ਪੀਐੱਮਇੰਡੀਆ
ਸਾਈਪ੍ਰਸ ਦੇ ਮਾਣਯੋਗ ਰਾਸ਼ਟਰਪਤੀ,
ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ,
ਮੀਡੀਆ ਦੇ ਸਾਥੀਓ,
ਨਮਸਕਾਰ!
ਕਾਲੀਮੇਰਾ!
ਸਾਇਪ੍ਰਸ ਦੇ ਰਾਸ਼ਟਰਪਤੀ ਜੀ ਅਤੇ ਉਨ੍ਹਾਂ ਦੇ ਵਫ਼ਦ ਦਾ ਭਾਰਤ ਵਿੱਚ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਰਾਸ਼ਟਰਪਤੀ ਜੀ, ਪਿਛਲੇ ਸਾਲ ਤੁਸੀਂ ਸਾਇਪ੍ਰਸ ਵਿੱਚ ਸਾਡਾ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਸੀ। ਭਾਰਤ ਪ੍ਰਤੀ ਵਿਸ਼ੇਸ਼ ਸਤਿਕਾਰ ਦਿਖਾਉਂਦੇ ਹੋਏ, ਤੁਸੀਂ ਮੈਨੂੰ ਸਾਇਪ੍ਰਸ ਦੇ ਸਭ ਤੋਂ ਉੱਚੇ ਸਨਮਾਨ ਨਾਲ ਸਨਮਾਨਿਤ ਕੀਤਾ।
ਸਮੁੱਚੇ ਦੌਰੇ ਦੌਰਾਨ ਤੁਹਾਡੀ ਆਪਣੇਪਣ ਦੀ ਭਾਵਨਾ, ਤੁਹਾਡਾ ਮੋਹ ਅਤੇ ਭਾਰਤ ਪ੍ਰਤੀ ਤੁਹਾਡਾ ਵਿਸ਼ੇਸ਼ ਜੁੜਾਅ ਅਸੀਂ ਬਹੁਤ ਡੂੰਘਾਈ ਨਾਲ ਮਹਿਸੂਸ ਕੀਤਾ। ਅਤੇ ਅੱਜ ਤੁਹਾਡੀ ਭਾਰਤ ਯਾਤਰਾ ਸਾਡੀ ਸਾਂਝੀ ਯਾਤਰਾ ਦਾ ਅਗਲਾ ਮਹੱਤਵਪੂਰਨ ਪੜਾਅ ਹੈ।
ਸਾਥੀਓ,
ਭਾਰਤ ਅਤੇ ਸਾਇਪ੍ਰਸ ਦੀ ਮਿੱਤਰਤਾ ਮਜ਼ਬੂਤ ਵੀ ਹੈ ਅਤੇ ਭਵਿੱਖਵਾਦੀ ਵੀ ਹੈ। ਲੋਕਤੰਤਰ ਅਤੇ ਕਾਨੂੰਨ ਦੇ ਰਾਜ ਵਰਗੀਆਂ ਕਦਰਾਂ-ਕੀਮਤਾਂ ਵਿੱਚ ਸਾਂਝਾ ਵਿਸ਼ਵਾਸ ਸਾਡੀ ਭਾਗੀਦਾਰੀ ਦਾ ਆਧਾਰ ਹਨ। ਅਸੀਂ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਕਰਦੇ ਹਾਂ। ਭਾਰਤ ਇਨ੍ਹਾਂ ਸਿਧਾਂਤਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅੱਗੇ ਵੀ ਰਹੇਗਾ।
ਅੱਜ ਜਦੋਂ ਭਾਰਤ ਅਤੇ ਯੂਰਪ ਆਪਣੇ ਸਬੰਧਾਂ ਵਿੱਚ ਇੱਕ ਨਵੇਂ ਸੁਨਹਿਰੇ ਯੁੱਗ ਵਿੱਚ ਦਾਖਲ ਹੋ ਰਹੇ ਹਨ ਤਾਂ ਸਾਇਪ੍ਰਸ ਇਸ ਵੇਲੇ ਨਾ ਸਿਰਫ਼ ਯੂਰਪੀ ਸੰਘ ਦੀ ਕੌਂਸਲ ਦੀ ਪ੍ਰਧਾਨਗੀ ਕਰ ਰਿਹਾ ਹੈ, ਸਗੋਂ ਭਾਰਤ ਅਤੇ ਪੂਰੇ ਯੂਰਪ ਵਿਚਾਲੇ ਇੱਕ ਮਹੱਤਵਪੂਰਨ ਨਿਵੇਸ਼ ਦਰਵਾਜ਼ੇ ਵਜੋਂ ਵੀ ਉੱਭਰ ਰਿਹਾ ਹੈ।
ਸਾਥੀਓ,
ਸਾਇਪ੍ਰਸ ਭਾਰਤ ਦੇ ਸਿਖਰਲੇ ਦਸ ਨਿਵੇਸ਼ਕਾਂ ਵਿੱਚੋਂ ਇੱਕ ਹੈ। ਪਿਛਲੇ ਇੱਕ ਦਹਾਕੇ ਵਿੱਚ ਸਾਇਪ੍ਰਸ ਤੋਂ ਭਾਰਤ ਵਿੱਚ ਨਿਵੇਸ਼ ਲਗਭਗ ਦੁੱਗਣਾ ਹੋਇਆ ਹੈ। ਦੋਵੇਂ ਦੇਸ਼ਾਂ ਦਰਮਿਆਨ ਭਰੋਸਾ ਵਧਿਆ ਹੈ। ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨਾਲ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਬਣੀਆਂ ਹਨ। ਇਸ ਦਾ ਲਾਭ ਲੈਂਦੇ ਹੋਏ ਅਸੀਂ ਅਗਲੇ ਪੰਜ ਸਾਲਾਂ ਵਿੱਚ ਇਸ ਨਿਵੇਸ਼ ਨੂੰ ਫਿਰ ਤੋਂ ਦੁੱਗਣਾ ਕਰਨ ਦਾ ਟੀਚਾ ਮਿੱਥ ਰਹੇ ਹਾਂ। ਅਤੇ ਇਸ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਅਸੀਂ ਆਪਣੇ ਭਰੋਸੇਯੋਗ ਸਬੰਧਾਂ ਨੂੰ ਇੱਕ ਰਣਨੀਤਿਕ ਭਾਗੀਦਾਰੀ ਦੇ ਰੂਪ ਵਿੱਚ ਉੱਚਾ ਚੁੱਕ ਰਹੇ ਹਾਂ।
ਸਾਥੀਓ,
ਭਾਰਤ ਅਤੇ ਸਾਇਪ੍ਰਸ ਵਿਚਾਲੇ ਇਹ ਰਣਨੀਤਿਕ ਭਾਗੀਦਾਰੀ ਦੋਵੇਂ ਦੇਸ਼ਾਂ ਦੇ ਵਿੱਤੀ ਢਾਂਚਿਆਂ ਅਤੇ ਸੇਵਾਵਾਂ ਨੂੰ ਜੋੜ ਕੇ ਵਪਾਰ ਲਈ ਪੂੰਜੀ ਦੇ ਨਵੇਂ ਮੌਕੇ ਖੋਲ੍ਹੇਗੀ। ਇਹ ਸਾਇਪ੍ਰਸ ਦੇ ਬੁਨਿਆਦੀ ਢਾਂਚੇ, ਊਰਜਾ ਅਤੇ ਖੇਤੀਬਾੜੀ ਖੇਤਰ ਵਿੱਚ ਭਾਰਤੀ ਕੰਪਨੀਆਂ ਲਈ ਨਵੇਂ ਮੌਕੇ ਪ੍ਰਦਾਨ ਕਰੇਗੀ। ਅਤੇ ਭਾਰਤ ਦੇ ਤੇਜ਼ੀ ਨਾਲ ਵੱਧ ਰਹੇ ਜਹਾਜ਼ਰਾਨੀ ਅਤੇ ਸਮੁੰਦਰੀ ਖੇਤਰਾਂ ਵਿੱਚ ਨਵਾਂ ਨਿਵੇਸ਼ ਲੈ ਕੇ ਆਵੇਗੀ।
ਅਸੀਂ ਸਾਇਪ੍ਰਸ ਨਾਲ ਮਿਲ ਕੇ ਗਿਫ਼ਟ ਸਿਟੀ ਨੂੰ ਇੱਕ ਵਿਸ਼ਵ ਪੱਧਰੀ ਵਿੱਤੀ ਅਤੇ ਸੇਵਾ ਕੇਂਦਰ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਗਤੀ ਦੇਵਾਂਗੇ। ਅਤੇ ਦੋਵੇਂ ਦੇਸ਼ਾਂ ਦੀ ਨਵੀਨਤਾ ਅਤੇ ਸਟਾਰਟ ਅੱਪ ਈਕੋਸਿਸਟਮ ਦਰਮਿਆਨ ਸੰਪਰਕ ਵਧਾਵਾਂਗੇ।
ਸਾਥੀਓ,
ਰੱਖਿਆ ਅਤੇ ਸੁਰੱਖਿਆ ਸਹਿਯੋਗ ਵੀ ਸਾਡੇ ਸਬੰਧਾਂ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ। ਸਾਨੂੰ ਬਹੁਤ ਖ਼ੁਸ਼ੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਦੋਵੇਂ ਦੇਸ਼ਾਂ ਦੇ ਵਿਚਕਾਰ ਫੌਜੀ ਤਬਾਦਲੇ ਅਤੇ ਸਿਖਲਾਈ ਸਹਿਯੋਗ ਵਧੇ ਹਨ। ਅੱਜ ਅਸੀਂ ਸਾਇਬਰ ਸੁਰੱਖਿਆ, ਸਮੁੰਦਰੀ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਸਹਿਯੋਗ ਨੂੰ ਵੀ ਹੋਰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਇਲਾਵਾ ਅਸੀਂ ਹਿੰਦ-ਪ੍ਰਸ਼ਾਂਤ ਮਹਾਂਸਾਗਰ ਪਹਿਲਕਦਮੀ ਅਤੇ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ ਵਰਗੀਆਂ ਮਹੱਤਵਪੂਰਨ ਪਹਿਲਕਦਮੀਆਂ ਰਾਹੀਂ ਸੰਪਰਕ ਯਕੀਨੀ ਬਣਾਉਣ ਲਈ ਵੀ ਮਿਲ ਕੇ ਕੰਮ ਕਰਾਂਗੇ।
ਸਾਥੀਓ,
ਸਾਇਪ੍ਰਸ ਵਿੱਚ ਰਹਿ ਰਹੇ ਭਾਰਤੀ ਪੇਸ਼ਾਵਰ ਅਤੇ ਵਿਦਿਆਰਥੀ ਸਾਡੇ ਲੋਕਾਂ ਦੇ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਬਣਾ ਰਹੇ ਹਨ। ਇਨ੍ਹਾਂ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਅਸੀਂ ਜਲਦੀ ਹੀ ਇੱਕ ਵਿਆਪਕ ਪ੍ਰਵਾਸ ਅਤੇ ਗਤੀਸ਼ੀਲਤਾ ਭਾਗੀਦਾਰੀ ਅਤੇ ਨਾਲ ਹੀ ਸਮਾਜਿਕ ਸੁਰੱਖਿਆ ਸਮਝੌਤਾ ਕਰਨ ‘ਤੇ ਸਹਿਮਤੀ ਬਣਾਈ ਹੈ।
ਅੱਜ ਅਸੀਂ ਸਭਿਆਚਾਰ ਅਤੇ ਉੱਚ ਸਿੱਖਿਆ ’ਤੇ ਵੀ ਸਮਝੌਤੇ ਕਰ ਰਹੇ ਹਾਂ, ਜਿਸ ਨਾਲ ਦੋਵੇਂ ਦੇਸ਼ਾਂ ਦੇ ਵਿਚਕਾਰ ਸਭਿਆਚਾਰਕ ਅਦਾਨ-ਪ੍ਰਦਾਨ ਅਤੇ ਖੋਜ ਸਹਿਯੋਗ ਹੋਰ ਡੂੰਘੇ ਹੋਣਗੇ।
ਸਾਥੀਓ,
ਅੱਜ ਅਸੀਂ ਮਿਲ ਕੇ ਵਿਸ਼ਵ ਪੱਧਰੀ ਮੁੱਦਿਆਂ ’ਤੇ ਵੀ ਗੱਲ ਕੀਤੀ। ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ, ਅਸੀਂ ਸੰਘਰਸ਼ ਦੀ ਜਲਦੀ ਸਮਾਪਤੀ ਅਤੇ ਸ਼ਾਂਤੀ ਦੇ ਯਤਨਾਂ ਦਾ ਸਮਰਥਨ ਕਰਦੇ ਰਹਾਂਗੇ। ਅਸੀਂ ਇਸ ਗੱਲ ’ਤੇ ਵੀ ਸਹਿਮਤ ਹਾਂ ਕਿ ਵਧ ਰਹੀਆਂ ਵਿਸ਼ਵ ਪੱਧਰੀ ਚੁਣੌਤੀਆਂ ਦੇ ਹੱਲ ਲਈ ਵਿਸ਼ਵ ਸੰਸਥਾਵਾਂ ਵਿੱਚ ਸੁਧਾਰ ਤੁਰੰਤ ਅਤੇ ਜ਼ਰੂਰੀ ਹਨ।
ਮਹਾਮਹਿਮ,
ਭਾਰਤ ਅਤੇ ਸਾਇਪ੍ਰਸ ਦਾ ਰਿਸ਼ਤਾ ਸਮੇਂ ਦੀ ਕਸੌਟੀ ’ਤੇ ਵਾਰ-ਵਾਰ ਖਰਾ ਉੱਤਰਿਆ ਹੈ। ਅੱਜ ਭਾਰਤ-ਸਾਇਪ੍ਰਸ ਰਣਨੀਤਿਕ ਭਾਗੀਦਾਰੀ ਦੇ ਗਠਨ ਨਾਲ ਅਸੀਂ ਆਪਣੇ ਸਬੰਧਾਂ ਨੂੰ ਨਵੀਂ ਅਭਿਲਾਸ਼ਾ ਅਤੇ ਨਵੀਂ ਰਫ਼ਤਾਰ ਦੇਣ ਜਾ ਰਹੇ ਹਾਂ।
ਆਓ, ਅਸੀਂ ਮਿਲ ਕੇ ਆਪਣੇ ਸਬੰਧਾਂ ਨੂੰ ਸਹਿਯੋਗ ਤੋਂ ਸਹਿ-ਨਿਰਮਾਣ ਤੱਕ ਅਤੇ ਭਾਗੀਦਾਰੀ ਤੋਂ ਸਾਂਝੀ ਖ਼ੁਸ਼ਹਾਲੀ ਤੱਕ ਲੈ ਕੇ ਜਾਈਏ।
ਭਾਰਤ ਅਤੇ ਸਾਇਪ੍ਰਸ — ਮਿਲ ਕੇ ਇੱਕ ਸੁਰੱਖਿਅਤ, ਖ਼ੁਸ਼ਹਾਲ ਅਤੇ ਬਿਹਤਰ ਭਵਿੱਖ ਦਾ ਨਿਰਮਾਣ ਕਰਨਗੇ।
ਬਹੁਤ-ਬਹੁਤ ਧੰਨਵਾਦ।
**** **** ****
ਐਮਜੇਪੀਐਸ/ਐਸਐਸ/ਪੀਆਰਕੇ
Addressing the joint press meet with President Christodoulides of Cyprus.@Christodulides
— Narendra Modi (@narendramodi) May 22, 2026
https://t.co/fGPTKnRtyQ
भारत और सायप्रस की मित्रता मजबूत भी है और futuristic भी।
— PMO India (@PMOIndia) May 22, 2026
लोकतंत्र और rule of law जैसे मूल्यों में साझा विश्वास, हमारी साझेदारी के आधार हैं।
हम सभी देशों की संप्रभुता और क्षेत्रीय अखंडता का सम्मान करते हैं।
भारत इन सिद्धांतों के प्रति पूरी तरह प्रतिबद्ध है और आगे भी रहेगा: PM…
इसका लाभ उठाते हुए , हम अगले पाँच वर्षों में इस investment को फिर से double करने का लक्ष्य रख रहे हैं।
— PMO India (@PMOIndia) May 22, 2026
…. और इस संकल्प को साकार करने के लिए, आज हम अपने विश्वसनीय संबंधों को एक strategic partnership के रूप में elevate कर रहे हैं: PM @narendramodi
पिछले एक दशक में, साइप्रस से भारत में निवेश लगभग double हुआ है।
— PMO India (@PMOIndia) May 22, 2026
दोनों देशों के बीच ट्रस्ट बढ़ा है, भारत - यूरोपियन यूनियन Free Trade Agreement से तमाम नई संभावनाएं बनी हैं: PM @narendramodi
आज हमने global issues पर भी चर्चा की।
— PMO India (@PMOIndia) May 22, 2026
यूक्रेन हो या वेस्ट एशिया, हम संघर्ष की शीघ्र समाप्ति और शांति के प्रयासों का समर्थन करते रहेंगे।
हम इस बात पर भी एकमत हैं कि बढ़ते हुए global challenges के समाधान के लिए Global institutions का reform urgent और important है: PM…