ਪੀਐੱਮਇੰਡੀਆ
ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਸੁਕਾਂਤਾ ਮਜੂਮਦਾਰ ਜੀ, ਸ਼ਾਂਤਨੁ ਠਾਕੁਰ ਜੀ, ਸੰਸਦ ਵਿੱਚ ਮੇਰੇ ਸਾਥੀ ਸ਼ੌਮਿਕ ਭੱਟਾਚਾਰੀਆ ਜੀ, ਸੌਮਿੱਤਰ ਖ਼ਾਨ ਜੀ, ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਵੇਂਦੁ ਅਧਿਕਾਰੀ ਜੀ, ਹੋਰ ਜਨ ਪ੍ਰਤੀਨਿਧੀ, ਦੇਵੀਓ ਅਤੇ ਸੱਜਣੋ!
ਕੱਲ੍ਹ ਮੈਂ ਮਾਲਦਾ ਵਿੱਚ ਸੀ ਅਤੇ ਅੱਜ ਮੈਨੂੰ ਹੁਗਲੀ ਵਿੱਚ ਤੁਹਾਡੇ ਸਾਰਿਆਂ ਦੇ ਵਿੱਚ ਆਉਣ ਦਾ ਸੁਭਾਗ ਮਿਲਿਆ ਹੈ। ਵਿਕਸਿਤ ਭਾਰਤ ਲਈ, ਪੂਰਬੀ ਭਾਰਤ ਦਾ ਵਿਕਾਸ, ਇਸ ਟੀਚੇ ਨਾਲ ਕੇਂਦਰ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਕੱਲ੍ਹ ਅਤੇ ਅੱਜ ਦੇ ਸਮਾਗਮ, ਇਸੇ ਸੰਕਲਪ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਵਾਲੇ ਹਨ। ਇਸ ਦੌਰਾਨ ਮੈਨੂੰ ਪੱਛਮੀ ਬੰਗਾਲ ਨਾਲ ਜੁੜੇ ਵਿਕਾਸ ਦੇ ਸੈਂਕੜੇ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦਾ ਮੌਕਾ ਮਿਲਿਆ ਹੈ। ਕੱਲ੍ਹ ਪੱਛਮੀ ਬੰਗਾਲ ਤੋਂ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਸ਼ੁਰੂ ਹੋਈ ਹੈ। ਬੰਗਾਲ ਨੂੰ, ਤਕਰੀਬਨ ਅੱਧਾ ਦਰਜਨ ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਵੀ ਮਿਲੀਆਂ ਹਨ। ਅੱਜ ਤਿੰਨ ਹੋਰ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਸ਼ੁਰੂ ਹੋਈਆਂ ਹਨ। ਇਨ੍ਹਾਂ ਵਿੱਚੋਂ ਇੱਕ ਟ੍ਰੇਨ ਤਾਂ, ਮੇਰੇ ਸੰਸਦੀ ਖੇਤਰ ਕਾਸ਼ੀ ਬਨਾਰਸ ਦੀ ਬੰਗਾਲ ਨਾਲ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰੇਗੀ। ਇਸ ਤੋਂ ਇਲਾਵਾ, ਦਿੱਲੀ ਅਤੇ ਤਾਮਿਲਨਾਡੂ ਲਈ ਵੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨ ਸ਼ੁਰੂ ਹੋਈ ਹੈ। ਮਤਲਬ ਪੱਛਮੀ ਬੰਗਾਲ ਦੀ ਰੇਲ ਕਨੈਕਟੀਵਿਟੀ ਲਈ, ਬੀਤੇ 24 ਘੰਟੇ ਬੇਮਿਸਾਲ ਰਹੇ ਹਨ। ਸ਼ਾਇਦ ਪਿਛਲੇ 100 ਸਾਲਾਂ ਵਿੱਚ 24 ਘੰਟਿਆਂ ਵਿੱਚ ਇੰਨਾ ਕੰਮ ਨਹੀਂ ਹੋਇਆ ਹੋਵੇਗਾ।
ਸਾਥੀਓ,
ਬੰਗਾਲ ਵਿੱਚ ਜਲ ਮਾਰਗਾਂ ਲਈ ਅਨੇਕਾਂ ਸੰਭਾਵਨਾਵਾਂ ਹਨ, ਕੇਂਦਰ ਸਰਕਾਰ ਇਸ ‘ਤੇ ਵੀ ਕੰਮ ਕਰ ਰਹੀ ਹੈ। ਇੱਥੇ ਪੋਰਟ ਲੈਡ ਵਿਕਾਸ ਲਈ ਜ਼ਰੂਰੀ ਬੁਨਿਆਦੀ ਢਾਂਚਾ ਬਣਾਉਣ ਵਿੱਚ ਵੀ ਸਹਾਇਤਾ ਦਿੱਤੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ, ਬੰਦਰਗਾਹ ਅਤੇ ਦਰਿਆ ਜਲ ਮਾਰਗ ਨਾਲ ਜੁੜੇ ਪ੍ਰਾਜੈਕਟਾਂ ਦਾ ਵੀ ਨੀਂਹ ਪੱਥਰ ਅਤੇ ਉਦਘਾਟਨ ਹੋਇਆ ਸੀ। ਇਹ ਪੱਛਮੀ ਬੰਗਾਲ ਦੇ ਵਿਕਾਸ, ਭਾਰਤ ਦੇ ਵਿਕਾਸ ਲਈ ਬਹੁਤ ਅਹਿਮ ਹੈ। ਇਹ ਉਹ ਥੰਮ੍ਹ ਹਨ, ਜਿਨ੍ਹਾਂ ਦੇ ਉੱਪਰ ਪੱਛਮੀ ਬੰਗਾਲ ਨੂੰ ਮੈਨੁਫੈਕਚਰਿੰਗ, ਵਪਾਰ ਅਤੇ ਲੌਜਿਸਟਿਕਸ ਦਾ ਇੱਕ ਵੱਡਾ ਹੱਬ ਬਣਾਇਆ ਜਾ ਸਕਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਜਿੰਨਾ ਅਸੀਂ ਬੰਦਰਗਾਹਾਂ ਅਤੇ ਉਸ ਨਾਲ ਜੁੜੇ ਈਕੋਸਿਸਟਮ ‘ਤੇ ਜ਼ੋਰ ਦੇਵਾਂਗੇ, ਓਨਾ ਹੀ ਜ਼ਿਆਦਾ ਰੁਜ਼ਗਾਰ ਇੱਥੇ ਪੈਦਾ ਹੋਵੇਗਾ। ਕੇਂਦਰ ਸਰਕਾਰ ਵੱਲੋਂ ਬੀਤੇ 11 ਸਾਲਾਂ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ਦੀ ਸਮਰੱਥਾ ਵਧਾਉਣ ‘ਤੇ ਬਹੁਤ ਵੱਡਾ ਨਿਵੇਸ਼ ਕੀਤਾ ਗਿਆ ਹੈ। ਇਸ ਬੰਦਰਗਾਹ ਦੀ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ, ਸਾਗਰਮਾਲਾ ਯੋਜਨਾ ਦੇ ਤਹਿਤ ਵੀ ਸੜਕਾਂ ਬਣਾਈਆਂ ਗਈਆਂ ਹਨ। ਇਸ ਦਾ ਨਤੀਜਾ ਅੱਜ ਅਸੀਂ ਸਾਰੇ ਦੇਖ ਸਕਦੇ ਹਾਂ। ਬੀਤੇ ਸਾਲ, ਕੋਲਕਾਤਾ ਬੰਦਰਗਾਹ ਨੇ ਕਾਰਗੋ ਹੈਂਡਲਿੰਗ ਲਈ ਨਵੇਂ ਰਿਕਾਰਡ ਬਣਾਏ ਹਨ।
ਸਾਥੀਓ,
ਬਾਲਾਗੜ੍ਹ ਵਿੱਚ ਬਣਨ ਵਾਲਾ ਵਿਸਤ੍ਰਿਤ ਪੋਰਟ ਗੇਟ ਸਿਸਟਮ, ਹੁਗਲੀ ਅਤੇ ਆਲ਼ੇ-ਦੁਆਲੇ ਦੇ ਇਲਾਕਿਆਂ ਲਈ ਨਵੇਂ ਮੌਕਿਆਂ ਦਾ ਦਰਵਾਜ਼ਾ ਖੋਲ੍ਹੇਗਾ। ਇਸ ਨਾਲ ਕੋਲਕਾਤਾ ਸ਼ਹਿਰ ਵਿੱਚ ਟ੍ਰੈਫਿਕ ਅਤੇ ਲੌਜਿਸਟਿਕਸ ਦਾ ਦਬਾਅ ਘੱਟ ਹੋਵੇਗਾ। ਗੰਗਾ ਜੀ ‘ਤੇ ਜੋ ਜਲ ਮਾਰਗ ਬਣਿਆ ਹੈ, ਇਸਦੇ ਜ਼ਰੀਏ ਕਾਰਗੋ ਆਵਾਜਾਈ ਹੋਰ ਵਧੇਗੀ। ਇਹ ਪੂਰਾ ਬੁਨਿਆਦੀ ਢਾਂਚਾ, ਹੁਗਲੀ ਨੂੰ ਵੇਅਰਹਾਊਸਿੰਗ ਅਤੇ ਟ੍ਰੇਡਿੰਗ ਹੱਬ ਬਣਾਉਣ ਵਿੱਚ ਮਦਦ ਕਰੇਗਾ। ਇਸ ਨਾਲ ਇੱਥੇ ਸੈਂਕੜੇ ਕਰੋੜ ਰੁਪਏ ਦਾ ਨਵਾਂ ਨਿਵੇਸ਼ ਹੋਵੇਗਾ, ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਛੋਟੇ ਵਪਾਰੀਆਂ ਅਤੇ ਟ੍ਰਾਂਸਪੋਰਟ ਨਾਲ ਜੁੜੇ ਲੋਕਾਂ ਨੂੰ ਲਾਭ ਹੋਵੇਗਾ ਅਤੇ ਕਿਸਾਨਾਂ ਅਤੇ ਉਤਪਾਦਕਾਂ ਨੂੰ ਵੀ ਨਵੇਂ ਬਜ਼ਾਰ ਮਿਲਣਗੇ।
ਸਾਥੀਓ,
ਅੱਜ ਭਾਰਤ ਵਿੱਚ ਅਸੀਂ ਮਲਟੀ-ਮਾਡਲ ਕਨੈਕਟੀਵਿਟੀ ਅਤੇ ਗ੍ਰੀਨ ਮੋਬਿਲਿਟੀ ‘ਤੇ ਬਹੁਤ ਜ਼ੋਰ ਦੇ ਰਹੇ ਹਾਂ। ਨਿਰਵਿਘਨ ਆਵਾਜਾਈ ਸੰਭਵ ਹੋ ਸਕੇ, ਇਸਦੇ ਲਈ ਬੰਦਰਗਾਹਾਂ, ਦਰਿਆ ਜਲ ਮਾਰਗਾਂ, ਹਾਈਵੇਅ ਅਤੇ ਹਵਾਈ ਅੱਡਿਆਂ, ਇਨ੍ਹਾਂ ਸਾਰਿਆਂ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਹੈ। ਇਸ ਨਾਲ ਲੌਜਿਸਟਿਕਸ ਲਾਗਤ ਅਤੇ ਆਵਾਜਾਈ ਵਿੱਚ ਲੱਗਣ ਵਾਲੇ ਸਮੇਂ, ਦੋਵਾਂ ਵਿੱਚ ਕਮੀ ਆ ਰਹੀ ਹੈ।
ਸਾਥੀਓ,
ਸਾਡੀ ਕੋਸ਼ਿਸ਼ ਇਹ ਵੀ ਹੈ ਕਿ ਸਾਡੇ ਆਵਾਜਾਈ ਦੇ ਢੰਗ, ਕੁਦਰਤ-ਅਨੁਕੂਲ ਵੀ ਹੋਣ। ਹਾਈਬ੍ਰਿਡ ਇਲੈਕਟ੍ਰਿਕ ਕਿਸ਼ਤੀਆਂ ਨਾਲ, ਦਰਿਆ ਆਵਾਜਾਈ ਅਤੇ ਗ੍ਰੀਨ ਮੋਬਿਲਿਟੀ, ਦੋਵਾਂ ਨੂੰ ਜ਼ੋਰ ਮਿਲੇਗਾ। ਇਸ ਨਾਲ ਹੁਗਲੀ ਦਰਿਆ ‘ਤੇ ਆਵਾਜਾਈ ਆਸਾਨ ਹੋਵੇਗੀ, ਪ੍ਰਦੂਸ਼ਣ ਦੀ ਸਮੱਸਿਆ ਘੱਟ ਹੋਵੇਗੀ ਅਤੇ ਦਰਿਆ-ਅਧਾਰਿਤ ਸੈਰ-ਸਪਾਟੇ ਨੂੰ ਵੀ ਜ਼ੋਰ ਮਿਲੇਗਾ।
ਸਾਥੀਓ,
ਭਾਰਤ ਅੱਜ ਮੱਛੀ ਪਾਲਣ ਅਤੇ ਸਮੁੰਦਰੀ ਭੋਜਨ ਦੇ ਉਤਪਾਦਨ ਅਤੇ ਨਿਰਯਾਤ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮੇਰਾ ਸੁਪਨਾ ਹੈ ਕਿ ਪੱਛਮੀ ਬੰਗਾਲ ਇਸ ਵਿੱਚ, ਦੇਸ਼ ਦੀ ਅਗਵਾਈ ਕਰੇ। ਕੇਂਦਰ ਸਰਕਾਰ ਦਰਿਆ ਜਲ ਮਾਰਗਾਂ ਨੂੰ ਲੈ ਕੇ ਆਪਣੇ ਵਿਜ਼ਨ ਵਿੱਚ, ਬੰਗਾਲ ਨੂੰ ਪ੍ਰਮੁੱਖਤਾ ਨਾਲ ਸਮਰਥਨ ਦੇ ਰਹੀ ਹੈ। ਇਸ ਦਾ ਫ਼ਾਇਦਾ ਇੱਥੋਂ ਦੇ ਕਿਸਾਨਾਂ ਦੇ ਨਾਲ-ਨਾਲ, ਸਾਡੇ ਮਛੇਰੇ ਸਾਥੀਆਂ ਨੂੰ ਵੀ ਮਿਲਣ ਲੱਗਿਆ ਹੈ।
ਸਾਥੀਓ,
ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਇਹ ਸਾਰੇ ਪ੍ਰਾਜੈਕਟ, ਪੱਛਮੀ ਬੰਗਾਲ ਦੀ ਵਿਕਾਸ ਯਾਤਰਾ ਨੂੰ ਗਤੀ ਦੇਣਗੇ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਲਈ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਗੁਆਂਢ ਵਿੱਚ ਹੀ ਹਜ਼ਾਰਾਂ ਲੋਕ ਕਾਫ਼ੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ, ਉੱਥੇ ਵੀ ਮੈਂ ਬਹੁਤ ਕੁਝ ਕਹਿਣਾ ਹੈ ਅਤੇ ਸ਼ਾਇਦ ਲੋਕ ਉਸਨੂੰ ਸੁਣਨ ਲਈ ਜ਼ਿਆਦਾ ਉਤਾਵਲੇ ਹਨ, ਉੱਥੇ ਥੋੜ੍ਹੀਆਂ ਖੁੱਲ੍ਹ ਕੇ ਗੱਲਾਂ ਕਰਾਂਗਾ ਅਤੇ ਇਸ ਲਈ ਇੱਥੇ ਮੈਂ ਆਪਣੇ ਭਾਸ਼ਣ ਨੂੰ ਸਮਾਪਤ ਕਰਾਂਗਾ ਅਤੇ ਮੈਂ ਅਗਲੀ ਸਭਾ ਲਈ ਤੁਹਾਡੀ ਸਾਰਿਆਂ ਦੀ ਇਜਾਜ਼ਤ ਲੈ ਕੇ ਨਿਕਲ ਰਿਹਾ ਹਾਂ। ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ ਵੀਜੇ
Speaking at the launch of key development projects in Singur. These initiatives will strengthen regional connectivity, improve ease of living and accelerate West Bengal’s growth.
— Narendra Modi (@narendramodi) January 18, 2026
https://t.co/jXvM0fuk2k
विकसित भारत के लिए, पूर्वी भारत का विकास... इस लक्ष्य के साथ केंद्र सरकार निरंतर काम कर रही है: PM @narendramodi
— PMO India (@PMOIndia) January 18, 2026
कल पश्चिम बंगाल से देश की पहली वंदे भारत स्पीलर ट्रेन शुरु हुई है।
— PMO India (@PMOIndia) January 18, 2026
बंगाल को, करीब आधा दर्जन नई अमृत भारत एक्सप्रेस ट्रेनें भी मिली हैं।
आज तीन और अमृत भारत एक्स्प्रेस ट्रेनें शुरु हुई हैं: PM @narendramodi
बालागढ़ में बनने वाला एक्सटेंडेड पोर्ट गेट सिस्टम... हुगली और आसपास के इलाकों के लिए नए अवसरों का द्वार खोलेगा: PM @narendramodi
— PMO India (@PMOIndia) January 18, 2026
आज भारत में हम multi-modal connectivity और green mobility पर बहुत बल दे रहे हैं।
— PMO India (@PMOIndia) January 18, 2026
Seamless transportation संभव हो सके... इसके लिए port, नदी जलमार्ग, highway और airports... इन सभी को आपस में कनेक्ट किया जा रहा है: PM @narendramodi