Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿੰਗਾਪੁਰ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


 

ਪ੍ਰਧਾਨ ਮੰਤਰੀ ,ਸ਼੍ਰੀ ਨਰੇਂਦਰ ਮੋਦੀ ਵੱਲੋਂ ਸਿੰਗਾਪੁਰ ਦੇ ਦੌਰੇ ‘ਤੇ ਜਾਣ ਤੋਂ ਪਹਿਲਾਂ ਦਿੱਤੇ ਗਏ ਬਿਆਨ ਦਾ ਮੂਲ ਪਾਠ ਇਸ ਪ੍ਰਕਾਰ ਹੈ –

“ਮੈਂ ਆਸੀਆਨ-ਇੰਡੀਆ ਅਤੇ ਈਸਟ ਏਸ਼ੀਆ  ਸਿਖ਼ਰ ਸੰਮੇਲਨਾਂ ਵਿੱਚ ਹਿੱਸਾ ਲੈਣ ਲਈ 14-15 ਨਵੰਬਰ ਨੂੰ ਸਿੰਗਾਪੁਰ ਦਾ ਦੌਰਾ ਕਰਾਂਗਾ। ਇਸ ਤੋਂ ਇਲਾਵਾ ਮੈਂ, ਖੇਤਰੀ ਵਿਆਪਕ ਆਰਥਿਕ ਸਾਂਝੀਵਾਲਤਾ ਲੀਡਰਾਂ ਦੀ ਬੈਠਕ ਵਿੱਚ ਵੀ ਹਿੱਸਾ ਲਵਾਂਗਾ

ਇਨ੍ਹਾਂ ਮੀਟਿੰਗਾਂ ਵਿੱਚ ਮੇਰੀ ਸ਼ਮੂਲੀਅਤ, ਆਸੀਆਨ ਦੇ ਮੈਂਬਰ ਦੇਸ਼ਾਂ  ਨਾਲ ਅਤੇ ਵਿਆਪਕ ਇੰਡੋ-ਪੈਸੀਫਿਕ ਖੇਤਰ ਦੇਸ਼ਾਂ ਨਾਲ ਸਾਡੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਸਾਡੇ ਨਿਰੰਤਰ ਸੰਕਲਪ ਦਾ ਪ੍ਰਤੀਕ ਹੈਮੈਂ ਆਸੀਆਨ ਅਤੇ ਈਸਟ ਏਸ਼ੀਆ ਦੇ ਸਿਖ਼ਰਲੇ ਨੇਤਾਵਾਂ ਨਾਲ ਗੱਲਬਾਤ ਨੂੰ ਲੈ ਕੇ ਆਸਵੰਦ ਹਾਂ

14 ਨਵੰਬਰ ਨੂੰ, ਮੈਂਨੂੰ ਸਰਕਾਰ ਦੇ ਪਹਿਲੇ ਮੁੱਖੀ ਵਜੋਂ ਸਿੰਗਾਪੁਰ ਫਿਨਟੈੱਕ ਉਤਸਵ ਵਿੱਚ ਮੁੱਖ ਭਾਸ਼ਣ ਦੇਣ ਦਾ ਸਨਮਾਨ ਪ੍ਰਾਪਤ ਹੋਵੇਗਾਵਿੱਤੀ ਟੈਕਨੋਲੋਜੀ ਤੇ ਦੁਨੀਆ ਦਾ ਸਭ ਤੋਂ ਵੱਡੇ ਆਯੋਜਨ ਵਾਲਾ ਇਹ ਉਤਸਵ, ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚ ਨਾ ਕੇਵਲ ਭਾਰਤ ਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਦਾ ਉਚਿਤ ਮੰਚ ਹੈ, ਸਗੋਂ ਇਨੋਵੇਸ਼ਨ ਅਤੇ ਪ੍ਰਗਤੀ ਨੂੰ ਵਧਾਉਣ ਲਈ ਗਲੋਬਲ ਸਾਂਝੀਦਾਰੀ ਕਰਨ ਦਾ ਵੀ ਮੰਚ ਹੈ।

ਯਾਤਰਾ ਦੌਰਾਨ, ਮੈਂਨੂੰ ਸੰਯੁਕਤ ਭਾਰਤ-ਸਿੰਗਾਪੁਰ ਹੈਕਾਥੌਨ ਦੇ ਪ੍ਰਤੀਭਾਗੀਆਂ ਅਤੇ ਜੇਤੂਆਂ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ। ਮੇਰਾ ਪੱਕਾ ਵਿਸ਼ਵਾਸ ਹੈ ਕਿ ਜੇਕਰ ਅਸੀਂ ਸਹੀ ਪ੍ਰੋਤਸਾਹਨ ਅਤੇ ਸਿਹਤਮੰਦ ਈਕੋ ਪ੍ਰਣਾਲੀ ਪ੍ਰਦਾਨ ਕਰਦੇ ਹਾਂ, ਤਾਂ ਮਾਨਵਤਾ ਦੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਾਡੇ ਨੌਜਵਾਨਾਂ ਦੀ ਯੋਗਤਾ ਗਲੋਬਲ ਲੀਡਰਜ਼ ਬਣਨ ਦੀ ਹੈ।

ਮੈਨੂੰ ਵਿਸ਼ਵਾਸ਼ ਹੈ ਕਿ ਸਿੰਗਾਪੁਰ ਦੀ ਮੇਰੀ ਯਾਤਰਾ ਆਸੀਆਨ ਅਤੇ ਈਸਟ ਏਸ਼ੀਆ ਸਿਖ਼ਰ ਰਾਸ਼ਟਰਾਂ ਦੇ ਨਾਲ ਸਾਂਝੀਦਾਰੀ ਨੂੰ ਵਿਕਸਤ ਕਰਨ ਵਿੱਚ, ਗਤੀ ਪ੍ਰਦਾਨ ਕਰੇਗੀ।

ਸਿੰਗਾਪੁਰ ਲਈ ਰਵਾਨਾ ਹੋਣ ਦੇ ਮੌਕੇ ‘ਤੇ ਮੈਂ ਇਸ ਸਾਲ ਆਸੀਆਨ ਦੀ ਯੋਗ ਚੇਅਰਮੈਨਸ਼ਿਪ ਲਈ ਸਿੰਗਾਪੁਰ ਨੂੰ ਦਿਲੋਂ ਵਧਾਈ ਦੇਣਾ ਚਾਹਾਂਗਾ ਅਤੇ ਆਸੀਆਨ ਤੇ ਸਬੰਧਿਤ ਸਿਖ਼ਰ ਸੰਮੇਲਨ ਬੈਠਕਾਂ ਦੀ ਮੇਜ਼ਬਾਨੀ ਲਈ ਸਫ਼ਲਤਾ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।’

 

***

 

ਏਕੇਟੀ/ਕੇਪੀ