ਪੀਐੱਮਇੰਡੀਆ
ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਐੱਚ. ਡੀ. ਦੇਵਗੌੜਾ ਨੇ ਗੁਜਰਾਤ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਹਿਮਦਾਬਾਦ ਹਵਾਈ ਅੱਡੇ ਦਾ ਨਾਮ ਬਦਲ ਕੇ ਸਰਦਾਰ ਵੱਲਭਭਾਈ ਪਟੇਲ ਅੰਤਰਾਸ਼ਟਂਰੀ ਹਵਾਈ ਅੱਡਾ ਕੀਤਾ ਗਿਆ ਹੈ। ਸਰਦਾਰ ਪਟੇਲ ਦੇ ਗ੍ਰਿਹ ਨਗਰ ਨਾਦੀਆੜ, ਗੁਜਰਾਤ ਵਿੱਚ ਸਰਦਾਰ ਵੱਲਭਭਾਈ ਪਟੇਲ ਯਾਦਗਾਰ ਦਾ ਨਿਰਮਾਣ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ । ਭਾਰਤ ਦੇ ਲੌਹ ਪੁਰਖ ਲਈ ਸੰਸਾਰ ਦੀ ਸਭ ਤੋਂ ਉੱਚੀ ਪ੍ਰਤਿਮਾ ਦਾ ਨਿਰਮਾਣ ਕੀਤਾ ਗਿਆ ਹੈ । ਇਸ ਨੂੰ ਅਧਿਕ ਆਕਰਸ਼ਕ ਅਤੇ ਸਵਪਦੇਸ਼ੀ ਰੂਪ ਪ੍ਰਦਾਨ ਕੀਤਾ ਗਿਆ ਹੈ। ਪੂਰੀ ਦੁਨੀਆ ਤੋਂ ਲੋਕ ਇਨ੍ਹਾਂ ਸਥਾਨਾਂ ਨੂੰ ਦੇਖਣ ਆ ਰਹੇ ਹਨ ਅਤੇ ਸਟੈਚੂ ਆਵ੍ ਯੂਨਿਟੀ ਅਤੇ ਸਰਦਾਰ ਸਰੋਵਰ ਬੰਨ੍ਹ ਦੀ ਸੁੰਦਰਤਾ ਦਾ ਆਨੰਦ ਉਠਾ ਰਹੇ ਹਨ । ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਐੱਚ. ਡੀ. ਦੇਵਗੌੜਾ ਦੁਆਰਾ ਸਟੈਚੂ ਆਵ੍ ਯੂਨਿਟੀ ਦੀ ਫੇਰੀ ਉੱਤੇ ਪ੍ਰਸੰਨਤਾ ਪ੍ਰਗਟਾਈ ਹੈ ।
*****
ਵੀਆਰਆਰਕੇ/ਏਕੇ