Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿੰਗਾਪੁਰ ਦੇ ਡਿਪਟੀ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਥਰਮਨ ਸ਼ਾਨਮੁਗਰਤਨਮ (Mr. Tharman Shanmugaratnam) ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਸਿੰਗਾਪੁਰ ਦੇ ਡਿਪਟੀ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਥਰਮਨ ਸ਼ਾਨਮੁਗਰਤਨਮ (Mr. Tharman Shanmugaratnam) ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਅੱਜ ਮੁਲਾਕਾਤ ਕੀਤੀ ।

ਪ੍ਰਧਾਨ ਮੰਤਰੀ ਨੇ ਅਕਤੂਬਰ 2016 ਵਿੱਚ ਸਿੰਗਾਪੁਰ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਲੀ ਸਿਏਨ ਲੂੰਗ (H. E. Mr. Lee Hsien Loong) ਦੀ ਭਾਰਤ ਦੀ ਸਫਲ ਫੇਰੀ ਨੂੰ ਯਾਦ ਕੀਤਾ, ਅਤੇ ਸਿਖਰ ਸੰਮੇਲਨ ਵਿੱਚ ਲਏ ਗਏ ਫੈਸਲਿਆਂ ‘ਤੇ ਦੋਵਾਂ ਪੱਖਾਂ ਵਲੋਂ ਕੀਤੀ ਜਾ ਰਹੀ ਫਾਲੋ-ਅੱਪ ਕਾਰਵਾਈ ਦੀ ਸ਼ਲਾਘਾ ਕੀਤੀ ।

 ਸ੍ਰੀ ਸ਼ਾਨਮੁਗਰਤਨਮ ਨੇ ਜੀਐੱਸਟੀ ਦੇ ਸਫਲ ਰੋਲ ਆਊਟ ‘ਤੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਖਾਸ ਤੌਰ ‘ਤੇ ਆਰਥਿਕ ਖੇਤਰ ਵਿੱਚ, ਦੁਵੱਲੇ ਸਬੰਧਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ।

 ਪ੍ਰਧਾਨ ਮੰਤਰੀ ਨੇ ਨਿਵੇਸ਼, ਸ਼ਹਿਰੀ ਵਿਕਾਸ, ਸਿਵਲ ਹਵਾਬਾਜ਼ੀ ਅਤੇ ਹੁਨਰ ਵਿਕਾਸ ਵਰਗੇ ਖੇਤਰਾਂ ਵਿੱਚ ਨਜ਼ਦੀਕੀ ਦੁਵੱਲੇ ਸਹਿਯੋਗ ਦੀ ਸ਼ਲਾਘਾ ਕੀਤੀ।

ਦੋਵਾਂ ਨੇਤਾਵਾਂ ਨੇ ਬੈਂਕਿੰਗ, ਡਿਜੀਟਲ ਵਿੱਤ, ਸੈਰ-ਸਪਾਟੇ ਅਤੇ ਨਵੀਨਤਾ(ਇਨੋਵੇਸ਼ਨ) ਵਿੱਚ ਦੁਵੱਲੇ ਸਹਿਯੋਗ ਦੀ ਸੰਭਾਵਨਾ ਬਾਰੇ ਵੀ ਚਰਚਾ ਕੀਤੀ।

 

****

AKT/SH