Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਹਾਇਕ ਸਕੱਤਰਾਂ ਦਾ ਸਮਾਪਤੀ ਸੈਸ਼ਨ: 2014 ਬੈਚ ਦੇ ਆਈਏਐੱਸ ਅਫ਼ਸਰਾਂ ਨੇ ਪ੍ਰਧਾਨ ਮੰਤਰੀ ਅੱਗੇ ਪੇਸ਼ਕਾਰੀ ਦਿੱਤੀ

ਸਹਾਇਕ ਸਕੱਤਰਾਂ ਦਾ ਸਮਾਪਤੀ ਸੈਸ਼ਨ: 2014 ਬੈਚ ਦੇ ਆਈਏਐੱਸ ਅਫ਼ਸਰਾਂ ਨੇ ਪ੍ਰਧਾਨ ਮੰਤਰੀ ਅੱਗੇ ਪੇਸ਼ਕਾਰੀ ਦਿੱਤੀ


ਆਈਏਐੱਸ ਅਫ਼ਸਰਾਂ ਦੇ 2014 ਬੈਚ ਦੇ ਸਹਾਇਕ ਸਕੱਤਰਾਂ ਨੇ ਅੱਜ ਆਪਣੇ ਸਮਾਪਤੀ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਗੇ ਪੇਸ਼ਕਾਰੀ ਦਿੱਤੀ।

ਅਫ਼ਸਰਾਂ ਨੇ ਸਰਕਾਰ ਦੇ 8 ਵੱਖ ਵੱਖ ਚੋਣਵੇਂ ਵਿਸ਼ਿਆਂ ‘ਤੇ ਪੇਸ਼ਕਾਰੀ ਦਿੱਤੀ ਜਿਨ੍ਹਾਂ ਵਿੱਚ ਡੀਬੀਟੀ, ਸਵੱਛ ਭਾਰਤ, ਈ-ਅਦਾਲਤਾਂ, ਸੈਰ ਸਪਾਟਾ, ਸਿਹਤ ਅਤੇ ਸ਼ਾਸਨ ਵਿੱਚ ਸੈਟੇਲਾਈਟ ਪ੍ਰਯੋਗ ਦੇ ਵਿਸ਼ੇ ਸ਼ਾਮਲ ਸਨ।

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਨੌਜਵਾਨ ਅਫ਼ਸਰਾਂ ਦੀ ਵਿਸਥਾਰਤ ਪੇਸ਼ਕਾਰੀ ਲਈ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਆਈਏਐੱਸ ਅਫ਼ਸਰਾਂ ਨੂੰ ਕੇਂਦਰ ਸਰਕਾਰ ਵਿੱਚ ਸਹਾਇਕ ਸਕੱਤਰ ਲਾਉਣ ਦਾ ਮਕਸਦ ਅਜਿਹਾ ਤੰਤਰ ਬਣਾਉਣਾ ਤੈਅ ਕੀਤਾ ਗਿਆ ਸੀ ਜਿਸ ਵਿੱਚ ਨੌਜਵਾਨਾਂ ਅਤੇ ਤਜਰਬੇ ਦੇ ਮਿਸ਼ਰਣ ਨਾਲ ਵਧੀਆ ਨਤੀਜੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਅੱਜ ਦੀ ਪੇਸ਼ਕਾਰੀ ਦੇ ਨਤੀਜੇ ਨੇ ਉਨ੍ਹਾਂ ਨੂੰ ਸੰਤੁਸ਼ਟੀ ਦਿੱਤੀ ਹੈ ਕਿ ਇਹ ਨਜ਼ਰੀਆ ਸਾਕਾਰ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਅਫ਼ਸਰਾਂ ਨੂੰ ਤਾਕੀਦ ਕੀਤੀ ਕਿ ਉਹ ਟੀਮ ਭਾਵਨਾ ਪੈਦਾ ਕਰਨ ਅਤੇ ਆਪਣੀ ਸਮਰੱਥਾ ਮੁਤਾਬਕ ਇਕੱਠੇ ਹੋ ਕੇ (breaking silos) ਕੰਮ ਕਰਨ।

ਰਾਜਨੀਤੀ ਨੂੰ ਕਦੇ ਵੀ ਨੀਤੀ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ ਕਹਿੰਦਿਆਂ ਪ੍ਰਧਾਨ ਮੰਤਰੀ ਨੇ ਅਫ਼ਸਰਾਂ ਨੂੰ ਤਾਕੀਦ ਕੀਤੀ ਕਿ ਉਹ ਫੈਸਲੇ ਲੈਂਦੇ ਸਮੇਂ ਦੋ ਮਾਪਦੰਡਾਂ ਦੀ ਮਦਦ ਲੈਣ: (1) ਫੈਸਲਾ ਕਦੇ ਵੀ ਰਾਸ਼ਟਰੀ ਹਿਤਾਂ ਦੇ ਵਿਰੁੱਧ ਨਹੀਂ ਹੋਣਾ ਚਾਹੀਦਾ ਅਤੇ (2) ਫੈਸਲੇ ਨਾਲ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ।

***

ਏਕੇਟੀ/ਐੱਚਐੱਸ