ਪੀਐੱਮਇੰਡੀਆ
ਸਭਾ-ਭਵਨ ਵਿੱਚ ਹਾਜ਼ਰ ਸਤਿਕਾਰਯੋਗ ਸੁਪਰੀਮ ਕੋਰਟ ਦੇ ਵਰਿਸ਼ਠ judges, ਬਾਹਰੋਂ ਆਏ ਮਿੱਤਰੋ, ਭੈਣੋਂ ਅਤੇ ਭਰਾਵੋਂ
ਅੱਜ ਬੁੱਧ ਪੁਰਣਿਮਾ ਹੈ । ਇਸ ਬੁੱਧ ਪੁੰਨਿਆਂ ਦੇ ਪਵਿੱਤਰ ਪੁਰਬ ਤੇ ਮੇਰੇ ਵੱਲੋਂ ਤੁਹਾਨੂੰ ਅਤੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ । ਦੇਸ਼ ਬਦਲ ਰਿਹਾ ਹੈ, ਛੁੱਟੀ ਹੈ, ਅਸੀਂ ਲੋਕ ਕੰਮ ਕਰ ਰਹੇ ਹਾਂ । ਅੱਜ 10 ਮਈ ਦਾ ਇੱਕ ਹੋਰ ਵੀ ਮਹੱਤਵ ਹੈ, 1857 ਦਾ ਸੁਤੰਤਰਤਾ ਸੰਗਰਾਮ, ਦੇਸ਼ ਦੀ ਆਜ਼ਾਦੀ ਦੇ ਇੱਕ ਬਹੁਤ ਵੱਡੇ ਵਿਆਪਕ ਸੰਘਰਸ਼ ਦਾ ਪ੍ਰਾਰੰਭ 10 ਮਈ ਨੂੰ ਹੀ ਹੋਇਆ ਸੀ ।
ਅੱਜ ਆਧੁਨਿਕਤਾ ਵੱਲ ਇਕ ਹੋਰ ਕਦਮ, ਉਹ ਵੀ ਨਿਆਂ ਵਿਵਸਥਾ ਵੱਲੋਂ ਉਠਾਇਆ ਜਾ ਰਿਹਾ ਹੈ । ਮੈਂ ਮੁੱਖ ਜੱਜ ਸਾਹਿਬ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਹਾਰਦਿਕ ਵਧਾਈ ਦੇਂਦਾ ਹਾਂ, ਅਭਿਨੰਦਨ ਕਰਦਾ ਹਾਂ । ਵੈਸੇ ਤਾਂ ਇਲਾਹਾਬਾਦ ਦੇ ਇੱਕ ਪ੍ਰੋਗਰਾਮ ਵਿੱਚ ਜਦ ਅਸੀਂ ਮਿਲੇ ਸਾਂ, ਚੀਫ ਸਾਹਿਬ ਨੇ ਸਭ ਦੇ ਸਾਹਮਣੇ ਬਹੁਤ ਹੀ ਵਿਸਥਾਰ ਨਾਲ ਅੰਕੜਿਆਂ ਦਾ ਇੱਕ ਪੂਰਾ ਚਿੱਤਰ ਪੇਸ਼ ਕੀਤਾ ਸੀ ਅਤੇ ਦੇਸ਼ ਵਿੱਚ ਜੋ cases ਬਾਕੀ ਪਏ ਹਨ pendency ਹਨ ਅਤੇ ਉਹਨਾਂ ਨੇ ਦੇਸ਼ ਦੀ judiciary ਨੂੰ ਅਪੀਲ ਕੀਤੀ ਸੀ ਕਿ ਆਪ vacation ਦਾ ਕੁਝ ਸਮਾਂ ਦਿਓ । ਇੱਕ ਤਾਂ ਉੱਥੇ ਬੈਠ ਕੇ ਉਹ ਸੁਣਨਾ ਹੀ ਮੇਰੇ ਲਈ ਬਹੁਤ ਆਨੰਦ-ਦਾਇਕ ਅਤੇ ਪ੍ਰੇਰਨਾਦਾਇਕ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਬਹੁਤ ਸਾਰੀਆਂ ਥਾਵਾਂ ਤੋਂ ਇਹ ਖਬਰਾਂ ਆ ਰਹੀਆਂ ਹਨ, ਵੱਡੀ ਮਾਤਰਾ ਵਿੱਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ judges ਆਪਣੀ vacation ਨੂੰ ਘੱਟ ਕਰਕੇ ਇਸ ਦੇਸ਼ ਦੇ ਗਰੀਬਾਂ ਲਈ ਆਪਣਾ ਸਮਾਂ ਦੇਣ ਵਾਲੇ ਹਨ, ਮੈਂ ਇਸ ਵਾਸਤੇ ਉਹਨਾਂ ਦਾ ਆਭਾਰੀ ਹਾਂ । Quantum ਦੇ ਰੂਪ ਵਿੱਚ ਇਸ ਦਾ ਨਤੀਜਾ ਕੀ ਨਿਕਲਦਾ ਹੈ, ਉਹ ਅਲੱਗ ਗੱਲ ਹੈ ਪਰੰਤੂ ਇਸ ਤਰ੍ਹਾਂ ਦਾ ਭਾਵ ਪੂਰੇ ਵਾਤਾਵਰਣ ਨੂੰ ਬਦਲ ਦੇਂਦਾ ਹੈ । ਇੱਕ sense of responsibility ਨੂੰ ਬਲ ਦੇਂਦਾ ਹੈ ਅਤੇ ਜਨ-ਸਧਾਰਣ ਦੇ ਮਨ ਵਿੱਚ ਵੀ ਇੱਕ ਨਵਾਂ ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ‘New India’ ਲਈ ਨਵਾਂ ਵਿਸ਼ਵਾਸ ਵੀ ਓਨਾ ਹੀ ਜ਼ਰੂਰੀ ਹੈ ਅਤੇ ਮੈਂ ਇਸ ਦੇ ਵਾਸਤੇ ਆਪ ਸਾਰਿਆਂ ਦਾ ਬਹੁਤ ਆਭਾਰ ਵਿਅਕਤ ਕਰਦਾ ਹਾਂ । ਟੈਕਨਾਲੌਜੀ ਦੇ ਸੰਬੰਧ ਵਿੱਚ ਸਰਕਾਰ ਦਾ ਜੋ ਅਨੁਭਵ ਹੈ, ਮੈਂ ਪ੍ਰਾਂਤ ਵਿੱਚ ਵੀ ਕੰਮ ਕੀਤਾ ਹੈ, ਏਥੇ ਵੀ ਕੰਮ ਕੀਤਾ ਹੈ, ਸਰਕਾਰਾਂ ਜਾਂ ਸਰਕਾਰ ਨਾਲ ਜੁੜੀਆਂ ਸਾਰੀਆਂ ਵਿਵਸਥਾਵਾਂ ਵਿੱਚ ਬਦਕਿਸਮਤੀ ਨਾਲ technology ਦਾ ਬੜਾ ਸੀਮਤ ਜਿਹਾ ਅਰਥ ਰਿਹਾ ਤੇ ਉਹ ਵੀ hardware ਨਾਲ ਰਿਹਾ, hardware ਖ੍ਰੀਦਣਾ, hardware ਵਸਾਉਣਾ, ਉਸ ਨੂੰ ਅਸੀਂ technology ਮੰਨ ਲਿਆ । ਪਹਿਲੇ ਜ਼ਮਾਨੇ ਚ ਕਈ ਦਫਤਰਾਂ ਚ ਜਾਂਦੇ ਸੀ ਤਾਂ ਮੇਜ਼ ਉੱਤੇ ਇਕ flower-pot ਹੁੰਦਾ ਸੀ । ਵੱਡਾ ਅਫਸਰ ਆਏ ਤਾਂ ਵੱਡੇ ਤਾਜ਼ੇ ਫੁੱਲਾਂ ਵਾਲਾ, ਛੋਟਾ ਆਏ ਤਾਂ ਥੋੜ੍ਹਾ ਛੋਟਾ, ਲੇਕਿਨ flower-pot ਰਹਿੰਦਾ ਹੀ ਸੀ । ਯੁਗ ਬਦਲ ਗਿਆ, ਆਧੁਨਿਕਤਾ ਆਈ ਤਾਂ flower-pot ਦੀ ਜਗ੍ਹਾ ਤੇ ਵਧੀਆ ਜਿਹਾ ਕੰਪਿਊਟਰ ਰਹਿੰਦਾ ਹੈ, ਨਾ ਉਸਨੇ ਕਦੇ ਉਸਨੂੰ ਖੁਲ੍ਹਿਆ ਹੈ,ਨਾ ਕਦੇ ਹੱਥ ਲਗਾਇਆ ਹੈ। ਪਰ ਬਹੁਤ ਚੰਗਾ ਲਗਦਾ ਹੈ । ਇਸ ਲਈ ਸਮੱਸਿਆ technology ਦੀ ਘੱਟ ਹੈ, ਬੱਜਟ ਦੀ ਘੱਟ ਹੈ, mind-set is a problem । ਅੱਜ ਬੁੱਧ ਪੁਰਣਿਮਾ ਹੈ ਤਾਂ ਭਗਵਾਨ ਬੁੱਧ ਦੀ ਇੱਕ ਗੱਲ ਬਹੁਤ ਹੀ ਪ੍ਰੇਰਣਾ ਦੇਣ ਵਾਲੀ ਹੈ, ਉਹ ਹਮੇਸ਼ਾਂ ਕਹਿੰਦੇ ਸਨ ਕਿ ਮਨ ਬਦਲੇ, ਮੱਤ ਬਦਲੇ, ਮੰਤਵ ਬਦਲੇ ਤਾਂ ਹੀ ਬਦਲਾਅ ਦੀ ਸ਼ੁਰੂਆਤ ਹੁੰਦੀ ਹੈ । ਸੋ ਇਹ ਭਗਵਾਨ ਬੁੱਧ ਦਾ ਇੱਕ ਬਹੁਤ ਹੀ ਪ੍ਰੇਰਕ ਸੰਦੇਸ਼ ਹੈ । ਉਸ ਨਜ਼ਰੀਏ ਨਾਲ ਦੇਖਿਆ ਜਾਏ ਤਾਂ ਅੱਜ ਵੀ ਹਰ ਕਿਸੇ ਨੂੰ ਲੱਗਦਾ ਹੈ ਕਿ ਹੁਣ ਛੇ ਮਹੀਨੇ ਹੋ ਗਏ, ਮੋਬਾਇਲ ਫੋਨ ਦਾ ਮਾਡਲ ਪੁਰਾਣਾ ਹੋ ਗਿਆ ਹੈ, ਜ਼ਰਾ ਨਵਾਂ ਲਿਆ ਦਿਓ, ਕਿੰਨਾ ਵੀ ਨਵਾਂ ਮਾਡਲ ਲੈ ਆਵੇ ਫਿਰ ਵੀ ਉਸ ਦੀ ਜੇਬ ਵਿੱਚ contact list ਦੀ ਡਾਇਰੀ ਰਹਿੰਦੀ ਹੈ । ਜਦ ਕਿ ਮੋਬਾਇਲ ਫੋਨ ਵਿੱਚ contact list ਦੀ ਪੂਰੀ ਵਿਵਸਥਾ ਹੈ । ਕਿਉਂਕਿ ਅਸੀਂ ਦੋਸਤਾਂ ਦੇ ਵਿੱਚ ਬੈਠਦੇ ਹਾਂ, ਇਸ ਲਈ ਹੱਥ ਵਿੱਚ ਮੋਬਾਇਲ ਤਾਂ ਵਧੀਆ ਹੋਣਾ ਹੀ ਚਾਹੀਦਾ, ਜਦਕਿ green ਜਾਂ red button ਤੋਂ ਜ਼ਿਆਦਾ ਕੁੱਝ ਵੀ ਪਤਾ ਨਹੀਂ ਹੁੰਦਾ । ਸਾਡੀ ਸਥਿਤੀ ਐਸੀ ਹੈ ਕਿ ਅਗਰ ਅਸੀਂ ਕਿਸੇ ਨੂੰ SMS ਕਰਦੇ ਹਾਂ ਤਾਂ ਬਾਅਦ ਵਿੱਚ ਫੋਨ ਕਰਕੇ ਪੁੱਛਦੇ ਹਾਂ ਕਿ SMS ਮਿਲ ਗਿਆ ? ਚਣੋਤੀ software ਵਿੱਚ ਨਹੀਂ, hardware ਵਿੱਚ ਵੀ ਨਹੀਂ ਹੈ ਅਤੇ ਇਸ ਦੇ ਲਈ ਇੱਕ ਸਮੂਹਕ ਮਨ ਬਣਾਉਣਾ ਪੈਂਦਾ ਹੈ, ਇੱਕ chain ਅਗਰ ਟੁੱਟ ਜਾਂਦੀ ਹੈ ਤਾਂ process ਅਟਕ ਜਾਂਦੀ ਹੈ । ਕਿਸੇ ਨੂੰ ਲੱਗਿਆ ਕਿ ਮੈਂ ……….. ਹੁਣ ਦੇਖੋ ਸਾਡੇ ਵਿੱਚੋਂ including myself ਜਦ ਤੱਕ ਅਖਬਾਰ ਹੱਥ ਵਿੱਚ ਲੈ ਕੇ ਨਹੀਂ ਪੜ੍ਹਦਾ ਤਦ ਤਕ ਮਜ਼ਾ ਹੀ ਨਹੀਂ ਆਉਂਦਾ । ਅੱਜ ਦੇ ਬੱਚੇ ਅਖਬਾਰ ਨੂੰ ਹੱਥ ਤਕ ਨਹੀਂ ਲਾਉਂਦੇ, ਬੱਸ ਇੰਜ ਇੰਜ ਕਰਦੇ ਹੋਏ ਦੁਨੀਆਂ ਭਰ ਦੀ ਖਬਰ ਲੈ ਕੇ ਆ ਜਾਂਦੇ ਹਨ । ਸੋ ਇਹ ਜੋ ਬਦਲਾਅ ਹੈ, ਇਸ ਦੇ ਨਾਲ ਅਸੀਂ ਆਪਣੇ ਆਪ ਨੂੰ ਜੋੜਨਾ ਹੈ, ਇੱਕ environment create ਕਰਨਾ ਪੈਂਦਾ ਹੈ ਤਾਂ ਜਾ ਕੇ ਹੁੰਦਾ ਹੈ ਜੀ । ਅਗਰ ਇੱਕ ਅੱਧੇ ਵਿਅਕਤੀ ਦਾ ਹੀ interest ਹੋਏਗਾ, ਉਹ ਕਰਦਾ ਰਹੇਗਾ ਤਾਂ ਇਕ ਦਮ ਪੂਰੀ ਵਿਵਸਥਾ ਵਿੱਚ isolate ਹੋ ਜਾਂਦਾ ਹੈ ਅਤੇ ਏਸੇ ਲਈ ਹੁਣ ਚੀਫ ਸਾਹਿਬ ਮੈਨੂੰ ਕਹਿ ਰਹੇ ਹਨ ਕਿ ਅਸੀਂ ਹੁਣੇ ਇੱਕ ਪ੍ਰਕਾਰ ਨਾਲ training ਸੰਬੰਧੀ ਲਗਾਤਾਰ discussion ਦਾ ਕੰਮ ਕਰ ਰਹੇ ਹਾਂ ਤਾਂਕਿ ਇਹ ਥੱਲੇ ਤੱਕ ਕਿਸ ਤਰ੍ਹਾਂ percolate ਹੋਵੇ ਇਸ ਲਈ ਪ੍ਰਯਤਨ ਕਰ ਰਹੇ ਹਾਂ । Technology ਦੀ ਤਾਕਤ ਬੜੀ ਅਦਭੁੱਤ ਹੈ ਜੋ ਇਸ ਨੂੰ ਅਨੁਭਵ ਕਰੇਗਾ ਉਸ ਨੂੰ ਅੰਦਾਜ਼ਾ ਹੋ ਜਾਏਗਾ ਕਿ ਇਸ ਨੂੰ ਕਿਸ ਤਰ੍ਹਾਂ ਉਪਯੋਗ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ । ਸ਼ੁਰੂ ਵਿੱਚ ਉਸ ਨੂੰ ਬਹੁਤ ਡਰ ਲੱਗਦਾ ਹੈ ਕਿ ਯਾਰ ਇਹ ਮੇਰੇ ਵੱਸ ਦਾ ਰੋਗ ਨਹੀਂ ਹੈ । ਤੁਸੀਂ ਦੇਖਿਆ ਹੋਵੇਗਾ, ਤੁਸੀਂ ਘਰ ਵਿੱਚ ਬਹੁਤ ਵਧੀਆ VCR ਲੈ ਆਏ ਹੋ, ਵਧੀਆ ਟੀ.ਵੀ. ਲੈ ਆਏ ਹੋ, ਪਰੰਤੂ ਜਦ ਕੁੱਝ ਸਮਝ ਨਹੀਂ ਆਉਂਦਾ ਤਾਂ ਆਪਣੇ ਪੋਤੇ ਨੂੰ ਬੁਲਾਉਂਦੇ ਹੋ ਕਿ ਦੇਖ ਯਾਰ ਇਹ ਅਟਕ ਕਿਸ ਤਰ੍ਹਾਂ ਗਿਆ ਤਾਂ ਉਹ ਠੀਕ ਕਰ ਦਿੰਦਾ ਹੈ । ਮਤਲਬ ਕਿ ਏਨਾ ਵੱਡਾ gap ਹੈ generation ਦਾ ਇਸ ਸਾਰੇ ਮਾਮਲੇ ਵਿੱਚ ।
ਅਤੇ ਇਸ ਲਈ ਇਸ ਨੂੰ cop-up ਕਰਨਾ, ਇੱਕ generation ਲਈ ਥੋੜਾ ਮੁਸ਼ਕਲ ਹੈ, ਪਰ ਅਗਰ ਉਹ generation ਇਸ ਨੂੰ cop-up ਨਹੀਂ ਕਰੇਗੀ ਤਾਂ ਹੇਠਲੇ ਪੱਧਰ ਤੇ percolate ਹੋਣਾ impossible ਹੈ । ਇਸ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ ਜੋ ਇਸ ਦੇ ਨਾਲ ਜੁੜੀ ਹੋਈ ਹੈ ।
ਮੇਰੇ ਹਿਸਾਬ ਨਾਲ E-Governance, Easy-Governance, Effective Governance, Economical Governance, Environment Friendly Governance ਅਸੀਂ ਇਸ e-Governance ਨੂੰ ਜੀਵਨ ਦੇ ਹਰ ਖੇਤਰ ਵਿੱਚ ਕਿਸ ਤਰ੍ਹਾਂ ਲਿਆਈਏ ? ਹੁਣ ਜੋ ਅਸੀਂ ਇੱਕ ਕਾਗਜ਼ A-4 size ਦਾ ਉਪਯੋਗ ਕਰਦੇ ਹਾਂ, Research ਕਹਿੰਦੀ ਹੈ ਕਿ A-4 size ਦਾ ਇੱਕ ਕਾਗਜ਼ ਪੂਰੀ ਪ੍ਰਕਿਰਿਆ ਦੇ ਦੌਰਾਨ 10 ਲੀਟਰ ਪਾਣੀ consume ਕਰਦਾ ਹੈ । 10 ਲੀਟਰ ਪਾਣੀ ……. ਇਸ ਦਾ ਮਤਲਬ ਇਹ ਹੋਇਆ ਕਿ ਮੈਂ ਅਗਰ ਇਸ paper-less ਦੁਨੀਆਂ ਵੱਲ ਜਾਂਦਾ ਹਾਂ ਤਾਂ ਮੈਂ ਆਉਣ ਵਾਲੀਆਂ ਪੀੜ੍ਹੀਆਂ ਦੀ ਕਿੰਨੀ ਸੇਵਾ ਕਰਨ ਵਾਲਾ ਹਾਂ । ਮੈਂ ਕਿੰਨੇ ਜੰਗਲ ਬਚਾਵਾਂਗਾ, ਮੈਂ ਕਿੰਨੀ ਬਿਜਲੀ ਬਚਾਵਾਂਗਾ, ਜਦ ਮੈਂ ਬਿਜਲੀ ਬਚਾਵਾਂਗਾ ਤਾਂ ਮੈਂ ਕਿੰਨੇ ਵੱਡੇ environment ਦੇ issues ਨੂੰ address ਕਰਾਂਗਾ ਭਾਵ ਇੱਕ ਪ੍ਰਕਾਰ ਨਾਲ ਇਹ ਵਿਵਸਥਾ ਦੀ ਆਪਣੀ ਇੱਕ ਤਾਕਤ ਹੈ । ਪਰ ਜਦ ਤੱਕ ਉਸ ਪੂਰੇ ਸਰੂਪ ਨੂੰ ਅਸੀਂ ਨਹੀਂ ਜਾਣਦੇ ਤਦ ਤੱਕ ਛੱਡੋ ਯਾਰ ਇਹ ਮੇਰਾ ਕੰਮ ਨਹੀਂ ਹੈ, ਅਗਰ ਅਸੀਂ ਇਸ ਨੂੰ ਇਸ ਦੇ ਵਿਆਪਕ ਰੂਪ ਵਿੱਚ ਵੀ ਲੋਕਾਂ ਨੂੰ provoke ਕਰਾਂਗੇ ਕਿ ਪਹਿਲਾਂ ਵਾਲਾ ਸਭ ਬੁਰਾ ਸੀ, ਪੁਰਾਣਾ ਸੀ ਅਤੇ ਜੋ ਇਹ ਕਰਦਾ ਹੈ ਉਹ ਆਧੁਨਿਕ ਹੈ, ਇਸ ਰੂਪ ਵਿੱਚ ਇਸ ਨੂੰ ਦੇਖਣ ਦੀ ਜ਼ਰੂਰਤ ਨਹੀਂ ਹੈ, ਇਹ ਬਹੁਤ ਹੀ ਸਰਲ ਹੈ, ਬਹੁਤ ਹੀ ਉਪਯੋਗੀ ਹੈ ਅਤੇ ਅਜੋਕੇ ਸਮੇਂ ਵਿੱਚ ਜਦ ਸਮੇਂ ਦੀ ਕਠਿਨਾਈ ਹੈ ਤਾਂ ਘੱਟ ਸਮੇਂ ਵਿੱਚ ਕਰਨ ਵਾਲਾ ਕੰਮ ਕੇਵਲ ਇਸ ਨਾਲ ਹੀ ਹੁੰਦਾ ਹੈ । ਸਰਕਾਰ ਵਿੱਚ by and large ਸਾਡਾ ਅਨੁਭਵ ਇਹ ਹੈ ਕਿ ਅਸੀਂ ਇਹ ਮੰਨਦੇ ਹਾਂ, ਸਾਡੇ ਵਿਭਾਗ ਇਹ ਮੰਨਦੇ ਹਨ ਕਿ ਅਸੀਂ ਜੋ ਵੀ ਕਰਦੇ ਹਾਂ ਬਹੁਤ ਅੱਛਾ ਹੈ । ਸਾਡੀਆਂ ਕੋਈ ਗਲਤੀਆਂ ਨਹੀਂ ਹੁੰਦੀਆਂ, ਸਾਡੇ ‘ਚ ਕੋਈ ਕਮੀਆਂ ਨਹੀਂ ਹੁੰਦੀਆਂ । ਸੁਭਾਵਿਕ ਹੈ ਜੋ ਜਿੱਥੇ ਕੰਮ ਕਰਦਾ ਹੈ, ਉਹ ਇਹ ਮੰਨਦਾ ਹੀ ਹੈ । ਅਜੇ ਦੋ ਮਹੀਨੇ ਪਹਿਲਾਂ ਹੀ ਮੈ ਥੋੜਾ ਰਿਸਕ ਲਿਆ, ਮੈਂ ਸਾਰੇ ਵਿਭਾਗਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਦੱਸੋ ਅਗਰ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਮਹਿਕਮੇ ਦੀਆਂ ਕੁਝ ਕਠਨਾਈਆਂ ਹਨ, ਕੁਝ ਗਲਤ ਹੋ ਰਿਹਾ ਹੈ ਜਾਂ ਇਸ ਨੂੰ ਠੀਕ ਕਰਨਾ ਹੈ ਜਾਂ ਕੁਝ process ਨੂੰ simplify ਕਰਨਾ ਹੈ, ਜ਼ਰਾ ਦਿਖਾਓ ਮੈਨੂੰ ? ਕੁਝ ਦਿਨ ਤਾਂ ਨਹੀਂ ਨਹੀਂ ਸਾਹਿਬ ਸਾਡਾ ਸਭ ਵਧੀਆ ਚਲ ਰਿਹਾ ਹੈ, ਕੁਝ ਖਾਸ problem ਨਹੀਂ ਹੈ । ਮੈਂ ਪਿੱਛੇ ਲੱਗਾ ਰਿਹਾ ਤਾਂ ਕਰੀਬ 400 issues ਨੂੰ identify ਕੀਤਾ ਅਲੱਗ ਅਲੱਗ department ਦਾ on date ਕਿ ਜਿਸ ਵਿੱਚ ਸੁਧਾਰ ਦੀ ਜ਼ਰੂਰਤ ਸੀ ਜਾਂ ਕੁਝ ਨਾ ਕੁਝ intervention ਦੀ ਜ਼ਰੂਰਤ ਸੀ । ਹੁਣ ਬਾਅਦ ਵਿੱਚ ਮੈਂ universities ਨੂੰ ਇਹ ਕੰਮ ਦਿੱਤਾ ਖਾਸ ਕਰਕੇ 18 ਤੋਂ 20-22 ਸਾਲ ਦੀ ਉਮਰ ਦੇ ਬੱਚਿਆਂ ਨੂੰ, ਕਾਲਜ ਦੇ ਬੱਚਿਆਂ ਨੂੰ ਦਿੱਤਾ ਅਤੇ ਉਹਨਾਂ ਦਾ ਇੱਕ ਹੈਕਾਥਾਨ ਦਾ ਪ੍ਰੋਗਰਾਮ ਬਣਾਇਆ ਹੈ. 36 hours nonstop ਇੱਕ ਹੀ ਛੱਤ ਦੇ ਥੱਲੇ ਬੈਠ ਕੇ ਕੰਮ ਕਰਨਾ ਅਤੇ solution ਲੱਭਣਾ, 400 issues ਉਹਨਾਂ ਨੂੰ ਦੇ ਦਿੱਤੇ ਸਰਕਾਰ ਦੇ । 42000 ਬੱਚਿਆਂ ਨੇ ਇਸ ਵਿੱਚ ਹਿੱਸਾ ਲਿਆ more than 100 universities & colleges ਨੇ ਉਸ ਵਿੱਚ ਭਾਗ ਲਿਆ ਅਤੇ 36 hours nonstop ਇੱਕ ਹੀ ਛੱਤ ਹੇਠਾਂ ਬੈਠ ਕੇ ਉਹਨਾਂ ਨੇ exercise ਕੀਤੀ । I was surprised ਜ਼ਿਆਦਾਤਰ issues ਦੇ solutions ਉਹਨਾਂ ਨੇ ਹੀ ਦਿੱਤੇ ਹਨ । ਬਹੁਤ ਵਾਰ ਫਿਰ ਤੋਂ ਸਰਕਾਰ ਨਾਲ ਉਹਨਾਂ ਦਾ interface ਹੋਇਆ, ਸਰਕਾਰ ਨੂੰ ਉਹਨਾਂ ਨੇ ਦੱਸਿਆ ਕਿ ਵੇਖੋ ਇਸ ਦਾ ਰਸਤਾ ਇਹ ਹੈ, ਇਸ ਦਾ ਏਹ ਹੈ । ਕਈ departments ਨੇ ਇਸ ਨੂੰ adopt ਵੀ ਕੀਤਾ ਹੈ । ਅਤੇ ਇਹ ਪਿਛਲੇ ਦੋ ਮਹੀਨੇ ਵਿੱਚ ਹੀ ਹੋ ਚੁੱਕਾ ਹੈ । ਇਸ ਦਾ ਮਤਲਬ ਇਹ ਹੈ ਕਿ ਸਾਡੇ ਕੋਲ ਏਨੀਆਂ ਵੱਡੀਆਂ ਸੰਭਾਵਨਾਵਾਂ ਹਨ, ਅਗਰ ਅਸੀਂ ਕੋਸ਼ਿਸ਼ ਕਰੀਏ ਤਾਂ । ਮੈਂ ਚਾਹੁੰਦਾ ਹਾਂ ਕਿ ਅਗਰ ਤੁਸੀਂ ਵੀ ਦੇਸ਼ ਦੇ technology ਦੇ field ਦੇ students ਨੂੰ ਇਸ ਤਰ੍ਹਾਂ ਦੇ issues ਦਿਓਗੇ ਤਾਂ ਉਹਨਾਂ ਨੂੰ ਕਹਿਣਾ ਲੱਭ ਕੇ ਲਿਆਓ ਰਸਤਾ, ਕੀ ਨਿਕਲ ਸਕਦਾ ਹੈ ਰਸਤਾ, ਕੀ ਹੋ ਸਕਦਾ ਹੈ, ਕਿਹੜਾ software ਬਣ ਸਕਦਾ ਹੈ, ਕਿਹੜੀ technique ਕੰਮ ਆ ਸਕਦੀ ਹੈ ? ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਉਹ ਏਨੀਆਂ ਵਧੀਆ ਚੀਜ਼ਾਂ ਦੇਂਦੇ ਹਨ ਅਤੇ solution ਦੇਂਦੇ ਹਨ ਕਿ ਅਸੀਂ ਸਰਲਤਾ ਨਾਲ ਉਸ ਨੂੰ accept ਕਰ ਸਕਦੇ ਹਾਂ ਮਤਲਬ ਕਿ ਸਵੀਕਾਰ ਕਰ ਸਕਦੇ ਹਾਂ । ਮੇਰਾ ਮੱਤ ਹੈ ਕਿ IT+IT = IT ਹੁਣ ਇਹ arithmetic ਵਾਲਿਆਂ ਦਾਂ ਵੀ ਕੰਮ ਨਹੀ ਹੈ । ਜਦ ਵੀ ਮੈਂ ਕਹਿੰਦਾ ਹਾਂ ਬਹੁਤ ਵਿਸ਼ਵਾਸ ਨਾਲ ਕਹਿੰਦਾ ਹਾਂ IT+IT = IT means Information Technology + Indian talent = India Tomorrow ਏਨੀ ਸਮਰੱਥਾ ਹੈ ਇਸ ਵਿੱਚ । ਇਸ ਸਮਰੱਥਾ ਦਾ ਉਪਯੋਗ ਕਰਕੇ ਅਸੀਂ ਕਿਸ ਤਰ੍ਹਾਂ ਅੱਗੇ ਵਧੀਏ । ਇੱਕ ਜ਼ਮਾਨਾ ਸੀ ਜਦ currency terracotta ਦੇ, ਮਿੱਟੀ ਦੇ coin ਬਣਦੇ ਸਨ, ਦੁਨੀਆਂ ਚਲਦੀ ਸੀ । ਵਕਤ ਬਦਲ ਗਿਆ, ਕਦੀ ਤਾਂਬੇ ਦੇ ਸਿੱਕੇ ਆਏ, ਕਦੀ ਚਾਂਦੀ ਦੇ ਆਏ, ਕਦੀ ਸੋਨੇ ਦੇ ਆਏ, ਕਦੀ ਚਮੜੇ ਦੇ ਆਏ, ਹੌਲੀ ਹੌਲੀ ਕਰਕੇ ਕਾਗਜ਼ ਦੇ ਆ ਗਏ । ਹਾਲੇ ਇਹ ਬਦਲਾਅ ਅਸੀਂ ਲੋਕਾਂ ਨੇ ਹੀ ਸਵੀਕਾਰ ਕੀਤਾ ਹੋਇਆ ਹੈ ਯੁਗ ਦੇ ਅਨੁਸਾਰ । ਹੁਣ ਵਕਤ ਆ ਗਿਆ ਹੈ ਕਿ ਕਾਗਜ਼ ਵਾਲੀ ਕਰੰਸੀ ਦਾ ਵਕਤ ਜਾ ਰਿਹਾ ਹੈ । ਹੁਣ digital currency ਦੇ ਲਈ ਸਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ ।
ਮੈਂ ਅੱਜ ਕਲ੍ਹ ਖਾਸ ਕਰਕੇ 8 ਨਵੰਬਰ ਦੇ ਬਾਅਦ ਜਿਸ ਖੇਤਰ ਵਿੱਚ ਮੇਰਾ ਕੋਈ ਅਨੁਭਵ ਨਹੀਂ ਸੀ, ਉਸ ਵਿੱਚ ਜ਼ਰਾ ਜ਼ਿਆਦਾ interest ਲੈਣ ਦਾ ਮੌਕਾ ਆਇਆ । Digital currency ਦੇ ਲਈ, Demonetization ਦਾ ਦਿਨ ਸੀ 8 ਨਵੰਬਰ । ਮੈਂ ਅਨੁਭਵ ਕੀਤਾ ਕਿ ਨੋਟ ਛਾਪਣਾ, ਉਸ ਨੂੰ ਸੁਰੱਖਿਅਤ ਰੱਖਣਾ, ਉਸ ਨੂੰ ਪਹੁੰਚਾਉਣਾ transportation, ਅਰਬਾਂ ਖਰਬਾਂ ਰੁਪਿਆਂ ਦਾ ਖਰਚਾ ਹੈ ਜੀ ਇੱਕ ATM ਨੂੰ ਸੰਭਾਲਣ ਲਈ । ਇੱਕ ਇੱਕ ATM ਨੂੰ ਸੰਭਾਲਣ ਲਈ ਛੇ ਛੇ ਪੁਲੀਸ ਵਾਲੇ ਲਗਦੇ ਹਨ ਜੀ ਜਦਕਿ technology available ਹੈ । ਜੇਬ ਵਿੱਚ ਇੱਕ currency ਨਾ ਹੋਵੇ ਤਾਂ ਵੀ ਤੁਸੀਂ ਗੁਜਾਰਾ ਕਰ ਸਕਦੇ ਹੋ ਏਨੀ technology ਉਪਲੱਬਧ ਹੈ ਅੱਜ ਕਲ੍ਹ । ਸਰਕਾਰ ਨੇ initiative ਲੈ ਕੇ BHIM App ਬਣਾਇਆ ਹੈ । ਇਕ ਰੁਪਏ ਦਾ ਵੀ ਖਰਚਾ ਨਹੀਂ ਹੈ, ਤੁਸੀਂ ਆਪਣੇ ਮੋਬਾਇਲ ਤੇ ਡਾਊਨਲੋਡ ਕਰੋ, ਸਾਹਮਣੇ ਵਾਲੇ ਦੇ ਪਾਸ ਵੀ ਹੋਵੇ ਤਾਂ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰੋ, ਕੋਈ problem ਨਹੀਂ ਹੈ । ਦੇਸ਼ ਦੇ ਅਰਬਾਂ ਖਰਬਾਂ ਰੁਪਏ ਬਚਣਗੇ ਤਾਂ ਕਿਸੇ ਨਾ ਕਿਸੇ ਗਰੀਬ ਦਾ ਘਰ ਬਣਾਉਣ ਲਈ, ਗਰੀਬ ਬੱਚਿਆਂ ਨੂੰ ਵਿਦਿਆ ਦੇਣ ਲਈ ਕੰਮ ਆਉਣਗੇ ।
Technology ਪੂਰੇ economical atmosphere ਨੂੰ change ਕਰ ਸਕਦੀ ਹੈ, ਏਨੀ ਤਾਕਤ ਹੈ ਇਸ ਦੀ । ਇਸ ਨੂੰ ਅਸੀਂ ਕਿਸ ਪ੍ਰਕਾਰ ਉਪਯੋਗ ਵਿੱਚ ਲਿਆਈਏ ਅਤੇ ਜੀਵਨ ਦੇ ਹਰ ਖੇਤਰ ਵਿੱਚ ਇਸ ਦਾ ਪ੍ਰਯੋਗ ਕਿਸ ਤਰ੍ਹਾਂ ਕੀਤਾ ਜਾਵੇ, ਇਸ ਲਈ ਯਤਨ ਕੀਤਾ ਜਾਣਾ ਚਾਹੀਦਾ ਹੈ । ਮੇਰਾ ਆਪਣਾ ਅਨੁਭਵ ਹੈ ਕਿ ਬਹੁਤ ਤੇਜ਼ੀ ਨਾਲ ਲੋਕਾਂ ਨੂੰ ਇਸ ਦਾ ਮਹੱਤਵ ਸਮਝ ਆਉਣ ਲਗ ਪਿਆ ਹੈ । ਅਗਰ ਖੁਦ ਨੂੰ ਨਹੀਂ ਆਉਂਦਾ ਤਾਂ ਅਸੀਂ ਕਿਸੇ ਨੌਜਵਾਨ ਨੂੰ ਰੱਖ ਲੈਂਦੇ ਹਾਂ ਕਿ ਦੇਖੋ ਭਾਈ ਮੈਨੂੰ ਇਸ ਕੰਮ ਵਿੱਚ assist ਕਰੋ, ਮੈਨੂੰ ਆਦਤ ਨਹੀਂ ਹੈ, ਇਸ ਲਈ ਤੁਸੀਂ ਕਰ ਦਿਉ ਤਾਂ ਉਹ ਕਰ ਦਿੰਦਾ ਹੈ । ਅੱਜ ਅਸੀਂ technology ਦੇ ਯੁਗ ਵਿੱਚ ਜੀ ਰਹੇ ਹਾਂ । ਸ਼ਾਇਦ ਹਜ਼ਾਰ ਸਾਲਾਂ ਵਿੱਚ technology ਨੇ ਜੋ ਰੋਲ play ਕੀਤਾ ਹੋਵੇਗਾ, ਪਿਛਲੇ ਤੀਹਾਂ ਸਾਲਾਂ ਵਿੱਚ ਉਸ ਤੋਂ ਹਜ਼ਾਰ ਗੁਣਾਂ ਜ਼ਿਆਦਾ ਅਜੋਕੀ technology ਨੇ ਰੋਲ ਪਲੇ ਕੀਤਾ ਹੈ ।
ਜੋ ਕੰਮ ਹਜ਼ਾਰ ਸਾਲ ਵਿੱਚ ਨਹੀਂ ਹੋ ਸਕਿਆ ਉਹ ਪਿਛਲੇ ਤੀਹ ਸਾਲਾਂ ਵਿੱਚ ਹੋਇਆ ਹੈ । ਅੱਜ ਹਲਾਤ ਇਹ ਹਨ ਕਿ ਹੋ ਸਕਦਾ ਹੈ ਸਾਡੇ ਏਥੋਂ ਨਿਕਲਦੇ ਹੀ ਵਰਤਮਾਨ technology out dated ਹੋ ਜਾਏ । ਏਨੀ ਤੇਜੀ ਨਾਲ technology ਬਦਲ ਰਹੀ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ Artificial Intelligence dominate ਕਰੇਗੀ । Artificial Intelligence ਦਾ ਪੂਰਾ field ਪੂਰੀ ਮਾਨਵ ਜਾਤੀ ਨੂੰ drive ਕਰਨ ਵਾਲਾ ਹੈ । Job ਬਚੇਗੀ ਕਿ ਨਹੀਂ ਬਚੇਗੀ, ਉਸ ਬਾਰੇ debate ਹੋਵੇਗੀ, driver-less car ਆਏਗੀ । Artificial Intelligence ਨਾਲ ਚੱਲਣ ਵਾਲੀ ਕਾਰ ਤਾਂ ਆਉਣ ਹੀ ਵਾਲੀ ਹੈ । ਡਰਾਇਵਰ ਦਾ ਕੀ ਬਣੇਗਾ ? ਕੀ Artificial Intelligence ਆਉਣ ਤੋਂ ਬਾਅਦ ਵੀ job-creation ਦੀ ਸੰਭਾਵਨਾ ਹੈ ? experts ਦੇ ਅਨੁਸਾਰ Artificial Intelligence ਤੋਂ ਬਾਦ job-creation ਦੀਆਂ ਸੰਭਾਵਨਾਵਾਂ ਵਧਣ ਵਾਲੀਆਂ ਹਨ । ਪੂਰਾ ਵਿਸ਼ਵ ਇੱਕ ਨਵੀਂ ਸੋਚ ਵੱਲ ਵਧਣ ਵਾਲਾ ਹੈ । ਉਸ ਦੇ ਲਈ ਨਵੀਂ generation ਤਿਆਰ ਹੋਣ ਵਾਲੀ ਹੈ ਭਾਵ ਦੁਨੀਆਂ ਏਨੀ ਤੇਜ਼ੀ ਨਾਲ ਬਦਲ ਰਹੀ ਹੈ ਕਿ ਜਿਸ ਪ੍ਰਕਾਰ technology ਮਨੁੱਖ ਨੂੰ drive ਕਰਕੇ ਲੈ ਜਾ ਰਹੀ ਹੈ, ਅਗਰ ਅਸੀਂ ਉਸ ਨਾਲ ਆਪਣੇ ਆਪ ਨੂੰ ਥੋੜ੍ਹਾ ਜਿਹਾ ਵੀ cop-up ਨਹੀਂ ਕਰਾਂਗੇ ਤਾਂ ਫਾਸਲਾ ਏਨਾ ਵਧ ਜਾਏਗਾ ਅਤੇ ਅਸੀਂ ਏਨੇ irrelevant ਹੋ ਜਾਵਾਂਗੇ ਕਿ ਸਾਨੂੰ ਕੋਈ ਪੁੱਛੇਗਾ ਵੀ ਨਹੀਂ । ਇਹ ਅਵਸਥਾ ਦੂਰ ਨਹੀਂ ਹੈ । ਇਹਨੀਂ ਦਿਨੀਂ ਭਾਰਤ ਨੇ Space Technology and Science ਦੇ ਖੇਤਰ ਵਿੱਚ ਬਹੁਤ ਨਾਮ ਖੱਟਿਆ ਹੈ, ਦੁਨੀਆਂ ਵਿੱਚ ਸਾਡੀ ਇੱਜ਼ਤ ਵਧੀ ਹੈ । ਅਸੀਂ Mars ਤੇ ਗਏ । ਦੁਨੀਆਂ ਦਾ ਕੋਈ ਵੀ ਦੇਸ਼ first trial ਵਿੱਚ Mars ਤੇ ਨਹੀਂ ਪਹੁੰਚ ਸਕਿਆ ਪਰ ਭਾਰਤ first trial ਵਿੱਚ ਹੀ ਸਫਲ ਰਿਹਾ । ਖਰਚਾ ਵੀ ਘੱਟ ਹੋਇਆ । ਅਗਰ ਅਸੀਂ ਟੈਕਸੀ ਵੀ ਕਿਰਾਏ ਤੇ ਲੈਂਦੇ ਹਾਂ ਤਾਂ 10 ਰੁਪਏ ਜਾਂ 11 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਖਰਚਾ ਆਉਂਦਾ ਹੈ ਪਰੰਤੂ Mars ਤੇ ਅਸੀਂ 7 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਗਏ । ਹਾਲੀਵੁੱਡ ਦੀ ਇੱਕ ਫਿਲਮ ਤੇ ਜਿੰਨਾ ਖਰਚਾ ਆਉਂਦਾ ਹੈ ਉਸ ਨਾਲੋਂ ਘੱਟ ਬੱਜਟ ਵਿਚ ਭਾਰਤ ਨੇ Mars success ਕੀਤਾ ਹੈ । ਇਹ ਸਾਡੇ Scientists ਦੇ talent ਦਾ ਕਮਾਲ ਹੈ, ਇਹ ਸਾਡੇ ਦੇਸ਼ ਦੇ ਵਿਗਿਆਨਕਾਂ ਦੀ ਸਮਰੱਥਾ ਹੈ । ਬਦਕਿਸਮਤੀ ਨਾਲ Space Technology ਦੇ ਖੇਤਰ ਵਿੱਚ ਏਨੀਆਂ ਵੱਡੀਆਂ achievements ਹੋਣ ਦੇ ਬਾਵਜੂਦ ਵੀ ਅਸੀਂ applicable science ਭਾਵ Science ਨੂੰ apply ਕਰਨ ਦੀ ਦਿਸ਼ਾ ਵਿੱਚ ਬਹੁਤ ਪਿੱਛੇ ਰਹਿ ਗਏ ਹਾਂ । ਮੇਰੇ ਏਥੇ ਆਉਣ ਤੋਂ ਬਾਅਦ Department-wise ਸਾਰੇ Joint Secretaries ਦੀ ਇੱਕ workshop ਕਰਾਈ ਗਈ ਜਿਸ ਵਿੱਚ ਦੱਸਿਆ ਗਿਆ ਕਿ Space Technology ਦਾ Governance ਵਿੱਚ ਉਪਯੋਗ ਕਿਵੇਂ ਹੁੰਦਾ ਹੈ । ਅੱਜ ਅਸੀਂ ਜੈਸੇ ਤੈਸੇ ਸੜਕਾਂ ਬਣਾ ਲੈਂਦੇ ਹਾਂ । Space Technology ਦਾ ਉਪਯੋਗ ਕਰਕੇ minimum curves ਦੇ ਨਾਲ straight-way road ਬਣਾ ਸਕਦੇ ਹਾਂ, design ਕਰ ਸਕਦੇ ਹਾਂ, ਗੱਲ ਕੀ ਸਭ ਕੁੱਝ ਕਰ ਸਕਦੇ ਹਾਂ । ਮੈਂ tribal ਨੂੰ rights ਦੇਣੇ ਸਨ ਜ਼ਮੀਨ ਦੇ, ਤਾਂ ਮੈਂ Space Technology ਦਾ ਉਪਯੋਗ ਕੀਤਾ । ਮੈਨੂੰ ਕਿਸੇ ਸਬੂਤ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ । Space Technology ਦੀ ਮਦਦ ਨਾਲ ਮੈਂ ਨਿਸ਼ਚਤ ਕਰ ਸਕਦਾ ਹਾਂ ਇਹ Forest land ਹੈ ਜੋ ਕਦੀ farming ਲਈ ਵਰਤੀ ਜਾਂਦੀ ਸੀ । ਪੰਦਰਾਂ ਸਾਲ ਪਹਿਲਾਂ ਲਏ ਗਏ ਫੋਟੋਗ੍ਰਾਫ ਵੇਖ ਕੇ ਮੈਂ ਫੈਸਲਾ ਕਰ ਸਕਦਾ ਹਾਂ ਕਿ ਜੇ ਕਿਸਾਨਾਂ ਦਾ right ਬਣਦਾ ਹੈ ਤਾਂ ਉਹਨਾਂ ਨੂੰ ਜ਼ਮੀਨ ਮੁਹੱਈਆ ਕਰਾਈ ਜਾ ਸਕਦੀ ਹੈ ।
ਅੱਜ Justice System ਵਿੱਚ ਖਾਸ ਕਰਕੇ Criminal Justice ਦੇ field ਵਿੱਚ ਨਿਆਂ ਦੀ ਸੰਭਾਵਨਾ ਵਧ ਗਈ ਹੈ ਕਿਉਂਕਿ technology ਬਹੁਤ support ਕਰ ਰਹੀ ਹੈ । ਮੋਬਾਇਲ ਫੋਨ ਐਸੇ ਸਬੂਤ ਛੱਡ ਜਾਂਦਾ ਹੈ ਕਿ ਤੁਹਾਨੂੰ evidence ਦੇ ਲਈ ਇੱਕ ਦਮ scientific ਸੁਵਿਧਾਵਾਂ ਮਿਲ ਜਾਂਦੀਆਂ ਹਨ । Forensic Science ਵੀ ਵੱਡਾ ਰੋਲ ਅਦਾ ਕਰ ਰਹੀ ਹੈ । Accident ਦੇ ਮਾਮਲੇ ਵਿੱਚ CCTV camera ਦੇ ਫੁੱਟੇਜ ਤੋਂ ਹੀ Judgement ਦੇਣ ਦੇ ਨਤੀਜੇ ਤੇ ਪਹੁੰਚ ਸਕਦੇ ਹਾਂ । ਕਹਿਣ ਤੋਂ ਭਾਵ ਹੈ ਕਿ ਪੂਰੇ Judiciary System ਨੂੰ ਅਧਿਕ ਮਜ਼ਬੂਤ ਅਤੇ ਸਰਲ ਬਣਾਉਣ ਵਿਚ technology Forensic Science ਬਹੁਤ ਵੱਡਾ role play ਕਰ ਸਕਦੀ ਹੈ । ਜਿੰਨੀ ਜਲਦੀ ਅਸੀਂ ਇਹਨਾਂ ਚੀਜ਼ਾਂ ਨੂੰ adopt ਕਰਾਂਗੇ, ਉੱਨੇ ਹੀ ਸਹੀ ਫੈਸਲੇ ਦਿਆਂਗੇ ।
ਕ੍ਰਿਕੇਟ ਵਿੱਚ ਹਾਰ-ਜਿੱਤ ਦਾ ਫੈਸਲਾ ਪਹਿਲਾਂ umpire ਕਰਦਾ ਸੀ, ਹੁਣ third umpire ਨਿਸ਼ਚਤ ਕਰਦਾ ਹੈ ਕਿ ਗੇਂਦ ਸਹੀ ਸੀ, ਪਕੜੇ ਗਏ ਕਿ ਨਹੀਂ ਪਕੜੇ ਗਏ ਉਹ ਉਪਰੋਂ light ਕਰਕੇ ਦਸ ਦੇਂਦਾ ਹੈ । ਹੁਣ ਕੋਈ ਕਹੇਗਾ ਕਿ umpire ਦੀ ਤਾਂ ਨੌਕਰੀ ਚਲੀ ਗਈ umpire ਦੀ ਨੌਕਰੀ ਨਹੀਂ ਗਈ, efficiency ਆਈ ਹੈ । ਇਸ ਲਈ technology ਦੇ ਸੰਬੰਧ ਵਿੱਚ ਮੇਰਾ ਇਹ ਮੰਨਣਾ ਹੈ ਕਿ ਜਿੰਨੀ ਸਰਲਤਾ ਨਾਲ ਅਸੀਂ ਇਸ ਨੂੰ ਅਪਣਾ ਲਵਾਂਗੇਂ, ਉੱਨੀ ਹੀ ਸਰਲਤਾ ਨਾਲ ਮੈਨੂੰ ਜਾਪਦਾ ਹੈ ਕਿ ਇਸ ਦਾ ਲਾਭ ਮਿਲਣ ਵਾਲਾ ਹੈ ।
ਹੁਣੇ ਹੁਣੇ ਰਵੀਸ਼ੰਕਰ ਜੀ pro-bono ਦੀ ਗੱਲ ਕਰ ਰਹੇ ਸਨ । ਮੈਂ ਇਸ ਦਾ ਆਪ ਸਭ ਦੇ ਸਾਹਮਣੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ । ਸਾਡੇ ਦੇਸ਼ ਵਿੱਚ ਇਹ ਜੋ ਸੋਚ ਰੱਖੀ ਜਾਂਦੀ ਹੈ ਕਿ ਲੋਕ ਐੇਸੇ ਨੇ, ਲੋਕ ਵੈਸੇ ਨੇ, ਇਹਨਾਂ ਨੂੰ ਤਾਂ ਆਪਣੀ ਹੀ ਪਈ ਰਹਿੰਦੀ ਹੈ, ਇਸ ਵਿੱਚ ਕੋਈ reality ਨਹੀਂ ਹੈ । ਅਗਰ ਅਸੀਂ ਦੇਸ਼ ਦਾ ਮਿਜ਼ਾਜ ਪਹਿਚਾਣੀਏ ਤਾਂ ਦੇਸ਼ ਦਾ ਮਿਜ਼ਾਜ ਅਲੱਗ ਹੈ । ਹਾਲਾਂਕਿ ਇਹ platform ਐਸਾ ਨਹੀਂ ਹੈ ਫਿਰ ਵੀ ਮੈਂ ਉਦਾਹਰਣ ਦੇ ਰਿਹਾ ਹਾਂ ਕਿਉਂਕਿ ਇਹ ਜ਼ਿਆਦਾ suitable ਹੈ । ਮਾਫ ਕਰਨਾ, 2014 ਦੀਆਂ ਚੋਣਾਂ ਦੌਰਾਨ ਮੇਰੀ ਪਾਰਟੀ ਨੇ ਮੈਨੂੰ ਪ੍ਰਧਾਨ ਮੰਤਰੀ ਲਈ ਉਮੀਦਵਾਰ ਦੇ ਰੂਪ ਵਿੱਚ ਪੇਸ਼ ਕੀਤਾ । ਓਧਰ, ਕਾਂਗਰਸ ਪਾਰਟੀ ਦੇ ਲੋਕ ਵੀ ਚੋਣ ਲੜ ਰਹੇ ਸਨ । ਚੋਣਾਂ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ, ਕਾਂਗਰਸ ਪਾਰਟੀ ਦੀ ਇੱਕ ਬਹੁਤ ਵੱਡੀ ਮੀਟਿੰਗ ਹੋਈ ਸੀ । ਪੂਰੇ ਦੇਸ਼ ਦਾ ਧਿਆਨ ਸੀ ਕਿ ਚੋਣਾਂ ਤੋਂ ਪਹਿਲਾਂ ਉਹ ਲੋਕਾਂ ਸਾਹਮਣੇ ਕੀ ਲੈ ਕੇ ਆਉਂਦੇ ਹਨ । ਮੀਟਿੰਗ ਤੋਂ ਬਾਅਦ ਜਦ ਪ੍ਰੈਸ ਕਾਨਫਰੰਸ ਹੋਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ 9 ਗੈਸ ਸਿਲੰਡਰਾਂ ਦੀ ਜਗ੍ਹਾ ਤੇ 12 ਸਿਲੰਡਰ ਇੱਕ ਸਾਲ ਦੌਰਾਨ ਉਪਭੋਗਤਾ ਨੂੰ ਦਿੱਤੇ ਜਾਇਆ ਕਰਨਗੇ । 2014 ਦੀਆਂ ਚੋਣਾਂ ਇੱਕ ਪਾਸੇ 9 ਸਲੰਡਰ ਤੇ 12 ਸਲੰਡਰ ਦੇ ਹੱਕ ਵਿੱਚ ਅਤੇ ਦੂਸਰੇ ਪਾਸੇ ਗੱਲ ਹੀ ਅਲੱਗ ਸੀ । ਇਹ ਗੱਲ ਮੈਂ ਇਸ ਲਈ ਯਾਦ ਕਰਾ ਰਿਹਾ ਹਾਂ ਕਿ ਜਿਸ ਦੇਸ਼ ਵਿੱਚ 9 ਅਤੇ 12 ਸਲੰਡਰ ਦੀ debate ਲੋਕ ਸਭਾ ਤੱਕ ਭਵਿੱਖ ਨਿਸ਼ਚਤ ਕਰਨ ਵਾਸਤੇ ਹੋ ਰਹੀ ਸੀ, ਸਰਕਾਰ ਬਣਨ ਤੋਂ ਬਾਅਦ technology ਦੇ ਮਾਧਿਅਮ ਦੁਆਰਾ ਲਾਲ ਕਿਲ੍ਹੇ ਤੋਂ ਮੈਂ ਦੇਸ਼ ਵਾਸੀਆਂ ਨੂੰ ਇੱਕ ਛੋਟੀ ਜਿਹੀ ਅਪੀਲ ਕੀਤੀ ਕਿ ਅਗਰ ਤੁਸੀਂ afford ਕਰ ਸਕਦੇ ਹੋ ਤਾਂ ਸਬਸਿਡੀ ਛੱਡ ਦਿਉ ਨਾ । ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਮੇਰੇ ਕਹਿਣ ਤੇ ਮੇਰੇ ਦੇਸ਼ ਦੇ 1 ਕਰੋੜ 20 ਲੱਖ ਪਰਿਵਾਰਾਂ ਨੇ ਗੈਸ ਦੀ ਸਬਸਿਡੀ surrender ਕਰ ਦਿੱਤੀ । ਅਸੀਂ ਆਪਣੀ ਸੋਚ ਦੇ ਕਾਰਣ ਹੀ 9 ਅਤੇ 12 ਵਿੱਚ ਉਲਝੇ ਰਹੇ, ਲੋਕਾਂ ਦੀ ਤਾਕਤ ਕੀ ਹੈ ਅਸੀਂ ਉਹਨਾਂ ਨੂੰ address ਹੀ ਨਹੀਂ ਕੀਤਾ ਸੀ ।
ਇੱਕ ਵਾਰੀ ਮੈਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਤੁਹਾਡੇ ਕੋਲ ਬਹੁਤ ਕੰਮ ਹੋਵੇਗਾ, ਬਹੁਤ patient ਹੋਣਗੇ, ਫਿਰ ਵੀ ਤੁਸੀਂ ਮੇਰੀ ਮਦਦ ਕਰੋਗੇ ? ਮੈਂ ਕਿਹਾ ਕਿ ਹਰ ਮਹੀਨੇ ਦੀ 9 ਤਰੀਕ ਨੂੰ ਕੋਈ ਵੀ ਗ਼ਰੀਬ pregnant women ਤੁਹਾਡੇ ਦਰਵਾਜੇ ਤੇ ਆਏ ਤਾਂ ਤੁਸੀਂ ਬਿਨਾਂ ਫੀਸ ਲਏ ਉਸਦਾ ਇਲਾਜ ਕਰਨਾ । ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਦੇਸ਼ ਦੇ ਹਜ਼ਾਰਾਂ gynecologists doctors ਨੇ ਆਪਣੇ ਹਸਪਤਾਲ ਦੇ ਬਾਹਰ ਬੋਰਡ ਲਗਾ ਰੱਖੇ ਹਨ ਅਤੇ ਹਰ ਮਹੀਨੇ ਦੀ ਨੌ ਤਰੀਕ ਨੂੰ ਉਹ ਬਿਨਾਂ charge ਲਏ ਗ਼ਰੀਬ pregnant women ਦੀ ਸੇਵਾ ਕਰਦੇ ਹਨ, ਮਦਦ ਕਰਦੇ ਹਨ, ਉਹਨਾਂ ਨੂੰ guide ਕਰਦੇ ਹਨ ਅਤੇ ਦਵਾਈ ਦੇਂਦੇ ਹਨ ।
ਜਦੋਂ ਮੈਂ ਗੁਜਰਾਤ ਵਿੱਚ ਸੀ, ਇੱਕ ਬਹੁਤ ਵੱਡਾ ਭੁਚਾਲ ਆਇਆ । ਮੈਂ ਇੰਜੀਨੀਅਰਿੰਗ ਦੇ students ਨੂੰ ਕਿਹਾ ਸੀ ਕਿ ਉਹ ਆਪਣਾ ਛੇ ਮਹੀਨੇ ਦਾ ਵਕਤ ਦੇਣ । ਬਹੁਤ ਵੱਡੀ ਗਿਣਤੀ ਵਿੱਚ ਇੰਜੀਨੀਅਰਿੰਗ students ਆਏ ਅਤੇ ਮਿਸ਼ਨ ਪੂਰਾ ਹੋਣ ਤੱਕ ਮੇਰੇ ਨਾਲ ਖੜ੍ਹੇ ਰਹੇ । ਅੱਜ ਮੈਂ ਦੇਸ਼ ਦੀ Legal fraternity ਨੂੰ ਖਾਸ ਕਰਕੇ ਆਪਣੇ ਵਕੀਲ ਮਿੱਤਰਾਂ ਨੂੰ ਅਪੀਲ ਕਰ ਰਿਹਾ ਹਾਂ ਜੋ pro-bono ਨਾਮ ਦਾ ਅਸੀਂ ਇੱਕ App ਤਿਆਰ ਕੀਤਾ ਹੈ, ਤੁਸੀਂ ਆਪਣੇ ਆਪ ਨੂੰ ਉਸ ਨਾਲ ਰਜਿਸਟਰ ਕਰਵਾਉ ਤੇ ਕਹੋ ਕਿ ਅਗਰ ਕਿਸੇ ਗਰੀਬ ਨੂੰ ਸਹਾਇਤਾ ਚਾਹੀਦੀ ਹੈ ਤਾਂ ਮੈਂ ਮੁਫਤ ਵਿੱਚ ਸਹਾਇਤਾ ਕਰਨ ਲਈ ਤਿਆਰ ਹਾਂ । ਪੂਰੇ ਦੇਸ਼ ਵਿੱਚ ਇੱਕ movement ਚਲਾਈ ਜਾਵੇ । ਗਰੀਬਾਂ ਨੂੰ legal help ਦੇਣ ਵਾਸਤੇ ਅਸੀਂ ਅੱਗੇ ਆਈਏ । ਇਹ ਵੀ technology ਦਾ ਹੀ ਕਮਾਲ ਹੈ ਕਿ pro-bono ਦੇ ਦੁਆਰਾ ਇਹ ਵਿਵਸਥਾ ਤਿਆਰ ਕੀਤੀ ਗਈ । Technology ਨਾਲ ਹੀ ਤੁਸੀਂ ਰਜਿਸਟਰ ਹੋ ਸਕਦੇ ਹੋ, technology ਦੇ ਮਾਧਿਅਮ ਨਾਲ ਜੋ requirement ਵਾਲਾ ਹੈ, ਉਹ ਆ ਸਕਦਾ ਹੈ ਜਾਂ ਸਾਡੇ ਛੋਟੇ-ਮੋਟੇ organization ਹਨ ਜਿਹਨਾਂ ਦੁਆਰਾ link up ਕੀਤਾ ਜਾ ਸਕਦਾ ਹੈ । ਇਹ ਇੱਕ ਨਵਾਂ initiative ਹੈ । ਅਗਰ ਮੇਰੇ ਦੇਸ਼ ਦੀਆਂ ਗ਼ਰੀਬ, ਵਿਧਵਾ, ਰਿਟਾਇਰ ਅਧਿਆਪਕਾਵਾਂ ਕਤਾਰ ਵਿੱਚ ਖੜੀਆਂ ਰਹਿ ਕੇ ਗੈਸ ਸਿਲੰਡਰ ਦੀ ਸਬਸਿਡੀ surrender ਕਰ ਸਕਦੀਆਂ ਹਨ, ਮੇਰੇ ਦੇਸ਼ ਦੇ Gynecologist doctor ਨੌ ਤਰੀਕ ਨੂੰ ਗਰੀਬ ਮਾਂ ਦੀ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ, ਮੇਰੇ ਦੇਸ਼ ਦਾ ਨੌਜਵਾਨ ਬਿਪਤਾ ਦੇ ਸਮੇਂ ਆਪਣੇ ਇੰਜੀਨੀਅਰਿੰਗ skill ਲਗਾ ਦੇਣ ਲਈ ਤਿਆਰ ਰਹਿੰਦਾ ਹੈ, ਮੇਰੇ ਦੇਸ਼ ਦੇ IT Professional ਨੂੰ ਕਿਹਾ ਕਿ 36 ਘੰਟੇ ਬਿਨਾਂ ਖਾਧੇ-ਪੀਤੇ ਇੱਕ ਛੱਤ ਥੱਲੇ ਆ ਕੇ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਲੱਭੋ ਤਾਂ 42 thousand ਨੌਜਵਾਨ 36 ਘੰਟਿਆਂ ਵਿੱਚ 400 ਸਮੱਸਿਆਵਾਂ ਦੇ ਸਮਾਧਾਨ ਲਈ ਰਸਤਾ ਲੱਭਦੇ ਹਨ ਤਾਂ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਦੇਸ਼ ਦੇ ਵਕੀਲ ਵੀ ਦੇਸ਼ ਦੇ ਗਰੀਬਾਂ ਦੀ ਸਹਾਇਤਾ ਕਰਨ ਲਈ technology ਦੇ ਮਾਧਿਅਮ ਨਾਲ ਅੱਗੇ ਆਉਣਗੇ ਅਤੇ ਦੇਸ਼ ਦਾ ਭਵਿੱਖ ਬਦਲਣ ਲਈ ਕੰਮ ਆਉਣਗੇ । ਏਸੇ ਉਮੀਦ ਦੇ ਨਾਲ ਇਹ ਜੋ ਨਵਾਂ ਕੰਮ ਸ਼ੁਰੂ ਕੀਤਾ ਹੈ ਇਸ ਵਾਸਤੇ ਮੈਂ ਖਾਨਵਿਲਕਰ ਜੀ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਂਦਾ ਹਾਂ, ਵਧਾਈ ਦੇਂਦਾ ਹਾਂ । ਚੀਫ ਸਾਹਿਬ ਦਾ ਮੈਂ ਬਹੁਤ ਅਭਿਨੰਦਨ ਕਰਦਾ ਹਾਂ । ਮੇਰਾ ਮੰਨਣਾ ਹੈ ਕਿ Digital India ਦੀ ਦਿਸ਼ਾ ਵਿੱਚ ਨਿਆਂਇਕ ਵਿਵਸਥਾ ‘ਚ technology ਦਾ ਆਉਣਾ ਆਪਣੇ ਆਪ ਹੀ ਬਹੁਤ ਵੱਡੀ ਸੇਵਾ ਨਿਭਾਏਗਾ ।
ਬਹੁਤ ਬਹੁਤ ਧੰਨਵਾਦ ।।
Our understanding of technology should not be limited to hardware only: PM @narendramodi
— PMO India (@PMOIndia) May 10, 2017
When it comes to technology, it is true that mindset became a problem: PM @narendramodi
— PMO India (@PMOIndia) May 10, 2017
Embracing technology can't happen if only a few people are keen on it. The scale must be larger: PM @narendramodi
— PMO India (@PMOIndia) May 10, 2017
E-governance is easy, effective and economical. It is also environment friendly. Paperless offices will benefit the environment: PM
— PMO India (@PMOIndia) May 10, 2017
Technology has the power to transform our economic potential as well: PM @narendramodi
— PMO India (@PMOIndia) May 10, 2017
Impact and influence of artificial intelligence is going to increase. Space technology is also becoming important: PM @narendramodi
— PMO India (@PMOIndia) May 10, 2017
Need of the hour is to focus on application of science and technology: PM @narendramodi
— PMO India (@PMOIndia) May 10, 2017
Let us create a mass movement to provide legal aid to the poor: PM @narendramodi
— PMO India (@PMOIndia) May 10, 2017