਉਂ ਨਹੀਂ ਹਨ? ਕਿਉਂਕਿ ਆਦਮੀ ਹੋਣ ਦੇ ਨਾਤੇ ਅਸੀਂ ਮਾਣ ਨਾਲ ਚੱਲਦੇ ਹਾਂ, ਇਸ ਸਭ ਦੀ ਤਾਂ ਸਾਨੂੰ ਇਜਾਜ਼ਤ ਹੈ? ਜਦੋਂ ਤੱਕ ਇਹ ਤਬਦੀਲੀ ਨਹੀਂ ਆਵੇਗੀ ਅਸੀਂ ਸਵੱਛਤਾ ਨੂੰ ਸਹੀ ਰੂਪ ਵਿੱਚ ਸਮਝ ਨਹੀਂ ਸਕਾਂਗੇ।
ਤੁਸੀਂ ਕਲਪਨਾ ਕਰੋ ਪਿੰਡ ਵਿਚ ਰਹਿਣ ਵਾਲੀਆਂ ਮਾਤਾਵਾਂ- ਭੈਣਾਂ, ਸ਼ਹਿਰਾਂ ਵਿਚ ਝੁਗੀ- ਝੌਂਪੜੀ ਵਿਚ ਰਹਿਣ ਵਾਲੀਆਂ ਮਾਤਾਵਾਂ-ਭੈਣਾਂ ਸਵੇਰੇ ਜਲਦੀ ਉੱਠ ਜਾਣਗੀਆਂ ਅਤੇ ਸੂਰਜ ਚੜ੍ਹਣ ਤੋਂ ਪਹਿਲਾਂ ਕੁਦਰਤੀ ਕੰਮਾਂ ਲਈ ਬਾਹਰ ਜਾਣਗੀਆਂ, ਜੰਗਲਾਂ ਵਿਚ।ਜਾਣਗੀਆਂ। ਡਰ ਰਹਿੰਦਾ ਹੈ ਇਸ ਲਈ ਪੰਜ ਸੱਤ ਸਹੇਲੀਆਂ ਨੂੰ ਨਾਲ ਲੈਕੇ ਜਾਂਦੀਆਂ ਹਨ ਅਤੇ ਜੇ ਇਕ ਵਾਰੀ ਦਿਨ ਚੜ੍ਹ ਜਾਵੇ ਤਾਂ ਅਤੇ ਫਿਰ ਵੀ ਕਦੀ requirement ਰਹੀ, ਹਨੇਰੇ ਤੱਕ ਉਡੀਕ ਕਰਦੀਆਂ ਰਹਿੰਦੀਆਂ ਹਨ, ਸਰੀਰ ਉੱਤੇ ਕਿੰਨਾ ਜ਼ੁਲਮ ਹੁੰਦਾ ਹੈ, ਤੁਸੀਂ ਕਲਪਨਾ ਕਰੋ ਜੀ। ਉਸ ਮਾਂ ਦੀ ਸਿਹਤ ਦਾ ਕੀ ਹੁੰਦਾ ਹੋਵੇਗਾ, ਉਸ ਨੂੰ ਸਵੇਰੇ 9-10 ਵਜੇ ਜਾਣ ਦੀ ਇੱਛਾ ਹੋਈ ਪਰ ਰੌਸ਼ਨੀ ਹੈ ਇਸ ਲਈ ਨਹੀਂ ਜਾ ਰਹੀ ਅਤੇ ਸ਼ਾਮ ਨੂੰ ਸੱਤ ਵਜੇ ਤੱਕ ਦਾ ਇੰਤਜ਼ਾਰ ਕਰਦੀ ਹੈ ਕਿਤੇ ਹਨੇਰਾ ਹੋ ਜਾਵੇ ਤਦ ਜਾ ਕੇ ਜਾਵਾਂ। ਉਸ ਮਾਂ ਦੀ ਹਾਲਤ ਕੀ ਹੁੰਦੀ ਹੋਵੇਗੀ, ਮੈਨੂੰ ਦੱਸੋ। ਜੇ ਏਨੀ ਜਿਹੀ ਸੰਵੇਦਨਾ ਹੋਵੇ ਤਾਂ ਸਵੱਛਤਾ ਦੇ ਵਿਸ਼ੇ ਵਿੱਚ ਤੁਹਾਨੂੰ ਕਿਸੇ ਟੀ ਵੀ ਚੈਨਲ ਵੱਲ ਨਹੀਂ ਦੇਖਣਾ ਪਵੇਗਾ, ਕਿਸੇ ਟੀ ਵੀ ਵਾਲਿਆਂ ਦੇ ਸੰਬੋਧਨ ਨੂੰ ਨਹੀਂ ਸਮਝਣਾ ਪਵੇਗਾ, ਕਿਸੇ ਪ੍ਰਧਾਨ ਮੰਤਰੀ ਦੀ ਲੋੜ ਨਹੀਂ ਪਵੇਗੀ, ਕਿਸੇ ਸੂਬਾ ਸਰਕਾਰ ਦੀ ਲੋੜ ਨਹੀਂ ਪਵੇਗੀ, ਇਹ ਆਪਣੇ ਆਪ ਵਿੱਚ ਜ਼ਿੰਮੇਵਾਰੀ ਦਾ ਇੱਕ ਹਿੱਸਾ ਬਣੇਗਾ।
ਅਤੇ ਇਸੇ ਲਈ ਮੈਂ ਸਾਰੇ ਦੇਸ਼ਵਾਸੀਆਂ ਨੂੰ ਬੇਨਤੀ ਕਰਦਾ ਹਾਂ। ਹੁਣੇ ਜਿਹੇ ਯੂਨੀਸੈੱਫ ਨੇ ਇੱਕ ਰਿਪੋਰਟ ਦਿੱਤੀ ਹੈ, ਉਸ ਨੇ ਭਾਰਤ ਵਿੱਚ ਕਰੀਬ 10,000 ਉਨ੍ਹਾਂ ਪਰਿਵਾਰਾਂ ਦਾ ਸਰਵੇ ਕੀਤਾ ਜਿਨ੍ਹਾਂ ਨੇ ਹੁਣੇ ਜਿਹੇ toilet ਬਣਾਇਆ ਅਤੇ ਪਹਿਲਾਂ ਨਾਲ ਮੁਕਾਬਲਾ ਕੀਤਾ ਹੈ ਅਤੇ ਉਨ੍ਹਾਂ ਦਾ ਜਾਇਜ਼ਾ ਹੈ ਕਿ ਇੱਕ ਪਰਿਵਾਰ ਵਿੱਚ toilet ਨਾ ਹੋਣ ਨਾਲ, ਸਫਾਈ ਦੀ ਜਾਗਰੂਕਤਾ ਨਾ ਹੋਣ ਨਾਲ ਬੀਮਾਰੀ ਦੇ ਪਿੱਛੇ ਸਾਲਾਨਾ 50,000 ਰੁਪਏ ਔਸਤ ਖਰਚਾ ਆਉੰਦਾ ਹੈ। ਪਰਿਵਾਰ ਦਾ ਇਕ ਮੁਖੀਆ ਬੀਮਾਰ ਹੋ ਗਿਆ, ਬਾਕੀ ਸਾਰੇ ਕੰਮ ਠੱਪ ਪੈ ਜਾਂਦੇ ਹਨ। ਜ਼ਿਆਦਾ ਬੀਮਾਰ ਹੋ ਗਿਆ ਤਾਂ ਪਰਿਵਾਰ ਦੇ ਹੋਰ ਦੋ ਲੋਕਾਂ ਨੂੰ ਉਸ ਦੀ ਸੇਵਾ ਵਿੱਚ ਲੱਗਣਾ ਪੈਂਦਾ ਹੈ, ਬੀਮਾਰੀ ਤੋਂ ਬਚਣ ਲਈ ਕਿਸੇ ਤੋਂ, ਸਾਹੂਕਾਰ ਤੋਂ ਜ਼ਿਆਦਾ ਵਿਆਜ ਤੇ ਪੈਸਾ ਲੈਣਾ ਪੈਂਦਾ ਹੈ। ਇੱਕ ਤਰ੍ਹਾਂ ਨਾਲ 50,000 ਰੁਪਏ ਦਾ ਬੋਝ ਗਰੀਬ ਪਰਿਵਾਰ ਤੇ ਆ ਜਾਂਦਾ ਹੈ।
ਜੇ ਅਸੀਂ ਸਵੱਛਤਾ ਨੂੰ ਆਪਣਾ ਧਰਮ ਮੰਨ ਲਈਏ, ਸਵੱਛਤਾ ਨੂੰ ਆਪਣਾ ਕੰਮ ਮੰਨ ਲਈਏ, ਇੱਕ ਗਰੀਬ ਪਰਿਵਾਰ ਵਿੱਚ 50,000 ਰੁਪਏ ਦੀ ਹੋਰ ਬੀਮਾਰੀ ਕਾਰਣ ਜੋ ਮੁਸੀਬਤ ਆਉਂਦੀ ਹੈ, ਉਸ ਨੂੰ ਅਸੀਂ ਬਚਾ ਸਕਦੇ ਹਾਂ, ਉਸ ਦੀ ਜੇਬ ਵਿੱਚ ਅਸੀਂ ਪੈਸਾ ਪਾਈਏ ਜਾਂ ਨਾ ਪਾਈਏ ਪਰ ਉਸ ਦੇ ਜੀਵਨ ਵਿੱਚ ਇਹ 50,000 ਰੁਪਏ ਬਹੁਤ ਕੰਮ ਆਉਂਦੇ ਹਨ ਜੀ। ਅਤੇ ਇਸੇ ਲਈ ਇਹ ਜੋ ਸਰਵੇ ਆਉਂਦੇ ਹਨ, ਜੋ ਜਾਣਕਾਰੀ ਆਉਂਦੀ ਹੈ, ਇਸ ਨੂੰ ਇੱਕ ਸਮਾਜਿਕ ਜ਼ਿੰਮੇਵਾਰੀ ਦੇ ਰੂਪ ਵਿੱਚ ਅਸੀਂ ਸਭ ਨੇ ਨਿਭਾਉਣਾ ਹੈ।
ਮੈਂ ਜਦੋਂ ਤੋਂ ਪ੍ਰਧਾਨ ਮੰਤਰੀ ਬਣਿਆ ਹਾਂ, ਬਹੁਤ ਸਾਰੇ ਲੋਕ ਮੈਨੂੰ ਮਿਲਣ ਆਉਂਦੇ ਹਨ, ਸਿਆਸੀ ਵਰਕਰ ਮਿਲਦੇ ਹਨ, ਜੋ retired ਅਫਸਰ ਹਨ ਉਹ ਮਿਲਦੇ ਹਨ, ਕੁਝ ਸਮਾਜਿਕ ਜੀਵਨ ਵਿੱਚ ਕੰਮ ਕਰਨ ਵਾਲੇ ਵੀ ਮਿਲਦੇ ਹਨ ਅਤੇ ਬਹੁਤ ਸਿਆਣਪ ਅਤੇ ਨਿਮਰਤਾ ਨਾਲ ਮਿਲਦੇ ਹਨ, ਬਹੁਤ ਪਿਆਰ ਨਾਲ ਮਿਲਦੇ ਹਨ ਅਤੇ ਚਲਦੇ ਚਲਦੇ ਫਿਰ ਇੱਕ ਬਾਇਓਡਾਟਾ ਮੈਨੂੰ ਫੜਾ ਦਿੰਦੇ ਹਨ ਅਤੇ ਹੌਲੀ ਜਿਹੀ ਕਹਿੰਦੇ ਹਨ, ਮੇਰੇ ਲਾਇਕ ਕੋਈ ਸੇਵਾ ਹੈ ਤਾਂ ਦੱਸਣਾ। ਬੱਸ ਮੈਂ ਹਾਜ਼ਿਰ ਹਾਂ, ਤੁਸੀਂ ਜੋ ਵੀ ਕਹੋਗੇ। ਏਨਾ ਪਿਆਰ ਨਾਲ ਬੋਲਦੇ ਹਨ ਜੀ ਤਾਂ ਮੈਂ ਹੌਲੀ ਜਿਹੀ ਕਹਿੰਦਾ ਹਾਂ, ਇਸ ਤਰ੍ਹਾਂ ਕਰਨਾ ਸਵੱਛਤਾ ਲਈ ਕੁਝ ਸਮਾਂ ਕੱਢੋ ਨਾ, ਉਹ ਦੁਬਾਰਾ ਨਹੀਂ ਆਉਂਦੇ।
ਹੁਣ ਮੈਨੂੰ ਦੱਸੋ ਮੇਰੇ ਤੋਂ ਕੰਮ ਮੰਗਣ ਆਉਂਦੇ ਹਨ, ਵਧੀਆ ਬਾਇਓਡਾਟਾ ਲੈ ਕੇ ਆਉਂਦੇ ਹਨ ਅਤੇ ਸਭ ਵੇਖ ਕੇ ਮੈਂ ਕਹਿੰਦਾ ਹਾਂ ਇਹ ਕਰੋ ਤਾਂ ਆਉਂਦੇ ਨਹੀ। ਵੇਖੋ ਕੋਈ ਕੰਮ ਛੋਟਾ ਨਹੀਂ ਹੁੰਦਾ ਜੀ, ਕੋਈ ਕੰਮ ਛੋਟਾ ਨਹੀਂ ਹੁੰਦਾ। ਜੇ ਅਸੀਂ ਹੱਥ ਲਗਾਵਾਂਗੇ ਤਾਂ ਕੰਮ ਵੱਡਾ ਹੋ ਜਾਵੇਗਾ ਜੀ ਅਤੇ ਇਸ ਲਈ ਸਾਨੂੰ ਵੱਡਾ ਬਣਾਉਣਾ ਚਾਹੀਦਾ ਹੈ।
ਮੈਂ ਉਨ੍ਹਾਂ ਸਾਰਿਆਂ ਨੂੰ ਦਿਲੋਂ ਵਧਾਈ ਦੇਣਾ ਚਾਹੁੰਦਾ ਹਾਂ, ਉਨ੍ਹਾਂ 15 ਦਿਨਾਂ ਵਿੱਚ ਫਿਰ ਤੋਂ ਇੱਕ ਵਾਰੀ ਇਸ ਵਿੱਚ ਗਤੀ ਦੇਣ ਵਿੱਚ ਬਹੁਤ ਕੰਮ ਕੀਤਾ ਹੈ। ਪਰ ਇਹ ਸਭ ਚੀਜ਼ਾਂ ਅਜੇ ਵੀ ਮੈਂ ਕਹਿੰਦਾ ਹਾਂ ਇਹ ਸ਼ੁਰੂਆਤ ਹੈ, ਕਰਨਾ ਬਹੁਤ ਬਾਕੀ ਹੈ। ਜਿਨ੍ਹਾਂ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਹੈ, ਜਿਨ੍ਹਾਂ ਸਕੂਲਾਂ ਦੇ teachers ਨੇ ਉਨ੍ਹਾਂ ਦਾ ਹੌਂਸਲਾ ਵਧਾਇਆ — ਕਿਸੇ ਨੇ ਫਿਲਮ ਬਣਾਈ ਹੋਵੇਗੀ, ਕਿਸੇ ਨੇ ਲੇਖ ਲਿਖੇ ਹੋਣਗੇ, ਕੁਝ ਲੋਕ ਆਪ ਸਵੱਛਤਾ ਨਾਲ ਜੁੜੇ। ਕੁਝ ਸਕੂਲਾਂ ਨੇ ਤਾਂ ਲਗਾਤਾਰ ਸਵੇਰੇ ਅੱਧਾ ਘੰਟਾ ਪਿੰਡਾਂ ਦੇ ਵੱਖ ਵੱਖ ਇਲਾਕਿਆਂ ਵਿਚ ਜਾ ਕੇ ਮਾਹੌਲ ਬਣਾਇਆ।
ਕੁਝ ਲੋਕਾਂ ਨੇ ਮਹਾਂਪੁਰਖਾਂ ਦੇ statue, ਮੈਂ ਤਾਂ ਹੈਰਾਨ ਹਾਂ ਜੀ। ਮਹਾਂਪੁਰਖਾਂ ਦੇ statue ਲਗਾਉਣ ਲਈ ਅਸੀਂ ਏਨਾ ਝਗੜਾ ਕਰਦੇ ਹਾਂ। ਸਭ ਸਿਆਸੀ ਆਗੂ, political ਪਾਰਟੀਆਂ, ਸਭ ਲੋਕ ਪਰ ਬਾਅਦ ਵਿੱਚ ਸਫਾਈ ਕਰਨ ਲਈ ਕੋਈ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ। ਹਰ ਇੱਕ ਨੂੰ ਲਗਦਾ ਹੈ ਮੈਂ ਉਨ੍ਹਾਂ ਨੂੰ ਮੰਨਦਾ ਹਾਂ, ਉਨ੍ਹਾਂ ਦਾ ਪੁਤਲਾ ਲਗਾਉਣਾ ਚਾਹੀਦਾ ਹੈ, ਪਰ ਉਸ ਵਿੱਚ ਸਮਾਜ ਦੇ ਉਸ ਦੇ ਪਿੱਛੇ ਲੱਗੇ ਲੋਕ ਉਨ੍ਹਾਂ ਨੂੰ ਉਸ ਦੀ ਸਫਾਈ ਵਿੱਚ interest ਨਹੀਂ ਹੈ। ਉਸ ਦੇ ਉੱਪਰ ਆ ਕੇ ਕਬੂਤਰ ਬੈਠ ਕੇ ਜੋ ਕਰਨਾ ਹੈ ਕਰਨ, ਮੈਦਾਨ ਖੁਲ੍ਹਾ ਹੈ।
ਇਹ ਸਮਾਜਿਕ ਜੀਵਨ ਦੇ ਦੋਸ਼ ਹਨ ਅਤੇ ਇਸ ਲਈ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ । ਕੋਈ ਚੰਗਾ ਕੋਈ ਮਾੜਾ ਹੈ ਇਸ ਨਾਲ ਮੇਰਾ ਕੋਈ ਸਰੋਕਾਰ ਨਹੀਂ, ਅਸੀਂ ਸਭ ਨੇ ਸੋਚਣਾ ਹੈ। ਅਤੇ ਜੇ ਅਸੀਂ ਸਾਰੇ ਸੋਚਾਂਗੇ ਤਾਂ ਨਤੀਜਾ ਜ਼ਰੂਰ ਨਿਕਲੇਗਾ। ਅਤੇ ਇਸ ਲਈ ਮੈਂ ਸੱਤਿਆਗ੍ਰਹੀ, ਸਵੱਛਾਗ੍ਰਹੀ ਸਾਰੇ ਮੇਰੇ ਦੇਸ਼ਵਾਸੀਆਂ ਨੂੰ ਦਿਲੋਂ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਪੂਜਨੀਕ ਬਾਪੂ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਜਨਮ ਜਯੰਤੀ ਉੱਤੇ ਅਸੀਂ ਫਿਰ ਇਕ ਵਾਰੀ ਆਪਣੇ ਆਪ ਨੂੰ ਦੇਸ਼ ਨੂੰ ਸਮਰਪਿਤ ਕਰੀਏ, ਸਵੱਛਤਾ ਨੂੰ ਅਸੀਂ ਪਹਿਲ ਦੇ ਆਧਾਰ ਤੇ ਲਈਏ ਅਤੇ ਇਹ ਸਵੱਛਤਾ ਅਜਿਹਾ ਕੰਮ ਹੈ, ਕੁਝ ਨਹੀਂ ਕਰ ਸਕਦਾ ਜੋ ਦੇਸ਼ ਦੀ ਸੇਵਾ ਲਈ ਹੋਰ ਕੁਝ ਕਰਨ ਦੀ ਤਾਕਤ ਨਹੀਂ ਰੱਖਦਾ, ਇਹ ਕਰ ਸਕਦਾ ਹੈ ਜੀ। ਏਨਾ ਸੌਖਾ ਕੰਮ ਹੈ ਜਿਵੇਂ ਅਜ਼ਾਦੀ ਦੇ ਅੰਦੋਲਨ ਵਿੱਚ ਗਾਂਧੀ ਨੇ ਕਿਹਾ, ”ਕੁਝ ਨਹੀਂ ਕਰ ਸਕਦੇ, ਤੱਕਲੀ ਲੈ ਕੇ ਬੈਠ ਜਾਓ ਬੱਸ। ” ਇਹ ਅਜ਼ਾਦੀ ਦਾ ਕੰਮ ਹੈ। ਮੈਨੂੰ ਲਗਦਾ ਹੈ ਸਰਵਉੱਤਮ ਭਾਰਤ ਬਣਾਉਣ ਲਈ ਇਹ ਛੋਟਾ ਜਿਹਾ ਕੰਮ ਹਰ ਹਿੰਦੁਸਤਾਨੀ ਕਰ ਸਕਦਾ ਹੈ। ਚਲੋ ਰੋਜ਼ 5 ਮਿੰਟ, 10 ਮਿੰਟ, 15 ਮਿੰਟ, ਅੱਧਾ ਘੰਟਾ, ਕੁਝ ਨਾ ਕੁਝ ਮੈਂ ਕਰਾਂਗਾ। ਤੁਸੀਂ ਵੇਖੋ ਦੇਸ਼ ਵਿੱਚ ਤਬਦੀਲੀ ਸੁਭਾਵਕ ਆਵੇਗੀ ਅਤੇ ਇਹ ਗੱਲ ਸਾਫ ਹੈ ਜੀ, ਦੁਨੀਆ ਦੇ ਸਾਹਮਣੇ ਅਸੀਂ ਭਾਰਤ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਵੇਖਣ ਦੀ ਆਦਤ ਰੱਖਣੀ ਹੈ,ਅਜਿਹਾ ਕਰਨਾ ਹੀ ਪਵੇਗਾ ਅਤੇ ਕਰਕੇ ਰਹਾਂਗੇ।
ਬਹੁਤ ਬਹੁਤ ਧੰਨਵਾਦ।
ਅਤੁਲ ਤਿਵਾਰੀ / ਸ਼ਹਿਬਾਜ਼ ਹਬੀਬੀ / ਨਿਰਮਲ ਸ਼ਰਮਾਂ
India faces challenges but that does not mean we run away from them. We will face them and work to overcome them: PM @narendramodi
— PMO India (@PMOIndia) October 2, 2017
The dream of a Swachh Bharat will be realised by 125 crore Indians, not a select group of leaders or officials: PM @narendramodi
— PMO India (@PMOIndia) October 2, 2017
India has accepted the Swachh Bharat Abhiyaan. The movement has become a people's movement due to the 'Siddhi' of Swachhagrahis: PM @narendramodi
— PMO India (@PMOIndia) October 2, 2017
A positive spirit of competition has been created due to @swachhbharat Mission. We see this in the cleanliness rankings, how organisations are working on cleanliness: PM @narendramodi
— PMO India (@PMOIndia) October 2, 2017
The @swachhbharat Mission is about both 'Vyavastha' (systems) and 'Vichar' (thought process and mindset): PM @narendramodi
— PMO India (@PMOIndia) October 2, 2017
I congratulate all those who supported and took part in the #SwachhataHiSeva movement. I keep saying- this is the start. We should continue the momentum built by the movement: PM @narendramodi
— PMO India (@PMOIndia) October 2, 2017