Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿਵਲ ਸਰਵਿਸ ਦਿਵਸ ਮੌਕੇ ਲੋਕ-ਪ੍ਰਸ਼ਾਸਨ ਵਿੱਚ ਸ਼ਾਨਦਾਰ ਸੇਵਾਵਾਂ ਲਈ ਪੁਰਸਕਾਰ ਸਮਾਰੋਹ ‘ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਸਿਵਲ ਸਰਵਿਸ ਦਿਵਸ ਮੌਕੇ ਲੋਕ-ਪ੍ਰਸ਼ਾਸਨ ਵਿੱਚ ਸ਼ਾਨਦਾਰ ਸੇਵਾਵਾਂ ਲਈ ਪੁਰਸਕਾਰ ਸਮਾਰੋਹ ‘ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


All India Civil Service Day ਦੇ ਰੂਪ ਵਿੱਚ ਅੱਜ ਦਾ ਇਹ ਦਿਵਸ ਇੱਕ ਤਰ੍ਹਾਂ ਨਾਲ re-dedication ਦਾ ਦਿਵਸ ਹੈ। ਦੇਸ਼ ਭਰ ਵਿੱਚ ਹੁਣ ਤੱਕ ਜਿਹੜੀਆਂ ਮਹਾਨ ਹਸਤੀਆਂ ਨੇ ਇਹ ਕੰਮ ਕਰਨ ਦਾ ਸੁਭਾਗ ਹਾਸਲ ਕੀਤਾ ਹੈ, ਅੱਜ ਦੇਸ਼ ਦੇ ਹਰ ਕੋਣੇ ਵਿੱਚ ਇਸ ਸੇਵਾ ਅਧੀਨ ਕਾਰਜਸ਼ੀਲ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਸ਼ੁਭਕਾਮਨਾਵਾਂ।

ਤੁਸੀ ਲੋਕ ਇੰਨੇ ਤਜ਼ਰਬੇਕਾਰ ਹੋ। ਮੈਂ ਨਹੀਂ ਮੰਨਦਾ ਕਿ ਤੁਹਾਨੂੰ ਆਪਣੀ ਸ਼ਕਤੀ ਦਾ ਅਹਿਸਾਸ ਨਹੀਂ ਹੈ ਅਤੇ ਨਾ ਹੀ ਤੁਹਾਨੂੰ ਚੁਣੌਤੀਆਂ ਦਾ ਅੰਦਾਜ਼ਾ ਹੈ, ਅਜਿਹਾ ਨਹੀਂ ਹੈ। ਸ਼ਕਤੀ ਦਾ ਵੀ ਪਤਾ ਹੈ, ਚੁਣੌਤੀਆਂ ਦਾ ਵੀ ਪਤਾ ਹੈ, ਜ਼ਿੰਮੇਵਾਰੀਆਂ ਦਾ ਵੀ ਪਤਾ ਹੈ। ਅਤੇ ਅਸੀਂ ਵੇਖਿਆ ਹੈ ਕਿ ਇਸੇ ਉਪਲੱਬਧ ਵਿਵਸਥਾ ਅਧੀਨ ਦੇਸ਼ ਨੂੰ ਵਧੀਆ ਨਤੀਜੇ ਵੀ ਮਿਲੇ ਹਨ। ਪਰ ਅੱਜ ਤੋਂ 15-20 ਸਾਲ ਪਹਿਲਾਂ ਅਤੇ ਅੱਜ ਦੀ ਸਥਿਤੀ ਵਿੱਚ ਬਹੁਤ ਫ਼ਰਕ ਹੈ ਅਤੇ ਅੱਜ ਤੋਂ ਪੰਜ ਸਾਲਾਂ ਦੀ ਹਾਲਤ ਵਿੱਚ ਸ਼ਾਇਦ ਬਹੁਤ ਹੀ ਫ਼ਰਕ ਹੋਵੇਗਾ। ਕਿਉਂਕਿ 15-20 ਸਾਲ ਪਹਿਲਾਂ ਅਸੀਂ ਹੀ ਸਾਂ, ਜੋ ਕੁਝ ਸਾਂ ਅਸੀਂ ਹੀ ਸਾਂ। ਆਮ ਮਨੁੱਖ ਦੀ ਜ਼ਿੰਦਗੀ ਦੀਆਂ ਸਾਰੀਆਂ ਜ਼ਰੂਰਤਾਂ ਸਾਡੇ ਰਸਤੇ ਵਿੱਚੋਂ ਹੀ ਲੰਘਦੀਆਂ ਸਨ। ਉਸ ਨੇ ਪੜ੍ਹਨਾ ਸੀ, ਤਾਂ ਸਰਕਾਰ ਕੋਲ ਹੀ ਆਉਣਾ ਪੈਂਦਾ ਸੀ, ਉਹ ਬੀਮਾਰ ਹੁੰਦਾ ਸੀ ਤਾਂ ਸਰਕਾਰ ਕੋਲ ਹੀ ਆਉਣਾ ਪੈਂਦਾ ਸੀ। ਉਸ ਨੂੰ ਸੀਮਿੰਟ ਚਾਹੀਦਾ ਸੀ, ਲੋਹਾ ਚਾਹੀਦਾ ਹੁੰਦਾ ਸੀ, ਤਾਂ ਵੀ ਸਰਕਾਰ ਕੋਲ ਆਉਣਾ ਪੈਂਦਾ ਸੀ। ਭਾਵ ਜੀਵਨ ਦਾ ਉਹ ਜੁੱਗ ਸੀ, ਜਿਸ ਵਿੱਚ ਸਰਕਾਰ ਹੀ ਸਭ ਕੁਝ ਸੀ। ਅਤੇ ਜਦੋਂ ਸਰਕਾਰ ਹੀ ਸਭ ਕੁਝ ਸੀ, ਤਾਂ ਅਸੀਂ ਅਸੀਂ ਸਭ ਕੁਝ ਸਾਂ ਅਤੇ ਜਦੋਂ ਅਸੀਂ ਹੀ ਅਸੀਂ ਸਭ ਕੁਝ ਹੁੰਦੇ ਹਾਂ, ਤਾਂ ਬੁਰਾਈਆਂ ਆਉਣ ਦਾ ਸੁਭਾਵਕ ਰੁਝਾਨ ਰਹਿੰਦਾ ਹੈ। ਕਮੀਆਂ ਨਜ਼ਰਅੰਦਾਜ਼ ਕਰਨ ਦੀ ਆਦਤ ਵੀ ਬਣ ਜਾਂਦੀ ਹੈ ਪਰ ਪਿਛਲੇ 15-20 ਸਾਲ ਇੱਕ competition ਦਾ ਜੁੱਗ ਸ਼ੁਰੂ ਹੋਇਆ ਹੈ। ਅਤੇ ਉਸ ਕਾਰਨ ਆਮ ਮਨੁੱਖ ਵੀ ਇਹ comparison ਕਰਦਾ ਹੈ ਕਿ ਬਈ ਸਰਕਾਰ ਦਾ ਹਵਾਈ ਜਹਾਜ਼ ਤਾਂ ਇੰਝ ਜਾਂਦਾ ਹੈ, private ਹਵਾਈ ਜਹਾਜ਼ ਇੰਝ ਜਾਂਦਾ ਹੈ। ਅਤੇ ਉਸ ਨੂੰ ਤੁਰੰਤ ਲੱਗਦਾ ਹੈ ਕਿ ਸਰਕਾਰ ਬੇਕਾਰ ਹੈ। ਸਰਕਾਰ ਵਾਲੇ ਬੇਕਾਰ ਹਨ ਕਿਉਂਕਿ ਉਸ ਨੂੰ ਇਹ alternate ਵੇਖਣ ਨੂੰ ਮਿਲਿਆ ਹੈ।

ਪਹਿਲਾਂ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਡਾਕਟਰ ਪਿਆਰ ਨਾਲ ਵੀ ਆ ਜਾਵੇ, ਕੁਝ ਨਾ ਕਰੇ, ਐਵੇਂ ਹੀ BP ਨਾਪ ਲਵੇ, ਤਾਂ ਵੀ ਉਸ ਨੂੰ ਲੱਗਦਾ ਹੈ ਕਿ ਮੇਰੀ ਤਬੀਅਤ ਠੀਕ ਹੋ ਰਹੀ ਹੈ, ਡਾਕਟਰ ਨੇ ਮੇਰੀ ਸੇਵਾ ਕੀਤੀ ਹੈ। ਅੱਜ ਦਸ ਵਾਰ ਵੀ ਡਾਕਟਰ ਆ ਜਾਵੇ, ਤਾਂ ਇਹ ਸਰਕਾਰੀ ਹੈ, private ਵਿੱਚ ਗਿਆ ਹੁੰਦਾ, ਤਾਂ ਵਧੀਆ ਹੁੰਦਾ। ਭਾਵ ਆਮ ਮਨੁੱਖ ਦੇ ਜੀਵਨ ਵਿੱਚ 10-15-20 ਸਾਲਾਂ ਵਿੱਚ ਇੱਕ alternate ਉਪਲੱਬਧ ਹੋਇਆ ਹੈ। ਹੁਣ alternate ਉਪਲੱਬਧ ਹੋਣ ਕਾਰਨ ਸਰਕਾਰ ਨਾਂਅ ਦੀ ਵਿਵਸਥਾ ਕੀਤੀ ਅਤੇ ਸਰਕਾਰ ਵਿੱਚ ਬੈਠੇ ਹੋਏ ਲੋਕਾਂ ਦੀ ਅਤੇ ਖ਼ਾਸ ਤੌਰ ‘ਤੇ ਸਿਵਿਲ ਸਰਵਿਸ ਨਾਲ ਜੁੜੇ ਲੋਕਾਂ ਦੀ ਜ਼ਿੰਮੇਵਾਰੀ ਅੱਜ ਤੋਂ 20 ਸਾਲ ਪਹਿਲਾਂ ਸੀ, ਉਸ ਤੋਂ ਜ਼ਿਆਦਾ ਵਧ ਗਈ ਹੈ। ਕੰਮ ਦਾ ਬੋਝ ਨਹੀਂ ਵਧਿਆ ਹੈ। ਚੁਣੌਤੀ ਵਧੀ ਹੈ। ਕੰਮ ਦੇ ਬੋਝ ਕਾਰਨ ਔਕੜਾਂ ਨਹੀਂ ਪੈਦਾ ਹੋਈਆਂ ਹਨ। ਚੁਣੌਤੀਆਂ ਦੇ ਮੁਕਾਬਲੇ ਖੜ੍ਹੇ ਰਹਿਣ ਵਿੱਚ ਕਮੀ ਪਾ ਰਹੇ ਹਨ। ਕੋਈ ਵੀ ਵਿਵਸਥਾ ਮੁਕਾਬਲੇ ਵਿੱਚ ਹੋਣੀ ਹੀ ਚਾਹੀਦੀ ਹੈ ਅਤੇ ਉਹੀ qualitative change ਲਿਆਉਣ ਲਈ ਬਹੁਤ ਵੱਡਾ role play ਕਰਦੀ ਹੈ। ਜੇ ਕਿਸੇ ਕੰਮ ਨੂੰ ਮੁਲਤਵੀ ਕਰਨਾ ਹੈ, aspirations ਨਹੀਂ ਹੈ, ਤੁਲਨਾਤਮਕ ਕੋਈ ਵਿਵਸਥਾ ਨਹੀਂ ਹੈ, ਤਾਂ ਲੱਗਦਾ ਹੈ ਕਿ ਜੋ ਹੈ ਸਭ ਵਧੀਆ ਹੈ। ਪਰ ਜਦੋਂ ਤੁਲਨਾਤਮਕ ਸਥਿਤੀ ਆਉਂਦੀ ਹੈ, ਸਾਨੂੰ ਵੀ ਲੱਗਦਾ ਹੈ ਕਿ ਅਸੀਂ ਅੱਗੇ ਵਧਣਾ ਹੈ। ਹੁਣ ਉਸ ਦਾ ਉਪਾਅ ਇਹ ਨਹੀਂ ਹੈ ਕਿ ਯਾਰ ਉਸ ਨੂੰ ਹੇਠਾਂ ਸੁੱਟੋ, ਅਸੀਂ ਅੱਗੇ ਦਿਸਣੇ ਚਾਹੀਦੇ ਹਾਂ, ਨਹੀਂ ਜੋ ਵੀ ਵਧ ਸਕਦੇ ਹਨ, ਉਨ੍ਹਾਂ ਨੂੰ ਵਧਾਉਂਦੇ ਰਹਿਣਾ ਅਤੇ ਵਧੀਆ ਇਹ ਹੋਵੇਗਾ ਕਿ ਜਿੰਨੀ ਛੇਤੀ ਅਸੀਂ ਆਪਣੀ ਕਾਰਜ-ਸ਼ੈਲੀ ਨੂੰ ਬਦਲੀਏ, ਅਸੀਂ ਆਪਣੇ ਸੋਚਣ ਦੇ ਤਰੀਕੇ ਨੂੰ ਬਦਲੀਏ। ਜਿੰਨੀ ਛੇਤੀ ਅਸੀਂ regulator ਦੇ ਮਿਜ਼ਾਜ ‘ਚੋਂ ਨਿੱਕਲ ਕੇ ਇੱਕ enabling entity ਦੇ ਰੂਪ ਵਿੱਚ develop ਹੋਣਗੇ। ਤਾਂ ਇਹ ਚੁਣੌਤੀ ਮੌਕੇ ਵਿੱਚ ਪਲਟ ਜਾਵੇਗੀ। ਜੋ ਅੱਜ ਸਾਨੂੰ ਚੁਣੌਤੀ ਲੱਗ ਰਹੀ ਹੈ, ਉਹ ਮੌਕਾ ਬਣ ਜਾਵੇਗੀ ਅਤੇ ਇਸ ਲਈ ਬਦਲਦੇ ਹੋਏ ਸਮੇਂ ਵਿੱਚ ਸਰਕਾਰ ਤੋਂ ਬਿਨਾ ਕਮੀ ਮਹਿਸੂਸ ਹੋਵੇ, ਪਰ ਸਰਕਾਰ ਦੇ ਰਹਿੰਦਿਆਂ ਬੋਝ ਮਹਿਸੂਸ ਨਾ ਹੋਵੇ। ਅਜਿਹੀ ਵਿਵਸਥਾ ਕਿਵੇਂ ਵਿਕਸਤ ਕਰੀਏ। ਅਤੇ ਇਹ ਵਿਵਸਥਾ ਵਿਕਸਤ ਤਦ ਹੋਵੇਗੀ, ਜਦੋਂ ਅਸੀਂ ਚੀਜ਼ਾਂ ਨੂੰ ਉਸ ਤਰੀਕੇ ਨਾਲ ਵੇਖਣਾ ਸ਼ੁਰੂ ਕਰਾਂਗੇ।

ਹੁਣ ਇੱਥੇ ਕੁਝ ਕੋਸ਼ਿਸ਼ ਚੱਲ ਰਹੀ ਹੈ। ਤੁਸੀ ਕੇਵਲ ਇਸ Civil Service Day ਨੂੰ ਹੀ ਯਾਦ ਕਰੋ ਕਿ ਪਹਿਲਾਂ ਅਜਿਹਾ ਸੀ, ਹੁਣ ਅਜਿਹਾ ਹੈ, ਕਿਉਂ? ਇਸ ਦਾ ਜਵਾਬ ਇਹ ਤਾਂ ਨਹੀਂ ਹੋਣਾ ਚਾਹੀਦਾ ਕਿ ਪ੍ਰਧਾਨ ਮੰਤਰੀ ਨੇ ਸੋਚਿਆ ਅਤੇ ਅਸੀਂ ਕਰ ਦਿੱਤਾ, ਜੀ ਨਹੀਂ। ਸੋਚਣ ਦਾ ਤਰੀਕਾ ਇਹ ਹੋਣਾ ਚਾਹੀਦਾ ਹੈ ਕਿ ਇੰਨਾ ਵੱਡਾ ਵਧੀਆ ਮੌਕਾ ਹੁੰਦਾ ਸੀ, ਅਸੀਂ ਇਸ ਨੂੰ ritual ਬਣਾ ਦਿੱਤਾ। ਜੇ ਸਜੀਵ ਬਣਾਉਂਦੇ ਹਾਂ, ਉਸ ਵਿੱਚ ਜਾਨ ਭਰ ਦਿੰਦੇ ਹਾਂ, ਆਪਣੇ-ਆਪ ਨੂੰ ਜੋੜ ਦਿੰਦੇ ਹਾਂ, ਆਉਣ ਵਾਲੇ ਦਿਨਾਂ ਦੀ ਸੋਚ ਰੱਖਦੇ ਹਾਂ, ਤਾਂ ਉਹੀ ਮੌਕਾ ਸਾਨੂੰ ਇੱਕ ਨਵੀਂ ਤਾਕਤ ਦੇ ਦਿੰਦਾ ਹੈ। ਇਸ ਇੱਕ ਮੌਕੇ ਵਿੱਚ ਜੋ ਤਬਦੀਲੀ ਵਿਖਾਈ ਦੇ ਰਹੀ ਹੈ ਅਤੇ ਜੇ ਤੁਹਾਨੂੰ ਇਹ ਸਹੀ ਲੱਗਦਾ ਹੈ, ਤਾਂ ਤੁਹਾਡੇ ਹਰ ਕੰਮ ਵਿੱਚ ਇਹੋ ਸੰਭਾਵਨਾਵਾਂ ਮੌਜੂਦ ਹਨ, inherent ਹਨ। ਸਿਰਫ਼ ਉਸ ਨੂੰ ਇਕ ਵਾਰ ਛੋਹ ਲੈਣ ਦੀ ਜ਼ਰੂਰਤ ਹੁੰਦੀ ਹੈ, ਅਹਿਸਾਸ ਲੱਗ ਪਵੇਗਾ। ਕੀ ਅਸੀਂ ਇੰਝ ਇਨ੍ਹਾਂ ਗੱਲਾਂ ਨੂੰ ਸਿੱਖ ਸਕਦੇ ਹਾਂ। ਕੀ ਕਾਰਨ ਹਨ ਕਿ ਤੁਸੀ ਵੀ ਤਾਂ ਕਦੇ ਉਸੇ ਪ੍ਰਕਿਰਿਆ ਵਿੱਚੋਂ ਨਿੱਕਲੇ ਹੋ। ਤੁਸੀ ਵੀ ਕਿਸੇ ਪਿੰਡ ਵਿੱਚ ਕੰਮ ਕੀਤਾ। ਹੌਲੀ-ਹੌਲੀ ਕਰ ਕੇ district ਵਿੱਚ ਆਏ, ਅਜਿਹਾ ਕਰਦੇ-ਕਰਦੇ ਅਸੀਂ ਪੁੱਜੇ ਹਾਂ। ਹੋਰ ਵੀ ਬਹੁਤ ਲੋਕ ਹੋਣਗੇ, ਜੋ ਪਿਛਲੀ ਵਾਰ ਵੀ district ਵਿੱਚ ਕੰਮ ਕਰਦੇ ਸਨ, ਇਸ ਵਾਰ ਵੀ district ਵਿੱਚ ਕੰਮ ਕਰਦੇ ਹਨ। ਪਰ ਪਹਿਲਾਂ ਉਨ੍ਹਾਂ ਨੂੰ ਨਹੀਂ ਲੱਗਾ, ਇਸ ਲਈ entry hundred ਤੋਂ ਵੀ ਘੱਟ ਆਈ। ਅਤੇ ਇਸ ਵਾਰ ਇੱਕਦਮ ਵੱਧ ਆਈ। Quantum jump ਤਾਂ ਹੋਇਆ ਹੈ ਅਤੇ ਮੈਂ ਇਸ ਦਾ ਸੁਆਗਤ ਕਰਦਾ ਹਾਂ। ਹੋ ਸਕਦਾ ਹੈ ਕਿਸੇ ਨੇ ਪੁੱਛਿਆ ਹੋਵੇਗਾ ਕਿ ਕੀ ਤੁਸੀ ਭੇਜਿਆ ਕਿ ਨਹੀਂ ਭੇਜਿਆ? ਤਾਂ ਉਸ ਨੂੰ ਲੱਗਾ ਕਿ ਯਾਰ ਨਾ ਭੇਜਣ ਨਾਲ ਵੀ ਸੁਆਲ ਉੱਠੇਗਾ, ਇਸ ਲਈ ਭੇਜ ਤਾਂ ਦੇਵੋ। ਪਰ ਜਦੋਂ ਮੇਰੇ ਸਾਹਮਣੇ ਰਿਪੋਰਟ ਆਈ, ਤਾਂ ਮੇਰਾ ਦਿਮਾਗ਼ ਕੁਝ ਹੋਰ ਚੱਲਣ ਲੱਗਾ। ਮੈਂ ਕਿਹਾ ਅਜਿਹਾ ਕਰੋ ਬਈ ਵਧੀਆ ਹੈ quantum jump ਹੋਇਆ ਹੈ। 100 ਤੋਂ ਹੇਠਾਂ ਸਾਂ, ਹੁਣ 500 ਤੋਂ ਵੱਧ ਹੋ ਗਏ, ਚੰਗੀ ਗੱਲ ਹੈ। ਹੁਣ ਥੋੜ੍ਹਾ qualitative analysis ਹੋਣਾ ਚਾਹੀਦਾ ਹੈ। ਅਸੀਂ ਇਹ ਤਾਂ ਵੇਖੀਏ ਕਿ ਜਿਸ ਨੂੰ ਅਸੀਂ ਭਲਾ number one, number two, number three ਨਹੀਂ ਦੇ ਸਕਾਂਗੇ, ਪਰ at least seriously ਵੇਖਣਾ ਪਵੇ, ਮਨ ਕਰੇ ਯਾਰ ਜ਼ਰਾ ਵੇਖ ਤਾਂ ਸਹੀ ਕਿਵੇਂ ਕੀਤਾ ਹੈ। Excellence ਦੀ category ਵਿੱਚ ਆਏ, ਇਸ ਵਿੱਚ ਇੰਨੇ ਹਨ। ਮੈਂ ਉਹ ਅੰਕੜਾ ਦੱਸਣਾ ਨਹੀਂ ਚਾਹੁੰਦਾ, Live TV ਚੱਲ ਰਿਹਾ ਹੈ। ਪਰ ਫਿਰ ਵੀ ਮੈਂ ਸੰਤੁਸ਼ਟ ਇਸ ਲਈ ਹਾਂ, ਚਲੋ ਬਈ ਇੱਕ ਸ਼ੁਰੂਆਤ ਹੋਈ, quantum jump ਹੋਇਆ। ਹੁਣ ਮੈਂ ਚਾਹੁੰਦਾ ਹਾਂ ਕਿ ਇੱਕ ਸਾਲ ਵਿੱਚ qualitative change ਹੋਣੀ ਚਾਹੀਦੀ ਹੈ। Excellence ਤੋਂ ਹੇਠਾਂ ਕੋਈ entry ਹੋਣੀ ਹੀ ਚਾਹੀਦੀ ਹੈ। ਕਿਉਂਕਿ ਇਸ ਵਿਵਸਥਾ ਵਿੱਚ ਉਹ ਕਿਹੜੇ ਲੋਕ ਹਨ, ਜਿਨ੍ਹਾਂ ਉੱਤੇ Excellence ਦਾ ਠੱਪਾ ਲੱਗਾ ਹੈ, ਤਦੇ ਤਾਂ ਇੱਥੇ ਪੁੱਜੇ ਹਾਂ ਜੀ।

ਇਹ ਠੀਕ ਹੈ ਕਿ ਉਨ੍ਹਾਂ ਕੋਈ coaching class join ਕੀਤੀਆਂ ਹੋਣਗੀਆਂ… ਚਲੋ ਤੁਸੀ ਲੋਕ ਸਮਝ ਗਏ। ਪਰ ਫਿਰ ਵੀ ਠੱਪਾ ਤਾਂ ਲੱਗ ਗਿਆ ਕਿ ਜੋ Excellency ਹੈ, ਉਹ ਇੱਥੇ ਹੀ ਹੈ। ਜੇ Excellency ਇੱਥੇ ਹੈ, ਇਹ ਠੱਪਾ ਹੈ, ਫਿਰ perform ਵੀ ਤਾਂ ਉਂਝ ਹੀ ਕਰਨ ਦੀ ਸਾਨੂੰ ਆਦਤ ਬਣਾਉਣੀ ਹੋਵੇਗੀ ਅਤੇ ਹੌਲੀ-ਹੌਲੀ ਕਦੇ-ਕਦੇ ਤੁਸੀ ਵੇਖਿਆ ਹੋਵੇਗਾ ਕਿ ਇੱਕ ਸੁਆਣੀ ਹੁੰਦੀ ਹੈ, ਕਦੇ ਉਸ ਦਾ ਰੁਤਬਾ, ਉਸ ਦਾ ਹੁਨਰ, ਉਸ ਦੀ ਸਮਰੱਥਾ ਪਰਿਵਾਰ ਵਿੱਚ ਨੋਟਿਸ ਹੀ ਨਹੀਂ ਹੁੰਦੀ। ਇੱਕ taken for granted ਹੁੰਦਾ ਹੈ। ਪਰ ਪਰਿਵਾਰ ਦਾ ਮੁਖੀ ਈਸ਼ਵਰ ਨੇ ਜੇ ਖੋਹ ਲਿਆ, ਅਚਾਨਕ ਧਿਆਨ ਆਉਂਦਾ ਹੈ ਕਿ ਕੱਲ੍ਹ ਤੱਕ ਚੁੱਲ੍ਹੇ ਨਾਲ ਜੁੜੀ ਹੋਈ ਇੱਕ ਸੁਆਣੀ ਪਰਿਵਾਰ ਦਾ ਕਾਰੋਬਾਰ ਚਲਾਉਣ ਲੱਗ ਪੈਂਦੀ ਹੈ। ਬੱਚਿਆਂ ਦਾ ਪਾਲਣ-ਪੋਸ਼ਣ ਅਜਿਹੇ ਉੱਤਮ ਤਰੀਕੇ ਨਾਲ ਕਰ ਦਿੰਦੀ ਹੈ। ਅਤੇ ਆਂਢ-ਗੁਆਂਢ ਦੇ ਪੁਰਸ਼ਾਂ ਨੂੰ ਵੀ ਸ਼ਰਮਿੰਦਗੀ ਹੋਵੇ, ਇੰਨਾ ਵਧੀਆ ਆਪਣੇ ਪਰਿਵਾਰਕ ਜੀਵਨ ਨੂੰ ਉਚਾਈ ਉੱਤੇ ਲੈ ਜਾਂਦੀ ਹੈ। ਕੱਲ੍ਹ ਤੱਕ ਉਹ ਗੁੰਮਨਾਮ ਸੀ, ਭਾਵ inherent ਤਾਕਤ ਪਈ ਸੀ, ਜਿਵੇਂ ਹੀ ਮੌਕਾ ਆਇਆ ਉਸ ਨੂੰ ਆਪਣੇ-ਆਪ ਨੂੰ ਖਿੜਾ ਦਿੱਤਾ, ਵਿਕਸਤ ਕਰਦਿਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ। ਇੱਥੇ ਉਹ ਲੋਕ ਹਨ exam ਦਿੰਦੇ ਹੋਏ, ਕਿੰਨੇ ਹੀ pressure ਵਿੱਚੋਂ ਲੰਘੇ ਹੋਣਗੇ, ਪਰ ਹੁਣ ਤੁਹਾਡੇ ਕੋਲ ਇੰਨੀ ਵੱਡੀ ਵਿਵਸਥਾ ਆ ਗਈ ਹੈ। ਇੰਨਾ ਵੱਡਾ ਮੌਕਾ ਆ ਗਿਆ ਹੈ, ਚੀਜ਼ਾਂ ਨੂੰ ਨਵੇਂ ਤਰੀਕੇ ਨਾਲ ਵੇਖਣ ਦਾ ਮੌਕਾ ਮਿਲ ਗਿਆ ਹੈ। ਕੀ ਤੁਸੀ ਇਸ ਨੂੰ ਅਪਣਾਉਂਦੇ ਹੋ। ਇੱਕ ਮੈਂ ਅਨੁਭਵ ਕਰ ਰਿਹਾ ਹਾਂ, Hierarchy ਦਾ ਬੋਝ ਉਹ ਤਾਂ ਹੈ ਹੀ। ਪਰ ਮੈਨੂੰ ਸਭ ਆਉਂਦਾ ਹੈ, ਮੇਰੇ ਜ਼ਮਾਨੇ ਵਿੱਚ ਤਾਂ ਇੰਝ ਹੁੰਦਾ ਸੀ। ਬਈ ਤੂੰ ਹਾਲੇ ਨਵਾਂ ਹੈਂ ਯਾਰ, ਅਸੀਂ ਤਾਂ ਕਈ ਸਾਲ ਪਹਿਲਾਂ, 20 ਸਾਲ ਪਹਿਲਾਂ district ਕਰ ਕੇ ਆਏ ਹਾਂ, ਇਹ ਜੋ ਅਨੁਭਵ ਦਾ ਬੋਝ ਹੈ। ਉਹ ਬੋਝ ਅਸੀਂ ਟ੍ਰਾਂਸਫ਼ਰ ਕਰਦੇ ਚਲੇ ਜਾ ਰਹੇ ਹਾਂ। ਅਸੀਂ ਸੋਚੀਏ, ਸੀਨੀਅਰ ਲੋਕ ਸੋਚਣ, ਇਹ ਅਨੁਭਵ ਬੋਝ ਤਾਂ ਨਹੀਂ ਬਣ ਰਿਹਾ। ਕਿਤੇ ਸਾਡਾ ਅਨੁਭਵ ਨਵੇਂ experiment ਲਈ ਬ੍ਰੇਕ ਦਾ ਕੰਮ ਤਾਂ ਨਹੀਂ ਕਰ ਰਿਹਾ ਹੈ। ਕਿਤੇ ਮੈਨੂੰ ਇੰਝ ਤਾਂ ਨਹੀਂ ਲੱਗ ਰਿਹਾ ਹੈ ਕਿ ਮੈਂ ਹੁਣ ਇੱਥੇ Secretary ਬਣ ਗਿਆ ਹਾਂ। ਉਸ district ਵਿੱਚ ਮੈਂ ਪਹਿਲਾਂ ਕੰਮ ਕਰਦਾ ਸਾਂ, ਮੈਂ ਆਪਣੇ ਸਮੇਂ ਵਿੱਚ ਇਸ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਨਹੀਂ ਕੀਤਾ। 20 ਸਾਲ ਬੀਤ ਗਏ। ਹੁਣ ਇਹ ਨਵਾਂ ਲੜਕਾ ਆਇਆ ਹੈ, ਉਹ ਕਰ ਰਿਹਾ ਹੈ, ਯਾਰ ਮੇਰੀ ਇੱਜ਼ਤ ਖ਼ਰਾਬ ਹੋ ਜਾਵੇਗੀ। ਕੋਈ ਪੁੱਛੇ ਕਿ ਤੂੰ ਸੀ ਤਾਂ ਨਹੀਂ ਹੋਇਆ, ਵੇਖ ਇਸ ਬੱਚੇ ਨੇ ਕਰ ਦਿੱਤਾ। ਤਾਂ ਮੇਰੇ ਅਨੁਭਵ ਦਾ ਬੋਝ ਬ੍ਰੇਕ ਵਧ ਰਿਹਾ ਹੈ ਅਤੇ ਮੈਂ ਹੀ ਰੁਕਾਵਟ ਬਣ ਜਾਂਦਾ ਹਾਂ। ਕਿਸੇ ਦੂਜੇ district ਦਾ ਤਾਂ ਕਰ ਦੇਵਾਂਗਾ, ਪਰ ਜਿਸ district ਵਿੱਚ ਮੈਂ ਕੰਮ ਕਰ ਕੇ ਆਇਆ ਸਾਂ ਅਤੇ ਮੇਰੇ ਰਹਿੰਦਿਆਂ ਨਹੀਂ ਹੋਇਆ। ਹੁਣ ਤੂੰ ਕਰ ਕਰ ਕੇ ਕਮਾਈ ਨਹੀਂ ਕਰ ਸਕਦਾ ਇੱਜ਼ਤ… ਇਹ ਹੈ। ਚੰਗਾ ਲੱਗੇ, ਬੁਰਾ ਲੱਗੇ, ਪਰ ਇਹ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਜਿਸ ਖੇਤ ਨੂੰ ਮੈਂ ਵਾਹਿਆ ਸੀ, ਮੈਂ ਉੱਥੋਂ ਅੱਗੇ ਨਿੱਕਲ ਗਿਆ, ਪਰ ਮੇਰੇ ਬਾਅਦ ਜੋ ਆਇਆ, ਉਨ੍ਹਾਂ ਨੇ ਪਾਣੀ ਦਾ ਪ੍ਰਬੰਧ ਕੀਤਾ ਸੀ। ਉਸ ਤੋਂ ਬਾਅਦ ਤੀਜਾ ਆਇਆ, ਉਹ ਕਿਤੋਂ ਪੌਦਾ ਲੈ ਆਇਆ ਸੀ। ਚੌਥਾ ਆਇਆ, ਉਸ ਨੇ ਉਸ ਨੂੰ ਬੋਹੜ ਦਾ ਰੁੱਖ ਬਣਾਇਆ, ਪੰਜਵਾਂ ਆਇਆ, ਮੇਰੇ ਕੋਲ ਫਲ ਲੈ ਕੇ ਆ ਗਿਆ। ਪੰਜਾਂ ਦੀ ਕੀਮਤ ਹੈ, ਤਦ ਜਾ ਕੇ ਨਤੀਜਾ ਆਇਆ ਹੈ। ਇਸ ਭਾਵ ਨਾਲ ਜੇ ਇਸ ਪਰੰਪਰਾ ਨੂੰ ਅੱਗੇ ਵਧਾਵਾਂਗੇ, ਤਾਂ ਅਸੀਂ ਸ਼ਕਤੀ ਜੋੜਾਂਗੇ ਅਤੇ ਸ਼ਕਤੀ ਨੂੰ ਜੋੜਨਾ ਇਹ ਸਾਡੇ ਲੋਕਾਂ ਦਾ ਜਤਨ ਹੋ ਸਕਦਾ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।

ਮੈਂ ਪਿਛਲੀ ਵਾਰ ਵੀ ਕਿਹਾ ਸੀ ਕਿ ਸਿਵਲ ਸਰਵਿਸ ਦੀ ਸਭ ਤੋਂ ਵੱਡੀ ਤਾਕਤ ਕੀ ਰਹੀ ਹੈ। ਅਤੇ ਇਹ ਛੋਟੀ ਤਾਕਤ ਨਹੀਂ ਹੈ। ਅਤੇ ਗੁਜਰਾਤੀ ਵਿੱਚ ਇੱਕ ਕਹਾਵਤ ਹੈ, ਹਿੰਦੀ ਵਿੱਚ ਕੀ ਹੋਵੇਗਾ, ਮੈਨੂੰ ਪਤਾ ਨਹੀਂ ਹੈ। ‘ਠੋਠਨਿਸ਼ਾਰ’ ਭਾਵ ਹੁਸ਼ਿਆਰ ‘ਨਿ ਕਦਰ’ ਭਾਵ ਜੋ ਪੜ੍ਹਨ ਵਿੱਚ weak ਹੁੰਦਾ ਹੈ, ਉਸ ਨੂੰ ਜੋ ਪੜ੍ਹਨ ਵਿੱਚ ਤੇਜ਼ ਹੁੰਦਾ ਹੈ, ਉਸ ਦੀ ਕੀਮਤ ਉਸ ਨੂੰ ਜ਼ਿਆਦਾ feel ਹੁੰਦੀ ਹੈ ਕਿ ਹਾਂ ਇਹ ਤੇਜ਼ ਹੈ ਜੋ ਬਿਲਕੁਲ weak ਹੁੰਦਾ ਹੈ, ਉਸ ਨੂੰ ਪਤਾ ਹੈ। ਪੈਸਾ ਇੱਕ ਗੁਣ ਜੋ ਹੈ ਤੁਹਾਡਾ ਉਹ ਅਸੀਂ ਪੌਲੀਟਿਸ਼ੀਅਨਾਂ ਨੂੰ ਬਰਾਬਰ ਸਮਝ ਆਉਂਦਾ ਹੈ। ਅਤੇ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਤਾਕਤ ਹੈ। ਇਸ ਨੂੰ ਗੁਆਚਣ ਨਹੀਂ ਦੇਣਾ ਚਾਹੀਦਾ। ਬਹੁਤ ਵੱਡੀ ਤਾਕਤ ਹੈ ਅਤੇ ਉਹ ਹੈ, ਅਨਾਮਿਕਤਾ।
ਕਈ ਅਫ਼ਸਰ ਤੁਸੀ ਵੇਖੋਗੇ, ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਅਜਿਹਾ ਕੋਈ vision ਉਨ੍ਹਾਂ ਦੇ ਮਨ ਵਿੱਚ ਆਇਆ ਹੋਵੇਗਾ, idea ਆਇਆ ਹੋਵੇਗਾ। ਕਿਵੇਂ ਕੀਤਾ ਸੀ। ਇਹ ਅਨਾਮਿਕਾ, ਇਹ ਇਸ ਦੇਸ਼ ਦੀ ਸਿਵਿਲ ਸਰਵਿਸ ਦੀ ਵਧੀਆ ਤੋਂ ਵਧੀਆ ਤਾਕਤ ਹੈ, ਅਜਿਹਾ ਮੈਂ ਮੰਨਦਾ ਹਾਂ। ਕਿਉਂਕਿ ਮੈਨੂੰ ਪਤਾ ਹੈ ਕਿ ਇਸ ਦੀ ਤਾਕਤ ਕੀ ਹੁੰਦੀ ਹੈ। ਪਰ ਮੰਦੇਭਾਗੀਂ ਕਿਤੇ ਉਸ ਵਿੱਚ ਕਮੀ ਤਾਂ ਨਹੀਂ ਆ ਰਹੀ ਹੈ। ਮੈਂ ਸੋਸ਼ਲ ਮੀਡੀਆ ਦੀ ਤਾਕਤ ਨੂੰ ਪਛਾਣਨ ਵਾਲਾ ਇਨਸਾਨ ਹਾਂ। ਉਸ ਦੀ ਅਹਿਮੀਅਤ ਨੂੰ ਸਮਝਣ ਵਾਲਾ ਇਨਸਾਨ ਹਾਂ। ਪਰ ਵਿਵਸਥਾਵਾਂ ਦਾ ਵਿਕਾਸ ਜੇ ਉਸ ਦੇ ਮਾਧਿਅਮ ਰਾਹੀਂ ਹੁੰਦਾ ਹੋਵੇ, ਅਤੇ ਇਹ ਵਿਵਸਥਾਵਾਂ ਨੂੰ ਜਨ-ਸਾਧਾਰਨ ਨਾਲ ਜੋੜਨ ਦੇ ਕੰਮ ਆਉਂਦਾ ਹੈ, ਤਦ ਤਾਂ ਉਸ ਦਾ ਉਪਯੋਗ ਹੈ। ਜੇ ਮੈਂ ਸੋਸ਼ਲ ਮੀਡੀਆ ਦੇ ਨੈੱਟਵਰਕ ਰਾਹੀਂ ਇੱਕ district ਦਾ ਅਫ਼ਸਰ ਹਾਂ ਅਤੇ ਮੈਂ ਟੀਕਾਕਰਨ ਦਾ ਪ੍ਰਚਾਰ ਕਰਨ ਲਈ ਸੋਸ਼ਲ ਮੀਡੀਆ ਦਾ ਉਪਯੋਗ ਕਰਦਾ ਹਾਂ ਕਿ 20 ਤਾਰੀਖ਼ ਨੂੰ ਟੀਕਾਕਰਨ ਹੈ, ਜ਼ਰੂਰ ਆਓ, ਗੱਲ ਪਹੁੰਚਾਓ। ਮੈਂ ਸੋਸ਼ਲ ਮੀਡੀਆ ਦਾ ਉਪਯੋਗ ਕਰ ਰਿਹਾ ਹਾਂ, ਪਰ ਜੇ ਮੈਂ ਟੀਕਾਕਰਨ ਵਿੱਚ ਦੋ ਬੂੰਦਾਂ ਪਿਆਉਣ ਗਿਆ ਹਾਂ ਅਤੇ ਆਪਣੀ ਤਸਵੀਰ ਫ਼ੇਸਬੁੱਕ ਉੱਤੇ ਪ੍ਰਚਾਰਿਤ ਕਰ ਰਿਹਾ ਹਾਂ, ਤਾਂ ਅਨਾਮਿਕਾ ਲਈ ਮੈਂ ਸਵਾਲੀਆ ਨਿਸ਼ਾਨ ਬਣ ਜਾਂਦਾ ਹਾਂ। ਇੱਕੋ ਹੀ ਵਿਵਸਥਾ ਦਾ ਉਪਯੋਗ ਮੈਂ ਕਿਵੇਂ ਕਰਾਂ। ਅੱਜ ਮੈਂ ਵੇਖਦਾ ਹਾਂ district level ਦੇ ਜੋ ਅਫ਼ਸਰ ਹਨ, ਉਹ ਇੰਨੇ busy ਹਨ, ਇੰਨੇ busy ਹਨ, ਇੰਨੇ busy ਹਨ ਕਿ ਜ਼ਿਆਦਾਤਰ ਸਮਾਂ ਇਸੇ ਵਿੱਚ ਹੀ ਜਾਂਦਾ ਹੈ। ਮੈਂ ਅੱਜ ਕੱਲ੍ਹ ਆਪਣੀਆਂ ਮੀਟਿੰਗਾਂ ਵਿੱਚ ਸਭ ਦੀ ਐਂਟਰੀ ਬੰਦ ਕਰ ਦਿੱਤੀ ਹੈ। ਨਹੀਂ ਤਾਂ ਸਾਰੀਆਂ ਮੀਟਿੰਗਾਂ ਵਿੱਚੋਂ ਕੱਢ ਕੇ ਸ਼ੁਰੂ ਹੋ ਜਾਂਦਾ ਹੈ। ਜੋ ਤਾਕਤ ਕਿਸ ਕੰਮ ਲਈ ਆਉਣੀ ਚਾਹੀਦੀ ਹੈ, ਕਿਸ ਲਈ ਨਹੀਂ ਆਉਣੀ ਚਾਹੀਦੀ। ਇਸ ਦੀ ਜੇ ਸਮਝ ਨਹੀਂ ਰਹੇਗੀ। ਜ਼ਰੂਰੀ ਹੈ ਕਿ ਜਨ-ਜਨ ਤੱਕ ਪਹੁੰਚਣ ਲਈ ਉੱਤਮ ਸਾਧਨ ਸਾਡੇ ਹੱਥ ਆਇਆ ਹੈ।

E-governance ਤੋਂ M-governance ਵੱਲ ਦੁਨੀਆ ਚੱਲ ਪਈ ਹੈ। Mobile governance ਇਹ ਸਮੇਂ ਦਾ ਸੱਚ ਹੈ, ਅਸੀਂ ਇਸ ਤੋਂ ਦੂਰ ਨਹੀਂ ਰਹਿ ਸਕਦੇ। ਪਰ ਉਹ ਜਨਤਾ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਹੋਵੇ, ਜਨਤਕ-ਸੁਵਿਧਾਵਾਂ ਦੀ ਪੂਰਤੀ ਲਈ ਹੋਵੇ, ਮੈਂ ਸਮਝਦਾ ਹਾਂ ਇਹ ਜੋ ਅਨਾਮਿਕਾ; ਇਹ ਜੋ ਸਾਡੀ ਪੂਰੀ ਤਾਕਤ ਰਹੀ ਹੈ। ਤਾਜਮਹੱਲ ਕਿੰਨਿਆਂ ਨੇ design ਕੀਤਾ ਹੋਵੇਗਾ, ਕਿੰਨਿਆਂ ਨੇ concept paper ਤਿਆਰ ਕੀਤੇ ਹੋਣਗੇ, ਕਿੰਨਿਆਂ ਨੇ ਮਿਹਨਤ ਕੀਤੀ ਹੋਵੇਗੀ, ਪਰ ਨਾ ਤੁਸੀ ਜਾਣਦੇ ਹੋ, ਨਾ ਮੈਂ ਜਾਣਦਾ ਹਾਂ; ਪਰ ਤਾਜਮਹੱਲ ਸਾਨੂੰ ਯਾਦ ਦਿਵਾਉਂਦਾ ਹੈ By and large ਇਸ ਖੇਤਰ ਦੇ ਲੋਕਾਂ ਨੇ ਇਹੋ ਕੰਮ ਕੀਤਾ ਹੈ ਜੀਵਨ ਭਰ ਕਦੀ-ਕਦਾਈਂ ਤਾਂ ਉਸ ਨੂੰ ਖ਼ੁਦ ਨੂੰ ਵੀ ਪੁੱਛੋਗੇ, ਰਿਟਾਇਰ ਹੋਣ ਤੋਂ ਬਾਅਦ, 20 ਸਾਲਾਂ ਬਾਅਦ ਪੁੱਛੋਗੇ ਬਈ ਜ਼ਰਾ ਇੱਕ ਪੰਜ ਚੀਜ਼ਾਂ ਦੱਸੋ, ਤਾਂ ਉਸ ਨੂੰ ਵੀ ਯਾਦ ਨਹੀਂ ਕਿਉਂਕਿ ਉਸ ਨੇ ਇੰਨਾ ਸਮਰਪਣ ਭਾਵ ਨਾਲ ਉਹ ਜੁੜ ਗਿਆ ਹੈ, ਤਾਂ ਉਸ ਨੂੰ ਲੱਗਾ ਕਿ ਬਈ ਮੈਂ ਕਰਦੇ ਵਿੱਚ ਸਾਂ, ਮੈਂ ਕਰ ਦਿੱਤਾ, ਚੱਲ ਪਏ, ਚੱਲੋ ਅੱਗੇ ਚੱਲੋ ਬਈ। ਇਹ ਕਿੰਨੀ ਵੱਡੀ ਤਾਕਤ ਹੈ ਸਾਡੇ ਦੇਸ਼ ਕੋਲ। ਅਤੇ ਉਸ ਤਾਕਤ ਦੇ ਮਾਲਕ ਤੁਸੀ ਹੋ। ਅਤੇ ਇਸ ਦਾ ਮੁੱਲ ਮੈਨੂੰ ਸਾਰਾ ਪਤਾ ਹੈ ਕਿਉਂਕਿ ਸਾਨੂੰ ਜਾਣਕਾਰੀ ਹੈ ਕਿ ਸਾਡੇ ਲੋਕਾਂ ਦੀ ਜੇ ਫ਼ੋਟੋ ਇੱਧਰ ਤੋਂ ਉੱਧਰ ਆ ਜਾਵੇ, ਤਾਂ ਵੀ ਸਾਡੀ ਰਾਤ ਖ਼ਰਾਬ ਹੋ ਜਾਂਦੀ ਹੈ, ਸਾਡੇ ਲੋਕਾਂ ਦੀ ਬਰਾਦਰੀ ਅਜਿਹੀ ਹੈ। ਅਤੇ ਇਸ ਲਈ ਮੈਨੂੰ ਪਤਾ ਹੈ ਕਿ ਆਪਣੇ ਦੀ ਪਛਾਣ ਕੀਤੇ ਬਿਨਾ ਦੇਸ਼ ਲਈ ਦਿਨ-ਰਾਤ ਕੰਮ ਕਰਨਾ, ਇਹ ਛੋਟੀ ਚੀਜ਼ ਨਹੀਂ ਹੈ ਜੀ। ਇਸ ਨੂੰ ਮੈਂ ਭਲੀਭਾਂਤ appreciate ਕਰ ਸਕਦਾ ਹਾਂ ਜੀ। ਇਸ ਦੀ ਤਾਕਤ ਮੈਂ ਭਲੀਭਾਂਤ ਸਮਝਦਾ ਹਾਂ। ਪਰ ਇਹ ਜੋ ਪਰੰਪਰਾ ਸਾਡੀ ਅੱਗੇ ਦੀ ਪੀੜ੍ਹੀ ਨੇ ਅਤੇ ਸਾਡੀ Senior ਪੀੜ੍ਹੀ ਨੇ ਜੋ ਨਿਰਮਾਣ ਕੀਤੇ ਹਨ, ਉਸ ਨੂੰ ਕਾਇਮ ਰੱਖਣਾ ਸਾਡੀ ਨਵੀਂ ਪੀੜ੍ਹੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਉਸ ਨੂੰ ਕਿਤੇ ਝਰੀਟ ਨਾ ਆ ਜਾਵੇ, ਇਹ ਵੇਖਣ ਦੀ ਜ਼ਰੂਰਤ ਹੈ।

ਅਸੀਂ ਇਹ Civil Service Day ਮਨਾ ਰਹੇ ਹਾਂ, ਤਦ governance ਦੇ reform ਲਈ ਦੁਨੀਆ ਭਰ ਦੀਆਂ ਕਮੇਟੀਆਂ ਬਣਾਉਣੀਆਂ ਹੋਣਗੀਆਂ, ਕਮਿਸ਼ਨ ਬੈਠੇ ਹੋਣਗੇ; ਕੇਂਦਰ ਸਰਕਾਰ ਵਿੱਚ ਬੈਠੇ ਹੋਣਗੇ, ਰਾਜ ਸਰਕਾਰ ਵਿੱਚ ਬੈਠੇ ਹੋਣਗੇ। ਅਤੇ ਜਿਨ੍ਹਾਂ ਨੇ ਬਣਾਇਆ ਹੋਵੇਗਾ, ਉਨ੍ਹਾਂ ਨੇ ਵੀ ਪੂਰਾ ਪੜ੍ਹਿਆ ਨਹੀਂ ਹੋਵੇਗਾ। ਕਿਉਂਕਿ 6 ਲੋਕਾਂ ਨੇ piece ਲਿਖੇ ਹੋਣਗੇ, ਫਿਰ ਕਿਸੇ ਨੇ ਤੀਜੇ ਨੇ ਉਸ ਨੂੰ combine ਕੀਤਾ ਹੋਵੇਗਾ। ਇਹ ਜੋ ਸੱਚਾਈ ਹੈ, ਜਿਸ ਨੂੰ ਚੰਗਾ ਲੱਗੇ ਮਾੜਾ ਲੱਗੇ, ਜੋ reality ਹੈ ਇਹ। ਅਤੇ ਉਸ ਤੋਂ ਬਾਅਦ address ਵੀ ਪਤਾ ਨਹੀਂ ਹੋਵੇਗਾ, ਕਿੱਥੇ ਪਿਆ ਹੈ। ਰਾਜਾਂ ਵਿੱਚ ਵੀ ਅਜਿਹੇ ਢੇਰ ਸਾਰੇ, ਹਰ ਸਰਕਾਰ ਨੂੰ ਲੱਗਾ ਹੋਵੇਗਾ, ਕੁਝ reform ਕਰਾਂਗੇ, ਕੁਝ reform ਕਰਾਂਗੇ, Commission ਬਣਾਵਾਂਗੇ ਅਤੇ ਠੀਕ ਹੈ ਕੁਝ ਲੋਕਾਂ ਨੂੰ ਕੰਮ-ਕਾਜ ਮਿਲ ਜਾਂਦਾ ਹੈ। ਰਿਟਾਇਰ ਹੋਣ ਤੋਂ ਬਾਅਦ, ਪਰ ਤਬਦੀਲੀ ਨਹੀਂ ਆਉਂਦੀ ਹੈ। ਮੇਰਾ ਅੱਜ ਵੀ ਅਨੁਭਵ ਨਾਲ ਮੈਂ ਕਹਿ ਸਕਦਾ ਹਾਂ, ਮੇਰੀ ਖ਼ੁਸ਼ਕਿਸਮਤੀ ਰਹੀ ਹੈ ਕਿ ਮੈਂ ਵੀ ਜੇ ਤੁਹਾਡੀ ਤਰ੍ਹਾਂ ਇਸ ਵਿਵਸਥਾ ਵਿੱਚ ਹੁੰਦਾ, ਹੋ ਨਹੀਂ ਸਕਦਾ ਸੀ ਕਿਉਂਕਿ ਮੈਨੂੰ coaching class ਤਾਂ ਕਦੇ ਮਿਲਣੀ ਨਹੀਂ ਸੀ, ਪਰ 16 ਸਾਲ ਕੋਈ ਨੌਕਰੀ ਕਰੇ, ਤਾਂ ਕੀ ਬਣ ਸਕਦਾ ਹੈ, deputy secretary ਬਣ ਜਾਂਦਾ ਹੈ, ਕੀ ਬਣਦਾ ਹੈ? ਹੈਂ, Director ਬਣ ਜਾਂਦਾ ਹੈ, ਤਾਂ ਮੈਂ Director ਦੀ category ਵਿੱਚ ਆ ਜਾਂਦਾ, ਕਿਉਂਕਿ ਮੈਂ 16 ਸਾਲ ਤੋਂ ਤੁਹਾਡੇ ਲੋਕਾਂ ਨਾਲ ਕੰਮ ਕਰ ਰਿਹਾ ਹਾਂ। ਇਸੇ ਵਿਵਸਥਾ ਨਾਲ ਤੁਸੀ ਹੀ ਲੋਕਾਂ ਵਿਚਾਲੇ ਕੰਮ ਕਰ ਰਿਹਾ ਹਾਂ। ਅਤੇ ਇਸ ਲਈ ਮੇਰਾ ਮੰਨਣਾ ਹੈ ਅਤੇ ਮੈਂ ਅਨੁਭਵ ਵੇਖਿਆ ਹੈ, ਸੱਚਮੁਚ ਇਸ ਵਿਵਸਥਾ ਵਿੱਚ ਕੰਮ ਕਰਨ ਵਾਲਿਆਂ ਦਾ ਜੋ ਅਨੁਭਵ ਹੈ ਅਤੇ ਉਨ੍ਹਾਂ ਦੇ ਸੁਝਾਅ ਹਨ, ਇਸ ਤੋਂ ਵੱਡੇ reform ਲਈ ਕੋਈ Commission ਸੁਝਾਅ ਦੇ ਹੀ ਨਹੀਂ ਸਕਦਾ ਜੀ, ਇਹ ਸਾਡੀ ਗ਼ਲਤ ਸੋਚ ਹੈਜੀ। ਤੁਹਾਡੇ ਲੋਕਾਂ ਕੋਲ ਜੋ ਹੈ, ਉਸ ਨਾਲ ਉੱਤਮ ਸੁਝਾਅ ਬਾਹਰ ਤੋਂ ਆ ਹੀ ਨਹੀਂ ਸਕਦਾ ਸਾਹਿਬ। ਇਹ ਅਸੀਂ ਹਾਲੇ ਉਸ ਨੂੰ ਨਾ ਤਵੱਜੋ ਦਿੰਦੇ ਹਾਂ ਅਤੇ ਨਾ ਹੀ ਅਸੀਂ ਉਸ ਨੂੰ follow ਕਰਦੇ ਹਾਂ। ਕੀ ਅਸੀਂ ਆਪਣੇ character ਵਿੱਚ ਲਿਆ ਸਕਦੇ ਹਾਂ, ਬਈ ਛੋਟਾ ਜਿਹਾ ਵਿਅਕਤੀ ਆਪਣੇ ਅਨੁਭਵ ਨਾਲ ਇਹ ਜੋ exercise ਚੱਲ ਰਹੀ ਹੈ ਨਾ, ਜੋ paper ਲਿਖ ਰਿਹਾ ਹੈ, ਨਵੇਂ ਲੋਕਾਂ ਨਾਲ ਮੈਂ ਚਾਰ latest ਜੋ batch ਦੇ ਲੋਕ ਹਨ, ਉਨ੍ਹਾਂ ਨੂੰ ਕਿਹਾ, ਬਈ, ਤੁਸੀ ਲਿਖ ਕੇ ਦੇਵੋ, ਇੱਕ ਨਵੀਂ thought process ਆਵੇ ਸਾਡੇ ਕੋਲ, ਆਵੇ, ਸਭ ਨੇ ਲਿਖਿਆ। ਹੋ ਸਕਦਾ ਹੈ ਕੁਝ ਨੇ cut-paste ਕੀਤਾ ਹੋਵੇਗਾ। ਮੈਂ ਵੇਖਿਆ ਨਹੀਂ ਪੂਰਾ, ਪਰ ਇਹ ਸਭ ਮਨੁੱਖ ਦਾ ਸੁਭਾਅ ਹੈ, ਹੁੰਦਾ ਰਹਿੰਦਾ ਹੈ। ਪਰ ਫਿਰ ਵੀ, ਫਿਰ ਵੀ ਕੁਝ ਨਾ ਕੁਝ ਅਜਿਹਾ ਆਇਆ ਹੋਵੇਗਾ, ਜਿਸ ਵਿੱਚ ਮੰਥਨ ਹੋਇਆ ਹੋਵੇਗਾ। ਹੁਣ ਇਹ ਵਿਵਸਥਾ ਦਾ ਮੁੱਖ ਲੋਕਾਂ ਦਾ ਕੰਮ ਹੈ ਕਿ ਇਹ ਜੋ exercise ਸੀ, ਅਸੀਂ ਕੋਈ degree ਹਾਸਲ ਕਰਨ ਲਈ ਨਹੀਂ ਕੀਤੀ ਹੈ; academic ranking ਲਈ ਨਹੀਂ ਕੀਤੀ ਹੈ, ਮੇਰਾ ਪੇਪਰ ਪ੍ਰਵਾਨ ਹੋਵੇਗਾ ਇਸ ਲਈ ਨਹੀਂ ਕੀਤੀ ਹੈ। ਜੋ ਆਏ ਹਨ, ਅਨੁਭਵ ਦੀਆਂ ਗੱਲਾਂ ਆਈਆਂ ਹਨ, ਧਰਤੀ ਉੱਤੇ ਕੰਮ ਕਰਨ ਵਾਲੇ ਇਨਸਾਨ ਨੇ ਕਹੀਆਂ ਹਨ, ਜੋ ਰੋਜ਼ਮੱਰਾ ਕਿਸਾਨਾਂ ਨਾਲ ਜ਼ਿੰਦਗੀ ਬਿਤਾਉਂਦਾ ਹੈ, ਰੋਜ਼ਮੱਰਾ ਆਪਣੇ clerical ਕੰਮ ਕਰਨ ਵਾਲਿਆਂ ਨਾਲ ਜ਼ਿੰਦਗੀ ਬਿਤਾਉਂਦਾ ਹੈ, ਜੋ ਆਪਣੇ ਨਵੇਂ Computer-Operator ਨਾਲ ਜ਼ਿੰਦਗੀ ਬਿਤਾਉਂਦਾ ਹੈ, Office timing ਕਾਰਨ ਅਤੇ ਸੀਜ਼ਨ ਦੇ ਨਾਲ ਜੋ crisis ਆਉਂਦੇ ਹਨ, ਉਹ ਜਿਸ ਨੇ ਵੇਖਿਆ ਹੈ; ਉਸ ਨੇ ਕਿਹਾ ਹੈ।

ਕੀ ਅਸੀਂ ਇਸ ਨੂੰ ਇੱਕ Holy-book ਵਾਂਗ ਫੜ ਸਕਦੇ ਹਾਂ? ਭਾਵੇਂ ਛੋਟੇ ਵਿਅਕਤੀ ਨੇ ਕਿਹਾ ਹੋਵੇ, ਪਰ ਸਾਡੇ ਅੰਦਰ ਤੋਂ ਕਿਹਾ ਹੈ, ਤਾਂ ਉਸ ਦੀ ਤਾਕਤ ਬਹੁਤ ਵੱਡੀ ਹੈ, ਕੀ ਇਹ ਅਸੀਂ ਆਪਣਾ mind-set ਤਿਆਰ ਕਰ ਸਕਦੇ ਹਾਂ? ਤੁਸੀ ਵੇਖੋ। ਸਾਨੂੰ, ਚੰਗਾ, ਜਦੋਂ ਅੰਦਰੋਂ ਗੱਲ ਆਉਂਦੀ ਹੈ, ਤਾਂ ਉਸ ਦੀ ownership ਹੁੰਦੀ ਹੈ ਜੀ। Ownership ਦੀ ਗਿਣਤੀ ਜਿੰਨੀ ਜ਼ਿਆਦਾ ਵਧਦੀ ਹੈ, ਸਫ਼ਲਤਾ ਓਨੀ ਤੇਜ਼ੀ ਨਾਲ ਆਉਂਦੀ ਹੈ, ਜ਼ਿੰਮੇਵਾਰੀ ਘੱਟ ਹੋ ਜਾਂਦੀ ਹੈ, ਬੋਝ ਘੱਟ ਹੋ ਜਾਂਦਾ ਹੈ, ਨਤੀਜੇ ਦਾ ਜੱਸ ਸਭ ਨੂੰ ਮਿਲਦਾ ਹੈ। ਇਹ ਜੋ ਜਤਨ ਹੈ, ਉਹ ਇੱਕ ਤਰ੍ਹਾਂ ownership ਦੀ movement ਹੈ। ਇਹ ਦੋ ਦਿਨ ਜੋ ਅਸੀਂ ਬੈਠਦੇ ਹਾਂ ਨਾ, ਇਹ ਸਭ ਤੋਂ ਵੱਡੀ ਗੱਲ ਹੈ ਇੱਕ ownership ਦੀ movement ਹੈ। ਹਰੇਕ ਨੂੰ ਲੱਗਦਾ ਹੈ ਕਿ ਹਾਂ ਇਹ ਦੇਸ਼ ਮੇਰਾ ਹੈ, ਸਰਕਾਰ ਮੇਰੀ ਹੈ, ਜ਼ਿੰਮੇਵਾਰੀ ਮੇਰੀ ਹੈ, ਨਤੀਜਾ ਮੈਂ ਲਿਆਉਣਾ ਹੈ, ਸਮੱਸਿਆ ਦਾ ਹੱਲ ਮੈਂ ਦੇਣਾ ਹੈ।

ਇਹ ਗੱਲ ਨਿਸ਼ਚਤ ਹੈ ਕਿ ਵਿਅਕਤੀ ਦੇ ਤੌਰ ਉੱਤੇ ਇਨਸਾਨ ਦੀ ਸਹੀ ਕਸੌਟੀ ਕਦੋਂ ਹੁੰਦੀ ਹੈ, ਤੁਹਾਨੂੰ ਵੀ ਭਲੀਭਾਂਤ ਪਤਾ ਹੋਵੇਗਾ ਕਿਉਂਕਿ ਤੁਸੀ ਉਸ ਥਾਂ ਉੱਤੇ ਬੈਠੇ ਹੋ। ਘਾਟੇ ਵਾਲੀ ਹਾਲਤ, ਇਹ ਵਿਅਕਤੀ ਦਾ ਸਹੀ ਮੁਲਾਂਕਣ ਨਹੀਂ ਕਰਦੀ ਹਯ। ਪ੍ਰਭਾਵਗ੍ਰਸਤ ਹਾਲਤ ਵਿਅਕਤੀ ਦਾ ਸਹੀ ਮੁਲਾਂਕਣ ਕਰਦੀ ਹੈ। ਤੁਹਾਡੇ ਕੋਲ ਸਭ ਹੈ, ਫਿਰ ਵੀ ਤੁਸੀ ਸ਼ਾਮਲ ਨਹੀਂ ਹੋ, ਤਦ ਜਾ ਕੇ ਪਤਾ ਚੱਲਦਾ ਹੈ ਕਿ ਹਾਂ, ਇਹ ਕੁਝ ਗੱਲ ਹੈ। ਕੁਝ ਨਹੀਂ ਹੈ, ਤਾਂ ਲੱਗਦਾ ਹੈ ਯਾਰ, ਠੀਕ ਹੈ ਇੰਝ ਹੀ ਜਿਊਂਦੇ ਹਨ; ਤਾਂ ਕੋਈ ਵੇਖਦਾ ਹੀ ਨਹੀਂ ਹੈ, ਅਹਿਮੀਅਤ ਹੀ ਨਹੀਂ ਹੈ ਇਸ ਦੀ। ਤੁਹਾਡੇ ਕੋਲ ਹਰ ਤਰ੍ਹਾਂ ਦਾ ਪ੍ਰਭਾਵ ਹੈ, ਪੂਰੀ ਸ਼ਾਸਨ ਵਿਵਸਥਾ ਤੁਹਾਡੀਆਂ ਉਂਗਲਾਂ ਉੱਤੇ ਹੈ, ਤੁਹਾਡੇ ਸ਼ਬਦ ਦੀ ਤਾਕਤ ਹੈ, ਤੁਹਾਡੇ ਸਾਈਨ ਦੀ, ਤਾਂ ਕਿਸੇ ਦੀ ਦੁਨੀਆ ਇੱਧਰ ਤੋਂ ਉੱਧਰ ਬਦਲ ਜਾਂਦੀ ਹੈ; ਤਦ ਜਾ ਕੇ ਤੁਸੀ ਕੀ ਕਰਦੇ ਹੋ, ਇਹ ਤਹਾਡੀ ਕਸੌਟੀ ਹੈ। ਅਤੇ ਇਸ ਲਈ ਘਾਟੇ ਵਾਲੀ ਹਾਲਤ ਵਿੱਚ ਨਾ ਵਿਅਕਤੀ ਦਾ ਮੁਲਾਂਕਣ ਸਫ਼ਲ ਹੁੰਦਾ ਹੈ, ਪ੍ਰਭਾਵਗ੍ਰਸਤ ਵਿਵਸਥਾ ਵਿੱਚ ਹੁੰਦਾ ਹੈ।

ਉਸੇ ਤਰ੍ਹਾਂ ਪ੍ਰਗਤੀ ਵਿੱਚ contribution, By and large ਅਸੀਂ ਦੇਸ਼ ਵਿੱਚ ਅਜਿਹੇ ਸਮੇਂ ਵਿੱਚੋਂ ਲੰਘੇ ਹਾਂ, ਸਾਡੇ ਵਿੱਚੋਂ ਬਹੁਤਿਆਂ ਦੀ ਸੋਚ, ਕਮੀਆਂ ਦੇ ਵਿੱਚ ਕਿਵੇਂ ਰਾਹ ਲੱਭਣਾ, ਉਸ ਦੀ ਰਹੀ ਹੈ। ਬਹੁਲਤਾ ਦੇ ਵਿੱਚ ਕਿਵੇਂ ਕੰਮ ਕਰਨਾ, ਇਹ By and large ਸਾਡੀ ਬਹੁਤ ਵੱਡੀ class ਹੈ, ਜਿਸ ਦੀ ਸੋਚ ਵਿੱਚ ਬੈਠਦਾ ਨਹੀਂ ਹੈ। ਉਸ ਨੂੰ ਇਹ ਤਾਂ ਪਤਾ ਸੀ ਕਿ ਅਕਾਲ ਹੋਵੇ ਤਾਂ ਕਿੇਂ perfect management ਕਰਨਾ ਹੈ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਭਰਪੂਰ ਪਾਕ ਪੈਦਾ ਹੋਵੇ, ਤਾਂ ਕਿਵੇਂ management ਕਰਨੀ ਹੈ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ Engineering College ਵਿੱਚ ਸੀਟ ਖ਼ਾਲੀ ਹੋਵੇ, ਤਾਂ ਲੋਕਾਂ ਨੂੰ ਕਿਵੇਂ admission ਦੇਣਾ, ਪਰ ਜਦੋਂ ਸੀਟਾਂ ਘੱਟ ਪੈ ਜਾਣ ਅਤੇ ਵਿਦਿਆਰਥੀਆਂ ਦੀ ਗਿਣਤੀ ਵਧ ਜਾਵੇ, ਤਦ ਕਿਵੇਂ manage ਕਰਨਾ, ਤਾਂ ਉਹ ਸੰਕਟ ਵਿੱਚ ਪੈ ਜਾਂਦਾ ਹੈ।

ਜਿਸ ਤਰ੍ਹਾਂ ਦੇਸ਼ ਵਧ ਰਿਹਾ ਹੈ, ਜਿਸ ਤਰ੍ਹਾਂ ਦੇਸ਼ ਵਿੱਚ ਜਨ-ਸਾਧਾਰਨ ਦੇ expression ਨਾਲ ਉਸ ਦੀ ਮਿਹਨਤ ਜੁੜ ਰਹੀ ਹੈ, ਤਾਂ ਬਹੁਲਤਾ ਦੇ ਦਰਸ਼ਨ ਹੋ ਰਹੇ ਹਨ। ਘੱਟ ਪਾਣੀ ਹੈ, ਤਾਂ ਕਿਵੇਂ ਨਹਾਉਣਾ ਆ ਜਾਂਦਾ ਹੈ, ਪਰ fountain ਉੱਤੇ ਚੱਲ ਰਿਹਾ ਹੈ ਅਤੇ ਘੱਟ ਪਾਣੀ ਨਾਲ ਨਹਾਉਣ ਦੀ ਸੂਚਨਾ ਆਵੇ, ਤਾਂ follow ਕਰਨਾ ਔਖਾ ਹੋ ਜਾਂਦਾ ਹੈ। ਅਸੀਂ ਬਹੁਲਤਾ ਵਿੱਚ, ਜਿੱਥੇ-ਜਿੱਥੇ ਬਹੁਲਤਾ ਦੀਆਂ ਸੰਭਾਵਨਾਵਾਂ ਦਿਸ ਰਹੀਆਂ ਹਨ, ਜਾਂ ਬਹੁਲਤਾਵਾਂ ਨੂੰ ਸਾਡੇ ਸਾਹਮਣੇ ਨਜ਼ਰ ਦੇ ਵੇਖ ਰਹੇ ਹਾਂ, ਉਸ ਲਈ ਕੀ ਸਾਡੀ strategy ਬਦਲ ਸਕਦੇ ਹਨ? ਕੀ ਅਸੀਂ ਆਪਣਾ mind-set ਬਦਲ ਸਕਦੇ ਹਾਂ? ਨਹੀਂ ਤਾਂ ਅਸੀਂ ਵੱਡੇ ਬਣ ਨਹੀਂ ਸਕਾਂਗੇ ਜੀ। ਸਾਡੀ ਸੋਚ ਦੀ ਸੀਮਾ ਉਹੀ ਰਹੇਗੀ ਜੀ। ਅਸੀਂ ਉਨ੍ਹਾਂ ਚੁਣੌਤੀਆਂ ਨੂੰ ਪ੍ਰਵਾਨ ਕਰ ਕੇ ਅੱਗੇ ਵਧਣ ਲਈ ਸੋਚਿਆ ਹੈ ਜੀ।

ਜਿਵੇਂ ਮੈਂ ਕਿਹਾ, ਸ਼ੁਰੂ ਵਿੱਚ ਸਾਡਾ ਆਪਣੇ-ਆਪਣੇ ਵਿੱਚ ਸੀ, ਦੂਜੇ district ਦੇ ਨਾਲ ਵੀ competition ਨਹੀਂ ਸੀ। ਇਹ district ਜੋ ਹੈ ਉੱਥੇ ਪਾਣੀ ਹੈ, ਇਸ ਲਈ ਖੇਤੀ ਵਧੀਆ ਹੁੰਦੀ ਹੈ, ਉੱਥੇ ਸੋਕਾ ਹੈ ਇਸ ਲਈ ਖੇਤੀ ਨਹੀਂ ਹੁੰਦੀ; ਹੁੰਦਾ ਹੈ, ਹੁੰਦਾ ਹੈ, ਮੇਰੇ ਪੁਰਖਿਆਂ ਨੈ ਵੀ ਇਹ ਕੀਤਾ, ਅਜਿਹਾ ਸੀ। ਹੁਣ ਸਿਰਫ਼ district, district ਨਹੀਂ, ਦੁਨੀਆ ਇੰਨੀ ਬਦਲ ਚੁੱਕੀ ਹੈ ਕਿ ਹੁਣ ਰਾਜਾਂ, ਰਾਜਾਂ ਵਿਚਾਲੇ competition ਹੈ, ਕੱਲ੍ਹ ਅਤੇ ਅੱਜ ਦੇ ਵਿੱਚ competition ਹੈ। ਹਰ ਛਿਣ ਅਸੀਂ ਇਸ ਰੀਤ ਦੀਆਂ ਚੁਣੌਤੀਆਂ ਨਾਲ ਆਪਣੇ-ਆਪ ਉੱਪਰ ਚੁੱਕਣਾ ਹੈ ਅਤੇ ਵਿਸ਼ਵ ਸੰਦਰਭ ਵਿੱਚ ਵੀ ਕਰਨ ਦੀ ਜ਼ਰੂਰਤ ਹੈ।

Civil Service ਦੀ ਇੱਕ ਹੋਰ ਤਾਕਤ, ਅਤੇ ਮੈਂ ਮੰਨਦਾ ਹਾਂ, ਉਸ ਦੀ ਤਾਕਤ ਵੀ ਹੈ, ਉਸ ਦਾ ਧਰਮ ਵੀ ਹੈ, Civil Service ਦੇ ਵਿਅਕਤੀ ਨੂੰ ਉਸ ਧਰਮ ਨਾਲ ਚੱਲਣ ਦਾ ਕੋਈ ਹੱਕ ਨਹੀਂ ਹੈ; ਅਤੇ ਉਹ ਹੈ, ਉਹ district ਵਿੱਚ ਬੈਠਾ ਹੋਵੇ, ਤਹਿਸੀਲ ਵਿੱਚ ਬੈਠਾ ਹੋਵੇ ਜਾਂ final authority ਦੇ ਰੂਪ ਵਿੱਚ ਬੈਠਾ ਹੋਵੇ; ਉਸ ਦਾ ਫ਼ਰਜ਼ ਬਣਦਾ ਹੈ, ਹਰ proposal ਨੂੰ, ਹਰ ਘਟਨਾ ਨੂੰ, ਹਰ ਫ਼ੈਸਲੇ ਨੂੰ ਰਾਸ਼ਟਰ ਹਿਤ ਦੀ ਤੱਕੜੀ ਵਿੱਚ ਹੀ ਤੋਲਣਾ, ਉਸ ਨੂੰ ਟੁਕੜਿਆਂ ਵਿੱਚ ਵੇਖਣ ਦਾ ਅਧਿਕਾਰ ਨਹੀਂ ਹੈ। ਇਹ ਫ਼ੈਸਲਾ ਮੈਂ ਇੱਥੇ ਕਰਦਾ ਹਾਂ ਪਰ ਮੇਰੇ ਦੇਸ਼ ਦੇ ਕਿਸੇ ਕੋਣੇ ਵਿੱਚ negative impact ਤਾਂ ਨਹੀਂ ਕਰੇਗਾ? ਮੇਰਾ ਤਾਂ ਇੱਥੇ ਕੰਮ ਚੱਲ ਜਾਵੇਗਾ, ਮੇਰੇ ਲਈ ਤਾਂ ਵਾਹ-ਵਾਹ ਹੋ ਜਾਵੇਗੀ, ਪਰ ਮੇਰਾ ਇਹ ਫ਼ੈਸਲਾ ਮੇਰੇ ਦੇਸ਼ ਦੇ ਕਿਸੇ ਕੋਦੇ ਉੱਤੇ ਤਾਂ impact ਨਹੀਂ ਕਰਦਾ ਹੈ; ਇਹ ਤੱਕੜੀ Civil Service ਕੋਲ ਹੈ। ਉਸ ਦੀ training ਹੀ ਉਸ ਤਰ੍ਹਾਂ ਹੋਈ ਹੈ, ਉਸ ਵਿੱਚ ਕਦੇ ਵੀ ਕਮੀ ਨਹੀਂ ਆਉਣ ਦੇਵੋ। ਸਰਕਾਰਾਂ ਆਉਣਗੀਆਂ; ਨੇਤਾ ਆਉਣਗੇ, ਜਾਣਗੇ; ਇਹ ਵਿਵਸਥਾ ਅਮਰ ਹੈ। ਅਤੇ ਇਸ ਵਿਵਸਥਾ ਦਾ ਬੁਨਿਆਦੀ ਧਰਮ ਹਰ ਫ਼ੈਸਲਾ ਰਾਸ਼ਟਰ ਹਿਤ ਦੀ ਤੱਕੜੀ ਵਿੱਚ ਤੋਲਣਾ ਹੈ। ਅਤੇ ਭਵਿੱਖ ਦੇ ਸਮੇਂ ਵਿੱਚ ਵੀ ਕੀ impact ਹੋਵੇਗਾ, ਉਹ ਵੀ ਉਸ ਨੂੰ ਵੇਖਣਾ ਪਵੇਗਾ। ਜੇ ਭਵਿੱਖ ਦੇ ਸਮੇਂ ਵਿੱਚ ਉਸ ਦੇ impact ਬਾਰੇ ਜੇ ਉਹ ਨਹੀਂ ਸੋਚਦਾ ਹੈ, ਤਾਂ ਵੀ ਨਹੀਂ ਚੱਲੇਗਾ। ਅਤੇ ਇਸ ਲਈ Civil Service ਵਿੱਚ ਅਸੀਂ ਲੋਕਾਂ ਨੇ ਜੋ training ਲਈ ਹੈ, ਬਦਲਦੇ ਹੋਏ ਜੁੱਗ ਨੂੰ ਸਮਝਦਿਆਂ, ਅਸੀਂ ਉਸ ਨੂੰ ਆਪਣੇ-ਆਪ ਨੂੰ relevant ਕਿਵੇਂ ਬਣਾਈਏ। ਬਦਲੀ ਹੋਈ ਦੁਨੀਆ ਵਿੱਚ ਜੇ ਅਸੀਂ irrelevant ਹੋ ਜਾਵਾਂਗੇ, ਤਾਂ ਸ਼ਾਇਦ ਸਥਿਤੀ ਕਿੱਥੋਂ ਦੀ ਕਿੱਥੇ ਪੁੱਜ ਜਾਵੇਗੀ, ਅਸੀਂ ਕਿਤੋਂ ਦੇ ਨਹੀਂ ਰਹਾਂਗੇ। ਅਤੇ ਇਸ ਲਈ Institutional growth, institutinal development, institutional mechanism ਇਸ ਦੀ ਲਗਾਤਾਰ ਸਾਨੂੰ overhauling ਕਰਦੇ ਰਹਿਣਾ ਪਵੇਗਾ, lubricating ਦੀ ਜ਼ਰੂਰਤ ਹੈ।

ਹਾਂ, ਇੱਥੇ HR ਦੀ ਗੱਲ ਹੋਈ ਹੈ, ਕਾਫ਼ੀ ਮਾਤਰਾ ਵਿੱਚ, ਮੈਨੂੰ ਪਤਾ ਨਹੀਂ HR ਵਿੱਚ lubricating ਵਿਸ਼ਾ ਆਇਆ ਕਿ ਨਹੀਂ ਆਇਆ। ਕੀ ਕਾਰਨ ਹੈ ਅਸੀਂ ਸਾਰੇ Civil Service ਦੇ ਲੋਕ ਹਾਂ, 25 ਸਾਲ ਪੁਰਾਣਾ ਮਾਮਲਾ ਲਟਕਿਆ ਪਿਆ ਹੈ, 30 ਸਾਲ ਪੁਰਾਣਾ ਮਾਮਲਾ ਲਟਕਿਆ ਪਿਆ ਹੈ, leadership ਦੇ ਫ਼ੈਸਲੇ ਦੀ ਘਾਟ ਵਿੱਚ ਨਹੀਂ, department ਦੀ, ਦੋ department ਦੇ ਵਿੱਚ ਦੀਆਂ ਫ਼ਾਇਲਾਂ ਵਿੱਚ ਲਟਕਿਆ ਪਿਆ ਹੈ, ਕੀ ਕਾਰਨ ਹੈ? ਅਤੇ ਉਹੀ ਮੁੱਦਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ PRAGATI (Pro-Active Governance And Timely Implementation) ਪ੍ਰੋਗਰਾਮ ਕਰਨ ਅਤੇ ਇੰਝ ਹੀ PRAGATI ਪ੍ਰੋਗਰਰਾਮ ਵਿੱਚ listing ਹੋ ਜਾਵੇ ਕਿ ਇੰਨੀਆਂ ਚੀਜ਼ਾਂ ਉੱਤੇ PRAGATI ਪ੍ਰੋਗਰਾਮ ਵਿੱਚ ਵੇਖਣ ਵਾਲੇ ਹਾਂ ਅਤੇ ਫਟਾਫਟ 24 ਘੰਟਿਆਂ ਵਿੱਚ ਫ਼ੈਸਲਾ ਹੋ ਜਾਵੇ, ਸਾਰੀ clearance ਮਿਲ ਜਾਵੇ ਅਤੇ project clear ਹੋ ਜਾਵੇ, 8-9 ਲੱਖ ਕਰੋੜ ਰੁਪਏ ਦੇ project clear ਹੋ ਗਏ, ਕੀ ਕਾਰਨ ਸੀ? PRAGATI ਦੀ success ਹੋਵੇ ਤਾਂ ਮੈਂ ਜੈ-ਜੈਕਾਰ ਕਰ ਸਕਦਾ ਹਾਂ ਕਿ ਦੇਸ਼ ਦਾ ਇੱਕ ਅਜਿਹਾ ਪ੍ਰਧਾਨ ਮੰਤਰੀ ਹੈ ਕਿ ਜੋ technology ਦਾ ਉਪਯੋਗ ਕਰਦਿਆਂ ਲਟਕੀਆਂ ਪਈਆਂ ਸਮੱਸਿਆਵਾਂ ਨੂੰ ਹੱਲ ਕਰ ਰਿਹਾ ਹੈ। ਮੇਰੇ ਲਈ ਉਹ ਤਸੱਲੀ ਦਾ ਵਿਸ਼ਾ ਨਹੀਂ ਹੈ, ਮੇਰੇ ਲਈ ਉਸ ਵਿੱਚੋਂ ਸਿੱਖਣ ਦਾ ਵਿਸ਼ਾ ਹੈ ਅਤੇ ਸਿੱਖਣ ਦਾ ਵਿਸ਼ਾ ਇਹ ਹੈ ਕਿ ਮੇਰੇ ਸਾਰੇ ਸਾਥੀ ਇਹ ਸੋਚਣ, ਕੀ ਕਾਰਨ ਹੈ ਕਿ ਜੋ ਫ਼ੈਸਲਾ ਤੁਸੀ 24 ਘੰਟਿਆਂ ਵਿੱਚ ਕੀਤਾ, ਉਹ 15 ਸਾਲਾਂ ਤੋਂ ਕਿਉਂ ਲਟਕਿਆ ਪਿਆ ਸੀ? Road ਬਣ ਰਹੀ ਹੈ, ਲੋਕਾਂ ਨੂੰ ਜ਼ਰੂਰਤ ਹੈ ਪਰ Forest Department ਅਟਕਿਆ ਪਿਆ ਹੈ, ਪਰ ਪ੍ਰਧਾਨ ਮੰਤਰੀ ਨੇ intervene ਕੀਤਾ, clear ਹੋ ਗਿਆ, ਇਹ ਸਥਿਤੀ ਚੰਗੀ ਨਹੀਂ ਹੈ। PRAGATI ਦੀ success ਲਈ ਮੋਦੀ ਦੀ ਜੈ-ਜੈਕਾਰ ਹੋ ਜਾਵੇ, ਉਸ ਨਾਲ ਦੇਸ਼ ਦਾ ਭਲਾ ਨਹੀਂ ਹੋਵੇਗਾ, ਉਹ ਇੱਕ temporary ਚੀਜ਼ ਹੈ।

ਦੇਸ਼ ਦਾ ਭਲਾ ਇਸ ਵਿੱਚ ਹੈ ਕਿ ਮੇਰੀ ਵਿਵਸਥਾ ਸੁਚਾਰੂ ਰੂਪ ਨਾਲ ਚੱਲਦੀ ਹੋਵੇ, ਹਰ ਅਫ਼ਸਰ ਵਿੱਚ ਇੱਕ lubricating ਵਿਵਸਥਾ ਹੋਣੀ ਚਾਹੀਦੀ ਹੈ ਜੀ, lubricating cooperation ਹੋਣਾ ਚਾਹੀਦਾ ਹੈ। ਟਕਰਾਅ ਸ਼ਕਤੀ ਨੂੰ ਖਰਚ ਕਰਦਾ ਹੈ ਜੀ, lubrication ਸ਼ਕਤੀ ਨੂੰ smooth ਕਰ ਦਿੰਦਾ ਹੈ ਜੀ। ਕੀ ਅਸੀਂ ਉਸ ਦਿਸ਼ਾ ਵਿੱਚ ਸੋਚਦੇ ਹਾਂ? ਅਜੇ ਵੀ ਮੈਂ ਸਮਝ ਨਹੀਂ ਸਕਦਾ ਹਾਂ ਜੀ। ਸਰਕਾਰ ਦੇ ਦੋ department ਕੋਰਟ ਵਿੱਚ ਕਿਉਂ ਝਗੜਾ ਕਰ ਰਹੇ ਹਨ, ਮੈਂ ਨਹੀਂ ਸਮਝ ਸਕਦਾ। ਅਦਾਲਤ ਦੇ ਅੰਦਰ ਦੋ ਅਲੱਗ -ਅਲੱਗ department, ਅਲੱਗ- ਅਲੱਗ view, ਸਰਕਾਰ ਇੱਕ। ਕੀ ਅਸੀਂ ਇੱਕ All India Civil Service ਦੇ ਨਾਤੇ ਆਪਣੀ ਕਮਜ਼ੋਰੀ ਸਵੀਕਾਰ ਕਰਦੇ ਹਾਂ? ਕੀ ਕੋਈ ਜ਼ਿੰਮੇਵਾਰੀ ਤੋਂ ਘਬਰਾ ਰਿਹਾ? ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ? ਕੀ ਇਹੀ Ego ਵਿੱਚਕਾਰ ਆ ਰਹੀ ਹੈ। ਮੈਂ ਚਾਹਾਂਗਾ Civil Service Day ‘ਤੇ ਇਹ ਸਾਡਾ ਆਤਮ ਚਿੰਤਨ ਦਾ ਅਵਸਰ ਵੀ ਹੋਣਾ ਚਾਹੀਦਾ ਹੈ। ਦੇਸ਼ ਦੀਆਂ ਅਦਾਲਤਾਂ ਦਾ ਕਿੰਨਾ ਸਮਾਂ ਜਾ ਰਿਹਾ ਹੈ, ਦੇਸ਼ ਦੇ ਆਮ ਇਨਸਾਨ ਦੀ ਜੋ ਜ਼ਰੂਰਤ ਹੈ ਉਸ ਵਿੱਚ ਕਿੰਨੀਆਂ ਰੁਕਾਵਟਾਂ ਆ ਰਹੀਆਂ ਹਨ। ਅਤੇ ਕੇਸ ਹਾਰ-ਜਿੱਤ ਦਾ ਕਾਰਨ ਕੀ ਬਣਦਾ ਹੈ, ਇੱਕ ਅਫ਼ਸਰ ਨੇ ਪੂਰਾ ਸੋਚੇ ਬਿਨਾਂ ਜੇਕਰ ਇੱਕ ਲਾਇਨ ਫਾਇਲ ਵਿੱਚ ਲਿਖ ਦਿੱਤੀ, ਅਤੇ ਕਿਸੇ interested group ਨੇ ਉਸ ਫਾਇਲ ਨੂੰ ਹੱਥ ਲਾ ਲਿਆ, ਮਾਮਲਾ ਚੌਪਟ ਹੋ ਜਾਂਦਾ ਹੈ। ਮਿਲ ਬੈਠ ਕੇ ਗੱਲ ਕਰ-ਕਰ ਕੇ ਅਤੇ ਇਹ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਕੋਈ ਫੈਸਲਾ ਜਲਦੀ ਕਰਦਾ ਹੈ ਤਾਂ ਕੋਈ ਬੁਰੇ ਦੇ ਇਰਾਦੇ ਨਾਲ ਕਰਦਾ ਹੈ। ਅਜਿਹੇ ਦੋਸ਼ ਲਗਾਉਣ ਵਾਲਿਆਂ ਦੇ ਅਜੇ ਤੱਕ ਕੋਈ ਦੋਸ਼ ਪੂਰੇ ਨਹੀਂ ਹੋਏ ਹਨ। ਅਤੇ ਇਸ ਲਈ ਮਨ ਵਿੱਚ ਇਹ ਝਿਝਕ ਰੱਖਣ ਦੀ ਜ਼ਰੂਰਤ, ਜੇਕਰ ਸੱਚਾਈ ਨਾਲ, ਇਮਾਨਦਾਰੀ ਨਾਲ ਆਮ ਇਨਸਾਨ ਦੇ ਹਿੱਤ ਵਿੱਚ ਕੀਤਾ ਹੈ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਬੁਰਾ ਨਹੀਂ ਠਹਿਰਾ ਸਕਦੀ। ਪਲ ਭਰ ਲਈ ਕੁਝ ਹੋ ਜਾਏ, ਹੋ ਜਾਏ, ਦੇਖਿਆ ਜਾਵੇਗਾ, ਮੈਂ ਤੁਹਾਡੇ ਨਾਲ ਖੜ੍ਹਾ ਹਾਂ।
ਸੱਚਾਈ ਨਾਲ ਕੰਮ ਹੋਣਾ ਚਾਹੀਦਾ ਹੈ, ਕੌਣ ਰੋਕਦਾ ਹੈ ਜੀ। ਅਤੇ ਅੱਜ ਇੱਕ ਅਵਸਰ ਆਇਆ ਹੈ ਹਿੰਮਤ ਨਾਲ ਫੈਸਲੇ ਲੈਣ ਦਾ, ਅੱਜ ਇੱਕ ਅਵਸਰ ਆਇਆ ਹੈ out of the box ਸੋਚਣ ਦਾ, ਅੱਜ ਇੱਕ ਅਵਸਰ ਆਇਆ ਹੈ ਨਿਰਧਾਰਤ ਮਾਰਗ ਤੋਂ ਵੀ ਨਵੇਂ ਮਾਰਗ ‘ਤੇ ਕਦਮ ਰੱਖ ਕੇ ਸਥਿਤੀਆਂ ਨੂੰ ਬਦਲਣ ਦਾ ਅਵਸਰ ਆਇਆ ਹੈ ਅਤੇ ਮੈਂ ਮੰਨਦਾ ਹਾਂ ਮੇਰੇ ਨਾਲ ਕੰਮ ਕਰਨ ਵਾਲੇ ਸਾਰੇ ਸਾਥੀਆਂ ਨੂੰ ਅਜਿਹਾ ਅਵਸਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਘੱਟ ਮਿਲਿਆ ਹੋਵੇਗਾ ਜੋ ਅੱਜ ਆਇਆ ਹੈ। ਕਿਉਂਕਿ ਮੈਂ ਇਸ ਸੋਚ ਦਾ ਵਿਅਕਤੀ ਹਾਂ।
ਇੱਥੇ reform, perform, transform ਦੀ ਗੱਲ ਹੋ ਰਹੀ ਹੈ। ਰਾਜਨੀਤੀ ਦੀ ਇੱਛਾ ਸ਼ਕਤੀ ਨਿਰਭਰ ਕਰਦੀ ਹੈ reform ਲਈ ਪਰ ਤੁਹਾਡੀ ਕਰਤੱਵ ਸ਼ਕਤੀ ਨਿਰਭਰ ਕਰਦੀ ਹੈ perform ਲਈ। ਰਾਜਨੀਤੀ ਦੀ ਇੱਛਾ ਸ਼ਕਤੀ reform ਕਰ ਸਕਦੀ ਹੈ, ਪਰ ਜੇਕਰ ਇਹ ਜੇਕਰ ਇਸ team ਦੀ ਕਰਤੱਵ ਸ਼ਕਤੀ ਘੱਟ ਪੈ ਗਈ ਤਾਂ perform ਨਹੀਂ ਹੁੰਦਾ ਹੈ ਅਤੇ ਜਨ ਸ਼ਮੂਲੀਅਤ ਨਹੀਂ ਹੁੰਦੀ ਤਾਂ transform ਨਹੀਂ ਹੁੰਦਾ ਹੈ। ਤਾਂ ਇਹ ਤਿੰਨੋਂ ਚੀਜ਼ਾਂ, political will power, ਇਹ reform ਕਰ ਸਕਦਾ ਹੈ, ਪਰ Bureaucratic system, governance, ਇਹ perform ਕਰਦਾ ਹੈ। ਅਤੇ ਜਨ ਸ਼ਮੂਲੀਅਤ transform ਕਰਦੀ ਹੈ। ਸਾਨੂੰ ਇਨ੍ਹਾਂ ਤਿੰਨਾਂ ਨੂੰ ਇੱਕ wave length ਵਿੱਚ ਚਲਾਉਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਤਿੰਨਾਂ ਨੂੰ ਇੱਕ wave length ਵਿੱਚ ਚਲਾਉਂਦੇ ਹਾਂ ਤਾਂ ਸਾਨੂੰ ਇਛੁੱਕ ਨਤੀਜਾ ਮਿਲਦਾ ਹੈ।

ਮੈਂ ਚਾਹਾਂਗਾ ਕਿ civil service day ਦੇ ਸਬੰਧ ਵਿੱਚ ਅਸੀਂ ਆਤਮ ਚਿੰਤਨ ਕਰਨ ਵਿੱਚ ਕੋਈ ਕੋਤਾਹੀ ਨਾ ਵਰਤੀਏ। ਸੋਚੋ, ਜਿਸ ਦਿਨ civil service ਲਈ ਤੁਸੀ select ਹੋਏ ਹੋਵੋਗੇ ਤੁਹਾਡੇ ਮਾਂ-ਬਾਪ ਨੇ ਤੁਹਾਨੂੰ ਕਿਸ ਰੂਪ ਵਿੱਚ ਦੇਖਿਆ ਹੋਵੇਗਾ, ਤੁਹਾਡੇ ਦੋਸਤਾਂ-ਮਿੱਤਰਾਂ ਨੇ ਕਿਵੇਂ ਦੇਖਿਆ ਹੋਵੇਗਾ, ਅਤੇ ਤੁਸੀ ਵੀ ਜਦੋਂ ਘਰ ਤੋਂ ਚੱਲੇ ਹੋਵੋਗੇ, ਉਸ ਪਲ ਨੂੰ ਯਾਦ ਕਰੋ। ਮੈਂ ਮੰਨਦਾ ਹਾਂ ਉਹ ਪਲ ਹੀ, ਉਸ ਤੋਂ, ਉਸ ਤੋਂ ਵੱਡਾ, ਉੱਤਮ ਤੋਂ ਉੱਤਮ ਤੁਹਾਡਾ ਕੋਈ ਮਾਰਗ ਦਰਸ਼ਕ ਨਹੀਂ ਹੋ ਸਕਦਾ ਹੈ, ਜੋ ਜੀਵਨ ਦਾ ਉਹ ਪਹਿਲਾ ਪਲ ਸੀ। ਉਹ ਹੀ ਤੁਹਾਡੇ ਜੀਵਨ ਦੀ ਤਾਕਤ ਹੈ। ਜੇਕਰ ਕੁਝ ਹੋਰ ਹੈ ਤਾਂ ਤੁਸੀ derail ਹੋਏ ਹੋ, ਜੇਕਰ ਉਹ ਬਣਿਆ ਹੋਇਆ ਹੈ ਤਾਂ ਤੁਸੀ ਸੱਚੇ ਰਸਤੇ ‘ਤੇ, ਨਾ ਮੇਰੇ ਸ਼ਬਦਾਂ ਨੂੰ ਯਾਦ ਕਰਨ ਦੀ ਜ਼ਰੂਰਤ ਹੈ, ਨਾ ਹਿੰਦੁਸਤਾਨ ਦੇ ਕਿੰਨੇ ਹੀ ਤੁਹਾਡੇ senior ਲੋਕਾਂ ਨੇ ਤੁਹਾਨੂੰ ਕਿਹਾ ਹੋਵੇ ਕਿ ਕਿਸੇ ਨੂੰ ਯਾਦ ਕਰਨ ਲਈ, ਸਿਰਫ਼ ਆਪਣੇ ਆਪ ਜਿਸ ਦਿਨ ਤੁਸੀ civil service ਲਈ select ਹੋਏ ਸੀ, ਉਸ ਪਲ ਤੁਹਾਡੇ ਮਨ ਵਿੱਚ ਜੋ ਵਿਚਾਰ ਆਇਆ ਸੀ, ਉਹ ਹੀ ਤੁਹਾਡੀ ਪ੍ਰੇਰਣਾ ਰਹੇਗਾ, ਮੈਂ ਨਹੀਂ ਮੰਨਦਾ ਹਾਂ ਇਸ ਦੇਸ਼ ਨੂੰ ਕੋਈ ਨੁਕਸਾਨ ਹੋਵੇਗਾ। ਕੋਈ ਬਾਹਰ ਤੋਂ ਜ਼ਰੂਰਤ ਨਹੀਂ ਹੈ ਜੀ। ਉਸੀ ਨੂੰ ਯਾਦ ਕਰੋ, ਵਾਰ ਵਾਰ ਯਾਦ ਕਰੋ, civil service day ਨੂੰ ਯਾਦ ਕਰੋ, ਫਿਰ ਤੋਂ ਇੱਕ ਵਾਰ ਜ਼ਰਾ 30-40 ਸਾਲ, 25 ਸਾਲ ਪਿੱਛੇ ਚਲੇ ਜਾਓ, ਜ਼ਰਾ ਉਸ ਪਲ ਨੂੰ ਯਾਦ ਕਰੋ, ਜਦੋਂ ਮਾਂ-ਬਾਪ ਨੂੰ ਪਤਾ ਲੱਗਿਆ ਹੋਵੇਗਾ ਕਿ ਤੁਸੀ UPSC ਪਾਸ ਕਰਕੇ, IAS ਹੋ ਕੇ ਹੁਣ ਤੁਸੀ ਅੱਗੇ ਵਧ ਰਹੇ ਹੋ, ਹੁਣ ਮਸੂਰੀ ਲਈ ਨਿਕਲਣ ਵਾਲੇ ਹੋ। ਉਸ ਪਲ ਨੂੰ ਯਾਦ ਕਰੋ, ਰੇਲਵੇ ਸਟੇਸ਼ਨ ‘ਤੇ ਤੁਹਾਡੇ ਮਾਂ-ਬਾਪ ਛੱਡਣ ਆਏ ਹੋਣਗੇ, ਪਲ ਯਾਦ ਕਰੋ। ਬੱਸ, ਸਟੇਸ਼ਨ ‘ਤੇ ਤੁਹਾਡੇ ਸਾਥੀ ਛੱਡਣ ਆਏ ਹੋਣਗੇ, ਪਲ ਯਾਦ ਕਰੋ। ਉਹ ਪਹਿਲੇ 24, 48 ਘੰਟਿਆਂ ਨੂੰ ਯਾਦ ਕਰੋ, ਜ਼ਿੰਦਗੀ ਵਿੱਚ ਕਿਵੇਂ-ਕਿਵੇਂ ਦੇ ਸੁਪਨੇ ਭਰ ਕੇ ਨਿਕਲੇ ਸੀ, ਕੀ ਕਿਧਰੇ ਉਸ ਵਿੱਚ dilution, diversion ਤਾਂ ਨਹੀਂ ਆਇਆ ਹੈ? ਕਿਸੇ ਹੋਰ ਦੇ ਉਪਦੇਸ਼ ਦੀ ਲੋੜ ਨਹੀਂ, ਕਿਸੇ ਪ੍ਰੇਰਕ ਕਥਾ ਦੀ ਲੋੜ ਨਹੀਂ ਹੈ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ।

ਸਰਕਾਰ ਦਾ ਇੱਕ ਸੁਭਾਅ ਹੁੰਦਾ ਹੈ, ਇਸ ਵਿੱਚ ਬਹੁਤ ਵੱਡੀ ਤਬਦੀਲੀ ਦੀ ਜ਼ਰੂਰਤ ਹੈ, ਅਤੇ ਉਹ target ਪੂਰਾ ਹੋਇਆ ਹੈ। ਕੀ ਸਚਮੁੱਚ ਵਿੱਚ ਅੰਕੜਿਆਂ ਦੀ ਖੇਡ ਨਾਲ ਤਬਦੀਲੀ ਆਈ ਹੈ? ਤੁਹਾਡੇ ਲੋਕਾਂ ਵਿੱਚਕਾਰ ਇੱਕ ਕਥਾ ਬਹੁਤ ਪ੍ਰਚੱਲਿਤ ਹੈ, ਸ਼ਾਇਦ, ਤੁਸੀ ਲੋਕ ਜਾਣਦੇ ਵੀ ਹੋ ਜਾਂ ਅਸੀਂ ਸੁਣਦੇ ਹਾਂ, ਪਤਾ ਨਹੀਂ ਕੌਣ-ਕੌਣ ਸੋਚਦੇ ਹਨ। ਇੱਕ ਬਗੀਚੇ ਵਿੱਚ ਕੁਝ ਲੋਕ ਕੰਮ ਕਰ ਰਹੇ ਸਨ। ਇੱਕ senior ਵਿਅਕਤੀ ਨੇ ਦੇਖਿਆ। ਇਹ ਦੋ ਲੋਕ ਇੰਨੀ ਮਿਹਨਤ ਕਰ ਰਹੇ ਹਨ, ਪਸੀਨਾ ਵਹਾ ਰਹੇ ਹਨ। ਇੱਕ ਖੱਡਾ ਪੁੱਟ ਰਿਹਾ ਹੈ ਅਤੇ ਦੂਜਾ ਮਿੱਟੀ ਭਰ ਰਿਹਾ ਹੈ। ਤਾਂ ਉਸ ਨੂੰ ਬਹੁਤ ਹੈਰਾਨੀ ਹੋਈ, ਥੋੜਾ ਜਾਗਰੂਕ ਨਾਗਰਿਕ ਸੀ। ਉਸ ਨੇ ਜਾ ਕੇ ਪੁੱਛਿਆ ਭਾਈ ਇਹ ਕੀ ਕਰ ਰਹੇ ਹੋ? ਤੁਸੀ ਇੰਨੇ ਦੋ ਲੋਕ, ਨਹੀਂ ਬੋਲੇ, ਦੋ ਨਹੀਂ ਅਸੀਂ ਤਾਂ ਤਿੰਨ ਹਾਂ। ਪੁੱਛੋ ਤਿੰਨ ਹਾਂ? ਨਹੀਂ ਬੋਲੇ ਤੀਜਾ ਅੱਜ ਆਇਆ ਨਹੀਂ ਹੈ। ਤਾਂ ਬੋਲੇ ਕੀ ਕੰਮ ਕਰ ਰਹੇ ਹੋ? ਤਾਂ ਬੋਲੇ ਮੇਰੇ ਜ਼ਿੰਮੇ ਹੈ ਖੱਡਾ ਪੁੱਟਣਾ, ਜੋ ਅੱਜ ਨਹੀਂ ਆਇਆ ਉਸ ਦਾ ਜ਼ਿੰਮਾ ਹੈ ਪੌਦੇ ਲਗਾਉਣਾ ਅਤੇ ਇਸ ਦਾ ਜ਼ਿੰਮਾ ਹੈ ਮਿੱਟੀ ਪਾਉਣੀ, ਪਰ ਉਹ ਨਹੀਂ ਆਇਆ, ਪਰ ਸਾਡਾ ਕੰਮ ਚਲ ਰਿਹਾ ਹੈ। ਉਹ ਖੱਡਾ ਪੁੱਟ ਰਿਹਾ ਹੈ, ਮੈਂ, ਉਹ ਨਹੀਂ ਆਇਆ, ਕੰਮ ਹੋਇਆ? ਹੋਇਆ, ਜਿੰਨੇ ਘੰਟੇ ਕਰਨਾ ਸੀ ਕੀਤਾ, ਜਿੰਨੀ ਮਿੱਟੀ ਕੱਢਣੀ ਸੀ, ਕੱਢੀ, ਜਿੰਨੀ ਪਾਉਣੀ ਸੀ, ਪਾਈ, ਦੇਸ਼ ਦਾ ਕੀ ਲਾਭ ਹੋਇਆ? ਕਿਉਂ? ਕਿਉਂਕਿ ਇੱਕ missing ਸੀ।
Outcome Centric, ਸਾਨੂੰ ਹਰ ਚੀਜ਼ ਨੂੰ ਤੋਲਣਾ ਚਾਹੀਦਾ ਹੈ ਅਤੇ ਇਸ ਵਾਰੀ ਪਹਿਲੀ ਵਾਰੀ ਵੱਡੀ ਹਿੰਮਤ ਕੀਤੀ ਹੈ, ਬੀਤੇ ਸਾਲ ਬਜਟ ਨਾਲ ਇਕ outcome related document ਬਜਟ ਨਾਲ ਦਿੱਤਾ ਜਾਂਦਾ ਹੈ, ਬਹੁਤ ਘੱਟ ਲੋਕਾਂ ਨੇ ਇਸ ਨੂੰ study ਕੀਤਾ ਹੋਵੇਗਾ। ਪਹਿਲੀ ਵਾਰ ਹਿੰਦੁਸਤਾਨ ਵਿੱਚ ਬਜਟ ਨਾਲ outcome documental ਦਿੱਤਾ ਜਾਂਦਾ ਹੈ। ਅਸੀਂ ਹੇਠਾਂ ਤੱਕ ਇਸ ਗੱਲ ਨੂੰ ਇਕ ਸਾਡੇ culture ਦੇ ਰੂਪ ਵਿੱਚ ਪ੍ਰਚਲਿਤ ਕਰੀਏ ਕਿ ਹਰ ਚੀਜ਼ ਨੂੰ outcome ਦੇ ਤਰਾਜ਼ੂ ਨਾਲ ਤੋਲਣਾ ਪਵੇਗਾ, output ਦੇ ਤਰਾਜ਼ੂ ਨਾਲ ਨਹੀਂ। Output, 317 ਲਈ ਠੀਕ ਹੈ, outcome ਇਕ step 317+1ਵਾਲਾ ਹੈ, ਅਤੇ ਉਹ ਦੇਸ਼ ਦਾ ਲੋਕਤੰਤਰ ਹੈ, ਜੋ 317 ਤੋਂ ਵੀ ਦੋ ਕਦਮ ਅੱਗੇ ਹੈ। ਅਤੇ ਇਸ ਲਈ ਅਸੀਂ 317 ਕੇਂਦ੍ਰਿਤ output ਦੇਖਾਂਗੇ ਤਾਂ ਦੇਸ਼ ਵਿੱਚ ਤਬਦੀਲੀ ਸ਼ਾਇਦ ਨਹੀਂ ਵੇਖ ਸਕਾਂਗੇ, ਪਰ 317 + ਦੀ ਸੋਚ ਨਾਲ ਕਰਾਂਗੇ, outcome ਨਾਲ, ਤਾਂ ਅਸੀਂ ਦੇਸ਼ ਲਈ ਕੁਝ ਦੇ ਕੇ ਜਾਵਾਂਗੇ।

ਆਜ਼ਾਦੀ ਦੇ 70 ਸਾਲ ਬਾਅਦ ਪਹਿਲੀ ਵਾਰੀ ਸਾਰੇ ਅਮਲ ਸੌ ਫੀਸਦੀ ਪੂਰੇ ਕਰਦੇ ਹੋਏ ਦੇਸ਼ ਦਾ ਬਜਟ 31 ਮਾਰਚ ਨੂੰ ਸਾਰੇ ਅਮਲ ਮੁਕੰਮਲ ਹੋ ਜਾਣ ਅਤੇ 1 ਅਪ੍ਰੈਲ ਨੂੰ ਨਵਾਂ ਬਜਟ , ਨਵਾਂ ਪੈਸਾ ਖਰਚ ਕਰਨਾ ਸ਼ੁਰੂ ਹੋ ਜਾਵੇ। ਆਜ਼ਾਦੀ ਦੇ 70 ਸਾਲ ਬਾਅਦ ਪਹਿਲੀ ਵਾਰੀ ਹੋਇਆ ਹੈ । ਤੁਸੀ ਹੀ ਤਾਂ ਲੋਕ ਹੋ , ਇਹ ਤੁਹਾਡਾ ਹੀ ਕਮਾਲ ਹੈ , ਜੋ ਤੁਸੀ ਕਰ ਕੇ ਵਿਖਾਇਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਅੱਜ ਵੀ ਸਾਡੇ ਸਾਥੀਆਂ ਵਿਚੋਂ ਮੇਰੇ ਇਹ ਫੌਜ ਵਿੱਚ ਜੋ ਤੈਅ ਕਰਨ, ਉਹ ਕਰਨ ਵਿੱਚ ਦਮ ਹੈ , ਇਹ ਮੈਂ ਮਹਿਸੂਸ ਕਰਦਾ ਹਾਂ। ਅਤੇ ਇਸ ਲਈ ਮੇਰਾ ਵਿਸ਼ਵਾਸ ਕਈ ਗੁਣਾ ਜ਼ਿਆਦਾ ਹੈ । ਲੋਕ ਕਦੀ ਨਿਰਾਸ਼ਾ ਦੀ ਗੱਲ ਕਰਦੇ ਹਨ , ਮੈਂ ਤੁਹਾਨੂੰ ਯਾਦ ਕਰਦਾ ਹਾਂ। ਤੁਹਾਡੇ ਲੋਕਾਂ ਦੇ ਫਰਜ਼ਾਂ ਨੂੰ ਯਾਦ ਕਰਦਾ ਹਾਂ। ਨਿਰਾਸ਼ਾ ਨਾਂ ਦੀ ਕੋਈ ਚੀਜ਼ ਮੈਨੂੰ ਧੜਕਦੀ ਨਹੀਂ , ਮੈਨੂੰ ਛੂਹੰਦੀ ਨਹੀਂ ਹੈ।

ਪਿਛਲੇ 3 ਸਾਲ ਵਿੱਚ ਮੈਂ ਮਹਿਸੂਸ ਕੀਤਾ ਹੈ, ਮੇਰਾ ਗੁਜਰਾਤ ਦਾ ਤਜਰਬਾ ਤਾਂ ਡੂੰਘਾ ਹੈ,ਪਰ ਇਥੇ ਮੇਰਾ 3 ਸਾਲ ਦਾ ਤਜਰਬਾ ਹੈ, ਤਿੰਨ ਸਾਲ ਵਿੱਚ ਮੈਂ ਮਹਿਸੂਸ ਕੀਤਾ ਹੈ ਕਿ ਇੱਕ ਵਿਚਾਰ ਮੈਂ ਰੱਖਿਆ ਹੋਵੇ ਅਤੇ ਮੈਨੂੰ ਉਸ ਦਾ ਨਤੀਜਾ ਨਾ ਮਿਲਿਆ ਹੋਵੇ, ਅਜਿਹੀ ਕੋਈ ਘਟਨਾ ਮੈਨੂੰ ਮੇਰੇ ਸਾਹਮਣੇ ਯਾਦ ਨਹੀਂ ਆ ਰਹੀ, ਕਿਸ ਨੇ ਕੀਤਾ? ਅਤੇ ਇਸ ਲਈ reform ਕਰਨ ਲਈ political will ਚਾਹੀਦੀ ਹੈ, ਮੈਨੂੰ ਉਹ problem ਨਹੀਂ ਹੈ, ਸ਼ਾਇਦ extra ਹੈ। ਪਰ perform ਲਈ ਫਰਜ਼ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਇਹ ਕੰਮ ਕੌਣ ਕਰਦਾ ਹੈ, ਮੈਨੂੰ ਦੱਸੋ? ਪ੍ਰਧਾਨ ਮੰਤਰੀ ਨੇ ਕਿਹਾ ਕਿ ਭਈ ਅਜਿਹਾ ਇੱਕ ਵਿਚਾਰ ਮੇਰੇ ਮਨ ਵਿੱਚ ਆਉਂਦਾ ਹੈ ਉਸ idea ਨੂੰ policy ਵਿੱਚ ਕੌਣ convert ਕਰਦਾ ਹੈ? ਤੁਸੀ ਲੋਕ ਹੀ ਕਰਦੇ ਹੋ scheme ਵਿੱਚ ਕੌਣ convert ਕਰਦਾ ਹੈ? ਤੁਸੀ ਕਰਦੇ ਹੋ। ਜਿੰਮੇਵਾਰੀ ਕੌਣ allot ਕਰਦਾ ਹੈ? ਤੁਸੀ ਕਰਦੇ ਹੋ। ਸੋਮੇ ਕਿਥੋਂ ਨਿਕਲਣਗੇ? ਤੁਸੀ ਕਰਦੇ ਹੋ। ਤੈਅ ਕਰਨ ਤੋਂ ਬਾਅਦ monitoring ਕੌਣ ਕਰਦਾ ਹੈ? ਤੁਸੀ ਕਰਦੇ ਹੋ। ਕਮੀਆਂ ਕਿਥੇ ਰਹੀਆਂ, ਇਹ ਲਭਦਾ ਕੌਣ ਹੈ? ਤੁਸੀ ਲੱਭਦੇ ਹੋ। ਸਭ ਚੀਜ਼ਾਂ ਜਦੋਂ ਬਾਹਰ ਵਾਲਾ ਵਿਅਕਤੀ ਵੇਖੇਗਾ ਤਾਂ ਉਸ ਨੂੰ ਹੈਰਾਨੀ ਹੋਵੇਗੀ ਕਿ ਇਹੋ ਲੋਕ ਆਪਣੀਆਂ ਕਮੀਆਂ ਵੀ ਲਭਦੇ ਹਨ! ਇਹੋ ਲੋਕ ਆਪਣੀਆਂ ਗਲਤੀਆਂ ਵੀ ਲਭਦੇ ਹਨ। ਇਹੋ ਲੋਕ ਹਨ, ਉਸ ਦੇ ਸੁਧਾਰ ਲਈ ਯਤਨ ਕਰਦੇ ਹਨ। ਅਜਿਹੀ homogeneous ਵਿਵਸਥਾ, ਇਹ ਬਹੁਤ ਵੱਡੀ ਦੇਣ ਹੈ ਦੇਸ਼ ਨੂੰ 1ll 9ndia 3ivil Service ਅਤੇ ਇਸ ਲਈ ਅੱਜ ਦਾ ਦਿਨ ਦੇਸ਼ ਲਈ ਵੀ ਬੜਾ ਅਹਿਮ ਹੈ ਕਿ ਇਹ ਇਕ ਵਿਵਸਥਾ, ਜੋ ਵਿਵਸਥਾ ਦੇਸ਼ ਨੂੰ ਇਸ ਤਰ੍ਹਾਂ ਨਾਲ ਹਰ ਵਾਰੀ ਆਪਣੇ ਆਪ ਨੂੰ ਕਸੌਟੀ ਤੇ ਕੱਸਦੇ ਕੱਸਦੇ, ਆਪਣੇ ਆਪ ਨੂੰ ਠੀਕ ਠਾਕ ਕਰਦੇ ਕਰਦੇ, ਹੋ ਸਕਦਾ ਹੈ ਉਮੀਦ ਤੋਂ ਸ਼ਾਇਦ ਦੋ ਕਦਮ ਪਿੱਛੇ ਰਹਿੰਦੇ ਹੋਣ ਪਰ ਕੋਸ਼ਿਸ਼ ਰਹਿੰਦੀ ਹੈ ਉਮੀਦਾਂ ਨੂੰ ਪੂਰਾ ਕਰਨ ਦੀ, ਇਹੋ ਤਾਂ team ਕਰਦੀ ਹੈ, ਇਸੇ team ਪ੍ਰਤੀ ਦੇਸ਼ ਵਾਸੀਆਂ ਦਾ ਸਨਮਾਨ ਦਾ ਭਾਵ ਕਿਵੇਂ ਵਧੇ? ਆਮ ਮਨੁੱਖਾਂ ਦੇ ਮਨ ਵਿੱਚ ਇਹ ਭਾਵ ਕਿਉਂ ਪੈਦਾ ਹੋਇਆ? ਕਦੀ ਤੁਸੀ ਵੀ ਆਤਮਚਿੰਤਨ ਕਰੋ, ਤੁਸੀ ਬੁਰੇ ਲੋਕ ਨਹੀਂ, ਤੁਸੀ ਬੁਰਾ ਨਹੀਂ ਕੀਤਾ, ਤੁਸੀ ਬੁਰਾ ਕਰਨ ਲਈ ਨਿਕਲੇ ਨਹੀਂ, ਫਿਰ ਵੀ ਆਮ ਜਨਤਾ ਦੇ ਮਨ ਵਿੱਚ ਤੁਹਾਡੇ ਪ੍ਰਤੀ ਭਾਵ ਹੋਣ ਦੀ ਬਜਾਏ ਅਭਾਵ ਕਿਉਂ ਹੈ? ਕੀ ਕਾਰਣ ਹੈ? ਇਹ ਆਤਮ ਚਿੰਤਨ ਸਾਨੂੰ ਲੋਕਾਂ ਨੂੰ ਕਰਨਾ ਚਾਹੀਦਾ ਹੈ ਅਤੇ ਆਤਮ ਚਿੰਤਨ ਕਰਾਂਗੇ ਤਾਂ ਮੈਂ ਨਹੀਂ ਮੰਨਦਾ ਕੋਈ ਬਹੁਤ ਵੱਡੀ ਤਬਦੀਲੀ ਦੀ ਲੋੜ ਪਵੇਗੀ। ਥੋੜਾ ਜਿਹਾ ਵਿਸ਼ਾ ਹੁੰਦਾ ਹੈ ਜੋ ਸੰਭਾਲਣਾ ਹੁੰਦਾ ਹੈ। ਜੇ ਅਸੀਂ ਇਹ ਸੰਭਾਲ ਲੈਂਦੇ ਹਾਂ ਤਾਂ ਆਪਣੇ ਆਪ ਵਿੱਚ ਅਭਾਵ, ਭਾਵ ਵਿੱਚ ਤਬਦੀਲ ਹੋ ਜਾਂਦਾ ਹੈ।

ਕਸ਼ਮੀਰ ਦੇ ਅੰਦਰ ਹੜ ਆਉਂਦਾ ਹੈ ਅਤੇ ਫੌਜ ਦੇ ਲੋਕ ਕਿਸੇ ਦੀ ਵੀ ਜ਼ਿੰਦਗੀ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੰਦੇ ਹਨ ਤਾਂ ਉਹ ਹੀ ਲੋਕ ਉਨ੍ਹਾਂ ਲਈ ਤਾਲੀ ਵਜਾ ਦਿੰਦੇ ਹਨ, ਭਾਵੇਂ ਬਾਅਦ ਵਿੱਚ ਪੱਥਰ ਮਾਰਦੇ ਹੋਣ। ਪਰ ਇੱਕ ਪਲ ਲਈ ਤਾਂ ਉਸ ਨੂੰ ਲਗਦਾ ਹੈ ਕਿ ਇਹ ਹਨ ਮੇਰੇ ਲਈ ਮਰਨ ਵਾਲੇ ਲੋਕ। ਇਹ ਤਾਕਤ ਤੁਹਾਡੇ ਵਿੱਚ ਹੈ। ਅਜਿਹੇ ਉੁੱਜਵਲ ਭੂਤਕਾਲ ਨਾਲ ਅਸੀਂ ਅੱਗੇ ਚੱਲਣ ਵਾਲੇ ਲੋਕ ਹਾਂ।

ਮੈਂ ਤੁਹਾਥੋਂ ਚਾਹਾਂਗਾ, 2022, ਆਜ਼ਾਦੀ ਦੇ 75 ਸਾਲ ਹੋ ਰਹੇ ਹਨ। ਸਾਨੂੰ ਟੁਕੜਿਆਂ ਵਿੱਚ ਦੇਸ਼ ਨਹੀਂ ਚਲਾਉਣਾ ਚਾਹੀਦਾ। ਸਾਨੂੰ ਇੱਕ ਸੁਪਨੇ ਦੇ ਨਾਲ ਦੇਸ਼ ਜੋੜਨਾ ਚਾਹੀਦਾ ਹੈ। ਹਰ ਸੁਪਨੇ ਨੂੰ ਸੰਕਲਪ ਦੇ ਰੂਪ ਵਿੱਚ ਤਬਦੀਲ ਕਰਨ ਲਈ ਸਾਨੂੰ catalytic agent ਦੇ ਰੂਪ ਵਿੱਚ role play ਕਰਨਾ ਚਾਹੀਦਾ ਹੈ। ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਮਨ ਵਿੱਚ ਇਹ ਭਾਵ ਕਿਉਂ ਨਾ ਜਾਗੇ? 2022, ਆਜ਼ਾਦੀ ਦੇ ਦੀਵਾਨਿਆਂ ਨੇ ਜੋ ਸੁਪਨੇ ਵੇਖੇ ਅਤੇ ਜਿਸ ਕਾਰਣ ਸਾਨੂੰ ਆਜ਼ਾਦੀ ਮਿਲੀ ਅਤੇ ਜਿਸ ਕਾਰਣ ਅਸੀਂ ਇਸ ਸਥਿਤੀ ਵਿੱਚ ਪਹੁੰਚੇ, ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਡਾ ਵੀ ਤਾਂ ਕੋਈ ਸੰਕਲਪ ਹੋਣਾ ਚਾਹੀਦਾ ਹੈ। ਸਾਡਾ ਵੀ ਤਾਂ ਕੋਈ ਮੰਥਨ ਹੋਣਾ ਚਾਹੀਦਾ ਹੈ। ਜਿਸ ਇਕਾਈ ਨੂੰ ਮੈਂ ਵੇਖਦਾ ਹਾਂ ਉਸ ਦੇ ਆਪਣੇ ਸੰਕਲਪ ਹੋਣਗੇ ਜਾਂ ਨਹੀਂ? ਜਿਨ੍ਹਾਂ ਲੋਕਾਂ ਨਾਲ ਮੈਂ ਕਾਰੋਬਾਰ ਕਰਦਾ ਹਾਂ, ਉਨ੍ਹਾਂ ਨਾਲ, ਮੇਰੇ ਉਨ੍ਹਾਂ ਸੁਪਨਿਆਂ ਨਾਲ ਉਨ੍ਹਾਂ ਨੂੰ ਵੀ ਮੈਂ ਖਿਚਾਂਗਾ ਕਿ ਨਹੀਂ? ਮੈਂ ਆਪਣੇ ਨਾਲ ਲਵਾਂਗਾ ਕਿ ਨਹੀਂ? ਜੇ 2022, ਭਾਰਤ ਦੀ ਆਜ਼ਾਦੀ ਦੇ 75 ਸਾਲ, ਇਹ ਭਾਰਤ ਦੀ ਸਰਕਾਰ ਦੇ ਅੰਦਰ ਬੈਠੇ ਹੋਏ ਛੋਟੇ ਤੋਂ ਵੱਡਾ ਹਰ ਮੁਲਾਜ਼ਮ ਦਾ ਸੁਪਨਾ ਨਹੀਂ ਬਣਦਾ ਤਾਂ ਆਜ਼ਾਦੀ ਦੇ ਉਹਨਾਂ ਦੀਵਾਨਿਆਂ ਪ੍ਰਤੀ ਅਸੀਂ ਅਨਿਆਂ ਕਰ ਦੇਵਾਂਗੇ, ਜਿਨ੍ਹਾਂ ਨੇ ਦੇਸ਼ ਲਈ ਜਾਨ ਦੀ ਬਾਜ਼ੀ ਲਗਾ ਦਿੱਤੀ ਸੀ। ਇਹ ਸਾਡਾ ਸਭ ਦਾ ਸੰਕਲਪ ਹੋਣਾ ਚਾਹੀਦਾ ਹੈ।

ਗੰਗਾ ਸਫਾਈ ਦੀ ਗੱਲ ਅਸੀਂ ਕਰਦੇ ਹਾਂ, ਕੋਈ ਨਾ ਕੋਈ 3ivil Service ਦਾ ਵਿਅਕਤੀ ਤਾਂ ਹੋਵੇਗਾ ਕਿ ਗੰਗਾ ਦੇ ਕੰਢੇ ਦੇ ਕੋਈ ਨਾ ਕੋਈੇ ਪਿੰਡ ਉਸ ਦਾ charge ਵਿੱਚ ਹੋਵੇਗਾ। ਅਜਿਹਾ ਕੋਈ ਪਿੰਡ ਗੰਗਾ ਕੰਢੇ ਦਾ ਨਹੀਂ ਹੋਵੇਗਾ ਜੋ ਕਿਸੇ ਨਾ ਕਿਸੇ 3ivil Service ਵਿਅਕਤੀ ਨਾਲ ਜੁੜਿਆ ਨਾ ਹੋਵੇ। ਰਾਜੀਵ ਗਾਂਧੀ ਦੇ ਸਮੇਂ ਤੋਂ ਗੰਗਾ ਸਫਾਈ ਦੀ ਗੱਲ ਚੱਲ ਰਹੀ ਹੈ। ਉਸ ਕੰਢੇ ਉੱਤੇ ਜੋ ਪਿੰਡ ਹੈ ਉਸ ਵਿੱਚ ਕਿਸੇ ਨਾ ਕਿਸੇ3ivil Service ਵਿਅਕਤੀ ਦਾ charge ਰਿਹਾ ਹੀ ਹੋਵੇਗਾ। ਉਹ district ਵਿੱਚ ਰਿਹਾ ਹੋਵੇਗਾ। ਜਦ ਵੀ ਉਹ ਪਿੰਡ ਉਸਦੇ under ਵਿੱਚ ਆਇਆ ਹੋਵੇਗਾ, ਉਹ ਤਹਿਸੀਲ ਵਿੱਚ ਹੋਵੇਗਾ ਤਦ ਵੀ ਆਇਆ ਹੋਵੇਗਾ। ਜੇ ਮੈਂ 3ivil Service ਵਿੱਚ ਹਾਂ, ਦੇਸ਼ ਗੰਗਾ ਸਫਾਈ ਚਾਹੁੰਦਾ ਹੈ, ਭਾਰਤ ਸਰਕਾਰ ਦਾ ਗੰਗਾ ਸਫਾਈ ਦਾ ਪ੍ਰੋਗਰਾਮ ਹੈ, ਘੱਟੋ -ਘੱਟ ਮੈਂ ਗੰਗਾ ਕੰਢੇ ਉਸ ਪਿੰਡ ਵਿੱਚ ਗੰਦਗੀ ਨਹੀਂ ਜਾਣ ਦੇਵਾਂਗਾ, ਏਨਾ ਸੰਕੰਲਪ ਕੀ ਮੇਰਾ ਸਾਥੀ ਨਹੀਂ ਕਰ ਸਕਦਾ? ਇਕ ਵਾਰੀ ਇਥੇ incharge ਮੇਰਾ ਅਫਸਰ ਤਹਿ ਕਰੇ, ਮੈਂ ਜਿਸ ਪਿੰਡ ਦਾ incharge ਹਾਂ ਉਥੋਂ ਕੋਈ ਗੰਦਗੀ ਹੁਣ ਗੰਗਾ ਵਿੱਚ ਨਹੀਂ ਜਾਵੇਗੀ, ਕੌਣ ਕਹਿੰਦਾ ਹੈ ਗੰਗਾ ਸਾਫ ਨਹੀਂ ਹੋ ਸਕਦੀ? ਕਰਨ ਦੇ ਤਰੀਕੇ ਇਥੇ ਹੀ ਬਣਾਉਣੇ ਪੈਣਗੇ। ਸਾਡੇ ਸੁਪਨਿਆਂ ਅਤੇ ਸੰਕਲਪਾਂ ਨੂੰ micro level ‘ਤੇ management ਕੀ ਹੋਵੇ, ਇਸ ਦੇ ਨਾਲ ਸਾਨੂੰ ਆਪਣੇ ਆਪ ਨੂੰ ਜੋੜਨਾ ਪਵੇਗਾ, ਜ਼ਿੰਮੇਵਾਰੀ ਲੈਣੀ ਪਵੇਗੀ। ownership ਦਾ ਭਾਵ, ਜੇ ਇਹਨਾਂ ਚੀਜ਼ਾਂ ਨੂੰ ਅਸੀਂ ਕਰਦੇ ਹਾਂ ਤਾਂ ਅਸੀਂ ਤਬਦੀਲੀ ਲਿਆ ਸਕਦੇ ਹਾਂ ।ਅਤੇ ਇਹ ਮੰਨ ਕੇ ਚੱਲੀਏ ਕਿ ਦੁਨੀਆ ਭਾਰਤ ਵੱਲ ਬੜੀ ਆਸ ਦੀ ਨਜ਼ਰ ਨਾਲ ਵੇਖ ਰਹੀ ਹੈ। ਭਾਰਤ ਦੀਆਂ democratic values ਬਦਲਦੇ ਹੋਏ ਭਾਰਤ ਨੂੰ ਇੱਕ ਵੱਖਰੇ ਤਰੀਕੇ ਨਾਲ ਦੁਨੀਆ ਵੇਖ ਰਹੀ ਹੈ। ਕਲ੍ਹ ਤੱਕ ਅਸੀਂ ਆਪਣਾ ਗੁਜ਼ਾਰਾ ਕਰਨ ਲਈ ਜੋ ਵੀ ਕਰਦੇ ਸੀ,ਕਰਦੇ ਹੀ ਸੀ। ਪਰ 2022 ਤੋਂ ਪਹਿਲਾਂ ਸਾਨੂੰ ਸੁਪਨੇ ਵੇਖਣੇ ਚਾਹੀਦੇ ਹਨ ਕਿ ਦੁਨੀਆ ਦੇ ਅੰਦਰ ਵੀ ਭਾਰਤ ਇੱਕ ਤਾਕਤ ਦੇ ਰੂਪ ਵਿੱਚ ਕਿਵੇਂ ਉੱਭਰੇ, ਇਹ ਸੁਪਨਾ ਵੇਖ ਕੇ ਸਾਨੂੰ ਚੱਲਣਾ ਚਾਹੀਦਾ ਹੈ। ਅਤੇ ਇਹ ਚੁਣੇ ਹੋਏ ਲੋਕਾਂ ਦਾ ਹੀ ਸਿਰਫ ਫਰਜ਼ ਨਹੀਂ ਹੈ, ਜਨਤਕ ਜੀਵਨ ਵਿੱਚ ਕੰਮ ਕਰਨ ਵਾਲਿਆਂ ਦਾ ਵੀ ਫਰਜ਼ ਨਹੀਂ ਹੈ, ਸ਼ਾਸਨ ਵਿਵਸਥਾ ਵਿੱਚ ਜਿਊਣ ਵਾਲਿਆਂ ਦਾ ਜ਼ਿਆਦਾ ਫਰਜ਼ ਹੈ। ਜੇ ਇਹ ਸ਼ਾਸਕ ਹੋਣ ਜਾਂ ਪ੍ਰਸ਼ਾਸਕ ਹੋਣ ਹਰ ਇੱਕ ਨੇ ਜੇ ਇੱਕ ਦਿਸ਼ਾ ਵਿੱਚ ਚੱਲਣਾ ਹੋਵੇ, ਜੇ wave length ਇੱਕ ਹੋਵੇ, ਮੈਨੂੰ ਪੱਕਾ ਯਕੀਨ ਹੈ ਕਿ ਅਸੀਂ ਯਕੀਨੀ ਤੌਰ ਤੇ ਨਤੀਜਾ ਹਾਸਲ ਕਰ ਸਕਦੇ ਹਾਂ।

ਸਰਦਾਰ ਵੱਲਭ ਭਾਈ ਪਟੇਲ ਨੂੰ ਅਸੀਂ ਹਮੇਸ਼ਾ ਯਾਦ ਕਰਦੇ ਹਾਂ। ਇਸ ਵਿਵਸਥਾ ਨੂੰ ਭਾਰਤੀ ਸੰਦਰਭ ਵਿੱਚ ਵਿਕਸਤ ਕਰਨ ਦਾ ਕੰਮ, ਸਰਦਾਰ ਵੱਲਭ ਭਾਈ ਪਟੇਲ ਦੇ ਸੁਪਨਿਆਂ ਅਨੁਸਾਰ ਬਣਾਉਣ ਦਾ ਕੰਮ, ਹਰ ਕਿਸੇ ਨੇ ਯਤਨ ਕੀਤਾ। ਹੁਣ ਸਾਡੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਬਦਲਦੇ ਹੋਏ ਯੁਗ ਵਿੱਚ, ਚੁਨੌਤੀਆਂ ਦੇ ਕਾਲਖੰਡ ਵਿੱਚ, ਮੁਕਾਬਲੇਬਾਜ਼ੀ ਦੇ ਮਾਹੌਲ ਵਿੱਚ ਅਸੀਂ ਆਪਣੇ ਆਪ ਨੂੰ ਕਿਵੇਂ ਸਿੱਧ ਕਰੀਏ ਅਤੇ ਆਮ ਮਨੁੱਖਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨ ਕਰੀਏ।

ਮੈਂ ਫਿਰ ਇੱਕ ਵਾਰੀ ਤੁਹਾਨੂੰ ਇਸ 3ivil Service 4ay ਉੱਤੇ ਦੇਸ਼ ਭਰ ਵਿੱਚ ਅਤੇ ਦੁਨੀਆ ਦੇ ਹਰ ਖੇਤਰ ਵਿੱਚ ਬੈਠੇ ਇਸੇ ਖੇਤਰ ਦੇ ਸਾਡੇ ਸਾਥੀਆਂ ਨੂੰ ਦਿਲੋਂ ਬਹੁਤ ਬਹੁਤ ਵਧਾਈ ਦੇਂਦਾ ਹਾਂ ਅਤੇ ਦੇਸ਼ ਨੂੰ ਇਥੋਂ ਤੱਕ ਪਹੁੰਚਾਉਣ ਵਿੱਚ ਤੁਹਾਡੀਆਂ ਜਿੰਨੀਆਂ ਵੀ ਪੀੜੀਆਂ ਨੇ ਕੰਮ ਕੀਤਾ ਹੈ ਉਨ੍ਹਾਂ ਸਭ ਦਾ ਕਰਜ਼ਾ ਸਵੀਕਾਰ ਕਰਦਾ ਹਾਂ, ਉਨ੍ਹਾਂ ਦਾ ਧੰਨਵਾਦ ਕਰਦਾ ਹਾਂ, ਤੁਹਾਨੂੰ ਸਭ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ।

ਬਹੁਤ ਬਹੁਤ ਧੰਨਵਾਦ ।